ਪੰਜਾਬ-ਬੋਰਡ 12 ਵੀਂ ਜਮਾਤ ਲਈ ਰਾਜਨੀਤੀ ਸ਼ਾਸਤਰ ਪ੍ਰਸ਼ਨ ਪੱਤਰ 2025
ਵਿਸ਼ਾ - ਰਾਜਨੀਤੀ ਸ਼ਾਸਤਰ
ਸਮਾਂ - ਤਿੰਨ ਘੰਟੇ
ਲਿਖਤੀ - 80 ਅੰਕ
ਪ੍ਰਾਜੈਕਟ - 20 ਅੰਕ
I. ਸਾਰੇ ਪ੍ਰਸ਼ਨ ਕਰਨੇ ਜਰੂਰੀ ਹਨ :- (20x1=20)
- ਰਾਜਨੀਤਿਕ ਪ੍ਰਣਾਲੀ ਦਾ ਨਿਕਾਸ ਕਾਰਜ ਹੈ।
(ੳ) ਨਿਯਮ ਬਣਾਉਣਾ (ਅ) ਨਿਯਮ ਲਾਗੂ ਕਰਨਾ (ੲ) ਨਿਯਮ ਚੋਣ ਕਾਰਜ (ਸ) ਉਪਰੋਕਤ ਸਾਰੇ - ਮਾਰਕਸਵਾਦ ਦਾ ਜਨਮ ਦਾਤਾ ਕੋਣ ਹੈ?
(ੳ) ਹੀਗਲ (ਅ) ਜਾਨ ਲਾਂਕ (ੲ) ਕਾਰਲ ਮਾਰਕਸ (ਸ) ਉਪਰੋਕਤ ਕੋਈ ਨਹੀ। - ਸ਼ਾਸਨ ਉੱਤੇ ਦੋ ਨਿਬੰਧ (Two Treatise on Government) ਪੁਸਤਕ ਦਾ ਲੇਖਕ ਕੌਣ ਸੀ?
(ੳ) ਲੀਕਾਕ (ਅ) ਮਹਾਤਮਾ ਗਾਂਧੀ ਜੀ (ੲ) ਕਾਰਲ ਮਾਰਕਸ (ਸ) ਜਾਨ ਲਾਂਕ - ਗਾਂਧੀ ਜੀ ਨੇ ਕਿਸ ਵਿਦਵਾਨ ਨੂੰ ਆਪਣਾ ਰਾਜਨੀਤਿਕ ਗੁਰੂ ਮੰਨਿਆ?
(ੳ) ਸਵਾਮੀ ਵਿਵੇਕਾਨੰਦ (ਅ) ਡਾ.ਬੀ.ਆਰ. ਅੰਬੇਦਕਰ (ੲ) ਗੋਪਾਲ ਕ੍ਰਿਸ਼ਨ ਗੋਖਲੇ (ਸ) ਦਾਦਾ ਭਾਈ ਨਾਰੋਜੀ - ਮਹਾਤਮਾ ਗਾਂਧੀ ਜੀ ਦੇ ਜੀਵਨ ਤੇ ਪ੍ਰਭਾਵ ਪਾਉਣ ਵਾਲੇ ਇਕ ਧਾਰਮਿਕ ਗ੍ਰੰਥਾਂ ਦਾ ਨਾਮ ਲਿਖੋ?
(ੳ) ਗੀਤਾ (ਅ) ਬਾਇਬਲ (ੲ) ਰਮਾਇਣ (ਸ) ਉਪਰੋਕਤ ਸਾਰੇ - ਭਾਰਤ ਵਿਚ ਨਾ-ਮਾਤਰ ਕਾਰਜਪਾਲਿਕਾ ਕੌਣ ਹੈ?
(ੳ) ਪ੍ਰਧਾਨ ਮੰਤਰੀ (ਅ) ਰਾਸ਼ਟਰਪਤੀ (ੲ) ਮੁੱਖ ਮੰਤਰੀ (ਸ) ਉਪਰੋਕਤ ਕੋਈ ਨਹੀ । - ਭਾਰਤ ਵਿੱਚ ਹੁਣ ਤੱਕ ਲੋਕ ਸਭਾ ਦੀਆਂ ਕਿੰਨੀਆ ਚੋਣ ਹੋ ਚੁੱਕੀਆ ਹਨ।
(ੳ) 16 (ਅ) 17 (ੲ) 18 (ਸ) 15 - ਗ੍ਰਾਮ ਪੰਚਾਇਤ ਦੀ ਚੋਣ ਲੜਨ ਲਈ ਘੱਟ-ਘੱਟ ਉਮਰ ਕਿੰਨੀ ਨਿਸ਼ਚਿਤ ਕੀਤੀ ਗਈ ਹੈ?
(ੳ) 35 ਸਾਲ (ਅ) 25 ਸਾਲ (ੲ) 18 ਸਾਲ (ਸ) 21 ਸਾਲ - ਭਾਰਤ ਵਿੱਚ ਕਿਸ ਪ੍ਰਕਾਰ ਦੀ ਦਲ ਪ੍ਰਣਾਲੀ ਹੈ?
(ੳ) ਇੱਕ ਦਲ ਪ੍ਰਣਾਲੀ (ਅ) ਦੋ ਦਲ ਪ੍ਰਣਾਲੀ, (ੲ) ਬਹੁ-ਦਲ ਪ੍ਰਣਾਲੀ (ਸ) ਉਪਰੋਕਤ ਕੋਈ - ਭਾਰਤ ਵਿੱਚ ਚੋਣਾ ਦਾ ਪ੍ਰਬੰਧ ਕੋਣ ਕਰਦਾ ਹੈ?
(ੳ) ਚੋਣ ਆਯੋਗ (ਅ) ਪ੍ਰਧਾਨ ਮੰਤਰੀ. (ੲ) ਰਾਸ਼ਟਰਪਤੀ (ਸ) ਪੰਚਾਇਤ। - "ਹਿਜਰਤ" ਤੇ ਕੀ ਭਾਵ ਹੈ?
- ਦੋ ਦਲ ਪ੍ਰਣਾਲੀ ਦਾ ਕੀ ਅਰਥ ਹੈ?
- ਚਾਰ ਰਾਸ਼ਟਰੀ ਰਾਜਨੀਤਿਕ ਦਲਾ ਦੇ ਨਾਮ ਲਿਖੋ?
- ਬਾਲਗ ਮੌਤ ਅਧਿਕਾਰ ਤੋਂ ਤੁਹਾਡਾ ਕੀ ਭਾਵ ਹੈ?
- ਸੰਸਦੀ ਸ਼ਾਸਨ ਪ੍ਰਣਾਲੀ ਤੋਂ ਕੀ ਭਾਵ ਹੈ?
- ਹਿੱਤ ਸਮੂਹ ਤੋਂ ਕੀ ਭਾਵ ਹੈ?
- ਪੰਚਸ਼ੀਲ ਸਮਝੌਤਾ ਕਿਹੜੇ-ਕਿਹੜੇ ਦੇਸ਼ਾ ਵਿਚ ਹੋਇਆ ਸੀ?
- C.T.B.T. ਦਾ ਕੀ ਅਰਥ ਹੈ?
- ਚੋਣ ਆਯੋਗ ਦੇ ਮੈਂਬਰਾਂ ਦੀ ਨਿਯੁਕਤੀ ਕੋਣ ਕਰਦਾ ਹੈ?
- ਭਾਰਤ ਸੰਯੁਕਤ ਰਾਸ਼ਟਰ ਦਾ ਮੈਂਬਰ ਕਦੋਂ ਬਣਿਆ?
II. ਕੋਈ ਛੇ ਪ੍ਰਸ਼ਨ ਕਰੋ। ਉੱਤਰ 60 ਤੇ 75 ਸ਼ਬਦਾ ਵਿੱਚ ਦਿਓ) (4x6=24)
- ਪੰਚਸ਼ੀਲ ਸਿਧਾਂਤ ਦੇ ਪੰਜ ਸਿਧਾਂਤ ਲਿਖੋ?
- ਗੁਟ-ਨਿਰਲੇਪਤਾ ਦਾ ਕੀ ਅਰਥ ਹੈ?
- ਗਾਂਧੀ ਜੀ ਦੇ ਅਹਿੰਸਾ ਸੰਬੰਧੀ ਵਿਚਾਰਾਂ ਦਾ ਵਰਣਨ ਕਰੋ?
- ਗ੍ਰਾਮ ਪੰਚਾਇਤ ਦੀ ਬਣਤਰ ਲਿਖੋ?
- ਮਾਰਕਸਵਾਦ ਦੇ ਧਰਮ ਸਬੰਧੀ ਕੀ ਵਿਚਾਰ ਹਨ?
- ਰਾਜਨੀਤਕ ਕਾਰਜਪਾਲਿਕਾ ਅਤੇ ਸਥਾਈ ਕਾਰਜਪਾਲਿਕਾ ਵਿੱਚ ਚਾਰ ਅੰਤਰ ਦੱਸੋ?
- ਸਮਕਾਲੀ ਉਦਾਰਵਾਦ ਤੇ ਕੀ ਭਾਵ ਹੈ। ਇਸ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਲਿਖੋ!
- ਲੋਕਮੱਤ ਦੇ ਨਿਰਮਾਣ ਲਈ ਲੋੜੀਂਦੀਆ ਚਾਰ ਸ਼ਰਤਾ ਲਿਖੋ।
- ਨਗਰ ਨਿਗਮ ਦੇ ਚਾਰ ਕੰਮ ਲਿਖੋ?
III. ਹੇਠ ਲਿਖੇ ਪ੍ਰਸ਼ਨਾ ਦੇ ਉੱਤਰ 150-200 ਸ਼ਬਦਾਂ ਵਿੱਚ ਦਿਓ :- (3x8=24)
- ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾ ਦਿਓ ਅਤੇ ਇਸ ਦੀਆਂ ਪੰਜ ਵਿਸ਼ੇਸ਼ਤਾਵਾਂ ਲਿਖੋ।
ਜਾਂ ਭਾਰਤੀ ਚੋਣ ਪ੍ਰਾਕਿਰਿਆ ਦਾ ਵਰਣਨ ਕਰੋ । - ਰਾਜਨੀਤਿਕ ਦਲਾ ਦੇ ਮੁੱਖ ਕੰਮਾਂ ਦਾ ਵਰਣਨ ਕਰੋ?
ਜਾਂ ਮਾਰਕਸਵਾਦ ਦੇ ਮੁੱਖ ਸਿਧਾਂਤਾ ਦਾ ਵਰਣਨ ਕਰੋ। - ਨੌਕਰਸਾਹੀ ਦਾ ਅਰਥ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ?
ਜਾਂ ਵਿਦੇਸ਼ ਨੀਤੀ ਤੋ ਕੀ ਭਾਵ ਹੈ? ਭਾਰਤ ਦੀ ਵਿਦੇਸ਼ ਨੀਤੀ ਦੇ ਪ੍ਰਮੁੱਖ ਸਿਧਾਂਤਾ ਦਾ ਵਰਣਨ ਕਰੋ?
IV. ਹੇਠ ਲਿਖੇ ਪਰ੍ਹੇ ਨੂੰ ਪੜੋ ਅਤੇ ਪ੍ਰਸ਼ਨਾ ਦੇ ਉੱਤਰ ਦਿਓ:- (6x2=12)
ਭਾਰਤ ਦੇ ਸੰਵਿਧਾਨ ਦਾ ਨਿਰਮਾਣ ਕਾਰਜ ਕੈਬੀਨਟ ਮਿਸ਼ਨ ਯੋਜਨਾ (Cabinet Mission Plan ) ਦੀਆਂ ਸਿਫਾਰਸ਼ਾਂ ਅਨੁਸਾਰ ਕਾਇਮ ਕੀਤੀ ਸੰਵਿਧਾਨ ਸਭਾ ਦੁਆਰਾ 9 ਦਸੰਬਰ 1946 ਨੂੰ ਆਰੰਭ ਹੋਇਆ ਸੀ ਅਤੇ ਇਹ ਕਾਰਜ 26 ਨਵੰਬਰ, 1949 ਨੂੰ ਸੰਪਨ ਹੋ ਪਾਇਆ ਸੀ ਅਤੇ ਭਾਰਤ ਦੇ ਲੋਕਾਂ ਦੇ ਪ੍ਰਤੀਨਿਧਾਂ ਦੁਆਰਾ ਬਣਾਇਆ ਗਿਆ ਇਹ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ। ਇਸ ਤਰ੍ਹਾਂ ਭਾਰਤ ਦੇ ਸੰਵਿਧਾਨ ਦੇ ਨਿਰਮਾਣ ਵਿੱਚ 2 ਸਾਲ, 11 ਮਹੀਨੇ ਅਤੇ 18 ਦਿਨ ਲੱਗੇ ਸਨ। ਡਾ. ਰਾਜਿੰਦਰ ਪ੍ਰਸ਼ਾਦ ਭਾਰਤ ਦੀ ਸੰਵਿਧਾਨ ਸਭਾ ਦੇ ਪ੍ਰਧਾਨ ਸਨ ਅਤੇ 24 ਜਨਵਰੀ, 1950 ਨੂੰ ਹੋਈ ਸੰਵਿਧਾਨ ਸਭਾ ਦੀ ਮੀਟਿੰਗ ਵਿੱਚ ਉਹਨਾਂ ਨੂੰ ਸਰਵਸੰਮਤੀ ਨਾਲ ਭਾਰਤ ਦੇ ਪਹਿਲੇ ਰਾਸ਼ਟਰਪਤੀ ਦੇ ਅਹੁਦੇ ਲਈ ਚੁਣਿਆ ਗਿਆ ਸੀ।
ਸੰਵਿਧਾਨ ਨੂੰ ਸਹਿਤ ਕਰਨ ਅਤੇ ਵੱਖ-ਵੱਖ ਧਾਰਾਵਾਂ ਨੂੰ ਤਰਤੀਬ ਦੇਣ ਲਈ ਇੱਕ ਖਰੜਾ ਕਮੇਟੀ (Drafting Committee) ਦਾ ਗਠਨ ਕੀਤਾ ਗਿਆ ਸੀ ਜਿਸ ਦੇ ਸਭਾਪਤੀ ਡਾ. ਬੀ. ਆਰ. ਅੰਬੇਦਕਰ ਨੂੰ ਬਣਾਇਆ ਗਿਆ ਸੀ। ਡਾ. ਬੀ.ਆਰ. ਅੰਬੇਦਕਰ ਨੂੰ ਸੰਵਿਧਾਨ ਦੇ ਨਿਰਮਾਤਾ (Architect of the Constitution) ਵੀ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਦੁਆਰਾ ਸੰਵਿਧਾਨ ਦੇ ਨਿਰਮਾਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਗਈ ਸੀ। ਭਾਰਤ ਦਾ ਸੰਵਿਧਾਨ ਲਿਖਤੀ ਹੈ ਜਿਸ ਦੀਆਂ 395 ਧਾਰਾਵਾਂ ਅਤੇ 12 ਅਨੁਸੂਚੀਆਂ ਹਨ ਅਤੇ ਸੰਵਿਧਾਨ ਨੂੰ ਅੱਜ 25 ਭਾਗਾਂ ਵਿੱਚ ਵੰਡਿਆ ਗਿਆ ਹੈ। ਭਾਰਤ ਦੇ ਸੰਵਿਧਾਨ ਨੂੰ ਵਿਸ਼ਵ ਦਾ ਸਭ ਤੋਂ ਵਿਸਤਰ ਸੰਵਿਧਾਨ ਹੋਣ ਦਾ ਵੀ ਮਾਣ ਪ੍ਰਾਪਤ ਹੈ। ਹਰ ਵਿਵਸਥਾ ਨੂੰ ਸੰਵਿਧਾਨ ਵਿੱਚ ਵਿਸਥਾਰਪੂਰਵਕ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਭਾਰਤ ਦੇ ਲੋਕਾਂ ਨੂੰ ਸੰਵਿਧਾਨ ਨੂੰ ਸਮਝਣ ਵਿੱਚ ਕੋਈ ਮੁਸ਼ਕਲ ਨਾ ਆਏ। ਸੰਵਿਧਾਨ ਦੇ ਆਰੰਭ ਵਿੱਚ ਪ੍ਰਸਤਾਵਨਾ ਸ਼ਾਮਲ ਕੀਤੀ ਗਈ ਹੈ। ਸੰਵਿਧਾਨ ਰਾਹੀਂ ਕੇਂਦਰ ਅਤੇ ਰਾਜਾਂ ਵਿੱਚ ਸੰਸਦੀ ਪ੍ਰਣਾਲੀ ਦੀ ਸਰਕਾਰ ਦੀ ਵਿਵਸਥਾ ਕੀਤੀ ਗਈ ਹੈ ਅਤੇ ਭਾਰਤ ਵਿੱਚ ਸਰਵਜਨਕ ਬਾਲਗ ਮੌਤ ਅਧਿਕਾਰ ਦੀ ਵਿਵਸਥਾ ਕੀਤੀ ਗਈ ਹੈ। ਸੰਵਿਧਾਨ ਦੇ ਤੀਜੇ ਅਧਿਆਏ ਵਿੱਚ ਨਾਗਰਿਕਾਂ ਦੇ ਮੌਲਿਕ ਅਧਿਕਾਰ ਸ਼ਾਮਲ ਹਨ।
- ਭਾਰਤ ਦੇ ਸੰਵਿਧਾਨ ਦੇ ਨਿਰਮਾਣ ਵਿਚ ਜਿੰਨਾ ਸਮਾਂ ਲੱਗਾ ?
- ਭਾਰਤ ਦੇ ਸੰਵਿਧਾਨ ਦੀਆਂ ਦੇ ਵਿਸ਼ੇਸ਼ਤਾਈਆਂ ਲਿਖੋ।
- ਭਾਰਤ ਦੇ ਸੰਵਿਧਾਨ ਦਾ ਨਿਰਮਾਣ ਕਾਰਜ ____ਦੀਆਂ ਸਿਫਾਰਸ਼ਾਂ ਅਨੁਸਾਰ ਕਾਇਮ ਕੀਤੀ ਦੁਆਰਾ ______ਨੂੰ ਆਰੰਭ ਹੋਇਆ ਸੀ ਅਤੇ ਇਹ ਕਾਰਜ_____ ਨੂੰ ਸੰਪਨ ਹੋ ਪਾਇਆ ਸੀ।
- ਭਾਰਤੀ ਸਵਿਧਾਨ ਦੀਆਂ ਕਿੰਨੀਆਂ ਧਰਾਵਾਂ ਅਤੇ ਕਿੰਨੀਆਂ ਅਨੁਸੂਚੀਆਂ ਹਨ?
- ਭਾਰਤੀ ਸਵਿਧਾਨ ਨੂੰ ਬਣਾਉਣ ਨੂੰ ਕਿੰਨਾ ਸਮਾਂ ਲੱਗਾ ?
- ਮੌਲਿਕ ਅਧਿਕਾਰਾ ਦੀ ਨਿਆਸੰਗਤਾ ਤੇ ਕੀ ਭਾਵ ਹੈ?