Monday, 12 July 2021

ਪ੍ਰਮੁੱਖ ਸਕੱਤਰ ਪ੍ਰਸੋਨਲ ਵਿਭਾਗ ਨੇ ਪੇਅ ਕਮੀਸ਼ਨ ਮੁੱਦੇ ਤੇ ਈਟੀਟੀ ਅਧਿਆਪਕ ਯੂਨੀਅਨ ਨਾਲ ਕੀਤੀ ਅਹਿਮ ਮੀਟਿੰਗ

 ਪ੍ਰਮੁੱਖ ਸਕੱਤਰ ਪ੍ਰਸੋਨਲ ਵਿਭਾਗ ਨੇ ਪੇਅ ਕਮੀਸ਼ਨ ਮੁੱਦੇ ਤੇ ਈਟੀਟੀ ਅਧਿਆਪਕ ਯੂਨੀਅਨ ਨਾਲ ਕੀਤੀ ਅਹਿਮ ਮੀਟਿੰਗ


2011 ਦੇ ਪੇਅ ਸਕੇਲ 'ਚ ਸਰਕਾਰ ਤੋਂ ਹੋਈ ਟੈਕਨੀਕਲ ਗਲਤੀ ਦੇ ਅਧਾਰ ਤੇ ਵੱਧ ਗੁਣਾਂਕ ਸਕੇਲ ਲਾਗੂ ਕਰਨ ਦੀ ਮੁੱਖ ਮੰਗ


ਚੰਡੀਗੜ੍ਹ, 12 ਜੁਲਾਈ (ਹਰਦੀਪ ਸਿੰਘ ਸਿੱਧੂ )ਪੇਅ ਕਮੀਸ਼ਨ ਦੀ ਰਿਪੋਰਟ ਨੂੰ ਲੈ ਕੇ ਲਗਾਤਾਰ ਦਿਨ ਬ ਦਿਨ ਮੁਲਾਜ਼ਮਾਂ ਦੇ ਸੰਘਰਸ਼ ਨੂੰ ਵੇਖਦੇ ਹੋਏ ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਹ ਉੱਚ ਪੱਧਰੀ ਮੀਟਿੰਗ ਸ਼੍ਰੀ ਵਿਵੇਕ ਪ੍ਰਤਾਪ ਸਿੰਘ ਆਈ ਏ ਐਸ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਪ੍ਰਸੋਨਲ ਵਿਭਾਗ, ਕੇ ਪੀ ਸਿਨਹਾ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਵਿੱਤ ਵਿਭਾਗ, ਵਨੀਤ ਕੁਮਾਰ ਸਪੈਸ਼ਲ ਸਕੱਤਰ ਪ੍ਰਸੋਨਲ ਵਿਭਾਗ  ਪੰਜਾਬ ਸਰਕਾਰ ਅਤੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ, ਸੂਬਾ ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜੈਚ, ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ, ਆਗੂ ਵਰਿੰਦਰ ਅਮਰ ਫਰੀਦਕੋਟ ਵਿਚਕਾਰ ਹੋਈ। 





ਜੰਥੇਬੰਦੀ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ ਨੇ ਦੱਸਿਆ ਕਿ ਸਰਕਾਰ ਵੱਲੋਂ ਜੋ ਪੇਅ ਕਮੀਸ਼ਨ ਦੀ ਰਿਪੋਰਟ ਜਾਰੀ ਕੀਤੀ ਗਈ ਹੈ, ਇਸ ਰਿਪੋਰਟ ਤੋਂ ਪੰਜਾਬ ਦਾ ਪੂਰਾ ਮੁਲਾਜ਼ਮ ਵਰਗ ਔਖਾ ਹੈ, ਉਨ੍ਹਾਂ ਕਿਹਾ ਕਿ 2006 ਦੇ ਪੇਅ ਕਮੀਸ਼ਨ ਤਹਿਤ ਅਕਤੂਬਰ 2011 ਵਿੱਚ ਪੇਅ ਸਕੇਲ 'ਚ ਸਰਕਾਰ ਵੱਲੋਂ ਹੋਈ ਟੈਕਨੀਕਲ ਗਲਤੀ ਦੇ ਅਧਾਰ ਤੇ 3.01 ਗੁਣਾਂਕ ਨਾਲ ਪੇਅ ਕਮੀਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਮੀਟਿੰਗ ਦੌਰਾਨ ਸਰਕਾਰ ਦੇ ਉੱਚ ਅਧਿਕਾਰੀਆਂ ਵੱਲੋਂ ਜੰਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਇਹ ਮਸਲਾ ਉਨ੍ਹਾਂ ਦੇ ਵਿਚਾਰ ਅਧੀਨ ਹੈ, ਜਲਦੀ ਹੀ ਇਹ ਮੰਗਾਂ  ਮੰਨੀਆਂ ਜਾਣਗੀਆਂ। ਜੰਥੇਬੰਦੀ ਦੇ ਆਗੂਆਂ ਨੇ ਸਰਕਾਰ ਤੇ ਵਿਅੰਗ ਕਸਦੇ ਹੋਏ ਕਿਹਾ ਕਿ ਇਹੋ ਜਿਹਾ ਕਿਹੜਾ ਪੇਅ ਕਮੀਸ਼ਨ ਹੈ ਕਿ ਜਿਸ ਨਾਲ ਸਾਡੇ ਕਈ ਸਾਲਾਂ ਦੇ ਬਕਾਏ ਨੈਗੇਟਿਵ ਵਿੱਚ ਜਾ ਰਹੇ ਹਨ, ਜਦ ਕਿ ਚੌਣਾਂ ਦਾ ਮਾਹੌਲ ਜ਼ੋਰ ਸ਼ੋਰ ਨਾਲ ਨਜ਼ਦੀਕ ਆ ਰਿਹਾ ਹੈ। ਇਸ ਮੌਕੇ ਜੰਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਘਲੋਟੀ, ਜੰਥੇਬੰਦੀ ਦੇ ਆਗੂ ਸ਼ਿਵਰਾਜ ਜਲੰਧਰ, ਗੁਰਜੀਤ ਘਨੌਰ ਸੰਗਰੂਰ, ਗੁਰਿੰਦਰ ਗੁਰਮ ਫਤਿਹਗੜ੍ਹ ਸਾਹਿਬ, ਪਰਮਜੀਤ ਮਾਨ ਲੁਧਿਆਣਾ, ਸ਼ਿਵ ਰਾਣਾ ਮੁਹਾਲੀ, ਗੁਰਪ੍ਰੀਤ ਬਰਾੜ ਮੁਕਤਸਰ, ਦਵਿੰਦਰ ਸੱਲਣ ਨਵਾਂ ਸ਼ਹਿਰ, ਕੁਲਦੀਪ ਸੱਭਰਵਾਲ ਫਾਜ਼ਿਲਕਾ, ਵਰਿੰਦਰ ਅਮਰ ਫਰੀਦਕੋਟ,  ਜਗਰੂਪ ਸਿੰਘ ਫਿਰੋਜ਼ਪੁਰ, ਧਰਿੰਦਰ ਬੱਧਣ, ਵਿਪਨ ਲੋਟਾ, ਸਿਮਰਜੀਤ ਸਿੰਘ ਫਾਜ਼ਿਲਕਾ, ਲਖਵੀਰ ਸਿੰਘ ਬੋਹਾ, ਸਤਿੰਦਰ ਸਿੰਘ ਤਰਨਤਾਰਨ, ਸੁਖਦੇਵ ਸਿੰਘ, ਮਨਜਿੰਦਰ ਸਿੰਘ, ਬਲਵਿੰਦਰ ਸਿੰਘ ਮੱਕੜ, ਜਗਜੀਤ ਸਿੰਘ ਸੰਗਰੂਰ, ਸੁਖਦੇਵ ਸਿੰਘ ਸੰਗਰੂਰ, ਸੁਰਿੰਦਰ ਸਿੰਘ ਭਟਨਾਗਰ ਹਾਜ਼ਰ ਸਨ।

ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੇ ਬੈਂਕ ਖਾਤੇ ਖੁਲ੍ਹਵਾਉਣ ਦੇ ਹੁਕਮ

 ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੇ ਬੈਂਕ ਖਾਤੇ ਖੁਲ੍ਹਵਾਉਣ ਲਈ ਸਕੂਲ ਮੁਖੀਆਂ ਨੂੰ ਹੁਕਮ ਦਿੱਤੇ ਹਨ ਤਾਂ ਜੋ ਉਨ੍ਹਾਂ ਨੂੰ ਵਜ਼ੀਫ਼ਾ ਪ੍ਰਾਪਤ ਕਰਨ ਵਿਚ ਕੋਈ ਮੁਸ਼ਕਲ ਨਾ ਆਵੇ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਸਬੰਧ ਵਿਚ ਜ਼ਿਲ੍ਹਾ ਸਿੱਖਿਆ ਅਧਿਆਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ।

ਬੁਲਾਰੇ ਅਨੁਸਾਰ ਸਕੂਲੀ ਵਿਦਿਆਰਥੀਆਂ ਨੂੰ ਵੱਖ-ਵੱਖ ਸਕੀਮਾਂ ਦੇ ਹੇਠ ਵਜ਼ੀਫ਼ਾ ਦਿੱਤਾ ਜਾ ਰਿਹਾ ਹੈ ਪਰ ਇਹ ਵਜ਼ੀਫ਼ਾ ਉਨ੍ਹਾਂ ਦੇ ਬੈਂਕ ਖਾਤੇ ਵਿਚ ਸਿੱਧਾ ਜਾਂਦਾ ਹੈ। ਇਸ ਕਰਕੇ ਵਜ਼ੀਫ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਬੈਂਕ ਖਾਤਾ ਹੋਣਾ ਜ਼ਰੂਰੀ ਹੈ। ਇਸ ਸੰਦਰਭ ਵਿਚ ਸਿੱਖਿਆ ਸਕੱਤਰ ਨੇ ਵਿਦਿਆਰਥੀਆਂ ਦਾ ਜ਼ੀਰੋ ਬੈਲੈਂਸ ਨਾਲ ਬੈਂਕ ਖਾਤਾ ਖੁਲ੍ਹਵਾਉਣ ਲਈ ਹੁਕਮ ਜਾਰੀ ਕੀਤੇ ਹਨ ਤਾਂ ਜੋ ਕਿਸੇ ਵੀ ਵਿਦਿਆਰਥੀ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ।

ENGLISH MASTER CADRE RECRUITMENT: ਨਤੀਜਾ ਘੋਸ਼ਿਤ, ਕਾਉਂਸਲਿੰਗ ਸਡਿਯੂਲ ਜਾਰੀ

 

SUB INSPECTOR AND CONSTABLE RECRUITMENT:ਡੀ.ਜੀ.ਪੀ. ਦਿਨਕਰ ਗੁਪਤਾ ਨੇ ਸੀ.ਪੀਜ਼/ਐਸ.ਐਸ.ਪੀਜ਼ ਨੂੰ ਲਿਖਤੀ ਪ੍ਰੀਖਿਆ ਲਈ ਉਮੀਦਵਾਰਾਂ ਦੀ ਸਹਾਇਤਾ ਕਰਨ ਦੇ ਵੀ ਦਿੱਤੇ ਨਿਰਦੇਸ਼

 ਸਬ-ਇੰਸਪੈਕਟਰਾਂ ਅਤੇ ਕਾਂਸਟੇਬਲਾਂ ਦੀ ਭਰਤੀ: ਡੀ.ਜੀ.ਪੀ. ਦਿਨਕਰ ਗੁਪਤਾ ਨੇ ਸੀ.ਪੀਜ਼/ਐਸ.ਐਸ.ਪੀਜ਼ ਨੂੰ ਲਿਖਤੀ ਪ੍ਰੀਖਿਆ ਲਈ ਉਮੀਦਵਾਰਾਂ ਦੀ ਸਹਾਇਤਾ ਕਰਨ ਦੇ ਵੀ ਦਿੱਤੇ ਨਿਰਦੇਸ਼


ਤਕਰੀਬਨ 20,000 ਉਮੀਦਵਾਰਾਂ ਵੱਲੋਂ ਪੰਜਾਬ ਪੁਲਿਸ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਫਿਜ਼ੀਕਲ ਕੋਚਿੰਗ ਦਾ ਲਿਆ ਜਾ ਰਿਹੈ ਲਾਭ 



ਚੰਡੀਗੜ, 11 ਜੁਲਾਈ:

ਕਾਂਸਟੇਬਲਾਂ, ਹੈੱਡ-ਕਾਂਸਟੇਬਲਾਂ ਅਤੇ ਸਬ-ਇੰਸਪੈਕਟਰਾਂ ਦੀ ਭਰਤੀ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਦਿੱਤੇ ਜਾ ਰਹੇ ਮੁਫ਼ਤ ਫਿਜ਼ੀਕਲ ਕੋਚਿੰਗ ਅਤੇ ਸਿਖਲਾਈ ਸ਼ੈਸ਼ਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸੂਬੇ ਭਰ ਵਿਚ 20000 ਤੋਂ ਵੱਧ ਇਛੁੱਕ ਉਮੀਦਵਾਰਾਂ ਨੇ ਸਿਖਲਾਈਯਾਫ਼ਤਾ ਕੋਚਾਂ ਅਤੇ ਡਰਿੱਲ ਇੰਸਟ੍ਰੱਕਟਰਾਂ ਦੀ ਨਿਗਰਾਨੀ ਹੇਠ ਸਰੀਰਕ ਜਾਂਚ ਟੈਸਟ (ਪੀ.ਐਸ.ਟੀ.) ਲਈ ਆਪਣੀ ਸਿਖਲਾਈ ਸ਼ੁਰੂ ਕਰ ਦਿੱਤੀ ਹੈ। 


ਜ਼ਿਕਰਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.), ਪੰਜਾਬ ਦਿਨਕਰ ਗੁਪਤਾ ਦੇ ਨਿਰਦੇਸ਼ਾਂ ਤੋਂ ਬਾਅਦ, ਸਾਰੇ ਸੀਪੀਜ਼/ ਐਸਐਸਪੀਜ਼ ਨੇ ਆਪਣੇ ਸਬੰਧਤ ਜ਼ਿਲਿਆਂ ਵਿਚ 27 ਜੂਨ, 2021 ਤੋਂ ਫਿਜ਼ੀਕਲ ਟਰਾਇਲ ਈਵੈਂਟਾਂ ਲਈ ਮੁਫਤ ਕੋਚਿੰਗ ਸੈਸ਼ਨ ਸ਼ੁਰੂ ਕਰ ਦਿੱਤੇ ਸਨ। 


ਵੇਰਵੇ ਸਾਂਝੇ ਕਰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 20000 ਤੋਂ ਵੱਧ ਉਮੀਦਵਾਰਾਂ, ਜਿਨਾਂ ਵਿੱਚੋਂ ਤੀਜਾ ਹਿੱਸਾ ਲੜਕੀਆਂ ਹਨ, ਜੋ ਕਿ ਪੁਲਿਸ ਫੋਰਸ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ, ਨੇ ਜ਼ਿਲੇ ਦੇ ਪੁਲਿਸ ਲਾਈਨ ਗਰਾਊਂਡਾਂ ਵਿੱਚ ਆਪਣੀ ਸਰੀਰਕ ਸਿਖਲਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪੁਲਿਸ ਲਾਈਨਾਂ ਤੋਂ ਇਲਾਵਾ, ਪੰਜਾਬ ਸਰਕਾਰ ਨੇ ਪ੍ਰੈਕਟਿਸ / ਤਿਆਰੀ ਲਈ ਜਨਤਕ ਥਾਵਾਂ, ਜਨਤਕ ਪਾਰਕ ਅਤੇ ਸਟੇਡੀਅਮ ਵੀ ਖੋਲ ਦਿੱਤੇ ਸਨ।


     ਡੀਜੀਪੀ ਨੇ ਕਿਹਾ ਕਿ ਉਮੀਦਵਾਰਾਂ ਦੀ ਪ੍ਰੈਕਟਿਸ ਲਈ ਪੁਲਿਸ ਵੱਲੋਂ ਸਿਖਲਾਈ ਪ੍ਰਾਪਤ ਕੋਚਾਂ ਤੋਂ ਇਲਾਵਾ ਲੋੜੀਂਦੇ ਖੇਡ ਉਪਕਰਨ ਜਿਸ ਵਿੱਚ ਉਮੀਦਵਾਰਾਂ ਦੇ ਅਭਿਆਸ ਲਈ ਹਾਈ ਜੰਪ ਸਟੈਂਡ / ਗੱਦੇ ਅਤੇ ਲੰਬੀ ਛਾਲ ਲਈ ਬੁਨਿਆਦੀ ਢਾਂਚਾ ਸ਼ਾਮਲ ਹੈ, ਵੀ ਪ੍ਰਦਾਨ ਕੀਤੇ ਜਾ ਰਹੇ ਹਨ।


 


     ਡੀਜੀਪੀ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੁਝ ਜ਼ਿਲਿਆਂ ਨੇ ਸੂਬੇ ਦੇ ਹੁਨਰਮੰਦ ਨੌਜਵਾਨਾਂ ਦੀ ਭਰਤੀ ਲਈ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਦੀ ਕੋਚਿੰਗ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ।ਜਲਦ ਹੀ ਹੋਰਨਾਂ ਸਾਰੇ ਜ਼ਿਲਿਆਂ ਵੱਲੋਂ ਵੀ ਲਿਖਤੀ ਟੈਸਟਾਂ ਸਬੰਧੀ ਉਮੀਦਵਾਰਾਂ ਲਈ ਕੋਚਿੰਗ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਜੋ ਹਰੇਕ ਸੰਭਾਵਿਤ ਉਮੀਦਵਾਰ ਨੂੰ ਨਿਰਪੱਖ ਅਤੇ ਬਰਾਬਰ ਮੌਕੇ ਦਿੱਤੇ ਜਾ ਸਕਣ ਅਤੇ ਉਹ ਅਗਾਮੀ ਪੁਲਿਸ ਭਰਤੀਆਂ ਵਿੱਚ ਪੂਰੇ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਭਾਗ ਲੈ ਸਕਣ।


     ਉਨਾਂ ਕਿਹਾ ਕਿ ਹਰੇਕ ਜ਼ਿਲੇ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ, ਜੋ ਭਰਤੀ ਪ੍ਰਕਿਰਿਆ ਚੱਲਣ ਤੱਕ ਉਮੀਦਵਾਰਾਂ ਨੂੰ ਸਰੀਰਕ ਸਿਖਲਾਈ ਅਤੇ ਮੁਫਤ ਕੋਚਿੰਗ ਕਲਾਸਾਂ ਵਿੱਚ ਸਹਾਇਤਾ ਕਰਨਗੇ। ਮੁਫ਼ਤ ਕੋਚਿੰਗ ਲੈਣ ਦਾ ਇਛੁੱਕ ਕੋਈ ਵੀ ਉਮੀਦਵਾਰ ਨੋਡਲ ਅਧਿਕਾਰੀਆਂ, ਜੋ ਹਰੇਕ ਜ਼ਿਲੇ ਲਈ ਨਿਯੁਕਤ ਕੀਤੇ ਗਏ ਹਨ, ਨਾਲ ਸੰਪਰਕ ਕਰ ਸਕਦਾ ਹੈ।


       ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਜ਼ਿਲਾ ਪੁਲਿਸ, ਆਰਮਡ ਪੁਲਿਸ, ਇਨਵੈਸਟੀਗੇਸ਼ਨ ਅਤੇ ਇੰਟੈਲੀਜੈਂਸ ਅਫ਼ਸਰਾਂ ਸਮੇਤ ਵੱਖ-ਵੱਖ ਕਾਡਰਾਂ ਵਿਚ 560 ਸਬ-ਇੰਸਪੈਕਟਰਾਂ ਦੀ ਸਿੱਧੀ ਭਰਤੀ ਲਈ ਆਨਲਾਈਨ ਅਰਜ਼ੀਆਂ ਪਹਿਲਾਂ ਹੀ ਮੰਗੀਆਂ ਜਾ ਚੁੱਕੀਆਂ ਹਨ ਅਤੇ ਚਾਹਵਾਨ ਉਮੀਦਵਾਰ 27 ਜੁਲਾਈ, 2021 ਤੱਕ ਆਪਣੀਆਂ ਅਰਜ਼ੀਆਂ ਜਮਾਂ ਕਰਵਾ ਸਕਦੇ ਹਨ।


  ਉਨਾਂ ਕਿਹਾ ਕਿ ਜ਼ਿਲਾ ਅਤੇ ਆਰਮਡ ਕਾਡਰਾਂ ਵਿਚ ਤਕਰੀਬਨ 4400 ਕਾਂਸਟੇਬਲਾਂ ਦੀ ਸਿੱਧੀ ਭਰਤੀ ਲਈ ਵੀ ਅਰਜ਼ੀਆਂ ਇਕ ਹਫ਼ਤੇ ਦੇ ਅੰਦਰ-ਅੰਦਰ ਮੰਗੀਆਂ ਜਾਣਗੀਆਂ ਅਤੇ ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਜਮਾਂ ਕਰਵਾ ਸਕਣਗੇ।


ਡੀਜੀਪੀ ਦਿਨਕਰ ਗੁਪਤਾ ਨੇ ਇੱਕ ਵਾਰ ਫਿਰ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਉਠਾਉਣ ਅਤੇ ਜਲਦ ਤੋਂ ਜਲਦ ਲਿਖਤੀ ਅਤੇ ਸਰੀਰਕ ਜਾਂਚ ਟੈਸਟ ਸਬੰਧੀ ਤਿਆਰੀਆਂ ਸ਼ੁਰੂ ਕਰ ਦੇਣ। ਉਨਾਂ ਭਰਤੀ ਹੋਣ ਦੇ ਇਛੁੱਕ ਉਮੀਦਵਾਰਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਭਰਤੀ ਬਿਲਕੁਲ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ।


ਦੱਸਣਯੋਗ ਹੈ ਕਿ ਪੀ.ਐਸ.ਟੀ. ਵਿੱਚ 1600 ਮੀਟਰ ਦੌੜ, ਉੱਚੀ ਛਾਲ ਅਤੇ ਲੰਬੀ ਛਾਲ ਸਮੇਤ ਤਿੰਨ ਫਿਜ਼ੀਕਲ ਟਰਾਇਲ ਈਵੈਂਟ ਸ਼ਾਮਲ ਹਨ। ਹਾਲਾਂਕਿ, ਮਹਿਲਾ ਉਮੀਦਵਾਰਾਂ ਅਤੇ ਸਾਬਕਾ ਸੈਨਿਕਾਂ ਲਈ ਸਰੀਰਕ ਜਾਂਚ ਟੈਸਟ ਦੇ ਮਾਪਦੰਡ ਵੱਖਰੇ ਹੋਣਗੇ।

CLERK ( LEGAL ) RECRUITMENT: ਇਸ ਦਿਨ ਹੋਵਗਾ ,ਟਾਈਪਿੰਗ ਟੈਸਟ

 

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰਬਰ 03/ 2021 ਰਾਹੀਂ ਕਲਰਕ (ਲੀਗਲ) ਦੀਆਂ 160 ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਸ ਇਸ਼ਤਿਹਾਰ ਦੇ ਸਬੰਧ ਵਿੱਚ ਸੂਚਿਤ ਕੀਤਾ ਜਾਂਦਾ ਹੈ ਇਸ ਭਰਤੀ ਲਈ ਅੰਗਰੇਜੀ ਅਤੇ ਪੰਜਾਬੀ ਟਾਈਪ ਟੈਸਟ ਮਿਤੀ 28/07/2021 ਨੂੰ ਹੋਵੇਗਾ। 


 ਟਾਈਪ ਟੈਸਟ ਸਬੰਧੀ ਹਦਾਇਤਾਂ ਅਤੇ ਟੈਸਟ ਸੈਂਟਰ ਸਬੰਧੀ ਜਾਣਕਾਰੀ ਬਾਅਦ ਵਿੱਚ ਬੋਰਡ ਦੀ ਵੈੱਬਸਾਈਟ ਤੇ ਅਪਲੋਡ ਕੀਤੀ ਜਾਵੇਗੀ।
JOIN TELEGRAM FOR LATEST UPDATES FROM US

ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ

 

ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਲੁਧਿਆਣਾ ਪੁਲਿਸ ਵੱਲੋਂ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। 





ਸਿਮਰਜੀਤ ਬੈਂਸ ਖ਼ਿਲਾਫ਼ ਇਹ ਮਾਮਲਾ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ 376, 354,354-ਏ, 506 ਅਤੇ 120 ਬੀ ਤਹਿਤ ਦਰਜ ਕੀਤਾ ਗਿਆ ਹੈ। ਇਸ ਐੱਫ. ਆਈ. ਆਰ. ਵਿਚ ਵਿਧਾਇਕ ਸਿਮਰਜੀਤ ਬੈਂਸ ਸਮੇਤ 7 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਅਜੇ ਤਕ ਵਿਧਾਇਕ ਸਿਮਰਜੀਤ ਬੈਂਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। 


ਸਿੱਖਿਆ ਵਿਭਾਗ ਵੱਲੋਂ ਮੈਡੀਕਲ ਬਿਲਾਂ ਲਈ ਆਨਲਾਈਨ ਪੋਰਟਲ ਤਿਆਰ, ਹੁਣ ਮੈਡੀਕਲ ਬਿਲਾਂ ਦੀ ਪ੍ਰਤੀ ਪੂਰਤੀ ਆਨਲਾਈਨ

 

ਮੈਡੀਕਲ ਬਿੱਲ ਦੀ ਪ੍ਰਤੀ ਪੂਰਤੀ ਦੀ ਪ੍ਰਕਿਰੀਆ ਸਰਲ ਬਣਾਉਣ ਅਤੇ ਕਲੇਮਾਂ ਦੇ ਜਲਦੀ/ਸਮਾਂਬੱਧ ਨਿਪਟਾਰੇ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਈ.ਪੰਜਾਬ ਸਕੂਲ ਪੋਰਟਲ ਤੇ ਮੈਡੀਕਲ ਬਿੱਲਾਂ ਦੇ ਕਲੇਮਾਂ ਨੂੰ ਆਨ-ਲਾਈਨ ਕਰਨ ਲਈ ਸਾਫਟਵੇਅਰ ਤਿਆਰ ਕੀਤਾ ਗਿਆ ਹੈ।

 ਇਸ ਪੋਰਟਲ ਤੇ ਕਲੇਮ    ਸਿਹਤ ਵਿਭਾਗ ਤੋਂ ਪੂਰਤੀਯੋਗ ਰਕਮ ਦੀ ਵੈਰੀਫਿਕੇਸ਼ਨ/ਕਾਰਜਬਾਦ ਪ੍ਰਵਾਨਗੀ ਪ੍ਰਾਪਤ ਹੋਣ ਉਪਰੰਤ ਕਰਮਚਾਰੀ ਦੀ ਈ.ਪੰਜਾਬ ਸਕੂਲ ਦੀ ਆਈ. ਡੀ. ਤੋਂ ਅਪਲੋਡ ਕੀਤਾ ਜਾਣਾ ਹੈ। ਕਰਮਚਾਰੀ ਵੱਲੋਂ ਅਪਲੋਡ ਕੀਤੇ ਜਾਣ ਉਪਰੰਤ ਡੀ.ਡੀ.ਓ./(ਸਕੂਲ/ਦਫਤਰ ਦੇ ਮੁੱਖੀ) ਵੱਲੋਂ ਕਲੇਮ ਦੀ ਪੰਜਾਬ ਮੈਡੀਕਲ ਅਟੈਂਡੈਂਟ ਰੂਲਜ਼ ਅਨੁਸਾਰ ਪੜਤਾਲ ਕਰਨ ਉਪਰੰਤ ਜੇਕਰ ਕਲੇਮ 50,000/- ਰੁਪਏ ਤੋਂ ਘੱਟ ਦਾ ਹੈ ਤਾਂ ਸਿੱਖਿਆ ਵਿਭਾਗ ਵੱਲੋਂ ਰੀ-ਡੈਲੀਗੇਟ ਕੀਤੀਆਂ ਗਈਆਂ ਪਾਵਰਾਂ ਅਨੁਸਾਰ ਡੀ.ਡੀ.ਓ. ਪੱਧਰ ਤੇ ਹੀ ਸੈਕਸ਼ਨ/ਮਨਜੂਰ ਕੀਤੇ ਜਾਣ।


 ਕੇਵਲ 50,000/- ਤੋਂ ਉੱਪਰ ਦੇ ਬਿੱਲ ਹੀ ਮੁੱਖ ਦਫਤਰ ਨੂੰ ਵਿੱਤੀ ਸੈਕਸ਼ਨ/ਮੰਜ਼ੂਰੀ ਲਈ ਫਾਰਵਰਡ ਕੀਤੇ ਜਾਣ।


 ਪੋਰਟਲ ਤੇ ਪ੍ਰਾਪਤ ਹੋ ਰਹੇ ਮੈਡੀਕਲ ਕਲੇਮਾਂ ਸਬੰਧੀ ਕਲੇਮੈਂਟ ਵੱਲੋਂ ਮੁਕੰਮਲ/ਸਹੀ ਜਾਣਕਾਰੀ ਨਾ ਭਰੇ ਜਾਣ ਜਾਂ ਦਸਤਾਵੇਜ਼ ਪੂਰੇ ਅਪਲੋਡ ਨਾ ਹੋਣ ਜਾਂ ਨਾ ਪੜ੍ਹਨਯੋਗ ਨਾ ਹੋਣ ਕਾਰਨ ਕਲੇਮ ਇਤਰਾਜ ਅਧੀਨ ਲੰਬਿਤ ਰਹਿੰਦੇ ਹਨ।

ਇਹ ਵੀ ਪੜ੍ਹੋ : ਆਂਗਨਵਾੜੀ ਭਰਤੀ






ਮੈਡੀਕਲ ਕਲੇਮ ਆਨ-ਲਾਈਨ ਕਰਨ ਸਮੇਂ ਧਿਆਨ ਰੱਖਣ ਯੋਗ ਗੱਲਾਂ:- ਪੋਰਟਲ ਤੇ ਦਿੱਤੇ ਗਏ ਸਾਰੇ ਕਾਲਮ ਭਰੇ ਜਾਣ।
 ਅਪਲੋਡ ਕੀਤੇ ਜਾਣ ਵਾਲੇ ਦਸਤਾਵੇਜ਼:- 
ਅਸੈਂਸਿਏਲਟੀ ਸਰਟੀਫਿਕੇਟ (Essentiality Certificate) ਸਿਹਤ ਵਿਭਾਗ ਦੀ ਮੰਜ਼ੂਰੀ ,ਸਵੈ-ਘੋਸ਼ਣਾ ਪੱਤਰ,  ਡਿਸਚਾਰਜ ਸਰਟੀਫਿਕੇਟ(ਇਨਡੋਰ ਇਲਾਜ ਦੇ ਕੇਸ ਵਿੱਚ)/ਕਰਾਨਿਕ ਬਿਮਾਰੀ ਦਾ ਸਰਟੀਫਿਕੇਟ(ਆਊਟ ਡੋਰ ਇਲਾਜ ਦੇ ਕੇਸ ਵਿੱਚ) ਨਾਲ ਦਿੱਤੇ ਗਏ ਨਮੂਨੇ ਅਨੁਸਾਰ ਸਵੈ-ਘੋਸ਼ਣਾ ਪੱਤਰ ਸਾਫ-ਸਾਫ ਟਾਇਪ ਕਰਕੇ ਅਪਲੋਡ ਕੀਤਾ ਜਾਵੇ।





ਨਿਰਭਰ ਪਰਿਵਾਰਿਕ ਮੈਂਬਰ ਦੇ ਇਲਾਜ ਸਬੰਧੀ ਕਲੇਮ ਵਿੱਚ ਹਲਫੀਆ ਬਿਆਨ ਵਿੱਚ ਨਿਰਭਰ ਮੈਂਬਰ ਦਾ ਕਾਰੋਬਾਰ, ਮਾਸਿਕ ਆਮਦਨ, ਜਾਇਦਾਦ ਸਬੰਧੀ ਵੇਰਵਾ, ਕੀ ਉਹ ਆਮਦਨ ਕਰ ਦਾਤਾ ਹੈ ਜਾਂ ਨਹੀਂ ਬਾਰੇ ਜ਼ਰੂਰ ਬਿਆਨ ਕੀਤਾ ਜਾਵੇ ।
ਪੋਰਟਲ ਤੇ ਭਰੀ ਗਈ ਸੂਚਨਾ ਅਪਲੋਡ ਕੀਤੇ ਗਏ ਦਸਤਾਵੇਜ਼ ਅਨੁਸਾਰ ਹੋਣੀ ਚਾਹੀਦੀ ਹੈ। 

ਸਕੂਲ ਮੁੱਖੀ/ਡੀਡੀਓ ਵੱਲੋਂ ਮੈਡੀਕਲ ਕਲੇਮ ਆਨ-ਲਾਈਨ ਫਾਰਵਰਡ ਕਰਨ ਸਮੇਂ ਧਿਆਨ ਰੱਖਣਯੋਗ ਗੱਲਾਂ:- 

ਕਰਮਚਾਰੀ ਵੱਲੋਂ ਪੋਰਟਲ ਵਿੱਚ ਭਰੀ ਗਈ ਸੂਚਨਾ ਮੁਕੰਮਲ ਅਤੇ ਸਹੀ ਹੈ। 
ਕਰਮਚਾਰੀ ਵੱਲੋਂ Essentiality Certificate, ਸਿਹਤ ਵਿਭਾਗ ਦੀ ਮੰਜ਼ੂਰੀ, ਸਵੈ-ਘੋਸ਼ਣਾ ਪੱਤਰ ਡਿਸਚਾਰਜ ਸਰਟੀਫਿਕੇਟ/ਕਰਾਨਿਕ ਬਿਮਾਰੀ ਦਾ ਸਰਟੀਫਿਕੇਟ ਦਸਤਾਵੇਜ਼ ਅਪਲੋਡ ਕੀਤੇ ਗਏ ਹਨ ਅਤੇ ਪੜ੍ਹਨਯੋਗ ਹਨ।


 ਡੀ.ਡੀ.ਓ. ਵੱਲੋਂ ਪੰਜਾਬ ਮੈਡੀਕਲ ਅਟੈਂਡੈਂਟ ਰੂਲਜ਼ ਦੇ ਉਪਬੰਧਾਂ ਅਨੁਸਾਰ ਕਲੇਮ ਚੰਗੀ ਤਰ੍ਹਾਂ ਪੜ੍ਹਤਾਲ ਕਰਨ ਉਪਰੰਤ ਮੁੱਖ ਦਫਤਰ ਨੂੰ ਫਾਰਵਰਡ ਕੀਤੇ ਜਾਣ। 

ਸਿਹਤ ਵਿਭਾਗ ਦੀ ਮੰਜ਼ੂਰੀ ਉਪਰੰਤ 50,000/- ਤੋਂ ਘੱਟ ਦੇ  ਕਲੇਮ ਡੀ.ਡੀ.ਓ. ਪੱਧਰ ਤੋਂ ਹੀ ਮਨਜੂਰ ਹੋਣੇ ਹਨ। ਪੰਜਾਹ ਹਜ਼ਾਰ ਰੁਪਏ ਤੋਂ ਵੱਧ ਦੇ ਕਲੇਮ ਹੀ ਮੁੱਖ ਦਫਤਰ ਨੂੰ ਫਾਰਵਰਡ ਕੀਤੇ ਜਾਣ। 





ਕਲਰਕ ( ਲੀਗਲ) ਭਰਤੀ: ਉੱਤਰ ਕੁੰਜੀ ਜਾਰੀ ਦੇਖੋ ਇਥੇ

 

ਘਰ ਘਰ ਰੋਜ਼ਗਾਰ: ਪਸ਼ੂ ਪਾਲਣ ਵਿਭਾਗ ਵਿਚ,866 ਅਸਾਮੀਆਂ ਤੇ ਭਰਤੀ ਲਈ ਇਸ਼ਤਿਹਾਰ ਜਾਰੀ, ਪੜ੍ਹੋ ਪੂਰੀ ਜਾਣਕਾਰੀ

 


ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ S.S.S. Board Punjab, ਵਣ ਭਵਨ, ਸੈਕਟਰ-68, ਮੁਹਾਲੀ ਜਨਤਕ ਨਿਯੁਕਤੀਆਂ

ਇਸ਼ਤਿਹਾਰ ਨੰਬਰ 14/2021 


ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵਿਚ ਵੈਟਰਨਰੀ ਇੰਸਪੈਕਟਰ ਦੀਆਂ 866 ਅਸਾਮੀਆਂ ਦੀ ਸਿੱਧੀ ਭਰਤੀ ਲਈ ਬੋਰਡ ਦੀ ਵੈੱਬਸਾਈਟ https://sssb.punjab.gov.in ਤੇ ਯੋਗ ਉਮੀਦਵਾਰਾਂ ਤੋਂ ਮਿਤੀ 8.7 2021 ਤੋਂ 30.7 2021 ਨੂੰ ਸ਼ਾਮ 5.00 ਵਜੇ ਤਕ ਕੇਵਲ ਆਨਲਾਈਨ ਮੋਡ ਰਾਹੀਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। 


ਅਸਾਮੀ ਦਾ ਨਾਂ :  ਇੰਸਪੈਕਟਰ
ਅਸਾਮੀਆਂ ਦੀ ਗਿਣਤੀ: 866

ਆਨਲਾਈਨ ਅਪਲਾਈ ਕਰਨ ਦੀ ਮਿਤੀ8.7.2021
ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 30.07.2021

 


ਇਸ ਭਰਤੀ ਦਾ ਵਿਸਥਾਰ- ਪੂਰਵਕ ਨੋਟਿਸ ਤੇ ਜਾਣਕਾਰੀ ਅਤੇ ਸੰਪਰਕ ਲਈ ਫੋਨ ਨੰ ਈਮੇਲ ਆਦਿ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਹਨ। 





ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਨਿੱਕਲੀ ਭਰਤੀ , 659 ਅਸਾਮੀਆਂ ਲਈ ਕਰੋ ਅਪਲਾਈ

 


ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ SSS Board, Punjab ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ (ਮੁਹਾਲੀ)  



 ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਜਾਰੀ ਜਨਤਕ ਨੋਟਿਸ ਮਿਤੀ 04/6/ 2021 ਰਾਹੀਂ ਇਸ਼ਤਿਹਾਰ ਨੇ, 2 ਆਫ 2021 ਰਾਹੀਂ ਮਿਤੀ 15.01.2921 ਨੂੰ ਜੂਨੀਅਰ ਡਰਾਫਟਸਮੈਨ (ਸਿਵਲ, ਮਕੈਨੀਕਲ ਅਤੇ ਆਰਕੀਟੈਕਚਰਲ) ਦੀਆਂ 547 ਅਸਾਮੀਆਂ ਦੀ ਸਿੱਧੀ ਭਰਤੀ ਸਬੰਧੀ ਜਾਰੀ ਕੀਤਾ ਗਿਆ ਇਸ਼ਤਿਹਾਰ ਵਾਪਸ ਲਿਆ ਗਿਆ ਸੀ।


 ਸਬੰਧਤ ਵਿਭਾਗਾਂ ਵੱਲੋਂ ਇਸ ਭਰਤੀ ਲਈ higher qualification in the same discipline ਵਾਲੇ ਉਮੀਦਵਾਰਾਂ ਨੂੰ eligible ਮਨਣ ਦੀ ਸਹਿਮਤੀ ਦਿੱਤੀ ਗਈ ਹੈ। 


ਇਸ ਆਧਾਰ ਤੋਂ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰਾਂ ਦੇ ਸਨਮੁਖ ਜੂਨੀਅਰ ਡਰਾਫਟਸਮੈਨ (ਸਿਵਲ, ਮਕੈਨੀਕਲ ਅਤੇ ਆਰਕੀਟੈਕਚਰਲ) ਦੀਆਂ 659 ਖਾਲੀ ਅਸਾਮੀਆਂ ਨੂੰ ਸਿੱਧੀ ਭਰਤੀ ਰਾਹੀਂ ਭਰਨ ਲਈ ਬੋਰਡ ਦੀ ਵੈੱਬਸਾਈਟ www.sssb.punjab.gov.in 'ਤੇ ਯੋਗ ਉਮੀਦਵਾਰਾਂ ਤੋਂ ਮਿਤੀ 08.07.2021 ਤੋਂ 227 2021 ਸ਼ਾਮ 5.00 ਵਜੇ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।


.

ਇਹ ਵੀ ਪੜ੍ਹੋ: 

ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ





 ਇਸ ਭਰਤੀ ਦਾ ਵਿਸਥਾਰਪੂਰਵਕ ਨੇਟਿਸ ਅਤੇ ਸੰਪਰਕ ਕਰਨ ਲਈ ਫੋਨ ਨੰਬਰ/ਈਮੇਲ ਆਦਿ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੀ ਵੈੱਬਸਾਈਟ 'ਤੇ ਉਪਲਬਧ ਹਨ। 

ਪੰਜਾਬ ਡਾਕ ਵਿਭਾਗ ਵਿੱਚ 12ਵੀਂ ਪਾਸ ਉਮੀਦਵਾਰਾਂ ਲਈ ਨੌਕਰੀ ਦਾ ਮੌਕਾ, ਜਲਦੀ ਕਰੋ ਅਪਲਾਈ

 


Applications are invited from Indian Nationals in the Proforma for Direct Recruitment of meritorious sportspersons from open market under SPORTS QUOTA for the vacancy years upto 2020 to the following Group 'C' posts in Punjab Postal Circle. 

Name of posts ;
 Postal Assistant (PA) in Post Offices/SBCO
 Sorting Assistant (SA) in Railway Mail Service

  Multi-Tasking Staff (MTS) in Post Offices/Postal Accounts Office .


Scale of Pay:   
Postal Assistant/ Sorting Assistant Scale of Pay Rs. 25500 to Rs. 81100 in Level-4 as per Pay Matrix specified in Part A of schedule of CCS (Revised Pay) Rules 2016 plus admissible allowances. 

 [Rs 5200-20200 (Pay band -1) + Grade pay Rs 2400/- under Pre-revised scale). 


Multi-Tasking Staff: 
Rs 18000 to Rs. 56900 in Level-1 as per Pay Matrix specified in Part A of schedule of CCS (Revised Pay) Rules 2016 plus admissible allowances.
 [Rs 5200-20200 (Pay band -1) + Grade pay Rs 1800/- under Pre-revised scale). 2 


  3. Age: The crucial date for determining the age-limit shall be 18.08.2021 i.e. the closing date for receipt of applications from candidates. 

Age limits 

Postal Assistant/ Sorting Assistant between 18-27 years. [Relaxable by 3 years for OBC; by 5 years for SC/ST)  Up to 40 years for Government Servant as per extant instructions of Govt of India. 

Multi-Tasking Staff:   Between 18-25 years. [Relaxable by 3 years for OBC; by 5 years for SC/ST) Up to 35 years for Government Servant as per extant instructions of Govt of India. 

ਇਹ ਵੀ ਪੜ੍ਹੋ : ਆਂਗਨਵਾੜੀ ਭਰਤੀ : 







Educational and Other Qualifications
 (1) Postal Assistant / Sorting Assistant: (a) Candidates must have passed 12th Standard or equivalent from a recognized Board or University. 
 (b)  Basic Computer Training from a recognized Computer Training Institute before issuance of appointment letter. . This requirement of Basic Computer knowledge certificate is relaxable in cases where a candidate has studied computer as a subject in matriculation or Class Xll or higher educational qualification and in such cases a separate certificate will not be insisted upon. 


Multi-Tasking Staff: (a) Candidates must have passed 10th standard pass from a recognized Board. 
 (b) Knowledge of local language of the concerned State or Union Territory. The candidate should have studied local language at least upto 10th standard.


 METHOD OF SELECTION: Selection of the candidates will be made on educational and sports qualification and subject to fulfillment of prescribed conditions. Meritorious Sportspersons will be selected for appointment 

The order of preference is as under:- 
a) First Preference: Candidates who have represented the country in INTERNATIONAL COMPETITION with the clearance of the Department of Youth Affairs and Sports. 
b) Second Preference: Candidates who have represented a State / Union Territory in the SENIOR OR JUNIOR LEVEL NATIONAL CHAMPIONSHIPS organized by the National Sports Federations recognized by the Department of Youth Affairs & Sports or National Games organized by Indian Olympics Association and have won medals or positions up to 3rd place. Between the candidates participating in Senior and Junior National Championships / games, the candidates having participated and won medal in Senior National Championship gets preference.
 c) Third Preference: Candidates who have represented a University in an INTER- UNIVERSITY COMPETITION conducted by Association of Indian Universities / Inter- University Sports Board and have won medals or positions up to 3rd place in finals. 

d) Fourth Preference: Candidates who have represented the State Schools in the NATIONAL SPORTS I GAMES FOR SCHOOLS conducted by the All India School Games Federation and have won medals or positions up to 3rd place.
 e) Fifth Preference: Candidates who have been awarded National Award in physical efficiency under National Physical Efficiency Drive. 

f) Sixth Preference: Candidates who have represented a State / Union Territory! University / State School Teams at the Levels (b) to (d) above but could not win a medal or position, in the same order of preference.


HOW TO APPLY: The eligible candidates may submit their applications only in the prescribed format in affixing their recent passport size photograph, duly filled in along with enclosures in an envelope super scribed as
 "APPLICATION FOR RECRUITMENT TO THE POST OF ....... UNDER SPORTS QUOTA IN PUNJAB CIRCLE”
 addressed to 
"ASSISTANT DIRECTOR POSTAL SERVICES (Recruitment), Office of CHIEF POSTMASTER GENERAL, PUNJAB CIRCLE, SECTOR 17, SANDESH BHAWAN, CHANDIGARH - 160017"

 so as to reach on or before the last date i.e. 18.08.2021 by SPEED POST / REGISTERED POST ONLY. 

Application sent through private courier, unregistered post, ordinary mail, other means and by hand will not be accepted. The application form be downloaded from the website. www.punjabpostalcircle.gov.in or https://www.indiapost.gov.in 

Distt wise vacancies and Official notification

ਲੈਕਚਰਾਰ ਭਰਤੀ ਪ੍ਰੀਖਿਆ: ਕਿਸੇ ਹੋਰ ਦੀ ਥਾਂ ਪ੍ਰੀਖਿਆ ਦੇ ਰਹੇ ਵਿਅਕਤੀ ਕਾਬੂ

ਲੈਕਚਰਾਰ ਭਰਤੀ ਪ੍ਰੀਖਿਆ: ਕਿਸੇ ਹੋਰ ਦੀ ਥਾਂ ਪ੍ਰੀਖਿਆ ਦੇ ਰਹੇ ਵਿਅਕਤੀ ਕਾਬੂ 



ਪਟਿਆਲਾ-  ਐਤਵਾਰ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਭਰਤੀ ਕੀਤੇ ਜਾਣ ਵਾਲੇ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਅਸਾਮੀਆਂ ਲਈ 5158 ਉਮੀਦਵਾਰਾਂ ਨੇ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਪ੍ਰਰੀਖਿਆ ਦਿੱਤੀ। ਇਸ ਦੌਰਾਨ ਪ੍ਰਰੀਖਿਆ ਕੇਂਦਰਾਂ ਦਾ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਦੌਰਾ ਕੀਤਾ ਅਤੇ ਪ੍ਰਬੰਧਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

ਇਹ ਵੀ ਪੜ੍ਹੋ : ਆਂਗਨਵਾੜੀ ਭਰਤੀ : 





ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਪਟਿਆਲਾ ਹਰਿੰਦਰ ਕੌਰ ਅਨੁਸਾਰ, ਇਸ ਪ੍ਰਰੀਖਿਆ ਦੌਰਾਨ ਸਵੇਰ ਦੇ ਸੈਸ਼ਨ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਪਟਿਆਲਾ ਵਿਖੇ 2 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਨਿਊ ਪਾਵਰ ਹਾਊਸ ਕਾਲੋਨੀ-1 ਪਟਿਆਲਾ ਵਿਖੇ 1 ਵਿਅਕਤੀ ਕਿਸੇ ਹੋਰ ਦੀ ਥਾਂ ਪ੍ਰਰੀਖਿਆ ਦਿੰਦਾ ਫੜਿਆ ਗਿਆ।

ਜਿਨ੍ਹਾਂ ਨੂੰ ਪ੍ਰਰੀਖਿਆ ਕੇਂਦਰ ਦੇ ਸਟਾਫ਼ ਨੇ ਮੌਕੇ ‘ਤੇ ਕਾਬੂ ਕਰ ਲਿਆ ਅਤੇ ਸਬੰਧਤ ਥਾਣਿਆਂ (ਸਿਵਲ ਲਾਈਨਜ਼ ਨੂੰ 2 ਤੇ ਲਾਹੋਰੀ ਗੇਟ ਨੂੰ 1) ਦੇ ਸਪੁਰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਾਰੇ ਵਿਅਕਤੀ ਹਰਿਆਣਾ ਦੇ ਸ਼ਹਿਰ ਕੈਥਲ ਨਾਲ ਸਬੰਧਤ ਸਨ। ਵਿਭਾਗੀ ਕਾਰਵਾਈ ਸਬੰਧੀ ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਸਬੰਧਤ ਉਮੀਦਵਾਰਾਂ ਦੀ ਭਰਤੀ ਲਈ ਦਾਅਵੇਦਾਰੀ ਰੱਦ ਕੀਤੀ ਜਾਵੇਗੀ ਤੇ ਫਿਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

RECENT UPDATES

Today's Highlight