6636 ETT RECRUITMENT: 6635 ਈਟੀਟੀ ਭਰਤੀ, ਦੂਜੀ ਸਿਲੈਕਸਨ ਲਿਸਟ ਆਊਟ, ਸਟੇਸ਼ਨ ਚੋਣ ਦਾ ਸੱਦਾ

 ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਐ.ਸਿ.) ਪੰਜਾਬ (ਕੰਪਲੈਕਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ, ਫੇਜ਼-8, ਬਲਾਕ-ਈ, ਐਸ.ਏ.ਐਸ. ਨਗਰ)



1. ਸਿੱਖਿਆ ਵਿਭਾਗ, ਪੰਜਾਬ ਵੱਲੋਂ ਈ.ਟੀ.ਟੀ. ਕਾਡਰ ਦੀਆਂ 6635 ਅਸਾਮੀਆਂ ਭਰਨ ਲਈ ਮਿਤੀ 30-07-2021 ਨੂੰ ਵਿਗਿਆਪਨ ਦਿੱਤਾ ਗਿਆ ਸੀ। ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਸਿਲੈਕਟ ਹੋਏ ਉਮੀਦਵਾਰਾਂ ਦੀ ਕੈਟਾਗਰੀ ਵਾਈਜ ਚੋਣ ਸੂਚੀ ਮਿਤੀ 13-06-2022 ਨੂੰ ਵਿਭਾਗ ਦੇ ਪੋਰਟਲ ਤੇ ਅਪਲੋਡ ਕੀਤੀ ਗਈ ਸੀ, ਜਿਸ ਵਿੱਚ ਬਹੁਤ ਸਾਰੇ ਉਮੀਦਵਾਰਾਂ ਦਾ ਚੋਣ ਨਤੀਜਾ ਉਨ੍ਹਾਂ ਵੱਲੋਂ WITHHELD ਰੱਖਿਆ ਗਿਆ ਸੀ। ਇਸ ਚੋਣ ਸੂਚੀ ਵਿੱਚ ਯੋਗ ਪਾਏ ਗਏ ਉਮੀਦਵਾਰਾਂ ਨੂੰ ਵਿਭਾਗ ਵੱਲੋਂ ਆਨਲਾਈਨ ਪ੍ਰੋਸੈਸ ਰਾਹੀਂ ਸਟੇਸ਼ਨ ਚੋਣ ਕਰਵਾ ਕੇ ਉਨ੍ਹਾਂ ਨੂੰ ਮਿਤੀ 02-07-2022 ਨੂੰ ਸਟੇਸ਼ਨ ਅਲਾਟ ਕੀਤੇ ਗਏ ਸਨ ਅਤੇ ਇਸ ਉਪਰੰਤ ਸਬੰਧਤ ਜਿਲਾ ਸਿੱਖਿਆ ਅਫਸਰ(ਐੱਸ) ਵੱਲੋਂ ਉਮੀਦਵਾਰਾਂ ਨੂੰ ਨਿਯੁਕੇਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ। pb jobsoftoday


2. ਹੁਣ ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਬਹੁਤ ਸਾਰੇ ਉਮੀਦਵਾਰਾਂ ਦੇ ਚੋਣ ਨਤੀਜੇ ਨੂੰ WITHHELD ਤੋਂ ELIGIBLE ਕਰਨ ਉਪਰੰਤ ਉਨ੍ਹਾਂ ਦੀ ਕੈਟਾਗਰੀ ਵਾਈਜ ਸੂਚੀ ਮਿਤੀ 26-07-2022 ਨੂੰ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰਵਾ ਦਿੱਤੀ ਗਈ ਹੈ ਅਤੇ ਯੋਗ ਉਮੀਦਵਾਰਾਂ ਦਾ ਰਿਜਲਟ ਉਨ੍ਹਾਂ ਦੀ 1.D. ਵਿੱਚ ਵੀ ਪਵਾ ਦਿੱਤਾ ਗਿਆ ਹੈ।


3. ਇਸ ਚੋਣ ਸੂਚੀ ਅਨੁਸਾਰ ਯੋਗ ਕਰਾਰ ਦਿੱਤੇ ਗਏ ਉਮੀਦਵਾਰਾਂ ਨੂੰ ਮਿਤੀ 23-07-2022 ਅਤੇ 24-07-2022 ਨੂੰ ਆਨਲਾਈਨ ਪ੍ਰੋਸੈਸ ਰਾਹੀਂ ਵਿਭਾਗ ਦੇ ਪੋਰਟਲ ਤੇ ਸਟੇਸ਼ਨ ਚੋਣ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ। ਇਹ ਪੋਰਟਲ ਮਿਤੀ 28-07-2022 ਤੋਂ 29-07-2222 ਨੂੰ ਦੁਪਹਿਰ 12:00 ਵਜੇ ਤੱਕ ਖੁਲਾ ਰਹੇਗਾ। ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਕਤ ਸਡਿਊਲ ਅਨੁਸਾਰ ਆਪਣੀ ਪਸੰਦ ਦਾ ਸਟੇਸ਼ਨ ਚੋਣ ਕਰਨਾ ਯਕੀਨੀ ਬਣਾਇਆ ਜਾਵੇ। ਹਰੇਕ ਉਮੀਦਵਾਰ ਆਪਣੀ ਆਈ.ਡੀ. ਵਿੱਚ ਸ਼ੋਅ ਹੋ ਰਹੀ ਵੈਕਸੀ ਲਿਸਟ ਵਿਚੋਂ ਆਪਣੀ ਪਸੰਦ ਦੇ ਜਿੰਨੇ ਮਰਜੀ ਸਟੇਸ਼ਨ ਦੀ ਆਪਸ਼ਨ ਭਰ ਸਕਦੇ ਹਨ, ਇਸ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਸਟੇਸ਼ਨ ਚੋਣ ਦੀ ਆਪਸ਼ਨ ਭਰੀ ਜਾਵੇ। ਜਿਹੜੇ ਉਮੀਦਵਾਰ ਇੱਕ ਤੋਂ ਵੱਧ ਕੈਟਾਗਰੀ ਵਿੱਚ ਸਿਲੈਕਟ ਹੋਏ ਹਨ, ਉਹ ਪਹਿਲਾਂ ਆਪਣੀ ਆਈ.ਡੀ. ਤੋਂ ਆਪਣੀ ਮਰਜੀ ਅਨੁਸਾਰ ਕਿਸੇ ਇੱਕ ਕੈਟਾਗਰੀ ਦੀ ਚੋਣ ਕਰਨਗੇ। ਉਮੀਦਵਾਰ ਵੱਲੋਂ ਜਿਸ ਕੈਟਾਗਰੀ ਦੀ ਇੱਕ ਵਾਰ ਚੋਣ ਕਰ ਲਈ ਜਾਂਦੀ ਹੈ, ਉਸ ਨੂੰ ਮੁੜ ਕੇ ਬਦਲਿਆ ਨਹੀਂ ਜਾ ਸਕੇਗਾ। ਇਸ ਉਪਰੰਤ ਅਜਿਹੇ ਯੋਗ ਉਮੀਦਵਾਰ ਆਪਣੀ ਆਈ.ਡੀ. ਵਿੱਚ ਸ਼ੋਅ ਹੋ ਰਹੀ ਵੈਕੰਸੀ ਲਿਸਟ ਵਿਚੋਂ ਸਟੇਸ਼ਨ ਚੁਆਇਸ ਕਰਨਗੇ। ਇਹ ਸਟੇਸ਼ਨ ਚੋਣ ਪ੍ਰਕ੍ਰਿਆ ਪੂਰਨ ਤੌਰ ਤੇ ਆਨਲਾਈਨ ਹੀ ਹੋਵੇਗੀ।


4. ਜਿਹੜੇ ਉਮੀਦਵਾਰ ਵਿਭਾਗ ਦੇ ਪੋਰਟਲ ਤੇ ਆਨਲਾਈਨ ਸਟੇਸ਼ਨ ਚੋਣ ਪ੍ਰਕ੍ਰਿਆ ਵਿੱਚ ਭਾਗ ਨਹੀਂ ਲੈਣਗੇ ਭਾਵ ਉਹ ਆਪਣੇ ਆਪ ਕੋਈ ਵੀ ਸਟੇਸ਼ਨ ਚੋਣ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਖਾਲੀ ਰਹਿੰਦੇ ਸਟੇਸ਼ਨਾਂ ਵਿਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕ੍ਰਿਆ ਤਹਿਤ MIS ਵੱਲੋਂ ਅਲਾਟ ਹੋ ਜਾਵੇਗਾ।


5. ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਉਮੀਦਵਾਰ ਵੱਲੋਂ ਸਟੇਸ਼ਨ ਚੋਣ ਲਈ ਆਪਣੀ ਪਸੰਦ ਦੇ ਚੁਏ ਗਏ ਸਟੇਸ਼ਨਾਂ ਦੀ ਅਲਾਟਮੈਂਟ ਉਸ ਤੋਂ ਹਾਇਰ ਮੈਰਿਟ ਵਾਲੇ ਜਾਂ ਸਬੰਧਤ ਕੈਟਾਗਰੀ ਵਾਲੇ ਉਮੀਦਵਾਰ ਨੂੰ ਹੋ ਜਾਂਦੀ ਹੈ (ਭਾਵ ਉਸ ਵੱਲੋਂ ਚੁਣੇ ਗਏ ਸਾਰੇ ਸਟੇਸ਼ਨ ਹੋਰ ਉਮੀਦਵਾਰਾਂ ਨੂੰ ਅਲਾਟ ਹੋ ਚੁੱਕੇ ਹੋਣਗੇ) ਤਾਂ ਅਜਿਹੀ ਸੂਰਤ ਵਿੱਚ ਉਸਨੂੰ ਵੀ ਖਾਲੀ ਰਹਿੰਦੇ ਸਟੇਸ਼ਨਾਂ ਵਿਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕ੍ਰਿਆ ਤਹਿਤ MIS ਵੱਲੋਂ ਅਲਾਟ ਹੋ ਜਾਵੇਗਾ।


DOWNLOAD LIST OF SELECTED CANDIDATES HERE






Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends