ਸਿੱਖਿਆ ਮੰਤਰੀ ਵੱਲੋਂ 4161 ਮਾਸਟਰ ਕੇਡਰ ਅਧਿਆਪਕਾਂ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰ ਦਾ ਭਰੋਸਾ

ਸਿੱਖਿਆ ਮੰਤਰੀ ਵੱਲੋਂ 4161 ਮਾਸਟਰ ਕੇਡਰ ਅਧਿਆਪਕਾਂ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰਨ ਦਾ ਭਰੋਸਾ


4161 ਮਾਸਟਰ ਕੇਡਰ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਪੈਨਲ ਮੀਟਿੰਗ



ਚੰਡੀਗੜ੍ਹ/ਸੰਗਰੂਰ, 31 ਦਸੰਬਰ , 2022 (ਦਲਜੀਤ ਕੌਰ)  : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੱਖ-ਵੱਖ ਅਧਿਆਪਕ ਯੂਨੀਅਨਾਂ ਨਾਲ ਚੰਡੀਗੜ੍ਹ ਪੰਜਾਬ ਭਵਨ ਵਿਖੇ ਮੀਟਿੰਗਾਂ ਕੀਤੀਆਂ। ਇਸ ਤਹਿਤ 4161 ਮਾਸਟਰ ਕੇਡਰ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਸੰਦੀਪ ਸਿੰਘ ਗਿੱਲ ਦੀ ਅਗਵਾਈ ਵਿਚ ਮੀਟਿੰਗ ਹੋਈ। ਜਿਸ ਵਿਚ ਯੂਨੀਅਨ ਵੱਲੋਂ ਯੂਨੀਅਨ ਵੱਲੋਂ 4161 ਮਾਸਟਰ ਕੇਡਰ ਅਧਿਆਪਕਾਂ ਨੂੰ ਜਲਦੀ ਨਿਯੁਕਤੀ ਪੱਤਰ ਦੇਣ ਦੀ ਮੰਗ ਕੀਤੀ ਗਈ। 



ਸਿੱਖਿਆ ਮੰਤਰੀ ਜੀ ਨੇ ਭਰੋਸਾ ਦਿੱਤਾ ਕੇ ਬਹੁਤ ਜਲਦ 4161 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਕੇ ਸਕੂਲਾਂ ਵਿਚ ਭੇਜਿਆ ਜਾ ਰਿਹਾ ਹੈ। ਯੂਨੀਅਨ ਵੱਲੋਂ ਸਿੱਖਿਆ ਮੰਤਰੀ ਅੱਗੇ ਇਹ ਮੰਗ ਵੀ ਰੱਖੀ ਗਈ ਕੇ 4161 ਮਾਸਟਰ ਕੇਡਰ ਭਰਤੀ ਬਾਰਡਰ ਕੇਡਰ ਦੀ ਭਰਤੀ ਨਹੀਂ ਹੈ। ਕਿਉਂਕਿ ਵਿਭਾਗ ਦੇ 24-01-2022 ਦੇ ਸੋਧ ਪੱਤਰ ਅਨੁਸਾਰ ਬਾਰਡਰ ਕੇਡਰ ਤੋਂ ਪੂਰੇ ਪੰਜਾਬ ਦੀ ਭਰਤੀ ਕਰ ਦਿੱਤੀ ਗਈ ਸੀ। ਇਸ ਲਈ ਸਾਰੇ ਪੰਜਾਬ ਦੇ ਜਿਲ੍ਹਿਆਂ ਵਿੱਚ ਸਟੇਸ਼ਨ ਖੋਲ੍ਹੇ ਜਾਣ। ਇਸ ਮੰਗ ਉੱਪਰ ਸਿੱਖਿਆ ਮੰਤਰੀ ਜੀ ਨੇ ਵਿਚਾਰ ਕਰਨ ਦਾ ਭਰੋਸਾ ਦਿੱਤਾ।ਇਸ ਤੋਂ ਇਲਾਵਾ ਸਾਇੰਸ, ਮੈਥ ਅਤੇ ਅੰਗਰੇਜ਼ੀ ਦੀਆਂ 598 ਪੋਸਟਾਂ ਨੂੰ ਡੀ ਰਿਜ਼ਰਵ ਕਰਨ ਦੀ ਮੰਗ ਰੱਖੀ ਗਈ, ਪਰ ਸਿੱਖਿਆ ਮੰਤਰੀ ਨੇ ਕਾਨੂੰਨੀ ਅੜਚਣਾਂ ਹੋਣ ਕਾਰਨ ਪੋਸਟਾਂ ਨੂੰ ਡੀ ਰਿਜ਼ਰਵ ਕਰਨ ਵਿੱਚ ਅਸਮਰੱਥਤਾ ਜਤਾਈ ਪ੍ਰਤੂੰ ਸਿੱਖਿਆ ਮੰਤਰੀ ਨੇ 4161 ਅਸਾਮੀਆਂ 'ਚ ਬੈਕਲੌਗ ਪੋਸਟਾਂ ਨੂੰ ਡੀ ਰਿਜ਼ਰਵ ਕਰਨ ਦਾ ਭਰੋਸਾ ਦਿੱਤਾ।

ਡੀ.ਟੀ.ਐੱਫ. ਵੱਲੋਂ ਸਿੱਖਿਆ ਮੰਤਰੀ ਬੈਂਸ ਨਾਲ਼ ਮੀਟਿੰਗ

 ਡੀ.ਟੀ.ਐੱਫ. ਵੱਲੋਂ ਸਿੱਖਿਆ ਮੰਤਰੀ ਬੈਂਸ ਨਾਲ਼ ਮੀਟਿੰਗ 


 ~ਓ.ਡੀ.ਐੱਲ., ਪੈਂਡਿੰਗ ਤਰੱਕੀਆਂ ਅਤੇ ਸੀਨੀਆਰਤਾ ਸੂਚੀਆਂ 'ਤੇ ਸਿੱਖਿਆ ਮੰਤਰੀ ਨਾਲ਼ ਸਾਰਥਕ ਗੱਲਬਾਤ


31 ਦਸੰਬਰ, ਚੰਡੀਗੜ੍ਹ (jobsoftoday


): ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਵਫ਼ਦ ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਅਧਿਆਪਕ ਮੰਗਾਂ ਸਬੰਧੀ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਹਰਜੋਤ ਬੈਂਸ ਨਾਲ਼ ਚੰਡੀਗੜ੍ਹ ਵਿਖੇ ਪ੍ਰਮੁੱਖ ਮੰਗਾਂ 'ਤੇ ਮੀਟਿੰਗ ਹੋਈ, ਜਿਸ ਦੌਰਾਨ ਡੀ.ਜੀ.ਐੱਸ.ਈ. ਵਰਿੰਦਰ ਸ਼ਰਮਾ, ਡੀ.ਪੀ.ਆਈ. (ਸੈ: ਸਿੱ:) ਤੇਜਦੀਪ ਸੈਣੀ ਅਤੇ ਡੀ.ਟੀ.ਐੱਫ. ਦੇ ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਮੀਤ ਪ੍ਰਧਾਨ ਜਸਵਿੰਦਰ ਔਜਲਾ ਅਤੇ ਓ.ਡੀ.ਐੱਲ. ਯੂਨੀਅਨ (3442, 7654) ਦੇ ਪ੍ਰਧਾਨ ਬਲਜਿੰਦਰ ਗਰੇਵਾਲ ਮੌਜੂਦ ਰਹੇ।


ਡੀ.ਟੀ.ਐੱਫ. ਦੇ ਸੂਬਾਈ ਆਗੂਆਂ ਪਵਨ ਕੁਮਾਰ ਮੁਕਤਸਰ, ਗੁਰਪਿਆਰ ਕੋਟਲੀ, ਮਹਿੰਦਰ ਕੌੜਿਆਂਵਾਲੀ ਤੇ ਸੁਖਦੇਵ ਡਾਨਸੀਵਾਲ ਨੇ ਦੱਸਿਆ ਕਿ ਪ੍ਰਮੁੱਖ ਮਾਮਲਿਆਂ 'ਤੇ ਸਿੱਖਿਆ ਮੰਤਰੀ ਦਾ ਰਵਈਆ ਭਾਵੇਂ ਕਿ ਹਾਂ ਪੱਖੀ ਰਿਹਾ ਹੈ, ਪ੍ਰੰਤੂ ਠੋਸ ਨਤੀਜ਼ੇ ਸਾਹਮਣੇ ਆਓਣ ਤੋਂ ਬਾਅਦ ਪਹਿਲਾਂ ਐਲਾਨੇ ਸੰਘਰਸ਼ਾਂ ਬਾਰੇ ਫੈਸਲਾ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ 3442, 7654, 5178 ਵਿਭਾਗੀ ਭਰਤੀਆਂ ਦੇ ਓਪਨ ਡਿਸਟੈਂਸ ਲਰਨਿੰਗ ਨਾਲ਼ ਸਬੰਧਿਤ ਕੱਚੇ ਅਧਿਆਪਕਾਂ ਦੇ ਕਈ ਸਾਲ ਤੋਂ ਪੈਡਿੰਗ ਰੈਗੂਲਰ ਆਰਡਰ ਜਾਰੀ ਕਰਨ ਦੇ ਮਾਮਲੇ ਦੇ ਹੱਲ ਪ੍ਰਤੀ ਸਿੱਖਿਆ ਮੰਤਰੀ ਨੇ ਸਹਿਮਤੀ ਪ੍ਰਗਟ ਕੀਤੀ ਹੈ ਅਤੇ ਲਗਾਤਾਰ ਰਾਬਤੇ 'ਚ ਰਹਿਣ ਦਾ ਭਰੋਸਾ ਦਿੱਤਾ ਗਿਆ ਹੈ। 180 ਈ.ਟੀ.ਟੀ. ਅਧਿਆਪਕਾਂ 'ਤੇ ਮੁੱਢਲੀ ਭਰਤੀ (4500 ਈ.ਟੀ.ਟੀ.) ਦੇ ਸਾਲ 2016 ਤੋਂ ਪੈਂਡਿੰਗ ਸਾਰੇ ਲਾਭ ਬਹਾਲ ਕਰਨ 'ਤੇ ਜਲਦ ਫੈਸਲਾ ਲੈਣ ਦਾ ਭਰੋਸਾ ਦਿੱਤਾ ਹੈ। ਇਸੇ ਤਰ੍ਹਾਂ ਸਾਲ 2018 ਦੇ ਮਾਰੂ ਸੇਵਾ ਨਿਯਮਾਂ ਤਹਿਤ ਲਾਗੂ ਵਿਭਾਗੀ ਪ੍ਰੀਖਿਆ ਦੀ ਸ਼ਰਤ ਰੱਦ ਕਰਨ ਦਾ ਮਾਮਲਾ ਵਿਚਾਰ ਅਧੀਨ ਹੋਣ ਦੀ ਗੱਲ ਆਖੀ ਗਈ ਹੈ। ਸਿੱਖਿਆ ਮੰਤਰੀ ਵੱਲੋਂ ਦੱਸਿਆ ਗਿਆ ਕਿ ਈ.ਟੀ.ਟੀ. ਤੋਂ ਮਾਸਟਰ ਕਾਡਰ ਦੀ ਕਈ ਸਾਲ ਤੋਂ ਜਾਮ ਹੋਈਆਂ ਤਰੱਕੀਆਂ ਦੀ ਪ੍ਰਕ੍ਰਿਆ ਜਲਦ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਟੀਚਿੰਗ ਤੇ ਨਾਨ ਟੀਚਿੰਗ ਦੀਆਂ ਬਾਕੀ ਸਾਰੀਆਂ ਪੈਂਡਿੰਗ ਤਰੱਕੀਆਂ ਮੁਕੰਮਲ ਵੀ ਜਲਦ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ। ਮਾਸਟਰ ਤੇ ਲੈਕਚਰਾਰ ਕਾਡਰ ਦੀਆਂ ਸੀਨੀਆਰਤਾ ਸੂਚੀਆਂ 'ਚ ਰਹਿੰਦੇ ਨਾਮ ਸ਼ਾਮਿਲ ਕਰਨ, ਰਹਿੰਦੀਆਂ ਵਿਕਟੇਮਾਈਜੇਸ਼ਨਾਂ ਰੱਦ ਕਰਨ, 5178 ਅਧਿਆਪਕਾਂ ਨਾਲ ਹੋਇਆ ਪੱਖਪਾਤ ਦੂਰ ਕਰਨ ਲਈ ਨਵੰਬਰ 2017 ਤੋਂ ਪੂਰੇ ਸਕੇਲ ਅਨੁਸਾਰ ਬਕਾਇਆ ਦੇਣ, 8886 ਅਧਿਆਪਕਾਂ ਨੂੰ ਮਿਤੀ 1 ਅਪ੍ਰੈਲ 2018 ਤੋਂ ਪੂਰਾ ਬਕਾਇਆ ਤੇ ਸੀਨੀਆਰਤਾ ਤਹਿ ਕਰਨ ਦੀ ਮਾਮਲਿਆਂ ਸਬੰਧੀ ਜਥੇਬੰਦੀ ਵੱਲੋਂ ਦਲੀਲਪੂਰਨ ਢੰਗ ਨਾਲ਼ ਗੱਲ ਰੱਖੀ ਗਈ। ਸਿੱਖਿਆ ਮੰਤਰੀ ਵੱਲੋਂ ਵਿਕਟੇਮਾਈਜੇਸ਼ਨਾਂ ਤੇ ਸੀਨੀਆਰਤਾ ਸੂਚੀਆਂ ਸਬੰਧੀ ਡੀ.ਜੀ.ਐੱਸ.ਈ. ਨੂੰ ਜਥੇਬੰਦੀ ਨਾਲ਼ ਮੀਟਿੰਗ ਕਰਨ ਅਤੇ ਸਾਰਥਕ ਹੱਲ ਕੱਢਣ ਦੀ ਹਦਾਇਤ ਕੀਤੀ ਗਈ ਹੈ। ਵੱਖ-ਵੱਖ ਕਾਡਰਾਂ ਦੀਆਂ ਨਵੀਆਂ ਭਰਤੀਆਂ ਦੀ ਪ੍ਰਕ੍ਰਿਆ ਪੂਰੀ ਕਰਨ, ਕੰਪਿਊਟਰ ਅਧਿਆਪਕਾਂ 'ਤੇ ਤਨਖਾਹ ਕਮਿਸ਼ਨ ਤੇ ਸੇਵਾ ਨਿਯਮ ਲਾਗੂ ਕਰਦਿਆਂ ਵਿਭਾਗੀ ਮਰਜ਼ਿੰਗ ਕਰਨ, ਕੱਚੇ ਅਧਿਆਪਕਾਂ ਦੀ ਰੈਗੂਲਰਾਇਜੇਸ਼ਨ ਪ੍ਰਕ੍ਰਿਆ ਤੇਜ਼ ਕਰਨ ਤੇ ਰਹਿੰਦੇ ਅਧਿਆਪਕਾਂ ਨੂੰ ਵੀ ਰੈਗੂਲਰ ਕਰਨ, ਨਿੱਜੀਕਰਨ ਤੇ ਕੇਂਦਰੀਕਰਨ ਪੱਖੀ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਦੀ ਥਾਂ ਪੰਜਾਬ ਦੀ ਆਪਣੀ ਸਿਖਿਆ ਨੀਤੀ ਘੜਣ, ਦੂਰ ਦੁਰਾਡੇ ਕੰਮ ਕਰਦੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਬਦਲੀ ਦਾ ਮੌਕਾ ਦੇਣ, ਵੱਖ-ਵੱਖ ਸ਼ਰਤਾਂ ਕਾਰਨ ਪੁਰਾਣੇ ਸਟੇਸ਼ਨਾਂ 'ਤੇ ਹੀ ਡੈਪੂਟੇਸ਼ਨ ਅਧੀਨ ਅਧਿਆਪਕਾਂ ਦੀ ਬਦਲੀ ਹਕੀਕੀ ਰੂਪ ਵਿੱਚ ਲਾਗੂ ਕਰਨ ਅਤੇ ਬਦਲੀ ਕੈਂਸਲ ਦੀ ਆਪਸ਼ਨ ਦੇਣ ਦੀ ਮੰਗ ਨੂੰ ਵੀ ਜਥੇਬੰਦੀ ਵੱਲੋਂ ਸਿੱਖਿਆ ਮੰਤਰੀ ਅੱਗੇ ਰੱਖਿਆ ਗਿਆ ਹੈ। 


ਇੱਕ ਕਲਰਕ ਨੂੰ ਇੱਕ ਸਕੂਲ ਦਾ ਹੀ ਚਾਰਜ ਦੇਣ, ਬੀ.ਪੀ.ਈ.ਓ. ਦਫਤਰਾਂ ਵਿੱਚ ਸ਼ਿਫਟ ਕੀਤੇ 228 ਪੀ.ਟੀ.ਆਈ. ਨੂੰ ਵਾਪਸ ਪਿੱਤਰੀ ਸਕੂਲਾਂ ਵਿੱਚ ਭੇਜਣ, ਬੀ.ਐੱਲ.ਓ. ਡਿਊਟੀਆਂ ਅਤੇ ਪੜ੍ਹੋ ਪੰਜਾਬ ਪ੍ਰੋਜੈਕਟ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਫਾਰਗ ਕਰਕੇ ਕੇਵਲ ਪੜਾਉਣ ਦਾ ਕਾਰਜ ਦੇਣ, ਬੰਦ ਕੀਤਾ ਪੇਂਡੂ ਇਲਾਕਾ ਭੱਤਾ, ਬਾਰਡਰ ਭੱਤਾ, ਏ.ਸੀ.ਪੀ. ਦਾ ਲਾਭ, ਪੁਰਾਣੀ ਪੈਨਸ਼ਨ ਪ੍ਰਣਾਲੀ ਅਤੇ 17 ਜੁਲਾਈ 2020 ਤੋਂ ਬਾਅਦ ਲਾਗੂ ਨਵੇਂ ਤਨਖਾਹ ਸਕੇਲਾਂ ਦੀ ਥਾਂ ਪੰਜਾਬ ਤਨਖਾਹ ਸਕੇਲ ਬਹਾਲ ਕਰਨ ਅਤੇ 1558 ਹੈਡ ਟੀਚਰਾਂ ਅਤੇ 375 ਸੈਂਟਰ ਹੈਡ ਟੀਚਰਾਂ ਦੀਆਂ ਮੰਗਾਂ ਸਬੰਧੀ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ। 


ਇਸ ਮੌਕੇ ਡੀ.ਟੀ.ਐੱਫ. ਆਗੂ ਪ੍ਰਿੰਸੀਪਲ ਲਖਵਿੰਦਰ ਸਿੰਘ, ਗਿਆਨ ਚੰਦ ਰੂਪਨਗਰ, ਵਿਕਰਮਜੀਤ ਮਾਲੇਰਕੋਟਲਾ, ਓ.ਡੀ.ਐੱਲ. ਯੂਨੀਅਨ ਦੇ ਆਗੂ ਜਤਿੰਦਰ ਕੁਠਾਲਾ, ਲਵਦੀਪ ਰੌਕੀ, ਮੁਕੇਸ਼ ਬੋਹਾ, ਹਰਿੰਦਰ ਕੁਮਾਰ ਤੋਂ ਇਲਾਵਾ ਮਨਦੀਪ ਸਿੰਘ, ਲਖਵੀਰ ਬਰਨਾਲਾ ਅਤੇ ਗੁਰਪ੍ਰੀਤ ਮਾਨਸਾ ਵੀ ਮੌਜੂਦ ਰਹੇ।




ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਅਧਿਆਪਕ ਮਸਲਿਆਂ ਸਬੰਧੀ ਹੋਈ ਵਿਸਥਾਰਿਤ ਮੀਟਿੰਗ*

*ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਅਧਿਆਪਕ ਮਸਲਿਆਂ ਸਬੰਧੀ ਹੋਈ ਵਿਸਥਾਰਿਤ ਮੀਟਿੰਗ* ਚੰਡੀਗੜ੍ਹ 30 ਦਸੰਬਰ (jobsof today admin)
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਮੀਟਿੰਗ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਸੁਰਿੰਦਰ ਕੁਮਾਰ ਪੁਆਰੀ, ਬਾਜ ਸਿੰਘ ਖਹਿਰਾ, ਬਲਜੀਤ ਸਿੰਘ ਸਲਾਣਾ, ਸੁਖਵਿੰਦਰ ਸਿੰਘ ਚਾਹਲ, ਸੁਖਰਾਜ ਸਿੰਘ ਕਾਹਲੋਂ, ਸੁਖਜਿੰਦਰ ਸਿੰਘ ਹਰੀਕਾ, ਅਮਨਬੀਰ ਸਿੰਘ ਗੁਰਾਇਆ, ਸ਼ਮਸ਼ੇਰ ਸਿੰਘ, ਨਵਪ੍ਰੀਤ ਬੱਲੀ ਅਤੇ ਨਿਤਿਨ ਸੋਢੀ ਦੀ ਅਗਵਾਈ ਵਿੱਚ ਹੋਈ।* ਮੀਟਿੰਗ ਵਿੱਚ ਸਪੈਸ਼ਲ ਸਕੱਤਰ ਸਿੱਖਿਆ, ਡੀ ਜੀ ਐਸ ਈ, ਡਾਇਰੈਕਟਰ ਐਸ ਸੀ ਈ ਆਰ ਟੀ, ਡੀ ਪੀ ਆਈ ਸੈਕੰਡਰੀ ਅਤੇ ਪ੍ਰਾਇਮਰੀ ਸਮੇਤ ਸਿੱਖਿਆ ਅਧਿਕਾਰੀ ਮੌਜੂਦ ਸਨ। ਪਿਛਲੀ ਸਰਕਾਰ ਵਲੋਂ ਕੀਤੀਆਂ ਗਈਆਂ ਵਿਕਟੇਮਾਈਜੇਸ਼ਨਾਂ ਹੁਣ ਤੱਕ ਵੀ ਰੱਦ ਨਾ ਕਰਨ ਅਤੇ ਸਜਾਵਾਂ ਬਰਕਰਾਰ ਰੱਖਣ 'ਤੇ ਆਗੂਆਂ ਵਲੋਂ ਸਖਤ ਇਤਰਾਜ ਕੀਤਾ ਗਿਆ। ਜਿਸ 'ਤੇ ਮੰਤਰੀ ਜੀ ਵਲੋਂ ਦੋ ਹਫਤੇ ਵਿੱਚ ਨਿਜੀ ਸੁਣਵਾਈ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ। ਸੰਘਰਸ਼ਾਂ ਦੌਰਾਨ ਅਧਿਆਪਕਾਂ ਤੇ ਬਣਾਏ ਗਏ ਪੁਲਿਸ ਕੇਸਾਂ ਸਬੰਧੀ ਰਿਪੋਰਟ ਅਤੇ ਅਪੀਲਾਂ ਸਿੱਖਿਆ ਮੰਤਰੀ ਜੀ ਨੂੰ ਭੇਜੀਆਂ ਜਾਣਗੀਆਂ। ਪੀ ਪੀ ਪੀ ਮੋਡ ਦੀਆਂ ਟਰਮੀਨੇਸ਼ਨਾਂ ਸਬੰਧੀ ਡੀ ਜੀ ਐਸ ਈ ਨਾਲ ਮੀਟਿੰਗ ਕਰਨ ਦੀ ਹਦਾਇਤ ਕੀਤੀ ਗਈ। ਪਿਛਲੇ ਸਮੇਂ ਵਿੱਚ ਉੱਚ ਸਿੱਖਿਆ ਅਧਿਕਾਰੀਆਂ ਤੇ ਵੀ ਮਨਮਾਨੇ ਢੰਗ ਨਾਲ ਕੀਤੀਆਂ ਗਈਆਂ ਕਾਰਵਾਈਆਂ ਨੂੰ ਰੀਵਿਊ ਕਰਨ ਦੀ ਮੰਗ ਕੀਤੀ ਗਈ। ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਨਵੀਂ ਸਿੱਖਿਆ ਨੀਤੀ 2020 ਨੂੰ ਮੋਰਚੇ ਵਲੋਂ ਰੱਦ ਕੀਤਾ ਗਿਆ ਅਤੇ ਪੰਜਾਬ ਦੇ ਇਤਿਹਾਸ, ਸਭਿਆਚਾਰਕ ਵਿਰਸੇ, ਪੰਜਾਬੀ ਬੋਲੀ ਅਤੇ ਭਵਿਖੀ ਲੋੜਾਂ ਅਨੁਸਾਰ ਪੰਜਾਬ ਦੀ ਸਿੱਖਿਆ ਨੀਤੀ ਦਾ ਖਰੜਾ ਜਾਰੀ ਕਰਨ ਦੀ ਮੰਗ ਕੀਤੀ ਗਈ। ਪਿਛਲੀ ਸਰਕਾਰ ਸਮੇਂ 2018 ਤੋਂ ਸੇਵਾ ਨਿਯਮਾਂ ਵਿੱਚ ਅਧਿਆਪਕ ਅਤੇ ਮੁਲਾਜ਼ਮ ਵਿਰੋਧੀ ਸੋਧਾਂ ਰੱਦ ਕਰਨ ਦੀ ਮੰਗ 'ਤੇ ਇਸ ਸਬੰਧੀ ਕੀਤੀ ਜਾ ਰਹੀ ਕਾਰਵਾਈ ਨੂੰ ਤੇਜ ਕਰਨ ਦੀ ਸਹਿਮਤੀ ਦਿੱਤੀ ਗਈ ਤਾਂ ਜੋ ਇਨ੍ਹਾਂ ਨਿਯਮਾਂ ਕਾਰਨ ਪੈਦਾ ਹੋ ਰਹੀਆਂ ਮੁਸ਼ਕਿਲਾਂ ਤੋਂ ਬਚਿਆ ਜਾ ਸਕੇ। ਹਰ ਵਰਗ ਦੀ ਪਦਉਨਤੀ ਕਰਨ ਅਤੇ ਪਦਉਨਤੀ ਉਪਰੰਤ ਸਾਲਾਨਾ ਤਰੱਕੀ ਲਈ ਵਿਭਾਗੀ ਪ੍ਰੀਖਿਆ ਦੀ ਸ਼ਰਤ ਰੱਦ ਕਰਨ, ਪੁਰਾਣੀ ਪੈਨਸ਼ਨ ਹੂਬਹੂ ਬਹਾਲ ਕਰਨ ਸਬੰਧੀ ਪੂਰਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਗਈ। ਰਹਿੰਦਾ ਮਹਿੰਗਾਈ ਭੱਤਾ ਅਤੇ ਬਕਾਇਆ ਜਾਰੀ ਕਰਨ, ਪੰਜਵੇਂ ਤਨਖਾਹ ਕਮਿਸ਼ਨ ਵਲੋਂ ਅਧਿਆਪਕਾਂ ਨੂੰ ਦਿੱਤੀ ਗਈ ਅਪਗਰੇਡਿਡ ਗਰੇਡ ਪੇਅ ਨੂੰ ਬਰਕਰਾਰ ਰੱਖਦਿਆਂ ਜਨਵਰੀ 2016 ਨੂੰ ਬਣਦੇ 125% ਮਹਿੰਗਾਈ ਭੱਤੇ 'ਤੇ ਛੇਵੇਂ ਤਨਖਾਹ ਕਮਿਸ਼ਨ ਵਲੋਂ ਕੀਤੀ ਗਈ ਸ਼ਿਫਾਰਿਸ਼ ਅਨੁਸਾਰ ਤਨਖਾਹ ਦੁਹਰਾਈ ਦਾ ਵਾਧਾ ਦੇਣ ਦੀ ਮੰਗ ਕੀਤੀ ਗਈ। ਮਾਨਯੋਗ ਹਾਈਕੋਰਟ ਵਲੋਂ 113% ਤੋਂ 119% ਮਹਿੰਗਾਈ ਭੱਤੇ ਦਾ ਫੈਸਲਾ ਜਨਰਲਾਈਜ਼ ਕਰਨ, ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਬਹਾਲ ਕਰਨ ਦੀ ਮੰਗ ਮੁੱਖ ਮੰਤਰੀ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਗਿਆ। ਸਿੱਖਿਆ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਸ਼ਿਫਟ ਕਰਨ ਦੀ ਮੰਗ ਤੇ ਸਿੱਖਿਆ ਪ੍ਰੋਵਾਈਡਰਾਂ ਨੂੰ ਪੱਕੇ ਕਰਨ ਲਈ 7 ਜਨਵਰੀ ਤੋਂ ਕਾਰਵਾਈ ਕਰਨ ਉਪਰੰਤ ਵਲੰਟੀਅਰਾਂ ਅਤੇ ਕੰਪਿਊਟਰ ਅਧਿਆਪਕਾਂ ਨੂੰ ਕ੍ਰਮਵਾਰ ਪੱਕੇ ਕਰਨ ਦਾ ਭਰੋਸਾ ਦਿੱਤਾ। ਈ ਟੀ ਟੀ ਤੋਂ ਮਾਸਟਰ ਕਾਡਰ ਵਿੱਚ ਪਦਉਨਤੀਆਂ ਸਬੰਧੀ ਡੀ ਪੀ ਆਈ ਐਲੀਮੈੰਟਰੀ ਨਾਲ ਜਲਦ ਮੀਟਿੰਗ ਕਰਨ ਦੀ ਹਦਾਇਤ ਕੀਤੀ ਗਈ। ਮਾਸਟਰ ਤੋਂ ਲੈਕਚਰਾਰ ਪਦਉਨਤੀਆਂ ਜਲਦ ਕਰਨ ਦੀ ਸਹਿਮਤੀ ਹੋਈ, ਸਤੰਬਰ 2019 ਤੋਂ ਲਟਕਿਆ ਸਰੀਰਕ ਸਿੱਖਿਆ ਲੈਕਚਰਾਰਾਂ ਨੂੰ ਹਾਜ਼ਰ ਕਰਵਾਉਣ ਦਾ ਮਸਲਾ ਅਗਲੇ ਹਫ਼ਤੇ ਤੱਕ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਸਿੱਖਿਆ ਸਕੱਤਰ ਨਾਲ ਸਬੰਧਤ ਮਾਮਲਿਆਂ ਸਬੰਧੀ 7 ਜਨਵਰੀ ਤੋਂ ਬਾਅਦ ਮੀਟਿੰਗ ਕੀਤੀ ਜਾਵੇਗੀ। ਹਰ ਵਰਗ ਦੀਆਂ ਪਦਉਨਤੀਆਂ ਸੀਨੀਆਰਤਾ ਅਨੁਸਾਰ ਕਰਨ, 8886 ਦੀ ਸੀਨੀਆਰਤਾ 1.4.2018 ਤੋਂ ਫਿਕਸ ਕਰਨ, ਹੈੱਡ ਟੀਚਰ ਦੀਆਂ ਖਤਮ ਕੀਤੀਆਂ1904 ਪੋਸਟਾਂ ਬਹਾਲ ਕਰਦਿਆਂ ਹਰ ਪ੍ਰਾਇਮਰੀ ਸਕੂਲ ਵਿੱਚ ਹੈੱਡ ਟੀਚਰ ਦੀ ਪੋਸਟ ਅਤੇ ਜਮਾਤਵਾਰ ਅਧਿਆਪਕ ਦੇਣ, ਅਪਰ ਪ੍ਰਾਇਮਰੀ ਵਿੱਚ ਵਿਸ਼ਾਵਾਰ ਅਧਿਆਪਕ ਅਤੇ ਕਲਰਕ ਦੇਣ, ਹਰ ਸਕੂਲ ਵਿੱਚ ਚੌਕੀਦਾਰ ਅਤੇ ਸਫਾਈ ਸੇਵਕ ਦੇਣ, ਵੱਖ-ਵੱਖ ਪ੍ਰੋਜੈਕਟਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਪਿੱਤਰੀ ਸਕੂਲਾਂ ਵਿੱਚ ਭੇਜ ਕੇ ਪ੍ਰੋਜੈਕਟ ਬੰਦ ਕਰਨ ਦੀ ਮੰਗ ਕੀਤੀ ਗਈ। ਇੱਥੋਂ ਤੱਕ ਕਿ ਸਰਕਾਰ ਦਾ ਲੋਕ ਸੰਪਰਕ ਵਿਭਾਗ ਹੋਣ ਦੇ ਬਾਵਜੂਦ ਵੱਖ-ਵੱਖ ਦਫਤਰਾਂ ਵਿੱਚ ਅਧਿਆਪਕਾਂ ਨੂੰ ਮੀਡੀਆ ਸਲਾਹਕਾਰ ਰੱਖਿਆ ਹੋਇਆ ਹੈ। ਐਸ ਐਲ ਏ ਦੀ ਪੋਸਟ ਦਾ ਨਾਂ ਤਬਦੀਲ ਕਰਨ ਲਈ ਚੱਲ ਰਹੀ ਕਾਰਵਾਈ ਦੀ ਜਾਣਕਾਰੀ ਦਿੱਤੀ ਗਈ। ਗਰੇਡ ਪੇਅ 3200 ਕਰਨ ਵਾਰੇ ਹਾਲੇ ਉਡੀਕ ਕਰਨ ਲਈ ਕਿਹਾ ਗਿਆ ਹੈ। ਨਾਨ-ਟੀਚਿੰਗ ਦੀ ਪਦਉਨਤੀ ਸਮੇਂ ਟੈੱਟ ਦੀ ਸ਼ਰਤ ਖਤਮ ਕਰਨ, ਸ਼ਰਤਾਂ ਪੂਰੀਆਂ ਕਰ ਚੁੱਕੇ ਨਾਨ-ਟੀਚਿੰਗ ਸਟਾਫ ਦੀਆਂ ਪਦਉਨਤੀਆਂ ਕਰਨ ਅਤੇ ਉੱਚ ਸਿੱਖਿਆ ਪ੍ਰਾਪਤ ਨਾਨ-ਟੀਚਿੰਗ ਸਟਾਫ ਦੀ ਪਦਉਨਤੀ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਗਈ। ਸਾਂਝੇ ਅਧਿਆਪਕ ਮੋਰਚੇ ਨੇ ਡੀ ਪੀ ਆਈ ਸੈਕੰਡਰੀ ਦੀ ਪੋਸਟ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਿੱਚੋਂ ਹੀ ਭਰਨ ਦੀ ਮੰਗ ਕੀਤੀ। ਸਾਰੇ ਵਰਗਾਂ ਦੀਆਂ ਖਾਲੀ ਆਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ ਕਰਨ, ਚਾਲੂ ਸਾਰੀਆਂ ਭਰਤੀਆਂ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ ਗਈ। 15.01.2015 ਅਤੇ 17.7.2020 ਦਾ ਪੱਤਰ ਰੱਦ ਕਰਨ ਵਾਰੇ ਮੁੱਖ ਮੰਤਰੀ ਨਾਲ ਚਰਚਾ ਕਰਕੇ ਫੈਸਲਾ ਲੈਣ ਦਾ ਭਰੋਸਾ ਦਿੱਤਾ। ਏ ਸੀ ਪੀ ਲਾਗੂ ਕਰਨ, ਓ ਡੀ ਐਲ ਅਧਿਆਪਕਾਂ ਨੂੰ ਰੈਗੂਲਰ ਕਰਨ, 180 ਟੈਟ ਪਾਸ ਈ ਟੀ ਟੀ ਅਤੇ ਸਿੱਧੀ ਭਰਤੀ ਵਾਲੇ 1558 ਐਚ ਟੀ ਅਤੇ 375 ਸੀ ਐਚ ਟੀ ਵਿੱਚੋਂ 108 ਐਚ ਟੀ ਅਤੇ 18 ਸੀ ਐਚ ਟੀ ਤੇ ਲਾਗੂ ਕੀਤੇ ਕੇਂਦਰੀ ਸਕੇਲ ਦੀ ਥਾਂ ਪੰਜਾਬ ਦਾ ਸਕੇਲ ਲਾਗੂ ਕਰਨ ਸਬੰਧੀ ਡੀ ਪੀ ਆਈ ਨੂੰ ਮਸਲਾ ਦੇਖਣ ਦੀ ਹਦਾਇਤ ਕੀਤੀ ਗਈ। 228 ਪੀ ਟੀ ਆਈਜ਼ ਨੂੰ ਪਿਤਰੀ ਸਕੂਲਾਂ ਵਿੱਚ ਭੇਜਣ ਲਈ ਜਲਦ ਹੁਕਮ ਜਾਰੀ ਕੀਤੇ ਜਾਣਗੇ ਅਤੇ ਪ੍ਰਾਇਮਰੀ ਵਿੱਚ ਖੇਡ ਅਧਿਆਪਕਾਂ ਦੀਆਂ ਪੋਸਟਾਂ ਦਿੱਤੀਆਂ ਜਾਣਗੀਆਂ। ਵਿਭਾਗੀ ਤਰੱਕੀਆਂ ਦਾ ਕੋਟਾ 75% ਕਰਨ, ਸੰਵਿਧਾਨ ਅਨੁਸਾਰ ਰਾਖਵਾਂਕਰਨ ਪੂਰਾ ਕਰਨ, ਹਰ ਤਰ੍ਹਾਂ ਦੇ ਗੈਰਵਿਦਿਅਕ ਕੰਮ ਲੈਣੇ ਬੰਦ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ। ਬੀ ਪੀ ਈ ਓ ਦੀਆਂ ਪੋਸਟਾਂ ਜਨਵਰੀ ਦੇ ਪਹਿਲੇ ਹਫਤੇ ਵਿੱਚ ਭਰਨ ਦਾ ਭਰੋਸਾ ਦਿੱਤਾ ਗਿਆ। ਦਸੰਬਰ ਮਹੀਨੇ ਦੀ ਤਨਖਾਹ ਦਾ ਬਜਟ ਜ਼ਿਲ੍ਹਿਆਂ ਦੀ ਮੰਗ ਅਨੁਸਾਰ ਜਾਰੀ ਕਰਨ ਅਤੇ ਅਗਲੇ ਮਹੀਨਿਆਂ ਲਈ ਤਨਖਾਹ ਦੇ ਬਜਟ ਦੀ ਸਰਕਾਰ ਤੋਂ ਮੰਗ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਸਾਲਾਨਾ ਪ੍ਰੀਖਿਆਵਾਂ ਸਮੇ ਪ੍ਰੀਖਿਆ ਕੇਂਦਰਾਂ ਵਿੱਚ ਲੋੜ ਤੋਂ ਵੱਧ ਸਟਾਫ (ਆਬਜਰਵਰ ਅਤੇ ਵਿਜੀਲੈੰਸ ਆਦਿ ) ਨਾ ਲਗਾਉਣ ਦੀ ਸਹਿਮਤੀ ਹੋਈ। ਕੋਰੋਨਾ ਲੀਵ ਸਬੰਧੀ ਪੱਤਰ ਜਲਦ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਰਟੀਫਿਕੇਟ ਫੀਸ ਅਤੇ ਜੁਰਮਾਨੇ ਵਸੂਲਣ ਦਾ ਵਿਰੋਧ ਕੀਤਾ ਗਿਆ। ਹੋਈਆਂ ਬਦਲੀਆਂ ਅਧਿਆਪਕ ਦੀ ਇੱਛਾ ਅਨੁਸਾਰ ਲਾਗੂ ਕਰਨ ਜਾਂ ਰੱਦ ਕਰਨ ਦੀ ਮੰਗ ਤੇ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਤਜਵੀਜ਼ ਭੇਜਣ ਦੀ ਹਦਾਇਤ ਕੀਤੀ ਗਈ। ਨੇਤਰਹੀਣ, ਤਲਾਕਸ਼ੁਦਾ ਆਦਿ ਦੀਆਂ ਬਦਲੀਆਂ ਦੇ ਮਾਮਲੇ ਤੁਰੰਤ ਨਿਪਟਾਉਣ ਦਾ ਫੈਸਲਾ ਕੀਤਾ ਗਿਆ। ਲੁਧਿਆਣਾ ਜ਼ਿਲ੍ਹੇ ਦੀ ਕੰਪਿਊਟਰ ਅਧਿਆਪਕਾ ਦੀ ਦੁਰਘਟਨਾ ਵਿੱਚ ਮੌਤ ਹੋਣ ਤੇ ਪਰਿਵਾਰ ਨੂੰ ਸਹਾਇਤਾ ਅਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਗਈ। ਮੀਟਿੰਗ ਵਿੱਚ ਹੋਰਨਾਂ ਤੋਂ ਬਿਨਾ ਕੁਲਦੀਪ ਸਿੰਘ ਦੌੜਕਾ, ਕ੍ਰਿਸਨ ਸਿੰਘ ਦੁੱਗਾਂ, ਅਮਰਜੀਤ ਸਿੰਘ, ਜਸਪਾਲ ਸੰਧੂ, ਮਲਕੀਤ ਸਿੰਘ ਕੱਦ ਗਿੱਲ ਆਦਿ ਸ਼ਾਮਲ ਸਨ।

PSEB SCHOOL LECTURER RECRUITMENT: ਲੈਕਚਰਾਰ ਭਰਤੀ ਲਈ ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

PSEB SCHOOL LECTURER RECRUITMENT: ਲੈਕਚਰਾਰ ਭਰਤੀ ਲਈ ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

ਚੰਡੀਗੜ੍ਹ 31 ਦਸੰਬਰ 

ਸਕੂਲ ਸਿੱਖਿਆ ਵਿਭਾਗ ਪੰਜਾਬ, ਅਧੀਨ ‘ਗਰੁੱਪ-ਬੀ' ਲੈਕਚਰਾਰਾਂ ਦੀਆਂ ਨਵੀਆਂ ਅਤੇ ਬੈਕਲਾਗ ਆਸਾਮੀਆਂ ਨੂੰ ਭਰਨ ਸਬੰਧੀ ਅਖਬਾਰਾਂ ਵਿੱਚ ਦਿੱਤੇ ਇਸ਼ਤਿਹਾਰ ਮੁਤਾਬਿਕ ਇਹਨਾਂ ਆਸਾਮੀਆਂ ਨੂੰ ਭਰਨ ਵਾਸਤੇ ਵਿਭਾਗ ਵੱਲੋਂ ਹੇਠਾਂ ਦਿੱਤੇ ਪਬਲਿਕ ਨੋਟਿਸ ਅਨੁਸਾਰ ਲਿਖਤੀ ਟੈਸਟ ਮਿਤੀ: 19-03-2023 ਅਤੇ 26-03- 2023 ਲਿਆ ਜਾਵੇਗਾ।
 #

PSEB PRE BOARD EXAM DATESHEET 2023: ਸਿੱਖਿਆ ਬੋਰਡ ਵੱਲੋਂ ਪ੍ਰੀ ਬੋਰਡ ਪ੍ਰੀਖਿਆਵਾਂ ਸਬੰਧੀ ਵੱਡਾ ਫੈਸਲਾ,


ਚੰਡੀਗੜ੍ਹ, 30 ਦਸੰਬਰ 2022

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਕਾਦਮਿਕ ਸਾਲ 2022-23 ਲਈ ਬੋਰਡ ਨਾਲ ਸਰਕਾਰੀ/ਅਰਧ ਸਰਕਾਰੀ/ਏਡਿਡ ਐਫੀਲਿਏਟਿਡ/ਐਸੋਸੀਏਟਿਡ ਸਕੂਲਾਂ ਵੱਲੋਂ ਸਕੂਲ ਪੱਧਰ ਤੇ ਲਏ ਜਾਂਦੇ ਪੰਜਵੀਂ, ਅੱਠਵੀਂ,ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ Bimonthly Class Tests ਅਤੇ ਟਰਮ ਪ੍ਰੀਖਿਆ,ਪ੍ਰੀ ਬੋਰਡ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਨੂੰ ਬੋਰਡ ਪ੍ਰੀਖਿਆਵਾਂ ਵਿੱਚ ਅਹਿਮੀਅਤ ਦੇਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਮੂਹ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ READ BELOW : 

1) ਹਰੇਕ ਸਕੂਲ ਵੱਲੋਂ ਪੂਰੇ ਅਕਾਦਮਿਕ ਸੈਸ਼ਨ ਦੌਰਾਨ ਘੱਟੋ-ਘੱਟ ਤਿੰਨ Bimonthly Class Tests( ਆਨ-ਲਾਈਨ/ਆਫ ਲਾਈਨ) ਲਏ ਜਾਣਗੇ। 


i) ਪੰਜਵੀਂ, ਅੱਠਵੀਂ,ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਲਈ ਪ੍ਰੀ ਬੋਰਡ ਪ੍ਰੀਖਿਆਵਾਂ ਸਕੂਲਾਂ ਵੱਲੋਂ ਅਕਾਦਮਿਕ ਸਾਲ 2022-23 ਦੌਰਾਨ 01 ਫਰਵਰੀ 2023 ਤੱਕ ਆਪਣੀ ਸੁਵਿਧਾ ਅਨੁਸਾਰ ਸੰਚਾਲਿਤ ਕੀਤੀਆਂ ਜਾਣ ਅਤੇ ਇਨ੍ਹਾਂ ਪ੍ਰੀਖਿਆਵਾਂ ਵਿੱਚ ਵਿਦਿਆਰਥੀ ਵੱਲੋਂ ਵਿਸ਼ਾਵਾਰ ਪ੍ਰਾਪਤ ਅੰਕਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  ਜਾਰੀ ਪੋਰਟਲ ਤੇ 25 ਫਰਵਰੀ ਤੱਕ ਸਕੂਲਾਂ ਵੱਲੋ ਅਪਲੋਡ ਕੀਤਾ ਜਾਵੇਗਾ।



ii) Bimonthly Class Tests ਅਤੇ ਪ੍ਰੀ ਬੋਰਡ ਪ੍ਰੀਖਿਆ ਦੇ ਨਾਲ-ਨਾਲ ਸਤੰਬਰ ਮਹੀਨੇ ਵਿੱਚ ਇੱਕ ਟਰਮ ਪ੍ਰੀਖਿਆ ਵੀ ਸਕੂਲਾਂ ਵੱਲੋਂ ਲਈ ਜਾਵੇਗੀ।


2) ਸਿੱਖਿਆ ਬੋਰਡ ਵੱਲੋਂ  ਫੈਸਲੇ ਦੀ ਲੋਅ ਵਿੱਚ Bimonthly Tests, ਟਰਮ ਪ੍ਰੀਖਿਆ ਅਤੇ ਪ੍ਰੀ ਬੋਰਡ ਪ੍ਰੀਖਿਆ ਲੈਣ ਦਾ ਸਮਾਂ (ਸਡਿਊਲ) ਹੇਠ ਦਰਜ ਅਨੁਸਾਰ ਹੈ:



Bimonthly Tests i) 


a ) ਟੈਸਟ 1-20 ਮਈ ਤੋਂ 30 ਮਈ ਤੱਕ

b) ਟੈਸਟ 2-20 ਅਗਸਤ ਤੋਂ 30 ਅਗਸਤ ਤੱਕ 

c) ਟੈਸਟ 3-20 ਨਵੰਬਰ ਤੋਂ 30 ਨਵੰਬਰ ਤੱਕ

ii) ਟਰਮ ਪ੍ਰੀਖਿਆਵਾਂ -25 ਸਤੰਬਰ ਤੋਂ 10 ਅਕਤੂਬਰ ਤੱਕ

 iii) ਪ੍ਰੀ- ਬੋਰਡ ਪ੍ਰੀਖਿਆਵਾਂ 01 ਫਰਵਰੀ ਤੱਕ ਸਕੂਲ ਦੀ ਸੁਵਿਧਾ ਅਨੁਸਾਰ 


ALSO READ: ਵਿਦਿਆਰਥੀਆਂ ਨੂੰ CCE /INTERNAL ASSESSMENT ਦੇ ਮਿਲਣਗੇ ਅੰਕ , ਪੜ੍ਹੋ ਇਥੇ 

 ਸਕੂਲਾਂ ਵੱਲੋਂ ਅੱਠਵੀਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਤਿੰਨੋਂ Blmonthly Tests ਦੇ ਅੰਕ ਅਤੇ ਟਰਮ ਪ੍ਰੀਖਿਆ ਦੇ ਅੰਕ ਬੋਰਡ ਨੂੰ ਹਰ ਹਾਲਤ ਵਿੱਚ ਹਰੇਕ ਸਾਲ 15 ਜਨਵਰੀ ਤੱਕ ਭੇਜੇ ਜਾਣ।


ਪੰਜਵੀਂ ਸ਼੍ਰੇਣੀ ਲਈ ਸਕੂਲਾਂ ਵੱਲੋਂ ਕੇਵਲ ਟਰਮ ਪ੍ਰੀਖਿਆ ਦੇ ਅੰਕ ਬੋਰਡ ਨੂੰ ਮਿਤੀ 15 ਜਨਵਰੀ ਤੱਕ ਭੇਜੇ ਜਾਣਗੇ।


i) ਪੰਜਵੀਂ ਅੱਠਵੀਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਲਈ ਟਰਮ ਪ੍ਰੀਖਿਆ ਦੇ ਅੰਕ ਅਤੇ ਪ੍ਰੀ ਬੋਰਡ ਪ੍ਰੀਖਿਆਵਾਂ  ਵਿਸ਼ਾਵਾਰ ਅੰਕ ਸਕੂਲਾਂ ਵੱਲੋਂ ਹਰੇਕ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪੋਰਟਲ ਤੇ 25 ਫਰਵਰੀ ਤੱਕ ਅਪਲੋਡ ਕੀਤੇ ਜਾਣ।


4. ਵੱਖ-ਵੱਖ ਵਿਸ਼ਿਆ ਲਈ ਪ੍ਰੀ-ਬੋਰਡ/ਟਰਮ ਪ੍ਰੀਖਿਆਵਾਂ, ਬੋਰਡ ਵੱਲੋਂ ਨਿਰਧਾਰਿਤ ਪ੍ਰਸ਼ਨ ਪੱਤਰਾਂ ਦੀ ਰੂਪ ਰੇਖਾ ਅਤੇ ਅੰਕ ਵੱਡ ਅਨੁਸਾਰ ਹੀ ਲਈਆਂ ਜਾਣ।

PSEB CLASS WISE SAMPLE PAPER 2023 PDF DOWNLOAD HERE
PSEB 5TH CLASS SAMPLE PAPER 2023 PDF DOWNLOAD HERE
PSEB 8TH CLASS SAMPLE PAPER 2023 PDF DOWNLOAD HERE
PSEB 10TH CLASS SAMPLE PAPER 2023 PDF DOWNLOAD HERE
PSEB 12TH CLASS SAMPLE PAPER 2023 PDF DOWNLOAD HERE
PSEB 5TH ( DA) CLASS SAMPLE PAPER 2023 PDF DOWNLOAD HERE
PSEB 8TH (DA ) CLASS SAMPLE PAPER 2023 PDF DOWNLOAD HERE ( Uploading )
PSEB 12TH (DA) CLASS SAMPLE PAPER 2023 PDF DOWNLOAD HERE ( Uploading )
PSEB 10TH NSQF CLASS SAMPLE PAPER 2023 PDF DOWNLOAD HERE
PSEB 12TH NSQF CLASS SAMPLE PAPER 2023 PDF DOWNLOAD HERE ( Uploading )
PSEB 10 TH NSQF (DA ) CLASS SAMPLE PAPER 2023 PDF DOWNLOAD HERE

5. ਸਕੂਲਾਂ ਵੱਲੋਂ ਲਏ ਗਏ ਤਿੰਨ Bimonthly Tests, ਟਰਮ ਪ੍ਰੀਖਿਆਵਾਂ ਅਤੇ ਪ੍ਰੀ-ਬੋਰਡ ਦੇ ਵਿਸ਼ਾਵਾਰ ਅੰਕਾਂ ਦਾ ਰਿਕਾਰਡ ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਤਿੰਨ ਸਾਲ ਤੱਕ ਰੱਖਣਾ ਜਰੂਰੀ ਹੋਵੇਗਾ। ਇਸ ਰਿਕਾਰਡ ਨੂੰ ਬੋਰਡ ਵੱਲੋਂ ਕਿਸੇ ਸਮੇਂ ਵੀ ਵੈਰੀਫਾਈ ਕੀਤਾ ਜਾ ਸਕਦਾ ਹੈ।


6 )ਓਪਨ ਸਕੂਲ ਪ੍ਰਣਾਲੀ ਅਧੀਨ ਦਾਖਲ ਹੋਏ ਵਿਦਿਆਰਥੀਆਂ ਲਈ ਪ੍ਰੀ-ਬੋਰਡ ਪ੍ਰੀਖਿਆ ਦੇਈ ਲਾਜ਼ਮੀ ਹੋਵੇਗੀ ਜੋ ਕਿ ਅਧਿਐਨ ਕੇਂਦਰ ਵੱਲੋਂ ਦੂਜੇ ਵਿਅਕਤੀਗਤ ਪ੍ਰੋਗਰਾਮ ਦੌਰਾਨ (ਪੀ.ਸੀ.ਪੀ) ਲਈ ਜਾਵੇਗੀ ਅਤੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕ ਬੋਰਡ ਨੂੰ ਭੇਜੇ ਜਾਣਗੇ।

ਅਧਿਐਨ ਕੇਂਦਰ ਵੱਲੋਂ ਸੰਚਾਲਿਤ ਕੀਤੇ ਜਾਂਦੇ ਦੋ ਪੀ.ਸੀ.ਪੀ ਦੌਰਾਨ ਵਿਦਿਆਰਥੀਆਂ ਦੇ ਦੇ ਮੁਲਾਂਕਣ ਟੈਸਟ ਵੀ ਕੰਨਡਕਟ ਕੀਤੇ ਜਾਣਗੇ ਅਤੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕ ਬੋਰਡ ਨੂੰ ਭੇਜੇ ਜਾਣਗੇ।


7) ਸਕੂਲਾਂ ਵੱਲੋਂ ਲਏ ਗਏ Bimonthly Tests, ਟਰਮ ਪ੍ਰੀਖਿਆ ਅਤੇ ਪ੍ਰੀ-ਬੋਰਡ ਪ੍ਰੀਖਿਆਵਾਂ ਵਿੱਚ ਪ੍ਰਾਪਤ ਅੰਕਾਂ ਨੂੰ ਵਿਦਿਆਰਥੀਆਂ ਦੇ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਵਿੱਚ ਅਹਿਮਿਅਤ ਦੇਣ ਲਈ ਇਨਾ ਅੰਕਾਂ ਨੂੰ ਅਕਾਦਮਿਕ ਸਾਲ 2021-22 ਤੋਂ ਪੰਜਵੀਂ ਅਤੇ ਅੱਠਵੀਂ ਸ਼੍ਰੇਣੀਆਂ ਲਈ ਹਰੇਕ ਵਿਸ਼ੇ ਲਈ ਨਿਰਧਾਰਿਤ ਸੀ.ਸੀ.ਈ ਅਤੇ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਲਈ ਹਰੇਕ ਵਿਸ਼ੇ ਲਈ ਨਿਰਧਾਰਿਤ ਆਈ.ਐਨ.ਏ ਦੇ ਅੰਕਾ ਅਧੀਨ ਸ਼ਾਮਿਲ ਕਰਦੇ ਹੋਏ ਮੁਕੰਮਲ ਸੀ.ਸੀ.ਈ/ਆਈ.ਐਨ.ਏ. ਦਾ ਮੌਡਿਊਲ ਖੇਤਰ ਵਿੱਚ ਪ੍ਰੀ-ਬੋਰਡ ਪ੍ਰੀਖਿਆ ਲੈਣ ਲਈ ਸਬੰਧੀ ਜਾਰੀ ਸੁਦਾ ਪੱਤਰ ਦੇ ਨਾਲ ਹੀ ਭੇਜਿਆ ਜਾਵੇਗਾ।


ਅਕਾਦਮਿਕ ਸਾਲ 2022-23 ਲਈ ਜੇਕਰ ਇਹ ਟੈਸਟ ਅਤੇ ਟਰਮ ਪ੍ਰੀਖਿਆ ਕਿਸੇ ਸਕੂਲ ਵੱਲੋਂ ਅਜੇ ਤੱਕ ਸੰਚਾਲਿਤ ਨਹੀਂ ਕੀਤੇ ਗਏ ਹਨ ਉਨਾਂ ਸਕੂਲਾਂ ਵੱਲੋਂ ਇਹ ਟੈਸਟ ਅਤੇ ਟਰਮ ਪ੍ਰੀਖਿਆ ਸੰਚਾਲਿਤ ਕਰਨ ਉਪਰੰਤ ਪ੍ਰਾਪਤ ਅੰਕਾਂ ਨੂੰ ਬੋਰਡ ਦੇ ਪੋਰਟਲ ਤੇ ਅਪਲੋਡ ਕੀਤਾ ਜਾਵੇਗਾ।

ਇਹਨਾਂ ਹਦਾਇਤਾਂ ਸਬੰਧੀ ਪੱਤਰ ਪੜ੍ਹਨ ਲਈ ਇੱਥੇ ਕਲਿੱਕ ਕਰੋ 👈

ALSO READ: 

ਪਾਓ ਹਰੇਕ ਅਪਡੇਟ ਮੋਬਾਈਲ ਫੋਨ ਜੁਆਇੰਨ ਕਰੋ ਵਾਟਸ ਅਪ ਗਰੁੱਪ 
ਜੁਆਇੰਨ ਟੈਲੀਗਰਾਮ ਚੈਨਲ 👈👈,ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ

DOWNLOAD  PUNJAB NEWS ONLINE GET ALL UPDATE 

  • ਅਸੀਂ ਆਪਣੇ ਪਾਠਕਾਂ ਨੂੰ  ਦਸ ਦਇਏ ਕਿ ਪੰਜਾਬ ਨਿਊਜ਼ ਆਨਲਾਈਨ ( PB.JOBSOFTODAY.IN) ਦਾ ਐਪ ਗੂਗਲ ਪਲੇ ਸਟੋਰ ਤੇ ਉਪਲਬਦ ਹੈ , ਕ੍ਰਿਪਾ ਕਰ ਇਸਨੂੰ ਜਰੂਰ  DOWNLOAD , ਕਰੋ 
  • Link for downloading app click here 
  • https://play.google.com/store/apps/details?id=com.punjab.news.online


QUIZ ON WAVE OPTICS - MCQ WAVE OPTICS PART -1

1/10
The energy of the wave travels in a direction to the wavefront
Tangential
b. Parallel
c. Lateral
d. Perpendiculer
2/10
A light wave enters from air to glass. How will the velocity of wave be affected:
(a) increases
(b) remains unchanged
(c) decreases
(d) insignificant
3/10
2.The direction of wavefront of a wave with the wave motion is:
(a)parallel
(b)perpendicular
(c)opposite
(d)at an angle of θ
4/10
Which of the following phenomena’s are explained by Huygens’ Construction of Wave Front:
(a) reflection
(b) refraction
(c) both a&b
(d) none of these
5/10
Which of the following does not show any interference pattern?
a) Soap bubble
b) Excessively thin film
c) A thick film
d) Wedge Shaped film
Explanation: An excessively thin film shows no interference pattern because in that case, as the thickness of the film is negligible, the path difference, Δ, between the two reflected rays turns out to be λ/2 which is the condition of minima. Hence, the pattern is not observed.
6/10
What kind of sources are required for Young’s Double Slit experiment?
a) Coherent
b) Incoherent
c) Intense
d) Bright
Explanation: For the interference pattern to be visible, coherent sources are required.
7/10
If the distance between the two slits is doubled, the fringe width
a) Doubles
b) Halves
c) Four-times
d) Remains same
Explanation: The fringe width is inversely proportional to the distance between the two slits. As the distance between the slits doubles, the fringe width becomes half of its original value.
8/10
What change is observed when the whole pattern is immersed in water?
a) Fringe width decreases
b) Fringe width increases
c) Colored fringes
d) The bright and dark fringes will change
Explanation: When the whole apparatus of Young’s Double slit experiment is immersed in water, the only change is the pattern shrinks a bit. The width of the fringes decreases, as an external path difference is present because of the water.
9/10
A Young’s double slit apparatus is immersed in a liquid of refractive index 1.25. What is the ratio of the fringe width in air and liquid?
a) 1: 2
b) 4: 5
c) 5: 4
d) 2: 1
Explanation: In air, β = λaD/d In liquid, β’ = λlD/d , Now, β: β’ == λa: λl,= μ : 1 =5:4
10/10
Interference is observed only when the phase difference between the two waves is zero.
a) True
b) False
..
.
Explanation: For interference pattern, the phase difference between the two rays must be constant. It is not necessary that the phase difference between the two rays has to be zero.
Result:

WEATHER FORECAST PUNJAB: ਮੌਸਮ ਪੰਜਾਬ, ਸੂਬੇ ਵਿੱਚ ਯੈਲੋ ਅਲਰਟ ਲਗਾਤਾਰ ਜਾਰੀ

 

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਵਿਧਾਇਕ ਡਾ. ਨਛੱਤਰ ਪਾਲ ਨੂੰ ਕਿਰਤ ਮੰਤਰੀ ਪੰਜਾਬ ਸਰਕਾਰ ਅਤੇ ਪ੍ਰਿੰਸੀਪਲ ਸਕੱਤਰ, ਕਿਰਤ ਵਿਭਾਗ ਦੇ ਨਾਂ ਮੰਗ- ਪੱਤਰ

 ਨਵਾਂ ਸ਼ਹਿਰ 31 ਦਸੰਬਰ ( ) ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਆਪਣੀਆਂ ਮੰਗਾਂ ਸਬੰਧੀ ਹਲਕਾ ਨਵਾਂ ਸ਼ਹਿਰ ਦੇ ਵਿਧਾਇਕ ਡਾ ਨਛੱਤਰ ਪਾਲ ਨੂੰ ਕਿਰਤ ਮੰਤਰੀ ਪੰਜਾਬ ਸਰਕਾਰ ਅਤੇ ਪ੍ਰਿੰਸੀਪਲ ਸਕੱਤਰ, ਕਿਰਤ ਵਿਭਾਗ ਦੇ ਨਾਂ ਮੰਗ- ਪੱਤਰ ਜ਼ਿਲ੍ਹਾ ਪ੍ਰਧਾਨ ਕਿਸ਼ਨ ਸਿੰਘ ਬਾਲੀ ਦੀ ਅਗਵਾਈ ਵਿੱਚ ਦਿੱਤਾ ਗਿਆ। ਵਫਦ ਵਿੱਚ ਸੁਰਿੰਦਰ ਭੱਟੀ, ਜਸਵੀਰ ਭੱਟੀ, ਬਹਾਦਰ ਸਿੰਘ, ਮੇਵਾ ਮਿਸਤਰੀ, ਬਿੱਲੂ, ਸੰਤੋਖ ਲਾਲ, ਨਿਰਮਲ ਦਾਸ, ਸੋਢੀ ਰਾਮ, ਬਲਿਹਾਰ ਰਾਮ ਆਦਿ ਮੌਜੂਦ ਸਨ।



          ਆਗੂਆਂ ਨੇ ਮੰਗਾਂ ਦਾ ਜਿਕਰ ਕਰਦਿਆਂ ਕਿਹਾ ਕਿ ਕਿਰਤ ਵਿਭਾਗ ਵਲੋਂ 2017 ਤੋਂ ਨਿਰਮਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ / ਨਵੀਨੀਕਰਨ ਕਰਨ ਸਮੇਤ ਸਾਰੇ ਲਾਭ ਦੇਣ ਲਈ ਸਾਰਾ ਕੰਮ ਆਨ ਲਾਈਨ ਕੀਤਾ ਹੋਇਆ ਹੈ। ਪੂਰੇ ਪੰਜਾਬ ਵਿੱਚ 2600 ਸੇਵਾ ਕੇਂਦਰ ਕੰਮ ਕਰਦੇ ਸਨ, ਜੋ ਹੁਣ ਘਟਕੇ 516 ਰਹਿ ਗਏ ਹਨ। ਮਜ਼ਦੂਰਾਂ ਦੇ ਪੜ੍ਹੇ ਲਿਖੇ ਨਾ ਹੋਣ ਕਾਰਨ ਰਜਿਸਟ੍ਰੇਸ਼ਨ ਅਤੇ ਨਵੀਨੀਕਰਨ ਅੱਧੇ ਤੋਂ ਵੀ ਘੱਟ ਮਜ਼ਦੂਰ ਕਰਾ ਰਹੇ ਹਨ ਅਤੇ ਉਨ੍ਹਾਂ ਨੂੰ ਵੀ ਆਪਣੇ ਕੰਮ ਦੀਆਂ ਦਿਹਾੜੀਆਂ ਛੱਡਕੇ ਖੱਜਲ ਖੁਆਰ ਹੋਣਾ ਪੈਂਦਾ ਹੈ। ਇਸ ਲਈ ਰਜਿਸਟ੍ਰੇਸ਼ਨ ਅਤੇ ਨਵੀਨੀਕਰਨ ਆਫ ਲਾਈਨ ਕਰਨਾ ਜਾਰੀ ਰੱਖਣ ਦੇ ਨਾਲ ਰਜਿਸਟਰਡ ਟਰੇਡ ਯੂਨੀਅਨਾਂ ਨੂੰ ਬੀ. ਓ. ਸੀ. ਡਬਲਿਊ. ਦੇ ਪੋਰਟਲ ਦਾ ਲਿੰਕ ਦਿੱਤਾ ਜਾਵੇ ਤਾਂ ਜੋ ਮਜ਼ਦੂਰਾਂ ਦੀ ਖੱਜਲ ਖੁਆਰੀ ਘਟਾਈ ਜਾ ਸਕੇ। ਨਿਰਮਾਣ ਮਜ਼ਦੂਰਾਂ ਨੂੰ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਬੇਲੋੜੀਆਂ ਸ਼ਰਤਾਂ ਹਟਾਈਆਂ ਜਾਣ। ਸ਼ਗਨ ਸਕੀਮ ਸਮੇਂ ਗੁਰਦੁਆਰੇ/ਮੰਦਰ/ਮਸਜਿਦ/ਚਰਚ ਦੇ ਸਰਟੀਫਿਕੇਟ ਨੂੰ ਮਾਨਤਾ ਦਿੱਤੀ ਜਾਵੇ। ਯੂਨੀਅਨ ਦੇ ਪ੍ਰਤੀਨਿਧੀਆਂ ਨੂੰ ਵੱਖ-ਵੱਖ ਪੱਧਰ ਦੀਆਂ ਕਮੇਟੀਆਂ / ਬੋਰਡਾਂ ਵਿੱਚ ਮੈਂਬਰ ਨਾਮਜਦ ਕੀਤਾ ਜਾਵੇ। ਸਾਲ 2017 ਤੋਂ ਤਹਿਸੀਲਾਂ ਵਲੋਂ ਪਾਸ ਕੀਤੀਆਂ ਭਲਾਈ ਸਕੀਮਾਂ ਦੀ ਰਕਮ ਤੁਰੰਤ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਾਈ ਜਾਵੇ। ਲਾਭਪਾਤਰੀਆਂ ਦੀ 60 ਸਾਲ ਉਮਰ ਹੋਣ ਤੇ 9000 ਰੁਪਏ ਪੈਨਸ਼ਨ ਦਿੱਤੀ ਜਾਵੇ ਅਤੇ ਮੌਤ ਉਪਰੰਤ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਪੈਨਸ਼ਨ ਦਿੱਤੀ ਜਾਵੇ। ਦੋ ਬੱਚਿਆਂ ਦੀ ਸ਼ਰਤ ਖਤਮ ਕਰਕੇ ਸਾਰੇ ਬੱਚਿਆਂ ਨੂੰ ਵਜ਼ੀਫ਼ਾ ਦਿੱਤਾ ਜਾਵੇ। ਨਿਰਮਾਣ ਮਜ਼ਦੂਰ ਦੀ ਕੁਦਰਤੀ ਮੌਤ ਹੋਣ ਤੇ ਐਕਸ-ਗ੍ਰੇਸ਼ੀਆ ਗ੍ਰਾਂਟ 5 ਲੱਖ ਰੁਪਏ ਅਤੇ ਦੁਰਘਟਨਾ ਵਿੱਚ ਮੌਤ ਹੋਣ ਤੇ 10 ਲੱਖ ਰੁਪਏ ਕੀਤੀ ਜਾਵੇ। ਬੱਚਿਆਂ ਲਈ ਪਹਿਲੀ ਜਮਾਤ ਤੋਂ ਉੱਚ ਸਿੱਖਿਆ ਤੱਕ ਵਜ਼ੀਫ਼ਾ, ਵਰਦੀ ਅਤੇ ਸਟੇਸ਼ਨਰੀ ਭੱਤਾ 10 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ 50 ਹਜ਼ਾਰ ਰੁਪਏ ਕੀਤਾ ਜਾਵੇ। ਐਲ ਟੀ ਸੀ 20 ਹਜ਼ਾਰ ਰੁਪਏ ਕੀਤੀ ਜਾਵੇ, ਔਜ਼ਾਰ ਖਰੀਦਣ ਲਈ 10 ਹਜ਼ਾਰ ਰੁਪਏ ਦਿੱਤੇ ਜਾਣ, ਪ੍ਰਸੂਤਾ ਲਾਭ 10 ਹਜ਼ਾਰ ਰੁਪਏ ਕੀਤਾ ਜਾਵੇ, ਰੇਤਾ, ਬਜਰੀ, ਇੱਟਾਂ , ਸੀਮਿੰਟ ਅਤੇ ਨਿਰਮਾਣ ਕੰਮਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਦੀ ਕੰਟਰੋਲ ਰੇਟਾਂ ਤੇ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ।

ਰੋਜਗਾਰ ਅਤੇ ਕਾਰੋਬਾਰ ਬਿਓਰੋ ਵਲੋਂ ਮਿਤੀ 2 ਜਨਵਰੀ 2023 ਨੂੰ ਕੀਤਾ ਜਾ ਰਿਹਾ ਹੈ ਵਾਕ ਇਨ ਇੰਟਰਵਿਊ ਦਾ ਆਯੋਜਨ

 

*ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵਲੋਂ ਮਿਤੀ 2 ਜਨਵਰੀ 2023 ਨੂੰ ਕੀਤਾ ਜਾ ਰਿਹਾ ਹੈ ਵਾਕ ਇਨ ਇੰਟਰਵਿਊ ਦਾ ਆਯੋਜਨ*


 ਐਸ.ਏ.ਐਸ ਨਗਰ 30 ਦਸੰਬਰ 

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵਲੋਂ ਜਿਲ੍ਹੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ ਦੇ ਅਵਸਰ ਮੁੱਹਈਆ ਕਰਵਾਉਣ ਲਈ ਮਿਤੀ 2 ਜਨਵਰੀ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਐਮ.ਜੀ. ਬੇਕਰਜ਼ ਪ੍ਰਾ:ਲਿਮ: (ਨਿੱਕ ਬੇਕਰਜ਼) ਪਲਾਟ ਨੰ: ਬੀ-29, ਫੇਜ਼-3, ਇੰਡਸਟ੍ਰੀਅਲ ਏਰੀਆ, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਵੇਟਰ, ਕੁੱਕ, ਕੋਫੀ ਮਾਸਟਰ, ਹਾਊਸਕੀਪਿੰਗ ਸਟਾਫ, ਅਸਿਸਟੈਂਟ ਮੈਨੇਜਰ, ਡਰਾਈਵਰ ਆਦਿ ਆਸਾਮੀਆਂ ਲਈ ਵਾਕ ਇਨ ਇੰਟਰਵਿਊ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਮੈਟ੍ਰਿਕ ਅਤੇ ਗ੍ਰੈਜੂਏਟ (ਕਿਸੇ ਵੀ ਸਟਰੀਮ ਵਿੱਚ) ਪਾਸ ਪ੍ਰਾਰਥੀ ਭਾਗ ਲੈ ਸਕਦੇ ਹਨ। 



ਵਧੇਰੇ ਜਾਣਕਾਰੀ ਦਿੰਦਿਆਂ ਡਿੰਪਲ ਥਾਪਰ, ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ ਪਲੇਸਮੈਂਟ ਕੈਂਪ, ਸਵੈ-ਰੋਜਗਾਰ ਕੈਂਪ, ਸਕਿੱਲ਼ ਕੈਂਪ ਆਦਿ ਦਾ ਆਯੋਜਨ ਸਮੇਂ-ਸਮੇਂ ਤੇ ਕੀਤਾ ਜਾਂਦਾ ਹੈ ਤਾਂ ਜੋ ਜਿਲ੍ਹੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜਗਾਰ ਦੇ ਅਵਸਰ ਮੁਹੱਈਆ ਕਰਵਾਏ ਜਾ ਸਕਣ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਆਤਮਨਿਰਭਰ ਬਣਾਇਆ ਜਾ ਸਕੇ। ਉਨਾਂ ਜਿਲ੍ਹੇ ਦੇ ਬੇਰੁਜ਼ਗਾਰ ਯੋਗ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੋੜੀਂਦੇ ਦਸਤਾਵੇਜ ਅਤੇ ਰਿਜੀਊਮ ਨਾਲ ਲੈ ਕੇ ਉਕਤ ਵਾਕ ਇੰਨ ਇੰਟਰਵਿਊ ਵਿੱਚ ਨਿਰਧਾਰਿਤ ਸਥਾਨ ਤੇ ਸਮੇਂ ਸਿਰ ਪਹੁੰਚਣ ਅਤੇ ਇਸ ਵਾਕ ਇੰਨ ਇੰਟਰਵਿਊ ਦਾ ਵੱਧ ਤੋਂ ਵੱਧ ਲਾਭ ਲੈਣ ।

NEW YEAR 2023: ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ 31 ਦਸੰਬਰ 2022 ਦੀ ਸ਼ਾਮ ਨੂੰ ਦੇਰ ਰਾਤ ਕਲੱਬਾਂ, ਹੋਟਲਾ, ਢਾਬਿਆਂ, ਰੇੜੀਆਂ ਫੜੀਆਂ ਅਤੇ ਦੁਕਾਨਾਂ ਬੰਦ ਕਰਨ ਦਾ ਸਮਾਂ ਨਿਰਧਾਰਤ

 


*ਜ਼ਿਲ੍ਹਾ ਮੈਜਿਸਟਰੇਟ ਵੱਲੋਂ ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ 31 ਦਸੰਬਰ 2022 ਦੀ ਸ਼ਾਮ ਨੂੰ ਦੇਰ ਰਾਤ ਕਲੱਬਾਂ, ਹੋਟਲਾ, ਢਾਬਿਆਂ, ਰੇੜੀਆਂ ਫੜੀਆਂ ਅਤੇ ਦੁਕਾਨਾਂ ਬੰਦ ਕਰਨ ਦਾ ਸਮਾਂ ਨਿਰਧਾਰਤ*


ਐਸ.ਏ.ਐਸ.ਨਗਰ, 30 ਦਸੰਬਰ:


ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀ ਅਮਿਤ ਤਲਵਾੜ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆ ਸ਼ਕਤੀਆਂ ਦੀ ਵਰਤੋਂ ਕਰਦਿਆ ਜਿਲ੍ਹੇ ਵਿੱਚ ਸਥਿੱਤ ਕਲੱਬਾਂ, ਹੋਟਲਾਂ, ਢਾਬਿਆਂ,ਦੁਕਾਨਾ, ਸੜਕ ਤੇ ਖੜੀਆਂ ਰੇੜੀਆ-ਫੜੀਆਂ ਆਦਿ ਨੂੰ ਬੰਦ ਕਰਨ ਦਾ ਸਮਾਂ ਮਿਤੀ 31-12-20122 / 01-01-2023 ਦੀ ਦਰਮਿਆਨੀ ਰਾਤ ਸਮਾਂ ਰਾਤ 1:00 ਵਜੇ ਤੱਕ ਕਰਨ ਦਾ ਹੁਕਮ ਜਾਰੀ ਕੀਤੇ ਹਨ ਤਾਂ ਜੋ ਅਮਨ ਤੇ ਕਾਨੂੰਨ ਦੀ ਵਿਵਸਥਾ ਕਾਇਮ ਰੱਖੀ ਜਾ ਸਕੇ । 



 ਸ੍ਰੀ ਤਲਵਾੜ ਨੇ ਦੱਸਿਆ ਕਿ ਇਹ ਆਮ ਵੇਖਣ ਵਿੱਚ ਆਇਆ ਹੈ ਕਿ ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ 31 ਦਸੰਬਰ 2022 ਦੀ ਸ਼ਾਮ ਨੂੰ ਦੇਰ ਰਾਤ ਤੱਕ ਕਲੱਬਾਂ, ਹੋਟਲਾ, ਢਾਬਿਆਂ, ਰੇੜੀਆਂ ਫੜੀਆਂ ਅਤੇ ਦੁਕਾਨਾ ਆਦਿ ਖੁੱਲੀਆਂ ਰਹਿੰਦੀਆਂ ਹਨ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਦੇ ਫਲਸਰੂਪ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਉਕਤ ਹੁਕਮ ਲਾਗੂ ਕੀਤੇ ਗਏ ਹਨ।

NHMHARYANA GOVT RECRUITMENT 2023: ਰਾਸ਼ਟਰੀ ਹੈਲਥ ਮਿਸ਼ਨ ਵੱਲੋਂ 527 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ

NHM HARYANA RECRUITMENT 2023 


The State Health Society (Haryana) invites applications for 527 posts (143 New +384 Backlog) of Mid-Level Health Providers-aum-Community Health Officers (MLHPs-cum-CHOs) on contract basis under National Health Mission (NHM) for providing Comprehensive Primary Health Care Services at "Sub Center level Health & Wellness Centers (SC-HWC) being upgraded under Ayushman Bharat in the 19 Districts, as per detail given below: 

QUALIFICATION FOR NHM RECRUITMENT 

BAMS or Basic B.Sc./Post-Basic B.Sc. Nursing Degree Holders, who have completed their Six Months Mid-Level Health Provider's Bridge Course Programme on Certificate in Community Health for Nurses (BPCCHN) from IGNOU, or any University/Institution assigned by the State".


Basic B.Sc./Post-Basic B.Sc. Nursing Graduates, who have completed their Degree with Mid- Level Health Providers (MLHPs) Course integrated in their Basic B.Sc./Post-Basic B.Sc. Nursing curriculum; in compliance with the Circular/Notifications (2019) issued by Indian National Nursing Council (New Delhi). 


Age Limit  for NHM haryana recruitment : 18 to 42 years and age relaxation shall be considered for reserved category candidates as per Rules of Haryana Government.

b. Hindi/Sanskrit language upto Matriculation level.

C. All selected candidates shall require to be registered with respective Council of Indian Medicines Haryana Haryana State Nurses & Nurse Midwives Council (Panchkula), or Central Council of Indian Medicines/Indian Nursing Council (New Delhi) within two month after joining as MLHP-cum-CHO.


Monthly Remuneration and Other Financial Benefits

The advertised posts come under pay band of PB-2-9300-34800-4800-18750 as per Service Byelaws prescribed for employees of NHM Haryana. However, following emoluments may be given:

Month honorarium of Rs. 25,000/- (i.e. Rs. 18750/- as per Pay Band-2 + Rs. 6250/-additional honorarium) will be given for initial 05 years. After completion of 05 years' satisfactory service, salary and all increment/allowances will be given as per NHM Haryana norms.

Benefit of Annual Increment of 5% on initial salary after completion of 01 year satisfactory service. 

NHM RECRUITMENT IMPORTANT TIMELINE 

Opening Date & Time: Submission of Online Application & Fee : 01 Jan. 2023

Closing Date & Time: Submission of Online Application & Fee : 14 Jan. 2023 

Date, Time & Venue for Written Exam : 29 Jan. 2023 at Chandigarh 10:30a.m. to 12:30 p.m.

Date for Declaration of Written Exam : 

29 Jan. 2023 to  30 January 2023

Date, Time & Venue: Document Verification : 06 to 14 Feb. 2023 District-wise Schedule & Venue for Document at Panchkula 

Date for Declaration of Final Merit (Written Exam + Additional 05 Marks for PCCHN/MLHP) :  17 Feb. 2023 at NHM website only 

Date, Time & Venue:Counseling & Subsequent Joining. : 20 to 22 Feb. 2023 at Panchkula  


SYLLABUS FOR NHM RECRUITMENT 


NHM RECRUITMENT IMPORTANT LINKS

OFFICIAL  WEBSITE  http://nhmharyana.gov.in/page?id=37

Official notification: download here  

Link for application apply online click here 


SCHOOL CLOSED TILL 15TH JANUARY: 15 ਜਨਵਰੀ ਤੱਕ ਬੰਦ ਰਹਿਣਗੇ ਵਿਦਿਅੱਕ ਅਦਾਰੇ , ਹੁਕਮ ਜਾਰੀ

BREAKING NEWS: 15 ਜਨਵਰੀ ਤੱਕ ਬੰਦ ਰਹਿਣਗੇ ਵਿਦਿਅੱਕ ਅਦਾਰੇ , ਹੁਕਮ ਜਾਰੀ 

ਹਰਿਆਣਾ, 30 ਦਸੰਬਰ 

ਠੰਡ ਦੇ ਚਲਦਿਆਂ ਹਰਿਆਣਾ ਸਰਕਾਰ ਨੇ ਸਕੂਲਾਂ ਵਿੱਚ 15 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ।ਸਮੂਹ ਸਕੂਲ 1 ਜਨਵਰੀ ਤੋਂ  15 ਜਨਵਰੀ ਤੱਕ  ਬੰਦ ਰਹਿਣਗੇ। ਸਿੱਖਿਆ ਵਿਭਾਗ ਜਾਰੀ ਪ੍ਰੈਸ ਬਿਆਨ ਅਨੁਸਾਰ ਹੁਣ ਸਕੂਲ 16 ਜਨਵਰੀ ਨੂੰ ਸ਼ਡਿਊਲ ਮੁਤਾਬਕ ਖੁੱਲ੍ਹਣਗੇ।


PSEB PRE BOARD EXAM: ਸਿੱਖਿਆ ਵਿਭਾਗ ਵੱਲੋਂ ਪੂਰੀ ਬੋਰਡ ਪ੍ਰੀਖਿਆਵਾਂ ਲਈ ਡੇਟ ਸ਼ੀਟ ਜਾਰੀ 

ਬੋਰਡ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਛੁੱਟੀਆਂ ਰੱਦ 

ਹਰਿਆਣਾ ਸਿੱਖਿਆ ਵਿਭਾਗ ਨੇ  10ਵੀਂ ਤੇ 12ਵੀਂ ਬੋਰਡ ਦੇ ਵਿਦਿਆਰਥੀਆਂ ਨੂੰ  ਸਰਦੀਆਂ ਦੀਆਂ ਛੁੱਟੀਆਂ ਨਹੀਂ ਕੀਤੀਆਂ ਹਨ । ਇਹਨਾਂ ਜਮਾਤਾਂ ਦੇ ਵਿਦਿਆਰਥੀਆਂ  ਨੂੰ ਵਾਧੂ ਕਲਾਸਾਂ ਲਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸਕੂਲ ਆਉਣਾ ਪਵੇਗਾ।

Also read: 

PSEB BOARD EXAM 2023:  SAMPLE PAPER/GUESS PAPER / DATESHEET DOWNLOAD HERE  

PUNJAB NEWS ONLINE APP DOWNLOAD HERE 



SMALL SAVING SCHEME INTEREST RATE: ਨਵੇਂ ਸਾਲ ਦਾ ਤੋਹਫ਼ਾ, ਡਿਪੋਜਿਟ ਸਕੀਮਾਂ ਤੇ ਵਧਾਇਆ ਵਿਆਜ਼

 

DTF MEETING WITH EM: ਤਰੱਕੀਆਂ ਤੇ ਵਿੱਤੀ ਮੰਗਾਂ ਸਮੇਤ ਸਾਰੀਆਂ ਮੰਗਾਂ ਹੱਲ ਕਰਨ ਦਾ ਸਿੱਖਿਆ ਮੰਤਰੀ ਨੇ ਦਿੱਤਾ ਭਰੋਸਾ

 ਅਧਿਆਪਕ ਮੰਗਾਂ-ਮਸਲਿਆਂ ਦੇ ਹੱਲ ਲਈ ਡੀ.ਟੀ.ਐੱਫ. ਪੰਜਾਬ ਦਾ ਵਫਦ ਮਿਲਿਆ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ


ਤਰੱਕੀਆਂ ਤੇ ਵਿੱਤੀ ਮੰਗਾਂ ਸਮੇਤ ਸਾਰੀਆਂ ਮੰਗਾਂ ਹੱਲ ਕਰਨ ਦਾ ਸਿੱਖਿਆ ਮੰਤਰੀ ਨੇ ਦਿੱਤਾ ਭਰੋਸਾ

  ਅਧਿਆਪਕ ਮੰਗਾਂ-ਮਸਲਿਆਂ ਦੇ ਹੱਲ ਲਈ ਡੀ.ਟੀ.ਐੱਫ. ਪੰਜਾਬ ਦਾ ਵਫਦ ਮਿਲਿਆ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ

ਚੰਡੀਗੜ੍ਹ : 30 ਦਸੰਬਰ ( ) ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪੱਧਰੀ ਵਫਦ ਨੇ ਅਧਿਆਪਕ ਮੰਗਾਂ ਮਸਲਿਆਂ ਦੇ ਹੱਲ ਲਈ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਦੀ ਅਗਵਾਈ ਵਿੱਚ ਪੰਜਾਬ ਭਵਨ ਚੰਡੀਗੜ੍ਹ ਵਿਖੇ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਅਧਿਆਪਕਾਂ ਦੀਆਂ ਭਖਦੀਆਂ ਮੰਗਾਂ 'ਤੇ ਵਿਸਥਾਰਤ ਚਰਚਾ ਹੋਈ।



          ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਜੋਰਦਾਰ ਢੰਗ ਨਾਲ ਰੱਖੀ ਗਈ ਜਿਸਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਨਵੀਂ ਪਾਲਿਸੀ ਤਹਿਤ ਕੱਚੇ ਅਧਿਆਪਕਾਂ ਨੂੰ ਪਹਿਲੇ ਗੇੜ ਵਿੱਚ ਜਨਵਰੀ 2023 ਵਿੱਚ ਆਰਡਰ ਜਾਰੀ ਕੀਤੇ ਜਾਣਗੇ। ਜਥੇਬੰਦੀ ਵੱਲੋਂ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਪੂਰੇ ਲਾਭਾਂ ਸਮੇਤ ਮਰਜ਼ ਕਰਨ ਦੀ ਮੰਗ ਵੀ ਰੱਖੀ ਗਈ। ਐਨ ਐੱਸ ਕਿਊ ਐੱਫ ਅਧਿਆਪਕਾਂ ਨੂੰ ਵੀ ਵਿਭਾਗ ਵਿੱਚ ਪੱਕੇ ਕਰਨ ਦੀ ਮੰਗ ਰੱਖੀ।

         ਸਾਰੇ ਕਾਡਰਾਂ ਦੀਆਂ ਹਰ ਪ੍ਰਕਾਰ ਦੀਆਂ ਵਿਭਾਗੀ ਤਰੱਕੀਆਂ ਸਮਾਂਬੱਧ ਕਰਨ ਲਈ ਸਿੱਖਿਆ ਮੰਤਰੀ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ। ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀਆਂ ਤਰੱਕੀ ਦੀਆਂ ਲਿਸਟਾਂ ਜਨਵਰੀ 2023 ਵਿੱਚ ਜਾਰੀ ਕਰ ਦਿੱਤੀਆਂ ਜਾਣਗੀਆਂ। ਕਾਮਰਸ ਅਤੇ ਸਾਇੰਸ ਵਿਸ਼ਿਆਂ ਸਮੇਤ ਸਕੂਲਾਂ ਵਿੱਚ ਬਣਦੀਆਂ ਹਰ ਕਿਸਮ ਦੀਆਂ ਪੋਸਟਾਂ ਮੰਨਜੂਰ ਕਰਕੇ ਭਰਨ ਦੀ ਮੰਗ ਰੱਖੀ ਗਈ। ਈ.ਟੀ.ਟੀ. ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਦੀ ਪ੍ਰਕਿਰਿਆ ਨੂੰ ਤੇਜ ਕਰਨ ਦੀ ਸਹਿਮਤੀ ਬਣੀ ਅਤੇ ਵਿਸ਼ਾਵਾਰ ਸੀਨੀਆਰਤਾ ਸੂਚੀਆਂ ਬਣਾਏ ਜਾਣ ਦਾ ਭਰੋਸਾ ਦਿੱਤਾ। ਮੁੱਖ ਅਧਿਆਪਕ ਤੇ ਪ੍ਰਿੰਸੀਪਲਜ਼ ਦੀਆਂ ਆਸਾਮੀਆਂ ਵੀ ਤਰੱਕੀ ਰਾਹੀਂ ਜਲਦ ਭਰੇ ਜਾਣ 'ਤੇ ਸਹਿਮਤੀ ਬਣੀ। 

        2018 ਤੋਂ ਬਾਅਦ ਪਦ-ਉੱਨਤ ਹੋਣ ਵਾਲੇ ਸਾਰੇ ਅਧਿਆਪਕਾਂ 'ਤੇ ਵਿਸ਼ੇ ਦਾ ਵਿਭਾਗੀ ਟੈਸਟ ਅਤੇ ਕੰਪਿਊਟਰ ਮੁਹਾਰਤ ਟੈਸਟ ਦੀ ਲਾਜ਼ਮੀ ਕੀਤੀ ਸ਼ਰਤ ਹਟਾਉਣ ਦੀ ਮੰਗ ਕੀਤੀ ਗਈ ਜਿਸ 'ਤੇ ਹਾਂ-ਪੱਖੀ ਹੁੰਗਾਰਾ ਮਿਲਿਆ।

        ਜਥੇਬੰਦੀ ਵੱਲੋਂ ਅਧਿਆਪਕ ਆਗੂਆਂ ਬਲਬੀਰ ਲੌਂਗੋਵਾਲ, ਦਾਤਾ ਸਿੰਘ ਨਮੋਲ, ਗੁਰਪ੍ਰੀਤ ਪਸ਼ੌਰੀਆ, ਪਰਵਿੰਦਰ ਸਿੰਘ ਉੱਭਾਵਾਲ ਤੇ ਯਾਦਵਿੰਦਰ ਪਾਲ ਧੂਰੀ ਉੱਪਰ ਦਰਜ ਝੂਠੇ ਕੇਸਾਂ ਅਤੇ ਜਾਰੀ ਕੀਤੀਆਂ ਨਿਰ- ਆਧਾਰ ਦੋਸ਼ ਰੱਦ ਕੀਤੇ ਜਾਣ ਦੀ ਮੰਗ ਰੱਖੀ ਗਈ ਜਿਸ 'ਤੇ ਸਿੱਖਿਆ ਮੰਤਰੀ ਨੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਅਧਿਆਪਕ ਆਗੂ ਦੀਦਾਰ ਸਿੰਘ ਮੁੱਦਕੀ ਦੇ ਪਰਖ-ਕਾਲ ਵਿੱਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਰੱਖੀ ਗਈ। 

        ਬਦਲੀਆਂ ਸੰਬੰਧੀ ਵਿਸਥਾਰਤ ਚਰਚਾ ਕੀਤੀ ਗਈ ਜਿਸ ਤਹਿਤ ਸੁਝਾਅ ਦਿੱਤੇ ਗਏ ਕਿ ਬਦਲੀ ਪਾਲਿਸੀ ਅਧੀਨ ਸਟੇਸ਼ਨ ਤੋਂ ਦੂਰੀ, ਅੰਗਹੀਣਤਾ, ਨਵੇਂ ਵਿਆਹੇ ਜੋਡ਼ਿਅਾਂ, ਫੌਜੀ, ਫੌਜੀ-ਆਸ਼ਰਿਤ, ਬਿਮਾਰ ਪਤੀ, ਪਤਨੀ ਜਾਂ ਬੱਚੇ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਅੰਕ ਦਿੱਤੇ ਜਾਣ, ਨਵ ਵਿਆਹੁਤਾ ਲਈ 5 ਨੰਬਰ ਦਿੱਤੇ ਜਾਣ। ਘਰ ਤੋਂ ਦੂਰੀ ਨੂੰ ਵੱਖ ਵੱਖ ਜੋਨਾਂ ਵਿੱਚ ਵੰਡ ਕੇ ਨੰਬਰ ਦਿੱਤੇ ਜਾਣੇ ਚਾਹੀਦੇ ਹਨ। ਆਪਸੀ ਬਦਲੀ ਨੂੰ ਵਿਸ਼ੇਸ਼ ਛੋਟ ਦਿੱਤੀ ਜਾਵੇ। ਸਿੱਖਿਆ ਮੰਤਰੀ ਵੱਲੋਂ ਸੁਝਾਵਾਂ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ। 

       ਜਥੇਬੰਦੀ ਵੱਲੋਂ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਲਾਗੂ ਕਰਨ, ਪੇਂਡੂ ਭੱਤੇ, ਬਾਰਡਰ ਭੱਤੇ, ਸਾਇੰਸ ਪ੍ਰੈਕਟੀਕਲ ਭੱਤੇ ਸਮੇਤ ਬੰਦ ਕੀਤੇ 37 ਕਿਸਮ ਦੇ ਭੱਤੇ ਬਹਾਲ ਕਰਨ, ਏ.ਸੀ.ਪੀ. ਸਕੀਮ 3-7-11-15 ਲਾਗੂ ਕਰਨ, ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਦੇ ਹੋਏ ਸਾਰੇ ਕਾਡਰਾਂ ਨੂੰ 2.72 ਦਾ ਗੁਣਾਂਕ ਦੇਣ, 180 ਈਟੀਟੀ ਅਧਿਆਪਕਾਂ 'ਤੇ ਜਬਰੀ 7ਵਾਂ ਕੇਂਦਰੀ ਪੇਅ ਕਮਿਸ਼ਨ ਲਾਗੂ ਕਰਨ ਦਾ ਫੈਸਲਾ ਵਾਪਸ ਲੈਣ, ਸਿੱਧੀ ਭਰਤੀ ਰਾਹੀਂ ਐੱਚ.ਟੀ., ਸੀ.ਐੱਚ.ਟੀ., ਮੁੱਖ ਅਧਿਆਪਕ ਤੇ ਪ੍ਰਿੰਸੀਪਲਜ਼ ਦਾ ਪਰਖ ਕਾਲ ਇੱਕ ਸਾਲ ਕਰਨ, 15-01-2015 ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਕੀਤੀ ਗਈ, ਅਤੇ ਸਿੱਖਿਆ ਮੰਤਰੀ ਨੇ ਇਹਨਾਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਉੱਕਤ ਵਿੱਤੀ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਹਨਾਂ ਦੇ ਹੱਲ ਲਈ ਠੋਸ ਕਦਮ ਚੁੱਕਣ ਦਾ ਭਰੋਸਾ ਦਿੱਤਾ ਗਿਆ। 

       ਸਰੀਰਕ ਸਿੱਖਿਆ ਨੂੰ ਲਾਜਮੀ ਵਿਸ਼ਾ ਬਣਾਉਣ ਲਈ ਕੀਤੀ ਚਰਚਾ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਨਵੀਂ ਖੇਡ-ਨੀਤੀ ਲਿਆ ਕੇ ਇਸ ਮੰਗ ਦਾ ਠੋਸ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਜਥੇਬੰਦੀ ਨੇ ਮੰਗ ਕੀਤੀ ਕਿ ਸਕੂਲਾਂ ਵਿਚ ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਵਿਸ਼ਾ ਮੰਨਦੇ ਹੋਏ ਹਰ ਪ੍ਰਾਇਮਰੀ, ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ਵਿੱਚ ਅਸਾਮੀਆਂ ਦਿੱਤੀਆਂ ਜਾਣ। ਖੇਡਾਂ ਸਬੰਧੀ ਪ੍ਰਾਇਮਰੀ ਸਕੂਲਾਂ ਲਈ ਫੰਡ ਦੀ ਜਾਰੀ ਕਰਨ ਅਤੇ ਸੈਕੰਡਰੀ ਪੱਧਰ ਦੀਆਂ ਖੇਡਾਂ ਦੇ ਯੋਗ ਪ੍ਰਬੰਧ ਸੰਬੰਧੀ ਚਰਚਾ ਕੀਤੀ ਜਿਸ 'ਤੇ ਮੰਤਰੀ ਵੱਲੋਂ ਇਸ ਮੰਗ ਨੂੰ ਮੰਨਣ ਦਾ ਭਰੋਸਾ ਦਿੱਤਾ ਗਿਆ। 

       ਜਥੇਬੰਦੀ ਵੱਲੋਂ ਠੇਕਾ-ਆਧਾਰਿਤ ਮੁਲਾਜ਼ਮਾਂ ਨੂੰ ਠੇਕਾ-ਕਾਲ ਦੌਰਾਨ ਕੀਤੀ ਸੇਵਾ ਨੂੰ ਛੁੱਟੀਆਂ ਸੰਬੰਧੀ ਬਣਦੇ ਲਾਭਾਂ ਲਈ ਗਿਣਨ ਦੀ ਮੰਗ ਕੀਤੀ ਗਈ ਜਿਸ ਨੂੰ ਵੀ ਸਵੀਕਾਰ ਕੀਤਾ ਗਿਆ ਅਤੇ ਜਲਦ ਪੱਤਰ ਜਾਰੀ ਕਰਨ ਦਾ ਭਰੋਸਾ ਦਿੱਤਾ। ਵੱਖ-ਵੱਖ ਕਾਡਰਾਂ 2392, 3704 ਸਮੇਤ ਸਾਰੇ ਸੰਬੰਧਤ ਕਾਡਰਾਂ ਦੇ ਡਾਇਰੈਕਟੋਰੇਟ ਜੁਆਇੰਨਗ ਦੇ ਪੈਡਿੰਗ ਬਕਾਏ ਤੁਰੰਤ ਜਾਰੀ ਕਰਵਾਉਣ ਦੀ ਮੰਗ ਰੱਖੀ ਗਈ ਜਿਸਨੂੰ ਸਿੱਖਿਆ ਮੰਤਰੀ ਵੱਲੋਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। 

      ਓਪਨ ਡਿਸਟੈਂਸ ਲਰਨਿੰਗ ਅਧੀਨ ਪਾਸ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਮੰਗ ਜੋਰਦਾਰ ਢੰਗ ਨਾਲ ਰੱਖੀ ਗਈ। ਇਸ ਦੌਰਾਨ ਜਥੇਬੰਦੀ ਨੇ ਮੰਗ ਕੀਤੀ ਕਿ ਵਿਦਿਆਰਥੀਆਂ ਤੋਂ ਵਸੂਲੀਆਂ ਜਾਣ ਵਾਲੀਆਂ ਬੋਰਡ ਪ੍ਰੀਖਿਆ-ਫੀਸਾਂ ਤੇ ਸਰਟੀਫਿਕੇਟ-ਫੀਸਾਂ ਤੋਂ ਛੋਟ ਦਿੱਤੀ ਜਾਵੇ। ਇਸ ਦੌਰਾਨ ਜਥੇਬੰਦੀ ਨੇ ਮੰਗ ਕੀਤੀਆਂ ਕਿ ਕੇਂਦਰ ਸਰਕਾਰ ਵੱਲੋਂ ਸਿੱਖਿਆ ਦੇ ਕੇਂਦਰੀਕਰਨ, ਨਿੱਜੀਕਰਨ ਭਗਵਾਂਕਰਨ ਤੇ ਕਾਰਪੋਰੇਟੀਕਰਨ ਦੇ ਏਜੰਡੇ ਨੂੰ ਲਾਗੂ ਕਰਨ ਵਾਲੀ ਸਿੱਖਿਆ ਨੀਤੀ 2020 ਨੂੰ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾ ਕੇ ਤੁਰੰਤ ਰੱਦ ਕੀਤੀ ਜਾਵੇ। ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਤੋਂ ਲਏ ਜਾਂਦੇ ਗ਼ੈਰ ਵਿੱਦਿਅਕ ਕੰਮ ਅਤੇ ਹੋਰ ਵਾਧੂ ਡਿਊਟੀਆਂ ਵੀ ਤੁਰੰਤ ਬੰਦ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ। ਕਿਸੇ ਵੀ ਸਮੇਂ ਲਈ ਅਪਲਾਈ ਕੀਤੀ ਵਿਦੇਸ਼ ਛੁੱਟੀ ਜੋ ਵਾਜਿਬ ਗਰਾਂਊੰਡ ਅਧਾਰਿਤ ਹੋਵੇਗੀ, ਨੂੰ ਮੰਨਜੂਰ ਕਰਨ ਦੀ ਮੰਗ ਨੂੰ ਮੰਨਿਆ ਗਿਆ। 

             ਇਸ ਵਫਦ ਵਿੱਚ ਸੂਬਾ ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਸੂਬਾ ਕਮੇਟੀ ਮੈਂਬਰਾਨ ਸੁਖਵਿੰਦਰ ਸਿੰਘ ਸੁੱਖੀ, ਰੇਸ਼ਮ ਸਿੰਘ ਖੇਮੂਆਣਾ, ਦਲਜੀਤ ਸਮਰਾਲਾ, ਬਲਰਾਮ ਸ਼ਰਮਾ ਸਮੇਤ ਹਰਪਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਮੱਲੋਕੇ ਤੇ ਹੁਸ਼ਿਆਰ ਸਿੰਘ ਹਾਜਰ ਸਨ।



COMPUTER TEACHER UNIOM MEETING WITH EM: ਕੰਪਿਊਟਰ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ, ਅਗਲੇ ਸੰਘਰਸ਼ ਦਾ ਐਲਾਨ

 COMPUTER TEACHER UNIOM MEETING WITH EM: ਕੰਪਿਊਟਰ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ, ਅਗਲੇ ਸੰਘਰਸ਼ ਦਾ ਐਲਾਨ 

ਚੰਡੀਗੜ੍ਹ, 30 ਦਸੰਬਰ 

ਅੱਜ ਮਿਤੀ 30-12-22 ਨੂੰ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਸ. ਬਲਜਿੰਦਰ ਸਿੰਘ ਫਤਿਹਪੁਰ ਜੀ ਦੀ ਅਗਵਾਈ ਵਿੱਚ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਜੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ।ਮੀਟਿੰਗ ਵਿੱਚ ਸਿੱਖਿਆ ਮੰਤਰੀ ਵੱਲੋਂ ਐਲਾਨੇ 6ਵਾਂ ਪੇ ਕਮਿਸ਼ਨ ਅਤੇ ਪੰਜਾਬ ਸਿਵਲ ਸਰਵਿਸ ਰੂਲਜ਼ ਲਾਗੂ ਕਰਨ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਹੋਇਆ । ਸਿੱਖਿਆ ਮੰਤਰੀ ਜੀ ਵੱਲੋ ਪੰਜਾਬ ਸਿਵਲ ਸਰਵਿਸ ਰੂਲਜ਼ ਲਾਗੂ ਕਰਨ ਦਾ ਭਰੋਸਾ ਦਵਾਇਆ ਅਤੇ ਸਰਕਾਰ ਵਲੋਂ ਫੰਡ ਦੀ ਕਮੀਂ ਕਾਰਨ ਕੰਪਿਊਟਰ ਅਧਿਆਪਕਾਂ ' ਤੇ 6ਵਾਂ ਪੇ ਕਮਿਸ਼ਨ ਲਾਗੂ ਕਰਨ ਲਈ ਹੋਰ ਸਮਾਂ ਮੰਗਿਆ ਗਿਆ।ਮੀਟਿੰਗ ਵਿੱਚ ਪਿਛਲੇ ਸਮੇਂ ਦੋਰਾਨ ਜੋ ਸਾਥੀ (ਡੈਥ ਕੇਸ) ਸਦਾ ਲਈ ਸਾਨੂੰ ਸਦਾ ਲਈ ਛੱਡ ਗਏ ਹਨ ਉਸ ਬਾਰੇ ਵੀ ਜੱਥੇਬੰਦੀ ਵੱਲੋਂ ਜੋਰਦਾਰ ਢੰਗ ਨਾਲ ਪੱਖ ਰੱਖਿਆ ਗਿਆ।ਮੀਟਿੰਗ ਉਪਰੰਤ ਵਫਦ ਵਲੋਂ ਇਸ ਮੀਟਿੰਗ ਨੂੰ ਬੇਸਿੱਟਾ ਕਰਾਰ ਦਿੱਤਾ ਗਿਆ।




ਜੱਥੇਬੰਦੀ ਵੱਲੋਂ ਸਮੂਹ ਕਾਡਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਰਕਾਰ ਵੱਲੋਂ ਟਾਲ-ਮਟੋਲ ਦੀਆਂ ਨੀਤੀਆਂ ਵਿਰੁਧ 8 ਜਨਵਰੀ 2023 ਨੂੰ ਸੰਗਰੂਰ ਮੁੱਖ ਮੰਤਰੀ ਨਿਵਾਸ ਤੇ ਹੋਣ ਵਾਲੀ ਵਾਅਦਾ ਖਿਲਾਫੀ ਸੂਬਾ ਪੱਧਰੀ ਰੈਲੀ ਵਿੱਚ ਵਧ ਚੜ੍ਹ ਕੇ ਸ਼ਮੂਹਲੀਅਤ ਕੀਤੀ ਜਾਵੇ। ਜਿਲ੍ਹਾ ਪ੍ਰਧਾਨਾਂ ਵੱਲੋਂ ਵੀ ਜਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਮੀਟਿੰਗਾ ਕਰਕੇ ਕਾਡਰ ਨੂੰ ਲਾਮਬੰਦ ਕੀਤਾ ਜਾਵੇ।


ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਸੰਧੂ, ਜਨਰਲ ਸਕੱਤਰ ਹਰਪ੍ਰੀਤ ਸਿੰਘ, ਏਕਮਉਂਕਾਰ ਸਿੰਘ, ਅਮਰਦੀਪ ਸਿੰਘ, ਹਰਮਿੰਦਰ ਸਿੰਘ ਸੰਧੂ, ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਫਿਰੋਜਪੁਰ,ਪਰਮਿੰਦਰ ਸਿੰਘ ਢੀਡਸਾ ਸੰਗਰੂਰ,ਅਵਤਾਰ ਸਿੰਘ ਬਰਨਾਲਾ, ਸੂਰਜ਼ ਸਿੰਘ ਅਮ੍ਰਿਤਸਰ, ਵਿਪਨ ਪਾਲ ਗੁਰੂ ਲੁਧਿਆਣਾ, ਸੁਖਬੀਰ ਸਿੰਘ ਅਤੇ ਗੁਰਪਿਆਰ ਸਿੰਘ ਮੋਗਾ,ਬਠਿੰਡੇ ਤੋਂ ਲਖਬੀਰ ਸਿੰਘ,ਬਲਰਾਜ ਸਿੰਘ,ਸੁਮਿਤ ਗੋਇਲ ਹਾਜਰ ਸਨ।

ਮੌਸਮ ਪੰਜਾਬ: ਮੌਸਮ ਵਿਭਾਗ ਵੱਲੋਂ ਸੂਬੇ ਲਈ ਜਾਰੀ ਕੀਤੀ ਇਹ ਚੇਤਾਵਨੀ

 ਮੌਸਮ ਪੰਜਾਬ: ਮੌਸਮ ਵਿਭਾਗ ਵੱਲੋਂ ਸੂਬੇ ਲਈ ਜਾਰੀ ਕੀਤੀ ਇਹ ਚੇਤਾਵਨੀ 

ਚੰਡੀਗੜ੍ਹ,30 ਦਸੰਬਰ 

ਮੌਸਮ ਵਿਭਾਗ ਵੱਲੋਂ ਸੂਬੇ  ਵਿੱਚ ਸੀਤ ਲਹਿਰ ਅਤੇ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਗਈ ਹੈ । ਅਗਲੇ 4-5 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਸਮ ਮੁੱਖ ਤੌਰ 'ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ।



• ਅਗਲੇ 3 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ 03-05 ਡਿਗਰੀ ਸੈਲਸੀਅਸ ਦੀ ਗਿਰਾਵਟ ਅਤੇ ਇਸ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ. 


• 30 ਦਸੰਬਰ 2022 ਤੋਂ 01 ਜਨਵਰੀ 2023 ਅਤੇ 02 ਅਤੇ 03 ਜਨਵਰੀ 2023 ਦੌਰਾਨ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਸੰਭਾਵਨਾ ਹੈ।


• 03 ਦਸੰਬਰ 2022 ਨੂੰ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਅਤੇ 31 ਦਸੰਬਰ 2022 ਤੋਂ 03 ਜਨਵਰੀ 2023 ਦੌਰਾਨ ਕੁਝ ਥਾਵਾਂ 'ਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।


• ਅਗਲੇ 4-5 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਸਥਾਨਾਂ 'ਤੇ ਸ਼ੀਤ ਲਹਿਰ ਦੇ ਬਣੇ ਰਹਿਣ ਦੀ ਸੰਭਾਵਨਾ ਹੈ.


CORONA UPDATE DISTT LUDHIANA: ਜ਼ਿਲ੍ਹਾ ਲੁਧਿਆਣਾ ਵਿਖੇ ਅੱਜ ਤੱਕ ਹੋਈਆਂ 3018 ਮੌਤਾਂ, ਸਿਵਲ ਸਰਜਨ ਵੱਲੋਂ ਲੋਕਾਂ ਨੂੰ ਕੀਤੀ ਇਹ ਅਪੀਲ

ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਨੇ ਕੋਵਿਡ- 19 (ਕਰੋਨਾ ਵਾਇਰਸ ਬਿਮਾਰੀ) ਦੀ ਤਾਜਾ ਸਥਿਤੀ ਬਾਰੇ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਅੱਜ ਤੱਕ 110610 (97.34%) ਕਰੋਨਾ ਪੋਜਟਿਵ ਵਿਅਕਤੀ ਕਰੋਨਾ ਬਿਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਜਿਲ੍ਹਾ ਲੁਧਿਆਣਾ ਅੰਦਰ ਅੱਜ ਤੱਕ 4043045 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ ਜੋ ਕਿ ਆਰ.ਟੀ.ਪੀ.ਸੀ.ਆਰ-2320006, ਐਂਟੀਜਨ-1676498 ਅਤੇ ਟਰੂਨੈਟ-46541 ਹਨ। ਅੱਜ ਪੈਂਡਿੰਗ ਰਿਪੋਰਟਾਂ ਵਿੱਚੋਂ 0 ਸੈਂਪਲ ਦੀ ਰਿਪੋਰਟ ਕਰੋਨਾ ਪੋਜਟਿਵ ਪ੍ਰਾਪਤ ਹੋਈ ਹੈ।


ਜਿਸ ਨਾਲ ਜਿਲ੍ਹਾ ਲੁਧਿਆਣਾ ਦੇ ਕੁੱਲ ਕਰੋਨਾ ਪੋਜਟਿਵ ਕੇਸਾਂ ਦੀ ਗਿਣਤੀ 113631 ਅਤੇ ਬਾਹਰਲੇ ਜਿਲ੍ਹੇ/ਰਾਜਾਂ ਦੇ ਕੁੱਲ ਕਰੋਨਾ ਪੋਜਟਿਵ ਕੇਸਾਂ ਦੀ ਗਿਣਤੀ 15301 ਹੈ।


ਜਿਲ੍ਹਾ ਲੁਧਿਆਣਾ ਦੀਆਂ ਅੱਜ ਤੱਕ ਕਰੋਨਾ ਨਾਲ ਕੁੱਲ ਮੌਤਾਂ ਦੀ ਗਿਣਤੀ 3018 ਹੈ ਅਤੇ ਬਾਹਰਲੇ ਜਿਲ੍ਹੇ/ਰਾਜਾਂ ਦੀ ਮੌਤਾਂ ਦੀ ਗਿਣਤੀ 1141 ਹੈ। ਅੱਜ 544 ਸੈਂਪਲ ਟੈਸਟ ਲਈ ਭੇਜੇ ਗਏ ਹਨ। ਇਸ ਦੇ ਨਾਲ ਉਹਨਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਚੰਗੇ ਨਾਗਰਿਕ ਬਣੋ, ਮਾਸਕ ਜਰੂਰ ਪਹਿਨੋ, ਦੂਜਿਆ ਤੋਂ ਦੂਰੀ ਬਣਾ ਕੇ ਰੱਖੋ, ਭੀੜ ਵਾਲੀਆ ਜਗ੍ਹਾ ਤੇ ਜਾਣ ਤੋਂ ਗੁਰੇਜ ਕਰੋ, ਬਾਰ-ਬਾਰ ਆਪਣੇ ਹੱਥ ਧੋਵੋ, ਸਿਹਤ ਠੀਕ ਨਾ ਮਹਿਸੂਸ ਹੋਵੇ ਤਾਂ ਆਪਣੇ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰੋ। ਆਪਣਾ, ਆਪਣੇ ਪਰਿਵਾਰ ਅਤੇ ਸਮਾਜ ਦੇ ਭਲੇ ਲਈ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾ ਦੀ ਪਾਲਣਾ ਕਰੋ। ਸਿਹਤ ਵਿਭਾਗ ਦਾ ਸਹਿਯੋਗ ਕਰੋ।

8TH SST MCQ IMPORTANT QUESTIONS PART-1

 

1/10
1857 ਈ. ਦੇ ਵਿਦਰੋਹ ਦਾ ਤਤਕਾਲੀ ਕਾਰਨ ਕੀ ਸੀ?
a) ਈਸਾਈ ਧਰਮ ਦਾ ਪ੍ਰਚਾਰ
b) ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਨਾ
c) ਨੌਕਰੀਆਂ ਵਿੱਚ ਅਸਮਾਨਤਾ
d) ਚਰਬੀ ਵਾਲੇ ਕਾਰਤੂਸ
2/10
ਈਸ਼ਵਰ ਚੰਦਰ ਵਿਦਿਆ ਸਾਗਰ ਨੇ ਕਿਹੜੀ ਪੁਸਤਕ ਲਿਖੀ?
a) ਆਇਨ-ਏ-ਅਕਬਰੀ
b) ਰਾਜਤਰੰਗਨੀ
c) ਗੀਤ ਗੋਵਿੰਦ
d) ਪ੍ਰੀਮਰ ਵਰਨਾ ਪ੍ਰੀਚਿਆ
3/10
1854 ਈ. ਵਿੱਚ ਬੋਰਡ ਆਫ ਕੰਟਰੋਲ ਦੇ ਪ੍ਰਧਾਨ ਚਾਰਲਸ ਵੁੱਡ ਨੇ ਸਿੱਖਿਆ ਦੇ ਵਿਕਾਸ ਲਈ ਕੁੱਝ ਮਹਤੱਵਪੂਰਨ ਸਿਫਾਰਸ਼ਾਂ ਕੀਤੀਆਂ ਜਿਨ੍ਹਾਂ ਨੂੰ _______ ਕਿਹਾ ਜਾਂਦਾ ਹੈ।
a) ਹੰਟਰ ਕਮਿਸ਼ਨ
b) ਹਾਰਟੋਗ ਕਮੇਟੀ
c) ਵੁੱਡ ਡਿਸਪੈਚ
d) ਸਾਰਜੈਂਟ ਸਕੀਮ
4/10
ਭਾਰਤ ਵਿੱਚ ਸਿੱਖਿਆ ਦਾ ਵਿਕਾਸ ਕਰਨ ਲਈ 1835 ਵਿੱਚ ਸਿੱਖਿਆ ਕਮੇਟੀ ਦਾ ਪ੍ਰਧਾਨ ਕਿਸ ਨੂੰ ਬਣਾਇਆ ਗਿਆ?
a) ਲਾਰਡ ਮੈਕਾਲੇ
b) ਲਾਰਡ ਵੈਲਜ਼ਲੀ
c) ਲਾਰਡ ਮਾਊਂਟ ਬੇਟਨ
d) ਲਾਰਡ ਕਰਜ਼ਨ
5/10
ਗਵਰਨਰ ਜਨਰਲ ਨੂੰ ਵਾਇਸਰਾਇ ਦੀ ਉਪਾਧੀ ਕਦੋਂ ਦਿੱਤੀ ਗਈ
a)1857 ਈ. ਦੇ ਵਿਦਰੋਹ ਤੋਂ ਬਾਅਦ
b) 1857 ਈ. ਦੇ ਵਿਦਰੋਹ ਤੋਂ ਪਹਿਲਾਂ
c) 1957 ਈ ਵਿੱਚ
d) ਕੋਈ ਵੀ ਨਹੀਂ
6/10
ਹੇਠ ਲਿਖਿਆਂ ਵਿੱਚੋਂ 1857 ਈ. ਦੇ ਵਿਦਰੋਹ ਦਾ ਆਰਥਿਕ ਕਾਰਨ ਕਿਹੜਾ ਹੈ?
a) ਚਰਬੀ ਵਾਲੇ ਕਾਰਤੂਸ
b) ਈਸਾਈ ਧਰਮ ਦਾ ਪ੍ਰਚਾਰ
c) ਭਾਰਤੀ ਉਦਯੋਗ ਅਤੇ ਵਪਾਰ ਦਾ ਖਾਤਮਾ
d) ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਨਾ
7/10
ਨਾਨਾ ਸਾਹਿਬ ਦੇ ਪ੍ਰਸਿੱਧ ਜਰਨੈਲ ਦਾ ਨਾਂ ਕੀ ਸੀ ?
a)ਮੰਗਲ ਪਾਂਡੇ
b) ਹੈਦਰ ਅਲੀ
c) ਟੀਪੂ ਸੁਲਤਾਨ
d) ਤਾਂਤੀਆ ਟੋਪੇ
8/10
ਮੁਗਲ ਸਮਰਾਟ ਬਹਾਦਰ ਸ਼ਾਹ ਜਫ਼ਰ ਨੂੰ ਕੈਦੀ ਬਣਾ ਕੇ ਕਿੱਥੇ ਭੇਜਿਆ ਗਿਆ?
a) ਪੈਰਿਸ
b) ਰੰਗੂਨ
c) ਲੰਡਨ
d) ਸੋਫੀਆ
9/10
ਲੈਪਸ ਦੀ ਨੀਤੀ ਕਿਸ ਗਵਰਨਰ ਜਨਰਲ ਦੁਆਰਾ ਸ਼ੁਰੂ ਕੀਤੀ ਗਈ?
a) ਲਾਰਡ ਕਰਜ਼ਨ
b) ਲਾਰਡ ਡਲਹੌਜ਼ੀ
c) ਲਾਰਡ ਮਾਊਂਟ ਬੇਟਨ
d) ਲਾਰਡ ਮੈਕਾਲੇ
10/10
1857 ਦੇ ਵਿਦਰੋਹ ਤੋਂ ਬਾਅਦ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦਾ ਸ਼ਾਸਨ ਸਮਾਪਤ ਹੋ ਗਿਆ ਇੰਗਲੈਂਡ ਦੀ ਸਰਕਾਰ ਦਾ ਸਿੱਧਾ ਸ਼ਾਸਨ ਹੋ ਗਿਆ ? ਸਹੀ / ਗਲਤ
a) ਸਹੀ
b) ਗਲਤ
c) ਜਾਣਕਰੀ ਸਹੀ ਨਹੀਂ ਹੈ।
Result:

MISSION 100% : ਸਿੱਖਿਆ ਵਿਭਾਗ ਵੱਲੋਂ ਆਨਲਾਈਨ ਜਮਾਤਾਂ, ਯੂਟਿਊਬ ਲਿੰਕ ਜਾਰੀ


ਸਿੱਖਿਆ ਵਿਭਾਗ ਵੱਲੋਂ  ਰੋਜਾਨਾ 3 ਦਿਨ ਲਈ  ਆਨਲਾਈਨ ਜਮਾਤਾਂ ਸ਼ੁਰੂ ਕੀਤੀਆਂ ਹਨ ।  ਦਸਵੀਂ ਲਈ 45-45 ਮਿੰਟ ਦਾ ਦੋ ਵਿਸ਼ਿਆਂ ਦਾ ਇੱਕ ਇੱਕ ਸੈਸ਼ਨ ਹੋਵੇਗਾ, ਪਹਿਲਾ ਸੈਸ਼ਨ ਸ਼ਾਮ 5.00 ਵਜੇ ਤੋਂ 5.45 ਵਜੇ ਤੱਕ ਇੱਕ ਵਿਸ਼ੇ ਦਾ ਅਤੇ ਦੂਜਾ 5.45 ਤੋਂ 6.30 ਵਜੇ ਤੱਕ ਦੂਜੇ ਵਿਸ਼ੇ ਦਾ ਸੈਸ਼ਨ ਹੋਵੇਗਾ।

 30-12-2022 ਨੂੰ ਪੰਜਾਬੀ ਤੇ ਹਿੰਦੀ ,31-12-2022 ਨੂੰ ਵਿਗਿਆਨ ਤੇ ਗਣਿਤ ਅਤੇ 01-01-2023 ਨੂੰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਦੇ ਸੈਸ਼ਨ ਹੋਣਗੇ। ਇਹਨਾਂ ਦਾ ਪ੍ਰਸ਼ਾਰਣ ਵਿਭਾਗ ਦੇ facebook Chennel ਅਤੇ Youtube Chennel ( click here) ਰਾਹੀਂ ਕੀਤਾ ਜਾਵੇਗਾ।ਇਹਨਾਂ ਸੈਸ਼ਨ ਦੌਰਾਨ ਪ੍ਰਸ਼ਨ ਪੱਤਰ ਸਬੰਧੀ ਤੇ ਪ੍ਰੀਖਿਆ ਲਈ ਜਿਆਦਾ important topic ਤੇ ਗੱਲ ਕੀਤੀ ਜਾਵੇਗੀ।

 ਸਮੂਹ ਸਕੂਲ ਮੁਖੀਆਂ ਨੂੰ  ਬੇਨਤੀ ਕੀਤੀ  ਹੈ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਸਮੇਂ ਅਨੁਸਾਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਵੇ। ਮਿਤੀ 30-12-2022 ਨੂੰ ਦਸਵੀਂ ਜਮਾਤ ਲਈ ਸ਼ਾਮ 5.00 ਵਜੇ ਤੋਂ 5.45 ਤੱਕ ਹਿੰਦੀ ਵਿਸ਼ੇ ਦਾ ਸ਼੍ਰੀ ਵਿਨੋਦ ਕੁਮਾਰ ਅਤੇ ਸ਼ਾਮ 5.45 ਵਜੇ ਤੋਂ 6.30 ਵਜੇ ਸ਼੍ਰੀ ਲਖਵੀਰ ਸਿੰਘ ਪੰਜਾਬੀ ਵਿਸ਼ੇ ਦਾ ਸੈਸ਼ਨ ਲੈਣਗੇ। ਰਾਜ ਨੋਡਲ ਅਫਸਰ ਮਿਸ਼ਨ ਸੌ ਫ਼ੀਸਦੀ ਗਿਵ ਯੂਅਰ ਬੈਸਟ


 ਵਿਸ਼ਾ: ਅੱਜ ਦੀਆਂ ਆਨਲਾਈਨ ਜਮਾਤਾਂ 

ਮਿਤੀ: 30 ਦਸੰਬਰ, 2022


ਲੈਕਚਰ -1

ਜਮਾਤ:* ਦਸਵੀਂ

ਵਿਸ਼ਾ: ਹਿੰਦੀ

(ਸ਼ਾਮ 5 ਵਜੇ ਤੋਂ 5.45 ਤੱਕ)


ਲੈਕਚਰ -2

ਜਮਾਤ: ਦਸਵੀਂ

ਵਿਸ਼ਾ: ਪੰਜਾਬੀ 

(ਸ਼ਾਮ 5.45 ਤੋਂ 6:30 ਵਜੇ ਤੱਕ) 



Also read: 

PSEB BOARD EXAM 2023:  SAMPLE PAPER/GUESS PAPER / DATESHEET DOWNLOAD HERE  

PUNJAB NEWS ONLINE APP DOWNLOAD HERE 



ਸਿੱਖਿਆ ਮੰਤਰੀ ਵੱਲੋਂ ਨੈਸ਼ਨਲ ਐਵਾਰਡੀ ਅਧਿਆਪਕਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ

 ਸਿੱਖਿਆ ਮੰਤਰੀ ਵੱਲੋਂ ਨੈਸ਼ਨਲ ਐਵਾਰਡੀ ਅਧਿਆਪਕਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ


-ਨਾਟਾ ਵੱਲੋਂ ਦੂਜੇ ਰਾਜਾਂ ਦੀ ਤਰਜ ਤੇ ਸਹੂਲਤਾਂ ਦੇਣ ਦੀ ਮੰਗ

ਚੰਡੀਗੜ੍ਹ, 30 ਦਸੰਬਰ ( ਅੰਜੂ ਸੂਦ)

        ਨੈਸ਼ਨਲ ਐਵਾਰਡੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਨੈਸ਼ਨਲ ਅਵਾਰਡੀ ਟੀਚਰਜ਼ ਐਸੋਸੀਏਸ਼ਨ(ਨਾਟਾ) ਪੰਜਾਬ ਦਾ ਇਕ ਵਫਦ ਸੂਬਾ ਪ੍ਰਧਾਨ ਡਾ.ਬਲਰਾਮ ਸ਼ਰਮਾ,ਜਨਰਲ ਸਕੱਤਰ ਸ਼੍ਰੀ ਸੋਹਣ ਲਾਲ ਅਤੇ ਸਕੱਤਰ ਸ. ਕਰਮਜੀਤ ਸਿੰਘ ਗਰੇਵਾਲ ਦੀ ਅਗਵਾਈ ਵਿਚ ਪੰਜਾਬ ਭਵਨ ਚੰਡੀਗੜ ਵਿਖੇ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੂੰ ਮਿਲਿਆ। ਇਸ ਮੌਕੇ ਵਫਦ ਵੱਲੋਂ ਨੈਸ਼ਨਲ ਐਵਾਰਡੀ ਅਧਿਆਪਕਾਂ ਨੂੰ ਦੂਜੇ ਰਾਜਾਂ, ਛੱਤੀਸਗੜ੍ਹ ,ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਆਦਿ ਵਿਚ ਮਿਲ ਰਹੀਆਂ ਸਹੂਲਤਾਂ ਬਾਰੇ ਦੱਸਿਆ। 

ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੂੰ ਮੰਗ ਪੱਤਰ ਸੌਂਪਦੇ ਹੋਏ ਨਾਟਾ ਦੇ ਪ੍ਰਧਾਨ ਡਾ. ਬਲਰਾਮ ਸ਼ਰਮਾ, ਸੋਹਣ ਲਾਲ, ਕਰਮਜੀਤ ਸਿੰਘ ਗਰੇਵਾਲ।

ਇਹਨਾਂ ਰਾਜਾਂ ਵੱਜੋਂ ਨੈਸ਼ਨਲ ਐਵਾਰਡੀ ਅਧਿਆਪਕਾਂ ਨੂੰ ਪਾਰੀ ਤੋਂ ਬਾਹਰ (ਆਊਟ ਆਫ਼ ਟਰਨ) ਪ੍ਰਮੋਸ਼ਨ, ਅਵਾਰਡ ਪ੍ਰਾਪਤ ਕਰਨ ਦੀ ਮਿਤੀ ਤੋਂ ਦੋ ਸਾਲਾਨਾ ਤਰੱਕੀਆਂ, ਦੋ ਸਾਲਾਂ ਦਾ ਸਰਵਿਸ ਵਾਧਾ ਸਮੇਤ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਵਫ਼ਦ ਵੱਲੋਂ ਦੂਜੇ ਰਾਜਾਂ ਦੀ ਤਰਜ ਤੇ ਸਰਕਾਰ ਉਪਰ ਬਿਨਾਂ ਆਰਥਿਕ ਬੋਝ ਪਾਇਆਂ ਪੰਜਾਬ ਦੇ ਨੈਸ਼ਨਲ ਐਵਾਰਡੀ ਅਧਿਆਪਕਾਂ ਨੂੰ ਇਹ ਸਹੂਲਤਾਂ ਪ੍ਰਦਾਨ ਕਰਨ ਬਾਰੇ ਕਿਹਾ ਗਿਆ। ਵਫਦ ਨੇ ਸਟੇਟ ਐਵਾਰਡੀ ਅਧਿਆਪਕਾਂ ਨੂੰ ਇਕ ਸਾਲ ਦਾ ਮਿਲਣਯੋਗ ਵਾਧਾ ਮੁੜ ਬਹਾਲ ਕਰਨ ਬਾਰੇ ਅਤੇ ਨੈਸ਼ਨਲ ਅਵਾਰਡੀ ਅਧਿਆਪਕਾਂ ਨੂੰ ਮਿਲਣਯੋਗ ਦੋ ਸਾਲ ਦੇ ਵਾਧੇ ਨੂੰ ਈ-ਪੰਜਾਬ ਪੋਰਟਲ ਤੇ ਅਪਡੇਟ ਕਰਨ ਬਾਰੇ ਕਿਹਾ ਤਾਂ ਜੋ ਇਹ ਵਾਧਾ ਲੈਣ ਵਾਲੇ ਅਧਿਆਪਕਾਂ ਨੂੰ ਦਫ਼ਤਰੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਸਿੱਖਿਆ ਮੰਤਰੀ ਵੱਲੋਂ ਨੈਸ਼ਨਲ ਅਵਾਰਡੀ ਟੀਚਰਜ਼ ਐਸੋਸੀਏਸ਼ਨ (ਨਾਟਾ) ਪੰਜਾਬ ਦੇ ਵਫ਼ਦ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਵੱਡੀ ਵਿਚ ਮੌਜੂਦ ਸਨ। 



OLD PENSION SCHEME ਐਨ.ਪੀ.ਐਸ. ਮੁਲਾਜ਼ਮਾਂ ਦੇ ਜੀ.ਪੀ.ਐਫ. ਖਾਤੇ ਖੋਲ੍ਹਕੇ ਤੁਰੰਤ ਕਟੌਤੀ ਸ਼ੁਰੂ ਕੀਤੀ ਜਾਵੇ - ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਨੇ ਕੀਤੀ ਮੰਗ

 ਐਨ.ਪੀ.ਐਸ. ਮੁਲਾਜ਼ਮਾਂ ਦੇ ਜੀ.ਪੀ.ਐਫ. ਖਾਤੇ ਖੋਲ੍ਹਕੇ ਤੁਰੰਤ ਕਟੌਤੀ ਸ਼ੁਰੂ ਕੀਤੀ ਜਾਵੇ - ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਨੇ ਕੀਤੀ ਮੰਗ- 26 ਜਨਵਰੀ ਨੂੰ ਪੰਜਾਬ ਸਰਕਾਰ ਵਿਰੁੱਧ ਕੀਤੇ ਜਾਣਗੇ ਗੁਪਤ ਐਕਸ਼ਨ-                         

ਲੁਧਿਆਣਾ, 30 ਦਸੰਬਰ (jobsoftoday) ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਗੁਰਜੰਟ ਸਿੰਘ ਕੋਕਰੀ ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਦੀ ਮੀਟਿੰਗ ਅੱਜ ਇੱਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਕੋ-ਕਨਵੀਨਰ ਰਣਦੀਪ ਸਿੰਘ ਸ੍ਰੀ ਫ਼ਤਹਿਗੜ੍ਹ ਸਾਹਿਬ, ਟਹਿਲ ਸਿੰਘ ਸਰਾਭਾ, ਕੰਵਲਜੀਤ ਸਿੰਘ ਰੋਪੜ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੂਬਾਈ ਪ੍ਰੈਸ ਸਕੱਤਰ ਪ੍ਰਭਜੀਤ ਸਿੰਘ ਉੱਪਲ, ਪਰਵੀਨ ਕੁਮਾਰ ਲੁਧਿਆਣਾ ਮੀਤ ਪ੍ਧਾਨ , ਕੇਵਲ ਸਿੰਘ ਵਨਬੈਤ, ਸੰਜੀਵ ਸ਼ਰਮਾ ਲੁਧਿਆਣਾ , ਸੁਖਜੀਤ ਸਿੰਘ , ਕਰਤਾਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 18 ਨਵੰਬਰ 2022 ਨੂੰ ਜਾਰੀ ਨੋਟੀਫਿਕੇਸ਼ਨ ਦੀ ਲਗਾਤਾਰਾਤਾ ਵਿੱਚ ਹੋਰ ਸੋਧਾਂ ਕਰਕੇ ਪੰਜਾਬ ਸਿਵਲ ਸਰਵਿਸ ਰੂਲਜ਼ ਭਾਗ- 2 ਅਧੀਨ ਸਮੂਹ ਸਰਕਾਰੀ, ਅਰਧ-ਸਰਕਾਰੀ, ਕਾਰਪੋਰੇਸ਼ਨਾਂ, ਬੋਰਡਾਂ, ਯੂਨੀਵਰਸਿਟੀਆਂ ਆਦਿ ਹੋਰ ਦੇ ਸਮੂਹ ਮੁਲਾਜ਼ਮਾਂ ਨੂੰ ਕਵਰ ਕਰਨ ਅਤੇ ਪੰਜਾਬ ਸਿਵਲ ਸਰਵਿਸ ਰੂਲਜ਼ ਭਾਗ- 1 ਤੇ ਜੀ ਪੀ ਐਫ ਦੇ ਨਿਯਮ ਅਧੀਨ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ ।




 ਇਹ ਮੰਗ ਵੀ ਕੀਤੀ ਗਈ ਕਿ 1 ਜਨਵਰੀ 2004 ਤੋਂ ਪਹਿਲਾਂ ਭਰਤੀ ਮੁਲਾਜ਼ਮਾਂ ਲਈ ਲਾਗੂ ਪੁਰਾਣੀ ਪੈਨਸ਼ਨ ਸਕੀਮ ਅਤੇ 1972 ਦੇ ਪੈਨਸ਼ਨ ਨਿਯਮ ਅਨੁਸਾਰ ਇੰਨ ਬ਼ਿੰਨ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ । ਇਹ ਮੰਗ ਵੀ ਕੀਤੀ ਗਈ ਕਿ ਤਤਕਾਲ ਸਮੇਂ ਤੋਂ ਹੀ ਐਨ .ਪੀ. ਐਸ. ਮੁਲਾਜ਼ਮਾਂ ਦੇ ਜੀ.ਪੀ.ਐਫ.ਨੰਬਰ / ਖਾਤੇ ਅਲਾਟ ਕੀਤੇ ਜਾਣ ਤੇ ਮੁਲਾਜ਼ਮਾਂ ਦੀ 10% ਕੰਟਰੀਬਿਊਸ਼ਨ ਬੰਦ ਕਰਕੇ ਜੀ.ਪੀ.ਐਫ. ਕਟੋਤੀ ਸ਼ੁਰੂ ਕੀਤੀ ਜਾਵੇ ਅਤੇ 1 ਜਨਵਰੀ -2004 ਤੋਂ ਹੁਣ ਤੱਕ ਨਵੀਂ ਡਿਫਾਇੰਡ ਕੰਟਰੀਬਿਊਟਰੀ ਪੈਨਸ਼ਨ ਸਕੀਮ ਅਧੀਨ ਸੇਵਾ ਮੁਕਤ ਹੋਏ ਜਾਂ ਸੇਵਾ ਦੌਰਾਨ ਮੌਤ ਹੋਣ ਵਾਲੇ ਮੁਲਾਜ਼ਮਾਂ ਨੂੰ ਵੀ ਪੁਰਾਣੀ ਪੈਨਸ਼ਨ ਸਕੀਮ ਅਧੀਨ ਕਵਰ ਕੀਤਾ ਜਾਵੇ | ਇਸ ਤੋਂ ਇਲਾਵਾ ਮੁਲਾਜ਼ਮਾਂ ਦਾ ਸ਼ੇਅਰ ਮਾਰਕੀਟ ਵਿੱਚ ਪਿਆ ਲਗਭਗ 17 ਹਜ਼ਾਰ ਕਰੋੜ ਰੁਪਇਆ ਵੀ ਵਾਪਸ ਲਿਆ ਕੇ ਮੁਲਾਜ਼ਮਾਂ ਦੇ ਜੀ.ਪੀ.ਐਫ. ਖਾਤਿਆਂ ਵਿੱਚ ਤਬਦੀਲ ਕੀਤਾ ਜਾਵੇ ਅਤੇ ਇਸ ਦੀ ਪ੍ਰਾਪਤੀ ਲਈ ਜੱਥੇਬੰਦੀ ਪੰਜਾਬ ਸਰਕਾਰ ਨਾਲ ਕੇਂਦਰ ਤੋਂ ਫੰਡ ਲਿਆਉਣ ਲਈ ਸੰਘਰਸ਼ ਵਿੱਚ ਪੂਰਾ ਸਹਿਯੋਗ ਦੇਣ ਲਈ ਤਿਆਰ ਹੈ | ਇਸ ਤੋਂ ਇਲਾਵਾ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਆਰਥਿਕ ਸਲਾਹਕਾਰ ਕਮੇਟੀ ਦੇ ਮੈਂਬਰ ਸੰਜੀਵ ਸਨਿਆਲ ਦੇ ਉਸ ਬਿਆਨ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਨਾਲ ਦੇਸ਼ ਦੇ ਹਿੱਤਾਂ ਨੂੰ ਨੁਕਸਾਨ ਹੋਵੇਗਾ, ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਉਸ ਦੇ ਬਿਆਨ ਨੂੰ ਸਰਮਾਏਦਾਰੀ ਜਮਾਤ ਦੇ ਦਬਾਅ ਹੇਠ ਆਇਆ ਬਿਆਨ ਕਰਾਰ ਦਿੱਤਾ ਗਿਆ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਜੀਪੀਐਫ ਖਾਤੇ ਖੋਲ੍ਹਣ ਸਬੰਧੀ ਕੋਈ ਕਾਰਵਾਈ ਨਾ ਕੀਤੀ ਤਾਂ ਮੋਰਚੇ ਵੱਲੋਂ 26 ਜਨਵਰੀ ਨੂੰ ਪੰਜਾਬ ਸਰਕਾਰ ਖਿਲਾਫ਼ ਗੁਪਤ ਐਕਸ਼ਨ ਕੀਤੇ ਜਾਣਗੇ , ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ| ਇਸ ਤੋਂ ਇਲਾਵਾ ਮੋਰਚੇ ਵਲੋਂ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ 1680-22- ਬੀ ਦੀ 29 ਜਨਵਰੀ ਦੀ ਸੰਗਰੂਰ ਵਿਖੇ ਹੋ ਰਹੀ ਸੂਬਾ ਪੱਧਰੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ l ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਮਨੀਸ਼ ਸ਼ਰਮਾ, ਹਰੀਦੇਵ, ਪਰਮਜੀਤ ਸਿੰਘ ਸਵੱਦੀ , ਸਤਵਿੰਦਰ ਪਾਲ ਸਿੰਘ , ਗਿਆਨ ਸਿੰਘ ਦੋਰਾਹਾ , ਦਵਿੰਦਰ ਸਿੰਘ ਪੀਏਯੂ, ਰਜਿੰਦਰ ਸਿੰਘ ਮੋਹਾਲੀ,ਸੁਰਿੰਦਰ ਸਿੰਘ ਸੋਨੀ ਲੁਧਿਆਣਾ,ਮਨਦੀਪ ਸਿੰਘ ਦੀਵਾ,ਮੋਹਣ ਸਿੰਘ ਟਿਵਾਣਾ,ਗਗਨਦੀਪ ਸਿੰਘ ਖਾਲਸਾ,ਤਰਸੇਮ ਸਿੰਘ,ਸੰਜੇ ਕੁਮਾਰ,ਜਗਦੀਪ ਸਿੰਘ,ਹਰਦੀਪ ਸਿੰਘ,ਗੁਰਦੀਪ ਸਿੰਘ, ਬਜਿੰਦਰ ਸ਼ਰਮਾ, ਪਰਮਜੀਤ ਸਿੰਘ ਬੈਂਸ, ਰਛਪਾਲ ਸਿੰਘ, ਮਨਜੀਤ ਸਿੰਘ, ਸਲੀਮ ਜਗਰਾਉਂ, ਅਵਤਾਰ ਸਿੰਘ, ਆਦਿ ਸ਼ਾਮਲ ਸਨ । 

RECORD MADE BY BRAZILIAN FOOTBALL PLAYER PELE

 30 December 2022

The legendary Brazilian football player Pele has passed away. When this news came out, there was a wave of mourning in the football world. Brazilian soccer legend Pele was 82 years old and had been suffering from cancer for a long time.

Pele's records on the football field will always be remembered. Pele has set many records in his career. Breaking these records seems very difficult.


Records made by the legendary soccer player Pele 

The record for winning the most World Cup titles is held by Brazilian player Pele. Brazil has won the World Cup title 5 times so far, in which the team became champions 3 times in the presence of Pele.


3 times Pele won the World Cup with his excellent performance


Pele has won 1958, 1962, 1970 World Cup with his excellent performance. It will not be easy for any other football player to win his team 3 times during his career.


Guinness record for most career goals

Pele scored 1283 goals in a total of 1361 matches in his career and for this reason his name is recorded in the Guinness Book of World Records. Pele also holds the record of scoring more than 100 goals in two years. He scored 127 goals in 1959 and 110 in 1961. He is the first and only player in the world to do so.


Pele is the player with the most hat-tricks in the world:

The record of the most hat-tricks is held by this Brazilian player Pele. Pele has scored the most hat-tricks in his football career with 92.


 The record for hat-tricks is second to Cristiano Ronaldo and third to Lionel Messi. Cristiano Ronaldo (60) and Lionel Messi (56) have scored hat-tricks.



 Brazil's best football club was Santos, which employed Pele to make his name shine around the world.Pele scored 643 goals in 656 matches for the Santos club. Santosh holds the record for the club's highest goals scored by a player and it is impossible for any new player to break his record. Pele started playing for Santos at the age of 15.



ਬ੍ਰਾਜ਼ੀਲ ਦੇ ਮਹਾਨ ਫੁਟਬਾਲ ਖਿਡਾਰੀ ਪੇਲੇ ਦਾ ਦਿਹਾਂਤ,

 30 ਦਸੰਬਰ 2022


ਬ੍ਰਾਜ਼ੀਲ ਦੇ ਮਹਾਨ ਫੁਟਬਾਲ ਖਿਡਾਰੀ ਪੇਲੇ ਦਾ ਦੇਹਾਂਤ ਹੋ ਗਿਆ । ਇਹ ਖਬਰ ਸਾਹਮਣੇ ਆਉਣ 'ਤੇ ਫੁੱਟਬਾਲ ਜਗਤ 'ਚ ਸੋਗ ਦੀ ਲਹਿਰ ਦੌੜ ਗਈ। ਬ੍ਰਾਜ਼ੀਲ ਦੇ ਮਹਾਨ ਫੁਟਬਾਲ ਖਿਡਾਰੀ ਪੇਲੇ 82 ਸਾਲਾਂ ਦੇ ਸਨ ਅਤੇ ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ। 



 ਫੁੱਟਬਾਲ ਦੇ ਮੈਦਾਨ 'ਤੇ ਪੇਲੇ ਨੇ ਜੋ ਰਿਕਾਰਡ ਬਣਾਏ, ਉਹ ਹਮੇਸ਼ਾ ਉਨ੍ਹਾਂ ਦੀ ਯਾਦ ਦਿਵਾਉਂਦੇ ਰਹਿਣਗੇ। ਪੇਲੇ ਨੇ ਆਪਣੇ ਕਰੀਅਰ 'ਚ ਕਈ ਰਿਕਾਰਡ ਬਣਾਏ ਹਨ। ਇਹਨਾਂ ਰਿਕਾਰਡਾਂ ਨੂੰ ਤੋੜਨਾ ਬਹੁਤ ਮੁਸ਼ਕਲ ਲੱਗਦਾ ਹੈ। 


ਮਹਾਨ ਫੁਟਬਾਲ ਖਿਡਾਰੀ ਪੇਲੇ ਦੁਆਰਾ ਬਣਾਏ ਗਏ ਰਿਕਾਰਡ 

ਸਭ ਤੋਂ ਵੱਧ ਵਿਸ਼ਵ ਕੱਪ ਖਿਤਾਬ ਜਿੱਤਣ ਦਾ ਰਿਕਾਰਡ  ਬ੍ਰਾਜ਼ੀਲ ਦੇ ਖਿਡਾਰੀ ਪੇਲੇ ਦੇ ਨਾਂਮ   ਹੈ। ਬ੍ਰਾਜ਼ੀਲ ਨੇ  ਹੁਣ ਤੱਕ 5 ਵਾਰ  ਵਿਸ਼ਵ ਕੱਪ ਖਿਤਾਬ  ਜਿੱਤੇ  ਹੈ, ਜਿਸ 'ਚ ਪੇਲੇ ਦੀ ਮੌਜੂਦਗੀ 'ਚ ਟੀਮ 3 ਵਾਰ ਚੈਂਪੀਅਨ ਬਣੀ। 

3 ਬਾਰ ਪੇਲੇ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤੇ‌ ਵਿਸ਼ਵ ਕੱਪ 

ਪੇਲੇ ਨੇ ਆਪਣੀ ਸ਼ਾਨਦਾਰ ਪ੍ਰਦਰਸ਼ਨ ਨਾਲ  1958, 1962, 1970 ਵਿਸ਼ਵ ਕੱਪ ਜਿੱਤੇ ਹੈ। ਕਿਸੇ ਹੋਰ  ਫੁਟਬਾਲ ਖਿਡਾਰੀ ਲਈ ਆਪਣੇ ਕਰੀਅਰ ਦੌਰਾਨ 3 ਵਾਰ ਆਪਣੀ ਟੀਮ ਨੂੰ ਵਿਸ਼ਵ ਕੱਪ ਜਿਤਾਉਣਾ ਆਸਾਨ ਨਹੀਂ ਹੋਵੇਗਾ । 

ਕਰੀਅਰ ਦੇ ਸਭ ਤੋਂ ਵੱਧ ਗੋਲ ਕਰਨ ਦਾ ਗਿਨੀਜ਼ ਰਿਕਾਰਡ

ਪੇਲੇ ਨੇ ਆਪਣੇ ਕਰੀਅਰ 'ਚ ਕੁੱਲ 1361 ਮੈਚਾਂ 'ਚ 1283 ਗੋਲ ਕੀਤੇ ਅਤੇ ਇਸੇ ਕਾਰਨ ਉਨ੍ਹਾਂ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਹੈ। ਪੇਲੇ ਦੇ ਨਾਂ ਦੋ ਸਾਲਾਂ ਵਿੱਚ 100 ਤੋਂ ਵੱਧ ਗੋਲ ਕਰਨ ਦਾ ਰਿਕਾਰਡ ਵੀ ਹੈ। ਉਸਨੇ 1959 ਵਿੱਚ 127 ਅਤੇ 1961 ਵਿੱਚ 110 ਗੋਲ ਕੀਤੇ। ਅਜਿਹਾ ਕਰਨ ਵਾਲਾ ਉਹ ਦੁਨੀਆ ਦਾ ਪਹਿਲਾ ਅਤੇ ਇਕਲੌਤਾ ਖਿਡਾਰੀ ਹੈ। 


ਪੇਲੇ ਹਨ ਸੰਸਾਰ ਦੇ ਸਭ ਤੋਂ ਵੱਧ ਹੈਟ੍ਰਿਕ ਵਾਲੇ ਖਿਡਾਰੀ :   ਸਭ ਤੋਂ ਵੱਧ ਹੈਟ੍ਰਿਕ ਲਗਾਉਣ ਦਾ ਰਿਕਾਰਡ ਬ੍ਰਾਜ਼ੀਲ ਦੇ ਇਸ ਜਹਾਨ ਖਿਡਾਰੀ  ਪੇਲੇ ਦੇ ਨਾਂ ਹੀ ਦਰਜ ਹੈ।   ਪੇਲੇ ਨੇ  ਆਪਣੇ ਫੁਟਬਾਲ ਕਰੀਅਰ ਵਿੱਚ ਸਭ ਤੋਂ ਵੱਧ    92 ਹੈਟ੍ਰਿਕ ਬਣਾਈਆਂ ਹਨ। 

 ਹੈਟ੍ਰਿਕ ਲਗਾਉਣ ਦੇ ਰਿਕਾਰਡ   ਦੂਜੇ ਨੰਬਰ ਤੇ ਕ੍ਰਿਸਟੀਆਨੋ ਰੋਨਾਲਡੋ   ਅਤੇ ਤੀਜੇ ਨੰਬਰ  'ਤੇ ਲਿਓਨੇਲ ਮੇਸੀ ਹਨ।ਕ੍ਰਿਸਟੀਆਨੋ ਰੋਨਾਲਡੋ ਨੇ (60) ਅਤੇ ਲਿਓਨੇਲ ਮੇਸੀ ਨੇ (56) ਹੈਟ੍ਰਿਕ ਬਣਾਈਆਂ ਹਨ। 

 ਬ੍ਰਾਜ਼ੀਲ ਦੇ ਸਭ ਤੋਂ ਵਧੀਆ ਫੁੱਟਬਾਲ ਕਲੱਬ ਸੈਂਟੋਸ  ਸੀ, ਜਿਸ ਨੇ ਪੇਲੇ ਨੂੰ  ਦੁਨੀਆ ਭਰ ਵਿੱਚ ਆਪਣਾ ਨਾਮ ਚਮਕਾਉਣ ਲਈ ਕੰਮ ਕੀਤਾ। 


 ਪੇਲੇ ਨੇ ਸੈਂਟੋਸ  ਕਲੱਬ ਲਈ 656 ਮੈਚਾਂ ਵਿੱਚ 643 ਗੋਲ ਕੀਤੇ। ਸੰਤੋਸ਼ ਕਲੱਬ ਲਈ ਕਿਸੇ ਖਿਡਾਰੀ ਵੱਲੋਂ ਸਭ ਤੋਂ ਵੱਧ ਗੋਲ ਕਰਨ ਦਾ ਇਹ ਰਿਕਾਰਡ ਹੈ ਅਤੇ ਕਿਸੇ ਵੀ ਨਵੇਂ ਖਿਡਾਰੀ ਲਈ ਉਸ ਦਾ ਰਿਕਾਰਡ ਤੋੜਨਾ ਅਸੰਭਵ ਹੈ। ਪੇਲੇ ਨੇ 15 ਸਾਲ ਦੀ ਉਮਰ ਵਿੱਚ ਸੈਂਟੋਸ ਲਈ ਖੇਡਣਾ ਸ਼ੁਰੂ ਕੀਤਾ ।



NEW SCHOOL EDUCATION SECRETARY:ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਨਵੇਂ ਸਕੱਤਰ, ਪੱਤਰ ਜਾਰੀ (ਪੜ੍ਹੋ ਪੱਤਰ)


 

BREAKING NEWS: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਦਾ ਦਿਹਾਂਤ,

BREAKING NEWS: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਦੀ ਦਿਹਾਂਤ

ਨਵੀਂ ਦਿੱਲੀ 30 ਦਸੰਬਰ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਦੀ ਦਿਹਾਂਤ,  ਹੋ ਗਿਆ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬਾ  ਮੋਦੀ 100 ਸਾਲਾਂ ਦੇ ਸਨ । ਉਹਨਾਂ ਦਾ ਅੱਜ ਤੜਕੇ ਦਿਹਾਂਤ ਹੋ ਗਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੰਦਿਆਂ ਕਿਹਾ 'शानदार शताब्दी का ईश्वर चरणों में विराम... मां में मैंने हमेशा उस त्रिमूर्ति की अनुभूति की है, जिसमें एक तपस्वी की यात्रा, निष्काम कर्मयोगी का प्रतीक और मूल्यों के प्रति प्रतिबद्ध जीवन समाहित रहा है।"

 ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁਖ ਪ੍ਰਗਟ ਕੀਤਾ ਅਤੇ ਕਿਹਾ

"प्रधानमंत्री @narendramodi की माता जी के निधन की दुखद खबर मिली...एक मां का जिंदगी से जाना जीवन की सबसे बड़ी ना पूरी होने वाली कमी है...

दुख की इस घड़ी में प्रधानमंत्री जी और उनके पूरे परिवार के प्रति मैं अपनी संवेदना व्यक्त करता हूं... ईश्वर माता जी को अपने चरणों में निवास दे..."

UGC NET DECEMBER 2022: ONLINE PORTAL FOR UGC NET DECEMBER 2022 OPEN

 ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ  ਕੌਮੀ ਯੋਗਤਾ ਪ੍ਰੀਖਿਆ (ਨੈੱਟ) 21 ਫਰਵਰੀ ਤੋਂ 10 ਮਾਰਚ, 2023 ਤੱਕ ਲੈਣ ਦਾ ਐਲਾਨ ਕੀਤਾ ਹੈ। ਐੱਨਟੀਏ ( NTA)  ਵੱਲੋਂ ਜਾਰੀ ਪ੍ਰੈਸ ਬਿਆਨ  ਅਨੁਸਾਰ  83 ਵਿਸ਼ਿਆਂ ਦੀ ਇਹ ਪ੍ਰੀਖਿਆ ਕੰਪਿਊਟਰ ਆਧਾਰਤ ਟੈਸਟ (ਸੀਬੀਟੀ) ਰਾਹੀਂ ਹੋਵੇਗੀ।

 ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਦੇ ਚੇਅਰਮੈਨ ਐੱਮ. ਜਗਦੀਸ਼ ਕੁਮਾਰ ਅਨੁਸਾਰ ਐੱਨਟੀਏ ਨੂੰ ਯੂਜੀਸੀ ਵੱਲੋਂ ਯੂਜੀਸੀ-ਨੈੱਟ ਦਾ ਇਮਤਿਹਾਨ ਲੈਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

UGC NET TIMELINE 2023

Submission of Online Application Form: 29 December 2022 to 17 January 2023 

Last date for submission of Examination fee (through Credit Card/ Debit Card/Net :18 January 2023 

Banking/UPL Correction in the Particulars in Online Application Form : 19-20 January 2023 (upto 

Announcement of City of Exam Centre: First week of the February 2023

Downloading of Admit Card from NTA Website   : Second week of the February 2023

Dutes of Examination :21 February 2023 to 10 March 2023

Centre, Date and Shift :As indicated on Admit Card

Display of Recorded Responses and Answer Keys : To be announced later on the website 



Official Website of ugc net : 

https://ugcnet.nta.nic.in/www.nta.ac.in

Application Fee : 

General/ Unreserved : Rs. 1100/-

General-EWS/OBC-NCL : Rs. 550/-

SC/ST/PWD/Third gender  : Rs. 275/-

HOW TO APPLY FOR UGC NET 2022

Candidates can apply for UGC-NET December 2022 through the “Online” mode only through the website https://ugcnet.nta.nic.in/

Only one application is to be submitted by a candidate. In no circumstances, candidates will be  allowed to fill more than one Application Form. 

Candidates must strictly follow the instructions given in the Information Bulletin and on the NTA website. Candidates not complying with the instructions shall be summarily disqualified 


Candidates must ensure that the e-mail address and Mobile Number provided in the Online Application Form are their own or Parents/Guardians only as all information/ communication will be sent by NTA through e-mail on the registered e-mail address or SMS on the registered Mobile Number only.


HELPLINE NUMBER UGC NET DECEMBER 2022I

n case any candidate faces difficulty in applying for UGC NET December 2022, he/she may contact on 011 - 40759000 / 011 - 69227700 or e-mail at ugcnet@nta.ac.in 


UGC NET DECEMBER 2022 IMPORTANT LINKS 

LINK FOR APPLYING UGC NET DECEMBER 2022: CLICK HERE  

UGC NET DECEMBER 2022: OFFICIAL NOTIFICATION DOWNLOAD HERE 






CBSE 10TH -12TH DATESHEET OFFICIAL ANNOUNCED: 15 ਫਰਵਰੀ ਤੋਂ ਸ਼ੁਰੂ ਹੋਣਗੀਆਂ ਪ੍ਰੀਖਿਆਵਾਂ ਸੀਬੀਐਸਈ ਨੇ ਡੇਟ ਸੀਟ ਕੀਤੀ ਜਾਰੀ

 


ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਸਾਲ 2023 ਵਿੱਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਦੋਵਾਂ ਜਮਾਤਾਂ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ।


 10ਵੀਂ ਜਮਾਤ ਦਾ ਆਖਰੀ ਪੇਪਰ 21 ਮਾਰਚ ਨੂੰ ਹੋਵੇਗਾ ਅਤੇ 12ਵੀਂ ਜਮਾਤ ਦਾ ਆਖਰੀ ਪੇਪਰ 5 ਅਪ੍ਰੈਲ ਨੂੰ ਹੋਵੇਗਾ। 



ਬੋਰਡ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੈਕਟੀਕਲ ਪ੍ਰੀਖਿਆ, ਅੰਦਰੂਨੀ ਮੁਲਾਂਕਣ ਅਤੇ ਪ੍ਰੋਜੈਕਟ ਵਰਕ 1 ਜਨਵਰੀ, 2023 ਤੋਂ ਸ਼ੁਰੂ ਹੋਵੇਗਾ। ਇਸ ਵਿੱਚ ਅਹਿਮ ਗੱਲ ਇਹ ਹੈ ਕਿ ਵਿਸ਼ੇ ਅਨੁਸਾਰ ਪ੍ਰੋਗਰਾਮ ਸਬੰਧਤ ਸਕੂਲਾਂ ਵੱਲੋਂ ਜਾਰੀ ਕੀਤਾ ਜਾਵੇਗਾ। ਸੀਬੀਐਸਈ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਸਕੂਲਾਂ ਦੇ ਨਾਲ-ਨਾਲ ਵਿਦਿਆਰਥੀਆਂ ਲਈ ਇੱਕ ਗਾਈਡਲਾਈਨ ਜਾਰੀ ਕੀਤੀ ਹੈ।

ਦੋਵਾਂ ਜਮਾਤਾਂ ਦੀ ਪ੍ਰੀਖਿਆ ਦੀ ਡੇਟਸ਼ੀਟ ਦੇਖਣ ਲਈ ਇੱਥੇ ਕਲਿੱਕ ਕਰੋ...

DOWNLOAD CBSE OFFICIAL DATESHEET 10TH CLASS AND 10+2 CLASS HERE

ਵਿਜੀਲੈਂਸ ਵੱਲੋਂ 50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਸਬ ਇੰਸਪੈਕਟਰ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ 50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਸਬ ਇੰਸਪੈਕਟਰ ਗ੍ਰਿਫ਼ਤਾਰ


ਚੰਡੀਗੜ, 29 ਦਸੰਬਰ:

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਥਾਣਾ ਮੌੜ, ਜਿਲਾ ਬਠਿੰਡਾ ਵਿਖੇ ਤਾਇਨਾਤ ਸਬ-ਇੰਸਪੈਕਟਰ (ਐਸਆਈ) ਬਲਜੀਤਪਾਲ ਸਿੰਘ ਨੂੰ 50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਮੁਲਾਜ਼ਮ ਨੂੰ ਸ਼ਿਕਾਇਤਕਰਤਾ ਰਾਕੇਸ਼ ਕੁਮਾਰ ਵਾਸੀ ਪ੍ਰਤਾਪ ਨਗਰ, ਬਠਿੰਡਾ ਸ਼ਹਿਰ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ।



ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪੁਲਿਸ ਮੁਲਾਜ਼ਮ ਨੇ ਉਸ ਨੂੰ ਇੱਕ ਪੁਲਿਸ ਸ਼ਿਕਾਇਤ ਦੀ ਜਾਂਚ ਦੇ ਮਾਮਲੇ ਵਿੱਚ ਨਾਮਜ਼ਦ ਕਰਨ ਦੀ ਧਮਕੀ ਦੇ ਕੇ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ।

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਦੋਸ਼ੀ ਪੁਲਿਸ ਮੁਲਾਜ਼ਮ ਨੇ ਸਵੇਰੇ ਉਸ ਤੋਂ 20 ਹਜ਼ਾਰ ਰੁਪਏ ਲੈ ਲਏ ਅਤੇ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਹੈ। ਰਾਕੇਸ਼ ਕੁਮਾਰ ਨੇ ਰਿਸ਼ਵਤ ਦੀ ਇਹ ਰਕਮ ਦੇਣ ਵੇਲੇ ਸਬੂਤ ਵਜੋਂ ਸਾਰੀ ਗੱਲਬਾਤ ਨੂੰ ਰਿਕਾਰਡ ਕਰ ਲਿਆ।

ਉਕਤ ਦੋਸ਼ੀ ਪੁਲਿਸ ਮੁਲਾਜ਼ਮ ਨੇ ਸ਼ਿਕਾਇਤਕਰਤਾ ਨੂੰ ਧਮਕੀ ਦੇ ਕੇ ਕਿਹਾ ਕਿ ਉਸ ਦਾ ਤਬਾਦਲਾ ਕਿਸੇ ਹੋਰ ਥਾਣੇ ਵਿੱਚ ਹੋ ਚੁੱਕਾ ਹੈ ਪਰ ਜਾਣ ਤੋੰ ਪਹਿਲਾਂ ਉਸ ਵੱਲੋਂ ਰਿਸ਼ਵਤ ਦੀ ਰਕਮ ਨਾ ਦੇਣ ਦੀ ਸੂਰਤ ਵਿੱਚ ਸ਼ਿਕਾਇਤਕਰਤਾ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਪੁਲਿਸ ਕੇਸ ਵਿੱਚ ਨਾਮਜ਼ਦ ਕਰਕੇ ਜਾਵਾਂਗਾ।

ਬੁਲਾਰੇ ਨੇ ਅੱਗੇ ਕਿਹਾ ਕਿ ਬਿਊਰੋ ਨੇ ਦੋਸ਼ਾਂ ਦੀ ਪੜਤਾਲ ਉਪਰੰਤ ਦੋਸ਼ੀ ਨੂੰ ਫੜ੍ਹਨ ਲਈ ਜਾਲ ਵਿਛਾਇਆ। ਉਕਤ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 30,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।

ਬਿਊਰੋ ਦੀ ਟੀਮ ਨੇ ਪੁਲਿਸ ਕਰਮਚਾਰੀ ਦੇ ਕਬਜ਼ੇ 'ਚੋਂ 50 ਹਜ਼ਾਰ ਰੁਪਏ ਬਰਾਮਦ ਕਰ ਲਏ ਜੋ ਉਸ ਨੇ ਰਿਸ਼ਵਤ ਵਜੋਂ ਦੋ ਵਾਰ ਲਏ ਸਨ। ਇਸ ਸਬੰਧੀ ਉਕਤ ਪੁਲਿਸ ਮੁਲਾਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਵਿਜੀਲੈਂਸ ਦੇ ਥਾਣਾ ਬਠਿੰਡਾ ਵਿਖੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

MCQ ON RAY OPTICS : QUIZ RAY OPTICS PART-4

 

1/6
The focal length of a lens of power 2.5 dioptres is:
a) 5 cm
b) 1. 25 cm
c) 40 cm
d) 25 cm
Explanation: Power of a lens is a measure of the convergence or divergence produced by a lens. The power of a lens is defined as the reciprocal of the focal length. S.I unit of power = Dioptre (D) Power of lense = 1/ focal length in meter.
2/6
The phenomenon of total internal reflection is seen when angle of incidence is:
a) 90°
b) 0°
c) 45°
d)greater than or equal to critical angle
3/6
The focal length of a plane glass plate is infinite what will be power ?
a) 0
b) infinite
c) both a and b
d) None of these
4/6
Optical fibre is an application of
interference
total internal reflection
reflection
none of these
5/6
‘Mirage’ is a phenomenon due to:
a) Reflection of light
b) Refraction of light
c) Total internal reflection of light
d) Diffraction of light
6/6
A substance has critical angle 45 degree for yellow light. What is its refractive index?
μ = 1.414
μ = 2.414
μ = 3.414
none of these
Explanation: use formulae : μ =1/sin 45
Result:

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends