873 ਡੀ.ਪੀ.ਈ. ਅਸਾਮੀਆਂ ਲਈ ਸਕਰੂਟਨੀ ਨੋਟਿਸ
ਸਕੂਲ ਸਿੱਖਿਆ ਵਿਭਾਗ ਵੱਲੋਂ 873 ਡੀ.ਪੀ.ਈ. ਅਸਾਮੀਆਂ ਦਾ ਵਿਗਿਆਪਨ ਮਿਤੀ 31.12.2016 ਨੂੰ ਦਿੱਤਾ ਗਿਆ ਸੀ।
ਇਸ ਭਰਤੀ ਵਿੱਚ ਅਪਲਾਈ ਕਰਨ ਦੀ ਆਖਰੀ ਮਿਤੀ 30-01-2017 ਸੀ। ਇਸ ਤੋਂ ਬਾਅਦ, ਯੋਗ ਉਮੀਦਵਾਰਾਂ ਨੂੰ ਵੱਖ-ਵੱਖ ਮਿਤੀਆਂ 'ਤੇ ਸਕਰੂਟਨੀ ਲਈ ਬੁਲਾਇਆ ਗਿਆ ਸੀ।
ਇਸੇ ਲੜੀ ਵਿੱਚ, ਜਨਰਲ ਕੈਟਾਗਰੀ ਦੇ ਉਮੀਦਵਾਰਾਂ ਨੂੰ ਮਿਤੀ 28.03.2025 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 03:00 ਵਜੇ ਤੱਕ ਦਫਤਰ ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ, ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਫੇਜ਼-3 ਬੀ 1, ਐਸ.ਏ.ਐਸ. ਨਗਰ ਵਿਖੇ ਸਕਰੂਟਨੀ ਲਈ ਸੱਦਾ ਦਿੱਤਾ ਜਾਂਦਾ ਹੈ।
ਉਮੀਦਵਾਰ ਆਪਣੇ ਨਾਲ ਸਾਰੇ ਅਸਲ ਦਸਤਾਵੇਜ਼ ਲੈ ਕੇ ਆਉਣਾ ਯਕੀਨੀ ਬਣਾਉਣਗੇ।
ਲੜੀ ਨੰਬਰ | ਵਿਸ਼ਾ | ਸ਼੍ਰੇਣੀ | ਕੱਟਆਫ |
---|---|---|---|
1 | ਡੀ.ਪੀ.ਈ. | ਜਨਰਲ | 149 ਤੋਂ 145 ਅੰਕਾਂ ਵਾਲੇ ਉਮੀਦਵਾਰ |