ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਨੋਟੀਫਿਕੇਸ਼ਨ ਨੰ. 08/42/2020-ISS/PF237 ਮਿਤੀ : 08.07.2022 ਦੇ ਅਨੁਸਾਰ ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਵਲੋਂ ਬੀ.ਪੀ.ਐੱਡ (ਦੋ ਸਾਲਾ ਕੋਰਸ) ਸੈਸ਼ਨ 2022-23 ਸਾਂਝੀ ਪ੍ਰਵੇਸ਼ ਪ੍ਰੀਖਿਆ (ਸੀ.ਈ.ਟੀ.) ਫ਼ਿਜ਼ੀਕਲ ਫਿਟਨੈੱਸ ਟੈਸਟ ਅਤੇ ਸੈਂਟਰਲਾਈਜ਼ਡ ਕੌਂਸਲਿੰਗ ਲਈ ਪੰਜਾਬ ਦੇ ਸਮੂਹ ਫ਼ਿਜ਼ੀਕਲ ਐਜੂਕੇਸ਼ਨ ਕਾਲਜ (ਗੌਰਮਿੰਟ, ਗੌਰਮਿੰਟ ਏਡਿਡ ਅਤੇ ਪ੍ਰਾਈਵੇਟ ਸੈਲਫ-ਫਾਈਨਾਂਸਡ) ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਨਾਲ ਐਫੀਲੀਏਟਿਡ/ਕੰਨਸਟੀਚਿਊਟ ਕਾਲਜ ਹਨ .
ਉਨ੍ਹਾਂ ਕਾਲਜਾਂ ਵਿਚ ਬੀ.ਪੀ.ਐਡ (ਦੋ ਸਾਲਾ ਕੋਰਸ) ਸੈਸ਼ਨ 2022-23 ਲਈ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀ ਆਨਲਾਈਨ ਰਜਿਸਟ੍ਰੇਸ਼ਨ www.mbspsu.ac.in 'ਤੇ ਅਪਲਾਈ ਕਰ ਸਕਦੇ ਹਨ। ਆਨਲਾਈਨ ਰਜਿਸਟ੍ਰੇਸ਼ਨ ਕਰਨ ਦੀ ਆਖਰੀ ਮਿਤੀ 05 ਅਗਸਤ, 2022 ਹੈ।
ਸੀ.ਈ.ਟੀ. (ਫ਼ਿਜ਼ੀਕਲ ਫਿਟਨੈੱਸ ਟੈਸਟ) ਮਿਤੀ 09 ਅਤੇ 10 ਅਗਸਤ 2022 ਨੂੰ ਹੇਠ ਲਿਖੇ ਕਾਲਜਾਂ ਵਿਖੇ ਹੋਵੇਗਾ :
1. ਪ੍ਰੋ. ਗੁਰਸੇਵਕ ਸਿੰਘ ਗੌਰਮਿੰਟ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ, ਪਟਿਆਲਾ - 94657-80091
2. ਸਰਕਾਰੀ ਸਪੋਰਟਸ ਅਤੇ ਆਰਟਸ ਕਾਲਜ, ਜਲੰਧਰ
3
. ਡੀ.ਏ.ਵੀ. ਕਾਲਜ, ਅਬੋਹਰ, ਫ਼ਾਜ਼ਿਲਕਾ
- 97812-62092
-98556-39123
ਉਮੀਦਵਾਰ ਨੂੰ ਰਜਿਸਟ੍ਰੇਸ਼ਨ ਫਾਰਮ ਵਿਚ ਆਪਣੀ ਪਸੰਦ ਦੇ ਕੇਂਦਰ ਦੀ ਚੋਣ ਕਰਨੀ ਜ਼ਰੂਰੀ ਹੈ। ਅਪਲਾਈ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ।
PUNJAB B.PED ADMISSION 2022 LINK FOR APPLYING ONLINE CLICK HERE