ਮਾਨਸਾ, 24 ਨਵੰਬਰ 2024 ( ਜਾਬਸ ਆਫ ਟੁਡੇ)
ਪਿੰਡ ਦੇ ਲੜਕੇ ਨਾਲ ਵਿਆਹ ਤੇ ਰੋਕ, ਪ੍ਰਵਾਸੀ ਨਾਲ ਵਿਆਹ ਕਰਨ ਵਾਲੀਆਂ ਨੂੰ ਪਿੰਡੋਂ ਕੱਢਣ ਦਾ ਫਰਮਾਨ
ਮਾਨਸਾ ਦੇ ਇੱਕ ਪਿੰਡ 'ਚ ਪੰਚਾਇਤ ਵੱਲੋਂ ਵਿਆਹ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ। ਪਿੰਡ ਦੀ ਕਿਸੇ ਵੀ ਲੜਕੀ ਨੂੰ ਪਿੰਡ ਦੇ ਲੜਕੇ ਜਾਂ ਪ੍ਰਵਾਸੀ ਲੜਕੇ ਨਾਲ ਵਿਆਹ ਕਰਨ ਦੀ ਮਨਜ਼ੂਰੀ ਨਹੀਂ ਹੈ। ਜੇਕਰ ਕੋਈ ਲੜਕੀ ਪ੍ਰਵਾਸੀ ਨਾਲ ਵਿਆਹ ਕਰਦੀ ਹੈ ਤਾਂ ਉਸ ਨੂੰ ਪਿੰਡੋਂ ਕੱਢ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ, ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸਿਰਫ਼ ਸਾਦਾ ਭੋਜਨ ਬਣਾਉਣ ਦਾ ਮਤਾ ਪਾਸ ਕੀਤਾ ਗਿਆ ਹੈ।
ਮਾਮਲਾ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਦਾ ਹੈ। ਪੰਚਾਇਤ ਵੱਲੋਂ ਮਤਾ ਪਾਸ ਕਰਕੇ ਇਹ ਫੈਸਲਾ ਲਿਆ ਗਿਆ ਹੈ।
PARAKH SURVEY 2024: 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ, ਫਲਾਇੰਗ ਸਕੂਐਡ ਅਤੇ ਆਬਜ਼ਰਵਰ ਨਿਯੁਕਤ
ਨਸ਼ੇ ਦੀ ਰੋਕਥਾਮ: ਪਿੰਡ ਦਾ ਕੋਈ ਵੀ ਵਿਅਕਤੀ ਨਸ਼ੇ ਦੀ ਵਰਤੋਂ ਨਹੀਂ ਕਰੇਗਾ। ਜੇਕਰ ਕੋਈ ਵਿਅਕਤੀ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਪੰਚਾਇਤ ਦੀ ਕੋਈ ਜਿਮੇਵਾਰੀ ਨਹੀਂ ਹੋਵੇਗੀ
ਪੰਚਾਇਤ ਵੱਲੋਂ ਪਾਸ ਕੀਤਾ ਮਤਾ |
ਵਿਆਹ ਸੰਬੰਧੀ ਨਿਯਮ: ਜੇਕਰ ਕੋਈ ਪਿੰਡ ਦਾ ਮੁੰਡਾ , ਕੁੜੀ ਪਿੰਡ ਦੇ ਵਿੱਚ ਵਿਆਹ ਕਰਵਾਏਗਾ ਤਾਂ ਉਸ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ। ਜੇਕਰ ਕੋਈ ਪ੍ਰਵਾਸੀ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸਨੂੰ ਵੀ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਅੰਤਿਮ ਅਰਦਾਸ ਮੌਕੇ ਮਿਠਾਈ ਬਣਾਉਣ ਦੀ ਪਾਬੰਦੀ ਲਗਾਈ ਗਈ ਹੈ। ਅੰਤਿਮ ਅਰਦਾਸ ਮੌਕੇ ਸਿਰਫ ਸਾਦਾ ਭੋਜਨ ਬਣੇਗਾ ਜੇਕਰ ਕੋਈ ਮਿਠਾਈ ਬਣਾਉਂਦਾ ਹੈ ਤਾਂ ਉਸਨੂੰ 31000 ਰੁਪਏ ਦਾ ਜੁਰਮਾਨਾ ਲੱਗੇਗਾ।
ਬੱਸ ਅੱਡੇ 'ਤੇ ਅਸ਼ਲੀਲ ਹਰਕਤਾਂ: ਜੇਕਰ ਕੋਈ ਮੁੰਡਾ ਸਕੂਲ ਟਾਈਮ ਬਸ ਸਟੈਂਡ ਤੇ ਬਿਨਾਂ ਕਿਸੇ ਮਤਲਬ ਤੋਂ ਖੜਾ ਹੁੰਦਾ ਹੈ ਤਾਂ ਉਹ ਆਪਣੇ ਜਿੰਮੇਦਾਰੀ ਆਪ ਲਵੇਗਾ। ਬਿਨਾਂ ਕਿਸੇ ਕੰਮ ਤੋਂ ਬੱਸ ਅੱਡੇ ਤੇ ਖੜਨ ਵਾਲਿਆਂ ਨੂੰ ਮਨਾਹੀ ਕੀਤੀ ਗਈ ਹੈ।
ਸਫ਼ਾਈ: ਪਿੰਡ ਵਿੱਚ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਕੂੜਾ-ਕਰਕਟ ਸੜਕਾਂ 'ਤੇ ਨਾ ਸੁੱਟਿਆ ਜਾਵੇ। ਪਿੰਡ ਦੇ ਚਾਰੇ ਪਾਸੇ ਸਾਫ਼-ਸਫ਼ਾਈ ਰੱਖੀ ਜਾਵੇਗੀ।
ਸਰਕਾਰੀ ਸੰਸਥਾਵਾਂ: ਪਿੰਡ ਦਾ ਕੋਈ ਵੀ ਵਿਅਕਤੀ ਸਰਕਾਰੀ ਸੰਸਥਾਵਾਂ ਵਿੱਚ ਕੋਈ ਗੜਬੜ ਜਾਂ ਧੋਖਾਧੜੀ ਚੋਰੀ ਕਰਦਾ ਹੈ ਤਾਂ ਪੰਚਾਇਤ ਕਾਰਵਾਈ ਕਰੇਗੀ।
ਪਿੰਡ ਦੇ ਵਾਟਰ ਬਾਕਸ ਗਰਾਊਂਡ ਅਤੇ ਸ਼ਮਸ਼ਾਨ ਘਾਟ ਵਿਖੇ ਕੁੱਤਿਆਂ ਅਤੇ ਬਕਰੀਆਂ ਨੂੰ ਲੈ ਜਾਣ ਤੇ ਪਾਬੰਦੀ ਕੀਤੀ ਗਈ ਹੈ ਜੇਕਰ ਕੋਈ ਵਿਅਕਤੀ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਸਫ਼ਾਈ ਕਰਨੀ ਪਵੇਗੀ।
ਪਿੰਡ ਵਿੱਚ ਵਿਆਹ-ਸਾਦੀ ਖੁਸ਼ੀ ਮੌਕੇ ਪਿੰਡ ਵਿੱਚ ਡੀ. ਜੇ ਸ਼ਾਮ 7 ਵਜੇ ਤੋਂ 10 ਵਜੇ ਤੱਕ ਚਲਾ ਸਕਦੇ ਹਨ। ਰੇਡੀਓ ਸਪੀਕਰ ਆਨੰਦ ਕਾਰਜ ਅਤੇ ਵਿਆਹ ਤੇ ਦੋ ਦਿਨ ਪਹਿਲਾ ਚਲਾ ਸਕਦੇ ਹਨ। ਇਸ ਦਾ ਟਾਈਮ ਸਵੇਰੇ 7 ਵਜੇ ਤੋਂ 10 ਵਜੇ ਤੱਕ ਸਾਮ 7 ਵਜੇ ਤੋਂ 10 ਵਜੇ ਤੱਕ ਹੈ। ਉਸ ਤੋਂ ਬਾਅਦ ਵਿੱਚ ਹੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਆਪ ਜਿਮੇਵਾਰ ਹੋਵੇਗਾ। ਗੀਤ ਸੱਭਿਆਚਾਰਕ ਅਤੇ ਧਾਰਮਿਕ ਹੋਣਗੇ।
ਗ੍ਰਾਮ ਪੰਚਾਇਤ ਵਲੋਂ ਅਤੇ ਪਿੰਡ ਦੇ ਸਹਿਯੋਗ ਨਾਲ ਮਤਾ ਪਾਸ ਕੀਤਾ ਗਿਆ।