HAPPY NEW YEAR 2024 :‌ ਸੱਜਰੀ ਸਵੇਰ ਯਾਰੋ ਨਵੇਂ ਸਾਲ ਦੀ - ਜਗਦੀਪ ਸਿੰਘ ਜੌਹਲ

 🌴🌴 *ਨਵਾਂ ਸਾਲ ਮੁਬਾਰਕ*🌴🌴

                  *2024*

*ਜਨਵਰੀ ਇੱਕ ਦਿਨ ਸੋਮਵਾਰ ਹੈ*
*ਖੁਸ਼ੀਆਂ ਮਾਨਣੇ ਨੂੰ ਦਿਲ ਸਾਡਾ ਬੇ-ਕਰਾਰ ਹੈ* 
*ਨਿੱਘੇ ਦਿਨ ਦੀ ਐ ਸ਼ੁਰੂਆਤ, ਲਾਲੀ ਭਾਅ ਮਾਰਦੀ....*
*ਸੱਜਰੀ ਸਵੇਰ ਯਾਰੋ ਨਵੇਂ ਸਾਲ ਦੀ .....* 
*ਵੰਡੇ ਖੁਸ਼ੀਆਂ ਤੇ ਫਿਰੇ ਮਹਿਕਾਂ ਖਿਲਾਰਦੀ.....*


*ਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾਂ* 
*ਸਮਾਂ ਵੰਡੇਗਾ ਦੁੱਖ ਸੁੱਖ ਕਦੇ  ਕਰੇਗਾ ਸ਼ਰਾਰਤਾਂ* 
*ਅੰਤ ਵੇਲੇ ਤਾਈਂ ਸਚਾਈ ਕਦੇ ਨਹੀਓਂ ਹਾਰਦੀ....* 


*ਸੱਜਰੀ ਸਵੇਰ ਯਾਰੋ ਨਵੇਂ ਸਾਲ ਦੀ .....* 
*ਵੰਡੇ ਖੁਸ਼ੀਆਂ ਤੇ ਫਿਰੇ ਮਹਿਕਾਂ ਖਿਲਾਰਦੀ.....*


*ਦਿਨੋ-ਦਿਨ ਭਿਆਨਕ ਹੁੰਦੀ ਜਾਂਦੀ ਐ ਸਮੇਂ ਦੀ ਦਾਸਤਾਂ* 
*ਜੰਗਾਂ ਯੁੱਧਾਂ ਵਿੱਚ ਸਹਿਮੇ ਬੈਠੇ ਮਾਸੂਮ ਸਾਸ ਤਾਂ* 
*ਕਾਸ਼! ਸ਼ੁਰੂਆਤ ਹੋ ਜੇ ਸੁਰੱਖਿਅਤ ਅਹਿਸਾਸ ਦੀ...*


*ਸੱਜਰੀ ਸਵੇਰ ਕਹਾਂ ਫਿਰ ਨਵੇਂ ਸਾਲ ਦੀ .....* 
*ਵੰਡੇ ਖੁਸ਼ੀਆਂ ਤੇ ਯਾਰੋ ਮਹਿਕਾਂ ਖਿਲਾਰਦੀ.....*


*ਜੁਝਾਰੂਪਣ ਦੇਵੀਂ ਰੱਬਾ ਅਸਾਂ ਕਰਾਂਗੇ ਮੁਕਾਬਲਾ*
*ਭਾਵੇਂ ਸਾਰਾ ਸਾਲ ਚੱਲਦਾ ਰਹੇ ਇਹ ਮੁਕਾਬਲਾ*
*ਸੰਘਰਸ਼ਾਂ ਦੀ ਯੋਜਨਾ ਬਣਾਦੀਂ ਰੱਬਾ, ਨਵੇਂ ਸਾਲ ਦੀ......*


*ਸੱਜਰੀ ਸਵੇਰ ਯਾਰੋ ਨਵੇਂ ਸਾਲ ਦੀ .....* 
*ਵੰਡੇ ਖੁਸ਼ੀਆਂ ਤੇ ਫਿਰੇ ਮਹਿਕਾਂ ਖਿਲਾਰਦੀ.....*


*ਮਿਹਨਤਕਸ਼ ਲੋਕ ਨਾ  ਭੁਲੇਖਿਆਂ 'ਚ ਰਹਿਣਾ ਜਾਣਦੇ*
*ਤੂਫ਼ਾਨਾਂ ਨਾਲ਼ ਟਕਰਾਕੇ ਰਹਿੰਦੇ ਰੰਗ ਮਾਣਦੇ.....*
*'ਜੌਹਲ' ਕ੍ਰਾਂਤੀਕਾਰੀ ਸੋਚ  ਦਿੱਖ ਨੂੰ ਸ਼ਿੰਗਾਰਦੀ....*


*ਸੱਜਰੀ ਸਵੇਰ ਯਾਰੋ ਨਵੇਂ ਸਾਲ ਦੀ .....* 
*ਵੰਡੇ ਖੁਸ਼ੀਆਂ ਤੇ ਫਿਰੇ ਮਹਿਕਾਂ ਖਿਲਾਰਦੀ.....*


*ਜਗਦੀਪ ਸਿੰਘ ਜੌਹਲ*

*8437100477*

Featured post

ਅੱਜ ਦਾ ਰਾਸ਼ੀਫਲ (14 ਜੁਲਾਈ 2024) - ਪੰਜਾਬੀ ਵਿੱਚ

  ਅੱਜ ਦਾ ਰਾਸ਼ੀਫਲ (14 ਜੁਲਾਈ 2024) - ਪੰਜਾਬੀ  ਵਿੱਚ ਮੇष (Aries): ਅੱਜ ਤੁਹਾਡਾ ਦਿਨ ਮਿਲੇ-ਜੁਲੇ ਫ਼ਲਦਾਰ ਰਹੇਗਾ. ਕੰਮਕਾਜ ਵਿੱਚ ਸਫ਼ਲਤਾ ਮਿਲ ਸਕਦੀ ਹੈ, ਪਰ ਥੋੜੀ ...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends