Labels
RAIN 🌧️ ALERT; ਅੱਜ ਰਾਤ ਨੂੰ ਇਹਨਾਂ ਜ਼ਿਲਿਆਂ ਵਿੱਚ ਪਵੇਗਾ ਮੀਂਹ
WEATHER UPDATE: ਆਉਣ ਵਾਲੇ 2-3 ਘੰਟਿਆਂ ਵਿੱਚ ਇਹਨਾਂ ਜ਼ਿਲਿਆਂ ਵਿੱਚ ਮੀਂਹ ਦੀ ਭਵਿੱਖਬਾਣੀ
State Disaster Management Fund: ਮੁੱਖ ਮੰਤਰੀ ਭਗਵੰਤ ਮਾਨ ਨੇ ਕੁਦਰਤੀ ਆਫ਼ਤ ਦੌਰਾਨ ਫ਼ੌਰੀ ਮਦਦ ਅਤੇ ਬਚਾਅ ਕਾਰਜ ਦੇ ਪ੍ਰਬੰਧਾਂ ਲਈ ‘ਰਾਜ ਆਫ਼ਤ ਨਜਿੱਠਣ ਫੰਡ’ ਕਾਇਮ ਕਰਨ ਨੂੰ ਪ੍ਰਵਾਨਗੀ ਦਿੱਤੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਆਫ਼ਤ ਦੌਰਾਨ ਫ਼ੌਰੀ ਮਦਦ ਅਤੇ ਬਚਾਅ ਕਾਰਜ ਦੇ ਪ੍ਰਬੰਧਾਂ ਲਈ ‘ਰਾਜ ਆਫ਼ਤ ਨਜਿੱਠਣ ਫੰਡ’ ਕਾਇਮ ਕਰਨ ਨੂੰ ਪ੍ਰਵਾਨਗੀ ਦਿੱਤੀ।
ਪੰਜਾਬ ‘ਚ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਆਫ਼ਤ ਦੌਰਾਨ ਫ਼ੌਰੀ ਮਦਦ ਅਤੇ ਬਚਾਅ ਕਾਰਜ ਦੇ ਪ੍ਰਬੰਧਾਂ ਲਈ ‘ਰਾਜ ਆਫ਼ਤ ਨਜਿੱਠਣ ਫੰਡ’ ਕਾਇਮ ਕਰਨ ਨੂੰ ਪ੍ਰਵਾਨਗੀ ਦਿੱਤੀ..
— Bhagwant Mann (@BhagwantMann) July 16, 2022
ਫੰਡ ਦੀ ਰਾਸ਼ੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਸੰਬੰਧਿਤ ਪ੍ਰੋਜੈਕਟ ਲਾਉਣ ਲਈ ਸਹਾਈ ਹੋਵੇਗੀ..ਪੰਜਾਬੀਆਂ ਦੀ ਹਰ ਮੁਸ਼ਕਲ ਘੜੀ ਦੌਰਾਨ ਸੁਰੱਖਿਆ ਕਰਨਾ ਸਾਡੀ ਤਰਜੀਹ ਹੈ.
FREE ELECTRICITY IN PUNJAB: ਬਿਜਲੀ ਬਿਲਾਂ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ,
ਬਿਜਲੀ ਬਿਲਾਂ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ, ਟਵਿਟਰ ਰਾਹੀਂ ਉਨ੍ਹਾਂ ਕਿਹਾ ਕਿ
"ਬਿਜਲੀ ਗਰੰਟੀ ਸੰਬੰਧੀ ਬਹੁਤ ਵੱਡੀ ਖੁਸ਼ਖਬਰੀ ਪੰਜਾਬੀਆਂ ਨਾਲ ਸਾਂਝੀ ਕਰਨ ਜਾ ਰਿਹਾ ਹਾਂ ..1 ਜੁਲਾਈ ਤੋਂ ਮੁਫ਼ਤ ਬਿਜਲੀ ਦਾ ਵਾਅਦਾ ਲਾਗੂ ਹੋ ਗਿਆ..ਜੁਲਾਈ-ਅਗਸਤ ਦਾ ਬਿਲ ਸਤੰਬਰ ਦੇ ਪਹਿਲੇ ਹਫ਼ਤੇ ਆਵੇਗਾ ..ਖੁਸ਼ਖਬਰੀ ਹੈ ਕਿ ਲੱਗਭੱਗ 51 ਲੱਖ ਘਰਾਂ ਨੂੰ ਬਿਜਲੀ ਦਾ ਬਿਲ ਜ਼ੀਰੋ ਆਵੇਗਾ ..ਜੋ ਕਹਿੰਦੇ ਹਾਂ ਓਹ ਪੂਰਾ ਕਰਦੇ ਹਾਂ"
ਬਿਜਲੀ ਗਰੰਟੀ ਸੰਬੰਧੀ ਬਹੁਤ ਵੱਡੀ ਖੁਸ਼ਖਬਰੀ ਪੰਜਾਬੀਆਂ ਨਾਲ ਸਾਂਝੀ ਕਰਨ ਜਾ ਰਿਹਾ ਹਾਂ ..1 ਜੁਲਾਈ ਤੋਂ ਮੁਫ਼ਤ ਬਿਜਲੀ ਦਾ ਵਾਅਦਾ ਲਾਗੂ ਹੋ ਗਿਆ..ਜੁਲਾਈ-ਅਗਸਤ ਦਾ ਬਿਲ ਸਤੰਬਰ ਦੇ ਪਹਿਲੇ ਹਫ਼ਤੇ ਆਵੇਗਾ ..ਖੁਸ਼ਖਬਰੀ ਹੈ ਕਿ ਲੱਗਭੱਗ 51 ਲੱਖ ਘਰਾਂ ਨੂੰ ਬਿਜਲੀ ਦਾ ਬਿਲ ਜ਼ੀਰੋ ਆਵੇਗਾ ..ਜੋ ਕਹਿੰਦੇ ਹਾਂ ਓਹ ਪੂਰਾ ਕਰਦੇ ਹਾਂ..
— Bhagwant Mann (@BhagwantMann) July 16, 2022
BIG BREAKING: ਪੰਜਾਬ ਸਰਕਾਰ ਦਾ ਮੁਲਾਜ਼ਮਾਂ ਤੇ ਵੱਡਾ ਵਾਰ, ਹੜਤਾਲੀ ਮੁਲਾਜ਼ਮਾਂ ਨੂੰ ਗੈਰ ਹਾਜ਼ਰ ਕਰਾਰ ਦੇ ਕੇ ਪਿਛਲੀ ਸਾਰੀ ਸਰਵਿਸ forfeiture (ਜ਼ਬਤ /ਖਤਮ ) ਕਰਨ ਦਾ ਮੁਲਾਜ਼ਮ ਵਿਰੋਧੀ ਪੱਤਰ ਜਾਰੀ
ਆਪ ਸਰਕਾਰ ਨੇ ਮੁਲਾਜ਼ਮਾਂ ਤੇ ਵੱਡਾ ਵਾਰ ਕੀਤਾ ਹੈ , ਹੜਤਾਲੀ ਮੁਲਾਜ਼ਮ / ਕਲਮ ਛੋੜ ਹੜਤਾਲੀ ਮੁਲਾਜ਼ਮਾਂ ਨੂੰ ਗੈਰ ਹਾਜ਼ਰ ਕਰਾਰ ਦੇ ਕੇ ਪਿਛਲੀ ਸਾਰੀ ਸਰਵਿਸ forfeiture (ਜ਼ਬਤ /ਖਤਮ ) ਕਰਨ ਦਾ ਮੁਲਾਜ਼ਮ ਵਿਰੋਧੀ ਪੱਤਰ ਜਾਰੀ ਕੀਤਾ ਗਿਆ ਹੈ।
ਪੰਜਾਬ ਜਲ ਸਰੋਤ ਵਿਭਾਗ, ਡਰੇਨੇਜ ਸਰਕਲ, ਅੰਮ੍ਰਿਤਸਰ ਦੇ ਇੰਜੀਨੀਅਰਾਂ ਨੇ ਸੀਨੀਅਰ ਆਈਏਐਸ ਅਧਿਕਾਰੀ ਕ੍ਰਿਸ਼ਨ ਕੁਮਾਰ, ਜੋ ਇਸ ਸਮੇਂ ਵਿਭਾਗ ਦੇ ਪ੍ਰਮੁੱਖ ਸਕੱਤਰ ਹਨ, ਉਨ੍ਹਾਂ ਨੇ ਹੜਤਾਲੀ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਲਈ ਪੱਤਰ ਜਾਰੀ ਕੀਤਾ ਹੈ। ਚੀਫ ਇੰਜੀਨੀਅਰ ਨੂੰ ਲਿਖੇ ਪੱਤਰ ਵਿੱਚ ਪ੍ਰਿੰਸੀਪਲ ਸਕੱਤਰ ਨੇ ਪੇਨ ਡਾਉਨ ਹੜਤਾਲ ਤੇ ਬੈਠੇ ਮੁਲਾਜ਼ਮਾਂ ਦੀ ਸੂਚਨਾਂ ਮੰਗੀ ਹੈ।
ਗੌਰਤਲਬ ਹੈ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੇ ਆਈਏਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਦੇ ‘ਅੜੀਅਲ ਰਵੱਈਏ’ ਦੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੀ ਗਈ ਸੀ।
ਵਿਭਾਗ ਦੇ ਸਮੂਹ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਲ ਤੇ ਸਰੋਤ ਵਿਭਾਗ ਦੇ ਮੰਤਰੀ ਹਰਜੋਤ ਬੈਂਸ ਨੂੰ ਭੇਜੀ ਲਿਖਤੀ ਸ਼ਿਕਾਇਤ ਵਿੱਚ ਮੁਲਾਜ਼ਮਾਂ ਨੇ ਅਲਟੀਮੇਟਮ ਦਿੱਤਾ ਹੈ ਕਿ ਜੇਕਰ 14 ਜੁਲਾਈ ਤੱਕ ਉਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਉਹ15 ਜੁਲਾਈ ਤੋਂ ਕਲਮ ਛੋੜ ਹੜਤਾਲ ਕਰਨਗੇ।
ਸਟਾਫ਼ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਆਈਏਐਸ ਅਧਿਕਾਰੀ ਕ੍ਰਿਸ਼ਨ ਅਕਸਰ ਮੀਟਿੰਗਾਂ ਦੌਰਾਨ ਅਪਮਾਨਜਨਕ ਟਿੱਪਣੀਆਂ ਅਤੇ ਸ਼ਬਦਾਂ ਦੀ ਵਰਤੋਂ ਕਰਦੇ ਹਨ ਅਤੇ ਸਟਾਫ਼ ਨੂੰ ਪ੍ਰੇਸ਼ਾਨ ਕਰਦੇ ਹਨ।
ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਨੇ ਹੜਤਾਲੀ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਲਈ ਤੁਰੰਤ ਸੂਚਨਾ ਮੁਹਈਆ ਕਰਵਾਉਣ ਲਈ ਚੀਫ ਇੰਜੀਨੀਅਰ, ਨਿਗਰਾਨ ਇੰਜੀਨੀਅਰ ਨੂੰ ਹਦਾਇਤਾਂ ਕੀਤੀਆਂ ਹਨ।
ਕਲਮ ਛੋੜ ਹੜਤਾਲੀ ਮੁਲਾਜ਼ਮਾਂ ਨੂੰ ਗੈਰ ਹਾਜ਼ਰ ਕਰਾਰ ਦੇ ਕੇ ਪਿਛਲੀ ਸਾਰੀ ਸਰਵਿਸ forfeiture (ਜ਼ਬਤ /ਖਤਮ ) ਕਰਨ ਦਾ ਮੁਲਾਜ਼ਮ ਵਿਰੋਧੀ ਪੱਤਰ , ਪੜ੍ਹੋ ਇਥੇ
ਦੇਵੀਗੜ੍ਹ /ਪਟਿਆਲਾ ( 16 ਜੁਲਾਈ)ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਐਨ ਆਰ ਆਈ ਨੇ ਬੀਬੀਪੁਰ ਪ੍ਰਾਇਮਰੀ ਸਕੂਲ ਨੂੰ ਕੀਤਾ ਇਨਵਰਟਰ ਦਾਨ*
*ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਐਨ ਆਰ ਆਈ ਨੇ ਬੀਬੀਪੁਰ ਪ੍ਰਾਇਮਰੀ ਸਕੂਲ ਨੂੰ ਕੀਤਾ ਇਨਵਰਟਰ ਦਾਨ*
ਸਰਕਾਰੀ ਪ੍ਰਾਇਮਰੀ ਸਕੂਲ ਬੀਬੀਪੁਰ ਦੇ ਸਕੂਲ ਇੰਚਾਰਜ ਸ੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਦੇਖਦਿਆਂ ਹੋਇਆ ਪਿੰਡ ਦੇ ਐੱਨ ਆਰ ਆਈ ਭਰਾਵਾਂ ਸ੍ਰੀ ਹਰਬੰਸ ਸਿੰਘ ਯੂਐਸਏ ,ਸ੍ਰੀ ਰਣਜੀਤ ਸਿੰਘ , ਸ੍ਰੀ ਰੋਹਿਤ ਨੇ ਛੋਟੇ ਛੋਟੇ ਬੱਚਿਆਂ ਲਈ ਸਕੂਲ ਨੂੰ ਇਨਵਰਟਰ ਦਾਨ ਕੀਤਾ ਸਕੂਲ ਅਧਿਆਪਕ ਪ੍ਰਮੋਦ ਕੁਮਾਰ ,ਮਨੀਸ਼ ਕੁਮਾਰ ਨੇ ਦੱਸਿਆ ਕਿ ਐੱਸਐੱਮਸੀ ਮੈਂਬਰਾਂ ਦੇ ਨਾਲ ਨਾਲ ਸਮੂਹ ਪਿੰਡ ਵਾਸੀਆਂ ਦੀ ਸਕੂਲ ਵਿੱਚ ਪਿਛਲੇ ਕੁਝ ਦਿਨਾਂ ਪਹਿਲਾਂ ਮੀਟਿੰਗ ਕੀਤੀ ਗਈ ਸੀ ਜਿਸ ਵਿਚ ਪਿੰਡ ਵਾਸੀਆਂ ਨੇ ਸਕੂਲ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਸੀ ਇਸੇ ਸਦਕਾ ਪਿੰਡ ਦੇ ਐਨਆਰਆਈ ਭਰਾਵਾਂ ਨੇ ਸਕੂਲ ਨੂੰ ਗਰਮੀ ਦਾ ਮੌਸਮ ਦੇਖਦੇ ਹੋਏ ਸਕੂਲ ਨੂੰ ਇਨਵਰਟਰ ਭੇਟ ਕੀਤਾ । ਸਕੂਲ ਅਧਿਆਪਕਾਂ ਨੇ ਦੱਸਿਆ ਕਿ ਸਕੂਲ ਦੀ ਹੋਰ ਤਰੱਕੀ ਲਈ ਵੀ ਪਿੰਡ ਵਾਸੀਆਂ ਨੇ ਵੱਧ ਚਡ਼੍ਹ ਕੇ ਯੋਗਦਾਨ ਦੇਣ ਦਾ ਵਾਅਦਾ ਕੀਤਾ । ਇਸ ਸਮੇਂ ਸਰਪੰਚ ਸੁਖਵਿੰਦਰ ਕੌਰ ,ਸਕੂਲ ਦੇ ਅਧਿਆਪਕ ਰਾਜਵਿੰਦਰ ਕੌਰ ,ਸ੍ਰੀ ਜਗਦੇਵ ਸਿੰਘ, ਸ੍ਰੀ ਸਰਦਾਰ ਸਿੰਘ ਸ੍ਰੀਮਤੀ ਮੀਨਾਕਸ਼ੀ ਦੇਵੀ ,ਸਾਬਕਾ ਸਰਪੰਚ ਸ੍ਰੀ ਗੁਰਨਾਮ ਸਿੰਘ ਮੌਕੇ ਪਹੁੰਚੇ ।
ਬਦਲੀਆਂ ਦਾ ਪੋਰਟਲ ਦੁਬਾਰਾ ਖੋਲ੍ਹ ਕੇ ਦੂਰ ਦੁਰਾਡੇ ਬੈਠੇ ਅਧਿਆਪਕਾਂ ਨੂੰ ਮਿਲੇ ਬਦਲੀਆਂ ਦਾ ਹੱਕ
ਬਦਲੀਆਂ ਦਾ ਪੋਰਟਲ ਦੁਬਾਰਾ ਖੋਲ੍ਹ ਕੇ ਦੂਰ ਦੁਰਾਡੇ ਬੈਠੇ ਅਧਿਆਪਕਾਂ ਨੂੰ ਮਿਲੇ ਬਦਲੀਆਂ ਦਾ ਹੱਕ:
ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ।
19 ਜੁਲਾਈ ਨੂੰ ਸਿੱਖਿਆ ਮੰਤਰੀ ਜੀ ਨੂੰ ਮਿਲਕੇ ਕਰਾਗੇ ਬਦਲੀਆ ਦੇ ਮਸਲੇ ਤੇ ਗੱਲਬਾਤ:ਦੁਆਬੀਆ।
ਦੋ ਸਾਲ ਦੀ ਸਟੇਅ ਪੂਰੀ ਹੋਣ ਉਪਰੰਤ ਵੀ ਨਹੀਂ ਮਿਲਿਆ ਬਦਲੀ ਦਾ ਮੌਕਾ:ਗੁਰਜੰਟ ਬੱਛੋਆਣਾ।
ਪਿਛਲੇ ਲੰਮੇ ਸਮੇਂ ਤੋਂ ਆਪਣੇ ਘਰਾਂ ਤੋਂ ਦੂਰ ਦਰਾਡੇ ਬੈਠੇ ਅਧਿਆਪਕਾਂ ਨੂੰ ਬਦਲੀਆਂ ਦਾ ਪੋਰਟਲ ਦੁਬਾਰਾ ਖੋਲ੍ਹ ਕੇ ਘਰਾਂ ਦੇ ਨਜ਼ਦੀਕ ਇਕ ਮੌਕਾ ਦੇਣ ਦੀ ਮੰਗ ਕਰਦਿਆਂ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਮਾਰਚ 2022 ਤਕ ਅਧਿਆਪਕਾਂ ਦੀ ਸਟੇਅ ਨੂੰ ਮੰਨਣਾ ਗਲਤ ਹੈ। ਉਨ੍ਹਾਂ ਕਿਹਾ ਕਿ ਜਦੋਂ ਬਦਲੀਆਂ ਜੁਲਾਈ ਮਹੀਨੇ ਤੱਕ ਹੁੰਦੀਆਂ ਹਨ ਤਾਂ ਬਦਲੀਆਂ ਦੀ ਸਟੇਅ ਨੂੰ ਵੀ ਜੁਲਾਈ ਮਹੀਨੇ ਤੱਕ ਹੀ ਮੰਨਣਾ ਬਣਦਾ ਹੈ।
SSA RECRUITMENT 2022: ਸਪੈਸ਼ਲ ਟੀਚਰਾਂ ਦੀ ਭਰਤੀ ਕਰੋ ਅਪਲਾਈ
ਉਹਨਾਂ ਕਿਹਾ ਕੇ 31 ਮਾਰਚ 2023 ਨੂੰ ਅਧਾਰ ਬਣਾ ਕੇ ਅਧਿਆਪਕਾਂ ਦੀਆਂ ਬਦਲੀਆ ਕੀਤੀਆ ਜਾਣ।ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ਨੇ ਮੰਗ ਕੀਤੀ ਕਿ 3704, 6635 ਭਰਤੀਆਂ ਵਿੱਚ ਦੂਰ ਦੁਰਾਡੇ ਕੰਮ ਕਰਦੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਬਦਲੀ ਪਾਲਿਸੀ ਵਿਚ ਸੋਧ ਕਰਦਿਆਂ ਇਨ੍ਹਾਂ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦਿੱਤਾ ਗਿਆ ਸੀ ਜਿਸ ਵਿੱਚ ਕਈ ਅਧਿਆਪਕਾਂ ਦੀਆਂ ਬਦਲੀਆਂ ਤਾਂ ਹੋ ਗਈਆਂ ਸਨ ਪ੍ਰੰਤੂ ਬਹੁਤੇ ਅਧਿਆਪਕ ਬਦਲੀਆਂ ਤੋਂ ਵਾਂਝੇ ਰਹਿ ਗਏ ਸਨ। ਉਨ੍ਹਾਂ ਕਿਹਾ ਕਿ ਸਿਫਾਰਸੀ ਅਧਿਆਪਕਾਂ ਦੀਆਂ ਬਦਲੀਆਂ ਤਾਂ ਇਸ ਸਾਲ ਦੇ ਸੁਰੂ ਵਿੱਚ ਹੀ ਮੁੱਖ ਮੰਤਰੀ ਪੰਜਾਬ ਵੱਲੋਂ ਕਰ ਦੇਣੀਆਂ ਸਨ ਪ੍ਰੰਤੂ ਲੋੜਵੰਦ ਅਧਿਆਪਕ ਅਜੇ ਵੀ ਦੂਰ ਦੁਰਾਡੇ ਹੀ ਕੰਮ ਕਰ ਰਹੇ ਹਨ ਉਨ੍ਹਾਂ ਮੰਗ ਕੀਤੀ ਕਿ ਪੋਰਟਲ ਦੁਬਾਰਾ ਖੁੱਲ੍ਹ ਕੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦਿੱਤਾ ਜਾਵੇ।
SSA RECRUITMENT 2022: ਸਰਵ ਸਿੱਖਿਆ ਅਭਿਆਨ ਤਹਿਤ 297 ਸਪੈਸ਼ਲ ਟੀਚਰਾਂ ਦੀ ਭਰਤ, ਅਰਜ਼ੀਆਂ ਆਨਲਾਈਨ
SSA RECRUITMENT 2022 : APPLICATION FORM, QUALIFICATION, NOTIFICATION, LINK FOR APPLYING
ਸਰਵ ਸਿੱਖਿਆ ਅਭਿਆਨ ਭਰਤੀ 2022: ਸਰਵ ਸਿੱਖਿਆ ਅਭਿਆਨ ਭਰਤੀ, ਅਰਜ਼ੀ ਫਾਰਮ, ਯੋਗਤਾ, ਨੋਟੀਫਿਕੇਸ਼ਨ, ਅਪਲਾਈ ਕਰਨ ਲਈ ਲਿੰਕ
ਪਿੰਡਾਂ 'ਚ ਅਧਿਆਪਕਾਂ ਦੀਆਂ ਅਸਾਮੀਆਂ ਤੇ ਭਰਤੀ: ਪਹਿਲੀ ਤੋਂ 12ਵੀਂ ਜਮਾਤ ਤੱਕ ਪੜ੍ਹਾਉਣ ਦਾ ਮੌਕਾ,
ਪਿੰਡਾਂ ਵਿੱਚ ਅਨਪੜ੍ਹਾਂ ਨੂੰ ਪੜ੍ਹੇ ਲਿਖੇ ਬਣਾਉਣ ਲਈ ਸਪੈਸ਼ਲ ਐਜੂਕੇਟਰ ਭਾਵ ਸਪੈਸ਼ਲ ਟੀਚਰ ਦੀ ਭਰਤੀ ਨਿਕਲੀ ਹੈ। ਯੋਗ ਉਮੀਦਵਾਰ ਭਰਤੀ ਦੀਆਂ ਸਾਰੀਆਂ ਸ਼ਰਤਾਂ ਪੜ੍ਹਨ ਉਪਰੰਤ ਅਧਿਕਾਰਤ ਵੈੱਬਸਾਈਟ http://www.hsspp.in/ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ। ਇਹ ਭਰਤੀ ਸਰਵ ਸਿੱਖਿਆ ਅਭਿਆਨ ਤਹਿਤ ਕੀਤੀ ਜਾ ਰਹੀ ਹੈ।
ਭਰਤੀ ਨਾਲ ਸਬੰਧਤ ਮਹੱਤਵ ਪੂਰਨ ਜਾਣਕਾਰੀ :
ਅਸਾਮੀ ਦਾ ਨਾਂ | ਸਪੈਸ਼ਲ ਐਜੂਕੇਟਰ ਜਾਂ ਸਪੈਸ਼ਲ ਟੀਚਰ |
ਅਸਾਮੀਆਂ ਦੀ ਗਿਣਤੀ | 297 |
ਆਫੀਸ਼ੀਅਲ ਵੈਬਸਾਈਟ | http://www.hsspp.in/ |
ਸਪੈਸ਼ਲ ਐਜੂਕੇਟਰ ਜਾਂ ਸਪੈਸ਼ਲ ਟੀਚਰ ਭਰਤੀ 2022 ਯੋਗਤਾ : SPECIAL EDUCATOR / SPECIAL TEACHER RECRUITMENT 2022 QUALIFICATION
9ਵੀਂ ਤੋਂ 12ਵੀਂ ਜਮਾਤ ਨੂੰ ਪੜ੍ਹਾਉਣ ਲਈ, ਉਮੀਦਵਾਰ ਕੋਲ ਘੱਟੋ-ਘੱਟ 50% ਅੰਕਾਂ ਨਾਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਅਤੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਵਿਸ਼ੇਸ਼ ਸਿੱਖਿਆ ਵਿੱਚ ਬੀ.ਐੱਡ (ਵਿਸ਼ੇਸ਼ ਸਿੱਖਿਆ) ਜਾਂ ਬੀ.ਐੱਡ (ਜਨਰਲ) ਡਿਪਲੋਮਾ ਹੋਣਾ ਚਾਹੀਦਾ ਹੈ।
ਇਸ ਤੋਂ ਇਲਾਵਾ, ਅਜਿਹੇ ਉਮੀਦਵਾਰ ਜਿਨ੍ਹਾਂ ਦੀ ਯੋਗਤਾ ਰੀਹੈਬਲੀਟੇਸ਼ਨ ਕੌਂਸਲ ਆਫ਼ ਇੰਡੀਆ (ਆਰਸੀਆਈ), ਨਵੀਂ ਦਿੱਲੀ ਦੁਆਰਾ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਪੱਧਰ ਦੇ ਅਧੀਨ ਨਿਰਧਾਰਤ ਕੀਤੀ ਗਈ ਹੈ, ਵੀ ਯੋਗ ਹਨ। ਘੱਟੋ-ਘੱਟ 50% ਅੰਕਾਂ ਨਾਲ ਸਬੰਧਤ ਵਿਸ਼ੇ ਵਿੱਚ ਪੋਸਟ ਗ੍ਰੈਜੂਏਟ ਅਤੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਵਿਸ਼ੇਸ਼ ਸਿੱਖਿਆ ਵਿੱਚ ਬੀ.ਐੱਡ (ਵਿਸ਼ੇਸ਼ ਸਿੱਖਿਆ) ਜਾਂ ਬੀ.ਐੱਡ (ਜਨਰਲ) ਡਿਪਲੋਮਾ। ਇਸ ਤੋਂ ਇਲਾਵਾ ਮੈਟ੍ਰਿਕ ਪੱਧਰ ਤੱਕ ਹਿੰਦੀ/ਸੰਸਕ੍ਰਿਤ ਦਾ ਅਧਿਐਨ ਕੀਤਾ ਹੋਣਾ ਚਾਹੀਦਾ ਹੈ।
ਪਹਿਲੀ ਤੋਂ ਅੱਠਵੀਂ ਜਮਾਤ ਲਈ, ਉਮੀਦਵਾਰ ਨੇ ਆਰਸੀਆਈ ਦੁਆਰਾ ਵਿਸ਼ੇਸ਼ ਸਿੱਖਿਆ ਵਿੱਚ ਬੀ.ਐੱਡ 50% ਜਾਂ 10+2 ਵਿੱਚ ਘੱਟੋ-ਘੱਟ 50% ਅੰਕਾਂ ਨਾਲ ਦੋ ਸਾਲਾਂ ਦੇ ਨਾਲ ਡੀ. ਵਿਸ਼ੇਸ਼ ਸਿੱਖਿਆ ਵਿੱਚ ਅਪੰਗਤਾ ਦੀ ਕਿਸੇ ਵੀ ਸ਼੍ਰੇਣੀ ਵਿੱਚ ਪਾਸ ਕੀਤੀ ਹੋਣੀ ਚਾਹੀਦੀ ਹੈ। ਜਾਂ RCI, ਨਵੀਂ ਦਿੱਲੀ ਦੁਆਰਾ ਨਿਰਧਾਰਿਤ ਕਿਸੇ ਵੀ ਸ਼੍ਰੇਣੀ ਵਿੱਚ ਜਾਂ ਐਲੀਮੈਂਟਰੀ (ਪ੍ਰਾਇਮਰੀ/ਅਪਰ ਪ੍ਰਾਇਮਰੀ) ਦੇ ਅਧੀਨ ਵਿਸ਼ੇਸ਼ ਸਿੱਖਿਆ ਵਿੱਚ ਇੱਕ ਸਾਲ ਦਾ ਡਿਪਲੋਮਾ ਵੀ ਯੋਗਤਾ ਲਈ ਮੰਨਿਆ ਜਾਵੇਗਾ ਪਰ 10+2 ਵਿੱਚ 50% ਅੰਕਾਂ ਦੇ ਨਾਲ। ਇਸ ਤੋਂ ਇਲਾਵਾ ਤਜਰਬਾ ਰੱਖਣ ਵਾਲੇ ਨੂੰ ਤਰਜੀਹ ਦਿੱਤੀ ਜਾਵੇਗੀ। ਹਿੰਦੀ/ਸੰਸਕ੍ਰਿਤ ਦੇ ਨਾਲ ਮੈਟ੍ਰਿਕ ਵਿਸ਼ਿਆਂ ਵਿੱਚੋਂ ਇੱਕ ਹੈ।
ਸਪੈਸ਼ਲ ਐਜੂਕੇਟਰ ਜਾਂ ਸਪੈਸ਼ਲ ਟੀਚਰ ਭਰਤੀ 2022 ਯੋਗਤਾ : SPECIAL EDUCATOR / SPECIAL TEACHER RECRUITMENT 2022 AGE
ਉਮਰ ਸੀਮਾ ਅਤੇ ਤਨਖਾਹ
ਉਮੀਦਵਾਰ ਦੀ ਉਮਰ 18 ਤੋਂ 42 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਜਿੱਥੋਂ ਤੱਕ ਤਨਖ਼ਾਹ ਦਾ ਸਬੰਧ ਹੈ, 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਸ਼ੇਸ਼ ਅਧਿਆਪਕ ਨੂੰ IED-SS ਤਹਿਤ 25,000/- ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਇਸ ਦੇ ਨਾਲ ਹੀ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਸ਼ੇਸ਼ ਅਧਿਆਪਕ ਲਈ ਤਨਖਾਹ 20,000/- ਰੁਪਏ ਪ੍ਰਤੀ ਮਹੀਨਾ ਹੋਵੇਗੀ।
ਅਧਿਕਾਰਤ ਵੈੱਬਸਾਈਟ ਲਈ ਇੱਥੇ ਕਲਿੱਕ ਕਰੋ
ਅਧਿਕਾਰਤ ਅਧਿਸੂਚਨਾ ਲਈ ਇੱਥੇ ਕਲਿੱਕ ਕਰੋ
ਇਹ ਭਰਤੀ ਹਰਿਆਣਾ ਸਕੂਲ ਸਿੱਖਿਆ ਪ੍ਰੋਜੈਕਟ ਕੌਂਸਲ (ਐਚਐਸਐਸਪੀਪੀ) ਦੁਆਰਾ ਕੁੱਲ 297 ਅਸਾਮੀਆਂ ਲਈ ਕੀਤੀ ਜਾ ਰਹੀ ਹੈ। ਇਸ ਸਬੰਧੀ ਨੋਟੀਫਿਕੇਸ਼ਨ 1 ਜੁਲਾਈ ਨੂੰ ਹੀ ਜਾਰੀ ਕੀਤਾ ਗਿਆ ਸੀ। ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://www.hsspp.in/ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ।
PSPCL RECRUITMENT 2022 OFFICIAL NOTIFICATION, QUALIFICATION, LINK FOR APPLYING : 1690 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ
#PSPCL RECRUITMENT 2022# #PSPCL ASSISTANT LINEMAN RECRUITMENT 2022#
All categories except SC and Pwd Rs. = 600/- ( expected)SC category : 200/-Person with disability(PWD) : 350/-
PSPCL OFFICIAL WEBSITE : https://pspcl.in/WEBSITE FOR OFFICIAL NOTIFICATION: https://pspcl.in/NOTIFICATION FOR PSPCL ASSISTANT LINEMAN IN PUNJAB : CLICK HERE ( active soon)LINK FOR APPLYING ONLINE FOR THE POST OF ASSISTANT LINEMAN ; UPDATE SOON
SYLLABUS FOR ASSISTANT LINEMAN RECRUITMENT: AVAILABLE SOON HERE
DATE OF RELEASE OF OFFICIAL NOTIFICATION: 16 July 2022STARTING DATE OF ONLINE APPLICATION: 31 July 2022LAST DATE FOR APPLYING ONLINE : 29 August 2022DATE OF WRITTEN EXAM ; UPDATE SOONDATE OF DECLARATION OF RESULT ; UPDATE SOON
PSPCL ASSISTANT LINEMAN RECRUITMENT PUNJAB 2022 | IMPORTANT DETAILS |
---|---|
State | Punjab |
Organisation | PUNJAB STATE POWER CORPORATION LTD. |
Name of post | ASSISTANT LINEMAN |
Number of posts | 1690 |
official notification release date | 16 July 2022 |
Link for application for the post of assistant lineman |
https://pspcl.in/ |
PSPCL RECRUITMENT MINIMUM NUMBER OF PASS MARKS
FLOOD ALERT: ਅਗਲੇ ਤਿੰਨ ਦਿਨਾਂ ਲਈ ਭਾਰੀ ਮੀਂਹ/ ਫੱਲਡ ਦੀ ਚੇਤਾਵਨੀ, ਸਮੂਹ ਮੁਲਾਜ਼ਮਾਂ ਨੂੰ ਹੈਡਕੁਆਰਟਰ ਛੱਡਣ ਤੇ ਲਾਈ ਪਾਬੰਦੀ
ਮਾਸਟਰ ਅਤੇ ਲੈਕਚਰਾਰ ਕਾਡਰ ਦੀਆਂ ਸੀਨੀਆਰਤਾ ਸੂਚੀਆਂ ਅਪਡੇਟ ਕੀਤੀਆਂ ਜਾਣ : ਡੀ.ਟੀ.ਐੱਫ.
ਮਾਸਟਰ ਅਤੇ ਲੈਕਚਰਾਰ ਕਾਡਰ ਦੀਆਂ ਸੀਨੀਆਰਤਾ ਸੂਚੀਆਂ ਅਪਡੇਟ ਕੀਤੀਆਂ ਜਾਣ : ਡੀ.ਟੀ.ਐੱਫ.
ਸੀਨੀਆਰਤਾ ਸੂਚੀਆਂ ਅਪਡੇਟ ਨਾ ਹੋਣ ਕਾਰਨ ਸੀਨੀਅਰ ਅਧਿਆਪਕਾਂ ਨੂੰ ਤਰੱਕੀ ਤੋਂ ਵਾਂਝੇ ਰੱਖਣਾ ਨਿਖੇਧੀਯੋਗ
15 ਜੁਲਾਈ,
ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਸਿੱਖਿਆ ਵਿਭਾਗ ਦੀਆਂ ਮਾਸਟਰ ਤੇ ਲੈਕਚਰਾਰ ਕਾਡਰ ਦੀਆਂ ਸੀਨੀਆਰਤਾ ਸੂਚੀਆਂ ਸਬੰਧੀ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਇੰਨ੍ਹਾਂ ਵਿੱਚ ਅਨੇਕਾਂ ਖਾਮੀਆਂ ਨੂੰ ਤੁਰੰਤ ਦਰੁਸਤ ਕਰਨਾ ਬਣਦਾ ਹੈ। ਇਸੇ ਤਰ੍ਹਾਂ ਕਈ ਅਧਿਆਪਕਾਂ ਦੇ ਨਾਮ ਵੀ ਸ਼ਾਮਲ ਨਹੀਂ ਹਨ, ਜਿਸ ਕਰਕੇ ਸਿੱਖਿਆ ਵਿਭਾਗ ਨੂੰ ਢਿੱਲਾ ਰਵੱਈਆ ਛੱਡ ਕੇ ਸਾਰੀਆਂ ਕਾਨੂੰਨੀ ਅੜਚਣਾਂ ਦੂਰ ਕਰਵਾਉਂਦਿਆਂ ਸੂਚੀਆਂ ਨੂੰ ਅਪਡੇਟ ਕਰਨਾ ਬਣਦਾ ਹੈ। ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਬਾਰੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਇਸ ਸੂਚੀ ਵਿੱਚ ਨਵੰਬਰ 2017 ਤੋਂ ਰੈਗੂਲਰ ਹੋਏ 5178 ਅਧਿਆਪਕਾਂ ਸਮੇਤ ਹੋਰ ਕਈ ਕਾਡਰਾਂ ਦੇ ਨਾਮ ਸ਼ਾਮਲ ਨਹੀਂ ਹਨ, ਜਿਸ ਕਾਰਨ ਸੀਨੀਅਰ ਮਾਸਟਰ ਕਾਡਰ ਅਧਿਆਪਕਾਂ ਦੇ ਲੈਕਚਰਾਰ ਵਜੋਂ ਤਰੱਕੀਆਂ ਤੋਂ ਵਾਂਝੇ ਰਹਿ ਜਾਣ ਦੀ ਸਮੱਸਿਆ ਖੜ੍ਹੀ ਹੋ ਗਈ ਹੈ।
ਡੀ.ਟੀ.ਐਫ. ਦੇ ਸੂਬਾ ਮੀਤ ਪ੍ਰਧਾਨਾਂ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਬੇਅੰਤ ਫੂਲੇਵਾਲਾ, ਜਗਪਾਲ ਬੰਗੀ, ਜਸਵਿੰਦਰ ਔਜਲਾ ਅਤੇ ਰਘਵੀਰ ਭਵਾਨੀਗਡ਼੍ਹ ਨੇ ਸਿੱਖਿਆ ਵਿਭਾਗ ਤੋਂ ਮਾਸਟਰ ਕਾਡਰ ਸੀਨੀਆਰਤਾ ਸੂਚੀ ਵਿੱਚ 8886, 5178, 3582, 2293 ਅਤੇ ਹੋਰ ਰੈਗੂਲਰ ਜਾਂ ਸਿੱਧੀ ਭਰਤੀ ਹੋਣ ਵਾਲੇ ਅਤੇ ਪ੍ਰਮੋਸ਼ਨਾਂ ਲੈਣ ਵਾਲੇ ਅਧਿਆਪਕਾਂ ਦੇ ਨਾਮ ਸ਼ਾਮਲ ਕਰਕੇ ਤੁਰੰਤ ਪੈਡਿੰਗ ਤਰੱਕੀਆਂ ਮੁਕੰਮਲ ਕੀਤੇ ਜਾਣ ਦੀ ਮੰਗ ਕੀਤੀ ਹੈ। ਆਗੂਆਂ ਨੇ ਦੱਸਿਆ ਕਿ ਲੈਕਚਰਾਰ ਕਾਡਰ ਦੀ ਸੀਨੀਆਰਤਾ ਸੂਚੀ ਵਿੱਚ ਵੀ ਸਾਲ 2015 ਤੋਂ ਬਾਅਦ ਸਿੱਧੀ ਭਰਤੀ ਜਾਂ ਪ੍ਰਮੋਟ ਹੋਏ ਲੈਕਚਰਾਰ ਕਾਡਰ ਦੇ ਸ਼ਾਮਲ ਹੋਣੋ ਰਹਿੰਦੇ ਅਧਿਆਪਕਾਂ ਦੇ ਨਾਮ ਸ਼ਾਮਲ ਕਰਕੇ ਸੂਚੀ ਨੂੰ ਅਪਡੇਟ ਕਰਨ ਦੀ ਲੋੜ ਹੈ। ਆਗੂਆਂ ਨੇ ਮਾਸਟਰ ਅਤੇ ਲੈਕਚਰਾਰ ਕਾਡਰ ਦੀਆਂ ਸੀਨੀਆਰਤਾ ਸੂਚੀਆਂ ਅਪਡੇਟ ਕਰਕੇ ਤੁਰੰਤ ਮੁੱਖ ਅਧਿਆਪਕ, ਲੈਕਚਰਾਰ ਅਤੇ ਪ੍ਰਿੰਸੀਪਲ ਕਾਡਰ ਦੀਆਂ ਤਰੱਕੀਆਂ ਮੁਕੰਮਲ ਕਰਨ ਦੀ ਮੰਗ ਨੂੰ ਦੁਹਰਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਿੱਖਿਆ ਵਿਭਾਗ ਨੇ ਈਟੀਟੀ ਤੋਂ ਮਾਸਟਰ ਕਾਡਰ, ਸੀ ਐਂਡ ਵੀ ਤੋਂ ਮਾਸਟਰ ਕਾਡਰ ( ਸਮੇਤ ਡੀਪੀਈ) ਅਤੇ ਨਾਨ ਟੀਚਿੰਗ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਵੀ ਲੰਬੇ ਸਮੇਂ ਤੋਂ ਪੈਡਿੰਗ ਹਨ। ਆਗੂਆਂ ਨੇ ਵਿਭਾਗ ਪਾਸੋਂ ਵੱਖ-ਵੱਖ ਕਾਡਰਾਂ ਦੀਆਂ ਤਰੱਕੀਆਂ ਤੁਰੰਤ ਕੀਤੇ ਜਾਣ ਦੀ ਮੰਗ ਵੀ ਕੀਤੀ।
CTET 2022: CBSE CTET 2022 PUBLIC NOTICE, EXAM DATE
The Central Board of Secondary Education will conduct the 16th edition of Central Teacher Eligibility Test (CTET) in CBT (Computer Based Test) mode in December 2022(exact date will be intimated on the admit card of the candidate). The test will be conducted in 20 (Twenty) languages throughout the country. The detailed Information Bulletin containing details of examination, syllabus, languages, eligibility criteria, examination fee, examination cities and important dates will be available on CTET official website https://ctet.nic.in shortly and the aspiring candidates are requested to download the Information Bulletin from the above mentioned website only and read the same carefully before applying. The aspiring candidates have to apply online only through CTET website i.e. https://ctet.nic.in. The dates for online application-process will be intimated during the course of time.
MONKEYPOX GUIDELINES: ਸਿਹਤ ਵਿਭਾਗ ਨੇ ਮੰਕੀਪੌਕਸ ਨੂੰ ਲੈਕੇ ਜਾਰੀ ਕੀਤੀਆਂ ਗਾਈਡਲਾਈਨਜ਼, ਪੜ੍ਹੋ
MONKEYPOX GUIDELINES: ਸਿਹਤ ਵਿਭਾਗ ਨੇ ਮੰਕੀਪੌਕਸ ਨੂੰ ਲੈਕੇ ਜਾਰੀ ਕੀਤੀਆਂ ਗਾਈਡਲਾਈਨਜ਼, ਪੜ੍ਹੋ
Ministry of Health and Family Welfare releases guidelines for the management of Monkeypox disease
— ANI (@ANI) July 15, 2022
As per the ministry's guidelines, international passengers should avoid close contact with sick people, contact with dead or live wild animals and others. pic.twitter.com/44ndGll6J3
ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆਂ ਦਾ ਵਫ਼ਦ ਆਪਣੀ ਰੈਗੂਲਰ ਦੀ ਮੰਗ ਲੈ ਕੇ ਐਮ. ਐਲ. ਏ ਸ਼੍ਰੀ ਸ਼ੀਤਲ ਅੰਗੂਰਾਲ ਨੂੰ ਮਿਲੇ
*ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀਆਂ ਦਾ ਵਫ਼ਦ ਆਪਣੀ ਰੈਗੂਲਰ ਦੀ ਮੰਗ ਲੈ ਕੇ ਐਮ. ਐਲ. ਏ ਸ਼੍ਰੀ ਸ਼ੀਤਲ ਅੰਗੂਰਾਲ ਨੂੰ ਮਿਲੇ*
*ਐਮ. ਐਲ. ਏ ਵੱਲੋਂ ਤਨਖਾਹ ਕਟੌਤੀ ਅਤੇ ਦੂਰ ਦੁਰਾਡੇ ਆਰਜੀ ਪ੍ਰਬੰਧ ਦੇ ਵਿਭਾਗੀ ਮਸਲੇ ਨੂੰ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ*
*ਵਿੱਤ ਵਿਭਾਗ ਦੀ ਮੰਜੂਰੀ ਦੇ ਬਾਵਜੂਦ ਦਫ਼ਤਰੀ ਮੁਲਾਜ਼ਿਮ ਨਹੀਂ ਕੀਤੇ ਜਾ ਰਹੇ ਪੱਕੇ*
ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਲੈ ਕੇ ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਦਾ ਵਫ਼ਦ ਐਮ. ਐਲ. ਏ ਸ਼੍ਰੀ ਸ਼ੀਤਲ ਅੰਗੂਰਾਲ ਨੂੰ ਮਿਲੇ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਐਮ. ਐਲ. ਏ ਸ਼੍ਰੀ ਸ਼ੀਤਲ ਅੰਗੂਰਾਲ ਨੂੰ ਮਿਲਿਆ ਗਿਆ ਅਤੇ ਆਪਣੀ ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਕਿਹਾ ਗਿਆ ਜਿਸ ਤੇ ਉਹਨਾਂ ਵਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਸਰਕਾਰ ਹੈ ਸਰਕਾਰ ਜਲਦ ਹੀ 36000 ਮੁਲਾਜ਼ਮ ਪੱਕੇ ਕਰਨ ਜਾ ਰਹੀ ਹੈ ਜਿਸ ਦੀ ਕਾਰਵਾਈ ਸਰਕਾਰ ਪੱਧਰ ਤੇ ਕੀਤੀ ਜਾ ਰਹੀ ਹੈ ਤੇ ਸਮੂਹ ਵਿਭਾਗਾਂ ਵਲੋਂ ਲਿਸਟਾਂ ਮੰਗੀਆਂ ਗਈਆਂ ! ਤੁਹਾਨੂੰ ਵੀ 36000 ਮੁਲਾਜ਼ਮਾਂ ਨਾਲ ਰੈਗੂਲਰ ਕੀਤਾ ਜਾਵੇਗਾ।
ਇਸ ਤੇ ਯੂਨੀਅਨ ਆਗੂਆਂ ਵਲੋਂ ਕਿਹਾ ਗਿਆ ਕਿ ਪਿਛਲੀ ਸਰਕਾਰਾਂ ਨੇ ਪਹਿਲਾ ਹੀ ਸਾਡੇ ਨਾਲ ਵਿਤਕਰਾ ਕੀਤਾ ਹੈ ਸਾਡੇ ਨਾਲ ਹੀ ਕੰਮ ਕਰਦੇ 8886 ਅਧਿਆਪਕਾ ਨੂੰ ਤੇ ਰੈਗੂਲਰ ਕਰ ਦਿੱਤਾ ਗਿਆ ਪਰ ਦਫਤਰੀ ਕਰਮਚਾਰੀਆ ਨੂੰ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ !
ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਦਫਤਰੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪ੍ਰਵਾਨਗੀ 2019 ਵਿੱਚ ਵਿੱਤ ਵਿਭਾਗ ਵਲੋਂ ਦੇ ਦਿੱਤੀ ਗਈ ਸੀ ਜਿਸ ਦਾ ਕੋਈ ਵਿਤੀ ਬੋਜ ਵੀ ਸਰਕਾਰ ਤੇ ਨਹੀਂ ਪੈਂਦਾ ਪਰ ਹਾਲੇ ਤੱਕ ਵੀ ਉਸਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ।
ਜਿਸ ਤੇ ਐਮ. ਐਲ. ਏ ਸ਼੍ਰੀ ਸ਼ੀਤਲ ਅੰਗੂਰਾਲ ਵਲੋਂ ਪੂਰਾ ਭਰੋਸਾ ਦਿੱਤਾ ਗਿਆ ਕਿ ਤੁਹਾਨੂੰ ਜਲਦ ਰੈਗੂਲਰ ਕੀਤਾ ਜਾਵੇਗਾ।ਇਸ ਮੌਕੇ ਸ਼ੋਬਿਤ ਭਗਤ, ਸ਼ਾਲੂ, ਅਮਰਜੀਤ ਕੌਰ, ਚਾਂਦਨੀ, ਵਿਜੈ ਲਕਸ਼ਮੀ ਆਦਿ ਮੌਜੂਦ ਸਨ !
PSSSB RESULT: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ ਭਰਤੀ ਦੇ ਫਾਈਨਲ ਨਤੀਜੇ ਦੀ ਘੋਸ਼ਣਾ
PSSSB RESULT: ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਜੂਨੀਅਰ ਡਰਾਫਟਸਮੈਨ (ਸਿਵਲ, ਅਰਕੀਟੈਕ, ਅਤੇ ਮਕੈਨਿਕਲ ) ਭਰਤੀ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ।
- Click here to view the Final result cum Common merit list for the post of Junior Draftsman (Architectural) (Advt. No 12 of 2021)
PRE PRIMARY CLASSES: ਪ੍ਰੀ ਪ੍ਰਾਇਮਰੀ ਜਮਾਤਾਂ ਦੀ ਦੇਖ ਰੇਖ ਦੀ ਜ਼ਿਮੇਵਾਰੀ ਸੰਬੰਧੀ ਮੌਜੂਦਾ ਹਦਾਇਤਾਂ
RAIN ALERT : ਇਹਨਾਂ ਜ਼ਿਲਿਆਂ ਵਿੱਚ ਥੋੜੀ ਦੇਰ ਤੱਕ ਮੀਂਹ ਦੀ ਸੰਭਾਵਨਾ,
ਵਿਧਾਨ ਸਭਾ ਦੀ ਸਹਿਕਾਰਤਾ ਕਮੇਟੀ ਖੇਤੀਬਾੜੀ ਵਿਕਾਸ ਬੈਂਕ ਦੇ ਕੰਮ ਕਾਜ ਦੀ ਸਥਿਤੀ ਤੇ ਕਰੇਗੀ ਵਿਚਾਰ ਵਟਾਂਦਰਾ।
ਵਿਧਾਨ ਸਭਾ ਦੀ ਸਹਿਕਾਰਤਾ ਕਮੇਟੀ ਖੇਤੀਬਾੜੀ ਵਿਕਾਸ ਬੈਂਕ ਦੇ ਕੰਮ ਕਾਜ ਦੀ ਸਥਿਤੀ ਤੇ ਕਰੇਗੀ ਵਿਚਾਰ ਵਟਾਂਦਰਾ।
ਚੇਅਰਪਰਸਨ ਸਰਬਜੀਤ ਕੌਰ ਮਾਣੂੰਕੇ ਤੇ ਕਮੇਟੀ ਮੈਂਬਰ/ਵਿਧਾਇਕ ਸਤਲੁਜ ਸਦਨ ਪਹੁੰਚੇ, 15 ਜੁਲਾਈ ਨੂੰ ਹੋਵੇਗੀ ਮੀਟਿੰਗ।
ਨੰਗਲ 14 ਜੁਲਾਈ
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸਬੰਧੀ ਕਮੇਟੀ ਵਲੋਂ 15 ਜੁਲਾਈ ਨੂੰ ਸਤਲੁਜ ਸਦਨ ਨੰਗਲ ਵਿਖੇ ਖੇਤੀਬਾੜੀ ਵਿਕਾਸ ਬੈਂਕ ਦੇ ਕੰਮ ਕਾਜ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕਰੇਗੀ। ਅੱਜ ਸਹਿਕਾਰਤਾ ਕਮੇਟੀ ਦੇ ਚੇਅਰਪਰਸਨ ਸਰਬਜੀਤ ਕੌਰ ਮਾਣੂੰਕੇ ਅਤੇ ਮੈਂਬਰ/ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਅਧਿਕਾਰੀ ਸਤਲੁਜ ਸਦਨ ਨੰਗਲ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਕਮੇਟੀ ਮੈਂਬਰਾਂ ਨੇ ਰੂਪਨਗਰ ਅਤੇ ਅਸਮਾਨਪੁਰ ਨੂਰਪੁਰ ਬੇਦੀ ਵਿਖੇ ਸਹਿਕਾਰਤਾ ਦੇ ਵੱਖ ਵੱਖ ਅਦਾਰੇਆਂ, ਮਾਰਕਫੈਡ ਤੇ ਵੇਰਕਾ ਦਾ ਦੋਰਾ ਕੀਤਾ ਅਤੇ ਕੰਮ ਕਾਜ ਦਾ ਜਾਇਜਾ ਲਿਆ। ਉਹਨਾਂ ਦੇ ਨਾਲ ਰੂਪਨਗਰ ਦੇ ਵਿਧਾਇਕ ਦਿਨੇਸ਼ ਕੁਮਾਰ ਚੱਢਾ ਵੀ ਸਨ।
ਚੇਅਰਪਰਸਨ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸਹਿਕਾਰੀ ਅਦਾਰੇਆਂ ਤੇ ਇਸ ਨਾਲ ਜੁੜੇ ਵੱਖ ਵੱਖ ਵਿਭਾਗਾਂ ਦੀਆਂ ਗਤੀਵਿਧੀਆਂ ਅਤੇ ਕੰਮ ਕਾਜ ਦਾ ਜਾਇਜਾ ਲੈਣ ਲਈ ਉਹ ਅੱਜ ਇਥੇ ਆਏ ਹਨ। ਵਿਧਾਨ ਸਭਾ ਦੀ ਕਮੇਟੀ ਵਿੱਚ ਉਹਨਾਂ ਤੋਂ ਇਲਾਵਾ 12 ਹੋਰ ਮੈਂਬਰ/ਵਿਧਾਇਕ ਹਨ ਜੋ ਵੱਖ ਵੱਖ ਸਿਆਸੀ ਪਾਰਟੀਆਂ ਤੋਂ ਹਨ ਪ੍ਰੰਤੂ ਪੰਜਾਬ ਸਰਕਾਰ ਦਾ ਮਾਲਿਆ ਵਧਾਉਣ ਅਤੇ ਅਦਾਰੇਆ ਦੀ ਕਾਰਗੁਜਾਰੀ ਨੂੰ ਹੋਰ ਬੇਹੱਤਰ ਬਣਾਉਣ ਲਈ ਸਾਰੇ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੇ ਹਨ। ਚੇਅਰਪਰਸਨ ਮਾਣੂੰਕੇ ਨੇ ਦੱਸਿਆ ਕਿ ਉਹਨਾਂ ਤੋਂ ਇਲਾਵਾ 12 ਹੋਰ ਕਮੇਟੀ ਦੇ ਮੈਂਬਰ ਸਰਦਾਰ ਅਮਨਦੀਪ ਸਿੰਘ ਮੁਸਾਫਰ, ਸ.ਅਮਰਪਾਲ ਸਿੰਘ, ਸ੍ਰੀ ਅਸ਼ਵਨੀ ਕੁਮਾਰ ਸ਼ਰਮਾਂ, ਸ ਦਲਜੀਤ ਸਿੰਘ ਗਰੇਵਾਲ, ਸ. ਦਵਿੰਦਰਜੀਤ ਸਿੰਘ ਲਾਡੀ, ਸ੍ਰੀਮਤੀ ਇੰਦਰਜੀਤ ਕੌਰ ਮਾਣ, ਸ.ਜਗਤਾਰ ਸਿੰਘ ਦਿਆਲਪੁਰ, ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ, ਸ੍ਰੀ ਨਰੇਸ਼ ਪੁਰੀ, ਸ. ਰੁਪਿੰਦਰ ਸਿੰਘ ਹੈਪੀ, ਸ੍ਰੀ ਸੰਦੀਪ ਜਾਖੜ ਹਨ। ਇਹ ਕਮੇਟੀ ਕੜੀ ਦੇ ਰੂਪ ਵਿੱਚ ਕੰਮ ਕਰਦੀ ਹੈ, ਕਮੇਟੀ ਵਲੋਂ ਆਪਣੀ ਵਿਸਥਾਰ ਰਿਪੋਰਟ ਸਪੀਕਰ ਵਿਧਾਨ ਸਭਾ ਨੂੰ ਸੋਪ ਦਿੱਤੀ ਜਾਵੇਗੀ ਜਿਸ ਉਪਰੰਤ ਇਹਨਾਂ ਅਦਾਰੇਆਂ ਨੂੰ ਬੇਹੱਤਰ ਬਣਾਉਣ ਅਤੇ ਮੁਨਾਫਾ ਵਧਾਉਣ ਦੇ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਭਲਕੇ ਖੇਤੀਬਾੜੀ ਵਿਕਾਸ ਬੈਂਕ ਦੇ ਕੰਮ ਕਾਜ ਦੀ ਸਥਿਤੀ ਬਾਰੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਚੇਅਰਪਰਸਨ ਨੇ ਕਿਹਾ ਕਿ ਨੰਗਲ ਸੈਰ ਸਪਾਟੇ ਵਜੋਂ ਵਿਕਸਿਤ ਕਰਨ ਲਈ ਸਬੰਧਤ ਮੰਤਰੀ ਨਾਲ ਮੀਟਿੰਗ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਬੀ ਬੀ ਐਮ ਬੀ ਵਿੱਚ ਪੰਜਾਬ ਹਿੱਸੇਦਾਰੀ ਬਾਰੇ ਸਾਡੇ ਮਾਨਯੋਗ ਮੁੱਖ ਮੰਤਰੀ ਪੂਰੀ ਜੋਰ ਨਾਲ ਆਪਣਾ ਪੱਖ ਰੱਖ ਰਹੇ ਹਨ। ਇਸ ਮੋਕੇ ਸਤਲੁਜ ਸਦਨ ਪਹੁੰਚਣ ਤੇ ਚੇਅਰਪਰਸਨ ਅਤੇ ਕਮੇਟੀ ਮੈਂਬਰਾਂ ਦਾ ਬੀ ਬੀ ਐਮ ਬੀ ਦੇ ਡਿਪਟੀ ਚੀਫ ਇੰਜੀ: ਐਚ ਐਲ ਕੰਬੋਜ ਨੇ ਸਵਾਗਤ ਕੀਤਾ।
ਤਸਵੀਰ: ਵਿਧਾਨ ਸਭਾ ਦੀ ਸਹਿਕਾਰਤਾ ਕਮੇਟੀ ਦੇ ਚੇਅਰਪਰਸਨ ਸਰਬਜੀਤ ਕੌਰ ਮਾਣੂੰਕੇ ਅਤੇ ਮੈਂਬਰਾਂ ਵਲੋਂ ਸਤਲੁਜ ਸਦਨ ਨੰਗਲ ਦੇ ਦੋਰੇ ਦਾ ਦ੍ਰਿਸ।
FIRST TIME JOINING IN PUNJAB GOVT : POLICE VERIFICATION AND ATTESTATION PROFORMA
FIRST TIME JOINING IN PUNJAB GOVT : POLICE VERIFICATION AND ATTESTATION PROFORMA
ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਸਰਕਾਰੀ ਸੇਵਾ ਵਿੱਚ ਹਾਜ਼ਰ ਹੋਣ ਤੇ ਮੁਲਾਜ਼ਮਾਂ ਦੀ ਪੁਲਿਸ ਵੈਰੀਫਿਕੇਸ਼ਨ ਸਬੰਧੀ ਪ੍ਰੋਫਾਰਮਾ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।
ATTESTATION PROFORMA FIRST TIME GOVT JOB IN PUNJAB
PROFORMA FOR POLICE VERIFICATION PUNJAB GOVT DOWNLOAD HERE
RAIN ALERT: 12 ਜ਼ਿਲਿਆਂ ਵਿੱਚ ਪਵੇਗਾ ਮੀਂਹ, ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਜਾਣਕਾਰੀ
Time of issue: 1450 IST; Date of issue: 14.07.2022
RECENT UPDATES
School holiday
SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ
SCHOOL HOLIDAYS IN FEBRUARY 2023 ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...