PSEB BOARD EXAM 2024 : ਸਿੱਖਿਆ ਬੋਰਡ ਵੱਲੋਂ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ, ਬਲਾਕ ਪੱਧਰ ਤੇ ਲਗਣਗੀਆਂ ਡਿਊਟੀਆਂ

PSEB BOARD EXAM 2024 : ਸਿੱਖਿਆ ਬੋਰਡ ਵੱਲੋਂ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ, ਬਲਾਕ ਪੱਧਰ ਤੇ ਲਗਣਗੀਆਂ ਡਿਊਟੀਆਂ 

ਚੰਡੀਗੜ੍ਹ, 30 ਦਸੰਬਰ 2023 ( PBJOBSOFTODAY) 


ਪੰਜਾਬ ਸਕੂਲ ਸਿੱਖਿਆ ਬੋਰਡ ਦੀ 8ਵੀਂ, 10ਵੀਂ, 12ਵੀਂ ਦੀਆਂ ਪ੍ਰੀਖਿਆਵਾਂ ਫਰਵਰੀ ਮਹੀਨੇ ਵਿੱਚ ਸ਼ੁਰੂ ਕਰਨ ਲਈ ਤਿਆਰੀ ਕਰ ਲਈ ਹੈ। ਇਹ ਪ੍ਰੀਖਿਆਵਾਂ 13 ਫਰਵਰੀ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ/ ਪ੍ਰਿੰਸੀਪਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਸ ਬਾਰ  ਬੋਰਡ ਨੇ ਉਨ੍ਹਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਫਲਾਇੰਗ ਟੀਮਾਂ 'ਚ ਨਾ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਦੇ ਸਕੂਲਾਂ 'ਚ ਪ੍ਰੀਖਿਆ ਕੇਂਦਰ ਬਣਾਏ ਜਾ ਰਹੇ ਹਨ।

ਬਲਾਕ ਪੱਧਰ ਤੇ ਲਗਣਗੀਆਂ ਡਿਊਟੀਆਂ 

ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ  ਬੋਰਡ ਪ੍ਰੀਖਿਆਵਾਂ ਲਈ ਸਟਾਫ ਦੀਆਂ ਡਿਊਟੀਆਂ ਲਗਾਉਣ ਸਬੰਧੀ ਬਿਲਕੁਲ ਸਾਫ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਹਰ ਇੱਕ ਪਰੀਖਿਆ ਕੇਂਦਰ ਲਈ ਇੱਕ ਸੁਪਰਡੰਟ ਦੀ ਤਜਵੀਜ ਮੰਗੀ ਗਈ ਹੈ। ਇਸ ਤੋਂ ਇਲਾਵਾ ਘੱਟੋ ਘੱਟ 30% ਲੈਕਚਰਾਰਜ਼ ਦੇ ਨਾਂ ਹਰ ਬਲਾਕ ਵਿੱਚ ਵਾਧੂ ਤੌਰ ਤੇ ਮੰਗੇ ਗਏ ਹਨ ਤਾਂ ਜੋ ਸੰਕਟਕਾਲੀਨ ਸਥਿਤੀ ਵਿੱਚ ਇਹਨਾਂ ਦੀ ਨਿਯੁਕਤੀ ਕੀਤੀ ਜਾ ਸਕੇ।

 ਜਾਰੀ ਪੱਤਰ ਵਿੱਚ ਲਿਖਿਆ ਹੈ ਕਿ " ਪੈਨਲ ਵਿੱਚ ਐਂਟਰੀ ਕਰਦੇ ਸਮੇਂ ਇਹ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਅਧਿਆਪਕ ਦਾ ਨਾਂ ਬਲਾਕ ਤੋਂ ਬਾਹਰ ਨਾ ਭੇਜਿਆ ਜਾਵੇ। ਬਲਾਕ ਵਿੱਚ 8-10 ਪਰੀਖਿਆ ਕੇਂਦਰ ਸ਼ਾਮਲ ਕੀਤੇ ਜਾਣ ਅਤੇ ਬਲਾਕ ਦਾ ਨਾਮ ਸਪੱਸ਼ਟ ਰੂਪ ਵਿੱਚ ਲਿਖਿਆ ਜਾਵੇ। 



ਹੈਡ ਮਾਸਟਰ ਅਤੇ ਲੈਕਚਰਾਰ ਹੋਣਗੇ ਕੇਂਦਰ ਸੁਪਰਡੈਂਟ 

ਕੇਂਦਰ ਸੁਪਰਡੰਟ ਲਈ ਲੈਕਚਰਾਰ ਅਤੇ ਹਾਈ ਸਕੂਲ ਦੇ ਹੈਡ ਮਾਸਟਰ/ਮਿਸਟ੍ਰੈਸ ਪੱਧਰ ਦੇ ਅਧਿਆਪਕਾਂ ਦੇ ਨਾਂ ਮੰਗੇ ਗਏ ਹਨ। ਪਿਛਲੇ 5 ਸਾਲਾਂ ਤੋਂ ਵੱਧ ਸਮੇ ਤੋਂ ਬੋਰਡ ਨਾਲ ਐਫੀਲੀਏਟਡ ਸਕੂਲਾਂ ਦੇ ਕੋਆਲੀਫਾਈਡ ਲੈਕਚਰਾਰ ਅਤੇ ਹਾਈ ਸਕੂਲ ਦੇ ਹੈਡ ਮਾਸਟਰ/ਮਿਸਟ੍ਰੇਸ ਪੱਧਰ ਦੇ ਅਧਿਆਪਕ ਜੋ 5 ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰਦੇ ਹੋਣ ਦੇ ਨਾਮ ਵੀ ਪੈਨਲ ਵਿੱਚ ਭੇਜੇ ਜਾਣ। ਪੰਜਾਬ ਸਕੂਲ ਸਿੱਖਿਆ ਬੋਰਡ ਦੇ 11 ਆਦਰਸ਼ ਸਕੂਲਾਂ ਦੇ ਲੈਕਚਰਾਰ ਕਾਡਰ ਦੇ ਨਾਮ ਵੀ ਸੁਪਰਡੰਟ ਲਈ ਪੈਨਲ ਵਿੱਚ ਸ਼ਾਮਿਲ ਕੀਤੇ ਜਾਣ।

ਡਿਪਟੀ ਸੁਪਰਡੈਂਟ ਨਿਯੁਕਤ ਕਰਨ ਲਈ ਪ੍ਰੀਖਿਆਰਥੀਆਂ ਦੀ ਗਿਣਤੀ 

180 ਪਰੀਖਿਆਰਥੀਆਂ ਦੇ ਸਮਰੱਥਾ ਵਾਲੇ ਪਰੀਖਿਆ ਕੇਂਦਰਾਂ ਲਈ 1, 181 ਤੋਂ ਉੱਪਰ ਦੀ ਸਮਰੱਥਾ ਵਾਲੇ ਪਰੀਖਿਆ ਕੇਂਦਰ ਲਈ 2 ਡਿਪਟੀ ਸੁਪਰਡੰਟ ਲਗਾਏ ਜਾਣੇ ਹਨ। ਇਸ ਕਾਰਜ ਲਈ ਮਿਡਲ ਸਕੂਲ ਅਤੇ ਹਾਈ ਸਕੂਲ ਦੇ ਮਾਸਟਰ ਕਾਡਰ ਪੱਧਰ ਦੇ ਅਧਿਆਪਕਾਂ ਦਾ ਨਾਂ ਵੀ ਪੈਨਲ ਵਿੱਚ ਬਤੌਰ ਡਿਪਟੀ ਸੁਪਰਡੰਟ ਮੰਗੇ ਹਨ।

ਉਡਨ ਦਸਤੇ ਵਿੱਚ ਪ੍ਰਿੰਸੀਪਲਾਂ ਦੀ ਡਿਊਟੀ 

 ਉੱਡਣ ਦਸਤੇ ਲਈ ਪ੍ਰਿੰਸੀਪਲਜ਼ ਦੇ ਨਾਵਾਂ ਦੀਆਂ ਸੂਚੀਆਂ ਭੇਜਦੇ ਸਮੇਂ ਇਹ ਧਿਆਨ ਵਿੱਚ ਰੱਖਿਆ ਜਾਵੇ ਕਿ ਜਿਨ੍ਹਾਂ ਸਕੂਲਾਂ ਵਿੱਚ ਪਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ ਉਹਨਾਂ ਪ੍ਰਿੰਸੀਪਲਜ਼ ਦੇ ਨਾਵਾਂ ਨੂੰ ਉੱਡਣ ਦਸਤੇ ਦੀ ਸੂਚੀ ਵਿੱਚ ਸ਼ਾਮਿਲ ਨਾ ਕੀਤਾ ਜਾਵੇ।


ਡੀ.ਈ.ਓ. ਪੋਰਟਲ ਤੇ ਰੋਜ਼ਾਨਾ ਅਪਲੋਡ ਕੀਤੇ ਗਏ ਸੁਝਾਅ ਅਤੇ ਹਦਾਇਤਾਂ ਨੋਟਿਸ ਬੋਰਡ ਤੋਂ  ਪੜ੍ਹਣ ਦੀਆਂ ਹਦਾਇਤਾਂ  ਅਤੇ ਉਸ ਅਨੁਸਾਰ ਕਾਰਵਾਈ  ਕਾਰਨ ਲਈ ਲਿਖਿਆ ਗਿਆ ਹੈ।


ਅਧਿਆਪਕਾਂ ਦਾ ਪੈਨਲ ਭੇਜਣ ਲਈ ਨੁਕਤੇ 

1. ਸੁਪਰਡੰਟਜ਼ ਲਈ ਲੈਕਚਰਾਰ ਅਤੇ ਹਾਈ ਸਕੂਲ ਦੇ ਹੈੱਡਮਾਸਟਰ/ ਮਿਸਟ੍ਰੈਸ ਪੱਧਰ ਦੇ ਅਧਿਆਪਕਾਂ ਦਾ ਪੈਨਲ ਭੇਜਿਆ ਜਾਵੇ।

2. ਓਬਜਰਵਰਜ਼ (ਹਰ ਪਰੀਖਿਆ ਕੇਂਦਰ ਲਈ ਇੱਕ) ਲਈ ਪ੍ਰਿੰਸੀਪਲ ਪੱਧਰ ਦੇ ਅਧਿਕਾਰੀਆਂ ਦਾ ਪੈਨਲ ਭੇਜਿਆ ਜਾਵੇ।

3. ਡਿਪਟੀ ਸੁਪਰਡੰਟ ਲਈ ਮਿਡਲ ਅਤੇ ਹਾਈ ਸਕੂਲ ਦੇ ਮਾਸਟਰ ਕਾਡਰ ਪੱਧਰ ਦੇ ਅਧਿਆਪਕਾਂ ਦੇ ਨਾਂ (180 ਪਰੀਖਿਆਰਥੀਆਂ ਦੇ ਸਮਰੱਥਾ ਵਾਲੇ ਪਰੀਖਿਆ ਕੇਂਦਰਾਂ ਲਈ 1, 181 ਤੋਂ ਉੱਪਰ ਦੀ ਸਮਰੱਥਾ ਵਾਲੇ ਪਰੀਖਿਆ ਕੇਂਦਰ ਲਈ 2) उत्ते नाह।

4. ਜਿਹੜੇ ਅਧਿਆਪਕਾਂ ਦੀ ਪਿਛਲੇ ਦੇ ਸਾਲਾਂ ਤੋਂ ਕਦੇ ਡਿਊਟੀ ਨਹੀਂ ਲੱਗੀ, ਉਹਨਾਂ ਦੇ ਨਾਮ ਪਹਿਲ ਦੇ ਅਧਾਰ ਤੇ ਭੇਜੇ ਜਾਣ। 

5. ਬੋਰਡ ਦੇ ਸੇਵਾਫਲ ਪਾਉਣ ਵਾਲੇ ਕੰਮਾਂ ਤੋਂ ਆਯੋਗ ਕਰਾਰ ਦਿੱਤੇ/ ਸਿੱਖਿਆ ਵਿਭਾਗ ਵਿੱਚ ਅਨੁਸ਼ਾਸਨੀ ਕਾਰਵਾਈ ਅਧੀਨ ਕਿਸੇ ਵੀ ਅਧਿਆਪਕ ਦਾ ਨਾਂ ਇਸ ਪੈਨਲ ਵਿੱਚ ਨਾ ਭੇਜਿਆ ਜਾਵੇ।

 6. ਵਿਦੇਸ਼ ਛੁੱਟੀ, ਪਰਸੂਤਾ ਛੁੱਟੀ, 30 ਅਪ੍ਰੈਲ 2024 ਤੱਕ ਰਿਟਾਇਰ ਹੋਣ ਵਾਲੇ ਅਤੇ ਵਿਲੱਖਣ ਸਮਰੱਥਾ (ਬੈਂਚ ਮਾਰਕ) ਰੱਖਣ ਵਾਲੇ ਅਧਿਆਪਕਾਂ ਦੇ ਨਾਮ ਪੈਨਲ ਵਿੱਚ ਨਾ ਭੇਜੇ ਜਾਣ। ਇਸ ਦਾ ਖਾਸ ਧਿਆਨ ਰੱਖਿਆ ਜਾਵੇ।

7. ਜਿਹੜੇ ਜ਼ਿਲ੍ਹਿਆ ਵਿੱਚ ਲੈਕਚਰਾਰਜ ਦੀ ਘਾਟ ਹੈ, ਅਜਿਹੀ ਸਥਿਤੀ ਵਿੱਚ ਸੁਪਰਡੰਟ ਲਈ 10 ਸਾਲ ਦੇ ਤਜਰਬੇ ਵਾਲੇ ਸੀਨੀਅਰ ਮਾਸਟਰ ਕਾਡਰ ਅਧਿਆਪਕਾਂ ਦੇ ਨਾਮ ਭੇਜੇ ਜਾਣ।


8. 30 % ਸਟਾਫ ਸਕੂਲ ਦੀਆਂ ਇਨਟਰਨਲ ਕਲਾਸਾਂ ਦੀ ਪਰੀਖਿਆ ਆਦਿ ਕੰਮਾਂ ਲਈ ਰਾਖਵਾਂ ਰੱਖਿਆ ਜਾਵੇ। 

9. ਜੇਕਰ ਕੋਈ ਪ੍ਰਿੰਸੀਪਲ, ਸਕੂਲ ਮੁਖੀ, ਲੈਕਚਰਾਰ ਜਾਂ ਮਾਸਟਰ ਕੇਡਰ ਮੈਡੀਕਲ ਅਧਾਰ ਤੇ ਡਿਊਟੀ ਕਟਵਾਉਣ ਲਈ ਬੇਨਤੀ ਪੱਤਰ ਪੇਸ਼ ਕਰਦਾ ਹੈ ਤਾਂ ਇਹ ਯਕੀਨੀ ਬਣਾਇਆ ਜਾਵੇ ਕਿ ਉਸ ਦਾ ਮੈਡੀਕਲ ਸਰਟੀਫਿਕੇਟ ਐਸ.ਐੱਮ.ਓ ਤੋਂ ਜਾਰੀ ਕੀਤਾ ਹੋਵੇ।


10. ਪੈਨਲ ਇਸ ਤਰ੍ਹਾਂ ਭੇਜੇ ਜਾਣ ਕਿ ਡਿਊਟੀ ਕੱਟਣੀ ਨਾ ਪਵੇ।

11. ਸੈਂਸਟਿਵ ਕੇਂਦਰਾਂ ਦੀ ਸੂਚੀ ਭੇਜੀ ਜਾਵੇ।

12. ਸੁਪਰਡੰਟ ਅਤੇ ਡਿਪਟੀ ਸੁਪਰਡੰਟ ਦੂਸਰੇ ਸਕੂਲਾਂ ਦੇ ਤਾਇਨਾਤ ਕੀਤੇ ਜਾਣੇ ਹਨ। ਨਿਗਰਾਨ ਅਮਲਾ ਸਬੰਧਤ ਸਕੂਲ ਦਾ ਹੀ ਹੋਵੇਗਾ।

13. ਇਸ ਪਰੀਖਿਆ ਲਈ 30% ਅਮਲਾ ਐਫੀਲੀਏਟਿਡ ਸਕੂਲਾਂ (ਪਿਛਲੇ 5 ਸਾਲਾਂ ਤੋਂ ਵੱਧ ਸਮੇਂ ਤੋਂ ਬੋਰਡ ਨਾਲ ਐਫੀਲੀਏਟਡ ਸਕੂਲਾਂ ਦੇ ਕੋਆਲੀਫਾਈਡ ਅਧਿਆਪਕ ਜੋ 5 ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰਦੇ ਹੋਣ) ਦਾ ਲਗਾਇਆ ਜਾਵੇ।

ALSO READ:




14. ਹਰ ਕੈਟਾਗਿਰੀ ਵਿੱਚ 30% ਨਾਮ ਵਾਧੂ ਭੇਜੇ ਜਾਣ।

15. ਜੇਕਰ ਕਿਸੇ ਪਰੀਖਿਆ ਕੇਂਦਰ ਵਿੱਚ ਸਟਾਫ ਦੀ ਘਾਟ ਹੋਵੇ ਤਾਂ ਜਿਲ੍ਹਾ ਸਿੱਖਿਆ ਅਫਸਰ ਪੂਰੀ ਕਰਵਾਉਣਗੇ।

16. ਮਹਿਲਾ ਅਧਿਆਪਕਾਂ ਦੀ ਡਿਉਟੀ ਨੇੜੇ ਲਗਾਈ ਜਾਵੇ।

17. ਦਫਤਰ ਵੱਲੋਂ ਲਗਾਈਆ ਡਿਊਟੀਆਂ ਕਿਸੇ ਵੀ ਹਾਲਤ ਵਿੱਚ ਸੋਸ਼ਲ ਮੀਡੀਆ/ ਪ੍ਰੈਸ ਆਦਿ ਲਈ ਵਾਇਰਲ ਨਾ ਹੋਣ। ਅਜਿਹਾ ਕਰਨ ਵਾਲੇ ਅਧਿਕਾਰੀ/ ਕਰਮਚਾਰੀ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਕੰਮ ਦਫਤਰੀ ਮਰਿਆਦਾ ਅਤੇ ਗੁਪਤਤਾ ਦੇ ਅਨੁਸਾਰ ਹੀ ਹੋਵੇ।


18. ਸਰੀਰਕ ਸਿੱਖਿਆ ਦੇ ਲੈਕਚਰਾਰ ਅਤੇ ਆਰਟ ਐਂਡ ਕਰਾਫਟ ਦੇ ਅਧਿਆਪਕਾਂ ਦੀ ਡਿਊਟੀ ਪਹਿਲ ਦੇ ਅਧਾਰ ਤੇ ਲਗਾਈ ਜਾਵੇ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends