ਸੇਵਾ ਮੁਕਤੀ 'ਤੇ ਵਿਸ਼ੇਸ਼: ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾਂ ਪ੍ਰਿੰਸੀਪਲ ਰਾਮਜੀਤ ਸਿੰਘ ਨੇ ਸਿੱਖਿਆ ਜਗਤ ਦੇ ਲੇਖੇ ਲਾਇਆ

 ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾਂ ਪ੍ਰਿੰਸੀਪਲ ਰਾਮਜੀਤ ਸਿੰਘ ਨੇ ਸਿੱਖਿਆ ਜਗਤ ਦੇ ਲੇਖੇ ਲਾਇਆ



ਅੱਜ ਸੇਵਾ ਮੁਕਤੀ 'ਤੇ ਵਿਸ਼ੇਸ਼


ਹਰਦੀਪ ਸਿੰਘ ਸਿੱਧੂ/ਮਾਨਸਾ



ਪ੍ਰਿੰਸੀਪਲ ਰਾਮਜੀਤ ਸਿੰਘ ਤੀਹ ਸਾਲ ਤੋਂ ਵੱਧ ਦਾ ਸਮਾਂ ਸਿੱਖਿਆ ਵਿਭਾਗ ਦੇ ਲੇਖੇ ਲਾਉਣ ਤੋਂ ਬਾਅਦ ਅੱਜ ਸੇਵਾ ਮੁਕਤ ਹੋ ਰਹੇ ਹਨ, ਉਨ੍ਹਾਂ ਦੇ ਤਿੰਨ ਦਹਾਕਿਆਂ ਦੌਰਾਨ ਪੜ੍ਹਾਏ ਵਿਦਿਆਰਥੀ ਅੱਜ ਵੱਖ ਵੱਖ ਵਿਭਾਗਾਂ ਚ ਉੱਚ ਅਹੁਦਿਆਂ 'ਤੇ ਬਿਰਾਜਮਾਨ ਹਨ ਅਤੇ ਅਨੇਕਾਂ ਵਿਦਿਆਰਥੀ ਉਨ੍ਹਾਂ ਵਾਂਗ ਅਧਿਆਪਕ ਦੇ ਤੌਰ ਵਿੱਦਿਆ ਦਾ ਦਾਨ ਦੇ ਰਹੇ ਹਨ।ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕੀਤੇ ਉਨ੍ਹਾਂ ਦੇ ਇਹ ਵੱਡੇ ਉਪਰਾਲੇ ਹਮੇਸ਼ਾ ਯਾਦ ਰਹਿਣਗੇ।



           ਡਿਪਟੀ ਡੀਈਓ ਵਜੋਂ ਵੀ ਐਲੀਮੈਂਟਰੀ ਵਿਭਾਗ ਚ ਉਨ੍ਹਾਂ ਦੀਆਂ ਸੇਵਾਵਾਂ ਯਾਦਗਾਰੀ ਰਹੀਆਂ, ਨਰਮ ਸੁਭਾਅ, ਹਰ ਇੱਕ ਨੂੰ ਬਣਦਾ ਸਤਿਕਾਰ ਦੇਣ ਵਾਲੀ ਇਸ ਸਖਸ਼ੀਅਤ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਸਿੱਖਿਆ ਵਿਭਾਗ, ਅਧਿਆਪਕ, ਵਿਦਿਆਰਥੀ ਹਮੇਸ਼ਾ ਯਾਦ ਰੱਖਣਗੇ।

     ਪ੍ਰਿੰਸੀਪਲ ਰਾਮਜੀਤ ਸਿੰਘ ਦਾ ਜਨਮ ਮਾਨਸਾ ਤੋਂ 5 ਕਿਲੋਮੀਟਰ ਪਿੰਡ ਖੋਖਰ ਕਲਾਂ ਵਿਖੇ ਪਿਤਾ ਸ਼੍ਰੀ ਗੁਰਦਿਆਲ ਸਿੰਘ ਅਤੇ ਮਾਤਾ ਸ਼੍ਰੀਮਤੀ ਪੁੰਨਾ ਕੌਰ ਦੀ ਕੁੱਖੋਂ ਮਿਤੀ 08.12.1963 ਨੂੰ ਹੋਇਆ, ਉਨ੍ਹਾਂ ਦੀ ਮੁੱਢਲੀ ਸਿੱਖਿਆ ਪਿੰਡ ਦੇ ਹੀ ਸਰਕਾਰੀ ਹਾਈ ਸਕੂਲ ਤੋਂ ਪਹਿਲੀ ਤੋਂ ਦਸਵੀਂ ਜਮਾਤ ਤੱਕ ਕੀਤੀ, ਉਨ੍ਹਾਂ ਨੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਪਾਸੋਂ ਸਾਲ 1985 ਵਿੱਚ ਬੀ.ਏ. ਪਾਸ ਅਤੇ ਇਨ੍ਹਾਂ ਨੇ ਬੀ.ਐੱਡ. ਸਰਕਾਰੀ ਐਜੂਕੇਸ਼ਨ ਕਾਲਜ ਫਰੀਦਕੋਟ ਤੋਂ ਸਾਲ 1987 ਵਿੱਚ ਪਾਸ ਕੀਤੀ ਅਤੇ ਐਮ.ਏ. ਦੀ ਪੜ੍ਹਾਈ ਪ੍ਰਾਈਵੇਟ ਤੌਰ ਤੇ ਰਾਜਨੀਤਿਕ ਸ਼ਾਸਤਰ ਵਿਸ਼ੇ ਦੀ ਕੀਤੀ। ਇਨ੍ਹਾਂ ਦਾ ਵਿਆਹ 10 ਜੂਨ 1990 ਨੂੰ ਸ਼੍ਰੀਮਤੀ ਪ੍ਰਕਾਸ਼ ਕੌਰ ਨਾਲ ਪਿੰਡ ਜਵਾਹਰਕੇ ਵਿਖੇ ਹੋਇਆ ਅਤੇ ਸ਼ਾਦੀ ਹੋਣ ਤੋਂ ਬਾਅਦ ਇਨ੍ਹਾਂ ਦੇ ਦੋ ਬੱਚੇ ਇੱਕ ਲੜਕੀ ਅਤੇ ਇੱਕ ਲੜਕਾ ਹੋਇਆ। ਦੋਵੇਂ ਬੱਚੇ ਵੀ ਅਧਿਆਪਕ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।ਰਾਮਜੀਤ ਸਿੰਘ ਦੀ ਬਤੌਰ ਜੇ.ਬੀ.ਟੀ. ਟੀਚਰ ਮਿਤੀ 24.10.1991 ਨੂੰ ਸਰਕਾਰੀ ਪ੍ਰਾਇਮਰੀ ਸਕੂਲ, ਕੁਲਰੀਆਂ ਵਿਖੇ ਹੋਈ। ਇਨ੍ਹਾਂ ਨੇ ਇਸ ਪੋਸਟ ਤੇ 2 ਸਾਲ 3 ਮਹੀਨੇ 20 ਦਿਨ ਕੰਮ ਕੀਤਾ ਅਤੇ ਉਸ ਤੋਂ ਬਾਅਦ ਇਨ੍ਹਾਂ ਦੀ ਸਿੱਧੀ ਭਰਤੀ ਬਤੌਰ ਐਸ.ਐਸ. ਮਾਸਟਰ 19 ਫਰਵਰੀ 1994 ਨੂੰ ਸਰਕਾਰੀ ਹਾਈ ਸਕੂਲ ਹੀਰੋਂ ਕਲਾਂ ਵਿਖੇ ਹੋਈ ਅਤੇ ਇਨ੍ਹਾਂ ਨੇ ਲਗਭਗ ਇੱਥੇ 1 ਸਾਲ 6 ਮਹੀਨੇ 9 ਦਿਨ ਕੰਮ ਕੀਤਾ ਅਤੇ ਇਸ ਜਗ੍ਹਾ ਤੋਂ ਬਦਲੀ ਕਰਵਾ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੰਮੇ ਕਲਾਂ ਵਿਖੇ 29.08.1995 ਤੋਂ 30.06.2006 ਤੱਕ ਲਗਭਗ 13 ਸਾਲ 10 ਮਹੀਨੇ 3 ਦਿਨ ਕੰਮ ਕੀਤਾ ਅਤੇ ਇਸ ਜਗ੍ਹਾ ਤੋਂ ਇੰਨ੍ਹਾਂ ਦੀ ਤਰੱਕੀ ਬਤੌਰ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਬਾਜੇਵਾਲਾ ਵਿਖੇ ਹੋਈ ਅਤੇ ਇੰਨ੍ਹਾਂ ਇਸ ਸਕੂਲ ਵਿੱਚ ਮਿਤੀ 01.07.2009 ਤੋਂ 05.07.2011 ਤੱਕ 2 ਸਾਲ 5 ਦਿਨ ਕੰਮ ਕੀਤਾ ਅਤੇ ਇਸੇ ਸਥਾਨ ਤੋਂ ਇਨ੍ਹਾਂ ਨੇ ਆਪਣੀ ਬਦਲੀ ਆਪਣੇ ਹੀ ਪਿੰਡ ਸਰਕਾਰੀ ਹਾਈ ਸਕੂਲ ਖੋਖਰ ਕਲਾਂ ਵਿਖੇ 06.07.2011 ਤੋਂ 03.04.2014 ਤੱਕ ਲਗਭਗ 2 ਸਾਲ 8 ਮਹੀਨੇ 28 ਦਿਨ ਸੇਵਾ ਕੀਤੀ ਅਤੇ ਇਸ ਜਗ੍ਹਾਂ ਤੋਂ ਇਨ੍ਹਾਂ ਦੀ ਤਰੱਕੀ ਬਤੌਰ ਪ੍ਰਿੰਸੀਪਲ ਸਰਕਾਰੀ ਸੈਕੰਡਰੀ ਸਕੂਲ ਜੋਗਾ (ਲੜਕੇ) ਵਿਖੇ ਹੋਈ ਅਤੇ ਮਿਤੀ 04.04.2014 ਤੋ 11.09.2014 ਤੱਕ ਹਾਜਰ ਰਹੇ ਅਤੇ ਇਸ ਜਗ੍ਹਾ ਤੋਂ ਵੀ ਬਦਲੀ ਸਰਕਾਰੀ ਸ.ਸ.ਸ. ਸੱਦਾ ਸਿੰਘ ਵਾਲਾ ਵਿਖੇ ਹੋਈ ਅਤੇ ਮਿਤੀ 11.09.2014 ਤੋਂ 28.10.2016 ਤੱਕ ਹਾਜਰ ਰਹੇ ਅਤੇ ਇਸ ਤੋਂ ਬਾਅਦ 29.10.2016 ਤੋਂ ਦਫਤਰ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਮਾਨਸਾ ਵਿਖੇ ਬਤੌਰ ਡਿਪਟੀ ਡੀ.ਈ.ਓ. ਤੇ ਕੰਮ ਕੀਤਾ ਅਤੇ ਇਸ ਪੋਸਟ ਤੇ ਲਗਭਗ 2 ਸਾਲ 9 ਮਹੀਨੇ 11 ਦਿਨ ਕੰਮ ਕੀਤਾ ਅਤੇ ਇਸ ਬਾਅਦ ਇਨ੍ਹਾਂ ਨੇ ਆਪਣੀ ਬਦਲੀ ਕਰਵਾ ਕੇ ਸ.ਸ.ਸ.ਸ. ਪਿੰਡ ਸੱਦਾ ਸਿੰਘ ਵਾਲਾ ਵਿਖੇ ਪ੍ਰਿੰਸੀਪਲ ਦੀ ਡਿਊਟੀ ਤੇ ਮਿਤੀ 09.08.2019 ਨੂੰ ਹਾਜਰ ਹੋਏ ਅਤੇ ਸਿੱਖਿਆ ਵਿਭਾਗ ਵਿੱਚ ਇਨ੍ਹਾਂ ਨੇ 30 ਸਾਲ 2 ਮਹੀਨੇ 8 ਦਿਨ ਸੇਵਾ ਕੀਤੀ। ਸੋ ਅੱਜ ਮਿਤੀ 31.12.2021 ਨੂੰ ਆਪਣੀ ਨਿਯਮਾਂ ਅਨੁਸਾਰ 58 ਸਾਲ ਦੀ ਸਰਕਾਰੀ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋ ਰਹੇ ਹਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends