Friday, 29 July 2022

ਸ੍ਰੀਮਤੀ ਤ੍ਰਿਪਤਾ ਰਾਣੀ ਵੱਲੋਂ ਸਕੂਲੀ ਬੱਚਿਆਂ ਨੂੰ ਕੀਤਾ ਗਿਆ ਪ੍ਰਿੰਟਰ ਦਾਨ

 *ਸ੍ਰੀਮਤੀ ਤ੍ਰਿਪਤਾ ਰਾਣੀ ਵੱਲੋਂ ਸਕੂਲੀ ਬੱਚਿਆਂ ਨੂੰ ਕੀਤਾ ਗਿਆ ਪ੍ਰਿੰਟਰ ਦਾਨ*

ਦੇਵੀਗੜ੍ਹ/ ਪਟਿਆਲਾ ( ) 29 ਜੁਲਾਈ  

ਸਰਕਾਰੀ ਐਲੀਮੈਂਟਰੀ ਸਕੂਲ ਖੇੜੀ ਰਾਜਾ ਸਿੰਘ ਬਲਾਕ ਦੇਵੀਗਡ਼੍ਹ ਵਿਖੇ ਸਕੂਲ ਦੀ ਅਧਿਆਪਕਾ ਸ੍ਰੀਮਤੀ ਤ੍ਰਿਪਤਾ ਰਾਣੀ ਨੇ ਬੱਚਿਆਂ ਨੂੰ ਪ੍ਰਿੰਟਰ ਦਾਨ ਵਜੋਂ ਦਿੱਤਾ । ਸਕੂਲ ਇੰਚਾਰਜ ਅਮਰੀਕ ਸਿੰਘ ਨੇ ਕਿਹਾ ਕਿ ਸ੍ਰੀਮਤੀ ਤ੍ਰਿਪਤਾ ਰਾਣੀ ਨੇ ਸਰਕਾਰੀ ਐਲੀਮੈਂਟਰੀ ਸਕੂਲ ਖੇੜੀ ਰਾਜਾ ਸਿੰਘ ਵਿਖੇ ਲਗਾਤਾਰ ਨੌਂ ਸਾਲ ਸੇਵਾ ਬੜੀ ਤਨ ਮਨ ਨਾਲ ਨਿਭਾਈ ਹੁਣ ਉਨ੍ਹਾਂ ਦੀ ਬਦਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਵਿਖੇ ਹੋ ਗਈ ਹੈ ਉਨ੍ਹਾਂ ਨੇ ਬਦਲੀ ਹੋਣ ਉਪਰੰਤ ਇੱਥੇ ਬੱਚਿਆਂ ਨੂੰ ਵਿਭਾਗ ਵੱਲੋਂ ਸਮੇਂ ਸਮੇਂ ਤੇ ਭੇਜੀਆਂ ਜਾਂਦੀਆਂ ਗਤੀਵਿਧੀਆਂ ,ਸਹਾਇਕ ਸਮੱਗਰੀ ਤੇ ਹੋਰ ਕਈ ਕਿਸਮ ਦੇ ਪੇਪਰਾਂ ਦੇ ਲਈ ਜੋ ਪ੍ਰਿੰਟ ਕੱਢਣੇ ਹੁੰਦੇ ਹਨ ਉਸ ਨੂੰ ਦੇਖਦੇ ਹੋਏ ਬੱਚਿਆਂ ਨੂੰ ਪ੍ਰਿੰਟਰ ਦਾਨ ਕੀਤਾ ।
। ਬਲਾਕ ਸਿੱਖਿਆ ਅਫ਼ਸਰ ਸ੍ਰੀਮਤੀ ਬਲਜੀਤ ਕੌਰ ਨੇ ਇਸ ਸਮੇਂ ਕਿਹਾ ਕਿ ਅਧਿਆਪਕ ਬੱਚਿਆਂ ਲਈ ਇਕ ਰੋਲ ਮਾਡਲ ਹੁੰਦੇ ਹਨ ਸ੍ਰੀਮਤੀ ਤ੍ਰਿਪਤਾ ਰਾਣੀ ਨੇ ਇੱਥੇ ਰਹਿੰਦੇ ਹੋਏ ਉਸੇ ਤਰ੍ਹਾਂ ਹੀ ਆਪਣੀ ਸੇਵਾ ਨਿਭਾਈ ਅਤੇ ਇੱਕ ਗੁਰੂ ਹੋਣ ਦੇ ਨਾਤੇ ਬੱਚਿਆਂ ਨੂੰ ਬਹੁਤ ਵਧੀਆ ਤੋਹਫ਼ਾ ਦਿੱਤਾ । ਇਸ ਸਮੇਂ ਸ੍ਰੀਮਤੀ ਤ੍ਰਿਪਤਾ ਰਾਣੀ ਦੇ ਪਤੀ ਜਸਵਿੰਦਰ ਸਿੰਘ , ਬਲਾਕ ਮਾਸਟਰ ਟ੍ਰੇਨਰ ਨਵਦੀਪ ਸ਼ਰਮਾ, ਬਲਾਕ ਮਾਸਟਰ ਟ੍ਰੇਨਰ ਬਲਜਿੰਦਰ ਸਿੰਘ , ਹਰਪ੍ਰੀਤ ਉੱਪਲ , ਸਕੂਲ ਅਧਿਆਪਕ ਪ੍ਰਮੋਦ ਕੁਮਾਰ , ਸ੍ਰੀਮਤੀ ਰੁਪਿੰਦਰ ਕੌਰ ,ਸ੍ਰੀਮਤੀ ਕਰਮਜੀਤ ਕੌਰ , ਅਧਿਆਪਕ ਸਾਥੀ ਹਾਜ਼ਰ ਸਨ

RECENT UPDATES

Today's Highlight