ਬਰਨਾਲਾ 31 ਅਕਤੂਬਰ
ਸਕੂਲਾਂ ਦੇ ਸਟਾਫ ਨੂੰ ਛੁੱਟੀਆਂ ਦੇ ਸੰਬੰਧ ਵਿੱਚ ਵਿਭਾਗ ਵੱਲੋਂ ਪਹਿਲਾਂ ਹੀ ਜਾਰੀ ਕੀਤੀਆਂ ਹਦਾਇਤਾਂ ਦੇ ਸੰਬੰਧ ਵਿੱਚ ਸਮੂਹ ਸਕੂਲ ਮੁਖੀਆਂ ਨੂੰ ਲਿਖਿਆ ਗਿਆ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਵਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਬਹੁਤ ਸਾਰੇ ਸਟਾਫ ਵੱਲੋਂ ਸਾਲ ਦੀਆਂ ਇਤਫਾਕੀਆਂ ਛੁੱਟੀਆਂ ਖਤਮ ਕਰਨ ਦੇ ਮੰਤਵ ਨਾਲ, ਸਾਲ ਦੇ ਅੰਤ ਵਿੱਚ ਭਾਵ ਨਵੰਬਰ ਅਤੇ ਦਸੰਬਰ ਮਹੀਨੇ ਵਿੱਚ ਅਕਸਰ ਜ਼ਿਆਦਾ ਛੁੱਟੀਆਂ ਲਈਆਂ ਜਾਂਦੀਆਂ ਹਨ, ਜਦੋਂ ਕਿ ਇਹ ਸਮਾਂ ਵਿਦਿਆਰਥੀਆਂ ਦੀ ਪੜ੍ਹਾਈ ਲਈ ਬਹੁਤ ਮਹੱਤਵਪੂਰਨ ਹੁੰਦਾ।ਜ਼ਿਆਦਾ ਸਟਾਫ ਦੇ ਛੁੱਟੀ ਤੇ ਹੋਣ ਕਾਰਨ ਸਕੂਲ ਦਾ ਪ੍ਰਬੰਧ ਚਲਾਉਣ ਵਿੱਚ ਤਾਂ ਦਿੱਕਤ ਆਉਂਦੀ ਹੀ ਹੈ ਅਤੇ ਨਾਲ ਹੀ
ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੁੰਦਾ ਹੈ।
Important letters: ਸਰਕਾਰੀ ਮੁਲਾਜ਼ਮਾਂ ਲਈ ਮਹਤਵ ਪੂਰਨ ਪੱਤਰ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ
ਇਸ ਲਈ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਮੁਖੀਆਂ
ਨੂੰ ਲਿਖਿਆ ਗਿਆ ਹੈ ਕਿ ਉਨ੍ਹਾਂ ਦੇ ਅਧੀਨ ਕੰਮ ਕਰਦੇ ਸਮੂਹ ਅਮਲੇ ਨੂੰ ਹਦਾਇਤ ਕੀਤੀ ਜਾਵੇ ਕਿ ਨਵੰਬਰ ਅਤੇ ਦਸਬੰਰ ਮਹੀਨੇ
ਵਿੱਚ ਦੋ ਤੋਂ ਵੱਧ ਇਤਫਾਕੀਆਂ ਛੁੱਟੀਆਂ (ਪ੍ਰਤੀ ਮਹੀਨਾ 2 ਇਤਫਾਕੀਆਂ ਛੁੱਟੀਆਂ) ਲੈਣ ਤੋਂ ਗੁਰੇਜ ਕਰਨ ਅਤੇ ਛੁੱਟੀ ਲੈਣ ਤੋਂ
ਇੱਕ ਦਿਨ ਪਹਿਲਾਂ ਸਕੂਲ ਮੁਖੀ ਤੋਂ ਛੁੱਟੀ ਮੰਨਜੂਰ ਕਰਵਾ ਕੇ ਲਈ ਜਾਵੇ।