ਨੰਗਲ ਲੇਡੀਜ਼ ਵੈੱਲਫੇਅਰ ਸੁਸਾਇਟੀ ਵਲੋਂ ਆਈਟੀਆਈ ਨੰਗਲ ਲਈ ਸੇਨੀਟਾਈਜ਼ਰ ਮਸ਼ੀਨ ਭੇਟ
ਨੰਗਲ 30 ਸਤੰਬਰ ()
ਸਮਾਜ ਸੇਵੀ ਸੰਸਥਾਂ ਲੇਡੀਜ਼ ਵੈੱਲਫੇਅਰ ਸੁਸਾਇਟੀ ਨੇ ਅਪਣੇ ਸਮਾਜ ਸੇਵੀ ਕੰਮਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਅੱਜ ਆਈਟੀਆਈ ਨੰਗਲ (ਲੜਕੇ) ਲਈ ਸੇਨੀਟਾਈਜ਼ਰ ਮਸ਼ੀਨ ਭੇਟ ਕੀਤੀ ਗਈ।ਇਸ ਮੌਕੇ ਸਰਕਾਰੀ ਆਈਟੀਆਈ ਨੰਗਲ ਵਿਖੇ ਕਰਵਾਏ ਗਏ ਇੱਕ ਸਮਾਗਮ ਚ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੀ ਨੰਗਲ ਲੇਡੀਜ਼ ਵੈੱਲਫੇਅਰ ਸੁਸਾਇਟੀ ਦੀ ਕੋਆਂਡੀਨੇਟਰ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਦੀ ਸਪੁੱਤਰੀ ਮੈਡਮ ਦਿੱਵਿਆਂ ਰਾਣਾ ਕੰਵਰ ਨੇ ਸੰਬੋਧਨ ਕਰਦਿਆਂ ਸਮੂਹ ਸਿੱਖਿਆਂਰਥੀਆਂ ਅਤੇ ਸਟਾਫ ਮੈਂਬਰਾ ਨੂੰ ਅਪੀਲ ਕੀਤੀ ਕਿ ਕਰੋਨਾ ਦਾ ਖਤਰਾ ਅਜੇ ਪੂਰੀ ਤਰਾ ਖਤਮ ਨਹੀ ਹੋਇਆਂ।ਇਸ ਲਈ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ, ਉਨਾ੍ਹਂ ਦੱਸਿਆਂ ਕਿ ਨੰਗਲ ਲੇਡੀਜ਼ ਵੈੱਲਫੇਅਰ ਸੁਸਾਇਟੀ ਵਲੋਂ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹੁਣ ਤੱਕ ਵੱਖ ਵੱਖ ਅਦਾਰਿਆਂ ਲਈ 71 ਸੈਨੀਟਾਈਜਰ ਮਸ਼ੀਨਾਂ ਭੇਟ ਕੀਤੀਆਂ ਜਾ ਚੁੱਕੀਆਂ ਹਨ ਅਤੇ ਭਵਿੱਖ ਵਿੱਚ ਵੀ ਇਸ ਸੇਵਾ ਨੂੰ ਜਾਰੀ ਰੱਖਿਆਂ ਜਾਵੇਗਾ।ਇਸ ਮੌਕੇ ਉਨਾ ਸਪੀਕਰ ਸਾਹਿਬ ਵਲੋਂ ਹਲਕੇ ਚ ਕਰਵਾਏ ਜਾ ਰਹੇ ਵਿਕਾਸ ਕਾਰਜਾ ਦੀ ਸਲਾਘਾਂ ਕਰਦਿਆਂ ਕਿਹਾ ਕਿ ਰਹਿੰਦੇ ਵਿਕਾਸ ਕਾਰਜ ਜਲਦ ਮੁਕੰਮਲ ਕਰਵਾਏ ਜਾਣਗੇ।ਇਸ ਮੌਕੇ ਆਈਟੀਆਈ ਸਟਾਫ ਵਲੋਂ ਮੈਡਮ ਦਿੱਵਿਆਂ ਰਾਣਾ ਨੂੰ ਵਿਸ਼ੇਸ਼ ਰੂਪ ਚ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਨੰਗਲ ਲੇਡੀਜ਼ ਵੈੱਲਫੇਅਰ ਦੀ ਪ੍ਰਧਾਨ ਸੋਨੀਆਂ ਖੰਨਾ,ਵਾਈਸ ਪ੍ਰਧਾਨ ਨਿੱਧੀ ਪੁਰੀ, ਕੌਂਸਲਰ ਸੁਰਿੰਦਰ ਪੰਮਾਂ,ਸਾਬਕਾ ਕੌਂਸਲਰ ਵਿਜੈ ਕੌਂਸਲ,ਵਿਸ਼ਾਲ ਐਰੀ ਵਾਸੂ,ਚੰਦਨ ਰਾਣਾ,ਸਾਹਿਲ ਸਾਹਨੀ ਤੋਂ ਇਲਾਵਾ ਆਈਟੀਆਈ ਲੜਕੇ ਦੇ ਪ੍ਰਿੰਸੀਪਲ ਲਲਿਤ ਮੋਹਨ,ਆਈਟੀਆਈ ਇਸਤਰੀਆਂ ਦੇ ਪ੍ਰਿੰਸੀਪਲ ਰਾਮ ਸਿੰਘ,ਟਰੇਨਿੰਗ ਅਫਸਰ ਨਰੋਤਮ ਲਾਲ,ਟਰੇਨਿੰਗ ਅਫਸਰ ਗੁਰਨਾਮ ਸਿੰਘ ਭੱਲੜੀ,ਸੁਪਰਡੰਟ ਹਰਵਿੰਦਰ ਸਿੰਘ, ਬਲਜੀਤ ਸਿੰਘ , ਰਣਜੀਤ ਸਿੰਘ, ਰਾਕੇਸ਼ ਧੀਮਾਨ , ਮਨੋਜ ਕੁਮਾਰ, ਅਜੇ ਕੌਸ਼ਲ, ਬਲਿੰਦਰ ਕੁਮਾਰ, ਮਲਕੀਅਤ ਸਿੰਘ ਰਾਣਾ, ਬਲਜੀਤ ਸਿੰਘ ਜੇਤੇਵਾਲ, ਗੁਰਦੀਪ ਕੌਸ਼ਲ, ਰਾਜਿੰਦਰ ਕੁਮਾਰ, ਅਸ਼ਵਨੀ ਕੁਮਾਰ,ਮਹਿੰਦਰ ਕੌਰ,ਅੰਜੂ ਕਪਿਲਾ, ਹਰਮਿੰਦਰ ਸਿੰਘ, ਦਲਜੀਤ ਸਿੰਘ, ਮਨਿੰਦਰ ਸਿੰਘ,ਚੰਨਣ ਸਿੰਘ,ਹਰਪ੍ਰੀਤ ਸਿੰਘ,ਰਿਸ਼ੀਪਾਲ, ਸੁਮਿਤ ਕੁਮਾਰ, ਪ੍ਰਵੇਸ਼ ਰਾਣਾ, ਮਨਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਰਿਸ਼ੀਪਾਲ, ਸੰਦੀਪ ਚੌਧਰੀ, ਪੂਰਨ ਚੰਦ,ਮਿਤੇਸ਼ ਕੁਮਾਰ ਆਦਿ ਹਾਜ਼ਰ ਸਨ।
ਤਸਵੀਰ: ਸਰਕਾਰੀ ਆਈਟੀਆਈ ਨੰਗਲ ਲਈ ਸੈਨੀਟਾਈਜਰ ਮਸ਼ੀਨ ਭੇਟ ਕਰਦੇ ਹੋਏ ਨੰਗਲ ਲੇਡੀਜ਼ ਵੈੱਲਫੇਅਰ ਸੁਸਾਇਟੀ ਦੀਆਂ ਮੈਂਬਰਾਂ