EXTENSION IN HOLIDAYS: ਯੂਨੀਅਨ ਵਲੋਂ ਧੁੰਦ ਅਤੇ ਸਰਦੀ ਕਾਰਨ ਸਕੂਲਾਂ ਵਿੱਚ ਸਰਦੀ ਦੀ ਛੁਟੀਆਂ ਵਧਾਉਣ ਦੀ ਮੰਗ

 ਲੈਕਚਰਾਰ ਯੂਨੀਅਨ ਵਲੋਂ ਸੰਘਣੀ ਧੁੰਦ ਅਤੇ ਸਰਦੀ ਕਾਰਨ ਸਕੂਲਾਂ ਵਿੱਚ ਸਰਦੀ ਦੀ ਛੁਟੀਆਂ ਵਧਾਉਣ ਦੀ ਮੰਗ

ਚੰਡੀਗੜ੍ਹ, 26 ਦਸੰਬਰ 2023 ( PBJOBSOFTODAY)
- ਅਮਨ ਸ਼ਰਮਾ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੰਗਾਮੀ ਆਨ- ਲਾਈਨ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ | ਜਿਸ ਵਿੱਚ ਸ਼ਾਮਿਲ ਸੂਬਾ ਪੈਟਰਨ ਸੁਖਦੇਵ ਸਿੰਘ ਰਾਣਾ, ਬਲਰਾਜ ਸਿੰਘ ਬਾਜਵਾ, ਰਵਿੰਦਰਪਾਲ ਸਿੰਘ ਅਤੇ ਹਰਜੀਤ ਸਿੰਘ ਬਲਹਾੜੀ ਨੇ ਕਿਹਾ ਕਿ ਪੁਰੇ ਪੰਜਾਬ ਵਿੱਚ ਅੱਤ ਦੀ ਸਰਦੀ ਅਤੇ ਸੰਘਣੀ ਧੁੰਦ ਪੈਣ ਲੱਗ ਪਈ ਹੈ ।



ਸੰਘਣੀ ਧੁੰਦ ਕਾਰਨ ਵਿਜ਼ਿਬੀਲਿਟੀ ਬਹੁਤ ਹੀ ਘੱਟ ਹੈ ਜਿਸ ਨਾਲ ਸੜਕੀ ਹਾਦਸਿਆ ਦਾ ਖਤਰਾ ਬਹੁਤ ਵੱਧ ਜਾਂਦਾ ਹੈ ਅਤੇ ਬਹੁਤ ਸਰਦੀ ਕਾਰਨ ਵਿਦਿਆਰਥੀਆਂ ਦੇ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ।

 ਅਮਨ ਸ਼ਰਮਾ, ਮਲਕੀਤ ਸਿੰਘ ਫਿਰੋਜਪੁਰ, ਕੌਸ਼ਲ ਸ਼ਰਮਾ ਪਠਾਨਕੋਟ, ਤਜਿੰਦਰ ਸਿੰਘ ਖ਼ੈਰਾ ਤਰਨਤਾਰਨ ਨੇ ਕਿਹਾ ਕਿ ਪੰਜਾਬ ਵਿੱਚ ਸਰਦੀ ਦੀਆਂ ਸਿਰਫ 5-6 ਛੁੱਟੀਆਂ ਹੀ ਹੁੰਦੀਆਂ ਹਨ । ਇਹਨੀਆ ਘੱਟ ਛੁੱਟੀਆਂ ਵਿੱਚ ਸਰਦੀ ਅਤੇ ਧੁੰਦ ਦਾ ਕੋਈ ਜਿਆਦਾ ਫ਼ਰਕ ਨਹੀਂ ਪੈਦਾ ਹੈ ਜਦਕਿ ਹਰਿਆਣਾ, ਯੂ ਪੀ ਅਤੇ ਹੋਰ ਗੁਆਂਢੀ ਰਾਜਾਂ ਵਿੱਚ 15 ਦਿਨਾਂ ਦੀਆਂ ਸਰਦੀ ਦੀ ਛੁੱਟੀਆਂ ਹੁੰਦੀਆਂ ਹਨ ।

ਆਗੂਆਂ ਨੇ ਮੁੱਖਮੰਤਰੀ ਅਤੇ ਸਿੱਖਿਆ ਮੰਤਰੀ ਪਾਸੋਂ ਵਿਦਿਆਰਥੀਆਂ ਦੀ ਸਿਹਤ ਸੰਭਾਲ ਅਤੇ ਅਧਿਆਪਕਾਂ- ਮਾਪਿਆਂ ਦੀ ਸੜਕੀ ਹਾਦਸਿਆਂ ਤੋ ਬਚਾਅ ਲਈ ਸਰਦੀ ਦੀਆਂ ਛੁੱਟੀਆਂ ਵਧਾਉਣ ਦੀ ਮੰਗ ਕੀਤੀ | ਮੀਟਿੰਗ ਵਿੱਚ ਗੁਰਪ੍ਰੀਤ ਸਿੰਘ,ਅਮਰਜੀਤ ਸਿੰਘ ਵਾਲੀਆ, ਬਲਦੀਸ਼ ਕੁਮਾਰ, ਜਗਤਾਰ ਸਿੰਘ ਹੋਸ਼ਿਆਰਪੁਰ, ਇੰਦਰਜੀਤ ਸਿੰਘ,ਅਰੁਣ ਕੁਮਾਰ, ਬਲਜੀਤ ਸਿੰਘ ਕਪੂਰਥਲਾ, ਚਰਨਦਾਸ ਮੁਕਤਸਰ, ਵਿਵੇਕ ਕਪੂਰ ਫਰੀਦਕੋਟ, ਕੁਲਵਿੰਦਰਪਾਲ ਸਿੰਘ ਅਤੇ ਜਤਿੰਦਰ ਸਿੰਘ ਮਸਾਣੀਆਂ ਹਾਜਰ ਸਨ |

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends