PUNJAB BOARD CLASS 12 GENERAL PUNJABI QUESTION PAPER 2025

 

ਪੰਜਾਬ ਬੋਰਡ 12 ਵੀਂ ਪੰਜਾਬੀ ਗੈਸ ਪ੍ਰਸ਼ਨ-ਪੱਤਰ (2025)PUNJAB BOARD CLASS 12 GENERAL PUNJABI QUESTION PAPER 2025

PUNJAB BOARD CLASS 12 GENERAL PUNJABI QUESTION PAPER 2025

ਜਮਾਤ-ਬਾਰ੍ਹਵੀਂ

ਲਾਜ਼ਮੀ ਪੰਜਾਬੀ

ਗੈਸ -ਪੇਪਰ (2024-25)

ਕੁੱਲ ਅੰਕ: 100

ਲਿਖਤੀ ਅੰਕ: 80

ਆਂਤਰਿਕ ਮੁਲਾਂਕਣ: 20

ਸਮਾਂ: ਤਿੰਨ ਘੰਟੇ

  1. ਪ੍ਰਸ਼ਨ-ਪੱਤਰ ਦੇ ਕੁੱਲ 10 ਪ੍ਰਸ਼ਨ ਹਨ।
  2. ਸਾਰੇ ਪ੍ਰਸ਼ਨ ਜ਼ਰੂਰੀ ਹਨ।
  3. ਵਸਤੂਨਿਸਠ ਪ੍ਰਸ਼ਨਾਂ ਦੇ ਭਾਗ (ੳ) (ਅ) (ੲ) ਅਤੇ (ਸ) ਹਨ। ਹਰੇਕ ਪ੍ਰਸ਼ਨ ਦਾ ਇੱਕ 1 ਅੰਕ ਹੈ।

ਪ੍ਰਸ਼ਨ 1. ਵਸਤੁਨਿਸਠ ਪ੍ਰਸ਼ਨ:

20x1=20

ਭਾਗ (ੳ) ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਓ:

  1. ਸੰਸਕ੍ਰਿਤ ਵਿੱਚ ਹੱਥ ਨੂੰ ਕੀ ਕਿਹਾ ਜਾਂਦਾ ਹੈ?
  2. ਨਕਲਾਂ ਕਰਨ ਵਾਲੇ ਕਲਾਕਾਰ ਨੂੰ ਕੀ ਕਿਹਾ ਜਾਂਦਾ ਹੈ?
  3. ਵਿਆਹ ਸਮੇਂ ਜੀਤੋ ਨੂੰ ਕਿੰਨਵਾਂ ਸਾਲ ਲੱਗਿਆ ਹੋਇਆ ਸੀ?
  4. 'ਚੁੰਮ ਚੁੰਮ ਰੱਖੋ' ਕਵਿਤਾ ਕਿਸ ਕਵੀ ਦੀ ਰਚਨਾ ਹੈ?
  5. 'ਕਿਸੇ ਦੋਸ਼ੀ ਵਿਅਕਤੀ ਦੁਆਰਾ ਦੂਜੇ ਦੇ ਦੋਸ਼ ਕੱਢਣ' ਦੀ ਸਥਿਤੀ ਉੱਪਰ ਕਿਹੜੀ ਅਖਾਉਤ ਢੁੱਕਵੀਂ ਹੈ?

ਭਾਗ (ਅ) ਬਹੁ-ਚੋਣਵੇਂ ਪ੍ਰਸ਼ਨ:

  1. ਮਰਦਾਂ ਦਾ ਉਹ ਕਿਹੜਾ ਨਾਚ ਹੈ, ਜਿਸਨੂੰ ਇਸਤਰੀ-ਨਾਚ ਵੀ ਸਮਝ ਲਿਆ ਜਾਂਦਾ ਹੈ?
    • ੳ) ਝੂਮਰ
    • ਅ) ਲੁੱਡੀ
    • ੲ) ਮਲਵੱਈਆਂ ਦਾ ਗਿੱਧਾ
    • ਸ) ਭੰਗੜਾ
  2. ਡਾ.ਐੱਸ. ਐੱਸ. ਵਣਜਾਰਾ ਬੇਦੀ ਦਾ ਕਿਹੜਾ ਲੇਖ ਤੁਹਾਡੀ ਪਾਠ-ਪੁਸਤਕ ਵਿੱਚ ਦਰਜ ਹੈ?
    • (ੳ) ਪੰਜਾਬ ਦੀਆਂ ਲੋਕ-ਖੇਡਾਂ
    • (ਅ) ਪੰਜਾਬ ਦੀਆਂ ਨਕਲਾਂ
    • (ੲ) ਪੰਜਾਬ ਦੇ ਮੇਲੇ ਤੇ ਤਿਉਹਾਰ
    • (ਸ) ਪੰਜਾਬ ਦੇ ਲੋਕ-ਨਾਚ
  3. ਕੁੱਤੇ ਭੌਂਕਦੇ ਰਹਿੰਦੇ ਹਨ,
    • (ੳ) ਹਾਥੀ ਲੰਘ ਜਾਂਦੇ ਹਨ
    • (ਅ) ਘੋੜੇ ਲੰਘ ਜਾਂਦੇ ਹਨ
    • (ੲ) ਬਿੱਲੇ • ਲੰਘ ਜਾਂਦੇ ਹਨ
    • (ਸ) ਚੋਰ ਲੰਘ ਜਾਂਦੇ ਹਨ
  4. 'ਖਿੱਦੇ ਫਰੋਲਿਆਂ ਲੀਰਾਂ ਹੀ ਨਿਕਲ਼ਨੀਆਂ ਹਨ' ਅਖਾਉਤ ਕਿਸ ਭਾਵ ਲਈ ਵਰਤੀ ਜਾਂਦੀ ਹੈ?
    • ੳ) ਪੁਰਾਣੀਆਂ ਗੱਲਾਂ ਲੀਰਾਂ ਵਾਂਗ ਹੁੰਦੀਆਂ ਹਨ।
    • ਅ) ਪੁਰਾਣੀਆਂ ਗੱਲਾਂ ਮਿਲਵਰਤਨ ਵਧਾਉਂਦੀਆਂ ਹਨ।
    • ੲ) ਪੁਰਾਣੀਆਂ ਗੱਲਾਂ ਕਰਨ ਦਾ ਨੁਕਸਾਨ ਹੀ ਹੁੰਦਾ ਹੈ।
    • ਸ) ਪੁਰਾਣੀਆਂ ਗੱਲਾਂ ਆਨੰਦ ਪ੍ਰਦਾਨ ਕਰਦੀਆਂ ਹਨ।
  5. ਚੀਰੇ ਵਾਲ਼ੇ ਸਾਈਕਲ ਸਵਾਰ ਨੇ ਕਿੱਥੋਂ ਤੱਕ ਜਾਣਾ ਸੀ?
    • ੳ) ਸਹੇੜੇ ਤੱਕ
    • ਅ) ਬਾਗਾਂ ਵਾਲੇ ਤੱਕ
    • ੲ) ਸ਼ਹਿਰ ਤੱਕ
    • ਸ) ਜਗੇੜੇ ਤੱਕ
PUNJAB BOARD CLASS 12 PUNJABI ( G) GUESS PAPER : DOWNLOAD HERE

PUNJAB BOARD CLASS 12 POLITICAL SCIENCE SAMPLE/ GUESS QUESTION PAPER 2025
ਪ੍ਰੀ-ਬੋਰਡ ਪ੍ਰਸ਼ਨ-ਪੱਤਰ (2024-25) - Page 2

ਭਾਗ (ੲ) ਹੇਠ ਲਿਖੇ ਕਥਨਾਂ ਵਿਚੋਂ ਦੱਸੋ ਕਿ ਕਿਹੜਾ ਕਥਨ ਸਹੀ ਹੈ ਅਤੇ ਕਿਹੜਾ ਗ਼ਲਤ:

  1. ਪੰਜਾਬ ਦੀਆਂ ਬਹੁਤੀਆਂ ਲੋਕ ਕਲਾਵਾਂ ਦੀਆਂ ਸਿਰਜਕ ਇਸਤਰੀਆਂ ਰਹੀਆਂ ਹਨ।
  2. ਲੋਕ-ਕਲਾ ਅਤੇ ਸ਼ਾਸਤਰੀ ਕਲਾ ਦੋਵਾਂ ਦੇ ਹੀ ਬੱਝਵੇਂ ਨਿਯਮ ਹੁੰਦੇ ਹਨ।
  3. 'ਮਾੜਾ ਬੰਦਾ' ਕਹਾਣੀ ਦਾ 'ਮੈਂ-ਪਾਤਰ' ਆਪਣੀ ਮਾਸੀ ਦੇ ਪੁੱਤਰ ਨੂੰ ਫਰਨੀਚਰ ਲਈ 'ਪੱਤਰ ਲਿਖ ਰਿਹਾ ਸੀ।
  4. ਭਾਈਚਾਰੇ ਵਿੱਚ ਸਾਂਝ ਅਤੇ ਬਰਾਬਰੀ ਦੀ ਗੱਲ ਕਰਦੇ ਸਮੇਂ 'ਮਾਹਾਂ-ਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ' ਅਖਾਉਤ ਢੁਕਵੀਂ ਹੈ।
  5. ਕੰਮ ਨਾ ਕਰਨ ਵਾਲ਼ੇ ਅਤੇ ਰੌਲਾ ਪਾਈ ਰੱਖਣ ਵਾਲ਼ਿਆਂ ਲਈ 'ਖ਼ਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਫੜਦਾ ਹੈ' ਅਖਾਉਤ ਢੁਕਵੀਂ ਹੈ।

ਭਾਗ (ਸ) ਖਾਲੀ ਥਾਂਵਾਂ ਭਰੋ:

  1. ਨਵੀਂ ਪੀੜ੍ਹੀ ________ ਸਾਧਨਾਂ ਦੀ ਵੀ ਖੁੱਲ੍ਹ ਕੇ ਵਰਤੋਂ ਕਰ ਰਹੀ ਹੈ।
  2. ਕੁਸ਼ਤੀਆਂ ਪੁਰਾਤਨ ਸਮੇਂ ਤੋਂ ਹੀ ________ ਲਈ ਖਿੱਚ-ਭਰਪੂਰ ਰਹੀਆਂ ਹਨ।
  3. ਘਰ ਵੱਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ________ ਵਾਹੁੰਦਿਆਂ ਦੇ।
  4. ਕਿ ਟੁਰਿਆਂ ਵਧਦਾ ਹਾਂ,
    ਖਲੋਇਆਂ ________ ਹਾਂ,
    ਕਿ ਹਾਂ ਮੈਂ ਟੁਰਦਾ ਹੀ ________ ।
  5. ਦਿਨ ਜਿਉਂ ਬੁਝੇ ਬੁਝੇ ਪਰਛਾਂਵੇਂ
    ਮਾਂ ਮੇਰੀ ਦੀ ________
    ਨੀਵੀਂ ਨਜ਼ਰ ਸਦਾ ਸ਼ਰਮਾਵੇ।

ਪ੍ਰਸ਼ਨ 2. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਲਿਖੋ:

3x2=6

ਨਰਾਤਿਆਂ ਵਿੱਚ ਸਾਂਝੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਪਹਿਲੇ ਨਰਾਤੇ ਨੂੰ ਗੋਹੇ ਵਿੱਚ ਮਿੱਟੀ ਗੁੰਨ੍ਹ ਕੇ ਘਰ ਦੀ ਕਿਸੇ ਕੰਧ ਉੱਤੇ ਸਾਂਝੀ ਮਾਈ ਦੀ ਮੂਰਤੀ ਬਣਾ ਲਈ ਜਾਂਦੀ ਹੈ । ਮੂਰਤੀ ਵਿੱਚ ਕਲਾਤਮਿਕ ਸੁੰਦਰਤਾ ਭਰਨ ਲਈ ਕਈ ਵਿਧੀਆਂ ਵਰਤੀਆਂ ਜਾਂਦੀਆਂ ਹਨ । ਉਸ ਨੂੰ ਫੁੱਲਾਂ, ਕੌਡੀਆਂ ਤੇ ਮੋਤੀਆਂ ਨਾਲ ਸਜਾਇਆ ਤੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ। ਇੱਕ ਪਾਸੇ ਚੰਨ ਚੜ੍ਹਦਾ ਤੇ ਦੂਜੇ ਪਾਸੇ ਸੂਰਜ ਡੁੱਬਦਾ ਵਿਖਾਇਆ ਜਾਂਦਾ ਹੈ। ਕਈ ਘਰਾਂ ਵਿੱਚ ਸਾਂਝੀ ਦੇਵੀ ਦੀ ਮੂਰਤੀ ਦੀ ਥਾਂ ਕੇਵਲ ਉਸ ਦਾ ਚਿੱਤਰ ਹੀ ਉਲੀਕਿਆ ਜਾਂਦਾ ਹੈ । ਸਾਂਝੀ ਦੀ ਮੂਰਤੀ ਤੇ ਚਿੱਤਰ ਲੋਕ-ਕਲਾ ਦਾ ਸੋਹਣਾ ਨਮੂਨਾ ਹਨ ਤੇ ਇਸ ਵਿੱਚ ਲੋਕ-ਪ੍ਰਤਿਭਾ ਪੂਰੇ ਜਲੌ ਵਿੱਚ ਰੂਪਮਾਨ ਹੋਈ ਹੈ । ਸਾਂਝੀ ਮਾਈ ਦੀ ਪੂਜਾ ਹਰ ਰੋਜ਼ ਸ਼ਾਮ ਵੇਲੇ ਕੀਤੀ ਜਾਂਦੀ ਹੈ। ਦਸਹਿਰੇ ਵਾਲੇ ਦਿਨ ਸਰਘੀ ਵੇਲੇ ਸਾਂਝੀ ਮਾਈ ਦੀ ਮਰਤੀ ਨੂੰ ਕਿਸੇ ਟੋਭੇ ਜਾਂ ਨਦੀ-ਨਾਲੇ ਵਿੱਚ ਜਲ- ਪ੍ਰਵਾਹ ਕਰ ਦਿੱਤਾ ਜਾਂਦਾ ਹੈ ।

  1. (ੳ) ਉਪਰੋਕਤ ਪੈਰਾ ਕਿਸ ਲੇਖ ਵਿੱਚੋਂ ਲਿਆ ਗਿਆ ਹੈ ਅਤੇ ਇਸ ਦਾ ਲੇਖਕ ਕੌਣ ਹੈ?
  2. (ਅ) ਸਾਂਝੀ ਮਾਈ ਦੀ ਮੂਰਤੀ ਦੇ ਆਸੇ-ਪਾਸੇ ਕੀ ਦਿਖਾਇਆ ਜਾਂਦਾ ਹੈ?
  3. (ੲ) ‘ਸਰਘੀ ਵੇਲ਼ਾ' ਦਿਨ ਦੇ ਕਿਹੜੇ ਸਮੇਂ ਨੂੰ ਕਿਹਾ ਜਾਂਦਾ ਹੈ?
ਪ੍ਰੀ-ਬੋਰਡ ਪ੍ਰਸ਼ਨ-ਪੱਤਰ (2024-25) - Page 3

ਪ੍ਰਸ਼ਨ 3. ਕਿਸੇ ਚਾਰ ਪ੍ਰਸ਼ਨਾਂ ਦੇ ਉੱਤਰ ਲਿਖੋ:

4x3=12

  1. ੳ) ਪੰਜਾਬੀ ਸੱਭਿਆਚਾਰ ਦੇ ਇਤਿਹਾਸਕ ਪਿਛੋਕੜ ਬਾਰੇ ਸੰਖੇਪ ਵਿੱਚ ਦੱਸੋ।
  2. ਅ) 'ਸੱਕਰ-ਭਿੱਜੀ' ਲੋਕ-ਖੇਡ ਬਾਰੇ ਜਾਣਕਾਰੀ ਦਿਓ।
  3. ੲ) ਪੇਸ਼ਕਾਰੀ ਦੇ ਪੱਖੋਂ ਨਕਲਾਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ?
  4. ਸ) ਵਰਤਮਾਨ ਸਮੇਂ ਵਿੱਚ ਭੰਗੜੇ ਦੇ ਬਦਲਦੇ ਸਰੂਪ ਬਾਰੇ ਦੱਸੋ।
  5. ਹ) ਰਸਮ-ਰਿਵਾਜਾਂ ਦੇ ਪੈਦਾ ਹੋਣ ਦੇ ਕੀ ਕਾਰਨ ਦੱਸੇ ਗਏ ਹਨ?
  6. ਕ) ਸਾਨੂੰ ਨਵੀਂਆਂ ਪਰਿਸਥਿਤੀਆਂ ਅਨੁਸਾਰ ਨਵੇਂ ਸੱਭਿਆਚਾਰਿਕ ਮਾਪ-ਦੰਡ ਸਿਰਜਣ ਦੀ ਲੋੜ ਕਿਉਂ ਹੈ?
PUNJAB BOARD CLASS 12 PUNJABI IMPORTANT QUESTIONS ANSWERS

ਪ੍ਰਸ਼ਨ 4. ਤੁਹਾਡੇ ਸਕੂਲ ਵਿੱਚ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਯੂਨੀਫਾਰਮ ਖ਼ਰੀਦਣ ਲਈ ਗਰਾਂਟ ਆਈ ਹੈ। ਵੇਰਵੇ ਦੱਸਦੇ ਹੋਏ ਕਿਸੇ ਫਰਮ ਤੋਂ ਕੁਟੇਸ਼ਨ ਦੀ ਮੰਗ ਕਰੋ।
ਜਾਂ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਆਯੋਜਿਤ ਹੋਣ ਵਾਲੇ ਕਿਸੇ ਕਿਸਾਨ ਮੇਲੇ ਵਿੱਚ ਆਪਣੀ ਸਟਾਲ ਲਾਉਣ ਲਈ ਮੇਲਾ ਪ੍ਰਬੰਧਕਾਂ ਨੂੰ ਪੱਤਰ ਲਿਖੋ।

2+4+1=7

ਪ੍ਰਸ਼ਨ 5. ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਕਰੋ ਅਤੇ ਢੁਕਵਾਂ ਸਿਰਲੇਖ ਵੀ ਲਿਖੋ:

4+1=5

ਅੱਗ ਦੀ ਸੁਵਰਤੋਂ ਮਨੁੱਖ ਕਰਦੇ ਰਹੇ ਹਨ, ਜਿਸ ਦੀ ਪਰਤਾਪੀ ਸ਼ਕਤੀ ਕਾਰਨ ਹੀ ਅੱਗ ਨੂੰ ਅਗਨੀ ਦੇਵਤਾ ਕਿਹਾ ਹੈ। ਜਦਕਿ ਜਦ ਕਦੇ ਅੱਗ ਰਾਖਸ਼ਾਂ, ਦੈਂਤਾਂ, ਬਘਿਆੜਾਂ, ਬਾਂਦਰਾਂ ਦੇ ਹੱਥ ਆਉਂਦੀ ਰਹੀ ਹੈ, ਇਹ ਜੰਗਲ ਬੇਲੇ, ਧਰਤੀ ਉੱਤੇ ਘੁੱਗ ਵੱਸਦੇ ਲੋਕਾਂ ਨੂੰ ਸਾੜਦੇ ਰਹੇ ਹਨ। ਐਟਮ-ਬੰਬ, ਬੰਦੂਕਾਂ, ਬੰਬਾਂ ਅਤੇ ਬਾਰੂਦਾਂ ਦੇ ਢੇਰਾਂ ਨੂੰ ਜ਼ਾਲਮ ਲੋਕ ਬਰਬਾਦੀ ਤੇ ਉਜਾੜੇ ਲਈ ਵਰਤਦੇ ਰਹੇ ਹਨ। ਜੰਗਾਂ ਕੌਣ ਲੜਦਾ ਹੈ? ਜ਼ਾਲਮ ਹੁਕਮਰਾਨ। ਸਿਰਜਣਾ ਕੌਣ ਕਰਦਾ ਹੈ? ਮਿਹਨਤਕਸ਼ ਕਾਮੇ, ਕਲਾਕਾਰ, ਸਿਰਜਕ, ਸਾਹਿਤਕਾਰ ਅਤੇ ਸੰਤ-ਸਿਪਾਹੀ, ਬੁੱਧੀ-ਸ਼ਕਤੀ ਵੰਡਣ ਵਾਲੇ। ਆਓ, ਸਕਾਰਾਤਮਿਕ ਅੱਗ ਦੀ ਉਤਪਤੀ ਲੋਕ-ਮਾਨਸ ਵਿੱਚ ਕਰੀਏ। ਹਨੇਰੇ ਖਤਮ ਕਰੀਏ। ਜਾਗੋ ਵੰਡੀਏ। ਪਸ਼ੂਆਂ ਦੀ ਅਕਲ ਵਾਲੇ ਲੋਕਾਂ ਅੰਦਰ ਮਨੁੱਖ ਬਣਨ ਦੀ ਬੁੱਧੀ ਭਰੀਏ। ਇਹੋ ਕਮਾਲ ਦੀ ਕਰਾਮਾਤ ਹੈ ਕਿ ਲੋਕ ਸਦਭਾਵਨਾ ਨਾਲ ਆਪਣੇ ਅੰਦਰ ਸਿਰਜਣਾਤਮਿਕ ਅੱਗ ਪੈਦਾ ਕਰਨ ਅਤੇ ਖ਼ੁਸ਼ੀ ਦੇ ਦੀਵੇ ਜਗਾਉਣ।

ਪ੍ਰਸ਼ਨ 6. ਹੇਠ ਲਿਖੇ ਸ਼ਬਦਾਂ ਦੇ ਕਿਸੇ ਇੱਕ ਸ਼ਬਦ-ਸਮੂਹ ਨੂੰ ਸ਼ਬਦ-ਕੋਸ਼ ਤਰਤੀਬ ਅਨੁਸਾਰ ਲਿਖੋ:

6x1/2=3

ਸ਼ਬਦ-ਸਮੂਹ:

ਪਹਿਲਾ

  • ਖ਼ਾਲਸਾ
  • ਖ਼ੁਦਾਈ
  • ਖੂਨ
  • ਖ਼ੁਰਦ
  • ਖ਼ਿਆਨਤ
  • ਖ਼ਰੀਦ

ਦੂਸਰਾ

  • ਦਰਬਾਰ
  • ਥਰਮਾਮੀਟਰ
  • ਤਰਸਣਾ
  • ਦਸਤਾਰ
  • ਥੰਮ੍ਹ
  • ਥਿੜਕ
PUNJAB BOARD CLASS 12 GENERAL ENGLISH QUESTION PAPER 2025 ਪ੍ਰੀ-ਬੋਰਡ ਪ੍ਰਸ਼ਨ-ਪੱਤਰ (2024-25) - Page 4

ਪ੍ਰਸ਼ਨ 7. ਹੇਠ ਲਿਖੇ ਵਾਕਾਂ ਵਿੱਚੋਂ ਕਿਸੇ ਪੰਜ ਵਾਕਾਂ ਦਾ ਬਰੈਕਟ ਵਿਚ ਦਿੱਤੇ ਨਿਰਦੇਸ਼ ਅਨੁਸਾਰ ਵਾਕ ਵਟਾਂਦਰਾ ਕਰੋ:

5x1=5

  1. ੳ) ਬਜ਼ੁਰਗਾਂ ਦੀ ਸੇਵਾ ਕਰੋ ਅਤੇ ਉਨ੍ਹਾਂ ਦੀਆਂ ਅਸੀਸਾਂ ਲਓ।

    (ਮਿਸ਼ਰਿਤ ਵਾਕ)

  2. ਅ) ਤੁਹਾਡਾ ਨਾਂ ਕੀ ਹੈ?

    (ਸਧਾਰਨ ਵਾਕ)

  3. ੲ) ਫੁੱਲ ਬਹੁਤ ਸੁੰਦਰ ਹੈ।

    (ਵਿਸਮੈ-ਵਾਚਕ ਵਾਕ)

  4. ਸ) ਬਲਜੀਤ ਨੇ ਚਾਹ ਪੀਤੀ।

    (ਕਰਮਣੀ ਵਾਚਕ ਵਾਕ)

  5. ਹ) ਸਿਰਫ਼ ਮਾਂ ਹੀ ਬੱਚੇ ਨੂੰ ਪਾਲ ਸਕਦੀ ਹੈ।

    (ਨਾਂਹ-ਵਾਚਕ ਵਾਕ)

  6. ਕ) ਉਹ ਸੁੰਦਰ ਅਤੇ ਸੁਚੱਜੀ ਹੈ।

    (ਸੰਜੁਗਤ ਵਾਕ)

  7. ਖ) ਬੱਚੇ ਸਭ ਨੂੰ ਪਿਆਰੇ ਲੱਗਦੇ ਹਨ।

    ( ਪ੍ਰਸ਼ਨ-ਵਾਚਕ ਵਾਕ)

  8. ਗ) ਕਾਰ ਰਾਜੂ ਦੁਆਰਾ ਚਲਾਈ ਗਈ।

    (ਕਰਤਰੀ ਵਾਚਕ ਵਾਕ)

ਪ੍ਰਸ਼ਨ 8. ਹੇਠ ਲਿਖੀਆਂ ਅਖਾਉਤਾਂ ਵਿਚੋਂ ਕਿਸੇ ਤਿੰਨ ਨੂੰ ਵਾਕਾਂ ਵਿੱਚ ਵਰਤੋਂ ਜਾਂ ਉਨ੍ਹਾਂ ਦੀ ਵਰਤੋਂ ਦੀਆਂ ਸਥਿਤੀਆਂ ਦੱਸੋ:

5x2=10

  1. (ੳ) ਅਸ਼ਰਫੀਆਂ ਦੀ ਲੁੱਟ ਤੇ ਕੋਲਿਆਂ 'ਤੇ ਮੋਹਰਾਂ
  2. (ਅ) ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ
  3. (ੲ) ਹੱਥ ਨੂੰ ਹੱਥ ਧੋਂਦਾ ਹੈ
  4. (ਸ) ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਕਹਾਉਂਦੀ
  5. (ਹ) ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ

ਪ੍ਰਸ਼ਨ 9. ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖੋ:

5

  1. (ੳ) ਚੁੰਮ-ਚੁੰਮ ਰੱਖੋ

    (ਨੰਦ ਲਾਲ ਨੂਰਪੁਰੀ)

  2. (ਅ) ਦੋਸਤਾ

    (ਪਿਆਰਾ ਸਿੰਘ ਸਹਿਰਾਈ)

  3. (ੲ) ਤਾਜ ਮਹਲ

    (ਪ੍ਰੋ. ਮੋਹਨ ਸਿੰਘ)

ਪ੍ਰਸ਼ਨ 10. ਕਿਸੇ ਇੱਕ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ:

7

  1. (ੳ) ਨੀਲੀ

    (ਕਰਤਾਰ ਸਿੰਘ ਦੁੱਗਲ)

  2. (ਅ) ਮਾੜਾ ਬੰਦਾ

    (ਪ੍ਰੇਮ ਪ੍ਰਕਾਸ਼)


PSEB SAMPLE QUESTION PAPER LINK FOR DOWNLOADING 
PSEB SAMPLE QUESTION PAPER  CLASS 8DOWNLOAD HERE 
PSEB SAMPLE QUESTION PAPER  CLASS 10DOWNLOAD HERE 
PSEB SAMPLE QUESTION PAPER  CLASS 12DOWNLOAD HERE 
PSEB STRUCTURE OF  QUESTION PAPER  2024-25DOWNLOAD HERE

💐🌿Follow us for latest updates 👇👇👇

RECENT UPDATES

Trends