PUNJAB SCHOOL TIME 2025: 1 ਅਪ੍ਰੈਲ ਤੋਂ ਸਮੂਹ ਸਕੂਲਾਂ ਦੇ ਸਮੇਂ 'ਚ ਤਬਦੀਲੀ


PUNJAB SCHOOL TIME 2025 : ਪੰਜਾਬ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਪਹਿਲੀ ਅਪ੍ਰੈਲ   ਤੋਂ ਬਦਲਿਆ ਜਾਵੇਗਾ।


ਮੋਹਾਲੀ   27 ਮਾਰਚ  2025 ( pbjobsoftoday) 

ਸੂਬੇ ਦੇ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਜਾਵੇਗੀ । ਪੰਜਾਬ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਪ੍ਰਾਇਮਰੀ/ਮਿਡਲ/ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ 01 ਅਪ੍ਰੈਲ ਤੋਂ 30 ਸਤੰਬਰ 2025 ਤੱਕ ਸਵੇਰੇ 8:00 ਵਜੇ ਖੁੱਲ੍ਹਣਗੇ ਅਤੇ ਬਾਅਦ ਦੁਪਹਿਰ 2:00 ਵਜੇ ਸਾਰੀ ਛੁੱਟੀ ਹੋਵੇਗੀ। 



ALSO READ: 

  • Letter regarding Fees details in Punjab Government school class wise download here 


SCHOOL TIME
ALL PRIMARY SCHOOL MORNING 8 O' CLOCK TO 2:00 O'CLOCK
ALL MIDDLE/HIGH/ SENIOR SECONDARY SCHOOL MORNING 8 O' CLOCK TO 2:00 O'CLOCK
Join Telegram Click here

ALSO READ:  


Also read: 





3704 ਮਾਸਟਰ ਕਾਡਰ ਭਰਤੀ ਮੁਲਤਵੀ, ਨਿਯੁਕਤੀ ਪੱਤਰ ਜਾਰੀ ਕਰਨ ਦੀ ਕਾਰਵਾਈ ਅਗਲੇ ਹੁਕਮਾਂ ਤੱਕ ਰੋਕੀ ਗਈ

 

3704 ਮਾਸਟਰ ਕਾਡਰ ਭਰਤੀ ਮੁਲਤਵੀ, ਨਿਯੁਕਤੀ ਪੱਤਰ ਜਾਰੀ ਕਰਨ ਦੀ ਕਾਰਵਾਈ ਅਗਲੇ ਹੁਕਮਾਂ ਤੱਕ ਰੋਕੀ ਗਈ

ਚੰਡੀਗੜ੍ਹ, 28 ਮਾਰਚ: ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਮਾਸਟਰ ਕਾਡਰ ਦੀਆਂ 3704 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਵਿੱਚ ਇੱਕ ਨਵਾਂ ਮੋੜ ਆਇਆ ਹੈ। ਵਿਭਾਗ ਵੱਲੋਂ ਜਾਰੀ ਇੱਕ ਜਨਤਕ ਨੋਟਿਸ ਅਨੁਸਾਰ, ਮਿਤੀ 29.03.2025 ਨੂੰ ਨਵੇਂ ਸ਼ਾਮਲ ਹੋਏ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਕਾਰਵਾਈ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।


ਦੱਸਣਯੋਗ ਹੈ ਕਿ ਸਿੱਖਿਆ ਵਿਭਾਗ, ਪੰਜਾਬ ਨੇ ਮਾਸਟਰ ਕਾਡਰ ਦੀਆਂ ਵੱਖ-ਵੱਖ ਵਿਸ਼ਿਆਂ ਦੀਆਂ 3704 ਅਸਾਮੀਆਂ ਭਰਨ ਲਈ 28.02.2020 ਅਤੇ 25.10.2020 ਨੂੰ ਇਸ਼ਤਿਹਾਰ ਜਾਰੀ ਕੀਤਾ ਸੀ। ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ, ਸਿਵਲ ਰਿੱਟ ਪਟੀਸ਼ਨ ਨੰਬਰ 4264 ਆਫ 2021, ਸਿਕੰਦਰ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਕੇਸ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੀਤੇ ਗਏ ਫੈਸਲੇ ਦੀ ਪਾਲਣਾ ਹਿੱਤ 3704 ਮਾਸਟਰ ਕਾਡਰ ਭਰਤੀ ਦੀਆਂ ਵਿਸ਼ਾਵਾਰ ਸਿਲੈਕਸ਼ਨ ਸੂਚੀਆਂ ਨੂੰ ਮੁੜ ਤੋਂ ਤਿਆਰ ਕੀਤਾ ਗਿਆ ਸੀ।


ਰੀ-ਕਾਸਟ ਕੀਤੀ ਗਈ ਸਿਲੈਕਸ਼ਨ ਸੂਚੀ ਵਿੱਚ ਸ਼ਾਮਲ ਹੋਏ ਨਵੇਂ ਯੋਗ ਉਮੀਦਵਾਰਾਂ ਨੂੰ ਮਿਤੀ 29.03.2025 ਨੂੰ ਨਿਯੁਕਤੀ ਪੱਤਰ ਦੇਣ ਲਈ ਦਫਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ, ਫੇਜ਼-8, ਐਸ.ਏ.ਐਸ ਨਗਰ ਵਿਖੇ ਬੁਲਾਇਆ ਗਿਆ ਸੀ। ਪਰ ਹੁਣ ਦਫਤਰ ਵੱਲੋਂ ਲਏ ਗਏ ਫੈਸਲੇ ਅਨੁਸਾਰ, ਇਸ ਸੂਚੀ ਵਿੱਚ ਸ਼ਾਮਲ ਹੋਏ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਸਬੰਧੀ ਕਾਰਵਾਈ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ।



ਪੈਨਸ਼ਨਰਾਂ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਬਜਟ ਦੀਆਂ ਕਾਪੀਆਂ ਫੂਕੀਆਂ ਗਈਆਂ

 *ਪੈਨਸ਼ਨਰਾਂ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਬਜਟ ਦੀਆਂ ਕਾਪੀਆਂ ਫੂਕੀਆਂ ਗਈਆਂ*


ਨਵਾਂ ਸ਼ਹਿਰ 28 ਮਾਰਚ ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਬਜਟ ਪੇਸ਼ ਕਰਨ ਬਾਅਦ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ 'ਤੇ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਡਿਪਟੀ ਕਮਿਸ਼ਨਰ ਦਫਤਰ ਨਵਾਂ ਸ਼ਹਿਰ ਸਾਹਮਣੇ ਬਜਟ ਦੀਆਂ ਕਾਪੀਆਂ ਫੂਕੀਆਂ ਗਈਆਂ।



            ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਜਨਰਲ ਸਕੱਤਰ ਜੀਤ ਲਾਲ ਗੋਹਲੜੋਂ, ਤਹਿਸੀਲ ਪ੍ਰਧਾਨ ਕਰਨੈਲ ਸਿੰਘ ਰਾਹੋਂ ਅਤੇ ਵਿੱਤ ਸਕੱਤਰ ਅਸ਼ੋਕ ਕੁਮਾਰ ਨੇ ਕਿਹਾ ਕਿ ਜਨਵਰੀ 2016 ਤੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਤਨਖਾਹ ਅਤੇ ਪੈਨਸ਼ਨ ਦੁਹਰਾਈ ਦੇ ਰਹਿੰਦੇ ਬਕਾਏ ਯਕਮੁਸ਼ਤ ਦੇਣ ਲਈ ਪੰਜਾਬ ਸਰਕਾਰ ਨੇ ਬਜਟ ਵਿੱਚ ਕੋਈ ਵੀ ਵਿਵਸਥਾ ਨਹੀਂ ਕੀਤੀ। ਬਹੁਤ ਸਾਰੇ ਪੈਨਸ਼ਨਰ ਬਕਾਏ ਉਡੀਕਦੇ ਇਸ ਦੁਨੀਆਂ ਤੋਂ ਵਿਦਾ ਹੋ ਚੁੱਕੇ ਹਨ, ਪਰ ਇਸ ਝੂਠੇ ਇਨਕਲਾਬੀਆਂ ਦੀ ਬੇਸ਼ਰਮ ਸਰਕਾਰ ਨੇ ਤਨਖਾਹ ਅਤੇ ਪੈਨਸ਼ਨ ਦੁਹਰਾਈ ਨੂੰ ਮਿੱਟੀ ਘੱਟੇ ਰੋਲ ਦਿੱਤਾ ਹੈ। ਉਹਨਾਂ ਇਸ ਬਜਟ ਨੂੰ ਮੁਲਾਜ਼ਮ, ਪੈਨਸ਼ਨਰ ਅਤੇ ਲੋਕ ਵਿਰੋਧੀ ਗਰਦਾਨਦਿਆਂ ਇਸ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ।

      ਇਸ ਸਮੇਂ ਰਾਮ ਲੁਭਾਇਆ, ਮੋਹਨ ਸਿੰਘ ਪੂਨੀਆਂ, ਜਸਵੀਰ ਸਿੰਘ ਮੋਰੋਂ, ਰੇਸ਼ਮ ਲਾਲ, ਗੁਰਦਿਆਲ ਸਿੰਘ, ਜਸਬੀਰ ਸਿੰਘ ਮੰਗੂਵਾਲ, ਅਵਤਾਰ ਸਿੰਘ, ਹਰਦਿਆਲ ਸਿੰਘ, ਜਰਨੈਲ ਸਿੰਘ, ਦੇਸਰਾਜ ਬੱਜੋਂ, ਕੁਲਦੀਪ ਸਿੰਘ ਦੌੜਕਾ ਆਦਿ ਹਾਜ਼ਰ ਸਨ।

STATION ALLOTMENT HEADMASTER/ HEADMISTRESS 2025:ਪਦਉੱਨਤ ਹੈੱਡਮਾਸਟਰਾਂ ਅਤੇ ਹੈੱਡਮਿਸਟ੍ਰੈਸਾਂ ਲਈ ਸਟੇਸ਼ਨ ਅਲਾਟ

ਪੰਜਾਬ ਸਿੱਖਿਆ ਵਿਭਾਗ ਵਿੱਚ ਹੈਡ ਮਾਸਟਰ/ਹੈਡਮਿਸਟ੍ਰੈਸ ਨੂੰ ਸਟੇਸ਼ਨ ਅਲਾਟ, ਸੁਚੀ ਜਾਰੀ

ਐਸ.ਏ.ਐਸ. ਨਗਰ, 28 ਮਾਰਚ: ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਮਾਸਟਰ, ਮਿਸਟ੍ਰੈਸ ਅਤੇ ਬੀ.ਪੀ.ਈ.ਓ ਕਾਡਰ ਦੇ ਕਰਮਚਾਰੀਆਂ ਦੀਆਂ ਪੋਸਟਿੰਗਾਂ ਦਾ ਐਲਾਨ ਕਰ ਦਿੱਤਾ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਅਨੁਸਾਰ, ਇਹ ਪੋਸਟਿੰਗਾਂ ਉਹਨਾਂ ਕਰਮਚਾਰੀਆਂ ਲਈ ਹਨ ਜਿਨ੍ਹਾਂ ਦੀਆਂ ਪਦਉੱਨਤੀਆਂ 21 ਮਾਰਚ, 2025 ਨੂੰ ਕੀਤੀਆਂ ਗਈਆਂ ਸਨ ਅਤੇ ਜਿਨ੍ਹਾਂ ਨੇ 27 ਮਾਰਚ, 2025 ਨੂੰ ਸਟੇਸ਼ਨ ਚੋਣ ਪ੍ਰਕਿਰਿਆ ਵਿੱਚ ਹਿੱਸਾ ਲਿਆ ਸੀ।


ਨੋਟੀਫਿਕੇਸ਼ਨ ਵਿੱਚ ਉਨ੍ਹਾਂ ਕਰਮਚਾਰੀਆਂ ਦੇ ਨਾਂ ਅਤੇ ਉਨ੍ਹਾਂ ਦੇ ਸਾਹਮਣੇ ਦਰਸਾਏ ਗਏ ਸਟੇਸ਼ਨਾਂ ਦੀ ਸੂਚੀ ਦਿੱਤੀ ਗਈ ਹੈ ਜਿੱਥੇ ਉਨ੍ਹਾਂ ਨੂੰ ਤਾਇਨਾਤ ਕੀਤਾ ਗਿਆ ਹੈ।

DOWNLOAD STATION ALLOTMENT HEADMASTER HEADMISTRESS 





**ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਹੈੱਡਮਾਸਟਰਾਂ ਅਤੇ ਹੈੱਡਮਿਸਟ੍ਰੈਸਾਂ ਦੀਆਂ ਪਦਉੱਨਤੀਆਂ ਲਈ ਸਟੇਸ਼ਨਾਂ ਦੀ ਚੋਣ 27 ਮਾਰਚ ਨੂੰ**


**ਚੰਡੀਗੜ੍ਹ 26  ਮਾਰਚ ( ਜਾਬਸ ਆਫ ਟੁਡੇ) ਦਫ਼ਤਰ ਡਾਇਰੈਕਟਰ, ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵੱਲੋਂ ਮਾਸਟਰ ਕਾਡਰ/ਬੀਪੀਈਉ ਕਾਡਰ ਤੋਂ ਬਤੌਰ ਹੈੱਡ ਮਾਸਟਰ/ਹੈੱਡ ਮਿਸਟ੍ਰੈਸ ਪਦ-ਉੱਨਤੀਆਂ ਕੀਤੇ ਗਏ ਅਧਿਆਪਕਾਂ ਲਈ ਸਟੇਸ਼ਨਾਂ ਦੀ ਚੋਣ 27 ਮਾਰਚ, 2025 ਨੂੰ ਕਰਵਾਈ ਜਾਵੇਗੀ।



ਵਿਭਾਗ ਵੱਲੋਂ ਜਾਰੀ ਪਬਲਿਕ ਨੋਟਿਸ ਅਨੁਸਾਰ, ਸਬੰਧਤ ਕਰਮਚਾਰੀਆਂ ਨੂੰ ਉਪਲੱਬਧ ਖਾਲੀ ਆਸਾਮੀਆਂ ਵਾਲੇ ਸਟੇਸ਼ਨਾਂ ਦੀ ਚੋਣ ਲਈ ਸਿਵਾਲਿਕ ਪਬਲਿਕ ਸਕੂਲ ਫੇਜ਼-6, ਐਸ.ਏ.ਐਸ. ਨਗਰ ਵਿਖੇ ਸਵੇਰੇ 10:00 ਵਜੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ।

Head Master Promotion List 2025 : 398 ਮਾਸਟਰ ਕੇਡਰ ਅਤੇ 17 ਬੀਪੀਈਓ ਬਣੇ ਹੈਡ ਮਾਸਟਰ ਲਿਸਟ ਜਾਰੀ


ਨੋਟਿਸ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਨਿੱਜੀ ਤੌਰ 'ਤੇ ਹਾਜ਼ਰ ਨਾ ਹੋਣ ਵਾਲੇ ਕਰਮਚਾਰੀਆਂ ਨੂੰ ਡਾਇਰੈਕਟੋਰੇਟ ਪੱਧਰ 'ਤੇ ਸਟੇਸ਼ਨ ਅਲਾਟ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਨਿਰਧਾਰਿਤ ਸਮੇਂ 'ਤੇ ਹਾਜ਼ਰ ਨਾ ਹੋਣ ਵਾਲੇ ਕਰਮਚਾਰੀਆਂ ਦੀ ਉਡੀਕ ਨਹੀਂ ਕੀਤੀ ਜਾਵੇਗੀ ਅਤੇ ਅਗਲੇ ਸੀਨੀਅਰ ਕਰਮਚਾਰੀ ਨੂੰ ਸਟੇਸ਼ਨ ਚੋਣ ਦਾ ਮੌਕਾ ਦਿੱਤਾ ਜਾਵੇਗਾ। ਦੇਰੀ ਨਾਲ ਹਾਜ਼ਰ ਹੋਣ ਵਾਲੇ ਕਰਮਚਾਰੀਆਂ ਨੂੰ ਸਬੰਧਤ ਵਿਸ਼ੇ ਦੇ ਅੰਤਿਮ ਹਾਜ਼ਰ ਕਰਮਚਾਰੀ ਤੋਂ ਬਾਅਦ ਬਚੇ ਸਟੇਸ਼ਨਾਂ ਵਿੱਚੋਂ ਚੋਣ ਕਰਨ ਦਾ ਮੌਕਾ ਮਿਲੇਗਾ।


Punjab Budget 2025 pdf Download:ਪੰਜਾਬ ਸਰਕਾਰ ਨੇ ਪਾਸ ਕੀਤਾ ਬਜਟ, ਕੀਤੇ ਵੱਡੇ ਐਲਾਨ



SCHOOL OF EMINENCE ADMIT CARD LINK : 11ਵੀਂ ਜਮਾਤ ਵਿੱਚ ਦਾਖ਼ਲੇ ਲਈ ਐਡਮਿਟ ਕਾਰਡ ਜਾਰੀ, ਇਸ ਲਿੰਕ ਰਾਹੀਂ ਕਰੋ ਡਾਊਨਲੋਡ




ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜੇਕਰ ਕਿਸੇ ਕਰਮਚਾਰੀ ਦੇ ਸਮੇਂ ਸਿਰ ਹਾਜ਼ਰ ਨਾ ਹੋਣ ਕਾਰਨ ਉਸਦੇ ਜੂਨੀਅਰ ਨੂੰ ਸਟੇਸ਼ਨ ਅਲਾਟ ਕਰ ਦਿੱਤਾ ਜਾਂਦਾ ਹੈ, ਤਾਂ ਇਸ ਸਬੰਧੀ ਭਵਿੱਖ ਵਿੱਚ ਕੋਈ ਇਤਰਾਜ਼ ਜਾਂ ਪ੍ਰਤੀ-ਬੇਨਤੀ ਨਹੀਂ ਵਿਚਾਰੀ ਜਾਵੇਗੀ।

ਪਦਉੱਨਤ ਹੋਏ ਸਾਰੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨੱਥੀ ਪ੍ਰਫਾਰਮੇ ਅਨੁਸਾਰ ਸਵੈ-ਘੋਸ਼ਣਾ ਪੱਤਰ ਸਮੇਤ ਆਪਣੀ ਫੋਟੋ ਨਾਲ ਲੈ ਕੇ ਹਾਜ਼ਰ ਹੋਣ।

BREAKING NEWS: ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ 2% ਵਾਧਾ


ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ 2% ਵਾਧਾ

ਨਵੀਂ ਦਿੱਲੀ 28 ਮਾਰਚ (‌ਜਾਬਸ ਆਫ ਟੁਡੇ) : ਕੇਂਦਰ ਸਰਕਾਰ ਨੇ ਅੱਜ ਕੇਂਦਰੀ ਕਰਮਚਾਰੀਆਂ ਨੂੰ ਮਿਲਣ ਵਾਲੇ ਮਹਿੰਗਾਈ ਭੱਤੇ (ਡੀਏ) ਵਿੱਚ 2% ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅੱਜ ਸ਼ੁੱਕਰਵਾਰ (28 ਮਾਰਚ) ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ। ਇਸ ਤੋਂ ਪਹਿਲਾਂ ਜੁਲਾਈ 2024 ਵਿੱਚ ਸਰਕਾਰ ਨੇ 3% ਵਾਧਾ ਕੀਤਾ ਸੀ।


ਇਸ ਵਾਧੇ ਨਾਲ ਮਹਿੰਗਾਈ ਭੱਤਾ 53% ਤੋਂ ਵੱਧ ਕੇ 55% ਹੋ ਜਾਵੇਗਾ। ਇਸਦਾ ਲਾਭ ਲਗਭਗ 50 ਲੱਖ ਕੇਂਦਰੀ ਕਰਮਚਾਰੀਆਂ ਅਤੇ 65 ਲੱਖ ਪੈਨਸ਼ਨਰਾਂ ਨੂੰ ਹੋਵੇਗਾ। ਡੀਏ ਹਰ 6 ਮਹੀਨਿਆਂ ਵਿੱਚ ਵਧਦਾ ਹੈ।


ਇਹ ਵਾਧਾ 1 ਜਨਵਰੀ 2025 ਤੋਂ ਲਾਗੂ ਹੋਵੇਗਾ। ਡੀਏ ਦੀ ਘੋਸ਼ਣਾ ਵਿੱਚ ਦੇਰੀ ਹੋਣ ਕਾਰਨ, ਵਧਿਆ ਹੋਇਆ ਡੀਏ ਅਪ੍ਰੈਲ ਦੀ ਤਨਖਾਹ ਵਿੱਚ ਪਿਛਲੇ ਤਿੰਨ ਮਹੀਨਿਆਂ (ਜਨਵਰੀ-ਮਾਰਚ 2025) ਦੇ ਬਕਾਏ ਸਮੇਤ ਸ਼ਾਮਲ ਹੋਵੇਗਾ।

873 ਡੀ.ਪੀ.ਈ. ਅਸਾਮੀਆਂ ਲਈ ਸਕਰੂਟਨੀ ਨੋਟਿਸ

 

873 ਡੀ.ਪੀ.ਈ. ਅਸਾਮੀਆਂ ਲਈ ਸਕਰੂਟਨੀ ਨੋਟਿਸ

ਸਕੂਲ ਸਿੱਖਿਆ ਵਿਭਾਗ ਵੱਲੋਂ 873 ਡੀ.ਪੀ.ਈ. ਅਸਾਮੀਆਂ ਦਾ ਵਿਗਿਆਪਨ ਮਿਤੀ 31.12.2016 ਨੂੰ ਦਿੱਤਾ ਗਿਆ ਸੀ।

ਇਸ ਭਰਤੀ ਵਿੱਚ ਅਪਲਾਈ ਕਰਨ ਦੀ ਆਖਰੀ ਮਿਤੀ 30-01-2017 ਸੀ। ਇਸ ਤੋਂ ਬਾਅਦ, ਯੋਗ ਉਮੀਦਵਾਰਾਂ ਨੂੰ ਵੱਖ-ਵੱਖ ਮਿਤੀਆਂ 'ਤੇ ਸਕਰੂਟਨੀ ਲਈ ਬੁਲਾਇਆ ਗਿਆ ਸੀ।

ਇਸੇ ਲੜੀ ਵਿੱਚ, ਜਨਰਲ ਕੈਟਾਗਰੀ ਦੇ ਉਮੀਦਵਾਰਾਂ ਨੂੰ ਮਿਤੀ 28.03.2025 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 03:00 ਵਜੇ ਤੱਕ ਦਫਤਰ ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ, ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫੇਜ਼-3 ਬੀ 1, ਐਸ.ਏ.ਐਸ. ਨਗਰ ਵਿਖੇ ਸਕਰੂਟਨੀ ਲਈ ਸੱਦਾ ਦਿੱਤਾ ਜਾਂਦਾ ਹੈ।

ਉਮੀਦਵਾਰ ਆਪਣੇ ਨਾਲ ਸਾਰੇ ਅਸਲ ਦਸਤਾਵੇਜ਼ ਲੈ ਕੇ ਆਉਣਾ ਯਕੀਨੀ ਬਣਾਉਣਗੇ।

ਲੜੀ ਨੰਬਰ ਵਿਸ਼ਾ ਸ਼੍ਰੇਣੀ ਕੱਟਆਫ
1 ਡੀ.ਪੀ.ਈ. ਜਨਰਲ 149 ਤੋਂ 145 ਅੰਕਾਂ ਵਾਲੇ ਉਮੀਦਵਾਰ


3704 MASTER CADRE APPOINTMENT LETTER : ਰਿਕਾਸਟ ਸੂਚੀਆਂ ਅਨੁਸਾਰ 29 ਮਾਰਚ ਨੂੰ ਮਿਲਣਗੇ ਨਿਯੁਕਤੀ ਪੱਤਰ

Important Notice for Master Cadre Recruitment in Punjab

The Directorate of School Education (Secondary), Punjab has released an important public notice regarding the recruitment of Master Cadre teachers.

Key Highlights:

  • Recast Selection Lists: Following a decision by the Hon'ble Punjab and Haryana High Court in Civil Writ Petition No. 4264 of 2021, the selection lists for 3704 Master Cadre posts in various subjects have been recast.
  • Appointment Letters: Newly eligible candidates in Math, Science, English, and Hindi (excluding those already joined and still eligible in the recast list) are invited to collect their appointment letters on March 29, 2025.
  • Venue: The appointment letters will be distributed at the fourth floor of the Directorate of School Education (Secondary), Punjab, Phase-8, S.A.S. Nagar.
  • Important Note: Failure to collect the appointment letter on the specified date will result in the cancellation of the candidate's claim for appointment.
  • Required Documents: Candidates must bring the following documents:
    • Proof of application
    • Proof of identity (Aadhar Card/Voter Card)
    • Self-declaration (as per the attached proforma)
  • Withdrawal of Previous Notice: The public notice dated March 24, 2025, regarding the subjects of Hindi, Punjabi, and Social Education, has been withdrawn.

All eligible candidates are advised to take note of this important announcement and attend the appointment letter distribution on the mentioned date and time.


PUNJAB BOARD CLASS 10 SCIENCE QUESTION PAPER ANSWER KEY 2025

 

Question Paper
CODE : 05 / B
Roll No .: *********
Total No. of Questions : 28
Total No. of Printed Pages : 24
SCIENCE ( Theory )
ਸਲਾਨਾ ਪਰੀਖਿਆ ਪ੍ਰਣਾਲੀ (Morning Session)
Time Allowed : 3 Hours
Maximum Marks : 80

ਨੋਟ : ( i ) ਆਪਣੀ ਉੱਤਰ - ਪੱਤਰੀ ਦੇ ਟਾਈਟਲ ਪੰਨੇ ' ਤੇ ਵਿਸ਼ਾ - ਕੋਡ / ਪੇਪਰ - ਕੋਡ ਵਾਲ਼ੇ ਖ਼ਾਨੇ ਵਿੱਚ ਵਿਸ਼ਾ-

ਕੋਡ / ਪੇਪਰ - ਕੋਡ 05 / B ਜ਼ਰੂਰ ਦਰਜ ਕਰੋ ।

( ii ) ਉੱਤਰ - ਪੱਤਰੀ ਲੈਂਦੇ ਹੀ ਇਸ ਦੇ ਪੰਨੇ ਗਿਣ ਕੇ ਦੇਖ ਲਓ ਕਿ ਇਸ ਵਿੱਚ ਟਾਈਟਲ ਸਹਿਤ 24

ਪੰਨੇ ਹਨ ਅਤੇ ਠੀਕ ਕ੍ਰਮਵਾਰ ਹਨ ।

( iii ) ਉੱਤਰ - ਪੱਤਰੀ ਵਿੱਚ ਖ਼ਾਲੀ ਪੰਨਾ / ਪੰਨੇ ਛੱਡਣ ਤੋਂ ਬਾਅਦ ਹੱਲ ਕੀਤੇ ਗਏ ਪ੍ਰਸ਼ਨ / ਪ੍ਰਸ਼ਨਾਂ ਦਾ

ਮੁਲਾਂਕਣ ਨਹੀਂ ਕੀਤਾ ਜਾਵੇਗਾ ।

( iv ) ਕੋਈ ਵਾਧੂ ਸ਼ੀਟ ਨਹੀਂ ਮਿਲੇਗੀ । ਇਸ ਲਈ ਉੱਤਰ ਢੁਕਵੇਂ ਹੀ ਲਿਖੋ ਅਤੇ ਲਿਖਿਆ ਉੱਤਰ ਨਾ

बेटे ।

( v ) ਉੱਤਰ ਸੰਖੇਪ ਵਿੱਚ ਅਤੇ ਢੁਕਵੇਂ ਹੋਣੇ ਚਾਹਿਦੇ । ਲੋੜ ਅਨੁਸਾਰ ਅੰਕਿਤ ਚਿੱਤਰ ਵੀ ਬਣਾਓ ।

( Punjabi , Hindi and English Versions )
( Punjabi Version )
X
2325
605 / B
360357
| Turn over
ਭਾਗ - ੳ
ਇੱਕ ਅੰਕ ਵਾਲੇ ਪ੍ਰਸ਼ਨ :
1 . ਹੇਠ ਦਿੱਤੇ ਬਹੁਵਿਕਲਪੀ ਪ੍ਰਸ਼ਨ ਹੱਲ ਕਰੋ : (25 x 1 = 25)
( i ) ਗੁਰਦੇ ਵਿੱਚ ਫਿਲਟਰੀਕਰਨ ਇਕਾਈਆਂ ਨੂੰ ਕੀ ਕਿਹਾ ਜਾਂਦਾ ਹੈ ?
  • ( ੳ ) ਨੇਫਰਾਨ ਉੱਤਰ: (ੳ)
  • ( ਅ ) ਬੋਮੇਨ ਕੈਪਸਿਉਲ
  • ( ੲ ) ਮਹਾਂ ਧਮਣੀ
  • ( ਸ ) ਮਹਾਂ ਸਿਰਾ
( ii ) ਫੇਫੜਿਆਂ ਵਿੱਚ ਵੱਡੀ ਮਾਤਰਾ ਵਿੱਚ ਗੈਸਾਂ ਦੀ ਅਦਲਾ ਬਦਲੀ ਕਿਸ ਰਾਹੀਂ ਹੁੰਦੀ ਹੈ ?
  • ( ੳ ) ਗਾਰਡ ਸੈੱਲ ਰਾਹੀਂ
  • ( ਅ ) ਸਟੋਮੇਟਾ ਰਾਹੀਂ
  • ( ੲ ) ਸਟੋਮਾ
  • ( ਸ ) ਐਲਵਿਓਲਾਈ ਉੱਤਰ: (ਸ)
( iii ) ਹੇਠ ਲਿਖਿਆਂ ਵਿੱਚੋਂ ਲਾਰ ਗ੍ਰੰਥੀ ਦਾ ਐਨਜ਼ਾਇਮ ਕਿਹੜਾ ਹੈ ?
  • ( ੳ ) ਇੰਸੂਲਿਨ
  • ( ਅ ) ਅਮਾਈਲੇਜ਼ ਉੱਤਰ: (ਅ)
  • ( ੲ ) ਪੇਪਸਿਨ
  • ( ਸ ) ਹਾਈਡਰੋਕਲੋਰਿਕ ਐਸਿਡ
( iv ) ਸੰਤ੍ਰਿਪਤ ਹਾਈਡ੍ਰੋਕਾਰਬਣ ਨੂੰ ਕੀ ਕਹਿੰਦੇ ਹਨ ?
  • ( ੳ ) ਐਲਕੇਨ ਉੱਤਰ: (ੳ)
  • ( ਅ ) ਐਲਕੀਨ
  • ( ੲ ) ਐਲਕਾਇਨ
  • ( ਸ ) ਐਲਕੋਹਲ
( v ) ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਜੀਵ ਪੁਨਰਜਣਨ ਵਿਧੀ ਦੁਆਰਾ ਪ੍ਰਜਣਨ ਕਰਦਾ ਹੈ ?
  • ( ੳ ) ਅਮੀਬਾ
  • ( ਅ ) ਪੈਰਾਮੀਸ਼ੀਅਮ
  • ( ੲ ) ਪਲੇਨੇਰੀਆ ਉੱਤਰ: (ੲ)
  • ( ਸ ) ਸਪਾਇਰੋਗਾਇਰਾ
( vi ) ਲਿੰਗੀ ਸੰਪਰਕ ਕਾਰਨ ਹੋਣ ਵਾਲੀਆਂ ਬਿਮਾਰੀਆਂ ਕਿਹੜੀਆਂ ਹਨ ?
  • ( ੳ ) ਗੋਨੇਰੀਆ
  • ( ਅ ) HIV - AIDS
  • ( ੲ ) ਸਿਫਲਿਸ
  • ( ਸ ) ਸਾਰੇ ਉੱਤਰ: (ਸ)
( vii ) ਇੱਕ ਛੋਟੇ ਕੱਦ ਦੇ ਜੀਨ ਵਾਲੇ ਪੌਦੇ ( tt ) ਦਾ ਪ੍ਰਜਣਨ ਲੰਬੇ ਕੱਦ ਵਾਲੇ ਪੌਦੇ ( TT ) ਨਾਲ ਕਰਵਾਉਣ ਤੇ , ਪਹਿਲੀ ਸੰਤਾਨ ਪੀੜੀ ਭਾਵ F1 ਵਿੱਚ ਪੈਦਾ ਹੋਣਗੇ ?
  • ( ੳ ) ਸਾਰੇ ਛੋਟੇ ਕੱਦ ਵਾਲੇ ਪੌਦੇ
  • ( ਅ ) ਸਾਰੇ ਲੰਬੇ ਕੱਦ ਵਾਲੇ ਪੌਦੇ ਉੱਤਰ: (ਅ)
  • ( ੲ ) ਛੋਟੇ ਅਤੇ ਲੰਬੇ ਕੱਦ ਵਾਲੇ ਪੌਦੇ 3 : 1 ਅਨੁਪਾਤ ਵਿੱਚ
  • ( ਸ ) ਲੰਬੇ ਅਤੇ ਛੋਟੇ ਕੱਦ ਵਾਲੇ ਪੌਦੇ 3 : 1 ਅਨੁਪਾਤ ਵਿੱਚ
( viii ) ਡਾਕਟਰ ਟੁੱਟੀ ਹੋਈ ਹੱਡੀ ਨੂੰ ਜੋੜਨ ਲਈ ਵਰਤਦੇ ਹਨ ?
  • ( ੳ ) ਕੈਲਸੀਅਮ ਕਾਰਬੋਨੇਟ
  • ( ਅ ) ਜਿਪਸਮ
  • ( ੲ ) ਪਲਾਸਟਰ ਆਫ ਪੈਰਿਸ ਉੱਤਰ: (ੲ)
  • ( ਸ ) ਕੈਲਸੀਅਮ ਆਕਸਾਈਡ
( ix ) ਹੇਠ ਲਿਖਿਆਂ ਵਿੱਚੋਂ ਕਿਹੜਾ ਐਂਟਐਸਿਡ ਬਦਹਜ਼ਮੀ ਦਾ ਇਲਾਜ ਲਈ ਵਰਤਿਆ ਜਾਂਦਾ ਹੈ ?
  • ( ੳ ) ਮੈਗਨੀਸ਼ੀਅਮ ਹਾਈਡ੍ਰੋਕਸਾਈਡ ਉੱਤਰ: (ੳ)
  • ( ਅ ) ਸੋਡੀਅਮ ਹਾਈਡ੍ਰੋਕਸਾਈਡ
  • ( ੲ ) ਪੋਟਾਸ਼ੀਅਮ ਹਾਈਡ੍ਰੋਕਸਾਈਡ
  • ( ਸ ) ਅਮੋਨਿਅਮ ਹਾਈਡ੍ਰੋਕਸਾਈਡ
( x ) ਕਿਰਿਆਸ਼ੀਲਤਾ ਲੜੀ ਵਿੱਚ ਸੱਭ ਤੋਂ ਘੱਟ ਕਿਰਿਆਸ਼ੀਲ ਧਾਤ ਕਿਹੜੀ ਹੈ ?
  • ( ੳ ) ਜਿਸਤ
  • ( ਅ ) ਸੋਨਾ ( Gold ) ਉੱਤਰ: (ਅ)
  • ( ੲ ) ਕੈਲਸ਼ੀਅਮ
  • ( ਸ ) ਪੋਟਾਸ਼ੀਅਮ
( xi ) ਜਦ R1, R2, R3 ਤਿੰਨ ਪ੍ਰਤੀਰੋਧਾਂ ਨੂੰ ਲੜੀ ਵਿੱਚ ਜੋੜਦੇ ਹਾਂ ਤਾਂ ਬਿਜਲਈ ਧਾਰਾ ਸਰਕਟ ਦੇ ਹਰ ਭਾਗ ਵਿੱਚ :
  • ( ੳ ) ਤਿੰਨਾਂ ਵਿੱਚੋਂ ਬਰਾਬਰ ਮਾਤਰਾ ਵਿੱਚ ਨਿਕਲਦੀ ਹੈ ਉੱਤਰ: (ੳ)
  • ( ਅ ) ਕੇਵਲ R1 ਵਿੱਚੋਂ
  • ( ੲ ) ਕੇਵਲ R2 ਵਿੱਚੋਂ
  • ( ਸ ) ਕੇਵਲ R3 ਵਿੱਚੋਂ
( xii ) V = IR ਨਿਯਮ ਕਿਸਨੇ ਦਿੱਤਾ ?
  • ( ੳ ) ਫੈਰਾਡੇ
  • ( ਅ ) ਵਾਟ
  • ( ੲ ) ਓਹਮ ਉੱਤਰ: (ੲ)
  • ( ਸ ) ਕੁਲਾਮ
( xiii ) ਕਿਹੜੇ ਸੂਖਮਜੀਵ ਮਰੇ ਜੀਵਾਂ ਦੇ ਅਵਸ਼ੇਸਾਂ ਦਾ ਵਿਘਟਨ ਕਰਦੇ ਹਨ ?
  • ( ੳ ) ਜੀਵਾਣੂ ਅਤੇ ਉੱਲੀ ਉੱਤਰ: (ੳ)
  • ( ਅ ) ਡੱਡੂ
  • ( ੲ ) ਲੇਮੜ
  • ( ਸ ) ਬਿੱਲੀ
( xiv ) UNEP ਦਾ ਪੂਰਾ ਨਾਂ ਕੀ ਹੈ ?
  • ( ੳ ) ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਉੱਤਰ: (ੳ)
  • ( ਅ ) ਸੰਯੁਕਤ ਰਾਸ਼ਟਰ ਊਰਜਾ ਪ੍ਰੋਗਰਾਮ
  • ( ੲ ) ਸੰਯੁਕਤ ਰਾਸ਼ਟਰ ਐਮਰਜੈਂਸੀ ਪ੍ਰੋਗਰਾਮ
  • ( ਸ ) ਸੰਯੁਕਤ ਰਾਸ਼ਟਰ ਅੰਗਰੇਜ਼ੀ ਪ੍ਰੋਗਰਾਮ
( xv ) ਅਵਤਲ ਦਰਪਣ ਦੁਆਰਾ ਬਣਾਏ ਪ੍ਰਤੀਬਿੰਬ ਦਾ ਆਕਾਰ ਕਿਸ ਤਰ੍ਹਾਂ ਹੋਵੇਗਾ ਜੇਕਰ ਵਸਤੂ ਅਨੰਤ 'ਤੇ ਹੋਵੇ ?
  • ( ੳ ) ਬਹੁਤ ਵੱਡਾ
  • ( ਅ ) ਬਰਾਬਰ ਆਕਾਰ ਦਾ
  • ( ੲ ) ਬਹੁਤ ਛੋਟਾ ਉੱਤਰ: (ੲ)
  • ( ਸ ) ਵੱਡਾ
( xvi ) ਲੇਂਜ ਦੀ ਸ਼ਕਤੀ ਦੀ S. I. ਇਕਾਈ ਦੱਸੋ ?
  • ( ੳ ) ਮੀਟਰ
  • ( ਅ ) ਸੈਂਟੀਮੀਟਰ
  • ( ੲ ) ਡਾਇਓਪਟਰ ਉੱਤਰ: (ੲ)
  • ( ਸ ) ਵਾਟ
( xvii ) 2FeSO4 ( s ) → ______ + Fe2O3 ( s ) + SO2 ( g ) + SO3 ( g ) ਉਪਰੋਕਤ ਸਮੀਕਰਨ ਕਿਸ ਪ੍ਰਕਾਰ ਦੀ ਰਸਾਇਣਿਕ ਕਿਰਿਆ ਹੈ ?
  • ( ੳ ) ਸੰਯੋਜਨ ਕਿਰਿਆ
  • ( ਅ ) ਅਪਘਟਨ ਕਿਰਿਆ ਉੱਤਰ: (ਅ)
  • ( ੲ ) ਵਿਸਥਾਪਨ ਕਿਰਿਆ
  • ( ਸ ) ਦੋਹਰੀ ਵਿਸਥਾਪਨ ਕਿਰਿਆ
( xviii ) ਸਾਡੇ ਸਰੀਰ ਵਿੱਚ ਹੋ ਰਹੀ ਕਿਹੜੀ ਕਿਰਿਆ ਤਾਪ ਨਿਕਾਸੀ ਕਿਰਿਆ ਹੁੰਦੀ ਹੈ ?
  • ( ੳ ) ਮਲ - ਨਿਕਾਸ ਕਿਰਿਆ
  • ( ਅ ) ਸਾਹ ਕਿਰਿਆ ਉੱਤਰ: (ਅ)
  • ( ੲ ) ਪਾਚਣ
  • ( ਸ ) ਦਿਲ ਦਾ ਧੜਕਣਾ
( xix ) ਅੱਖ ਦੇ ਲੈਂਜ਼ ਦੀ ਫੋਕਸ ਦੂਰੀ ਵਿੱਚ ਤਬਦੀਲੀ ਕਿਸ ਕਾਰਨ ਹੁੰਦੀ ਹੈ ?
  • ( ੳ ) ਪੁਤਲੀ
  • ( ਅ ) ਆਇਰਿਸ
  • ( ੲ ) ਸੀਲੀਅਰੀ ਪੇਸ਼ੀ ਉੱਤਰ: (ੲ)
  • ( ਸ ) ਰੈਟਿਨਾ
( XX ) ਨਿਕਟ ਦ੍ਰਿਸ਼ਟੀ ਦੋਸ਼ ਕਿਸ ਦੁਆਰਾ ਠੀਕ ਕੀਤਾ ਜਾ ਸਕਦਾ ਹੈ ?
  • ( ੳ ) ਉੱਤਲ ਲੈਂਜ਼
  • ( ਅ ) ਸਿਲੈਂਡਰਿਕਲ ਲੈੱਨਜ਼
  • ( ੲ ) ਅਵਤਲ ਲੈਂਜ਼ ਉੱਤਰ: (ੲ)
  • ( ਸ ) ਦੋ - ਫੋਕਸੀ ਲੈੱਨਜ਼
ਭਾਗ - ਅ
ਦੋ ਅੰਕ ਵਾਲੇ ਪ੍ਰਸ਼ਨ (ਕੋਈ 11 ਪ੍ਰਸ਼ਨ ਹੱਲ ਕਰੋ)                                                                                                                                    11x2 = 22
21 . ਹੇਠ ਲਿਖਿਆਂ ਦਾ ਮਿਲਾਨ ਕਰੋ :
ਕਾਲਮ (ੳ)
( i ) ਸੁਖਮਨਾ ਨਾੜੀ
( ii ) ਸੱਜਾ ਹੱਥ ਅੰਗੂਠਾ ਨਿਯਮ
( iii ) ਇੰਸੂਲਿਨ
( iv ) ਗਲਵੈਨੀਕਰਨ
( v ) ਚੁੰਬਕੀ ਬਲ ਰੇਖਾਵਾਂ
ਕਾਲਮ (ਅ)
1. ਲੰਬਾ
2. ਚੁੰਬਕ
3. ਜਿੰਕ ਦੀ ਪਰਤ ਚੜਾਉਣਾ
4. ਮੈਕਸਵੈਲ ਕਾਰਕ ਸਕਰੂ ਨਿਯਮ
5. ਐਡਰੀਨਲ ਗ੍ਰੰਥੀ
(xxi) Galvanisation - Deposition of Zinc (xxii) Right Hand Thumb Rule - Magnetic line of forces (xxiii) Insulin - Pancreas (xxiv) Reflex Arc - Spinal Cord (xxv) Magnet - Maxwell Cork Screw Rule
ਕਾਲਮ (ੳ) ਕਾਲਮ (ਅ)
(xxi) ਗਲਵੈਨੀਕਰਨ - ਜਿੰਕ ਦੀ ਪਰਤ ਚੜ੍ਹਾਉਣਾ
(xxii) ਸੱਜਾ ਹੱਥ ਅੰਗੂਠਾ ਨਿਯਮ - ਚੁੰਬਕੀ ਬਲ ਰੇਖਾਵਾਂ
(xxiii) ਇੰਸੁਲਿਨ - ਲੁੱਬਾ
(xxiv) ਰੀਫਲੈਕਸ ਆਰਕ - ਸੁਖਮਨਾ ਨਾੜੀ
(xxv) ਚੁੰਬਕ - ਮੈਕਸਵੇਲ ਕਾਰਕ ਸਕਰੂ ਨਿਯਮ
ਕਾਲਮ (ੳ) ਕਾਲਮ (ਅ)
(xxi) ਗਲਵੈਨੀਕਰਨ - ਜਿੰਕ ਦੀ ਪਰਤ ਚੜ੍ਹਾਉਣਾ
(xxii) ਸੱਜਾ ਹੱਥ ਅੰਗੂਠਾ ਨਿਯਮ - ਚੁੰਬਕੀ ਬਲ ਰੇਖਾਵਾਂ
(xxiii) ਇੰਸੁਲਿਨ - ਲੁੱਬਾ
(xxiv) ਰੀਫਲੈਕਸ ਆਰਕ - ਸੁਖਮਨਾ ਨਾੜੀ
(xxv) ਚੁੰਬਕ - ਮੈਕਸਵੇਲ ਕਾਰਕ ਸਕਰੂ ਨਿਯਮ
ਪ੍ਰਸ਼ਨ ਪੱਤਰ
ਭਾਗ - ਅ
ਦੋ ਅੰਕ ਵਾਲੇ ਪ੍ਰਸ਼ਨ (ਕੋਈ 11 ਪ੍ਰਸ਼ਨ ਹੱਲ ਕਰੋ) 11x2 = 22
ਧਾਤ ਨਾਲ ਤੇਜ਼ਾਬ ਦੀ ਪ੍ਰਤੀਕਿਰਿਆ ਹੋਣ ਤੇ ਕਿਹੜੀ ਗੈਸ ਪੈਦਾ ਹੁੰਦੀ ਹੈ? ਉਦਾਹਰਣ ਸਹਿਤ ਲਿਖੋ।
ਸਾਡੇ ਮਿਹਦੇ ਵਿੱਚ ਤੇਜ਼ਾਬ ਦੇ ਕੋਈ ਦੋ ਕੰਮ ਦੱਸੋ?
ਸਮਜਾਤੀ ਲੜੀ ਕੀ ਹੁੰਦੀ ਹੈ? ਇਕ ਉਦਾਹਰਣ ਦੱਸੋ।
ਮੈਂਡਲ ਦੇ ਪ੍ਰਯੋਗ ਤੋਂ ਕਿਵੇਂ ਪਤਾ ਲੱਗਿਆ ਕਿ ਲੱਛਣ ਪ੍ਰਭਾਵੀ ਅਤੇ ਅਪ੍ਰਭਾਵੀ ਹੁੰਦੇ ਹਨ?
ਪਾਤ ਨਾਲ ਤੇਜ਼ਾਬ ਦੀ ਪ੍ਰਤੀਕਿਰਿਆ ਹੋਣ ਤੇ ਕਿਹੜੀ ਗੈਸ ਪੈਦਾ ਹੁੰਦੀ ਹੈ? ਉਦਾਹਰਣ ਸਹਿਤ ਲਿਖੋ।
ਆਇਓਡੀਨ ਯੁਕਤ ਲੂਣ ਦੇ ਉਪਯੋਗ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ?
ਚੁੰਬਕੀ ਖੇਤਰ ਰੇਖਾਵਾਂ ਦੇ ਕੋਈ ਦੋ ਗੁਣ ਲਿਖੋ?
ਸਾਡੇ ਦੁਆਰਾ ਪੈਦਾ ਜੈਵ ਅਵਿਘਟਨਸ਼ੀਲ ਕਚਰੇ ਤੋਂ ਪੈਦਾ ਕੋਈ ਦੋ ਮੁਸ਼ਕਿਲਾਂ ਲਿਖੋ?
ਓਜੋਨ ਪਰਤ ਦੀ ਹਾਨੀ ਸਾਡੇ ਲਈ ਚਿੰਤਾ ਦਾ ਵਿਸ਼ਾ ਕਿਉਂ ਹੈ?
ਪ੍ਰਸ਼ਨ ਪੱਤਰ
ਘਰੇਲੂ ਬਿਜਲਈ ਸਰਕਟ ਵਿੱਚ ਓਵਰ ਲੋਡਿੰਗ ਦੇ ਬਚਾਓ ਲਈ ਕੋਈ ਦੋ ਸਾਵਧਾਨੀਆਂ ਲਿਖੋ ? 2
ਗੈਸਾਂ ਦੇ ਵਟਾਂਦਰੇ ਲਈ ਵਧੇਰੇ ਖੇਤਰਫਲ ਪ੍ਰਾਪਤ ਕਰਨ ਲਈ ਮਨੁੱਖੀ ਫੇਫੜਿਆਂ ਦੀ ਬਣਤਰ ਵਿੱਚ ਕੀ ਖਾਸ ਗੁਣ ਹੈ ? 2
ਉਸ ਰਸਾਇਣ ਦਾ ਨਾਂ ਦੱਸੋ ਜੋ ਕਲੋਰੀਨ ਨਾਲ ਕਿਰਿਆ ਕਰਕੇ ਰੰਗਕਾਟ ਪਾਊਡਰ ਪੈਦਾ ਕਰਦੀ ਹੈ ? ਰੰਗਕਾਟ ਦਾ ਇੱਕ ਉਪਯੋਗ ਵੀ ਲਿਖੋ ? 1 + 1 = 2
ਹਵਾ ਵਿੱਚ ਜਾਂਦੀ ਇੱਕ ਕਿਰਨ ਪਾਣੀ ਵਿੱਚ ਤਿਰਛੀ ਪ੍ਰਵੇਸ਼ ਕਰਦੀ ਹੈ । ਕੀ ਇਹ ਲੰਬ ਵੱਲ ਝੁਕੇਗੀ ਜਾਂ ਲੰਬ ਤੋਂ ਦੂਰ ਹਟੇਗੀ ? ਦੱਸੋ ਕਿਉਂ ? 1 + 1 = 2
ਜਦੋਂ ਲੋਹੇ ਦੀ ਮੇਖ ਨੂੰ ਕਾਂਪਰ ਸਲਫੇਟ ਦੇ ਘੋਲ ਵਿੱਚ ਡੁਬੋਇਆ ਜਾਂਦਾ ਹੈ ਤਾਂ ਘੋਲ ਦਾ ਰੰਗ ਕਿਉਂ ਬਦਲ ਜਾਂਦਾ ਹੈ ? 2
ਕਿਸੇ ਪੁਲਾੜ ਯਾਤਰੀ ਨੂੰ ਆਕਾਸ਼ ਨੀਲੇ ਦੀ ਥਾਂ ਕਾਲਾ ਕਿਉਂ ਪ੍ਰਤੀਤ ਹੁੰਦਾ ਹੈ ? 2
ਸਾਡੇ ਸਰੀਰ ਵਿੱਚ ਹੀਮੋਗਲੋਬਿਨ ਦੀ ਘਾਟ ਦੇ ਕੋਈ ਦੋ ਸਿੱਟੇ ਦੱਸੋ ? 2
ਭਾਗ - ੲ
ਤਿੰਨ ਅੰਕਾਂ ਵਾਲੇ ਪ੍ਰਸ਼ਨ ( ਕੋਈ 6 ਪ੍ਰਸ਼ਨ ਹੱਲ ਕਰੋ ) : 6x3 = 18
ਸਤਰੰਗੀ ਪੀਂਘ ਅਸਮਾਨ ਵਿੱਚ ਕਿਵੇਂ ਬਣਦੀ ਹੈ ? 3
ਪੈਨਟੇਨ ਦੇ ਬਣਤਰੀ ਸਮਅੰਗਕ ਬਣਾਓ ? 3
ਅਹਾਰੀ ਪੱਧਰ ਕੀ ਹੈ ? ਕੀ ਹੋਵੇਗਾ ਜੇ ਅਸੀਂ ਇਕ ਅਹਾਰੀ ਪੱਧਰ ਦੇ ਸਾਰੇ ਜੀਵਾਂ ਨੂੰ ਮਾਰ ਦੇਈਏ ? 1 + 2 = 3
ਪੌਦਾ ਹਾਰਮੋਨ ਕੀ ਹੈ ? ਕਿਹੜਾ ਹਾਰਮੋਨ ਪੌਦਿਆਂ ਦੇ ਵਾਧੇ ਲਈ ਅਤੇ ਕਿਹੜਾ ਵਾਧੇ ਦੀ ਗਤੀ ਘੱਟ ਕਰਨ ਨੂੰ ਉਤੇਜਿਤ ਕਰਦਾ ਹੈ ? 1 + 1 + 1 = 3
ਇਕ ਨਿਊਰਾਨ ਦੀ ਲੇਬਲ ਕੀਤੀ ਰਚਨਾ ਦਰਸਾਓ ? 3
ਵਿੱਚ ਨਿਸ਼ੇਚਨ ਦੀ ਸੰਖੇਪ ਜਾਣਕਾਰੀ ਦਿਓ ? 3
ਪ੍ਰਸ਼ਨ ਪੱਤਰ
ਕੀ ਹੁੰਦਾ ਹੈ ਜਦੋਂ ਤੇਲ ਯੁਕਤ ਖਾਧ ਸਮਗਰੀ ਨੂੰ ਲੰਬੇ ਸਮੇਂ ਤੱਕ ਰੱਖਿਆ ਜਾਂਦਾ ਹੈ ? ਚਿਪਸ ਦੇ ਲਿਫਾਫੇ ਵਿੱਚ ਕਿਹੜੀ ਗੈਸ ਭਰੀ ਹੁੰਦੀ ਹੈ ਅਤੇ ਕਿਉਂ ? 1 + 1 + 1 = 3
ਦੂਰ ਦ੍ਰਿਸ਼ਟੀ ਦੋਸ਼ ਕੀ ਹੁੰਦਾ ਹੈ ? ਦੋ ਕਾਰਨ ਲਿਖੋ । 1 + 2 = 3
15 cm ਫੋਕਸ ਦੂਰੀ ਦੇ ਕਿਸੇ ਉੱਤਲ ਦਰਪਣ ਤੋਂ ਕੋਈ ਵਸਤੂ 10 cm ਦੂਰੀ ਉੱਤੇ ਰੱਖੀ ਗਈ ਹੈ ? ਪ੍ਰਤੀਬਿੰਬ ਦੀ ਸਥਿਤੀ ਅਤੇ ਪ੍ਰਕਰਿਤੀ ਪਤਾ ਕਰੋ ? 2 + 1 = 3
ਅਪਘਟਨ ਕਿਰਿਆ ਕੀ ਹੈ ? ਸੰਤੁਲਿਤ ਰਸਾਇਣਿਕ ਸਮੀਕਰਨ ਸਹਿਤ ਦਰਸਾਓ । 1 + 2 = 3
ਪਿਊਬਰਟੀ ਸਮੇਂ ਲੜਕੀਆਂ ਦੇ ਸਰੀਰ ਵਿੱਚ ਆਉਣ ਵਾਲੇ ਕੋਈ ਪੰਜ ਪਰਿਵਰਤਨਾਂ ਬਾਰੇ ਲਿਖੋ । 5
ਭਾਗ - ਸ
ਪੰਜ ਅੰਕਾਂ ਵਾਲੇ ਪ੍ਰਸ਼ਨ : 5 x 3 = 15
ਗਰਭ ਨਿਰੋਧਨ ਦੀਆਂ ਤਿੰਨ ਵਿਧੀਆਂ ਬਾਰੇ ਲਿਖੋ । ਗਰਭ ਨਿਰੋਧਕ ਢੰਗ ਅਪਣਾਉਣ ਦੇ ਕੋਈ ਦੋ ਕਾਰਨ ਵੀ ਲਿਖੋ । 3 + 2 = 5
ਧਾਤਾਂ ਅਤੇ ਅਧਾਤਾਂ ਵਿੱਚ ਤਿੰਨ ਭੌਤਿਕ ਅਤੇ ਦੋ ਰਸਾਇਣਿਕ ਗੁਣਾਂ ਦੇ ਅਧਾਰ ਤੇ ਅੰਤਰ ਸਪਸ਼ਟ ਕਰੋ । 3 + 2 = 5
27. (ੳ) ਇਹਨਾਂ ਪ੍ਰਤਿਕਿਰਿਆਵਾਂ ਲਈ ਸਮੀਕਰਨ ਲਿਖੋ :
(i) ਕੈਲਸ਼ੀਅਮ ਦੀ ਪਾਣੀ ਨਾਲ 1 + 1 + 1 = 3
(ii) ਪੋਟਾਸ਼ੀਅਮ ਦੀ ਪਾਣੀ ਨਾਲ
(iii) ਆਇਰਨ ਦੀ ਭਾਫ਼ ਨਾਲ
ਜਾਂ
(ਅ) ਆਕਸੀਜਨ ਦੀ ਇਲੈਕਟਰਾਨੀ ਬਿੰਦੂ ਰਚਨਾ ਲਿਖੋ । 2
ਸਾਡੇ ਆਮ ਤੌਰ 'ਤੇ ਖਾਣੇ ਵਿੱਚ ਆਇਓਡੀਨ ਯੁਕਤ ਲੂਣ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ ? ਇਸਦੇ ਦੋ ਮਹੱਤਵ ਦੱਸੋ । 3 + 2 = 5
Question Paper

Question Paper

(English Version)

Instructions:

  • You must write the subject code/paper code 05/B in the box provided on the title page of your answer book.
  • Make sure that the answer book contains 24 pages (including the title page) and is properly serialled.
  • Questions attempted after leaving blank pages in the answer book will not be evaluated.
  • No extra sheet will be given. Write suitable answers and do not strike the written answer.
  • Answers should be brief and to the point. Draw labelled diagrams where required.

PART-A

One Mark Questions - Multiple Choice Questions

1. What is the filtration unit of kidneys?
(a) Nephron
(b) Bowman's Capsule
(c) Aorta
(d) Vena Cava
Answer: (a) Nephron
2. Where does the exchange of gases take place in lungs?
(a) In guard cells
(b) Stomata
(c) Stroma
(d) Alveoli
Answer: (d) Alveoli
3. Salivary glands contain which type of enzyme?
(a) Insulin
(b) Amylase
(c) Pepsin
(d) Hydrochloric acid
Answer: (b) Amylase
4. Saturated hydrocarbons are called:
(a) Alkane
(b) Alkene
(c) Alkyne
(d) Alcohol
Answer: (a) Alkane
5. Which of the following organisms reproduces by regeneration?
(a) Amoeba
(b) Paramecium
(c) Planaria
(d) Spirogyra
Answer: (c) Planaria
6. Among the following, which are the sexually transmitted diseases?
(a) HIV-AIDS
(b) Gonorrhoea
(c) Syphilis
(d) All
Answer: (d) All
7. What will be F₁ progeny if a plant having two short genes (tt) crosses with another plant having two tall genes (TT)?
(a) All plants are short
(b) All plants are tall
(c) Short plants and tall plants in the ratio of 3:1
(d) Tall plants and short plants in the ratio of 3:1
Answer: (b) All plants are tall
8. What do doctors use for plastering fractured bones?
(a) Calcium Carbonate
(b) Gypsum
(c) Plaster of Paris
(d) Calcium Oxide
Answer: (c) Plaster of Paris
9. Which antacid is used for treatment of acidity?
(a) Magnesium Hydroxide
(b) Sodium Hydroxide
(c) Potassium Hydroxide
(d) Ammonium Hydroxide
Answer: (a) Magnesium Hydroxide
10. Which is the least reactive metal in the reactivity series?
(a) Zinc
(b) Gold
(c) Calcium
(d) Potassium
Answer: (b) Gold
11. When three resistors R₁, R₂, R₃ are connected in series, the current passing through them is:
(a) Same current flows in all three
(b) Current flows only in R₁
(c) Current flows only in R₂
(d) Current flows only in R₃
Answer: (a) Same current flows in all three
12. V ∝ I law is given by:
(a) Faraday
(b) Watt
(c) Ohm
(d) Coulomb
Answer: (c) Ohm
13. Which micro-organisms decompose the dead remains of plants and animals?
(a) Bacteria and fungi
(b) Frog
(c) Fox
(d) Insects
Answer: (a) Bacteria and fungi
14. UNEP stands for:
(a) United Nations Environment Programme
(b) United Nations Energy Programme
(c) United Nations Emergency Programme
(d) United Nations English Programme
Answer: (a) United Nations Environment Programme
15. What will be the size of an image formed by a concave mirror if the object is at infinity?
(a) Highly Enlarged
(b) Same size
(c) Highly diminished
(d) Enlarged
Answer: (c) Highly diminished
16. What is the S.I. unit of power of a lens?
(a) Metre
(b) Centimetre
(c) Dioptre
(d) Watt
Answer: (c) Dioptre
17. 2FeSO₄ (s) → Fe₂O₃ (s) + SO₂ (g) + SO₃ (g). What type of chemical reaction is shown in the above equation?
(a) Combination reaction
(b) Decomposition reaction
(c) Displacement reaction
(d) Double displacement reaction
Answer: (b) Decomposition reaction
18. Which process in our body is exothermic in nature?
(a) Excretion
(b) Respiration
(c) Digestion
(d) Heart Beat
Answer: (b) Respiration
19. Who is responsible for the change in focal length of an eye lens?
(a) Pupil
(b) Iris
(c) Ciliary muscles
(d) Retina
Answer: (c) Ciliary muscles
20. Myopic eye can be corrected by:
(a) Convex lens
(b) Cylindrical lens
(c) Concave lens
(d) Bi-focal lens
Answer: (c) Concave lens

ETT TO HT PROMOTION LUDHIANA 2025 : ਈਟੀਟੀ ਤੋਂ ਹੈੱਡ ਟੀਚਰ ਦੀ ਪਦਉੱਨਤੀ ਲਈ ਸਟੇਸ਼ਨ ਦੀ ਚੋਣ ਰੱਦ

 ## ਲੁਧਿਆਣਾ ਸਿੱਖਿਆ ਵਿਭਾਗ ਵੱਲੋਂ ਈਟੀਟੀ ਤੋਂ ਹੈੱਡ ਟੀਚਰ ਦੀ ਪਦਉੱਨਤੀ ਲਈ ਸਟੇਸ਼ਨ ਦੀ ਚੋਣ ਰੱਦ


**ਲੁਧਿਆਣਾ, 27 ਮਾਰਚ:** ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਲੁਧਿਆਣਾ ਵੱਲੋਂ ਈਟੀਟੀ ਤੋਂ ਹੈੱਡ ਟੀਚਰ ਦੀ ਪਦਉੱਨਤੀ ਲਈ ਸਟੇਸ਼ਨ ਦੀ ਚੋਣ ਸਬੰਧੀ 27-03-2025 ਨੂੰ ਰੱਖਿਆ ਗਿਆ ਸਮਾਂ ਤਕਨੀਕੀ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ ਵੱਲੋਂ ਜਾਰੀ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਇਸ ਦਫ਼ਤਰ ਦੇ ਪਹਿਲੇ ਪੱਤਰ ਨੰਬਰ ਅ -6 / ਐ : ਸਿ : / 202582096 ਮਿਤੀ 26-03-2025 ਰਾਹੀਂ ਇਸ ਸਬੰਧੀ ਤਜਵੀਜ਼ ਜਾਰੀ ਕੀਤੀ ਗਈ ਸੀ ਅਤੇ 27-03-2025 ਨੂੰ ਸਮਾਂ ਨਿਸ਼ਚਿਤ ਕੀਤਾ ਗਿਆ ਸੀ। ਪਰ ਹੁਣ ਤਕਨੀਕੀ ਕਾਰਨਾਂ ਕਰਕੇ ਉਕਤ ਹਵਾਲਾ ਪੱਤਰ ਰੱਦ ਕੀਤਾ ਜਾਂਦਾ ਹੈ।


ਇਸ ਸੰਬੰਧੀ ਅਗਲੀ ਜਾਣਕਾਰੀ ਵਿਭਾਗ ਵੱਲੋਂ ਜਲਦੀ ਹੀ ਜਾਰੀ ਕੀਤੀ ਜਾਵੇਗੀ।


ਸਿੱਖਿਆ ਵਿਭਾਗ ਵਿੱਚ ਇੱਕ ਅਪ੍ਰੈਲ ਨੂੰ 2500 ਈਟੀਟੀ ਅਧਿਆਪਕ ਸ਼ਾਮਲ ਹੋਣਗੇ - ਸਿੱਖਿਆ ਮੰਤਰੀ

 ## ਪੰਜਾਬ ਸਿੱਖਿਆ ਵਿਭਾਗ ਵਿੱਚ ਇੱਕ ਅਪ੍ਰੈਲ ਨੂੰ 2500 ਈਟੀਟੀ ਅਧਿਆਪਕ ਸ਼ਾਮਲ ਹੋਣਗੇ


**ਚੰਡੀਗੜ੍ਹ 27 ਮਾਰਚ 2025 ( ਜਾਬਸ ਆਫ ਟੁਡੇ) ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਇੱਕ ਅਪ੍ਰੈਲ ਨੂੰ 2500 ਨਵੇਂ ਈਟੀਟੀ (ਐਲੀਮੈਂਟਰੀ ਟੀਚਰ ਟ੍ਰੇਨਿੰਗ) ਅਧਿਆਪਕ ਸ਼ਾਮਲ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ।



ਇਸ ਸਬੰਧੀ ਸਵਾਲ ਵਿਧਾਇਕ ਇਸ਼ਾਂਕ ਚੱਬੇਵਾਲ ਵੱਲੋਂ ਪੁੱਛਿਆ ਗਿਆ ਸੀ। ਸਿੱਖਿਆ ਮੰਤਰੀ ਨੇ ਦੱਸਿਆ ਕਿ ਇਹਨਾਂ 2500 ਅਧਿਆਪਕਾਂ ਵਿੱਚੋਂ 700 ਅਧਿਆਪਕ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿੱਚ ਤਾਇਨਾਤ ਕੀਤੇ ਜਾਣਗੇ।

WATCH LIVE HERE 


ਸਿੱਖਿਆ ਮੰਤਰੀ ਨੇ ਅੱਗੇ ਦੱਸਿਆ ਕਿ ਚੱਬੇਵਾਲ ਹਲਕੇ ਵਿੱਚ ਪਹਿਲਾਂ ਅਧਿਆਪਕਾਂ ਦੀ ਕਮੀ ਸੀ। ਪਿਛਲੇ ਸਾਲ ਜਦੋਂ ਰਾਜ ਕੁਮਾਰ ਚੱਬੇਵਾਲ ਵਿਧਾਇਕ ਸਨ ਤਾਂ ਉਹਨਾਂ ਨੇ ਵੀ ਇਹ ਮੁੱਦਾ ਉਠਾਇਆ ਸੀ।


ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਵੀ ਸਵੀਕਾਰ ਕੀਤਾ ਕਿ ਸੂਬੇ ਦੇ 119 ਪ੍ਰਾਇਮਰੀ ਸਕੂਲਾਂ ਵਿੱਚ ਅਜੇ ਵੀ ਅਧਿਆਪਕਾਂ ਦੇ ਅਹੁਦੇ ਖਾਲੀ ਹਨ। ਉਹਨਾਂ ਨੇ ਭਰੋਸਾ ਦਿਵਾਇਆ ਕਿ ਵਿਭਾਗ ਇਹਨਾਂ ਖਾਲੀ ਅਸਾਮੀਆਂ ਨੂੰ ਵੀ ਜਲਦ ਭਰਨ ਲਈ ਕਾਰਵਾਈ ਕਰ ਰਿਹਾ ਹੈ।

ਇਸ ਭਰਤੀ ਨਾਲ ਸੂਬੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਾਪਤ ਹੋ ਸਕੇਗੀ।

SERVICE BOOK : ਪੰਜਾਬ ਸਰਕਾਰ ਵੱਲੋਂ ਸੇਵਾ ਪੱਤਰੀ ਦੀ ਕਾਪੀ ਉਪਲਬਧ ਕਰਵਾਉਣ ਸਬੰਧੀ ਨਵਾਂ ਨੋਟੀਫਿਕੇਸ਼ਨ ਜਾਰੀ

 **ਪੰਜਾਬ ਸਰਕਾਰ ਵੱਲੋਂ ਸੇਵਾ ਪੱਤਰੀ ਦੀ ਕਾਪੀ ਉਪਲਬਧ ਕਰਵਾਉਣ ਸਬੰਧੀ ਨਵਾਂ ਨੋਟੀਫਿਕੇਸ਼ਨ ਜਾਰੀ**


**ਚੰਡੀਗੜ੍ਹ, 26 ਮਾਰਚ (ਜਾਬਸ ਆਫ ਟੁਡੇ) ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਅਨੁਸਾਰ ਸਾਰੇ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰ ਹੁਣ ਸਾਲ ਵਿੱਚ ਇੱਕ ਵਾਰ ਆਪਣੀ ਸੇਵਾ ਪੱਤਰੀ ਦੀ ਸਰਟੀਫਾਈਡ ਕਾਪੀ ਪ੍ਰਾਪਤ ਕਰ ਸਕਦੇ ਹਨ।


ਇਸ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਕਰਮਚਾਰੀ ਆਪਣੀ ਨਿੱਜੀ ਰਿਕਾਰਡ ਲਈ ਪੰਜ ਰੁਪਏ ਪ੍ਰਤੀ ਪੇਜ ਦੇ ਹਿਸਾਬ ਨਾਲ ਇਹ ਕਾਪੀ ਪ੍ਰਾਪਤ ਕਰ ਸਕਦੇ ਹਨ। ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਲਈ, ਸੇਵਾ ਪੱਤਰੀ ਦੀ ਸਰਟੀਫਾਈਡ ਕਾਪੀ ਪ੍ਰਾਪਤ ਕਰਨ ਲਈ ਕੁੱਲ ਫੀਸ 200 ਰੁਪਏ ਹੋਵੇਗੀ।



ਇਹ ਕਦਮ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਸੇਵਾ ਰਿਕਾਰਡ ਤੱਕ ਆਸਾਨੀ ਨਾਲ ਪਹੁੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਇਸ ਨੋਟੀਫਿਕੇਸ਼ਨ ਨਾਲ ਕਰਮਚਾਰੀਆਂ ਨੂੰ ਆਪਣੀ ਸੇਵਾ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਹੂਲਤ ਮਿਲੇਗੀ।


ਇਹ ਨੋਟੀਫਿਕੇਸ਼ਨ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।

CLERK STATION CHOICE 2025 : ਸਰਕਾਰੀ ਸਕੂਲਾਂ ਵਿੱਚ ਕਲਰਕਾਂ ਦੀ ਨਿਯੁਕਤੀ, ਆਰਡਰ ਜਾਰੀ

 

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends