BREAKING NEWS: ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਤੇ ਸਫ਼ਾਈ ਸੇਵਕਾਂ ਦੀ ਤਨਖਾਹ ਵਿੱਚ ਹੋਵੇਗੀ ਕਟੌਤੀ
ਚੰਡੀਗੜ੍ਹ 28 ਨਵੰਬਰ, 2024): ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸਾਲ 2024-25 ਲਈ ਸਰਕਾਰੀ ਸਕੂਲਾਂ ਦੀ ਦੇਖਭਾਲ ਲਈ EDS-79 ਵਿੱਤੀ ਸਹਾਇਤਾ ਸਕੀਮ ਤਹਿਤ ਫੰਡ ਜਾਰੀ ਕਰਨ ਸਬੰਧੀ ਇੱਕ ਪੱਤਰ ਜਾਰੀ ਕੀਤਾ ਹੈ ।
ਫੰਡ ਅਲਾਟਮੈਂਟ: ਫੰਡਾਂ ਦਾ ਅਲਾਟਮੈਂਟ ਹਰੇਕ ਸਕੂਲ ਵਿੱਚ ਦਾਖ਼ਲ ਵਿਦਿਆਰਥੀਆਂ ਦੀ ਗਿਣਤੀ ਦੇ ਅਧਾਰ 'ਤੇ ਕੀਤਾ ਜਾਵੇਗਾ। ਅਲਾਟਮੈਂਟ ਇਸ ਤਰ੍ਹਾਂ ਹੋਵੇਗੀ:
100 ਤੋਂ 500 ਵਿਦਿਆਰਥੀਆਂ ਵਾਲੇ ਸਕੂਲ: ਮਹੀਨੇ ਵਿੱਚ 3,000 ਰੁਪਏ
501 ਤੋਂ 1000 ਵਿਦਿਆਰਥੀਆਂ ਵਾਲੇ ਸਕੂਲ: ਮਹੀਨੇ ਵਿੱਚ 6,000 ਰੁਪਏ
1001 ਤੋਂ 1500 ਵਿਦਿਆਰਥੀਆਂ ਵਾਲੇ ਸਕੂਲ: ਮਹੀਨੇ ਵਿੱਚ 10,000 ਰੁਪਏ
1501 ਤੋਂ 5000 ਵਿਦਿਆਰਥੀਆਂ ਵਾਲੇ ਸਕੂਲ: ਮਹੀਨੇ ਵਿੱਚ 20,000 ਰੁਪਏ
5001 ਤੋਂ ਵੱਧ ਵਿਦਿਆਰਥੀਆਂ ਵਾਲੇ ਸਕੂਲ: ਮਹੀਨੇ ਵਿੱਚ 50,000 ਰੁਪਏ
ਡਾਇਰੈਕਟਰ ਸਕੂਲ ਸਿੱਖਿਆ (ਸੈ.ਸਿ.) ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਹਦਾਇਤ ਕੀਤੀ ਹੈ ਕਿ ਉਕਤ ਸਲੈਬਜ਼ ਅਨੁਸਾਰ ਹੀ ਇਸ ਸਕੀਮ ਅਧੀਨ ਸਕੂਲਾਂ ਨੂੰ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਪਰੰਤੂ MIS ਤੋਂ ਪ੍ਰਾਪਤ ਡਾਟੇ ਅਨੁਸਾਰ ਸਾਲ 2024-25 ਦੌਰਾਨ ਵਿਦਿਆਰਥੀਆਂ ਦੀ ਗਿਣਤੀ ਘੱਟਣ ਜਾਂ ਵੱਧਣ ਕਾਰਨ ਇਨ੍ਹਾਂ ਸਕੂਲਾਂ ਵਿੱਚੋਂ ਕਈ ਸਕੂਲ ਉੱਕਤ ਦਰਸਾਈਆਂ ਸਲੈਬਜ਼ ਵਿੱਚੋਂ ਨਾਰਮਜ਼ ਮੁਤਾਬਿਕ ਬਾਹਰ ਹੋ ਗਏ ਹਨ ਅਤੇ ਕਈ ਨਵੇਂ ਸਕੂਲ ਉੱਕਤ ਦਰਸਾਏ ਨਾਰਮਜ਼ ਮੁਤਾਬਿਕ ਸ਼ਾਮਿਲ ਹੋ ਗਏ ਹਨ।
- PARAKH SURVEY 2024: 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ
30.09-2024 ਤੋਂ ਬਾਅਦ ਉੱਕਤ ਦਰਸਾਈਆਂ ਸਲੈਬਜ਼ ਅਨੁਸਾਰ ਹੀ ਸਬੰਧਤ ਸਕੂਲਾਂ ਨੂੰ ਰਾਸ਼ੀ ਜਾਰੀ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਵਿੱਚ ਕਿਸੇ ਤਰ੍ਹਾਂ ਦੀ ਅਣਗਿਹਲੀ ਦੀ ਨਿਰੋਲ ਜਿੰਮੇਵਾਰੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਫਿਕਸ਼ ਕੀਤੀ ਗਈ ਹੈ।
- MID DAY MEAL:ਮਿਡ-ਡੇ ਮੀਲ 'ਚ ਘਪਲੇ ਰੋਕਣ ਲਈ ਸਖ਼ਤ ਹੁਕਮ
ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 501 ਹੋਣ ਤੇ 6000 ਰੁਪਏ ਮਿਲਦੇ ਸਨ , ਪ੍ਰੰਤੂ ਜੇਕਰ ਹੁਣ 30-9-2024 ਦੀ ਗਿਣਤੀ ਅਨੁਸਾਰ ਵਿਦਿਆਰਥੀਆਂ ਦੀ ਗਿਣਤੀ 499 ਰਹਿ ਗਈ ਤਾਂ ਸਫ਼ਾਈ ਸੇਵਕਾਂ ਨੂੰ 3000 ਰੁਪਏ ਹੀ ਮਾਣਭੱਤਾ ਮਿਲੇਗਾ।
ਇਸੇ ਤਰ੍ਹਾਂ ਜੇਕਰ ਗਿਣਤੀ 499 ਤੋਂ 501 ਹੁੰਦੀ ਹੈ ਤਾਂ ਸਫ਼ਾਈ ਸੇਵਕਾਂ ਨੂੰ 3000 ਰੁਪਏ ਦੀ ਥਾਂ 6000 ਰੁਪਏ ਮਿਲਣਗੇ।