ETT TO MASTER CADRE PROMOTION STATION ALLOTMENT: ਪਦ ਉਨਤ ਮਾਸਟਰ ਕੇਡਰ ਅਧਿਆਪਕਾਂ ਨੂੰ ਸਟੇਸ਼ਨ ਅਲਾਟ, ਕਰੋ ਡਾਊਨਲੋਡ
- PARAKH SURVEY 2024: 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ
ETT TO MASTER CADRE PROMOTION: 500 ਤੋਂ ਵੱਧ ਈਟੀਟੀ ਅਧਿਆਪਕਾਂ ਦੀਆਂ ਮਾਸਟਰ ਕੇਡਰ ਵੱਜੋਂ ਪਦ ਉਨਤੀਆਂ
ਚੰਡੀਗੜ੍ਹ/ਸੰਗਰੂਰ: ਪੰਜਾਬ ਸਰਕਾਰ ਵੱਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਅਨੁਸਾਰ ਸਾਲ 2015 ਅਤੇ ਇਸ ਤੋਂ ਬਾਅਦ ਦੀਆਂ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਦੀਆਂ ਪਦ-ਉੱਨਤੀਆਂ ਦਾ ਰੀਵਿਊ ਕਰਨ ਦਾ ਫੈਸਲਾ ਲਿਆ ਗਿਆ ਸੀ।
ਇਸ ਸਬੰਧ ਵਿੱਚ, 20.09.2024 ਅਤੇ 21.09.2024 ਨੂੰ ਸਬੰਧਤ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੇਸ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਸੀ। ਇੰਨ੍ਹਾਂ ਨੋਟਿਸਾਂ ਅਨੁਸਾਰ ਨਿਰਧਾਰਿਤ ਸਮੇਂ ਅਤੇ ਸਥਾਨ ਤੇ ਮਿਤੀ 24.09.2024 ਤੋਂ 27.09.2024 ਤੱਕ ਸਬੰਧਤ ਕਰਮਚਾਰੀਆਂ ਦੇ ਕੇਸ ਪ੍ਰਾਪਤ ਕੀਤੇ ਗਏ।
ਇਨ੍ਹਾਂ ਕੇਸਾਂ ਨੂੰ ਨਿਯਮਾਂ/ਹਦਾਇਤਾਂ ਅਨੁਸਾਰ ਘੋਖਦਿਆਂ ਪਦ-ਉੱਨਤੀ ਦੇ ਯੋਗ ਪਾਏ ਗਏ ਕਰਮਚਾਰੀਆਂ ਨੂੰ ਹੇਠ ਲਿਖੇ ਅਨੁਸਾਰ ਉਨ੍ਹਾਂ ਦੀ ਯੋਗਤਾ ਦੇ ਆਧਾਰ ਤੇ ਜੂਨੀਅਰ ਕਰਮਚਾਰੀਆਂ ਦੀ ਪਦ-ਉੱਨਤੀ ਦੀ ਮਿਤੀ ਤੋਂ ਨੈਸ਼ਨਲ ਤੌਰ ਤੇ ਹੇਠ ਲਿਖੇ ਅਨੁਸਾਰ ਪਦ ਉਨਤ ਕੀਤਾ ਗਿਆ ਹੈ।
ETT TO master cadre promotion DOWNLOAD LIST