ਬੀਜੇਪੀ ਨਾਲ ਚੋਣਾਂ ਵਿੱਚ ਸੀਟਾਂ ਸ਼ੇਅਰ ਕੀਤੀਆਂ ਜਾਣਗੀਆਂ: ਕੈਪਟਨ ਅਮਰਿੰਦਰ ਸਿੰਘ

 ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਆਪਣੀ ਪਾਰਟੀ ਬਣਾਉਣ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਰ ਰੋਜ਼ ਕੈਪਟਨ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹਨ। ਇਸ ਦੌਰਾਨ ਅੱਜ ਉਨ੍ਹਾਂ ਟਵੀਟ ਕਰਕੇ ਕਿਹਾ ਹੈ ਕਿ ਉਹ ਜਲਦੀ ਹੀ ਆਪਣੀ ਪਾਰਟੀ ਦਾ ਐਲਾਨ ਕਰਨਗੇ, ਸੀਟਾਂ ਨੂੰ ਲੈ ਕੇ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਨਾਲ ਗੱਲਬਾਤ ਜਾਰੀ ਹੈ। ਇੱਕ ਵਾਰ ਕਿਸਾਨਾਂ ਦੀ ਸਮੱਸਿਆ ਦਾ ਹੱਲ ਹੋ ਗਿਆ ਤਾਂ ਅਕਾਲੀ ਦਲ ਤੇ ਹੋਰਾਂ ਨੂੰ ਖਿੰਡਾਇਆ ਜਾਵੇਗਾ। ਮੈਂ ਕਿਸਾਨਾਂ ਅਤੇ ਪੰਜਾਬ ਦੇ ਹਿੱਤ ਵਿੱਚ ਇੱਕ ਸ਼ਕਤੀਸ਼ਾਲੀ ਸੰਗਠਨ ਬਣਾਉਣਾ ਚਾਹੁੰਦਾ ਹਾਂ।


ਕੈਪਟਨ ਨੇ ਕਿਹਾ ਕਿ ਪਿਛਲੇ ਦਿਨੀਂ ਕਾਂਗਰਸ ਨਾਲ ਗੱਲਬਾਤ ਚੰਗੀ ਨਹੀਂ ਰਹੀ। ਹੁਣ ਸੁਲ੍ਹਾ-ਸਫਾਈ ਦਾ ਸਮਾਂ ਖਤਮ ਹੋ ਗਿਆ ਹੈ। ਪਾਰਟੀ ਛੱਡਣ ਦਾ ਫੈਸਲਾ ਅੰਤਿਮ ਹੈ ਅਤੇ ਕਾਫੀ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ। ਮੈਂ ਸੋਨੀਆ ਗਾਂਧੀ ਜੀ ਦਾ ਸਮਰਥਨ ਕਰਨ ਲਈ ਸ਼ੁਕਰਗੁਜ਼ਾਰ ਹਾਂ, ਪਰ ਹੁਣ ਕਾਂਗਰਸ ਵਿੱਚ ਨਹੀਂ ਰਹਾਂਗਾ

 


 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends