## ਲੁਧਿਆਣਾ ਸਿੱਖਿਆ ਵਿਭਾਗ ਵੱਲੋਂ ਈਟੀਟੀ ਤੋਂ ਹੈੱਡ ਟੀਚਰ ਦੀ ਪਦਉੱਨਤੀ ਲਈ ਸਟੇਸ਼ਨ ਦੀ ਚੋਣ ਰੱਦ
**ਲੁਧਿਆਣਾ, 27 ਮਾਰਚ:** ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਲੁਧਿਆਣਾ ਵੱਲੋਂ ਈਟੀਟੀ ਤੋਂ ਹੈੱਡ ਟੀਚਰ ਦੀ ਪਦਉੱਨਤੀ ਲਈ ਸਟੇਸ਼ਨ ਦੀ ਚੋਣ ਸਬੰਧੀ 27-03-2025 ਨੂੰ ਰੱਖਿਆ ਗਿਆ ਸਮਾਂ ਤਕਨੀਕੀ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ ਵੱਲੋਂ ਜਾਰੀ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਇਸ ਦਫ਼ਤਰ ਦੇ ਪਹਿਲੇ ਪੱਤਰ ਨੰਬਰ ਅ -6 / ਐ : ਸਿ : / 202582096 ਮਿਤੀ 26-03-2025 ਰਾਹੀਂ ਇਸ ਸਬੰਧੀ ਤਜਵੀਜ਼ ਜਾਰੀ ਕੀਤੀ ਗਈ ਸੀ ਅਤੇ 27-03-2025 ਨੂੰ ਸਮਾਂ ਨਿਸ਼ਚਿਤ ਕੀਤਾ ਗਿਆ ਸੀ। ਪਰ ਹੁਣ ਤਕਨੀਕੀ ਕਾਰਨਾਂ ਕਰਕੇ ਉਕਤ ਹਵਾਲਾ ਪੱਤਰ ਰੱਦ ਕੀਤਾ ਜਾਂਦਾ ਹੈ।
ਇਸ ਸੰਬੰਧੀ ਅਗਲੀ ਜਾਣਕਾਰੀ ਵਿਭਾਗ ਵੱਲੋਂ ਜਲਦੀ ਹੀ ਜਾਰੀ ਕੀਤੀ ਜਾਵੇਗੀ।