Thursday, 15 July 2021

ਪੰਜਾਬ ਸਰਕਾਰ ਵੱਲੋਂ ਮਹਾਤਮ,ਰਾਏ ਸਿੱਖ ਅਤੇ ਸਿਰਕੀਬੰਦ ਜਾਤੀ ਵਾਰੇ ਸਪਸ਼ਟੀਕਰਨ

MASTER CADRE RECRUITMENT: Selection List out , download here

 

DOWNLOAD SELECTION LIST HERE

ਸਰਕਾਰੀ ਸਕੂਲਾਂ ‘ਚ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ 6.43 ਕਰੋੜ ਰੁਪਏ ਮਨਜ਼ੂਰ: ਸਿੰਗਲਾ

ਸਰਕਾਰੀ ਸਕੂਲਾਂ ‘ਚ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ 6.43 ਕਰੋੜ ਰੁਪਏ ਮਨਜ਼ੂਰ: ਸਿੰਗਲਾ

- 832 ਸਰਕਾਰੀ ਸਕੂਲਾਂ ਦੇ ਸਮਾਰਟ ਕਲਾਸਰੂਮਾਂ ‘ਚ ਪੇਂਟ ਅਤੇ ਹੋਰ ਨਵੀਨੀਕਰਨ ਕਾਰਜਾਂ 'ਤੇ ਵੀ ਖ਼ਰਚੇ ਜਾਣਗੇ 73.38 ਲੱਖ ਰੁਪਏ: ਸਕੂਲ ਸਿੱਖਿਆ ਮੰਤਰੀ

ਚੰਡੀਗੜ੍ਹ, 15 ਜੁਲਾਈ 2021 - ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਲਗਾਤਾਰ ਲੋੜੀਂਦੇ ਫੰਡਾਂ ਦੀ ਵਿਵਸਥਾ ਯਕੀਨੀ ਬਣਾਈ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਲਗਭਗ 13,000 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਤੋਂ ਇਲਾਵਾ, ਸੂਬਾ ਸਰਕਾਰ ਨੇ ਸਿੱਖਿਆ ਖੇਤਰ ਦੀਆਂ ਪ੍ਰਭਾਵਸ਼ਾਲੀ ਗਤੀਵਿਧੀਆਂ ਲਈ ਹੋਰ ਸਹੂਲਤਾਂ ਦੇਣ ਅਤੇ ਸਕੂਲਾਂ ਦੀ ਦਿੱਖ ਨੂੰ ਆਕਰਸ਼ਕ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਕੂਲ ਪ੍ਰਾਜੈਕਟ ਤਹਿਤ ਸੂਬੇ ਭਰ ਦੇ ਸਰਬੋਤਮ ਸਕੂਲਾਂ ਵਿੱਚ ਗੇਟਾਂ ਦੀ ਉਸਾਰੀ ਤੇ ਨਵੀਨੀਕਰਨ ਅਤੇ ਰਿਸੈਪਸ਼ਨ ਏਰੀਏ ਦੀ ਉਸਾਰੀ ਲਈ 6.43 ਕਰੋੜ ਰੁਪਏ ਦੀ ਰਾਸ਼ੀ ਦੀ ਗਰਾਂਟ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਹਾਲ ਹੀ ਵਿੱਚ ਨਵੇਂ ਸਮਾਰਟ ਕਲਾਸਰੂਮਾਂ ਲਈ 117 ਕਰੋੜ ਰੁਪਏ ਦਾ ਬਜਟ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਹੈ ਤੇ ਹੁਣ ਸਿੱਖਿਆ ਵਿਭਾਗ ਵੱਲੋਂ 832 ਸਰਕਾਰੀ ਸਕੂਲਾਂ ਦੇ ਸਮਾਰਟ ਕਲਾਸਰੂਮਾਂ ਦੇ ਪੇਂਟ ਅਤੇ ਹੋਰ ਨਵੀਨੀਕਰਨ ਕਾਰਜਾਂ ਲਈ 73.38 ਲੱਖ ਰੁਪਏ ਦੀ ਵਾਧੂ ਗ੍ਰਾਂਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਹੋਰ 14,853 ਕਲਾਸਰੂਮਾਂ ਵਿੱਚ ਇਸੇ ਤਰ੍ਹਾਂ ਦੇ ਕੰਮਾਂ ਲਈ ਵੀ ਜਲਦ ਹੀ 4.46 ਲੱਖ ਦੀ ਗਰਾਂਟ ਜਾਰੀ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਗ੍ਰਾਂਟਾਂ ਦੀ ਉਚਿਤ ਵਰਤੋਂ ਲਈ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਗਈਆਂ ਹਨ। ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਮਾਰਟ ਕਲਾਸਰੂਮਾਂ ਦੇ ਦਰਵਾਜ਼ਿਆਂ ਅਤੇ ਖਿੜਕੀਆਂ 'ਤੇ ਪੇਂਟ ਅਤੇ ਪ੍ਰਾਜੈਕਟਰਾਂ ਦੀ ਸੁਰੱਖਿਆ ਸਬੰਧੀ ਲੋੜੀਂਦੇ ਕਾਰਜਾਂ ਨੂੰ ਯਕੀਨੀ ਬਣਾਉਣ।

ਸਿੰਗਲਾ ਨੇ ਦੱਸਿਆ ਕਿ ਸੂਬੇ ਭਰ ਵਿੱਚੋਂ  ਸਭ ਤੋਂ ਵਧੀਆ 735 ਸਰਕਾਰੀ ਸਕੂਲਾਂ ਦੀ ਚੋਣ ਕੀਤੀ ਗਈ ਹੈ ਅਤੇ ਇਨ੍ਹਾਂ ਸਕੂਲਾਂ ਵਿੱਚ ਰਿਸੈਪਸ਼ਨ ਏਰੀਏ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਿਸੈਪਸ਼ਨ ਏਰੀਏ ਦੀ ਵਰਤੋਂ ਮਾਪਿਆਂ ਤੇ ਹੋਰਨਾਂ ਵਿਅਕਤੀਆਂ ਲਈ ਆਓ-ਭਗਤ ਤੇ ਮੀਟਿੰਗ ਰੂਮ ਵਜੋਂ ਕੀਤੀ ਜਾਵੇਗੀ ਤਾਂ ਜੋ ਕਲਾਸਾਂ ਨੂੰ ਪ੍ਰੇਸ਼ਾਨ ਕੀਤੇ ਬਿਨਾਂ ਉਨ੍ਹਾਂ ਨੂੰ ਸਕੂਲ ਵਿੱਚ ਉਪਲਬਧ ਸਹੂਲਤਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।

ਸਿਆਸਤ: ਨਵਜੋਤ ਸਿੰਘ ਸਿੱਧੂ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ

 


ਪੰਜਾਬ ਕਾਂਗਰਸ ਅੰਦਰ ਚੱਲ ਰਹੇ ਕਲੇਸ਼ ਨੂੰ ਹਾਈਕਮਾਂਡ ਨੇ ਚੇਅਰਮੈਨੀਆਂ ਅਤੇ ਪ੍ਰਧਾਨਗੀਆਂ ਵੰਡ ਕੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ।  ਪ੍ਰਾਪਤ ਜਾਣਕਾਰੀ ਮੁਤਾਬਕ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਹਟਾਾਕੇ  ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ ਚੱਲ ਰਹੇ ਸਿੱਧੂ ਨੂੰ ਬੇਸ਼ੱਕ ਅਹਿਮ ਜ਼ਿੰਮੇਵਾਰੀ ਮਿਲੀ ਹੈ। ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕੈਪੈਂਨ ਕਮੇਟੀ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਹੈ।

PAY COMMISSION: ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਹੋਈ ਆਫਿਸਰ ਕਮੇਟੀ ਨਾਲ ਮੀਟਿੰਗ , ਪੜ੍ਹੋ ਕੀ ਮਿਲਿਆ ਭਰੋਸਾ

 ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਹੋਈ ਆਫਿਸਰ ਕਮੇਟੀ ਨਾਲ ਮੀਟਿੰਗ


 ਮਾਮਲਾ ਪੇ ਕਮਿਸ਼ਨ ਸੰਬੰਧੀ ਊਣਤਾਈਆਂ ਦਾ



ਮਾਸਟਰ ਕੇਡਰ ਯੂਨੀਅਨ ਪੰਜਾਬ  ਦੇ ਉੱਚ ਪੱਧਰੀ ਵਫਦ ਜਿਸ ਦੀ ਅਗਵਾਈ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ , ਸੂਬਾ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ  ਅਤੇ ਵਾਸ਼ਿੰਗਟਨ ਸਿੰਘ ਨੇ ਸਾਂਝੇ ਤੌਰ ਤੇ ਕੀਤੀ ਦੀ ਅਹਿਮ ਮੀਟਿੰਗ ਪੇ ਕਮਿਸ਼ਨ ਸੰਬੰਧੀ ਊਣਤਾਈਆਂ ਨੂੰ ਦੂਰ ਕਰਨ ਲਈ ਬਣੀ ਆਫੀਸਰ ਕਮੇਟੀ  ਦੇ ਉੱਚ ਅਧਿਕਾਰੀਆਂ ਸ੍ਰੀ ਵਿਵੇਕ ਪ੍ਰਤਾਪ ਸਿੰਘ IAS ਪ੍ਰਮੁੱਖ ਸਕੱਤਰ ਪ੍ਰਸੋਨਲ  ਅਤੇ ਵਿਨੀਤ ਕੁਮਾਰ ਆਈਏਐਸ  ਸਕੱਤਰ ਪਰਸੋਨਲ ਨਾਲ ਚੰਡੀਗਡ਼੍ਹ ਵਿਖੇ  ਹੋਈ ।ਮੀਟਿੰਗ ਦੀ ਜਾਣਕਾਰੀ ਪ੍ਰੈੱਸ ਨੂੰ ਜਾਰੀ ਕਰਦਿਆਂ ਮਾਸਟਰ ਕੇਡਰ ਯੂਨੀਅਨ ਦੇ ਸੂਬਾਈ ਆਗੂਆਂ ਵਸ਼ਿੰਗਟਨ ਸਿੰਘ ਸਮੀਰੋਵਾਲ, ਸੂਬਾ ਜਨਰਲ ਸਕੱਤਰ ਬਲਜਿੰਦਰ  ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਹਰਮਿੰਦਰ ਸਿੰਘ ਉੱਪਲ ਅਤੇ ਸੂਬਾ ਵਿੱਤ ਸਕੱਤਰ ਰਮਨ ਕੁਮਾਰ ਪਠਾਨਕੋਟ ਨੇ ਦੱਸਿਆ  ਕਿ ਕਿ ਅੱਜ ਦੀ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਹੈ ਅਤੇ ਮੀਟਿੰਗ ਦੇ ਸਾਰਥਿਕ ਨਤੀਜੇ ਨਿਕਲਣ ਦੀ ਸੰਭਾਵਨਾ ਬਣੀ ਹੈ  ।ਉਪਰੋਕਤ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਸਮੁੱਚੇ ਮੁਲਾਜ਼ਮਾਂ ਨੂੰ 3.01 ਦੇ ਗੁਣਾਂਕ ਨਾਲ ਤਨਖਾਹ ਨਿਰਧਾਰਤ ਕਰਨ ਦੀ ਮੰਗ ਕੀਤੀ  ਅਤੇ ਪੇਅ ਕਮਿਸ਼ਨ ਦਾ  ਤਰੁੱਟੀ ਪੱਤਰ ਦੇਰੀ ਨਾਲ ਲਾਗੂ ਕਰਨ ਦੇ ਇਵਜ਼ ਵਜੋਂ 0.42 ਗੁਣਾਂਕ ਦੀ ਹੋਰ ਮੰਗ  ਕੀਤੀ ਗਈ ।ਇਸ ਤੋਂ ਇਲਾਵਾ ਮਾਸਟਰ ਕੇਡਰ ਲਈ ਦੀ ਪੰਜ ਹਜਾਰ ਗਰੇਡ ਪੇਅ ਅਨੁਸਾਰ ਨਵੇਂ ਪੇ ਕਮਿਸ਼ਨ ਵਿੱਚ ਬਣਦਾ ਸਨਮਾਨਯੋਗ ਸਕੇਲ ਦੇਣ ਦੀ ਮੰਗ ਕੀਤੀ  ਗਈ।ਜਥੇਬੰਦੀ ਵੱਲੋਂ ਪੇ ਕਮਿਸ਼ਨ ਵੱਲੋਂ ਆਪਣੀ ਰਿਪੋਰਟ ਵਿੱਚ ਦਿੱਤੇ ਹਾਇਰ ਐਜੂਕੇਸ਼ਨ ਭੱਤੇ , ਮੈਡੀਕਲ ਭੱਤਾ ਅਤੇ ਮੋਬਾਇਲ ਭੱਤੇ ਵਧੇ ਹੋਏ ਰੇਟਾਂ ਤੇ ਦੇਣ ਦੀ ਮੰਗ ਕੀਤੀ ਗਈ  ।  ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਪਹਿਲਾਂ ਚੱਲਦੇ ਸਾਇੰਸ ਅਧਿਆਪਕਾਂ ਲਈ ਸਪੈਸ਼ਲ ਭੱਤਾ ਅਤੇ ਬਾਰਡਰ ਏਰੀਏ ਦੇ ਭੱਤੇ ਦੀ ਮੰਗ ਕੀਤੀ ਗਈ  ਜਿਸ ਨੂੰ ਕਮੇਟੀ ਵੱਲੋਂ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਣ ਅਤੇ ਦੁੱਗਣੇ ਕਰਨ ਦਾ ਭਰੋਸਾ ਦਿੱਤਾ ਗਿਆ। ਯੂਨੀਅਨ  ‍ਆਗੂਆਂ ਨੇ  ਏ.ਸੀ.ਪੀ ਸਬੰਧੀ ਮੰਗ ਰੱਖੀ ਗਈ ਜਿਸ ਤਹਿਤ ਛੇਵੇਂ ਪੇ ਕਮਿਸ਼ਨ ਦੀ ਫਿਕਸੇਸ਼ਨ ਤੋਂ  ਪਹਿਲਾਂ ਮਿਲੀਆਂ ਪ੍ਰਵੀਨਤਾ ਤਰੱਕੀਆਂ ਨੂੰ ਅਗਲੇ ਗਰੇਡ ਪੇਅ ਵਿੱਚ ਇਕ ਤਰੱਕੀ ਦੇ ਕੇ ਫਿਕਸ  ਕਰਨ ਦੀ ਮੰਗ ਕੀਤੀ ਗਈ ਜਿਸ ਤੇ ਵੀ ਕਮੇਟੀ ਨੇ ਪੂਰਨ ਸਹਿਮਤੀ ਦਿੱਤੀ।ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਪੁਰਾਣੀ ਪੈਨਸ਼ਨ ਬਹਾਲ  ਕਰਨ ਦੀ ਮੰਗ ਨੂੰ ਪੂਰੇ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ । ਡੀ ਏ ਦੀਆਂ ਪੈਂਡਿੰਗ ਕਿਸ਼ਤਾਂ ਜਲਦ ਜਾਰੀ ਕਰਨ ਅਤੇ ਪੇਅ ਕਮਿਸ਼ਨ ਦਾ ਸਮੁੱਚਾ ਬਕਾਇਆ ਦੋ ਕਿਸ਼ਤਾਂ ਵਿੱਚ ਨਗਦ ਦੇਣ ਦੀ ਮੰਗ  ਰੱਖੀ ਗਈ  ।ਇਸ ਮੌਕੇ ਤੇ ਯੂਨੀਅਨ ਆਗੂਆ ਨੇ ਨਵੇ ਅਧਿਆਪਕਾ ਜਿਵੇ ssa ,6060,3582,7654 ,3442,5178 ਅਧਿਆਪਕਾ ਦੀ ਤਨਖਾਹ ਵੱਧਣ ਦੀ ਬਜਾਇ ਘੱਟਣ ਦਾ ਮੁੱਦਾ ਤੱਥਾ ਸਹਿਤ ਉਠਾਇਆ ਗਿਆ ਜਿਸਤੇ ਅਧਿਕਾਰੀਆ ਨੇ ਭਰੋਸਾ ਦਿੱਤਾ ਕਿ ਇਸ ਤਰੁੱਟੀ ਦਾ ਵੀ ਹੱਲ ਕੱਢਿਆ ਜਾਵੇਗਾ ,ਜੁਲਾਈ 2020 ਤੋ ਬਾਅਦ ਭਰਤੀ ਅਧਿਆਪਕਾ ਨੂੰ ਕੇਦਰੀ ਪੈਟਰਨ ਤੋ ਵੀ ਘੱਟ ਸਕੇਲ ਦੇਣ ਦਾ ਮੁੱਦਾ ਉਠਾਇਆ ਗਿਆ ਅਤੇ ਉਹਨਾ ਨੂੰ 6ਵੇ ਪੇਅ ਕਮਿਸ਼ਨ ਦੇ ਦਾਇਰੇ ਚ ਲਿਆਉਣ ਦਾ ਮੁੱਦਾ ਰੱਖਿਆ ਗਿਆ ਅਤੇ ਸਮੁੱਚੇ ਅਧਿਆਪਕ ਤੇ ਇੱਕੋ ਤਰਾ ਦੇ ਸਕੇਲ ਅਤੇ ਪੈਨਸ਼ਨ ਲਾਗੂ ਕਰਨ ਦੀ ਮੰਗ ਵੀ ਪੁਰਜੋਰ ਤਾਰੀਕੇ ਨਾਲ ਰੱਖੀ ਗਈ। ਮਲਾਜ਼ਮ  ਆਗੂਆਂ ਵੱਲੋਂ ਕਮੇਟੀ ਕੋਲੋਂ ਮੰਗ ਕੀਤੀ ਗਈ ਕਿ ਮੈਡੀਕਲ ਰੀ ਇੰਮਬਰਸਮੈਂਟ ਦੀ ਜਗ੍ਹਾ ਸਰਕਾਰ ਵਲੋਂ ਮੁਲਾਜ਼ਮਾਂ ਦੇ ਕਾਰਡ ਬਣਾਏ ਜਾਣ ਜਿਸ ਨੂੰ ਵਿਖਾ ਕੇ ਕਿਸੇ ਵੀ ਸਰਕਾਰੀ ਅਤੇ ਪ੍ਰਾਈਵੇਟ  ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਮੁਫ਼ਤ ਹੋਵੇ  । ਜਥੇਬੰਦੀ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਅੱਜ ਦੀ ਮੀਟਿੰਗ ਵਿਚ ਆਫੀਸਰ ਕਮੇਟੀ ਦਾ ਰਵੱਈਆ ਬਹੁਤ ਵਧੀਆ ਰਿਹਾ ਤੇ ਉਹਨਾਂ ਨੇ  ਉਪਰੋਕਤ  ਸਾਰੀਆਂ ਮੰਗਾਂ ਨੂੰ ਨੋਟ ਕੀਤਾ ਤੇ ਰਿਪੋਰਟ ਤਿਆਰ ਕਰਕੇ  ਪੰਦਰਾਂ ਦਿਨ ਦੇ ਵਿੱਚ ਵਿੱਚ ਸਬ ਕਮੇਟੀ ਕੋਲ ਰੱਖਣ ਦਾ ਵਾਅਦਾ ਕੀਤਾ ।  ਇਸ ਸਮੇਂ ਹਾਜ਼ਰ ਆਗੂਆਂ ਵਿੱਚ ਕੁਲਵਿੰਦਰ ਸਿੰਘ ਸਿੱਧੂ ਜਿਲਾ ਪ੍ਰਧਾਨ ਗੁਰਦਾਸਪੁਰ, ਬਲਜਿੰਦਰ ਸਿੰਘ ਸ਼ਾਂਤਪੁਰੀ ਜ਼ਿਲ੍ਹਾ ਪ੍ਰਧਾਨ ਰੂਪਨਗਰ, ਲੈਕਚਰਾਰ ਰਵਿੰਦਰ ਰਵੀ , ਸਤਨਾਮ ਸਿੰਘ ਬਾਈ , ਲੈਕਚਰਾਰ ਇੰਦਰਪਾਲ ਸਿੰਘ, ਬਲਰਾਜ  ਕੋਕਰੀ ਕਲਾਂ, ਅਨਿਲ ਕੁਮਾਰ ਅਤੇ ਲਖਵੀਰ ਸਿੰਘ ਹਾਜ਼ਰ ਸਨ ।

BREAKING NEWS: ਦੇਸ਼ ਦੀ ਰਾਜਧਾਨੀ ਵਿੱਚ ਇਸ ਸਮੇਂ ਸਕੂਲ ਖੁੱਲ੍ਹਣ ਦੀ ਕੋਈ ਸੰਭਾਵਨਾ ਨਹੀਂ- ਕੇਜਰੀਵਾਲ

ਦਿੱਲੀ: ਦੇਸ਼ ਦੀ ਰਾਜਧਾਨੀ ਵਿੱਚ ਇਸ ਸਮੇਂ ਸਕੂਲ ਖੁੱਲ੍ਹਣ ਦੀ ਕੋਈ ਸੰਭਾਵਨਾ ਨਹੀਂ ਹੈ।ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਦਿੱਲੀ ਵਿੱਚ ਸਕੂਲ ਖੋਲ੍ਹਣ ਦੀ ਸੰਭਾਵਨਾ ਬਾਰੇ ਪੁੱਛੇ ਇੱਕ ਪ੍ਰਸ਼ਨ ਤੇ ਕਹੀ। ਉਸਨੂੰ ਪੁੱਛਿਆ ਗਿਆ ਕਿ ਜਿਸ ਤਰ੍ਹਾਂ ਨੇੜਲੇ ਰਾਜ ਵਿੱਚ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ, ਕੀ ਤੁਸੀਂ ਲੋਕ ਵੀ ਸਕੂਲ ਖੋਲ੍ਹਣ ਬਾਰੇ ਸੋਚ ਰਹੇ ਹੋ? ਇਸਦੇ ਜਵਾਬ ਵਿਚ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ - ਨਹੀਂ, ਨਹੀਂ, ਹੁਣ ਨਹੀਂ, ਜਿਹੜੇ ਕੌਮਾਂਤਰੀ ਰੁਝਾਨ ਦੇਖ ਰਹੇ ਹਨ ਕਿ ਤੀਜੀ ਲਹਿਰ ਆਵੇਗੀ, ਅਸੀਂ ਟੀਕਾਕਰਨ ਪੂਰਾ ਹੋਣ ਤੱਕ ਬੱਚਿਆਂ ਨਾਲ ਜੋਖਮ ਨਹੀਂ ਲਵਾਂਗੇ।

Pay commission : ਸਾਂਝਾ ਅਧਿਆਪਕ ਮੋਰਚੇ ਵੱਲੋਂ 18 ਜੁਲਾਈ ਨੂੰ 12 ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

 ਸਾਂਝਾ ਅਧਿਆਪਕ ਮੋਰਚੇ ਵੱਲੋਂ 18 ਜੁਲਾਈ ਨੂੰ 12 ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ


ਪੰਜਾਬ ਸਰਕਾਰ ਵੱਲੋਂ ਅਧਿਆਪਕ ਮੰਗਾਂ ਹੱਲ ਨਾ ਕਰਨ ਖ਼ਿਲਾਫ਼ ਸੰਘਰਸ਼ ਤਿੱਖੇ ਕਰਨ ਦਾ ਐਲਾਨ  

   


ਸੰਗਰੂਰ, 15 ਜੁਲਾਈ ( ): ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਰਾਹੀਂ ਤਨਖਾਹ/ਭੱਤਿਆਂ ਵਿੱਚ ਵਾਧੇ ਕਰਨ ਦੀ ਥਾਂ ਮੁਲਾਜ਼ਮਾਂ ‘ਤੇ ਵੱਡਾ ਆਰਥਿਕ ਹੱਲਾ ਵਿੱਡਣ, ਸਾਰੇ ਕੱਚੇ/ਸੁਸਾਇਟੀ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ਅਤੇ ਪੰਜਾਬ ਸਰਕਾਰ ਦੇ ਮੁੱਖ ਪ੍ਰਮੁੱਖ ਸਕੱਤਰ ਵੱਲੋਂ ਬੀਤੀ 25 ਜੂਨ ਨੂੰ ਸਾਂਝਾ ਅਧਿਆਪਕ ਮੋਰਚਾ ਨਾਲ ਕੀਤੀ ਮੀਟਿੰਗ ਦੌਰਾਨ ਕਈ ਮੰਗਾਂ 'ਤੇ ਸਹਿਮਤੀ ਦੇਣ ਦੇ ਬਾਵਜੂਦ ਪੂਰੀਆਂ ਨਾ ਕਰਨ ਖ਼ਿਲਾਫ਼ ਸਮੂਹਿਕ ਵਿਰੋਧ ਦਾ ਮੁਜ਼ਾਹਰਾ ਕਰਨ ਲਈ 18 ਜੁਲਾਈ ਨੂੰ 12 ਕੈਬਨਿਟ ਮੰਤਰੀਆਂ/ਪੰਜਾਬ ਕਾਂਗਰਸ ਆਗੂਆਂ ਦੇ ਘਰਾਂ ਅੱਗੇ ਐਲਾਨੇ ਵਿਸ਼ਾਲ ਰੋਸ ਧਰਨਿਆਂ ਲਈ ਤਿਆਰੀ ਤੇਜ਼ ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ 29 ਜੁਲਾਈ ਨੂੰ ਪਟਿਆਲਾ ਸ਼ਹਿਰ ਵਿੱਚ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਅਗਵਾਈ ਵਿਚ ਹੋਣ ਜਾ ਰਹੀ 'ਹੱਲਾ ਬੋਲ' ਰੈਲੀ ਵਿਚ ਹਜ਼ਾਰਾਂ ਅਧਿਆਪਕਾਂ ਨੂੰ ਸ਼ਾਮਿਲ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।


 




      ਇਸ ਸਬੰਧੀ ਸਾਂਝੇ ਅਧਿਆਪਕ ਮੋਰਚੇ ਦੇ ਸੂਬਾ ਕਨਵੀਨਰਾਂ ਬਲਜੀਤ ਸਿੰਘ ਸਲਾਣਾ, ਹਰਜੀਤ ਸਿੰਘ ਬਸੋਤਾ, ਵਿਕਰਮ ਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਬਲਕਾਰ ਸਿੰਘ ਵਲਟੋਹਾ, ਜਸਵਿੰਦਰ ਸਿੰਘ ਔਲਖ, ਬਾਜ ਸਿੰਘ ਖਹਿਰਾ ਅਤੇ ਹਰਵਿੰਦਰ ਸਿੰਘ ਬਿਲਗਾ, ਸੂਬਾ ਕੋ ਕਨਵੀਨਰਾਂ ਸੁਖਜਿੰਦਰ ਸਿੰਘ ਹਰੀਕਾ, ਸੁਖਰਾਜ ਸਿੰਘ ਕਾਹਲੋ, ਕੁਲਵਿੰਦਰ ਸਿੰਘ ਬਾਠ, ਪਰਮਵੀਰ ਸਿੰਘ, ਹਰਵੀਰ ਸਿੰਘ ਸਾਨੀਪੁਰ ਨੇ ਦੱਸਿਆ ਕਿ 18 ਜੁਲਾਈ ਨੂੰ ਸੰਗਰੂਰ ਵਿਖੇ ਵਿਜੇਇੰਦਰ ਸਿੰਗਲਾ, ਲੁਧਿਆਣਾ ਵਿਖੇ ਭਾਰਤ ਭੂਸ਼ਣ ਆਸੂ, ਰੂਪਨਗਰ ਵਿਖੇ ਰਾਣਾ, ਮੋਹਾਲੀ ਵਿਖੇ ਬਲਵੀਰ ਸਿੰਘ ਸਿੱਧੂ, ਅੰਮ੍ਰਿਤਸਰ ਵਿਖੇ ਓ.ਪੀ. ਸੋਨੀ, ਬਠਿੰਡਾ ਵਿਖੇ ਮਨਪ੍ਰੀਤ ਸਿੰਘ ਬਾਦਲ, ਕਾਦੀਆਂ (ਗੁਰਦਾਸਪੁਰ) ਵਿਖੇ ਤ੍ਰਿਪਤ ਬਾਜਵਾ (ਕਾਦੀਆਂ), ਫਿਰੋਜਪੁਰ ਵਿਖੇ ਰਾਣਾ ਗੁਰਮੀਤ ਸੌਢੀ, ਹੁਸ਼ਿਆਰਪੁਰ ਵਿਖੇ ਸ਼ਾਮ ਸੁੰਦਰ ਅਰੌੜਾ, ਪਟਿਆਲਾ ਵਿਖੇ ਬ੍ਰਹਮ ਮਹਿੰਦਰਾ, ਨਾਭਾ ਵਿਖੇ ਸਾਧੂ ਸਿੰਘ ਧਰਮਸੋਤ ਅਤੇ ਅਬੋਹਰ (ਫਾਜ਼ਿਲਕਾ) ਵਿਖੇ ਸੁਨੀਲ ਕੁਮਾਰ ਜਾਖੜ ਦੀ ਰਿਹਾਇਸ਼ ਅੱਗੇ ਵਿਸ਼ਾਲ ਧਰਨੇ ਲਗਾਏ ਜਾਣਗੇ, ਜਿਨ੍ਹਾਂ ਵਿੱਚ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਵੀ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।


       ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਪ੍ਰਮੁੱਖ ਮੰਗਾਂ ਵਿੱਚ ਸਾਲ 2011 ਦੌਰਾਨ ਤਨਖਾਹ ਅਨਾਮਲੀ ਕਮੇਟੀ ਵੱਲੋਂ 24 ਕੈਟਾਗਰੀਆਂ ਅਤੇ ਕੈਬਨਿਟ ਸਬ ਕਮੇਟੀ ਰਾਹੀਂ 239 ਕੈਟਾਗਰੀਆਂ ਨੂੰ ਮਿਲੇ ਵਾਧੇ ਬਰਕਰਾਰ ਰੱਖਦਿਆਂ, ਸਾਰਿਆਂ ‘ਤੇ ਇੱਕਸਮਾਨ ਉੱਚਤਮ ਗੁਣਾਂਕ (3.74) ਲਾਗੂ ਕਰਨ, ਸਾਰੇ ਭੱਤੇ ਢਾਈ ਗੁਣਾ ਕੀਤੇ ਜਾਣ, ਡੀ.ਏ. ਦੀਆਂ ਪੈਂਡਿੰਗ ਕਿਸ਼ਤਾਂ ਤੇ ਬਕਾਏ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਸਮੂਹ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਪਿਕਟਸ ‘ਚ ਰੈਗੂਲਰ ਕੰਪਿਊਟਰ ਫੈਕਲਟੀ, ਮੈਰੀਟੋਰੀਅਸ/ਆਦਰਸ਼ ਸਕੂਲਾਂ ਨੂੰ ਵਿਭਾਗ ਵਿੱਚ ਮਰਜ਼ ਕਰਦਿਆਂ ਸਮੁੱਚਾ ਸਟਾਫ ਰੈਗੂਲਰ ਕਰਨ, ਪਰਖ ਸਮਾਂ ਐਕਟ ਰੱਦ ਕਰਕੇ 15 ਜਨਵਰੀ 2015 ਤੋਂ ਪੂਰੇ ਭੱਤੇ, ਸਲਾਨਾ ਵਾਧੇ, ਤਨਖਾਹਾਂ ਬਹਾਲ ਕਰਦਿਆਂ ਬਕਾਏ ਜਾਰੀ ਕਰਵਾਉਣ, ਸੰਗੀਤ ਟੀਚਰਜ਼ ਨਾਲ ਤਨਖਾਹ ਸਕੇਲਾਂ ‘ਚ ਹੋਈ ਧੱਕੇਸ਼ਾਹੀ ਦੂਰ ਕਰਨ, ਨਵੀ ਭਰਤੀ ਨੂੰ ਕੇਂਦਰੀ ਸਕੇਲਾਂ ਨਾਲ ਜੋੜਨ ਦਾ ਫ਼ੈਸਲਾ ਰੱਦ ਕਰਵਾਉਣ, ਪੂਰੀ ਪੈਨਸ਼ਨ ਲਈ ਸਮਾਂ 25 ਤੋਂ ਘਟਾ ਕੇ 20 ਸਾਲ ਕਰਨ, ਸਾਰੇ ਕਾਡਰਾਂ ਲਈ ਭਰਤੀ ਦਾ ਇਸ਼ਤਿਹਾਰ ਜਾਰੀ ਕਰਵਾਉਣਾ ਅਤੇ 2364 ਸਮੇਤ ਸਾਰੀਆਂ ਭਰਤੀਆਂ ਦੀ ਪ੍ਰਕਿਰਿਆ ਪੂਰੀ ਕਰਕੇ ਨਿਯੁਕਤੀ ਪੱਤਰ ਜਾਰੀ ਕਰਵਾਉਣਾ ਸ਼ਾਮਿਲ ਹੈ। ਇਸ ਦੇ ਨਾਲ ਹੀ ਸਾਰੀਆਂ ਬਦਲੀਆਂ ਲਾਗੂ ਹੋਣ, ਘਰਾਂ ਤੋਂ ਸਟੇਸ਼ਨ ਦੂਰੀ ਦੇ ਵੱਧ ਅੰਕ ਦੇ ਕੇ ਸਾਰੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦੇਣ, ਕੇਂਦਰ ਸਰਕਾਰ ਦੀ ਨਿੱਜੀਕਰਨ ਪੱਖੀ ਸਿੱਖਿਆ ਨੀਤੀ-2020 ਦਾ ਪੰਜਾਬ ਵਿੱਚ ਅਮਲ ਬੰਦ ਕਰਨ, ਬੀ.ਪੀ.ਈ.ਓ. ਦਫਤਰਾਂ ਵਿੱਚ ਸ਼ਿਫਟ ਕੀਤੇ 228 ਪੀ.ਟੀ.ਆਈ ਮਿਡਲ ਸਕੂਲ ‘ਚ ਵਾਪਸ ਭੇਜਣ, ਕਰੋਨਾ ਲਾਗ ਤੋਂ ਬਚਾਅ ਪ੍ਰਬੰਧਾਂ ਤਹਿਤ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਫੌਰੀ ਖੋਲ੍ਹਣ, ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ ਦੇ ਰੋਕੇ ਰੈਗੂਲਰ ਪੱਤਰ ਜਾਰੀ ਕਰਨ, 180 ਈਟੀਟੀ ਟੈੱਟ ਪਾਸ ਨੂੰ ਜਬਰੀ ਨਵੇਂ ਨਿਯੁਕਤੀ ਪੱਤਰ ਦੇਣ ਦੀ ਥਾਂ ਮੁੱਢਲੇ ਭਰਤੀ ਇਸ਼ਤਿਹਾਰ ਦੇ ਨਿਯਮ ਲਾਗੂ ਕਰਨ, ਸਾਰੇ ਕਾਡਰਾਂ ਦੀਆਂ ਪ੍ਰਮੋਸ਼ਨਾਂ ਲਈ 75% ਕੋਟਾ ਬਹਾਲ ਕਰਦਿਆਂ ਪੈਡਿੰਗ ਤਰੱਕੀਆਂ ਤੁਰੰਤ ਲਾਗੂ ਕਰਨ, ਸੀਨੀਆਰਤਾ ਸੂਚੀਆਂ ਵਿੱਚ ਸ਼ਾਮਿਲ ਹੋਣੋ ਰਹਿੰਦੇ ਨਾਮ ਸ਼ਾਮਿਲ ਕਰਨ, ਸੂਚੀਆਂ ਫੌਰੀ ਅਪਡੇਟ ਕਰਨ ਅਤੇ ਕੋਵਿਡ ਤੋਂ ਗ੍ਰਸਤ ਅਧਿਆਪਕਾਂ ਨੂੰ ਤਨਖਾਹ ਸਹਿਤ ਛੁੱਟੀ ਅਤੇ 50 ਲੱਖ ਦੀ ਐਕਸ-ਗਰੇਸ਼ੀਆ ਮਿਲਣੀ ਯਕੀਨੀ ਬਣਾਉਣ ਦੀ ਮੰਗਾਂ ਸ਼ਾਮਲ ਹਨ।

PSTSE 2020: ਵਿਦਿਆਰਥੀਆਂ ਨੂੰ 19 ਜੁਲਾਈ ਤੱਕ ਸਰਟੀਫਿਕੇਟ ਭੇਜਣ ਦਾ ਦਿਤਾ ਸਮਾਂ

 




Headmaster recruitment: ਭਰਤੀ ਮੁਕੰਮਲ ਹੋਣ ਤੇ ਭਰਤੀ ਪ੍ਰਕ੍ਰਿਆ ਬੰਦ

 

ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਵਿੱਚ ਅੱਵਲ ਦਰਜੇ ਦੀ ਪ੍ਰਾਪਤੀ ਲਈ ਅਧਿਆਪਕ ਸੂਖਮ ਯੋਜਨਾਬੰਦੀ ਨਾਲ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ- ਸਿੱਖਿਆ ਸਕੱਤਰ

 ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਵਿੱਚ ਅੱਵਲ ਦਰਜੇ ਦੀ ਪ੍ਰਾਪਤੀ ਲਈ ਅਧਿਆਪਕ ਸੂਖਮ ਯੋਜਨਾਬੰਦੀ ਨਾਲ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ- ਸਿੱਖਿਆ ਸਕੱਤਰ


 ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਦੋ ਰੋਜ਼ਾ ਰੈਜ਼ੀਡੈਂਸ਼ੀਅਲ ਸਿਖਲਾਈ ਹੋਈ ਸੰਪੰਨ


ਅਗਸਤ ਮਹੀਨੇ ਤੋਂ ਸ਼ੁਰੂ ਹੋਣਗੇ ਰਿਵੀਜ਼ਨ ਟੈਸਟ



ਐੱਸ.ਏ.ਐੱਸ. ਨਗਰ 15 ਜੁਲਾਈ (ਪ੍ਰਮੋਦ ਭਾਰਤੀ ) ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਸੋਚ ਅਤੇ ਰਹਿਨੁਮਾਈ ਅਧੀਨ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਸਿੱਖਿਆ ਵਿਭਾਗ ਨੇ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਵਿੱਚ ਅੱਵਲ ਦਰਜੇ ਦੀ ਪ੍ਰਾਪਤੀ ਲਈ ਕਮਰ ਕਸ ਲਈ ਹੈ। ਇਸ ਉਦੇਸ਼ ਨੂੰ ਮੁੱਖ ਰੱਖਦਿਆਂ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਉਪ- ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ 14 ਅਤੇ 15 ਜੁਲਾਈ ਨੂੰ ਦੋ ਰੋਜ਼ਾ ਰੈਜ਼ੀਡੈਂਸ਼ੀਅਲ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

    ਇਸ ਮੌਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਵੱਲੋਂ ਕਰਵਾਏ ‘ਪਰਫਾਰਮੈਂਸ ਗਰੇਡਿੰਗ ਇੰਡੈਕਸ' ਵਿੱਚ ਪੰਜਾਬ ਦੇ ਪਹਿਲੇ ਨੰਬਰ ਤੇ ਆਉਣ ਦੀ ਮੁਬਾਰਕਬਾਦ ਦਿੰਦਿਆਂ ਸਾਲ 2021 ਵਿੱਚ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਪੱਧਰ ਤੇ ਕਰਵਾਏ ਜਾਣ ਵਾਲੇ ‘ਰਾਸ਼ਟਰੀ ਪ੍ਰਾਪਤੀ ਸਰਵੇਖਣ-2021' ਵਿੱਚ ਅੱਵਲ ਦਰਜੇ ਦੀ ਪ੍ਰਾਪਤੀ ਲਈ ਜ਼ਿਲ੍ਹਾ, ਬਲਾਕ ਅਤੇ ਸਕੂਲ ਪੱਧਰ ਤੇ ਪੂਰੀ ਯੋਜਨਾਬੰਦੀ ਨਾਲ ਮਿਹਨਤ ਕਰਨ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਇਸ ਸੰਬੰਧੀ ਜ਼ਿਲ੍ਹਾ ਪੱਧਰ ਤੇ ਟੀਮਾਂ ਦਾ ਗਠਨ ਕੀਤਾ ਜਾਵੇ ਅਤੇ ਜ਼ਿਲ੍ਹਿਆਂ ਵਿੱਚ ਸਮੂਹ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਨਾਲ ਇਸ ਸਰਵੇਖਣ ਸੰਬੰਧੀ ਮੀਟਿੰਗਾਂ ਕੀਤੀਆਂ ਜਾਣ। ਇਸ ਸਰਵੇਖਣ ਨਾਲ ਸਬੰਧਤ ਵਿਸ਼ਿਆਂ ਦੇ ਹਰ ਪ੍ਰਕਾਰ ਦੇ ਪ੍ਰਸ਼ਨਾਂ ਦੀ ਸੂਖਮ ਯੋਜਨਾਬੰਦੀ ਕਰਦਿਆਂ ਵਿਦਿਆਰਥੀਆਂ ਨੂੰ ਪੂਰੀ ਤਿਆਰੀ ਕਰਵਾਈ ਜਾਵੇ। ਉਹਨਾਂ ਇਹ ਵੀ ਕਿਹਾ ਕਿ ਇਸ ਸੰਬੰਧੀ ਜ਼ਿਲ੍ਹਾ ਪੱਧਰੀ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਟੀਮ ਨਾਲ ਤਾਲਮੇਲ ਕਰਦਿਆਂ ਜਾਗਰੂਕਤਾ ਫੈ਼ਲਾਈ ਜਾਵੇ ਅਤੇ ਹਰ ਬੱਚੇ ਤੱਕ ਪਹੁੰਚ ਕਰਦਿਆਂ ਉਹਨਾਂ ਨੂੰ ਇਸ ਪ੍ਰੀਖਿਆ ਸੰਬੰਧੀ ਸਾਰੇ ਜ਼ਰੂਰੀ ਪੱਖਾਂ ਤੋਂ ਜਾਣੂ ਕਰਵਾਇਆ ਜਾਵੇ। ਉਹਨਾਂ ਪੂਰਾ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਅਤੇ ਸਕੂਲ ਮੁਖੀ ਬਹੁਤ ਮਿਹਨਤ ਕਰ ਰਹੇ ਹਨ, ਇਸ ਲਈ ਪੰਜਾਬ ਨਿਸ਼ਚਿਤ ਤੌਰ ਤੇ ਆਉਣ ਵਾਲੇ ‘ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਵਿੱਚ ਵੀ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰੇਗਾ।

  ਇਸ ਮੌਕੇ ਸੰਬੋਧਨ ਕਰਦਿਆਂ ਸਲਿੰਦਰ ਸਿੰਘ ਸਹਾਇਕ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਨੇ ਕਿਹਾ ਕਿ ਇਸ ਸਿਖਲਾਈ ਦਾ ਉਦੇਸ਼ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਰਾਸ਼ਟਰੀ ਪ੍ਰਾਪਤੀ ਸਰਵੇਖਣ ਵਿੱਚ ਆਉਣ ਵਾਲੇ ਵਿਸ਼ਿਆਂ ਦੇ ਪ੍ਰਸ਼ਨਾਂ ਬਾਰੇ ਸੂਖਮਤਾ ਨਾਲ ਜਾਣੂ ਕਰਵਾਉਣਾ ਹੈ ਤਾਂ ਕਿ ਵਿਦਿਆਰਥੀ ਰਾਸ਼ਟਰੀ ਪ੍ਰਾਪਤੀ ਸਰਵੇਖਣ ਵਿੱਚ ਆਪਣੀ ਕਾਰਗੁਜ਼ਾਰੀ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਸਕਣ। ਉਹਨਾਂ ਕਿਹਾ ਕਿ ਅਧਿਆਪਕਾਂ, ਵਿਦਿਆਰਥੀਆਂ ਅਤੇ ਹੋਰ ਸੰਬੰਧਿਤ ਵਿਅਕਤੀਆਂ ਨੂੰ ਇਸ ਸਰਵੇਖਣ ਦੇ ਜ਼ਰੂਰੀ ਪਹਿਲੂਆਂ ਤੋਂ ਜਾਣੂ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਅਧਿਆਪਕ ‘ਰਾਸ਼ਟਰੀ ਪ੍ਰਾਪਤੀ ਸਰਵੇਖਣ-2021' ਦੀ ਤਿਆਰੀ ਕਰਵਾਉਣ ਲਈ ਸਾਲ 2017 ਵਿੱਚ ਹੋੲੇ ਰਾਸ਼ਟਰੀ ਪ੍ਰਾਪਤੀ ਸਰਵੇਖਣ ਵਿੱਚ ਪੁੱਛੇ ਗਏ ਸਵਾਲਾਂ ਦੀ ਵੀ ਬਾਰੀਕੀ ਨਾਲ ਤਿਆਰੀ ਕਰਵਾਉਣ ਕਿਉਂਕਿ ਇਸ ਵਿੱਚੋਂ ਵੀ ਕੁੱਝ ਪ੍ਰਸ਼ਨ ਪੁੱਛੇ ਜਾਣੇ ਹਨ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਦੀ ਤਿਆਰੀ ਕਰਵਾਉਣ ਅਤੇ ਉਹਨਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਵੱਖ-ਵੱਖ ਵਿਸ਼ਿਆਂ ਦੇ ਨੈਸ ਅਧਾਰਿਤ ਹਫ਼ਤਾਵਾਰੀ ਕੁਇਜ਼ ਸ਼ੁਰੂ ਕੀਤੇ ਜਾ ਰਹੇ ਹਨ। ਰਾਸ਼ਟਰੀ ਪ੍ਰਾਪਤੀ ਸਰਵੇਖਣ ਦੇ ਪ੍ਰਸ਼ਨਾਂ ਦੇ ਅਧਾਰਤ ਅਗਸਤ, ਸਤੰਬਰ, ਅਕਤੂਬਰ ਅਤੇ ਨਵੰਬਰ ਮਹੀਨੇ ਵਿੱਚ ਹਰ ਪੰਦਰਾਂ ਦਿਨ ਬਾਅਦ ਰਿਵੀਜ਼ਨ ਟੈਸਟ ਲੲੇ ਜਾਣਗੇ। ਉਹਨਾਂ ਇਹ ਵੀ ਦੱਸਿਆ ਕਿ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਸੰਬੰਧੀ ਮੌਕ ਟੈਸਟ ਡਰਿੱਲ ਵੀ ਕਰਵਾਈ ਜਾਵੇਗੀ।

 ਇਸ ਸਿਖਲਾਈ ਵਰਕਸ਼ਾਪ ਵਿੱਚ ਪ੍ਰਮੋਦ ਭਾਰਤੀ ਸਪੋਕਸਪਰਸਨ ਸਿੱਖਿਆ ਵਿਭਾਗ ਵੱਲੋਂ ਆਪਣੇ ਸੰਬੋਧਨ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਜ਼ਿਲ੍ਹਾ ਪੱਧਰੀ ਮੀਡੀਆ ਟੀਮ ਦੇ ਆਪਸੀ ਤਾਲਮੇਲ ਰਾਹੀਂ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਸੰਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਸਾਜ਼ਗਾਰ ਮਾਹੌਲ ਦੀ ਉਸਾਰੀ ਕਰਨ ਸੰਬੰਧੀ ਜਰੂਰੀ ਨੁਕਤੇ ਸਾਂਝੇ ਕੀਤੇ ਗਏ।

   ਇਸ ਸਿਖਲਾਈ ਵਰਕਸ਼ਾਪ ਵਿੱਚ ਚੰਦਰ ਸ਼ੇਖਰ ਸਟੇਟ ਰਿਸੋਰਸ ਪਰਸਨ ਇੰਗਲਿਸ਼, ਸ੍ਰੀਮਤੀ ਨਿਰਮਲ ਕੌਰ ਸਟੇਟ ਰਿਸੋਰਸ ਪਰਸਨ ਮੈਥ, ਡਾ. ਹਰਪਾਲ ਸਿੰਘ ਸਟੇਟ ਰਿਸੋਰਸ ਪਰਸਨ ਪੰਜਾਬੀ ਅਤੇ ਹਿੰਦੀ, ਜਸਵੀਰ ਸਿੰਘ ਸਟੇਟ ਰਿਸੋਰਸ ਪਰਸਨ ਸਾਇੰਸ, ਸ੍ਰੀਮਤੀ ਵਰਿੰਦਰ ਕੌਰ ਸਟੇਟ ਰਿਸੋਰਸ ਪਰਸਨ, ਬਲਦੇਵ ਸਿੰਘ ਸਟੇਟ ਰਿਸੋਰਸ ਪਰਸਨ ਹਿਊਮੈਨਟੀਜ਼, ਗੁਰਤੇਜ ਸਿੰਘ ਸਟੇਟ ਰਿਸੋਰਸ ਪਰਸਨ, ਸ੍ਰੀਮਤੀ ਹਰਜੀਤ ਕੌਰ ਸਟੇਟ ਰਿਸੋਰਸ ਪਰਸਨ ਵੱਲੋਂ ਵੱਖ-ਵੱਖ ਵਿਸ਼ਿਆਂ ਦੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਰਾਹੀਂ ਨੈਸ ਦੇ ਸਰਵੇਖਣ ਦੇ ਅਧਾਰਤ ਸਿਖਲਾਈ ਪ੍ਰਦਾਨ ਕੀਤੀ ਗਈ ਅਤੇ ਸਰਵੇਖਣ ਸੰਬੰਧੀ ਹਰ ਪ੍ਰਕਾਰ ਦੇ ਪ੍ਰਸ਼ਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੇਜਰ ਡਾ. ਗੁਲਸ਼ਨ ਸ਼ਰਮਾ ਡੀ.ਜੀ.ਆਈ.ਸੀ.ਐੱਸ.ਆਈ. ਅਤੇ ਐੱਨ.ਆਰ.ਆਈ. ਅਫੇਅਰਜ਼ ਵੱਲੋਂ ਵੀ ਮੋਟੀਵੇਸ਼ਨਲ ਲੈਕਚਰ ਦਿੱਤਾ ਗਿਆ।

  ਇਸ ਰੈਜ਼ੀਡੈਂਸ਼ੀਅਲ ਵਰਕਸ਼ਾਪ ਵਿੱਚ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਵਿੱਚ ਸਰਵੇਖਣ ਵਿੱਚ ਅੱਵਲ ਦਰਜੇ ਦੀ ਪ੍ਰਾਪਤੀ ਲਈ ਕੀਤੀ ਜਾਣ ਵਾਲੀ ਵਿਉਂਤਬੰਦੀ ਸੰਬੰਧੀ ਆਪਣੇ ਸੁਝਾਅ ਵੀ ਦਿੱਤੇ ਗਏ।

ਇਸ ਸਿਖਲਾਈ ਵਰਕਸ਼ਾਪ ਵਿੱਚ ਜਗਤਾਰ ਸਿੰਘ ਕੁਲੜੀਆ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ, ਜਰਨੈਲ ਸਿੰਘ ਸਹਾਇਕ ਡਾਇਰੈਕਟਰ ਭਰਤੀ ਬੋਰਡ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.), ਸਮੂਹ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ) ਅਤੇ ਸਿੱਖਿਆ ਵਿਭਾਗ ਦੇ ਹੋਰ ਉੱਚ ਅਧਿਕਾਰੀ ਉਚੇਚੇ ਤੌਰ ਤੇ ਹਾਜ਼ਰ ਰਹੇ।

ONLINE TRANSFER: ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਈ ਹੁਣ ਇਹ ਛੋਟ ਲਈ ਵਾਪਸ , ਪੜ੍ਹੋ

ਸਿੱਖਿਆ ਵਿਭਾਗ ਵਿੱਚ ਸਿੱਧੀ ਭਰਤੀ ਰਾਹੀਂ ਭਰਤੀ ਹੋਏ ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰ ਦੀ ਬਦਲੀ ਸਬੰਧੀ ਹਦਾਇਤਾਂ।



ਸਿੱਖਿਆ ਵਿਭਾਗ ਸਿੱਖਿਆ-6 ਸ਼ਾਖਾ ਦਾ ਨੋਟੀਫਿਕੇਸ਼ਨ ਨੰ: 1/35/2018-ledu6/ 583-84 Dated 27.05.2020  ਰਾਹੀਂ ਨਵਨਿਯੁਕਤ ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰ ਨੂੰ Teacher Transfer Policy-2019 ਦੀ ਮੱਦ ਨੰ: 8(iv) ਅਨੁਸਾਰ ਲਗਾਈ ਗਈ 3 ਸਾਲਾਂ ਦੀ ਠਹਿਰ ਤੋਂ ਜੋ ਛੋਟ ਦਿੱਤੀ ਗਈ ਸੀ, ਉਹ ਛੋਟ ਵਾਪਸ ਲਈ ਗਈ ਹੈ।


ਸਿੱਖਿਆ ਸਕੱਤਰ ਵੱਲੋਂ ਇਸ ਸਬੰਧੀ ਪੱਤਰ ਜਾਰੀ ਕਰ ਇਹ ਹਦਾਇਤਾਂ ਜਾਰੀ ਕੀਤੀਆਂ ਹਨ।

ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਲਈ ਸਿੱਖਿਆ ਵਿਭਾਗ ਦਾ ਹੁ੍ਣ ਇਕ ਹੋਰ ਵੱਡਾ ਫ਼ੈਸਲਾ

 ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਸਿੱਖਿਆ ਵਿਭਾਗ ਦਾ ਹੁ੍ਣ ਇਕ ਹੋਰ ਵੱਡਾ ਫ਼ੈਸਲਾ

ਦਾਖ਼ਲਾ ਫਾਰਮਾਂ 'ਚ ਮਾਤਾ-ਪਿਤਾ ਦਾ ਵੇਰਵਾ ਜ਼ਰੂਰੀ ਨਹੀਂ 

 

ਸਿੱਖਿਆ ਵਿਭਾਗ ਵੱਲੋਂ ਜਾਰੀ ਨਵੀਆਂ ਹਦਾਇਤਾਂ ਅਨੁਸਾਰ ਦਾਖ਼ਲਾ ਫਾਰਮਾਂ 'ਚ ਮਾਤਾ ਤੇ ਪਿਤਾ ਦੋਵਾਂ ਦਾ ਨਾਂ ਭਰਨਾ ਜ਼ਰੂਰੀ ਨਹੀਂ ਹੋਵੇਗਾ।




 ਸਿੱਖਿਆ ਵਿਭਾਗ ਵੱਲੋਂ ਜਾਰੀ ਆਪਣੇ ਹੁਕਮਾਂ `ਚ ਡੀਪੀਆਈ ਸੈਕੰਡਰੀ ਸੁਖਜੀਤ ਪਾਲ ਸਿੰਘ ਨੇ ਹਦਾਇਤ ਕੀਤੀ ਹੈ ਕਿ ਵਿਭਾਗ ਦੇ ਧਿਆਨ 'ਚ ਆਇਆ ਹੈ ਕਿ ਸਿੰਗਲ ਪੇਰੈਂਟ ਹੋਣ ਦੀ ਸੂਰਤ 'ਚ ਦਾਖ਼ਲਾ ਫਾਰਮਾਂ 'ਚ ਮਾਂ-ਪਿਓ ਦੋਵਾਂ ਦਾ ਨਾਂ ਲਿਖਣਾ ਲਾਜ਼ਮੀ ਹੋਣ ਕਰਕੇ ਵਿਦਿਆਰਥੀਆਂ ਨੂੰ ਦਾਖ਼ਲਾ ਲੈਣ 'ਚ ਦਿੱਕਤ ਪੇਸ਼ ਆਉਂਦੀ ਹੈ। ਇਸ ਲਈ ਅਜਿਹੇ ਵਿਦਿਆਰਥੀ ਜਿਹੜੇ ਕਿਸੇ ਕਾਰਨ ਕਰਕੇ ਇਕੱਲੀ ਮਾਂ ਜਾਂ ਪਿਓ ਨਾਲ ਰਹਿੰਦੇ ਹਨ ਨੂੰ ਆਪਣੇ ਦਾਖ਼ਲਾ ਫਾਰਮਾਂ ’ਚ ਸਿਰਫ਼ ਇਕ ਦਾ ਹੀ ਨਾਂ ਭਰਨ ਦੀ ਇਜਾਜ਼ਤ ਦਿੱਤੀ ਜਾਵੇ। 




ਇਹਹ ਹੁਕਮ ਸਰਕਾਰੀ ਸਕੂਲਾਂ ਤੋਂ ਇਲਾਵਾ ਏਡਿਡ/ਸਹਾਇਤਾ ਪ੍ਰਾਪਤ/ਅਨਏਡਿਡ ਸਕੂਲਾਂ ਲਈ ਵੀ ਲਾਗੂ ਕੀਤੇ ਗਏ ਹਨ। ਪੱਤਰ ਚ ਡੀਪੀਆਈ ਨੇ ਹਦਾਇਤ ਦਿੱਤੀ ਹੈ ਕਿ ਕਿਸੇ ਵੀ ਵਿਦਿਆਰਥੀ ਦੇ ਦਾਖ਼ਲਾ ਫਾਰਮ ਨੂੰ ਇਕ ਨਾਂ ਦੇ ਵੇਰਵੇ ਕਾਰਨ ਰੱਦ ਕਰਕੇ ਦਾਖ਼ਲਾ ਦੇਣ ਤੋਂ ਨਾਂਹ ਨਾ ਕੀਤੀ ਜਾਵੇ।

ਹਰਿਆਣਾ ਸਰਕਾਰ ਵਲੋਂ 6ਵੀਂ ਤੋਂ 8ਵੀਂ ਤੱਕ ਦੇ ਸਕੂਲ ਖੋਲ੍ਹਣ ਦਾ ਫੈਸਲਾ

 


ਹਰਿਆਣਾ ਸਰਕਾਰ ਵਲੋਂ 6ਵੀਂ ਤੋਂ 8ਵੀਂ ਤੱਕ ਦੇ ਸਕੂਲ ਖੋਲ੍ਹਣ ਦਾ ਫੈਸਲਾ 

 ਹਰਿਆਣਾ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਪਹਿਲਾਂ ਨਾਲੋਂ ਘਟਣ ਤੇ ਸੂਬਾ ਸਰਕਾਰ ਨੇ 6ਵੀਂ ਤੋਂ 8ਵੀਂ ਤੱਕ ਦੇ ਸਕੂਲਾਂ ਨੂੰ ਵੀ 23 ਜੁਲਾਈ ਤੋਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। 


9ਵੀਂ ਤੋਂ 12ਵੀਂ ਤੱਕ ਦੇ ਸਕੂਲ 16 ਜੁਲਾਈ ਤੋਂ ਖੋਲ੍ਹੇ ਜਾ ਰਹੇ ਹਨ। ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਕਿਹਾ ਕਿ ਹਾਲੇ ਪਹਿਲੀ ਤੋਂ ਪੰਜਵੀਂ ਤੱਕ ਸਕੂਲ ਖੋਲ੍ਹਣ ਦਾ ਕੋਈ ਵਿਚਾਰ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਤੋਂ ਬੱਚਿਆਂ ਨੂੰ ਸਕੂਲ ਭੇਜਣ।



 ਮਾਪਿਆਂ ਤੇ ਕੋਈ ਦਬਾਅ ਨਹੀਂ ਹੈ ਜੋ ਉਹ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ ਚਾਹੁੰਦੇ ਤਾਂ ਬੱਚਿਆਂ ਦੀ ਗੈਰਹਾਜ਼ਰੀ ਨਹੀਂ ਲੱਗੇਗੀ। ਸਿੱਖਿਆ ਮੰਤਰੀ ਨੇ ਦੱਸਿਆ ਕਿ ਸਕੂਲ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਾਰਵੀਂ ਦਾ ਨਤੀਜਾ 25 ਜੁਲਾਈ ਨੂੰ ਐਲਾਨਿਆ ਜਾਵੇਗਾ।

SCHOOL LIBRARIAN RECRUITMENT: ਐਡਮਿਟ ਕਾਰਡ ਜਾਰੀ, ਡਾਊਨਲੋਡ ਕਰੋ ( Direct link here)


 ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਜਾਰੀ ਇਸ਼ਤਿਹਾਰ ਨੰ. 04 ਆਫ 2021 ਅਤੇ  ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ) ਪੰਜਾਬ ਵੱਲੋਂ ਆਪਣੇ ਪੱਤਰ ਮਿਤੀ: 23.06.2021 ਰਾਹੀਂ ਅਸਾਮੀਆਂ ਦੀ ਕੈਟਾਗਰੀਵਾਈਜ਼ ਵੰਡ  ਅਨੁਸਾਰ ਸਕੂਲ ਲਾਇਬ੍ਰੇਰੀਅਨ ਦੀਆਂ ਵੱਖ-ਵੱਖ ਕੈਟਾਗਰੀਆਂ ਲਈ 694 ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। 

ਘਰ-ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ ਕਲਿੱਕ ਕਰੋ

ਪੰਜਾਬ ਪੁਲਿਸ ਵਿਭਾਗ ਵੱਲੋਂ ਸਬ ਇੰਸਪੈਕਟਰ ਅਤੇ ਕਾਂਸਟੇਬਲ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਡਾਊਨਲੋਡ ਕਰੋ  


ਇਹਨਾਂ ਅਸਾਮੀਆਂ ਤੇ ਭਰਤੀ ਲਈ ਲਿਖਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ ।

ਯੋਗ ਉਮੀਦਵਾਰ ਆਪਣੇ ਰੋਲ ਨੰਬਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਡਾਊਨਲੋਡ ਕਰ ਸਕਦੇ ਹਨ।

Click here to download admit card for school librarian 




RECENT UPDATES

Today's Highlight