Sunday, 12 September 2021

ਪੰਜਾਬ ਚੋਣ ਸਰਗਰਮੀਆਂ: ਮਨਪ੍ਰੀਤ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਲਈ ਦੂਜੇ ਦਫਤਰ ਦਾ ਰਸਮੀ ਉਦਘਾਟਨ

 


ਬਠਿੰਡਾ ,12ਸਤੰਬਰ 2021:ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਦਾ ਆਗਾਜ਼ ਕਰ ਦਿੱਤਾ ਹੈ, ਆਪਣੇ ਵਿਧਾਨ ਸਭਾ ਹਲਕਾ ਸ਼ਹਿਰ ਬਠਿੰਡਾ ਵਿੱਚ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਹਰ ਵਰਗ ਨਾਲ ਰਾਬਤਾ ਬਣਾਉਣ ਲਈ ਦਫ਼ਤਰ ਖੋਲ੍ਹੇ ਜਾ ਰਹੇ ਹਨ ,ਸ਼ਹਿਰ ਬਠਿੰਡਾ ਨੂੰ ਵੱਖ ਵੱਖ ਜ਼ੋਨਾਂ ਵਿਚ ਵੰਡ ਕੇ ਦਫ਼ਤਰਾਂ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਅੱਜ ਵਿੱਤ ਮੰਤਰੀ ਪੰਜਾਬ ਵੱਲੋਂ ਦੂਜੇ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ ਗਿਆ ਜਿਸ ਵਿੱਚ ਕਾਂਗਰਸ ਦੀ ਸਮੂਹ ਲੀਡਰਸ਼ਿਪ ਹਾਜ਼ਰ ਰਹੀ। ਇਸ ਦਫ਼ਤਰ ਦਾ ਮੁੱਖ ਮਕਸਦ ਲੋਕਾਂ ਨੂੰ ਹਰ ਸਹੂਲਤ ਉਨ੍ਹਾਂ ਦੇ ਵਾਰਡ ਵਿਚ ਨਜ਼ਦੀਕ ਹੀ ਮੁਹੱਈਆ ਕਰਵਾਉਣਾ ਹੈ ਅਤੇ ਵੱਖ ਵੱਖ ਜ਼ੋਨਾਂ ਵਿਚ ਹੋਰ ਦਫ਼ਤਰ ਖੋਲ੍ਹੇ ਜਾਣਗੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਵਿੱਤ ਮੰਤਰੀ ਪੰਜਾਬ ਤੱਕ ਪਹੁੰਚ ਕਰਨ ਲਈ ਜੋਨ ਦਫਤਰ ਪੇਸ਼ ਹੋ ਸਕਦੇ ਹਨ।


ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਤੀਜੇ ਦਿਨ ਵੀ ਸ਼ਹਿਰ ਬਠਿੰਡਾ ਦੇ ਦੌਰੇ ਤੇ ਰਹੇ ਜਿਥੇ ਉਨ੍ਹਾਂ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ ,ਉਥੇ ਹੀ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ, ਕਈ ਪ੍ਰੋਗਰਾਮਾਂ ਵਿੱਚ ਵੀ ਸ਼ਿਰਕਤ ਕੀਤੀ, ਸਾਈਕਲਿੰਗ ਗਰੁੱਪ ਵੱਲੋਂ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਵਿਚ ਵੀ ਸ਼ਾਮਲ ਹੋਏ ਤੇ ਸਨਮਾਨਤ ਸ਼ਖਸੀਅਤਾਂ ਨੂੰ ਸੰਬੋਧਨ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਨਵੇਂ ਸਕੂਲਾਂ ਦੀ ਸਥਾਪਨਾ, ਨਵੇਂ ਵਾਟਰ ਵਰਕਸ ਬਰਸਾਤੀ ਪਾਣੀ ਦੇ ਨਿਕਾਸ ਲਈ ਵੱਡੇ ਪ੍ਰੋਜੈਕਟ, ਪਾਰਕ,ਰਿੰਗ ਰੋਡ ਦੇ ਕੰਮ ਦੀ ਸ਼ੁਰੂਆਤ, ਸੰਜੇ ਨਗਰ ਆਰ.ਓ.ਬੀ, ਸਾਰੇ ਸ਼ਹਿਰ ਚ ਐਲ ਈ ਡੀ ਲਾਇਟਾਂ , ਗਲੀਆਂ-ਸੜਕਾਂ ਨਵੀਆਂ ਤਿਆਰ ਕੀਤੀਆਂ ਅਤੇ ਬਹੁਤ ਸਾਰੇ ਹੋਰ ਵਿਕਾਸ ਦੇ ਕੰਮ ਸ਼ਹਿਰ ਮੁਕੰਮਲ ਹੋ ਚੁਕੇ ਹਨ।  


ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਰਜ਼ ਮੁਆਫੀ, ਨੌਜਵਾਨਾਂ ਨੂੰ ਰੁਜ਼ਗਾਰ,ਬੁਜਰਗਾਂ ਨੂੰ 1500 ਰੁਪਏ ਪੈਨਸ਼ਨ, ਔਰਤਾਂ ਨੂੰ ਮੁਫਤ ਬਸ ਯਾਤਰਾ ਸਮੇਤ ਹਰ ਵਰਗ ਨੂੰ ਸਰਕਾਰ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਵਾਅਦਾ ਕੀਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸ਼ਹਿਰ ਬਠਿੰਡਾ ਦੇ ਬਾਕੀ ਰਹਿੰਦੇ ਵੱਡੇ ਪ੍ਰਾਜੈਕਟਾਂ ਨੂੰ ਵੀ ਸਮੇਂ ਸਿਰ ਨੇਪਰੇ ਚਾੜ੍ਹਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਰਾਜਨ ਗਰਗ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ, ਚੇਅਰਮੈਨ ਇੰਪਰੂਵਮੈਂਟ ਟਰੱਸਟ ਕੇ ਕੇ ਅਗਰਵਾਲ, ਮੇਅਰ ਸ੍ਰੀਮਤੀ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ,ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਪਵਨ ਮਾਨੀ, ਬਲਜਿੰਦਰ ਠੇਕੇਦਾਰ ਸਮੇਤ ਕਾਂਗਰਸ ਦੇ ਕੌਂਸਲਰ ਲੀਡਰਸ਼ਿਪ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ ।

ਪੰਜਾਬ ਸਰਕਾਰ ਵੱਲੋਂ 10151 ਐਸ.ਸੀ. ਨੌਜਵਾਨਾਂ ਲਈ ਵੱਡਾ ਫ਼ੈਸਲਾ

 ਪੰਜਾਬ ਸਰਕਾਰ ਵੱਲੋਂ 10151 ਐਸ.ਸੀ. ਨੌਜਵਾਨਾਂ ਦਾ 41.48 ਕਰੋੜ ਰੁਪਏ ਦਾ ਕਰਜ਼ਾ ਮੁਆਫ਼: ਧਰਮਸੋਤ


ਚੰਡੀਗੜ੍ਹ, 12 ਸਤੰਬਰ 2021 - ਪੰਜਾਬ ਸਰਕਾਰ ਵੱਲੋਂ ਸੂਬੇ ਦੇ 10151 ਐਸ.ਸੀ. ਨੌਜਵਾਨਾਂ ਦੇ 50-50 ਹ਼ਜਾਰ ਦੇ ਕੁੱਲ 41.48 ਕਰੋੜ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ।ਸੂਬਾ ਸਰਕਾਰ ਦੇ ਇਸ ਕਦਮ ਨਾਲ ਐਸ.ਸੀ. ਨੌਜਵਾਨਾਂ ਨੂੰ ਵੱਡੀ ਰਾਹਤ ਮਿਲੇਗੀ। ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਨੂਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਰਾਹੀਂ ਸੂਬੇ ਦੇ ਨੌਜਵਾਨਾਂ ਵੱਲੋਂ ਸਵੈ-ਰੋਜ਼ਗਾਰ ਲਈ ਲਏ ਹਰ ਤਰ੍ਹਾਂ ਦੇ ਕਰਜਿ਼ਆਂ ਵਿੱਚੋਂ 50-50 ਹਜ਼ਾਰ ਰੁਪਏ ਮੁਆਫ਼ ਕਰਨ ਦਾ ਫੈਸਲਾ ਕੀਤਾ ਹੈ।


ਸਮਾਜਿਕ ਨਿਆਂ ਮੰਤਰੀ ਨੇ ਦੱਸਿਆ ਕਿ ਐਸ.ਸੀ. ਕਾਰਪੋਰੇਸ਼ਨ ਵੱਲੋਂ ਅਨੁਸੂਚਿਤ ਜਾਤੀ ਅਤੇ ਦਿਵਿਆਂਗ ਵਿਅਕਤੀਆਂ ਨੂੰ ਆਪਣਾ ਸਵੈ-ਰੋਜ਼ਗਾਰ ਚਲਾਉਣ ਲਈ ਘੱਟ ਵਿਆਜ ਦਰ `ਤੇ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ।ਉਨ੍ਹਾਂ ਕਿਹਾ ਕਿ ਐਸ.ਸੀ. ਕਾਰਪੋਰੇਸ਼ਨ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਘੱਟ ਵਿਆਜ ਦਰ `ਤੇ ਮੁਹੱਈਆ ਕਰਵਾਏ ਜਾਂਦੇ ਕਰਜਿ਼ਆਂ ਦੀ ਵਸੂਲੀ ਦਰ ਲਗਭੱਗ 77 ਫੀਸਦੀ ਹੈ।ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਵੱਲੋਂ ਸਵੈ-ਰੋਜ਼ਗਾਰ ਲਈ ਲਏ ਕਰਜ਼ੇ ਵਪਾਰ ਦਾ ਫੇਲ੍ਹ ਹੋਣਾ, ਲਾਭਪਾਤਰੀ ਦੀ ਮੌਤ ਹੋਣਾ, ਘਰ ਵਿੱਚ ਕੋਈ ਕਮਾਉਣ ਵਾਲਾ ਨਾ ਹੋਣਾ ਅਤੇ ਕੋਵਿਡ੍-19 ਕਾਰਨ ਪੈਦਾ ਹੋਏ ਹਾਲਾਤਾਂ ਕਾਰਨ ਕਰਕੇ ਵੀ, ਵਾਪਸ ਕਰਨ `ਚ ਮੁਸ਼ਕਿਲ ਆ ਰਹੀ ਸੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਸ ਪ੍ਰੇਸ਼ਾਨੀ `ਚੋਂ ਕੱਢਣ ਲਈ ਇਹ ਕਰਜ਼ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ।


ਸ. ਧਰਮਸੋਤ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਵੀ ਐਸ.ਸੀ. ਨੌਜਵਾਨਾਂ ਦੇ ਕਰਜ਼ੇ ਮੁਆਫ਼ ਕਰਕੇ ਉਨ੍ਹਾਂ ਨੂੰ ਰਾਹਤ ਦਿੱਤੀ ਸੀ।ਉਨ੍ਹਾਂ ਦੱਸਿਆ ਕਿ ਮੌਜੂਦਾ ਪੰਜਾਬ ਸਰਕਾਰ ਨੇ ਪਹਿਲਾਂ ਵੀ 14260 ਐਸ.ਸੀ. ਕਰਜ਼ਦਾਰਾਂ ਦਾ 45.41 ਕਰੋੜ ਰੁਪਏ ਮੁਆਫ ਕੀਤੇ ਸਨ।ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਪਿਛਲੇ 4 ਸਾਲਾਂ ਤੋਂਂ ਵੱਧ ਦੇ ਕਾਰਜਕਾਲ ਦੌਰਾਨ 8662 ਐਸ.ਸੀ. ਨੌਜਵਾਨਾਂ ਨੂੰ 8202.26 ਲੱਖ ਦੇ ਘੱਟ ਵਿਆਜ ਦਰਾਂ `ਤੇ ਕਰਜ਼ੇ ਮੁਹੱਈਆ ਕਰਵਾਏ ਹਨ।


ਸ. ਧਰਮਸੋਤ ਨੇ ਅੱਗੇ ਦੱਸਿਆ ਕਿ ਐਸ.ਸੀ. ਕਾਰਪੋਰੇਸ਼ਨ ਦਾ ਮੁੱਖ ਉਦੇਸ਼ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਬੇਰੋਜ਼ਗਾਰ ਨੌਜਵਾਨਾਂ ਨੂੰ ਘੱਟ ਵਿਆਜ ਦਰ `ਤੇ ਸਵੈ-ਰੋਜ਼ਗਾਰ ਧੰਦੇ ਜਿਵੇਂ ਡੇਅਰੀ ਫਾਰਮ, ਕਰਿਆਨਾ ਦੁਕਾਨ, ਕੱਪੜੇ ਦੀ ਦੁਕਾਨ, ਸ਼ਟਰਿੰਗ ਦਾ ਕੰਮ, ਲੱਕੜ ਦਾ ਕੰਮ, ਉਚੇਰੀ ਵਿੱਦਿਆ ਕਰਜ਼ੇ ਲਈ ਘੱਟ ਵਿਆਜ ਦਰ `ਤੇ ਕਰਜ਼ਾ ਮੁਹੱਈਆ ਕਰਾਵਾਉਣਾ ਹੈ, ਤਾਂ ਕਿ ਇਨ੍ਹਾਂ ਦੇ ਆਰਥਿਕ ਪੱਧਰ ਨੂੰ ਉੱਪਰ ਚੁੱਕਿਆ ਜਾ ਸਕੇ ਅਤੇ ਇਨ੍ਹਾਂ ਨੂੰ ਗ਼ਰੀਬੀ ਰੇਖਾ ਤੋਂ ਬਾਹਰ ਕੱਢਿਆ ਜਾ ਸਕੇ।

ਮੰਗੂਪੁਰ ਵਲੋਂ ਮਾਲੇਵਾਲ ਸਕੂਲ ਦੇ ਸੁੰਦਰੀ ਕਰਨ ਲਈ ਕੈਬਨਿਟ ਮੰਤਰੀ ਭਾਰਤ ਭੂਸਨ ਦੇ ਅਖਤਿਆਰੀ ਕੋਟੇ ਵਿੱਚੋਂ 5 ਲੱਖ ਦਾ ਚੈਕ ਦਿੱਤਾ

 ਮੰਗੂਪੁਰ ਵਲੋਂ ਮਾਲੇਵਾਲ ਸਕੂਲ ਦੇ ਸੁੰਦਰੀ ਕਰਨ ਲਈ ਕੈਬਨਿਟ ਮੰਤਰੀ ਭਾਰਤ ਭੂਸਨ ਦੇ ਅਖਤਿਆਰੀ ਕੋਟੇ ਵਿੱਚੋਂ 5 ਲੱਖ ਦਾ ਚੈਕ ਦਿੱਤਾ

ਨਵਾਂਸਹਿਰ 12 ਸਤੰਬਰ()ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲੇਵਾਲ ਨੂੰ ਅੱਜ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਧਾਇਕ ਵੱਲੋਂ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਅਖ਼ਤਿਆਰੀ ਕੋਟੇ ਵਿੱਚੋਂ ਸਕੂਲ ਦੇ ਸੁੰਦਰੀਕਰਨ ਲਈ 5 ਲੱਖ ਰੁਪਏ ਦਾ ਚੈੱਕ ਦਿੱਤਾ।ਇੱਥੇ ਵਰਨਣਯੋਗ ਹੈ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਉਦਯੋਗਪਤੀ ਸਤਪਾਲ ਭੁੰਬਲਾ ਸਪੁੱਤਰ ਲੇਟ ਚੌਧਰੀ ਮੇਲਾ ਰਾਮ ਭੂੰਬਲਾ ਦੇ ਬਹੁਤ ਹੀ ਨਜ਼ਦੀਕੀਆਂ ਵਿੱਚੋਂ ਜਿਸ ਕਾਰਨ ਉਨ੍ਹਾਂ ਇਹ ਚੈੱਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਧਾਇਕ ਬਲਾਚੌਰ ਨੂੰ ਭੇਜਿਆ ਤੇ ਅੱਜ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਧਾਇਕ ਵੱਲੋਂ ਇਹ ਚੈੱਕ ਸਕੂਲ ਪ੍ਰਿੰਸੀਪਲ ਵਿਜੇ ਕੁਮਾਰ ਨੂੰ ਪਤਵੰਤਿਆਂ ਦੀ ਹਾਜ਼ਰੀ ਵਿੱਚ ਦਿੱਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਕਾਰੀ ਤਬਦੀਲੀਆਂ ਲਿਆਂਦੀਆਂ ਹਨ ਜਿਸ ਕਾਰਨ ਅੱਜ ਸਾਡਾ ਸੂਬਾ ਦੇਸ਼ ਵਿੱਚੋਂ ਪਹਿਲੇ ਸਥਾਨ ਤੇ ਆਇਆ ਹੈ। ।ਇਸ ਮੌਕੇ ਉਦਯੋਗਪਤੀ ਸਤਪਾਲ ਭੂੰਬਲਾ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਧਾਇਕ ਦਾ ਧੰਨਵਾਦ ਕਰਦੇ ਹੋਏ ਕਿਹਾ ਇਹਨਾਂ ਵੱਲੋਂ ਪਹਿਲਾਂ ਵੀ ਇਸ ਸਕੂਲ ਤੇ ਉਨ੍ਹਾਂ ਦੇ ਪਿੰਡ ਦੇ ਵਿਕਾਸ ਵਿੱਚ ਮਦਦ ਕੀਤੀ ਹੈ।ਇਸ ਮੌਕੇ ਉਨ੍ਹਾਂ ਸਕੂਲ ਪ੍ਰਿੰਸੀਪਲ ਵਿਜੇ ਕੁਮਾਰ ਤੇ ਉਨ੍ਹਾਂ ਦੇ ਸਟਾਫ਼ ਨੂੰ ਸਕੂਲ ਦਾ ਜ਼ਿਲ੍ਹੇ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਸਕੂਲ ਨੂੰ 12 ਕਿੱਲੋਵਾਟ ਦਾ ਜਨਰੇਟਰ ਦੇਣ ਦਾ ਐਲਾਨ ਵੀ ਕੀਤਾ।ਇਸ ਮੌਕੇ ਪ੍ਰਿੰਸੀਪਲ ਵਿਜੇ ਕੁਮਾਰ, ਦਰਸ਼ਨ ਲਾਲ ਸਰਪੰਚ ਮਾਲੇਵਾਲ, ਉਦਯੋਗਪਤੀ ਸਤਪਾਲ ਭੂੰਬਲਾ, ਰਘਵੀਰ ਸਿੰਘ ਕਟਾਰੀਆ ਸਾਬਕਾ ਮੁੱਖ ਅਧਿਆਪਕ, ਹਰਪਾਲ ਚੰਦ ਝੰਡੂਪੁਰ, ਡਾ ਧਰਮਵੀਰ ਨਾਨੋਵਾਲ, ਅੱਛਰ ਰਾਮ ਮਾਲੇਵਾਲ,ਰਜਿੰਦਰ ਸਿੰਘ ਛਿੰਦੀ ਸ਼ਹਿਰੀ ਪ੍ਰਧਾਨ ਕਾਂਗਰਸ,ਰਾਮ ਕਿਸ਼ਨ, ਮਾਸਟਰ ਤੀਰਥ ਰਾਮ ਭੂੰਬਲਾ,ਰੋਸ਼ਨ ਲਾਲ ਐਸ.ਆਈ,ਵਾਸਦੇਵ ਮਾਲੇਵਾਲ,ਮਾਸਟਰ ਧਰਮਵੀਰ, ਓਮ ਪ੍ਰਕਾਸ ਬੱਗਾ, ਸੁੱਖਾ ਝੰਡੂਪੁਰ, ਰਾਜ ਕੁਮਾਰੀ, ਮਾਸਟਰ ਰਾਕੇਸ ਕੁਮਾਰ ਬੂਥਗੜ੍ਹ, ਨਰੇਸ ਕੁਮਾਰੀ ਮਿਲਨ ਚੌਧਰੀ ਆਦਿ ਸਮੇਤ ਸਮੂਹ ਸਟਾਫ਼ ਤੇ ਪਤਵੰਤੇ ਹਾਜਰ ਸਨ।

ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਸਤੰਬਰ ਪ੍ਰੀਖਿਆਵਾਂ ਲਈ ਜ਼ਰੂਰੀ ਹਦਾਇਤਾਂ

 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਤੰਬਰ ਪ੍ਰੀਖਿਆ 13 ਤੋਂਂ-ਜਿਲ੍ਹਾ ਸਿੱਖਿਆ ਅਧਿਕਾਰੀ ਲੁਧਿਆਣਾ 11 ਸਤੰਬਰ ( ਅੰਜੂ ਸੂਦ)-ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਤੰਬਰ ਪ੍ਰੀਖਿਆ 13 ਸਤੰਬਰ ਤੋਂ ਸ਼ੁਰੂ ਹੋਵੇਗੀ।ਵਿਭਾਗੀ ਹਦਾਇਤਾਂ ਅਨੁਸਾਰ ਇਹ ਪ੍ਰੀਖਿਆ ਆਫਲਾਈਨ ਤਰੀਕੇ ਸਕੂਲਾਂ ਵਿੱਚ ਕਰਵਾਈ ਜਾਵੇਗੀ।


                ਲਖਵੀਰ ਸਿੰਘ ਸਮਰਾ ਜਿਲ੍ਹਾ   ਸਿੱਖਿਆ ਅਫਸਰ ਸੈਕੰਡਰੀ ਅਤੇ  ਡਾ਼. ਚਰਨਜੀਤ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨੇ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੂੰ ਪਾਠਕ੍ਰਮ ਦੀਆਂ ਸਾਲਾਨਾ ਪ੍ਰੀਖਿਆਵਾਂ ਅਤੇ ਨੈਸ਼ਨਲ ਅਚੀਵਮੈਂਟ ਸਰਵੇਖਣ ਪ੍ਰੀਖਿਆ ਲਈ ਤਿਆਰ ਕਰਨ ਹਿੱੱਤ ਕਰਵਾਈ ਜਾ ਰਹੀ ਇਹ ਪ੍ਰੀਖਿਆ ਸ਼ਿਫਟਾਂ ਵਿੱਚ ਹੋਵੇਗੀ। ਅੱਠਵੀਂ,ਦਸਵੀਂ ਅਤੇ ਬਾਰਵੀਂ ਜਮਾਤਾਂ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਦੌਰਾਨ 9 ਵਜੇ ਸ਼ੁਰੂ ਹੋਵੇਗੀ ਜਦਕਿ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਜਮਾਤਾਂ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਦੌਰਾਨ ਦੁਪਹਿਰ 12 ਵਜੇ ਸ਼ੁਰੂ ਹੋਵੇਗੀ।ਸਾਰੀਆਂ ਜਮਾਤਾਂ ਲਈ ਪ੍ਰਸ਼ਨ ਪੱਤਰ ਅਪ੍ਰੈਲ ਤੋਂ ਅਗਸਤ ਮਹੀਨੇ ਦੇ ਪਾਠਕ੍ਰਮ ਵਿੱਚੋਂ ਆਵੇਗਾ।ਅਪ੍ਰੈਲ ਅਤੇ ਮਈ ਮਹੀਨਿਆਂ ਦੇ ਪਾਠਕ੍ਰਮ ਵਿੱਚੋਂ 25 ਫੀਸਦੀ ਅਤੇ ਜੁਲਾਈ ਤੋਂ ਅਗਸਤ ਮਹੀਨੇ ਤੱਕ ਦੇ ਪਾਠਕ੍ਰਮ ਵਿੱਚੋਂ 75 ਫੀਸਦੀ ਪ੍ਰਸ਼ਨ ਪੁੱਛੇ ਜਾਣਗੇ।ਵਿਭਾਗ ਵੱਲੋਂ ਜਾਰੀ ਡੇਟਸ਼ੀਟ ਵਿੱਚ ਸ਼ਾਮਿਲ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਸਾਫਟ ਕਾਪੀ ਦੇ ਰੂਪ ਵਿੱਚ ਮੁੱਖ ਦਫਤਰ ਵੱਲੋਂ ਭੇਜੇ ਜਾਣਗੇ ਜਦਕਿ ਬਾਕੀ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਸਕੂਲਾਂ ਵੱਲੋਂ ਆਪਣੇ ਪੱਧਰ 'ਤੇ ਤਿਆਰ ਕੀਤੇ ਜਾਣਗੇ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਾਰੀਆਂ ਜਮਾਤਾਂ ਦੇ ਪ੍ਰਸ਼ਨ ਪੱਤਰ ਬਹੁ-ਵਿਕਲਪ ਆਧਾਰਿਤ ਹੋਣਗੇ।ਅੱਠਵੀਂ ਅਤੇ ਦਸਵੀਂ ਜਮਾਤਾਂ ਦੇ ਜਿਹੜੇ ਵਿਸ਼ਿਆਂ ਦਾ ਨੈਸ਼ਨਲ ਅਚੀਵਮੈਂਟ ਸਰਵੇਖਣ ਹੋਣਾ ਹੈ ਉਹਨਾਂ ਵਿਸ਼ਿਆਂ ਦੇ ਪ੍ਰਸ਼ਨ ਪੱਤਰਾਂ ਦਾ ਪੈਟਰਨ ਨੈਸ਼ਨਲ ਅਚੀਵਮੈਂਟ ਸਰਵੇਖਣ ਆਧਾਰਿਤ ਹੋਵੇਗਾ।ਇਹਨਾਂ ਵਿਸ਼ਿਆਂ ਦੇ ਮੁਲਾਂਕਣ ਲਈ ਬਹੁ-ਵਿਕਲਪ ਸ਼ੀਟ ਮੁੱਖ ਦਫਤਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਪ੍ਰੀਖਿਆ ਦੀ ਡੇਟਸ਼ੀਟ ਤੋਂ ਜਾਣੂ ਕਰਵਾਇਆ ਗਿਆ ਹੈ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪ੍ਰੀਖਿਆ ਦੌਰਾਨ ਕੋਵਿਡ ਤੋਂ ਬਚਾਅ ਸਾਵਧਾਨੀਆਂ ਦੀ ਪਾਲਣਾ ਲਈ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕਰਨ ਦੇ ਨਾਲ ਨਾਲ ਮਾਪਿਆਂ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।


Also read: 

ਪ੍ਰਾਇਮਰੀ ਜਮਾਤਾਂ ਲਈ ਡੇਟ ਸੀਟ ਇਥੋਂ ਡਾਊਨਲੋਡ ਕਰੋ


6ਵੀਂ ਤੋਂ 12 ਵੀਂ ਜਮਾਤਾਂ ਦੀ ਡੇਟ ਸੀਟ ਇਥੋਂ ਡਾਊਨਲੋਡ ਕਰੋ 

                      ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਬਾਰੇ ਜਾਣਕਾਰੀ ਦਿੰਦਿਆਂ  ਜਸਵਿੰਦਰ ਜਿਲ੍ਹਾ  ਸਿੱਖਿਆ ਅਫਸਰ ਐਲੀਮੈਂਟਰੀ ਅਤੇ ਕੁਲਦੀਪ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ 13 ਸਤੰਬਰ ਤੋਂ ਹੋਣ ਵਾਲੀ ਤੀਜੀ, ਚੌਥੀ ਅਤੇ ਪੰਜਵੀਂ ਜਮਾਤ ਦੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਮੁੱਖ ਦਫਤਰ ਵੱਲੋਂ ਭੇਜੇ ਜਾਣਗੇ।ਪ੍ਰਸ਼ਨ ਪੱਤਰ 'ਚ ਅਗਸਤ ਮਹੀਨੇ ਤੱਕ ਦੇ ਪਾਠਕ੍ਰਮ ਵਿੱਚੋਂ  20-20 ਬਹੁ-ਵਿਕਲਪੀ ਪ੍ਰਸ਼ਨ ਸ਼ਾਮਿਲ ਕੀਤੇ ਜਾਣਗੇ ਜਦਕਿ ਸਵਾਗਤ ਜਿੰਦਗੀ ਅਤੇ ਆਮ ਗਿਆਨ ਪ੍ਰੀਖਿਆ ਲਈ 10 ਬਹੁ-ਵਿਕਲਪੀ ਪ੍ਰਸ਼ਨ ਸ਼ਾਮਿਲ ਕੀਤੇ ਜਾਣਗੇ।ਹਰ ਪ੍ਰਸ਼ਨ ਦੋ ਅੰਕਾਂ ਦਾ ਹੋਵੇਗਾ।ਤੀਜੀ ਜਮਾਤ ਦੀ ਪ੍ਰੀਖਿਆ ਸਵੇਰੇ 9 ਵਜੇ ਸ਼ੁਰੂ ਹੋਵੇਗੀ, ਪੰਜਵੀਂ ਜਮਾਤ ਦੀ ਪ੍ਰੀਖਿਆ ਸਵੇਰੇ 10.30 ਵਜੇ ਸ਼ੁਰੂ ਹੋਵੇਗੀ ਜਦਕਿ ਚੌਥੀ ਜਮਾਤ ਦੀ ਪ੍ਰੀਖਿਆ ਦੁਪਹਿਰ 12 ਵਜੇ ਸ਼ੁਰੂ ਹੋਵੇਗੀ।


                  ਅੰਜੂ ਸੂਦ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਦੱਸਿਆ ਕਿ ਸਤੰਬਰ ਪ੍ਰੀਖਿਆਵਾਂ ਪ੍ਰਤੀ ਸਮੂਹ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਇਹ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਸਾਲਾਨਾ ਨਤੀਜਿਆਂ ਅਤੇ ਨੈਸ਼ਨਲ ਅਚੀਵਮੈਂਟ ਸਰਵੇਖਣ ਦੀ ਤਿਆਰੀ ਪੱਖੋਂ ਬਹੁਤ ਅਹਿਮ ਹਨ।

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਤੰਬਰ ਪ੍ਰੀਖਿਆ 13 ਤੋਂ, ਪੜ੍ਹੋ ਜ਼ਰੂਰੀ ਸੂਚਨਾ

 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਤੰਬਰ ਪ੍ਰੀਖਿਆ 13 ਤੋਂ ਪਠਾਨਕੋਟ, 12 ਸਤੰਬਰ 2021(ਬਲਕਾਰ ਅਤੱਰੀ) - ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਤੰਬਰ ਪ੍ਰੀਖਿਆ 13 ਸਤੰਬਰ ਤੋਂ ਸ਼ੁਰੂ ਹੋਵੇਗੀ। ਵਿਭਾਗੀ ਹਦਾਇਤਾਂ ਅਨੁਸਾਰ ਇਹ ਪ੍ਰੀਖਿਆ ਆਫਲਾਈਨ ਤਰੀਕੇ ਸਕੂਲਾਂ ਵਿੱਚ ਕਰਵਾਈ ਜਾਵੇਗੀ।


 ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਨੇ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੂੰ ਪਾਠਕ੍ਰਮ ਦੀਆਂ ਸਾਲਾਨਾ ਪ੍ਰੀਖਿਆਵਾਂ ਅਤੇ ਨੈਸ਼ਨਲ ਅਚੀਵਮੈਂਟ ਸਰਵੇਖਣ ਪ੍ਰੀਖਿਆ ਲਈ ਤਿਆਰ ਕਰਨ ਹਿੱੱਤ ਕਰਵਾਈ ਜਾ ਰਹੀ ਇਹ ਪ੍ਰੀਖਿਆ ਸ਼ਿਫਟਾਂ ਵਿੱਚ ਹੋਵੇਗੀ। ਅੱਠਵੀਂ,ਦਸਵੀਂ ਅਤੇ ਬਾਰਵੀਂ ਜਮਾਤਾਂ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਦੌਰਾਨ 9 ਵਜੇ ਸ਼ੁਰੂ ਹੋਵੇਗੀ ਜਦਕਿ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਜਮਾਤਾਂ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ ਦੌਰਾਨ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਸਾਰੀਆਂ ਜਮਾਤਾਂ ਲਈ ਪ੍ਰਸ਼ਨ ਪੱਤਰ ਅਪ੍ਰੈਲ ਤੋਂ ਅਗਸਤ ਮਹੀਨੇ ਦੇ ਪਾਠਕ੍ਰਮ ਵਿੱਚੋਂ ਆਵੇਗਾ।ਅਪ੍ਰੈਲ ਅਤੇ ਮਈ ਮਹੀਨਿਆਂ ਦੇ ਪਾਠਕ੍ਰਮ ਵਿੱਚੋਂ 25 ਫੀਸਦੀ ਅਤੇ ਜੁਲਾਈ ਤੋਂ ਅਗਸਤ ਮਹੀਨੇ ਤੱਕ ਦੇ ਪਾਠਕ੍ਰਮ ਵਿੱਚੋਂ 75 ਫੀਸਦੀ ਪ੍ਰਸ਼ਨ ਪੁੱਛੇ ਜਾਣਗੇ। 


ਵਿਭਾਗ ਵੱਲੋਂ ਜਾਰੀ ਡੇਟਸ਼ੀਟ ਵਿੱਚ ਸ਼ਾਮਿਲ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਸਾਫਟ ਕਾਪੀ ਦੇ ਰੂਪ ਵਿੱਚ ਮੁੱਖ ਦਫਤਰ ਵੱਲੋਂ ਭੇਜੇ ਜਾਣਗੇ ਜਦਕਿ ਬਾਕੀ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਸਕੂਲਾਂ ਵੱਲੋਂ ਆਪਣੇ ਪੱਧਰ 'ਤੇ ਤਿਆਰ ਕੀਤੇ ਜਾਣਗੇ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਾਰੀਆਂ ਜਮਾਤਾਂ ਦੇ ਪ੍ਰਸ਼ਨ ਪੱਤਰ ਬਹੁ-ਵਿਕਲਪ ਆਧਾਰਿਤ ਹੋਣਗੇ।ਅੱਠਵੀਂ ਅਤੇ ਦਸਵੀਂ ਜਮਾਤਾਂ ਦੇ ਜਿਹੜੇ ਵਿਸ਼ਿਆਂ ਦਾ ਨੈਸ਼ਨਲ ਅਚੀਵਮੈਂਟ ਸਰਵੇਖਣ ਹੋਣਾ ਹੈ ਉਹਨਾਂ ਵਿਸ਼ਿਆਂ ਦੇ ਪ੍ਰਸ਼ਨ ਪੱਤਰਾਂ ਦਾ ਪੈਟਰਨ ਨੈਸ਼ਨਲ ਅਚੀਵਮੈਂਟ ਸਰਵੇਖਣ ਆਧਾਰਿਤ ਹੋਵੇਗਾ।ਇਹਨਾਂ ਵਿਸ਼ਿਆਂ ਦੇ ਮੁਲਾਂਕਣ ਲਈ ਬਹੁ-ਵਿਕਲਪ ਸ਼ੀਟ ਮੁੱਖ ਦਫਤਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਪ੍ਰੀਖਿਆ ਦੀ ਡੇਟਸ਼ੀਟ ਤੋਂ ਜਾਣੂ ਕਰਵਾਇਆ ਗਿਆ ਹੈ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪ੍ਰੀਖਿਆ ਦੌਰਾਨ ਕੋਵਿਡ ਤੋਂ ਬਚਾਅ ਸਾਵਧਾਨੀਆਂ ਦੀ ਪਾਲਣਾ ਲਈ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕਰਨ ਦੇ ਨਾਲ ਨਾਲ ਮਾਪਿਆਂ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।

Also read: 

ਪ੍ਰਾਇਮਰੀ ਜਮਾਤਾਂ ਲਈ ਡੇਟ ਸੀਟ ਇਥੋਂ ਡਾਊਨਲੋਡ ਕਰੋ


6ਵੀਂ ਤੋਂ 12 ਵੀਂ ਜਮਾਤਾਂ ਦੀ ਡੇਟ ਸੀਟ ਇਥੋਂ ਡਾਊਨਲੋਡ ਕਰੋ 

 ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਨੇ ਦੱਸਿਆ ਕਿ 13 ਸਤੰਬਰ ਤੋਂ ਹੋਣ ਵਾਲੀ ਤੀਜੀ, ਚੌਥੀ ਅਤੇ ਪੰਜਵੀਂ ਜਮਾਤ ਦੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਮੁੱਖ ਦਫਤਰ ਵੱਲੋਂ ਭੇਜੇ ਜਾਣਗੇ। ਪ੍ਰਸ਼ਨ ਪੱਤਰ 'ਚ ਅਗਸਤ ਮਹੀਨੇ ਤੱਕ ਦੇ ਪਾਠਕ੍ਰਮ ਵਿੱਚੋਂ 20-20 ਬਹੁ-ਵਿਕਲਪੀ ਪ੍ਰਸ਼ਨ ਸ਼ਾਮਿਲ ਕੀਤੇ ਜਾਣਗੇ ਜਦਕਿ ਸਵਾਗਤ ਜਿੰਦਗੀ ਅਤੇ ਆਮ ਗਿਆਨ ਪ੍ਰੀਖਿਆ ਲਈ 10 ਬਹੁ-ਵਿਕਲਪੀ ਪ੍ਰਸ਼ਨ ਸ਼ਾਮਿਲ ਕੀਤੇ ਜਾਣਗੇ। ਹਰ ਪ੍ਰਸ਼ਨ ਦੋ ਅੰਕਾਂ ਦਾ ਹੋਵੇਗਾ। ਤੀਜੀ ਜਮਾਤ ਦੀ ਪ੍ਰੀਖਿਆ ਸਵੇਰੇ 9 ਵਜੇ ਸ਼ੁਰੂ ਹੋਵੇਗੀ, ਪੰਜਵੀਂ ਜਮਾਤ ਦੀ ਪ੍ਰੀਖਿਆ ਸਵੇਰੇ 10.30 ਵਜੇ ਸ਼ੁਰੂ ਹੋਵੇਗੀ ਜਦਕਿ ਚੌਥੀ ਜਮਾਤ ਦੀ ਪ੍ਰੀਖਿਆ ਦੁਪਹਿਰ 12 ਵਜੇ ਸ਼ੁਰੂ ਹੋਵੇਗੀ।


 ਜਿਲ੍ਹਾ ਮੈਂਟਰ ਵਿਗਿਆਨ ਸੰਜੀਵ ਸ਼ਰਮਾ, ਜਿਲ੍ਹਾ ਮੈਂਟਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਸ਼ਮੀਰ ਸ਼ਰਮਾਂ, ਜਿਲ੍ਹਾ ਮੈਂਟਰ ਗਣਿਤ ਅਮਿਤ ਵਸ਼ਿਸ਼ਟ, ਜਿਲ੍ਹਾ ਕੋ-ਆਰਡੀਨੇਟਰ ਪੜ੍ਹੋ ਪੰਜਾਬ ਵਨੀਤ ਮਹਾਜਨ ਅਤੇ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਦੱਸਿਆ ਕਿ ਸਤੰਬਰ ਪ੍ਰੀਖਿਆਵਾਂ ਪ੍ਰਤੀ ਸਮੂਹ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਸਾਲਾਨਾ ਨਤੀਜਿਆਂ ਅਤੇ ਨੈਸ਼ਨਲ ਅਚੀਵਮੈਂਟ ਸਰਵੇਖਣ ਦੀ ਤਿਆਰੀ ਪੱਖੋਂ ਬਹੁਤ ਅਹਿਮ ਹਨ।

ਸਰਕਾਰ ਅਤੇ ਪੰਥ ਦੇ ਠੇਕੇਦਾਰਾਂ ਵੱਲੋਂ ਬਾਬਾ ਜੀਵਨ ਸਿੰਘ ਨੂੰ ਅਣਗੌਲਿਆ ਜਾਣਾ ਬਹੁਜਨ ਸਮਾਜ ਦੀ ਬੇਪੱਤੀ: ਜਸਵੀਰ ਸਿੰਘ ਗੜ੍ਹੀ

 

ਸਰਕਾਰ ਅਤੇ ਪੰਥ ਦੇ ਠੇਕੇਦਾਰਾਂ ਵੱਲੋਂ ਬਾਬਾ ਜੀਵਨ ਸਿੰਘ ਨੂੰ ਅਣਗੌਲਿਆ ਜਾਣਾ ਬਹੁਜਨ ਸਮਾਜ ਦੀ ਬੇਪੱਤੀ: ਜਸਵੀਰ ਸਿੰਘ ਗੜ੍ਹੀ


 ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਯੁਨਿਵਰਸਿਟੀ ਅਤੇ ਪੱਕੀ ਛੁੱਟੀ ਦਾ ਪ੍ਰਬੰਧ ਕਰੇਗੀ ਬਸਪਾ


 ਕਿਸਾਨ ਅੰਦੋਲਨ ਦੀ ਤਰ੍ਹਾਂ ਬਸਪਾ ਵੀ ਇੱਕ ਅੰਦੋਲਨ ਜੋ ਬਹੁਜਨ ਸਮਾਜ ਦੇ ਮਾਣ-ਸਨਮਾਨ ਲਈ ਪਿਛਲੇ 150 ਸਾਲ ਤੋਂ ਚੱਲ ਰਿਹੈ


ਬੁਢਲਾਡਾ, 11 ਸਤੰਬਰ, 2021 :


ਬਾਬਾ ਜੀਵਨ ਸਿੰਘ ਜੀ ਨੂੰ ਅਣਗੌਲਿਆਂ ਜਾਣਾ ਬਹੁਜਨ ਸਮਾਜ ਦੀ ਬੇਪੱਤੀ ਹੈ ਅਤੇ ਬਹੁਜਨ ਸਮਾਜ ਦੇ ਨਾਲ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਸਗੋਂ ਸਰਕਾਰਾਂ ਅਤੇ ਪੰਥ ਦੇ ਠੇਕੇਦਾਰਾਂ ਵੱਲੋਂ ਅਕਸਰ ਹੀ ਬਹੁਜਨ ਸਮਾਜ ਦੇ ਰਹਿਬਰਾਂ ਅਤੇ ਬਜ਼ੁਰਗਾਂ ਨੂੰ ਅਣਗੌਲਿਆ ਜਾਂਦਾ ਰਿਹਾ ਹੈ। ਪਰ ਹੁਣ ਜ਼ਿਆਦਾ ਸਮਾਂ ਅਜਿਹਾ ਨਹੀਂ ਹੋਣਾ ਕਿਉਂਕਿ ਬਹੁਜਨ ਸਮਾਜ ਦੇ ਲੋਕਾਂ ਨੇ ਆਪਣੀ ਖੁਦ ਦੀ ਸੱਤਾ ਵਿੱਚ ਹਿੱਸੇਦਾਰੀ ਬਣਾਉਣ ਦਾ ਮਨ ਬਣਾ ਲਿਆ ਹੈ ਅਤੇ ਜਦੋਂ ਸੱਤਾ ‘ਚ ਬਹੁਜਨ ਸਮਾਜ ਦੀ ਹਿੱਸੇਦਾਰੀ ਹੋਣੀ ਹੈ ਤੇ ਬਹੁਜਨ ਸਮਾਜ ਦੇ ਰਹਿਬਰਾਂ ਨੂੰ ਅਣਗੌਲਿਆਂ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸਗੋਂ ਉਨ੍ਹਾਂ ਨੂੰ ਉਹਨਾਂ ਦਾ ਬਣਦਾ ਸਤਿਕਾਰ ਦੇਣ ਲਈ ਬਹੁਜਨ ਸਮਾਜ ਦੀ ਸਰਕਾਰ ਵਧ ਚੜ੍ਹ ਕੇ ਕੰਮ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੀਤਾ।


ਉਹ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿਖੇ ਸ਼ਨੀਵਾਰ ਨੂੰ ਬਾਬਾ ਜੀਵਨ ਸਿੰਘ ਜੀ ਨੂੰ ਯਾਦ ਕਰਨ ਲਈ ਰੱਖੇ ਗਏ ਸਮਾਗਮ ਦੌਰਾਨ ਹਾਜ਼ਰੀਨ ਨੂੰ ਸੰਬੋਧਤ ਕਰ ਰਹੇ ਸਨ ਜਿੱਥੇ ਪ੍ਰੋਗਰਾਮ ਦੀ ਅਗਵਾਈ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਕੀਤੀ। ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਦਿਆਂ ਹੀ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਯੁਨਿਵਰਸਿਟੀ ਬਣਾਈ ਜਾਵੇਗੀ ਅਤੇ ਗਜ਼ਟਿਡ ਛੁੱਟੀ ਦਾ ਵੀ ਬਸਪਾ ਸਰਕਾਰ ਵੱਲੋਂ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਬਾਬਾ ਜੀਵਨ ਸਿੰਘ ਜੀ ਨੂੰ ਫੁੱਲ ਅਰਪਿਤ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ। ਹਾਜ਼ਰ ਸੰਗਤਾਂ ਨੂੰ ਸੰਬੋਧਤ ਕਰਦਿਆਂ ਕਿਹਾ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਇੱਕ ਪਾਰਟੀ ਨਹੀਂ ਸਗੋਂ ਇੱਕ ਅੰਦੋਲਨ ਹੈ ਜਿਹੜਾ ਹੁਣ ਨਹੀਂ ਬੀਤੇ ਡੇੜ ਸੌ ਸਾਲਾਂ ਤੋਂ ਲਗਾਤਾਰ ਚੱਲਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦਾ ਇਹ ਅੰਦੋਲਨ 1848 ਵਿੱਚ ਜੋਤੀਬਾ ਫੂਲੇ ਨੇ ਸ਼ੁਰੂ ਕੀਤਾ ਸੀ ਅਤੇ ਇਸ ਅੰਦੋਲਨ ਨੂੰ ਬਾਅਦ ਵਿੱਚ ਛਤਰਪਤੀ ਸਾਹੂ ਤੇ ਫਿਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਅੱਗੇ ਵਧਾਇਆ ਅਤੇ ਫਿਰ ਸਾਹਿਬ ਕਾਂਸ਼ੀ ਰਾਮ ਜੀ ਇਸ ਅੰਦੋਲਨ ਵਿੱਚ ਆਏ ਅਤੇ ਇਹ ਅੰਦੋਲਨ ਨਿਰੰਤਰ, ਨਿਰਵਿਘਨ ਚੱਲਦਾ ਆ ਰਿਹਾ ਹੈ। ਸ. ਗੜ੍ਹੀ ਨੇ ਕਿਹਾ ਕਿ ਹਾਲਾਂਕਿ ਪੰਜਾਬ ਵਿੱਚ ਇਸ ਤੋਂ ਪਹਿਲਾਂ 1984 ਤੋਂ ਲੈ ਕੇ 1994 ਤੱਕ ਸਿੱਖ ਅੰਦੋਲਨ ਚੱਲਿਆ ਜਿਸ ਦੌਰਾਨ ਸਾਲ 1991 ਵਿਚ ਸਿੱਖ ਅੰਦੋਲਨ ਨੇ ਵੱਡੇ ਪੱਧਰ ਤੇ ਵੋਟਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ, ਪਰ ਬਸਪਾ ਦਾ ਇਹ ਅੰਦੋਲਨ ਉਸ ਸਮੇਂ ਵੀ ਨਹੀਂ ਰੁਕਿਆ।
ਉਨ੍ਹਾਂ ਕਿਹਾ ਕਿ ਬਸਪਾ ਨੇ ਉਸ ਸਮੇਂ ਵੀ ਆਪਣਾ ਅੰਦੋਲਨ ਚੱਲਦਾ ਰੱਖਿਆ ਸੀ ਅਤੇ 1991 ਵਿੱਚ ਬਸਪਾ ਦੇ 9 ਵਿਧਾਇਕ ਬਣੇ ਸੀ। ਇਸੇ ਤਰ੍ਹਾਂ ਨਾਲ ਅੱਜ ਵੀ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ, ਬਹੁਜਨ ਸਮਾਜ ਪਾਰਟੀ ਉਸਦਾ ਸਮਰਥਨ ਕਰਦੀ ਹੈ ਤੇ ਬਸਪਾ ਦਾ ਅੰਦੋਲਨ ਨਹੀਂ ਰੁਕੇਗਾ।ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਅਤੇ ਕਿਸਾਨ ਆਗੂਆਂ ਨੂੰ ਅਪੀਲ ਕਰਦੇ ਹਨ ਕਿ ਜਿਸ ਤਰ੍ਹਾਂ ਬਹੁਜਨ ਸਮਾਜ ਪਾਰਟੀ ਕਿਸਾਨ ਅੰਦੋਲਨ ਦਾ ਸਮਰਥਨ ਕਰਦੀ ਹੈ, ਉਹ (ਕਿਸਾਨ ਜਥੇਬੰਦੀਆਂ ਤੇ ਕਿਸਾਨ ਆਗੂ) ਵੀ ਬਹੁਜਨ ਸਮਾਜ ਪਾਰਟੀ ਦਾ ਸਮਰਥਨ ਕਰਨ ਕਿਉਂਕਿ ਬਸਪਾ ਜਿਨ੍ਹਾਂ ਦੇ ਲਈ ਲੜ ਰਹੀ ਹੈ ਉਹ ਵੀ ਦੇਸ਼ ਦੇ ਵਿੱਚ ਹਕੂਮਤਾਂ ਦੇ ਸਤਾਏ ਹੋਏ ਹਨ ਤੇ ਹਜ਼ਾਰਾਂ ਸਾਲਾਂ ਤੋਂ ਨਿਮਾਣੇ, ਨਿਆਸਰੇ, ਨਿਓਟੇ, ਨਿਪੱਤੇ, ਨਿਘਰ੍ਹੇ ਨੇ ਅਤੇ ਕਿਸਾਨਾਂ ਨੂੰ ਵੀ ਹਕੂਮਤ ਨੇ ਨਿਘਰ੍ਹਾ ਤੇ ਨਿਧਰ੍ਹਾ ਕਰ ਦਿੱਤਾ ਹੈ ਇਸਲਈ ਨਿਘਰ੍ਹੇ ਤੇ ਨਿਧਰ੍ਹੇ ਲੋਕਾਂ ਨੂੰ ਇੱਕ ਦੂਸਰੇ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਸਪਾ ਦਾ ਅੰਦੋਲਨ ਬਹੁਤ ਪੁਰਾਣਾ ਅਤੇ ਨਿਰੰਤਰ ਚੱਲਦਾ ਆ ਰਿਹਾ ਹੈ ਜੋ ਰੁਕੇਗਾ ਨਹੀਂ। ਇਸ ਮੌਕੇ ਸਥਾਨਕ ਆਗੂਆਂ ਵੱਲੋਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਸਮੇਤ ਹੋਰ ਪਤਵੰਤੇ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਸੂਬਾ ਜਨਰਲ ਸੱਕਤਰ ਕੁਲਦੀਪ ਸਿੰਘ ਸਰਦੂਲਗੜ੍ਹ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਦੀਪ ਸਿੰਘ ਮਾਖਾ, ਜ਼ਿਲ੍ਹਾ ਇੰਚਾਰਜ ਸਰਬਰ ਕੁਰੈਸ਼ੀ, ਨਗਿੰਦਰ ਸਿੰਘ, ਜ਼ਿਲ੍ਹਾ ਵਾਈਸ ਪ੍ਰਧਾਨ ਸੁਖਦੇਵ ਸਿੰਘ ਭੀਖੀ, ਹਲਕਾ ਜਨਰਲ ਸਕੱਤਰ ਕੱਕੂ ਸਿੰਘ, ਜ਼ਿਲ੍ਹਾ ਸਕੱਤਰ ਤੇਜਾ ਸਿੰਘ ਬਰੇਟਾ, ਹਲਕਾ ਪ੍ਰਧਾਨ ਬਲਵੀਰ ਸਿੰਘ, ਹਲਕਾ ਇੰਚਾਰਜ ਸ਼ੇਰ ਸਿੰਘ ਸੇਠ, ਬੀ.ਵਾਈ.ਐਫ ਜ਼ਿਲ੍ਹਾ ਇੰਚਾਰਜ ਹਰਦੀਪ ਗੱਗੀ, ਲੋਕਸਭਾ ਇੰਚਾਰਜ ਰਜਿੰਦਰ ਸਿੰਘ ਭੀਖੀ, ਹਲਕਾ ਜਨਰਲ ਸਕੱਤਰ ਭੋਲਾ ਸਿੰਘ, ਮੀਤ ਪ੍ਰਧਾਨ ਬੂਟਾ ਸਿੰਘ, ਕੈਸ਼ੀਅਰ ਜਸਵਿੰਦਰ ਸਿੰਘ ਜੱਸਾ, ਸ਼ਹਿਰੀ ਪ੍ਰਧਾਨ ਬਲਜੀਤ ਸਿੰਘ, ਸਕੱਤਰ ਦੇਵੀ ਦਿਆਲ, ਜਗਦੀਸ਼ ਬਰੇਟਾ ਆਦਿ ਹਾਜ਼ਰ ਸਨ। 

ਪੰਜਾਬ ਵਿੱਚ 5 ਵੀਂ ਕਲਾਸ ਦੇ ਮਾਡਲ ਪ੍ਰਸ਼ਨ ਪੱਤਰ ਤੇ ਵਿਵਾਦ: ਪੈਨਸ਼ਨ ਵਾਧੇ ਲਈ ਇਸ਼ਤਿਹਾਰ ਪ੍ਰਕਾਸ਼ਤ ਕਰਕੇ ਪੁੱਛੇ ਗਏ ਪ੍ਰਸ਼ਨ, ਅਕਾਲੀ ਦਲ ਦਾ ਹਮਲਾ; ਕੈਪਟਨ ਸਰਕਾਰ ਬੱਚਿਆਂ ਨੂੰ ਪ੍ਰਚਾਰ ਦਾ ਸਾਧਨ ਬਣਾ ਰਹੀ ਹੈ

 

ਪੰਜਵੀਂ ਜਮਾਤ ਦੇ ਮਾਡਲ ਪ੍ਰਸ਼ਨ ਪੱਤਰ ਨੂੰ ਲੈ ਕੇ ਪੰਜਾਬ ਵਿੱਚ ਵਿਵਾਦ ਖੜ੍ਹਾ ਹੋ ਗਿਆ ਹੈ। ਮਾਡਲ ਪ੍ਰਸ਼ਨ ਪੱਤਰ ਵਿੱਚ, ਕੈਪਟਨ ਸਰਕਾਰ ਨੇ ਪੈਨਸ਼ਨ ਵਿੱਚ ਵਾਧੇ ਨਾਲ ਜੁੜੇ ਸਵਾਲ ਪੁੱਛੇ ਹਨ, ਜਿਸ ਉੱਤੇ ਇਸ਼ਤਿਹਾਰ ਵਰਗੀ ਫੋਟੋ ਛਪੀ ਹੋਈ ਹੈ।


 ਇਹ ਜਾਣਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਕੈਪਟਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹੁਣ ਆਪਣੀ ਪ੍ਰਸਿੱਧੀ ਲਈ ਅਜਿਹੇ ਕੰਮ ਕਰਨ 'ਤੇ ਉਤਰ ਆਈ ਹੈ। ਕੈਪਟਨ ਸਰਕਾਰ ਸਕੂਲੀ ਬੱਚਿਆਂ ਨੂੰ ਪ੍ਰਚਾਰ ਦਾ ਮਾਧਿਅਮ ਬਣਾ ਰਹੀ ਹੈ, ਜੋ ਕਿ ਪੂਰੀ ਤਰ੍ਹਾਂ ਗਲਤ ਹੈ।


 ਇਸ ਬਾਰੇ ਅਜੇ ਤੱਕ ਸਰਕਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। 


ਪ੍ਰਸ਼ਨ ਪੱਤਰ ਵਿੱਚ ਦਿੱਤਾ ਗਿਆ ਇਸ਼ਤਿਹਾਰ ਕੀ ਹੈ?

ਪੰਜਾਬ ਸਰਕਾਰ ਨੇ ਕੁਝ ਸਮਾਂ ਪਹਿਲਾਂ ਪੈਨਸ਼ਨ 750 ਤੋਂ ਵਧਾ ਕੇ 1500 ਕਰ ਦਿੱਤੀ ਸੀ। ਇਸ ਇਸ਼ਤਿਹਾਰ ਵਿੱਚ ਦੱਸਿਆ ਗਿਆ ਸੀ ਕਿ ਇਹ ਵਧਾਈ ਗਈ ਪੈਨਸ਼ਨ 27 ਲੱਖ ਬਜ਼ੁਰਗਾਂ, ਵਿਧਵਾਵਾਂ, ਬੇਸਹਾਰਾ ਬੱਚਿਆਂ ਅਤੇ ਵੱਖਰੇ ਅਪਾਹਜ ਲਾਭਪਾਤਰੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ।ਇਸ 'ਤੇ ਪੰਜਾਬ ਸਰਕਾਰ  4,800 ਕਰੋੜ ਸਾਲਾਨਾ ਰੁਪਏ ਖਰਚ ਕਰੇਗੀ। 


ਅਕਾਲੀ ਦਲ ਇਸ ਇਸ਼ਤਿਹਾਰ ਨੂੰ ਇਸ ਲਈ ਦੱਸ ਰਿਹਾ ਹੈ ਕਿਉਂਕਿ ਇਸ ਉੱਤੇ ਲਿਖਿਆ ਹੈ ਕਿ ਅਸੀਂ ਗਰੀਬਾਂ ਅਤੇ ਲੋੜਵੰਦਾਂ ਦੀ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਹੋਰ ਵਾਅਦਾ ਪੂਰਾ ਕਰ ਰਹੇ ਹਾਂ। 

ਇਹ ਸਵਾਲ ਪੁੱਛੇ

ਇਸ ਤੋਂ ਬਾਅਦ ਇਸ ਇਸ਼ਤਿਹਾਰ ਨਾਲ ਸਬੰਧਤ ਦੋ ਪ੍ਰਸ਼ਨ ਪੁੱਛੇ ਗਏ ਹਨ. ਪਹਿਲਾ ਸਵਾਲ ਇਹ ਹੈ ਕਿ ਇਹ ਇਸ਼ਤਿਹਾਰ ਕਿਸ ਬਾਰੇ ਹੈ. ਇਸਦੇ ਬੱਚਿਆਂ, ਬਜ਼ੁਰਗਾਂ, ਅਪਾਹਜਾਂ ਅਤੇ ਪੈਨਸ਼ਨ ਵੰਡ ਲਈ ਚਾਰ ਵਿਕਲਪ ਦਿੱਤੇ ਗਏ ਹਨ। ਦੂਜਾ ਪ੍ਰਸ਼ਨ ਪੁੱਛਿਆ ਗਿਆ ਹੈ ਕਿ ਵਧੀ ਹੋਈ ਸਮਾਜਿਕ ਸੁਰੱਖਿਆ ਪੈਨਸ਼ਨ ਵੰਡ ਕਦੋਂ ਸ਼ੁਰੂ ਹੋਈ.ਦਲਜੀਤ ਚੀਮਾ ਨੇ ਕਿਹਾ: ਅਧਿਕਾਰੀ ਇਹ ਸਭ ਮੁੱਖ ਮੰਤਰੀ ਨੂੰ ਖੁਸ਼ ਕਰਨ ਲਈ ਕਰ ਰਹੇ ਹਨ।


ਅਕਾਲੀ ਦਲ ਦੇ ਬੁਲਾਰੇ ਡਾ: ਦਲਜੀਤ ਚੀਮਾ ਨੇ ਕਿਹਾ ਕਿ ਇਸ਼ਤਿਹਾਰ ਦੀ ਵੀ ਇੱਕ ਨੈਤਿਕਤਾ ਹੁੰਦੀ ਹੈ। ਸਰਕਾਰ ਟੀਵੀ, ਅਖ਼ਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਜਾਰੀ ਕਰਕੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ. ਹੁਣ ਸਰਕਾਰ ਦੀ ਨਜ਼ਰ ਵੀ ਬੱਚਿਆਂ ਦੇ ਪ੍ਰਸ਼ਨ ਪੱਤਰ 'ਤੇ ਪਈ ਹੈ।


ਉਨ੍ਹਾਂ ਕਿਹਾ ਕਿ ਸਕੂਲ ਨੂੰ ਪ੍ਰਚਾਰ ਦਾ ਮਾਧਿਅਮ ਨਹੀਂ ਬਣਾਇਆ ਜਾਣਾ ਚਾਹੀਦਾ। ਇਸ ਦੀ ਬਜਾਏ, ਬੱਚਿਆਂ ਨੂੰ ਉਨ੍ਹਾਂ ਦੀ ਦਿਲਚਸਪੀ ਦੇ ਅਨੁਸਾਰ ਪ੍ਰਸ਼ਨ ਪੁੱਛਣੇ ਚਾਹੀਦੇ ਹਨ.

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਅਧਿਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁਸ਼ ਕਰਨ ਲਈ ਇੱਕ ਦੂਜੇ ਤੋਂ ਅੱਗੇ ਕੰਮ ਕਰ ਰਹੇ ਹਨ। ਇਹ ਵੀ ਇਸੇ ਦੀ ਇੱਕ ਉਦਾਹਰਣ ਹੈ.
ਦੁਖਦ: ਸੜਕ ਹਾਦਸੇ 'ਚ ਲੈਕਚਰਾਰ ਦੀ ਮੌਤ

 


ਸੜਕ ਹਾਦਸੇ 'ਚ ਲੈਕਚਰਾਰ ਦੀ ਮੌਤ
 ਨਾਭਾ: ਪਟਿਆਲਾ ਵਾਸੀ ਰਵਿੰਦਰ ਸਿੰਘ ਦੀ ਅੱਜ ਸਵੇਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਵੱਜੋ ਸੇਵਾਵਾਂ ਨਿਭਾ ਰਹੇ ਸਨ। 


ਰਵਿੰਦਰ ਸਿੰਘ ਨਾਭਾ ਆਪਣੇ ਸਹੁਰੇ ਘਰ ਆਏ ਹੋਏ ਸਨ। ਸਵੇਰੇ ਸੈਰ ਕਰਦੇ ਸਮੇਂ ਬੌੜਾਂ ਗੇਟ ਨੇੜੇ ਪਿੱਛੋਂ ਆਉਂਦੇ ਇਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਦਰੜ ਦਿੱਤਾ। ਹਾਦਸੇ ਬਾਅਦ ਟਰੱਕ ਚਾਲਕ ਟਰੱਕ ਮੌਕੇ 'ਤੇ ਛੱਡ ਕੇ ਫਰਾਰ ਹੋ ਗਿਆ। ਘਟਨਾ ਦਾ ਪਤਾ ਚੱਲਦੇ ਹੀ ਪੁਲੀਸ ਮੌਕੇ 'ਤੇ ਪੁੱਜੀ।


 ਪੁਲੀਸ ਨੇ ਕੇਸ ਦਰਜ ਕਰਕੇ , ਟਰੱਕ ਕਬਜ਼ੇ ਵਿੱਚ ਲੈ ਕੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ। 

ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 24 ਘੰਟੇ ਅਤੇ ਹਰਿਆਣਾ ਵਿੱਚ 48 ਘੰਟੇ ਮੀਂਹ ਪੈਣ ਦੀ ਭਵਿੱਖਬਾਣੀ

 

ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ ਹੈ, ਜਿਸ ਕਾਰਨ ਤਾਪਮਾਨ ਹੇਠਾਂ ਡਿੱਗ ਗਿਆ ਹੈ।


 ਮੌਸਮ ਵਿਭਾਗ ਨੇ ਪੰਜਾਬ ਵਿੱਚ 24 ਘੰਟੇ ਅਤੇ ਹਰਿਆਣਾ ਵਿੱਚ 48 ਘੰਟੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ 'ਚ ਸਭ ਤੋਂ ਵੱਧ 36 ਐੱਮਐੱਮ ਮੀਂਹ ਅੰਮ੍ਰਿਤਸਰ ਵਿੱਚ ਪਿਆ ਹੈ।

 ਅੰਮ੍ਰਿਤਸਰ ਚ ਵੱਧ ਤੋਂ ਵੱਧ ਤਾਪਮਾਨ 26.5 ਡਿਗਰੀ ਸੈਲਸੀਅਸ ਸੀ। ਇਸੇ ਤਰ੍ਹਾਂ ਫਿਰੋਜ਼ਪੁਰ ਚ 21 ਐੱਮਐੱਮ, ਗੁਰਦਾਸਪੁਰ, ਨੂਰਮਹਿਲ ਚ 20 ਐੱਮਐੱਮ, ਪਠਾਨਕੋਟ ਚ 15 ਐੱਮਐੱਮ, ਲੁਧਿਆਣਾ ਚ 8 ਐੱਮਐੱਮ, ਬਰਨਾਲਾ ਚ 10.5 ਐੱਮਐੱਮ, ਪਟਿਆਲਾ ਚ 3 ਐੱਮਐੱਮ ਮੀਹ ਦਰਜ ਕੀਤਾ ਗਿਆ।
ਹਰਿਆਣਾ ਦੇ ਰੋਹਤਕ ਚ 146 ਐੱਮਐੱਮ, ਗੁਰੂਗ੍ਰਾਮ ਚ 28 ਐੱਮਐੱਮ, ਨਾਰਨੌਲ ਚ 10 ਐੱਮਐੱਮ. ਮੀਂਹ ਦਰਜ ਕੀਤਾ ਗਿਆ।


ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ, ਪ੍ਰੀਖਿਆ ਸ਼ਡਿਊਲ ਜਾਰੀ

  


ਉਦਯੋਗ ਅਤੇ ਕਮਰਸ ਵਿਭਾਗ, ਪੰਜਾਬ ਵਿੱਚ ਉੱਚ ਉਦਯੋਗਿਕ ਉੱਨਤੀ ਅਫਸਰ ਦੀਆਂ 56 ਆਸਾਮੀਆਂ, ਬਲਾਕ ਪੱਧਰ ਪ੍ਰਸਾਰ ਅਫਸਰ ਦੀਆਂ 61 ਆਸਾਮੀਆਂ ਅਤੇ ਦਫਤਰ ਆਬਕਾਰੀ ਤੇ ਕਰ ਕਮਿਸ਼ਨਰ, ਪੰਜਾਬ, ਪਟਿਆਲਾ ਵਿੱਚ ਆਬਕਾਰੀ ਤੇ ਕਰ ਨਿਰੀਖਕ ਦੀਆਂ 51 ਆਸਾਮੀਆਂ ਅਤੇ ਇਸ਼ਤਿਹਾਰ ਨੰ. 12 ਆਫ 2021 ਰਾਹੀਂ ਵੱਖ ਵੱਖ ਵਿਭਾਗਾਂ ਵਿੱਚ ਜੂਨੀਅਰ ਡਰਾਫਟਸਮੈਨ (ਸਿਵਲ, ਮਕੈਨੀਕਲ ਅਤੇ ਆਰਕੀਟੈਕਚਰਲ) ਦੀਆਂ 659 ਆਸਾਮੀਆਂ ਨੂੰ ਸਿੱਧੀ ਭਰਤੀ ਰਾਹੀਂ ਭਰਨ ਸਬੰਧੀ ਯੋਗ ਉਮੀਦਵਾਰਾਂ ਤੋਂ ਬੋਰਡ ਦੀ ਵੈੱਬਸਾਈਟ https://sssb.punjab.gov.in ਤੇ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਆਸਾਮੀਆਂ ਲਈ ਸਫਲਤਾਪੂਰਵਕ ਬਿਨੈ ਕਰਨ ਵਾਲੈ ਬਿਨੈਕਾਰਾਂ ਨੂੰ ਸੂਚਿਤ ਕੀਤਾ ਗਿਆ ਕਿ ਉਪਰੋਕਤ ਦੋਵੇਂ ਇਸ਼ਤਿਹਾਰਾਂ ਰਾਹੀਂ ਪ੍ਰਕਾਸ਼ਿਤ ਆਸਾਮੀਆਂ ਲਈ ਲਿਖਤੀ ਪ੍ਰੀਖਿਆ ਮਿਤੀ 03.10.2021 (ਦਿਨ ਐਤਵਾਰ) ਨੂੰ ਅਯੋਜਿਤ ਕੀਤੀ ਜਾਵੇਗੀ ।  
ਕੋਵਿਡ-19 ਦੇ ਮੱਦੇਨਜ਼ਰ ਸਰਕਾਰ ਦੀਆਂ ਗਾਈਡਲਾਈਨਜ਼ ਦੇ ਸਨਮੁੱਖ, ਲਿਖਤੀ ਪ੍ਰੀਖਿਆ ਦੀ ਮਿਤੀ ਵਿੱਚ ਜੇਕਰ ਕੋਈ ਤਬਦੀਲੀ ਆਉਂਦੀ ਹੈ ਤਾਂ ਇਸ ਸਬੰਧੀ ਸੂਚਨਾ ਬੋਰਡ ਦੀ ਵੈੱਬਸਾਈਟ ਰਾਹੀਂ ਹੀ ਜਾਰੀ ਕੀਤੀ ਜਾਵੇਗੀ। ਲਿਖਤੀ ਪ੍ਰੀਖਿਆ ਦਾ ਪ੍ਰੀਖਿਆ ਕੇਂਦਰ, ਐਡਮਿਟ ਕਾਰਡ ਅਤੇ ਪ੍ਰੀਖਿਆ ਸਬੰਧੀ ਹੋਰ ਹਦਾਇਤਾਂ/ਜਾਣਕਾਰੀ ਬਾਅਦ ਵਿੱਚ ਕੇਵਲ ਬੋਰਡ ਦੀ ਵੈੱਬਸਾਈਟ ਤੋਂ ਹੀ ਉਪਲਬਧ ਕਰਵਾਈ ਜਾਵੇਗੀ। ਇਸ ਲਈ ਬਿਨੈਕਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹ ਸਮੇਂ-ਸਮੇਂ ਤੇ ਬੋਰਡ ਦੀ ਵੈੱਬਸਾਈਟ ਨੂੰ ਚੈਕ ਕਰਦੇ ਰਹਿਣ।RECENT UPDATES

Today's Highlight