Sunday, 19 December 2021

ਮੁੱਖ ਮੰਤਰੀ ਦੇ ਸ਼ਹਿਰ ਵਿੱਚ ਆਇਆ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਦਾ ਹੜ੍ਹ

 ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਵੱਲੋਂ ਚੰਨੀ ਸਰਕਾਰ ਖਿਲਾਫ਼ 'ਵੰਗਾਰ ਰੈਲੀ'


ਮੁੱਖ ਮੰਤਰੀ ਦੇ ਸ਼ਹਿਰ ਵਿੱਚ ਆਇਆ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਦਾ ਹੜ੍ਹ


ਸਾਂਝੇ ਫਰੰਟ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰਨ ਦੀ ਸਿਆਸੀ ਕੀਮਤ ਚੁਕਾਉਣ ਲਈ ਤਿਆਰ ਰਹੇ ਕਾਂਗਰਸ ਸਰਕਾਰ


ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ਼ਾਮ ਛੇ ਵਜੇ ਪੰਜਾਬ ਭਵਨ ਵਿਖੇ ਸੱਦੀ ਫੌਰੀ ਮੀਟਿੰਗ


ਦਲਜੀਤ ਕੌਰ ਭਵਾਨੀਗੜ੍ਹ


ਖਰੜ, 19 ਦਸੰਬਰ, 2021: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ-ਭੱਤਾ ਵਰਕਰਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਬਜਾਏ ਨਿੱਤ ਦਿਨ ਤਨਖਾਹਾਂ ਅਤੇ ਭੱਤਿਆਂ ਦੀਆਂ ਹੋ ਰਹੀਆਂ ਕਟੌਤੀਆਂ ਅਤੇ ਪੁਲਸੀਆ ਜਬਰ ਦੇ ਖਿਲਾਫ਼, ਅੱਜ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਅਗਵਾਈ ਵਿੱਚ ਸਥਾਨਕ ਆਰਮੀ ਗਰਾਉਂਡ ਵਿਖੇ ਵਿਸ਼ਾਲ ਵੰਗਾਰ ਰੈਲੀ ਕੀਤੀ ਗਈ। 


ਰੈਲੀ ਵਿੱਚ ਪੁੱਜੇ ਵਿਸ਼ਾਲ ਇਕੱਠ ਨੂੰ ਵੇਖਦੇ ਹੋਏ ਸਥਾਨਕ ਪ੍ਰਸਾਸ਼ਨ ਵੱਲੋਂ ਅੱਜ ਸ਼ਾਮ 6 ਵਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਤੈਅ ਕਰਵਾਉਣ ਤੇ ਇਸ ਰੈਲੀ ਦੀ ਸਮਾਪਤੀ ਕੀਤੀ ਗਈ।

           

ਰੈਲੀ ਵਿੱਚ ਪੁੱਜੇ ਰਿਕਾਰਡ ਤੋੜ ਇਕੱਠ ਨੂੰ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਕਨਵੀਨਰਾਂ ਜਰਮਨਜੀਤ ਸਿੰਘ, ਸਤੀਸ਼ ਰਾਣਾ, ਸੁਖਦੇਵ ਸਿੰਘ ਸੈਣੀ, ਕਰਮ ਸਿੰਘ ਧਨੌਆ, ਰਣਜੀਤ ਸਿੰਘ ਰਾਣਵਾਂ, ਬਾਜ ਸਿੰਘ ਖਹਿਰਾ, ਜਸਵੀਰ ਤਲਵਾੜਾ ਅਤੇ ਹਿਮਾਚਲ ਪ੍ਰਦੇਸ਼ ਤੋਂ ਵਰਿੰਦਰ ਚੌਹਾਨ ਆਦਿ ਨੇ ਆਖਿਆ ਜਿੱਥੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਇੱਕ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਕੀਤੇ ਬਿਨ੍ਹਾਂ 36000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸੰਬੰਧੀ ਝੂਠੀ ਇਸ਼ਤਿਹਾਰਬਾਜੀ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਦਿੱਤਾ ਹੈ, ਉੱਥੇ ਮਿਡ-ਡੇ-ਮੀਲ, ਆਂਗਣਬਾੜੀ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਘੱਟੋ-ਘੱਟ ਉਜਰਤਾਂ ਕਾਨੂੰਨ ਤੋਂ ਵੀ ਹੇਠਾਂ ਬਹੁਤ ਹੀ ਨਿਗੂਣਾ ਮਾਣ-ਭੱਤਾ ਦੇ ਕੇ ਇਹਨਾਂ ਦਾ ਵੱਡੇ ਪੱਧਰ ਤੇ ਸੋਸ਼ਣ ਕੀਤਾ ਜਾ ਰਿਹਾ ਹੈ। 

     


 

ਸਾਂਝੇ ਫਰੰਟ ਦੇ ਆਗੂਆਂ ਕੁਲਦੀਪ ਖੰਨਾ, ਰਵਿੰਦਰ ਲੂਥਰਾ, ਹਰਦੀਪ ਟੋਡਰਪੁਰ, ਤੀਰਥ ਸਿੰਘ ਬਾਸੀ, ਕੁਲਵਰਨ ਸਿੰਘ, ਗੁਰਦੀਪ ਸਿੰਘ ਮੋਤੀ ਆਦਿ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਆਪਣੇ ਚੋਣ ਵਾਅਦੇ ਦੇ ਉਲਟ ਜਾ ਕੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨਾ ਸਿਰਫ਼ ਦੇਰੀ ਨਾਲ ਲਾਗੂ ਕੀਤੀ ਸਗੋਂ ਇਸਨੂੰ ਲਾਗੂ ਕਰਦਿਆਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹਿੱਤਾਂ ਉੱਤੇ ਗੈਰ-ਸੰਵਿਧਾਨਕ ਤਰੀਕੇ ਨਾਲ ਡਾਕਾ ਮਾਰਿਆ ਹੈ। ਇਸੇ ਤਰਾਂ ਸਰਕਾਰ ਨੇ ਮੁਲਾਜ਼ਮਾਂ ਨੂੰ ਮਿਲਦੇ ਪੇੰਡੂ ਤੇ ਬਾਰਡਰ ਏਰੀਆ ਸਮੇਤ ਕੁੱਲ 37 ਭੱਤਿਆਂ ਉੱਤੇ ਰੋਕ ਲਗਾ ਕੇ ਤਨਖਾਹ ਕਮਿਸ਼ਨ ਰਾਹੀਂ ਮਿਲੇ ਮਾਮੂਲੀ ਲਾਭ ਉੱਤੇ ਵੀ ਕਟੌਤੀ ਲਗਾ ਦਿੱਤੀ ਹੈ। ਉਹਨਾਂ ਆਖਿਆ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਨੂੰ ਪੰਜਾਬ ਦੇ ਤਨਖਾਹ ਕਮਿਸ਼ਨ ਤੋਂ ਵਾਂਝੇ ਰੱਖਣਾ, 2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਪਰਖ-ਕਾਲ ਦੇ ਬਕਾਏ ਨਾ ਦੇਣਾ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਤੋਂ ਟਾਲਾ ਵੱਟਣਾ, ਮੁਲਾਜ਼ਮਾਂ ਦਾ ਏ.ਸੀ.ਪੀ. ਬੰਦ ਕਰਨਾ ਅਤੇ ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ 'ਤੇ ਨਿੱਤ ਦਿਨ ਪੁਲੀਸ ਜ਼ਬਰ ਕਰਨਾ ਸਾਬਿਤ ਕਰਦਾ ਹੈ ਕਿ ਪੰਜਾਬ ਦੀ ਚੰਨੀ ਸਰਕਾਰ ਪੂਰੀ ਤਰਾਂ ਮੁਲਾਜ਼ਮ ਹਿੱਤਾਂ ਦਾ ਘਾਣ ਕਰ ਰਹੀ ਹੈ।

      

ਮੁਲਾਜਮ ਆਗੂਆਂ ਹਰਜੀਤ ਸਿੰਘ ਬਸੌਤਾ, ਜਸਵਿੰਦਰ ਅੌਲਖ, ਦਿਗਵਿਜੈਪਾਲ ਸ਼ਰਮਾਂ, ਬਲਦੇਵ ਸਿੰਘ ਮੰਡਾਲੀ, ਸੁਖਵਿੰਦਰ ਸਿੰਘ ਚਾਹਲ, ਵਿਕਰਮਦੇਵ ਸਿੰਘ, ਵਿਕਰਮ ਸਿੰਘ ਕੱਦੋਂ, ਹਰਭਜਨ ਸਿੰਘ ਪਿਲਖਣੀ, ਗੁਰਜੰਟ ਸਿੰਘ ਵਾਲੀਆ, ਬੋਬਿੰਦਰ ਸਿੰਘ, ਨਰਿੰਦਰ ਮੋਹਨ ਸ਼ਰਮਾਂ, ਵਿਕਰਮਦੇਵ ਸਿੰਘ, ਸੁਖਵਿੰਦਰ ਚਾਹਲ, ਸੁਰਿੰਦਰ ਪੁਆਰੀ, ਰਾਇ ਸਿੰਘ ਸਿੱਧੂ ਸਾਹਿਬ ਆਦਿ ਨੇ ਐਲਾਨ ਕੀਤਾ ਗਿਆ ਕਿ ਹਰ ਤਰਾਂ ਦੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਵਾਉਣ, ਮਾਣ-ਭੱਤਾ ਵਰਕਰਾਂ ਦੀ ਤਨਖਾਹ ਵਿੱਚ ਘੱਟੋ-ਘੱਟ ਉਜਰਤਾਂ ਕਾਨੂੰਨ ਤਹਿਤ ਵਾਧਾ ਕਰਵਾਉਣ, ਤਨਖਾਹ ਕਮਿਸ਼ਨ ਵਿੱਚ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ 2.72 ਦਾ ਗੁਣਾਂਕ ਲਾਗੂ ਕਰਵਾਉਣ, ਅਣ-ਰਿਵਾਇਜਡ ਅਤੇ ਪਾਰਸ਼ਲੀ ਰਿਵਾਇਜਡ ਕੈਟਾਗਰੀਆਂ ਦੀ ਸਾਲ 2011 ਤੋਂ ਤੋੜੀ ਗਈ ਤਨਖਾਹ ਪੈਰਿਟੀ ਬਹਾਲ ਕਰਵਾਉਣ, 01-01-2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੇ ਪਰਖ ਕਾਲ ਸਮੇਂ ਦੇ ਬਕਾਏ ਜਾਰੀ ਕਰਵਾਉਣ, 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਤੇ ਕੇੰਦਰ ਦੀ ਬਜਾਏ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਵਾਉਣ, ਰੋਕੇ ਗਏ ਸਮੁੱਚੇ ਭੱਤੇ ਅਤੇ ਏ.ਸੀ.ਪੀ. ਮੁੜ ਲਾਗੂ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ, ਪਰਖ ਕਾਲ ਦੌਰਾਨ ਮੁੱਢਲੀ ਤਨਖਾਹ ਸੰਬੰਧੀ 15-01-2015 ਦਾ ਨੋਟੀਫਿਕੇਸ਼ਨ ਰੱਦ ਕਰਾਵਾਉਣ, ਖਾਲੀ ਪਈਆਂ ਅਸਾਮੀਆਂ ਉੱਤੇ ਭਰਤੀ ਪ੍ਰਕਿਰਿਆ ਮੁਕੰਮਲ ਕਰਵਾਉਣ ਤੱਕ ਲਗਾਤਾਰ ਸੰਘਰਸ਼ ਜਾਰੀ ਰੱਖਿਆ ਜਾਵੇਗਾ। 


ਸਾਂਝੇ ਫਰੰਟ ਦੇ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਆਪਣੇ ਰਹਿੰਦੇ ਕੁੱਝ ਦਿਨਾਂ ਦੇ ਕਾਰਜਕਾਲ ਦੌਰਾਨ ਸਾਂਝੇ ਫਰੰਟ ਦੀਆਂ ਉਕਤ ਮੰਗਾਂ ਦਾ ਠੋਸ ਹੱਲ ਨਾ ਕੀਤਾ ਗਿਆ ਤਾਂ ਵਿਧਾਨ ਕਾਂਗਰਸ ਪਾਰਟੀ ਨੂੰ ਇਸਦੀ ਸਿਆਸੀ ਕੀਮਤ ਦੇਣੀ ਪਵੇਗੀ।

BOARD EXAM MODEL TEST PAPER FOR CWSN STUDENTS

 10ਵੀਂ ਜਮਾਤ ਦੀ ਪ੍ਰੀਖਿਆ ਲਈ CWSN ਵਿਦਿਆਰਥੀਆਂ ਲਈ ਮਾਡਲ ਪ੍ਰਸ਼ਨ ਪੱਤਰ


ਸਮਾਜਿਕ ਸਿੱਖਿਆ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ 

ਹਿੰਦੀ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ 

ਸਾਇੰਸ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ 

ਮੈਥ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ 


8ਵੀਂ ਜਮਾਤ ਦੀ ਪ੍ਰੀਖਿਆ ਲਈ CWSN ਵਿਦਿਆਰਥੀਆਂ ਲਈ ਮਾਡਲ ਪ੍ਰਸ਼ਨ ਪੱਤਰ 

ਮੈਥ ਵਿਸੇ਼ ਦੀ ਪ੍ਰੀਖਿਆ ਲਈ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ 

ਅੰਗਰੇਜ਼ੀ ਵਿਸੇ਼ ਦੀ ਪ੍ਰੀਖਿਆ ਲਈ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ  

ਪੰਜਾਬੀ  ਵਿਸੇ਼ ਦੀ ਪ੍ਰੀਖਿਆ ਲਈ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ 

ਸਾੰਇਸ  ਵਿਸੇ਼ ਦੀ ਪ੍ਰੀਖਿਆ ਲਈ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ 

ਸਮਾਜਿਕ ਸਿੱਖਿਆ ਵਿਸੇ਼ ਦੀ ਪ੍ਰੀਖਿਆ ਲਈ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ 

 

5th class ਦੀ ਪ੍ਰੀਖਿਆ ਲਈ CWSN ਵਿਦਿਆਰਥੀਆਂ ਲਈ ਮਾਡਲ ਪ੍ਰਸ਼ਨ ਪੱਤਰ 

MATHEMATICS 5TH CLASS

EVS 5TH CLASS 

PUNJABI 5TH CLASS

Hindi 5th class 


English 5th class


ਪੰਜਾਬ ਯੂਟੀ ਇੰਪਲਾਈਜ ਅਤੇ ਪੈਨਸ਼ਨਰਜ਼ ਫਰੰਟ ਨੂੰ ਮਿਲਿਆ ਮੀਟਿੰਗ ਦਾ ਸੱਦਾ

ਪੇਂਡੂ ਖੇਤਰ ਦੀਆਂ ਸੇਵਾਵਾਂ ਨੂੰ ਨਕਾਰਤਮਕ ਰੂਪ 'ਚ ਪ੍ਰਭਾਵਿਤ* *ਕਰੇਗੀ ਮੁਲਾਜ਼ਮਾਂ ਦੇ ਪੇਂਡੂ ਭੱਤੇ 'ਚ ਕਟੌਤੀ

 *ਪੇਂਡੂ ਖੇਤਰ ਦੀਆਂ ਸੇਵਾਵਾਂ ਨੂੰ ਨਕਾਰਤਮਕ ਰੂਪ 'ਚ ਪ੍ਰਭਾਵਿਤ* *ਕਰੇਗੀ ਮੁਲਾਜ਼ਮਾਂ ਦੇ ਪੇਂਡੂ ਭੱਤੇ 'ਚ ਕਟੌਤੀ!* 


● *ਪਹਿਲਾਂ ਤੋਂ ਮਿਲਦਾ ਭੱਤਾ ਬੰਦ ਕਰਨ ਖਿਲਾਫ ਮੁਲਾਜ਼ਮਾਂ 'ਚ ਭਾਰੀ ਰੋਹ।* 
ਸੂਬੇ ਦੇ ਮੁਲਾਜ਼ਮਾਂ ਵੱਲੋਂ ਤਨਖਾਹਾਂ 'ਚ ਇਜਾਫੇ ਲਈ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਸਹੀ ਤਰੀਕੇ ਲਾਗੂ ਕਰਨ ਲਈ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰਾਂ 'ਚ ਕੰਮ ਕਰਦੇ ਮੁਲਾਜ਼ਮਾਂ ਦੇ ਪੇਂਡੂ ਭੱਤੇ 'ਚ ਕਟੌਤੀ ਦਾ ਤਰਕਹੀਣ ਫੈਸਲਾ ਕੀਤਾ ਗਿਆ ਹੈ।ਇੱਕ ਪਾਸੇ ਜਦੋਂ ਚੁਣਾਵੀ ਮੌਸਮ ਦੇ ਚੱਲਦਿਆਂ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਨੂੰ ਮੁਫਤ ਦੀਆਂ ਸਹੂਲਤਾਂ ਦੇ ਲਾਲਚ ਨਾਲ ਭਰਮਾਇਆ ਜਾ ਰਿਹਾ ਹੈ,ਉੱਥੇ ਹੀ ਮੁਲਾਜ਼ਮਾਂ ਨੂੰ ਪਹਿਲਾਂ ਤੋਂ ਹੀ ਮਿਲ ਰਹੀ ਸਹੂਲਤ 'ਚ ਕਟੌਤੀ ਕੀਤੇ ਜਾਣਾ ਸਮਝ ਤੋਂ ਬਾਹਰ ਹੈ।ਇਸ ਭੱਤੇ ਦੀ ਬਹਾਲੀ ਮੁਲਾਜ਼ਮ ਵਰਗ ਲਈ

ਵੱਡੀ ਚੁਣੌਤੀ ਬਣ ਗਿਆ ਹੈ।ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਇਸ ਤਰਕਹੀਣ ਫੈਸਲੇ ਖਿਲਾਫ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ ਹੈ।ਪੇਂਡੂ ਭੱਤੇ ਦੀ ਕਟੌਤੀ ਜਰੀਏ ਪੇਂਡੂ ਖੇਤਰਾਂ 'ਚ ਕੰਮ ਕਰਦੇ ਮੁਲਾਜ਼ਮ ਦੀਆਂ ਤਨਖਾਹਾਂ 'ਚ ਕਟੌਤੀ ਕਰਨ ਦੇ ਫੈਸਲੇ ਨੂੰ ਵਿਸਥਾਰਤ ਰੂਪ ਵਿੱਚ ਸਮਝਣ ਦੀ ਜਰੂਰਤ ਹੈ।

           ਇਹ ਕਟੌਤੀ ਮਹਿਜ ਪੇਂਡੂ ਖੇਤਰ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਘਟਣ ਦਾ ਹੀ ਸਬੱਬ ਨਹੀਂ ਬਣੇਗੀ,ਸਗੋਂ ਇਸ ਨਾਲ ਪੇਂਡੂ ਖੇਤਰ ਦੀਆਂ ਸੇਵਾਵਾਂ ਵੀ ਬੁਰੀ ਤਰਾਂ ਪ੍ਰਭਾਵਿਤ ਹੋਣਗੀਆਂ।ਯਾਦ ਰਹੇ ਕਿ ਸਹੂਲਤਾਂ ਤੋਂ ਸੱਖਣੇ ਦੂਰ ਦੁਰਾਡੇ ਪੇਂਡੂ ਖੇਤਰਾਂ 'ਚ ਸੇਵਾ ਕਰਨ ਪ੍ਰਤੀ ਮੁਲਾਜ਼ਮਾਂ ਨੂੰ ਆਕਰਸ਼ਿਤ ਕਰਨ ਦੇ ਮਨੋਰਥ ਨਾਲ ਸਮੇਂ ਦੀਆਂ ਸਰਕਾਰਾਂ ਵੱਲੋਂ ਪੇਂਡੂ ਭੱਤੇ ਦੀ ਸ਼ੁਰੂਆਤ ਕੀਤੀ ਗਈ ਸੀ।ਇਸ ਭੱਤੇ ਦੀ ਸ਼ੁਰੂਆਤ ਨਾਲ ਮੁਲਾਜ਼ਮਾਂ 'ਚ ਸਿਰਫ ਸ਼ਹਿਰਾਂ 'ਚ ਹੀ ਨਿਯੁਕਤ ਹੋਣ ਦੇ ਰੁਝਾਨ ਨੂੰ ਵੱਡੇ ਪੱਧਰ 'ਤੇ ਠੱਲ ਪਈ ਸੀ।ਪੇਂਡੂ ਖੇਤਰਾਂ 'ਚ ਸਰਕਾਰੀ ਸੇਵਾਵਾਂ 'ਚ ਸੁਧਾਰ ਵੇਖਣ ਨੂੰ ਮਿਲਣ ਲੱਗਿਆ ਸੀ।ਪੇਂਡੂ ਖੇਤਰ ਦੇ ਸਿੱਖਿਆ, ਸਿਹਤ ਅਤੇ ਹੋਰ ਸਰਕਾਰੀ ਅਦਾਰਿਆਂ 'ਚ ਮੁਲਾਜਮਾਂ ਦੀ ਕਮੀ ਦੂਰ ਹੋਣ ਲੱਗੀ ਸੀ।

               ਸਰਕਾਰ ਵੱਲੋਂ ਪੇਂਡੂ ਭੱਤੇ 'ਚ ਕਟੌਤੀ ਦਾ ਫੈਸਲਾ ਲੈਂਦੇ ਸਮੇਂ ਇਸ ਫੈਸਲੇ ਨਾਲ ਪੇਂਡੂ ਖੇਤਰਾਂ ਦੀਆਂ ਸਰਕਾਰੀ ਸੇਵਾਵਾਂ 'ਤੇ ਪੈਣ ਵਾਲੇ ਸੰਭਾਵੀ ਨਕਾਰਤਮਕ ਪ੍ਰਭਾਵ ਦਾ ਉੱਕਾ ਹੀ ਖਿਆਲ ਨਹੀਂ ਕੀਤਾ ਗਿਆ। ਸਰਕਾਰ ਦੇ ਇਸ ਫੈਸਲੇ ਨਾਲ ਮੁਲਾਜ਼ਮਾਂ 'ਚ ਸ਼ਹਿਰੀ ਖੇਤਰਾਂ 'ਚ ਤਾਇਨਾਤ ਹੋਣ ਦੀ ਰੁਚੀ ਦਾ ਪ੍ਰਚਲਿਨ ਹੋਵੇਗਾ।ਪੇਂਡੂ ਖੇਤਰਾਂ ਦੀਆਂ ਸਿੱਖਿਆ, ਸਿਹਤ ਅਤੇ ਹੋਰ ਸਰਕਾਰੀ ਸੇਵਾਵਾਂ ਦੇ ਲੜਖੜਾ ਜਾਣ ਦਾ ਖਤਰਾ ਪੈਦਾ ਹੋਵੇਗਾ।ਪਤਾ ਨਹੀਂ ਕਿਉਂ ਸਰਕਾਰ ਨੇ ਅਜਿਹਾ ਤਰਕਹੀਣ ਫੈਸਲਾ ਕਰਦਿਆਂ ਪੇਂਡੂ ਖੇਤਰਾਂ ਦੀਆਂ ਸੇਵਾਵਾਂ ਦਾ ਚੇਤਾ ਹੀ ਵਿਸਾਰ ਦਿੱਤਾ?ਸਰਕਾਰ ਦਾ ਇਹ ਫੈਸਲਾ ਨਾ ਕੇਵਲ ਪੇਂਡੂ ਖੇਤਰ ਦੇ ਮੁਲਾਜ਼ਮਾਂ ਨਾਲ ਬੇਇਨਸਾਫੀ ਹੈ ਸਗੋਂ ਪਿੰਡਾਂ ਦੇ ਲੋਕਾਂ ਨਾਲ ਵੀ ਬੇਇਨਸਾਫੀ ਹੋਵੇਗਾ।

             ਪੇਂਡੂ ਖੇਤਰਾਂ 'ਚ ਸਰਕਾਰੀ ਸੇਵਾਵਾਂ ਦੀ ਮਜਬੂਤੀ ਦੇ ਸੁਪਨੇ ਦੀ ਪੂਰਤੀ ਲਈ ਸਮਾਂ ਮੰਗ ਕਰਦਾ ਹੈ ਆਵਾਜਾਈ ਅਤੇ ਤਮਾਮ ਸੁਵਿਧਾਵਾਂ ਤੋਂ ਸੱਖਣੇ ਪੇਂਡੂ ਖੇਤਰਾਂ 'ਚ ਸੇਵਾ ਕਰਦਿਆਂ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਪੇਂਡੂ ਖੇਤਰਾਂ 'ਚ ਕੰਮ ਕਰਦੇ ਮੁਲਾਜ਼ਮਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਨਾ ਕਿ ਪਹਿਲਾਂ ਤੋਂ ਹੀ ਮਿਲਦੀਆਂ ਸਹੂਲਤਾਂ 'ਚ ਕਟੌਤੀਆਂ ਕੀਤੀਆਂ ਜਾਣ।ਸਰਕਾਰ ਦਾ ਫਰਜ ਬਣਦਾ ਹੈ ਕਿ ਪੇਂਡੂ ਭੱਤੇ 'ਚ ਕਟੌਤੀ ਦੇ ਫੈਸਲੇ ਨੂੰ ਬਿਨਾਂ ਸਰਕਾਰੀ ਤਜਵੀਜ਼ਾਂ 'ਚ ਉਲਝਾਏ ਤੁਰੰਤ ਬਹਾਲ ਕੀਤਾ ਜਾਵੇ।


 --------


ਬਿੰਦਰ ਸਿੰਘ ਖੁੱਡੀ ਕਲਾਂ

ਮੋਬ: 98786-05965


 

ਸਾਂਝੇ ਮੁਲਾਜ਼ਮ ਫਰੰਟ ਵਲੋਂ ਵੰਗਾਰ ਰੈਲੀ , ਮੁਲਾਜ਼ਮਾਂ ਦਾ ਠਾਠਾਂ ਮਾਰਦਾ ਇਕੱਠ , ਦੇਖੋ ਤਸਵੀਰਾਂ

 

CBSE TERM 2 BOARD EXAM: ਚੈਪਟਰ-ਵਾਰ ਮੌਕ ਟੈਸਟ ਵੈੱਬਸਾਈਟ 'ਤੇ ਅਪਲੋਡ ਕੀਤੇ ਗਏ: ਸਮਾਂ ਸਾਰਣੀ ਜਾਰੀ

 ਨਵੀਂ ਦਿੱਲੀ, 19 ਦਸੰਬਰ 

 


CBSE TERM 2 BOARD EXAM

  CBSE ਨੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ MCQ ਫਾਰਮੈਟ ਵਿੱਚ ਟਰਮ 1 ਬੋਰਡ ਦੀ ਪ੍ਰੀਖਿਆ ਸਫਲਤਾਪੂਰਵਕ  ਲੈ ਲਈ ਹੈ।

ਇਨ੍ਹਾਂ ਪ੍ਰੀਖਿਆਵਾਂ ਦੇ ਮੁਕੰਮਲ ਹੋਣ ਦੇ ਨਾਲ, ਵਿਦਿਆਰਥੀ ਟਰਮ 2 ਦੀਆਂ ਪ੍ਰੀਖਿਆਵਾਂ ਲਈ ਆਉਣ ਵਾਲੇ ਦਿਸ਼ਾ-ਨਿਰਦੇਸ਼ਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਵਿਦਿਆਰਥੀ ਨਵੇਂ ਅਕਾਦਮਿਕ ਸੈਸ਼ਨ 2021-22 ਦੇ ਸ਼ੁਰੂਆਤੀ ਪੜਾਅ ਵਿੱਚ ਸੀਬੀਐਸਈ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟਰਮ 2 ਬੋਰਡ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ ਕਰ ਸਕਦੇ ਹਨ।

CBSE ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਵੱਖ-ਵੱਖ ਵਿਸ਼ਿਆਂ ਲਈ ਸਮਾਂ ਸਾਰਣੀ ਵੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ, ਵਿਦਿਆਰਥੀ ਵੈਬਸਾਈਟ 'ਤੇ ਅਪਲੋਡ ਕੀਤੇ ਮੌਕ ਟੈਸਟ ਵੀ ਦੇਖ ਸਕਦੇ ਹਨ।

CBSE ਟਰਮ 2 ਬੋਰਡ ਦੀ ਪ੍ਰੀਖਿਆ ਲਈ ਬੈਠਣ ਵਾਲੇ ਵਿਦਿਆਰਥੀਆਂ ਲਈ ਮਹੱਤਵਪੂਰਨ ਜਾਣਕਾਰੀ ਤੋਂ ਜਾਣੂ ਹੋਣਾ ਬਹੁਤ ਮਹੱਤਵਪੂਰਨ ਹੈ ਜੋ CBSE ਲਗਾਤਾਰ ਅੱਪਡੇਟ ਕਰਦਾ ਰਹਿੰਦਾ ਹੈ।


CBSE BOARD EXAM SYLLABUS TERM WISE DOWNLOAD HERE

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਦੀ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ, ਹੋ ਸਕਦੇ ਵੱਡੇ ਫੈਸਲੇ

 

23 ਦਿਨਾਂ ਬਾਅਦ ਵੀ ਟਾਵਰ ਤੇ ਨਹੀਂ ਉਤਰਿਆ ਈਟੀਟੀ ਅਧਿਆਪਕ, ਸਿੱਖਿਆ ਮੰਤਰੀ ਦੀ ਪਤਨੀ ਨੇ ਕੀਤਾ ਫੋਨ

 ਪੰਜਾਬ ਵਿਧਾਇਕ ਹੋਸਟਲ ਦੇ ਟੀਵੀ ਟਾਵਰ 'ਤੇ ਚੜ੍ਹਿਆ ਈਟੀਟੀ ਅਧਿਆਪਕ ਸ਼ਨੀਵਾਰ ਨੂੰ ਵੀ ਨਹੀਂ ਉਤਰਿਆ। ਸ਼ੁੱਕਰਵਾਰ ਦੀ ਕੰਬਦੀ ਠੰਡ ਦੇ ਵਿਚਕਾਰ ਉਸਨੇ ਟਾਵਰ 'ਤੇ ਹੀ ਰਾਤ ਕੱਟੀ। ਉਹ ਪਿਛਲੇ 23 ਦਿਨਾਂ ਤੋਂ ਟਾਵਰ 'ਤੇ ਹੈ। ਉਹ ਸ਼ੁੱਕਰਵਾਰ 26 ਨਵੰਬਰ ਦੀ ਰਾਤ ਨੂੰ ਟੀਵੀ ਟਾਵਰ 'ਤੇ ਚੜ੍ਹਿਆ ਸੀ।ਸ਼ਨੀਵਾਰ ਨੂੰ ਸੋਹਣ ਸਿੰਘ ਨੇ ਦੱਸਿਆ ਕਿ ਕਰੀਬ ਤਿੰਨ ਦਿਨ ਪਹਿਲਾਂ ਉਨ੍ਹਾਂ ਨੂੰ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਪਤਨੀ ਦਾ ਫੋਨ ਆਇਆ ਸੀ। ਉਸ ਨੇ ਉਸ ਨੂੰ ਹੇਠਾਂ ਆਉਣ ਲਈ ਕਿਹਾ। ਪਰ ਮੈਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਹੇਠਾਂ ਨਹੀਂ ਉਤਰੇਗਾ। ਉਨ੍ਹਾਂ ਦੀ ਪਤਨੀ ਨੇ ਕਿਹਾ ਸੀ ਕਿ ਸਿੱਖਿਆ ਮੰਤਰੀ ਇਸ ਸਬੰਧੀ ਵਿੱਤ ਵਿਭਾਗ ਨਾਲ ਗੱਲਬਾਤ ਕਰ ਰਹੇ ਹਨ। ਮੈਂ ਉਸ ਨੂੰ ਕਿਹਾ ਕਿ ਸਿੱਖਿਆ ਮੰਤਰੀ ਦੀ ਬਦੌਲਤ ਹੀ ਅੱਜ ਉਹ ਟਾਵਰ 'ਤੇ ਬੈਠਾ ਹੈ।


ਮੈਂ ਅਜੇ ਵੀ ਉਨ੍ਹਾਂ ਕੱਪੜਿਆਂ ਵਿੱਚ ਹਾਂ ਜਿਸ ਵਿੱਚ ਮੈਂ ਆਇਆ ਹਾਂ

ਸੋਹਣ ਸਿੰਘ ਨੇ ਦੱਸਿਆ ਕਿ ਉਹ ਅਜੇ ਵੀ ਉਸੇ ਕੱਪੜਿਆਂ ਵਿੱਚ ਹੈ ਜਿਸ ਵਿੱਚ ਉਹ ਆਇਆ ਸੀ। ਸੌਣ ਲਈ ਕੰਬਲ ਹੈ। ਉਸਨੂੰ ਖਾਣ ਦੀ ਲੋੜ ਨਹੀਂ ਹੈ। ਉਸ ਕੋਲ ਜੋ ਬਿਸਕੁਟ ਹਨ ਜਾਂ ਹੋਰ ਚੀਜ਼ਾਂ ਜੋ ਖਾ ਕੇ ਉਹ ਗੁਜ਼ਾਰਾ ਕਰ ਰਿਹਾ ਹੈ। ਹਾਲਾਂਕਿ, ਹੁਣ ਉਹ ਵੀ ਖਤਮ ਹੋ ਗਿਆ ਹੈ। ਪਰ ਫਿਰ ਵੀ ਉਹ ਪ੍ਰਸ਼ਾਸਨ ਤੋਂ ਭੋਜਨ ਨਹੀਂ ਮੰਗੇਗਾ। ਉਸ ਦਾ ਉਦੇਸ਼ ਆਪਣੀ ਮੰਗ ਪੂਰੀ ਕਰਨਾ ਹੈ। ਪਰਿਵਾਰ ਵਾਲਿਆਂ ਨਾਲ ਗੱਲ ਕਰਦਿਆਂ ਕਈ ਦਿਨ ਹੋ ਗਏ ਹਨ।

ਇਹ ਮੰਗ ਹੈ

26 ਨਵੰਬਰ ਨੂੰ ਸੋਹਣ ਸਿੰਘ ਪੰਜਾਬ ਦੇ ਐਮਐਲ ਹੋਸਟਲ ਟਾਵਰ 'ਤੇ ਚੜ੍ਹ ਗਿਆ। ਉਨ੍ਹਾਂ ਨੇ ਇੱਕ ਲਿਖਤੀ ਕਾਗ਼ਜ਼ ਸੁੱਟ ਕੇ ਮੀਡੀਆ ਨੂੰ ਆਪਣੀ ਗੱਲ ਦੱਸੀ, ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਨੂੰ ਅਕਾਲੀ-ਭਾਜਪਾ ਸਰਕਾਰ ਦੌਰਾਨ ਅਧਿਆਪਕ ਵਜੋਂ ਭਰਤੀ ਕੀਤਾ ਗਿਆ ਸੀ ਅਤੇ ਇਸ ਦੀ ਪੁਸ਼ਟੀ ਵੀ ਕੀਤੀ ਹੈ। ਪਰ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ 2018 ਵਿੱਚ ਨਵੇਂ ਪ੍ਰੋਬੇਸ਼ਨ ਪੀਰੀਅਡ ਵਿੱਚ ਪਾ ਦਿੱਤਾ ਅਤੇ ਤਨਖ਼ਾਹ ਵੀ 65 ਹਜ਼ਾਰ ਰੁਪਏ ਤੋਂ ਘਟਾ ਕੇ 25 ਹਜ਼ਾਰ ਰੁਪਏ ਕਰ ਦਿੱਤੀ।


ਸੋਹਣ ਸਿੰਘ ਦਾ ਕਹਿਣਾ ਹੈ ਕਿ ਉਹ 2016 ਵਿੱਚ ਦਾਖ਼ਲ ਹੋਇਆ ਸੀ। 2016 ਦੌਰਾਨ 4500 ਅਤੇ 2005 ਈ.ਟੀ.ਟੀ. ਅਧਿਆਪਕਾਂ ਲਈ ਦੋ ਵੱਖਰੀਆਂ ਭਰਤੀ ਮੁਹਿੰਮਾਂ ਚਲਾਈਆਂ ਗਈਆਂ। ਇਹ ਦੋਵੇਂ ਪ੍ਰਕਿਰਿਆਵਾਂ ਇਕੱਠੀਆਂ ਹੋਈਆਂ, ਜਿਸ ਵਿਚ ਯੋਗਤਾ ਦੇ ਆਧਾਰ 'ਤੇ ਉਮੀਦਵਾਰਾਂ ਦੀ ਚੋਣ ਕੀਤੀ ਗਈ। ਪਰ ਵਿਭਾਗ ਦੀ ਤਰਫ਼ੋਂ ਦੋਵਾਂ ਭਰਤੀਆਂ ਵਿੱਚ ਨੌਕਰੀ ਦੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਕਿਸੇ ਇੱਕ ਭਰਤੀ ਵਿੱਚ ਨਿਯੁਕਤੀ ਦਾ ਵਿਕਲਪ ਦੇਣ ਲਈ ਕਿਹਾ।


ਇਸ ਤਰ੍ਹਾਂ 4500 ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਮਿਲੀ ਹੈ। ਇਨ੍ਹਾਂ ਵਿੱਚ ਜੂਨੀਅਰ ਤਾਂ 2005 ਦੀਆਂ ਅਸਾਮੀਆਂ ’ਤੇ ਭਰਤੀ ਹੋਏ ਸਨ, ਉਸ ਤੋਂ ਬਾਅਦ ਵੀ ਜਨਰਲ ਵਰਗ ਦੀਆਂ 150 ਅਸਾਮੀਆਂ ਖਾਲੀ ਰਹੀਆਂ। ਲਗਭਗ ਦੋ ਸਾਲਾਂ ਬਾਅਦ, 2018 ਵਿੱਚ, ਵਿਭਾਗ ਨੇ 4500 ਈਟੀਟੀ ਅਧਿਆਪਕਾਂ ਦੀ ਭਰਤੀ ਵਿੱਚ ਨਿਰਧਾਰਿਤ ਸੀਮਾ ਤੋਂ ਵੱਧ ਦਾ ਹਵਾਲਾ ਦਿੰਦੇ ਹੋਏ 180 ਅਧਿਆਪਕਾਂ ਨੂੰ ਬਰਖਾਸਤ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤੇ।


ਜਦੋਂ ਇਹ ਅਧਿਆਪਕ ਅਦਾਲਤ ਵਿੱਚ ਪਹੁੰਚਿਆ ਤਾਂ 5 ਸਾਲਾਂ ਬਾਅਦ ਅਦਾਲਤੀ ਹੁਕਮਾਂ ’ਤੇ ਵਿਭਾਗ ਨੇ ਉਸ ਨੂੰ ਨੌਕਰੀ ’ਤੇ ਲੈ ਲਿਆ ਅਤੇ ਪਿਛਲੇ 5 ਸਾਲਾਂ ਦੀ ਸੇਵਾ ਖਤਮ ਕਰਕੇ ਨਵੇਂ ਤਨਖਾਹ ਸਕੇਲ ਦੇ ਆਧਾਰ ’ਤੇ ਨਿਯੁਕਤ ਕਰ ਦਿੱਤਾ। ਉਦੋਂ ਤੋਂ ਇਨ੍ਹਾਂ ਅਧਿਆਪਕਾਂ ਦੀ ਕੋਈ ਸੁਣਵਾਈ ਨਹੀਂ ਹੋਈ। ਨਵੇਂ ਤਨਖਾਹ ਸਕੇਲ ਵਿੱਚ ਇਨ੍ਹਾਂ ਅਧਿਆਪਕਾਂ ਦੀ ਤਨਖਾਹ ਵੀ 65 ਹਜ਼ਾਰ ਤੋਂ ਘਟਾ ਕੇ 25 ਹਜ਼ਾਰ ਕਰ ਦਿੱਤੀ ਗਈ ਹੈ। ਸਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਫਾਈਲ ਸਿੱਖਿਆ ਵਿਭਾਗ ਦੇ ਦਫ਼ਤਰ ਵਿੱਚ ਪਈ ਹੈ, ਜਿਸ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ।

ਰਿਵਰਸ਼ਨ ਜੋਨ ਵਿੱਚ ਕੰਮ ਕਰਦੇ ਲੈਕਚਰਰਾਂ ਨੂੰ ਏਸੀਪੀ ਲਾਭ ਸਬੰਧੀ ਸਪਸ਼ਟੀਕਰਨ

 

Punjab govt withdraws decision for giving 5, marks weightage

 

Breaking news :ਕਾਲਜਾਂ ਵਿੱਚ ਅਸਿਸਟੈਂਟ ਪ੍ਰੋਫ਼ੈਸਰਾਂ ਦੀ ਭਰਤੀ ਲਈ ਤਜਰਬੇ ਦੇ ਵਾਧੂ ਅੰਕਾਂ ਦਾ ਫੈਸਲਾ ਵਾਪਸ,

 ਚੰਡੀਗੜ੍ਹ 19 ਦਸੰਬਰ;  ਉਚੇਰੀ ਸਿੱਖਿਆ ਵਿਭਾਗ, ਪੰਜਾਬ ਵਿੱਚ ਸਹਾਇਕ ਪ੍ਰੋਫੈਸਰਾਂ/ਲਾਇਬ੍ਰੇਰੀਅਨਾਂ (ਕਾਲਜ ਕਾਡਰ) ਦੀਆਂ 1158 ਅਸਾਮੀਆਂ ਲਈ ਇਸ਼ਤਿਹਾਰ ਨਾਲ ਸਬੰਧਤ ਉੱਚ ਸਿੱਖਿਆ ਵਿਭਾਗ ਦੇ ਇਸ਼ਤਿਹਾਰ ਨੰਬਰ 1 ਤੋਂ 33/2021 ਦੇ ਸੰਦਰਭ ਵਿੱਚ, ਸਰਕਾਰ ਨੇ ਮੁੜ ਵਿਚਾਰ ਕਰਨ ਤੋਂ ਬਾਅਦ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਦਿੱਤੇ ਗਏ ਤਜਰਬੇ ਲਈ 5 ਵਾਧੂ ਅੰਕਾਂ ਤੱਕ ਦੇ ਵੇਟੇਜ ਦਾ ਲਾਭ, ਉਕਤ ਇਸ਼ਤਿਹਾਰ ਦੀ ਧਾਰਾ 4(iv) ਨੂੰ ਵਾਪਸ ਲੈ ਲਿਆ ਹੈ।
ਇਹ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 5 ਅੰਕਾਂ ਦੀ ਵੇਟੇਜ ਦੇ ਇਸ ਪ੍ਰਬੰਧ ਨੂੰ ਚੁਣੌਤੀ ਦੇਣ ਵਾਲੀਆਂ ਕੁਝ ਰਿੱਟ ਪਟੀਸ਼ਨਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਲਈ, ਸਾਰੀ ਚੋਣ ਕੇਵਲ ਲਿਖਤੀ ਪ੍ਰੀਖਿਆ ਦੀ ਯੋਗਤਾ ਦੇ ਆਧਾਰ 'ਤੇ ਹੋਵੇਗੀ।

 ਉਚੇਰੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਪੱਤਰ ਜਾਰੀ ਕਰ,  5 ਅੰਕਾਂ ਦੀ ਵੇਟੇਜ ਦੇ ਇਸ ਪ੍ਰਬੰਧ ਨੂੰ ਚੁਣੌਤੀ ਦੇਣ ਵਾਲੀਆਂ ਕੁਝ ਰਿੱਟ ਪਟੀਸ਼ਨਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ । ਇਸ ਸਬੰਧੀ ਜਾਰੀ ਪੱਤਰ ਦੀ ਕਾਪੀ ਪੜ੍ਹਨ ਲਈ ਇੱਥੇ ਕਲਿੱਕ ਕਰੋ। 

SELECTION LIST OF ASSISTANT PROFESSOR DOWNLOAD HERE

Advertisement No: 1/2021 - Selection List for the post of Assistant Professors (College Cadre) in the Subject of AGRONOMY

Advertisement No: 2/2021 - Selection List for the post of Assistant Professors (College Cadre) in the Subject of BIO-CHEMISTRY

Advertisement No: 3/2021 - Selection List for the post of Assistant Professors (College Cadre) in the Subject of BOTANY

Advertisement No: 4/2021 - Selection List for the post of Assistant Professors (College Cadre) in the Subject of CHEMISTRY

Advertisement No: 5/2021 - Selection List for the post of Assistant Professors (College Cadre) in the Subject of COMMERCE

Advertisement No: 6/2021 - Selection List for the post of Assistant Professors (College Cadre) in the Subject of COMPUTER SCIENCE

Advertisement No: 7/2021 - Selection List for the post of Assistant Professors (College Cadre) in the Subject of ECONOMICS

Advertisement No: 8/2021 - Selection List for the post of Assistant Professors (College Cadre) in the Subject of HISTORY

Advertisement No: 9/2021 - Selection List for the post of Assistant Professors (College Cadre) in the Subject of HISTORY OF ARTS

Advertisement No: 10/2021 - Selection List for the post of Assistant Professors (College Cadre) in the Subject of HOME SCIENCE

Advertisement No: 11/2021 -Selection List for the post of Assistant Professors (College Cadre) in the Subject of HORTICULTURE

Advertisement No: 12/2021 - Selection List for the post of Assistant Professors (College Cadre) in the Subject of MATHEMATICS

Advertisement No: 13/2021 - Selection List for the post of Assistant Professors (College Cadre) in the Subject of PHYSICAL EDUCATION

Advertisement No: 14/2021 - Selection List for the post of Assistant Professors (College Cadre) in the Subject of PHYSICS

Advertisement No: 15/2021 - Selection List for the post of Assistant Professors (College Cadre) in the Subject of SOCIOLOGY

Advertisement No: 16/2021 - Selection List for the post of Assistant Professors (College Cadre) in the Subject of ZOOLOGY

Advertisement No: 17/2021 - Selection List for the post of Assistant Professors (College Cadre) in the Subject of DANCE

Advertisement No: 18/2021 - Selection List for the post of Assistant Professors (College Cadre) in the Subject of DEFENCE STUDIES

Advertisement No: 19/2021 - Selection List for the post of Assistant Professors (College Cadre) in the Subject of EDUCATION

Advertisement No: 20/2021 - Selection List for the post of Assistant Professors (College Cadre) in the Subject of ENVIRONMENT SCIENCE

Advertisement No: 22/2021 - Selection List for the post of Assistant Professors (College Cadre) in the Subject of FINE ARTS

Advertisement No: 23/2021 - Selection List for the post of Assistant Professors (College Cadre) in the Subject of GEOGRAPHY

Advertisement No: 25/2021 - Selection List for the post of Assistant Professors (College Cadre) in the Subject of MUSIC INSTRUMENT

Advertisement No: 26/2021 - Selection List for the post of Assistant Professors (College Cadre) in the Subject of MUSIC VOCAL

Advertisement No: 27/2021 - Selection List for the post of Assistant Professors (College Cadre) in the Subject of PHILOSOPY

Advertisement No: 28/2021 - Selection List for the post of Assistant Professors (College Cadre) in the Subject of POLITICAL SCIENCE

Advertisement No: 29/2021 - Selection List for the post of Assistant Professors (College Cadre) in the Subject of PSYCHOLOGY

Advertisement No: 30/2021 - Selection List for the post of Assistant Professors (College Cadre) in the Subject of PUBLIC ADMINISTRATION

Advertisement No: 32/2021 - Selection List for the post of Assistant Professors (College Cadre) in the Subject of URDU

Advertisement No: 33/2021 - Selection List for the post of LIBRARIAN

RECENT UPDATES

Today's Highlight