PUNJAB BOARD CLASS 12 PUNJABI IMPORTANT 1 MARKS QUESTIONS ANSWERS

Odd Questions and Answers

ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1 ਵਸਤੁਨਿਸ਼ਠ ਪ੍ਰਸ਼ਨ 20×1=20

ਭਾਗ - (ੳ): ਇਸ ਵਿਚ ਇੱਕ ਜਾਂ ਦੋ ਸ਼ਬਦਾਂ ਵਿਚ ਉੱਤਰਾਂ ਵਾਲੇ 5 ਪ੍ਰਸ਼ਨ ਹੋਣਗੇ। (5 ਅੰਕ)

ਪੰਜਾਬੀ ਸੱਭਿਆਚਾਰ (ਡਾ.ਬਰਿੰਦਰ ਕੌਰ)

  1. ਪ੍ਰਸ਼ਨ - ਸੱਭਿਆਚਾਰ ਕਿਹੜੇ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ?

    ਉੱਤਰ - ਸੱਭਿਆਚਾਰ 'ਸੱਭਯ' ਅਤੇ 'ਆਚਾਰ' ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ।

  2. ਪ੍ਰਸ਼ਨ - ਅਣਵੰਡੇ ਪੰਜਾਬ ਵਿਚਲੇ ਪੰਜ ਦਰਿਆਵਾਂ ਵਿੱਚੋਂ' ਅਜੋਕੇ ਪੰਜਾਬ ਵਿਚ ਕਿੰਨੇ ਦਰਿਆ ਰਹਿ ਗਏ ਹਨ?

    ਉੱਤਰ - ਅਜੋਕੇ ਪੰਜਾਬ ਵਿਚ ਢਾਈ ਕੁ ਦਰਿਆ ਰਹਿ ਗਏ ਹਨ।

  3. ਪ੍ਰਸ਼ਨ - ਭਾਰਤ ਅਤੇ ਪਾਕਿਸਤਾਨ ਦੀ ਵੰਡ ਕਦੋਂ ਹੋਈ?

    ਉੱਤਰ - 1947 ਈ: ਵਿਚ

  4. ਪ੍ਰਸ਼ਨ - ਹਿਮਾਚਲ ਅਤੇ ਹਰਿਆਣਾ ਕਦੋਂ' ਹੋਂਦ ਵਿਚ ਆਏ?

    ਉੱਤਰ - 1 ਨਵੰਬਰ, 1966 ਨੂੰ।

  5. ਪ੍ਰਸ਼ਨ - ਰਿਗਵੇਦ ਦੀ ਰਚਨਾ ਦੇ ਨਾਲ-ਨਾਲ ਕਿਹੜੇ ਨਿਯਮਬੱਧ ਵਿਆਕਰਨ ਗ੍ਰੰਥ ਦੀ ਰਚਨਾ ਇਸ ਧਰਤੀ’ਤੇ ਹੋਈ?

    ਉੱਤਰ - ਪਾਣਿਨੀ ਦੇ ਵਿਆਕਰਨ ਗ੍ਰੰਥ।

  6. ਪ੍ਰਸ਼ਨ - ‘ਪੰਜਾਬੀ ਸੱਭਿਆਚਾਰ' ਲੇਖ ਦੇ ਲੇਖਕ ਦਾ ਨਾਂ ਦੱਸੋ।

    ਉੱਤਰ - ਡਾ. ਬਰਿੰਦਰ ਕੌਰ।

  7. ਪ੍ਰਸ਼ਨ - ਜਿੱਥੇ ਪੰਜਾਬੀ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ ਉੱਥੇ ਇਸ ਦਾ ਅਧਿਐਨ ਕਰਦੇ ਸਮੇਂ ਅਸੀਂ ਕੀ ਮਹਿਸੂਸ ਕਰਦੇ ਹਾਂ?

    ਉੱਤਰ - ਅਸੀਂ ਮਹਿਸੂਸ ਕਰਦੇ ਹਾਂ ਕਿ ਸੱਭਿਆਚਾਰ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਹੈ।

  8. ਪ੍ਰਸ਼ਨ - ਇਸ ਪਾਠ ਦੇ ਆਧਾਰ ਤੇ ਦੱਸੋ ਕਿ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਉੱਤੇ ਕਿਹੜੇ ਵੇਦ ਦੀ ਰਚਨਾ ਕੀਤੀ ਗਈ ?

    ਉੱਤਰ - ਰਿਗਵੇਦ ਦੀ।

ਪੰਜਾਬ ਦੇ ਮੇਲੇ ਤੇ ਤਿਉਹਾਰ (ਡਾ.ਐੱਸ.ਐੱਸ.ਵਣਜਾਰਾ ਬੇਦੀ)

  1. ਪ੍ਰਸ਼ਨ - ਮਹਿੰਜੋਦੜੋ ਤੇ ਹੜੱਪਾ ਦੀ ਖੁਦਾਈ ਕਰਦੇ ਸਮੇਂ ਲੱਭੀਆਂ ਮੂਰਤੀਆਂ ਵਿੱਚੋਂ ਇੱਕ ਮੂਰਤੀ ਕਿਸ ਦੀ ਸੀ?

    ਉੱਤਰ - ਦੇਵੀ ਮਾਤਾ ਦੀ।

  2. ਪ੍ਰਸ਼ਨ - ਜਰਗ ਦਾ ਮੇਲਾ ਕਿੱਥੇ ਅਤੇ ਕਿਸਨੂੰ ਪਤਿਆਉਣ ਲਈ ਲੱਗਦਾ ਹੈ?

    ਉੱਤਰ - ਇੱਕ ਟੋਭੇ ਦੁਆਲੇ ਅਤੇ ਸ਼ੀਤਲਾ ਮਾਈ ਨੂੰ ਪਤਿਆਉਣ ਲਈ।

  3. ਪ੍ਰਸ਼ਨ - ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਅਤੇ ਲੁਭਾਵਣਾ ਹੋਣ ਦੇ ਨਾਲ-ਨਾਲ ਹੋਰ ਕਿਸ ਚੀਜ਼ ਦੀ ਪ੍ਰਤਿਨਿਧਤਾ ਕਰਦਾ ਹੈ?

    ਉੱਤਰ - ਸੱਭਿਆਚਾਰ ਦੀ।

  4. ਪ੍ਰਸ਼ਨ - ਗੁਰੂ ਜੀ ਨੇ ਖਿਦਰਾਣੇ ਵਿਖੇ ਸ਼ਹੀਦ ਹੋਏ ਸਿੰਘਾਂ ਨੂੰ ਕੀ ਕਹਿ ਕੇ ਸਨਮਾਨਿਆ

    ਉੱਤਰ - ਮੁਕਤੇ।

  5. ਪ੍ਰਸ਼ਨ - ਗੁਰੂ ਜੀ ਨੇ ਕਿਸ ਦੀ ਬੇਨਤੀ ਉੱਤੇ ਬੇਦਾਵਾ ਪਾੜ ਦਿੱਤਾ? '

    ਉੱਤਰ - ਜਥੇਦਾਰ ਮਹਾਂ ਸਿੰਘ ਦੀ।

  6. ਪ੍ਰਸ਼ਨ - ਛਪਾਰ ਦਾ ਮੇਲਾ ਕਿਸ ਦੀ ਯਾਦ ਵਿਚ ਲੱਗਦਾ ਹੈ?

    ਉੱਤਰ - ਗੁੱਗੇ ਦੀ ਯਾਦ ਵਿੱਚ।

  7. ਪ੍ਰਸ਼ਨ - ਮਾਘੀ ਵਾਲੇ ਦਿਨ ਮੁਕਤਸਰ ਦੇ ਪਾਵਨ ਸਰੋਵਰ ਵਿਚ ਸੰਗਤਾਂ ਕੀ ਕਰਦੀਆਂ ਹਨ?

    ਉੱਤਰ - ਇਸ਼ਨਾਨ ਕਰਦੀਆਂ ਹਨ।

  8. ਪ੍ਰਸ਼ਨ - ਰੁੱਤ ਦਾ ਸੁਆਦ ਮਾਣਨ ਲਈ ਨਵੀਂ ਕਣਕ ਦੀਆਂ ਬੱਲੀਆਂ ਅਤੇ ਛੋਲਿਆਂ ਦੀਆਂ ਹੌਲਾਂ ਭੁੰਨ ਕੇ ਕਿਹੜੇ ਮਹੀਨੇ ਖਾਧੀਆਂ ਜਾਂਦੀਆਂ ਹਨ? (ਚੇਤਰ/ਅੱਸੂ)

    ਉੱਤਰ - ਚੇਤਰ ਦੇ ਮਹੀਨੇ।

Even Questions and Answers

ਪੰਜਾਬ ਦੇ ਰਸਮ-ਰਿਵਾਜ (ਗੁਲਜ਼ਾਰ ਸਿੰਘ ਸੰਧੂ)

  1. 1. ਪ੍ਰਸ਼ਨ - ਮੁਸਲਮਾਨ ਮ੍ਰਿਤਕ ਦੇਹ ਲਈ ਕਿਹੜੀ ਰਸਮ ਕਰਦੇ ਹਨ?

    ਉੱਤਰ - ਦਫਨਾਉਣ ਦੀ।

    2. ਪ੍ਰਸ਼ਨ - ਸ਼ਗਨ ਪਵਾਉਣ ਵਾਲੀ ਕੁੜੀ ਲਈ ਲਾਲ ਪਰਾਂਦੀ ਕਿਸ ਚੀਜ਼ ਦੀ ਨਿਸ਼ਾਨੀ ਮੰਨੀ ਜਾਂਦੀ ਹੈ?

    ਉੱਤਰ - ਸਗਾਈ ਦੀ।

    3. ਪ੍ਰਸ਼ਨ - ਮੁੱਢਲਾ ਮਨੁੱਖ ਬਹੁਤ ਸਾਰੇ ਸੰਸਕਾਰਾਂ ਦਾ ਅਰੰਭ ਕਰਨ ਸਮੇਂ ਦੈਵੀ ਤਾਕਤਾਂ ਨੂੰ ਕਿਉਂ ਰਿਝਾਉਂਦਾ ਸੀ?

    ਉੱਤਰ - ਦੈਵੀ ਤਾਕਤਾਂ ਦੇ ਭੈ ਕਾਰਨ।

    4. ਪ੍ਰਸ਼ਨ - ਕੌਣ ਬੰਬੀਹਾ ਬੁਲਾਉਂਦਾ ਹੋਇਆ ਪਿੰਡ ਦੀ ਜੂਹ ਵਿਚ ਵੜਦਾ ਹੈ?

    ਉੱਤਰ - ਨਾਨਕਾ ਮੇਲ।

    5. ਪ੍ਰਸ਼ਨ - ਹਿੰਦੂ ਪਰਿਵਾਰਾਂ ਵਿਚ ਬੱਚੇ ਦਾ ਮੁੰਡਨ ਸੰਸਕਾਰ ਕਦੋਂ ਕੀਤਾ ਜਾਂਦਾ ਹੈ?

    ਉੱਤਰ - ਤੀਜੇ ਤੋਂ ਪੰਜਵੇਂ ਸਾਲ ਵਿੱਚ।

    ਪੰਜਾਬ ਦੀਆਂ ਲੋਕ-ਖੇਡਾਂ (ਸੁਖਦੇਵ ਮਾਦਪੁਰੀ)

    1. ਪ੍ਰਸ਼ਨ - ਇਸ ਪਾਠ ਦੇ ਅਧਾਰ ਤੇ ਦੱਸੋ ਕਿ ਪੰਜਾਬੀਆਂ ਦਾ ਸੁਭਾਅ, ਰਹਿਣ-ਸਹਿਣ, ਖਾਣ-ਪੀਣ ਅਤੇ ਨੈਤਕ ਕਦਰਾਂ-ਕੀਮਤਾਂ ਕਿਸ ਵਿਚੋਂ ਝਲਕਦੀਆਂ ਹਨ?

    ਉੱਤਰ - ਲੋਕ ਖੇਡਾਂ ਵਿਚੋਂ।

    2. ਪ੍ਰਸ਼ਨ - ਮੁੰਡੇ ਅਤੇ ਕੁੜੀਆਂ ਦੀ ਹਰਮਨ-ਪਿਆਰੀ ਖੇਡ ਕਿਹੜੀ ਹੈ?

    ਉੱਤਰ - ਸ਼ੱਕਰ-ਭਿੱਜੀ।

    3. ਪ੍ਰਸ਼ਨ - ਪੰਜਾਬੀਆਂ ਦੀ ਕਬੱਡੀ ਖੇਡ ਜਿਸ ਰਾਹੀਂ ਪੰਜਾਬੀਆਂ ਦੇ ਸੁਭਾਅ ਅ ਤੇ ਉਹਨਾਂ ਦੇ ਸਰੀਰਕ ਬਲ ਦਾ ਪ੍ਰਗਟਾਵਾ ਹੁੰਦਾ ਹੈ, ਨੂੰ ਕਿਹੜੇ ਨਾਂ ਨਾਲ ਸਨਮਾਨਿਤ ਕੀਤਾ ਗਿਆ ਹੈ?

    ਉੱਤਰ - ‘ਪੰਜਾਬੀਆਂ ਦੀ ਰਾਸ਼ਟਰੀ ਖੇਡ' ਨਾਲ।

PSEB CLASS 12 PUNJABI ( GENERAL) IMPORTANT MCQS

Odd Questions and Answers

ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ (ਕਿਰਪਾਲ ਕਜ਼ਾਕ)

  1. 1. ਪ੍ਰਸ਼ਨ - ਪੰਜਾਬ ਦੀਆਂ ਲੋਕ-ਕਲਾਵਾਂ ਵਿਚ ਵਰਤੀ ਜਾਣ ਵਾਲੀ ਸਮਗਰੀ ਕਿੱਥੋਂ ਪ੍ਰਾਪਤ ਕੀਤੀ ਜਾਂਦੀ ਹੈ?

    ਉੱਤਰ - ਚੌਗਿਰਦੇ ਵਿੱਚੋਂ।

    2. ਪ੍ਰਸਨ - ਸ਼ਾਸਤਰੀ ਕਲਾ ਦੇ ਨਿਯਮ ਕਿਹੋ-ਜਿਹੇ ਹੁੰਦੇ ਹਨ?

    ਉੱਤਰ - ਬੱਧੇ ਹੋਏ।

    3. ਪ੍ਰਸ਼ਨ - ਸੰਸਕ੍ਰਿਤ ਵਿੱਚ ਹੱਥ ਨੂੰ ਕੀ ਕਿਹਾ ਜਾਂਦਾ ਹੈ?

    ਉੱਤਰ - ਕਰ।

    4. ਪ੍ਰਸ਼ਨ - ਕਾਗਜ਼ ਜਾਂ ਗੱਤਾ ਰਲਾ ਕੇ ਬਣਾਏ ਬੋਹੀਏ ਅਤੇ ਗੋਹਣੇ ਕਿਹੜੀ ਮਿੱਟੀ ਤੋਂ ਬਣਾਏ ਜਾਂਦੇ ਹਨ?

    ਉੱਤਰ - ਪਾਂਡੇ (ਚੀਕਣੀ ਮਿੱਟੀ ਤੋਂ)।

    5. ਪ੍ਰਸ਼ਨ - ਘੜਾ, ਚਾਟੀ, ਬਲ੍ਹਣੀ, ਕੁੱਜਾ, ਦੀਵਾ, ਚੱਪਣ, ਮੱਟ, ਵਲਟੋਹੀ ਆਦਿ ਵਸਤਾਂ ਕੌਣ ਬਣਾਉਂਦਾ ਹੈ?

    ਉੱਤਰ - ਘੁਮਿਆਰ।

    6. ਪ੍ਰਸ਼ਨ - ਬਾਗ ਅਤੇ ਫੁਲਕਾਰੀ ਦੀ ਕਢਾਈ ਕਿਸ ਕੱਪੜੇ ਉੱਪਰ ਕੀਤੀ ਜਾਂਦੀ ਸੀ?

    ਉੱਤਰ - ਖੱਦਰ ਦੇ।

    7. ਪ੍ਰਸ਼ਨ - ਕਿਰਪਾਲ ਕਜਾਬ ਦਾ ਲਿਖਿਆ ਲੇਖ ਕਿਹੜਾ ਹੈ?

    ਉੱਤਰ - ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ।

ਪੰਜਾਬ ਦੇ ਲੋਕ-ਨਾਚ (ਡਾ.ਜਗੀਰ ਸਿੰਘ ਨੂਰ)

  1. 1. ਪ੍ਰਸ਼ਨ - 'ਪੰਜਾਬ ਦੇ ਲੋਕ-ਨਾਚ' ਲੇਖ ਦਾ ਲੇਖਕ ਕੌਣ ਹੈ?

    ਉੱਤਰ - ਡਾ.ਜਗੀਰ ਸਿੰਘ ਨੂਰ।

    2. ਪ੍ਰਸ਼ਨ - ਪੰਜਾਬ ਦਾ ਸਿਰਤਾਜ ਲੋਕ-ਨਾਚ ਕਿਹੜਾ ਹੈ?

    ਉੱਤਰ - ਗਿੱਧਾ।

    3. ਪ੍ਰਸ਼ਨ - ਪੰਜਾਬ ਦੇ ਲੋਕ ਨਾਚਾਂ ਦਾ ਵਰਗੀਕਰਨ ਕਿਹੜੇ ਦੇ ਪੱਧਰਾਂ ਤੇ ਕੀਤਾ ਜਾ ਸਕਦਾ ਹੈ?

    ਉੱਤਰ - ਇਸਤਰੀਆਂ ਅਤੇ ਮਰਦਾਂ ਦੇ ਲੋਕ-ਨਾਚ।

    4. ਪ੍ਰਸ਼ਨ - ਪੰਜਾਬ ਵਿਚ ਪੰਜ ਹਜ਼ਾਰ ਪੂਰਵ ਈਸਵੀ ਤੋਂ ਬਿਹੜੇ ਨਾਚ ਨੱਚਣ ਦੀ ਪਰੰਪਰਾ ਦੇ ਪ੍ਰਮਾਣ ਮਿਲਦੇ ਹਨ?

    ਉੱਤਰ - ਸਿੰਧ ਘਾਟੀ ਦੀਆਂ ਮੋਹਰਾਂ ਤੋਂ।

    5. ਪ੍ਰਸ਼ਨ - ਛੋਟੀਆਂ ਕੁੜੀਆਂ ਦਾ ਨਾਚ ਕਿਹੜਾ ਹੈ?

    ਉੱਤਰ - ਕਿੱਕਲੀ।

    6. ਪ੍ਰਸ਼ਨ - ਉਹ ਕਿਹੜਾ ਲੋਕ-ਸਾਜ ਹੈ ਜਿਸਦੀ ਧੁਨ 'ਤੇ ਲੋਕ-ਨਾਚ ਭੰਗੜਾ ਨੱਚਿਆ ਜਾਂਦਾ ਹੈ?

    ਉੱਤਰ - ਢੋਲ।

    7. ਪ੍ਰਸ਼ਨ - ਉਹ ਕਿਹੜਾ ਲੋਕ-ਸਾਜ ਹੈ, ਜਿਸਦੀ ਤਾਲ ਉੱਤੇ ਲੋਕ-ਨਾਚ ਭੰਗੜਾ ਨੱਚਿਆ ਜਾਂਦਾ ਹੈ?

    ਉੱਤਰ - ਢੋਲ।

    8. ਪ੍ਰਸ਼ਨ - ਮਰਦਾਂ ਦੇ ਲੋਕ-ਨਾਚਾਂ ਦੇ ਨਾਂ ਦੱਸੋ।

    ਉੱਤਰ - ਭੰਗੜਾ, ਝੁੰਮਰ, ਮਾਲਵੇ ਦਾ ਮਰਦਾਂ ਦਾ ਗਿੱਧਾ, ਧਮਾਲ।

Punjab Board Class 8th, 10th, and 12th Guess Paper 2025: Your Key to Exam Success!

Odd Questions and Answers

ਪੰਜਾਬ ਦੀਆਂ ਨਕਲਾਂ (ਪਿਆਰਾ ਸਿੰਘ ਖੁੰਡਾ)

  1. ਪ੍ਰਸ਼ਨ - 'ਪੰਜਾਬ ਦੀਆਂ ਲੋਕ-ਨਕਲਾਂ' ਪਾਠ ਦੇ ਅਧਾਰ ਤੇ ਦੱਸੋ ਕਿ ਲੋਕ, ਲੋਕ-ਨਕਲਾਂ ਨੂੰ ਹੋਰ ਕੀ ਕਹਿੰਦੇ ਹਨ?

    ਉੱਤਰ - ਭੰਡ-ਲੱਛੇਤੀ।

  2. ਪ੍ਰਸ਼ਨ - ਕਿਹੜੀਆਂ ਨਕਲਾਂ ਨੂੰ ਖੇਡਣ ਵਾਲੇ ਪਾਤਰ ਰੰਗਾ ਅਤੇ ਬਿਗਲਾ ਹੁੰਦੇ ਹਨ?

    ਉੱਤਰ - ਲੰਮੀਆਂ ਨਕਲਾਂ ਨੂੰ ।

  3. ਪ੍ਰਸ਼ਨ - ਨਕਲਾਂ ਖੇਡਣ ਲਈ ਕਿੰਨੀ ਪ੍ਰਕਾਰ ਦਾ ਪਿੜ ਵਰਤਿਆ ਜਾਂਦਾ ਹੈ?

    ਉੱਤਰ - ਤਿੰਨ ਪ੍ਰਕਾਰ ਦਾ।

  4. ਪ੍ਰਸ਼ਨ - ਸ਼ਬਦਾਂ ਦਾ ਮਹਿਲ ਕੌਣ ਉਸਾਰਦਾ ਹੈ?

    ਉੱਤਰ - ਰੰਗਾ।

  5. ਪ੍ਰਸ਼ਨ - ਵਿਆਹ ਹੋਣ'ਤੇ ਭੰਡ ਕਿਹੜੇ ਦਿਨ ਤਬਲਾ ਆ ਖੜਕਾਉਂਦੇ ਹਨ?

    ਉੱਤਰ - ਵਿਆਹ ਤੋਂ ਅਗਲੇ ਦਿਨ।

  6. ਪ੍ਰਸ਼ਨ - ਕਦੀ-ਕਦੀ ਮੇਲੇ, ਤਿਉਹਾਰ ਉੱਤੇ ਕੌਣ ਲੋਕ ਇਕੱਠੇ ਹੋ ਕੇ ਨਕਲੀਆਂ ਨੂੰ ਸੱਦ ਲੈਂਦੇ ਹਨ?

    ਉੱਤਰ - ਆਮ ਲੋਕ।

  7. ਪ੍ਰਸ਼ਨ - ਨਕਲਾਂ ਕਰਨ ਵਾਲੇ ਕਲਾਕਾਰ ਨੂੰ ਕੀ ਕਿਹਾ ਜਾਂਦਾ ਹੈ?

    ਉੱਤਰ - ਨਕਲੀਆ।

ਪੰਜਾਬੀ ਸੱਭਿਆਚਾਰਿਕ ਪਰਿਵਰਤਨ (ਡਾ.ਰਾਜਿੰਦਰ ਪਾਲ ਸਿੰਘ ਬਰਾੜ)

  1. ਪ੍ਰਸ਼ਨ - ਪੰਜਾਬ ਵਿਚ ਰਸਗੁੱਲਾ ਕਿੱਥੋਂ ਆਇਆ ਹੈ?

    ਉੱਤਰ - ਸੰਗਾਲ ਤੋਂ।

  2. ਪ੍ਰਸ਼ਨ - ਪੰਜਾਬੀ ਸੱਭਿਆਚਾਰ ਦੇ ਮਰਦ ਪ੍ਰਧਾਨ ਸਮਾਜ ਵਿਚ ਔਰਤ ਨੂੰ ਕੀ ਸਮਝਿਆ ਜਾਂਦਾ ਸੀ?

    ਉੱਤਰ - ਪੈਰ ਦੀ ਜੁੱਤੀ ।

  3. ਪ੍ਰਸ਼ਨ - ਪੰਜਾਬੀ ਸਭਿਆਚਾਰਿਕ ਪਰਿਵਰਤਨ' ਪਾਠ ਦੇ ਅਧਾਰ ਤੇ ਦੱਸੋ ਕਿ ਇਸ ਵਿਚ ਵਗਦਾ ਦਰਿਆ ਕਿਸ ਨੂੰ ਕਿਹਾ ਗਿਆ ਹੈ ?

    ਉੱਤਰ - ਸਭਿਆਚਾਰ ਨੂੰ।

  4. ਪ੍ਰਸ਼ਨ - ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਤੇ ਅਭਿਮਾਨ ਕਰਨ ਦੀ ਥਾਂ ਤੇ ਕੀ ਕਰਨਾ ਚਾਹੀਦਾ ਹੈ?

    ਉੱਤਰ - ਮਾਣ।

  5. ਪ੍ਰਸ਼ਨ - ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਵਿਚ ਪੰਜਾਬੀ ਕਿਸ ਲਿਪੀ ਵਿਚ ਲਿਖੀ ਜਾਂਦੀ ਹੈ?

    ਉੱਤਰ - ਗੁਰਮੁਖੀ ਤੇ ਸ਼ਾਹਮੁਖੀ।

  6. ਪ੍ਰਸ਼ਨ - ‘ਪੰਜਾਬੀ ਸਭਿਆਚਾਰਕ ਪਰਿਵਰਤਨ' ਪਾਠ ਵਿਚ 'ਵਗਦਾ ਦਰਿਆ' ਕਿਸਨੂੰ ਕਿਹਾ ਗਿਆ ਹੈ?

    ਉੱਤਰ - ਸਭਿਆਚਾਰ ਨੂੰ।

Odd Questions and Answers

ਸਾਂਝ (ਸੁਜਾਨ ਸਿੰਘ)

  1. ਪ੍ਰਸ਼ਨ - 'ਸਾਂਝ' ਕਹਾਣੀ ਵਿਚਲੇ ਨੌਜਵਾਨ ਦੀ ਪਛਾਣ ਕਿਸ ਤਰ੍ਹਾਂ ਕਰਵਾਈ ਗਈ ਹੈ?

    ਉੱਤਰ - ਕਹਾਣੀਕਾਰ ਵਾਲੀ ਹਮਦਰਦੀ ਨਾਲ ਜਾਂ ਸਾਂਝ ਦਰਸਾ ਕੇ ਜਾਂ ਲਾਲ ਚੀਰੇ ਵਾਲੇ ਸਾਈਕਲ ਸਵਾਰ ਵੱਜੋਂ।

  2. ਪ੍ਰਸ਼ਨ - ਸਾਈਕਲ'ਤੇ ਸਵਾਰ ਹੋਣ ਤੋਂ ਪਹਿਲਾਂ ਕਹਾਣੀ ਦੇ ਕਿਹੜੇ ਪਾਤਰ ਨੇ ਪੈਡਲ'ਤੇ ਪੈਰ ਰੱਖ ਕੇ ਸਾਈਕਲ ਨੂੰ ਕਾਫੀ ਚਿਰ ਤੱਕ ਰੋੜਿਆ?

    ਉੱਤਰ - ਪ੍ਰੋ.ਐੱਮ.ਐੱਲ.ਮਲੋਤਰਾ ਨੇ।

  3. ਪ੍ਰਸ਼ਨ - ‘ਭਾਰਤ ਸਾਈਕਲ ਦੇ ਯੁੱਗ ਵਿੱਚ ਨਹੀਂ ਪਹੁੰਚਿਆ ਤੇ ਸਾਈਕਲ ਗਰੀਬਾਂ ਦੀ ਸਵਾਰੀ ਹੈ।' ਪ੍ਰੋਫੈਸਰ ਦੇ ਮਨ ਵਿੱਚ ਇਹ ਵਿਚਾਰ ਕਿਉਂ ਆਉਂਦੇ ਹਨ?

    ਉੱਤਰ - ਇੱਕ ਭਾਰਤੀ ਲੀਡਰ ਦਾ ਧਿਆਨ ਯਾਦ ਆਉਣ ਤੇ।

  4. ਪ੍ਰਸ਼ਨ - ਇਸ ਕਹਾਣੀ ਵਿੱਚ ਕਿਹੜੀ ਸਾਂਝ ਦਾ ਜ਼ਿਕਰ ਆਇਆ ਹੈ?

    ਉੱਤਰ - ਇਸ ਕਹਾਣੀ ਵਿੱਚ ਮਨੁੱਖ ਦੇ ਅੰਦਰ ਦੁੱਖੀ ਤੇ ਮੁਹਤਾਜ ਆਦਮੀ ਲਈ ਸੰਵੇਦਨਸ਼ੀਲਤਾ ਤੇ ਹਮਦਰਦੀ ਦੀ ਸਾਂਝ ਦਾ ਜ਼ਿਕਰ ਆਇਆ ਹੈ।

  5. ਪ੍ਰਸ਼ਨ - 'ਸਾਂਝ' ਕਹਾਣੀ ਦੀ ਪਾਤਰ ਬੁੱਢੀ ਮਾਈ ਕਿੱਥੇ ਆਈ ਸੀ?

    ਉੱਤਰ - ਗੁਰਦਵਾਰੇ।

  6. ਪ੍ਰਸ਼ਨ - ‘ਸਾਂਝ` ਕਹਾਣੀ ਦਾ ਲੇਖਕ/ਰਚਣਹਾਰ ਕੌਣ ਹੈ?

    ਉੱਤਰ - ਸੁਜਾਨ ਸਿੰਘ।

  7. ਪ੍ਰਸ਼ਨ - ਪ੍ਰੋਫੈਸਰ ਨੂੰ ਸਾਈਕਲ ਚਲਾਉਂਦਿਆਂ ਆਪਣੇ ਬਚਪਨ ਵਿਚ ਪੜ੍ਹੀ ਕਿਹੜੀ ਕਵਿਤਾ ਦਾ ਚੇਤਾ ਆਇਆ?

    ਉੱਤਰ - 'ਸਾਈਕਲ' ਤੇ ਪਹਾੜੀ ਉੱਤੋਂ ਥੱਲੇ ਉਤਰਦਿਆਂ।

ਨੀਲੀ (ਕਰਤਾਰ ਸਿੰਘ ਦੁੱਗਲ)

  1. ਪ੍ਰਸ਼ਨ - ‘ਨੀਲੀ' ਕਹਾਣੀ ਦਾ ਮੁੱਖ ਪਾਤਰ ਕੌਣ ਹੈ?

    ਉੱਤਰ - ਨੀਲੀ।

  2. ਪ੍ਰਸ਼ਨ - ‘ਨੀਲੀ' ਕਹਾਣੀ ਵਿਚਲਾ ਮੈਂ-ਪਾਤਰ ਕੌਣ ਹੈ?

    ਉੱਤਰ - ਕਹਾਣੀਕਾਰ ।

  3. ਪ੍ਰਸ਼ਨ - 'ਨੀਲੀ' ਕਹਾਣੀ ਕਿਸ ਦੀ ਰਚਨਾ ਹੈ?

    ਉੱਤਰ - ਕਰਤਾਰ ਸਿੰਘ ਦੁੱਗਲ।

  4. ਪ੍ਰਸ਼ਨ - ‘ਨੀਲੀ' ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਂ ਲਿਖੋ।

    ਉੱਤਰ - ਗਵਾਲਾ।

ਆਪਣਾ ਦੇਸ (ਸੰਤੋਖ ਸਿੰਘ ਧੀਰ)

  1. ਪ੍ਰਸ਼ਨ - ‘ਆਪਣਾ ਦੇਸ’ ਕਹਾਣੀ ਦੇ ਆਧਾਰ ਤੇ ਦੱਸੋ: ਦੋਵੇਂ ਭਰਾ ਭਾਰਤ ਨੂੰ ਕਿੰਞ ਵੇਖ ਰਹੇ ਸਨ?

    ਉੱਤਰ - ਉਪਰਿਆਂ ਵਾਂਗ।

  2. ਪ੍ਰਸ਼ਨ - ਹਰਿੰਦਰ ਤੇ ਗੁਰਿੰਦਰ ਦੇ ਬਾਪ ਦਾ ਨਾਂ ਕੀ ਸੀ?

    ਉੱਤਰ - ਨਿਰੰਜਨ ਸਿੰਘ ।

  3. ਪ੍ਰਸ਼ਨ - ਹਰਿੰਦਰ ਆਪਣੇ ਆਪ ਨੂੰ ਕੈਨੇਡਾ ਵਿੱਚ ਕੀ ਅਖਵਾਉਂਦਾ ਹੈ?

    ਉੱਤਰ - ਹੈਰੀ।

  4. ਪ੍ਰਸ਼ਨ - ਗੁਰਿੰਦਰ ਆਪਣੇ ਆਪ ਨੂੰ ਕੈਨੇਡਾ ਵਿੱਚ ਕੀ ਅਖਵਾਉਂਦਾ ਹੈ?

    ਉੱਤਰ - ਗੈਰੀ।

  5. ਪ੍ਰਸ਼ਨ - 'ਆਪਣਾ ਦੇਸ' ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਂ ਦੱਸੋ।

    ਉੱਤਰ - ਨਿਰੰਜਣ ਸਿੰਘ।

  6. ਪ੍ਰਸ਼ਨ - 'ਆਪਣਾ ਦੇਸ' ਕਹਾਣੀ ਕਿਸ ਦੀ ਰਚਨਾ ਹੈ?

    ਉੱਤਰ - ਸੰਤੋਖ ਸਿੰਘ ਧੀਰ।

  7. ਪ੍ਰਸ਼ਨ - ‘ਆਪਣਾ ਦੇਸ’ ਕਹਾਣੀ ਵਿਚਲੇ ਪਾਤਰਾਂ ਹਰਿੰਦਰ ਅਤੇ ਗੁਰਿੰਦਰ ਦੇ ਪਿਤਾ ਦਾ ਕੀ ਨਾਂ ਹੈ?

    ਉੱਤਰ - ਨਿਰੰਜਣ ਸਿੰਘ।

Odd Questions and Answers

ਮਾੜਾ ਬੰਦਾ (ਪ੍ਰੇਮ ਪ੍ਰਕਾਸ਼)

  1. ਪ੍ਰਸ਼ਨ - ਲੇਖਕ ਦੀ ਪਤਨੀ ਬੇਚੈਨ ਕਿਉਂ ਸੀ?

    ਉੱਤਰ - ਰਿਕਸ਼ੇ ਵਾਲੇ ਨੇ ਪੈਸੇ ਵਗਾਹ ਮਾਰੇ ਸਨ।

  2. ਪ੍ਰਸ਼ਨ - ਮਾੜਾ ਬੰਦਾ ਕਹਾਣੀ ਵਿਚ ਧਰਮ-ਪੋਥੀ ਕੌਣ ਪੜ੍ਹਦਾ/ਪੜ੍ਹਦੀ ਹੈ?

    ਉੱਤਰ - ਕਹਾਣੀਕਾਰ ਦੀ ਪਤਨੀ।

  3. ਪ੍ਰਸ਼ਨ - ‘ਮਾੜਾ ਬੰਦਾ' ਕਹਾਣੀ ਕਿਸ ਦੀ ਰਚਨਾ ਹੈ?

    ਉੱਤਰ - ਪ੍ਰੇਮ ਪ੍ਰਕਾਸ਼।

  4. ਪ੍ਰਸ਼ਨ - ਰਿਕਸ਼ੇ ਵਾਲੇ ਨੇ ਪੈਸੇ ਕਿਉਂ ਵਗਾਹ ਮਾਰੇ?

    ਉੱਤਰ - ਦੋ ਰੁਪਏ ਦੀ ਥਾਂ ਤਿੰਨ ਰੁਪਏ ਚਾਹੁਣ ਕਾਰਨ।

ਘਰ ਜਾ ਆਪਣੇ (ਗੁਲਜ਼ਾਰ ਸਿੰਘ ਸੰਧੂ)

  1. ਪ੍ਰਸ਼ਨ - ਜੀਤੋ ਦੀ ਗੂੜ੍ਹੀ ਸਹੇਲੀ ਉਸ ਨਾਲ ਕਿਸ ਜਮਾਤ ਵਿੱਚ ਪੜ੍ਹਦੀ ਸੀ?

    ਉੱਤਰ - ਪੰਜਵੀਂ ਵਿੱਚ।

  2. ਪ੍ਰਸ਼ਨ - 'ਘਰ ਜਾ ਆਪਣੇ' ਕਹਾਣੀ ਦੇ ਮਹੱਤਵਪੂਰਨ ਪਾਤਰਾਂ ਦੇ ਨਾਂ ਲਿਖੋ।

    ਉੱਤਰ - ਜੀਤੋ, ਜੀਤੋ ਦਾ ਵੀਰ, ਜੀਤੋ ਦੀ ਸਹੇਲੀ, ਜੀਤੋ ਦੇ ਮਾਂ ਤੇ ਪਿਓ, ਜੀਤੋ ਦੀਆਂ ਸਹੇਲੀਆਂ, ਤਾਏ, ਚਾਚੇ ਤੇ ਪਤੀ, ਭਾਈ ਤੇ ਗਵੱਈਆ।

  3. ਪ੍ਰਸ਼ਨ - ਵਿਆਹ ਇਕੱਠੇ ਮਿਲ ਕੇ ਬੈਠਣ ਦਾ ਇੱਕੋ-ਇੱਕ ਮੌਕਾ ਹੁੰਦਾ ਹੈ।

    ਉੱਤਰ - ਸਹੀ।

  4. ਪ੍ਰਸ਼ਨ - ਘਰਦਿਆਂ ਨੇ ਆਪਣਾ ਚਾਅ ਪੂਰਾ ਕਰਨ ਲਈ ਕਿਹੜਾ ਤਰੀਕਾ ਲੱਭ ਲਿਆ?

    ਉੱਤਰ - ਜੀਤੋ ਦੇ ਭਰਾ ਦੀ ਥਾਂ ਜੀਤੋ ਦਾ ਵਿਆਹ ਕਰਨ ਦਾ।

ਸਤੀਆਂ ਸੇਈ (ਦਲੀਪ ਕੌਰ ਟਿਵਾਣਾ)

  1. ਪ੍ਰਸ਼ਨ - ਗੱਡੀ ਵਿਚ ਅੰਨ੍ਹਾ ਮੰਗਤਾ ਕਿਸ ਬਾਰੇ ਗੀਤ ਗਾ ਰਿਹਾ ਸੀ?

    ਉੱਤਰ - ਭਗਤ ਸਿੰਘ ਤੇ ਉਸਦੀ ਮੰਗੇਤਰ ਬਾਰੇ।

  2. ਪ੍ਰਸ਼ਨ - ਲੇਖਕਾ ਦਾ ਮਨ ਭਗਤ ਸਿੰਘ ਦੀ ਮੰਗੇਤਰ ਦੇ ਪੈਰ ਛੂਹਣ ਲਈ ਕਿਉਂ ਕੀਤਾ?

    ਉੱਤਰ - ਉਹਦਾ ਸਿਦਕ, ਸਾਹਸ ਅਤੇ ਸਿਰੜ ਦੇਖ ਕੇ।

  3. ਪ੍ਰਸ਼ਨ - ਗੀਤ ਸੁਣਨ ਉਪਰੰਤ ਲੇਖਕਾ ਦੇ ਮਨ ਵਿਚ ਕਿਸ ਬਾਰੇ ਖਿਆਲ ਆਉਣ ਲੱਗੇ ਸਨ?

    ਉੱਤਰ - ਭਗਤ ਸਿੰਘ ਦੀ ਮੰਗੇਤਰ ਬਾਰੇ।

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends