ਕੀ ਮੁਲਾਜ਼ਮਾਂ ਦੀ ਦੀਵਾਲੀ ਇਸ ਵਾਰ ਰਹੇਗੀ ਕਾਲੀ?
ਚੰਡੀਗੜ੍ਹ 30 ਅਕਤੂਬਰ
ਇੱਕ ਪਾਸੇ ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਹੜਤਾਲ ਤੇ ਹੈ ਦੂਜੇ ਪਾਸੇ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਵੱਲੋਂ ਵੀ ਇਕ ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਮੁਕੰਮਲ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਜੇਕਰ ਇਹ ਹੜਤਾਲ ਜਾਰੀ ਰਹੀ ਤਾਂ ਇਸ ਵਾਰ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੇਗੀ , ਅਤੇ ਮੁਲਾਜ਼ਮਾਂ ਦੀ ਦੀਵਾਲੀ ਕਾਲੀ ਰਹਿਣ ਦੀ ਸੰਭਾਵਨਾ ਹੈ, ਕਿਉਂਕਿ 4 ਨਵੰਬਰ ਨੂੰ ਦੀਵਾਲੀ ਹੈ।
ਸੂਬਾ ਕਮੇਟੀ ਪੀ ਐਸ ਐਮ ਐਸ ਯੂ ਨੂੰ ਪੰਜਾਬ ਸਟੇਟ ਖਜਾਨਾ ਕਰਮਚਾਰੀ ਐਸੋਸੀਏਸ਼ਨ ਸੂਬਾ ਕਮੇਟੀ ਵੱਲੋਂ ਸੁਝਾਅ ਦਿੱਤਾ ਗਿਆ ਹੈ ਕਿ ਮਿਤੀ 01/11/2021 ਤੋਂ ਲੈ ਕੇ 03/11/2021 ਤੱਕ ਤਿੰਨ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਕੰਮ ਬੰਦ ਦਾ ਐਲਾਨ ਕੀਤਾ ਜਾਵੇ ਅਤੇ ਮਿਤੀ 7 ਨਵੰਬਰ ਤੱਕ ਕੰਪਿਊਟਰ ਬੰਦ ਆਨਲਾਈਨ ਕੰਮ ਬੰਦ ਕਲਮਛੋੜ ਹੜਤਾਲ ਦਾ ਐਕਸ਼ਨ ਦਿੱਤਾ ਜਾਵੇ ,ਇਸ ਸੰਬੰਧ ਵਿੱਚ ਸਕੱਤਰੇਤ, ਮੁੱਖ ਦਫਤਰ,ਚੰਡੀਗੜ, ਡਿਪਟੀ ਕਮਿਸ਼ਨਰ ਦਫਤਰ ,ਪੀ ਐਸ ਐਮ ਐਸ ਯੂ ਦੇ ਸਮੂਹ ਜਿਲਿਆਂ ਅਤੇ ਵਿਭਾਗੀ ਜਥੇਬੰਦੀਆਂ ਦੀ 100% ਬਰਾਬਰ ਸ਼ਮੂਲੀਅਤ ਕਰਵਾਉਣ ਲਈ ਬੇਨਤੀ ਕੀਤੀ ਗਈ ਹੈ।
ਜੇਕਰ ਇਹ ਹੜਤਾਲ ਇਸ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਲਾਲੇ ਪੈ ਜਾਣਗੇ, ਅਤੇ ਇਸ ਵਾਰ ਦੀਵਾਲੀ ਕਾਲੀ ਹੀ ਮਨਾਈ ਜਾਵੇਗੀ।
ਜਿੱਥੇ ਮੁਲਾਜ਼ਮ ਸਰਕਾਰ ਵੱਲੋਂ ਮਹਿੰਗਾਈ ਭੱਤਾ ਅਤੇ ਤਨਖਾਹ ਕਮਿਸ਼ਨ ਵਿੱਚ ਵਾਧੇ ਦੀ ਉਡੀਕ ਵਿੱਚ ਹਨ ਦੂਜੇ ਪਾਸੇ ਮੁਲਾਜਮਾਂ ਨੂੰ ਤਨਖਾਹ ਮਿਲਣ ਦੇ ਆਸਾਰ ਬਹੁਤ ਹੀ ਘੱਟ ਹਨ।