ਇੱਕ ਨਵਾਂ ਸੰਦੇਸ਼ ਦੇ ਗਿਆ ਪਿੰਡ ਨਿੱਕੂਵਾਲ ਵਿਖੇ ਖੇਡਿਆ ਨਾਟਕ''ਅਜ਼ਾਦੀ ਅਜੇ ਬਾਕੀ ਹੈ''
ਅਜਿਹੇ ਸਮਾਗਮਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ- ਐਸ.ਡੀ.ਐਮ ਕੇਸ਼ਵ ਗੋਇਲ
ਸ੍ਰੀ ਅਨੰਦਪੁਰ ਸਾਹਿਬ 29 ਸਤੰਬਰ ()
ਬੀਤੀ ਰਾਤ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਲਗਦੇ ਪਿੰਡ ਨਿੱਕੂਵਾਲ ਵਿਖੇ ਨਹਿਰੂ ਯੁਵਾ ਕੇਂਦਰ ਰੋਪੜ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਅੱਜ ਦੀ ਨੌਜ਼ਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ''ਅਜ਼ਾਦੀ ਅਜੇ ਬਾਕੀ ਹੈ'' ਨਾਟਕ ਦਾ ਸਫਲ ਮੰਚਨ ਕੀਤਾ ਗਿਆ, ਜਿਸ ਵਿੱਚ ਲੋਕਾਂ ਨੂੰ ਨਸ਼ਿਆਂ ਸਮੇਤ ਬੁਰੀ ਅਲਾਹਮਤਾਂ ਤੋਂ ਦੂਰ ਰੱਖਣ ਦਾ ਸੰਦੇਸ਼ ਦਿੱਤਾ ਗਿਆ।
ਇਸ ਆਯੋਜਿਤ ਛੋਟੇ ਜਿਹੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਐਸ ਡੀ ਐਮ ਸ਼੍ਰੀ ਅਨੰਦਪੁਰ ਸਾਹਿਬ ਕੇਸ਼ਵ ਗੋਇਲ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ।ਜਿਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੀ ਨੌਜ਼ਵਾਨ ਪੀੜ੍ਹੀ ਨੂੰ ਬੁਰੀਆਂ ਆਦਤਾਂ ਤੋਂ ਦੂਰ ਰਹਿ ਕੇ ਇੱਕ ਨਵੇਂ ਸਮਾਜ ਦੀ ਸਿਰਜਣਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।ਕਿਉਂਕਿ ਨੌਜਵਾਨ ਪੀੜ੍ਹੀ ਹੀ ਸਾਡੇ ਸਮਾਜ ਅਤੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ।ਇਸ ਲਈ ਸਾਨੂੰ ਅਜਿਹੇ ਸਮਾਗਮਾਂ ਤੋਂ ਸੇਧ ਲੈਣੀ ਚਾਹੀਦੀ ਹੈ।
ਇਸ ਆਯੋਜਿਤ ਸਮਾਗਮ ਦੌਰਾਨ ਸ਼੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਡਾ.ਜਸਵੀਰ ਸਿੰਘ,ਸਰਪੰਚ ਜਰਨੈਲ ਸਿੰਘ,ਸੁਖਦਰਸ਼ਨ ਸਿੰਘ ਸੰਕਲਪ ਸੋਸਾਇਟੀ,ਪੰਕਜ ਯਾਦਵ ਡੀ ਵਾਈ ਓ ਨਹਿਰੂ ਯੁਵਾ ਕੇਂਦਰ,ਐਨ ਸੀ ਸੀ ਅਫ਼ਸਰ ਰਣਜੀਤ ਸਿੰਘ, ਕਲੱਬ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੰਨੀ ਅਤੇ ਸਟੇਜ ਸਕੱਤਰ ਮੋਨੂੰ ਮੁਸਾਪਰੀ ਵਲੋਂ ਵੀ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਮਹਿਲਾ ਮੰਡਲ ਪ੍ਰਧਾਨ ਸੁਰਜੀਤ ਕੌਰ,ਅਜੇ ਬੈਂਸ,ਸੈਣੀ ਸੁਰਿੰਦਰ,ਸੁਖਦੇਵ ਸਿੰਘ,ਧਰਮ ਸਿੰਘ,ਤੇਜਪਾਲ ਸਿੰਘ ਘੱਟੀਵਾਲ,ਮੁੱਖ ਅਧਿਆਪਕ ਰਾਜਵਿੰਦਰ ਸਿੰਘ,ਆਤਮਾ ਸਿੰਘ ਘੱਟੀਵਾਲ ਅਤੇ ਮਹਿੰਦਰ ਸਿੰਘ ਰਾਣਾ ਸਮੇਤ ਹੋਰ ਪਤਵੰਤੇ ਅਤੇ ਪਿੰਡ ਵਾਸੀ ਵੀ ਮੌਜੂਦ ਸਨ।