Labels
ਫਾਜ਼ਿਲਕਾ 26 ਫ਼ਰਵਰੀ (ਇਨਕਲਾਬ ਗਿੱਲ) ਸਮਾਜ ਸੇਵੀ ਕੰਵਰ ਨੌਨਿਹਾਲ ਸਿੰਘ ਸਮਾਘ ਨੇ ਸਰਕਾਰੀ ਹਾਈ ਸਕੂਲ ਦਾਨੇਵਾਲਾ ਸੱਤਕੋਸੀ ਦੇ ਵਿਕਾਸ ਕਾਰਜਾਂ ਲਈ ਦਿੱਤਾ ਯੋਗਦਾਨ
ਸਮਾਜ ਸੇਵੀ ਕੰਵਰ ਨੌਨਿਹਾਲ ਸਿੰਘ ਸਮਾਘ ਨੇ ਸਰਕਾਰੀ ਹਾਈ ਸਕੂਲ ਦਾਨੇਵਾਲਾ ਸੱਤਕੋਸੀ ਦੇ ਵਿਕਾਸ ਕਾਰਜਾਂ ਲਈ ਦਿੱਤਾ ਯੋਗਦਾਨ ।
ਸਰਕਾਰੀ ਹਾਈ ਸਕੂਲ ਦਾਨੇਵਾਲਾ ਸੱਤਕੋਸੀ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਵਿੱਚ ਸਕੂਲ ਸਟਾਫ ,ਪਿੰਡ ਦੀ ਪੰਚਾਇਤ ਅਤੇ ਦਾਨੀ ਸੱਜਣਾਂ ਵੱਲੋਂ ਅੱਗੇ ਵਧ ਕੇ ਯੋਗਦਾਨ ਦਿੱਤਾ ਜਾ ਰਿਹਾ ਹੈ। ਪਿੰਡ ਦੇ ਵਸਨੀਕ ਕੰਵਰ ਨੌਨਿਹਾਲ ਸਿੰਘ ਸਮਾਘ ਪੁੱਤਰ ਸਰਦਾਰ ਆਲਮਦੀਪ ਸਿੰਘ ਜੋ ਕਿ ਕਨੇਡਾ ਦੇ ਪੀ ਆਰ ਹਨ ਨੇ ਪਿੰਡ ਪਹੁੰਚ ਕੇ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਦੇ ਵਿਕਾਸ ਕਾਰਜਾਂ ਲਈ 25000 ਰੁਪਏ ਦੀ ਰਾਸ਼ੀ ਦਾਨ ਦਿੱਤੀ। ਉਹਨਾਂ ਕਿਹਾ ਕਿ ਆਪਣੇ ਪਿੰਡ ਦੇ ਸਕੂਲ ਲਈ ਕੁੱਝ ਕਰਕੇ ਸੱਚੀ ਖੁਸ਼ੀ ਮਿਲਦੀ ਹੈ। ਉਹ ਅੱਗੇ ਤੋ ਵੀ ਆਪਣੇ ਸਕੂਲ ਦੇ ਵਿਕਾਸ ਲਈ ਯਤਨਸ਼ੀਲ ਰਹਿਣਗੇ
ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਡਾ ਸੁਖਵੀਰ ਸਿੰਘ ਬੱਲ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਪੰਕਜ ਅੰਗੀ ਨੇ ਦੱਸਿਆ ਕਿ ਵਿਭਾਗ ਵੱਲੋਂ ਬੱਚਿਆਂ ਦੀ ਭਲਾਈ ਅਤੇ ਸਕੂਲਾਂ ਦੇ ਵਿਕਾਸ ਲਈ ਦਾਨ ਦੇਣ ਵਾਲੇ ਦਾਨੀ ਸੱਜਣਾਂ ਦਾ ਹਮੇਸ਼ਾਂ ਤਹਿ ਦਿਲੋਂ ਧੰਨਵਾਦ ਕੀਤਾ ਜਾਦਾ ਹੈ। ਅਜਿਹੇ ਉਪਰਾਲੇ ਸਲਾਘਾਯੋਗ ਹਨ। ਦਾਨੀ ਸੱਜਣਾਂ ਨੇ ਆਪਣੇ ਸਕੂਲਾਂ ਦੀ ਨੁਹਾਰ ਬਦਲੀ ਹੈ। ਸਕੂਲ ਮੁੱਖੀ ਸ. ਕਮਲਜੀਤ ਸਿੰਘ ਅਤੇ ਸਮੂਹ ਸਟਾਫ ਵਲੋਂ ਕੰਵਰ ਨੌਨਿਹਾਲ ਸਿੰਘ ਸਮਾਘ ਨੂੰ ੳਹਨਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਵੈਲਫੇਅਰ ਕਮੇਟੀ ਦੇ ਇੰਚਾਰਜ ਮਾਸਟਰ ਅਮ੍ਰਿਤਪਾਲ ਸਿੰਘ, ਸਮੂਹ ਸਟਾਫ ਅਤੇ ਪਤਵੰਤੇ ਸੱਜਣ ਮੌਜੂਦ ਸਨ।
HISTORY GK IMPORTANT QUESTIONS FOR ALL EXAMS
HISTORY GK QUESTIONS IMPORTANT FOR ALL EXAMS
Q1. ਮਹਾਤਮਾ ਗਾਂਧੀ ਦੀ ਚੇਲਾ ਬ੍ਰਿਟਿਸ਼ ਮਹਿਲਾ ਮੈਡੇਲੀਨ ਸਲੇਡ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ?
Answer: ਮੀਰਾ ਬੇਨ
Q2: ਸਾਲ 1191 ਵਿੱਚ ਟੈਰੇਨ ਦੀ ਪਹਿਲੀ ਅਤੇ ਦੂਜੀ ਲੜਾਈ ਵਿੱਚ ਪ੍ਰਿਥਵੀਰਾਜ ਚੌਹਾਨ ਦੁਆਰਾ ਕਿਸ ਨੂੰ ਹਰਾਇਆ ਗਿਆ ਸੀ?
Answer: ਮੁਹੰਮਦ ਗੌਰੀ
Q3: ਪਾਣੀਪਤ ਦੀ ਪਹਿਲੀ ਲੜਾਈ ਕਿਸ ਸਾਲ ਹੋਈ ਸੀ?
Answer: 1526
Q4:ਪਾਣੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਨੇ ਕਿਸ ਨੂੰ ਹਰਾਇਆ ਸੀ?
Answer: ਇਬਰਾਹਿਮ ਲੋਦੀ
Q5: ਸਾਲ 1527 ਵਿੱਚ ਖਾਨਵਾ ਦੀ ਲੜਾਈ ਵਿੱਚ ਬਾਬਰ ਨੇ ਕਿਸ ਨੂੰ ਹਰਾਇਆ ਸੀ?
Answer: ਰਾਣਾ ਸਾਂਗਾ
Q 6: 1920 ਵਿੱਚ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ?
Answer: ਲਾਲਾ ਲਾਜਪਤ ਰਾਏ
Q7 ਸਾਲ 1556 ਵਿਚ ਪਾਣੀਪਤ ਦੀ ਦੂਜੀ ਲੜਾਈ ਵਿਚ ਅਕਬਰ ਨੇ ਕਿਸ ਨੂੰ ਹਰਾਇਆ ਸੀ?
Answer: ਹੇਮੂ
Q8: ਪਾਣੀਪਤ ਦੀ ਤੀਜੀ ਲੜਾਈ ਕਿਸ ਸਾਲ ਹੋਈ ਸੀ? Answer: 1761
Q9: ਪਾਣੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਨੂੰ ਕਿਸਨੇ ਹਰਾਇਆ ਸੀ?
Answer: ਅਹਿਮਦ ਸ਼ਾਹ ਅਬਦਾਲੀ
Q10: ਮਹਾਰਾਸ਼ਟਰ ਦੇ 19ਵੀਂ ਸਦੀ ਦੇ ਕਿਹੜੇ ਸਮਾਜ ਸੁਧਾਰਕ ਨੂੰ 'ਲੋਕਹਿੱਤਵਾਦੀ' ਵਜੋਂ ਜਾਣਿਆ ਜਾਂਦਾ ਸੀ?
Answer: ਗੋਪਾਲ ਹਰੀ ਦੇਸ਼ਮੁਖ
Q11: ਹਲਦੀਘਾਟੀ ਦੀ ਲੜਾਈ ਕਿਸ ਸਾਲ ਹੋਈ ਸੀ?
Answer: 1576
Q12 : 1757 ਵਿੱਚ ਪਲਾਸੀ ਦੀ ਲੜਾਈ ਵਿੱਚ ਅੰਗਰੇਜ਼ਾਂ ਨੇ ਕਿਸ ਨੂੰ ਹਰਾਇਆ ਸੀ?
ਸਿਰਾਜ-ਉਦ-ਦੌਲਾ
Q13: ਕੰਬੋਡੀਆ ਵਿੱਚ ਅੰਗਕੋਰ ਵਾਟ ਮੰਦਿਰ, ਦੁਨੀਆ ਦਾ ਸਭ ਤੋਂ ਵੱਡਾ ਹਿੰਦੂ ਮੰਦਰ, ਕਿਸ ਦੇਵਤੇ ਨੂੰ ਸਮਰਪਿਤ ਹੈ?
Answer: ਭਗਵਾਨ ਵਿਸ਼ਨੂੰ
ਪ੍ਰਾਇਮਰੀ ਅਧਿਆਪਕ ਤਨਖ਼ਾਹਾਂ ਅਤੇ ਮੈਡੀਕਲ ਬਿਲਾਂ ਤੋਂ ਵਾਂਝੇ :ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ।
ਪ੍ਰਾਇਮਰੀ ਅਧਿਆਪਕ ਤਨਖ਼ਾਹਾਂ ਅਤੇ ਮੈਡੀਕਲ ਬਿਲਾਂ ਤੋਂ ਵਾਂਝੇ :ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ।
ਸੈਕੰਡਰੀ ਅਧਿਆਪਕਾਂ ਦਾ ਹੋਇਆ ਬਜਟ ਜਾਰੀ ਪ੍ਰਾਇਮਰੀ ਅਧਿਆਪਕਾਂ ਦਾ ਵੀ ਬਜਟ ਹੋਵੇ ਜਾਰੀ: ਰਾਮਨਾਥ ਧੀਰਾ।
ਸਾਰੇ ਮੁਲਾਜ਼ਮਾਂ ਨੂੰ ਸਮੇਂ ਸਿਰ ਮਿਲ ਤਨਖ਼ਾਹਾਂ :ਰਗਵਿੰਦਰ ਸਿੰਘ ਧੂਲਕਾ
ਪੰਜਾਬ ਭਰ ਦੇ ਪ੍ਰਾਇਮਰੀ ਅਧਿਆਪਕ ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਹਨ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ,ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਵਿੱਤ ਵਿਭਾਗ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਤੁਰੰਤ
ਅਧਿਆਪਕਾਂ ਦਾ ਤਨਖ਼ਾਹ ਦਾ ਬਜਟ ਅਤੇ ਮੈਡੀਕਲ ਬਜਟ ਜਾਰੀ ਕੀਤਾ ਜਾਵੇ ਤਾਂ ਜੋ ਅਧਿਆਪਕਾਂ ਵੱਲੋਂ ਲਏ ਹਾਊਸ ਲੋਨ ਅਤੇ ਕਿਸ਼ਤਾਂ ਦਾ ਭੁਗਤਾਨ ਤੁਰੰਤ ਹੋ ਸਕੇ। ਜਥੇਬੰਦੀ ਪੰਜਾਬ ਦੇ ਆਗੂ ਸੁਖਵਿੰਦਰ ਸਿੰਗਲਾ ਬਰੇਟਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਤਨਖਾਹਾਂ ਦਾ ਬਜਟ ਸੈਕੰਡਰੀ ਸਕੂਲਾਂ ਦੇ ਬਜਟ ਦੇ ਨਾਲ ਹੀ ਜਾਰੀ ਹੋਣਾ ਬਣਦਾ ਸੀ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਤਨਖਾਹਾਂ ਦਾ ਬਜਟ ਵੀ ਤੁਰੰਤ ਜਾਰੀ ਕੀਤੇ ਜਾਵੇ।
ਜਥੇਬੰਦਕ ਆਗੂ ਰਾਮ ਨਾਥ ਧੀਰਾ ਨੇ ਬੋਲਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਅਧਿਆਪਕਾਂ ਦਾ ਮੈਡੀਕਲ ਦਾ ਬਜਟ ਜਾਰੀ ਨਹੀਂ ਹੁੰਦਾ ਜਿਸ ਕਾਰਨ ਉਨ੍ਹਾਂ ਦੇ ਮੈਡੀਕਲ ਬਿਲ ਦਫਤਰਾਂ ਵਿਚ ਹੀ ਰੁਲਦੇ ਰਹਿੰਦੇ ਹਨ ਉਨ੍ਹਾਂ ਮੈਡੀਕਲ ਬਜਟ ਅਤੇ ਤਨਖਾਹਾ ਦਾ ਵਜਟ ਤੁਰੰਤ ਜਾਰੀ ਕਰਨ ਦੀ ਮਗ ਰੱਖੀ।
ਜੱਥੇਬੰਦੀ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਮਿਡ ਡੇ ਮੀਲ ਦੇ ਪੈਸੇ ਵੀ ਤੁਰੰਤ ਪੁਰਾਣੇ ਖਾਤਿਆਂ ਵਿਚ ਪਾਏ ਜਾਣ ਤਾਂ ਜੋ ਅਧਿਆਪਕਾਂ ਦੇ ਚੱਲੇ ਲੱਖਾਂ ਰੁਪਏ ਦਾ ਭੁਗਤਾਨ ਉਨ੍ਹਾਂ ਖਾਤਿਆਂ ਵਿੱਚੋਂ ਹੋ ਸਕੇ ।ਉਨ੍ਹਾਂ ਕਿਹਾ ਕਿ ਬੱਚਿਆਂ ਦੇ ਪੈਸੇ ਵੀ ਉਨ੍ਹਾਂ ਖਾਤਿਆਂ ਵਿੱਚੋਂ ਹੀ ਸ਼ਿਫਟ ਕੀਤੇ ਜਾਣ ਦੀ ਮੰਗ ਰੱਖੀ।
ਇਸ ਸਬੰਧੀ ਜਥੇਬੰਦੀ ਵੱਲੋਂ ਮੰਗ ਪੱਤਰ ਡੀ ਪੀ ਆਈ ਪ੍ਰਾਇਮਰੀ ਨੂੰ ਭੇਜਿਆ ਗਿਆ।
PSEB TERM 2 EXAM DATESHEET: ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ ,10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਤਰੀਕਾਂ ਦਾ ਐਲਾਨ
KVS ADMISSION 2022-23: ਕੇਂਦਰੀ ਵਿਦਿਆਲੇ ਸੰਗਠਨ ਵੱਲੋਂ ਪਹਿਲੀ ਜਮਾਤ ਤੋਂ 11ਵੀਂ ਜਮਾਤ ਤੱਕ ਦਾਖਲੇ ਲਈ ਅਰਜ਼ੀਆਂ ਮੰਗੀਆਂ
KVS ADMISSION FOR CLASS 2 AND ABOVE
HOW TO APPLY FOR KVS ADMISSION 2022
LAST DATE FOR KVS ADMISSION 2022-23
AGE FOR ADMISSION IN KENDRIYA VIDYALAYA
CBSE: 10 ਵੀਂ ਅਤੇ 12 ਵੀਂ ਬੋਰਡ ਜਮਾਤਾਂ ਦੇ ਪ੍ਰੈਕਟੀਕਲ 2 ਮਾਰਚ ਤੋਂ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE ) ਵੱਲੋਂ 10ਵੀਂ ਤੇ 12ਵੀਂ ਬੋਰਡ ਦੀਆਂ ਜਮਾਤਾਂ ਦੇ ਪ੍ਰੈਕਟੀਕਲਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ।
- PSEB TERM 2 DATE SHEET: 7 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ,
- PSEB TERM 02 : ਸਿਲੇਬਸ ਅਤੇ ਪ੍ਰਸ਼ਨ ਪੱਤਰ
- PSEB TERM 01 : (ਲਿੰਕ) ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦੇਖੋ
DHC RECRUITMENT : ਦਿੱਲੀ ਹਾਈ ਕੋਰਟ ਵਲੋਂ 168 ਅਸਾਮੀਆਂ ਤੇ ਭਰਤੀ, ਕਰੋ ਅਪਲਾਈ
ਦਿੱਲੀ ਹਾਈ ਕੋਰਟ ਭਰਤੀ 2022: ਦਿੱਲੀ ਨਿਆਂਇਕ ਸੇਵਾ ਵਿੱਚ 168 ਅਸਾਮੀਆਂ ਦੀ ਭਰਤੀ, 12 ਮਾਰਚ ਤੱਕ ਕਰੋ ਅਪਲਾਈ ਕਰੋ।
ਦਿੱਲੀ ਹਾਈ ਕੋਰਟ (DHC) ਨਿਆਂਇਕ ਸੇਵਾ ਪ੍ਰੀਖਿਆ 2022 ਦੁਆਰਾ 168 ਖਾਲੀ ਅਸਾਮੀਆਂ ਦੀ ਭਰਤੀ ਕਰਨ ਜਾ ਰਿਹਾ ਹੈ। ਯੋਗਤਾ ਦੇ ਮਾਪਦੰਡ ਅਤੇ ਚੋਣ ਪ੍ਰਕਿਰਿਆ ਦੀ ਹੇਠਾਂ ਦਿੱਤੇ ਅਨੁਸਾਰ ਹੈ।
DELHI HIGH COURT RECRUITMENT 2022: ਦਿੱਲੀ ਹਾਈ ਕੋਰਟ (DHC) ਦਿੱਲੀ ਨਿਆਂਇਕ ਸੇਵਾ ਪ੍ਰੀਖਿਆ 2022 ਰਾਹੀਂ 168 ਅਸਾਮੀਆਂ ਦੀ ਭਰਤੀ ਕਰਨ ਜਾ ਰਹੀ ਹੈ। ਕੁੱਲ ਅਸਾਮੀਆਂ ਵਿੱਚੋਂ, 123 ਅਸਾਮੀਆਂ ਦਿੱਲੀ ਨਿਆਂਇਕ ਸੇਵਾ ਵਿੱਚ ਅਤੇ 45 ਦਿੱਲੀ ਉੱਚ ਨਿਆਂਇਕ ਸੇਵਾ ਵਿੱਚ ਉਪਲਬਧ ਹਨ।
EXAM DATE SHEET FOR DELHI HIGH COURT RECRUITMENT 2022
ਦਿੱਲੀ ਨਿਆਂਇਕ ਸੇਵਾ ਪ੍ਰੀਖਿਆ 27 ਮਾਰਚ 2022 (11 AM ਤੋਂ 1.30 PM) ਨੂੰ ਹੋਵੇਗੀ ਜਦੋਂ ਕਿ ਦਿੱਲੀ ਉੱਚ ਨਿਆਂਇਕ ਸੇਵਾ ਪ੍ਰੀਖਿਆ 20 ਮਾਰਚ 2022 (11 AM ਤੋਂ 1 PM) ਨੂੰ ਹੋਵੇਗੀ।
ਇਮਤਿਹਾਨ ਵਿੱਚ ਸ਼ਾਮਲ ਹੋਣ ਲਈ, ਉਮੀਦਵਾਰਾਂ ਨੂੰ ਦਿੱਲੀ ਜੁਡੀਸ਼ੀਅਲ ਸਰਵਿਸ ਐਪਲੀਕੇਸ਼ਨ ਫਾਰਮ ਭਰਨਾ ਹੋਵੇਗਾ ਜੋ 25 ਫਰਵਰੀ ਤੋਂ 12 ਮਾਰਚ 2022 ਤੱਕ ਉਪਲਬਧ ਹੋਵੇਗਾ।
Important dates :Delhi high court recruitment 2022
ਮਹੱਤਵਪੂਰਨ ਤਾਰੀਖਾਂ:
ਔਨਲਾਈਨ ਅਰਜ਼ੀ ਦੀ ਸ਼ੁਰੂਆਤੀ ਮਿਤੀ - 25 ਫਰਵਰੀ 2022
ਔਨਲਾਈਨ ਅਰਜ਼ੀ ਦੀ ਆਖਰੀ ਮਿਤੀ - 12 ਮਾਰਚ 2022
ਦਿੱਲੀ ਨਿਆਂਇਕ ਸੇਵਾ ਪ੍ਰੀਖਿਆ ਅਸਾਮੀਆਂ ਦੇ ਵੇਰਵੇ:
ਦਿੱਲੀ ਨਿਆਂਇਕ ਸੇਵਾ - 123 ਅਸਾਮੀਆਂ (55 ਮੌਜੂਦਾ ਅਤੇ 68 ਅਨੁਮਾਨਿਤ)
ਸ਼੍ਰੇਣੀ ਅਸਾਮੀਆਂ
ਯੂ.ਆਰ: 86
ਐਸ.ਸੀ: 8
ਐਸ ਟੀ: 29
ਦਿੱਲੀ ਉੱਚ ਨਿਆਂਇਕ ਸੇਵਾ - 45 (ਵਰਤਮਾਨ ਵਿੱਚ 43 ਅਸਾਮੀਆਂ, 2 ਹੋਰ ਜੋੜੇ ਜਾਣ ਦੀ ਸੰਭਾਵਨਾ)
ਸ਼੍ਰੇਣੀ ਅਸਾਮੀਆਂ
ਯੂ.ਆਰ: 32
ਐਸ.ਸੀ : 7
ਐਸ ਟੀ: 6
Salary:
ਦਿੱਲੀ ਨਿਆਂਇਕ ਸੇਵਾ - ਰੁਪਏ 56100-177500 ਹੈ
ਦਿੱਲੀ ਉੱਚ ਨਿਆਂਇਕ ਸੇਵਾ - 131100- 216600 ਰੁਪਏ।
EDUCATIONAL QUALIFICATION FOR DELHI JUDICIAL RECRUITMENT
ਦਿੱਲੀ ਨਿਆਂਇਕ ਸੇਵਾ ਪ੍ਰੀਖਿਆ 2022 ਲਈ ਯੋਗਤਾ ਮਾਪਦੰਡ:
ਦਿੱਲੀ ਨਿਆਂਇਕ ਸੇਵਾ:
LLLB/ਭਾਰਤ ਵਿੱਚ ਐਡਵੋਕੇਟ ਵਜੋਂ ਅਭਿਆਸ ਕਰਨਾ ਜਾਂ ਐਡਵੋਕੇਟਸ ਐਕਟ, 1961/B ਅਧੀਨ ਵਕੀਲ ਅਪਲਾਈ ਕਰਨ ਦੇ ਯੋਗ ਹਨ।
ਦਿੱਲੀ ਉੱਚ ਨਿਆਂਇਕ ਸੇਵਾ:
LLB + 7 ਸਾਲ ਦਾ ਤਜਰਬਾ।
ਦਿੱਲੀ ਨਿਆਂਇਕ ਸੇਵਾ ਪ੍ਰੀਖਿਆ ਦੀ ਉਮਰ ਸੀਮਾ:
ਦਿੱਲੀ ਨਿਆਂਇਕ ਸੇਵਾ - 32 ਸਾਲ
ਦਿੱਲੀ ਐਚਆਰ ਜੁਡੀਸ਼ੀਅਲ ਸਰਵਿਸ - 35 ਸਾਲ
ਦਿੱਲੀ ਨਿਆਂਇਕ ਸੇਵਾ ਪ੍ਰੀਖਿਆ 2022 ਲਈ ਚੋਣ ਪ੍ਰਕਿਰਿਆ:
ਚੋਣ ਨਿਮਨਲਿਖਤ ਦੇ ਆਧਾਰ 'ਤੇ ਕੀਤੀ ਜਾਵੇਗੀ:
1. ਮੁੱਢਲੀ ਪ੍ਰੀਖਿਆ (ਉਦੇਸ਼ ਦੀ ਕਿਸਮ)
2. ਮੁੱਖ ਪ੍ਰੀਖਿਆ (ਲਿਖਤੀ)
3. ਇੰਟਰਵਿਊ
How to apply for Delhi high court recruitment 2022
ਦਿੱਲੀ ਨਿਆਂਇਕ ਸੇਵਾ ਪ੍ਰੀਖਿਆ 2022 ਲਈ ਅਰਜ਼ੀ ਕਿਵੇਂ ਦੇਣੀ ਹੈ?
1. DHC ਦੀ ਵੈੱਬਸਾਈਟ 'ਤੇ ਜਾਓ - http://delhihighcourt.nic.in/
2. 'ਪਬਲਿਕ ਨੋਟਿਸ' ਸੈਕਸ਼ਨ ਦੇ ਤਹਿਤ ਦਿੱਤੇ ਗਏ 'ਐਪਲੀਕੇਸ਼ਨ ਲਿੰਕ' 'ਤੇ ਕਲਿੱਕ ਕਰੋ।
3. ਪ੍ਰੀਖਿਆ ਲਈ ਰਜਿਸਟਰ ਕਰੋ।
4. ਲੌਗਇਨ ਕਰੋ ਅਤੇ ਔਨਲਾਈਨ ਅਰਜ਼ੀ ਫਾਰਮ ਭਰੋ।
5. ਫੀਸ ਦਾ ਭੁਗਤਾਨ ਔਨਲਾਈਨ ਕਰੋ।
6. ਅਰਜ਼ੀ ਫਾਰਮ ਜਮ੍ਹਾਂ ਕਰੋ।
ਦਿੱਲੀ ਨਿਆਂਇਕ ਸੇਵਾ ਪ੍ਰੀਖਿਆ ਅਰਜ਼ੀ ਫੀਸ:
ਆਮ ਸ਼੍ਰੇਣੀ - ਰੁਪਏ 1000/-
SC/ST/PWD ਉਮੀਦਵਾਰ - ਰੁਪਏ। 200/-
ਸ਼ਰਮਨਾਕ: ਪ੍ਰਿੰਸੀਪਲ ਦੀਆਂ ਬਾਲੜੀਆਂ ਨਾਲ ਸੈਂਕੜੇ ਇਤਰਾਜ਼ਯੋਗ ਤਸਵੀਰਾਂ ਹੋਈਆਂ ਵਾਇਰਲ
PRINCIPAL PICS WITH GIRL STUDENTS GOES VIRAL
NANGRAN PRINCIPAL PICS WITH GIRLS VIRAL
NANGAL PRINCIPAL PICS WITH STUDENTS VIRAL
ਨੰਗਲ, ਰੂਪਨਗਰ 24 ਫਰਵਰੀ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਦੇ ਨੇੜੇ ਪਿੰਡ ਨਨਗਰਾਂ ਵਿਖੇ ਇਕ ਨਿੱਜੀ ਵਿਦਿਅਕ ਅਦਾਰੇ ਦੇ ਪ੍ਰਿੰਸੀਪਲ ਦੀਆਂ ਬਾਲੜੀਆਂ ਨਾਲ ਇਤਰਾਜ਼ ਯੋਗ ਤਸਵੀਰਾਂ ਵਾਇਰਲ ਹੋਣ ਤੇ ਪੂਰੇ ਇਲਾਕੇ ਦੇ ਲੋਕਾਂ ਵਿੱਚ ਗੁੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ।- PSEB TERM 02 : ਸਿਲੇਬਸ ਅਤੇ ਪ੍ਰਸ਼ਨ ਪੱਤਰ
- PSEB TERM 01 : (ਲਿੰਕ) ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦੇਖੋ
- Also read: PSEB TERM 2 BOARD EXAM DATE SHEET HERE
APS RECRUITMENT 2022: APS BATHINDA/APS FARIDKOT/APS SRI GANGANAGAR/APS FAZILKA RECRUITMENT 2022: NOTIFICATION OUT
ARMY PUBLIC SCHOOL BATHINDA CANTT RECRUITMENT 2022।।
APS BATHINDA APPLICATION FORM 2022।।
APS BATHINDA NOTIFICATION 2022-23
(ENGLISH MEDIUM, CBSE AFFILIATED)
website: apsbathinda.org
1. Army Public Schools requires the following staff against existing/anticipated vacancies on Regular basis for the academic session 2022-23:
Place of work :APS Bathinda
Name of Post :. Salary
PGT - Physical Education, Chemistry Basic Pay Rs. 33,840/-
TGT–English, Maths, Social Science,
Science, Physical Education, Special
Educator
Basic Pay Rs.33,360/-
APS: Faridkot TGT-English, Social Science
Basic Pay Rs. 30,163/-
APS Fazlika TGT(Social Science)
Basic Pay Rs. 29,190/-
APS Sri Ganganagar
PGT-Physics, Chemistry, Maths, Biology Basic Pay Rs. 32,430/-
2. Candidates already holding CSB Score Card and who have recently passed CSB Written Exam with 50% marks only are eligible to apply. Applications forwarded through email will NOT be accepted.
3. Qualification: The requisite qualifications are:
Post Minimum Qualification
Educational Professional Age/Experience Criteria
(a) PGT : Post Graduation minimum 50%
B.Ed minimum 50%
Fresh Candidates
-Below 40 years as on 01 Apr
2022
Experienced Candidates
- Below 57 years.
(Should have minimum 5
years teaching experience in
the last 10 years in respective
categories.)
(b) TGT: Graduation/Post Graduation
Minimum 50% B.Ed minimum 50%
4. The above mentioned posts are for regular appointment. The selection process will include interview followed by evaluation of teaching skills.
5. Application form and other details can be obtained between 0900 hrs to 1400 hrs from the school office of APS Bathinda on all working days. Application forms may also be downloaded from school website: apsbathinda.org.
Application forms along with all
testimonials / certificates and a demand draft of Rs. 100/- in favour of “Principal APS Bathinda” are required to be submitted to school office or sent through Registered Post, on or before 10 Mar 2022. Thereafter no application form will be accepted.
6. Tentative dates for interview are 21 Mar 2022 to 26 Mar 2022. Date & Time of interview will be intimated to only short listed candidates through mobile/telephonically/e-mail. Don’t forget to mention your valid Mobile no/e-mail ID for further correspondence.
10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਆਫਲਾਈਨ ਹੋਣਗੀਆਂ: ਸੁਪਰੀਮ ਕੋਰਟ
10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਆਫਲਾਈਨ ਹੋਣਗੀਆਂ: ਸੁਪਰੀਮ ਕੋਰਟ
10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਆਫਲਾਈਨ ਹੋਣਗੀਆਂ: ਸੁਪਰੀਮ ਕੋਰਟ.
ਸੁਪਰੀਮ ਕੋਰਟ ਨੇ 10ਵੀਂ ਅਤੇ 12ਵੀਂ ਬੋਰਡ ਦੀਆਂ ਆਫਲਾਈਨ ਪ੍ਰੀਖਿਆਵਾਂ ਨੂੰ ਲੈ ਕੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ 10ਵੀਂ-12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਆਨਲਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਬੁੱਧਵਾਰ ਨੂੰ ਹੋਈ ਸੁਣਵਾਈ 'ਚ ਸੁਪਰੀਮ ਕੋਰਟ ਨੇ ਆਫਲਾਈਨ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਅਧਿਕਾਰੀਆਂ ਨੂੰ ਪ੍ਰੀਖਿਆਵਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਦਖ਼ਲ ਨਹੀਂ ਦੇਵੇਗੀ।
WEATHER ALERT: ਆਉਣ ਵਾਲੇ ਦਿਨਾਂ ਵਿੱਚ ਦੇਖੋ ਮੌਸਮ ਦਾ ਹਾਲ
ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਮੌਸਮ 'ਚ ਬਦਲਾਅ ਦੇਖਣ ਨੂੰ ਮਿਲੇਗਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮਾਹਿਰਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਅੰਸ਼ਕ ਤੌਰ 'ਤੇ ਬੱਦਲਵਾਈ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਹ ਤਾਪਮਾਨ ਨੂੰ ਘਟਾ ਦੇਵੇਗਾ ਅਤੇ ਗਰਮੀ ਨੂੰ ਬਦਲ ਦੇਵੇਗਾ. ਕੱਲ੍ਹ ਸਵੇਰੇ ਸ਼ਹਿਰ ਵਿੱਚ ਮੌਸਮ ਸਾਫ਼ ਸੀ ਪਰ ਬਾਅਦ ਵਿੱਚ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਨਾਲ ਅਸਮਾਨ ਬੱਦਲਵਾਈ ਹੋ ਗਿਆ।
- PSEB TERM 02 : ਸਿਲੇਬਸ ਅਤੇ ਪ੍ਰਸ਼ਨ ਪੱਤਰ
- PSEB TERM 01 : (ਲਿੰਕ) ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦੇਖੋ
ਇਸ ਨਾਲ ਮੌਸਮ ਠੰਡਾ ਹੋਇਆ। ਦੁਪਹਿਰ ਤੱਕ ਤੇਜ਼ ਹਨੇਰੀ ਝੱਖੜ ਵਿੱਚ ਤਬਦੀਲ ਹੋ ਗਈ, ਜਿਸ ਕਾਰਨ ਰਾਹਗੀਰਾਂ ਦਾ ਸੜਕਾਂ ’ਤੇ ਚੱਲਣਾ ਮੁਸ਼ਕਲ ਹੋ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਮੈਦਾਨੀ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 23 ਤੋਂ 27 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 7 ਤੋਂ 14 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਰੋਪੜ ਸਰਹਿੰਦ ਨਹਿਰ ਉੱਤੇ ਚਾਰ ਮਾਰਗੀ ਸਟੀਲ ਬ੍ਰਿਜ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ
ਰੋਪੜ ਸਰਹਿੰਦ ਨਹਿਰ ਉੱਤੇ ਚਾਰ ਮਾਰਗੀ ਸਟੀਲ ਬ੍ਰਿਜ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ
ਰੂਪਨਗਰ, 23 ਫਰਵਰੀ: ਕਾਰਜਕਾਰੀ ਇੰਜੀਨੀਅਰ ਰੂਪਨਗਰ, ਨੈਸ਼ਨਲ ਹਾਈਵੇ ਮੰਡਲ ਦਵਿੰਦਰ ਬਜਾਜ ਦੁਆਰਾ ਜਾਣਕਾਰੀ ਦਿੰਦਿਆ ਦੱਸਿਆ ਕਿ ਰੋਪੜ ਸ਼ਹਿਰ ਵਿੱਚ ਫਗਵਾੜਾ by-ਬੰਗਾ-ਨਵਾਂ ਸ਼ਹਿਰ-ਰੋਪੜ ਸੜਕ ਐਨ.ਐਚ.344ਏ ਤੇ ਨਵੇਂ ਬੱਸ ਸਟੈਂਡ ਦੇ ਨੇੜੇ ਤੇ ਨਹਿਰੂ ਸਟੇਡੀਅਮ ਦੇ ਨਾਲ ਸਰਹਿੰਦ ਨਹਿਰ ਉੱਤੇ ਚਾਰ ਮਾਰਗੀ ਸਟੀਲ ਬ੍ਰਿਜ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਪ੍ਰੋਜੈਕਟ ਦਾ ਕੰਮ ਨਿਰਵਿਘਨ ਤਰੀਕੇ ਨਾਲ ਨੇਪਰੇ ਚਾੜਨ ਲਈ ਅਤੇ ਮੌਕੇ ਤੇ ਸੁਰੱਖਿਆ ਪ੍ਰਬੰਧਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਪੁੱਲ ਦੀ ਟਰੈਫਿਕ ਨੂੰ ਮਿਤੀ 25.02 2022 ਤੋਂ ਅਗਲੇ ਹੁਕਮਾ ਤੱਕ ਡਾਈਵਰਟ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਲਈ ਸਰਹਿੰਦ ਨਹਿਰ ਪੁੱਲ ਰਾਹੀਂ ਰੋਪੜ ਸ਼ਹਿਰ ਤੋਂ ਬਲਾਚੌਰ ਜਾਣ ਵਾਲੀ ਲਾਈਟ ਟਰੈਫਿਕ ਗਿਆਨੀ ਜੈਲ ਸਿੰਘ ਨਗਰ ਸਟੀਲ ਬਿੱਜ - ਸਰਹਿੰਦ ਨਹਿਰ ਦੇ ਨਾਲ-ਨਾਲ ਅੰਬੇਦਕਰ ਚੌਕ - ਆਈ.ਆਈ.ਟੀ. ਰੋਡ (ਸਾਹਮਣੇ ਡਿਪਟੀ ਕਮਿਸ਼ਨਰ ਦਫਤਰ) - ਰੋਪੜ ਬਾਈਪਾਸ ਰਾਹੀਂ ਹੁੰਦੀ ਹੋਈ ਬਲਾਚੌਰ ਜਾਵੇਗੀ। ਇਸੇ ਤਰਾਂ ਹੀ ਇਹ ਟਰੈਫਿਕ ਬਲਾਚੌਰ ਤੋਂ ਰੋਪੜ ਆਵੇਗੀ। ਇਸ ਪੁੱਲ ਤੋਂ ਜਾਣ ਵਾਲੀ ਹੈਵੀ ਟਰੈਫਿਕ ਪੁਲਿਸ ਲਾਈਨ ਰੋਪੜ ਤੋਂ ਰੋਪੜ ਬਾਈਪਾਸ ਰਾਹੀਂ ਆਵੇਗੀ ਅਤੇ ਇਸੇ ਤਰਾਂ ਹੀ ਵਾਪਿਸ ਜਾਵੇਗੀ। ਇਸ ਤੋਂ ਇਲਾਵਾ ਨੂਰਪੁਰਬੇਦੀ ਤੇ ਰੋਪੜ ਆਉਣ ਵਾਲੀ ਟ੍ਰੈਫਿਕ ਰੋਪੜ ਹੈੱਡ ਵਰਕਸ ਪੁੱਲ - ਆਈ.ਆਈ.ਟੀ. ਰੋਡ - ਰੋਪੜ ਬਾਈਪਾਸ ਤੋਂ ਹੁੰਦੀ ਹੋਈ ਰੋਪੜ ਆਵੇਗੀ।
ਚੰਡੀਗੜ੍ਹ ਦੇ ਬਿਜਲੀ ਕਾਮਿਆਂ ਦੇ ਨਿੱਜੀਕਰਨ ਵਿਰੋਧੀ ਸੰਘਰਸ਼ ਨੂੰ ਐਸਮਾ ਕਾਲੇ ਕਾਨੂੰਨ ਰਾਹੀਂ ਦਬਾਉਣ ਦੀ ਨਿਖੇਧੀ
ਚੰਡੀਗੜ੍ਹ ਦੇ ਬਿਜਲੀ ਕਾਮਿਆਂ ਦੇ ਨਿੱਜੀਕਰਨ ਵਿਰੋਧੀ ਸੰਘਰਸ਼ ਨੂੰ ਐਸਮਾ ਕਾਲੇ ਕਾਨੂੰਨ ਰਾਹੀਂ ਦਬਾਉਣ ਦੀ ਨਿਖੇਧੀ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ, 23 ਫਰਵਰੀ, 2022: ਇਨਕਲਾਬੀ ਕੇਂਦਰ, ਪੰਜਾਬ ਨੇ ਚੰਡੀਗੜ੍ਹ ਯੂ ਟੀ ਦੇ ਪ੍ਰਸਾਸ਼ਕ ਗਵਰਨਰ ਪੁਰੋਹਿਤ ਵੱਲੋਂ ਚੰਡੀਗੜ੍ਹ ਦੇ ਬਿਜਲੀ ਕਾਮਿਆਂ ਦੀ ਬੀਤੀ ਰਾਤ ਤੋਂ ਸ਼ੁਰੂ ਹੋਈ ਤਿੰਨ ਰੋਜ਼ਾ ਹੜਤਾਲ ਵਿਰੁੱਧ ਐਸਮਾ ਨਾਂ ਦਾ ਕਾਲਾ ਕਨੂੰਨ ਥੋਪਣ ਦੇ ਫ਼ੈਸਲੇ ਦੀ ਦੀ ਸਖਤ ਨਿੰਦਾ ਕਰਦਿਆਂ ਇਸ ਨੂੰ ਤੁਰੰਤ ਹਟਾਉਣ ਦੀ ਜੋਰਦਾਰ ਮੰਗ ਕੀਤੀ ਹੈ।
ਜਥੇਬੰਦੀ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਚੰਡੀਗੜ੍ਹ ਯੂ ਟੀ ਦਾ ਬਿਜਲੀ ਬੋਰਡ ਕਲਕੱਤਾ ਦੀ ਇੱਕ ਨਿੱਜੀ ਕੰਪਨੀ ਨੂੰ ਕੌਡੀਆਂ ਦੇ ਭਾਅ ਵੇਚਣ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਮੁਨਾਫ਼ੇ 'ਚ ਚੱਲ ਰਹੇ ਪਬਲਿਕ ਅਦਾਰਿਆਂ ਨੂੰ ਵੇਚ ਕੇ ਅਸਲ 'ਚ ਚੰਡੀਗੜ੍ਹ ਤੇ ਕਾਬਜ ਕੇਂਦਰ ਦੀ ਮੋਦੀ ਹਕੂਮਤ ਖੋਜ ਖੋਜ ਕੇ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟਾਂ ਨੂੰ ਲੁੱਟਣ ਤੇ ਚੂੰਡਣ ਲਈ ਪੂਰੀ ਬੇਸ਼ਰਮੀ ਨਾਲ ਤੁਰੀ ਹੋਈ ਹੈ।
ਉਨਾਂ ਕਿਹਾ ਕਿ ਚੰਡੀਗੜ੍ਹ ਬਿਜਲੀ ਅਦਾਰੇ ਦੇ ਨਿੱਜੀਕਰਨ ਨਾਲ ਜਿੱਥੇ ਠੇਕੇਦਾਰਾਂ ਵੱਲੋਂ ਕੱਚੇ ਕਾਮੇ ਰੱਖ ਕੇ ਪੱਕੇ ਕਾਮਿਆਂ ਨੂੰ ਜਬਰੀ ਰਿਟਾਇਰ ਕੀਤਾ ਜਾਵੇਗਾ ਨਾਲ ਹੀ ਸੇਵਾ ਨਿਯਮ ਤੇ ਸ਼ਰਤਾਂ ਬਦਲ ਕੇ ਮੁਲਾਜਮਾਂ ਨੂੰ ਮਿਲਦੀਆਂ ਸਾਰੀਆਂ ਰਾਹਤਾਂ ਤੇ ਸਹੂਲਤਾਂ ਖੋਹ ਲਈਆਂ ਜਾਣਗੀਆਂ। ਉਥੇ ਨਿੱਜੀ ਕੰਪਨੀ ਬਿਜਲੀ ਰੇਟਾਂ ਚ ਵਾਧਾ ਕਰਕੇ ਆਮ ਲੋਕਾਂ ਦੀ ਲੁੱਟ ਤਿੱਖੀ ਕਰੇਗੀ।
ਉਨ੍ਹਾਂ ਕਿਹਾ ਕਿ ਇਸ ਨਾਲ ਕਾਰੋਬਾਰ, ਪੈਦਾਵਾਰ ਤੇ ਮਾੜਾ ਅਸਰ ਪਵੇਗਾ। ਮੋਦੀ ਹਕੂਮਤ ਦੇ ਨਿੱਜੀਕਰਨ ਅਤੇ ਠੇਕੇਦਾਰੀਕਰਨ ਦੇ ਇਸ ਦੇਸ਼ ਤੇ ਲੋਕ ਵਿਰੋਧੀ ਅਮਲ ਨਾਲ ਕਾਰਪੋਰੇਟ ਮਾਲਾਮਾਲ ਹੋਣਗੇ ਅਤੇ ਮੁਲਾਜਮਾਂ ਅਤੇ ਲੋਕਾਂ ਦਾ ਕਚੂਮਰ ਨਿਕਲੇਗਾ। ਉਨਾਂ ਪੰਜਾਬ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਚੰਡੀਗੜ੍ਹ ਦੇ ਬਿਜਲੀ ਕਾਮਿਆਂ ਦੇ ਇਸ ਹੱਕੀ ਸੰਘਰਸ਼ ਦੀ ਡਟ ਕੇ ਹਮਾਇਤ ਕਰਨ ਦਾ ਸੱਦਾ ਦਿੱਤਾ ਹੈ।
ਚੋਣ ਡਿਊਟੀ ਦੈਰਾਨ ਗੈਰ-ਹਾਜ਼ਰ ਰਹੇ ਪੰਜਾਬ ਦੇ 29 ਮੁਲਾਜ਼ਮ ਅਤੇ ਅਫਸਰ ਸਸਪੈਂਡ ਕਰਨ ਵਾਲੀ ਖਬਰ ਬਿੱਲਕੁਲ ਗਲਤ, ਬੇਬੁਨਿਆਦ ਤੇ ਤੱਥਾਂ ਤੋਂ ਕੋਹਾਂ ਦੂਰ
ਚੋਣ ਡਿਊਟੀ ਦੈਰਾਨ ਗੈਰ-ਹਾਜ਼ਰ ਰਹੇ ਪੰਜਾਬ ਦੇ 29 ਮੁਲਾਜ਼ਮ ਅਤੇ ਅਫਸਰ ਸਸਪੈਂਡ ਕਰਨ ਵਾਲੀ ਖਬਰ ਬਿੱਲਕੁਲ ਗਲਤ, ਬੇਬੁਨਿਆਦ ਤੇ ਤੱਥਾਂ ਤੋਂ ਕੋਹਾਂ ਦੂਰ
ਜ਼ਿਲੇ ਗੁਰਦਾਸਪੁਰ ਅੰਦਰ ਕੋਈ ਅਧਿਕਾਰੀ/ਕਰਮਚਾਰੀ ਸਸਪੈਂਡ ਨਹੀਂ ਕੀਤੀ ਗਿਆ
ਗਲਤ ਤੇ ਬੇਬੁਨਿਆਦ ਖਬਰ ਛਾਪਣ ਵਾਲੇ ਵਿਰੁੱਧ ਕੀਤੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ
ਗੁਰਦਾਸਪੁਰ, 23 ਫਰਵਰੀ ( ) ਸ਼ੋਸਲ ਮੀਡੀਆਂ ’ਤੇ ਇੱਕ ਖਬਰ ਵਾਇਰਲ ਹੋਈ ਹੈ, ਜਿਸ ਵਿਚ ਦੱਸਿਆ ਕਿ ਗਿਆ ਹੈ ਕਿ ਚੋਣ ਡਿਊਟੀ ਦੈਰਾਨ ਗੈਰ-ਹਾਜ਼ਰ ਰਹੇ ਗੁਰਦਾਸਪੁਰ ਜ਼ਿਲ੍ਹੇ ਦੇ 29 ਮੁਲਾਜ਼ਮ ਅਤੇ ਅਫਸਰ ਸਸਪੈਂਡ ਕਰ ਦਿੱਤੇ ਗਏ ਹਨ, ਜੋ ਕਿ ਇਹ ਖਬਰ ਬਿੱਲਕੁਲ ਗਲਤ, ਬੇਬੁਨਿਆਦ ਤੇ ਤੱਥਾਂ ਤੋਂ ਕੋਹਾਂ ਦੂਰ ਹੈ।
ਇਸ ਸਬੰਧੀ ਜਾਣਕਾਰੀ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਸਬੰਧੀ ਕੰਮ ਨੂੰ ਨੇਪਰੇ ਚਾੜ੍ਹਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ /ਕਰਮਚਾਰੀਆਂ ਦੀ ਪੋਲਿੰਗ ਸਟਾਫ ਵਜੋਂ ਡਿਊਟੀ ਲਗਾਈ ਸੀ , ਪ੍ਰੰਤੂ ਚੋਣ ਡਿਊਟੀ ਤੋਂ ਬਹੁਤ ਸਾਰੇ ਅਧਿਕਾਰੀ/ਕਰਮਚਾਰੀ ਗੈਰ ਹਾਜ਼ਰ ਰਹੇ ਸਨ। ਜਿਸ ਕਾਰਨ ਚੋਣਾਂ ਸਬੰਧੀ ਕੰਮ ਵਿਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਜਿਸ ਤਹਿਤ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਲਿਖਿਆ ਗਿਆ ਸੀ ਕਿ ਗੈਰ ਹਾਜਰ ਰਹਿਣ ਵਾਲੇ ਅਧਿਕਾਰੀਆਂ /ਕਰਮਚਾਰੀਆਂ ਦੀ ਜੁਆਬ ਤਲਬੀ ਕਰਕੇ, ਉਨਾਂ ਦਾ ਜਵਾਬ ਲੈਣ ਉਪੰਰਤ ਆਪਣੀ ਟਿੱਪਣੀ ਸਹਿਤ ਮਿਤੀ 25 ਫਰਵਰੀ 2022 ਨੂੰ ਸ਼ਾਮ 5 ਵਜੇ ਤਕ ਦਫਤਰ ਡਿਪਟੀ ਕਮਿਸ਼ਨਰ ਦੇ ਸੁਪਰਡੈਂਟ ਨੂੰ ਭੇਜੇ ਜਾਣ। ਉਨਾਂ ਅੱਗੇ ਕਿਹਾ ਕਿ ਜੇਕਰ ਕਿਸੇ ਅਧਿਕਾਰੀ/ਕਰਮਚਾਰੀ ਦੀ ਡਿਊਟੀ ਦੋਹਰੀ ਲੱਗੀ ਹੋਵੇਗੀ ਤਾਂ ਸਬੰਧਤ ਦਫਤਰ ਦੇ ਮੁਖੀ ਵਲੋਂ ਦੱਸਣ ਉਪਰੰਤ ਉਸਦੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਪਰ ਜੇਕਰ ਕੋਈ ਅਧਿਕਾਰੀ /ਕਰਮਚਾਰੀ ਨੇ ਚੋਣ ਡਿਊਟੀ ਨਹੀਂ ਨਿਭਾਈ ਤਾਂ ਉਸ ਵਿਰੁੱਧ ਚੋਣ ਕਮਿਸ਼ਨ ਦੀਅ ਹਦਾਇਤਾਂ ਤਹਿਤ ਕਾਰਵਾਈ ਹੋਵੇਗੀ।
ਉਨਾਂ ਦੁਬਾਰਾ ਸਪੱਸ਼ਟ ਕੀਤਾ ਕਿ ਜ਼ਿਲੇ ਗੁਰਦਾਸਪੁਰ ਅੰਦਰ ਕੋਈ ਅਧਿਕਾਰੀ/ਕਰਮਚਾਰੀ ਸਸਪੈਂਡ ਨਹੀਂ ਕੀਤੀ ਗਿਆ ਹੈ। ਉਪਰੋਕਤ ਖਬਰ ਗਲਤ ਤੇ ਤੱਥਾਂ ਤੋਂ ਕੋਹਾਂ ਦੂਰ ਹੈ। ਉਨਾਂ ਅੱਗੇ ਸਖ਼ਤ ਸਬਦਾਂ ਵਿਚ ਕਿਹਾ ਕਿ ਇਹ ਗਲਤ ਖਬਰ ਛਾਪਣ ਵਾਲੇ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
--------------------
OLD PENSION SCHEME: ਰਾਜਸਥਾਨ ਦਾ ਫੈਸਲਾ, 2004 ਤੋਂ ਭਰਤੀ ਮੁਲਾਜ਼ਮਾਂ ਨੂੰ ਮਿਲੇਗੀ ਪੁਰਾਣੀ ਪੈਨਸ਼ਨ, ਕੀਤੇ ਵੱਡੇ ਐਲਾਨ
ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਬਜਟ ਵਿੱਚ ਕਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਸ਼ਹਿਰਾਂ ਵਿੱਚ ਰੁਜ਼ਗਾਰ ਲਈ ਇੰਦਰਾ ਗਾਂਧੀ ਸ਼ਹਿਰੀ ਰੁਜ਼ਗਾਰ ਗਾਰੰਟੀ ਸਕੀਮ ਲਾਗੂ ਕਰਨ ਦਾ ਐਲਾਨ ਕੀਤਾ ਹੈ। ਅਗਲੇ ਸਾਲ ਤੋਂ ਮਨਰੇਗਾ ਦੀ ਤਰਜ਼ 'ਤੇ ਮੰਗ ਕਰਨ 'ਤੇ ਸ਼ਹਿਰੀ ਖੇਤਰਾਂ 'ਚ 100 ਦਿਨ ਦਾ ਰੁਜ਼ਗਾਰ ਦਿੱਤਾ ਜਾਵੇਗਾ। ਇਸ 'ਤੇ 800 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਦੇ ਨਾਲ ਹੀ 1 ਕਰੋੜ 33 ਲੱਖ ਔਰਤਾਂ ਨੂੰ ਸਮਾਰਟ ਫ਼ੋਨ ਦੇਣ ਅਤੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ 2022-23 ਵਿੱਚ ਜ਼ਿਲ੍ਹਾ ਪੱਧਰੀ ਕਮੇਟੀ (ਡੀ.ਐਲ.ਸੀ.) ਦੀ ਦਰ ਵਿੱਚ 10 ਫੀਸਦੀ ਦੀ ਬਜਾਏ ਸਿਰਫ 5 ਫੀਸਦੀ ਦਾ ਵਾਧਾ ਹੋਵੇਗਾ। ਗਹਿਲੋਤ ਨੇ ਆਨਲਾਈਨ ਗੇਮਾਂ ਨੂੰ ਨਿਯਮਤ ਕਰਨ ਲਈ ਕਾਨੂੰਨ ਲਿਆਉਣ ਦਾ ਵੀ ਐਲਾਨ ਕੀਤਾ ਹੈ।
ਜੈਪੁਰ ਮੈਟਰੋ ਦਾ ਵਿਸਤਾਰ ਹੋਵੇਗਾ
ਮੈਟਰੋ ਦਾ ਫੇਜ਼-1 ਮਾੜੀ ਚੌਪਰ ਤੋਂ ਜੈਪੁਰ ਦੇ ਟਰਾਂਸਪੋਰਟ ਨਗਰ ਤੱਕ ਅਤੇ ਮਾਨਸਰੋਵਰ ਤੋਂ 200 ਫੁੱਟ ਬਾਈਪਾਸ ਤੱਕ ਵਧਾਇਆ ਜਾਵੇਗਾ। ਇਸ ਦੇ ਨਾਲ ਹੀ ਅਬਾਦੀ ਤੋਂ ਸੀਤਾਪੁਰਾ ਤੱਕ ਫੇਜ਼-2 ਮੈਟਰੋ ਟ੍ਰੈਕ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜੈਪੁਰ ਵਿੱਚ ਇੱਕ ਵੇਸਟ ਰੀਸਾਈਕਲਿੰਗ ਪਾਰਕ ਵੀ ਬਣਾਇਆ ਜਾਵੇਗਾ।
ਰਾਜਸਥਾਨ ਵਿੱਚ ਲੋਕਾਂ ਦੇ ਸਮੇਂ ਸਿਰ ਕੰਮ ਕਰਨ ਲਈ ਰਾਜਸਥਾਨ ਗਾਰੰਟੀਡ ਸਰਵਿਸ ਡਿਲੀਵਰੀ ਅਤੇ ਜਵਾਬਦੇਹੀ ਐਕਟ ਵੀ ਲਿਆਂਦਾ ਜਾਵੇਗਾ। ਇਸ ਐਕਟ ਤਹਿਤ ਸਰਕਾਰੀ ਸੇਵਾਵਾਂ ਨੂੰ ਆਨਲਾਈਨ ਉਪਲਬਧ ਕਰਵਾਉਣ ਦੀ ਵਿਵਸਥਾ ਹੋਵੇਗੀ। ਸੀਐਮ ਗਹਿਲੋਤ ਨੇ ਬਜਟ ਵਿੱਚ ਕੋਈ ਨਵਾਂ ਟੈਕਸ ਨਾ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਸਿੱਖਿਆ ਕਰਜ਼ੇ ਦੇ ਦਸਤਾਵੇਜ਼ ਦਿਖਾਉਣ 'ਤੇ ਸਟੈਂਪ ਡਿਊਟੀ 'ਚ 100 ਫੀਸਦੀ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ।
ਨੌਜਵਾਨ-ਰੁਜ਼ਗਾਰ:
ਦਿੱਲੀ ਦੇ ਉਦੈਪੁਰ ਹਾਊਸ ਵਿਖੇ 500 ਨੌਜਵਾਨਾਂ ਲਈ 300 ਕਰੋੜ ਦੀ ਲਾਗਤ ਨਾਲ ਨਹਿਰੂ ਯੂਥ ਟਰਾਂਜ਼ਿਟ ਹੋਸਟਲ ਅਤੇ ਸੁਵਿਧਾ ਕੇਂਦਰ ਬਣਾਇਆ ਜਾਵੇਗਾ। ਦਿੱਲੀ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨ ਇਸ ਕੇਂਦਰ ਵਿੱਚ ਰਹਿ ਸਕਣਗੇ।
ਰੀਟ ਪ੍ਰੀਖਿਆ ਜੁਲਾਈ 2022 'ਚ ਹੋਵੇਗੀ, ਪੁਰਾਣੇ ਉਮੀਦਵਾਰਾਂ ਨੂੰ ਫੀਸ ਨਹੀਂ ਦੇਣੀ ਪਵੇਗੀ। ਪਹਿਲਾਂ ਵਾਂਗ ਮੁਫਤ ਯਾਤਰਾ ਅਤੇ ਸਹੂਲਤਾਂ ਮਿਲਣਗੀਆਂ।
- ਅਗਲੇ ਸਾਲ ਸਰਕਾਰੀ ਵਿਭਾਗਾਂ 'ਚ 1 ਲੱਖ ਅਸਾਮੀਆਂ 'ਤੇ ਹੋਵੇਗੀ ਭਰਤੀ। ਮੁੱਖ ਮੰਤਰੀ ਘਰ ਘਰ ਯੋਜਨਾ ਲਾਗੂ ਕੀਤੀ ਜਾਵੇਗੀ, ਇਸ ਤਹਿਤ 20 ਹਜ਼ਾਰ ਔਰਤਾਂ ਨੂੰ ਘਰ ਬੈਠੇ ਰੁਜ਼ਗਾਰ ਦਿੱਤਾ ਜਾਵੇਗਾ।
CISF ਦੀ ਤਰਜ਼ 'ਤੇ RISF ਦੇ ਗਠਨ ਦਾ ਐਲਾਨ। ਇਸ ਤਹਿਤ 2000 ਹਜ਼ਾਰ ਸੁਰੱਖਿਆ ਕਰਮਚਾਰੀ ਭਰਤੀ ਕੀਤੇ ਜਾਣਗੇ। ਇਨ੍ਹਾਂ ਨੂੰ ਰਿਕੋ ਵਰਗੇ ਉਦਯੋਗਿਕ ਖੇਤਰਾਂ ਵਿੱਚ ਤਾਇਨਾਤ ਕੀਤਾ ਜਾਵੇਗਾ।
ਰਾਜਸਥਾਨ ਦਲਿਤ ਆਦਿਵਾਸੀ ਉੱਦਮ ਪ੍ਰੋਤਸਾਹਨ ਯੋਜਨਾ 2022 ਸ਼ੁਰੂ ਕਰਨ ਦਾ ਐਲਾਨ। ਇਸ ਵਿੱਚ 100 ਕਰੋੜ ਦੀ ਲਾਗਤ ਨਾਲ ਇਨਕਿਊਬੇਸ਼ਨ ਸੈਂਟਰ ਖੋਲ੍ਹੇ ਜਾਣਗੇ। ਵਾਂਝੇ ਵਰਗ ਦੇ ਲੋਕਾਂ ਨੂੰ ਉਦਯੋਗ ਸ਼ੁਰੂ ਕਰਨ ਲਈ 25 ਲੱਖ ਤੱਕ ਦੀ ਸਬਸਿਡੀ ਮਿਲੇਗੀ। ਪਛੜੇ ਵਰਗਾਂ ਨੂੰ ਉਦਯੋਗ ਸ਼ੁਰੂ ਕਰਨ ਲਈ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।
ਸਟਾਫ:
- 1 ਜਨਵਰੀ 2004 ਨੂੰ ਅਤੇ ਉਸ ਤੋਂ ਬਾਅਦ ਨਿਯੁਕਤ ਕੀਤੇ ਗਏ ਸਾਰੇ ਕਰਮਚਾਰੀਆਂ ਨੂੰ ਨਵੀਂ ਪੈਨਸ਼ਨ ਦੀ ਬਜਾਏ ਪੁਰਾਣੀ ਪੈਨਸ਼ਨ ਮਿਲੇਗੀ।
ਮੁਲਾਜ਼ਮਾਂ ਨੂੰ ਹੁਣ ਸੇਵਾਮੁਕਤੀ 'ਤੇ ਪੂਰੀ ਪੈਨਸ਼ਨ ਮਿਲੇਗੀ। ਕੰਟਰੀਬਿਊਟਰੀ ਪੈਨਸ਼ਨ ਸਕੀਮ ਖਤਮ ਹੋ ਗਈ ਹੈ। 2004 ਤੋਂ ਪਹਿਲਾਂ ਵਾਲੀ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਬਹਾਲ ਕੀਤਾ ਜਾਵੇਗਾ। ਤਨਖਾਹ ਦਾ ਅੱਧਾ ਹਿੱਸਾ ਪੈਨਸ਼ਨ ਵਜੋਂ ਦਿੱਤਾ ਜਾਵੇਗਾ। ਨਵੀਂ ਪੈਨਸ਼ਨ ਪ੍ਰਣਾਲੀ 'ਚ ਮੁਲਾਜ਼ਮ ਨੂੰ ਖੁਦ ਪੈਸੇ ਕੱਟਣੇ ਪੈਂਦੇ ਸਨ। ਹੁਣ ਪੁਰਾਣੀ ਪੈਨਸ਼ਨ ਬਹਾਲ ਹੋ ਗਈ ਹੈ।
1 ਅਪ੍ਰੈਲ 2022 ਤੋਂ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਤਨਖਾਹ 'ਚ 20 ਫੀਸਦੀ ਵਾਧਾ ਹੋਵੇਗਾ।
ਬਿਜਲੀ
- 50 ਯੂਨਿਟ ਮੁਫਤ ਬਿਜਲੀ।
150 ਯੂਨਿਟ ਤੱਕ ਦੇ ਸਾਰੇ ਘਰੇਲੂ ਖਪਤਕਾਰਾਂ ਲਈ 3 ਰੁਪਏ ਅਤੇ 150 ਤੋਂ 300 ਯੂਨਿਟਾਂ ਲਈ 2 ਰੁਪਏ।
ਇਸ ਤੋਂ ਉੱਪਰਲੇ ਖਪਤਕਾਰਾਂ ਨੂੰ ਵੀ ਸਲੈਬ ਦੇ ਹਿਸਾਬ ਨਾਲ ਫਾਇਦਾ ਹੁੰਦਾ ਹੈ। ਇਸ 'ਤੇ 4000 ਕਰੋੜ ਰੁਪਏ ਖਰਚ ਕੀਤੇ ਜਾਣਗੇ।
BREAKING NEWS: 7 ਸਾਲਾਂ ਤੋਂ ਨੌਕਰੀ ਕਰ ਰਹੇ ਵੋਕੇਸ਼ਨਲ ਅਧਿਆਪਕਾਂ ਦੀ ਨੌਕਰੀ ਹੋਵੇਗੀ ਖਤਮ! ਸਰਕਾਰ ਵੱਲੋਂ ਦਾਖਲੇ ਕਰਨ ਤੋਂ ਮਨਾਹੀ
ਸਾਲ 2022-23 ਦੌਰਾਨ ਐਨ.ਐਸ.ਕਿਊ.ਐਫ ਤਹਿਤ ਹੈਲਥ ਕੇਅਰ ਟਰੇਡ ਵਿੱਚ ਕੋਈ ਨਵਾਂਦਾਖਲਾ ਨਾ ਕਰਨ ਸਬੰਧੀ ਸਹਾਇਕ ਡਾਇਰੈਕਟਰ ਸੱਮਗਰ ਸਿੱਖਿਆ ਅਭਿਆਨ ਵਲੋਂ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ।
PSEB EXAM 2022: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਾਧੂ ਵਿਸ਼ਾ ਪ੍ਰੀਖਿਆਵਾਂ ਦੀ ਡੇਟਸੀ਼ਟ ਜਾਰੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬੀ ਵਾਧੂ ਵਿਸ਼ਾ ਪ੍ਰੀਖਿਆ ਜਨਵਰੀ 2022 ਜੋ ਕਿ ਮਿਤੀ 27/01/2022 ਅਤੇ 28/01/2022 ਨੂੰ ਕਰਵਾਈ ਜਾਣੀ ਸੀ ਪਰੰਤੂ ਕੋਵਿਡ-19 ਦੀ ਮਹਾਂਮਾਰੀ ਕਾਰਨ ਇਹ ਪ੍ਰੀਖਿਆ ਮੁੱਲਤਵੀ ਕਰ ਦਿੱਤੀ ਗਈ ਸੀ। ਕੋਵਿੰਡ-19 ਦੇ ਸੁਧਰੇ ਹੋਏ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਇਹ ਪ੍ਰੀਖਿਆ ਹੁਣ ਮਿਤੀ 04/03/2022 ਅਤੇ 05/03/202ਟ ਨੂੰ ਲੈਣ ਦਾ ਨਿਰਣਾ ਲਿਆ ਗਿਆ ਹੈ।
VS ELECTION 2022: ਵੈੱਬਕਾਸਟਿੰਗ ਵਿੱਚ ਸਹਿਯੋਗ ਪਾਉਣ ਲਈ ਬੀ ਐਲ ਓ ਨੂੰ ਮਿਲੇਗਾ 1800 ਰੁਪਏ ਮਾਣਭੱਤਾ, ਜਲਦ ਮੰਗੀ ਸੂਚਨਾ
ਵਿਧਾਨ ਸਭਾ ਚੋਣਾਂ 2022 : ਪੋਲ ਡੇ ਲਈ ਬੀ ਐਲ ਓ ਨੂੰ ਮਿਲੇਗਾ 1800 ਰੁਪਏ ਮਾਣਭੱਤਾ,
ਵਿਧਾਨ ਸਭਾ ਚੋਣਾਂ ਵਿੱਚ ਡਿਊਟੀ ਦੇ ਰਹੇ ਬੀ ਐਲ ਓ ਲਈ ਖੁਸ਼ਖਬਰੀ ਹੈ, ਚੋਣ ਕਮਿਸ਼ਨ ਵੱਲੋਂ ਇਹਨਾਂ ਬੀ ਐਲ ਓ ਨੂੰ ਵੈੱਬਕਾਸਟਿੰਗ ਵਿੱਚ ਸਹਿਯੋਗ ਪਾਉਣ ਲਈ ਮਾਣਭੱਤਾ ਮਿਲੇਗਾ।
PSEB BOARD EXAM DATE SHEET DOWNLOAD FREE
ਜ਼ਿਲ੍ਹਾ ਚੋਣ ਅਫਸਰ ਰੂਪਨਗਰ ਵਲੋਂ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਇਸ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ
"ਵਿਧਾਨ ਸਭਾ ਚੋਣਾਂ 2022 ਸਬੰਧੀ ਜਿਹਨਾਂ ਪੋਲਿੰਗ ਬੂਥਾਂ ਉੱਤੇ M/s VMUKTI ਕੰਪਨੀ ਦੇ ਆਪਰੇਂਟਰਾਂ ਵੱਲੋਂ ਮਿਤੀ 20/02/2022 ਪੋਲ ਡੇਅ ਵਾਲੇ ਦਿਨ ਵੈੱਬਕਾਸਟਿੰਗ ਕਰਵਾਉਣ ਲਈ ਰਿਪੋਰਟ ਨਹੀਂ ਕੀਤੀ ਗਈ ਅਤੇ ਪੋਲਿੰਗ ਸਟੇਸ਼ਨ ਤੇ ਮੌਜੂਦ ਬੀ ਐਲ ਓਜ਼ ਵੱਲੋਂ ਹੀ ਵੈੱਬਕਾਸਟਿੰਗ ਕਰਵਾਈ ਗਈ ਹੋਵੇ ਅਤੇ ਉਸ ਬੀ ਐਲ ਓਜ਼ ਵੱਲੋਂ ਹੀ ਵੋਟਾਂ ਵਾਲੇ ਦਿਨ ਹੀ ਵੋਟਾਂ ਖਤਮ ਹੋਣ ਉਪਰੰਤ ਵੈੱਬਕਾਸਟਿੰਗ ਲਈ ਲਗਾਏ ਗਏ ।
PUNJAB WEATHER ALERT : ਮੌਸਮ ਵਿਭਾਗ ਵਲੋਂ 2 ਦਿਨਾਂ ਲਈ ਕੀਤਾ ਅਲਰਟ
ਉਹਨਾਂ ਬੀ ਐਲ ਓਜ਼ ਦਾ ਵੇਰਵਾ ਨਿਮਨਅਨੁਸਾਰ ਦਰਜ ਪ੍ਰੋਫਾਰਮੇ ਵਿੱਚ ਪੂਰੇ ਕਰਕੇ ਮਿਤੀ 24/02/2022 ਤੱਕ ਚੋਣ ਅਫਸਰਾਂ ਵਲੋਂ ਮੰਗਿਆ ਗਿਆ ਹੈ । ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰਉਹਨਾਂ ਬੀ.ਐਲ.ਓਜ਼ ਨੂੰ ਵੈੱਬਕਾਸਟਿੰਗ ਵਿੱਚ ਸਹਿਯੋਗ ਪਾਉਣ ਦੀ ਇਵਜ਼ ਵੱਜੋਂ ਮਾਣਭੱਤਾ ਅਲੱਗ ਤੌਰ ਤੇ ਦਿਤਾ ਜਾਵੇਗਾ।
PUNJAB WEATHER ALERT : ਮੌਸਮ ਵਿਭਾਗ ਵਲੋਂ 2 ਦਿਨਾਂ ਲਈ ਕੀਤਾ ਅਲਰਟ
ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਬਦਲ ਰਿਹਾ ਹੈ। ਤਾਪਮਾਨ ਵਧਣ ਕਾਰਨ ਲੋਕਾਂ ਨੂੰ ਦਿਨ ਵੇਲੇ ਗਰਮੀ ਮਹਿਸੂਸ ਹੋਣ ਲੱਗੀ ਹੈ। 22 ਅਤੇ 23 ਫਰਵਰੀ ਨੂੰ ਮੌਸਮ ਫਿਰ ਬਦਲ ਸਕਦਾ ਹੈ।
ਅਜਿਹੀ ਸੰਭਾਵਨਾ ਪ੍ਰਗਟ ਕਰਦਿਆਂ ਚੰਡੀਗੜ੍ਹ ਮੌਸਮ ਵਿਭਾਗ ਦੇ ਮੁਖੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਅਗਲੇ ਦੋ ਦਿਨਾਂ ਵਿੱਚ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਗਰਜ਼ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
PSEB BOARD EXAM DATE SHEET DOWNLOAD FREE
BLO Honorarium: blo ਨੂੰ ਮਿਲੇਗਾ 1800 ਰੁਪਏ ਮਾਣਭੱਤਾ, ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਇਸ ਸਬੰਧੀ ਪੱਤਰ ਜਾਰੀ
ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧੂੜ ਭਰੀ ਤੂਫਾਨ ਆਉਣ ਦੀ ਸੰਭਾਵਨਾ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਧੁੱਪ ਕਾਰਨ ਸਵੇਰੇ-ਸ਼ਾਮ ਠੰਡ ਹੀ ਰਹਿ ਗਈ ਹੈ, ਜਦੋਂ ਕਿ ਦਿਨ ਵੇਲੇ ਗਰਮੀ ਮਹਿਸੂਸ ਹੁੰਦੀ ਹੈ।
GK OF TODAY: GENERAL KNOWLEDGE OF 22 FEBRUARY
ਸਵਾਲ : ਐਡੀਡਾਸ ਦਾ ਨਵਾਂ ਬ੍ਰਾਂਡ ਅੰਬੈਸਡਰ ਕੌਣ ਬਣਿਆ ਹੈ? ( FEBRUARY 2022)
ANSWER: ਮਨਿਕਾ ਬੱਤਰਾ, ਇੱਕ ਟੇਬਲ ਟੈਨਿਸ ਖਿਡਾਰਨ।
ਸਵਾਲ : Honda Cars India ਦੇ ਨਵੇਂ ਪ੍ਰਧਾਨ ਅਤੇ CEO ਕੌਣ ਬਣੇ ਹਨ?
ਉੱਤਰ - ਟਾਕੂਆ ਸੁਮੁਰਾ
ਸਵਾਲ : ਰੱਖਿਆ ਪ੍ਰਦਰਸ਼ਨੀ 2022 ਦਾ ਆਯੋਜਨ, ਕਿਸ ਸ਼ਹਿਰ ਵਿੱਚ ਕੀਤਾ ਜਾਵੇਗਾ?
ਉੱਤਰ - ਗੁਜਰਾਤ ਵਿੱਚ ਗਾਂਧੀਨਗਰ।
ਪ੍ਰਸ਼ਨ : 22 ਫਰਵਰੀ 2022 ਨੂੰ ਪੂਰੀ ਦੁਨੀਆ ਵਿੱਚ ਕਿਹੜਾ ਦਿਨ ਮਨਾਇਆ ਜਾਂਦਾ ਹੈ?
ਉੱਤਰ – ਵਿਸ਼ਵ ਸਕਾਊਟ ਦਿਵਸ।
ਸਵਾਲ : ਬਲਾਕ ਪੱਧਰ ਤੱਕ ਕਿਸਾਨਾਂ ਨੂੰ ਮੌਸਮ ਸੰਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਕਿਸ ਸੰਸਥਾ ਨੇ ਕਿਸਾਨ ਐਪ ਲਾਂਚ ਕੀਤੀ ਹੈ?
ਉੱਤਰ: IIT ਰੁੜਕੀ।
ਸਵਾਲ : ਭਾਰਤ ਦਾ ਕਿਹੜਾ ਸ਼ਹਿਰ 2023 ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸੈਸ਼ਨ ਦੀ ਮੇਜ਼ਬਾਨੀ ਕਰੇਗਾ?
ਉੱਤਰ- ਮੁੰਬਈ।
ਸਵਾਲ : ਹੁਰੁਨ ਇੰਡੀਆ ਵੈਲਥ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ, ਸਾਲ 2021 ਵਿੱਚ ਕੋਰੋਨਾਵਾਇਰਸ ਦੌਰਾਨ ਭਾਰਤ ਵਿੱਚ ਕਰੋੜਪਤੀ ਪਰਿਵਾਰਾਂ ਦੀ ਗਿਣਤੀ ਵਿੱਚ ਕਿੰਨੇ ਪ੍ਰਤੀਸ਼ਤ ਦਾ ਵਾਧਾ ਹੋਇਆ ਹੈ?
ਉੱਤਰ - 11%।
ਸਵਾਲ : ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਵਾਰਡਸ 2022 ਸਮਾਗਮ ਕਿੱਥੇ ਆਯੋਜਿਤ ਕੀਤਾ ਗਿਆ ਹੈ?
ਉੱਤਰ - ਮਹਾਰਾਸ਼ਟਰ ਵਿੱਚ ਮੁੰਬਈ।
ਸਵਾਲ : ਕਿਸ ਅਦਾਕਾਰ ਨੂੰ ਸਰਵੋਤਮ ਅਦਾਕਾਰ ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਿਆ ਹੈ? (YEAR 2021)
ਉੱਤਰ: ਰਣਵੀਰ ਸਿੰਘ।
ਪ੍ਰਸ਼ਨ : ਕਿਸ ਮੰਤਰਾਲੇ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ “ਮੇਰੀ ਨੀਤੀ ਮੇਰੇ ਹੱਥ” ( MY POLICY MY HAND) ਨਾਮ ਦੀ ਇੱਕ ਯੋਜਨਾ ਸ਼ੁਰੂ ਕੀਤੀ ਹੈ?
ਉੱਤਰ - ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ।
ਸਵਾਲ : ਕਿਸ ਮੰਤਰਾਲੇ ਨੇ ਆਪਣੇ ਅਧਿਕਾਰੀਆਂ ਦੁਆਰਾ ਗੁਪਤ ਦਸਤਾਵੇਜ਼ਾਂ ਨੂੰ ਇੰਟਰਨੈੱਟ 'ਤੇ ਸਾਂਝਾ ਕਰਨ 'ਤੇ ਪਾਬੰਦੀ ਲਗਾਈ ਹੈ?
ਉੱਤਰ - ਸੂਚਨਾ ਅਤੇ ਪ੍ਰਸਾਰਣ ਮੰਤਰਾਲਾ।
ਸਵਾਲ : ਕਿਸ ਫਿਲਮ ਨੇ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਅਵਾਰਡਸ ਵਿੱਚ ਸਾਲ ਦੀ ਸਭ ਤੋਂ ਵਧੀਆ ਫਿਲਮ ਦਾ ਪੁਰਸਕਾਰ ਜਿੱਤਿਆ ਹੈ?
ਜਵਾਬ: ਪੁਸ਼ਪਾ ( PUSHPA।
ਪ੍ਰਸ਼ਨ : ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਦੁਆਰਾ 20 ਫਰਵਰੀ 2022 ਨੂੰ ਇਸਦਾ ਕਿਹੜਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ?
ਉੱਤਰ - 36ਵਾਂ ਸਥਾਪਨਾ ਦਿਵਸ।
ਸਵਾਲ : ਭਾਰਤੀ ਨਿਊਟ੍ਰੀਨੋ ਆਬਜ਼ਰਵੇਟਰੀ ਕਿਸ ਰਾਜ ਵਿੱਚ ਹੈ, ਜਿਸ ਬਾਰੇ ਹਾਲ ਹੀ ਵਿੱਚ ਚਰਚਾ ਕੀਤੀ ਗਈ ਸੀ?
ਉੱਤਰ - ਤਾਮਿਲਨਾਡੂ
ਪ੍ਰਸ਼ਨ : ਬਿਲ ਗੇਟਸ ਨੂੰ ਹਾਲ ਹੀ ਵਿੱਚ ਕਿਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ?
ਉੱਤਰ- *ਹਿਲਾਲ-ਏ-ਪਾਕਿਸਤਾਨ* ਤੋਂ।
ਸਵਾਲ : ਹਾਲ ਹੀ ਵਿੱਚ ਭਾਰਤੀ ਰੇਲਵੇ ਦੀ ਸਭ ਤੋਂ ਲੰਬੀ ਸੁਰੰਗ ਜੋੜੀ ਗਈ ਹੈ, ਇਸਦਾ ਕੀ ਨਾਮ ਹੈ?
ਉੱਤਰ - ਟੀ-49 ਸੁਰੰਗ।
ਸਵਾਲ : ਹਾਲ ਹੀ ਵਿੱਚ ਕਿਸ ਰਾਜ ਵਿੱਚ ਵਿਕਰਮ ਸਾਰਾਭਾਈ ਚਿਲਡਰਨ ਇਨੋਵੇਸ਼ਨ ਸੈਂਟਰ ਸ਼ੁਰੂ ਕੀਤਾ ਗਿਆ ਹੈ?
ਉੱਤਰ - ਗੁਜਰਾਤ
ਸਵਾਲ : ਹਾਲ ਹੀ ਵਿੱਚ ਕਰੀਅਰ ਕਾਉਂਸਲਿੰਗ ਵਰਕਸ਼ਾਪ 'ਪ੍ਰਚਾਰ 2022' ਕਿੱਥੇ ਸ਼ੁਰੂ ਹੋਈ ਹੈ?
ਉੱਤਰ- ਬੀਕਾਨੇਰ
ਸਵਾਲ : ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਕਦੋਂ ਮਨਾਇਆ ਜਾਂਦਾ ਹੈ?
ਜਵਾਬ - ਹਰ ਸਾਲ 21 ਫਰਵਰੀ ਨੂੰ
ਪ੍ਰਸ਼ਨ : ਕਿਸ ਰਾਜ ਸਰਕਾਰ ਨੇ ਹੁਨਰ ਸੁਧਾਰ ਲਈ ਹਾਲ ਹੀ ਵਿੱਚ "ਅਹਰਣ" ਪ੍ਰੋਜੈਕਟ ਸ਼ੁਰੂ ਕੀਤਾ ਹੈ?
ਉੱਤਰੀ-ਆਸਾਮ
ਸਵਾਲ : ਹਾਲ ਹੀ ਵਿੱਚ ਕਿਸ ਰਾਜ ਨੇ 20 ਫਰਵਰੀ 2022 ਨੂੰ ਆਪਣਾ 36ਵਾਂ ਸਥਾਪਨਾ ਦਿਵਸ ਮਨਾਇਆ ਹੈ?
ਉੱਤਰ- ਅਰੁਣਾਚਲ ਪ੍ਰਦੇਸ਼।
ਸਵਾਲ : ਸ਼ਾਹਰੁਖ ਖਾਨ ਨੂੰ ਕਿਸ ਗੇਮਿੰਗ ਐਪ ਦਾ ਬ੍ਰਾਂਡ ਅੰਬੈਸਡਰ ਚੁਣਿਆ ਗਿਆ ਹੈ?
ਜਵਾਬ – GAMING APP A23
ਸਵਾਲ : ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ 2022 ਦਾ ਥੀਮ ਕੀ ਹੈ?
ਉੱਤਰ - ਬਹੁ-ਭਾਸ਼ਾਈ ਸਿੱਖਿਆ "ਚੁਣੌਤੀਆਂ ਅਤੇ ਮੌਕੇ" ਲਈ ਤਕਨਾਲੋਜੀ ਦੀ ਵਰਤੋਂ ਕਰਨਾ।
ਸਵਾਲ : ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਉਣ ਦਾ ਮਕਸਦ ਕੀ ਹੈ?
ਉੱਤਰ – ਲੋਕਾਂ ਵਿੱਚ ਆਪਣੀ ਭਾਸ਼ਾ ਅਤੇ ਸੱਭਿਆਚਾਰ ਪ੍ਰਤੀ ਰੁਚੀ ਪੈਦਾ ਕਰਨਾ।
10TH 12TH BOARD EXAM OFFLINE/ONLINE: 10ਵੀਂ ਅਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਆਫਲਾਈਨ ਜਾਂ ਆਨਲਾਈਨ, ਫੈਸਲਾ ਬੁਧਵਾਰ ਨੂੰ
ਨਵੀਂ ਦਿੱਲੀ: 10ਵੀਂ ਅਤੇ 12ਵੀਂ ਕਲਾਸ ਦੀ ਆਫਲਾਈਨ ਪ੍ਰੀਖਿਆ: ਸੁਪਰੀਮ ਕੋਰਟ 10ਵੀਂ ਅਤੇ 12ਵੀਂ ਜਮਾਤ ਦੀ ਆਫਲਾਈਨ ਪ੍ਰੀਖਿਆ ਨੂੰ ਰੱਦ ਕਰਨ ਦੀ ਪਟੀਸ਼ਨ 'ਤੇ ਬੁੱਧਵਾਰ ਯਾਨੀ ਕਿ ਭਲਕੇ ਸੁਣਵਾਈ ਕਰੇਗਾ।
ਅਦਾਲਤ ਨੇ ਪਟੀਸ਼ਨਕਰਤਾ ਨੂੰ ਪਟੀਸ਼ਨ ਦੀ ਕਾਪੀ ਸੀਬੀਐਸਈ ਨੂੰ ਦੇਣ ਲਈ ਕਿਹਾ ਹੈ। ਇਹ ਸੁਣਵਾਈ ਜਸਟਿਸ ਏ ਐਮ ਖਾਨਵਿਲਕਰ ਦੀ ਬੈਂਚ ਵੱਲੋਂ ਕੀਤੀ ਜਾਵੇਗੀ। ਦੱਸ ਦੇਈਏ ਕਿ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਇਸ ਪਟੀਸ਼ਨ 'ਤੇ ਸੁਣਵਾਈ ਲਈ ਸਹਿਮਤੀ ਜਤਾਈ ਸੀ। ਸੀਜੇਆਈ ਐਨਵੀ ਰਮਨਾ ਨੇ ਕਿਹਾ ਸੀ ਕਿ ਜਸਟਿਸ ਏਐਮ ਖਾਨਵਿਲਕਰ ਦੀ ਬੈਂਚ ਸੁਣਵਾਈ ਕਰੇਗੀ।
ARMY PUBLIC SCHOOL TIBRI RECRUITMENT 2022: APPLY FOR VARIOUS POSTS,
ARMY PUBLIC SCHOOL TIBRI RECRUITMENT।।ARMY PUBLIC SCHOOL APPLICATION FORM।। ARMY PUBLIC SCHOOL NOTIFICATION।।
ARMY PUBLIC SCHOOL TIBRI, MIL STATION, GURDASPUR, MOB No 8427093357 RECRUITMENT OF TEACHING, NON TEACHING AND ADM STAFF FOR APS TIBRIDAV PATIALA TEACHERS RECRUITMENT 2022: ਡੀਏਵੀ ਪਟਿਆਲਾ ਵਲੋਂ PGT, TGT ਅਤੇ ਹੋਰ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ
HOLIDAY AFTER ELECTION DUTY: 21 ਫਰਵਰੀ ਨੂੰ ਪੋਲਿੰਗ ਪਾਰਟੀਆਂ ਨੂੰ ਹੋਵੇਗੀ ਛੁੱਟੀ, ਪੜ੍ਹੋ ਚੋਣ ਕਮਿਸ਼ਨ ਦੀਆਂ ਹਦਾਇਤਾਂ
- POLLING HELPLINE: Control unit(CU) VVPAT, ਅਤੇ BALLOT UNIT( BU) ਦੇ ਕਨੇਕਸਨ ਕਿਵੇਂ ਕਰਨੇ , ਦੇਖੋ
ਅਗਲੇ ਦਿਨ ਉਨ੍ਹਾਂ ਦੀ ਅਸਲ ਪੋਸਟਿੰਗ ਵਾਲੀ ਥਾਂ 'ਤੇ ਦੇਰੀ ਨਾਲ ਪਹੁੰਚਦੇ ਹਨ । ਅਜਿਹੇ 'ਚ ਪੋਲਿੰਗ ਵਾਲੇ ਦਿਨ ਅੱਧੀ ਰਾਤ 12 ਤੋਂ ਬਾਅਦ ਚੋਣ ਕੰਮ 'ਚ ਲੱਗੇ ਕਰਮਚਾਰੀਆਂ ਦੀ ਅਗਲੇ ਦਿਨ ਲਈ ਕਟੌਤੀ ਨਹੀਂ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਚੋਣ ਡਿਊਟੀ 'ਤੇ ਹੀ ਮੰਨਿਆ ਜਾਵੇਗਾ। ਹੁਕਮਾਂ ਅਨੁਸਾਰ ਉਕਤ ਦਿਨ ਲਈ ਮੁਲਾਜ਼ਮਾਂ ਨੂੰ ਕੋਈ ਯਾਤਰਾ ਅਤੇ ਰੁਕਣ ਭੱਤਾ ਨਹੀਂ ਦਿੱਤਾ ਜਾਵੇਗਾ।
ਬਾਕੀ ਇਸ ਸਬੰਧੀ ਜੇਕਰ ਜ਼ਿਲ੍ਹਾ ਚੋਣ ਕਮਿਸ਼ਨਰਾਂ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਓਹ ਲਾਗੂ ਹੋਣਗੀਆਂ।
RECENT UPDATES
School holiday
SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ
SCHOOL HOLIDAYS IN FEBRUARY 2023 ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...