Ayushman Bharat: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸਾਰੇ ਸਕੂਲੀ ਵਿਦਿਆਰਥੀਆਂ ਲਈ ਆਭਾ ਆਈਡੀ ਬਣਾਉਣ ਦਾ ਹੁਕਮ


ਸਾਰੇ ਸਕੂਲੀ ਵਿਦਿਆਰਥੀਆਂ ਲਈ ਆਭਾ ਆਈਡੀ ਬਣਾਉਣ ਦਾ ਹੁਕਮ

ਚੰਡੀਗੜ੍ਹ/ਲੁਧਿਆਣਾ, 30 ਨਵੰਬਰ 2024 ; (ਜਾਬਸ ਆਫ ਟੁਡੇ)ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲੀ ਬੱਚਿਆਂ ਲਈ ਆਭਾ  ਆਈਡੀ  ਬਣਾਉਣ ਦਾ ਹੁਕਮ ਜਾਰੀ ਕੀਤਾ ਹੈ। ਇਹ ਫ਼ੈਸਲਾ ਆਯੂਸ਼ਮਾਨ ਭਾਰਤ ਡਿਜੀਟਲ ਹੈਲਥ ਮਿਸ਼ਨ ਤਹਿਤ ਲਿਆ ਗਿਆ ਹੈ।

ਇਸ ਫ਼ੈਸਲੇ ਨਾਲ ਸੂਬੇ ਦੇ ਲੱਖਾਂ ਬੱਚਿਆਂ ਨੂੰ ਲਾਭ ਮਿਲੇਗਾ। ਹੁਣ ਸਕੂਲੀ ਬੱਚਿਆਂ ਦੀ ਸਿਹਤ ਸਬੰਧੀ ਸਾਰੀ ਜਾਣਕਾਰੀ ਇੱਕ ਜਗ੍ਹਾ ਉਪਲਬਧ ਹੋਵੇਗੀ। ਇਸ ਨਾਲ ਬੱਚਿਆਂ ਦੀ ਸਿਹਤ ਦੇਖਭਾਲ ਵਿੱਚ ਸਹੂਲਤ ਹੋਵੇਗੀ।



ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਸਾਰੇ ਸਕੂਲਾਂ ਵਿੱਚ ਬੱਚਿਆਂ ਦੀ ਆਭਾ  ਆਈਡੀ  ਬਣਾਉਣ ਦਾ ਕੰਮ ਸ਼ੁਰੂ ਕਰਨ।

ਸਕੂਲ ਮੁਖੀਆਂ ਦੀ ਜ਼ਿੰਮੇਵਾਰੀ

ਸਾਰੇ ਸਕੂਲ ਮੁਖੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਇਸ ਕੰਮ ਨੂੰ ਤੁਰੰਤ ਸ਼ੁਰੂ ਕਰਨ ਅਤੇ ਆਪਣੇ ਸਕੂਲ ਦੇ ਸਾਰੇ ਬੱਚਿਆਂ ਦੀ ਆਭਾ ਆਈਡੀ ਬਣਵਾਉਣ। ਜੇਕਰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।

ਨਵੀਂ ਪੰਚਾਇਤ ਦੇ ਨਵੇਂ ਨਿਯਮ: ਪਿੰਡ ਦੇ ਲੜਕੇ ਨਾਲ ਵਿਆਹ ਤੇ ਰੋਕ, ਪ੍ਰਵਾਸੀ ਨਾਲ ਵਿਆਹ ਕਰਨ ਵਾਲੀਆਂ ਨੂੰ ਪਿੰਡੋਂ ਕੱਢਣ ਦਾ ਫਰਮਾਨ


ਮਾਨਸਾ, 24 ਨਵੰਬਰ 2024 ( ਜਾਬਸ ਆਫ ਟੁਡੇ) 

ਪਿੰਡ ਦੇ ਲੜਕੇ ਨਾਲ ਵਿਆਹ ਤੇ ਰੋਕ, ਪ੍ਰਵਾਸੀ ਨਾਲ ਵਿਆਹ ਕਰਨ ਵਾਲੀਆਂ ਨੂੰ ਪਿੰਡੋਂ ਕੱਢਣ ਦਾ ਫਰਮਾਨ 

ਮਾਨਸਾ ਦੇ ਇੱਕ ਪਿੰਡ 'ਚ ਪੰਚਾਇਤ ਵੱਲੋਂ ਵਿਆਹ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ। ਪਿੰਡ ਦੀ ਕਿਸੇ ਵੀ ਲੜਕੀ ਨੂੰ ਪਿੰਡ ਦੇ ਲੜਕੇ ਜਾਂ ਪ੍ਰਵਾਸੀ ਲੜਕੇ ਨਾਲ ਵਿਆਹ ਕਰਨ ਦੀ ਮਨਜ਼ੂਰੀ ਨਹੀਂ ਹੈ। ਜੇਕਰ ਕੋਈ ਲੜਕੀ ਪ੍ਰਵਾਸੀ ਨਾਲ ਵਿਆਹ ਕਰਦੀ ਹੈ ਤਾਂ ਉਸ ਨੂੰ ਪਿੰਡੋਂ ਕੱਢ ਦਿੱਤਾ ਜਾਵੇਗਾ।



ਇਸ ਤੋਂ ਇਲਾਵਾ, ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸਿਰਫ਼ ਸਾਦਾ ਭੋਜਨ ਬਣਾਉਣ ਦਾ ਮਤਾ ਪਾਸ ਕੀਤਾ ਗਿਆ ਹੈ।

ਮਾਮਲਾ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਦਾ ਹੈ। ਪੰਚਾਇਤ ਵੱਲੋਂ  ਮਤਾ ਪਾਸ ਕਰਕੇ ਇਹ ਫੈਸਲਾ ਲਿਆ ਗਿਆ ਹੈ।

PARAKH SURVEY 2024: 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣਫਲਾਇੰਗ ਸਕੂਐਡ ਅਤੇ ਆਬਜ਼ਰਵਰ ਨਿਯੁਕਤ 


ਨਸ਼ੇ ਦੀ ਰੋਕਥਾਮ: ਪਿੰਡ ਦਾ ਕੋਈ ਵੀ ਵਿਅਕਤੀ ਨਸ਼ੇ ਦੀ ਵਰਤੋਂ ਨਹੀਂ ਕਰੇਗਾ। ਜੇਕਰ ਕੋਈ ਵਿਅਕਤੀ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਪੰਚਾਇਤ ਦੀ ਕੋਈ ਜਿਮੇਵਾਰੀ ਨਹੀਂ ਹੋਵੇਗੀ 

ਪੰਚਾਇਤ ਵੱਲੋਂ ਪਾਸ ਕੀਤਾ ਮਤਾ


ਵਿਆਹ ਸੰਬੰਧੀ ਨਿਯਮ: ਜੇਕਰ ਕੋਈ ਪਿੰਡ ਦਾ ਮੁੰਡਾ , ਕੁੜੀ ਪਿੰਡ ਦੇ ਵਿੱਚ ਵਿਆਹ ਕਰਵਾਏਗਾ ਤਾਂ ਉਸ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ। ਜੇਕਰ ਕੋਈ ਪ੍ਰਵਾਸੀ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸਨੂੰ ਵੀ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ। 

ਇਸ ਦੇ ਨਾਲ ਹੀ ਅੰਤਿਮ ਅਰਦਾਸ ਮੌਕੇ ਮਿਠਾਈ ਬਣਾਉਣ ਦੀ ਪਾਬੰਦੀ ਲਗਾਈ ਗਈ ਹੈ। ਅੰਤਿਮ ਅਰਦਾਸ ਮੌਕੇ ਸਿਰਫ ਸਾਦਾ ਭੋਜਨ ਬਣੇਗਾ ਜੇਕਰ ਕੋਈ ਮਿਠਾਈ ਬਣਾਉਂਦਾ ਹੈ ਤਾਂ ਉਸਨੂੰ 31000 ਰੁਪਏ ਦਾ ਜੁਰਮਾਨਾ ਲੱਗੇਗਾ। 


ਬੱਸ ਅੱਡੇ 'ਤੇ ਅਸ਼ਲੀਲ ਹਰਕਤਾਂ: ਜੇਕਰ ਕੋਈ ਮੁੰਡਾ ਸਕੂਲ ਟਾਈਮ  ਬਸ ਸਟੈਂਡ ਤੇ  ਬਿਨਾਂ ਕਿਸੇ ਮਤਲਬ ਤੋਂ ਖੜਾ ਹੁੰਦਾ ਹੈ ਤਾਂ ਉਹ ਆਪਣੇ ਜਿੰਮੇਦਾਰੀ ਆਪ ਲਵੇਗਾ। ਬਿਨਾਂ ਕਿਸੇ ਕੰਮ ਤੋਂ ਬੱਸ ਅੱਡੇ ਤੇ ਖੜਨ ਵਾਲਿਆਂ ਨੂੰ ਮਨਾਹੀ ਕੀਤੀ ਗਈ ਹੈ। 



ਸਫ਼ਾਈ: ਪਿੰਡ ਵਿੱਚ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਕੂੜਾ-ਕਰਕਟ ਸੜਕਾਂ 'ਤੇ ਨਾ ਸੁੱਟਿਆ ਜਾਵੇ। ਪਿੰਡ ਦੇ ਚਾਰੇ ਪਾਸੇ ਸਾਫ਼-ਸਫ਼ਾਈ ਰੱਖੀ ਜਾਵੇਗੀ।

ਸਰਕਾਰੀ ਸੰਸਥਾਵਾਂ: ਪਿੰਡ ਦਾ ਕੋਈ ਵੀ ਵਿਅਕਤੀ ਸਰਕਾਰੀ ਸੰਸਥਾਵਾਂ ਵਿੱਚ ਕੋਈ ਗੜਬੜ ਜਾਂ ਧੋਖਾਧੜੀ ਚੋਰੀ ਕਰਦਾ ਹੈ ਤਾਂ ਪੰਚਾਇਤ ਕਾਰਵਾਈ ਕਰੇਗੀ।

ਪਿੰਡ ਦੇ ਵਾਟਰ ਬਾਕਸ ਗਰਾਊਂਡ ਅਤੇ ਸ਼ਮਸ਼ਾਨ ਘਾਟ ਵਿਖੇ ਕੁੱਤਿਆਂ ਅਤੇ ਬਕਰੀਆਂ ਨੂੰ ਲੈ ਜਾਣ ਤੇ ਪਾਬੰਦੀ ਕੀਤੀ ਗਈ ਹੈ ਜੇਕਰ ਕੋਈ ਵਿਅਕਤੀ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਸਫ਼ਾਈ ਕਰਨੀ ਪਵੇਗੀ।

ਪਿੰਡ ਵਿੱਚ ਵਿਆਹ-ਸਾਦੀ ਖੁਸ਼ੀ ਮੌਕੇ ਪਿੰਡ ਵਿੱਚ ਡੀ. ਜੇ ਸ਼ਾਮ 7 ਵਜੇ ਤੋਂ 10 ਵਜੇ ਤੱਕ  ਚਲਾ ਸਕਦੇ ਹਨ। ਰੇਡੀਓ ਸਪੀਕਰ ਆਨੰਦ ਕਾਰਜ ਅਤੇ ਵਿਆਹ ਤੇ ਦੋ ਦਿਨ ਪਹਿਲਾ ਚਲਾ ਸਕਦੇ ਹਨ। ਇਸ ਦਾ ਟਾਈਮ ਸਵੇਰੇ 7 ਵਜੇ ਤੋਂ 10 ਵਜੇ ਤੱਕ ਸਾਮ 7 ਵਜੇ ਤੋਂ 10 ਵਜੇ ਤੱਕ ਹੈ। ਉਸ ਤੋਂ ਬਾਅਦ ਵਿੱਚ ਹੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਆਪ ਜਿਮੇਵਾਰ ਹੋਵੇਗਾ। ਗੀਤ ਸੱਭਿਆਚਾਰਕ ਅਤੇ ਧਾਰਮਿਕ ਹੋਣਗੇ। 



ਗ੍ਰਾਮ ਪੰਚਾਇਤ ਵਲੋਂ ਅਤੇ ਪਿੰਡ ਦੇ ਸਹਿਯੋਗ ਨਾਲ ਮਤਾ ਪਾਸ ਕੀਤਾ ਗਿਆ।

PARAKH SURVEY 2024: 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ

ਪੰਜਾਬ 'ਚ 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ 

ਮੋਗਾ, 29 ਨਵੰਬਰ: ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ  ਸਾਰੇ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਸੂਚਿਤ ਕੀਤਾ ਹੈ ਕਿ 4 ਦਸੰਬਰ 2024 ਨੂੰ ਚੁਣੇ ਗਏ ਸਕੂਲਾਂ ਵਿੱਚ ਪਰਖ ਸਰਵੇਖਣ ਹੋਣ ਜਾ ਰਿਹਾ ਹੈ। ਸੰਬੰਧਤ ਸਕੂਲਾਂ ਦੇ ਸਕੂਲ ਮੁਖੀਆਂ ਨੂੰ ਵਿਭਾਗ ਵੱਲੋਂ ਲਗਾਏ ਗਏ ਓਬਜ਼ਰਵਰ ਅਤੇ ਫੀਲਡ ਇਨਵੈਸਟੀਗੇਟਰ ਨਾਲ ਪੂਰਾ ਸਹਿਯੋਗ ਕਰਨ ਲਈ ਕਿਹਾ ਗਿਆ ਹੈ।



ਸਕੂਲ ਮੁਖੀਆਂ ਨੂੰ ਸਰਵੇਖਣ ਵਾਲੇ ਦਿਨ ਸੰਬੰਧਿਤ ਜਮਾਤ ਦੇ ਵਿਦਿਆਰਥੀਆਂ ਅਤੇ ਸਮੂਹ ਅਧਿਆਪਕਾਂ ਦੀ ਹਾਜ਼ਰੀ 100% ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ। ਸਰਵੇਖਣ ਵਾਲੇ ਦਿਨ ਸਕੂਲ ਵਿੱਚ ਢੁਕਵੇਂ ਪ੍ਰਬੰਧ ਕਰਨ ਦੀ ਜਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।  

ਸੰਬੰਧਤ ਸਕੂਲਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਇਸਦੇ ਨਾਲ ਹੀ ਫੀਲਡ ਇਨਵੈਸਟੀਗੇਟਰ ਅਤੇ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ।

LIST OF PARAKH SURVEY SCHOOL DISTT MOGA : DOWNLOAD HERE 

LIST OF PARAKH SURVEY SCHOOL DISTT SANGRUR DOWNLOAD HERE 

PARAKH SURVEY SCHOOL  

ਜਿਲਾ ਵਾਈਜ ਪਰਖ ਸਰਵੇ ਸਕੂਲਾਂ ਦੀ ਸੂਚੀ ਡਾਊਨਲੋਡ ਕਰਨ ਲਈ ਹੇਠਾਂ ਦੇ ਤੇ ਲਿੰਕ ਤੇ ਕਲਿੱਕ ਕਰੋ

 ALL DISTT DOWNLOAD HERE 


HOLIDAY DECLARED: ਸ਼ੁਕਰਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿਖੇ ਸਰਕਾਰੀ ਛੁੱਟੀ ਦਾ ਐਲਾਨ

 HOLIDAY DECLARED: ਪੰਜਾਬ ਸਰਕਾਰ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ 

ਚੰਡੀਗੜ੍ਹ, 30 ਨਵੰਬਰ (ਜਾਬਸ ਆਫ ਟੁਡੇ) : ਪੰਜਾਬ ਸਰਕਾਰ ਨੇ 6 ਦਸੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੇ ਚੱਲਦੇ ਸੂਬੇ ਦੇ ਸਾਰੇ ਸਕੂਲ, ਕਾਲਜ, ਸਰਕਾਰੀ ਦਫ਼ਤਰ, ਬੋਰਡ, ਨਗਰ ਨਿਗਮ ਅਤੇ ਹੋਰ ਸੰਸਥਾਵਾਂ ਬੰਦ ਰਹਿਣਗੀਆਂ। 



ਇਹ ਛੁੱਟੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ ਸਬੰਧ ਵਿੱਚ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ 6 ਦਸੰਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਸੀ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੇ ਮਹੱਤਵ ਨੂੰ ਦੇਖਦੇ ਹੋਏ ਇਸ ਛੁੱਟੀ ਨੂੰ ਸੋਧਿਆ ਹੈ। ਸੂਬਾ ਸਰਕਾਰ ਵੱਲੋਂ 11 ਦਸੰਬਰ 2023 ਨੂੰ ਜਾਰੀ ਅਧਿਸੂਚਨਾ ਵਿੱਚ 6 ਦਸੰਬਰ ਸ਼ੁਕਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸਿੱਖਿਆ ਮੰਤਰੀ ਦੇ ਪਿੰਡ ਰੋਸ ਪ੍ਰਦਰਸ਼ਨ 6 ਦਸੰਬਰ ਨੂੰ

 *ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸਿੱਖਿਆ ਮੰਤਰੀ ਦੇ ਪਿੰਡ ਰੋਸ ਪ੍ਰਦਰਸ਼ਨ 6 ਦਸੰਬਰ ਨੂੰ*

*ਰੋਸ ਪ੍ਰਦਰਸ਼ਨ ਦੀ ਤਿਆਰੀ ਲਈ ਜਿਲ੍ਹਾ ਮੀਟਿੰਗਾਂ ਮੁਕੰਮਲ*

*ਪੀ ਟੀ ਆਈਜ਼ / ਆਰਟ ਐਂਡ ਕਰਾਫਟ ਟੀਚਰਜ਼ ਦੀ ਤਨਖਾਹ ਕਟੌਤੀ ਨਹੀਂ ਹੋਣ ਦੇਵਾਂਗੇ - ਦੌੜਕਾ*

ਨਵਾਂ ਸ਼ਹਿਰ 30 ਨਵੰਬਰ (ਜਾਬਸ ਆਫ ਟੁਡੇ) ਪਹਿਲੀ ਦਸੰਬਰ ਨੂੰ ਟੈੱਟ ਦਾ ਪੇਪਰ ਹੋਣ ਕਾਰਨ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸਿੱਖਿਆ ਮੰਤਰੀ ਦੇ ਪਿੰਡ ਕੀਤਾ ਜਾਣ ਵਾਲਾ ਰੋਸ ਪ੍ਰਦਰਸ਼ਨ ਹੁਣ 6 ਦਸੰਬਰ ਨੂੰ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਚੇ ਦੇ ਕੋਆਰਡੀਨੇਟਰ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਵਿੱਚ ਹੋਈ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਮੀਟਿੰਗ ਵਿੱਚ ਰੈਲੀ ਦੀਆਂ ਤਿਆਰੀਆਂ ਅਤੇ ਟੈੱਟ ਦੇ ਪੇਪਰ ਸਬੰਧੀ ਚਰਚਾ ਕਰਦਿਆਂ ਪਹਿਲੀ ਦਸੰਬਰ ਦਾ ਐਕਸ਼ਨ 6 ਦਸੰਬਰ ਨੂੰ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਗੁਰਜੰਟ ਸਿੰਘ ਵਾਲੀਆ, ਹਰਵਿੰਦਰ ਸਿੰਘ ਬਿਲਗਾ, ਜਸਵਿੰਦਰ ਸਿੰਘ ਔਲਖ, ਸੁਰਿੰਦਰ ਕੰਬੋਜ, ਸੁਰਿੰਦਰ ਕੁਮਾਰ ਪੁਆਰੀ, ਬਾਜ ਸਿੰਘ ਖਹਿਰਾ, ਬਲਜੀਤ ਸਿੰਘ ਸਲਾਣਾ, ਸੁਖਜਿੰਦਰ ਸਿੰਘ ਹਰੀਕਾ, ਸੁਖਰਾਜ ਸਿੰਘ ਕਾਹਲੋਂ, ਸ਼ਮਸੇਰ ਸਿਘ ਬੰਗਾ, ਅਮਨਬੀਰ ਸਿੰਘ ਗੁਰਾਇਆ, ਤਜਿੰਦਰ ਸਿੰਘ ਧਰਮਕੋਟ, ਗੁਰਬਿੰਦਰ ਸਿੰਘ ਸਸਕੌਰ, ਪਰਵਿੰਦਰ ਭਾਰਤੀ, ਸੋਮ ਸਿੰਘ, ਰਵਿੰਦਰਜੀਤ ਸਿੰਘ ਪੰਨੂੰ ਹਾਜ਼ਰ ਸਨ।



           ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਨਾਲ ਹੋਈ 22 ਅਗਸਤ ਦੀ ਮੀਟਿੰਗ ਦੇ ਫੈਸਲੇ ਨਾ ਲਾਗੂ ਕਰਨ ਦੇ ਰੋਸ ਵਜੋਂ ਦੋਨੋਂ ਡੀ ਐਸ ਈਜ਼ ਰਾਹੀਂ ਰੋਸ ਪੱਤਰ ਸਿੱਖਿਆ ਮੰਤਰੀ ਨੂੰ ਭੇਜੇ ਗਏ ਸਨ। ਜਿਸ ਵਿੱਚ ਸਿੱਖਿਆ ਨੀਤੀ 2020 ਤਹਿਤ ਮਿਡਲ ਸਕੂਲਾਂ ਦੀ ਮਰਜਿੰਗ ਸਬੰਧੀ ਮੋਰਚੇ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਸੀ। ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪੀ ਟੀ ਆਈਜ਼ / ਆਰਟ ਐਂਡ ਕਰਾਫਟ ਟੀਚਰਜ਼ ਦੀ ਤਨਖਾਹ ਕਟੌਤੀ ਨਹੀਂ ਹੋਣ ਦਿੱਤੀ ਜਾਵੇਗੀ। ਲੰਬੇ ਸਮੇਂ ਬਾਅਦ ਹੋਈਆਂ ਲੈਕਚਰਾਰਾਂ ਦੀਆਂ ਪ੍ਰਮੋਸ਼ਨਾਂ ਵਿੱਚ ਵਿਭਾਗ ਨੇ ਆਪਣੀ ਮੰਨ ਮਾਨੀ ਨਾਲ਼ ਅਧਿਆਪਕਾਂ ਨੂੰ ਦੂਰ ਦੁਰਾਡੇ ਸਟੇਸ਼ਨ ਦਿੱਤੇ ਹਨ, ਪੰਜਾਬ ਸਰਕਾਰ ਦਿਖਾਵੇ ਲਈ ਰਾਸ਼ਟਰੀ ਸਿੱਖਿਆ ਨੀਤੀ 2020 ਦਾ ਵਿਰੋਧ ਕਰਦੀ ਹੈ ਪਰ ਪ੍ਰਮੋਸ਼ਨਾਂ ਸਮੇਂ ਮਿਡਲ, ਹਾਈ ਅਤੇ ਘੱਟ ਗਿਣਤੀ ਵਾਲੇ ਸੀਨੀਅਰ ਸੈਕੰਡਰੀ ਸਕਖਲਾਂ ਨੂੰ ਬੰਦ ਕਰਨ ਦੇ ਇਰਾਦੇ ਨਾਲ ਇਨ੍ਹਾਂ ਸਕੂਲਾਂ ਵਿੱਚ ਨਵੀਆਂ ਨਿਯੁਕਤੀਆਂ ਅਤੇ ਪਦਉਨਤੀਆਂ ਨਹੀਂ ਕੀਤੀਆਂ ਜਾ ਰਹੀਆਂ। ਜਿਸ ਕਾਰਨ ਪੂਰੇ ਅਧਿਆਪਕ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਧਿਆਪਕ ਮੋਰਚੇ ਵੱਲੋਂ ਹਰ ਵਰਗ ਦੀਆਂ ਰਹਿੰਦੀਆਂ ਤਰੱਕੀਆਂ ਸਬੰਧੀ, 2018 ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ, ਸੀ ਐਂਡ ਵੀ ਤੋਂ ਮਾਸਟਰ ਕਾਡਰ ਤਰੱਕੀਆਂ, 873 ਡੀਪੀਈ ਭਰਤੀ ਵਿੱਚੋਂ ਰਹਿੰਦੇ ਉਮੀਦਵਾਰਾਂ ਨੂੰ ਜਲਦ ਆਰਡਰ ਦੇਣ ਸਬੰਧੀ, ਪੰਚਾਇਤੀ ਚੋਣਾਂ ਵਿੱਚ ਅਧਿਆਪਕਾਂ ਦੀ ਹੋਈ ਖੱਜਲ ਖੁਆਰੀ ਸਬੰਧੀ ਸਿੱਖਿਆ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਨੋਟਿਸ ਨਹੀਂ ਲਿਆ। ਸਗੋਂ ਸੀ ਐਂਡ ਵੀ ਕਾਡਰ ਦੇ ਪੀ ਟੀ ਆਈਜ਼ / ਆਰਟ ਐਂਡ ਕਰਾਫਟ ਟੀਚਰਜ਼ ਤੋਂ ਰਿਕਵਰੀ ਦਾ ਪੱਤਰ ਮੁੜ ਜਾਰੀ ਕੀਤਾ ਗਿਆ ਹੈ। ਸੀ ਈ ਪੀ ਤਹਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿੱਖਿਆ ਤੋਂ ਹਟਾ ਕੇ ਫਰਜ਼ੀ ਰਿਕਾਰਡ ਬਣਾਉਣ ਲਈ ਉਲਝਾਇਆ ਜਾ ਰਿਹਾ ਹੈ। ਦੂਜੇ ਪਾਸੇ ਇਹ ਫਰਜੀ ਰਿਕਾਰਡ ਚੈਕ ਕਰਨ ਲਈ ਟੀਮਾਂ ਅਧਿਆਪਕਾਂ ਨੂੰ ਅਲੱਗ ਪ੍ਰੇਸ਼ਾਨ ਕਰ ਰਹੀਆਂ ਹਨ। ਪਹਿਲ਼ਾਂ ਅਧਿਆਪਕ ਸਮਰੱਥ ਪ੍ਰੋਜੈਕਟ ਵਿੱਚ ਲੱਗੇ ਹੋਏ ਸਨ, ਹੁਣ ਸੀ ਈ ਪੀ ਕਰਨ ਵਿੱਚ ਲੱਗੇ ਹੋਏ ਹਨ। ਜਦੋਂ ਕਿ ਇਮਤਿਹਾਨ ਨੇੜੇ ਆ ਰਹੇ ਹਨ ਅਤੇ ਸਿਲੇਬਸ ਦੀ ਪੜ੍ਹਾਈ ਵਿਚਾਲੇ ਹੀ ਛੁਡਵਾ ਲਈ ਗਈ ਹੈ। ਜਿਸ ਕਾਰਨ ਅਧਿਆਪਕ ਵਰਗ ਵਿੱਚ ਵਿੱਚ ਭਾਰੀ ਰੋਸ ਹੈ।   

           ਉਪਰੋਕਤ ਮੰਗਾਂ ਤੋਂ ਇਲਾਵਾ ਬਹੁਤ ਮੰਗਾਂ ਅਜਿਹੀਆਂ ਹਨ, ਜਿਸ ਪ੍ਰਤੀ ਵਿਭਾਗ ਸੁਹਿਰਦ ਨਹੀਂ ਹੈ, ਜਿਸ ਕਾਰਨ ਸਾਂਝੇ ਅਧਿਆਪਕ ਮੋਰਚੇ ਵੱਲੋਂ ਫੈਸਲਾ ਕੀਤਾ ਗਿਆ ਕਿ 6 ਦਸੰਬਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਵੱਡੀ ਗਿਣਤੀ ਵਿੱਚ ਅਧਿਆਪਕ ਰੋਸ ਪ੍ਰਦਰਸ਼ਨ ਕਰਨਗੇ ਤਾਂ ਜੋ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾ ਸਕੇ। ਇਸ ਰੋਸ ਪ੍ਰਦਰਸ਼ਨ ਵਿੱਚ ਅਧਿਆਪਕਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਵਾਉਣ ਲਈ ਮੋਰਚੇ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਅਗਵਾਈ ਵਿੱਚ 21, 22 ਅਤੇ 23 ਨਵੰਬਰ ਨੂੰ ਵੱਖ-ਵੱਖ ਜਿਲ੍ਹਿਆਂ ਦੀਆਂ ਤਿਆਰੀ ਮੀਟਿੰਗਾਂ ਕੀਤੀਆਂ ਗਈਆਂ ਹਨ।

MUSTER ROLL PROFORMA: ਮਾਸਟਰ ਰੋਲ , ਮਜ਼ਦੂਰੀ ਦਾ ਹਿਸਾਬ ਕਿਤਾਬ ਰੱਖਣ ਲਈ ਪ੍ਰੋਫਾਰਮਾ

MUSTER ROLL PROFORMA: ਮਾਸਟਰ ਰੋਲ , ਮਜ਼ਦੂਰੀ ਦਾ ਹਿਸਾਬ- ਕਿਤਾਬ ਰੱਖਣ ਲਈ ਪ੍ਰੋਫਾਰਮਾ

 

DOWNLOAD MUSTER ROLL PROFORMA HERE

PSTET-2024 Exam Guidelines : PSTET on December 1, Education Department issued guidelines

 

PSTET-2024 Exam Guidelines

Sahibzada Ajit Singh Nagar, November 26, 2024: The Punjab School Education Board has released guidelines for the PSTET-2024 exam scheduled for December 1, 2024. The exam will be conducted in two sessions:

  • Morning Session: 10:00 AM to 12:30 PM (Paper-1)
  • Afternoon Session: 2:30 PM to 5:00 PM (Paper-2)


Key Guidelines:

  • Exam Center Arrival: Candidates must arrive at the exam center by 9:15 AM for the morning session and 1:45 PM for the afternoon session.
  • Exam Entry: No candidate will be allowed to enter the exam center after 10:30 AM for the morning session and 2:00 PM for the afternoon session.
  • Extra Time for Specially-Abled Candidates: Candidates with 40% or more disability will be given 20 minutes extra time per hour, up to a maximum of 50 minutes. They will be seated only in nodal centers.
  • Exam Center Hygiene: Centers must be kept clean and hygienic.
  • Water and Bathroom Use: Arrangements should be made to ensure that no more than one candidate uses the water fountains or bathrooms at a time.
  • Water Bottles: Candidates are allowed to bring transparent water bottles without labels or prints.
  • Sharing Items: Candidates should not share any items with each other.
  • Early Arrival: Candidates must reach the exam center one hour before the start of their respective sessions.
  • Exam Center Login: Schools must provide data about candidates on the exam center login. Center superintendents must download data, letters, instructions, signature charts, cut lists, etc., and make them available.
  • Preparation: All preparations must be completed one day before the exam. Any negligence will be taken seriously.
  • COVID-19 Precautions: If the situation warrants, guidelines issued by the government regarding any pandemic should be followed.
  • Bathroom Hygiene: Bathrooms must be kept clean, and water and soap should be provided.
  • Crowd Control: Crowds should be avoided outside the exam center.
  • Section 144: Local administration should be requested to impose Section 144 around the exam center.

  • Police Duty: A police officer will be stationed at the exam center gate, but not allowed inside.
  • Exam Day Arrangements: Water and other necessary arrangements should be made for candidates on the exam day.
  • Exam Staff: The supervisory staff, clerks, and Grade 4 employees should be from the school itself.
  • Mobile Phones and Electronics: No one, including supervisory staff, observers, flying squads, and other exam-related personnel, is allowed to carry mobile phones, pens, watches, or any other electronic devices. Arrangements should be made to keep mobile phones separately. Pens will be provided by the board.
  • Wall Clocks: Each room should be equipped with a wall clock.
  • Question Papers: Question papers for Paper-1 will be received from the nearest center at 8:00 AM on December 1, 2024, and for Paper-2 at 12:00 PM.
  • Question Paper Verification: Question paper packets must be checked for seals. Any damaged packets should be immediately reported to the office or the concerned District Education Officer/Coordinator.
  • Question Paper Distribution: Question paper packets should be handed over to the center superintendent after obtaining their signature, one hour before the start of the exam.


HP High Court Recruitment 2024 : ਹਾਈਕੋਰਟ ਵਿਖੇ ਵੱਖ ਵੱਖ 187 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

HP High Court Recruitment 2024

HP High Court Recruitment 2024

The HP High Court Recruitment 2024 notification is out! The High Court of Himachal Pradesh invites online applications for various posts on both regular and contract bases. If you are looking for a government job in HP, this is a great opportunity. Read the complete details about eligibility, application process, and important dates below.

Table of Contents

Details of Posts

Post Total Posts Category-wise Distribution
Clerk (Regular) 49 UR: 22, SC: 8, ST: 2, OBC: 9, EWS: 2, PH: 6
Clerk (Contract) 14 UR: 7, SC: 2, OBC: 3, EWS: 2
Stenographer Grade-III (Regular) 22 UR: 2, SC: 5, ST: 3, OBC: 8, EWS: 1, PH: 3
Stenographer Grade-III (Contract) 30 UR: 8, SC: 8, ST: 1, OBC: 6, EWS: 4, PH: 3
Driver 6 UR: 4, SC: 1, OBC: 1
Group D Posts 66 UR: 31, SC: 15, ST: 2, OBC: 9, EWS: 6, PH: 3

Pay Scales

  • Clerk: ₹20,200 - ₹64,000
  • Stenographer Grade-III: ₹25,600 - ₹81,200
  • Driver: ₹21,300 - ₹67,800
  • Group D Posts: ₹18,000 - ₹56,900


Eligibility

Eligibility criteria for HP High Court Recruitment 2024:

  • Clerk: Graduation with basic computer knowledge.
  • Stenographer: Graduation with at least 50% marks and typing skills.
  • Driver: Matriculation and a valid LMV driving license.
  • Peon: 10+2 from a recognized board.

Application Fees

Category Fee (₹)
General ₹347.92
SC/ST/OBC/EWS/PH ₹197.92

Important Dates

  • Opening Date: 30th November 2024
  • Closing Date: 31st December 2024

How to Apply

  1. Visit the official website: hphighcourt.nic.in
  2. Register and fill out the application form.
  3. Upload the required documents.
  4. Pay the application fee online.

Selection Process

The selection process includes:

  • Screening Test
  • Written Examination
  • Skill Test (for applicable posts)
  • Document Verification

FAQs

Q1: What is the last date to apply for HP High Court Recruitment 2024?
A: The last date to apply is 31st December 2024.

Q2: Can I apply for multiple posts?
A: Yes, but ensure you meet the eligibility criteria for each post.

Q3: Is the application process online?
A: Yes, only online applications are accepted.

Q4: What are the fees for reserved categories?
A: The application fee for reserved categories is ₹197.92.

Q5: Are contract posts available in HP High Court Recruitment 2024?
A: Yes, several posts are available on a contract basis.

ਪੀਟੀਆਈ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਵਿੱਚ ਬੇਚੈਨੀ ਪੈਦਾ ਕਰਨ ਵਾਲਾ ਅਧਿਆਪਕ ਵਿਰੋਧੀ ਫੌਰੀ ਪੱਤਰ ਵਾਪਸ ਲਿਆ ਜਾਵੇ : ਡੀ ਟੀ ਐੱਫ*

 *ਪੀਟੀਆਈ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਵਿੱਚ ਬੇਚੈਨੀ ਪੈਦਾ ਕਰਨ ਵਾਲਾ ਅਧਿਆਪਕ ਵਿਰੋਧੀ ਫੌਰੀ ਪੱਤਰ ਵਾਪਸ ਲਿਆ ਜਾਵੇ : ਡੀ ਟੀ ਐੱਫ*



*ਡੇਮੋਕ੍ਰੈਟਿਕ ਟੀਚਰਜ਼ ਫ਼ਰੰਟ ਵੱਲੋਂ ਅਸਪਸ਼ਟ ਪੱਤਰ ਦੀ ਕੀਤੀ ਨਿਖੇਧੀ, ਵਾਪਸ ਲੈਣ ਦੀ ਕੀਤੀ ਮੰਗ।*


*ਸੀ ਐਂਡ ਵੀ ਅਧਿਆਪਕਾਂ ਦੇ ਪੇਅ ਸਕੇਲਾਂ ਸਬੰਧੀ ਵਿੱਤ ਵਿਭਾਗ ਵੱਲੋਂ ਜਾਰੀ ਸਪੀਕਿੰਗ ਆਰਡਰ ਤੁਰੰਤ ਰੱਦ ਕੀਤੇ ਜਾਣ : ਡੀ ਟੀ ਐੱਫ*


 ਚੰਡੀਗੜ੍ਹ 

ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵੱਲੋਂ ਮਿਤੀ 08-11-2024 ਨੂੰ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਪੀ ਟੀ ਆਈ ਅਤੇ ਆਰਟ ਐਂਡ ਕਰਾਫਟ ਟੀਚਰਾਂ ਆਦਿ ਦੇ ਪੇਅ ਸਕੇਲਾਂ ਸਬੰਧੀ ਪੱਤਰ ਜਾਰੀ ਕੀਤਾ ਹੈ। ਇਸ ਪੱਤਰ ਰਾਹੀਂ ਇਸੇ ਦਫ਼ਤਰ ਦੁਆਰਾ ਜਾਰੀ ਸੋਧ ਪੱਤਰ ਮਿਤੀ 08/11/2012 ਵਾਪਸ ਲੈਂਦਿਆਂ ਪੰਜਾਬ ਸਰਕਾਰ ਵਿੱਤ ਵਿਭਾਗ ਦੇ ਪੱਤਰ ਨੰਬਰ 5/10/09-5 ਐੱਫ ਪੀ1/665 ਮਿਤੀ 05/10/2011 ਅਨੁਸਾਰ ਕਾਰਵਾਈ ਕਰਦੇ ਹੋਏ ਬਣਦੀ ਰਿਕਵਰੀ ਜਮ੍ਹਾਂ ਕਰਾਉਂਦੇ ਹੋਏ ਸਰਕਾਰ ਅਤੇ ਦਫ਼ਤਰ ਨੂੰ ਰਿਪੋਰਟ ਭੇਜਣ ਦੇ ਹੁਕਮ ਜਾਰੀ ਕੀਤੇ ਹਨ। 


 ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਪ੍ਰੈੱਸ ਬਿਆਨ ਰਾਹੀਂ ਇਸ ਪੱਤਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਪੱਤਰ ਪੂਰਨ ਰੂਪ ਵਿੱਚ ਅਸਪਸ਼ਟ ਹੈ ਜਿਸ ਕਰਕੇ ਨਾ ਤਾਂ ਅਧਿਆਪਕਾਂ ਨੂੰ ਸਥਿਤੀ ਸਪਸ਼ਟ ਹੋ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੇ ਸਕੂਲ ਮੁਖੀਆਂ ਨੂੰ, ਜਿਸ ਕਾਰਨ ਉਹ ਸਾਰੇ ਭੰਬਲ ਭੂਸੇ ਵਿੱਚ ਪਏ ਹੋਏ ਹਨ। ਉਹਨਾਂ ਕਿਹਾ ਕਿ ਪੰਜਵੇਂ ਅਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਰਿਪੋਰਟਾਂ ਅਨੁਸਾਰ ਪੀ.ਟੀ ਆਈਜ਼ ਅਤੇ ਆਰਟ ਐਂਡ ਕ੍ਰਾਫਟ ਅਧਿਆਪਕਾਂ ਨੂੰ ਸੀ ਐਂਡ ਵੀ ਕਾਡਰ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਛੇਵੇਂ ਪੇ ਕਮਿਸ਼ਨ ਅਨੁਸਾਰ ਇਹ ਸਕੇਲ ਸੋਧੇ ਤਨਖਾਹ ਸਕੇਲਾਂ ਮੁਤਾਬਕ ਸਹੀ ਹਨ। ਆਗੂਆਂ ਨੇ ਦੱਸਿਆ ਕਿ ਆਰਟ ਐਂਡ ਕਰਾਫਟ ਟੀਚਰਜ਼ ਅਤੇ ਪੀ.ਟੀ.ਆਈਜ਼ ਅਧਿਆਪਕਾਂ ਦੀ ਪੇਅ ਪੈਰਿਟੀ ਤੀਜੇ ਪੇ ਕਮਿਸ਼ਨ ਤੋਂ ਹੀ ਸੀ ਐਂਡ ਵੀ ਕਾਡਰ ਦੇ ਸਮਾਨ ਸੀ ਅਤੇ 05/10/2011 ਦੇ ਵਿੱਤ ਵਿਭਾਗ ਦੇ ਉਕਤ ਪੱਤਰ ਅਨੁਸਾਰ ਜਾਰੀ ਗ੍ਰੇਡ ਪੇ ਨਾਲ ਤਨਖਾਹ ਫਿਕਸ ਕੀਤੀ ਗਈ ਹੈ। ਪ੍ਰੰਤੂ ਸਿੱਖਿਆ ਵਿਭਾਗ ਵੱਲੋਂ ਹੁਣ ਜਾਰੀ ਪੱਤਰ ਮੁਤਾਬਕ ਪੀ.ਟੀ ਆਈਜ਼ ਨੂੰ ਸੀ ਐਂਡ ਵੀ ਕਾਡਰ ਵਿੱਚੋਂ ਬਾਹਰ ਕੱਢਣ ਦੀ ਸਾਜ਼ਿਸ਼ ਰਚਦਿਆਂ ਨਵੇਂ ਸਿਰਿਉਂ ਤਨਖਾਹ ਫਿਕਸ ਕਰਕੇ ਅਸਿੱਧੇ ਰੂਪ ਵਿਚ ਤਨਖਾਹ ਕਟੌਤੀ ਦੀ ਚਾਲ ਚੱਲੀ ਜਾ ਰਹੀ ਹੈ। ਡੀ ਟੀ ਐੱਫ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਰਾਹੀਂ ਜਾਰੀ ਕੀਤੇ ਕਿਸੇ ਪੱਤਰ ਨਾਲ ਅਧਿਆਪਕਾਂ ਨੂੰ ਕੋਈ ਵਿੱਤੀ ਨੁਕਸਾਨ ਹੁੰਦਾ ਹੈ ਤਾਂ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਖਿਲਾਫ ਜੱਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।



OLD PENSION SCHEME: ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਅਧੀਨ ਕਰਮਚਾਰੀਆਂ ਨੂੰ ਕਵਰ ਕਰਨ ਸਬੰਧੀ ਨਵਾਂ ਪੱਤਰ ਜਾਰੀ


ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਅਧੀਨ ਕਰਮਚਾਰੀਆਂ ਨੂੰ ਕਵਰ ਕਰਨ ਸਬੰਧੀ ਨਵਾਂ ਪੱਤਰ ਜਾਰੀ

ਚੰਡੀਗੜ੍ਹ 29 ਨਵੰਬਰ 2024 ( ਜਾਬਸ ਆਫ ਟੁਡੇ) : ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ (OPS) ਨੂੰ ਲੈ ਕੇ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਪ੍ਰਸੋਨਲ ਵਿਭਾਗ ਵੱਲੋਂ ਜਾਰੀ ਨਵੇਂ ਪੱਤਰ ਮਿਤੀ 16.10.2024 ਰਾਹੀਂ ਸਰਕਾਰੀ ਕਰਮਚਾਰੀਆਂ ਨੂੰ OPS ਅਧੀਨ ਕਵਰ ਕਰਨ ਸਬੰਧੀ ਜਾਣਕਾਰੀ ਮੰਗੀ ਗਈ ਹੈ।



ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਨਵੀਂ ਪੈਨਸ਼ਨ ਸਕੀਮ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਅਧੀਨ ਕਵਰ ਕਰਨ ਸਬੰਧੀ ਜਾਰੀ ਪੱਤਰਾਂ ਮਿਤੀ 17.02.2020 ਅਤੇ 03.03.2023 ਰਾਹੀਂ ਲਾਗੂ ਕੀਤੀ ਪਾਲਿਸੀ ਨੂੰ ਲਾਗੂ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।



ਇਸ ਮਾਮਲੇ ਸਬੰਧੀ ਪ੍ਰਸੋਨਲ ਵਿਭਾਗ ਵੱਲੋਂ ਸਬੰਧਤ ਵਿਭਾਗਾਂ ਨੂੰ ਸੂਚਨਾ ਇਕੱਠੀ ਕਰਨ ਅਤੇ ਭੇਜਣ ਲਈ ਕਿਹਾ ਗਿਆ ਸੀ। ਹੁਣ ਹੋਰ ਸਪੱਸ਼ਟੀਕਰਨ ਦੀ ਲੋੜ ਹੈ, ਇਸ ਲਈ ਸਬੰਧਤ ਵਿਭਾਗਾਂ ਨੂੰ ਨਿਰਧਾਰਿਤ ਪ੍ਰੋਫਾਰਮਾਂ 1, 2 ਅਤੇ 3 ਅਨੁਸਾਰ ਸੂਚਨਾ ਮਿਤੀ 02.12.2024 ਤੱਕ ਭੇਜਣ ਲਈ ਕਿਹਾ ਗਿਆ ਹੈ।


ਇਸ ਪੱਤਰ ਰਾਹੀਂ ਸਰਕਾਰ ਵੱਲੋਂ ਸਾਰੇ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ 01.01.2004 ਤੋਂ ਪਹਿਲਾਂ ਭਰਤੀ ਹੋਏ ਕਰਮਚਾਰੀਆਂ ਦੀ ਗਿਣਤੀ ਅਤੇ 01.01.2004 ਤੋਂ ਪਹਿਲਾਂ ਭਰਤੀ ਪ੍ਰਕਿਰਿਆ ਅਧੀਨ ਕਰਮਚਾਰੀਆਂ ਦੀ ਗਿਣਤੀ ਬਾਰੇ ਜਾਣਕਾਰੀ ਇਕੱਠੀ ਕਰਕੇ ਪ੍ਰਸੋਨਲ ਵਿਭਾਗ ਨੂੰ ਭੇਜੀ ਜਾਵੇ। ਇਸ ਤੋਂ ਇਲਾਵਾ ਤਰਸ ਦੇ ਅਧਾਰ 'ਤੇ ਦਿੱਤੀਆਂ ਗਈਆਂ ਨੌਕਰੀਆਂ ਸਬੰਧੀ ਵੀ ਜਾਣਕਾਰੀ ਮੰਗੀ ਗਈ ਹੈ।

ਇਸ ਪੱਤਰ ਰਾਹੀਂ ਸਰਕਾਰ ਵੱਲੋਂ OPS ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਇਸ ਨਾਲ ਸਰਕਾਰੀ ਕਰਮਚਾਰੀਆਂ ਨੂੰ ਰਾਹਤ ਮਿਲੇਗੀ ਅਤੇ ਉਨ੍ਹਾਂ ਦੇ ਭਵਿੱਖ ਸੁਰੱਖਿਅਤ ਹੋਵੇਗਾ।



ਵਿਭਾਗਾਂ ਨੂੰ ਦਿੱਤੀ ਮਿਤੀ 02.12.2024 ਤੱਕ ਭੇਜਣੀ ਹੈ ਜਾਣਕਾਰੀ

ਇਸ ਪੱਤਰ ਰਾਹੀਂ ਸਰਕਾਰ ਵੱਲੋਂ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਮੰਗੀ ਗਈ ਜਾਣਕਾਰੀ 02.12.2024 ਤੱਕ ਪ੍ਰਸੋਨਲ ਵਿਭਾਗ ਨੂੰ ਭੇਜਣ। ਇਸ ਨਾਲ ਸਰਕਾਰ ਨੂੰ OPS ਨੂੰ ਲਾਗੂ ਕਰਨ ਵਿੱਚ ਮਦਦ ਮਿਲੇਗੀ।

ਪੁਰਾਣੀ ਪੈਨਸ਼ਨ ਸਕੀਮ ਕੀ ਹੈ?

ਪੁਰਾਣੀ ਪੈਨਸ਼ਨ ਸਕੀਮ (OPS) ਇੱਕ ਅਜਿਹੀ ਸਕੀਮ ਹੈ ਜਿਸ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਮਿਲਦੀ ਹੈ। ਇਹ ਪੈਨਸ਼ਨ ਉਨ੍ਹਾਂ ਦੀ ਸੇਵਾ ਮਿਆਦ ਅਤੇ ਆਖਰੀ ਤਨਖਾਹ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ।

ਪ੍ਰੋਫਾਰਮਾਂ ਵਿੱਚ ਹੇਠ ਲਿਖੀ ਜਾਣਕਾਰੀ ਸ਼ਾਮਲ ਹੋਵੇਗੀ:

ਆਸਾਮੀਆਂ ਦੀ ਗਿਣਤੀ ਜਿਨ੍ਹਾਂ ਦਾ ਭਰਤੀ ਦਾ ਪ੍ਰੋਸੈਸ ਮਿਤੀ 01.01.2004 ਤੋਂ ਪਹਿਲਾਂ ਮੁਕੰਮਲ ਹੋ ਚੁੱਕਾ ਹੈ।

ਆਸਾਮੀਆਂ ਦੀ ਗਿਣਤੀ ਜਿਨ੍ਹਾਂ ਦਾ ਭਰਤੀ ਦਾ ਪ੍ਰੋਸੈਸ ਮਿਤੀ 01.01.2004 ਤੋਂ ਪਹਿਲਾਂ ਕਾਰਵਾਈ ਅਧੀਨ ਸੀ।

ਤਰਸ ਦੇ ਅਧਾਰ ਤੇ ਦਿੱਤੀਆਂ ਗਈਆਂ ਨੌਕਰੀਆਂ ਸਬੰਧੀ ਜਾਣਕਾਰੀ।


LECTURER DEBARRED: ਪਦ ਉਨਤੀਆਂ ਉਪਰੰਤ ਹਾਜਰ ਨਾਂ ਹੋਣ ਤੇ, ਵੱਡੀ ਗਿਣਤੀ ਵਿੱਚ ਲੈਕਚਰਾਰ 2 ਸਾਲਾਂ ਲਈ ਡੀਬਾਰ

 

MID DAY COOKING COST : ਮਿਡ-ਡੇ ਮੀਲ ਸਕੀਮ ਅਧੀਨ ਕੁਕਿੰਗ ਕਾਸਟ ਵਿੱਚ ਵਾਧਾ,

BREAKING NEWS: ਪੰਜਾਬ ਸਰਕਾਰ ਵੱਲੋਂ ਮਿਡ-ਡੇ ਮੀਲ ਸਕੀਮ ਅਧੀਨ ਕੁਕਿੰਗ ਕਾਸਟ ਵਿੱਚ ਵਾਧਾ, ਪੱਤਰ ਜਾਰੀ 


ਪੰਜਾਬ ਸਰਕਾਰ ਨੇ ਪ੍ਰਾਇਮਰੀ ਸਕੂਲੀ ਬੱਚਿਆਂ ਲਈ ਮਿਡ-ਡੇ ਮੀਲ ਸਕੀਮ ਅਧੀਨ ਕੁਕਿੰਗ ਕਾਸਟ ਵਿੱਚ ਵਾਧਾ ਕੀਤਾ ਹੈ। ਇਹ ਵਾਧਾ 1 ਦਸੰਬਰ, 2024 ਤੋਂ ਲਾਗੂ ਹੋਵੇਗਾ। ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਹੁਣ ਰੋਜ਼ਾਨਾ 6.19 ਰੁਪਏ ਪ੍ਰਤੀ ਵਿਦਿਆਰਥੀ ਮਿਲੇਗਾ। ਅਪਰ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਹੁਣ ਰੋਜ਼ਾਨਾ 9.29 ਰੁਪਏ ਪ੍ਰਤੀ ਵਿਦਿਆਰਥੀ ਮਿਲੇਗਾ। ਇਹ ਵਾਧਾ ਬੱਚਿਆਂ ਨੂੰ ਸਿਹਤਮੰਦ ਅਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ।



Revision of Material Costs under PM POSHAN Scheme Effective from December 1, 2024


New Delhi, November 27, 2024 – The Ministry of Education, under the Department of School Education & Literacy (PM POSHAN Division), has announced a revision in the material cost per child per day for the PM POSHAN Scheme. The revised rates will come into effect from December 1, 2024, benefiting Bal Vatika, Primary, and Upper Primary classes.



As per the new directive, the material cost has been increased to ₹6.19 for Bal Vatika and Primary classes, and **₹9.29** for Upper Primary classes. The funding will follow a cost-sharing pattern between the Centre and the States/Union Territories (UTs) based on the following categories:


1. Non-NER States and UTs with Legislature (Delhi & Puducherry)  

   - Bal Vatika & Primary: Centre ₹3.71, State ₹2.48  

   - Upper Primary: Centre ₹5.57, State ₹3.72  


2. NER States, 2 Himalayan States, and UT of J&K (90:10)

   - Bal Vatika & Primary: Centre ₹5.57, State ₹0.62  

   - Upper Primary: Centre ₹8.36, State ₹0.93  


3. UTs without Legislature (100% by Centre):  

   - Bal Vatika & Primary: ₹6.19  

   - Upper Primary: ₹9.29  


ਪੀਐਮ ਪੋਸ਼ਣ ਯੋਜਨਾ ਹੇਠ ਸਮੱਗਰੀ ਦੀ ਲਾਗਤ ਵਿੱਚ ਵਾਧਾ 1 ਦਸੰਬਰ 2024 ਤੋਂ ਪ੍ਰਭਾਵੀ

ਨਵੀਂ ਦਿੱਲੀ, 27 ਨਵੰਬਰ 2024 – ਸਿੱਖਿਆ ਮੰਤਰਾਲਾ (ਪੀਐਮ ਪੋਸ਼ਣ ਡਿਵਿਜਨ) ਨੇ ਪੀਐਮ ਪੋਸ਼ਣ ਯੋਜਨਾ ਹੇਠ ਬਾਲ ਵਾਟਿਕਾ, ਪ੍ਰਾਈਮਰੀ ਅਤੇ ਅੱਪਰ ਪ੍ਰਾਈਮਰੀ ਕਲਾਸਾਂ ਲਈ ਪ੍ਰਤੀ ਬੱਚੇ ਪ੍ਰਤੀ ਦਿਨ ਸਮੱਗਰੀ ਦੀ ਲਾਗਤ ਵਿੱਚ ਵਾਧਾ ਕਰ ਦਿੱਤਾ ਹੈ। ਨਵੇਂ ਦਰਾਂ ਨੂੰ 1 ਦਸੰਬਰ 2024 ਤੋਂ ਲਾਗੂ ਕੀਤਾ ਜਾਵੇਗਾ।

ਇਸ ਨਵੇਂ ਆਦੇਸ਼ ਦੇ ਤਹਿਤ, ਸਮੱਗਰੀ ਦੀ ਲਾਗਤ ਬਾਲ ਵਾਟਿਕਾ ਅਤੇ ਪ੍ਰਾਈਮਰੀ ਕਲਾਸਾਂ ਲਈ ₹6.19 ਤੇ ਅੱਪਰ ਪ੍ਰਾਈਮਰੀ ਕਲਾਸਾਂ ਲਈ ₹9.29 ਕੀਤੀ ਗਈ ਹੈ। ਲਾਗਤ ਸਾਂਝਾ ਪੈਟਰਨ ਹੇਠ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਵੰਡ ਕੀਤੀ ਜਾਵੇਗੀ, ਜੋ ਇਸ ਤਰ੍ਹਾਂ ਹੈ:

  1. ਗੈਰ-ਉੱਤਰੀ ਪੂਰਬੀ ਰਾਜ (Non-NER States) ਅਤੇ ਵਿਧਾਨ ਸਭਾ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼ (ਦਿੱਲੀ ਅਤੇ ਪੁਡੁਚੇਰੀ) - 60:40 ਸਾਂਝਾ ਦਰ:

    • ਬਾਲ ਵਾਟਿਕਾ ਅਤੇ ਪ੍ਰਾਈਮਰੀ: ਕੇਂਦਰ ₹3.71, ਰਾਜ ₹2.48
    • ਅੱਪਰ ਪ੍ਰਾਈਮਰੀ: ਕੇਂਦਰ ₹5.57, ਰਾਜ ₹3.72
  2. ਉੱਤਰੀ ਪੂਰਬੀ ਰਾਜ (NER States), 2 ਹਿਮਾਲਈ ਰਾਜ ਅਤੇ ਜੰਮੂ ਕਸ਼ਮੀਰ (90:10 ਸਾਂਝਾ ਦਰ):

    • ਬਾਲ ਵਾਟਿਕਾ ਅਤੇ ਪ੍ਰਾਈਮਰੀ: ਕੇਂਦਰ ₹5.57, ਰਾਜ ₹0.62
    • ਅੱਪਰ ਪ੍ਰਾਈਮਰੀ: ਕੇਂਦਰ ₹8.36, ਰਾਜ ₹0.93
  3. ਬਿਨਾਂ ਵਿਧਾਨ ਸਭਾ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼ (ਕੇਂਦਰ 100% ਲਾਗਤ):

    • ਬਾਲ ਵਾਟਿਕਾ ਅਤੇ ਪ੍ਰਾਈਮਰੀ: ₹6.19
    • ਅੱਪਰ ਪ੍ਰਾਈਮਰੀ: ₹9.29


ETT TO MASTER CADRE PROMOTION STATION ALLOTMENT: ਪਦ ਉਨਤ ਮਾਸਟਰ ਕੇਡਰ ਅਧਿਆਪਕਾਂ ਨੂੰ ਸਟੇਸ਼ਨ ਅਲਾਟ, ਕਰੋ ਡਾਊਨਲੋਡ

ETT TO MASTER CADRE PROMOTION STATION ALLOTMENT: ਪਦ ਉਨਤ ਮਾਸਟਰ ਕੇਡਰ ਅਧਿਆਪਕਾਂ ਨੂੰ ਸਟੇਸ਼ਨ ਅਲਾਟ, ਕਰੋ ਡਾਊਨਲੋਡ 

29 November 2024 

STATION ALLOTMENT ETT TO SCIENCE MASTER DOWNLOAD HERE

STATION ALLOTMENT ETT TO HINDI MASTER DOWNLOAD HERE


STATION ALLOTMENT ETT TO SOCIAL SCIENCE MASTER DOWNLOAD HERE

STATION ALLOTMENT ETT TO PUNJABI MASTER DOWNLOAD HERE
STATION ALLOTMENT ETT TO ENGLISH MASTER DOWNLOAD HERE

STATION ALLOTMENT ETT TO MATHEMATICS MASTER DOWNLOAD HERE
STATION ALLOTMENT ETT TO  PHYSICAL EDUCATION MASTER DOWNLOAD HERE

UPDATING SOON







ETT TO MASTER CADRE PROMOTION: 500 ਤੋਂ ਵੱਧ ਈਟੀਟੀ ਅਧਿਆਪਕਾਂ ਦੀਆਂ ਮਾਸਟਰ ਕੇਡਰ ਵੱਜੋਂ ਪਦ ਉਨਤੀਆਂ 

ਚੰਡੀਗੜ੍ਹ/ਸੰਗਰੂਰ: ਪੰਜਾਬ ਸਰਕਾਰ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਅਨੁਸਾਰ ਸਾਲ 2015 ਅਤੇ ਇਸ ਤੋਂ ਬਾਅਦ ਦੀਆਂ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਦੀਆਂ ਪਦ-ਉੱਨਤੀਆਂ ਦਾ ਰੀਵਿਊ ਕਰਨ ਦਾ ਫੈਸਲਾ ਲਿਆ ਗਿਆ ਸੀ।


ਇਸ ਸਬੰਧ ਵਿੱਚ, 20.09.2024 ਅਤੇ 21.09.2024 ਨੂੰ ਸਬੰਧਤ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੇਸ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਸੀ। ਇੰਨ੍ਹਾਂ ਨੋਟਿਸਾਂ ਅਨੁਸਾਰ ਨਿਰਧਾਰਿਤ ਸਮੇਂ ਅਤੇ ਸਥਾਨ ਤੇ ਮਿਤੀ 24.09.2024 ਤੋਂ 27.09.2024 ਤੱਕ ਸਬੰਧਤ ਕਰਮਚਾਰੀਆਂ ਦੇ ਕੇਸ ਪ੍ਰਾਪਤ ਕੀਤੇ ਗਏ।

ਇਨ੍ਹਾਂ ਕੇਸਾਂ ਨੂੰ ਨਿਯਮਾਂ/ਹਦਾਇਤਾਂ ਅਨੁਸਾਰ ਘੋਖਦਿਆਂ ਪਦ-ਉੱਨਤੀ ਦੇ ਯੋਗ ਪਾਏ ਗਏ ਕਰਮਚਾਰੀਆਂ ਨੂੰ ਹੇਠ ਲਿਖੇ ਅਨੁਸਾਰ ਉਨ੍ਹਾਂ ਦੀ ਯੋਗਤਾ ਦੇ ਆਧਾਰ ਤੇ ਜੂਨੀਅਰ ਕਰਮਚਾਰੀਆਂ ਦੀ ਪਦ-ਉੱਨਤੀ ਦੀ ਮਿਤੀ ਤੋਂ ਨੈਸ਼ਨਲ ਤੌਰ ਤੇ ਹੇਠ ਲਿਖੇ ਅਨੁਸਾਰ ਪਦ ਉਨਤ ਕੀਤਾ ਗਿਆ ਹੈ।

ETT TO master cadre promotion DOWNLOAD LIST 



ਪੰਜਾਬ ਸਰਕਾਰ ਵੱਲੋਂ ਸਕੂਲ ਪ੍ਰਿੰਸੀਪਲਾਂ ਨੂੰ ਚਾਈਲਡ ਮੈਰਿਜ ਪ੍ਰੋਹਿਬਿਸ਼ਨ ਅਫ਼ਸਰ ਨਿਯੁਕਤ

 ਪੰਜਾਬ ਸਰਕਾਰ ਵੱਲੋਂ ਸਕੂਲ ਪ੍ਰਿੰਸੀਪਲਾਂ ਨੂੰ ਚਾਈਲਡ ਮੈਰਿਜ ਪ੍ਰੋਹਿਬਿਸ਼ਨ ਅਫ਼ਸਰ ਕੀਤਾ ਨਿਯੁਕਤ


ਚੰਡੀਗੜ੍ਹ , 29 ਨਵੰਬਰ 2024 - ਪੰਜਾਬ ਸਰਕਾਰ ਨੇ ਬੱਚਿਆਂ ਦੇ ਵਿਆਹ ਕਰਨ ਤੋਂ ਰੋਕਣ ਲਈ ਅਹਿਮ ਕਦਮ ਚੁੱਕਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲ ਪ੍ਰਿੰਸੀਪਲਾਂ ਨੂੰ ਚਾਈਲਡ ਮੈਰਿਜ ਪ੍ਰੋਹਿਬਿਸ਼ਨ ਅਫ਼ਸਰ ਨਿਯੁਕਤ ਕੀਤਾ ਗਿਆ ਹੈ।



ਇਸ ਸਬੰਧੀ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੰ. SSWCD-50ADOP/17/2024-455/910549 ਮਿਤੀ 22/08/2024 ਤਹਿਤ ਸਕੂਲ ਪ੍ਰਿੰਸੀਪਲਾਂ ਨੂੰ ਚਾਈਲਡ ਮੈਰਿਜ ਪ੍ਰੋਹਿਬਿਸ਼ਨ ਅਫ਼ਸਰ ਨਿਯੁਕਤ ਕੀਤਾ ਗਿਆ ਹੈ।


ਸਮੂਹ ਪ੍ਰਿੰਸੀਪਲਾਂ ਨੂੰ ਇਸ ਡਿਊਟੀ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ। ਇਹ ਹੁਕਮ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਤ ਰੱਖਣ ਲਈ ਇੱਕ ਮਹੱਤਵਪੂਰਨ ਕਦਮ ਹੈ।

ਹਾਈਕੋਰਟ ਵੱਲੋਂ 807 ਪਟੀਸ਼ਨਾਂ ਖਾਰਜ ਪੈਨਸ਼ਨਰਾਂ ਨੂੰ ਵੱਡਾ ਝੱਟਕਾ, ਪੜ੍ਹੋ ਹੁਕਮ

 ਹਾਈਕੋਰਟ ਵੱਲੋਂ 807 ਪਟੀਸ਼ਨਾਂ ਖਾਰਜ ਪੈਨਸ਼ਨਰਾਂ ਨੂੰ ਵੱਡਾ ਝੱਟਕਾ, ਪੜ੍ਹੋ ਹੁਕਮ 

ਚੰਡੀਗੜ੍ਹ, 29 ਨਵੰਬਰ 2024 ( ਜਾਬਸ ਆਫ ਟੁਡੇ) 

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੈਨਸ਼ਨਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕਮਿਊਟਡ ਪੈਨਸ਼ਨ ਦੀ ਰਕਮ ਦੀ ਵਸੂਲੀ ਨੂੰ ਚੁਣੌਤੀ ਦੇਣ ਵਾਲੀਆਂ  807  ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ। 

ਪੈਨਸ਼ਨਰਾਂ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਨਿਯਮਾਂ ਦੀ ਉਲੰਘਣਾ ਕਰਕੇ 15 ਸਾਲਾਂ ਤੱਕ ਵਾਧੂ ਰਕਮ ਵਸੂਲ ਰਹੀ ਹੈ। ਪਟੀਸ਼ਨਰਾਂ ਨੇ ਕਿਹਾ ਕਿ ਨਿਯਮਾਂ ਅਨੁਸਾਰ, ਸੇਵਾਮੁਕਤੀ ਸਮੇਂ ਸਰਕਾਰੀ ਕਰਮਚਾਰੀ ਆਪਣੀ ਮਹੀਨਾਵਾਰ ਪੈਨਸ਼ਨ ਦਾ ਵੱਧ ਤੋਂ ਵੱਧ 40% ਹਿੱਸਾ ਕਮਿਊਟ ਕਰਵਾ ਸਕਦਾ ਹੈ। ਇਸ ਰਕਮ 'ਤੇ 8% ਵਿਆਜ ਵਸੂਲਣ ਦੀ ਵਿਵਸਥਾ ਹੈ, ਪਰ ਸਰਕਾਰ ਮਨਮਾਨੇ ਢੰਗ ਨਾਲ ਇਸ ਦੀ ਵਸੂਲੀ ਕਰ ਰਹੀ ਹੈ। 



ਵੱਖ ਵੱਖ ਪਟੀਸ਼ਨਰਾਂ ( 807 ਪਟੀਸ਼ਨ) ਆਪਣੇ ਵਕੀਲਾਂ ਰਾਹੀਂ ਦਾਇਰ ਪਟੀਸ਼ਨਾ ਰਾਹੀਂ ਕਿਹਾ ਕਿ ਕਰਜ਼ੇ ਵਜੋਂ ਲਈ ਗਈ ਰਕਮ ਦੀ ਕਟੌਤੀ ਹਰ ਮਹੀਨੇ ਮਿਲਣ ਵਾਲੀ ਪੈਨਸ਼ਨ ਵਿੱਚੋਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਕਟੌਤੀ ਸਾਢੇ 11 ਸਾਲਾਂ ਵਿੱਚ ਪੂਰੀ ਹੋਣੀ ਚਾਹੀਦੀ ਹੈ। ਅਜਿਹਾ ਨਾ ਕਰਕੇ ਸਰਕਾਰ 15 ਸਾਲਾਂ ਤੱਕ ਪੈਨਸ਼ਨ ਵਿੱਚੋਂ ਇਹ ਰਕਮ ਕੱਟ ਰਹੀ ਹੈ, ਜੋ ਕਿ ਸਰਾਸਰ ਗ਼ਲਤ ਹੈ।


ਪਟੀਸ਼ਨਰਾਂ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਸੀ ਕਿ ਵਾਧੂ ਰਕਮ ਦੀ ਵਸੂਲੀ 'ਤੇ ਰੋਕ ਲਗਾਈ ਜਾਵੇ। ਹਾਲਾਂਕਿ, ਹਾਈ ਕੋਰਟ ਨੇ ਕਿਹਾ ਕਿ ਅਜਿਹੇ ਮਾਮਲਿਆਂ 'ਚ ਅਦਾਲਤ ਦਾ ਦਖ਼ਲ ਸਹੀ ਨਹੀਂ ਹੈ। ਪਟੀਸ਼ਨਰ ਇਹ ਸਾਬਤ ਕਰਨ ਵਿੱਚ ਨਾਕਾਮ ਰਹੇ ਹਨ ਕਿ ਉਨ੍ਹਾਂ ਨਾਲ ਕੋਈ ਬੇਇਨਸਾਫ਼ੀ ਹੋਈ ਹੈ। ਇਨ੍ਹਾਂ ਟਿੱਪਣੀਆਂ ਨਾਲ ਹਾਈ ਕੋਰਟ ਨੇ ਪਟੀਸ਼ਨਾਂ ਖਾਰਜ ਕਰ ਦਿੱਤੀਆਂ।

807 ਪਟੀਸ਼ਨਾਂ ਖਾਰਜ  ਹਾਈਕੋਰਟ ਵੱਲੋਂ ਜਾਰੀ ਹੁਕਮਾਂ ਦੀ ਕਾਪੀ: ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ 

 ਮਾਣਯੋਗ ਹਾਈਕੋਰਟ  ਵਲੋਂ 810  ਕੇਸਾਂ ਦਾ ਨਿਪਟਾਰਾ ਕਰਦੇ ਹੋਏ ,ਸਾਰਿਆਂ ਰਿਟਾਂ  ਨੂੰ ਕਿਸ਼ਮਿਸ਼  ਕਰ ਦਿੱਤਾ ਗਿਆ ਹੈ ,ਅਤੇ ਹੁਣ ਸਾਰੇ ਰਿਟਾਇਰ ਮੁਲਾਜਮਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ 15 ਸਾਲ ਤਕ ਕਟੌਤੀ ਕਰਵਾਨੀ ਪਵੇਗੀ।ਪਰ ਨਾਲ ਹੀ ਕੋਰਟ ਵਲੋਂ ਸਰਕਾਰ ਨੂੰ ਕਿਹਾ ਗਿਆ ਹੈ ਕੇ ਜਿਨ੍ਹਾ ਕੇਸਾਂ ਵਿੱਚ ਪਹਿਲਾਂ ਤੋਂ ਕੋਰਟ ਵਲੋਂ ਸਟੇਅ ਦੇ ਆਰਡਰ ਪਾਸ ਕੀਤੇ ਹੋਏ ਸਨ ਓਹਨਾ ਨੂੰ ਰਿਕਵਰੀ ਲਈ ਪ੍ਰੇਸ਼ਾਨ ਨਾ ਕੀਤਾ ਜਾਵੇ,ਤੇ ਓਹਨਾ ਨੂੰ ਬਣਦਾ ਸਮਾਂ ਜਰੂਰ ਦਿੱਤਾ ਜਾਵੇ। 

ਅਧਿਆਪਕਾਂ ਦੇ 12 ਸਾਲ ਪੁਰਾਣੇ ਰਿਵਾਇਜਡ ਸਕੇਲ ਵਾਪਸ ਸਕੂਲ ਮੁਖੀਆਂ ਨੂੰ ਰਿਕਵਰੀ ਕਰਨ ਦੇ ਹੁਕਮ ਜਾਰੀ

 

Latest update 

28 ਨਵੰਬਰ 2024: ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ (ਸਕੈਂਡਰੀ ਸਿੱਖਿਆ)  ਵੱਲੋਂ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਹੈ ਅਤੇ ਲਿਖਿਆ ਗਿਆ ਹੈ ਕਿ ਸਿੱਖਿਆ ਵਿਭਾਗ ਵੱਲੋਂ 8  ਨਵੰਬਰ ਨੂੰ ਜਾਰੀ ਪੱਤਰ ਵਿੱਚ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ। 


ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਪੀ.ਟੀ.ਆਈਜ਼/ਆਰਟ ਐਂਡ ਕਰਾਫਟ ਟੀਚਰਜ਼ ਦੇ ਪੇ-ਸਕੇਲਾਂ ਸਬੰਧੀ ਹੁਕਮ

ਚੰਡੀਗੜ੍ਹ/ਮੁਹਾਲੀ 10 ਨਵੰਬਰ 2024 (ਜਾਬਸ ਆਫ ਟੁਡੇ): ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਪੀ.ਟੀ.ਆਈਜ਼ ਅਤੇ ਆਰਟ ਐਂਡ ਕਰਾਫਟ ਟੀਚਰਜ਼ ਦੇ ਪੇ-ਸਕੇਲਾਂ ਸਬੰਧੀ ਇੱਕ ਅਹਿਮ ਹੁਕਮ ਜਾਰੀ ਕੀਤਾ ਗਿਆ ਹੈ।


ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਰਕਾਰ (ਵਿੱਤ ਵਿਭਾਗ) ਦੇ ਸਮੇਂ-ਸਮੇਂ ਤੇ ਜਾਰੀ ਰੂਲਾਂ/ਹਦਾਇਤਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਦੇ ਮੱਦੇਨਜ਼ਰ ਪਹਿਲਾਂ ਜਾਰੀ ਕੀਤਾ ਗਿਆ ਸੋਧ ਪੱਤਰ ਨੰਬਰ 16/4-2012 ਅਮਲਾ II (3)/ਮਿਤੀ 26.10.2012 ਵਾਪਸ ਲੈ ਲਿਆ ਗਿਆ ਹੈ।


ਪੰਜਾਬ ਸਰਕਾਰ, ਵਿੱਤ ਵਿਭਾਗ (ਵਿੱਤ ਪ੍ਰਸੋਨਲ-1 ਸ਼ਾਖਾ) ਦਾ ਪੱਤਰ ਨੰਬਰ 5/10/09-5 ਐਫਪੀ 1/665 ਮਿਤੀ 05.10.2011 ਦੇ ਅਨੁਸਾਰ ਬਣਦੀ ਰਿਕਵਰੀ ਸਰਕਾਰ ਵੱਲੋਂ ਜਾਰੀ ਸਮੇਂ-ਸਮੇਂ ਤੇ ਜਾਰੀ ਨਿਯਮਾਂ/ਹਦਾਇਤਾਂ ਅਤੇ ਮਾਨਯੋਗ ਅਦਾਲਤਾਂ ਰਾਹੀਂ ਹੋਏ ਹੁਕਮਾਂ/ਹਦਾਇਤਾਂ ਅਨੁਸਾਰ ਲੋੜੀਂਦੀ ਯੋਗ ਕਾਰਵਾਈ ਕਰਨੀ ਯਕੀਨੀ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

BREAKING NEWS: ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਤੇ ਸਫ਼ਾਈ ਸੇਵਕਾਂ ਦੀ ਤਨਖਾਹ ਵਿੱਚ ਹੋਵੇਗੀ ਕਟੌਤੀ

BREAKING NEWS: ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਤੇ ਸਫ਼ਾਈ ਸੇਵਕਾਂ ਦੀ ਤਨਖਾਹ ਵਿੱਚ ਹੋਵੇਗੀ ਕਟੌਤੀ 

ਚੰਡੀਗੜ੍ਹ 28 ਨਵੰਬਰ, 2024): ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਾਲ 2024-25 ਲਈ ਸਰਕਾਰੀ ਸਕੂਲਾਂ ਦੀ ਦੇਖਭਾਲ ਲਈ EDS-79 ਵਿੱਤੀ ਸਹਾਇਤਾ ਸਕੀਮ ਤਹਿਤ ਫੰਡ ਜਾਰੀ ਕਰਨ ਸਬੰਧੀ ਇੱਕ ਪੱਤਰ ਜਾਰੀ ਕੀਤਾ ਹੈ । 

ਫੰਡ ਅਲਾਟਮੈਂਟ: ਫੰਡਾਂ ਦਾ ਅਲਾਟਮੈਂਟ ਹਰੇਕ ਸਕੂਲ ਵਿੱਚ ਦਾਖ਼ਲ ਵਿਦਿਆਰਥੀਆਂ ਦੀ ਗਿਣਤੀ ਦੇ ਅਧਾਰ 'ਤੇ ਕੀਤਾ ਜਾਵੇਗਾ। ਅਲਾਟਮੈਂਟ ਇਸ ਤਰ੍ਹਾਂ ਹੋਵੇਗੀ:

    100 ਤੋਂ 500 ਵਿਦਿਆਰਥੀਆਂ ਵਾਲੇ ਸਕੂਲ: ਮਹੀਨੇ ਵਿੱਚ 3,000 ਰੁਪਏ

    501 ਤੋਂ 1000 ਵਿਦਿਆਰਥੀਆਂ ਵਾਲੇ ਸਕੂਲ: ਮਹੀਨੇ ਵਿੱਚ 6,000 ਰੁਪਏ

    1001 ਤੋਂ 1500 ਵਿਦਿਆਰਥੀਆਂ ਵਾਲੇ ਸਕੂਲ: ਮਹੀਨੇ ਵਿੱਚ 10,000 ਰੁਪਏ

    1501 ਤੋਂ 5000 ਵਿਦਿਆਰਥੀਆਂ ਵਾਲੇ ਸਕੂਲ: ਮਹੀਨੇ ਵਿੱਚ 20,000 ਰੁਪਏ

    5001 ਤੋਂ ਵੱਧ ਵਿਦਿਆਰਥੀਆਂ ਵਾਲੇ ਸਕੂਲ: ਮਹੀਨੇ ਵਿੱਚ 50,000 ਰੁਪਏ



ਡਾਇਰੈਕਟਰ ਸਕੂਲ ਸਿੱਖਿਆ (ਸੈ.ਸਿ.) ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਹਦਾਇਤ ਕੀਤੀ ਹੈ ਕਿ ਉਕਤ ਸਲੈਬਜ਼ ਅਨੁਸਾਰ ਹੀ ਇਸ ਸਕੀਮ ਅਧੀਨ ਸਕੂਲਾਂ ਨੂੰ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਪਰੰਤੂ MIS ਤੋਂ ਪ੍ਰਾਪਤ ਡਾਟੇ ਅਨੁਸਾਰ ਸਾਲ 2024-25 ਦੌਰਾਨ ਵਿਦਿਆਰਥੀਆਂ ਦੀ ਗਿਣਤੀ ਘੱਟਣ ਜਾਂ ਵੱਧਣ ਕਾਰਨ ਇਨ੍ਹਾਂ ਸਕੂਲਾਂ ਵਿੱਚੋਂ ਕਈ ਸਕੂਲ ਉੱਕਤ ਦਰਸਾਈਆਂ ਸਲੈਬਜ਼ ਵਿੱਚੋਂ ਨਾਰਮਜ਼ ਮੁਤਾਬਿਕ ਬਾਹਰ ਹੋ ਗਏ ਹਨ ਅਤੇ ਕਈ ਨਵੇਂ ਸਕੂਲ ਉੱਕਤ ਦਰਸਾਏ ਨਾਰਮਜ਼ ਮੁਤਾਬਿਕ ਸ਼ਾਮਿਲ ਹੋ ਗਏ ਹਨ।

 30.09-2024 ਤੋਂ ਬਾਅਦ ਉੱਕਤ ਦਰਸਾਈਆਂ ਸਲੈਬਜ਼ ਅਨੁਸਾਰ ਹੀ ਸਬੰਧਤ ਸਕੂਲਾਂ ਨੂੰ ਰਾਸ਼ੀ ਜਾਰੀ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਵਿੱਚ ਕਿਸੇ ਤਰ੍ਹਾਂ ਦੀ ਅਣਗਿਹਲੀ ਦੀ ਨਿਰੋਲ ਜਿੰਮੇਵਾਰੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਫਿਕਸ਼ ਕੀਤੀ ਗਈ ਹੈ।

ਸਕੂਲ ਵਿੱਚ  ਵਿਦਿਆਰਥੀਆਂ ਦੀ ਗਿਣਤੀ 501 ਹੋਣ ਤੇ 6000 ਰੁਪਏ ਮਿਲਦੇ ਸਨ , ਪ੍ਰੰਤੂ ਜੇਕਰ ਹੁਣ 30-9-2024 ਦੀ ਗਿਣਤੀ ਅਨੁਸਾਰ ਵਿਦਿਆਰਥੀਆਂ ਦੀ ਗਿਣਤੀ 499 ਰਹਿ ਗਈ ਤਾਂ ਸਫ਼ਾਈ ਸੇਵਕਾਂ ਨੂੰ 3000 ਰੁਪਏ ਹੀ ਮਾਣਭੱਤਾ ਮਿਲੇਗਾ।

ਇਸੇ ਤਰ੍ਹਾਂ ਜੇਕਰ ਗਿਣਤੀ 499 ਤੋਂ 501 ਹੁੰਦੀ ਹੈ ਤਾਂ ਸਫ਼ਾਈ ਸੇਵਕਾਂ ਨੂੰ 3000 ਰੁਪਏ ਦੀ ਥਾਂ 6000 ਰੁਪਏ ਮਿਲਣਗੇ। 



THE TEACHER APP : ਕੇਂਦਰੀ ਸਿੱਖਿਆ ਮੰਤਰੀ ਵੱਲੋਂ ਟੀਚਰ ਐਪ ਲਾਂਚ, 260 ਘੰਟਿਆਂ ਦੇ ਕੋਰਸ ਨਾਲ ਟੀਚਰ ਬਣਨਗੇ ਇਨੋਵੇਟਿਵ

THE TEACHER APP : ਕੇਂਦਰੀ ਸਿੱਖਿਆ ਮੰਤਰੀ ਵੱਲੋਂ ਟੀਚਰ ਐਪ ਲਾਂਚ, 260 ਘੰਟਿਆਂ ਦੇ ਕੋਰਸ ਨਾਲ ਟੀਚਰ ਬਣਨਗੇ ਇਨੋਵੇਟਿਵ 

ਦਿੱਲੀ,28 ਨਵੰਬਰ 2024 ( ਜਾਬਸ ਆਫ ਟੁਡੇ) ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅਧਿਆਪਕਾਂ ਨੂੰ ਵਧੇਰੇ ਉੱਨਤ ਅਤੇ ਹੁਨਰਮੰਦ ਬਣਾਉਣ ਲਈ ਇੱਕ ਡਿਜੀਟਲ ਪਲੇਟਫਾਰਮ "ਟੀਚਰ ਐਪ" ਲਾਂਚ ਕੀਤਾ ਹੈ। ਇਹ ਪਲੇਟਫਾਰਮ ਭਾਰਤੀ ਏਅਰਟੈਲ ਫਾਊਂਡੇਸ਼ਨ ਦੁਆਰਾ ਵਿਕਸਿਤ ਕੀਤਾ ਗਿਆ ਹੈ।



ਪ੍ਰਧਾਨ ਨੇ ਕਿਹਾ, "ਇਹ ਪਲੇਟਫਾਰਮ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਸਰੋਤਾਂ ਅਤੇ ਚੰਗੀਆਂ ਪਹੁੰਚਾਂ ਨੂੰ ਆਸਾਨ ਬਣਾਏਗਾ। ਇਹ ਅਧਿਆਪਕਾਂ ਦੇ ਸਿੱਖਣ ਦੇ ਹੁਨਰ ਨੂੰ ਵੀ ਬਿਹਤਰ ਬਣਾਏਗਾ।" ਪ੍ਰਧਾਨ ਨੇ ਅਧਿਆਪਕਾਂ ਨੂੰ 'ਕਰਮਯੋਗੀ' ਕਿਹਾ।

ਇਹ ਪਲੇਟਫਾਰਮ ਅਧਿਆਪਕਾਂ ਦੇ ਸਮੇਂ ਦੀ ਬਚਤ ਕਰੇਗਾ ਅਤੇ ਉਨ੍ਹਾਂ ਨੂੰ ਨਵੀਨਤਾਕਾਰੀ ਬਣਾਵੇਗਾ। ਇਸ ਟੀਚਰ ਐਪ ਵਿੱਚ ਉੱਚ ਗੁਣਵੱਤਾ ਵਾਲੇ ਸਰੋਤਾਂ ਦੇ ਨਾਲ 260 ਘੰਟੇ ਬਣਾਏ ਗਏ ਅਤੇ ਕਿਉਰੇਟ ਕੀਤੇ ਕੋਰਸ ਹੋਣਗੇ। ਇਸ ਵਿੱਚ ਲਰਨਿੰਗ ਬਾਈਟਸ, ਛੋਟੇ ਵੀਡੀਓ, ਪੋਡਕਾਸਟ ਅਤੇ ਇੰਟਰਐਕਟਿਵ, ਵੈਬਿਨਾਰ, ਮੁਕਾਬਲੇ ਅਤੇ ਕਵਿਜ਼ ਫਾਰਮੈਟ ਵੀ ਸ਼ਾਮਲ ਹੋਣਗੇ। 

ਇਸ ਐਪ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਨੂੰ ਮਦਦ ਮਿਲੇਗੀ ਅਤੇ ਇਹ ਅਧਿਆਪਕਾਂ ਨੂੰ ਹੋਰ ਵੀ ਅੱਗੇ ਵਧਾਏਗਾ।



Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends