ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਸਰਦੀ ਨੂੰ ਮੁੱਖ ਰੱਖਦਿਆਂ ਸਰਕਾਰੀ ਸਕੂਲ ਖਿਲਚੀਆਂ ਨੂੰ 50 ਵਾਰਮਰ ਅਤੇ ਜੁਰਾਬਾਂ ਵੰਡੀਆਂ ਅਤੇ ਸਕੂਲ ਮੈਦਾਨ ਸਾਂਭ ਸੰਭਾਲ ਲਈ 5000 ਰੁਪਏ ਦਿੱਤੇ -ਅਮਨ ਸ਼ਰਮਾ

 ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਸਰਦੀ ਨੂੰ ਮੁੱਖ ਰੱਖਦਿਆਂ ਸਰਕਾਰੀ ਸਕੂਲ ਖਿਲਚੀਆਂ ਨੂੰ 50 ਵਾਰਮਰ ਅਤੇ ਜੁਰਾਬਾਂ ਵੰਡੀਆਂ ਅਤੇ ਸਕੂਲ ਮੈਦਾਨ ਸਾਂਭ ਸੰਭਾਲ ਲਈ 5000 ਰੁਪਏ ਦਿੱਤੇ -ਅਮਨ ਸ਼ਰਮਾ 



ਅੱਜ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਪ੍ਰਧਾਨ ਅਮਨ ਸ਼ਰਮਾ ਅਤੇ ਸਕੱਤਰ ਪ੍ਰਦੀਪ ਕਾਲੀਆ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਦੇ ਵਿਦਿਆਰਥੀਆਂ ਨੂੰ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅਤੇ ਸਰਦੀ ਨੂੰ ਵੇਖਦਿਆਂ 50 ਵਾਰਮਰ ਅਤੇ ਜੁਰਾਬਾਂ ਵੰਡੀਆਂ |ਇਸ ਮੌਕੇ ਸਕੂਲ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਲੰਗਰ ਛਕਾਇਆ ਗਿਆ |ਰੋਟੇਰਿਅਨ ਪ੍ਰਿੰਸੀਪਲ ਦਵਿੰਦਰ ਸਿੰਘ ਪ੍ਰੋਜੈਕਟ ਚੇਅਰਮੈਨ ਸਨ |ਇਸ ਮੌਕੇ ਪ੍ਰਧਾਨ ਅਮਨ ਸ਼ਰਮਾ, ਅਸ਼ਵਨੀ ਅਵਸਥੀ,ਪ੍ਰਿੰਸੀਪਲ ਦਵਿੰਦਰ ਸਿੰਘ, ਪ੍ਰਦੀਪ ਕਾਲੀਆ,ਰੋਟੇਰਿਅਨ ਪ੍ਰਮੋਦ ਕਪੂਰ ਨੇ ਵਿਦਿਆਰਥੀਆਂ ਨੂੰ ਮਾਤਾ ਗੁਜਰੀ ਅਤੇ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਅਤੇ ਸਿੱਖਿਆ ਦੇ ਮਹੱਤਵ ਬਾਰੇ ਵਿਸ਼ਥਾਰ ਨਾਲ ਦੱਸਿਆ | ਅਸ਼ਵਨੀ ਅਵਸਥੀ ਨੇ ਦੱਸਿਆ ਕਿ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਲਗਾਤਾਰ ਸਰਕਾਰੀ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਜਰੂਰਤ ਦੀਆਂ ਚੀਜ਼ਾਂ ਵੰਡੀਆਂ ਜਾਂਦੀਆਂ ਹਨ, ਜਿਸਦੇ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਸੁਚਾਰੂ ਰੂਪ ਨਾਲ ਕਰਵਾਉਣ ਲਈ ਇਹ ਮਦਦ ਕੀਤੀ ਗਈ।ਸਕੂਲ ਪ੍ਰਿੰਸੀਪਲ ਰਾਜੀਵ ਕੱਕੜ ਅਤੇ ਸਮੂਹ ਸਟਾਫ ਮੈਂਬਰਾਂ ਵਲੋਂ ਉਹਨਾਂ ਦਾ ਸਵਾਗਤ ਕੀਤਾ |ਰਸਮੀ ਸਮਾਗਮ ਦੌਰਾਨ ਸਕੂਲ ਪ੍ਰਿੰਸੀਪਲ ਰਾਜੀਵ ਕੱਕੜ ਨੇ ਕਿਹਾ ਕਿ ਸਮਾਜ ਨੂੰ ਦਵਿੰਦਰ ਸਿੰਘ ਵਰਗੇ ਉੱਦਮੀਆਂ ਅਤੇ ਕਲੱਬਾਂ ਦੀ ਬਹੁਤ ਲੋੜ ਹੈ ਜੋ ਹੋਣਹਾਰ ਲੋੜਵੰਦ ਬੱਚਿਆਂ ਦੀ ਮਦਦ ਅਤੇ ਹੋਂਸਲਾ ਅਫਜਾਈ ਲਈ ਅੱਗੇ ਆਉਂਦੇ ਹਨ।ਸਾਨੂੰ ਵੀ ਉਹਨਾਂ ਨਾਲ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ ।ਰੋਟੇਰਿਅਨ ਪ੍ਰਿੰਸੀਪਲ ਦਵਿੰਦਰ ਸਿੰਘ ਹਰ ਸਾਲ ਕਈ ਸਕੂਲਾਂ ਦੇ ਵਿਕਾਸ ਲਈ ਬਹੁਤ ਸਹਿਯੋਗ ਕਰਦੇ ਹਨ |ਇਸ ਮੌਕੇ ਗੁਰਬੰਤਾ ਸਿੰਘ, ਗੁਰਿੰਦਰ ਕੌਰ, ਰਣਜੀਤ ਕੌਰ, ਚਰਨਜੀਤ ਸਿੰਘ, ਜਤਿੰਦਰ ਸਿੰਘ ਪੱਪੂ, ਪਰਮਜੀਤ ਸਿੰਘ,ਅੰਦੇਸ਼ ਭੱਲਾ,ਚਾਰਟਰ ਪ੍ਰਧਾਨ ਐਚ. ਐਸ. ਜੋਗੀ,ਹਰਦੇਸ਼ ਸ਼ਰਮਾ,ਮਨਮੋਹਨ ਸਿੰਘ,ਕੇ. ਐਸ. ਚੱਠਾ, ਅਸ਼ੋਕ ਸ਼ਰਮਾ,ਬਲਦੇਵ ਸਿੰਘ ਸੰਧੂ ਰਾਜੇਸ਼ ਬਧਵਾਰ, ਸਰਬਜੀਤ ਸਿੰਘ ਮਨਿੰਦਰ ਸਿਮਰਨ, ਪ੍ਰਦੀਪ ਸ਼ਰਮਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends