Saturday, 24 July 2021

ਸਾਂਝਾ ਅਧਿਆਪਕ ਮੋਰਚਾ ਨੇ 29 ਜੁਲਾਈ ਦੀ 'ਹੱਲਾ ਬੋਲ' ਰੈਲੀ ਵਿੱਚ ਵੱਡੇ ਪੱਧਰ 'ਤੇ ਸ਼ਮੂਲੀਅਤ ਕਰਨ ਦਾ ਕੀਤਾ ਐਲਾਨ

 ਸਾਂਝਾ ਅਧਿਆਪਕ ਮੋਰਚਾ ਨੇ 29 ਜੁਲਾਈ ਦੀ 'ਹੱਲਾ ਬੋਲ' ਰੈਲੀ ਵਿੱਚ ਵੱਡੇ ਪੱਧਰ 'ਤੇ ਸ਼ਮੂਲੀਅਤ ਕਰਨ ਦਾ ਕੀਤਾ ਐਲਾਨ 


ਮੁਲਾਜ਼ਮ ਹਿੱਤਾਂ ਅਨੁਸਾਰ ਤਨਖਾਹ ਕਮਿਸ਼ਨ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਕੱਚਿਆਂ ਨੂੰ ਪੱਕੇ ਕਰਨ ਦੀ ਮੰਗ


ਹੱਲਾ ਬੋਲ ਮਹਾਂ ਰੈਲੀ ਪੰਜਾਬ ਸਰਕਾਰ ਦੀ ਜੜ੍ਹਾਂ ਹਿੱਲਾ ਦੇਵੇਗੀ: ਸਾਂਝਾ ਅਧਿਆਪਕ ਮੋਰਚਾ


ਸੰਗਰੂਰ, 24 ਜੁਲਾਈ ( ): ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ 'ਤੇ 29 ਜੁਲਾਈ ਨੂੰ ਪਟਿਆਲਾ ਸ਼ਹਿਰ ਦੇ ਤ੍ਰਿਪੜੀ ਮੋੜ, ਪੁੱਡਾ ਗਰਾਊਂਡ ਵਿੱਚ ਹੋਣ ਜਾ ਰਹੀ ਮੁਲਾਜ਼ਮਾਂ ਦੀ 'ਹੱਲਾ ਬੋਲ' ਰੈਲੀ ਸਬੰਧੀ ਸਾਂਝਾ ਅਧਿਆਪਕ ਮੋਰਚਾ ਜਿਲ੍ਹਾ ਸੰਗਰੂਰ ਦੀ ਅਹਿਮ ਮੀਟਿੰਗ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਪਾਰਕ ਵਿੱਚ ਹੋਈ। ਜਿਸ ਮੀਟਿੰਗ ਦੌਰਾਨ ਸਾਂਝਾ ਅਧਿਆਪਕ ਮੋਰਚਾ ਨੇ ਇਸ ਸੂਬਾਈ ਰੈਲੀ ਲਈ ਅਧਿਆਪਕਾਂ 'ਚ ਵਿਆਪਕ ਲਾਮਬੰਦੀ ਮੁਹਿੰਮ ਚਲਾਉਂਦਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ ਨੂੰ ਸ਼ਾਮਲ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ।


         ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨਿਰਭੈ ਸਿੰਘ, ਦੇਵੀ ਦਿਆਲ, ਵਰਿੰਦਰਜੀਤ ਸਿੰਘ ਬਜਾਜ, ਪਰਮਿੰਦਰ ਲੌਂਗੋਵਾਲ, ਸਵਿੰਦਰ ਜੋਸ਼ੀ, ਚੰਦ ਸਿੰਘ, ਨਿਰਮਲਜੀਤ ਸਿੰਘ ਅਤੇ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਇਹ ਰੈਲੀ ਮੁੱਖ ਤੌਰ ਤੇ ਮੁਲਾਜ਼ਮ/ ਪੈਨਸ਼ਨਰ ਮਾਰੂ ਛੇਵੇਂ ਪੇਅ ਕਮਿਸ਼ਨ ਖਿਲਾਫ, ਹਰ ਤਰ੍ਹਾਂ ਦੇ ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਲਈ, ਰੋਕਿਆ ਡੀ.ਏ. ਅਤੇ ਬਕਾਇਆ ਜਾਰੀ ਕਰਵਾਉਣ, ਰਹਿੰਦੇ ਮੁਲਾਜ਼ਮਾਂ/ਪੈਨਸ਼ਨਰਾ ਦੀਆਂ ਗ੍ਰੇਡ-ਪੇ ਸੋਧਕੇ 1.1.2006 ਤੋਂ ਲਾਗੂ ਕਰਵਾਉਣ, ਮਾਣ ਭੱਤਾ/ ਇਨਸੈਨਟਿਵ ਮੁਲਾਜਮਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਲਿਆਉਣ ਲਈ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਅਤੇ ਹੋਰ ਮੁਲਾਜਮ ਮੰਗਾਂ ਨੂੰ ਹੱਲ ਕਰਵਾਉਣ ਲਈ ਕੀਤੀ ਜਾ ਰਹੀ ਹੈ। 


      ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਮੰਤਰੀਆਂ ਅਤੇ ਅਫਸਰਾਂ ਦੀ ਕਮੇਟੀ ਬਣਾਉਣ ਦਾ ਗੁਮਰਾਹਕੁੰਨ ਦਿਖਾਵਾ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਮੁਲਾਜ਼ਮਾਂ ਨੂੰ ਤਨਖਾਹ ਫਿਕਸੇਸ਼ਨ ਲਈ ਮਾਰੂ ਆਪਸ਼ਨਾਂ ਨੂੰ ਚੁਣਨ ਲਈ ਨੋਟੀਫਿਕੇਸ਼ਨ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ/ਵਿੱਤ ਵਿਭਾਗ ਦੀਆਂ ਮੁਲਾਜ਼ਮ ਵਿਰੋਧੀ ਸਿਫਾਰਸ਼ਾਂ ਸੋਧ ਕਰਦਿਆਂ ਸਾਰੇ ਵਾਧੇ 1-1-2016 ਤੋਂ ਹੀ ਲਾਗੂ ਕੀਤੇ ਜਾਣ, ਪੰਜਵੇਂ ਤਨਖਾਹ ਕਮਿਸ਼ਨ ਦੀ ਅਨਾਮਲੀ ਕਮੇਟੀ ਅਤੇ ਕੈਬਨਿਟ ਸਬ ਕਮੇਟੀ ਵੱਲੋਂ ਸਾਲ 2011 ਦੌਰਾਨ ਮਿਲੇ ਵਾਧੇ ਬਰਕਰਾਰ ਰੱਖਦਿਆਂ, 2.25 ਜਾਂ 2.59 ਗੁਣਾਂਕ ‘ਚੋਂ ਇੱਕ ਚੁੁਨਣ ਦੀ ਮਾਰੂ ਆਪਸ਼ਨ ਦੀ ਥਾਂ ਇੱਕਸਮਾਨ ਉਚਤਮ ਗੁਣਾਂਕ (3.74) ਲਾਗੂ ਹੋਵੇ, ਪਰਖ ਸਮਾਂ ਐਕਟ ਰੱਦ ਕਰਕੇ 15-01-2015 ਤੋਂ ਪਰਖ ਸਮਾਂ ਮੁੜ ਤੋਂ ਦੋ ਸਾਲ ਕਰਦਿਆਂ ਪੂਰੇ ਭੱਤੇ, ਸਲਾਨਾ ਵਾਧੇ, ਪੂਰਾ ਤਨਖਾਹ ਗਰੇਡ/ਸਕੇਲ ਬਹਾਲ ਕਰਦਿਆਂ ਨਵੀਆਂ ਭਰਤੀਆਂ ਨਾਲ ਇਨਸਾਫ਼ ਹੋਵੇ। ਮੋਬਾਇਲ ਅਤੇ ਮੈਡੀਕਲ ਭੱਤੇ ਦੁੱਗਣੇ ਹੋਣ ਅਤੇ ਪੇਂਡੂ ਇਲਾਕਾ ਭੱਤਾ ਤੇ ਐੱਚ.ਆਰ.ਏ. ਦੀਆਂ ਪਹਿਲਾਂ ਵਾਲੀਆਂ ਦਰਾਂ ਬਰਕਰਾਰ ਰੱਖੀਆਂ ਜਾਣ। ਮਹਿੰਗਾਈ ਭੱਤੇ ਦੀਆਂ ਪੈਂਡਿੰਗ ਕਿਸ਼ਤਾਂ, ਬਕਾਏ ਜਾਰੀ ਹੋਣ ਅਤੇ 20-7-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਕੇਂਦਰ ਤੋਂ ਘੱਟ ਸਕੇਲਾਂ ਨਾਲ ਜੋੜਨ ਦਾ ਫ਼ੈਸਲਾ ਰੱਦ ਹੋਵੇ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ।


      ਰਘਵੀਰ ਸਿੰਘ ਭਵਾਨੀਗੜ੍ਹ, ਫਕੀਰ ਸਿੰਘ ਟਿੱਬਾ, ਬੱਗਾ ਸਿੰਘ, ਅਮਨ ਵਸ਼ਿਸ਼ਟ, ਮੇਘ ਰਾਜ, ਵਿਸ਼ਾਲ ਸ਼ਰਮਾ, ਬਲਵੰਤ ਸਿੰਘ ਅਤੇ ਅਮਨਦੀਪ ਸਿੰਘ ਨੇ ਕਿਹਾ ਕਿ ਰਾਜ ਦੇ ਸਮੁੱਚੇ ਮੁਲਾਜਮਾਂ ਅਤੇ ਪੈਨਸ਼ਨਰਾਂ ਵੱਲੋਂ 29 ਜੁਲਾਈ ਨੂੰ ਕੀਤੀ ਜਾ ਰਹੀ 'ਹੱਲਾ ਬੋਲ ਮਹਾਂ ਰੈਲੀ' ਪੰਜਾਬ ਸਰਕਾਰ ਦੀ ਜੜ੍ਹਾਂ ਹਿਲਾ ਦੇਵੇਗੀ।


ਹੱਲਾ ਬੋਲ ਰੈਲੀ ਦੀਆਂ ਤਿਆਰੀਆਂ ਸੰਬੰਧੀ ਕੀਤੀ ਮੀਟਿੰਗ ਤੋਂ ਬਾਅਦ ਸਾਂਝੇ ਅਧਿਆਪਕ ਮੋਰਚੇ ਦੇ ਆਗੂ।



SCHOOL LIBRARIAN RECRUITMENT: FINAL ANSWER KEY AND RESULT DECLARED SEE HERE

 

DOWNLOAD COMPLETE RESULT HERE

ਸਿੱਖਿਆ ਵਿਭਾਗ ਵੱਲੋਂ 10ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹਣ ਸਬੰਧੀ ਹਦਾਇਤਾਂ ਜਾਰੀ

ਸਿੱਖਿਆ ਵਿਭਾਗ ਵੱਲੋਂ ਮੁੱਖ ਅਧਿਆਪਕਾਂ ਦੇ ਤਬਾਦਲੇ

 

ਸਿੱਖਿਆ ਵਿਭਾਗ ਵੱਲੋਂ ਲੋਕ ਹਿਤ ਵਿੱਚ ਪੀ.ਈ.ਐਸ ਅਧਿਕਾਰੀਆਂ ਦੇ ਤਬਾਦਲੇ

 

ਹਰਿਆਣਾ ਸਰਕਾਰ ਨੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਦਿੱਤਾ ਵੱਡਾ ਤੋਹਫ਼ਾ, ਡੀਏ ਦੀ ਦਰ ਚ ਕੀਤਾ ਵਾਧਾ

 ਹਰਿਆਣਾ ਸਰਕਾਰ ਨੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਦਿੱਤਾ ਵੱਡਾ ਤੋਹਫ਼ਾ



ਚੰਡੀਗੜ੍ਹ, 24 ਜੁਲਾਈ 2021 - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਡੀਏ ਦੀ ਦਰ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਭਾਰਤ ਸਰਕਾਰ ਦੀ ਤਰਜ 'ਤੇ ਹਰਿਆਣਾ ਸਰਕਾਰ ਵੱਲੋਂ ਡੀਏ ਦੀ ਦਰ 17% ਤੋਂ ਵਧਾ ਕੇ 28% ਕਰ ਦਿੱਤੀ ਗਈ ਹੈ ਜੋ ਕਿ 1 ਜੁਲਾਈ 2021 ਤੋਂ ਲਾਗੂ ਹੋਵੇਗੀ। ਇਸ ਦੇ ਲਾਗੂ ਹੋਣ ਨਾਲ 2.85 ਲੱਖ ਕਰਮਚਾਰੀਆਂ ਅਤੇ 2.62 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ। 



ਪੰਜਾਬ ਰਾਜ ਅਧਿਆਪਕ ਗਠਜੋੜ ਦੀ ਪੈਨਲ ਮੀਟਿੰਗ ਸਰਕਾਰ ਵੱਲੋ ਗਠਿਤ ਕਮੇਟੀ ਨਾਲ ਪੰਜਾਬ ਭਵਨ ਵਿਖੇ ਹੋਈ,‌ਪੜੋ

 *💥ਪੰਜਾਬ ਰਾਜ ਅਧਿਆਪਕ ਗਠਜੋੜ ਦੀ ਪੈਨਲ ਮੀਟਿੰਗ ਸਰਕਾਰ ਵੱਲੋ ਗਠਿਤ ਕਮੇਟੀ ਨਾਲ ਪੰਜਾਬ ਭਵਨ ਵਿਖੇ ਹੋਈ*                                                                   


                                                         *👉ਪਹਿਲੇ ਪੜਾਅ ਦੀ ਮੀਟਿੰਗ ਚ ਕਈ ਮੰਗਾਂ ਤੇ ਬਣੀ ਸਹਿਮਤੀ*।           

       *🔥ਅਧਿਆਪਕ ਗਠਜੋੜ ਏਜੰਡੇ ਚ ਸ਼ਾਮਿਲ ਬਾਕੀ ਮੰਗਾਂ ਦੇ ਹੱਲ ਲਈ ਸਰਕਾਰ ਨੂੰ 15 ਅਗੱਸਤ ਤੱਕ ਦਾ ਅਲਟੀਮੇਟਮ*।     


                                                           


    *✊ਪੰਜਾਬ ਰਾਜ ਅਧਿਆਪਕ ਗਠਜੋੜ ਵੱਲੋ ਕੱਲ੍ਹ ਸਿਸਵਾਂ ਫਾਰਮ ਮੁੱਖ ਮੰਤਰੀ ਰਿਹਾਇਸ਼ ਸਾਹਮਣੇ ਵਿਸ਼ਾਲ ਰੋਸ ਮੁਜ਼ਾਹਰਾ ਕਰਕੇ ਆਪਣੀਆਂ ਅਹਿਮ ਮੰਗਾਂ ਦੇ ਹੱਲ ਲਈ ਅੜੇ ਪੰਜਾਬ ਭਰ ਦੇ ਹਜ਼ਾਰਾਂ ਅਧਿਆਪਕਾਂ ਦਾ ਰੋਹ ਵੇਖਦਿਆਂ ਪੰਜਾਬ ਸਰਕਾਰ ਵਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਲਈ ਦਿੱਤੇ ਸੱਦੇ ਤਹਿਤ ਅੱਜ ਪੰਜਾਬ ਭਵਨ ਚੰਡੀਗੜ੍ਹ ਪੈਨਲ ਮੀਟਿੰਗ ਹੋਈ। ਜਿਸ ਵਿੱਚ ਸਰਕਾਰ  ਵਲੋਂ ਗਠਿਤ ਕੀਤੀ ਕਮੇਟੀ ਦੇ ਸਾਰੇ ਪ੍ਰਮੁੱਖ ਸਕੱਤਰ ਜਿਹਨਾ ਚ ਕੇ. ਏ. ਪੀ. ਸਿਨਹਾ ਪ੍ਰਮੁੱਖ ਸਕੱਤਰ ਵਿੱਤ ਵਿਭਾਗ, ਵਿਵੇਕ ਪ੍ਰਤਾਪ ਪ੍ਰਮੁੱਖ ਸਕੱਤਰ ਪ੍ਰਸੋਨਲ  ਹੁਸਨ ਲਾਲ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਵਿਭਾਗ ਅਤੇ ਮੈਡਮ ਗੁਰਪ੍ਰੀਤ ਕੌਰ ਸਪਰਾ ਸਕੱਤਰ ਵਿੱਤ ਵਿਭਾਗ , ਜਗਦੀਪ ਸਿੰਘ ਐਸ ਡੀ ਐਮ ਮੋਹਾਲੀ ਤੇ ਹੋਰ ਅਧਿਕਾਰੀ ਸ਼ਾਮਿਲ ਸਨ । ਸਰਕਾਰ ਨਾਲ ਪਹਿਲੇ ਪੜਾਅ ਦੀ ਹੋਈ ਮੀਟਿੰਗ ਚ ਪੰਜਾਬ ਰਾਜ ਅਧਿਆਪਕ ਗਠਜੋੜ ਦੇ ਆਗੂਆਂ ਨੇ ਆਪਣੀਆਂ ਅਹਿਮ ਮੰਗਾਂ ਤਹਿਤ ਅਧਿਆਪਕਾਂ ਪੇ ਸਕੇਲਾਂ ਲਈ ਦਿੱਤਾ 2.25 ਗੁਣਾਂਕ ਨੂੰ ਮੁੱਢੋਂ ਨਿਕਾਰ ਕੇ ਨਾਮਨਜ਼ੂਰ ਕਰਦਿਆਂ  ਵੱਧ ਗੁਣਾਂਕ 3.01 ਗੁਣਾਂਕ  1-1-2016 ਤੋਂ  ਮੰਗ ਕਰਨ ਤੇ ਕਮੇਟੀ ਵੱਲੋ  ਸਹਿਮਤੀ ਪ੍ਰਗਟ ਕਰਦਿਆਂ ਪਿਛਲੇ ਪੰਜਵੇ ਕਮਿਸ਼ਨ ਦੇ ਆਰ ਸੀ ਨਈਅਰ ਦੇ ਪੇ ਸਕੇਲ ਸੋਧ ਪੱਤਰ ਅਨੁਸਾਰ ਪੇ ਕਮਿਸ਼ਨ ਵੱਲੋ ਅਧਿਆਪਕਾਂ ਨੂੰ ਦਿਤੇ ਸੋਧੇ ਪੇ ਸਕੇਲ ਲਾਗੂ ਕੀਤੇ ਜਾਣ ਤੇ ਸਹਿਮਤੀ ਦੇ ਦਿੱਤੀ। ਇਸਦੇ ਨਾਲ ਹੀ ਪੇ ਕਮਿਸ਼ਨ ਵੱਲੋ ਦਿਤੇ ਮੈਡੀਕਲ ਭੱਤਾ ਮੋਬਾਈਲ ਭੱਤਾ ਹਾਇਰ ਅੇਜੂਕਸ਼ਨ ਭੱਤਾ ਦੇਣ ਤੇ ਵੀ ਪੂਰਨ ਸਹਿਮਤੀ ਦੇ ਦਿਤੀ । ਗਠਜੋੜ ਆਗੂਆ ਨੇ ਕਿਹਾ ਕਿ ਏਜੰਡੇ ਚ ਬਾਕੀ ਸ਼ਾਮਿਲ ਸਭ ਮੰਗਾਂ ਦਾ ਹੱਲ  ਕਰੇ ਸਰਕਾਰ। ਹੈਡ ਟੀਚਰਜ ,ਮਾਸਟਰ ,ਲੈਕਚਰਾਰ ਦੇ ਵਧੇ ਸਕੇਲ ਲਾਗੂ ਕਰਨ ,ਘਟਾਏ ਤੇ ਕਈ ਬੰਦ ਕੀਤੇ ਭੱਤੇ ,ਬਾਰਡਰ ਭੱਤਾ ,ਅਤੇ ਡੀ ਏ ਦਾ ਬਕਾਇਆ ਦੇਣ,ਈ ਸੀ ਪੀ ਲਾਗੂ ਕਰਦਿਆ ਅਗਲਾ ਗ੍ਰੇਡ ਦੇਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਅਧਿਆਪਕਾਂ ਦੀਆਂ ਨਵੀਆਂ ਨਿਯੁਕਤੀਆਂ ਤੇ ਕੇਂਦਰੀ ਪੈਟਰਨ ਸਕੇਲ ਨਾ ਦੇ ਕੇ ਛੇਵੇਂ ਪੇ ਕਮਿਸ਼ਨ ਦੇ ਦਾਇਰੇ ਵਿੱਚ ਲਿਆਉਣ, ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ, ਖਾਲੀ ਅਸਾਮੀਆਂ ਜਲਦ ਭਰਨ ਪਰਾਾਇਮਰੀ ਪੱਧਰ ਤੇ ਹੈਡ ਟੀਚਰਜ ਦੀਆਂ  ਘਟਾਈਆਂ 1904 ਪੋਸਟਾ ਬਹਾਲ ਕਰਨ ਤੇ ਸੈਕਂਡਰੀ ਪੱਧਰ ਤੇ ਪੀ ਟੀ ਆਈ , ਮਾਸਟਰ , ਲੈਚਰਾਰਾਂ, ਕਲਰਕ, ਦੀ ਖਤਮ ਪੋਸਟਾ ਬਹਾਲ ਕਰਨ, 1--1-2015 ਨੋਟੀਫੀਕੇਸ਼ਨ ਰੱਦ ਕਰਕੇ ਪਰਿਬੇਸ਼ਨ ਪੀਰੀਅਡ ਦੋ ਸਾਲ ਕਰਨ ਅਤੇ ਪਹਿਲੀ ਅਸਾਮੀ ਤੇ ਕੰਮ ਦੇ ਸਮੇ ਨੂੰ ਪਰੋਬੇਸ਼ਨ ਪੀਰੀਅਡ ਦਾ ਹਿੱਸਾਂ ਮੰਨਿਆ ਜਾਵੇ । ਬਾਰਡਰ ਏਰੀਆ ਭੱਤਾ ਸਾਇੰਸ ਪਰੈਕਟੀਕਲ ਭੱਤਾ ਤੇ ਅਧਿਆਪਕਾਂ ਨੂੰ NPA ਦਿਤਾ ਜਾਵੇ , ਮੈਡੀਕਲ ਭੱਤਾ ਵਧਾਉਣ ਤੇ ਮੈਡੀਕਲ ਰਿਬਰਸਮੈਂਟ ਦੀ ਜਗਾ ਮੈਡੀਕਲ ਕਾਰਡ ਬਣਾਏ ਜਾਣ,ਪੇ ਕਮਿਸ਼ਨ ਦੇ ਬਕਾਏ ਦੋ ਕਿਸ਼ਤਾਂ ਚ ਦਿਤੇ ਜਾਣ , ਸੀਨੀਅਰ ਜੂਨੀਆਰ ਦੀ ਅਨਾਮਲੀ ਦੂਰ ਕਰਨ ਲਈ ਡੀ ਡੀ ਡੀ ਪੱਧਰ ਤੇ ਸ਼ਕਤੀਆਂਦੇਣ ਦੀ ਮੰਗ ਕੀਤੀ ਤੇ ਉਹਨਾਂ ਭਰੋਸਾ ਦਿਵਾਇਆਂ । ਕਮੇਟੀ ਮੈਂਬਰਜ ਵੱਲੋ ਗਠਜੋੜ ਦੀਆ ਬਾਕੀ ਮੰਗਾਂ ਲਈ ਜਲਦ ਦੂਸਰੇ ਗੇੜ ਚ ਮਨਿਸਟਰਜ ਦੀ ਰੱਖੀ ਜਾ ਰਹੀ ਮੀਟਿੰਗ ਚ ਹੱਲ ਕਰਨ ਦਾ ਵੀ ਭਰੋਸਾ ਦਿਵਾਇਆ ।                                                    ਅੱਜ ਦੀ ਮੀਟਿੰਗ ਚ ਪੰਜਾਬ ਰਾਜ ਅਧਿਆਪਕ ਗਠਜੋੜ ਆਗੂ ਹਰਜਿੰਦਰ ਪਾਲ ਸਿੰਘ ਪੰਨੂੰ ,ਬਲਦੇਵ ਸਿੰਘ ਬੁੱਟਰ, ਰਣਜੀਤ ਸਿੰਘ ਬਾਠ, , ਪ੍ਰਗਟਜੀਤ ਸਿੰਘ ਕਿਸ਼ਨਪੁਰਾ , ਅਮਰਜੀਤ ਸਿੰਘ ਕੰਬੋਜ ,ਵਾਸ਼ਿਗਟਨ ਸਿੰਘ ਸਮੀਰੋਵਾਲ ,ਹਰਜੀਤ ਸਿੰਘ ਸੈਣੀ ,ਸਰਬਜੀਤ ਸਿੰਘ ਭਾਵੜਾ , ਸੁਖਜਿੰਦਰ ਸਿੰਘ ਸਠਿਆਲਾ, 

ਗੁਰਿੰਦਰ ਸਿੰਘ ਘੁੱਕੇਵਾਲੀ ,ਤੇਜਿੰਦਰ ਸਿੰਘ ਮੋਹਾਲੀ ਹਰਚਰਨ ਸਿੰਘ ਸ਼ਾਹ , ਅਨਿਲ ਕੁਮਾਰ ਸ਼ਰਮਾ, ਬਲਜਿੰਦਰ ਸਿੰਘ ਸ਼ਾਤਪੁਰੀ ,ਸਤਨਾਮ ਸਿੰਘ ਬਾਈ , ਮਹਿੰਦਰ ਸਿੰਘ ਰਾਣਾ ਤੇ ਹੋਰ ਆਗੂ ਸ਼ਾਮਿਲ ਸਨ।

OLYMPIC:GOOD NEWS, ਭਾਰਤ ਨੇ ਓਲੰਪਿਕ ਖੇਡਾਂ ਵਿੱਚ ਜਿਤਿਆ ਪਹਿਲਾ ਤਮਗਾ

 


ਟੋਕਿਓ ਓਲੰਪਿਕ ਵਿੱਚ ਭਾਰਤ ਨੇ ਆਪਣਾ ਪਹਿਲਾ ਤਮਗਾ ਜਿੱਤਿਆ ਹੈ। ਵੇਟਲਿਫਟਰ ਮੀਰਾਬਾਈ ਚਾਨੂ ਨੇ ਮਹਿਲਾਵਾਂ ਦੇ 49 ਕਿੱਲੋ ਭਾਰ ਵਰਗ ਵਿੱਚ ਕੁੱਲ 202 ਕਿੱਲੋ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ। ਚੀਨ ਦੇ ਹਉ ਜ਼ਿਹੁਈ 210 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਗਮਾ ਜਿੱਤਿਆ। 


ਇੰਡੋਨੇਸ਼ੀਆ ਦੀ ਕਾਂਟੀਕਾ ਵਿੰਡੀ ਨੇ ਕਾਂਸੀ ਦਾ ਤਗਮਾ ਜਿੱਤਿਆ। ਦੂਜੇ ਪਾਸੇ ਭਾਰਤੀ ਨਿਸ਼ਾਨੇਬਾਜ਼ ਸੌਰਭ ਚੌਧਰੀ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਸੱਤਵੇਂ ਸਥਾਨ ’ਤੇ ਰਿਹਾ। ਸੌਰਭ 600 ਵਿਚੋਂ 586 ਅੰਕ ਲੈ ਕੇ 6 ਵੀਂ ਸੀਰੀਜ਼ ਦੇ ਕੁਆਲੀਫਾਈ ਗੇੜ ਵਿਚ ਪਹਿਲੇ ਸਥਾਨ 'ਤੇ ਰਿਹਾ। ਪਰ ਉਹ ਫਾਈਨਲ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ।

ਵਿਦਿਆਰਥੀਆਂ ਦੇ ਸਕੂਲ ਆਉਣ ਤੋਂ ਪਹਿਲਾਂ, ਡੀਈਓ ਵਲੋਂ ਸਕੂਲ ਪ੍ਰਮੁੱਖਾਂ ਨੂੰ ਗਾਈਡਲਾਈਨਜ਼ ਜਾਰੀ

 


ਲੁਧਿਆਣਾ, 23 ਜੁਲਾਈ ਜ਼ਿਲਾ ਸਿੱਖਿਆਂ ਅਫਸਰ (ਸੈਕੰਡਰੀ) ਵੱਲੋਂ ਅੱਜ ਇਕ ਵਿਸ਼ੇਸ਼ ਜੂਮ ਮੀਟਿੰਗ ਰਾਹੀਂ ਜ਼ਿਲੇ ਦੇ 533 ਸਕੂਲਾਂ ਦੇ ਪ੍ਰਮੁੱਖਾਂ ਨੂੰ ਸਫਾਈ ਕਰਵਾਉਣ ਲਈ ਕਿਹਾ ਗਿਆ ਹੈ। ਇਸ ਮੀਟਿੰਗ ਵਿਚ ਸਾਰੇ ਬੀ, ਐੱਲ. ਓਜ਼ ਪੜ੍ਹੋ ਪੰਜਾਬ ਟੀਮ ਵੀ ਮੌਜੂਦ ਸੀ। ਡੀ. ਈ. ਓ. ਲਖਬੀਰ ਸਿੰਘ ਨੇ ਕਿਹਾ ਕਿ ਜ਼ਿਲੇ ਦੇ ਸਕੂਲਾਂ ਨੂੰ ਬੱਚਿਆਂ ਲਈ ਖੋਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ-ਸਫਾਈ ਕਰ ਲਈ ਜਾਵੇ ਤਾਂ ਕਿ ਵਿਦਿਆਰਥੀਆਂ ਨੂੰ ਪਹਿਲੇ ਦਿਨ ਸਕੂਲ ਆਉਣ 'ਤੇ ਵਧੀਆ ਤੇ ਸੁਖਾਵਾਂ ਮਾਹੌਲ ਮਿਲ ਸਕੇ। ਉਨ੍ਹਾਂ ਅਧਿਆਪਕਾਂ ਨੂੰ ਵੈਕਸੀਨਾ ਦੀਆਂ ਦੋਵੇਂ ਡੋਜ਼ ਲਗਵਾਉਣ ਲਈ ਵੀ ਕਿਹਾ। ਡਿਪਟੀ ਡੀ.ਈ.ਓ (ਸੋਕੇ ) ਡਾ. ਚਰਨਜੀਤ ਸਿੰਘ ਜਲਾਜਣ ਨੇ ਮੀਟਿੰਗ ਵਿਚ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਕਹਿਰ ਤੋਂ ਬਾਅਦ ਬੜੀ ਮੁਸ਼ਕਿਲ ਨਾਲ ਹੀ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਆਉਣ ਦਾ ਮੌਕਾ ਮਿਲਿਆ ਹੈ। ਇਸ ਲਈ ਵਿਦਿਆਰਥੀਆਂ ਦੇ ਆਉਣ ਤੇ ਉਨ੍ਹਾਂ ਦਾ ਸਵਾਗਤ ਕੀਤਾ ਜਾਵੇ ਅਤੇ ਕੋਰਨਾ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। 


ਉਨ੍ਹਾਂ ਕਿਹਾ ਕਿ ਸੇਨੇਟਾਈਜ਼ਰ ਅਤੇ ਮਾਸਕ ਦਾ ਪ੍ਰਬੰਧ ਪੂਰੇ ਰੂਮ 'ਚ ਕੀਤਾ ਜਾਵੇ ਅਤੇ ਸੋਸ਼ਲ ਡਿਸਟੈਂਸ ਦਾ ਵੀ ਧਿਆਨ ਰੱਖਿਆ ਜਾਵੇ। ਮੰਜੂ ਭਾਰਦਵਾਜ ਜ਼ਿਲਾ ਸਮਾਰਟ ਸਕੂਲ ਮੈਟਰ ਨੇ ਕਿਹਾ ਕਿ ਹਰ ਸਕੂਲ ਆਪਣੀ ਕੰਪਿਊਟਰ ਲੋਬ ਪ੍ਰਾਜੈਕਟ ਨੂੰ ਚਲਾ ਕੇ ਦੇਖ ਲਵੇ ਤਾਂ ਵਿਦਿਆਰਥੀਆਂ ਦੇ ਆਉਣ ਤੇ ਜੇਕਟਰ ਦੇ ਜ਼ਰੀਏ ਸਮਾਰਟ ਸਿੱਖਿਆ ਦਿੱਤੀ ਜਾ ਸਕੇ। ਜ਼ਿਲਾ ਸੋਸ਼ਲ ਮੀਡੀਆ ਕੋਆਡੀਨੇਟਰ ਲੁਧਿਆਣਾ ਅੰਜੂ ਸੂਦ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਮੌਕੇ 'ਤੇ ਜ਼ਿਆਦਾ ਤੋਂ ਜ਼ਿਆਦਾ ਲਾਭ ਲੈਣਾ ਚਾਹੀਦਾ ਤਾਂ ਕਿ ਉਹ ਆਪਣੀ ਫਾਈਨਲ ਖਿਆ ਦੀ ਤਿਆਰੀ ਚੰਗੀ ਤਰ੍ਹਾਂ ਕਰ ਸਕਣ।

ਵੈਟਰਨਰੀ ਇੰਸਪੈਕਟਰਾਂ ਦੀਆਂ 866 ਅਸਾਮੀਆਂ ਤੇ ਭਰਤੀ, ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ





ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 14 ਆਫ 2021 ਰਾਹੀਂ ਪ੍ਰਕਾਸ਼ਿਤ ਕੀਤੀਆਂ ਗਈਆਂ Veterinary Inspector ਦੀਆਂ ਕੁੱਲ 866 ਅਸਾਮੀਆਂ ਸਬੰਧੀ ਯੋਗ ਉਮੀਦਵਾਰਾਂ ਤੋਂ ਬੋਰਡ ਦੀ ਵੈਬਸਾਈਟ www.sssb.punjab.gov.in ਤੇ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਹੈ। 


ਇਨ੍ਹਾਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਅਗਸਤ ਮਹੀਨੇ ਦੇ ਤੀਜੇ ਹਫਤੇ ਵਿੱਚ ਲਏ ਜਾਣ ਦਾ ਵਿਚਾਰ ਹੈ। ਇਸ ਲਈ Veterinary Inspector ਦੀ ਅਸਾਮੀ ਲਈ ਅਪਲਾਈ ਕਰਨ ਵਾਲੇ ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਇਸ ਪ੍ਰੀਖਿਆ ਲਈ ਆਪਣੀ ਤਿਆਰੀ ਰੱਖਣ। 

ਲਿਖਤੀ ਪ੍ਰੀਖਿਆ ਸਬੰਧੀ ਸਿਲੈਬਸ, ਪ੍ਰੀਖਿਆ ਦੀ ਮਿਤੀ ਅਤੇ ਐਡਮਿਟ ਕਾਰਡ ਆਦਿ ਸਬੰਧੀ ਜਲਦ ਹੀ ਬੋਰਡ ਦੀ ਵੈਬਸਾਈਟ www.sssb.punjab.gov.in ਤੇ update ਕਰ ਦਿੱਤਾ ਜਾਵੇਗਾ। ਸਮੂਹ ਉਮੀਦਵਾਰ regular ਤੌਰ ਤੇ ਬੋਰਡ ਦੀ ਵੈਬਸਾਈਟ visit ਕਰਦੇ ਰਹਿਣ।

ਸੀਆਈਐੱਸਸੀਈ 10ਵੀਂ ਤੇ 12ਵੀਂ ਦੇ ਨਤੀਜੇ ਅੱਜ

 

ਸੀਆਈਐੱਸਸੀਈ 10ਵੀਂ ਤੇ 12ਵੀਂ ਦੇ ਨਤੀਜੇ ਅੱਜ :ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀਆਈਐੱਸਸੀਈ) ਸ਼ਨਿਚਰਵਾਰ ਬਾਅਦ ਦੁਪਹਿਰ 10ਵੀਂ ਤੇ 12ਵੀਂ ਦੇ ਨਤੀਜਿਆਂ ਦਾ ਐਲਾਨ ਕਰੇਗੀ। ਇਸ ਨੂੰ ਕੌਂਸਲ ਦੀ ਵੈਬਸਾਈਟ 'ਤੇ ਵੀ ਦੇਖਿਆ ਜਾ ਸਕੇਗਾ। ਸੀਆਈਐੱਸਸੀਈ ਮੁਤਾਬਕ ਪ੍ਰਿੰਸੀਪਲਾਂ ਨੂੰ ਦਿੱਤੀ ਆਈਡੀ ਤੇ ਪਾਸਵਰਡ ਰਾਹੀਂ ਪੋਰਟਲ ’ਤੇ ਵੀ ਸਕੂਲ ਆਪਣੇ ਵਿਦਿਆਰਥੀਆਂ ਦਾ ਨਤੀਜਾ ਦੇਖ ਸਕਦੇ ਹਨ।

RECENT UPDATES

Today's Highlight