ਪਿੰਸੀਪਲਾਂ ਦੀਆਂ 600 ਖਾਲੀ ਅਸਾਮੀਆਂ ਨੂੰ ਭਰਨ ਦੀ ਦੇਰੀ ਕਾਰਨ ਲੈਕਚਰਾਰ ਵਰਗ ਵਿੱਚ ਰੋਸ ਅਤੇ ਨਿਰਾਸ਼ਾ

 ਪਿੰਸੀਪਲਾਂ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਦੀ ਦੇਰੀ ਕਾਰਨ ਲੈਕਚਰਾਰ ਵਰਗ ਵਿੱਚ ਰੋਸ ਅਤੇ ਨਿਰਾਸ਼ਾ (ਸੰਜੀਵ ਕੁਮਾਰ )

ਫਤਿਹਗੜ੍ਹ ਸਾਹਿਬ, 31 ਦਸੰਬਰ 2023 ( PBJOBSOFTODAY) 

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਫਤਿਹਗੜ੍ਹ ਸਾਹਿਬ , ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ਼ ਅਤੇ ਸੀਨੀਅਰ ਸਲਾਹਕਾਰ ਸੁਖਦੇਵ ਸਿੰਘ ਰਾਣਾਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੁਆਰਾ ਲੈਕਚਰਾਰ/ਅਧਿਆਪਕ ਦੀਆਂ ਜ਼ਾਇਜ ਮੰਗਾ ਨੂੰ ਅੱਖੋਂ ਪਰੋਖੇ ਕਰਨ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਆਮ ਆਦਮੀ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਵਾਇਦੇ ਕਰਨ ਦੇ ਬਾਵਜ਼ੂਦ ਇਸ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਇਸ ਨੂੰ ਜਲਦ ਤੋਂ ਜਲਦ ਬਹਾਲ ਕੀਤਾ ਜਾਵੇ,ਬੰਦ ਕੀਤੇ ਭੱਤੇ ਬਹਾਲ ਕੀਤੇ ਜਾਣ, ਲੰਬਿਤ ਡੀ.ਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਸਿੱਖਿਆ ਮੰਤਰੀ ਵੱਲੋਂ ਜ਼ਾਰੀ ਪੱਤਰ ਉਪਰੰਤ ਵੀ ਕਈ ਜ਼ਿਲਿਆਂ ਵਿਚ ਨਵ ਪਦਉਨਤ ਲੈਕਚਰਾਰ ਅਤੇ ਪ੍ਰਿੰਸੀਪਲਾਂ ਦੇ ਇੰਕਰੀਮੈਂਟ ਰੋਕੇ ਗਏ ਹਨ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰਕੇ ਇੰਕਰੀਮੈਂਟ ਬਹਾਲ ਕਰਵਾਏ ਜਾਣ ਅਤੇ ਵਿਭਾਗੀ ਟੈਸਟ ਦੇ ਨਿਯਮ ਨੂੰ ਫੌਰੀ ਨੋਟੀਫਿਕੇਸ਼ਨ ਜਾਰੀ ਕਰਕੇ ਰੱਦ ਕੀਤਾ ਜਾਵੇ। ਸਾਰੀਆਂ ਜੱਥੇਬੰਦੀਆਂ ਦੀ ਸਾਂਝੀ ਮੰਗ 2018 ਦੇ ਅਧਿਆਪਕ ਵਿਰੋਧੀ, ਸਿੱਖਿਆ ਵਿਰੋਧੀ ਅਤੇ ਗ਼ੈਰ ਤਰਕਸੰਗਤ ਸੇਵਾ ਨਿਯਮਾਂ ਨੂੰ ਰੱਦ ਕੀਤਾ ਜਾਵੇ ਅਤੇ ਹਰ ਵਰਗ ਦੀਆਂ ਤਰੱਕੀਆਂ ਸਾਲ ਵਿੱਚ ਦੋ ਵਾਰੀ ਕੀਤੀਆਂ ਜਾਣ। ਸਾਲ 2023 ਪ੍ਰਿੰਸੀਪਲ ਦੀਆਂ 600 ਦੇ ਕਰੀਬ ਖਾਲੀ ਅਸਾਮੀਆਂ ਨੂੰ ਭਰਨ ਵਿੱਚ ਅਸਫਲ ਰਹੇ ਅਤੇ ਹੁਣ ਸਾਲ 2024 ਉਮੀਦ ਹੈ ਕਿ ਖਾਲੀ ਅਸਾਮੀਆਂ ਨੂੰ ਭਰਨ ਲਈ ਉਪਰਾਲੇ ਕੀਤੇ ਜਾਣ ਗੇ ।



ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ,ਸਕੱਤਰ ਜਨਰਲ ਰਾਵਿਦਰਪਾਲ ਸਿੰਘ ਅਤੇ ਜਸਵੀਰ ਗੋਸਲ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ 2023 ਸਾਲ ਦੌਰਾਨ ਸਕੂਲਾਂ ਵਿੱਚ ਪ੍ਰਿੰਸੀਪਲ ਅਤੇ ਲੈਕਚਰਾਰ ਦੀਆਂ ਖਾਲੀ ਆਸਾਮੀਆਂ ਭਰਣ ਦੀ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਜਥੇਬੰਦੀ ਦੀਆਂ ਵਾਰ ਵਾਰ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿਖਿਆ ਸਕੱਤਰ ਜੀ ਮੀਟਿੰਗ ਕਰਕੇ ਖਾਲੀ ਅਸਾਮੀਆਂ ਨੂੰ ਭਰਨ ਲਈ ਅਪੀਲ ਕਰਦੇ ਰਹੇ । ਜਥੇਬੰਦੀ ਦੇ ਆਗੂਆਂ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਿਖਿਆ ਸੁਧਾਰ ਲਈ 2024 ਸਾਲ ਵਿੱਚ ਸਕੂਲਾਂ ਵਿੱਚ ਪ੍ਰਿੰਸੀਪਲ ਅਤੇ ਲੈਕਚਰਾਰ ਦੀਆਂ ਆਸਾਮੀਆਂ ਨੂੰ ਪਦੳਨਤ ਕਰਕੇ ਭਰਿਆ ਜਾਵੇ।

ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ ਅਤੇ ਅਮਨ ਸ਼ਰਮਾ ਨੇ ਕਿਹਾ ਕਿ ਸਿਖਿਆ ਵਿਭਾਗ ਸਕੂਲਾਂ ਵਿੱਚ ਇੰਫਰਾਸਟਕਚ ਵਿਦਿਆਰਥੀਆਂ ਲਈ ਵਰਦੀਆਂ, ਬੈਠਣ ਲਈ ਬੈਚ ,ਕਿਤਾਬਾਂ, ਇੰਟਰਨੈਟ ਆਦਿ ਦੀ ਸਹੂਲਤ ਦੇਣ ਦੀ ਗੱਲ ਕਰਦੇ ਹਨ ਅਤੇ ਸਕੂਲ ਆਫ ਐਮੀਨੈਸ ਲਈ ਟਰਾਂਸਪੋਰਟ ਦਾ ਉਚਿਤ ਪਰਬੰਧ ਕਰਨ ਦੀ ਤਾਂਘ ਵਿੱਚ ਹੈ ਪਰੰਤੂ ਮੁਲਾਜ਼ਮਾਂ ਦਾ 12 ਪ੍ਰਤੀਸ਼ਤ ਡੀ. ਏ.ਜੁਲਾਈ 2022 ਤੋਂ ਬਕਾਇਆ ਖੜਾ ਹੈ ਪਰੰਤੂ ਪੰਜਾਬ ਸਰਕਾਰ ਸਿਰਫ 4 ਪ੍ਰਤੀਸ਼ਤ ਬਕਾਇਆ ਦੇ ਕੇ ਬਹੁਤ ਵੱਡੀ ਉਪਲੱਬਧੀ ਦੱਸ ਰਹੀ ਹੈ ਜਦਕਿ ਇਹ ਪੰਜਾਬ ਦੇ ਸਮੂਹ ਕਰਮਚਾਰੀ ਵਰਗ ਨਾਲ ਵੱਡੀ ਨਾ-ਇਨਸਾਫੀ ਹੈ | 

 ਇਸ ਮੌਕੇ ਬਲਜੀਤ ਸਿੰਘ, ਗੁਰਪ੍ਰੀਤ ਸਿੰਘ,ਜਸਪਾਲ ਸਿੰਘ,ਮਲਕੀਤ ਸਿੰਘ, ਅਵਤਾਰ ਸਿੰਘ ਧਨੋਆ,ਬਲਦੀਸ਼ ਕੁਮਾਰ, ਇੰਦਰਜੀਤ ਸਿੰਘ, ਕੌਸ਼ਲ ਕੁਮਾਰ, ਤਜਿੰਦਰ ਸਿੰਘ,ਵਿੱਤ ਸਕੱਤਰ ਰਾਮ ਵੀਰ ਸਿੰਘ ਅਤੇ ਸੁਬਾਈ ਆਗੂ ਹਾਜ਼ਰ ਸਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends