ਬੋਰਡ ਜਮਾਤਾਂ ( 5th, 8th,10th,10+2) ਲਈ ਪ੍ਰੀਖਿਆ ਪੈਟਰਨ, ਅਤੇ ਨਤੀਜਾ ਘੋਸ਼ਿਤ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਹਦਾਇਤਾਂ ਜਾਰੀ

 


ਅਕਾਦਮਿਕ ਸਾਲ 2021-22 ਲਈ ਬੋਰਡ ਸ਼੍ਰੇਣੀਆਂ (ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ) ਲਈ ਪ੍ਰੀਖਿਆਮੁਲਾਂਕਣ ਨੀਤੀ ਸਬੰਧੀ ਹਦਾਇਤਾਂ। 


ਅਕਾਦਮਿਕ ਸੈਸ਼ਨ 2020-21 ਦੌਰਾਨ ਕੋਵਿਡ-19 ਮਹਾਂਮਾਰੀ ਦੇ ਹਾਲਾਤਾਂ ਦੇ ਮੱਦੇਨਜਰ ਬੋਰਡ ਨੂੰ ਦਸਵੀਂ ਅਤੇ ਬਾਰਵੀਂ ਸ਼੍ਰੇਣੀਆਂ ਦੀਆਂ ਪ੍ਰੀਖਿਆਵਾਂ ਰੱਦ ਕਰਨੀਆਂ ਪਈਆਂ ਸਨ ਅਤੇ ਬੋਰਡ ਵੱਲੋਂ ਇਹਨਾਂ ਸ਼੍ਰੇਣੀਆਂ ਦੇ ਨਤੀਜੇ ਵਿਦਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਆਂਤਰਿਕ ਮੁਲਾਂਕਣ, ਪੀ ਬੋਰਡ ਪ੍ਰੀਖਿਆਵਾਂ ਅਤੇ ਹੋਰ ਪੈਰਾਮੀਟਰਜ਼ ਦੀ ਲੋਅ ਵਿੱਚ ਘੋਸ਼ਿਤ ਕੀਤੇ ਗਏ। ਮੌਜੂਦਾ ਸਮੇਂ ਦੌਰਾਨ ਜਦੋਂ ਕਿ ਕਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਦਾ ਖਦਸ਼ਾ ਅਜੇ ਬਣਿਆ ਹੋਇਆ ਹੈ, ਰੈਗੂਲਰ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦੀਆਂ ਨੀਤੀਆਂ ਨੂੰ ਤਰਕਸੰਗਤ ਬਣਾਏ ਜਾਣ ਅਤੇ ਵਿਦਿਆਰਥੀ ਕੇਂਦਰਿਤ ਨੀਤੀਆਂ ਨੂੰ ਪਹਿਲ ਦਿੰਦੇ ਹੋਏ ਬੋਰਡ ਵੱਲੋਂ ਅਕਾਦਮਿਕ ਸਾਲ 2021-22 ਲਈ ਪ੍ਰੀਖਿਆ ਮੁਲਾਂਕਣ ਨੀਤੀ ਸਬੰਧੀ ਹੇਠ ਅਨੁਸਾਰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ:-

 1. ਅਕਾਦਮਿਕ ਸੈਸ਼ਨ ਨੂੰ ਦੋ ਟਰਮਜ਼ (Terms) ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਟਰਮ ਲਈ ਬੋਰਡ ਵੱਲੋਂ ਨਿਰਧਾਰਿਤ ਪਾਠਕ੍ਰਮ ਦੇ ਆਧਾਰ ਤੇ ਟਰਮ-1 ਦੀ ਪ੍ਰੀਖਿਆ ਨਵੰਬਰ-ਦਸਬੰਰ ਮਹੀਨੇ ਵਿੱਚ ਅਤੇ ਟਰਮ-1 ਦੀ ਪ੍ਰੀਖਿਆ ਫਰਵਰੀ-ਮਾਰਚ ਮਹੀਨੇ ਵਿੱਚ ਹੋਵੇਗੀ। 

 2. ਟਰਮ-1 ਦੀ ਲਿਖਤੀ ਪ੍ਰੀਖਿਆ, ਬਹੁਵਿਕਲਪੀ ਪ੍ਰਸ਼ਨਾਂ (Multiple Choice Question) ਤੇ ਆਧਾਰਿਤ ਹੋਵੇਗੀ। ਪ੍ਰਸ਼ਨ ਪੱਤਰ ਬੋਰਡ ਵੱਲੋਂ ਭੇਜੇ ਜਾਣਗੇ ਅਤੇ ਪ੍ਰੀਖਿਆਰਥੀਆਂ ਵੱਲੋਂ ਇਹਨਾਂ ਪ੍ਰਸ਼ਨ ਪੱਤਰਾਂ ਦਾ ਹੱਲ OMR sheet ਤੇ ਕੀਤਾ ਜਾਵੇਗਾ।


ਇਹ ਵੀ ਪੜ੍ਹੋ :


 3. ਟਰਮ-II ਦੀ ਲਿਖਤੀ ਪ੍ਰੀਖਿਆ ਛੋਟੇ ਉੱਤਰਾਂ ਅਤੇ ਵੱਡੇ ਪੁੱਤਰਾਂ ਵਾਲੇ ਪ੍ਰਸ਼ਨ ਪੱਤਰਾਂ ਤੇ ਆਧਾਰਿਤ ਹੋਵੇਗੀ। ਪ੍ਰਸ਼ਨ ਪੱਤਰ ਬੋਰਡ ਵੱਲੋਂ ਭੇਜੇ ਜਾਣਗੇ। 

4. ਬੋਰਡ ਵੱਲੋਂ ਟਰਮ-। ਅਤੇ ਟਰਮ II ਦੀ ਪ੍ਰੀਖਿਆ ਨੂੰ ਵੋਟੇਜ਼ ਦਿੰਦੇ ਹੋਏ ਪ੍ਰੀਖਿਆਰਥੀਆਂ ਦਾ ਫਾਇਨਲ ਨਤੀਜਾ ਘੋਸ਼ਿਤ ਕੀਤਾ ਜਾਵੇਗਾ।


 5. ਟਰਮ -I ਵਿੱਚ ਸਿਰਫ ਮੁੱਖ ਵਿਸ਼ਿਆਂ ਦੀ ਪ੍ਰੀਖਿਆ ਕਰਵਾਈ ਜਾਵੇਗੀ ਭਾਵ ਗ੍ਰੇਡਿੰਗ ਵਾਲੇ ਵਿਸ਼ਿਆਂ ਦੀ ਪ੍ਰੀਖਿਆ ਨਹੀਂ ਕਰਵਾਈ ਜਾਵੇਗੀ । ਇਸ ਟਰਮ ਵਿੱਚ ਪ੍ਰਯੋਗੀ ਪ੍ਰੀਖਿਆ ਨਹੀਂ ਲਈ ਜਾਵੇਗੀ । 



 6. ਦਸਵੀਂ ਅਤੇ ਬਾਰਵੀਂ ਸ਼੍ਰੇਣੀਆਂ ਦੇ ਵਿੱਲਖਣ ਸਮੱਰਥਾ ਵਾਲੇ ਪ੍ਰੀਖਿਆਰਥੀਆਂ ਦੀ ਟਰਮ-I ਦੀ ਪ੍ਰੀਖਿਆ ਸਕੂਲ ਪੱਧਰ ਤੇ ਲਈ ਜਾਵੇਗੀ। ਇਹਨਾਂ ਪ੍ਰੀਖਿਆਰਥੀਆਂ ਲਈ ਪ੍ਰਸ਼ਨ ਪੱਤਰ ਦੀ ਬਣਤਰ, ਰੈਗੂਲਰ ਪ੍ਰੀਖਿਆਰਥੀਆਂ ਲਈ ਨਿਰਧਾਰਿਤ ਪ੍ਰਸ਼ਨ ਪੱਤਰ ਦੀ ਬਣਤਰ ਵਾਂਗ ਰੱਖੀ ਜਾਵੇ ਅਤੇ ਪ੍ਰਸ਼ਨ ਪੱਤਰ ਤਿਆਰ ਕਰਨ ਲਈ ਬੋਰਡ ਦੀ ਵੈੱਬ ਸਾਈਟ ਤੇ ਉਪਲੱਬਧ ਕਰਵਾਏ ਪ੍ਰਸ਼ਨ ਬੈਂਕ ਵਿੱਚੋਂ ਪ੍ਰਸ਼ਨ ਪੱਤਰ ਤਿਆਰ ਕੀਤਾ ਜਾਵੇ। 


 7. ਓਪਨ ਸਕੂਲ ਪ੍ਰਣਾਲੀ ਅਧੀਨ ਦਾਖਲ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਸਬੰਧੀ ਹਦਾਇਤਾਂ ਵੱਖਰੇ ਤੌਰ ਤੇ ਬੋਰਡ ਵੱਲੋਂ ਜਾਰੀ ਕੀਤੀਆਂ ਜਾਣਗੀਆਂ। 

 8. ਟਰਮ ਵਾਈਜ਼ ਪਾਠਕ੍ਰਮ ਦੀ ਵੰਡ, ਪ੍ਰਸ਼ਨ ਪੱਤਰ ਦੀ ਰੂਪ ਰੇਖਾ ਅਨੁਸਾਰ ਮਾਡਲ ਪ੍ਰਸ਼ਨ ਪੱਤਰ ਅਤੇ ਹੋਰ ਹਦਾਇਤਾ ਬੋਰਡ ਦੀ ਵੈੱਬ ਸਾਈਟ ਤੇ ਜਲਦ ਹੀ ਉਪਲੱਬਧ ਕਰਵਾਈਆਂ ਜਾਣਗੀਆਂ। 

 9. ਹਰੇਕ ਟਰਮ ਦੀ ਪ੍ਰੀਖਿਆ ਦੇ ਸਮੇਂ ਕੋਰੋਨਾ ਮਹਾਂਮਾਰੀ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਪ੍ਰੀਖਿਆ ਦੀ ਵਿਧੀ ਸਬੰਧੀ ਬੋਰਡ ਵੱਲੋਂ ਲਿਆ ਗਿਆ ਨਿਰਣਾ ਅੰਤਿਮ ਹੋਵੇਗਾ। 


Featured post

DIRECT LINK PSEB CLASS 10 RESULT OUT: 10 ਵੀਂ ਜਮਾਤ ਦੇ ਨਤੀਜੇ ਦਾ ਐਲਾਨ

Link For Punjab Board  10th RESULT 2024  Download result here latest updates on Pbjobsoftoday  LIVE UPDATES:Punjab School Education Boa...

RECENT UPDATES

Trends