Latest update
28 ਨਵੰਬਰ 2024: ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ (ਸਕੈਂਡਰੀ ਸਿੱਖਿਆ) ਵੱਲੋਂ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਹੈ ਅਤੇ ਲਿਖਿਆ ਗਿਆ ਹੈ ਕਿ ਸਿੱਖਿਆ ਵਿਭਾਗ ਵੱਲੋਂ 8 ਨਵੰਬਰ ਨੂੰ ਜਾਰੀ ਪੱਤਰ ਵਿੱਚ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇ।
- PARAKH SURVEY 2024: 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਪੀ.ਟੀ.ਆਈਜ਼/ਆਰਟ ਐਂਡ ਕਰਾਫਟ ਟੀਚਰਜ਼ ਦੇ ਪੇ-ਸਕੇਲਾਂ ਸਬੰਧੀ ਹੁਕਮ
ਚੰਡੀਗੜ੍ਹ/ਮੁਹਾਲੀ 10 ਨਵੰਬਰ 2024 (ਜਾਬਸ ਆਫ ਟੁਡੇ): ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਪੀ.ਟੀ.ਆਈਜ਼ ਅਤੇ ਆਰਟ ਐਂਡ ਕਰਾਫਟ ਟੀਚਰਜ਼ ਦੇ ਪੇ-ਸਕੇਲਾਂ ਸਬੰਧੀ ਇੱਕ ਅਹਿਮ ਹੁਕਮ ਜਾਰੀ ਕੀਤਾ ਗਿਆ ਹੈ।
ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਰਕਾਰ (ਵਿੱਤ ਵਿਭਾਗ) ਦੇ ਸਮੇਂ-ਸਮੇਂ ਤੇ ਜਾਰੀ ਰੂਲਾਂ/ਹਦਾਇਤਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਦੇ ਮੱਦੇਨਜ਼ਰ ਪਹਿਲਾਂ ਜਾਰੀ ਕੀਤਾ ਗਿਆ ਸੋਧ ਪੱਤਰ ਨੰਬਰ 16/4-2012 ਅਮਲਾ II (3)/ਮਿਤੀ 26.10.2012 ਵਾਪਸ ਲੈ ਲਿਆ ਗਿਆ ਹੈ।
ਪੰਜਾਬ ਸਰਕਾਰ, ਵਿੱਤ ਵਿਭਾਗ (ਵਿੱਤ ਪ੍ਰਸੋਨਲ-1 ਸ਼ਾਖਾ) ਦਾ ਪੱਤਰ ਨੰਬਰ 5/10/09-5 ਐਫਪੀ 1/665 ਮਿਤੀ 05.10.2011 ਦੇ ਅਨੁਸਾਰ ਬਣਦੀ ਰਿਕਵਰੀ ਸਰਕਾਰ ਵੱਲੋਂ ਜਾਰੀ ਸਮੇਂ-ਸਮੇਂ ਤੇ ਜਾਰੀ ਨਿਯਮਾਂ/ਹਦਾਇਤਾਂ ਅਤੇ ਮਾਨਯੋਗ ਅਦਾਲਤਾਂ ਰਾਹੀਂ ਹੋਏ ਹੁਕਮਾਂ/ਹਦਾਇਤਾਂ ਅਨੁਸਾਰ ਲੋੜੀਂਦੀ ਯੋਗ ਕਾਰਵਾਈ ਕਰਨੀ ਯਕੀਨੀ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।