ਸਿੱਖਿਆ ਸਕੱਤਰ ਦੀ ਤਾਨਾਸ਼ਾਹੀ ਰਿਟਾਇਰਡ ਲੈਕਚਰਾਰ ਨੂੰ ਦਿੱਤੀ ਸਜ਼ਾ , ਪੈਨਸ਼ਨ' ਚ ਕੀਤੀ 20% ਕਟੌਤੀ

ਸਿੱਖਿਆ ਸਕੱਤਰ ਦੀ ਤਾਨਾਸ਼ਾਹੀ ਰਿਟਾਇਰਡ ਲੈਕਚਰਾਰ ਨੂੰ ਦਿੱਤੀ ਸਜ਼ਾ , ਪੈਨਸ਼ਨ' ਚ ਕੀਤੀ 20% ਕਟੌਤੀ.



ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਬਹੁਤ ਹੀ ਸਖ਼ਤ ਫ਼ੈਸਲੇ ਲੈਣ ਵਾਲੇ ਅਧਿਕਾਰੀਆਂ ਵਜੋਂ ਜਾਣੇ ਜਾਂਦੇ ਹਨ। ਤਾਜਾ ਮਾਮਲਾ ਰਿਟਾਇਰਡ ਲੈਕਚਰਾਰ ਨੂੰ  ਸਜ਼ਾ ਦੇਣ ਦਾ ਹੈ  , ਜਿਸ ਵਿਚ  ਲੈਕਚਰਾਰ ਦੀ ਪੈਨਸ਼ਨ' ਚ  20% ਕਟੌਤੀ ਕੀਤੀ ਗਈ ਹੈ।


ਸ੍ਰੀ ਬਲਕਾਰ ਸਿੰਘ ਵਲਟੋਹਾ, ਰਿਟਾ. ਲੈਕਚਰਾਰ ਅੰਗਰੇਜੀ ਸ.ਸ.ਸ.ਸ ਤਿੱਖੀ ਮਾਨਸਾ ਨੂੰ  ਪੰਜਾਬ ਸਿਵਲ ਸੇਵਾਵਾ(ਸਜਾਂ ਤੇ ਅਪੀਲ) ਨਿਯਮਾਵਲੀ, 1970 ਦੇ ਨਿਯਮ 8 ਅਧੀਨ ਦੋਸ਼ ਸੂਚੀ ਜਾਰੀ ਕੀਤੀ ਗਈ ਸੀ। ਸ੍ਰੀ ਬਲਕਾਰ ਸਿੰਘ ਵਲਟੋਹਾ, ਰਿਟਾ. ਲੈਕਚਰਾਰ ਅੰਗਰੇਜ਼ੀ ਸ.ਸ.ਸ.ਸ ਤਿੱਖੀ ਮਾਨਸਾ ਵਿਰੁੱਧ ਦੋਸ਼ ਸੀ ਕਿ ਉਸ ਦੀ ਬਦਲੀ ਪ੍ਰਬੰਧਕੀ ਅਧਾਰ ਤੇ ਸ.ਸ.ਸ.ਸ. ਗੰਡੀਵਿੰਡ, ਤਰਨਤਾਰਨ ਤੋਂ ਸ.ਸ.ਸ.ਸ ਤਿੱਖੀ ਮਾਨਸਾ ਵਿਖੇ ਕੀਤੀ ਗਈ ਸੀ।


 ਇਹਨਾਂ ਹੁਕਮਾਂ ਦੇ ਸਨਮੁੱਖ ਪ੍ਰਿੰਸੀਪਲ, ਸ.ਸ.ਸ.ਸ. ਗੰਡੀਵਿੰਡ ਤਰਨਤਾਰਨ ਵੱਲੋਂ  ਬਾਅਦ ਦੁਪਹਿਰ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ ਸੀ ਪਰ ਉਸ ਵੱਲੋਂ ਸ,ਸ.ਸ.ਸ.ਸ ਤਿੱਖੀ ਮਾਨਸਾ ਵਿਖੇ ਜੁਆਇਨ ਨਹੀ ਕੀਤਾ ਗਿਆ। ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ  ਅਜਿਹਾ ਕਰਕੇ ਉਸ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕਰਦੇ ਹੋਏ ਅਨੁਸ਼ਾਸ਼ਨਹੀਨਤਾ ਦਾ ਸਬੂਤ ਦਿੱਤਾ ਗਿਆ। 






ਦੋਸ਼਼ ਸੂਚੀ ਦਾ ਫੈਸਲਾ ਕਰਨ ਲਈ ਕਰਮਚਾਰੀ ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ,  ਦਫਤਰੀ ਰਿਕਾਰਡ ਅਤੇ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਤਰਨਤਾਰਨ ਦੀ ਰਿਪੋਰਟ ਅਨੁਸਾਰ ਬਲਕਾਰ ਸਿੰਘ ਬਲਟੋਹਾ ਨੂੰ 12.10.2018 ਨੂੰ ਫਾਰਗ ਕਰ ਦਿੱਤਾ ਗਿਆ ਸੀ ਪਰੰਤੂ ਕਰਮਚਾਰੀ ਅਗਲੇ ਸਕੂਲ ਵਿੱਚ ਹਾਜਰ ਨਹੀ ਹੋਇਆ ਅਤੇ ਵਾਪਸ ਮੁੜ ਮਿਤੀ 23.01.2019 ਨੂੰ ਸ.ਸ.ਸ.ਸ. ਗੰਡੀਵਿੰਡ, ਤਰਨਤਾਰਨ ਵਿਖੇ ਹਾਜ਼ਰ ਹੋਇਆ ।

ਸਿੱਖਿਆ ਵਿਭਾਗ ਅਨੁਸਾਰ ਦਫਤਰੀ ਰਿਕਾਰਡ ਤੋਂ ਸਪਸ਼ਟ ਹੈ ਕਿ ਕਰਮਚਾਰੀ ਨੇ ਉਸਦੀ ਪ੍ਰਬੰਧਕੀ ਆਧਾਰ ਤੇ ਹੋਈ ਬਦਲੀ ਉਪਰੰਤ ਸ.ਕੰ.ਸ.ਸ.ਸ. ਭੀਖੀ (ਮਾਨਸਾ) ਵਿਖੇ ਹਾਜ਼ਰੀ ਨਹੀ ਦਿੱਤੀ ਅਤੇ ਵਿਭਾਗੀ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ੀ ਹੈ।



 
 ਸ੍ਰੀ ਬਲਕਾਰ ਸਿੰਘ ਵਲਟੋਹਾ, ਰਿਟਾ. ਲੈਕਚਰਾਰ ਅੰਗਰੇਜੀ ਸ.ਸ.ਸ.ਸ ਭੁੱਖੀ ਮਾਨਸਾ ਮਿਤੀ 30.06.2021 ਨੂੰ ਸੇਵਾ-ਨਿਵਿਰਤ ਹੋ ਚੁੱਕਾ ਹੈ।ਸਿੱਖਿਆ ਵਿਭਾਗ ਅਨੁਸਾਰ  ਕਰਮਚਾਰੀ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀ ਨਿਭਾਈ। ਇਸ ਲਈ ਉਸਨੂੰ ਜਾਰੀ ਦੋਸ ਸੂਚੀ ਦਾ ਫੈਸਲਾ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-ਟ ਦੇ ਨਿਯਮ 2.2(ਬੀ) ਤਹਿਤ ਕਰਦੇ ਹੋਏ ਸ੍ਰੀ ਬਲਕਾਰ ਸਿੰਘ ਵਲਟੋਹਾ, ਰਿਟਾ. ਲੈਕਚਰਾਰ ਅੰਗਰੇਜੀ ਸ.ਸ.ਸ.ਸ ਤਿੱਖੀ ਮਾਨਸਾ ਪੈਨਸ਼ਨ ਵਿੱਚ ਅਗਲੇ 2 ਸਾਲਾ ਲਈ 20% ਕੱਟ ਲਗਾਉਣ ਦੀ ਸਜ਼ਾ ਦਿੱਤੀ ਗਈ ਹੈ। ਇਹ ਹੁਕਮ ਸਰਕਾਰ ਦੀ ਪ੍ਰਵਾਨਗੀ ਨਾਲ ਕੀਤੇ ਗਏ ਹਨ। 

Featured post

PSEB 8TH ,10TH AND 12TH DATESHEET 2025 : ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends