ਸਿੱਖਿਆ ਵਿਭਾਗ ਦੇ ਖੇਤਰੀ ਪੱਧਰ ਦੇ ਸਟਾਫ ਦੇ ਜੀ.ਪੀ.ਫੰਡ ਖਾਤਿਆਂ ਦੀ ਨੌਮੀਨੇਸ਼ਨ ਸਬੰਧੀ। ਸਿੱਖਿਆ ਵਿਭਾਗ ਦੇ ਪੱਤਰ ਨੰ: 01/08-2000 ਫੰਡ 5(10) ਮਿਤੀ 17/09/2002 ਰਾਹੀਂ ਜੀ.ਪੀ.ਫੰਡ ਦੇ ਖਾਤਿਆਂ ਦੇ ਰੱਖ ਰੱਖਾਵ ਕਰਨ ਦਾ ਅਧਿਕਾਰ ਮਿਤੀ 01/04/2002 ਤੋਂ ਡੀ.ਡੀ.ਓ ਪੱਧਰ ਤੇ ਦੇ ਦਿੱਤੇ ਗਏ ਸਨ ਅਤੇ ਉਸ ਉਪਰੰਤ ਸਾਰੇ ਕਰਮਚਾਰੀਆਂ ਦੇ ਮਿਤੀ 31/03/2002 ਤੱਕ ਦੇ ਅੰਤਿਮ ਬੈਲੇਂਸ ਟਰਾਂਸਫਰ ਕੀਤੇ ਗਏ ਸਨ।
ਸਬੰਧਤ ਕਰਮਚਾਰੀ ਨੂੰ ਮਿਤੀ 31.03.2002 ਦਾ ਬੈਲੈਂਸ ਟਰਾਂਸਫਰ ਕਰਦੇ ਸਮੇਂ ਇਹ ਵੀ ਲਿਖਿਆ
ਗਿਆ ਸੀ ਕਿ ਜੇਕਰ ਮ੍ਰਿਤਕ ਵੱਲੋਂ ਪਹਿਲਾਂ ਨੋਮੀਨੇਸਨ ਭਰਿਆ ਹੋਇਆ ਹੈ ਅਤੇ ਡੀ.ਡੀ.ਓ ਪੱਧਰ ਤੇ
ਉਪਲਬਧ ਹੈ ਤਾਂ ਵੇਖ ਲਿਆ ਜਾਵੇ ਨਹੀਂ ਤਾਂ ਆਪਣੇ ਪੱਧਰ ਤੇ ਨਵੇਂ ਸਿਰੇ ਤੋਂ ਭਰ ਲਿਆ ਜਾਵੇ।
ਪਰੰਤੂ ਨੌਮੀਨੇਸ਼ਨ ਵਿੱਚ ਬਦਲਾਅ/ਅਪਡੇਟ ਸਬੰਧੀ ਕਰਮਚਾਰੀਆਂ ਦੀਆਂ ਪ੍ਰਤੀਬੇਨਤੀਆਂ , ਡੀ.ਡੀ.ਓਜ ਵੱਲੋਂ ਮੁੱਖ ਦਫਤਰ ਨੂੰ ਭੇਜਣ ਦੀ ਲੋੜ ਨਹੀਂ ਹੈ।
iHRMs ਸਿਸਟਮ ਤੇ ਡੀ.ਡੀ.ਓਜ ਨੂੰ ਆਪਣੇ ਅਧੀਨ ਆਉਂਦੇ ਕਰਮਚਾਰੀਆਂ ਦਾ ਡਾਟਾ ਮੈਨਟੇਨ
ਕਰਨ ਦੀ ਪ੍ਰੋਵੀਜਨ ਦਿੱਤੀ ਗਈ ਹੈ ਅਤੇ ਕਰਮਚਾਰੀਆਂ ਦੀਆਂ ਜੀ.ਪੀ.ਫੰਡ ਖਾਤੇ ਦੀਆਂ ਨੋਮੀਨੇਸ਼ਨਾਂ ਵੀ ਡੀ.ਡੀ.ਓਜ ਵੱਲੋਂ ਹੀ HRMS ਤੇ ਭਰੀਆਂ ਗਈਆਂ ਸਨ।
Important letters: ਸਰਕਾਰੀ ਮੁਲਾਜ਼ਮਾਂ ਲਈ ਮਹਤਵ ਪੂਰਨ ਪੱਤਰ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ
ਜਦੋਂ ਵੀ ਕੋਈ ਕਰਮਚਾਰੀ ਆਪਣੇ ਜੀ.ਪੀ.ਫੰਡ ਖਾਤੇ
ਦੀ ਨੌਮੀਨੇਸ਼ਨ ਬਦਲਨੀ ਚਾਹੁੰਦਾ ਹੈ ਤਾਂ ਉਸਨੂੰ iHRMs ਸਿਸਟਮ ਤੇ ਅਪਡੇਟ ਕਰਨ ਸਬੰਧੀ ਪਾਵਰਾਂ ਵੀ ਡੀ.ਡੀ.ਓਜ ਕੋਲ ਹੀ ਹਨ।
ਡੀ.ਡੀ.ਓਜ ਨੂੰ ਆਪਣੇ ਅਧੀਨ ਆਉਂਦੇ ਅਧਿਕਾਰੀਆਂ/ਕਰਮਚਾਰੀਆਂ ਦੀਆਂ
ਜੀ.ਪੀ.ਫੰਡ ਖਾਤੇ ਦੀ ਨੋਮੀਨੇਸ਼ਨ ਵਿੱਚ ਬਦਲਾਅ/ਅਪਡੇਟ ਸਬੰਧੀ ਪ੍ਰਤੀਬੇਨਤੀਆਂ ਦਾ ਨਿਪਟਾਰਾ ਆਪਣੇ ਪੱਧਰ ਤੇ ਤੇ ਕਰਨ ਦੀਆਂ ਪਾਵਰਾਂ ਹਨ ।
ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ , ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ
ਨੋਮੀਨੇਸਨ ਵਿੱਚ ਬਦਲਾਅ/ਅਪਡੇਟ ਸਬੰਧੀ ਕੋਈ ਵੀ ਪ੍ਰਤੀਬੇਨਤੀ ਮੁੱਖ ਦਫਤਰ ਨੂੰ ਨਾ ਭੇਜਣ ਦੀ ਹਦਾਇਤ ਕੀਤੀ ਗਈ ਹੈ
ਪੱਤਰ ਅਨੁਸਾਰ ਨੋਮੀਨੇਸਨ ਵਿੱਚ ਬਦਲਾਅ/ਅਪਡੇਟ ਸਬੰਧੀ ਪ੍ਰਤੀਬੇਨਤੀ ਦਾ ਨਿਪਟਾਰਾ ਕਰਨ ਉਪਰੰਤ ਨੋਮੀਨੇਸਨ iHRMs ਤੇ ਅਪਡੇਟ ਕਰਨਾ ਯਕੀਨੀ ਹੈ