ਸਿੱਖਿਆ ਮੰਤਰੀ ਵੱਲੋਂ 4161 ਮਾਸਟਰ ਕੇਡਰ ਅਧਿਆਪਕਾਂ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰ ਦਾ ਭਰੋਸਾ

ਸਿੱਖਿਆ ਮੰਤਰੀ ਵੱਲੋਂ 4161 ਮਾਸਟਰ ਕੇਡਰ ਅਧਿਆਪਕਾਂ ਨੂੰ ਜਲਦੀ ਨਿਯੁਕਤੀ ਪੱਤਰ ਜਾਰੀ ਕਰਨ ਦਾ ਭਰੋਸਾ


4161 ਮਾਸਟਰ ਕੇਡਰ ਅਧਿਆਪਕ ਯੂਨੀਅਨ ਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਪੈਨਲ ਮੀਟਿੰਗ



ਚੰਡੀਗੜ੍ਹ/ਸੰਗਰੂਰ, 31 ਦਸੰਬਰ , 2022 (ਦਲਜੀਤ ਕੌਰ)  : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੱਖ-ਵੱਖ ਅਧਿਆਪਕ ਯੂਨੀਅਨਾਂ ਨਾਲ ਚੰਡੀਗੜ੍ਹ ਪੰਜਾਬ ਭਵਨ ਵਿਖੇ ਮੀਟਿੰਗਾਂ ਕੀਤੀਆਂ। ਇਸ ਤਹਿਤ 4161 ਮਾਸਟਰ ਕੇਡਰ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਸੰਦੀਪ ਸਿੰਘ ਗਿੱਲ ਦੀ ਅਗਵਾਈ ਵਿਚ ਮੀਟਿੰਗ ਹੋਈ। ਜਿਸ ਵਿਚ ਯੂਨੀਅਨ ਵੱਲੋਂ ਯੂਨੀਅਨ ਵੱਲੋਂ 4161 ਮਾਸਟਰ ਕੇਡਰ ਅਧਿਆਪਕਾਂ ਨੂੰ ਜਲਦੀ ਨਿਯੁਕਤੀ ਪੱਤਰ ਦੇਣ ਦੀ ਮੰਗ ਕੀਤੀ ਗਈ। 



ਸਿੱਖਿਆ ਮੰਤਰੀ ਜੀ ਨੇ ਭਰੋਸਾ ਦਿੱਤਾ ਕੇ ਬਹੁਤ ਜਲਦ 4161 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਕੇ ਸਕੂਲਾਂ ਵਿਚ ਭੇਜਿਆ ਜਾ ਰਿਹਾ ਹੈ। ਯੂਨੀਅਨ ਵੱਲੋਂ ਸਿੱਖਿਆ ਮੰਤਰੀ ਅੱਗੇ ਇਹ ਮੰਗ ਵੀ ਰੱਖੀ ਗਈ ਕੇ 4161 ਮਾਸਟਰ ਕੇਡਰ ਭਰਤੀ ਬਾਰਡਰ ਕੇਡਰ ਦੀ ਭਰਤੀ ਨਹੀਂ ਹੈ। ਕਿਉਂਕਿ ਵਿਭਾਗ ਦੇ 24-01-2022 ਦੇ ਸੋਧ ਪੱਤਰ ਅਨੁਸਾਰ ਬਾਰਡਰ ਕੇਡਰ ਤੋਂ ਪੂਰੇ ਪੰਜਾਬ ਦੀ ਭਰਤੀ ਕਰ ਦਿੱਤੀ ਗਈ ਸੀ। ਇਸ ਲਈ ਸਾਰੇ ਪੰਜਾਬ ਦੇ ਜਿਲ੍ਹਿਆਂ ਵਿੱਚ ਸਟੇਸ਼ਨ ਖੋਲ੍ਹੇ ਜਾਣ। ਇਸ ਮੰਗ ਉੱਪਰ ਸਿੱਖਿਆ ਮੰਤਰੀ ਜੀ ਨੇ ਵਿਚਾਰ ਕਰਨ ਦਾ ਭਰੋਸਾ ਦਿੱਤਾ।ਇਸ ਤੋਂ ਇਲਾਵਾ ਸਾਇੰਸ, ਮੈਥ ਅਤੇ ਅੰਗਰੇਜ਼ੀ ਦੀਆਂ 598 ਪੋਸਟਾਂ ਨੂੰ ਡੀ ਰਿਜ਼ਰਵ ਕਰਨ ਦੀ ਮੰਗ ਰੱਖੀ ਗਈ, ਪਰ ਸਿੱਖਿਆ ਮੰਤਰੀ ਨੇ ਕਾਨੂੰਨੀ ਅੜਚਣਾਂ ਹੋਣ ਕਾਰਨ ਪੋਸਟਾਂ ਨੂੰ ਡੀ ਰਿਜ਼ਰਵ ਕਰਨ ਵਿੱਚ ਅਸਮਰੱਥਤਾ ਜਤਾਈ ਪ੍ਰਤੂੰ ਸਿੱਖਿਆ ਮੰਤਰੀ ਨੇ 4161 ਅਸਾਮੀਆਂ 'ਚ ਬੈਕਲੌਗ ਪੋਸਟਾਂ ਨੂੰ ਡੀ ਰਿਜ਼ਰਵ ਕਰਨ ਦਾ ਭਰੋਸਾ ਦਿੱਤਾ।

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends