ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਅਧਿਆਪਕ ਮਸਲਿਆਂ ਸਬੰਧੀ ਹੋਈ ਵਿਸਥਾਰਿਤ ਮੀਟਿੰਗ*

*ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਅਧਿਆਪਕ ਮਸਲਿਆਂ ਸਬੰਧੀ ਹੋਈ ਵਿਸਥਾਰਿਤ ਮੀਟਿੰਗ* ਚੰਡੀਗੜ੍ਹ 30 ਦਸੰਬਰ (jobsof today admin)
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਮੀਟਿੰਗ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਸੁਰਿੰਦਰ ਕੁਮਾਰ ਪੁਆਰੀ, ਬਾਜ ਸਿੰਘ ਖਹਿਰਾ, ਬਲਜੀਤ ਸਿੰਘ ਸਲਾਣਾ, ਸੁਖਵਿੰਦਰ ਸਿੰਘ ਚਾਹਲ, ਸੁਖਰਾਜ ਸਿੰਘ ਕਾਹਲੋਂ, ਸੁਖਜਿੰਦਰ ਸਿੰਘ ਹਰੀਕਾ, ਅਮਨਬੀਰ ਸਿੰਘ ਗੁਰਾਇਆ, ਸ਼ਮਸ਼ੇਰ ਸਿੰਘ, ਨਵਪ੍ਰੀਤ ਬੱਲੀ ਅਤੇ ਨਿਤਿਨ ਸੋਢੀ ਦੀ ਅਗਵਾਈ ਵਿੱਚ ਹੋਈ।* ਮੀਟਿੰਗ ਵਿੱਚ ਸਪੈਸ਼ਲ ਸਕੱਤਰ ਸਿੱਖਿਆ, ਡੀ ਜੀ ਐਸ ਈ, ਡਾਇਰੈਕਟਰ ਐਸ ਸੀ ਈ ਆਰ ਟੀ, ਡੀ ਪੀ ਆਈ ਸੈਕੰਡਰੀ ਅਤੇ ਪ੍ਰਾਇਮਰੀ ਸਮੇਤ ਸਿੱਖਿਆ ਅਧਿਕਾਰੀ ਮੌਜੂਦ ਸਨ। ਪਿਛਲੀ ਸਰਕਾਰ ਵਲੋਂ ਕੀਤੀਆਂ ਗਈਆਂ ਵਿਕਟੇਮਾਈਜੇਸ਼ਨਾਂ ਹੁਣ ਤੱਕ ਵੀ ਰੱਦ ਨਾ ਕਰਨ ਅਤੇ ਸਜਾਵਾਂ ਬਰਕਰਾਰ ਰੱਖਣ 'ਤੇ ਆਗੂਆਂ ਵਲੋਂ ਸਖਤ ਇਤਰਾਜ ਕੀਤਾ ਗਿਆ। ਜਿਸ 'ਤੇ ਮੰਤਰੀ ਜੀ ਵਲੋਂ ਦੋ ਹਫਤੇ ਵਿੱਚ ਨਿਜੀ ਸੁਣਵਾਈ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ। ਸੰਘਰਸ਼ਾਂ ਦੌਰਾਨ ਅਧਿਆਪਕਾਂ ਤੇ ਬਣਾਏ ਗਏ ਪੁਲਿਸ ਕੇਸਾਂ ਸਬੰਧੀ ਰਿਪੋਰਟ ਅਤੇ ਅਪੀਲਾਂ ਸਿੱਖਿਆ ਮੰਤਰੀ ਜੀ ਨੂੰ ਭੇਜੀਆਂ ਜਾਣਗੀਆਂ। ਪੀ ਪੀ ਪੀ ਮੋਡ ਦੀਆਂ ਟਰਮੀਨੇਸ਼ਨਾਂ ਸਬੰਧੀ ਡੀ ਜੀ ਐਸ ਈ ਨਾਲ ਮੀਟਿੰਗ ਕਰਨ ਦੀ ਹਦਾਇਤ ਕੀਤੀ ਗਈ। ਪਿਛਲੇ ਸਮੇਂ ਵਿੱਚ ਉੱਚ ਸਿੱਖਿਆ ਅਧਿਕਾਰੀਆਂ ਤੇ ਵੀ ਮਨਮਾਨੇ ਢੰਗ ਨਾਲ ਕੀਤੀਆਂ ਗਈਆਂ ਕਾਰਵਾਈਆਂ ਨੂੰ ਰੀਵਿਊ ਕਰਨ ਦੀ ਮੰਗ ਕੀਤੀ ਗਈ। ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਨਵੀਂ ਸਿੱਖਿਆ ਨੀਤੀ 2020 ਨੂੰ ਮੋਰਚੇ ਵਲੋਂ ਰੱਦ ਕੀਤਾ ਗਿਆ ਅਤੇ ਪੰਜਾਬ ਦੇ ਇਤਿਹਾਸ, ਸਭਿਆਚਾਰਕ ਵਿਰਸੇ, ਪੰਜਾਬੀ ਬੋਲੀ ਅਤੇ ਭਵਿਖੀ ਲੋੜਾਂ ਅਨੁਸਾਰ ਪੰਜਾਬ ਦੀ ਸਿੱਖਿਆ ਨੀਤੀ ਦਾ ਖਰੜਾ ਜਾਰੀ ਕਰਨ ਦੀ ਮੰਗ ਕੀਤੀ ਗਈ। ਪਿਛਲੀ ਸਰਕਾਰ ਸਮੇਂ 2018 ਤੋਂ ਸੇਵਾ ਨਿਯਮਾਂ ਵਿੱਚ ਅਧਿਆਪਕ ਅਤੇ ਮੁਲਾਜ਼ਮ ਵਿਰੋਧੀ ਸੋਧਾਂ ਰੱਦ ਕਰਨ ਦੀ ਮੰਗ 'ਤੇ ਇਸ ਸਬੰਧੀ ਕੀਤੀ ਜਾ ਰਹੀ ਕਾਰਵਾਈ ਨੂੰ ਤੇਜ ਕਰਨ ਦੀ ਸਹਿਮਤੀ ਦਿੱਤੀ ਗਈ ਤਾਂ ਜੋ ਇਨ੍ਹਾਂ ਨਿਯਮਾਂ ਕਾਰਨ ਪੈਦਾ ਹੋ ਰਹੀਆਂ ਮੁਸ਼ਕਿਲਾਂ ਤੋਂ ਬਚਿਆ ਜਾ ਸਕੇ। ਹਰ ਵਰਗ ਦੀ ਪਦਉਨਤੀ ਕਰਨ ਅਤੇ ਪਦਉਨਤੀ ਉਪਰੰਤ ਸਾਲਾਨਾ ਤਰੱਕੀ ਲਈ ਵਿਭਾਗੀ ਪ੍ਰੀਖਿਆ ਦੀ ਸ਼ਰਤ ਰੱਦ ਕਰਨ, ਪੁਰਾਣੀ ਪੈਨਸ਼ਨ ਹੂਬਹੂ ਬਹਾਲ ਕਰਨ ਸਬੰਧੀ ਪੂਰਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਗਈ। ਰਹਿੰਦਾ ਮਹਿੰਗਾਈ ਭੱਤਾ ਅਤੇ ਬਕਾਇਆ ਜਾਰੀ ਕਰਨ, ਪੰਜਵੇਂ ਤਨਖਾਹ ਕਮਿਸ਼ਨ ਵਲੋਂ ਅਧਿਆਪਕਾਂ ਨੂੰ ਦਿੱਤੀ ਗਈ ਅਪਗਰੇਡਿਡ ਗਰੇਡ ਪੇਅ ਨੂੰ ਬਰਕਰਾਰ ਰੱਖਦਿਆਂ ਜਨਵਰੀ 2016 ਨੂੰ ਬਣਦੇ 125% ਮਹਿੰਗਾਈ ਭੱਤੇ 'ਤੇ ਛੇਵੇਂ ਤਨਖਾਹ ਕਮਿਸ਼ਨ ਵਲੋਂ ਕੀਤੀ ਗਈ ਸ਼ਿਫਾਰਿਸ਼ ਅਨੁਸਾਰ ਤਨਖਾਹ ਦੁਹਰਾਈ ਦਾ ਵਾਧਾ ਦੇਣ ਦੀ ਮੰਗ ਕੀਤੀ ਗਈ। ਮਾਨਯੋਗ ਹਾਈਕੋਰਟ ਵਲੋਂ 113% ਤੋਂ 119% ਮਹਿੰਗਾਈ ਭੱਤੇ ਦਾ ਫੈਸਲਾ ਜਨਰਲਾਈਜ਼ ਕਰਨ, ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ ਬਹਾਲ ਕਰਨ ਦੀ ਮੰਗ ਮੁੱਖ ਮੰਤਰੀ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਗਿਆ। ਸਿੱਖਿਆ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਸ਼ਿਫਟ ਕਰਨ ਦੀ ਮੰਗ ਤੇ ਸਿੱਖਿਆ ਪ੍ਰੋਵਾਈਡਰਾਂ ਨੂੰ ਪੱਕੇ ਕਰਨ ਲਈ 7 ਜਨਵਰੀ ਤੋਂ ਕਾਰਵਾਈ ਕਰਨ ਉਪਰੰਤ ਵਲੰਟੀਅਰਾਂ ਅਤੇ ਕੰਪਿਊਟਰ ਅਧਿਆਪਕਾਂ ਨੂੰ ਕ੍ਰਮਵਾਰ ਪੱਕੇ ਕਰਨ ਦਾ ਭਰੋਸਾ ਦਿੱਤਾ। ਈ ਟੀ ਟੀ ਤੋਂ ਮਾਸਟਰ ਕਾਡਰ ਵਿੱਚ ਪਦਉਨਤੀਆਂ ਸਬੰਧੀ ਡੀ ਪੀ ਆਈ ਐਲੀਮੈੰਟਰੀ ਨਾਲ ਜਲਦ ਮੀਟਿੰਗ ਕਰਨ ਦੀ ਹਦਾਇਤ ਕੀਤੀ ਗਈ। ਮਾਸਟਰ ਤੋਂ ਲੈਕਚਰਾਰ ਪਦਉਨਤੀਆਂ ਜਲਦ ਕਰਨ ਦੀ ਸਹਿਮਤੀ ਹੋਈ, ਸਤੰਬਰ 2019 ਤੋਂ ਲਟਕਿਆ ਸਰੀਰਕ ਸਿੱਖਿਆ ਲੈਕਚਰਾਰਾਂ ਨੂੰ ਹਾਜ਼ਰ ਕਰਵਾਉਣ ਦਾ ਮਸਲਾ ਅਗਲੇ ਹਫ਼ਤੇ ਤੱਕ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਸਿੱਖਿਆ ਸਕੱਤਰ ਨਾਲ ਸਬੰਧਤ ਮਾਮਲਿਆਂ ਸਬੰਧੀ 7 ਜਨਵਰੀ ਤੋਂ ਬਾਅਦ ਮੀਟਿੰਗ ਕੀਤੀ ਜਾਵੇਗੀ। ਹਰ ਵਰਗ ਦੀਆਂ ਪਦਉਨਤੀਆਂ ਸੀਨੀਆਰਤਾ ਅਨੁਸਾਰ ਕਰਨ, 8886 ਦੀ ਸੀਨੀਆਰਤਾ 1.4.2018 ਤੋਂ ਫਿਕਸ ਕਰਨ, ਹੈੱਡ ਟੀਚਰ ਦੀਆਂ ਖਤਮ ਕੀਤੀਆਂ1904 ਪੋਸਟਾਂ ਬਹਾਲ ਕਰਦਿਆਂ ਹਰ ਪ੍ਰਾਇਮਰੀ ਸਕੂਲ ਵਿੱਚ ਹੈੱਡ ਟੀਚਰ ਦੀ ਪੋਸਟ ਅਤੇ ਜਮਾਤਵਾਰ ਅਧਿਆਪਕ ਦੇਣ, ਅਪਰ ਪ੍ਰਾਇਮਰੀ ਵਿੱਚ ਵਿਸ਼ਾਵਾਰ ਅਧਿਆਪਕ ਅਤੇ ਕਲਰਕ ਦੇਣ, ਹਰ ਸਕੂਲ ਵਿੱਚ ਚੌਕੀਦਾਰ ਅਤੇ ਸਫਾਈ ਸੇਵਕ ਦੇਣ, ਵੱਖ-ਵੱਖ ਪ੍ਰੋਜੈਕਟਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਪਿੱਤਰੀ ਸਕੂਲਾਂ ਵਿੱਚ ਭੇਜ ਕੇ ਪ੍ਰੋਜੈਕਟ ਬੰਦ ਕਰਨ ਦੀ ਮੰਗ ਕੀਤੀ ਗਈ। ਇੱਥੋਂ ਤੱਕ ਕਿ ਸਰਕਾਰ ਦਾ ਲੋਕ ਸੰਪਰਕ ਵਿਭਾਗ ਹੋਣ ਦੇ ਬਾਵਜੂਦ ਵੱਖ-ਵੱਖ ਦਫਤਰਾਂ ਵਿੱਚ ਅਧਿਆਪਕਾਂ ਨੂੰ ਮੀਡੀਆ ਸਲਾਹਕਾਰ ਰੱਖਿਆ ਹੋਇਆ ਹੈ। ਐਸ ਐਲ ਏ ਦੀ ਪੋਸਟ ਦਾ ਨਾਂ ਤਬਦੀਲ ਕਰਨ ਲਈ ਚੱਲ ਰਹੀ ਕਾਰਵਾਈ ਦੀ ਜਾਣਕਾਰੀ ਦਿੱਤੀ ਗਈ। ਗਰੇਡ ਪੇਅ 3200 ਕਰਨ ਵਾਰੇ ਹਾਲੇ ਉਡੀਕ ਕਰਨ ਲਈ ਕਿਹਾ ਗਿਆ ਹੈ। ਨਾਨ-ਟੀਚਿੰਗ ਦੀ ਪਦਉਨਤੀ ਸਮੇਂ ਟੈੱਟ ਦੀ ਸ਼ਰਤ ਖਤਮ ਕਰਨ, ਸ਼ਰਤਾਂ ਪੂਰੀਆਂ ਕਰ ਚੁੱਕੇ ਨਾਨ-ਟੀਚਿੰਗ ਸਟਾਫ ਦੀਆਂ ਪਦਉਨਤੀਆਂ ਕਰਨ ਅਤੇ ਉੱਚ ਸਿੱਖਿਆ ਪ੍ਰਾਪਤ ਨਾਨ-ਟੀਚਿੰਗ ਸਟਾਫ ਦੀ ਪਦਉਨਤੀ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਗਈ। ਸਾਂਝੇ ਅਧਿਆਪਕ ਮੋਰਚੇ ਨੇ ਡੀ ਪੀ ਆਈ ਸੈਕੰਡਰੀ ਦੀ ਪੋਸਟ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਿੱਚੋਂ ਹੀ ਭਰਨ ਦੀ ਮੰਗ ਕੀਤੀ। ਸਾਰੇ ਵਰਗਾਂ ਦੀਆਂ ਖਾਲੀ ਆਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ ਕਰਨ, ਚਾਲੂ ਸਾਰੀਆਂ ਭਰਤੀਆਂ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ ਗਈ। 15.01.2015 ਅਤੇ 17.7.2020 ਦਾ ਪੱਤਰ ਰੱਦ ਕਰਨ ਵਾਰੇ ਮੁੱਖ ਮੰਤਰੀ ਨਾਲ ਚਰਚਾ ਕਰਕੇ ਫੈਸਲਾ ਲੈਣ ਦਾ ਭਰੋਸਾ ਦਿੱਤਾ। ਏ ਸੀ ਪੀ ਲਾਗੂ ਕਰਨ, ਓ ਡੀ ਐਲ ਅਧਿਆਪਕਾਂ ਨੂੰ ਰੈਗੂਲਰ ਕਰਨ, 180 ਟੈਟ ਪਾਸ ਈ ਟੀ ਟੀ ਅਤੇ ਸਿੱਧੀ ਭਰਤੀ ਵਾਲੇ 1558 ਐਚ ਟੀ ਅਤੇ 375 ਸੀ ਐਚ ਟੀ ਵਿੱਚੋਂ 108 ਐਚ ਟੀ ਅਤੇ 18 ਸੀ ਐਚ ਟੀ ਤੇ ਲਾਗੂ ਕੀਤੇ ਕੇਂਦਰੀ ਸਕੇਲ ਦੀ ਥਾਂ ਪੰਜਾਬ ਦਾ ਸਕੇਲ ਲਾਗੂ ਕਰਨ ਸਬੰਧੀ ਡੀ ਪੀ ਆਈ ਨੂੰ ਮਸਲਾ ਦੇਖਣ ਦੀ ਹਦਾਇਤ ਕੀਤੀ ਗਈ। 228 ਪੀ ਟੀ ਆਈਜ਼ ਨੂੰ ਪਿਤਰੀ ਸਕੂਲਾਂ ਵਿੱਚ ਭੇਜਣ ਲਈ ਜਲਦ ਹੁਕਮ ਜਾਰੀ ਕੀਤੇ ਜਾਣਗੇ ਅਤੇ ਪ੍ਰਾਇਮਰੀ ਵਿੱਚ ਖੇਡ ਅਧਿਆਪਕਾਂ ਦੀਆਂ ਪੋਸਟਾਂ ਦਿੱਤੀਆਂ ਜਾਣਗੀਆਂ। ਵਿਭਾਗੀ ਤਰੱਕੀਆਂ ਦਾ ਕੋਟਾ 75% ਕਰਨ, ਸੰਵਿਧਾਨ ਅਨੁਸਾਰ ਰਾਖਵਾਂਕਰਨ ਪੂਰਾ ਕਰਨ, ਹਰ ਤਰ੍ਹਾਂ ਦੇ ਗੈਰਵਿਦਿਅਕ ਕੰਮ ਲੈਣੇ ਬੰਦ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ। ਬੀ ਪੀ ਈ ਓ ਦੀਆਂ ਪੋਸਟਾਂ ਜਨਵਰੀ ਦੇ ਪਹਿਲੇ ਹਫਤੇ ਵਿੱਚ ਭਰਨ ਦਾ ਭਰੋਸਾ ਦਿੱਤਾ ਗਿਆ। ਦਸੰਬਰ ਮਹੀਨੇ ਦੀ ਤਨਖਾਹ ਦਾ ਬਜਟ ਜ਼ਿਲ੍ਹਿਆਂ ਦੀ ਮੰਗ ਅਨੁਸਾਰ ਜਾਰੀ ਕਰਨ ਅਤੇ ਅਗਲੇ ਮਹੀਨਿਆਂ ਲਈ ਤਨਖਾਹ ਦੇ ਬਜਟ ਦੀ ਸਰਕਾਰ ਤੋਂ ਮੰਗ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਸਾਲਾਨਾ ਪ੍ਰੀਖਿਆਵਾਂ ਸਮੇ ਪ੍ਰੀਖਿਆ ਕੇਂਦਰਾਂ ਵਿੱਚ ਲੋੜ ਤੋਂ ਵੱਧ ਸਟਾਫ (ਆਬਜਰਵਰ ਅਤੇ ਵਿਜੀਲੈੰਸ ਆਦਿ ) ਨਾ ਲਗਾਉਣ ਦੀ ਸਹਿਮਤੀ ਹੋਈ। ਕੋਰੋਨਾ ਲੀਵ ਸਬੰਧੀ ਪੱਤਰ ਜਲਦ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਰਟੀਫਿਕੇਟ ਫੀਸ ਅਤੇ ਜੁਰਮਾਨੇ ਵਸੂਲਣ ਦਾ ਵਿਰੋਧ ਕੀਤਾ ਗਿਆ। ਹੋਈਆਂ ਬਦਲੀਆਂ ਅਧਿਆਪਕ ਦੀ ਇੱਛਾ ਅਨੁਸਾਰ ਲਾਗੂ ਕਰਨ ਜਾਂ ਰੱਦ ਕਰਨ ਦੀ ਮੰਗ ਤੇ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਤਜਵੀਜ਼ ਭੇਜਣ ਦੀ ਹਦਾਇਤ ਕੀਤੀ ਗਈ। ਨੇਤਰਹੀਣ, ਤਲਾਕਸ਼ੁਦਾ ਆਦਿ ਦੀਆਂ ਬਦਲੀਆਂ ਦੇ ਮਾਮਲੇ ਤੁਰੰਤ ਨਿਪਟਾਉਣ ਦਾ ਫੈਸਲਾ ਕੀਤਾ ਗਿਆ। ਲੁਧਿਆਣਾ ਜ਼ਿਲ੍ਹੇ ਦੀ ਕੰਪਿਊਟਰ ਅਧਿਆਪਕਾ ਦੀ ਦੁਰਘਟਨਾ ਵਿੱਚ ਮੌਤ ਹੋਣ ਤੇ ਪਰਿਵਾਰ ਨੂੰ ਸਹਾਇਤਾ ਅਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਗਈ। ਮੀਟਿੰਗ ਵਿੱਚ ਹੋਰਨਾਂ ਤੋਂ ਬਿਨਾ ਕੁਲਦੀਪ ਸਿੰਘ ਦੌੜਕਾ, ਕ੍ਰਿਸਨ ਸਿੰਘ ਦੁੱਗਾਂ, ਅਮਰਜੀਤ ਸਿੰਘ, ਜਸਪਾਲ ਸੰਧੂ, ਮਲਕੀਤ ਸਿੰਘ ਕੱਦ ਗਿੱਲ ਆਦਿ ਸ਼ਾਮਲ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends