Sunday, 5 December 2021

ACP : ਪੰਜਾਬ ਸਰਕਾਰ ਵੱਲੋਂ ਨਵੇਂ ਪੇਅ ਕਮਿਸ਼ਨ ਦੀ ਰਿਪੋਰਟ ਤੱਕ ਜਾਰੀ ਕੀਤੀਆਂ ਹਦਾਇਤਾਂ

 

ਓਮਿਕਰੋਨ ਬਲਾਸਟ: ਸੱਤ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁਲ 12 ਕੇਸ ਹੋਏ

 ਮਹਾਰਾਸ਼ਟਰ ਵਿੱਚ ਕੋਰੋਨਾ ਦੇ ਇੱਕ ਨਵੇਂ ਰੂਪ ਓਮਿਕਰੋਨ ਦੇ ਸੱਤ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਸੱਤ ਨਵੇਂ ਮਾਮਲਿਆਂ ਦੇ ਨਾਲ, ਹੁਣ ਦੇਸ਼ ਵਿੱਚ ਓਮੀਕਰੋਨ ਦੇ ਕੁੱਲ 12 ਮਾਮਲੇ ਸਾਹਮਣੇ ਆਏ ਹਨ। 


24 ਨਵੰਬਰ 2021 ਨੂੰ, ਲਾਗੋਸ, ਨਾਈਜੀਰੀਆ ਦੀ ਇੱਕ 44 ਸਾਲਾ ਔਰਤ ਪਿੰਪਰੀ-ਚਿੰਚਵਾੜ ਮਿਊਂਸੀਪਲ ਖੇਤਰ ਵਿੱਚ ਆਪਣੇ ਭਰਾ ਨੂੰ ਮਿਲਣ ਆਈ ਸੀ। ਮਹਿਲਾ, ਉਸ ਦੀਆਂ ਦੋ ਧੀਆਂ, ਭਰਾਵਾਂ ਸਮੇਤ ਕੁੱਲ 6 ਲੋਕਾਂ ਦੇ ਨਮੂਨੇ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਨੂੰ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਸਨ।


 ਅੱਜ ਸ਼ਾਮ ਸਾਹਮਣੇ ਆਈ ਰਿਪੋਰਟ 'ਚ ਓਮੀਕਰੋਨ  ਇਹਨਾਂ ਲੋਕਾਂ ਵਿੱਚ ਨਵੇਂ ਵੇਰੀਐਂਟਸ ਦੀ ਪੁਸ਼ਟੀ ਹੋ ​​ਗਈ ਹੈ।

ਵੱਡੀ ਖ਼ਬਰ : ਪੰਜਾਬ ਸਰਕਾਰ ਵੱਲੋਂ ਮੈਡੀਕਲ ਕੌਂਸਲ ਦੇ ਪ੍ਰਧਾਨ ਦੀ ਕੀਤੀ ਨਿਯੁਕਤੀ, ਪੜ੍ਹੋ

 ਵੱਡੀ ਖ਼ਬਰ : ਪੰਜਾਬ ਸਰਕਾਰ ਵੱਲੋਂ ਮੈਡੀਕਲ ਕੌਂਸਲ ਦੇ ਪ੍ਰਧਾਨ ਦੀ ਕੀਤੀ ਨਿਯੁਕਤੀ, ਪੜ੍ਹੋ 


ਪੰਜਾਬ ਸਰਕਾਰ ਵੱਲੋਂ ਮੈਡੀਕਲ ਕੈਸਲ ਲਈ ਡਾ.ਚਰਨਜੀਤ ਸਿੰਘ ਪੂਰਬੀ , (ਬੀ.ਬੀ.ਸੀ. ਹਾਰਟਕੇਅਰ, ਪੂਰਬੀ ਸਪਤਾਲ 301 ਲਾਜਪਤ ਨਗਰ , ਲੁਧਿਆਣਾ ) ਨੂੰ  ਬਤੌਰ ਪੰਜਾਬ ਮੈਡੀਕਲ ਕੌਸ਼ਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਤਰੱਕੀਆਂ ਨੂੰ ਲੈਕੇ ਸਿਖਿਆ ਮੰਤਰੀ ਪੰਜਾਬ ਤੇ ਈ ਟੀ ਯੂ (ਰਜਿ) ਦੀ ਮੀਟਿਂਗ, ਹੋਏ ਅਹਿਮ ਐਲਾਨ

 *ਤਰੱਕੀਆਂ ਨੂੰ ਲੈਕੇ ਸਿਖਿਆ ਮੰਤਰੀ ਪੰਜਾਬ ਤੇ ਈ ਟੀ ਯੂ (ਰਜਿ) ਦੀ ਮੀਟਿਂਗ ਹੋਈ । 


ਸਿਖਿਆ ਮੰਤਰੀ ਵੱਲੋ ਤੁਰੰਤ ਤਰੱਕੀ ਆਰਡਰ ਜਾਰੀ ਕਰਨ ਤੇ ਹੋਰ ਮੰਗਾ ਦੇ ਨਿਪਟਾਰੇ ਲਈ ਈ ਟੀ ਯੂ (ਰਜਿ ) ਦਾ ਰੋਸ ਪੱਤਰ ਤੇ ਨੋਟਿਸ ਮੌਕੇ ਤੇ ਉੱਚ ਅਧਿਕਾਰੀਆ ਨੂੰ ਕੀਤਾ ਫਾਰਵਰਡ । 


 ਮੀਟਿੰਗ ਚ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰਜ /ਮਾਸਟਰ ਦੀਆਂ ਤਰੱਕੀਆਂ ਦੇ ਆਰਡਰ ਕਰਨ ਤੇ ਹੋਰ ਮੰਗਾਂ ਦੇ ਨਿਪਟਾਰੇ ਕਰਨ ਚ ਕੀਤੀ ਜਾ ਰਹੀ ਦੇਰੀ ਦੇ ਰੋਸ ਨੂੰ ਲੈਕੇ ਹੋਈ ਮੀਟਿੰਗ । ————————————ਸੋਮਵਾਰ ਤੱਕ ਤਰੱਕੀਆਂ ਦਾ ਦਿਤਾ ਅਲਟੀਮੇਟਮ । 

11 ਨੂੰ ਸਿਖਿਆ ਮੰਤਰੀ ਦੇ ਰਿਹਾਰਿਸ਼ ਮੂਹਰੇ ਰੋਸ ਧਰਨਾ ਦਾ ਵੀ ਦਿੱਤਾ ਨੋਟਿਸ  । 
 ( ) -ਅੱਜ ਜਲੰਧਰ ਵਿਖੇ ਈ ਟੀ ਯੂ ਪੰਜਾਬ (ਰਜਿ) ਜਲੰਧਰ ਤੋ ਈ ਟੀ ਯੂ ਦੇ ਸੂਬਾਈ ਆਗੂ ਤੇ ਜਿਲਾ ਪ੍ਰਧਾਨ ਈਟੀਯੂ (ਰਜਿ) ਪਵਨ ਕੁਮਾਰ, ਜਨਰਲ ਸਕੱਤਰ ਤਰਸੇਮ ਲਾਲ, ਪ੍ਰੈੱਸ ਸਕੱਤਰ ਰਿਸ਼ੀ ਕੁਮਾਰ, ਮੀਤ ਪ੍ਰਧਾਨ ਰਵੀ ਕੁਮਾਰ ਨੇ ਸਿਖਿਆ ਮੰਤਰੀ ਨਾਲ ਹੋਈ ਮੀਟਿੰਗ ਚ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ਵੱਲੋ ਉਲੀਕੇ ਸਂਘਰਸ਼ ਤਹਿਤ ਰੋਸ ਜਾਹਰ ਕੀਤਾ ਕਿ ਸਰਕਾਰ ਵਲੋ ਪੰਜਾਂ ਸਾਲਾ ਬਾਅਦ ਕੀਤੀਆ ਜਾ ਰਹੀਆ ਪਰਮੋਸ਼ਨਾ ਨੂੰ ਜਿਲਾ ਸਿਖਿਆ ਅਫਸਰਾ ਵੱਲੋ ਬਣਾਈਆ ਤਜਵੀਜਾਂ ਕਈ ਦਿਨਾ ਤੋ ਡੀ ਪੀ ਆਈ ਦਫਤਰ ਨੂੰ ਪਹੁੰਚਣ ਦੇ ਬਾਵਜੂਦ ਵੀ ਬਾਰ ਬਾਰ ਭਰੋਸੇ ਦੇਕੇ ਡੰਗ ਟਪਾਕੇ ਸਰਕਾਰ ਵੱਲੋ ਪ੍ਰਵਾਨਗੀ ਨਾ ਦੇਕੇ ਜਾਣ ਬੁੱਝਕੇ ਚੋਣ ਜਾਬਤੇ ਦੀ ਭੈਟ ਚੜਾਉਣ ਦਾ ਮਨ ਬਣਾਇਆ ਹੈ ,ਜਿਸਤੇ ਆਗੂਆ ਨੇ ਕਿਹਾ ਕਿ ਜੇਕਰ ਹੈਡ ਟੀਚਰਜ /ਸੈਟਰ ਹੈਡ ਟੀਚਰਜ ਦੀ ਪਹਿਲੀ ਲਿਸਟ ਨੂੰ ਏਨਾ ਸਮਾ ਲਗਾ ਦਿਤਾ ਤੇ ਕਦੋ ਡੀ ਬਾਰ ਹੋਣ ਵਾਲੇ ਅਧਿਆਪਕ ਤੇ ਸੈਟਰ ਹੈਡ ਟੀਚਰਜ ਦੀਆ ਖਾਲੀ ਹੋਣ ਵਾਲੀਆ ਸੀਟਾ ਤੇ ਦੂਸਰੇ ਪੜਾਅ ਦੀਆ ਪਰਮੋਸਸਨਾਂ ਹੋਣਗੀਆ।ਅਧਿਆਪਕ ਵਰਗ ਵਿੱਚ ਨਿਰਾਸ਼ਾ ਦਾ ਮਾਹੌਲ ਪੈਦਾ ਹੋ ਗਿਆ ਹੈ । ਇਸਦੇ ਨਾਲ ਹੀ ਮਾਸਟਰ ਕੇਡਰ ਤਰੱਕੀਆਂ ਦੇ ਆਰਡਰ ਨਹੀ ਕੀਤੇ ਜਾ ਰਹੇ ।ALSO READ: ਸੋਮਵਾਰ ਤੱਕ ਤਰੱਕੀਆ ਕਰਨ ਲਈ ਦਿਤਾ ਅਲ਼ਟੀਮੇਟਮ ਦਿਂਦਿਆ ਕਿਹਾ ਕਿ ਨਹੀ ਤਾ ਈ ਟੀ ਯੂ (ਰਜਿ) ਦਾ ਸੰਘਰਸ਼ ਜਾਰੀ ਰਹੇਗਾ ਤੇ 11 ਨੂੰ ਸਿਖਿਆ ਮੰਤਰੀ ਦੇ ਰਿਹਾਰਿਸ਼ ਮੂਹਰੇ ਰੋਸ ਧਰਨਾ ਵੀ ਹੋਵੇਗਾ ਜਿਸ ਸਬੰਧੀ ਨੋਟਿਸ ਵੀ ਸਿਖਿਆ ਮੰਤਰੀ ਨੂੰ ਦਿੱਤਾ ਗਿਆ।ਜਿਸਤੇ ਸਿਖਿਆ ਮੰਤਰੀ ਨੇ ਕਿਹਾ ਕਿ ਜਲਦ ਪਰਮੋਸ਼ਨਾ ਦੇ ਆਰਡਰ ਜਾਰੀ ਹੋ ਰਹੇ ਹਨ,ਇਸਦੇ ਨਾਲ ਹੀ ਈ ਟੀ ਯੂ ਦਾ ਰੋਸ ਪੱਤਰ ਸਿਖਿਆ ਮੰਤਰੀ ਪੰਜਾਬ ਵੱਲੋ ਚਂਡੀਗੜ ਉੱਚ ਅਧਿਕਾਰੀਆ ਨੂੰ ਮੌਕੇ ਤੇ ਫਾਰਵਰਡ ਕੀਤਾ ਗਿਆ । ਇਸ ਤੋ ਇਲਾਵਾ ਯੂਨੀਅਨ ਆਗੂਆ ਨੇ ਸਿਖਿਆ ਮੰਤਰੀ ਦੇ ਧਿਆਨ ਚ ਲਿਆਕੇ ਰੋਸ ਜਾਹਰ ਕੀਤਾ ਕਿ ਪਰਾਇਮਰੀ ਪੱਧਰ ਤੇ ਅਧਿਆਪਕਾਂ ਦੀ ਵੱਧ ਮਿਹਨਤ ਤੇ ਵੱਧ ਦੇਣ ਦੀ ਜਗਾ ਪਿਛਲੀਆ ਸਰਕਾਰਾ ਵੱਲੋ ਦਿਤੀਆ ਪੋਸਟਾ ਅਤੇ ਪੇ ਕਮਿਸ਼ਨ ਵੱਲੋ ਦਿਤੇ ਸਕੇਲ ਘਟਾ ਦੇਣਾ ਤੇ ਲੰਮੇ ਸਮੇ ਤੋ ਜਿਲਾ ਪ੍ਰੀਸ਼ਦ ਅਧਿਆਪਕਾਂ ਦੇ ਬਕਾਏ ਰੋਕੀ ਰੱਖਣਾ ਵੱਡੀ ਬੇਰਿਨਸਾਫੀ ਹੈ । ਇਸਤੇ ਸਿਖਿਆ ਮੰਤਰੀ ਵੱਲੋ ਜਲਦ ਹੱਲ ਦਾ ਭਰੋਸਾ ਦਿਂਦਿਆ ਕਾਰਵਾਈ ਲਈ ਫਾਈਲ ਉੱਚ ਅਧਿਕਾਰੀਆ ਨੂੰ ਫਾਰਵਰਡ ਕੀਤੀ । ਤਾ ਜੋ ਯੂਨੀਅਨ ਦੀਆ ਮੰਗਾਂ ਦਾ ਨਿਪਟਾਰਾ ਹੋ ਸਕੇ *।

02 ਦਸੰਬਰ ਦੀਆਂ ਨੌਕਰੀਆਂ ਦੇਖੋ ਇਥੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡੇ ਵਿਖੇ ਸੂਬਾ ਪੱਧਰੀ ਪੈਨਸ਼ਨ ਅਧਿਕਾਰ ਮਹਾਰੈਲੀ

 ਪੁਰਾਣੀ ਪੈਨਸ਼ਨ ਦਾ ਹੱਕ ਮੰਗਦੇ ਮੁਲਾਜ਼ਮਾਂ 'ਤੇ ਪਾਣੀ ਦੀਆਂ ਬੁਛਾੜਾਂ, ਧੱਕਾ ਮੁੱਕੀ


ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡੇ ਵਿਖੇ ਸੂਬਾ ਪੱਧਰੀ ਪੈਨਸ਼ਨ ਅਧਿਕਾਰ ਮਹਾਰੈਲੀ


10 ਦਸੰਬਰ ਨੂੰ ਪ੍ਰਿੰਸੀਪਲ ਸਕੱਤਰ ਨਾਲ ਮੀਟਿੰਗ ਤਹਿ


 ਮੋਰਿੰਡਾ 5 ਦਸੰਬਰ ( ਪੱਤਰ ਪ੍ਰੇਰਕ ) ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਦਾਣਾ ਮੰਡੀ ਮੋਰਿੰਡਾ ਵਿਖੇ ਸੂਬਾ ਪੱਧਰੀ ਪੈਨਸ਼ਨ ਅਧਿਕਾਰ ਮਹਾਂ ਰੈਲੀ ਕੀਤੀ ਗਈ। ਠਾਠਾਂ ਮਾਰਦਾ ਇਕੱਠ ਇਸ ਗੱਲ ਦਾ ਗਵਾਹ ਹੈ ਕਿ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਪੰਜਾਬ ਦਾ ਮੁਲਾਜਮ ਵਰਗ ਕਿਸ ਕਦਰ ਨਾਰਾਜ ਹੈ। ਇਸ ਰੈਲੀ ਤੋਂ ਬਾਅਦ ਕਾਂਗਰਸ ਸਰਕਾਰ ਨੂੰ ਸਪਸ਼ਟ ਸੰਕੇਤ ਹੈ ਕਿ ਨਵੀਂ ਪੈਨਸ਼ਨ ਸਕੀਮ ਮੁਲਾਜ਼ਮਾਂ ਨੂੰ ਮਨਜ਼ੂਰ ਨਹੀਂ। ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ, ਕੋ ਕਨਵੀਨਰ ਜਗਸੀਰ ਸਿੰਘ ਸਹੋਤਾ, ਅਜੀਤ ਪਾਲ ਸਿੰਘ ਜੱਸੋਵਾਲ ਨੇ ਦਸਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਆਪਣੇ ਪਣੇ ਚੋਣ ਮੈਨੀਫੈਸਟੋ ਵਿੱਚ ਐਨ ਪੀ ਐਸ ਮੁਲਾਜਮਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ।
ALSO READ:
 ਸਰਕਾਰ ਦੇ ਸਾਢੇ ਚਾਰ ਸਾਲ ਹੋ ਗਏ ਅਜੇ ਤੱਕ ਸਾਡੀ ਇਸ ਇੱਕੋ ਇੱਕ ਮੰਗ ਨੂੰ ਲੈ ਕੇ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ। ਲੋਕ ਮੁੱਦਿਆਂ ਤੇ ਕਾਂਗਰਸ ਸਰਕਾਰ ਦੁਆਰਾ ਲਾਰਾ ਲਾਉਣ ਤੋਂ ਡੰਗ ਟਪਾਉਣ ਦੀ ਨੀਤੀ ਅਪਣਾ ਕੇ ਵੋਟਾਂ ਲੈਣ ਦੀ ਫਿਤਰਤ ਨੂੰ ਨੰਗਾ ਕਰਨ ਲਈ ਸਾਨੂੰ ਇਹ ਪੈਨਸ਼ਨ ਅਧਿਕਾਰ ਮਹਾਂ ਰੈਲੀ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡੇ ਰੱਖਣੀ ਪਈ। ਜੇ ਸਰਕਾਰ ਸਾਡੀ ਇਹ ਮੰਗ ਨਹੀਂ ਮੰਨਦੀ ਤਾਂ ਇਸ ਵਾਰ ਲੋਕਾਂ ਵਿੱਚ ਆ ਕੇ ਇਹਨਾਂ ਵਿਧਾਇਕਾਂ ਨੂੰ ਵੋਟਾਂ ਮੰਗਣੀਆਂ ਮੁਸ਼ਕਲ ਕਰ ਦੇਵਾਂਗੇ ਕਰਮਜੀਤ ਸਿੰਘ ਤਾਮਕੋਟ, ਲਖਵਿੰਦਰ ਸਿੰਘ ਭੌਰ,ਜਸਵਿੰਦਰ ਸਿੰਘ ਜੱਸਾ ਨੇ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਸਾਡਾ ਟੀਚਾ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਰਕਾਰ ਵੱਲੋਂ ਦਿੱਤੀ ਗਈ ਫੈਮਲੀ ਪੈਨਸ਼ਨ ਸਾਡੀ ਮੰਗ ਦਾ ਅੰਸ ਮਾਤਰ ਹੈ। ਅਸੀਂ ਅਪਣੇ ਟੀਚੇ ਦੀ ਪ੍ਰਾਪਤੀ ਤੱਕ ਲੜਦੇ ਰਹਾਂਗੇ । ਜਰਨੈਲ ਸਿੰਘ ਪੱਟੀ ਜਨਰਲ ਸਕੱਤਰ ਅਤੇ ਸੂਬਾ ਜ਼ਾਇੰਟ ਸਕੱਤਰ ਬਿਕਰਮਜੀਤ ਸਿੰਘ ਕ‍ੱਦੋਂ ਨੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਐਨ.ਪੀ.ਐਸ ਅਧੀਨ ਆਉਂਦੇ ਦੋ ਲੱਖ ਕਰਮਚਾਰੀਆ ਦਾ ਬੁਢਾਪਾ ਰੁਲਦਾ ਨਜਰ ਆ ਰਿਹਾ ਹੈ। ਅੱਜ ਜਦੋਂ ਐਨ ਪੀ ਐਸ ਸਕੀਮ ਦੇ ਮਾੜੇ ਨਤੀਜੇ ਸਾਹਮਣੇ ਆ ਰਹੇ ਹਨ ਇਹਨਾਂ ਤੋਂ ਸਬਕ ਜੇ ਲੈਂਦਿਆਂ ਕੈਪਟਨ ਸਰਕਾਰ ਨੂੰ ਤੁਰੰਤ ਪੁਰਾਣੀ ਪੈਨਸ਼ਨ ਬਹਾਲ ਕਰਕੇ ਪੂਰੇ ਭਾਰਤ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਕਰਨ ਵਾਲੀ ਪਹਿਲੀ ਸਰਕਾਰ ਬਣੇ । ਪੂਰੇ ਭਾਰਤ ਦੇ ਮੁਲਾਜ਼ਮ ਇਹ ਦੇਖ ਰਹੇ ਹਨ ਕਿ ਕਿਸ ਸਿਆਸੀ ਪਾਰਟੀ ਦੀ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਪਹਿਲ ਕਦਮੀ ਕਰਦੀ ਹੈ। ਪੱਛਮੀ ਬੰਗਾਲ ਵਿੱਚ ਦਿ ਸਰਕਾਰ ਸਪਸ਼ਟ ਉਦਾਹਰਣ ਹੈ ਉਥੇ ਦੁਬਾਰਾ ਉਹੀ ਸਰਕਾਰ ਲੋਕਾਂ ਨੇ ਚੁਣੀ ਹੈ। ਜਿਲ੍ਹਾ ਕਨਵੀਨਰ ਗੁਰਿੰਦਰਪਾਲ ਖੇੜੀ ਬਲਵਿੰਦਰ ਸਿੰਘ ਲੋਧੀਪੁਰ, ਨਿਰਮਲ ਸਿੰਘ ਮੋਗਾ, ਪ੍ਰੇਮ ਠਾਕੁਰ ,ਬਲਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ ਇੱਕ ਅਨੁਸਾਰ ਪੰਜਾਬ ਦੇ ਹੱਕ ਦਾ ਲਗਭਗ 2500 ਕਰੋੜ ਰੁਪਏ ਸਲਾਨਾ ਜੋ ਕਿ ਲੰਮੇ ਸਮੇਂ ਲਈ ਪੰਜਾਬ ਵਿਕਾਸ ਕਾਰਜਾਂ ਲਈ ਵਰਤਿਆ ਜਾ ਸਕਦਾ ਹੈ ਇਹ ਡਰੋਨ ਹੈ ਕਿ ਐਨ ਪੀ ਐਸ ਰਾਹੀਂ ਪੰਜਾਬ ਤੋਂ ਬਾਹਰ ਕਾਰਪੋਰੇਟਸ ਕੋਲ ਪਹੁੰਚ ਰਿਹਾ ਹੈ 

ਇਸ ਸਮੇਂ ਕੋ ਕਨਵੀਨਰ ਸੰਜੀਵ ਧੂਤ, ਗੁਰਦੀਪ ਚੀਮਾ, ਸੰਤ ਸੇਵਕ ਸਿੰਘ ਸਰਕਾਰੀਆ, ਗੁਰਦਿਆਲ ਸਿੰਘ ਮਾਨ, ਹਰਪ੍ਰੀਤ ਸਿੰਘ ਬਰਾੜ, ਗੁਰਸ਼ਰਨ ਸਿੰਘ ਰਾਊਆਲ, ਲਵਪ੍ਰੀਤ ਸਿੰਘ ਰੋੜਾਂਵਾਲੀ, ਗੁਰਤੇਜ ਸਿੰਘ ਖਹਿਰਾ, ਸਰਬਜੀਤ ਸਿੰਘ ਪੂਨਾਵਾਲਾ, ਦਰਸ਼ਨ ਸਿੰਘ ਆਲੀਸ਼ੇਰ, ਪਰਮਿੰਦਰਪਾਲ ਸਿੰਘ, ਦਿਦਾਰ ਸਿੰਘ ਮੁੱਦਕੀ, ਗੁਲਾਬ ਸਿੰਘ, ਸੋਹਨਲਾਲ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਗੁਰਵਿੰਦਰਪਾਲ ਸਿੰਘ ਖੇੜੀ, ਰਜਨੀਸ਼ ਕੁਮਾਰ, ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਚਾਹਲ, ਡੀਟੀਐਫ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਬੀਐਡ ਫਰੰਟ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ,ਆਈ ਟੀ ਸੈੱਲ ਤੋਂ ਸੱਤ ਪ੍ਰਕਾਸ਼ ,ਹਰਪ੍ਰੀਤ ਉੱਪਲ , ਸ਼ਿਵਪ੍ਰੀਤ ਪਟਿਆਲਾ ,ਬਲਜੀਤ ਸਿੰਘ ਸੇਖਾ ਸਕੂਲ ਲਾਇਬ੍ਰੇਰੀ ਯੁਨੀਅਨ, ਬਲਜੀਤ ਸਿੰਘ ਸਲਾਣਾ ਐਸ ਸੀ ਬੀ ਸੀ ਯੁਨੀਅਨ ਹਾਜ਼ਰ ਸਨ।

02 ਦਸੰਬਰ ਦੀਆਂ ਨੌਕਰੀਆਂ ਦੇਖੋ ਇਥੇ MERITORIOUS SCHOOL ADMISSION: ਵਿਦਿਆਰਥੀਆਂ ਨੂੰ 6 ਦਸੰਬਰ ਨੂੰ ਹਾਜ਼ਰ ਹੋਣ ਲਈ ਹਦਾਇਤਾਂ

ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਮਿਤੀ 03.10.2021 ਨੂੰ ਪ੍ਰਵੇਸ਼ ਪ੍ਰੀਖਿਆ ਲਈ ਗਈ ਸੀ ਜਿਸ ਦਾ ਨਤੀਜਾ ਮਿਤੀ 24.11.2021 ਨੂੰ ਘੋਸ਼ਿਤ ਕੀਤਾ ਗਿਆ ਸੀ। ਜਿਨ੍ਹਾਂ ਵਿਦਿਆਰਥੀਆਂ ਨੇ ਘੱਟੋ- ਘੱਟ qualifying ਅੰਕ ਜਾਂ ਉਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਸਨ ਉਨਾਂ ਵਿਦਿਆਰਥੀਆਂ ਦੀ ਕਾਊਂਸਲਿੰਗ ਮਿਤੀ 26.11.2021 ਤੋਂ 29.11.2021 ਤੱਕ ਵੱਖ-ਵੱਖ ਮੈਰੀਟੋਰੀਅਸ ਸਕੂਲਾਂ ਵਿੱਚ ਕੀਤੀ ਗਈ ਸੀ, ਜਿਸ ਵਿੱਚ ਵਿਦਿਆਰਥੀਆਂ ਤੋਂ ਉਨਾਂ ਦੀ ਸਟਰੀਮ ਦੀ choice ਅਤੇ ਦਾਖਲੇ ਲਈ ਸਕੂਲ ਸਬੰਧੀ ਪਹਿਲੀ, ਦੂਜੀ ਅਤੇ ਤੀਜੀ ਚੁਆਇੰਸ ਲਈ ਗਈ।


 ਮੈਰਿਟ ਦੇ ਆਧਾਰ ਤੇ ਵੱਖ-ਵੱਖ ਮੈਰੀਟੋਰੀਅਸ ਸਕੂਲਾਂ ਵਿੱਚ ਵੱਖ-ਵੱਖ ਸਟਰੀਮਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਲਈ ਸੂਚੀ ਬਣਾਈ ਗਈ ਹੈ।

 ਸਮੂਹ ਵਿਦਿਆਰਥੀਆਂ ਮਿਤੀ 06.12.2021 ਤੱਕ ਜਿਸ ਸਕੂਲ ਵਿੱਚ ਉਹਨਾਂ ਦੇ ਸਕੂਲਾਂ ਲਈ ਚੋਣ ਕੀਤੀ ਗਈ ਹੈ ਉਸ ਸਕੂਲ ਵਿੱਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ।04 ਦਸੰਬਰ ਦੀਆਂ ਨੌਕਰੀਆਂ ਦੇਖੋ ਇਥੇ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਵੱਲੋਂ ਰੋਸ਼ ਪ੍ਰਦਰਸਨ, ਸਰਕਾਰ ਵੱਲੋਂ ਮਿਲਿਆ ਮੀਟਿੰਗ ਦਾ ਸੱਦਾ

 ਪੁਰਾਣੀ ਪੈਨਸ਼ਨ ਬਹਾਲ ਕਮੇਟੀ ਵੱਲੋਂ ਅੱਜ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਖੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ।ਪੁਰਾਣੀ ਪੈਨਸਨ ਬਹਾਲੀ ਕਮੇਟੀ ਦੇ ਸਦੇ ਤੇ ਮੋਰਿੰਡਾ ਵਿਖੇ ਸਾਮਲ ਮੁਲਾਜ਼ਮ


ALSO READ:ਡਿਊਟੀ ਮੈਜਿਸਟਰੇਟ ਵਿਕਰਮ ਸਿੰਘ ਵੱਲੋਂ ਕਨਵੀਨਰ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੂੰ ਲਿਖਤੀ ਮੀਟਿੰਗ ਦਾ ਸੱਦਾ 10 ਦਸੰਬਰ ਨੂੰ ਦਿੱਤਾ ਗਿਆ ਹੈ । ਮੀਟਿੰਗ ਦੇ ਸਮੇਂ ਅਤੇ ਸਥਾਨ ਦੇ ਬਾਰੇ 6 ਦਸੰਬਰ ਨੂੰ ਦਸਿਆ ਜਾਵੇਗਾ।

ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਅਧਿਆਪਕਾਂ ਨਾਲ ਰਲ ਕੇ ਕੇਜਰੀਵਾਲ ਦੀ ਰਿਹਾਇਸ਼ ਤੇ ਦਿੱਤਾ ਧਰਨਾ

ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਅਧਿਆਪਕਾਂ ਨਾਲ ਰਲ ਕੇ ਕੇਜਰੀਵਾਲ ਦੀ ਰਿਹਾਇਸ਼ ਤੇ ਧਰਨਾ ਦਿੱਤਾ ਤੇ ਟਵੀਟ ਰਾਹੀਂ ਕਿਹਾ , ਪੜ੍ਹੋ

 

10 ਦਿਸੰਬਰ ਤੱਕ ਪ੍ਰਵਾਨਤ 10880 ਅਸਾਮੀਆਂ ਦਾ ਇਸ਼ਤਿਹਾਰ ਹੋਵੇਗਾ ਜਾਰੀ: ਸਿੱਖਿਆ ਮੰਤਰੀ

 ਬੇਰੁਜ਼ਗਾਰਾਂ ਨੇ ਦਿਨ ਚੜਨ ਤੋਂ ਪਹਿਲਾਂ ਹੀ ਘੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ; ਪੁਲਿਸ ਪ੍ਰਬੰਧਾਂ ਉੱਤੇ ਲਗਾਇਆ ਸਵਾਲੀਆ ਚਿੰਨਸਿੱਖਿਆ ਮੰਤਰੀ ਪਰਗਟ ਸਿੰਘ ਨੇ ਖੁਦ ਆ ਕੇ 10 ਦਿਸੰਬਰ ਤੱਕ ਪ੍ਰਵਾਨਤ 10880 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ


 


ਦਲਜੀਤ ਕੌਰ ਭਵਾਨੀਗੜ੍ਹ

ਜਲੰਧਰ, 4 ਦਿਸੰਬਰ, 2021: ਅੱਜ ਦੇਰ ਦਿਨ ਚੜਨ ਤੋ ਪਹਿਲਾਂ ਹੀ ਬੇਰੁਜ਼ਗਾਰਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਦਾ ਗੇਟ ਮੱਲ ਕੇ ਪੁਲਿਸ ਪ੍ਰਬੰਧਾਂ ਉੱਤੇ ਸਵਾਲੀਆ ਚਿੰਨ ਖੜ੍ਹਾ ਕਰ ਦਿੱਤਾ ਅਤੇ ਨਾਲ ਹੀ ਸ੍ਰ ਪ੍ਰਗਟ ਸਿੰਘ ਦਾ ਕੋਠੀ ਤੋ ਬਾਹਰ ਨਿਕਲਣ ਦਾ ਰਸਤਾ ਬੰਦ ਕਰ ਦਿੱਤਾ। ਆਖਿਰ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਆਪ ਖੁਦ ਬਾਹਰ ਆ ਕੇ ਬੇਰੁਜ਼ਗਾਰਾਂ ਨੂੰ 10 ਦਸੰਬਰ ਤੱਕ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦੇ ਕੇ ਰਾਹ ਖੁਲਵਾਇਆ।ਜ਼ਿਕਰਯੋਗ ਹੈ ਕਿ ਬੀਤੇ 3 ਦਿਸੰਬਰ ਨੂੰ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਨੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਸੀ, ਪਰ ਬਿਲਕੁਲ ਮੌਕੇ ਤੇ ਬੇਰੁਜ਼ਗਾਰਾਂ ਨੇ ਸਥਾਨਕ ਬੀਐੱਸਐੱਫ ਚੌਂਕ ਵਿੱਚ ਲਾਰੇ ਫੂਕ ਕੇ ਪ੍ਰਦਰਸ਼ਨ ਖਤਮ ਕਰ ਦਿੱਤਾ ਸੀ। ਭਾਵੇਂ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਨੂੰ 5 ਦਿਸੰਬਰ ਨੂੰ ਸਿੱਖਿਆ ਮੰਤਰੀ ਨਾਲ ਉਨ੍ਹਾਂ ਦੀ ਸਥਾਨਕ ਰਿਹਾਇਸ਼ ਵਿੱਚ ਮੀਟਿੰਗ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ ਸੀ, ਪ੍ਰੰਤੂ ਬੇਰੁਜ਼ਗਾਰਾਂ ਨੇ ਅੱਜ ਦਿਨ ਚੜਨ ਤੋਂ ਪਹਿਲਾਂ ਹੀ ਮੂੰਹ ਹਨੇਰੇ ਦੱਬੇ ਪੈਰੀਂ ਕੋਠੀ ਅੱਗੇ ਪਹੁੰਚ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।ਪ੍ਰਸ਼ਾਸ਼ਨ ਨੂੰ ਇਸ ਗੱਲ ਦਾ ਕਿਆਸ ਤੱਕ ਨਹੀਂ ਸੀ। ਘਬਰਾਏ ਹੋਏ ਪੁਲਿਸ ਅਧਿਕਾਰੀਆਂ ਵੱਲੋਂ ਫੋਟੋਆਂ ਖਿੱਚਦਿਆਂ ਅਤੇ ਵੀਡੀਓਜ਼ ਬਣਾਉਂਦਿਆਂ ਬੇਰੁਜ਼ਗਾਰ ਅਧਿਆਪਕ ਆਗੂਆਂ ਨਾਲ ਧੱਕਾਮੁੱਕੀ ਕਰਕੇ ਦੀ ਮੋਬਾਈਲ ਫੋਨ ਖੋਹਣ ਤੱਕ ਦੀ ਕੋਸ਼ਿਸ਼ ਕੀਤੀ ਗਈ। ਆਖਿਰ ਲੰਬੀ ਜੱਦੋ ਜਹਿਦ ਮਗਰੋਂ ਸਿੱਖਿਆ ਮੰਤਰੀ ਨੇ ਬੇਰੁਜ਼ਗਾਰ ਆਗੂਆਂ ਮੀਤ ਪ੍ਰਧਾਨ ਅਮਨ ਸੇਖਾ, ਸੰਦੀਪ ਗਿੱਲ, ਗਗਨਦੀਪ ਕੌਰ, ਰਸ਼ਪਾਲ ਸਿੰਘ, ਹਰਜਿੰਦਰ ਕੌਰ ਗੋਲੀ, ਬਲਕਾਰ ਸਿੰਘ ਮਾਘਾਨੀਆ ਅਤੇ ਅਮਨਦੀਪ ਕੌਰ ਬਠਿੰਡਾ ਨੂੰ ਦਫਤਰ ਵਿੱਚ ਬੁਲਾ ਕਿ ਭਰੋਸੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਆਖਿਰਕਾਰ ਗੱਲ ਨਾ ਬਣਦੀ ਵੇਖ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਖੁਦ ਆਪ ਬੇਰੁਜ਼ਗਾਰਾਂ ਨੂੰ ਸੰਬੋਧਨ ਕਰਕੇ 10 ਦਿਸੰਬਰ ਤੱਕ ਪ੍ਰਵਾਨਤ 10880 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ। ਉਹਨਾਂ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਦੀ ਪੂਰਨ ਜਾਣਕਾਰੀ ਲਈ ਜਲਦੀ ਹੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਵੀ ਦਿੱਤਾ, ਜਿਸ ਉਪਰੰਤ ਬੇਰੁਜ਼ਗਾਰਾਂ ਨੇ ਕੋਠੀ ਦੇ ਗੇਟ ਤੋਂ ਚਲਦਾ ਧਰਨਾ ਸਮਾਪਤ ਕਰਕੇ ਮੰਗਾਂ ਦੀ ਪੂਰਤੀ ਤੱਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਅਤੇ ਹੇਠਾਂ ਚੱਲ ਰਹੇ ਪੱਕੇ ਮੋਰਚੇ ਨੂੰ ਜਿਉ ਦੀ ਤਿਉਂ ਜਾਰੀ ਰੱਖਣ ਦਾ ਐਲਾਨ ਕੀਤਾ।
ALSO READ:

PSEB Term-1 EXAM : ਸਿੱਖਿਆ ਬੋਰਡ ਵੱਲੋਂ ਨਿਗਰਾਨ ਅਮਲੇ ਦੀਆਂ ਡਿਊਟੀਆਂ ਲਗਾਉਣ ਸਬੰਧੀ ਕੀਤੇ ਵੱਡੇ ਬਦਲਾਅ ਬੇਰੁਜ਼ਗਾਰ ਆਗੂਆਂ ਨੇ ਕਾਂਗਰਸ ਸਰਕਾਰ ਉੱਤੇ ਆ ਘਰ-ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤਾ ਦੇਣ ਤੋਂ ਮੁਕਰਨ ਦੇ ਦੋਸ਼ ਲਗਾਉਂਦਿਆਂ ਆਉਂਦੀਆਂ ਚੋਣਾਂ ਵਿੱਚ ਜ਼ਬਰਦਸਤ ਵਿਰੋਧ ਦੀ ਚਿਤਾਵਨੀ ਦਿੱਤੀ।ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸਰਦੀ ਦੇ ਮੌਸਮ ਵਿੱਚ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ ਨੂੰ 37 ਦਿਨ ਹੋ ਚੁੱਕੇ ਹਨ ਟੈਂਕੀ ਉੱਤੇ ਬੈਠਿਆਂ ਨੂੰ ਪ੍ਰੰਤੂ ਸਰਕਾਰ ਵਲੋਂ ਬੇਰੁੱਖੀ ਧਾਰੀ ਬੈਠੀ ਹੈ। ਉਨ੍ਹਾਂ ਕਾਂਗਰਸ ਦੇ ਜ਼ਬਰ ਖ਼ਿਲਾਫ਼ ਲੋਕ ਰੋਹ ਉੱਠਣ ਦੀ ਗੱਲ ਆਖੀ।ਇਸ ਮੌਕੇ ਬਲਰਾਜ ਸਿੰਘ ਫਰੀਦਕੋਟ, ਬਰਜਿੰਦਰ ਗਿਲਜੇਵਾਲਾ, ਰਸਨਦੀਪ ਸਿੰਘ ਰਿੰਕਾ ਝਾੜੋਂ, ਜਗਸੀਰ ਬਰਨਾਲਾ, ਗੁਰਪਰੀਤ ਸਿੰਘ ਖੇੜੀ ਕਲਾਂ, ਕੁਲਵੰਤ ਸਿੰਘ ਲੌਂਗੋਵਾਲ, ਹਰਦੀਪ ਕੌਰ ਭਦੌੜ, ਜਗਤਾਰ ਸਿੰਘ, ਗੁਰਜੀਤ ਕੌਰ ਸੰਗਰੂਰ, ਮਲਿਕਪ੍ਰੀਤ ਮਾਲੇਰਕੋਟਲਾ, ਹਰਦੀਪ ਕੌਰ ਮਾਲੇਰਕੋਟਲਾ, ਨਿਸ਼ੂ ਫਾਜ਼ਿਲਕਾ, ਗੁਰਸ਼ਰਨ ਕੌਰ ਅਨੰਦਪੁਰ ਸਾਹਿਬ ਆਦਿ ਹਾਜ਼ਰ ਸਨ।

ਨਵੀਂ ਦਿੱਲੀ ਪਹੁੰਚਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ ਓਮਾਈਕਰੋਨ, ਕੁਲ 5 ਮਾਮਲੇ ਆਏ ਸਾਹਮਣੇ

 ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮਾਈਕਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਵਿਦੇਸ਼ ਤੋਂ ਪਰਤੇ ਅਤੇ LNJP ਹਸਪਤਾਲ ਵਿੱਚ ਦਾਖਲ ਇੱਕ ਕੋਰੋਨਾ ਮਰੀਜ਼ ਵਿੱਚ ਇਸਦੀ ਪੁਸ਼ਟੀ ਹੋਈ ਹੈ। ਵਿਦੇਸ਼ ਤੋਂ ਪਰਤੇ 12 ਲੋਕਾਂ ਨੂੰ ਐਲਐਨਜੇਪੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਅਤੇ ਉਨ੍ਹਾਂ ਦੇ ਨਮੂਨੇ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਸਨ। ਜਿਸ ਵਿੱਚ ਇੱਕ ਮਰੀਜ਼ ਨੂੰ  ਓਮਿਕਰੋਨ ਦੀ  ਪੁਸ਼ਟੀ ਕੀਤੀ ਹੈ। ਸੰਕਰਮਿਤ ਨੌਜਵਾਨ ਤਨਜ਼ਾਨੀਆ ਤੋਂ ਆਇਆ ਸੀ।


ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਓਮਾਈਕਰੋਨ ਦੇ ਕੁੱਲ ਪੰਜ ਮਾਮਲੇ ਸਾਹਮਣੇ ਆਏ ਹਨ। ਸ਼ਨੀਵਾਰ ਨੂੰ ਓਮਿਕਰੋਨ ਦੇ ਦੋ ਮਾਮਲੇ ਸਾਹਮਣੇ ਆਏ, ਗੁਜਰਾਤ ਦੇ ਜਾਮਨਗਰ ਵਿੱਚ 72 ਸਾਲਾ ਓਮੀਕਰੋਨ ਸੰਕਰਮਿਤ ਪਾਇਆ ਗਿਆ। ਇਸ ਦੇ ਨਾਲ ਹੀ, ਸ਼ਾਮ ਨੂੰ ਦੱਖਣੀ ਅਫਰੀਕਾ ਤੋਂ ਮੁੰਬਈ ਪਰਤਿਆ ਇੱਕ ਵਿਅਕਤੀ ਸੰਕਰਮਿਤ ਪਾਇਆ ਗਿਆ। ਦੱਖਣੀ ਅਫਰੀਕਾ ਤੋਂ ਇਹ ਵਿਅਕਤੀ ਦੁਬਈ ਦੇ ਰਸਤੇ ਦਿੱਲੀ ਆਇਆ ਅਤੇ ਉਥੋਂ ਮੁੰਬਈ ਪਹੁੰਚ ਗਿਆ। ਇਹ 25 ਨਵੰਬਰ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਸੀ ਅਤੇ ਹੁਣ ਇਸ ਵਿੱਚ ਇੱਕ ਓਮਾਈਕ੍ਰੋਨ ਵੇਰੀਐਂਟ ਪਾਇਆ ਗਿਆ ਹੈ। ਫਿਲਹਾਲ ਇਸਨੂੰ ਕਲਿਆਣ ਡੋਂਬੀਵਲੀ ਕੋਵਿਡ ਕੇਅਰ ਸੈਂਟਰ ਵਿੱਚ ਰੱਖਿਆ ਗਿਆ ਹੈ।

BREAKING NEWS: ਸਕੂਲਾਂ ਵਿੱਚ ਕਰੋਨਾ ਦਾ ਕਹਿਰ , 5ਵਾਂ ਸਕੂਲ ਹੋਇਆ ਬੰਦ

  ਫਿਰੋਜ਼ਪੁਰ 5 ਦਸੰਬਰ:  ਕਰੋਨਾ ਕਾਰਨ ਪੰਜਾਬ ਦਾ 5ਵਾਂ ਸਕੂਲ ਬੰਦ ਹੋ ਗਿਆ ਹੈ। ਕਰੋਨਾ ਦੇ ਨਵੇਂ ਵੇਰੀਐਂਟ ਓਮਿਓਕਰੋਨ ਦੇ ਭਾਰਤ ਵਿੱਚ 4 ਮਰੀਜ ਪਾਜ਼ਿਟਿਵ ਪਾਏ ਗਏ ਹਨ ਜਿਸ ਕਾਰਨ ਤੀਜੀ ਲਹਿਰਾਂ ਦਾ ਖਤਰਾ ਬਣਿਆ ਹੋਇਆ ਹੈ।


 ਉਥੇ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਪਾਜ਼ਿਟਿਵ ਪਾਏ ਜਾਣ ਤੇ ਵਿਦਿਆਰਥੀਆਂ ਤੇ ਮਾਪਿਆਂ ਦੇ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। 

ALSO READ:
ਸ਼ਨੀਵਾਰ  4 ਦਸੰਬਰ ਨੂੰ ਜਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਸੋਆਣਾ ਦੇ 9 ਵਿਦਿਆਰਥੀਆਂ ਦੀ ਕਰੋਨਾ ਟੈਸਟ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਜਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਸਰਕਾਰੀ ਸਕੂਲ ਦੇ 110 ਵਿਦਿਆਰਥੀਆਂ ਦੇ ਟੈਸਟ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ 9 ਵਿਦਿਆਰਥੀਆਂ ਦੀ ਰਿਪੋਰਟ ਕਰੋਨਾ ਪਾਜ਼ਿਟਿਵ ਪਾਈ ਗਈ ਹੈ ਜਿਸ ਕਾਰਨ ਸਕੂਲ ਨੂੰ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।
ਪਿਛਲੇ ਦਿਨੀਂ ਜਿਲਾ ਮੁਕਤਸਰ ਦੇ ਇੱਕ ਸਰਕਾਰੀ ਸਕੂਲ ਵਿਚ ਟੈਸਟਿੰਗ ਦੌਰਾਨ 14 ਵਿਦਿਆਰਥੀ ਕਰੋਨਾ ਪਾਜ਼ਿਟਿਵ ਪਾਏ ਗਏ ਜਿਸ ਕਾਰਨ ਸਕੂਲ ਨੂੰ ਬੰਦ ਕਰਨਾ ਪਿਆ ਇਸਦੇ ਨਾਲ ਹੀ ਜ਼ਿਲ੍ਹਾ ਕਪੂਰਥਲਾ 33 ਵਿਦਿਆਰਥੀ ਕੋਰੋਨਾ ਪੋਜਟਿਵ ਪਾਏ ਜਾਣ ਤੇ ਸਕੂਲ ਨੂੰ ਬੰਦ ਕਰਨਾ ਪਿਆ ।


ਜ਼ਿਲ੍ਹਾ ਰੂਪਨਗਰ ਦੇ ਨੰਗਲ ਤਹਿਸੀਲ ਵਿਖੇ ਇਕ ਪ੍ਰਾਈਵੇਟ ਸਕੂਲ ਵਿੱਚ 3 ਵਿਦਿਆਰਥੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਦੀ ਖਬਰ ਹੈ ਇਹ ਸਕੂਲ ਵੀ ਪ੍ਰਸ਼ਾਸਨ ਵੱਲੋਂ ਬੰਦ ਕੀਤਾ ਗਿਆ ਸਨ।


ਇਸਦੇ ਨਾਲ ਹੀ ਜ਼ਿਲਾ ਫਾਜ਼ਿਲਕਾ ਵਿਚ ਕੋਰੋਨਾ ਟੈਸਟ ਕੀਤੇ ਗਏ ਸਨ ਅਤੇ ਉੱਥੇ ਦੇ ਸਕੂਲ ਵਿੱਚ 7 ਵਿਦਿਆਰਥੀ ਕਰੋਨਾ ਪਾਜ਼ਿਟਿਵ ਪਾਏ ਗਏ ਸਨ।

02 ਦਸੰਬਰ ਦੀਆਂ ਨੌਕਰੀਆਂ ਦੇਖੋ ਇਥੇ STAMP VENDOR RECRUITMENT: ਜ਼ਿਲ੍ਹਾ ਮੈਜਿਸਟਰੇਟ ਵੱਲੋਂ ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ

 

An Advertisement was issued by the  Deputy Commissioner, Faridkot for inviting the applications for the post of 35 Stamp Vendors till 09.11.2021. Those candidates who applied for the license of Stamp Vendors their objective type written test of 70 marks is going to be held on 11.12.2021 from 10 AM to 12 Noon at Govt. Girls Sr. Sec. School, Faridkot.


 Candidates who appeared in the written test will be called for interview at Mini Secretariat, Faridkot on 14.12.2021 at 10.00 AM. Candidates must come with their ID proofs for written test and interview.RECENT UPDATES

Today's Highlight