Friday, 9 July 2021

IAS ਸੀ੍ਮਤੀ ਈਸ਼ਾ ਹੋਣਗੇ ਡੀਜੀਐਸਸੀ , ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ

 

ਪੇ-ਕਮਿਸ਼ਨ ਅਤੇ ਮੰਗਾਂ ਪੂਰੀਆਂ ਨਾ ਹੋਣ ਤੇ ਭੜਕੇ ਮੁਲਾਜਮ

 ~~ ਪੇ-ਕਮਿਸ਼ਨ ਅਤੇ ਮੰਗਾਂ ਪੂਰੀਆਂ ਨਾ ਹੋਣ ਤੇ ਭੜਕੇ ਮੁਲਾਜਮ ~ ~


*ਮੁਲਾਜ਼ਮਾਂ ਵੱਲੋਂ ਰੋਸ਼ ਰੈਲੀ ਕਰਕੇ ਸੰਗਰੂਰ ਬੱਸ ਅੱਡਾ ਚੱਕਾ ਜਾਮ*


*ਪੈੱਨ ਡਾਉਨ, ਟੂਲ ਡਾਉਨ ਹੜਤਾਲ ਲਗਾਤਾਰ ਦੂਜੇ ਦਿਨ ਵੀ ਜਾਰੀ*


ਸੰਗਰੂਰ 9 ਜੁਲਾਈ () ਪੰਜਾਬ-ਯੂ.ਟੀ. ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤਹਿਤ 'ਪੈੱਨ ਡਾਉਨ, ਟੂਲ ਡਾਉਨ' ਹੜਤਾਲ ਦੇ ਦੂਜੇ ਦਿਨ ਸੰਗਰੂਰ ਜਿਲ੍ਹੇ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਕਰਨ ਉਪਰੰਤ ਸਥਾਨਕ ਬੱਸ ਅੱਡੇ ਦੇ ਮੁੱਖ ਗੇਟ ਤੇ ਰੋਸ਼ ਰੈਲੀ ਕਰਕੇ ਚੱਕਾ ਜਾਮ ਕੀਤਾ ਗਿਆ। ਰੈਲੀ ਤੋਂ ਬਾਅਦ ਸਥਾਨਕ ਲਾਲ ਬੱਤੀ ਚੌਂਕ ਤੱਕ ਰੋਸ਼ ਮਾਰਚ ਅਤੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਲਈ ਕੀਤੇ ਗਏ ਪੇ-ਰਿਵੀਜ਼ਨ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕੀਆਂ ਗਈਆਂ।  

       ਰੈਲੀ ਦੌਰਾਨ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁਲਾਜਮ ਆਗੂਆਂ ਹਰਜੀਤ ਸਿੰਘ ਵਾਲੀਆ, ਸ੍ਰੀ ਨਿਵਾਸ ਸ਼ਰਮਾ, ਸੁਖਦੇਵ ਚੰਗਾਲੀਵਾਲਾ, ਮਾਲਵਿੰਦਰ ਸੰਧੂ ਅਤੇ ਸਵਰਨਜੀਤ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਜਿੱਥੇ ਇੱਕ ਪਾਸੇ ਮੁਲਾਜ਼ਮ ਵਿਰੋਧੀ ਤਨਖਾਹ ਕਮਿਸ਼ਨ ਲਾਗੂ ਕਰਕੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਆਸਾਂ ਤੇ ਪਾਣੀ ਫੇਰੀ ਹੈ ਉੱਥੇ ਦੂਜੇ ਪਾਸੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਭਾਣਭੱਤਾ ਵਰਕਰਾਂ ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਇਸੇ ਤਰਾਂ ਪੰਜਾਬ ਸਰਕਾਰ ਵੱਲੋਂ ਵਿਭਾਗਾਂ ਦੇ ਪੁਨਰਗਠਨ ਤਹਿਤ ਹਜ਼ਾਰਾਂ ਅਸਾਮੀਆਂ ਖਤਮ ਕਰਕੇ ਵਿਭਾਗਾਂ ਦੀ ਆਕਾਰ ਘਟਾਈ ਕਰਕੇ ਲਗਾਤਾਰ ਨਿੱਜੀਕਰਨ ਵੱਲ ਕਦਮ ਪੁੱਟੇ ਜਾ ਰਹੇ ਹਨ।
       ਮੁਲਾਜ਼ਮ ਆਗੂਆਂ ਹਰਦੀਪ ਸੰਗਰੂਰ, ਸੀਤਾ ਸ਼ਰਮਾ, ਗੁਰਪ੍ਰੀਤ ਮੰਗਵਾਲ, ਗੁਰਚਰਨ ਅਕੋਈ ਸਾਹਿਬ, ਬਬਨਪਾਲ, ਰਾਜਵੀਰ ਸ਼ਰਮਾ ਆਦਿ ਨੇ ਆਖਿਆ ਕਿ ਪੰਜਾਬ ਸਰਕਾਰ ਜਿੱਥੇ ਇੱਕ ਪਾਸੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੱਬੀ ਬੈਠੀ ਹੈ ਉੱਥੇ ਮੁਲਾਜ਼ਮਾਂ ਉੱਤੇ 200 ਰੁਪਏ ਡਿਵੈਲਪਮੈਂਟ ਟੈਕਸ ਦੇ ਨਾਂ ਹੇਠ ਜਜੀਆ ਕਰ ਥੋਪਿਆ ਗਿਆ ਹੈ। 

         ਸਾਂਝਾ ਫਰੰਟ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਾਣ-ਭੱਤਾ, ਇਨਸੈੱਟਿਵ ਮੁਲਾਜ਼ਮਾਂ ਨੂੰ ਘੱਟੋ-ਘੱਟ ਉੁਜਰਤਾਂ ਦੇਣਾ ਤਾਂ ਦੂਰ ਦੀ ਗੱਲ ਉਨ੍ਹਾਂ ਨੂੰ ਜਿਊਣ ਜੋਗੇ ਪੈਸੇ ਵੀ ਨਹੀਂ ਦਿੱਤੇ ਜਾ ਰਹੇ, ਪਹਿਲਾਂ ਤਾਂ ਇਸ ਸਰਕਾਰ ਵੱਲੋਂ ਕਿਸੇ ਨੂੰ ਰੁਜ਼ਗਾਰ ਦਿੱਤਾ ਹੀ ਨਹੀਂ ਜਾ ਰਿਹਾ ਜੇਕਰ ਕਿਤੇ ਕਤਾਈਂ ਮਿਲਦਾ ਹੈ ਤਾਂ ਪਰਖ਼ ਕਾਲ ਦੇ ਨਾਂ ਉੱਤੇ ਤਿੰਨ ਸਾਲ ਮੁੱਢਲੀ ਤਨਖਾਹ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ, ਸਮਾਜਿਕ ਸੁਰੱਖਿਆ ਦੇ ਤੌਰ ਤੇ ਪਹਿਲਾਂ ਮਿਲਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ ਅਤੇ ਜਨਤਕ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਕਰ ਕੇ ਮੁਲਾਜ਼ਮਾਂ ਦੀਆਂ ਛਾਂਟੀਆਂ ਕੀਤੀਆਂ ਜਾ ਰਹੀਆਂ ਹਨ। ਆਗੂਆਂ ਨੇ ਆਖਿਆ ਕਿ 30 ਜੂਨ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਜੋ ਖਰੜਾ ਜਾਰੀ ਕੀਤਾ ਗਿਆ ਹੈ ਉਹ ਵੀ ਅਤਿ ਨਿੰਦਣਯੋਗ ਹੈ।

      ਸਾਂਝਾ ਫਰੰਟ ਦੇ ਬੁਲਾਰਿਆਂ ਨੇ ਕਿਹਾ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਫਰੰਟ' ਵੱਲੋਂ 29 ਜੁਲਾਈ ਨੂੰ ਪਟਿਆਲਾ ਸੂਬਾ ਪੱਧਰੀ ਮਹਾਂ ਰੋਸ-ਰੈਲੀ ਵਿੱਚ ਪੰਜਾਬ ਦੇ ਸਮੂਹ ਮੁਲਾਜ਼ਮ/ਪੈਨਸ਼ਨਰ, ਹਰ ਤਰ੍ਹਾਂ ਦੇ ਕੱਚੇ, ਠੇਕਾ, ਉੱਕਾ-ਪੁੱਕਾ , ਮਾਣ- ਭੱਤਾ, ਇਨਸੈੱਟਿਵ, ਆਊਟਸੋਰਸਿੰਗ ਸੁਸਾਇਟੀਆਂ, ਇਨਲਿਸਟਮੈਂਟ ਮੁਲਾਜ਼ਮ, ਭਰਵੀਂ ਸ਼ਮੂਲੀਅਤ ਕਰਨਗੇ ਜਿਸ ਨਾਲ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲ ਜਾਣਗੀਆਂ।

BREAKING : ਹਰਿਆਣਾ ਸਰਕਾਰ ਵਲੋਂ ਸਕੂਲ ਖੋਲ੍ਹਣ ਦੇ ਆਦੇਸ਼ ਜਾਰੀ

 ਹਰਿਆਣਾ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਕਮੀ ਤੋਂ ਬਾਅਦ ਸਰਕਾਰ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਇੱਕ ਆਦੇਸ਼ ਅਨੁਸਾਰ ਰਾਜ ਵਿੱਚ 9 ਵੀਂ ਤੋਂ 12 ਵੀਂ ਜਮਾਤ ਦੇ ਸਕੂਲ 16 ਜੁਲਾਈ ਤੋਂ ਖੁੱਲ੍ਹ ਰਹੇ ਹਨ। ਰਾਜ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੀਆਂ ਕਲਾਸਾਂ 23 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਹਨ। ਆਰਡਰ ਵਿੱਚ ਕਿਹਾ ਗਿਆ ਹੈ ਕਿ ਪਹਿਲੀ ਤੋਂ ਪੰਜਵੀਂ ਜਮਾਤ ਲਈ ਸਕੂਲ ਖੋਲ੍ਹਣ ਬਾਰੇ ਬਾਅਦ ਵਿੱਚ ਵਿਚਾਰ ਕੀਤਾ ਜਾਵੇਗਾ।

12th RESULT : ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਹਦਾਇਤਾਂ, 12 ਜੁਲਾਈ ਤੱਕ ਦਿੱਤਾ ਸਮਾਂ

 

ਮਾਨਯੋਗ ਸੁਪਰੀਮ ਕੋਰਟ ਵੱਲੋਂ ਜੁਲਾਈ-2021 ਵਿੱਚ ਹੀ ਬਾਰੂਵੀਂ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ ਹਰ ਹਾਲਤ ਘੋਸ਼ਿਤ ਕਰਨ ਸਬੰਧੀ ਹੁਕਮ ਕੀਤੇ ਹਨ। 


ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਪ੍ਰੀਖਿਆ ਮਾਰਚ-2021 ਦੇ ਨਤੀਜੇ ਤਿਆਰ ਕਰਨ ਲਈ ਬਾਰ੍ਹਵੀਂ ਪ੍ਰੀਖਿਆ ,ਦਸਵੀਂ ਸ਼੍ਰੇਣੀ ਦੇ ਸਕੂਲ ਲਾਗ ਇਨ ਆਈ ਡੀ ਤੇ ਅਪਲੋਡ ਕੀਤੇ ਗਏ ਅੰਕਾਂ ਨੂੰ ਸਕੂਲ ਪੱਧਰ ਤੇ ਚੈੱਕ ਕਰਨ ਦੂਜੇ ਰਾਜਾਂ ਤੋਂ ਆਏ ਪ੍ਰੀਖਿਆਰਥੀਆਂ ਦਾ ਨਤੀਜਾ ਅੰਕ ਅਤੇ ਗਿਆਰਵੀਂ ਸ਼੍ਰੇਣੀ ਦਾ ਨਤੀਜਾ ਬੋਰਡ ਪੋਰਟਲ ਤੋਂ ਅਪਲੋਡ ਕਰਨ ਲਈ ਆਖਰੀ ਮਿਤੀ:07/07 / 2021 ਤੱਕ ਦਾ ਉਚਿਤ ਸਮਾਂ ਦਿੱਤਾ ਗਿਆ ਸੀ ।CORONA BREAKING : ਨਵੀਆਂ ਹਦਾਇਤਾਂ ਜਾਰੀ , ਕਰਫ਼ਿਊ ਖਤਮ 


 ਉਕਤ ਕਾਰਜ ਸਮਾਂ ਬੱਧ ਹੋਣ ਤੇ ਤੁਹਾਡੇ ਵੱਲੋਂ ਪ੍ਰੀਖਿਆਰਥੀਆਂ ਦੇ ਅੰਕ ਬੋਰਡ ਪੋਰਟਲ ਤੋਂ ਅਪਲੋਡ ਨਹੀਂ ਕੀਤੇ ਗਏ। ਇਸ ਲਈ ਪ੍ਰੀਖਿਆਰਥੀਆਂ ਦੇ ਅੰਕ/ਨਤੀਜਾ ਬੋਰਡ ਪੋਰਟਲ ਤੇ ਅਪਲੋਡ ਕਰਨ ਤੋਂ ਰਹਿੰਦੇ ਸਕੂਲਾਂ ਨੂੰ ਮੁੜ ਮਿਤੀ 12-07-2021 ਤੱਕ ਦਾ ਸਮਾਂ ਦਿੱਤਾ ਜਾ ਰਿਹਾ ਹੈ, ਜੇਕਰ ਸਕੂਲਾਂ ਵੱਲੋਂ ਮਿੱਥੇ ਸਮੇਂ ਤੱਕ ਵੀ ਸਬੰਧਤ ਕਾਰਜ ਮੁਕੰਮਲ ਨਹੀਂ ਕੀਤਾ ਜਾਂਦਾ ਜਾਂ ਇਹਨਾਂ ਕਾਰਨਾਂ ਕਰਕੇ ਪ੍ਰੀਖਿਆਰਥੀ ਦਾ ਨਤੀਜਾ ਘੋਸ਼ਿਤ ਹੋਣ ਤੋਂ ਰਹਿ ਜਾਂਦਾ ਹੈ,ਤਾਂ ਇਸਦੀ ਜਿੰਮੇਵਾਰੀ ਸਬੰਧਤ ਸਕੂਲ ਦੀ ਹੋਵੇਗੀ । 


ਪੈਡਿੰਗ ਕਾਰਜ ਦਾ ਸਕੂਲ ਸਿੱਖਿਆ ਸਕੱਤਰ ਜੀ ਵੱਲੋਂ ਵੀ ਗੰਭੀਰ ਨੋਟਿਸ ਲਿਆ ਗਿਆ ਹੈ। ਉਪਰੋਕਤ ਨੂੰ ਮੁੱਖ ਰੱਖਦੇ ਹੋਏ ਆਪਣੇ ਸਕੂਲ ਨਾਲ ਸਬੰਧਤ ਪ੍ਰੀਖਿਆਰਥੀਆਂ ਦੇ ਅੰਕ/ਨਤੀਜਾ ਬੋਰਡ ਪੋਰਟਲ ਤੇ ਤੁਰੰਤ ਅਪਲੋਡ ਕੀਤੇ ਜਾਣ।


 ਆਖਰੀ ਮਿਤੀ:12/07/2021 ਦਾ ਨਿਰਧਾਰਿਤ ਸਮਾਂ ਸਮਾਪਤ ਹੋਣ ਤੋਂ ਬਾਅਦ ਚੇਅਰਮੈਨ ਸਾਹਿਬ ਜੀ ਦੀ ਪ੍ਰਵਾਨਗੀ ਅਤੇ ਜੁਰਮਾਨਾ ਵੀਸ ਦੀ ਅਦਾਇਗੀ ਉਪਰੰਤ ਪੋਰਟਲ ਓਪਨ ਕੀਤਾ ਜਾਵੇਗਾ। ਇਸ ਦੀ ਜ਼ਿੰਮੇਵਾਰੀ ਸਕੂਲ ਦੀ ਹੋਵੇਗੀ । 


6th Pay commission: ਪੇਅ ਕਮਿਸ਼ਨ ਦੇ ਚੇਅਰਮੈਨ ਜਥੇਬੰਦੀਆਂ ਵੱਲੋਂ ਉਠਾਏ ਗਏ ਮੁਦਿਆਂ ਤੇ ਖ਼ੁਦ ਕਰਨਗੇ ਮੀਟਿੰਗਾਂ

 

CORONA BREAKING : ਨਵੀਆਂ ਹਦਾਇਤਾਂ ਜਾਰੀ , ਕਰਫ਼ਿਊ ਖਤਮ 


ਸਿੱਖਿਆ ਵਿਭਾਗ ਵੱਲੋਂ ਇਹਨਾਂ ਅਧਿਆਪਕਾਂ ਦੀਆਂ ਬਦਲੀਆਂ ਤੇ ਲਗਾਈ ਰੋਕ

ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿੱਟ ਪਟੀਸਨ ਨੂੰ 25562 ਆਫ 2018 ਅਤੇ 10 ਹੋਰ ਅਟੈਚਡ ਕਿੱਟਾਂ ਦਾ ਫੈਸਲਾ ਮਿਤੀ 14-10-2020 ਨੂੰ ਕੀਤਾ ਗਿਆ। ਮਿਤੀ 14 -10-2020 ਦੇ ਫੈਸਲੇ ਅਤੇ ਵਿੱਤ ਵਿਭਾਗ ਦੀ ਮਿਤੀ 22-12-2020 ਦੀ ਮੰਨਜੂਰੀ ਦੀ ਪਾਲਣਾ ਹਿੱਤ ਸਮੂਹ ਜਿਲ੍ਹਾ ਸਿੱਖਿਆ ਅਫਸਰ (ਐਸਿ) ਪੰਜਾਬ ਵੱਲੋਂ ਇਹਨਾਂ ਪਟੀਸਨਰਾਂ/ਅਧਿਆਪਕਾਂ ਤੋਂ ਅੰਡਰਟੇਕਿੰਗ ਲੈਂਦੇ ਹੋਏ Fresh appointment letters ਜਾਰੀ ਕੀਤੇ ਗਏ। 
ਨਵਨਿਯੁਕਤੀ ਤੇ ਹਾਜ਼ਰ ਹੋਏ ਪਟੀਸਨਰਾਂ  ਅਧਿਆਪਕਾਂ ਦਾ 3 ਸਾਲ ਦਾ ਪਰਖਕਾਲ ਸਮਾਂ ਸ਼ੁਰੂ ਹੋ ਚੁੱਕਾ ਹੈ। 


CORONA BREAKING : ਨਵੀਆਂ ਹਦਾਇਤਾਂ ਜਾਰੀ , ਕਰਫ਼ਿਊ ਖਤਮ 


PAY COMMISSION : ਮੁਲਾਜ਼ਮਾਂ ਦੀਆਂ 18 ਯੂਨੀਅਨਾਂ ਦੀ ਕਮੇਟੀ ਨਾਲ ਮੀਟਿੰਗ ‌12 ਜੁਲਾਈ ਨੂੰ
  ਇਹਨਾਂ ਈ.ਟੀ.ਟੀ ਨਵ-ਨਿਯੁਕਤ ਅਧਿਆਪਕਾਂ/ ਪਟੀਸਨਰਾਂ (180 ਅਧਿਆਪਕਾਂ ਵਿਚੋਂ ਕੁਝ ਕੁਅਧਿਆਪਕਾਂ ਨੇ ਆਪਣੀ ਪੁਰਾਣੀ ਆਈ.ਡੀ ਅਧੀਨ ਆਨਲਾਈਨ ਬਦਲੀਆਂ, ਅਪਲਾਈ ਕਰਕੇ ਦੂਸਰੇ ਜਿਲ੍ਹਿਆਂ ਵਿੱਚ ਬਦਲੀਆਂ ਕਰਵਾ ਲਈਆਂ ਹਨ। ਜੇਕਰ ਨਵ-ਨਿਯੁਕਤ ਈ.ਟੀ.ਟੀ. ਅਧਿਆਪਕਾਂ (ਪਟੀਸਨਰਾਂ) ਦੀ ਪਰਖਕਾਲ ਸਮੇਂ ਅਧੀਨ ਬਦਲੀ ਹੁੰਦੀ ਹੈ ਤਾਂ ਟਰਾਂਸਫਰ ਪਾਲਿਸੀ ਦੀ ਮੱਦ ਨੂੰ 8 (iv) ਦੀ ਉਲਘੰਣਾ ਹੋਵੇਗੀ।ਇਸ ਲਈ ਹੇਠ ਲਿਖੇ ਈ.ਟੀ.ਟੀ ਅਧਿਆਪਕਾਂ ਦੀਆਂ ਬਦਲੀਆਂ ਤੇ ਰੋਕ ਲਗਾਈ ਜਾਂਦੀ ਹੈ:

 

PAY COMMISSION : ਮੁਲਾਜ਼ਮਾਂ ਦੀਆਂ 18 ਯੂਨੀਅਨਾਂ ਦੀ ਕਮੇਟੀ ਨਾਲ ਮੀਟਿੰਗ ‌12 ਜੁਲਾਈ ਨੂੰ

 

CORONA BREAKING : ਨਵੀਆਂ ਹਦਾਇਤਾਂ ਜਾਰੀ , ਕਰਫ਼ਿਊ ਖਤਮ 


CORONA BREAKING : ਨਵੀਆਂ ਹਦਾਇਤਾਂ ਜਾਰੀ , ਕਰਫ਼ਿਊ ਖਤਮ

 Bars, Cinemas, Restaurants, Spas, Gyms Malls, etc to open with staff & visitors taking at least 1 vaccine dose


Allows colleges, coaching centres etc. to also open with vaccine certificates, but schools continue to stay shut


Asks DGP To Challan Political Leaders violating covid rules but hopes better sense will prevail on themWith the state’s Covid positivity rate sliding to 0.4%, Punjab Chief Minister Captain Amarinder Singh on Friday ordered lifting of weekend and night curfew, and allowed gatherings of 100 persons indoors and 200 outdoors from Monday, while directing the DGP to challan all political leaders violating the Covid rules while holding rallies and protest meetings.


Even as he hoped that better sense will prevail on the political parties and leaders brazenly violating Covid curbs by holding massive protests, he asked DGP Dinkar Gupta to issue challans against those indulging in anti-Covid behaviour.

CORONA BREAKING : ਨਵੀਆਂ ਹਦਾਇਤਾਂ ਜਾਰੀ , ਕਰਫ਼ਿਊ ਖਤਮ 


PAY COMMISSION : ਮੁਲਾਜ਼ਮਾਂ ਦੀਆਂ 18 ਯੂਨੀਅਨਾਂ ਦੀ ਕਮੇਟੀ ਨਾਲ ਮੀਟਿੰਗ ‌12 ਜੁਲਾਈ ਨੂੰ


The Chief Minister also ordered opening of bars, cinema halls, restaurants, spas, swimming pools, gyms, malls, sports complexes, museums, zoos etc., subject to all eligible staff members and visitors having taken at least one dose each of the vaccine.


Though schools will continue to remain closed, colleges, coaching centres and all other institutions of higher learning shall be allowed to open by the Deputy Commissioner concerned, subject to a certificate having been submitted, that all teaching, non-teaching staff and students have been given at least one dose of vaccination, at least 2 weeks ago.


The Chief Minister, while reviewing the Covid situation virtually, said the situation will again be reviewed on July 20. Strict use of masks must be ensured at all times, the Chief Minister directed, while announcing the easing of restrictions.


Heath Secretary Hussan Lal said four districts had shown positivity of 1 or less than 1%, but the districts that still needed vigilance were Ludhiana, Amritsar, Gurdaspur, Hoshiarpur, Firozpur and Roop Nagar.


Referring to the cases of Mucormycosis, which has been reported in 623 patients as of July 8, the Chief Minister asked the Health Department to work out a proposal for supporting and helping in the treatment of such patients. Of the 623 cases, 67 are from outside the state, the Health Secretary informed the meeting, adding that 337 cases were under treatment and 154 had been discharged while 51 patients had died. The maximum cases reported in day was 34 on May 27, while the average of daily cases in the first week of July stood at 5.


The Chief Minister noted that due to the SOPs in place, and the level of COVID and post COVID care, Punjab has had much fewer cases and deaths than most other states, including Haryana, and Delhi. Against 623 cases and 51 confirmed deaths so far in Punjab, both Haryana and Delhi have seen over 1600 cases each, and 193 and 236 deaths respectively.

BREAKING : ਬਦਲੀਆਂ ਸਬੰਧੀ ਸਿੱਖਿਆ ਵਿਭਾਗ ਵੱਲੋਂ ਨਵੇਂ ਆਦੇਸ਼, ਪੜ੍ਹੋ

ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਕਾਡਰ ਦੇ ਅਧਿਆਪਕ ਭਾਵ ਈ.ਟੀ.ਟੀ, ਐਚ.ਟੀ ਅਤੇ ਸੀ.ਐਚ.ਟੀ ਜਿਨ੍ਹਾਂ ਦੀ ਬਦਲੀ ਬਦਲੀਆਂ ਦੇ ਪਹਿਲੇ ਅਤੇ ਦੂਸਰੇ ਗੌੜ ਵਿੱਚ ਹੋਈਆਂ ਹਨ ਨੂੰ ਲਾਗੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ।
ਬਦਲੀਆਂ ਲਾਗੂ ਕੀਤੀਆਂ ਗਈਆਂ ਹਨ ਲੇਕਿਨ  ਬਦਲੀ ਦੇ ਹੁਕਮਾਂ ਅਤੇ ਪੈਰਾ ਨੰ. 2.0( In case of Primary schools if upon implementation of the transfer orders the school is likely to become teacherless, then these orders shall be implemented only upon on getting the replacement of the said teacher during the subsequent rounds of transfers.") ਵਿੱਚ ਲਗਾਈ ਸ਼ਰਤ ਲਾਗੂ ਰਹੇਗੀ।


 ਪ੍ਰਾਇਮਰੀ ਕਾਡਰ ਦੇ ਅਧਿਆਪਕ ਜਿਨ੍ਹਾਂ ਦੀ ਬਦਲੀ ਜਿਲੇ ਤੋਂ ਬਾਹਰ ਹੋਈ ਹੈ ਉਹ ਅਧਿਆਪਕ ਆਪਣੇ ਬਦਲੀ ਵਾਲੋ ਸਟੇਸ਼ਨ ਤੇ ਹਾਜਰੀ ਦੇਣ ਉਪਰੰਤ ਵਾਪਸ ਜਿਥੋਂ ਬਦਲੀ ਹੋਈ ਹੈ ਵਿਖੇ ਹਾਜਰ ਹੋਣਗੇ ਅਤੇ ਉਹਨਾਂ ਨੂੰ ਇਸ ਸਕੂਲ ਵਿਖੇ ਉਸ ਸਮੇਂ ਤੱਕ ਡੈਪੂਟੇਸ਼ਨ ਤੋਂ ਮੰਨਿਆ ਜਾਵੇਗਾ ਜਦੋਂ ਤੱਕ ਨਵੀਂ ਨਿਯੁਕਤੀ ਰਾਹੀਂ ਕੋਈ ਅਧਿਆਪਕ ਉਨ੍ਹਾਂ ਦੇ ਸਕੂਲ ਵਿੱਚ ਹਾਜ਼ਰ ਨਹੀਂ ਹੋ ਜਾਂਦਾ। ਇਹ ਸ਼ਰਤ ਉਨ੍ਹਾਂ ਪ੍ਰਾਇਮਰੀ ਅਧਿਆਪਕਾਂ ਤੇ ਲਾਗੂ ਨਹੀਂ ਹੋਵੇਗੀ ਜਿਨ੍ਹਾਂ ਦੀ ਬਦਲੀ Exempted Category ਅਧੀਨ ਹੋਈ ਹੈ। 


ਈ ਪੰਜਾਬ ਵੈਬਸਾਈਟ ਤੇ ਕ੍ਰਮਚਾਰੀਆਂ ਦਾ ਡਾਟਾ 12 ਜੁਲਾਈ ਤੱਕ ਵੈਰੀਫਾਈ ਕਰਨ ਦੇ ਆਦੇਸ਼

ਪਦ ਉੱਨਤ ਲੈਕਚਰਾਰਾਂ ਨੂੰ ਨਵੇਂ ਸਿਰੇ ਤੋਂ ਸਟੇਸ਼ਨ ਚੋਣ ਦੀ ਹਦਾਇਤ

ਵਿਭਾਗ ਵੱਲੋਂ ਮਿਤੀ 01-07-2021 ਨੂੰ ਮਾਸਟਰ/ਮਿਸਟ੍ਰੈਸ ਕਾਡਰ ਤੋਂ ਬਤੋਰ ਬਤੋਰ ਲੈਕਚਰਾਰ ਫਿਜੀਕਸ ਅਤੇ ਬਾਇਓਲੋਜੀ ਵਿਸ਼ਿਆਂ ਵਿੱਚ ਪਦ-ਉਨੱਤ ਹੋਏ ਕਰਮਚਾਰੀਆਂ ਨੂੰ ਮਿਤੀ 6-7-2021 ਤੱਕ ਆਪਣੀ ਈ-ਪੰਜਾਬ ਦੀ ਸਟਾਫ ਲੋਗ ਇੰਨ ਆਈ.ਡੀ ਵਿੱਚ ਵਿਭਾਗ ਵਲੋਂ ਤਿਆਰ ਕੀਤੇ ਸਾਫਟਵੇਅਰ ਰਾਹੀਂ ਸਟੇਸ਼ਨ ਦੀ ਚੋਣ ਕਰਨ ਸਬੰਧੀ ਵਿਭਾਗ ਦੀ ਵੈਬਸਾਇਟ ਤੇ ਮਿਤੀ 05-07-2021 ਨੂੰ ਪਬਲਿਕ ਨੋਟਿਸ ਜਾਰੀ ਕੀਤਾ ਗਿਆ।


 ਵਿਭਾਗ ਵੱਲੋਂ ਪਦ-ਉਨੱਤ ਕੀਤੇ ਕਰਮਚਾਰੀਆਂ ਵੱਲੋਂ ਈ-ਪੰਜਾਬ ਪੋਰਟਲ ਤੇ ਡਾਟਾ ਅਪਡੇਟ ਨਾ ਕਰਨ ਕਾਰਨ ਅਤੇ ਕੁਝ ਤਕਨੀਕੀ ਕਾਰਨਾਂ ਕਰਕੇ ਉਪਲਬੱਧ ਖਾਲੀ ਸਟੇਸ਼ਨਾਂ ਦੀ ਸੂਚੀ ਨਵੇਂ ਸਿਰੇ ਤੋਂ ਅਪਡੇਟ ਕੀਤੀ ਗਈ ਹੈ। 

 ਇਸ ਦੇ ਮੱਦੇਨਜ਼ਰ ਇਨ੍ਹਾਂ ਵਿਸ਼ਿਆਂ ਵਿੱਚ ਪਦ-ਉਨੌਤ ਹੋਏ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ updated ਵੈੱਕੇਸੀ ਅਨੁਸਾਰ ਨਵੇਂ ਸਿਰੇ ਤੋਂ ਸਟੇਸ਼ਨ ਦੀ ਚੋਣ ਮਿਤੀ 10-07-2021 ਤੱਕ ਕਰ ਲਈ ਜਾਵੇ । 


 ਜਿਨ੍ਹਾਂ ਕਰਮਚਾਰੀਆਂ ਵੱਲੋਂ ਮਿਤੀ 06-07-2021 ਰਾਹੀਂ ਜਾਰੀ ਪਬਲਿਕ ਨੋਟਿਸ ਅਨੁਸਾਰ ਸਟੇਸ਼ਨ ਦੀ ਚੋਣ ਕਰ ਲਈ ਸੀ ਉਨ੍ਹਾਂ ਨੂੰ ਮੁੜ ਤੋਂ updated vacancy ਅਨੁਸਾਰ ਸਟੇਸ਼ਨ ਦੀ ਚੋਣ ਕਰਨ ਦੀ ਹਦਾਇਤ ਕੀਤੀ ਗਈ ਹੈ।

 

12th RESULT : ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਹਦਾਇਤਾਂ, 12 ਜੁਲਾਈ ਤੱਕ ਦਿੱਤਾ ਸਮਾਂ

ਹਰਸਿਮਰਤ ਕੌਰ ਬਾਦਲ ਵੱਲ੍ਹੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਭਰੋਸਾ

 ਹਰਸਿਮਰਤ ਕੌਰ ਬਾਦਲ ਵੱਲ੍ਹੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਭਰੋਸਾ


ਮੁਲਾਜ਼ਮ ਫਰੰਟ ਪੰਜਾਬ ਦੇ ਵਫਦ ਨਾਲ ਹੋਈ ਅਹਿਮ ਮੀਟਿੰਗ


ਮਾਨਸਾ 9 ਜੁਲਾਈ (ਪੱਤਰ ਪ੍ਰੇਰਕ) ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁਲਾਜ਼ਮ ਵਰਗ ਨੂੰ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਆਉਣ 'ਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਹੋਰ ਹੱਕੀ ਮਸਲੇ ਹੱਲ ਕੀਤੇ ਜਾਣਗੇ। ਬੀਬਾ ਬਾਦਲ ਨੇ ਇਹ ਭਰੋਸਾ ਮਲਾਜ਼ਮ ਫਰੰਟ ਪੰਜਾਬ ਦੇ ਜਨਰਲ ਸਕੱਤਰ ਅਤੇ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਲਾਲਿਆਂਵਾਲੀ ਦੀ ਅਗਵਾਈ ਚ ਗਏ ਵਫਦ ਨਾਲ ਮੀਟਿੰਗ ਕਰਦਿਆਂ ਦਿੱਤਾ।ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਖੁਦ ਮੰਨਿਆ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਪੰਜਾਬ ਦੇ ਮੁਲਾਜ਼ਮ ਵਰਗ ਲਈ ਵੱਡਾ ਅਤੇ ਹੱਕੀ ਮਸਲਾ ਹੈ,ਜਿਸ ਬਾਰੇ ਸ੍ਰੋਮਣੀ ਅਕਾਲੀ ਦਲ ਗੰਭੀਰਤਾ ਨਾਲ ਵਿਚਾਰ ਵਿਟਾਂਦਰਾ ਕਰ ਰਿਹਾ ਹੈ,ਅਤੇ ਇਸ ਮੰਗ ਨੂੰ ਪਹਿਲ ਦੇ ਅਧਾਰ 'ਤੇ ਆਪਣੀ ਸਰਕਾਰ ਆਉਣ ਤੇ ਲਾਗੂ ਕਰਨ ਲਈ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਰੁਲ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ,ਪੰਜਾਬ ਚ ਅਧਿਆਪਕਾਂ ਦੀ ਵੱਡੇ ਪੱਧਰ 'ਤੇ ਭਰਤੀ ਕਰਨ ਅਤੇ ਹੋਰਨਾਂ ਹੱਕੀ ਮੰਗਾਂ ਨੂੰ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਹੈ ,ਜੋ ਮੁਲਾਜ਼ਮ ਹਿਤਾਂ ਲਈ ਪਹਿਲ ਕਦਮੀਆਂ ਕਰਦੀ ਹੈ,ਜਦੋਂ ਕਿ ਕਾਂਗਰਸ ਦੇ ਰਾਜ ਭਾਗ ਦੌਰਾਨ ਹੱਕ ਮੰਗਣ ਵਾਲਿਆਂ 'ਤੇ ਤਸ਼ੱਦਦ ਹੀ ਢਾਹਿਆ ਜਾਂਦਾ।

ਸ੍ਰੀ ਲਾਲਿਆਂਵਾਲੀ ਨੇ ਮੀਟਿੰਗ ਤੋਂ ਬਾਅਦ ਦਾਅਵਾ ਕੀਤਾ ਕਿ ਜਲਦੀ ਹੀ ਸ੍ਰੋਮਣੀ ਅਕਾਲੀ ਦਲ ਵੱਲ੍ਹੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਹੋਰ ਮੁਲਾਜ਼ਮ ਵਰਗ ਲਈ ਅਹਿਮ ਐਲਾਨ ਕੀਤੇ ਜਾਣਗੇ ਅਤੇ ਸ੍ਰੋਮਣੀ ਅਕਾਲੀ ਦਲ ਵੱਲ੍ਹੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਇਹ ਹੱਕੀ ਮਸਲੇ ਦਰਜ ਕੀਤੇ ਜਾਣਗੇ।

ਮੀਟਿੰਗ ਦੌਰਾਨ ਅਧਿਆਪਕ ਆਗੂ ਪਰਮਿੰਦਰ ਸਿੰਘ ਬਿਟੂ, ਸ਼ਮਸ਼ੇਰ ਸਿੰਘ ਦਸੋਂਧੀਆ,ਜਸਵੀਰ ਸਿੰਘ ਖਾਲਸਾ, ਬਲਵੀਰ ਸਿੰਘ ਕਾਂਸੀ,ਗੁਰਦੀਪ ਸਿੰਘ ਬਬਲੂ,ਲੱਖਾ ਸਿੰਘ,ਸਸ਼ੀ ਭੂਸ਼ਣ,ਪਰਾਗ ਜੈਨ,ਜਗਜੀਤ ਸਿੰਘ,ਅਮਰਜੀਤ ਸਿੰਘ ਭੁੱਲਰ,ਬਾਬੂ ਸਿੰਘ ਅੱਕਾਂਵਾਲੀ,ਰਾਜਨਦੀਪ ਢਿਲੋਂ, ਜਗਸੀਰ ਭੀਖੀ ਵੀ ਸ਼ਾਮਲ ਸਨ।

Pay Commission ; ਵਿੱਤ ਮੰਤਰੀ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਕਾਰਨ ਹਕੂਮਤ ਵਿਰੁੱਧ ਥਾਂ ਥਾਂ ਉਠਿਆ ਧੂੰਆਂ

 ਵਿੱਤ ਮੰਤਰੀ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਕਾਰਨ ਹਕੂਮਤ ਵਿਰੁੱਧ ਥਾਂ ਥਾਂ ਉਠਿਆ ਧੂੰਆਂ

ਤਨਖਾਹ ਕਮਿਸ਼ਨ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਦਾ ਵਿੱਤ ਮੰਤਰੀ ਵਿਰੁੱਧ ਰੋਹ

ਸੰਯੁਕਤ ਅਧਿਆਪਕ ਫਰੰਟ ਦੇ ਸੱਦੇ ਤੇ ਅੱਜ ਪੰਜਾਬ ਭਰ ਵਿਚ ਮਾਰੂ ਤਨਖਾਹ ਕਮਿਸ਼ਨ ਦੀਆਂ ਕਾਪੀਆਂ ਸਾੜੀਆਂ


ਬਠਿੰਡਾ 9 ਜੁਲਾਈ (ਪੱਤਰ ਪ੍ਰੇਰਕ) ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਤਨਖਾਹ ਕਮਿਸ਼ਨ ਦੀ ਰਿਪੋਰਟ ਨਾਲ ਤਨਖਾਹਾਂ ਵਧਣ ਦੀ ਬਜਾਏ ਘਟਣੀਆਂ ਸ਼ੁਰੂ ਹੋ ਗਈਆਂ ਹਨ ਉਨ੍ਹਾਂ ਕਿਹਾ ਕਿ 18 ਜੁਲਾਈ ਨੂੰ ਵਿੱਤ ਮੰਤਰੀ ਦੇ ਹਲਕੇ ਸ਼ਹਿਰ ਬਠਿੰਡਾ ਵਿਖੇ ਪੰਜਾਬ ਭਰ ਦੇ ਅਧਿਆਪਕ ਵੱਡੀ ਪੱਧਰ ਤੇ ਰੋਸ ਰੈਲੀ ਵਿਚ ਸ਼ਮੂਲੀਅਤ ਕਰਨਗੇ ਅੱਜ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੂਆਣਾ ਨੇ ਕਿਹਾ ਕਿ ਸਮੂਹ ਅਧਿਆਪਕ ਵਰਗ ਅਠਾਰਾਂ ਜੁਲਾਈ ਨੂੰ ਵੱਧ ਤੋਂ ਵੱਧ ਬਠਿੰਡਾ ਪਹੁੰਚਣ ਤਾਂ ਜੋ ਸਹੀ ਸੋਧਾ ਕਰਵਾ ਕੇ ਪੇ ਕਮਿਸਨ ਲਾਗੂ ਕਰਵਾਇਆ ਜਾ ਸਕੇ।

ਅੱਜ ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ਨੇ ਕਿਹਾ ਕਿ ਆਪ ਪੇ ਕਮਿਸ਼ਨ ਨਾਲ ਸਬੰਧਤ ਕਮੇਟੀ ਨਾਲ ਜਥੇਬੰਦੀ ਦੀ ਮੀਟਿੰਗ ਬਾਰਾਂ ਜੁਲਾਈ ਨੂੰ ਹੋਵੇਗੀ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਤੇਜ਼ ਕਰਾਂਗੇ ।

ਉਧਰ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 11 ਜੁਲਾਈ ਨੂੰ ਪੰਜਾਬ ਦੀਆਂ ਮੁਲਾਜ਼ਮ ਧਿਰਾਂ ਵਿੱਤ ਮੰਤਰੀ ਦੇ ਸ਼ਹਿਰ ਵਿਖੇ ਹੱਲਾ ਬੋਲਦਿਆਂ ਕਾਂਗਰਸ ਸਰਕਾਰ ਵਿਰੁੱਧ ਆਰ ਪਾਰ ਦੀ ਜੰਗ ਦਾ ਆਰੰਭ ਕਰਨਗੀਆਂ।ਈ ਟੀ ਟੀ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਜਗਸੀਰ ਸਹੋਤਾ ਨੇ ਪੰਜਾਬ ਦੀਆਂ ਸਾਰੀਆਂ ਮੁਲਾਜ਼ਮ ਧਿਰਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਟੀਈਟੀ ਦੀ ਮਿਆਦ ਉਮਰ ਭਰ ਕੀਤੀ, ਅਧਿਸੂਚਨਾ ਜਾਰੀ

 ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਟੀਈਟੀ ਦੀ ਮਿਆਦ ਉਮਰ ਭਰ ਕੀਤੀ, ਅਧਿਸੂਚਨਾ ਜਾਰੀ.

ਪੰਜਾਬ ਸਰਕਾਰ ਵੱਲੋਂ ਟੀਈਟੀ ਦੀ ਮਿਆਦ ਉਮਰ ਭਰ ਕੀਤੀ,  ਗਈ ਹੈ ਇਸ ਸਬੰਧੀ ਪਬਲਿਕ ਨੋਟਿਸ ਜਾਰੀ ਕੀਤੀ ਗਈ ਹੈ।

ਟੈਟ ਪਾਸ ਉਮੀਦਵਾਰਾਂ ਨੂੰ ਨਵੇਂ ਸ਼ਰਟੀਫਿਕੇਟ  ਨਹੀਂ ਜਾਰੀ ਕੀਤੇ ‌ਜਾਣਗੇ।


ਐਨ.ਸੀ.ਟੀ.ਈ ਦੀ ਨੋਟੀਫਿਕੇਸ਼ਨ F.NO.-NCTE-Regd 1011/78/2020-US(regulation)- Hd/99954-95992 Dated: 09.06.2021 ਅਨੁਸਾਰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਵਿੱਚ ਪਾਸ ਉਮੀਦਵਾਰਾਂ ਦੇ ਸਰਟੀਫਿਕੇਟਾਂ ਦੀ ਮਿਆਦ ਸੱਤ ਸਾਲ ਦੀ ਬਜਾਏ Lifetime ਕੀਤੀ ਗਈ ਹੈ। 


ਇਸ ਸਬੰਧੀ ਅਲੱਗ ਤੋਂ ਨਵੇਂ ਸਰਟੀਫਿਕੇਟ ਜਾਰੀ ਨਹੀਂ ਕੀਤੇ ਜਾਣਗੇ। ਇਹ ਜਾਣਕਾਰੀ ਡਾਇਰੈਕਟਰ ਐਸ.ਸੀ.ਈ.ਆਰ.ਟੀ ਪੰਜਾਬ ਵਲੋਂ ਦਿੱਤੀ ਗਈ ਹੈ। 
ਐਸ.ਡੀ.ਐਮ ਵਲੋਂ ਦਫ਼ਤਰਾਂ ਦੀ ਚੈਕਿੰਗ,90% ਮੁਲਾਜ਼ਮ ਗ਼ੈਰਹਾਜ਼ਰ

 ਉਪ-ਮੰਡਲ ਮੈਜਿਸਟਰੇਟ ਵੱਲੋਂ ਵੱਖ-ਵੱਖ ਦਫ਼ਤਰਾਂ ਦੀ ਕੀਤੀ ਗਈ ਚੈਕਿੰਗ

ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਸਮੇਂ ਦੇ ਪਾਬੰਦ ਹੋਣ ਦੇ ਦਿੱਤੇ ਨਿਰਦੇਸ਼ਫ਼ਾਜ਼ਿਲਕਾ 8 ਜੁਲਾਈ 

ਡਿਪਟੀ ਕਮਿਸ਼ਨਰ ਜੀ ਦੇ ਅਦੇਸ਼ਾ ਅਨੁਸਾਰ ਉਪ-ਮੰਡਲ ਮੈਜਿਸਟਰੇਟ ਜਲਾਲਾਬਾਦ ਸ. ਸੂਬਾ ਸਿੰਘ ਵੱਲੋਂ ਸਵੇਰੇ 8: 15 ਤੋਂ 9 ਵਜੇ ਤੱਕ ਵੱਖ-ਵੱਖ ਦਫ਼ਤਰਾਂ ਦਾ ਅਚਨਚੇਤ ਦੌਰਾ ਕੀਤਾ ਅਤੇ ਦਫ਼ਤਰਾਂ ਦੀ ਹਾਜ਼ਰੀ ਚੈਕ ਕੀਤੀ ਗਈ।

ਚੈਕਿੰਗ ਦੌਰਾਨ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਜਲਾਲਾਬਾਦ ਸਮੇਤ ਸਾਰਾ ਸਟਾਫ ਗ਼ੈਰਹਾਜ਼ਰ ਪਾਇਆ ਗਿਆ। ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜਲਾਲਾਬਾਦ ਦੇ ਸਟਾਫ ਵਿਚੋਂ 28 ਕਰਮਚਾਰੀ ਗੈਰਹਾਜ਼ਰ ਪਾਏ ਗਏ। ਉਨ੍ਹਾਂ ਦੱਸਿਆ ਕਿ ਸਹਾਇਕ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਜਲਾਲਾਬਾਦ ਸ੍ਰੀ ਰਾਜਨ ਗੁਰਬਖਸ਼ ਰਾਏ ਖੁਦ ਵੀ ਗੈਰਹਾਜ਼ਰ ਸਨ ਅਤੇ ਇਨ੍ਹਾਂ ਦਾ ਸਾਰਾ ਸਟਾਫ ਵੀ ਗ਼ੈਰਹਾਜ਼ਰ ਪਾਇਆ ਗਿਆ। ਬਾਲ ਵਿਕਾਸ ਅਤੇ ਪ੍ਰਾਜੈਕਟ ਅਫਸਰ ਜਲਾਲਾਬਾਦ ਗੈਰ ਹਾਜ਼ਰ ਸਨ ਅਤੇ ਇਨ੍ਹਾਂ ਦੇ ਸਟਾਫ 14 ਵਿਚੋਂ 13 ਕਰਮਚਾਰੀ ਗੈਰਹਾਜ਼ਰ ਪਾਏ ਗਏ। ਉਨ੍ਹਾਂ ਦੱਸਿਆ ਕਿ ਉਪ ਮੰਡਲ ਇੰਜੀਨੀਅਰ ਭੂਮੀ ਰੱਖਿਆ ਅਫਸਰ ਜਲਾਲਾਬਾਦ ਸ੍ਰੀ ਸੁਖਦਰਸ਼ਨ ਸਿੰਘ ਖ਼ੁਦ ਵੀ ਗੈਰਹਾਜ਼ਰ ਸਨ ਅਤੇ ਇਨ੍ਹਾਂ ਦੇ ਸਟਾਫ਼ ਵਿੱਚੋਂ ਅੱਠ ਵਿੱਚ ਸੱਤ ਕਰਮਚਾਰੀ ਗੈਰਹਾਜ਼ਰ ਪਾਏ ਗਏ। ਉਪ ਮੰਡਲ ਇੰਜੀਨੀਅਰ ਡਰੇਨਜ਼ ਵਿਭਾਗ ਜਲਾਲਾਬਾਦ ਸ੍ਰੀ ਸਰਬਜੀਤ ਸਿੰਘ ਖੁਦ ਵੀ ਗੈਰਹਾਜ਼ਰ ਸਨ ਅਤੇ ਇਨ੍ਹਾਂ ਦੇ ਸਟਾਫ਼ ਵਿੱਚੋਂ ਪੰਜ ਵਿੱਚੋਂ ਚਾਰ ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਉਪ ਮੰਡਲ ਇੰਜੀਨੀਅਰ ਪੀ ਡਬਲਿਊ ਡੀ ਬੀ ਐਂਡ ਆਰ ਜਲਾਲਾਬਾਦ ਸ੍ਰੀ ਗਿਆਨ ਚੰਦ ਖ਼ੁਦ ਵੀ ਗੈਰਹਾਜ਼ਰ ਸਨ ਅਤੇ ਇਨ੍ਹਾਂ ਦੇ ਸਟਾਫ ਛੇ ਵਿਚੋਂ ਚਾਰ ਕਰਮਚਾਰੀ ਗੈਰਹਾਜ਼ਰ ਪਾਏ ਗਏ । ਉਨ੍ਹਾਂ ਸਮੂਹ ਦਫ਼ਤਰ ਦੇ ਸਟਾਫ ਨੂੰ ਸਮੇਂ ਸਿਰ ਦਫ਼ਤਰ ਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਸੇਵਾ ਲਈ ਦਫ਼ਤਰਾਂ ਵਿਚ ਤੈਨਾਤ ਹਾਂ ਅਤੇ ਸਾਡਾ ਮੁੱਢਲਾ ਫਰਜ਼ ਏਹੀ ਹੈ ਕਿ ਅਸੀਂ ਸਮੇਂ ਸਿਰ ਦਫ਼ਤਰ ਵਿਚ ਹਾਜ਼ਰ ਹੋ ਕੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇ ਸਕੀਏ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਦਫਤਰੀ ਸਮੇਂ ਦੌਰਾਨ ਦਫਤਰ ਹਾਜ਼ਰ ਰਹਿ ਕੇ ਆਮ ਜਨਤਾ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

CLERK (LEGAL) RECRUITMENT: ADMIT CARD ISSUED , DOWNLOAD HERE

  ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਕਲਰਕ (ਲੀਗਲ) ਦੀ ਭਰਤੀ ਲਈ ਲਿਖਤੀ ਪ੍ਰੀਖਿਆ 11 ਜੁਲਾਈ ਨੂੰ ਕਰਵਾਈ ਜਾ ਰਹੀ ਹੈ।

ਯੋਗ ਉਮੀਦਵਾਰਾਂ ਨੂੰ ਰੋਲ ਨੰਬਰ ਜਾਰੀ ਕੀਤੇ ਗਏ ਹਨ, ਉਮੀਦਵਾਰ ਅਪਣਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਲਿੰਕ ਤੇ ਕਲਿਕ ਕਰੋ।


Link to download admit card for the written exam dated 11/07/2021 (Sunday) for the post of Clerk (Legal) Advt No 03/2021 RECENT UPDATES

Today's Highlight