Sunday, 17 July 2022

6635 ਨਵ ਨਿਯੁਕਤ ਈਟੀਟੀ ਅਧਿਆਪਕਾਂ ਦੀ ਬੀਪੀਈਓ ਦਫ਼ਤਰ ਜ਼ਰੂਰੀ ਮੀਟਿੰਗ

 

HEAVY RAIN ALERT: ਮੌਸਮ ਵਿਭਾਗ ਵੱਲੋਂ 19 ਅਤੇ 20 ਜੁਲਾਈ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ,

ਚੰਡੀਗੜ੍ਹ 17 ਜੁਲਾਈ 
ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ 17 ਜੁਲਾਈ ਨੂੰ ਕਈ ਇਲਾਕਿਆਂ ਵਿੱਚ ਹਲਕਾ-ਤੇ  ਦਰਮਿਆਨੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। 18 ਜੁਲਾਈ ਨੂੰ ਮੌਸਮ ਬੱਦਲਵਾਈ ਵਾਲਾ ਰਹੇਗਾ। 19 ਅਤੇ 20 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

 

ਨਵੇਂ ਬਣੇ ਸਿੱਖਿਆ ਮੰਤਰੀ ਦਾ ਸਿੱਖਿਆ ਵਿਭਾਗ ਵਲੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਤੇ ਸਵਾਗਤ

 ਨਵੇਂ ਬਣੇ ਸਿੱਖਿਆ ਮੰਤਰੀ ਦਾ ਸਿੱਖਿਆ ਵਿਭਾਗ ਵਲੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਤੇ ਸਵਾਗਤ

ਸ੍ਰੀ ਅਨੰਦਪੁਰ ਸਾਹਿਬ 17 ਜੁਲਾਈ ()

ਪੰਜਾਬ ਸਰਕਾਰ ਦੇ ਨਵੇਂ ਬਣੇ ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਦਾ ਉੱਪ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਦੀ ਟੀਮ ਵਲੋਂ ਵਿਸੇ਼ਸ਼ ਤੌਰ ਤੇ ਸਵਾਗਤ ਕੀਤਾ ਗਿਆ ਅਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮੁੱਖ ਅਧਿਆਪਕ ਮੋਹਨ ਲਾਲ ਸ਼ਰਮਾ, ਪ੍ਰਿੰਸੀਪਲ ਸ਼ਰਨਜੀਤ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ, ਦੀਪਕ ਸੋਨੀ, ਦਿਆ ਸਿੰਘ ਸੰਧੂ, ਸੀ.ਐਚ.ਟੀ. ਬਲਜਿੰਦਰ ਸਿੰਘ ਢਿੱਲੋਂ ਮਨਿੰਦਰ ਰਾਣਾ, ਕੁਲਦੀਪ ਪਰਮਾਰ, ਸੁਰਿੰਦਰ ਸਿੰਘ ਭਟਨਾਗਰ ਆਦਿ ਅਧਿਆਪਕ ਹਾਜਰ ਸਨ। ਸ੍ਰੀ ਅਨੰਦਪੁਰ ਸਾਹਿਬ ਵਿਖੇ ਨਵੇਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਸਵਾਗਤ ਕਰਦੇ ਹੋਏ ਉੱਪ ਜਿੱਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਤੇ ਹੋਰ।

ਸ੍ਰੀ ਅਨੰਦਪੁਰ ਸਾਹਿਬ (17 ਜੁਲਾਈ)ਸਾਡਾ.ਐਮ.ਐਲ.ਏ.ਸਾਡੇ ਵਿਚ ਤਹਿਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ ਸੁਣੀਆ ਲੋਕਾਂ ਦੀਆਂ ਮੁਸ਼ਕਿਲਾਂ

 ਸਾਡਾ.ਐਮ.ਐਲ.ਏ.ਸਾਡੇ ਵਿਚ ਤਹਿਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ ਸੁਣੀਆ ਲੋਕਾਂ ਦੀਆਂ ਮੁਸ਼ਕਿਲਾਂ


 

ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣਾ ਸਾਡਾ ਫਰਜ਼, ਹਰ ਗ੍ਰੰਟੀ ਵਾਰੋ ਵਾਰੀ ਹੋਵੇਗੀ ਪੂਰੀ-ਹਰਜੋਤ ਬੈਂਸ


ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜੇਲਾਂ,ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਅੱਜ ਆਪਣੇ ਵਿਧਾਨ ਸਭਾ ਹਲਕੇ ਦੇ ਦੌਰੇ ਦੋਰਾਨ ਸਾਡਾ.ਐਮ.ਐਲ.ਏ.ਸਾਡੇ ਵਿਚ ਤਹਿਤ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਅਤੇ ਬਾਕੀ ਰਹਿ ਗਏ ਮਸਲੇ ਹੱਲ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। 

    ਅੱਜ ਸਥਾਨਕ ਪਾਵਰ ਕਾਮ ਗੈਸਟ ਹਾਊਸ ਵਿਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾ ਹੱਲ ਕਰਨ ਲਈ ਅਸੀ ਸਾਡਾ.ਐਮ.ਐਲ.ਏ.ਸਾਡੇ ਵਿਚ ਪ੍ਰੋਗਰਾਮ ਉਲੀਕਿਆ ਹੈ, ਇਸ ਤੇ ਤਹਿਤ ਪਿੰਡਾਂ ਵਿਚ ਜਾ ਕੇ ਸਾਝੀ ਸੱਥ ਵਿਚ ਬੈਠ ਕੇ ਲੋਕਾਂ ਦੀਆਂ ਮੁਸਕਿਲਾ ਹੱਲ ਕਰਦੇ ਹਾਂ, ਪਿੰਡਾਂ ਤੋ ਇਲਾਵਾ ਸ਼ਹਿਰਾਂ ਵਿਚ ਵੀ ਇਹ ਮੁਹਿੰਮ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਵਾਰੋ ਵਾਰੀ ਪੂਰੇ ਕਰਨੇ ਹਨ। ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ, ਹਰ ਗ੍ਰੰਟੀ ਪੂਰੀ ਜਿੰਮੇਵਾਰੀ ਨਾਲ ਪੂਰੀ ਕਰਾਂਗੇ, ਬਿਜਲੀ ਬਿੱਲਾਂ ਦੀ ਗ੍ਰੰਟੀ ਪੂਰੀ ਕੀਤੀ ਹੈ,ਮੁੱਖ ਮੰਤਰੀ ਐਲਾਨ ਕਰ ਚੁੱਕੇ ਹਨ ਕਿ ਸਤੰਬਰ ਮਹੀਨੇ ਵਿਚ 51 ਲੱਖ ਪਰਿਵਾਰਾ ਦਾ ਬਿੱਲ ਜੀਰੋ ਆਵੇਗਾ। 

    ਕੈਬਨਿਟ ਮੰਤਰੀ ਨੇ ਕਿਹਾ ਕਿ ਅਸੀ ਲੋੜਵੰਦਾਂ ਨੂੰ ਸਾਰੀਆ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਬਚਨਬੱਧ ਹਾਂ, ਇਸ ਦੇ ਲਈ ਵਿਆਪਕ ਮੁਹਿੰਮ ਅਰੰਭ ਕੀਤੀ ਜਾਵੇਗੀ। ਹਰ ਯੋਗ ਲੋੜਵੰਦ ਤੱਕ ਭਲਾਈ ਸਕੀਮਾ ਦਾ ਲਾਭ ਪਹੁੰਚੇਗਾ, ਲਾਭਪਾਤਰੀ ਨਿਰੰਤਰ ਸਹੂਲਤਾ ਦਾ ਲਾਭ ਲੈ ਸਕਣਗੇ। ਉਨ੍ਹਾਂ ਨੇ ਜਨਤਕ ਮਿਲਣੀ ਦੌਰਾਨ ਆਏ ਹੋਏ ਲੋਕਾਂ ਨੂੰ ਭਰੋਸਾ ਦਿੱਤਾ ਕਿ ਹਰ ਵਿਅਕਤੀ ਦੀ ਮੁਸਕਿਲ ਹੱਲ ਕਰਨ ਲਈ ਸਾਡੀ ਟੀਮ ਪੂਰੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸਾਸ਼ਨ ਦੇ ਅਧਿਕਾਰੀ ਵੀ ਦਿਨ ਰਾਤ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ, 75 ਸਾਲਾ ਦੀ ਉਲਝੀ ਤਾਣੀ ਸੁਲਝਾਉਣ ਨੂੰ ਕੁਝ ਸਮਾ ਲੱਗੇਗਾ, ਪ੍ਰੰਤੂ ਅਸੀ ਪੂਰੀ ਤਰਾਂ ਆਸਬੰਦ ਹਾਂ ਕਿ ਮਾਹੌਲ ਬਦਲੇਗਾ ਅਤੇ ਲੋਕਾਂ ਨਾਲ ਕੀਤੇ ਵਾਅਦੇ ਹਰ ਹੀਲੇ ਪੂਰੇ ਹੋਣਗੇ। ਉਨ੍ਹਾਂ ਕਿਹਾ ਕਿ ਹੋਰ ਬਹੁਤ ਸਾਰੀਆ ਜਿੰਮੇਵਾਰੀਆ ਮਿਲੀਆ ਹਨ, ਸਾਰੀਆ ਜਿੰਮੇਵਾਰੀਆਂ ਇਮਾਨਦਾਰੀ, ਮਿਹਨਤ, ਲਗਨ ਤੇ ਤਨਦੇਹੀ ਨਾਲ ਨਿਭਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸ਼ਹਿਰਾ ਤੇ ਪਿੰਡਾਂ ਦੇ ਕਈ ਮਸਲੇ ਹੱਲ ਕੀਤੇ ਜਾ ਰਹੇ ਹਨ, ਬਹੁਤ ਸਾਰੇ ਇਲਾਕਿਆਂ ਵਿਚ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਹੈ, ਜਿਸ ਨੂੰ ਪ੍ਰਮੁੱਖਤਾ ਤੇ ਉਪਲੱਬਧ ਕਰਵਾ ਰਹ ਹਾਂ। ਉਨ੍ਹਾਂ ਨੇ ਜਲ ਸਪਲਾਈ ਅਤੇ ਸੈਨੀਟੇਂਸਨ ਵਿਭਾਗ, ਲੋਕ ਨਿਰਮਾਣ ਵਿਭਾਗ, ਸਿੱਖਿਆ ਵਿਭਾਗ ਦੀਆਂ ਮੁਸ਼ਕਿਲਾਂ ਜਲਦੀ ਹੱਲ ਹੋਣ ਦਾ ਭਰੋਸਾ ਦਿੱਤਾ ਅਤੇ ਅਧਿਕਾਰੀਆਂ ਨੂੰ ਸਮਾਬੱਧ ਹਰ ਸਮੱਸਿਆ ਹੱਲ ਕਰਨ ਦੇ ਨਿਰਦੇਸ ਦਿੱਤੇ। 

      ਇਸ ਮੌਕੇ ਜਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਢਾਹੇ, ਕਮਿੱਕਰ ਸਿੰਘ ਡਾਢੀ,ਜਸਵੀਰ ਅਰੋੜਾ, ਮਾਸਟਰ ਹਰਦਿਆਲ ਸਿੰਘ, ਦੀਪਕ ਸੋਨੀ ਭਨੂਪਲੀ, ਜਸਪ੍ਰੀਤ ਜੇ.ਪੀ, ਦਵਿੰਦਰ ਸਿੰਘ, ਕੇਸਰ ਸਿੰਘ, ਸੋਹਣ ਸਿੰਘ ਬੈਂਸ, ਡਾ.ਸੰਜੀਵ ਗੌਤਮ, ਐਡਵੋਕੇਟ ਨੀਰਜ ਕੁਮਾਰ ਨੀਰਜ ਸ਼ਰਮਾ, ਸੱਮੀ ਬਰਾਰੀ, ਜਗਜੀਤ ਜੱਗੀ, ਦੀਪਕ ਆਂਗਰਾ, ਰਣਜੀਤ  ਸਿੰਘ ਢੇਰ, ਊਸ਼ਾ ਰਾਣੀ, ਪ੍ਰਕਾਸ਼ ਕੌਰ, ਰਣਜੀਤ ਕੌਰ, ਸੁਦੇਸ ਕੁਮਾਰੀ, ਹਰਪਾਲ ਕੌਰ, ਗੁਰਮੀਤ ਕਲੋਤਾ, ਮਨੋਜ ਸ਼ਰਮਾ,ਪ੍ਰਿੰਸ ਉੱਪਲ, ਸਤੀਸ ਚੋਪੜਾ, ਪ੍ਰਵਨੀ ਅੰਸਾਰੀ, ਜਸਵਿੰਦਰ ਗੋਹਲਣੀ, ਮਾਸਟਰ ਹਰਦਿਆਲ, ਜਸਵਿੰਦਰ ਸਿੰਘ ਆਦਿ ਹਾਜਰ ਸਨ।

DEPUTATION CANCELLED: ਲੈਕਚਰਾਰਾਂ ਦੀਆਂ ਆਰਜ਼ੀ ਡਿਊਟੀਆਂ ਰੱਦ

 

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ 4 ਅਧਿਆਪਕ ਯੂਨੀਅਨਾਂ ਨਾਲ ਕਰਨਗੇ ਪੈਨਲ ਮੀਟਿੰਗ

 


ICSE 10TH RESULT OUT: DOWNLOAD HERE DIRECT LINK

New Delhi, 17 JULY :  The Council for the Indian School Certificate Examinations (CISCE) ਵੱਲੋਂ 17 ਜੁਲਾਈ, 2022 ਨੂੰ ਸ਼ਾਮ 5:00 ਵਜੇ ICSE 10ਵੀਂ ਦੇ ਨਤੀਜੇ 2022 ਦਾ ਐਲਾਨ ਕਰ ਦਿੱਤਾ ਗਿਆ ਹੈ।

ICSE 2022 ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਸਰਕਾਰੀ ਵੈਬਸਾਈਟ cisce.org ਜਾਂ results.cisce.org 'ਤੇ ਪੋਸਟ ਕੀਤਾ ਗਿਆ ਹੈ।ਨਤੀਜਾ ਦੇਖਣ ਲਈ ਇਹ ਸਿੱਧਾ ਲਿੰਕ ਇਥੇ ਕਲਿੱਕ ਕਰੋ .

ਜ਼ਿਲ੍ਹਾ ਸਿੱਖਿਆ ਅਧਿਕਾਰੀ ਇੰਜ. ਅਮਰਜੀਤ ਸਿੰਘ ਵੱਲੋਂ ਨਵੇਂ ਭਰਤੀ ਹੋਏ ਅਧਿਆਪਕਾਂ ਨਾਲ ਮੀਟਿੰਗ

 *ਜ਼ਿਲ੍ਹਾ ਸਿੱਖਿਆ ਅਧਿਕਾਰੀ ਇੰਜ. ਅਮਰਜੀਤ ਸਿੰਘ ਵੱਲੋਂ ਨਵੇਂ ਭਰਤੀ ਹੋਏ ਅਧਿਆਪਕਾਂ ਨਾਲ ਮੀਟਿੰਗ*  

*ਨਵੇਂ ਭਰਤੀ ਹੋਏ ਅਧਿਆਪਕਾਂ ਨੂੰ ਲਗਨ ਨਾਲ ਮਿਹਨਤ ਕਰਨ ਦੀ ਦਿੱਤੀ ਹੱਲਾਸ਼ੇਰੀ*

ਪਟਿਆਲਾ / ਦੇਵੀਗਡ਼੍ਹ  

ਜੁਲਾਈ ( ) ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ 6635 ਈਟੀਟੀ ਅਧਿਆਪਕਾਂ ਦੀ ਭਰਤੀ ਪਿਛਲੇ ਦਿਨੀਂ ਹੋਈ । ਇਸੇ ਭਰਤੀ ਦੇ ਤਹਿਤ ਬਲਾਕ ਦੇਵੀਗਡ਼ ਜ਼ਿਲ੍ਹਾ ਪਟਿਆਲਾ ਵਿੱਚ 51 ਦੇ ਕਰੀਬ ਅਧਿਆਪਕਾ ਨੇ ਜੁਆਇਨ ਕੀਤਾ। ਜ਼ਿਲ੍ਹਾ ਸਿੱਖਿਆ ਅਧਿਕਾਰੀ ਇੰਜਨੀਅਰ ਅਮਰਜੀਤ ਸਿੰਘ ਨੇ ਨਵੇਂ ਭਰਤੀ ਹੋਏ ਅਧਿਆਪਕਾਂ ਦੇ ਨਾਲ ਬਲਾਕ ਦੇਵੀਗਡ਼੍ਹ ਵਿੱਚ ਜਾ ਕੇ ਮੀਟਿੰਗ ਕੀਤੀ। 
ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਨਵੇਂ ਭਰਤੀ ਹੋਏ ਅਧਿਆਪਕਾਂ ਨੂੰ ਪੂਰੀ ਲਗਨ ਸ਼ਿੱਦਤ ਨਾਲ ਮਿਹਨਤ ਕਰਨ ਲਈ ਪ੍ਰੇਰਿਆ।ਉਨ੍ਹਾਂ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਵਧਾਉਣ ਲਈ ਵੱਖ ਵੱਖ ਉਪਰਾਲੇ ਕਰਨ ਦੇ ਗੁਰ ਦੱਸੇ । ਇਸ ਸਮੇਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੈਡਮ ਸ੍ਰੀਮਤੀ ਬਲਜੀਤ ਕੌਰ ਨੇ ਨਵਨਿਯੁਕਤ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਕਿੱਤੇ ਪ੍ਰਤੀ ਵਫ਼ਾਦਾਰੀ ਨਿਭਾਉਣ ਦਾ ਸੰਦੇਸ਼ ਵੀ ਦਿੱਤਾ । ਇਸ ਸਮੇਂ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਰਾਜਵੰਤ ਸਿੰਘ , ਸਮਾਰਟ ਸਕੂਲ ਕੁਆਰਡੀਨੇਟਰ ਲਖਵਿੰਦਰ ਸਿੰਘ ਕੌਲੀ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਪਰਮਿੰਦਰ ਸਿੰਘ ਸਰਾਓਂ, ਬਲਾਕ ਮਾਸਟਰ ਟ੍ਰੇਨਰ ਨਵਦੀਪ ਸ਼ਰਮਾ ,ਬਲਾਕ ਮਾਸਟਰ ਟ੍ਰੇਨਰ ਬਲਜਿੰਦਰ ਸਿੰਘ ਮੌਜੂਦ ਸਨ

TRANSFER: ਪੰਜਾਬ ਸਰਕਾਰ ਵੱਲੋਂ 33 ਡੀਐਸਪੀ/ਏਸੀਪੀ ਦੇ ਤਬਾਦਲੇ

 

Special teachers complaint to cm regarding torture by higher authorityBREAKING NEWS: ਵਿਸ਼ੇਸ਼ ਅਧਿਆਪਕਾਂ ਵੱਲੋਂ ਸਟੇਟ ਸਪੈਸ਼ਲ ਐਜੂਕੇਟਰ ਮੁਖੀ ਉੱਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼, ਮਾਮਲੇ ਦੀ ਸ਼ਿਕਾਇਤ ਪਹੁੰਚੀ ਮੁੱਖ ਮੰਤਰੀ ਕੋਲ

 ਸਟੇਟ ਸਪੈਸ਼ਲ ਐਜੂਕੇਟਰ ਮੁਖੀ ਉੱਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼


ਚੰਡੀਗੜ੍ਹ, 16 (ਵਿਕਰਮਜੀਤ ਸਿੰਘ ਮਾਨ)-ਸੂਬੇ ਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੀ ਸੇਵਾ 'ਚ ਠੇਕੇ ਦੇ ਆਧਾਰ 'ਤੇ ਲੱਗੇ ਵਿਸ਼ੇਸ਼ ਅਧਿਆਪਕਾਂ (ਸਪੈਸ਼ਲ ਐਜੂਕੇਟਰ ਆਈ.ਈ.ਆਰ ਟੀ.ਐੱਸ)-ਦੀ ਖੱਜਲ ਬੁਰੀ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਬਾਰ 'ਚ ਪਹੁੰਚ ਚੁੱਕਾ ਹੈ। ਸੂਬੇ ਦੇ ਵੱਡੀ ਗਿਣਤੀ 'ਚ ਵਿਸ਼ੇਸ਼ ਅਧਿਆਪਕਾਂ ਨੇ ਮੁੱਖ ਮੰਤਰੀ ਨੂੰ ਸ਼ਿਕਾਇਤ ਪੱਤਰ ਭੇਜ ਕੇ ਸਟੇਟ ਸਪੈਸ਼ਲ ਐਜੂਕਟਰ ਖ਼ਿਲਾਫ਼ ਮਾਨਸਿਕ ਪ੍ਰੇਸ਼ਾਨੀ ਦੇਣ ਦੇ ਗੰਭੀਰ ਦੋਸ਼ ਲਾਏ ਹਨ। ਇਨ੍ਹਾਂ ਅਧਿਆਪਕਾਂ ਨੇ ਮੁੱਖ ਮੰਤਰੀ ਨੂੰ ਗੁਪਤ ਸ਼ਿਕਾਇਤ ਪੱਤਰ ਭੇਜਦੇ ਹੋਏ ਲਿਖਿਆ ਹੈ ਕਿ ਅਸੀਂ ਸਾਰੇ ਸੂਬੇ ਦੇ ਵਿਸ਼ੇਸ਼ ਅਧਿਆਪਕ ਸਿੱਖਿਆ ਵਿਭਾਗ ਸਾਲ 2005 ਤੋਂ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਸੰਭਾਲਣ ਅਤੇ ਉਨ੍ਹਾਂ ਨੂੰ ਸਿੱਖਿਆ ਦੇਣ ਦੀ ਸੇਵਾ ਨਿਭਾਅ ਰਹੇ ਹਾਂ। ਇਨ੍ਹਾਂ ਵਿਸ਼ੇਸ਼ ਅਧਿਆਪਕਾਂ ਵਲੋਂ ਇਕ ਬਲਾਕ 'ਚ 50 ਤੋਂ 60 ਸਕੂਲਾਂ ਅਤੇ ਪਿੰਡਾਂ ਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚੇ ਸੰਭਾਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਦਫਤਰ ਬੈਠਦੀ ਸਟੇਟ ਸਪੈਸ਼ਲ ਐਜੂਕੇਟਰ ਉਨ੍ਹਾਂ ਨੂੰ ਜਲੀਲ ਕਰਨ ਲਈ ਵੱਖ-ਵੱਖ ਸਮੇਂ ਤੇ ਫੋਨ ਦੀ ਲਾਈਵ ਲੋਕੇਸ਼ਨ ਮੰਗਦੀ ਹੈ ਅਤੇ ਜੇਕਰ ਅਸੀਂ ਰੈਗੂਲਰ ਹੋਣ ਲਈ ਸੰਘਰਸ਼ ਕਰਦੇ ਹਾਂ ਤਾਂ ਮੀਟਿੰਗ 'ਚ ਸ਼ਰ੍ਹੇਆਮ ਕਿਹਾ ਜਾਂਦਾ ਹੈ ਕਿ ਤੁਹਾਡੀ ਹਰ ਫਾਈਲ ਸਾਡੇ ਜ਼ਰੀਏ ਉੱਪਰ ਜਾਣੀ ਹੈ ਅਤੇ ਅਸੀਂ ਅੱਗੇ ਜਾਣ ਹੀ ਨਹੀਂ ਦੇਣੀ। ਮੁੱਖ ਮੰਤਰੀ ਨੂੰ ਭੇਜੇ ਸ਼ਿਕਾਇਤ ਪੱਤਰ ( read here) 'ਚ ਵਿਸ਼ੇਸ਼ ਅਧਿਆਪਕਾਂ ਨੇ ਦੋਸ਼ ਲਾਏ ਹਨ ਕਿ ਮੁੱਖ ਮੰਤਰੀ ਵਲੋਂ ਹਾਲਾਂਕਿ ਹੁਕਮ ਜਾਰੀ ਕੀਤੇ ਗਏ ਹਨ ਕਿ ਕੋਈ ਵੀ ਅਧਿਆਪਕ ਸਕੂਲ ਤੋਂ ਬਾਹਰ ਦਫਤਰਾਂ ਜਨਰਲ ਵਿਚ ਕੰਮ ਨਹੀਂ ਕਰੇਗਾ ਪਰ ਹਾਲੇ ਵੀ ਸਾਡੇ ਕੁਝ ਅਧਿਆਪਕਾਂ ਤੋਂ ਦਫਤਰਾਂ 'ਚ ਕੰਮ ਲਿਆ ਜਾ ਰਿਹਾ ਹੈ। ਸ਼ਿਕਾਇਤਕਰਤਾਵਾਂ 'ਚ ਇਕ ਮਹਿਲਾ ਨਿੱਜੀ ਅਧਿਆਪਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੰਪੋਨੈਂਟ ਦੀ ਹੈੱਡ ਵਲੋਂ ਕੀਤਾ ਬੇਵਜ੍ਹਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਸੰਬੰਧੀ ਸਿੱਖਿਆ ਮੰਤਰੀ ਕੀਤੀ ਰਿਪੋਰਟ ਵੀ ਮੰਗਵਾ ਸਕਦੇ ਹਨ। ਉਨ੍ਹਾਂ ਲਈ ਕਿਹਾ ਕਿ ਸਟੇਟ ਸਪੈਸ਼ਲ ਐਜੂਕੇਟਰ ਕੰਪੋਨੈਂਟ ਹੈੱਡ ਦਾ ਤਬਾਦਲਾ ਕਰਨ ਦੀ ਦੀ ਮੰਗ ਸਾਰੇ ਅਧਿਆਪਕਾਂ ਵਲੋਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਕੀਤੀ ਗਈ ਹੈ।


BREAKING: ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਨੂੰ ਕੀਤੀ ਜ਼ਿਲਿਆਂ ਦੀ ਵੰਡ

 

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਨੂੰ  ਜ਼ਿਲਿਆਂ ਦੀ ਵੰਡ  ਕੀਤੀ ਹੈ, ਉਨ੍ਹਾਂ ਕਿਹਾ  ''ਆਮ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਮਿਲੇ..ਹਰ ਛੋਟੀ-ਵੱਡੀ ਸਮੱਸਿਆ ਦੇ ਨਿਪਟਾਰੇ ਅਤੇ ਨਾਲ ਹੀ ਹਲਕਿਆਂ ‘ਚ ਚੱਲ ਰਹੇ ਵਿਕਾਸ ਕਾਰਜਾਂ ‘ਚ ਤੇਜ਼ੀ ਲਿਆਉਣ ਨਵੇਂ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਲਈ ਸਾਰੇ ਕੈਬਨਿਟ ਦੇ ਸਾਥੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪੀ.. ਪੰਜਾਬ-ਪੰਜਾਬੀਆਂ ਦੀ ਬਿਹਤਰੀ ਲਈ ਅਸੀਂ ਪੂਰੇ ਵਚਨਬੱਧ ਹਾਂ"

ਲਗਾਤਾਰ ਬਾਰਸ਼ ਦੇ ਚਲਦਿਆਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਐਡਵਾਈਜਰੀ ਜਾਰੀ

 

PSEB 12TH CERTIFICATE: ਸਿੱਖਿਆ ਬੋਰਡ ਵੱਲੋਂ 12 ਵੀਂ ਦੇ ਸਰਟੀਫਿਕੇਟਾਂ ਬਾਰੇ ਅਹਿਮ ਸੂਚਨਾ

 

ਮੌਸਮ ਅਪਡੇਟ: ਮੌਸਮ ਵਿਭਾਗ ਵੱਲੋਂ ਅੱਜ 10 ਜ਼ਿਲਿਆਂ ਵਿੱਚ ਮੀਂਹ/ ਤੁਫਾਨ ‌‌ਦਾ ਅਲਰਟ

 

Time of issue:0800 IST; Date of issue: 17.07.2022 

ਮੌਸਮ ਵਿਭਾਗ ਵੱਲੋਂ ਅੱਜ ਹੇਠਾਂ ਦਿੱਤੇ 10 ਜ਼ਿਲਿਆਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

 Light to Moderate Rain/Thundershowers with lightning likely to continue over the parts of PATIALA, FATEHGARH SAHIB, SAS NAGAR, RUPNAGAR, NAWASHAHR, KAPURTHALA, JALANDHAR, LUDHIANA, SANGRUR,FIROZPUR districts & adjoining areas during next 2-3 hours. Latest Radar picture showing Rain/Thunderstorm activity।

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਤੇ ਵੱਡਾ ਵਾਰ , ਹੜਤਾਲੀ ਮੁਲਾਜ਼ਮਾ ਦੀ ਸੇਵਾਵਾਂ ਖ਼ਤਮ ਕਰਨ ਲਈ ਕਾਰਵਾਈ ਸ਼ੁਰੂ 
 

ਪਟਿਆਲਾ, ਫਤਿਹਗੜ੍ਹ ਸਾਹਿਬ, ਐਸ.ਏ.ਐਸ. ਨਗਰ, ਰੂਪਨਗਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫ਼ਿਰੋਜ਼ਪੁਰ ਜ਼ਿਲ੍ਹਿਆਂ ਅਤੇ ਇਸ ਦੇ ਨਾਲ ਲਗਦੇ ਖੇਤਰਾਂ ਵਿੱਚ ਅਗਲੇ ਕੁਝ ਘੰਟਿਆਂ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਿਸ਼/ਗਰਜ਼-ਗਰਜ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ/ਗਰਜ਼-ਤੂਫ਼ਾਨ ਦੀ ਗਤੀਵਿਧੀ ਨੂੰ ਦਰਸਾਉਂਦੀ ਤਾਜ਼ਾ ਰਾਡਾਰ ਤਸਵੀਰ ।
RECENT UPDATES

Today's Highlight