09/02/2023 (ਵੀਰਵਾਰ) : ਆਨਲਾਈਨ ਜਮਾਤਾਂ ਦੀ ਸਮਾਂ ਸਾਰਨੀ

 *09/02/2023 (ਵੀਰਵਾਰ)* 

*ਸ਼ਾਮ ਦਾ ਸੈਸ਼ਨ*

*ਆਨਲਾਈਨ ਜਮਾਤਾਂ ਦੀ ਸਮਾਂ ਸਾਰਨੀ*“Mission 100%: Give Your Best” ਮੁਹਿੰਮ ਤਹਿਤ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ ਮਿਤੀ: 09/02/2023 ਨੂੰ ਸ਼ਾਮ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ: 


ਸਮਾਂ - 5:00- 5:45 ਵਜੇ

ਜਮਾਤ 12ਵੀਂ ਕੈਮਿਸਟਰੀ

 

ਸਮਾਂ - 5:45 - 6: 30 ਵਜੇ

ਜਮਾਤ 12ਵੀਂ ਬਾਇਓਲੋਜੀ


*Facebook ਲਿੰਕ:* 

https://www.facebook.com/profile.php?id=100072301243476&mibextid=LQQJ4d 


*YouTube ਲਿੰਕ:* 

https://www.youtube.com/live/nQ_xaJx2a7g?feature=share

WEATHER TODAY: ਦੇਖੋ ਅੱਜ ਦਾ ਮੌਸਮ, ਕਿਥੇ ਪਵੇਗਾ ਮੀਂਹ

 RAIN ☔ ALERT: ਮੌਸਮ ਵਿਭਾਗ ਵੱਲੋਂ ਸੂਬੇ ਵਿੱਚ 2 ਦਿਨ ਮੀਂਹ ਪੈਣ ਦੀ ਭਵਿੱਖਬਾਣੀ 

ਚੰਡੀਗੜ੍ਹ, 9 ਫਰਵਰੀ

 ਮੌਸਮ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਸੂਬੇ ਵਿੱਚ ਬਹੁਤੇ ਜ਼ਿਲ੍ਹਿਆਂ ਵਿੱਚ  9 ਤੋਂ  10 ਫਰਵਰੀ ਨੂੰ ਮੀਂਹ ਪਵੇਗਾ। 


ਮੌਸਮ ਵਿਭਾਗ ਮੁਤਾਬਕ 9 ਫਰਵਰੀ ਤੋਂ 10 ਫਰਵਰੀ ਦੌਰਾਨ ਪਾਰਾ ਮੁੜ ਡਿੱਗ ਸਕਦਾ ਹੈ ।  ਮੌਸਮ ਵਿਭਾਗ ਅਨੁਸਾਰ ਨਵੀਂ ਪੱਛਮੀ ਗੜਬੜੀ ਹੋਣ ਕਾਰਨ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਨਾਲ ਠੰਡ ਵਿੱਚ ਮੁੜ ਵਾਧਾ ਹੋ ਸਕਦਾ ਹੈ।
ਪੰਜਾਬ ਦੇ ਲੋਕਾਂ ਨੂੰ ਸਸਤੀ ਰੇਤ ਦੇਣ ਲਈ ਇਸੇ ਮਹੀਨੇ ਜਨਤਕ ਰੇਤ ਖੱਡਾਂ ਦਾ ਘੇਰਾ 7 ਜ਼ਿਲ੍ਹਿਆਂ ਤੋਂ ਵਧਾ ਕੇ 14 ਜ਼ਿਲ੍ਹਿਆਂ ਤੱਕ ਹੋਵੇਗਾ

 ਰੇਤ ਕਾਰੋਬਾਰ ’ਚ ਪਾਰਦਰਸ਼ਤਾ ਲਿਆ ਕੇ ਭਗਵੰਤ ਮਾਨ ਸਰਕਾਰ ਨੇ ਰੇਤ ਮਾਫ਼ੀਆ ਦੇ ਦਿਨ ਖਤਮ ਕੀਤੇ: ਮੀਤ ਹੇਅਰ


ਖਣਨ ਮੰਤਰੀ ਨੇ ਨਵਾਂਸ਼ਹਿਰ ’ਚ ਖੋਜਾ ਜਨਤਕ ਰੇਤ ਖੱਡ ਦਾ ਲਿਆ ਜਾਇਜ਼ਾ, ਰੇਤਾ ਲੈਣ ਵਾਲਿਆਂ ਨਾਲ ਗੱਲਬਾਤ ਕਰਕੇ ਲਿਆ ਫ਼ੀਡ ਬੈਕ


ਪੰਜਾਬ ਦੇ ਲੋਕਾਂ ਨੂੰ ਸਸਤੀ ਰੇਤ ਦੇਣ ਲਈ ਇਸੇ ਮਹੀਨੇ ਜਨਤਕ ਰੇਤ ਖੱਡਾਂ ਦਾ ਘੇਰਾ 7 ਜ਼ਿਲ੍ਹਿਆਂ ਤੋਂ ਵਧਾ ਕੇ 14 ਜ਼ਿਲ੍ਹਿਆਂ ਤੱਕ ਹੋਵੇਗਾ


ਖੱਡਾਂ ਦੀ ਗਿਣਤੀ ਵੀ 16 ਤੋਂ ਵਧਾ ਕੇ 50 ਕੀਤੀ ਜਾਵੇਗੀ


ਚੰਡੀਗੜ੍ਹ/ਨਵਾਂਸ਼ਹਿਰ, 8 ਫ਼ਰਵਰੀ

ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਨਵਾਂਸ਼ਹਿਰ ਵਿਖੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਰੇਤ ਕਾਰੋਬਾਰ ’ਚ ਪਾਰਦਰਸ਼ਤਾ ਲਿਆ ਕੇ ਰੇਤ ਮਾਫ਼ੀਆ ਦੇ ਦਿਨ ਖਤਮ ਕਰ ਦਿੱਤੇ ਹਨ।

ਅੱਜ ਨਵਾਂਸ਼ਹਿਰ ਜ਼ਿਲੇ ਦੇ ਖੋਜਾ ਪਿੰਡ ਵਿਖੇ ਜਨਤਕ ਰੇਤ ਖੱਡ ਦਾ ਜਾਇਜ਼ਾ ਲੈਣ ਪੁੱਜੇ ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਲੋਕਾਂ ਨਾਲ ਰੇਤ ਖਾਣਾਂ ਤੋਂ 5.50 ਰੁਪਏ ਵਿੱਚ ਰੇਤਾ ਮੁਹੱਈਆ ਕਰਵਾਉਣ ਦੇ ਕੀਤੇ ਵਾਅਦੇ ਨੂੰ ਅਮਲੀ ਰੂਪ ਦੇ ਕੇ ਦਰਸਾ ਦਿੱਤਾ ਹੈ ਕਿ ਸਰਕਾਰ ਲਈ ਪ੍ਰਸ਼ਾਸਨ ’ਚ ਪਾਰਦਰਸ਼ਤਾ ਤੇ ਜਨਤਕ ਹਿੱਤਾਂ ਨਾਲ ਇਮਾਨਦਾਰੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਹੁਣ ਨਾ ਤਾਂ ਕੋਈ ਗੁੰਡਾ ਪਰਚੀ ਲੱਗੇਗੀ ਤੇ ਨਾ ਹੀ ਨਜਾਇਜ਼ ਮਾਈਨਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਈ ਰੇਤ ਦੇ ਮਾਲੀਏ ਤੋਂ ਪਹਿਲਾਂ ਆਮ ਲੋਕਾਂ ਦੇ ਹਿੱਤ ਹਨ।

ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਤਵਾਰ ਨੂੰ ਲੁਧਿਆਣਾ ਤੋਂ ਸ਼ੁਰੂ ਕੀਤੀਆਂ ਗਈਆਂ ਪੰਜਾਬ ਦੇ 7 ਜ਼ਿਲ੍ਹਿਆਂ ਵਿਚਲੀਆਂ ਜਨਤਕ ਰੇਤ ਖਾਣਾਂ ਨੂੰ ਮਿਲੇ ਭਰਪੂਰ ਹੁੰਗਾਰੇ ਅਤੇ ਆਮ ਲੋਕਾਂ ਨੂੰ ਰੇਤ ਮਿਲਣ ’ਚ ਹੋਈ ਅਸਾਨੀ ਨੂੰ ਦੇਖਦੇ ਹੋਏ, ਇਸ ਮਹੀਨੇ ਦੇ ਅਖੀਰ ਤੱਕ ਇਨ੍ਹਾਂ ਖਾਣਾਂ ਦਾ ਘੇਰਾ 14 ਜ਼ਿਲ੍ਹਿਆਂ ਤੱਕ ਕਰਦੇ ਹੋਏ ਜਨਤਕ ਰੇਤ ਖਾਣਾਂ ਦੀ ਗਿਣਤੀ 50 ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਤੱਕ ਇਹ ਗਿਣਤੀ 150 ਤੋਂ ਵਧੇਰੇ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਖਣਨ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਪੁੱਛੇ ਗਏ ਸੁਆਲ ਕਿ ਇਨ੍ਹਾਂ ਜਨਤਕ ਰੇਤ ਖਾਣਾਂ ਚਲਾਉਣ ਲਈ ਲੋੜੀਂਦੀਆਂ ਅਥਾਰਟੀਆਂ ਪਾਸੋਂ ‘ਕਲੀਅਰੈਂਸ’ ਲਈਆਂ ਗਈਆਂ ਹਨ, ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਸਬੰਧੀ ਵਿਸ਼ੇਸ਼ ਹਦਾਇਤ ਕੀਤੀ ਗਈ ਸੀ, ਜਿਸ ਤਹਿਤ ਮਾਣਯੋਗ ਉੱਚ ਅਦਾਲਤ ਅਤੇ ਸਟੇਟ ਇੰਨਵਾਰਿਨਮੈਂਟ ਇੰਪੈਕਟ ਅਸੈਸਮੈਂਟ ਅਥਾਰਟੀ (ਸੀਆ) ਪਾਸੋਂ ਲੋੜੀਂਦੀਆਂ ਪ੍ਰਵਾਨਗੀਆਂ ਲੈ ਕੇ ਹੀ ਇਹ ਖਾਣਾਂ ਲੋਕਾਂ ਲਈ ਸ਼ੁਰੂ ਕੀਤੀਆਂ ਗਈਆਂ ਹਨ।

ਖੋਜਾ ਵਿਖੇ ਰੇਤ ਲੈਣ ਆਏ ਲੋਕਾਂ ਅਤੇ ਰੇਤ ਦੀ ਭਰਾਈ ਕਰਨ ਵਾਲੀ ਲੇਬਰ ਨਾਲ ਦਰਿਆ ਦੇ ਪਾਣੀ ’ਚੋਂ ਨੰਗੇ ਪੈਰੀਂ ਲੰਘ ਕੇ ਗੱਲਬਾਤ ਕਰਨ ਪੁੱਜੇ ਖਣਨ ਮੰਤਰੀ ਮੀਤ ਹੇਅਰ ਨੇ ਜਿੱਥੇ ਉਨ੍ਹਾਂ ਪਾਸੋਂ ਕਿਸੇ ਵੀ ਤਰ੍ਹਾਂ ਦੇ ਵਾਧੂ ਚਾਰਜ ਬਾਰੇ ਪੁੱਛਿਆ ਉੱਥੇ ਉਨ੍ਹਾਂ ਦਾ ਫ਼ੀਡ ਬੈਕ ਵੀ ਲਿਆ। ਰੇਤ ਲੈਣ ਆਏ ਲੋਕ ਅਤੇ ਰੇਤ ਭਰਨ ਵਾਲੀ ਲੇਬਰ ਨੇ ਇਸ ਮੌਕੇ ਆਖਿਆ ਕਿ ਪੰਜਾਬ ’ਚ ਲਗਪਗ 15 ਸਾਲ ਬਾਅਦ ਪੁਰਾਣੇ ਸਮੇਂ ਵਾਂਗ ਖੁੱਲ੍ਹੀ ਰੇਤ ਮਿਲਣ ਲੱਗੀ ਹੈ। ਟ੍ਰੈਕਟਰਾਂ-ਟਰਾਲੀਆਂ ਨਾਲ ਢੁਆਈ ਕਰਨ ਵਾਲਿਆਂ ਨੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਰੇਤ ਦੀ ਭਰਾਈ ਦਾ ਕੰਮ ਪਹਿਲਾਂ ਮਸ਼ੀਨਾਂ ਅਤੇ ਢੋਆਈ ਦਾ ਕੰਮ ਵੱਡੇ ਕਮਰਸ਼ੀਅਲ ਵਾਹਨਾਂ ਤੱਕ ਹੀ ਸੀਮਿਤ ਰਹਿ ਜਾਣ ਕਾਰਨ, ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਦਾ ਸਾਧਨ ਵੀ ਖੁਸ ਗਿਆ ਸੀ ਪਰ ਹੁਣ ਅਜਿਹਾ ਨਹੀਂ।

 ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਰੇਤ ਖਾਣਾਂ ਸ਼ੁਰੂ ਕਰਨ ਦਾ ਜ਼ਮੀਨੀ ਪੱਧਰ ’ਤੇ ਆਮ ਲੋਕਾਂ ਨੂੰ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਨ੍ਹਾਂ ਸਾਈਟਾਂ ਦਾ ਜਾਇਜ਼ਾ ਲੈਣ ਦਾ ਮੰਤਵ ਅਗਲੇ ਦਿਨਾਂ ’ਚ ਖੋਲ੍ਹੀਆਂ ਜਾਣ ਵਾਲੀਆਂ ਹੋਰ ਜਨਤਕ ਖਾਣਾਂ ਦੇ ਕੰਮ ’ਚ ਤੇਜ਼ੀ ਲਿਆਉਣਾ ਹੈ। ਪਹਿਲ ਉਨ੍ਹਾਂ ਥਾਂਵਾਂ ਨੂੰ ਦਿੱਤੀ ਜਾ ਰਹੀ ਹੈ, ਜਿੱਥੇ ਜਨਤਕ ਖਾਣ ਨੂੰ ਮੇਨ ਰਸਤੇ ਨੇੜੇ ਲੱਗਦੇ ਹੋਣ, ਖੱਡ ਤੱਕ ਜਾਣ ਵਾਲਾ ਰਸਤਾ ਲੱਗਪਗ ਸਰਕਾਰੀ ਹੋਵੇ, ਪ੍ਰਾਈਵੇਟ ਰਸਤੇ ਦੀ ਵਰਤੋਂ ਹੋਣ ’ਤੇ ਕੋਈ ਵਸੂਲੀ ਨਾ ਹੋਵੇ। ਉਨ੍ਹਾਂ ਕਿਹਾ ਕਿ ਸੂਬੇ ’ਚ ਹੋਰ ਜਨਤਕ ਰੇਤ ਖਾਣਾਂ ਖੁੱਲ੍ਹਣ ਨਾਲ ਕਿਸੇ ਵੀ ਲੋੜਵੰਦ ਨੂੰ ਸਿਰ ਦੀ ਛੱਤ ਪਾਉਣ ਲਈ ਕੋਈ ਮੁਸ਼ਕਿਲ ਨਹੀਂ ਆਵੇਗੀ ਅਤੇ ਸਰਕਾਰ ਦੀ ਕੋਸ਼ਿਸ਼ ਇਹ ਰਹੇਗੀ ਕਿ ਜਿਨ੍ਹਾਂ ਜ਼ਿਲ੍ਹਿਆਂ ’ਚ ਰੇਤ ਖਾਣਾਂ ਨਹੀਂ ਹਨ, ਉਹ ਜ਼ਿਲ੍ਹੇ ਨਾਲ ਦੇ ਜ਼ਿਲ੍ਹੇ ’ਚ ਖੁਲ੍ਹੀਆਂ ਜਨਤਕ ਰੇਤ ਖਾਣਾਂ ਤੋਂ ਆਪਣੀ ਲੋੜ ਮੁਤਾਬਕ ਰੇਤਾ ਲੈ ਸਕਣ।

ਇਸ ਮੌਕੇ ਮੌਜੂਦ ਡਾਇਰੈਕਟਰ ਖਣਨ ਤੇ ਭੂ-ਵਿਗਿਆਨ ਦਵਿੰਦਰ ਪਾਲ ਸਿੰਘ ਖਰਬੰਦਾ ਨੇ ਖਣਨ ਮੰਤਰੀ ਨੂੰ ਦੱਸਿਆ ਕਿ ਜਨਤਕ ਰੇਤ ਖਾਣਾਂ ’ਚ ਪਾਰਦਰਸ਼ਤਾ ਰੱਖਣ ਲਈ ਅਤੇ ਨਜਾਇਜ਼ ਮਾਈਨਿੰਗ ਦੀ ਚੈਕਿੰਗ ਲਈ ਖਰੀਦਣ ਵਾਲੇ ਦੇ ਮੋਬਾਇਲ ’ਤੇ ‘ਕਿਊ ਆਰ ਕੋਡ’ ਭੇਜਿਆ ਜਾਵੇਗਾ, ਜਿਸ ਵਿੱਚ ਰੇਤ ਖਾਣ ਦਾ ਨਾਮ, ਅਦਾਇਗੀ, ਤਰੀਕ ਅਤੇ ਰੇਤ ਦੀ ਪਰਚੀ ਦੀ ਮਿਆਦ ਨਾਲ ਸਬੰਧਤ ਜਾਣਕਾਰੀ ਸਕੈਨ ਕਰਕੇ ਦੇਖੀ ਜਾ ਸਕੇਗੀ।

ਇਸ ਮੌਕੇ ਆਪ ਦੇ ਨਵਾਂਸ਼ਹਿਰ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ ਨੇ ਖਣਨ ਮੰਤਰੀ ਮੀਤ ਹੇਅਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ, ਜਨਤਕ ਰੇਤ ਖਾਣਾਂ ਰਾਹੀਂ ਭਗਵੰਤ ਮਾਨ ਸਰਕਾਰ ਵੱਲੋਂ ਆਮ ਲੋਕਾਂ ਨੂੰ ਦਿੱਤੀ ਵੱਡੀ ਰਾਹਤ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ ਸਸਤਾ ਰੇਤਾ ਤਾਂ ਮਿਲਿਆ ਹੀ ਹੈ, ਨਾਲ ਹੀ ਸੈਂਕੜੇ ਘਰਾਂ ਨੂੰ ਭਰਾਈ ਅਤੇ ਟ੍ਰੈਕਟਰ ਢੋਆ-ਢੁਆਈ ਰਾਹੀਂ ਰੋਜ਼ਗਾਰ ਵੀ ਮਿਲਿਆ ਹੈ।

ਇਸ ਮੌਕੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਏ ਡੀ ਸੀ (ਜ) ਰਾਜੀਵ ਵਰਮਾ, ਐਸ ਡੀ ਐਮ ਨਵਾਂਸ਼ਹਿਰ ਮੇਜਰ ਸ਼ਿਵਰਾਜ ਸਿੰਘ ਬੱਲ, ਡੀ ਐਸ ਪੀ ਨਵਾਂਸ਼ਹਿਰ ਰਣਜੀਤ ਸਿੰਘ ਬਦੇਸ਼ਾ, ਖਣਨ ਤੇ ਭੂ ਵਿਗਿਆਨ ਵਿਭਾਗ ਦੇ ਨਿਗਰਾਨ ਇੰਜੀਨੀਅਰ (ਹੈਡ ਕੁਆਰਟਰ) ਮਨੋਜ ਬਾਂਸਲ, ਕਾਰਜਕਾਰੀ ਇੰਜੀਨੀਅਰ ਹੈਪੀ ਕੁਮਾਰ, ਐਸ ਡੀ ਓ ਗੁਰਜੀਤ ਸਿੰਘ, ਤਹਿਸੀਲਦਾਰ ਸਰਵੇਸ਼ ਰਾਜਨ, ਆਪ ਦੇ ਜ਼ਿਲ੍ਹਾ ਸਕੱਤਰ ਗਗਨ ਅਗਨੀਹੋਤਰੀ, ਸਰਪੰਚ ਪਰਗਟ ਰਾਮ, ਨੰਬਰਦਾਰ ਭੁਪਿੰਦਰ ਸਿੰਘ ਤੇ ਵੱਡੀ ਗਿਣਤੀ ’ਚ ਸਥਾਨਕ ਲੋਕ ਮੌਜੂਦ ਸਨ।

ਮੋਹਾਲੀ ’ਚ ਸਥਿਤ ਹਾਊਸਿੰਗ ਸਾਈਟਾਂ ਸਮੇਤ 77 ਜਾਇਦਾਦਾਂ ਦੀ ਹੋਵੇਗੀ ਈ-ਨਿਲਾਮੀ

 ਮੋਹਾਲੀ ’ਚ ਸਥਿਤ 6 ਗਰੁੱਪ ਹਾਊਸਿੰਗ ਸਾਈਟਾਂ ਸਮੇਤ 77 ਜਾਇਦਾਦਾਂ ਦੀ ਹੋਵੇਗੀ ਈ-ਨਿਲਾਮੀ: ਅਮਨ ਅਰੋੜਾ


• ਗਮਾਡਾ ਵੱਲੋਂ 17 ਫਰਵਰੀ ਤੋਂ ਸ਼ੁਰੂ ਕੀਤੀ ਜਾਵੇਗੀ ਜਾਇਦਾਦਾਂ ਦੀ ਈ-ਨਿਲਾਮੀ


• ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਦੇ ਨਿਰਦੇਸ਼ਾਂ ’ਤੇ ਗਮਾਡਾ ਵੱਲੋਂ ਬੋਲੀਕਾਰਾਂ ਦੀ ਮਦਦ ਤੇ ਬੋਲੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਈਮੇਲ helpdesk@gmada.gov.in ਜਾਰੀ


• ਤਕਰੀਬਨ 2100 ਕਰੋੜ ਰੁਪਏ ਦੀ ਰਾਖਵੀਂ ਕੀਮਤ ਦੀਆਂ ਜਾਇਦਾਦਾਂ ਖਰੀਦ ਲਈ ਹੋਣਗੀਆਂ ਉਪਲਬਧ


ਚੰਡੀਗੜ੍ਹ/ਐਸ.ਏ.ਐਸ.ਨਗਰ, 8 ਫਰਵਰੀ:


ਸੂਬਾ ਵਾਸੀਆਂ ਨੂੰ ਪੰਜਾਬ ਦੇ ਮਾਡਲ ਸ਼ਹਿਰ ਮੋਹਾਲੀ ਵਿੱਚ ਜਾਇਦਾਦ ਖਰੀਦਣ ਦਾ ਮੌਕਾ ਪ੍ਰਦਾਨ ਕਰਨ ਲਈ ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਐਸ.ਏ.ਐਸ. ਨਗਰ (ਮੋਹਾਲੀ) ਦੇ ਵੱਖ-ਵੱਖ ਪ੍ਰਾਜੈਕਟਾਂ/ਸੈਕਟਰਾਂ ਵਿੱਚ ਸਥਿਤ ਤਕਰੀਬਨ 77 ਜਾਇਦਾਦਾਂ ਦੀ ਈ-ਨਿਲਾਮੀ ਕੀਤੀ ਜਾਵੇਗੀ।


ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਹ ਈ-ਨਿਲਾਮੀ 17 ਫਰਵਰੀ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ 6 ਮਾਰਚ ਨੂੰ ਦੁਪਹਿਰ 1 ਵਜੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਈ-ਨਿਲਾਮੀ ਵਿੱਚ ਉਪਲਬਧ ਜਾਇਦਾਦਾਂ ਦੀ ਕੁੱਲ ਰਾਖਵੀਂ ਕੀਮਤ ਤਕਰੀਬਨ 2100 ਕਰੋੜ ਰੁਪਏ ਬਣਦੀ ਹੈ।  


ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਗਮਾਡਾ ਵੱਲੋਂ ਇਸ ਬੋਲੀ ਪ੍ਰਕਿਰਿਆ ਨੂੰ ਸੁਚਾਰੂ ਤੇ ਸੁਖਾਲਾ ਬਣਾਉਣ ਤੋਂ ਇਲਾਵਾ ਬੋਲੀਕਾਰਾਂ ਦੀ ਮਦਦ ਵਾਸਤੇ ਈਮੇਲ helpdesk@gmada.gov.in ਜਾਰੀ ਕੀਤੀ ਗਈ ਹੈ ਤਾਂ ਜੋ ਕੋਈ ਵੀ ਵਿਅਕਤੀ ਈ-ਨਿਲਾਮੀ ਸਬੰਧੀ ਜਾਂ ਬੋਲੀ ਲਗਾਉਣ ਵਿੱਚ ਸਮੱਸਿਆ ਆਉਣ ਉਤੇ ਇਸ ਈਮੇਲ ਰਾਹੀਂ ਸਹਾਇਤਾ ਪ੍ਰਾਪਤ ਕਰ ਸਕੇ।


ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਦੱਸਿਆ ਕਿ ਗਮਾਡਾ ਵੱਲੋਂ ਇਸ ਈ-ਨਿਲਾਮੀ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜਾਇਦਾਦਾਂ ਪੇਸ਼ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 6 ਗਰੁੱਪ ਹਾਊਸਿੰਗ ਸਾਈਟਾਂ, ਇਕ ਸਕੂਲ ਸਾਈਟ, ਇਕ ਹੋਟਲ ਸਾਈਟ, ਇਕ ਨਰਸਿੰਗ ਹੋਮ ਸਾਈਟ, 9 ਆਈ.ਟੀ. ਉਦਯੋਗਿਕ ਪਲਾਟ, ਦੋ ਵਪਾਰਕ ਚੰਕ ਸਾਈਟਾਂ ਅਤੇ ਲਗਭਗ 57 ਐਸ.ਸੀ.ਓਜ਼. ਅਤੇ ਬੂਥ ਸ਼ਾਮਲ ਹਨ। ਇਹ ਜਾਇਦਾਦਾਂ ਏਅਰੋਸਿਟੀ, ਸੈਕਟਰ 83-ਅਲਫ਼ਾ, ਸੈਕਟਰ 66-ਬੀਟਾ, ਆਈ.ਟੀ. ਸਿਟੀ ਸੈਕਟਰ 101-ਅਲਫ਼ਾ ਅਤੇ ਐਸ.ਏ.ਐਸ. ਨਗਰ ਦੀਆਂ ਹੋਰ ਪ੍ਰਮੁੱਖ ਥਾਵਾਂ ’ਤੇ ਸਥਿਤ ਹਨ।


ਉਨ੍ਹਾਂ ਦੱਸਿਆ ਕਿ ਇੱਛੁਕ ਬੋਲੀਕਾਰ ਜਾਇਦਾਦਾਂ ਦੇ ਵੇਰਵੇ ਈ-ਨਿਲਾਮੀ ਪੋਰਟਲ https://puda.e-auctions.in ਉਤੇ ਦੇਖ ਸਕਦੇ ਹਨ। ਈ-ਨਿਲਾਮੀ ਸ਼ੁਰੂ ਹੋਣ ਤੋਂ ਪਹਿਲਾਂ ਬੋਲੀ ਦੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਾਲੇ ਬੋਲੀਕਾਰਾਂ ਲਈ ਰਜਿਸਟਰੇਸ਼ਨ ਦੀ ਪ੍ਰਕਿਰਿਆ, ਭੁਗਤਾਨ ਕਰਨ ਦਾ ਤਰੀਕਾ, ਸਾਈਟਾਂ ਦਾ ਆਕਾਰ, ਸਥਾਨ ਆਦਿ ਨੂੰ ਇਸ ਪੋਰਟਲ ’ਤੇ ਅਪਲੋਡ ਕੀਤਾ ਜਾਵੇਗਾ। ਬੋਲੀਕਾਰ ਨੂੰ ਸਾਈਟ ਲਈ ਨਿਰਧਾਰਤ ਰਾਖਵੀਂ ਕੀਮਤ ਤੋਂ ਵੱਧ ਬੋਲੀ ਲਗਾਉਣੀ ਪਵੇਗੀ। ਉਨ੍ਹਾਂ ਦੱਸਿਆ ਕਿ ਬੋਲੀ ਲਗਾਉਣ ਦੀ ਗਿਣਤੀ ’ਤੇ ਕੋਈ ਰੋਕ ਨਹੀਂ ਹੋਵੇਗੀ ਅਤੇ ਬੋਲੀਕਾਰ ਆਪਣੀ ਇੱਛਾ ਮੁਤਾਬਕ ਬੋਲੀ ਵਿੱਚ ਸੋਧ ਕਰ ਸਕਦੇ ਹਨ।


ਉਨ੍ਹਾਂ ਕਿਹਾ ਕਿ ਗਮਾਡਾ ਅੰਤਿਮ ਬੋਲੀ ਦੀ ਕੀਮਤ ਦਾ 10 ਫ਼ੀਸਦ ਭੁਗਤਾਨ ਪ੍ਰਾਪਤ ਕਰਨ ’ਤੇ ਸਫ਼ਲ ਬੋਲੀਕਾਰਾਂ ਨੂੰ ਸਾਈਟਾਂ ਅਲਾਟ ਕਰੇਗੀ ਅਤੇ ਸਾਈਟਾਂ ਦਾ ਕਬਜ਼ਾ ਨਿਲਾਮੀ (ਆਕਸ਼ਨ) ਨੀਤੀ ਦੇ ਨਿਯਮਾਂ ਅਤੇ ਸ਼ਰਤਾਂ ਮੁਤਾਬਕ ਸੌਂਪਿਆ ਜਾਵੇਗਾ।

ਵਿਜੀਲੈਂਸ ਬਿਊਰੋ ਵੱਲੋਂ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ਚ ਸ਼ਾਮਲ ਇੱਕ ਹੋਰ ਏਜੰਟ ਨੂੰ ਕੀਤਾ ਕਾਬੂ

ਵਿਜੀਲੈਂਸ ਬਿਊਰੋ ਵੱਲੋਂ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ਚ ਸ਼ਾਮਲ ਇੱਕ ਹੋਰ ਏਜੰਟ ਨੂੰ ਕੀਤਾ ਕਾਬੂ

ਘੁਟਾਲੇ ਚ ਵਿਜੀਲੈਂਸ ਨੇ ਹੁਣ ਤੱਕ ਐਮ.ਵੀ.ਆਈ. ਸਮੇਤ 14 ਏਜੰਟ ਕੀਤੇ ਗ੍ਰਿਫ਼ਤਾਰ


ਚੰਡੀਗੜ੍ਹ, 8 ਫਰਵਰੀ :

ਪੰਜਾਬ ਵਿਜੀਲੈਂਸ ਬਿਊਰੋ ਨੇ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ਵਿੱਚ ਜਲੰਧਰ ਵਿਖੇ ਤਾਇਨਾਤ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਨਰੇਸ਼ ਕਲੇਰ ਨਾਲ ਮਿਲੀਭੁਗਤ ਕਰਨ ਵਾਲੇ ਇੱਕ ਹੋਰ ਭਗੌੜੇ ਏਜੰਟ ਗੌਰਵ ਅਰੋੜਾ ਵਾਸੀ ਸੈਂਟਰਲ ਟਾਊਨ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਉਸ ਦਾ ਮੋਬਾਈਲ ਫ਼ੋਨ ਅਤੇ ਸਿਮ ਕਾਰਡ ਜ਼ਬਤ ਕਰ ਲਿਆ ਹੈ ਜੋ ਇਸ ਘਪਲੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਡਾਟਾ ਮਾਹਿਰਾਂ ਨੂੰ ਭੇਜਿਆ ਜਾਵੇਗਾ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਐਮ.ਵੀ.ਆਈ., ਜਲੰਧਰ ਦੇ ਦਫ਼ਤਰ ਵਿਖੇ ਪਿਛਲੇ ਸਾਲ ਅਗਸਤ ਮਹੀਨੇ ਅਚਨਚੇਤ ਚੈਕਿੰਗ ਕੀਤੀ ਜਿਸ ਦੌਰਾਨ ਪ੍ਰਾਈਵੇਟ ਏਜੰਟਾਂ ਨਾਲ ਵੱਡੇ ਪੱਧਰ 'ਤੇ ਮਿਲੀਭੁਗਤ ਕਰਕੇ ਵਪਾਰਕ ਅਤੇ ਨਿੱਜੀ ਵਾਹਨਾਂ ਦੀ ਜਾਂਚ ਕੀਤੇ ਬਿਨਾਂ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਲਈ ਕੀਤੇ ਜਾ ਰਹੇ ਸੰਗਠਿਤ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ।


ਬੁਲਾਰੇ ਨੇ ਅੱਗੇ ਦੱਸਿਆ ਕਿ ਪੁਖਤਾ ਸਬੂਤਾਂ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਨੰਬਰ 14 ਮਿਤੀ 23-08-2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਅਤੇ ਆਈਪੀਸੀ ਦੀ ਧਾਰਾ 420, 120-ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕੁੱਲ 13 ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜੋ ਕਿ ਜੇਲ੍ਹ ਵਿੱਚ ਬੰਦ ਜਾਂ ਜਮਾਨਤਾਂ ਉਪਰ ਹਨ ਜਿਨ੍ਹਾਂ ਵਿੱਚ ਨਰੇਸ਼ ਕਲੇਰ, ਰਾਮਪਾਲ ਉਰਫ਼ ਰਾਧੇ, ਮੋਹਨ ਲਾਲ ਉਰਫ਼ ਕਾਲੂ, ਪਰਮਜੀਤ ਸਿੰਘ ਬੇਦੀ, ਸੁਰਜੀਤ ਸਿੰਘ ਅਤੇ ਹਰਵਿੰਦਰ ਸਿੰਘ, ਪੰਕਜ ਢੀਂਗਰਾ ਉਰਫ਼ ਭੋਲੂ, ਬ੍ਰਿਜਪਾਲ ਸਿੰਘ ਉਰਫ਼ ਰਿੱਕੀ, ਅਰਵਿੰਦ ਕੁਮਾਰ ਉਰਫ਼ ਬਿੰਦੂ, ਵਰਿੰਦਰ ਸਿੰਘ ਉਰਫ ਦੀਪੂ, ਸਪਨਾ, ਲਵਲੀਨ ਸਿੰਘ ਲਵੀ ਅਤੇ ਰਾਜੇਸ਼ ਸਹੋਤਾ (ਸਾਰੇ ਪ੍ਰਾਈਵੇਟ ਏਜੰਟ) ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਭਗੌੜੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਮਾਨ ਸਰਕਾਰ ਦੀ ਵਿਲੱਖਣ ਪਹਿਲ ‘ਪਹਿਲੀ ਸਰਕਾਰ-ਕਿਸਾਨ ਮਿਲਣੀ’ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 12 ਫ਼ਰਵਰੀ ਨੂੰ ਹੋਵੇਗੀ: ਕੁਲਦੀਪ ਸਿੰਘ ਧਾਲੀਵਾਲ

 ਮਾਨ ਸਰਕਾਰ ਦੀ ਵਿਲੱਖਣ ਪਹਿਲ ‘ਪਹਿਲੀ ਸਰਕਾਰ-ਕਿਸਾਨ ਮਿਲਣੀ’ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 12 ਫ਼ਰਵਰੀ ਨੂੰ ਹੋਵੇਗੀ: ਕੁਲਦੀਪ ਸਿੰਘ ਧਾਲੀਵਾਲ 

ਕਣਕ-ਝੋਨੇ ਅਧੀਨ ਰਕਬਾ ਘਟਾ ਕੇ ਪਾਣੀ ਬਚਾਉਣ ਵਾਲੀਆਂ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਅਤੇ ਹੋਰ ਖੇਤੀ ਸਹਾਇਕ ਧੰਦਿਆਂ ਨੂੰ ਹੁਲਾਰਾ ਦੇਣਾ ਮੁੱਖ ਉਦੇਸ਼


ਕਿਸਾਨਾਂ ਨਾਲ ਸਿੱਧਾ ਵਿਚਾਰ-ਵਟਾਂਦਰਾ ਕਰਕੇ ਤਿਆਰ ਹੋਵੇਗੀ ਨਵੀਂ ਖੇਤੀ ਨੀਤੀ


ਚੰਡੀਗੜ੍ਹ, 8 ਫ਼ਰਵਰੀ:


ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ‘ਪਹਿਲੀ ਸਰਕਾਰ-ਕਿਸਾਨ ਮਿਲਣੀ’ ਦਾ ਆਯੋਜਨ ਕਰੇਗੀ, ਇਹ ਮਿਲਣੀ ਸਮਾਗਮ 12 ਫਰਵਰੀ, 2023 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਹੋਵੇਗਾ।


ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਮਿਲਣੀ ਦਾ ਮੁੱਖ ਮੰਤਵ ਪੰਜਾਬ ਸੂਬੇ ਦੇ ਮੁੱਖ ਫਸਲੀ ਚੱਕਰ ਕਣਕ-ਝੋਨੇ ਅਧੀਨ ਰਕਬਾ ਘਟਾ ਕੇ ਹੋਰ ਪਾਣੀ ਬਚਾਉਣ ਵਾਲੀਆਂ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਅਤੇ ਹੋਰ ਖੇਤੀ ਸਹਾਇਕ ਧੰਦਿਆਂ ਨੂੰ ਵਧਾਵਾ ਦੇਣਾ ਹੈ।


ਸ. ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਵਿਲੱਖਣ ਆਯੋਜਨ ਦੌਰਾਨ ਸਰਕਾਰ ਅਤੇ ਕਿਸਾਨਾਂ ਦਰਮਿਆਨ ਸਿੱਧਾ ਵਿਚਾਰ-ਵਟਾਂਦਰਾ ਕਰਦੇ ਹੋਏ ਕਿਸਾਨਾਂ ਨਾਲ ਸਲਾਹ ਕਰਕੇ ਤਿਆਰ ਕੀਤੀ ਜਾ ਰਹੀ ਸੂਬੇ ਦੀ ਨਵੀਂ ਖੇਤੀ ਨੀਤੀ ਨੂੰ ਕਿਸਾਨ ਸਹਾਈ ਬਣਾਉਣ ਲਈ ਹੀਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮਿਲਣੀ ਦੌਰਾਨ ਪੂਰੇ ਪੰਜਾਬ ਤੋਂ ਅਗਾਂਹਵਧੂ ਕਿਸਾਨ ਸਿੱਧੇ ਮੁੱਖ ਮੰਤਰੀ ਨੂੰ ਆਪਣੇ ਸੁਝਾਅ ਦੇਣਗੇ ਅਤੇ ਪ੍ਰਸਾਸ਼ਨ, ਵਿਭਾਗਾਂ, ਖੇਤੀਬਾੜੀ ਖੋਜ ਸੰਸਥਾਵਾਂ ਅਤੇ ਕਿਸਾਨਾਂ ਵਿੱਚ ਖੁੱਲੀ ਗੱਲਬਾਤ ਰਾਹੀਂ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਜਿਸ ਰਾਹੀਂ ਸੂਬੇ ਦੀ ਖੇਤੀਬਾੜੀ ਨੂੰ ਵੰਨ-ਸੁਵੰਨਤਾ ਵੱਲ ਲਿਜਾਉਣ, ਲਾਹੇਵੰਦ ਬਣਾਉਣ ਅਤੇ ਖੇਤੀਬਾੜੀ ਸੁਧਾਰਾਂ ਦਾ ਕੰਮ ਕਰਨ ਲਈ ਤਜਵੀਜ਼ ਤਿਆਰ ਕੀਤੀ ਜਾਵੇਗੀ।


ਖੇਤੀਬਾੜੀ ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹੀ ਪਹਿਲ ਕੀਤੀ ਗਈ ਹੈ ਅਤੇ ਇਸ ਮਿਲਣੀ ਦੌਰਾਨ ਖੇਤੀਬਾੜੀ ਤੇ ਖੇਤੀ ਆਧਾਰਿਤ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਬੂਥਾਂ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ ਕਿਸਾਨਾਂ ਲਈ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਪਹਿਲੀ ਕਿਸਾਨ-ਸਰਕਾਰ ਮਿਲਣੀ ਲਈ 5 ਹਜ਼ਾਰ ਕਿਸਾਨਾਂ/ ਉੱਦਮੀਆਂ ਨੂੰ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਿਲਣੀ ਦੌਰਾਨ ਤਜ਼ਰਬੇਕਾਰ ਕਿਸਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਗਈ ਹੈ, ਜੋ ਕਿ ਖੇਤੀਬਾੜੀ ਅਤੇ ਖੇਤੀਬਾੜੀ ਸਹਾਇਕ ਕਿੱਤਿਆਂ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਦੀ ਭਰਪੂਰ ਜਾਣਕਾਰੀ ਰੱਖਦੇ ਹਨ।ਇਸ ਤੋਂ ਇਲਾਵਾ ਵੱਖ-ਵੱਖ ਖੇਤੀਬਾੜੀ ਕਲੱਬਾਂ, ਐਸੋਸੀਏਸ਼ਨਾਂ ਦੇ ਮੈਂਬਰ ਵੀ ਇਸ ਮਿਲਣੀ ਦਾ ਹਿੱਸਾ ਬਣਨਗੇ। ਉਨ੍ਹਾਂ ਦੱਸਿਆ ਕਿ ਇਸ ਮਿਲਣੀ ਵਿੱਚ ਸੈਲਫ ਹੈਲਪ ਗਰੁੱਪਾਂ, ਸਹਿਕਾਰੀ ਸੁਸਾਇਟੀਆਂ ਨਾਲ ਸਬੰਧਤ ਕਿਸਾਨ ਬੀਬੀਆਂ ਦੀ ਸ਼ਮੂਲੀਅਤ ਯਕੀਨੀ ਬਣਾਈ ਗਈ ਹੈ।


ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸਬਜ਼ੀਆਂ, ਫ਼ਲ, ਗੰਨਾ, ਨਰਮਾ, ਮੋਟਾ ਅਨਾਜ਼, ਦਵਾਈਆਂ ਵਾਲੇ ਬੂਟੇ ਅਤੇ ਖੁਸ਼ਬੂਦਾਰ ਬੂਟੇ, ਮੁਰਗੀ ਪਾਲਣ, ਮੱਛੀ ਪਾਲਣ, ਬੱਕਰੀ ਪਾਲਣ, ਚਾਰਾ ਅਤੇ ਪਸ਼ੂ ਆਹਾਰ, ਡੇਅਰੀ, ਖੇਤੀਬਾੜੀ ਮਸ਼ੀਨਰੀ, ਕੰਢੀ ਖੇਤਰ, ਵਣ ਖੇਤੀ, ਖੁੰਬਾਂ ਅਤੇ ਮਧੂ ਮੱਖੀ ਪਾਲਣ, ਫੂਡ ਪ੍ਰੋਸੈਸਿੰਗ ਐਂਡ ਮੁੱਲ ਵਾਧਾ ਅਤੇ ਸਟਾਰਟ ਅੱਪ, ਜੈਵਿਕ ਖੇਤੀ, ਦਾਲਾਂ ਤੇ ਤੇਲ ਬੀਜ, ਕਣਕ, ਝੋਨਾ ਅਤੇ ਮੱਕੀ ਅਤੇ ਬਾਸਮਤੀ ਆਦਿ 20 ‘ਸਲਾਹ ਮਸ਼ਵਰਾ ਬੂਥ’ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ 20 ਵੱਖ-ਵੱਖ ਬੂਥਾ ‘ਤੇ ਵਿਸ਼ਾ ਮਾਹਿਰ ਮੌਜੂਦ ਹੋਣਗੇ, ਜੋ ਕਿਸਾਨਾਂ ਨੂੰ ਸਮੱਸਿਆਵਾਂ ਦੇ ਹੱਲ ਲਈ ਸੁਝਾਅ ਦੇਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੂਥਾਂ ‘ਤੇ ਸੈਂਪਲਿੰਗ ਦੀ ਵਿਵਸਥਾ ਵੀ ਹੋਵੇਗੀ।


ਸ. ਧਾਲੀਵਾਲ ਨੇ ਦੱਸਿਆ ਕਿ ਇਸ ਮੌਕੇ 11 ਵੱਖ-ਵੱਖ ਵਿਭਾਗਾਂ ਜਿਨ੍ਹਾਂ ਵਿੱਚ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ, ਮੰਡੀ ਬੋਰਡ, ਪੋਲਟਰੀ, ਮਿੱਟੀ ਅਤੇ ਪਾਣੀ ਸੰਭਾਲ, ਪੰਜਾਬ ਐਗਰੋ ਇੰਡਸਟਰੀਜ਼, ਮਿਲਫੈੱਡ ਅਤੇ ਮਾਰਕਫੈੱਡ ਯਾਮਲ ਹਨ, ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਪ੍ਰਦਰਸ਼ਨੀਆਂ ਜਾਣਕਾਰੀ ਭਰਪੂਰ ਹੋਣਗੀਆਂ ਜੋ ਕਿ ਕਿਸਾਨਾਂ ਦਾ ਮਾਰਗ ਦਰਸ਼ਨ ਕਰਨਗੀਆਂ।


ਵਿਜੀਲੈਂਸ ਨੇ ਪੰਚਾਇਤ ਸਕੱਤਰ ਨੂੰ ਕੀਤਾ ਗ੍ਰਿਫਤਾਰ

 ਵਿਜੀਲੈਂਸ ਨੇ ਪੰਚਾਇਤ ਸਕੱਤਰ ਨੂੰ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ


ਚੰਡੀਗੜ੍ਹ, 8 ਫਰਵਰੀ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬੁੱਧਵਾਰ ਨੂੰ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਵਲਟੋਹਾ, ਜ਼ਿਲ੍ਹਾ ਤਰਨਤਾਰਨ ਵਿੱਚ ਤਾਇਨਾਤ ਪੰਚਾਇਤ ਸਕੱਤਰ ਹਰਦਿਆਲ ਸਿੰਘ ਵਾਸੀ ਪਿੰਡ ਦਾਸੂਵਾਲ, ਜਿਲਾ ਤਰਨਤਾਰਨ ਨੂੰ ਉਸ ਦੀ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।  


ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਪੰਚਾਇਤ ਸਕੱਤਰ ਖਿਲਾਫ਼ ਭ੍ਰਿਸ਼ਟਾਚਾਰ ਰਾਹੀਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਲੱਗੇ ਦੋਸ਼ਾਂ ਸਬੰਧੀ ਵਿਜੀਲੈਂਸ ਜਾਂਚ ਦੀ ਪੜਤਾਲ ਉਪਰੰਤ ਇਹ ਕੇਸ ਦਰਜ ਕੀਤਾ ਗਿਆ ਹੈ।

 

ਹੋਰ ਵੇਰਵੇ ਦਿੰਦਿਆਂ ਉਨਾਂ ਅੱਗੇ ਦੱਸਿਆ ਕਿ ਵਿਜੀਲੈਂਸ ਜਾਂਚ ਦੌਰਾਨ ਇਸ ਬਾਰੇ ਸਾਲਾਂ ਦੀ ਮਿਥੀ ਹੋਈ ਮਿਆਦ ਦੌਰਾਨ ਉਸਦੀ ਕੁੱਲ ਆਮਦਨ 47,65,188 ਰੁਪਏ ਸੀ ਅਤੇ ਕੁੱਲ ਖਰਚਾ 1,06,98,926 ਰੁਪਏ ਪਾਇਆ ਗਿਆ। ਇਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਚੈਕ ਪੀਰੀਅਡ ਦੌਰਾਨ ਪ੍ਰਾਪਤ ਹੋਈ ਆਮਦਨ ਦੇ ਮੁਕਾਬਲੇ ਮੁਲਜ਼ਮ ਵੱਲੋਂ ਕੀਤੇ ਗਏ ਕੁੱਲ ਖਰਚੇ ਵਿੱਚ 59,33,738 ਰੁਪਏ ਦਾ ਵੱਧ ਖਰਚਾ ਕੀਤਾ ਗਿਆ ਹੈ।


ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਹਰਦਿਆਲ ਸਿੰਘ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਵਿਖੇ

NVS ADMISSION 2023: ਹੁਣ 15 ਫਰਵਰੀ ਤੱਕ ਕਰੋ ਅਪਲਾਈ,

 Online registration for Admission to Class-VI (session 2023-24) in Jawahar Navodaya Vidyalayas through selection test is in progress.Last date of submission of online applications is further extended up to 15th February 2023. Candidates may apply free of cost by visiting the website https://navodaya.gov.in or https://cbseitms.rcil.gov.in/nvsThe online correction window will be opened on 16th & 17th February, 2023.

The correction in data of registered candidates for class VI JNVST 2023 is permitted only in Gender (Male/Female), Category (Gen/OBC/SC/ST), Area (Rural/Urban), Disability and Medium of Examination.

BIO METRIC ATTENDANCE; ਹੁਣ ਲਗੇਗੀ ਬਾਈਓਮੈਟਰਿਕਸ ਸਿਸਟਮ ਨਾਲ ਹਾਜ਼ਰੀ, ਹਰਜੋਤ ਬੈਂਸ ਨੇ ਜਾਰੀ ਕੀਤੇ ਹੁਕਮ

ਸਿੱਖਿਆ ਮੰਤਰੀ ਨੇ ਨਗਰ ਕੋਂਸਲ ਵਿੱਚ ਬਾਈਓਮੈਟਰਿਕਸ ਸਿਸਟਮ ਨਾਲ ਹਾਜਰੀ ਲਗਾਉਣ ਦੇ ਦਿੱਤੇ ਨਿਰਦੇਸ਼

ਹਰਜੋਤ ਬੈਂਸ ਨੇ ਚਰਨ ਗੰਗਾ ਸਟੇਡੀਅਮ ਸਣੇ ਵੱਖ ਵੱਖ ਵਾਰਡਾਂ ਦਾ ਕੀਤਾ ਦੌਰਾ, ਲੇਟ ਲਤੀਫੀ ਨਹੀ ਹੋਵੇਗੀ ਬਰਦਾਸ਼ਤ

ਗੁਰੂ ਨਗਰੀ ਦੀ ਸਫਾਈ ਵਿਵਸਥਾ ਵਿੱਚ ਕੁਤਾਹੀ ਨਹੀ ਹੋਵੇਗੀ ਬਰਦਾਸ਼ਤ, ਦਫਤਰਾਂ ਵਿੱਚ ਸਮੇਂ ਸਿਰ ਹਾਜ਼ਰ ਹੋਣ ਦੇ ਨਿਰਦੇਸ਼ 

ਹੋਲਾ ਮਹੱਲਾ ਦੌਰਾਨ ਸਾਰੇ ਵਿਭਾਗਾਂ ਨੂੰ ਜਿੰਮੇਵਾਰੀ ਨਾਲ ਕੰਮ ਕਰਨ ਦੀ ਹਦਾਇਤ

ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਦੌਰੇ ਮਗਰੋਂ ਹਰਕਤ ਵਿੱਚ ਪ੍ਰਸਾਸ਼ਨ 

ਸ੍ਰੀ ਅਨੰਦਪੁਰ ਸਾਹਿਬ 08 ਫਰਵਰੀ (ਅੰਜੂ ਸੂਦ)

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਪੰਜਾਬ ਅੱਜ ਤੜਕਸਾਰ ਆਪਣੇ ਵਿਧਾਨ ਸਭਾ ਹਲਕੇ ਦੇ ਦੌਰੇ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼ਹਿਰ ਦੀ ਸਫਾਈ ਵਿਵਸਥਾ, ਸਟਰੀਟ ਲਾਈਟ, ਗੰਦੇ ਪਾਣੀ ਨਿਕਾਸੀ ਅਤੇ ਹੋਰ ਪ੍ਰਬੰਧਾਂ ਦਾ ਜਾਇਜਾ ਲਿਆ। ਕੈਬਨਿਟ ਮੰਤਰੀ ਨੇ ਸਵੇਰੇ 9 ਵਜੇ ਨਗਰ ਕੋਂਸਲ ਦਫਤਰ ਪਹੁੰਚ ਕੇ ਉਥੇ ਮੁਲਜ਼ਮਾ ਦੀ ਹਾਜ਼ਰੀ ਅਤੇ ਪਹੁੰਚਣ ਦੇ ਸਮੇਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਅਧਿਕਾਰੀਆਂ ਕਰਮਚਾਰੀਆਂ ਨੂੰ ਸਮੇਂ ਸਿਰ ਦਫਤਰ ਆਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਦਫਤਰਾਂ ਵਿੱਚ ਕੋਈ ਖੱਜਲ ਖੁਆਰੀ ਨਾ ਹੋਣ ਦਿੱਤੀ ਜਾਵੇ। ਅਧਿਕਾਰੀਆਂ ਤੇ ਕਰਮਚਾਰੀਆਂ ਦੀ ਲੇਟ ਲਤੀਫੀ ਬਰਦਾਸ਼ਤ ਨਹੀ ਹੋਵੇਗੀ।

PSEB EXAM SCHEDULE 2024: ਸਿੱਖਿਆ ਬੋਰਡ ਸੈਸ਼ਨ 2023-24 ਦੌਰਾਨ ਬਾਰ ਬਾਰ ਨਹੀਂ ਲਵੇਗਾ ਪ੍ਰੀਖਿਆਵਾਂ, ਪੜ੍ਹੋ ਇਥੇ 
 ਸਿੱਖਿਆ ਮੰਤਰੀ ਨੇ ਨਿਵੇਕਲੀ ਪਹਿਲ ਕਦਮੀ ਕਰਦੇ ਹੋਏ 100 ਪ੍ਰਤੀਸ਼ਤ ਦਫਤਰਾਂ ਵਿੱਚ ਹਾਜਰੀ ਨੂੰ ਯਕੀਨੀ ਬਣਾਉਣ ਲਈ ਤੁਰੰਤ ਨਗਰ ਕੋਂਸਲ ਵਿੱਚ ਬਾਈਓਮੈਟਰਿਕਸ ਹਾਜਰੀ ਮਸ਼ੀਨ ਲਗਾਉਣ ਦੇ ਨਿਰਦੇ਼ਸ(read) ਦਿੱਤੇ। ਉਨ੍ਹਾਂ ਨੇ ਕਿਹਾ ਕਿ ਹਰ ਕਰਮਚਾਰੀ ਦੀ ਦਫਤਰ ਵਿੱਚ ਆਉਣ ਤੇ ਜਾਣ ਦਾ ਸਮਾ ਇਸ ਬਾਈਓਮੈਟਰਿਕਸ ਹਾਜਰੀ ਮਸ਼ੀਨ ਵਿੱਚ ਦਰਜ ਹੋਵੇਗਾ ਅਤੇ ਫਰਲੋ ਬੰਦ ਹੋ ਜਾਵੇਗੀ। ਇਸ ਦੇ ਨਾਲ ਨਗਰ ਕੋਂਸਲ ਦਫਤਰ ਵਿੱਚ ਆਪਣੇ ਕੰਮਕਾਜ ਲਈ ਆਉਣ ਵਾਲੇ ਨਗਰ ਵਾਸੀਆਂ ਨੂੰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਗੈਰ ਹਾਜਰੀ ਨਾਲ ਬੇਲੋੜੀ ਖੱਜਲ ਖੁਆਰੀ ਤੋ ਰਾਹਤ ਮਿਲੇਗੀ। ਇਸ ਉਪਰੰਤ ਸਿੱਖਿਆ ਮੰਤਰੀ ਨੇ ਚਰਨ ਗੰਗਾ ਸਟੇਡੀਅਮ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ, ਮਨੀਸ਼ਾ ਰਾਣਾ ਆਈ.ਏ.ਐਸ ਉਪ ਮੰਡਲ ਮੈਜਿਸਟ੍ਰੇਟ ਵੀ ਸਿੱਖਿਆ ਮੰਤਰੀ ਦੇ ਨਾਲ ਸਨ। 


LOKHIT TRANSFER: ਲੋਕਹਿੱਤ ਵਿੱਚ ਅਧਿਆਪਕਾਂ ਦੀਆਂ ਬਦਲੀਆਂ, ਪੜ੍ਹੋ ਇਥੇ 


PSEB EXAM 2023: ਅੰਕਾਂ ਨੂੰ ਅਪਲੋਡ ਕਰਨ ਲਈ ਅਹਿਮ ਸੂਚਨਾ 


   ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਹੋਲਾ ਮਹੱਲਾ ਦੇ ਤਿਉਹਾਰ ਤੋ ਪਹਿਲਾ ਕੀਤੇ ਨਗਰ ਦੇ ਵੱਖ ਵੱਖ ਖੇਤਰਾਂ ਦੇ ਦੌਰੇ ਉਪਰੰਤ ਸ਼ਹਿਰ ਵਿੱਚ ਸਫਾਈ ਮੁਹਿੰਮ ਦੀ ਸੁਰੂਆਤ ਹੋ ਗਈ। ਉਨ੍ਹਾਂ ਵੱਲੋਂ ਕੀਤੇ ਤੂਫਾਨੀ ਦੌਰੇ ਉਪਰੰਤ ਸ਼ਹਿਰ ਦੀਆਂ ਅੰਦਰੂਨੀ ਅਤੇ ਬਾਹਰੀ ਸਟਰੀਟ ਲਾਈਟਾਂ, ਸੀਵਰੇਜ ਦੀ ਸਫਾਈ ਵਿੱਚ ਕਰਮਚਾਰੀ ਰੁੱਝ ਗਏ। ਸਿੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਕਿ ਹੋਲਾ ਮਹੱਲਾ ਦੇ ਤਿਉਹਾਰ ਮੌਕੇ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਣ ਦਿੱਤੀ ਜਾਵੇ। ਉਨ੍ਹਾਂ ਨੇ ਨਗਰ ਕੋਂਸਲ ਦੇ ਕਰਮਚਾਰੀਆ ਨੂੰ ਸਮੇ ਸਿਰ ਡਿਊਟੀ ਤੇ ਹਾਜ਼ਰ ਆਉਣ ਅਤੇ ਆਪਣੀ ਡਿਉੂਟੀ ਪੂਰੀ ਮਿਹਨਤ, ਲਗਨ ਨਾਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਸਾਰੇ ਵਾਰਡਾਂ ਵਿੱਚ ਤੈਨਾਤ ਸਫਾਈ ਕਰਮਚਾਰੀਆਂ ਨਾਲ ਵਿਸਥਾਰ ਪੂਰਵਕ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਨਿਰੰਤਰ ਬਰਕਰਾਰ ਰੱਖਣ ਦੇ ਨਿਰਦੇਸ਼ ਦਿੱਤੇ। 


LOKHIT TRANSFER: ਲੋਕਹਿੱਤ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਐਸਸੀਈਆਰਟੀ ਦਫ਼ਤਰ ਵਿਖੇ

 

ਪੰਜਾਬ ਸਕੂਲ ਸਿੱਖਿਆ ਬੋਰਡ ( PSEB) ਵੱਲੋਂ ਬੋਰਡ ਪ੍ਰੀਖਿਆਵਾਂ ਦੇ ਅੰਕਾਂ ਨੂੰ ਅਪਲੋਡ ਕਰਨ ਸਬੰਧੀ ਸਕੂਲ ਮੁੱਖੀਆਂ ਨੂੰ ਅਹਿਮ ਸੂਚਨਾ

ਪੰਜਾਬ ਸਕੂਲ ਸਿੱਖਿਆ ਬੋਰਡ ( PSEB) ਵੱਲੋਂ ਬੋਰਡ ਪ੍ਰੀਖਿਆਵਾਂ ਦੇ ਅੰਕਾਂ ਨੂੰ ਅਪਲੋਡ ਕਰਨ ਸਬੰਧੀ ਸਕੂਲ ਮੁੱਖੀਆਂ ਨੂੰ ਅਹਿਮ ਸੂਚਨਾ ਚੰਡੀਗੜ੍ਹ, 8 ਫਰਵਰੀ 

ਪੰਜਾਬ ਸਕੂਲ ਸਿੱਖਿਆ ਬੋਰਡ( PSEB.ac.in)  ਵੱਲੋਂ ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਫਰਵਰੀ/ਮਾਰਚ-2023 ਪ੍ਰੀਖਿਆ ਬਾਰ੍ਹਵੀਂ ਸ਼੍ਰੇਣੀ ਆਈ.ਐਨ.ਏ. ਦੇ ਅੰਕ ਅਪਲੋਡ ਕਰਨ ਲਈ ਮਿਤੀ: 13-02-2023 ਤੱਕ ਹੈ ਅਤੇ ਪੰਜਵੀਂ/ਅੱਠਵੀਂ ਸ਼੍ਰੇਣੀ ਦੇ ਲਈ ਸੀ.ਸੀ.ਈ. ਦੇ ਅੰਕ ਆਨਲਾਈਨ ਅਪਲੋਡ ਕਰਨ ਲਈ ਮਿਤੀ: 24- 02-2023 ਤੱਕ ਵਾਧਾ ਕੀਤਾ ਗਿਆ ਹੈ। ਮਿੱਥੀ ਮਿਤੀ ਤੱਕ ਸੀ.ਸੀ.ਈ./ਆਈ.ਐਨ.ਏ. ਦੇ ਅੰਕ ਅਪਲੋਡ ਨਾ ਕਰਨ ਕਰਕੇ ਸਬੰਧਤ ਸਕੂਲ ਦੇ ਨਤੀਜੇ ਦੀ ਦੇਰੀ ਦੀ ਜਿੰਮੇਵਾਰੀ ਸਬੰਧਤ ਸਕੂਲ ਮੁੱਖੀ ਦੀ ਹੋਵੇਗੀ।


NAIN TEHSILDAR RECRUITMENT: ਪ੍ਰੀਖਿਆ ਰੱਦ, ਨਵੇਂ ਸਿਰੇ ਲਈ ਜਾਵੇਗੀ ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ,

 

ਪੰਜਾਬ ਸਰਕਾਰ ਦੇ  ਵਕੀਲ ਨੇ ਹਾਈਕੋਰਟ ਵਿੱਚ ਦੱਸਿਆ ਕਿ ਭਰਤੀ ਨੋਟਿਸ ਮਿਤੀ 17.12.2020 ਦੇ ਅਨੁਸਾਰ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਮਿਤੀ 20.01.2023 ਦੇ ਫੈਸਲੇ ਅਨੁਸਾਰ ਦੁਬਾਰਾ ਪ੍ਰੀਖਿਆ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।
ਪੜ੍ਹੋ ਹੁਕਮ 

PSEB EXAM SCHEDULE 2024: ਅਗਲੇ ਸਾਲ ਤੋਂ ਸਿਖਿੱਆ ਵਿਭਾਗ ਨਹੀਂ ਲਵੇਗਾ ਬਾਰ ਬਾਰ ਇਮਤਿਹਾਨ,

PSEB EXAM SCHEDULE: ਅਗਲੇ ਸਾਲ ਤੋਂ ਸਿਖਿੱਆ ਵਿਭਾਗ ਨਹੀਂ ਲਵੇਗਾ ਬਾਰ-ਬਾਰ ਇਮਤਿਹਾਨ 


ਜ਼ਿਲ੍ਹਾ ਬਠਿੰਡਾ ਦੇ ਵਾਸੀ ਸੋਨੀ ਸਿੰਗਲਾ ਵੱਲੋਂ  ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਬਾਰ-ਬਾਰ ਲਏ ਜਾਣ ਵਾਲੇ Exam ਬਾਰੇ ਮੁੜ ਵਿਚਾਰ ਕਰਨ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਿੱਖਿਆ ਸਿਸਟਮ ਨੂੰ Evaluation System ਦੀ ਥਾਂ Education System ਬਣਾਉਣ ਦੀ ਅਪੀਲ ਡਾਇਰੈਕਟਰ ਐੱਸਸੀਈਆਰਟੀ ਨੂੰ ਕੀਤੀ ਗਈ।‌ਡਾਇਰੈਕਟਰ ਐੱਸਸੀਈਆਰਟੀ ਵੱਲੋਂ ਇਸ ਦੇ ਜਵਾਬ ਵਿੱਚ   ਦਸਿਆ ਕਿ ਇਸ ਸੰਬੰਧੀ ਵਿਭਾਗ ਵੱਲੋਂ ਪਹਿਲਾਂ ਹੀ ਕੰਮ ਕੀਤਾ ਜਾ ਰਿਹਾ ਹੈ। 

ਗੌਰਤਲਬ ਹੈ ਸਾਲ  2022-23 ਦੌਰਾਨ 3 BI MONTHLY TEST, ਟਰਮ ਪ੍ਰੀਖਿਆ ਅਤੇ ਪੂਰੀ ਬੋਰਡ ਪ੍ਰੀਖਿਆਵਾਂ ਲਈਆਂ ਗਈਆਂ ਜਿਸ ਕਾਰਨ ਬਹੁਤਾ ਸਮਾਂ ਇਹਨਾਂ ਪ੍ਰੀਖਿਆਵਾਂ ਵਿੱਚ ਹੀ ਲਗਾ।


ਸਿੱਖਿਆ ਮੰਤਰੀ ਨੇ ਅੱਜ ਦੁਬਾਰਾ ਕੀਤੀ ਚੈਕਿੰਗ ਖੁਦ ਲਾਈ ਮੁਲਾਜ਼ਮਾਂ ਦੀ ਹਾਜ਼ਰੀ, ਗੈਰ ਹਾਜ਼ਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ

ਸਿੱਖਿਆ ਮੰਤਰੀ ਨੇ ਅੱਜ ਦੁਬਾਰਾ ਕੀਤੀ ਚੈਕਿੰਗ ਖੁਦ ਲਾਈ ਮੁਲਾਜ਼ਮਾਂ ਦੀ ਹਾਜ਼ਰੀ, ਗੈਰ ਹਾਜ਼ਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ 

ਆਨੰਦਪੁਰ ਸਾਹਿਬ 8 ਫਰਵਰੀ 

ਸਿੱਖਿਆ ਮੰਤਰੀ  ਹਰਜੋਤ ਸਿੰਘ ਬੈਂਸ ਨੇ ਅੱਜ ਦੁਬਾਰਾ ਅਨੰਦਪੁਰ ਸਾਹਿਬ ਸ਼ਹਿਰ ਦੇ ਸਫ਼ਾਈ ਸੇਵਕਾਂ ਦੀ ਚੈਕਿੰਗ ਕੀਤੀ ,  ਖੁਦ  ਮੁਲਾਜ਼ਮਾਂ ਦੀ ਹਾਜ਼ਰੀ ਲਗਾਈ, ਅਤੇ  ਗੈਰ ਹਾਜ਼ਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ  ਕਰਨ ਦੀ ਹਦਾਇਤ ਕੀਤੀ।


ALSO READ:

PSEB EXAM SCHEDULE 2023-24 , ਸਿੱਖਿਆ ਵਿਭਾਗ ਕਰੇਗਾ ਇਹ ਬਦਲਾਅ 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਖਿਆ ਮੰਤਰੀ ਨੇ ਦਸਿਆ ," ਅੱਜ ਸਵੇਰੇ ਅਨੰਦਪੁਰ ਸਾਹਿਬ ਸ਼ਹਿਰ ਦੇ ਸਫ਼ਾਈ ਸੇਵਕਾਂ ਦੀ ਚੈਕਿੰਗ, ਮੇਰਾ ਮਕਸਦ ਗੁਰੂ ਸਾਹਿਬ ਦੀ ਇਸ ਪਾਵਨ ਧਰਤੀ ਨੂੰ ਸਾਫ਼ ਰੱਖਣਾ ਹੈ। ਮੈ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੀ ਮੇਰਾ ਸਾਥ ਦੇਣ। ਲੰਬੇ ਸਮੇਂ ਤੋਂ ਗ਼ੈਰ ਹਾਜ਼ਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। "

ਦੇਖੋ ਵੀਡਿਉ 

https://fb.watch/iz1a2iWsOG/

TEHSILDAR TRANSFER: ਪੰਜਾਬ ਸਰਕਾਰ ਵੱਲੋਂ ਤਹਿਸੀਲਦਾਰਾਂ ਦੇ ਤਬਾਦਲੇ

 

ਡੀ.ਟੀ.ਐੱਫ. ਨੇ ਸੂਬਾ ਕਮੇਟੀ ਮੀਟਿੰਗ ਵਿੱਚ ਉਲੀਕੀ ਸੰਘਰਸ਼ ਦੀ ਰਣਨੀਤੀ

 // ਡੀ.ਟੀ.ਐੱਫ. ਨੇ ਸੂਬਾ ਕਮੇਟੀ ਮੀਟਿੰਗ ਵਿੱਚ ਉਲੀਕੀ ਸੰਘਰਸ਼ ਦੀ ਰਣਨੀਤੀ //


ਓ.ਡੀ.ਐੱਲ. ਅਧਿਆਪਕਾਂ ਦੇ ਪੈਂਡਿੰਗ ਆਰਡਰ ਤੇ ਹੋਰ ਮਸਲੇ ਹੱਲ ਕਰਨ ਦੀ ਮੰਗ 


7 ਫਰਵਰੀ, ਲੁਧਿਆਣਾ ( ): ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਦੀ ਸੂਬਾ ਕਮੇਟੀ ਵੱਲੋਂ ਈਸੜੂ ਭਵਨ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ, ਜਿਸ ਵਿੱਚ ਓ.ਡੀ.ਐੱਲ. ਅਧਿਆਪਕਾਂ ਦੇ ਜ਼ਿਲ੍ਹਾ ਆਗੂ ਵੀ ਬਲਜਿੰਦਰ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਮੌਜੂਦ ਰਹੇ। ਜਿਸ ਦੌਰਾਨ ਸਿੱਖਿਆ ਮੰਤਰੀ ਤੋਂ ਓ.ਡੀ.ਐੱਲ. ਅਧਿਆਪਕਾਂ ( ਵਿਭਾਗੀ ਭਰਤੀਆਂ 3442,7654, 5178) ਦੇ 11-11 ਸਾਲ ਤੋਂ ਪੈਂਡਿੰਗ ਰੈਗੂਲਰ ਆਰਡਰ ਜਾਰੀ ਕਰਨ ਅਤੇ ਪੈਂਡਿੰਗ ਵਿਕਟਿਮਾਇਜੇਸ਼ਨਾਂ ਦੇ ਮਾਮਲੇ ਫੌਰੀ ਹੱਲ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ ਗਈ ਹੈ।ਡੀ.ਟੀ.ਐੱਫ. ਪੰਜਾਬ ਦੇ ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਸੂਬਾ ਮੀਤ ਪ੍ਰਧਾਨਾਂ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ ਅਤੇ ਬੇਅੰਤ ਫੁੱਲੇਵਾਲਾ ਨੇ ਦੱਸਿਆ ਕੇ ਮੀਟਿੰਗ ਦੌਰਾਨ ਪਿਛਲੇ ਸਮੇਂ ਦੌਰਾਨ ਹੋਏ ਜਥੇਬੰਦਕ ਐਕਸ਼ਨਾਂ ਦਾ ਰਿਵਿਊ ਕੀਤਾ ਗਿਆ ਹੈ। ਇਸ ਤੋਂ ਇਲਾਵਾ 180 ਈ.ਟੀ.ਟੀ. 'ਤੇ ਮੁਢਲੀ ਭਰਤੀ (4500 ਈ.ਟੀ.ਟੀ.) ਦੇ ਨਿਯਮ, ਪ੍ਰਾਇਮਰੀ ਅਤੇ ਸੈਕੰਡਰੀ ਅਧਿਆਪਕਾਂ ਦੀਆਂ ਪੈਂਡਿੰਗ ਪ੍ਰੋਮੋਸ਼ਨਾਂ, ਸੀਨੀਆਰਤਾ ਸੂਚੀਆਂ ਦੀ ਅਪਡੇਸ਼ਨ, ਪਹਿਲਾਂ ਹੋਈਆਂ ਬਦਲੀਆਂ ਲਾਗੂ ਕਰਨ ਅਤੇ ਰਹਿੰਦੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦੇਣ, ਸਾਲ 2018 ਦੇ ਵਿਭਾਗੀ ਨਿਯਮਾਂ ਵਿਚ ਸੋਧ ਕਰਵਾਕੇ ਵਿਭਾਗੀ ਤੇ ਕੰਪਿਊਟਰ ਪ੍ਰੀਖਿਆਵਾਂ ਰੱਦ ਕਰਵਾਉਣ, ਪੈਂਡਿੰਗ ਨਵੀਆਂ ਭਰਤੀਆਂ ਨੂੰ ਮੁਕੰਮਲ ਕਰਨ, ਕੱਚੇ ਅਧਿਆਪਕਾਂ ਨੂੰ ਪੱਕੇ ਕਾਰਵਾਉਣ ਅਤੇ ਕੰਪਿਊਟਰ ਅਧਿਆਪਕਾਂ ਦੀ ਵਿਭਾਗੀ ਸ਼ਿਫਟਿੰਗ 'ਤੇ ਹੋਰ ਮੰਗਾਂ, 5178/8886/3582 ਅਧਿਆਪਕਾਂ ਦੇ ਪੈਂਡਿੰਗ ਮਾਮਲੇ, ਹੈੱਡਮਾਸਟਰਾਂ ਦੇ ਪਰਖ ਕਾਲ ਪਾਰ ਕਰਵਾਉਣ ਅਤੇ ਮੰਗ ਪੱਤਰ ਵਿੱਚ ਦਰਜ਼ ਹੋਰਨਾਂ ਮਾਮਲਿਆਂ ਦਾ ਸਿੱਖਿਆ ਮੰਤਰੀ ਵੱਲੋਂ ਕੀਤੇ ਵਾਅਦੇ ਅਨੁਸਾਰ ਸਮਾਂਬੱਧ ਹੱਲ ਨਾ ਹੋਣ ਦੀ ਸੂਰਤ ਵਿੱਚ ਭਵਿੱਖ ਦੇ ਜ਼ਿਲ੍ਹਾ ਪੱਧਰੀ ਅਤੇ ਸੂਬਾ ਪੱਧਰੀ ਸੰਘਰਸ਼ਾਂ ਦੀ ਠੋਸ ਰਣਨੀਤੀ ਉਲੀਕੀ ਦਿੱਤੀ ਗਈ ਹੈ, ਜਿਸ ਨੂੰ ਸਿੱਖਿਆ ਮੰਤਰੀ ਵੱਲੋਂ ਮੀਟਿੰਗਾਂ ਵਿੱਚ ਦਿੱਤੇ ਭਰੋਸਿਆਂ 'ਤੇ ਖਰੇ ਨਾਂ ਉਤਰਨ ਦੀ ਸੂਰਤ ਵਿੱਚ ਐਲਾਨਿਆ ਜਾਵੇਗਾ। ਇਸ ਦੇ ਨਾਲ਼ ਹੀ 19 ਫਰਵਰੀ ਨੂੰ ਚੰਡੀਗੜ੍ਹ ਵਿਖੇ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਮਹਾਂ ਰੈਲੀ ਵਿੱਚ ਅਧਿਆਪਕਾਂ ਦੀ ਵੱਡੀ ਗਿਣਤੀ ਸ਼ਾਮਿਲ ਕਾਰਵਾਉਣ ਅਤੇ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਵੱਲੋਂ 11 ਫਰਵਰੀ ਨੂੰ ਲੁਧਿਆਣਾ ਵਿਖੇ ਹੋਣ ਜਾ ਰਹੇ ਸੈਮੀਨਾਰ ਵਿੱਚ ਹਿੱਸਾ ਬਨਣ ਦਾ ਫੈਸਲਾ ਕੀਤਾ ਗਿਆ ਹੈ। 


ਮੀਟਿੰਗ ਵਿੱਚ ਸੰਯੁਕਤ ਸਕੱਤਰ ਕੁਲਵਿੰਦਰ ਸਿੰਘ ਜੋਸ਼ਨ , ਪਵਨ ਕੁਮਾਰ ਮੁਕਤਸਰ (ਪ੍ਰੈਸ ਸਕੱਤਰ), ਜਥੇਬੰਦਕ ਸਕੱਤਰ: ਮਹਿੰਦਰ ਕੌੜੀਆਂਵਾਲੀ ਅਤੇ ਰੁਪਿੰਦਰ ਪਾਲ ਗਿੱਲ, ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਕਮੇਟੀ ਮੈਂਬਰ: ਅਤਿੰਦਰ ਪਾਲ ਸਿੰਘ ਘੱਗਾ, ਪ੍ਰਿੰਸੀਪਲ ਲਖਵਿੰਦਰ ਸਿੰਘ ਫ਼ਤਹਿਗੜ੍ਹ ਸਾਹਿਬ, ਪਰਮਿੰਦਰ ਮਾਨਸਾ, ਗਿਆਨ ਚੰਦ ਰੂਪਨਗਰ, ਵਿਕਰਮ ਜੀਤ ਮਾਲੇਰਕੋਟਲਾ, ਬੀ.ਪੀ.ਈ.ਓ. ਰਮਨਜੀਤ ਸਿੰਘ ਸੰਧੂ, ਗੁਰਦਿਆਲ ਚੰਦ ਗੁਰਦਸਪੂਰ ਅਤੇ ਡੀ.ਟੀ.ਐੱਫ. ਆਗੂ ਹਰਿੰਦਰ ਪਟਿਆਲਾ, ਕਰਨਦੀਪ ਸਿੰਘ ਤਰਨਤਾਰਨ, ਗੁਰਜਿੰਦਰ ਮੰਝਪੁਰ ਹੁਸ਼ਿਆਰਪੁਰ, ਓ.ਡੀ.ਐੱਲ. ਅਧਿਆਪਕ ਯੂਨੀਅਨ (3442, 7654) ਤੋਂ ਦਰਸ਼ਨ ਲਾਲ ਫਿਰੋਜ਼ਪੁਰ, ਮਨਿੰਦਰ ਸਿੰਘ, ਲਖਵਿੰਦਰ ਸਿੰਘ ਬਠਿੰਡਾ, ਲਵਦੀਪ ਰੌਕੀ, ਪ੍ਰਭਜੋਤ ਸਿੰਘ, ਰਮੇਸ਼ ਕੁਮਾਰ, ਕੁਲਵਰਨ ਸਿੰਘ, ਅਵਤਾਰ ਸਿੰਘ ਖਾਲਸਾ ਅਤੇ ਗੁਰਪ੍ਰੀਤ ਸਿੰਘ ਮੌਜੂਦ ਰਹੇ। 

NVS ADMIT CARD: ਨਵੋਦਿਆ ਵਿਦਿਆਲਿਆ ਸੰਗਠਨ ਵੱਲੋਂ 9 ਵੀਂ ਜਮਾਤ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ

NVS ADMIT CARD: ਨਵੋਦਿਆ ਵਿਦਿਆਲਿਆ ਸੰਗਠਨ ਵੱਲੋਂ 9 ਵੀਂ ਜਮਾਤ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ

 

ਨਵੋਦਿਆ ਵਿਦਿਆਲਿਆ ਸੰਗਠਨ ਵੱਲੋਂ 9 ਵੀਂ ਜਮਾਤ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਜਿਨ੍ਹਾਂ ਵਿਦਿਆਰਥੀਆਂ ਨੇ 9 ਵੀਂ ਜਮਾਤ ਵਿੱਚ ਦਾਖਲੇ ਲਈ ਅਪਲਾਈ ਕੀਤਾ ਹੈ ਉਹ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। LINK FOR DOWNLOADING ADMIT CARD CLICK HERE

CHARGE OF SECRETARY PSEB: ਸੱਕਤਰ, ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਾਧੂ ਚਾਰਜ ਦਿੱਤਾ

 

PSEB DATESHEET 2023

PSEB DATESHEET 2023

The Punjab School Education Board (PSEB) has recently announced the date sheet for the 2023 academic year.  It includes exam dates for board exams ,  holidays between exams   and more. For students preparing to appear for their board exams this year, it is essential that they stay updated with the latest updates from PSEB. This blog post will provide an overview of the PSEB Date Sheet 2023, so that you can be fully prepared for your upcoming exams. Read on to find out more about what’s in store from PSEB!

www.pseb.ac.in date sheet 2023


The Punjab School Education Board (PSEB) has release the PSEB 10th and 12th Date Sheets for the academic year 2022-2023 in the month of  February on its official website, www.pseb.ac.in. Students who are going to appear for the PSEB 10th & 12th board exams must start their preparation as per the syllabus prescribed by the board. In order to help students with their preparation, we have provided the complete PSEB 5th , 8th 10th & 12th Syllabus on our website for reference purposes.

Students must note that the Punjab Board 10th & 12th Exams will be held in February /March/April and the results will be declared in May/June respectively.

Pseb 5th, 8th, 10th and  12th date sheet 2023 download

Pseb 5th and 8th date sheet 202 download – The Punjab School Education Board (PSEB) has announced the date sheet for the fifth and eighth board examinations. The exams will be held in February / March /April 2023 , Download the date sheet here.

Guidelines to download Pseb date sheet

To download the PSEB date sheet, students must follow the steps given below:

1. Visit the official website of Punjab School education board ( Pseb) i.e.  www.pseb.ac.in
2. On the homepage of official website , click on the link for 'Examination Date sheet 5th , 8th , 10th and 12th class '
3. A new page will open with the date sheet for different classes
4. Select the appropriate class and download the date sheet PDF
5. Take a printout of the same for future reference

ਪੰਜਵੀਂ  ਪਰੀਖਿਆ ਫਰਵਰੀ ਮਾਰਚ 2013 ਡੇਟ-ਲੀਟ (ਲਿਖਤੀ) 

ਪੰਜਵੀਂ ਫਰਵਰੀ/ਮਾਰਚ-2013 ਦੀ ਸਲਾਨਾ ਪਰੀਖਿਆ ਸਵੇਰ ਦੇ ਸੈਸ਼ਨ ਵਿੱਚ ਹੋਵੇਗੀ। ਪਰੀਖਿਆ ਸਵੇਰੇ 10:00 ਵਜੇ ਤੋਂ ਸ਼ੁਰੂ ਹੋਵੇਗੀ। ਵਿਸ਼ਾ ਸਵਾਗਤ ਜਿੰਦਗੀ (510) ਦੀ ਪਰੀਖਿਆ ਦਾ ਸਮਾਂ 2 ਘੰਟੇ ਅਤੇ ਬਾਕੀ ਸਾਰੇ ਵਿਸ਼ਿਆਂ ਦੀ ਪਰੀਖਿਆ ਲਈ ਸਮਾਂ 3 ਘੰਟੇ ਦਾ ਹੋਵੇਗਾ, ਪਰੀਖਿਆਰਥੀਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਗਿਆ  ਹੈ।  

Date Day Subject/ subject Code
27-02-2023 ਸੋਮਵਾਰ ਅੰਗਰੇਜ਼ੀ (507)
28-02-2023 ਮੰਗਲਵਾਰ ਸਵਾਗਤ ਜਿੰਦਗੀ ( 509)
02-03-2023 ਵੀਰਵਾਰ ਗਣਿਤ
03-03-2023 ਸ਼ੁੱਕਰਵਾਰ ਪਹਿਲੀ ਭਾਸ਼ਾ (ਪੰਜਾਬੀ(501)/ਹਿੰਦੀ(503)/ਉਰਦੂ(505)
04-03-2023 ਸ਼ਨੀਵਾਰ ਵਾਤਾਵਰਣ ਸਿੱਖਿਆ (509)
06-03-2023 ਸੋਮਵਾਰ ਦੂਜੀ ਭਾਸ਼ਾ (ਪੰਜਾਬੀ(502)/ਹਿੰਦੀ (504)/ਉਰਦੂ(506}}
5th Class Date sheet Download here

Pseb 8th date sheet 2023 download 

ਅੱਠਵੀਂ ਸ਼੍ਰੇਣੀ ਪਰੀਖਿਆ ਫਰਵਰੀ(ਮਾਰਚ- 2023 ਡੇਟ ਸ਼ੀਟ (ਲਿਖਤੀ)
ਅੱਠਵੀਂ  ਫਰਵਰੀ/ਮਾਰਚ-2023 ਦੀ ਸਲਾਨਾ ਪਰੀਖਿਆ ਸਵੇਰ ਦੇ ਸੈਸ਼ਨ ਵਿੱਚ ਹੋਵੇਗੀ।
ਪਰੀਖਿਆ ਸਵੇਰੇ 10:00 ਵਜੇ ਤੋਂ ਸ਼ੁਰੂ ਹੋਵੇਗੀ। ਪਰੀਖਿਆ ਲਈ ਸਮਾਂ 3 ਘੰਟੇ ਦਾ ਹੋਵੇਗਾ,ਪਰੀਖਿਆਰਥੀਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ।

. ਕੰਪਿਊਟਰ ਸਾਇੰਸ (811), ਇਲੈਕਟ੍ਰਿਕਲ ਐਂਡ ਰੇਡੀਓ ਵਰਕ (821), ਸਧਾਰਨ ਘਰੇਲੂ ਯੰਤਰਾਂ,ਵਾਈਰਿੰਗ ਦੀ ਮੁਰੰਮਤ ਅਤੇ ਸਾਂਭ- ਸੰਭਾਲ ਅਤੇ ਟਰਾਂਜਿਸਟਰ ਦੀ ਮੁਰੰਮਤ ਅਤੇ ਸਾਂਭ ਸੰਭਾਲ (824),ਸਵਾਗਤ ਜਿੰਦਗੀ (825) ਦੇ ਪਰੀਖਿਆ ਲਈ ਸਮਾਂ 2 ਘੰਟੇ, ਖੇਤੀਬਾੜੀ (813) ਵਿਸ਼ੇ ਦੀ ਪਰੀਖਿਆ ਲਈ ਸਮਾਂ 24 ਘੰਟੇ ਅਤੇ ਬਾਕੀ ਸਾਰੇ ਵਿਸ਼ਿਆਂ ਦੀ ਪਰੀਖਿਆ ਲਈ ਸਮਾਂ 3 ਘੰਟੇ ਦਾ ਹੋਵੇਗਾ।

ਵਿਲੱਖਣ ਸਮਰੱਥਾ ਵਾਲੇ ਪਰੀਖਿਆਰਥੀਆਂ ਦੀ ਪਰੀਖਿਆ ਸਕੂਲ ਪੱਧਰ ਤੇ ਲਈ ਜਾਵੇਗੀ। ਕਟਾਈ ਅਤੇ ਸਲਾਈ (814), ਨੀਡਲ ਵਰਕ (820) ਵਿਸ਼ੇ ਕੇਵਲ ਪ੍ਰਯੋਗੀ ਵਿਸ਼ੇ ਹਨ, ਇਹਨਾਂ ਦੀ ਲਿਖਤੀ ਪ੍ਰੀਖਿਆ ਨਹੀਂ ਹੋਵੇਗੀ।

ਪਰੀਖਿਆ ਕੇਂਦਰ ਦੀ ਹੱਦ ਵਿੱਚ ਮੋਬਾਇਲ ਫ਼ੋਨ ਦੀ ਵਰਤੋਂ ਅਤੇ ਕੋਲ ਰੱਖਣ ਦੀ ਮਨਾਹੀ ਹੈ।
Date Date of Exam Subject/ subject Code
25-02-2023 ਸ਼ਨੀਵਾਰ ਸਮਾਜਿਕ ਸਿੱਖਿਆ (810)
27-02-2023 ਸੋਮਵਾਰ ਅੰਗਰੇਜ਼ੀ (807)
28-02-2023 ਮੰਗਲਵਾਰ ਪਹਿਲੀ ਭਾਸ਼ਾ (ਪੰਜਾਬੀ(801)/ਹਿੰਦੀ(803)/ਉਰਦੂ(805)
01-03-2023 ਬੁੱਧਵਾਰ ਸਵਾਗਤ ਜਿੰਦਗੀ ( 825)
02-03-2023 ਵੀਰਵਾਰ ਵਿਗਿਆਨ (809)
03-03-2023 ਸ਼ੁੱਕਰਵਾਰ ਕੰਪਿਊਟਰ ਸਾਇੰਸ (811)
04-03-2023 ਸ਼ਨੀਵਾਰ ਦੂਜੀ ਭਾਸ਼ਾ (ਪੰਜਾਬੀ(802)/ਹਿੰਦੀ (804)/ਉਰਦੂ(806}}
06-03-2023 ਸੋਮਵਾਰ ਗਣਿਤ (808)
20-03-2023 ਸੋਮਵਾਰ ਸਿਹਤ ਤੇ ਸਰੀਰਿਕ ਸਿੱਖਿਆ (812)
21-03-2023 ਮੰਗਲਵਾਰ ਚੋਣਵੇਂ ਵਿਸ਼ੇ ਖੇਤੀਬਾੜੀ (813) ਡਾਂਸ (815),ਜਿਊਮੈਟਰੀਕਲ ਡਰਾਇੰਗ ਅਤੇ ਚਿੱਤਰਕਲਾ (316), ਗ੍ਰਹਿ ਵਿਗਿਆਨ (817), ਸੰਗੀਤ ਵਾਦਨ (818), ਸੰਗੀਤ ਗਾਇਨ (819), ਇਲੈਕਟ੍ਰਿਕਲ ਐਂਡ ਰੇਡੀਓ ਵਰਕ (821), ਸੰਸਕ੍ਰਿਤ(822), ਉਰਦੂ ਇਲੈਕਟਿਵ (823), ਵੋਕੇਸ਼ਨਲ ਵਿਸ਼ੇ- ਸਧਾਰਨ ਘਰੇਲੂ ਯੰਤਰਾਂ ਵਾਈਰਿੰਗ ਦੀ ਮੁਰੰਮਤ ਅਤੇ ਸਾਂਭ-ਸੰਭਾਲ ਅਤੇ ਟਰਾਂਜਿਸਟਰ ਦੀ ਮੁਰਸਤ ਅਤੇ ਸਾਂਭ-ਸੰਭਾਲ ( 824 )
Pseb 8th datesheet download here 

PSEB 10TH CLASS DATESHEET 2023 DOWNLOAD HERE 

Students who are scheduled to appear for the PSEB 10th exams in 2023 can visit the board's official website - www.pseb.ac.in - to check and download their respective date sheets. The students are advised to start preparing for their exams well in advance so as to score good marks and secure a bright future.

Pseb 12th date sheet 2022 download HEREThe Punjab School Education Board (PSEB) is responsible for secondary education in the state of Punjab, India. The board was established in 1969 under the aegis of the Government of Punjab. The PSEB conducts examinations for classes 10 and 12. The board is headquartered in Mohali, near Chandigarh.

The PSEB has   released the date sheet for the Class 12 examinations for the academic year 2022-23 . 
ਡਿਊਟੀ ਤੇ ਗੈਰ ਹਾਜ਼ਰ ਮੁਲਾਜ਼ਮਾਂ ਲਈ ਵੱਡੀ ਖੱਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਫੈਸਲਾ


ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ 1) ਸਰਕਾਰੀ ਡਿਊਟੀ ਤੋਂ ਲਗਾਤਾਰ ਗੈਰ-ਹਾਜ਼ਰ ਰਹਿਣ ਉਪਰੰਤ ਡਿਊਟੀ ਜੁਆਇੰਨ ਕਰਨ 2) ਡਿਊਟੀ ਤੋਂ ਗੈਰ ਹਾਜ਼ਰ ਰਹਿਣ ਬਾਰੇ-Deemed Resignation ਅਤੇ  3) ਗੈਰਹਾਜ਼ਰੀ ਸਮੇਂ ਨੂੰ ਰੈਗੂਲਰਾਈਜ਼ ਕਰਨ ਬਾਰੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।  


ਵਿੱਤ ਵਿਭਾਗ ਵੱਲੋਂ ਜਾਰੀ ਪੱਤਰ ਨੰਬਰ ਨੰ:1/31/91-3 ਵਿ.ਪ੍ਰ.2)/ 1/504357/2023 ਮਿਤੀ 07.02.2023  

ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-1, ਭਾਗ-1 ਦੇ ਰੂਲ 3.25 ਅਤੇ ਵਿੱਤ ਵਿਭਾਗ ਵਲੋਂ ਸਮੇਂ ਸਮੇਂ ਸਿਰ ਜਾਰੀ ਹੋਈਆਂ ਹਦਾਇਤਾਂ ਨੰ: 2/6/2013 3 ਐਫ.ਪੀ2/301729, ਮਿਤੀ 05.09.2014, 2/1/2017-3 ਵਿਚ 2/189, ਮਿਤੀ 12.05.2017 ਅਤੇ 1/31/91- 3(2 ਵਿ.ਪ੍ਰ.2)/152, ਮਿਤੀ 13.11.2019 ਜਿਸ ਅਨੁਸਾਰ ਗੈਰ ਹਾਜ਼ਰੀ ਦੇ ਕੇਸਾਂ ਵਿਚ ਪ੍ਰਬੰਧਕੀ ਵਿਭਾਗ ਵਲੋਂ ਵਿੱਤ ਵਿਭਾਗ ਦੀ ਸਹਿਮਤੀ ਲਈ ਜਾਈ ਜਰੂਰੀ ਹੈ, ਵੱਲ ਧਿਆਨ ਦਿਵਾਉਂਦੇ ਹੋਏ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ ਸਰਕਾਰ ਦੇ ਧਿਆਨ ਵਿਚ ਆਇਆ ਹੈ ਕਿ ਕਈ ਵਾਰ ਅਧਿਕਾਰੀ/ਕਰਮਚਾਰੀ ਬਿਨ੍ਹਾਂ ਛੁੱਟੀ ਮੰਜ਼ੂਰ ਕਰਵਾਏ ਦਫਤਰ ਤੋਂ ਲੰਬੇ ਸਮੇਂ ਲਈ ਗੈਰ ਹਾਜ਼ਰ ਰਹਿੰਦੇ ਹਨ । ਪ੍ਰਬੰਧਕੀ ਵਿਭਾਗ ਵਲੋਂ ਇਨ੍ਹਾਂ ਕਰਮਚਾਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਾਂ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਜਾਂਦੀ । ਇਸ ਤਰ੍ਹਾਂ ਪ੍ਰਬੰਧਕੀ ਵਿਭਾਗਾਂ ਵਲੋਂ ਅਜਿਹੇ ਕੇਸਾਂ ਸਬੰਧੀ ਘੋਰ ਅਣਗਹਿਲੀ ਵਰਤੀ ਜਾ ਰਹੀ ਹੈ। ਪ੍ਰਬੰਧਕੀ ਵਿਭਾਗ ਵਲੋਂ ਨਿਯਮਾਂ ਹਦਾਇਤਾਂ ਅਨੁਸਾਰ ਬਿਨ੍ਹਾਂ ਕੇਸਾਂ ਵਿਚ ਕੋਈ ਫੈਸਲਾ ਨਾ ਕਰਦੇ ਹੋਏ ਸਮਾਂ ਬੀਤ ਜਾਣ ਉਪਰੰਤ ਕੇਸ ਵਿੱਤ ਵਿਭਾਗ ਵਿਚ ਗੈਰਹਾਜਰੀ ਦੇ ਸਮੇਂ ਨੂੰ ਡਾਈਜ਼ ਨਾਨ ਕਰਨ ਹਿੱਤ ਭੇਜ ਦਿੱਤੇ ਜਾਂਦੇ ਹਨ।

ALSO READ: ਜਨਵਰੀ ਮਹੀਨੇ ਦੀਆਂ ਤਨਖ਼ਾਹਾਂ ਸਬੰਧੀ ਅਪਡੇਟ, ਬਜਟ ਜਾਰੀ 

2. ਵਿੱਤ ਵਿਭਾਗ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੇਠ ਦਰਸਾਇਆ ਫੈਸਲਾ ਲਿਆ ਗਿਆ 

ਪ੍ਰਬੰਧਕੀ ਵਿਭਾਗ ਅਜਿਹੇ ਕੇਸਾਂ ਵਿੱਚ ਗੈਰਹਾਜਰੀ ਦੇ ਸਮੇਂ ਨੂੰ ਡਾਈਜ਼ ਨਾਨ ਕਰਨ ਲਈ ਤਜਵੀਜ ਵਿੱਤ ਵਿਭਾਗ ਨੂੰ ਭੇਜਣ ਤੋਂ ਪਹਿਲਾਂ ਇਹ ਯਕੀਨੀ ਬਣਾਏਗਾ ਕਿ ਵਿੱਤ ਵਿਭਾਗ ਦੀਆਂ ਹਦਾਇਤਾਂ ਮਿਤੀ 13.11.2019 ਦੀ ਇੰਨ ਬਿੰਨ ਪਾਲਣਾ ਹੋ ਚੁੱਕੀ ਹੈ ਅਤੇ ਪ੍ਰਬੰਧਕੀ ਵਿਭਾਗ ਵੱਲੋਂ ਵਿੱਤ ਵਿਭਾਗ ਨੂੰ ਭੇਜੀ ਜਾਣ ਵਾਲੀ ਤਜਵੀਜ ਵਿੱਚ ਇਹ ਸਪਸ਼ਟ ਕੀਤਾ ਜਾਵੇਗਾ ਕਿ ਪ੍ਰਬੰਧਕੀ ਵਿਭਾਗ ਵੱਲੋਂ ਬਣਦੀ ਕਾਰਵਾਈ ਮੁਕੰਮਲ ਕਰ ਲਈ ਹੈ। 


ਵਿੱਤ ਵਿਭਾਗ ਦੀਆਂ ਹਦਾਇਤਾਂ ਮਿਤੀ 13.11.2019 ਅਨੁਸਾਰ ਪ੍ਰਬੰਧਕੀ ਵਿਭਾਗ ਵੱਲੋਂ ਗੈਰ ਹਾਜ਼ਿਰ ਕਰਮਚਾਰੀ ਨੂੰ ਜੁਆਇੰਨ ਕਰਵਾਉਣ ਤੋਂ ਪਹਿਲਾਂ ਵਿੱਤ ਵਿਭਾਗ ਦੀ ਪ੍ਰਵਾਨਗੀ ਲੈਣੀ ਯਕੀਨੀ ਬਣਾਈ ਜਾਵੇਗੀ। ਅਜਿਹਾ ਨਾ ਕਰਨ ਦੀ ਸੂਰਤ ਵਿਚ ਡਾਈਜ਼ ਨਾਨ ਕਰਨ ਸਬੰਧੀ ਕੇਸ ਵਿੱਤ ਵਿਭਾਗ ਵਿਚ ਵਿਚਾਰੇ ਨਹੀਂ ਜਾਣਗੇ ਅਤੇ ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿਚ ਸਬੰਧਤ ਕਰਮਚਾਰੀ/ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ।


ਜੇਕਰ ਕਿਸੇ ਕੇਸ ਵਿਚ ਗੈਰ ਹਾਜਰ ਰਹਿਣ ਵਾਲੇ ਅਧਿਕਾਰੀ/ਕਰਮਚਾਰੀ ਨੂੰ ਵਿੱਤੀ ਲਾਭ ਦੀ ਅਦਾਇਗੀ ਬਿਨਾ ਵਿੱਤ ਵਿਭਾਗ ਦੀ ਪ੍ਰਵਾਨਗੀ ਤੋਂ ਦਿੱਤੇ ਜਾਂਦੇ ਹਨ ਤਾਂ ਇਸਦੀ ਨਿਰੋਲ ਜਿੰਮੇਵਾਰੀ ਸਬੰਧਤ ਅਧਿਕਾਰੀ ਅਤੇ ਡੀ ਡੀ ਓ ਦੀ ਹੋਵੇਗੀ। 

ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਕਾਪੀ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 👈 


SALARY UPDATE: ਤਨਖ਼ਾਹਾਂ ਲਈ ਬਜ਼ਟ ਜਾਰੀ, 8 ਫਰਵਰੀ ਨੂੰ ਮਿਲੇਗੀ ਤਨਖਾਹ

SALARY UPDATE: ਬਜ਼ਟ ਜਾਰੀ, 8 ਫਰਵਰੀ ਨੂੰ ਮਿਲੇਗੀ ਤਨਖਾਹ  

ਚੰਡੀਗੜ੍ਹ, 7 ਫਰਵਰੀ ।

ਅਧਿਆਪਕਾਂ ਦੀਆਂ ਜਨਵਰੀ ਮਹੀਨੇ ਦੀਆਂ ਤਨਖ਼ਾਹਾਂ ਮਿਲਣ ਦੇ ਆਸਾਰ ਬਣ ਗਏ ਹਨ। ਅਧਿਆਪਕਾਂ ਦੀਆਂ  ਜਨਵਰੀ ਮਹੀਨੇ ਦੀਆਂ ਤਨਖਾਹਾਂ  ਬਜਟ ਨਾ ਹੋਣ ਕਰਕੇ ਅਜੇ ਤੱਕ ਨਹੀਂ ਮਿਲਿਆਂ ਸਨ । 

 


ਪ੍ਰਾਪਤ ਜਾਣਕਾਰੀ ਅਨੁਸਾਰ ਵਿੱਤ ਵਿਭਾਗ ਪੰਜਾਬ ਸਰਕਾਰ ਵੱਲੋਂ ਬਜਟ ਜਾਰੀ ਕਰਕੇ  ਡੀ ਪੀ ਆਈ ਸਕੈਂਡਰੀ ਅਤੇ ਐਲੀਮੈਂਟਰੀ ਸਿੱਖਿਆ ਪੰਜਾਬ ਨੂੰ ਭੇਜ ਦਿੱਤਾ ਗਿਆ ਹੈ ।  ਡੀ ਪੀ ਆਈ ਵੱਲੋਂ ਅੱਜ ਸ਼ਾਮ ਜਾਂ ਕੱਲ ਸਵੇਰ  ਤੱਕ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਲੋੜੀਂਦਾ ਬਜਟ ਭੇਜਣ ਉਪਰੰਤ, ਜ਼ਿਲ੍ਹਾ ਸਿੱਖਿਆ ਅਫ਼ਸਰ ਸਮੂਹ ਸਕੂਲਾਂ ਨੂੰ ਬਜ਼ਟ ਜਾਰੀ ਕਰਨਗੇ। 

ਸਕੂਲਾਂ ਨੂੰ ਬਜ਼ਟ ਜਾਰੀ ਹੁੰਦੇ ਹੀ, ਤਨਖਾਹ ਬਿਲ ਖਜ਼ਾਨਾ ਦਫਤਰਾਂ ਵਿੱਚ ਜਮ੍ਹਾਂ ਹੋਣ ਉਪਰੰਤ 8-9 ਫਰਵਰੀ ਨੂੰ ਅਧਿਆਪਕਾਂ ਨੂੰ ਤਨਖਾਹ ਮਿਲ ਜਾਵੇਗੀ।

07/02/2023 (ਮੰਗਲਵਾਰ):ਆਨਲਾਈਨ ਜਮਾਤਾਂ ਦੀ ਸਮਾਂ ਸਾਰਨੀ

 *07/02/2023 (ਮੰਗਲਵਾਰ)* 

*ਸ਼ਾਮ ਦਾ ਸੈਸ਼ਨ*

*ਆਨਲਾਈਨ ਜਮਾਤਾਂ ਦੀ ਸਮਾਂ ਸਾਰਨੀ*ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ “Mission 100%: Give Your Best” ਮੁਹਿੰਮ ਤਹਿਤ ਮਿਤੀ: 07/02/2023 ਨੂੰ ਸ਼ਾਮ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ: 


ਸਮਾਂ - 5:00- 5:45 ਵਜੇ

ਜਮਾਤ 12ਵੀਂ ਕੈਮਿਸਟਰੀ

 

ਸਮਾਂ - 5:45 - 6: 30 ਵਜੇ

ਜਮਾਤ 12ਵੀਂ ਬਾਇਓਲੋਜੀ


*Facebook ਲਿੰਕ:* 

https://www.facebook.com/profile.php?id=100072301243476&mibextid=LQQJ4d 


*YouTube ਲਿੰਕ:* 

https://www.youtube.com/live/TBOyQT26eDo?feature=share

ਆਮਦਨੀ ਤੋਂ 269% ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

 ਆਮਦਨੀ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ


ਚੰਡੀਗੜ੍ਹ, 6 ਫਰਵਰੀ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸੋਮਵਾਰ ਨੂੰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ।


ਇਹ ਪ੍ਰਗਟਾਵਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਬਾਰੇ ਚੱਲ ਰਹੀ ਵਿਜੀਲੈਂਸ ਜਾਂਚ ਦੀ ਤਫਤੀਸ਼ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਬੀ), 13(2) ਤਹਿਤ ਵਿਜੀਲੈਂਸ ਬਿਊਰੋ ਰੇਂਜ ਦੇ ਪੁਲਿਸ ਥਾਣਾ ਮੋਹਾਲੀ ਵਿਖੇ ਮੁਕੱਦਮਾ ਦਰਜ ਕਰਕੇ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਹੋਰ ਵੇਰਵਿਆਂ ਦਿੰਦਿਆਂ ਉਨ੍ਹਾਂ ਅੱਗੇ ਦੱਸਿਆ ਕਿ ਚੈਕਿੰਗ ਅਰਸਾ 01-03-2016 ਤੋਂ 31-03-2022 ਤੱਕ ਦੀ ਕੀਤੀ ਪੜਤਾਲ ਦੌਰਾਨ ਉਪਰੋਕਤ ਸਾਬਕਾ ਮੰਤਰੀ ਅਤੇ ਉਸ ਦੇ ਪਰਿਵਾਰ ਦੀ ਆਮਦਨ 2,37,12,596.48/- ਰੁਪਏ ਸੀ ਜਦਕਿ ਖਰਚਾ 8,76,30,888.87/- ਰੁਪਏ ਸੀ ਜੋ ਕਿ 6,39,18,292.39/- ਰੁਪਏ ਵੱਧ ਸੀ। ਭਾਵ ਉਸ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਨਾਲੋਂ 269 ਪ੍ਰਤੀਸ਼ਤ ਵੱਧ ਸੀ।

ਉਨ੍ਹਾਂ ਅੱਗੇ ਕਿਹਾ ਕਿ ਸਾਬਕਾ ਮੰਤਰੀ ਦੀ ਹੋਰ ਜਾਇਦਾਦ ਦਾ ਪਤਾ ਲਗਾਉਣ ਲਈ ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਉਸ ਨੂੰ ਭਲਕੇ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ ਦੀ ਕਾਰਜਕਾਰੀ ਕਮੇਟੀ ਦੀ ਕੀਤੀ ਪ੍ਰਧਾਨਗੀ

 ਪੰਜਾਬ ਦੇ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਆਈ.ਟੀ. ਪ੍ਰਣਾਲੀਆਂ ਨੂੰ ਕਰੇਗੀ ਮਜ਼ਬੂਤ


ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ ਦੀ ਕਾਰਜਕਾਰੀ ਕਮੇਟੀ ਦੀ ਕੀਤੀ ਪ੍ਰਧਾਨਗੀ


ਚੰਡੀਗੜ੍ਹ, 6 ਫਰਵਰੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਵੱਧ ਤੋਂ ਵੱਧ ਨਾਗਰਿਕ ਸੇਵਾਵਾਂ ਨੂੰ ਆਨਲਾਈਨ ਕਰਕੇ ਹੋਰ ਸੁਚੱਜੀਆਂ ਬਣਾਏਗੀ। ਇਸ ਦੇ ਨਾਲ ਹੀ ਸਰਕਾਰੀ ਖੇਤਰਾਂ ਵਿੱਚ ਆਈ.ਟੀ. ਕਰਮਚਾਰੀਆਂ ਦੀ ਤਾਇਨਾਤੀ ਵੀ ਕੀਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਸੁਖਾਲੇ ਢੰਗ ਨਾਲ ਇਨ੍ਹਾਂ ਨਾਗਰਿਕ ਸੇਵਾਵਾਂ ਦਾ ਲਾਭ ਪਹੁੰਚਾਇਆ ਜਾ ਸਕੇ।


ਇਸ ਫੈਸਲਾ ਅੱਜ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੀ ਪ੍ਰਧਾਨਗੀ ਵਿੱਚ ਹੋਈ ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ ਦੀ ਕਾਰਜਕਾਰੀ ਕਮੇਟੀ ਦੀ 38ਵੀਂ ਮੀਟਿੰਗ ਦੌਰਾਨ ਲਿਆ ਗਿਆ।


ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਹੁਕਮਾਂ ਮੁਤਾਬਕ ਰਾਜ ਸਰਕਾਰ ਨੇ ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ ਨੂੰ ਜਨਤਕ ਸੇਵਾਵਾਂ ਪ੍ਰਦਾਨ ਕਰਨ ਵਿੱਚ ਵੱਡੇ ਸੁਧਾਰ ਲਿਆਉਣ ਦਾ ਕੰਮ ਸੌਂਪਿਆ ਹੈ ਅਤੇ ਇਹ ਪੰਜਾਬ ਪਾਰਦਰਸ਼ਤਾ ਅਤੇ ਜਵਾਬਦੇਹੀ ਐਕਟ ਅਧੀਨ ਨੋਟੀਫਾਈ ਕੀਤੀਆਂ ਸਾਰੀਆਂ ਸੇਵਾਵਾਂ ਨੂੰ ਕਵਰ ਕਰੇਗਾ।


ਸੇਵਾ ਕੇਂਦਰਾਂ ਦੇ ਕੰਮ ਦੀ ਸਮੀਖਿਆ ਕਰਦੇ ਹੋਏ ਦੱਸਿਆ ਗਿਆ ਕਿ ਇਸ ਸਮੇਂ ਸੇਵਾ ਕੇਂਦਰਾਂ ਵਿੱਚ 430 ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਕਨੈਕਟ ਪੋਰਟਲ ਰਾਹੀਂ 93 ਸੇਵਾਵਾਂ ਆਨਲਾਈਨ ਦਿੱਤੀਆਂ ਜਾ ਰਹੀਆਂ ਹਨ। ਇਹ ਵੀ ਫੈਸਲਾ ਕੀਤਾ ਗਿਆ ਕਿ ਆਨਲਾਈਨ ਪੋਰਟਲ ‘ਤੇ ਹੋਰ ਸੇਵਾਵਾਂ ਲਿਆਂਦੀਆਂ ਜਾਣ ਅਤੇ ਨਾਲ ਹੀ ਨਾਗਰਿਕਾਂ ਨੂੰ ਵਟਸਐਪ ‘ਤੇ ਆਪਣੇ ਸਰਟੀਫਿਕੇਟ ਪ੍ਰਾਪਤ ਕਰਨ ਅਤੇ ਵਟਸਐਪ ਚੈਟਬੋਟ ਦੀ ਵਰਤੋਂ ਕਰਕੇ ਆਪਣਾ ਸਟੇਟਸ ਚੈੱਕ ਕਰ ਸਕਣ ਅਤੇ ਵਟਸਐਪ ‘ਤੇ ਹੀ ਹੋਰ ਵਧੇਰੇ ਜਾਣਕਾਰੀ ਹਾਸਲ ਕਰਨ ਦੀ ਸਹੂਲਤ ਹੋਵੇਗੀ ।


 ਮੁੱਖ ਸਕੱਤਰ ਸ੍ਰੀ ਜੰਜੂਆ ਨੇ ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ ਨੂੰ ਸਾਰੇ ਪਹਿਲੂਆਂ ਅਤੇ ਭਾਈਵਾਲਾਂ ਨੂੰ ਪ੍ਰਦਰਸ਼ਨ ਸਬੰਧੀ ਆਡਿਟ ਅਤੇ ਸੇਵਾ ਕੇਂਦਰਾਂ ਦੇ ਸਮਾਜਕ ਪ੍ਰਭਾਵਾਂ ਦਾ ਜਾਇਜ਼ਾ ਲੈਣ ਇੱਕ ਬਾਹਰੀ ਏਜੰਸੀ (ਥਰਡ ਪਾਰਟੀ ਏਜੰਸੀ) ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ।ਇਹ ਸੁਸਾਇਟੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਤਾਇਨਾਤ ਕੀਤੇ ਜਾਣ ਵਾਲੇ 324 ਆਈ.ਟੀ. ਕਰਮਚਾਰੀਆਂ ਦੀਆਂ ਸੇਵਾਵਾਂ ਵੀ ਲਵੇਗੀ ਜਿਸ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਜਲਦ ਹੀ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।


ਕਾਰਜਕਾਰੀ ਕਮੇਟੀ ਨੇ ਨਾਗਰਿਕਾਂ ਦੀ ਸਹੂਲਤ ਲਈ ਸਰਕਾਰੀ ਪ੍ਰਕਿਰਿਆਵਾਂ ਵਿੱਚ ਸੁਧਾਰ ਲਿਆਉਣ ਦੇ ਨਾਲ-ਨਾਲ ਭਾਰਤ ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਮੁਤਾਬਕ ਇਨ੍ਹਾਂ ਖੇਤਰਾਂ ’ਤੇ ਬੋਝ ਨੂੰ ਘਟਾਉਣ ਅਤੇ ਸੁਖਾਲੇ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਦੇ ਮੱਦੇਨਜ਼ਰ ਆਊਟਸੋਰਸਿੰਗ ਦੇ ਆਧਾਰ ‘ਤੇ ਇੱਕ ਸਲਾਹਕਾਰ ਦੀਆਂ ਸੇਵਾਵਾਂ ਲੈਣ ਦਾ ਵੀ ਫੈਸਲਾ ਕੀਤਾ ਹੈ।

ਮੁੱਖ ਮੰਤਰੀ ਵੱਲੋਂ ਸਨਅਤਕਾਰਾਂ ਨੂੰ ਦੁਨੀਆ ਭਰ ਵਿਚ ‘ਬ੍ਰਾਂਡ ਪੰਜਾਬ’ ਨੂੰ ਉਭਾਰਨ ਲਈ ਅੱਗੇ ਆਉਣ ਦਾ ਸੱਦਾ

 ਮੁੱਖ ਮੰਤਰੀ ਵੱਲੋਂ ਸਨਅਤਕਾਰਾਂ ਨੂੰ ਦੁਨੀਆ ਭਰ ਵਿਚ ‘ਬ੍ਰਾਂਡ ਪੰਜਾਬ’ ਨੂੰ ਉਭਾਰਨ ਲਈ ਅੱਗੇ ਆਉਣ ਦਾ ਸੱਦਾ


ਪੰਜਾਬ ਕੋਲ ਆਰਥਿਕ ਵਿਕਾਸ ਦੀ ਅਥਾਹ ਸਮਰੱਥਾ, ਹੁਣ ਦੁਨੀਆ ਅੱਗੇ ਆਪਣੀ ਸਮਰੱਥਾ ਦਿਖਾਉਣ ਦਾ ਵੇਲਾ ਆ ਚੁੱਕਾ

ਪੰਜਾਬ ਨਿਵੇਸ਼ ਸੰਮੇਲਨ ਵਿਚ ਸਥਾਨਕ ਉਦਯੋਗ ਨੂੰ ਮੇਜ਼ਬਾਨ ਬਣ ਕੇ ਵਿਚਰਨਾ ਚਾਹੀਦਾ


ਉਦਯੋਗਪਤੀਆਂ ਨੂੰ ਸੂਬੇ ਦੇ ਨਿਵੇਸ਼ ਪੱਖੀ ਮਾਹੌਲ ਦਾ ਲਾਭ ਲੈਣ ਦੀ ਅਪੀਲਲੁਧਿਆਣਾ, 6 ਫਰਵਰੀ:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਨਅਤਕਾਰਾਂ ਨੂੰ 23 ਤੇ 24 ਫਰਵਰੀ ਨੂੰ ‘ਨਿਵੇਸ਼ ਪੰਜਾਬ ਸੰਮੇਲਨ’ ਵਿਚ ਦੁਨੀਆ ਭਰ ਤੋਂ ਸ਼ਿਰਕਤ ਕਰਨ ਆ ਰਹੇ ਉਦਯੋਗ ਸਾਹਮਣੇ ‘ਬ੍ਰਾਂਡ ਪੰਜਾਬ’ ਨੂੰ ਉਭਾਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ।

ਅੱਜ ਇੱਥੇ ਇਕ ਸੈਸ਼ਨ ਦੌਰਾਨ ਸਨਅਤਕਾਰਾਂ ਨਾਲ ਵਿਚਾਰ-ਚਰਚਾ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿਚ ਪੰਜਾਬੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਉੱਦਮੀ ਗੁਣਾਂ ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਉੱਦਮੀਆਂ ਨੇ ਆਲਮੀ ਪੱਧਰ ਉਤੇ ਆਪਣੀ ਕਾਬਲੀਅਤ ਨੂੰ ਸਿੱਧ ਵੀ ਕੀਤਾ ਹੈ ਅਤੇ ਹੁਣ ਦੁਨੀਆ ਅੱਗੇ ਸੂਬੇ ਦੀ ਅਥਾਹ ਸਮਰੱਥਾ ਦਾ ਪ੍ਰਗਟਾਵਾ ਕਰਨ ਦਾ ਸਮਾਂ ਆ ਚੁੱਕਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਨੂੰ ਦੇਸ਼ ਦਾ ਸਨਅਤੀ ਧੁਰਾ ਬਣਾਉਣਾ ਸਮੇਂ ਦੀ ਲੋੜ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਇੱਥੇ ਉਦਯੋਪਤੀਆਂ ਨੂੰ ਸੰਮੇਲਨ ਲਈ ਸੱਦਾ ਦੇਣ ਨਹੀਂ ਆਏ ਸਗੋਂ ਸਨਅਤਕਾਰਾਂ ਨੂੰ ਸੂਬਾ ਸਰਕਾਰ ਦਾ ਸਹਿਯੋਗ ਕਰਦੇ ਹੋਏ ਸੰਮੇਲਨ ਵਿਚ ਪਹੁੰਚਣ ਵਾਲੇ ਸਨਅਤੀ ਦਿੱਗਜ਼ਾਂ ਦੀ ਮੇਜ਼ਬਾਨੀ ਕਰਨ ਲਈ ਵਧ-ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਉਦਯੋਗਿਕ ਵਿਕਾਸ ਵਿਚ ਮੋਹਰੀ ਸੂਬਾ ਬਣ ਕੇ ਉਭਰੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਕੌਮੀ ਜੀ.ਡੀ.ਪੀ. ਵਿੱਚ ਸੂਬੇ ਦਾ ਤਿੰਨ ਫੀਸਦੀ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਗਾਂ ਵਾਲੀ ਧਰਤੀ ਹੈ ਜਿਸ ਦੀ ਉਪਜਾਊ ਜ਼ਮੀਨ ਅਤੇ ਨਿਵੇਕਲੇ ਸੁਭਾਅ ਵਾਲੇ ਲੋਕ ਹਨ ਜੋ ਦੇਸ਼ ਅਤੇ ਇਸ ਦੇ ਲੋਕਾਂ ਲਈ ਕੁਝ ਵੀ ਕਰ ਸਕਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸਟਾਰਟ ਅੱਪਜ਼ ਵਿੱਚ ਸੂਬਾ ਪਹਿਲੇ ਨੰਬਰ 'ਤੇ ਹੈ ਅਤੇ ਪੰਜਾਬ ਦੇ ਉੱਦਮੀਆਂ ਨੇ ਵਿਸ਼ਵ ਦੇ ਅਰਥਚਾਰੇ ਵਿੱਚ ਅਮਿੱਟ ਛਾਪ ਛੱਡੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਉਦਯੋਗ ਅਤੇ ਵਣਜ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਲਈ ਨਵੀਂ ਉਦਯੋਗਿਕ ਨੀਤੀ ਲਾਗੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਸਾਰੇ ਭਾਈਵਾਲਾਂ ਖਾਸ ਕਰਕੇ ਉਦਯੋਗਪਤੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਤਿਆਰ ਕੀਤੀ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਨੀਤੀ ਦੇ ਸਬੰਧ ਵਿੱਚ ਜੇਕਰ ਕੋਈ ਹੋਰ ਸੁਝਾਅ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਾਂਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਛੇਤੀ ਹੀ ਸਟੈਂਪ ਪੇਪਰਾਂ ਲਈ ਕਲਰ ਕੋਡਿੰਗ (ਵਿਸ਼ੇਸ਼ ਰੰਗਾਂ ਵਾਲੇ ਸਟੈਂਪ ਪੇਪਰ) ਲਾਗੂ ਕਰੇਗੀ ਤਾਂ ਜੋ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਨਵੇਂ ਪ੍ਰੋਜੈਕਟਾਂ ਲਈ ਛੇਤੀ ਮਨਜ਼ੂਰੀ ਦਿੱਤੀ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਸਨਅਤਕਾਰਾਂ ਨੂੰ ਸੰਮੇਲਨ ਲਈ ਸੱਦਾ ਦੇਣ ਵਾਸਤੇ ਚੇਨਈ, ਹੈਦਰਾਬਾਦ ਅਤੇ ਮੁੰਬਈ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨਗਰਾਂ ਦੇ ਉਦਯੋਗਿਕ ਅਦਾਰੇ ਸੂਬੇ ਵਿੱਚ ਉਦਯੋਗਿਕ ਵਿਕਾਸ ਦੀਆਂ ਅਸੀਮ ਸੰਭਾਵਨਾਵਾਂ ਬਾਰੇ ਜਾਣ ਕੇ ਹੈਰਾਨ ਸਨ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਇਹ ਉਦਯੋਗਪਤੀ ਹੁਣ ਪੰਜਾਬ ਵਿੱਚ ਨਿਵੇਸ਼ ਕਰਨ ਲਈ ਤਿਆਰ ਹਨ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਿੰਗਲ ਵਿੰਡੋ ਸੇਵਾ ਸਿਰਫ਼ ਛਲਾਵਾ ਸੀ ਅਤੇ ਇਸ ਦਾ ਕੋਈ ਸਾਰਥਕ ਉਦੇਸ਼ ਨਹੀਂ ਸੀ, ਜਿਸ ਨੇ ਨਾ ਸਿਰਫ਼ ਸੰਭਾਵੀ ਨਿਵੇਸ਼ਕਾਂ ਦਾ ਮਨੋਬਲ ਤੋੜਿਆ ਸਗੋਂ ਸੂਬੇ ਦੇ ਉਦਯੋਗਿਕ ਵਿਕਾਸ ਵਿੱਚ ਵੀ ਅੜਿੱਕੇ ਡਾਹੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਸਿੰਗਲ ਵਿੰਡੋ ਸਿਸਟਮ ਸੂਬੇ ਵਿੱਚ ਨਿਵੇਸ਼ ਕਰਨ ਦੇ ਇੱਛੁਕ ਉੱਦਮੀਆਂ ਲਈ ਸਹੀ ਮਾਅਨਿਆਂ ਵਜੋਂ ਸਹੂਲਤ ਵਜੋਂ ਕੰਮ ਕਰੇ।

ਮੁੱਖ ਮੰਤਰੀ ਨੇ ਤਨਜ਼ ਕੱਸਦਿਆਂ ਕਿਹਾ ਕਿ ਪਹਿਲਾਂ ਉਦਯੋਗਪਤੀਆਂ ਨੂੰ ਆਪਣੇ ਪ੍ਰਾਜੈਕਟ ਲਈ ਸੱਤਾਧਾਰੀ ਪਰਿਵਾਰਾਂ ਨਾਲ ਸਮਝੌਤਿਆਂ 'ਤੇ ਦਸਤਖਤ ਕਰਨੇ ਪੈਂਦੇ ਸਨ ਪਰ ਜਦੋਂ ਤੋਂ ਉਨ੍ਹਾਂ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੈ, ਹੁਣ ਪੰਜਾਬ ਵਾਸੀਆਂ ਦੇ ਹਿੱਤ ਵਿਚ ਸਮਝੌਤਿਆਂ 'ਤੇ ਦਸਤਖਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਰਸੂਖਦਾਰ ਪਰਿਵਾਰਾਂ ਨੂੰ ਇਨ੍ਹਾਂ ਸਮਝੌਤਿਆਂ ਦਾ ਲਾਹਾ ਮਿਲਦਾ ਸੀ ਪਰ ਹੁਣ ਪੰਜਾਬੀਆਂ ਨੂੰ ਇਸ ਦਾ ਲਾਭ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਅਣਥੱਕ ਯਤਨ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਰਥਚਾਰੇ ਵਿਚ ਬਿਜਲੀ ਮੁੱਖ ਭੂਮਿਕਾ ਅਦਾ ਕਰਦੀ ਹੈ ਅਤੇ ਸੂਬੇ ਨੇ ਪਛਵਾੜਾ ਖਾਣ ਤੋਂ ਕੋਲੇ ਦੀ ਸਪਲਾਈ ਮੁੜ ਸ਼ੁਰੂ ਹੋਣ ਤੋਂ ਬਾਅਦ ਵਾਧੂ ਬਿਜਲੀ ਉਤਪਾਦਨ ਵਧਾਉਣ ਵੱਲ ਪੁਲਾਂਘ ਪੁੱਟੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਯਕੀਨੀ ਹੋ ਜਾਵੇਗਾ ਕਿ ਸੂਬੇ ਵਿੱਚ ਕਿਸੇ ਵੀ ਥਰਮਲ ਪਾਵਰ ਪਲਾਂਟ ਨੂੰ ਕੋਲੇ ਦੀ ਕਿਸੇ ਕਿਸਮ ਦੀ ਘਾਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਭਗਵੰਤ ਮਾਨ ਨੇ ਕਿਹਾ ਕਿ ਉਦਯੋਗਪਤੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣਾ ਸੂਬਾ ਸਰਕਾਰ ਦਾ ਫਰਜ਼ ਹੈ।

ਮੁੱਖ ਮੰਤਰੀ ਨੇ ਉਦਯੋਗਪਤੀਆਂ ਨੂੰ ਆਪਣੇ ਕਾਰੋਬਾਰ ਨੂੰ ਹੋਰ ਫੈਲਾਉਣ ਲਈ ਵਧੀਆ ਬੁਨਿਆਦੀ ਢਾਂਚੇ, ਬਿਜਲੀ, ਹੁਨਰਮੰਦ ਮਨੁੱਖੀ ਵਸੀਲਿਆਂ ਅਤੇ ਉਦਯੋਗਿਕ ਤੇ ਕਿਰਤ ਦਾ ਬਿਹਤਰ ਮਾਹੌਲ ਦੇ ਨਾਲ-ਨਾਲ ਸੁਖਾਵੀਆਂ ਪ੍ਰਸਿਥਤੀਆਂ ਦਾ ਵੱਧ ਤੋਂ ਵੱਧ ਫਾਇਦਾ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੇਂ ਵਿਚਾਰਾਂ ਅਤੇ ਨਵੀਨਤਮ ਕਾਢਾਂ ਲਈ ਹਮੇਸ਼ਾ ਤਿਆਰ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਉੱਦਮੀਆਂ ਦੇ ਸਰਗਰਮ ਸਹਿਯੋਗ ਨਾਲ ਦੇਸ਼ ਦਾ ਉਦਯੋਗਿਕ ਧੁਰਾ ਬਣ ਕੇ ਉਭਰੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਛੇਤੀ ਹੀ ਸੂਬਾ ਭਰ ਵਿੱਚ 20 ਸਮਰਪਿਤ ਪੇਂਡੂ ਉਦਯੋਗਿਕ ਹੱਬ ਸਥਾਪਤ ਕਰੇਗੀ। ਉਨ੍ਹਾਂ ਕਿਹਾ ਕਿ ਇਹ ਯੂਨਿਟ ਸਨਅਤਕਾਰਾਂ ਨੂੰ ਆਪਣੇ ਯੂਨਿਟ ਸਥਾਪਤ ਕਰਨ ਵਿੱਚ ਸਹੂਲਤ ਦੇਣ ਲਈ ਅਤਿ ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਹੋਣਗੇ। ਭਗਵੰਤ ਮਾਨ ਨੇ ਆਪਣੇ ਯੂਨਿਟ ਸਥਾਪਤ ਕਰਨ ਦੀ ਚੋਣ ਕਰਨ ਵਾਲੇ ਉਦਯੋਗਪਤੀਆਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਉਦਯੋਗਿਕ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ 23-24 ਫਰਵਰੀ ਨੂੰ ਹੋਣ ਜਾ ਰਿਹਾ ‘ਨਿਵੇਸ਼ ਪੰਜਾਬ ਸੰਮੇਲਨ’ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਸਮਾਗਮ ਦੇ ਪ੍ਰਬੰਧਾਂ ਨੂੰ ਪਹਿਲਾਂ ਹੀ ਅੰਤਿਮ ਰੂਪ ਦੇ ਦਿੱਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਉਦਯੋਗੀਕਰਨ ਨੂੰ ਹੁਲਾਰਾ ਦੇਣ ਦਾ ਮੁੱਖ ਮੰਤਵ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਕੇ ਸੂਬੇ ਤੋਂ ਕਾਬਲ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹ ਪਾਉਣਾ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ‘ਸਕੂਲ ਆਫ਼ ਐਮੀਨੈਂਸ’ ਵੀ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਕੂਲ ਇਨ੍ਹਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਗੇ। ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਦੇ ਵਿਕਾਸ ਨੂੰ ਉਨ੍ਹਾਂ ਦੀ ਰੁਚੀ ਅਨੁਸਾਰ ਯਕੀਨੀ ਬਣਾਇਆ ਜਾਵੇਗਾ ਅਤੇ ਇਹ ਸਕੂਲ ਭਵਿੱਖ ਲਈ ਮਾਹਿਰ ਤਿਆਰ ਕਰਨਗੇ।

ਇਸ ਤੋਂ ਪਹਿਲਾਂ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਸ਼ਖਸੀਅਤਾਂ ਦਾ ਸਵਾਗਤ ਕੀਤਾ।

ਇਸ ਮੌਕੇ ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ ਦਲੀਪ ਕੁਮਾਰ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ, ਸੀ.ਈ.ਓ. ਇਨਵੈਸਟ ਪੰਜਾਬ ਕੇ.ਕੇ.ਯਾਦਵ, ਐਡੀਸ਼ਨਲ ਸੀ.ਈ.ਓ ਇਨਵੈਸਟ ਪੰਜਾਬ ਡਾ. ਸੁਮਿਤ ਜਾਰੰਗਲ ਅਤੇ ਹੋਰ ਵੀ ਹਾਜ਼ਰ ਸਨ।

---------ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸਾਂਝੀ ਕਾਰਵਾਈ ਕਮੇਟੀ ਬਣਾਈ ਜਾਵੇਗੀ - ਡਾ. ਇੰਦਰਬੀਰ ਸਿੰਘ ਨਿੱਜਰ

 ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸਾਂਝੀ ਕਾਰਵਾਈ ਕਮੇਟੀ ਬਣਾਈ ਜਾਵੇਗੀ - ਡਾ. ਇੰਦਰਬੀਰ ਸਿੰਘ ਨਿੱਜਰ


ਗ੍ਰੀਨ ਬੈਲਟ ਨੂੰ ਕਬਜ਼ੇ ਤੋਂ ਮੁਕਤ ਕੀਤਾ ਜਾਵੇਗਾ – ਈ.ਟੀ.ਓ.


ਧਾਲੀਵਾਲ ਵੱਲੋਂ ਅਧਿਕਾਰੀਆਂ ਨੂੰ ਵਿਕਾਸ ਕਾਰਜ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼

 

ਜੀ-20 ਸਬੰਧੀ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਵਾਸਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੀਤੀ ਮੀਟਿੰਗ

 

 ਚੰਡੀਗੜ੍ਹ, 6 ਫਰਵਰੀ:


ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਅਤੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਵੱਲੋਂ ਜੀ-20 ਸੰਮੇਲਨ ਸਬੰਧੀ ਅੰਮ੍ਰਿਤਸਰ ਸ਼ਹਿਰ ਵਿਚ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਅੱਜ ਮੀਟਿੰਗ ਕੀਤੀ ਗਈ।


ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਫਰਵਰੀ ਦੇ ਅੰਤ ਤੱਕ ਸਾਰੇ ਕੰਮ ਮੁਕੰਮਲ ਕਰ ਲਏ ਜਾਣ ਅਤੇ ਕੰਮਾਂ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਕੰਮ ਸਿਰਫ਼ ਜੀ-20 ਕਰਕੇ ਹੀ ਨਹੀਂ ਕੀਤੇ ਜਾਣੇ ਚਾਹੀਦੇ, ਸਗੋਂ ਵਧੀਆ ਗੁਣੱਵਤਾ ਦੇ ਹੋਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਵਿਕਾਸ ਕਾਰਜਾਂ ਦਾ ਲੋਕਾਂ ਨੂੰ ਲੰਮੇਂ ਸਮੇਂ ਤੱਕ ਲਾਭ ਮਿਲ ਸਕੇ।  


ਡਾ. ਨਿੱਜਰ ਨੇ ਅਧਿਕਾਰੀਆਂ ਨੂੰ ਪੁਰਾਣੇ ਤਰੀਕਿਆਂ ਦੀ ਥਾਂ ਨਵੀਂ ਸੋਚ ਅਤੇ ਨਵੇਂ ਤਰੀਕੇ ਨਾਲ ਕੰਮ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਜੀ-20 ਸੰਮੇਲਨ ਦੇ ਮੱਦੇਨਜ਼ਰ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਸਾਡਾ ਫਰਜ਼ ਹੈ। ਸ਼ਹਿਰ ਦੇ ਟ੍ਰੈਫਿਕ ਪ੍ਰਬੰਧਾਂ ਸਬੰਧੀ ਡਾ. ਨਿੱਜਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਨਗਰ ਨਿਗਮ ਅਤੇ ਨਗਰ ਸੁਧਾਰ ਟਰੱਸਟ ਦੇ ਮੈਂਬਰਾਂ ਦੀ ਸਾਂਝੀ ਐਕਸ਼ਨ ਕਮੇਟੀ ਬਣਾਈ ਜਾਵੇਗੀ, ਜਿਸ ਨਾਲ ਸ਼ਹਿਰ 'ਚੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾ ਕੇ ਟਰੈਫ਼ਿਕ ਵਿਵਸਥਾ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਮਿਲੇਗੀ।


 

ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਸ਼ਬਦਾਂ ਵਿੱਚ ਹਦਾਇਤ ਕੀਤੀ ਕਿ ਬੀ.ਆਰ.ਟੀ.ਐਸ. ਦੀਆਂ ਟੁੱਟੀਆਂ ਗਰਿੱਲਾਂ ਦੀ ਥਾਂ ਤੁਰੰਤ ਨਵੀਆਂ ਗਰਿੱਲਾਂ ਲਗਾਈਆਂ ਜਾਣ। ਇਸ ਤੋਂ ਇਲਾਵਾ ਬੀ.ਆਰ.ਟੀ.ਐਸ. ਰੂਟ ’ਤੇ ਕੋਈ ਹੋਰ ਵਾਹਨ ਨਹੀਂ ਚੱਲਣਾ ਚਾਹੀਦਾ, ਸਿਰਫ਼ ਬੀ.ਆਰ.ਟੀ.ਐਸ. ਬੱਸਾਂ ਹੀ ਚੱਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਬੀ.ਆਰ.ਟੀ.ਐਸ. ਵਿੱਚ ਆਵਾਜਾਈ ਨੂੰ ਕੰਟਰੋਲ ਕਰਨ ਲਈ ਬੂਮ ਬੈਰੀਅਰ ਵੀ ਲਗਾਏ ਜਾਣ।


ਇਸ ਮੀਟਿੰਗ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਵੇਕ ਪ੍ਰਤਾਪ ਸਿੰਘ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਜਸਪ੍ਰੀਤ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ, ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀਮਤੀ ਅਮਨਦੀਪ ਕੌਰ, ਮੁੱਖ ਪ੍ਰਸ਼ਾਸਕ ਪੁੱਡਾ ਸ੍ਰੀ ਰਜਤ ਓਬਰਾਏ, ਐਸ.ਡੀ.ਐਮ ਬਾਬਾ ਬਕਾਲਾ ਮੈਡਮ ਅਲਕਾ ਕਾਲੀਆ, ਐਸ.ਪੀ. ਅਮਨਦੀਪ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।


ਕੈਪਸ਼ਨ: ਜੀ-20 ਸੰਮੇਲਨ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ.

KHEDA HALKA SUNAM DIYAN : ਅਮਨ ਅਰੋੜਾ ਵੱਲੋਂ 'ਖੇਡਾਂ ਹਲਕਾ ਸੁਨਾਮ ਦੀਆਂ' ਹਰ ਸਾਲ ਕਰਵਾਉਣ ਦਾ ਐਲਾਨ

 ਅਮਨ ਅਰੋੜਾ ਵੱਲੋਂ 'ਖੇਡਾਂ ਹਲਕਾ ਸੁਨਾਮ ਦੀਆਂ' ਹਰ ਸਾਲ ਕਰਵਾਉਣ ਦਾ ਐਲਾਨ


• ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਕਰਵਾਏ 2-ਰੋਜ਼ਾ ਖੇਡ ਮਹਾਂਕੁੰਭ ਦੀ ਸ਼ਾਨਦਾਰ ਸਮਾਪਤੀ


• ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਜੇਤੂ ਟੀਮਾਂ ਦਾ ਕੀਤਾ ਸਨਮਾਨ


• ਵਾਲੀਬਾਲ ਸ਼ੂਟਿੰਗ ਵਿੱਚ ਅਕਬਰਪੁਰ, ਵਾਲੀਬਾਲ ਸਮੈਸ਼ਿੰਗ ਵਿੱਚ ਬਡਰੁੱਖਾਂ ਅਤੇ ਤੋਗਾਵਾਲ ਨੇ ਰੱਸਾਕਸ਼ੀ ਮੁਕਾਬਲੇ ਵਿੱਚ ਮੱਲੀਆਂ ਪਹਿਲੀਆਂ ਪੁਜ਼ੀਸ਼ਨਾਂ


• ਸੂਫ਼ੀ ਗਾਇਕ ਕਮਲ ਖਾਨ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਨੂੰ ਕੀਲਿਆ  

ਚੰਡੀਗੜ੍ਹ/ਲੌਂਗੋਵਾਲ, 6 ਫਰਵਰੀ:

ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਪਿੰਡ ਲੌਂਗੋਵਾਲ ਵਿਖੇ ਕਰਵਾਇਆ ਜਾ ਰਿਹਾ ਦੋ ਰੋਜ਼ਾ ਖੇਡ ਮਹਾਂਕੁੰਭ ''ਖੇਡਾਂ ਹਲਕਾ ਸੁਨਾਮ ਦੀਆਂ'' ਐਤਵਾਰ ਦੇਰ ਸ਼ਾਮ ਨੂੰ ਪੇਂਡੂ ਖਿਡਾਰੀਆਂ ਦੇ ਕੌਮੀ ਪੱਧਰ 'ਤੇ ਨਾਮਣਾ ਖੱਟਣ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਦਾ ਰਾਹ ਪੱਧਰਾ ਕਰਨ ਦੀਆਂ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ ਨੇ ਐਲਾਨ ਕੀਤਾ ਕਿ ''ਖੇਡਾਂ ਹਲਕਾ ਸੁਨਾਮ ਦੀਆਂ'' ਟੂਰਨਾਮੈਂਟ ਹਰ ਸਾਲ ਕਰਵਾਇਆ ਜਾਵੇਗਾ।


ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਇਸ ਸੁਪਰ ਸਪੋਰਟਸ ਲੀਗ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਜੇਤੂ ਟੀਮਾਂ ਨੂੰ ਨਕਦ ਇਨਾਮਾਂ ਅਤੇ ਖ਼ਾਸ ਤੌਰ 'ਤੇ ਤਿਆਰ ਕੀਤੀਆਂ ਟਰਾਫੀਆਂ ਨਾਲ ਸਨਮਾਨਿਤ ਕੀਤਾ।

ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਵਾਲੀਬਾਲ ਸ਼ੂਟਿੰਗ ਵਿੱਚ ਪਿੰਡ ਅਕਬਰਪੁਰ ਦੀ ਟੀਮ ਨੇ ਪਹਿਲਾ, ਸ਼ੇਰੋਂ ਦੀ ਟੀਮ ਨੇ ਦੂਜਾ ਅਤੇ ਸ਼ਾਹਪੁਰ ਕਲਾਂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਵਾਲੀਬਾਲ ਸਮੈਸ਼ਿੰਗ ਵਿੱਚ ਬਡਰੁੱਖਾਂ ਨੇ ਪਹਿਲਾ ਸਥਾਨ, ਲਖਮੀਰਵਾਲਾ ਨੇ ਦੂਜਾ ਅਤੇ ਬਹਾਦਰਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਸੀਨੀਅਰ ਵਿੰਗ ਦੇ ਰੱਸਾਕਸ਼ੀ ਮੁਕਾਬਲੇ ਵਿੱਚ ਤੋਗਾਵਾਲ ਦੀ ਟੀਮ ਜੇਤੂ ਰਹੀ ਜਦਕਿ ਸ਼ੇਰੋਂ ਦੂਜੇ ਅਤੇ ਬਹਾਦਰਪੁਰ ਤੀਜੇ ਸਥਾਨ ’ਤੇ ਰਹੀ।

ਰੱਸਾਕਸ਼ੀ (ਜੂਨੀਅਰ ਵਿੰਗ) ਮੁਕਾਬਲਾ ਸਰਕਾਰੀ ਹਾਈ ਸਕੂਲ ਕੁਲਾਰਾਂ ਦੀ ਏ ਟੀਮ ਨੇ ਜਿੱਤਿਆ, ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਕੁਲਾਰਾਂ ਦੀ ਟੀਮ ਬੀ ਦੂਜੇ ਅਤੇ ਸਰਕਾਰੀ ਹਾਈ ਸਕੂਲ ਤੋਗਾਵਾਲ ਤੀਜੇ ਸਥਾਨ ’ਤੇ ਰਹੀ।

ਇਸ ਮੌਕੇ ਬੋਲਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਪੰਜਾਬ ਵਿੱਚੋਂ ਨਸ਼ਿਆਂ ਖਾਸ ਕਰਕੇ 'ਚਿੱਟੇ' ਦਾ ਖਾਤਮਾ ਕਰਨਾ ਹੈ ਅਤੇ ਇਹ ਨੌਜਵਾਨਾਂ ਨੂੰ ਸਹੀ ਰਾਹ ਵੱਲ ਲਗਾ ਕੇ ਹੀ ਸੰਭਵ ਹੋ ਸਕਦਾ ਹੈ। ਉਹਨਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਤੋਂ ਇਲਾਵਾ ਸੂਬੇ ਵਿੱਚੋਂ ਹਰ ਤਰ੍ਹਾਂ ਦੀ ਕੁਰੀਤੀ ਨੂੰ ਜਲਦ ਹੀ ਖਤਮ ਕਰ ਦਿੱਤਾ ਜਾਵੇਗਾ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਉਲਟ ਮੌਜੂਦਾ ਪੰਜਾਬ ਸਰਕਾਰ ਵੱਲੋਂ ਇਸ ਲਈ ਦਿਨ-ਰਾਤ ਅਣਥੱਕ ਯਤਨ ਕੀਤੇ ਜਾ ਰਹੇ ਹਨ।

ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਛਪਾਈ ਤੇ ਸਟੇਸ਼ਨਰੀ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਦੂਰਅੰਦੇਸ਼ੀ ਅਧੀਨ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਪੇਂਡੂ ਖੇਤਰ ਦੇ ਉਭਰਦੇ ਖਿਡਾਰੀਆਂ ਦੇ ਹੁਨਰ ਨੂੰ ਨਿਖਾਰਨ ਲਈ 'ਖੇਡਾਂ ਵਤਨ ਪੰਜਾਬ ਦੀਆਂ' ਨੂੰ ਪਿੰਡ ਪੱਧਰ 'ਤੇ ਲੈ ਕੇ ਜਾਣ ਲਈ ਹੀ 'ਖੇਡਾਂ ਹਲਕਾ ਸੁਨਾਮ ਦੀਆਂ' ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਤੋਂ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰਨ ਲਈ ਇਹ ਖੇਡਾਂ ਹਰ ਸਾਲ ਕਰਵਾਈਆਂ ਜਾਣਗੀਆਂ।


ਉਨ੍ਹਾਂ ਨੇ ਫਾਊਂਡੇਸ਼ਨ ਦੀ ਇੱਕ ਛੋਟੀ ਜਿਹੀ ਪਹਿਲ ਨੂੰ ਵੱਡਾ ਖੇਡ ਮਹਾਂਕੁੰਭ ਬਣਾਉਣ ਲਈ ਭਾਗ ਲੈਣ ਵਾਲੇ ਖਿਡਾਰੀਆਂ, ਕੋਚਾਂ ਅਤੇ ਹਲਕਾ ਨਿਵਾਸੀਆਂ ਦਾ ਸਹਿਯੋਗ ਵਾਸਤੇ ਧੰਨਵਾਦ ਵੀ ਕੀਤਾ।

ਸਮਾਪਤੀ ਸਮਾਰੋਹ ਦੌਰਾਨ ਸੂਫ਼ੀ ਗਾਇਕ ਕਮਲ ਖਾਨ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਨੂੰ ਕੀਲਿਆ।

ਜ਼ਿਕਰਯੋਗ ਹੈ ਕਿ ਸ਼ਹੀਦ ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿਖੇ ਅਮਨ ਅਰੋੜਾ ਦੇ ਪਿਤਾ ਤੇ ਸਵਰਗੀ ਪੰਜਾਬ ਮੰਤਰੀ ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਵਿੱਚ ‘ਖੇਡਾਂ ਹਲਕਾ ਸੁਨਾਮ ਦੀਆਂ’ ਕਰਵਾਈਆਂ ਗਈਆਂ ਹਨ। ਫਾਊਂਡੇਸ਼ਨ ਪਿਛਲੇ ਇੱਕ ਦਹਾਕੇ ਤੋਂ ਲੋਕਾਂ ਦੀ ਭਲਾਈ ਲਈ ਮੈਡੀਕਲ ਕੈਂਪ ਲਗਾ ਰਹੀ ਹੈ ਅਤੇ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਲਹਿਰਾ ਤੋਂ ਵਿਧਾਇਕ ਬਰਿੰਦਰ ਗੋਇਲ, ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ, ਐਸ.ਐਸ.ਪੀ ਸੁਰਿੰਦਰ ਲਾਂਬਾ, ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. ਮਨਜੀਤ ਸਿੰਘ ਸਿੱਧੂ, ਓ.ਐਸ.ਡੀ. ਪ੍ਰੋਫੈਸਰ ਓਂਕਾਰ ਸਿੰਘ, ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਦੇ ਮਾਤਾ ਸ੍ਰੀਮਤੀ ਪਰਮੇਸ਼ਵਰੀ ਦੇਵੀ, ਏ.ਡੀ.ਸੀ. ਵਰਜੀਤ ਵਾਲੀਆ, ਐਮ.ਸੀ. ਲੌਂਗੋਵਾਲ ਦੇ ਪ੍ਰਧਾਨ ਪਰਮਿੰਦਰ ਕੌਰ ਬਰਾੜ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।

NEW INSTRUCTIONS FOR LONG ABSENTEE EMPLOYEES

 ਸਿੱਖਿਆ ਵਿਭਾਗ ਵਿੱਚ ਸ਼ਕਤੀਆਂ ਦਾ ਕੇਂਦਰੀਕਰਨ ਨਿਖੇਧੀਯੋਗ : ਡੀ.ਟੀ. ਐੱਫ

 *ਸਿੱਧੀ ਭਰਤੀ ਹੈੱਡਮਾਸਟਰਾਂ ਦੇ ਪਰਖ ਕਾਲ ਪਾਰ ਕਰਨ 'ਚ ਰੁਕਾਵਟਾਂ ਖੜੀਆਂ ਕਰਨ ਦੀ ਨਿਖੇਧੀ*

*ਸਿੱਖਿਆ ਵਿਭਾਗ ਵਿੱਚ ਸ਼ਕਤੀਆਂ ਦਾ ਕੇਂਦਰੀਕਰਨ ਨਿਖੇਧੀਯੋਗ : ਡੀ.ਟੀ. ਐੱਫ.*


ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਦੱਸਿਆ ਕੇ ਸਿੱਖਿਆ ਵਿਭਾਗ ਵਿੱਚ ਜਨਵਰੀ 2020 ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪ੍ਰੀਖਿਆ ਰਾਹੀਂ ਭਰਤੀ ਹੋਏ 672 ਹੈੱਡਮਾਸਟਰਾਂ ਦਾ ਪਰਖ ਕਾਲ ਪਾਰ ਕਰਨ ਵਿੱਚ ਸਿੱਖਿਆ ਵਿਭਾਗ ਵੱਲੋਂ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ । ਦਰਅਸਲ ਹੈੱਡਮਾਸਟਰਾਂ ਦਾ ਪਰਖ ਕਾਲ ਕਲੀਅਰ ਕਰਨ ਅਤੇ ਸੇਵਾਵਾਂ ਕਨਫਰਮ ਕਰਨ ਦੇ ਅਧਿਕਾਰ ਜ਼ਿਲ੍ਹਾ ਸਿੱਖਿਆ ਅਫਸਰਾਂ (ਸੈਕੰਡਰੀ ਸਿੱਖਿਆ) ਕੋਲ ਹੋਣ ਦੇ ਬਾਵਜੂਦ, ਸਿੱਖਿਆ ਵਿਭਾਗ ਵੱਲੋਂ ਇਹਨਾਂ ਕੇਸਾਂ ਨੂੰ ਡੀ.ਪੀ.ਆਈ. ਦਫ਼ਤਰ ਵਿੱਚ ਮੰਗਵਾਂ ਲੈਣ ਕਰਨ ਇਹ ਮਾਮਲਾ ਲਟਕ ਗਿਆ ਹੈ। ਡੀ.ਟੀ.ਐੱਫ. ਆਗੂਆਂ ਨੇ ਵਿਭਾਗ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨੂੰ ਸਿੱਖਿਆ ਵਿਭਾਗ ਦਾ ਗੈਰ ਜ਼ਿੰਮੇਵਾਰੀ ਵਾਲਾ ਰੱਵਈਆ ਕਰਾਰ ਦਿੱਤਾ ਹੈ । ਇਸ ਸਬੰਧੀ ਡੀ.ਟੀ.ਐੱਫ. ਦੇ ਸੂਬਾਈ ਮੀਤ ਪ੍ਰਧਾਨਾਂ ਜਗਪਾਲ ਬੰਗੀ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲ, ਜਸਵਿੰਦਰ ਔਜਲਾ ਅਤੇ ਰਘਵੀਰ ਭਵਾਨੀਗੜ੍ਹ ਸਵਾਲ ਕੀਤਾ ਕਿ ਇਹ ਭਰਤੀ ਸਿੱਖਿਆ ਵਿਭਾਗ ਵਿਚੋਂ ਹੀ ਕੀਤੀ ਹੋਣ ਕਰਕੇ ਇੰਨ੍ਹਾਂ ਅਧਿਆਪਕਾਂ ਵਿੱਚੋਂ ਹਰੇਕ ਨੇ ਘੱਟੋ-ਘੱਟ ਦਸ ਸਾਲ ਦੀ ਸੇਵਾ ਪੂਰੀ ਕਰ ਲਈ ਹੈ ਅਤੇ ਵਿਭਾਗ ਹਾਲੇ ਇੰਨ੍ਹਾਂ ਦੀ ਪਰਖ ਨਹੀਂ ਕਰ ਸਕਿਆ ਹੈ? ਆਗੂਆਂ ਨੇ ਦੱਸਿਆ ਕਿ ਇਸੇ ਪ੍ਰੀਖਿਆ ਰਾਹੀਂ ਭਰਤੀ ਹੋਏ ਪ੍ਰਿੰਸੀਪਲ, ਬੀਪੀਈਓ, ਹੈੱਡ ਟੀਚਰ ਆਦਿ ਦਾ ਪਰਖ ਕਾਲ ਪਹਿਲਾਂ ਹੀ ਪਾਰ ਕੀਤਾ ਜਾ ਚੁੱਕਾ ਹੈ, ਜਦਕਿ ਹੈੱਡਮਾਸਟਰਾਂ ਦੇ ਪਰਖ ਕਾਲ ਪਾਰ ਕਰਨ ਦੇ ਅਧਿਕਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਲ ਹੋਣ ਦੇ ਬਾਵਜੂਦ ਉਨ੍ਹਾਂ ਦੇ ਅਧਿਕਾਰ ਵਿੱਚ ਵਿਭਾਗ ਨੇ ਦਖਲ ਅੰਦਾਜੀ ਕਰਦਿਆਂ ਸਾਰਾ ਰਿਕਾਰਡ ਮੁੱਖ ਦਫ਼ਤਰ ਵਿਖੇ ਮੰਗਵਾ ਕੇ ਉਸਤੇ ਕੋਈ ਕਾਰਵਾਈ ਨਹੀਂ ਕੀਤੀ ਹੈ। ਪ੍ਰੀਖਿਆ ਪਾਸ ਕੀਤੇ ਬਹੁਤੇ ਅਧਿਆਪਕਾਂ ਨੇ 16 ਜਨਵਰੀ 2020 ਨੂੰ ਮੋਹਾਲੀ ਮੁੱਖ ਦਫਤਰ ਵਿਖੇ ਬਤੌਰ ਹੈੱਡ ਮਾਸਟਰ ਜੁਆਇੰਨ ਕਰ ਲਿਆ ਸੀ ਅਤੇ 16 ਜਨਵਰੀ 2023 ਨੂੰ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਉਨ੍ਹਾਂ ਦਾ ਪਰਖ ਕਾਲ ਪਾਰ ਕਰਨਾ ਬਣਦਾ ਸੀ, ਪਰ ਵਿਭਾਗ ਦੀ ਦਖਲਅੰਦਾਜ਼ੀ ਕਾਰਨ ਹਾਲੇ ਤੱਕ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਨਾਲ ਇੰਨ੍ਹਾਂ ਨੂੰ ਮਿਲਣ ਵਾਲੀਆਂ ਸਲਾਨਾ ਤਰੱਕੀਆਂ ਵੀ ਲਟਕ ਗਈਆਂ ਹਨ। ਡੀ ਟੀ ਐੱਫ ਆਗੂਆਂ ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਹੈਡਮਾਸਟਰਾਂ ਦੇ ਪਰਖ ਕਾਲ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਅਧਿਕਾਰ ਖੇਤਰ ਵਿੱਚ ਦਖ਼ਲ ਅੰਦਾਜ਼ੀ ਅਤੇ ਸ਼ਕਤੀਆਂ ਦੇ ਕੇਂਦਰੀਕਰਨ ਦੀ ਨਿਖੇਧੀ ਕਰਦਿਆਂ ਹੈਡਮਾਸਟਰਾਂ ਦੇ ਪਰਖ ਕਾਲ ਸਬੰਧੀ ਫੈਸਲਾ ਲੈਣ ਦਾ ਅਧਿਕਾਰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਦੇਣ ਅਤੇ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ।

SUSPENDED: ਸਿੱਖਿਆ ਮੰਤਰੀ ਦੀ ਚੈਕਿੰਗ ਦੌਰਾਨ ਗ਼ੈਰ ਹਾਜ਼ਰ ਪਾਏ ਗਏ ਮੁਲਾਜ਼ਮ ਸੱਸਪੈਂਡ

ਵੱਡੀ ਖੱਬਰ: ਸਿੱਖਿਆ ਮੰਤਰੀ ਦੀ ਚੈਕਿੰਗ ਦੌਰਾਨ ਗ਼ੈਰ ਹਾਜ਼ਰ ਪਾਏ ਗਏ ਮੁਲਾਜ਼ਮ ਸਸਪੈਂਡ 


ਰੂਪਨਗਰ, 6 ਫਰਵਰੀ 2023 

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸਵੇਰੇ 9:50 ਵਜੇ ਐਸ ਡੀ ਐਮ ਦਫਤਰ ਨੰਗਲ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਐਸ ਡੀ ਐਮ ਦਫਤਰ ਨੰਗਲ ਦੇ ਕਈ ਕਰਮਚਾਰੀ ਗੈਰਹਾਜ਼ਰ ਪਾਏ ਗਏ। ਚੈਕਿੰਗ ਉਪਰੰਤ ਸਿੱਖਿਆ ਮੰਤਰੀ ਨੇ ਦਸਿਆ ਕਿ ," ਗੈਰਹਾਜ਼ਰ ਪਾਏ ਗਏ ਸਾਰੇ ਕਰਮਚਾਰੀ ਮੁਅੱਤਲ ਕੀਤੇ ਜਾਂਦੇ ਹਨ। ਅਤੇ ਸਾਰੇ ਜਨਤਕ ਕੰਮਾਂ ਦੇ ਬਕਾਇਆ ਨੂੰ ਇੱਕ ਹਫ਼ਤੇ ਵਿੱਚ ਕਲੀਅਰ ਕਰਨ ਦਾ ਹੁਕਮ ਦਿੱਤਾ ਹੈ ਅਤੇ ਮੈਂ ਅਗਲੇ ਸੋਮਵਾਰ ਨੂੰ ਦੁਬਾਰਾ ਜਾਂਚ ਕਰਾਂਗਾ।"


ALSO READ:

ਸਿੱਖਿਆ ਵਿਭਾਗ ਵੱਲੋਂ ਈਪੰਜਾਬ ਵੈਬਸਾਈਟ ਦਾ ਨਵਾਂ ਲਿੰਕ ਕੀਤਾ ਜਾਰੀ 

ਵਿਦਿਆਰਥੀਆਂ ਨੂੰ ਸਕਾਲਰਸ਼ਿਪ ਆਈ ਜਾਂ ਨਹੀਂ, ਇੰਜ ਕਰੋ ਪਤਾ  

PSEB EXAM 2023: DOWNLOAD GUESS PAPER HERE 


 ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ," All those found absent are suspended. I have ordered to clear all public work pendency With in one week, and i will myself check again next Monday." ਹੋਰ ਜਾਣਕਾਰੀ ਲਈ ਇਥੇ ਕਲਿੱਕ ਕਰੋ 👈  


PSEB  PRACTICAL DATESHEET 5TH , 8TH , 10TH AND 12TH CLASSES SCHEDULE DOWNLOAD HERE  

PSEB BOARD EXAM DATESHEET DOWNLOAD HERE 

PSEB STRUCTURE OF QUESTION PAPER ALL SUBJECTS DOWNLOAD HERE 


06/02/2023 (ਸੋਮਵਾਰ ) ਆਨਲਾਈਨ ਜਮਾਤਾਂ ਦੀ ਸਮਾਂ ਸਾਰਨੀ

 *06/02/2023 (ਸੋਮਵਾਰ)* 

*ਸ਼ਾਮ ਦਾ ਸੈਸ਼ਨ*

*ਆਨਲਾਈਨ ਜਮਾਤਾਂ ਦੀ ਸਮਾਂ ਸਾਰਨੀ*ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਹੇਠ “Mission 100%: Give Your Best” ਮੁਹਿੰਮ ਤਹਿਤ ਮਿਤੀ: 06/02/2023 ਨੂੰ ਸ਼ਾਮ ਦੇ ਸੈਸ਼ਨ ਦੌਰਾਨ Facebook ਅਤੇ YouTube ਤੇ ਲਗਾਈਆਂ ਜਾਣ ਵਾਲੀਆਂ ਆਨਲਾਈਨ ਕਲਾਸਾਂ ਦਾ ਵੇਰਵਾ: 


ਸਮਾਂ - 5:00- 5:45 ਵਜੇ

ਜਮਾਤ 12ਵੀਂ ਫਿਜਿਕਸ

 

ਸਮਾਂ - 5:45 - 6: 30ਵਜੇ

ਜਮਾਤ 12ਵੀਂ ਗਣਿਤ


*Facebook ਲਿੰਕ:* 

https://www.facebook.com/profile.php?id=100072301243476&mibextid=LQQJ4d 


*YouTube ਲਿੰਕ:* 

https://www.youtube.com/live/isNTDIeGws0?feature=share

RESERVATION IN OUTSOURCING RECRUITMENT:ਡਾ. ਬਲਜੀਤ ਕੌਰ ਨੇ ਆਊਟਸੋਰਸ ਤਹਿਤ ਭਰਤੀ 'ਚ ਰਾਖਵਾਂਕਰਨ ਯਕੀਨੀ ਬਣਾਉਣ ਲਈ ਜਾਰੀ ਕੀਤੇ ਨਿਰਦੇਸ਼

ਡਾ. ਬਲਜੀਤ ਕੌਰ ਨੇ ਆਊਟਸੋਰਸ ਤਹਿਤ ਭਰਤੀ 'ਚ ਰਾਖਵਾਂਕਰਨ ਯਕੀਨੀ ਬਣਾਉਣ ਲਈ ਜਾਰੀ ਕੀਤੇ ਨਿਰਦੇਸ਼ ਆਊਟਸੋਰਸ ਭਰਤੀ ਵਿੱਚ ਰਾਖਵੇਂਕਰਨ ਸਬੰਧੀ ਸਮਾਜਿਕ ਨਿਆਂ ਵਿਭਾਗ ਵਲੋਂ ਮਿਤੀ 3-11-2015 ਨੂੰ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਸਬੰਧੀ ਮੁੱਖ ਸਕੱਤਰ, ਵਿਸ਼ੇਸ਼ ਮੁੱਖ ਸਕੱਤਰ, ਵਿੱਤੀ ਕਮਿਸ਼ਨਰ, ਪ੍ਰਮੁੱਖ ਸਕੱਤਰ, ਪ੍ਰਬੰਧਕੀ ਸਕੱਤਰ, ਡਵੀਜ਼ਨਾਂ ਦੇ ਕਮਿਸ਼ਨਰ, ਸਮੂਹ ਵਿਭਾਗਾਂ ਦੇ ਮੁੱਖੀ, ਸਮੂਹ ਡਿਪਟੀ ਕਮਿਸ਼ਨਰਜ਼, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਅਤੇ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਪੱਤਰ ਲਿਖਿਆ ਹੈ।

ਕਈ ਵਿਭਾਗਾਂ ਅਤੇ ਉਹਨਾਂ ਅਧੀਨ ਅਦਾਰਿਆਂ ਵੱਲੋਂ ਇਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਸਰਕਾਰ ਵੱਲੋਂ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਹੈ ਅਤੇ ਫੈਸਲਾ ਕੀਤਾ ਹੈ ਕਿ ਸਮਾਜਿਕ ਨਿਆਂ, ਅਧਿਕਾਰਤਾਂ ਅਤੇ ਘੱਟ ਗਿਣਤੀ ਵਿਭਾਗ ਦੇ ਪੱਤਰ ਮਿਤੀ 3-11-2015 ਰਾਹੀਂ ਜਾਰੀ ਹਦਾਇਤਾ ਅਨੁਸਾਰ ਆਊਟਸੋਰਸ ਅਧਾਰ ਤੇ ਕੀਤੀ ਜਾਂਦੀ ਭਰਤੀ ਵਿਚ ਰਾਖਵਾਂਕਰਨ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ।

ਜੇਕਰ ਭਵਿੱਖ ਵਿੱਚ ਅਜਿਹੀ ਕੋਈ ਸ਼ਿਕਾਇਤ ਆਉਂਦੀ ਹੈ, ਤਾਂ ਪੰਜਾਬ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ (ਸੇਵਾਵਾਂ ਵਿੱਚ ਰਾਖਵਾਂਕਰਨ) ਐਕਟ, 2006 ਦੀ ਧਾਰਾ-8 ਦੇ ਸਨਮੁੱਖ ਕਾਰਵਾਈ ਕੀਤੀ ਜਾਵੇਗੀ।

WEEKLY REST GROUP D EMPLOYEES: ਸਿੱਖਿਆ ਵਿਭਾਗ ਦੇ ਦਰਜ਼ਾ-4 ਮੁਲਾਜ਼ਮਾਂ ਨੂੰ ਹਫਤਾਵਾਰੀ ਰੈਸਟ ਸਬੰਧੀ ਮੌਜੂਦਾ ਹਦਾਇਤਾਂ

WEEKLY REST GROUP D EMPLOYEES: ਸਿੱਖਿਆ ਵਿਭਾਗ ਦੇ ਦਰਜ਼ਾ-4 ਮੁਲਾਜ਼ਮਾਂ ਨੂੰ ਹਫਤਾਵਾਰੀ ਰੈਸਟ ਸਬੰਧੀ ਮੌਜੂਦਾ ਹਦਾਇਤਾਂ 

LETTER NUMBER: Memo No: 11/258-2012 ME(6)/3281/ Dated: 28-09-2015


Keeping in view the difficulties being faced by group D class employees, DPI has issued instructions.

According to these instructions. (Memo No: 11/258-2012 ME(6)/3281/ Dated: 28-09-2015)  it has been decided that all employees falling in Group -'D' Services, who are performing the duties of Chowkidars in Government Schools as well as in subordinate offices of the Department of Education may be granted a weekly rest.
 It may be ensured that the day of such weekly rest should be convenient administratively.

 It may further be ensured that where there is only a single employee is posted in a school/office/ institution for performing the duties of Chowkidar, in such cases an another employee of Group 'D' services should be entrusted the duties of Chowkidar for a day of weekly rest to be given to Chowkidars on a rotation basis as an alternate arrangement and such employees will not be entitled to any extra remuneration for performing such duties. For making only this alternate arrangement, all employees of Group 'D' Services working in different Institutions shall be at the disposal of concemed Drawing and Disbusing officer of complex school.

READ OFFICIAL LETTER HERE 


ਸਮੂਹ ਡੀ ਸ਼੍ਰੇਣੀ ਦੇ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਡੀ.ਪੀ.ਆਈ. ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

  ਇਨ੍ਹਾਂ ਹਦਾਇਤਾਂ ਅਨੁਸਾਰ ਇਹ ਫੈਸਲਾ ਕੀਤਾ ਗਿਆ ਹੈ ਕਿ ਸਮੂਹ 'ਡੀ' ਸੇਵਾਵਾਂ ਵਿੱਚ ਆਉਣ ਵਾਲੇ ਸਾਰੇ ਕਰਮਚਾਰੀ ਜੋ ਸਰਕਾਰੀ ਸਕੂਲਾਂ ਦੇ ਨਾਲ-ਨਾਲ ਸਿੱਖਿਆ ਵਿਭਾਗ ਦੇ ਅਧੀਨ ਦਫਤਰਾਂ ਵਿੱਚ ਚੌਕੀਦਾਰਾਂ ਦੀਆਂ ਡਿਊਟੀਆਂ ਨਿਭਾ ਰਹੇ ਹਨ, ਨੂੰ ਹਫ਼ਤਾਵਾਰੀ ਆਰਾਮ ( Rest)  ਦਿੱਤਾ ਜਾ ਸਕਦਾ ਹੈ। ਅਜਿਹੇ ਹਫਤਾਵਾਰੀ ਆਰਾਮ ਦਾ ਦਿਨ ਪ੍ਰਸ਼ਾਸਨਿਕ ਤੌਰ 'ਤੇ ਸੁਵਿਧਾਜਨਕ ਹੋਣਾ ਚਾਹੀਦਾ ਹੈ।

  ਪੱਤਰ ਅਨੁਸਾਰ  ਹਦਾਇਤ ਹੈ ਕਿ  ਜਿੱਥੇ ਚੌਕੀਦਾਰ ਦੀਆਂ ਡਿਊਟੀਆਂ ਨਿਭਾਉਣ ਲਈ ਸਕੂਲ/ਦਫ਼ਤਰ/ਸੰਸਥਾ ਵਿੱਚ ਸਿਰਫ਼ ਇੱਕ ਕਰਮਚਾਰੀ ਤਾਇਨਾਤ ਹੋਵੇ, ਅਜਿਹੇ ਮਾਮਲਿਆਂ ਵਿੱਚ ਗਰੁੱਪ 'ਡੀ' ਸੇਵਾਵਾਂ ਦੇ ਕਿਸੇ ਹੋਰ ਮੁਲਾਜ਼ਮ ਨੂੰ ਚੌਕੀਦਾਰ ਦੀ ਡਿਊਟੀ ਸੌਂਪੀ ਜਾਵੇ। 

ਚੌਕੀਦਾਰਾਂ ਨੂੰ ਬਦਲਵੇਂ ਪ੍ਰਬੰਧ ਵਜੋਂ ਰੋਟੇਸ਼ਨ ਦੇ ਆਧਾਰ 'ਤੇ ਹਫ਼ਤਾਵਾਰੀ ਆਰਾਮ ਦਾ ਦਿਨ ਦਿੱਤਾ ਜਾਵੇਗਾ ਅਤੇ ਅਜਿਹੇ ਕਰਮਚਾਰੀ ਅਜਿਹੀਆਂ ਡਿਊਟੀਆਂ ਨਿਭਾਉਣ ਲਈ ਕਿਸੇ ਵਾਧੂ ਮਿਹਨਤਾਨੇ ਦੇ ਹੱਕਦਾਰ ਨਹੀਂ ਹੋਣਗੇ। KOTAK PURA GOLI KAND :ਲੋਕ ਵਟਸਐਪ ਅਤੇ ਈ-ਮੇਲ ਰਾਹੀਂ ਵੀ ਜਾਣਕਾਰੀ ਸਾਂਝੀ ਕਰ ਸਕਦੇ ਹਨ: ਏ.ਡੀ.ਜੀ.ਪੀ. ਐਲ.ਕੇ. ਯਾਦਵ

 ਕੋਟਕਪੂਰਾ ਗੋਲੀ ਕਾਂਡ: ਲੋਕ 10 ਫਰਵਰੀ ਜਾਂ 14 ਫਰਵਰੀ ਨੂੰ ਐਸ.ਆਈ.ਟੀ. ਦੇ ਮੁਖੀ ਕੋਲ ਉਨ੍ਹਾਂ ਦੇ ਦਫ਼ਤਰ ਵਿਖੇ ਘਟਨਾ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰ ਸਕਦੇ ਹਨ

- ਲੋਕ ਵਟਸਐਪ ਅਤੇ ਈ-ਮੇਲ ਰਾਹੀਂ ਵੀ ਜਾਣਕਾਰੀ ਸਾਂਝੀ ਕਰ ਸਕਦੇ ਹਨ: ਏ.ਡੀ.ਜੀ.ਪੀ. ਐਲ.ਕੇ. ਯਾਦਵ

— ਏ.ਡੀ.ਜੀ.ਪੀ. ਐਲ.ਕੇ. ਯਾਦਵ ਨੇ ਲੋਕਾਂ ਦਾ ਐਸ.ਆਈ.ਟੀ. ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ

ਚੰਡੀਗੜ੍ਹ, 5 ਫਰਵਰੀ:

ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਮੁੱਖ ਪੜਾਅ ’ਤੇ ਪਹੁੰਚਣ ਉਪਰੰਤ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੇ ਮੁਖੀ ਏ.ਡੀ.ਜੀ.ਪੀ. ਐਲ.ਕੇ. ਯਾਦਵ ਨੇ ਅੱਜ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਇਸ ਮਾਮਲੇ ਸਬੰਧੀ ਕੋਈ ਹੋਰ ਜਾਣਕਾਰੀ ਹੈ, ਜਿਸ ਨਾਲ ਇਸ ਮਾਮਲੇ ਦੇ ਨਤੀਜੇ ’ਤੇ ਪ੍ਰਭਾਵ ਪੈ ਸਕਦਾ ਹੈ, ਉਹ ਨਿੱਜੀ ਤੌਰ ’ਤੇ 10 ਫਰਵਰੀ ਜਾਂ 14 ਫਰਵਰੀ, 2023 ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ, ਪੰਜਾਬ ਪੁਲਿਸ ਹੈੱਡਕੁਆਰਟਰ, ਸੈਕਟਰ 9-ਸੀ ਵਿਖੇ ਸਥਿਤ ਉਨ੍ਹਾਂ ਦੇ ਦਫ਼ਤਰ ਉਨ੍ਹਾਂ ਨੂੰ ਮਿਲ ਕੇ ਸਾਂਝੀ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਦੀ ਘਟਨਾ 14 ਅਕਤੂਬਰ, 2015 ਨੂੰ ਵਾਪਰੀ ਸੀ।ਉਨ੍ਹਾਂ ਕਿਹਾ ਕਿ ਲੋਕ ਇਸ ਸਬੰਧੀ ਵਟਸਐਪ ਨੰਬਰ 9875983237 ’ਤੇ ਮੈਸੇਜ ਭੇਜ ਕੇ ਜਾਂ ਆਈ.ਡੀ. newsit2021kotkapuracase0gmail.com ’ਤੇ ਈਮੇਲ ਕਰਕੇ ਵੀ ਜਾਣਕਾਰੀ ਸਾਂਝੀ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਇਸ ਪੜਾਅ ’ਤੇ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਵੱਲੋਂ ਦਿੱਤੀ ਕੋਈ ਵੀ ਇਨਪੁਟ/ਜਾਣਕਾਰੀ ਐਸ.ਆਈ.ਟੀ. ਲਈ ਜਾਂਚ ਦੀ ਇਸ ਕਾਨੂੰਨੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਵਿੱਚ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ।

ਏ.ਡੀ.ਜੀ.ਪੀ. ਨੂੰ ਸੌਂਪੀ ਇਸ ਜਿੰਮੇਵਾਰੀ ਨੂੰ ਨਿਭਾਉਣ ਵਿੱਚ ਐਸ.ਆਈ.ਟੀ. ਦਾ ਸਹਿਯੋਗ ਕਰਨ ਲਈ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ।

ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਨਿਰਦੇਸ਼ਾਂ ’ਤੇ ਸੂਬਾ ਸਰਕਾਰ ਨੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਲਈ ਏ.ਡੀ.ਜੀ.ਪੀ. ਐਲ.ਕੇ. ਯਾਦਵ, ਆਈ.ਜੀ. ਰਾਕੇਸ਼ ਅਗਰਵਾਲ ਅਤੇ ਐੱਸ.ਐੱਸ.ਪੀ. ਮੋਗਾ ਗੁਲਨੀਤ ਸਿੰਘ ਖੁਰਾਣਾ ਸਮੇਤ ਤਿੰਨ ਸੀਨੀਅਰ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਸੀ।

SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ

SCHOOL HOLIDAYS IN FEBRUARY 2023   ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ 

ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰਵਰੀ ਮਹੀਨੇ ਦੇ ਪਹਿਲੇ ਹਫਤੇ ਤੱਕ ਹੋ ਰਹੀਆਂ ਹਨ। ਇਹਨਾਂ ਪ੍ਰੀਖਿਆਵਾਂ ਵਿੱਚ ਪ੍ਰਾਪਤ ਕੀਤੇ ਅੰਕ ਸਿੱਖਿਆ ਵਿਭਾਗ ਵੱਲੋਂ ਜਾਰੀ ਪੋਰਟਲ ਤੇ ਅਪਲੋਡ ਕੀਤੇ ਜਾਣਗੇ । ਪ੍ਰੀ ਬੋਰਡ ਪ੍ਰੀਖਿਆਵਾਂ ਉਪਰੰਤ ਫਰਵਰੀ ਮਹੀਨੇ ਹੀ ਫਾਈਨਲ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ। ਜਨਵਰੀ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ ਦੇਖੋ ਇਥੇ 

DATESHEET PSEB BOARD EXAM MARCH 2023:

 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਲਈ ਡੇਟ ਸੀਟ ਜਾਰੀ ਕਰ ਦਿੱਤੀ ਹੈ। ਸਿੱਖਿਆ ਬੋਰਡ ਵੱਲੋਂ ਜਾਰੀ ਨਵੀਂ ਡੇਟ ਸੀਟ ਅਨੁਸਾਰ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ 27 ਫਰਵਰੀ ਤੋਂ, ਅਠਵੀਂ ਜਮਾਤ ਦੀਆਂ ਪ੍ਰੀਖਿਆਵਾਂ 25 ਫਰਵਰੀ ਤੋਂ , 10ਵੀਂ ਜਮਾਤ ਦੀਆਂ ਪ੍ਰੀਖਿਆਵਾਂ  24 ਮਾਰਚ ਤੋਂ, ਅਤੇ 12 ਵੀਂ ਜਮਾਤ ਦੀਆਂ ਪ੍ਰੀਖਿਆਵਾਂ 20 ਫਰਵਰੀ ਤੋਂ ਸ਼ੁਰੂ ਹੋਣਗੀਆਂ। ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਲਈ ਡੇਟ ਸੀਟ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ

PSEB GUESS PAPER FOR BOARD EXAM 2023 

ਪੰਜਾਬ ਸਕੂਲ ਸਿੱਖਿਆ ਬੋਰਡ ਦੇ  ਵਿਦਿਆਰਥੀਆਂ ਦੀ ਸਹੁਲਤ ਲਈ ਸੈਂਪਲ ਪੇਪਰ ਵੀ ਤਿਆਰ ਕੀਤੇ ਗਏ ਹਨ , ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ। ਪ੍ਰੀਖਿਆ ਪੈਟਰਨ ਅਨੁਸਾਰ ਵਿਦਿਆਰਥੀ ਆਪਣੇ ਪੇਪਰਾਂ ਦੀ ਤਿਆਰੀ ਕਰ ਸਕਦੇ ਹਨ। ਪ੍ਰਸ਼ਨ ਪੱਤਰ ਦੀ ਬਣਤਰ ਦੇ ਅਨੁਸਾਰ ਵਿਦਿਆਰਥੀ ਆਪਣੇ ਕਮਜ਼ੋਰ ਚੈਪਟਰਾਂ ਤੇ ਜਿਆਦਾ ਸਮਾਂ ਦੇ ਕੇ ਚੰਗੇ ਅੰਕ ਹਾਸਲ ਕਰ ਸਕਦੇ ਹਨ। ਵਿਦਿਆਰਥੀਆਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਚੈਪਟਰ ਵਿਚੋਂ ਕਿਨੇ ਨੰਬਰ ਦਾ ਪੇਪਰ ਆਵੇਗਾ। ਵਿਸ਼ਾ ਵਾਇਜ਼ ਹਰੇਕ ਚੈਪਟਰ ਵਿਚੋਂ ਪ੍ਰਸ਼ਨ ਦੇਖਣ ਲਈ ਇਥੇ ਕਲਿੱਕ ਕਰੋ।   

OFFICIAL WEBSITE FOR PSEB RESULT 2023:

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਉਪਰੰਤ ਨਤੀਜੇ ਆਨਲਾਈਨ ਐਲਾਨੇ ਜਾਣਗੇ। ਵਿਦਿਆਰਥੀ ਆਪਣੇ ਰੋਲ ਨੰਬਰ ਨੂੰ ਸੰਭਾਲ ਕੇ ਰੱਖਣ ਤਾਂ ਜੋ ਆਸਾਨੀ ਨਾਲ ਨਤੀਜਾ ਆਨਲਾਈਨ ਦੇਖਿਆ ਜਾ ਸਕੇ।  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦਾ ਨਤੀਜਾ ਵੈਬਸਾਈਟ pseb.ac.in ਤੇ ਐਲਾਨਿਆ ਜਾਵੇਗਾ।

HOW TO CHECK PSEB BOARD RESULT 2023 :

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਆਨਲਾਈਨ ਘੋਸ਼ਿਤ ਕੀਤਾ ਜਾਵੇਗਾ। ਨਤੀਜਾ ਕਿਵੇਂ ਡਾਊਨਲੋਡ ਕਰਨਾ ਹੈ, ਪੜ੍ਹੋ ਇਥੇ।

PUNJAB SCHOOL HOLIDAYS IN FEBRUARY 2023.

ਪੰਜਾਬ ਦੇ ਸਕੂਲਾਂ ਵਿੱਚ ਫਰਵਰੀ   ਮਹੀਨੇ  ਕੁਲ 6  ਛੂਟੀਆਂ ਰਹਿਣਗੀਆਂ। ਇਹਨਾਂ ਛੁਟੀਆਂ ਵਾਰੇ ਜਾਣਕਾਰੀ ਹੇਠਾਂ ਦਿਤੀ ਗਈ ਹੈ। ਵਿਦਿਆਰਥੀਆਂ ਨੂੰ ਸਲਾਹ ਹੈ ਕਿ ਉਹ ਆਪਣੇ ਭਵਿੱਖ ਨੂੰ ਦੇਖ ਇਹਨਾਂ ਛੁੱਟੀਆਂ ਵਿੱਚ  ਚੰਗੀ ਤਰ੍ਹਾਂ ਪੜਾਈ ਕਰਨ ਤਾਂ ਜੋ ਚੰਗੇ ਨੰਬਰਾਂ ਨਾਲ ਪਾਸ ਹੋ ਕੇ ਆਪਣੇ ਪਸੰਦੀਦਾ ਕੋਰਸਾਂ ਵਿੱਚ ਦਾਖਲਾ ਮਿਲ ਸਕੇ।


ਪੰਜਾਬ ਸਰਕਾਰ ਵੱਲੋਂ ਜਾਰੀ ਛੂਟੀਆਂ ਸੰਬੰਧੀ ਨੋਟੀਫਿਕੇਸ਼ਨ (PUNJAB GOVT HOLIDAYS 2023) ਡਾਊਨਲੋਡ ਕਰੋ ਇੱਥੇ  ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
5 FEBRUARY   BIRTHDAY SRI GURU RAVIDAS JI / SUNDAYਹਰੇਕ ਜਗ੍ਹਾ
11 FEBRUARY  ਦੂਜਾ ਸ਼ਨੀਵਾਰ ( SECOND SATURDAY)  ਹਰੇਕ ਜਗ੍ਹਾ
12 FEBRUARY  ਐਤਵਾਰ ( SUNDAY) ਹਰੇਕ ਜਗ੍ਹਾ
18 FEBRUARY
   MAHASHIVRATRI (SATURDAY)
ਹਰੇਕ ਜਗ੍ਹਾ

ALSO READ :


ਮਿਤੀ  ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
19 FEBRUARYSUNDAY ਹਰੇਕ ਜਗ੍ਹਾ
26  FEBRUARYSUNDAY ਹਰੇਕ ਜਗ੍ਹਾ 
JOIN WHATSAPP  CLICK HERE 
     JOIN US ON TELEGRAM CLICK HERE 
ALSO READ 
CLASS  SAMPLE PAPER STRUCTURE OF QUESTION PAPER 
 5TH  DOWNLOAD HERE DOWNLOAD HERE 
8TH   DOWNLOAD HERE  DOWNLOAD HERE  
10TH DOWNLOAD HERE  DOWNLOAD HERE 
12TH 

DOWNLOAD HERE  
DOWNLOAD HERE 

WEATHER ☁️ TODAY: 2-3 ਘੰਟਿਆਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ

WEATHER ☁️ TODAY: ਕਿਵੇਂ ਰਹੇਗਾ ਅੱਜ ਦਾ ਮੌਸਮ, ਦੇਖੋ ਇਥੇ 

Clouding seen over Northern #Punjab Light Rain/Drizzle likely over Parts of #Jalandhar, #Kapurthala, #Pathankot, #Gurdaspur, #Hoshiarpur, #Amritsar #Ludhiana districts and adjoining areas during next 2-3 hrs. Isolated #Fog seen over Northern Parts of #UttarPradesh. 

ਅਗਲੇ 2-3 ਘੰਟਿਆਂ ਦੌਰਾਨ #ਜਲੰਧਰ, #ਕਪੂਰਥਲਾ, #ਪਠਾਨਕੋਟ, #ਗੁਰਦਾਸਪੁਰ, #ਹੁਸ਼ਿਆਰਪੁਰ, #ਅੰਮ੍ਰਿਤਸਰ #ਲੁਧਿਆਣਾ ਜ਼ਿਲ੍ਹਿਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕੀ ਬਾਰਿਸ਼/ਬੂੰਦਾ-ਬੂੰਦ ਪੈਣ ਦੀ ਸੰਭਾਵਨਾ ਹੈ। PUNJAB POLICE SI RECRUITMENT : OFFICIAL NOTIFICATION , APPLY HERE

PUNJAB POLICE SI RECRUITMENT  : OFFICIAL NOTIFICATION RELEASED , APPLY HERE 

Punjab police has released notification for the recruitment of Sub inspector in Punjab Police. In this Post you will get all details about Punjab Police SI recruitment 2023. Online applications  are invited from Indian citizens for direct recruitment to fill vacancies of ‘Sub Inspectors  in the two cadres of (i) District Police and (ii) Armed Police. 

The recruitment for filling up the vacancies in the two cadres as mentioned above, shall be carried out through a Common Application Form (CAF) and Computer Based Test (CBT) followed by Physical Measurement Test (PMT), Physical Screening Test (PST) with specified qualifying parameters. 

ALSO READ: ਪੰਜਾਬ ਪੁਲਿਸ ਕਾਂਸਟੇਬਲ ਦੀਆਂ 1746 ਅਸਾਮੀਆਂ ਤੇ ਭਰਤੀ, ਜਾਣੋ ਪੂਰੀ ਜਾਣਕਾਰੀ 


Punjab Police recruitment https://iur.ls/punjabpolicerecruitment2023 Total vacancies: 144

Category No. of
vacancies
Vacancies reserved for
women (out of the total given
General/Open/
Unreserved
6217
Scheduled Castes Balmiki/Mazhbi Sikhs,
Punjab
156
Scheduled Castes Ramdasia & Others,
Punjab
156
Backward Classes, Punjab156
Ex-Serviceman (General), Punjab106
Ex-Serviceman Scheduled Castes
Balmiki/Mazhbi Sikh, Punjab
30
Ex-Serviceman Scheduled Castes
Ramdasia & Others, Punjab
20
Ex-Serviceman Backward Classes, Punjab30
Economically Weaker Sections, Punjab156
Wards of Police Personnel31
Wards of Freedom Fighters, Punjab10
PUNJAB POLICE SI RECRUITMENT 2023

PAY SCALE PUNAB POLICE SUB INSPECTOR

As per the Punjab Govt. Notification No. FD-FP-10MISC/87/2020-2FP1 dated 29.12.2020 pay scale of the post Sub-Inspector (Punjab Police SI) is Rs. 35,400/- and minimum pay admissible of Rs. 35,400/- per month for three years from the date of joining in service.

Punjab Police SI Recruitment : age and qualifications

Age :

Minimum age as on January 1, 2023 - 18 years
Maximum age as on January 1, 2023 - 28 years

SYLLABUS Punjab Police SI Recruitment 2023 NUMBER OF QUESTIONS
Section-1 General Awareness:
Indian Constitution and its features, Central and State Legislature, Executive & Local Government Institutions, Judicial Institutions, History & Culture of India and Punjab, Science & Technology, Indian Economy, Geography & Environment, Current Affairs (National and International) including current legal developments, Awareness of issues concerning Diversity, Ethics & vulnerable sections of society.
50
Section-2 Quantitative Aptitude & Numerical Skills:
Numbers & their relations, Simplification, Decimals and Fractions, Ratios and Proportions, Percentage, Average (Mean, Median and Mode), Profit & Loss, Simple & Compound Interest, Time and Work, Mensuration, Speed, Time and Distance, Equations.
30
Section-3 Punjabi Language Skills:
Punjabi Language skills including Sentence Completion and Structuring, Error Detection, Vocabulary (Synonyms/
Antonyms, One Word Substitution etc.), Reading Comprehension/Passage, Translation from English to
Punjabi, Precis Skills, Fill in the blanks.
20
Syllabus for the Punjab Police SI recruitment 2023
Physical Measurement Test (PMT) and Physical Screening Test (PST)
For Female Candidates(a) 800 meters run to be completed in 5 minutes (only one chance)
(b) Long Jump 2.75 meters (only 3 chances)
(c) High Jump 0.90 meters (only 3 chances)
For Male Candidates
(excluding Ex-Servicemen above 35 years of age as on January 1, 2023 )
(a) 1600 meters run to be completed in 7:00 minutes
(only one chance)
(b) Long Jump 3.65 meters (only 3 chances)
(c) High Jump 1.10 meters (only 3 chances)
For Ex-Servicemen Male
Candidates of age more than 35 years (as on January 1,
2023)
(a) 1400 meters walk and run to be completed in 12
minutes (only one chance)
(b) 10 full squats within 3 minutes (only one chance
PMT and PST for Punjab Police SI Recruitment 2023
For Female Candidates(a) 800 meters run to be completed in 5 minutes (only one chance)
(b) Long Jump 2.75 meters (only 3 chances)
(c) High Jump 0.90 meters (only 3 chances)
For Male Candidates
(excluding Ex-Servicemen above 35 years of age as on January 1, 2023 )
(a) 1600 meters run to be completed in 7:00 minutes
(only one chance)
(b) Long Jump 3.65 meters (only 3 chances)
(c) High Jump 1.10 meters (only 3 chances)
For Ex-Servicemen Male
Candidates of age more than 35 years (as on January 1,
2023)
(a) 1400 meters walk and run to be completed in 12
minutes (only one chance)
(b) 10 full squats within 3 minutes (only one chance
PMT and PST for Punjab Police SI Recruitment 2023

Relaxation up to five years in the prescribed upper age limit has been granted to the candidates belonging to the Scheduled Castes and Backward Classes, who
are residents of Punjab.

Educational Qualifications : 1. Educational qualifications for SI Recruitment In Punjab is graduation in any stream 2. Punjabi Pass up to matric

Physical standard : Minimum prescribed height for Punjab Police SI Recruitment 2023


CadreMaleFemale
Distt police5’ 7” (5 feet 7 inches)5’ 2” (5 feet 2 inches)
Armed Police5’ 7” (5 feet 7 inches)5’ 2” (5 feet 2 inches)
Physical standard for SI Recruitment

SI recruitment Selection Process

SELECTION PROCESS The selection process shall be a three stage process consisting of the following stages:
• Stage-I: Stage I will consist of three Computer Based, Multiple Choice Question (MCQ) type Papers viz. Paper I, Paper II and Paper III, of which Paper III shall be
qualifying in nature.
• Stage-II: Stage II will consist of Physical Measurement Test (PMT) and Physical Screening Test (PST). Both Physical Measurement Test and Physical Screening Test
shall be qualifying in nature.
• Stage-III: Stage III will consist of Document Scrutiny.

Stage 1

Paper-I shall comprise of 100 questions carrying four (04) marks each.

Syllabus for Punjab Police SI Recruitment 2023 :

Paper will be of total duration 2 hours and Total number of questions –100 ,Maximum marks- 400 SYLLABUS Punjab Police SI Recruitment 2023 NUMBER OF QUESTIONS
Section-1 General Awareness:
Indian Constitution and its features, Central and State Legislature, Executive & Local Government Institutions, Judicial Institutions, History & Culture of India and Punjab, Science & Technology, Indian Economy, Geography & Environment, Current Affairs (National and International) including current legal developments, Awareness of issues concerning Diversity, Ethics & vulnerable sections of society.
50
Section-2 Quantitative Aptitude & Numerical Skills:
Numbers & their relations, Simplification, Decimals and Fractions, Ratios and Proportions, Percentage, Average (Mean, Median and Mode), Profit & Loss, Simple & Compound Interest, Time and Work, Mensuration, Speed, Time and Distance, Equations.
30
Section-3 Punjabi Language Skills:
Punjabi Language skills including Sentence Completion and Structuring, Error Detection, Vocabulary (Synonyms/
Antonyms, One Word Substitution etc.), Reading Comprehension/Passage, Translation from English to
Punjabi, Precis Skills, Fill in the blanks.
20
Syllabus for the Punjab Police SI recruitment 2023
Physical Measurement Test (PMT) and Physical Screening Test (PST)
For Female Candidates(a) 800 meters run to be completed in 5 minutes (only one chance)
(b) Long Jump 2.75 meters (only 3 chances)
(c) High Jump 0.90 meters (only 3 chances)
For Male Candidates
(excluding Ex-Servicemen above 35 years of age as on January 1, 2023 )
(a) 1600 meters run to be completed in 7:00 minutes
(only one chance)
(b) Long Jump 3.65 meters (only 3 chances)
(c) High Jump 1.10 meters (only 3 chances)
For Ex-Servicemen Male
Candidates of age more than 35 years (as on January 1,
2023)
(a) 1400 meters walk and run to be completed in 12
minutes (only one chance)
(b) 10 full squats within 3 minutes (only one chance
PMT and PST for Punjab Police SI Recruitment 2023
PUNJAB POLICE SI RECRUITMENT 2023 IMPORTANT LINKS
Official website for Punjab Police SI recruitment http://www.punjabpolice.gov.in/
Link for official notification Punjab police SI Recruitment 2023Download here
Link for applying Punjab Police SI posts click here
Link for official Notification . link for applying online Punjab Police SI recruitment 2023

RECENT UPDATES

School holiday

SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ

SCHOOL HOLIDAYS IN FEBRUARY 2023   ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...