ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਲੰਧਰ ਆਮਦ ਤੇ ਰੋਸ਼ ਪ੍ਰਗਟ ਕਰਨ ਪਹੁੰਚੇ



*ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਲੰਧਰ ਆਮਦ ਤੇ ਰੋਸ਼ ਪ੍ਰਗਟ ਕਰਨ ਪਹੁੰਚੇ*


*ਪ੍ਰਸ਼ਾਸਨ ਵਲੋਂ ਦਫਤਰੀ ਮੁਲਾਜ਼ਮਾਂ ਨੂੰ ਮੁੱਖਮੰਤਰੀ ਤੇ ਸਿੱਖਿਆ ਮੰਤਰੀ ਨਾਲ ਮਿਲਾਈਆ*



*ਮੁੱਖਮੰਤਰੀ ਤੇ ਸਿੱਖਿਆ ਮੰਤਰੀ ਵਲੋਂ ਅਗਾਮੀ ਕੈਬਿਨੇਟ ਵਿੱਚ ਏਜੇਂਡਾ ਪਾਸ ਕਰਾਉਣ ਦਾ ਦਿੱਤਾ ਭਰੋਸਾ*

ਜਲੰਧਰ ,31 ਦਸੰਬਰ



ਲੰਮੇ ਸਮੇ ਤੋਂ ਲਟਕਦੀ ਆ ਰਹੀ ਰੈਗੂਲਰ ਦੀ ਮੰਗ ਨੂੰ ਲੈ ਕੇ ਸਰਵ ਸਿੱਖਿਆ ਅਭਿਆਨ /ਮਿਡ ਡੇ ਮੀਲ ਦਫਤਰੀ ਕਰਮਚਾਰੀਆਂ ਵਲੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਲੰਧਰ ਆਮਦ ਤੇ ਰੋਸ਼ ਪ੍ਰਗਟ ਕਰਨ ਪਹੁੰਚੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਯੂਨੀਅਨ ਦੇ ਆਗੂ ਵਿਕਾਸ, ਆਸ਼ੀਸ਼ ਜੁਲਾਹਾ,ਸ਼ੋਭਿਤ ਭਗਤ, ਨੀਰਜ ਰਾਕੇਸ਼ ਕੁਮਾਰ,ਗਗਨਦੀਪ ਸ਼ਰਮਾ ਨੇ ਦੱਸਆਿ ਕਿ *ਆਦਮਪੁਰ ਆਮਦ ਵੇਲੇ ਮੁੱਖ ਮੰਤਰੀ ਵਲੋਂ ਰੈਗੂਲਰ ਕਰਨ ਦਾ ਭਰੋਸਾ ਦਿੱਤਾ*

*ਫਿਰ ਦੁਬਾਰਾ ਬੁੰਡਾਲਾ ਗੋਰਾਇਆ ਆਮਦ ਵੇਲੇ ਮੁੱਖਮੰਤਰੀ ਨੇ ਭਰੋਸਾ ਦਿੱਤਾ* ਗਿਆ ਸੀ ਪਰ ਇਨਾਂ ਸਮਾਂ ਤੇ ਕੈਬਿਨਟ ਮੀਟਿੰਗਾਂ ਬੀਤਣ ਉਪਰਾਂਤ ਵੀ ਸਰਵ ਸਰਵ ਸਿੱਖਿਆ ਅਭਿਆਨ /ਮਿਡ ਡੇ ਮੀਲ *ਦਫਤਰੀ ਕਰਮਚਾਰੀਆਂ ਦਾ ਏਜੰਡਾ ਕੈਬਿਨਟ* ਵਿੱਚ ਪਾਸ ਨਹੀ ਕੀਤਾ ਗਿਆ ।


ਇਸ ਤੇ ਯੂਨੀਅਨ ਆਗੂਆਂ ਵਲੋਂ ਕਿਹਾ ਗਿਆ ਕਿ ਅੱਜ ਮੁੱਖਮੰਤਰੀ ਦੀ ਜਲੰਧਰ ਦੁਬਾਰਾ ਆਮਦ ਤੇ ਮੁਲਾਜ਼ਮਾਂ ਵਲੋਂ ਰੋਸ਼ ਦਰਜ ਕਰਵਾਇਆਂ ਗਿਆ ! ਮੁਲਾਜ਼ਮਾਂ ਦਾ ਰੋਸ਼ ਤੇ ਇਕੱਤਰਤਾ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਸਵੇਰ ਤੋ ਹੀ ਯੂਨੀਅਨ ਦੇ ਨੁਮਾਇੰਦਿਆਂ ਦੀ ਮੀਟਿੰਗ ਮੁੱਖਮੰਤਰੀ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ !ਪ੍ਰਸ਼ਾਸਨ ਵਲੋਂ ਮੁੱਖਮੰਤਰੀ ਨਾਲ ਡੀ. ਏ. ਵੀ ਯੂਨੀਵਰਸਿਟੀ ਮਿਲਾਇਆ ਗਿਆ ਤੇ ਮੌਕੇ ਤੇ ਮੁੱਖਮੰਤਰੀ ਵਲੋਂ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਤੁਹਾਡੀ ਫਾਈਲ ਫਾਇਨਾਂਸ ਦੇ ਅਧਿਕਾਰੀਆਂ ਵਲੋਂ ਪਾਸ ਕਰਵਾ ਅਗਾਮੀ ਕੈਬਿਨੇਟ ਵਿੱਚ ਪਾਸ ਕਰਨ ਦਾ ਭਰੋਸਾ ਦਿੱਤਾ !


ਭਰੋਸੇ ਤੋਹ ਅੱਕੇ ਮੁਲਾਜ਼ਮਾਂ ਦਾ ਰੋਸ਼ ਹੋਰ ਦੇਖਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਯੂਨੀਅਨ ਦੀ *ਮੁਲਾਕਾਤ ਸਿੱਖਿਆ ਮੰਤਰੀ ਪ੍ਰਗਟ ਸਿੰਘ* ਨਾਲ ਕਰਵਾਈ ਗਈ !ਸਿੱਖਿਆ ਮੰਤਰੀ ਵਲੋਂ *ਅਗਾਮੀ ਕੈਬਿਨੇਟ ਵਿੱਚ ਏਜੇਂਡਾ ਪੇਸ਼ ਕਰਨ ਦਾ ਭਰੋਸਾ ਦਿੱਤਾ* 


ਜਿਸ ਤੇ ਆਗੂਆਂ ਨੇ ਸਿੱਖਿਆ ਮੰਤਰੀ ਨੂੰ ਕਿਹਾ ਕਿ 

 ਸਰਕਾਰ ਨੇ ਪਹਿਲਾ ਹੀ ਸਾਡੇ ਨਾਲ ਵਿਤਕਰਾ ਕੀਤਾ ਹੈ ਸਾਡੇ ਨਾਲ ਹੀ ਕੰਮ ਕਰਦੇ *8886 ਅਧਆਿਪਕਾ ਨੂੰ ਤੇ ਰੈਗੂਲਰ ਕਰ ਦਿੱਤਾ ਗਿਆ* ਪਰ *ਦਫਤਰੀ ਕਰਮਚਾਰੀਆ* ਨੂੰ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ।ਇਥੋਂ ਤੱਕ ਕਿ ਮੁੱਖਮੰਤਰੀ ਵਲੋਂ ਵੀ ਇਸ ਦੀ ਪ੍ਰਵਾਨਗੀ ਦੇ ਦਿੱਤੀ ਹੈ ਪਰ ਹਾਲੇ ਤੱਕ ਵੀ ਉਸਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ ।

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends