DENSE FOG RED ALERT : ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਪਡੇਟ,

DENSE FOG ALERT : ਮੌਸਮ ਵਿਭਾਗ ਵੱਲੋਂ ਬਹੁਤ ਸੰਘਣੀ ਧੁੰਦ ਦਾ ਰੈਡ ਅਲਰਟ 

ਚੰਡੀਗੜ੍ਹ, 30 ਦਸੰਬਰ 2023( PBJOBSOFTODAY) 

ਪੰਜਾਬ 'ਚ ਠੰਡ ਅਤੇ ਸੰਘਣੀ ਧੁੰਦ ਦਾ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ 'ਚ ਜ਼ਿਆਦਾਤਰ ਥਾਵਾਂ 'ਤੇ ਸੰਘਣੀ ਧੁੰਦ ਛਾਈ ਹੋਈ ਹੈ। ਵਿਜ਼ੀਬਿਲਿਟੀ ਵੀ ਬਹੁਤ ਘੱਟ ਹੈ। ਅਗਲੇ 24 ਘੰਟਿਆਂ ਵਿੱਚ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਗੱਡੀ ਚਲਾਉਂਦੇ ਸਮੇਂ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ (ਰਫ਼ਤਾਰ ਅਤੇ ਓਵਰਟੇਕ ਕਰਨ ਤੋਂ ਬਚੋ, ਗੱਡੀ ਚਲਾਉਂਦੇ ਸਮੇਂ ਸੰਕੇਤਕ ਦੀ ਵਰਤੋਂ ਕਰੋ, ਵਾਹਨਾਂ ਵਿਚਕਾਰ ਦੂਰੀ ਬਣਾਈ ਰੱਖੋ, ਲੇਨ ਬਦਲਣ ਤੋਂ ਬਚੋ)। ਧੁੰਦ ਕਾਰਨ ਸੜਕੀ ਆਵਾਜਾਈ, ਰੇਲ ਗੱਡੀਆਂ ਅਤੇ ਹਵਾਈ ਉਡਾਣਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। 

ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਤਾਜ਼ਾ ਪ੍ਰੈਸ ਰਿਲੀਜ਼ ਅਨੁਸਾਰ 30 ਦਸੰਬਰ ਤੱਕ ਰੈਡ ਅਲਰਟ ਹੈ। ਇਸ ਦੌਰਾਨ ਬਹੁਤ ਜਿਆਦਾ ਸੰਘਣੀ ਧੁੰਦ ਰਹੇਗੀ ਅਤੇ ਵਿਜਿਵਿਲਿਟੀ ਬਹੁਤ ਘੱਟ ਰਹੇਗੀ। 
ਇਸੇ ਤਰ੍ਹਾਂ 31 ਦਸੰਬਰ ਨੂੰ ਸੰਘਣੀ ਧੁੰਦ ਦਾ ਓਰੇਂਜ ਅਲਰਟ ਅਤੇ 2 ਜਨਵਰੀ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। 




ALSO READ:





Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends