ਰੋਜਗਾਰ ਅਤੇ ਕਾਰੋਬਾਰ ਬਿਓਰੋ ਵਲੋਂ ਮਿਤੀ 2 ਜਨਵਰੀ 2023 ਨੂੰ ਕੀਤਾ ਜਾ ਰਿਹਾ ਹੈ ਵਾਕ ਇਨ ਇੰਟਰਵਿਊ ਦਾ ਆਯੋਜਨ

 

*ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵਲੋਂ ਮਿਤੀ 2 ਜਨਵਰੀ 2023 ਨੂੰ ਕੀਤਾ ਜਾ ਰਿਹਾ ਹੈ ਵਾਕ ਇਨ ਇੰਟਰਵਿਊ ਦਾ ਆਯੋਜਨ*


 ਐਸ.ਏ.ਐਸ ਨਗਰ 30 ਦਸੰਬਰ 

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵਲੋਂ ਜਿਲ੍ਹੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ ਦੇ ਅਵਸਰ ਮੁੱਹਈਆ ਕਰਵਾਉਣ ਲਈ ਮਿਤੀ 2 ਜਨਵਰੀ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਐਮ.ਜੀ. ਬੇਕਰਜ਼ ਪ੍ਰਾ:ਲਿਮ: (ਨਿੱਕ ਬੇਕਰਜ਼) ਪਲਾਟ ਨੰ: ਬੀ-29, ਫੇਜ਼-3, ਇੰਡਸਟ੍ਰੀਅਲ ਏਰੀਆ, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਵੇਟਰ, ਕੁੱਕ, ਕੋਫੀ ਮਾਸਟਰ, ਹਾਊਸਕੀਪਿੰਗ ਸਟਾਫ, ਅਸਿਸਟੈਂਟ ਮੈਨੇਜਰ, ਡਰਾਈਵਰ ਆਦਿ ਆਸਾਮੀਆਂ ਲਈ ਵਾਕ ਇਨ ਇੰਟਰਵਿਊ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਮੈਟ੍ਰਿਕ ਅਤੇ ਗ੍ਰੈਜੂਏਟ (ਕਿਸੇ ਵੀ ਸਟਰੀਮ ਵਿੱਚ) ਪਾਸ ਪ੍ਰਾਰਥੀ ਭਾਗ ਲੈ ਸਕਦੇ ਹਨ। 



ਵਧੇਰੇ ਜਾਣਕਾਰੀ ਦਿੰਦਿਆਂ ਡਿੰਪਲ ਥਾਪਰ, ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ ਪਲੇਸਮੈਂਟ ਕੈਂਪ, ਸਵੈ-ਰੋਜਗਾਰ ਕੈਂਪ, ਸਕਿੱਲ਼ ਕੈਂਪ ਆਦਿ ਦਾ ਆਯੋਜਨ ਸਮੇਂ-ਸਮੇਂ ਤੇ ਕੀਤਾ ਜਾਂਦਾ ਹੈ ਤਾਂ ਜੋ ਜਿਲ੍ਹੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜਗਾਰ ਦੇ ਅਵਸਰ ਮੁਹੱਈਆ ਕਰਵਾਏ ਜਾ ਸਕਣ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਆਤਮਨਿਰਭਰ ਬਣਾਇਆ ਜਾ ਸਕੇ। ਉਨਾਂ ਜਿਲ੍ਹੇ ਦੇ ਬੇਰੁਜ਼ਗਾਰ ਯੋਗ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੋੜੀਂਦੇ ਦਸਤਾਵੇਜ ਅਤੇ ਰਿਜੀਊਮ ਨਾਲ ਲੈ ਕੇ ਉਕਤ ਵਾਕ ਇੰਨ ਇੰਟਰਵਿਊ ਵਿੱਚ ਨਿਰਧਾਰਿਤ ਸਥਾਨ ਤੇ ਸਮੇਂ ਸਿਰ ਪਹੁੰਚਣ ਅਤੇ ਇਸ ਵਾਕ ਇੰਨ ਇੰਟਰਵਿਊ ਦਾ ਵੱਧ ਤੋਂ ਵੱਧ ਲਾਭ ਲੈਣ ।

RECENT UPDATES

School holiday

DIRECT LINK JNV Result 2023: Check Your Results Online Now

JNV Result 2023: Check Your Results Online Now The Jawahar Navodaya Vidyalaya Samiti (NVS) will  announce the results of the JNV Class 6 Ent...