PSEB CLASS 12 PUNJABI ( GENERAL) IMPORTANT MCQS

PSEB CLASS 12 PUNJABI ( GENERAL) IMPORTANT MCQS 2025

  1. ਨੀਲੀ ਦਾ ਰੰਗ ਕਿਹੋ ਜਿਹਾ ਸੀ?

    (ੳ) ਕਾਲਾ
    (ਅ) ਗੋਰਾ
    (ੲ) ਭੂਰਾ
    (ਸ) ਡੱਬ-ਖੜੱਸਾ
    ਉੱਤਰ - (ਅ) ਗੋਰਾ

  2. ‘ਨੀਲੀ' ਕਿਹੜੇ ਬੂਟੇ ਹੇਠ ਖੜ੍ਹੀ ਹੋ ਕੇ ਦੁੱਧ ਦਿੰਦੀ ?

    (ੳ) ਮਹਿੰਦੀ ਦੇ
    (ਅ) ਅਮਰੂਦ ਦੇ
    (ੲ) ਡੇਕ ਦੇ
    (ਸ) ਤੂਤ ਦੇ
    ਉੱਤਰ - (ੳ) ਮਹਿੰਦੀ ਦੇ

  3. ਕਹਾਣੀਕਾਰ ਦੀ ਤ੍ਰੀਮਤ (ਪਤਨੀ) ਗੁਆਲੇ ਨੂੰ ਕਿਸ ਲਈ ਦੁੱਧ ਛੱਡਣ ਲਈ ਕਹਿੰਦੀ?

    (ੳ) ਆਪਣੇ ਲਈ
    (ਅ) ਨੀਲੀ ਲਈ
    (ੲ) ਵੇਚਣ ਲਈ
    (ਸ) ਵੱਛੀ ਲਈ
    ਉੱਤਰ - (ਸ) ਵੱਛੀ ਲਈ

  4. ਨੀਲੀ ਕਿਸ ਦੇ ਮੂੰਹ ਮਾਰਨ'ਤੇ ਦੁੱਧ ਲਾਹ ਦਿੰਦੀ ਸੀ?

    (ੳ) ਵੱਛੀ ਦੇ
    (ਅ) ਗੁਆਲੇ ਦੇ
    (ੲ) ਵੱਛੇ ਦੇ
    (ਸ) ਗੁਆਲਣ ਦੇ
    ਉੱਤਰ - (ੳ) ਵੱਛੀ ਦੇ

  5. ਸਿੱਖ ਧਰਮ ਦੀ ਸਥਾਪਨਾ ਕਿਸਨੇ ਕੀਤੀ?

    (ੳ) ਸ੍ਰੀ ਗੁਰੂ ਰਾਮਦਾਸ ਜੀ
    (ਅ) ਸ਼੍ਰੀ ਗੁਰੂ ਅੰਗਦ ਦੇਵ ਜੀ
    (ੲ) ਸ੍ਰੀ ਗੁਰੂ ਨਾਨਕ ਦੇਵ ਜੀ
    (ਸ) ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    ਉੱਤਰ - (ੲ) ਸ੍ਰੀ ਗੁਰੂ ਨਾਨਕ ਦੇਵ ਜੀ

  6. ਕਿਹੜੇ ਕਿੱਤਿਆਂ ਦੀ ਮੁਹਾਰਤ ਕਾਰਨ ਸਮਾਜ ਦਾ ਵਿਕਾਸ ਸੰਭਵ ਹੋ ਸਕਿਆ ਹੈ?

    (ੳ) ਲੋਕ-ਕਿੱਤੇ
    (ਅ) ਘਰੇਲੂ ਕਿੱਤੇ
    (ੲ) ਦੇਸੀ ਕਿੱਤੇ
    (ਸ) ਮਿਸ਼ਰਤ ਕਿੱਤੇ
    ਉੱਤਰ - (ੳ) ਲੋਕ-ਕਿੱਤੇ

  7. ਲੋਕ-ਕਿੱਤੇ ਕਦੋਂ ਤੋਂ ਮਨੁੱਖੀ ਜੀਵਨ-ਜਾਚ ਦਾ ਹਿੱਸਾ ਬਣੇ ਹਨ?

    (ੳ) ਵਰਤਮਾਨ ਸਮੇਂ ਵਿਚ
    (ਅ) ਪ੍ਰਾਚੀਨ ਕਾਲ ਵਿਚ
    (ੲ) ਮੱਧਕਾਲ ਵਿਚ
    (ਸ) ਸੰਕ੍ਰਾਂਤੀ ਕਾਲ ਵਿਚ
    ਉੱਤਰ - (ਅ) ਪ੍ਰਾਚੀਨ ਕਾਲ ਵਿਚ

  8. ਸੰਸਕ੍ਰਿਤ ਵਿਚ 'ਹੱਥ’ ਨੂੰ ਕੀ ਕਿਹਾ ਜਾਂਦਾ ਹੈ?

    (ੳ) ਕਾਰ
    (ਅ) ਕਰਨ
    (ੲ) ਕੰਮ
    (ਸ) ਕਾਰਜ
    ਉੱਤਰ - (ੳ) ਕਾਰ

  9. 'ਪੰਜਾਬ ਦੇ ਲੋਕ ਨਾਚ' ਲੇਖ ਦਾ ਲੇਖਕ ਕੌਣ ਹੈ?

    (ੳ) ਡਾ.ਜਗੀਰ ਸਿੰਘ ਨੂਰ
    (ਅ) ਐੱਸ.ਐੱਸ.ਵਣਜਾਰਾ ਬੇਦੀ
    (ੲ) ਡਾ.ਇਕਬਾਲ ਕੌਰ
    (ਸ) ਡਾ.ਜੋਗਿੰਦਰ ਸਿੰਘ ਕੈਰੋਂ
    ਉੱਤਰ - (ੳ) ਡਾ.ਜਗੀਰ ਸਿੰਘ ਨੂਰ

    ਤ੍ਰੀਮਤ ਅਨੁਸਾਰ ਵੱਛੀ ਕਿਸ ਦੇ ਲਾਲਚ ਕਰਕੇ ਮੇਰੀ ਸੀ?

    (ੳ) ਗੁਆਲੇ ਦੇ
    (ਅ) ਗੁਆਲਣ ਦੇ
    (ੲ) ਸਭ ਦੇ
    (ਸ) ਕਿਸੇ ਦੇ ਵੀ ਨਹੀਂ
    ਉੱਤਰ - (ੳ) ਗੁਆਲੇ ਦੇ

  10. ਨੀਲੀ ਦੀ ਵੱਛੀ ਮਰ ਗਈ ਸੀ, ਕਿਉਂਕਿ

    (ੳ) ਗਵਾਲਾ ਉਸਨੂੰ ਚਾਰਾ ਨਹੀਂ ਸੀ ਖਵਾਉਂਦਾ
    (ਅ) ਗਵਾਲਾ ਉਸ ਲਈ ਚੂਲੀ ਭਰ ਵੀ ਦੁੱਧ ਨਹੀਂ ਸੀ ਛੱਡਦਾ
    (ੲ) ਉਪਰੋਕਤ ਦੋਵੇਂ
    (ਸ) ਉਪਰੋਕਤ ਵਿੱਚੋਂ ਕੋਈ ਵੀ ਨਹੀਂ
    ਉੱਤਰ - (ਅ) ਗਵਾਲਾ ਉਸ ਲਈ ਚੂਲੀ ਭਰ ਵੀ ਦੁੱਧ ਨਹੀਂ ਸੀ ਛੱਡਦਾ

  11. ਕਹਾਣੀਕਾਰ ਦੀ ਤ੍ਰੀਮਤ ਦੇ ਕੁੱਛੜ ਕੀ ਸੀ?

    (ੳ) ਬੱਚੀ
    (ਅ) ਬੱਚਾ
    (ੲ) ਗੁੱਡਾ
    (ਸ) ਗੁੱਡੀ
    ਉੱਤਰ - (ੳ) ਬੱਚੀ

  12. ਕਹਾਣੀਕਾਰ ਦੀ ਤ੍ਰੀਮਤ ਨੇ ਕਿਸ ਨੂੰ ਡੇਅਰੀ ਤੋਂ ਦੁੱਧ ਲਿਆਉਣ ਲਈ ਕਿਹਾ?

    (ੳ) ਗੁਆਲੇ ਨੂੰ
    (ਅ) ਪਤੀ ਨੂੰ
    (ੲ) ਨੌਕਰ ਨੂੰ
    (ਸ) ਬੱਚੀ ਨੂੰ
    ਉੱਤਰ - (ੲ) ਨੌਕਰ ਨੂੰ

  13. ਨੀਲੀ ਕਿਸ ਦੇ ਮਰਨ ਕਰਕੇ ਦੁੱਖੀ ਤੇ ਉਦਾਸ ਸੀ?

    (ੳ) ਵੱਛੀ ਦੇ
    (ਅ) ਵੱਛੇ ਦੇ
    (ੲ) ਮੱਝ ਦੇ
    (ਸ) ਖੇਤਰੀ ਦੇ
    ਉੱਤਰ - (ੳ) ਵੱਛੀ ਦੇ

  14. ਲੇਖਕ ਦੀ ਤ੍ਰੀਮਤ ਨੇ ਨੀਲੀ ਨੂੰ ਇਸ ਕਰਕੇ ਪਸੰਦ ਕੀਤਾ ਸੀ ਕਿਉਂਕਿ:

    (ੳ) ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ
    (ਅ) ਨੀਲੀ ਦੁੱਧ ਬਹੁਤ ਜ਼ਿਆਦਾ ਦੇਂਦੀ ਸੀ।
    ਉੱਤਰ - (ੳ) ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ

  15. ਗੁਰੂ ਅਰਜਨ ਦੇਵ ਜੀ ਨੇ ਕਿਹੜੇ ਮਹਾਨ ਗ੍ਰੰਥ ਦੀ ਸਥਾਪਨਾ ਕੀਤੀ?

    (ੳ) ਉਪਨਿਸ਼ਦ
    (ਅ) ਰਿਗਵੇਦ
    (ੲ) ਸ੍ਰੀ ਗੁਰੂ ਗ੍ਰੰਥ ਸਾਹਿਬ
    (ਸ) ਮਹਾਂਭਾਰਤ
    ਉੱਤਰ - (ੲ) ਸ੍ਰੀ ਗੁਰੂ ਗ੍ਰੰਥ ਸਾਹਿਬ

  16. ਅੰਗਰੇਜ਼ੀ ਰਾਜ ਸਮੇਂ ਪੰਜਾਬੀ ਲੋਕ ਕਿਸ ਭਾਸ਼ਾ ਦੁਆਰਾ ਸੰਸਾਰ-ਸਾਹਿਤ ਤੇ ਸੱਭਿਆਚਾਰ ਦੇ ਸੰਪਰਕ ਵਿਚ ਆਏ?

    (ੳ) ਹਿੰਦੀ
    (ਅ) ਉਰਦੂ
    (ੲ) ਅੰਗਰੇਜ਼ੀ
    (ਸ) ਫ਼ਾਰਸੀ
    ਉੱਤਰ - (ੲ) ਅੰਗਰੇਜ਼ੀ

  17. Punjab Board Class 8th, 10th, and 12th Guess Paper 2025: Your Key to Exam Success!

  18. ਭੇਲੀ ਪਹੁੰਚਣ ਤੇ ਨਵਜੰਮੇ ਮੁੰਡੇ ਦੇ ਨਾਨਕਿਆਂ ਵੱਲੋਂ ਕੀ ਭੇਜਿਆ ਜਾਂਦਾ ਹੈ?

    (ੳ) ਗੁੜ੍ਹਤੀ
    (ਅ) ਛੂਛਕ
    (ੲ) ਲਾਗ
    ਉੱਤਰ - (ਅ) ਛੂਛਕ

  19. ਪੰਜਾਬ ਦੇ ਲੋਕ ਨਾਚ ਕਿਹੋ ਜਿਹੀ ਪ੍ਰਕਿਰਤੀ ਦੇ ਧਾਰਨੀ ਹਨ?

    (ੳ) ਲੋਕਿਕ
    (ਅ) ਪਰਾਲੌਕਿਕ
    (ੲ) ਪ੍ਰਕਿਰਤਕ
    (ਸ) ਅਲੌਕਿਕ
    ਉੱਤਰ - (ੳ) ਲੋਕਿਕ

  20. ਹੇਠ ਲਿਖਿਆਂ ਵਿਚੋਂ ਇਸਤਰੀ ਲੋਕ ਨਾਚ ਕਿਹੜਾ ਹੈ?

    (ੳ) ਭੰਗੜਾ
    (ਅ) ਜੰਗਮ
    (ੲ) ਝੁੰਮਰ
    (ਸ) ਸੰਮੀ
    ਉੱਤਰ - (ਸ) ਸੰਮੀ

  21. ਹੇਠ ਲਿਖਿਆਂ ਵਿਚੋਂ ਮਰਦਾਂ ਦਾ ਲੋਕ ਨਾਚ ਕਿਹੜਾ ਹੈ?

    (ੳ) ਭੰਗੜਾ
    (ਅ) ਗਿੱਧਾ
    (ੲ) ਝੁੰਮਰ
    (ਸ) ਸੰਮੀ
    ਉੱਤਰ - (ੲ) ਝੁੰਮਰ

  22. ਹੇਠ ਲਿਖਿਆਂ ਵਿਚੋਂ ਤਾਲੀ ਨਾਚ ਕਿਹੜਾ ਹੈ?

    (ੳ) ਸੰਮੀ
    (ਅ) ਲੁੱਡੀ
    (ੲ) ਗਿੱਧਾ
    (ਸ) ਕਿੱਕਲੀ
    ਉੱਤਰ - (ੲ) ਗਿੱਧਾ

  23. ਪੰਜਾਬ ਦੇ ਲੋਕ-ਨਾਚ ਕਿਸ ਪ੍ਰਕਾਰ ਦੀ ਕਲਾ ਹਨ?

    (ੳ) ਲੋਕ ਕਲਾ
    (ਅ) ਕੋਮਲ ਕਲਾ
    (ੲ) ਕਹਾਣੀ ਕਲਾ
    (ਸ) ਕਾਵਿ ਕਲਾ
    ਉੱਤਰ - (ੳ) ਲੋਕ ਕਲਾ

  24. ਲੇਖਕ ਨੇ ਪੰਜਾਬ ਦੇ ਲੋਕ ਨਾਚਾਂ ਦਾ ਵਰਗੀਕਰਨ ਕਿੰਨੇ ਪੱਧਰਾਂ ਉੱਤੇ ਕੀਤਾ ਹੈ?

    (ੳ) ਦੋ
    (ਅ) ਤਿੰਨ
    (ੲ) ਚਾਰ
    (ਸ) ਪੰਜ
    ਉੱਤਰ - (ੳ) ਦੋ

  25. ਪੰਜਾਬ ਵਿਚ 5000 ਈ: ਪੂਰਵ ਤੋਂ ਕਿਹੜੇ ਨਾਚ ਨੱਚਣ ਦੀ ਪਰੰਪਰਾ ਦੇ ਪ੍ਰਮਾਣ ਮਿਲਦੇ ਹਨ?

    (ੳ) ਸ਼ਾਸਤਰੀ ਨਾਚ
    (ਅ) ਕਥਕ ਨਾਚ
    (ੲ) ਗਰਬਾ ਨਾਚ
    (ਸ) ਲੋਕ ਨਾਚ
    ਉੱਤਰ - (ਸ) ਲੋਕ ਨਾਚ

  26. 'ਪੰਜਾਬ ਦੀਆਂ ਨਕਲਾਂ' ਲੇਖ ਕਿਸ ਦੀ ਰਚਨਾ ਹੈ?

    (ੳ) ਜਗੀਰ ਸਿੰਘ ਨੂਰ
    (ਅ) ਪਿਆਰਾ ਸਿੰਘ ਖੁੰਡਾ
    (ੲ) ਡਾ:ਬਰਿੰਦਰ ਕੌਰ
    (ਸ) ਕਿਰਪਾਲ ਕਜ਼ਾਕ
    ਉੱਤਰ - (ਅ) ਪਿਆਰਾ ਸਿੰਘ ਖੁੰਡਾ

  27. ਨਕਲਾਂ ਕਰਨ ਵਾਲੇ ਕਲਾਕਾਰ ਨੂੰ ਕੀ ਕਿਹਾ ਜਾਂਦਾ ਹੈ?

    (ੳ) ਨਕਲਚੀ
    (ਅ) ਨਕਲੀਆ
    (ੲ) ਮਰਾਸੀ
    (ਸ) ਭੰਡ
    ਉੱਤਰ - (ਅ) ਨਕਲੀਆ

  28. ਲੋਕ ਨਕਲਾਂ ਨੂੰ ਹੋਰ ਕੀ ਕਹਿੰਦੇ ਹਨ?

    (ੳ) ਅਨੁਕਰਨ
    (ਅ) ਭੰਡ-ਭੰਡੌਤੀ
    (ੲ) ਸਾਂਗ
    (ਸ) ਰੀਸ
    ਉੱਤਰ - (ਅ) ਭੰਡ-ਭੰਡੌਤੀ

  29. ਉਹ ਕਿਹੜੀਆਂ ਨਕਲਾਂ ਹਨ, ਜਿਨ੍ਹਾਂ ਨੂੰ ਕੇਵਲ ਦੋ ਹੀ ਕਲਾਕਾਰ ਖੇਡਦੇ ਹਨ?

    (ੳ) ਵੱਡੀਆਂ ਨਕਲਾਂ
    (ਅ) ਲੰਮੀਆਂ ਨਕਲਾਂ
    (ੲ) ਨਿੱਕੀਆਂ ਨਕਲਾਂ
    (ਸ) ਭਾਰੀਆਂ ਨਕਲਾਂ
    ਉੱਤਰ - (ੲ) ਨਿੱਕੀਆਂ ਨਕਲਾਂ

  30. ਨਿੱਕੀਆਂ ਨਕਲਾਂ ਨੂੰ ਕਿੰਨੇ ਕਲਾਕਾਰ ਖੇਡਦੇ ਹਨ?

    (ੳ) ਦੋ
    (ਅ) ਤਿੰਨ
    (ੲ) ਚਾਰ
    (ਸ) ਪੰਜ
    ਉੱਤਰ - (ੳ) ਦੋ

  31. ਮੁੱਢਲਾ ਮਨੁੱਖ ਸਾਰੇ ਸੰਸਕਾਰਾਂ ਦਾ ਆਰੰਭ ਕਰਨ ਸਮੇਂ ਦੈਵੀ ਤਾਕਤਾਂ ਨੂੰ ਕਿਉਂ ਰਿਝਾਉਂਦਾ ਸੀ?

    (ੳ) ਭੈ ਕਾਰਨ
    (ਅ) ਪਿਆਰ ਕਾਰਨ
    (ੲ) ਮੋਹ ਕਾਰਨ
    (ਸ) ਲਾਲਚ ਕਾਰਨ
    ਉੱਤਰ - (ੳ) ਭੈ ਕਾਰਨ

  32. ਚੰਗੇ ਸ਼ਗਨਾਂ ਦੀ ਸੂਚਕ ਕਿਹੜੀ ਚੀਜ਼ ਹੈ?

    (ੳ) ਪਾਣੀ
    (ਅ) ਅਨਾਜ
    (ੲ) ਦੱਭ
    (ਸ) ਲੋਹਾ
    ਉੱਤਰ - (ੲ) ਦੱਭ

  33. ਬੱਚੇ ਦੇ ਜਨਮ ਤੋਂ ਬਾਅਦ ਕਿਹੜੀਆਂ ਦੋ ਰਸਮਾਂ ਕੀਤੀਆਂ ਜਾਂਦੀਆਂ ਹਨ?

    (ੳ) ਗੁੜ੍ਹਤੀ ਤੇ ਛਟੀ
    (ਅ) ਗੁੜ੍ਹਤੀ ਤੇ ਠਾਕਾ
    (ੲ) ਛਟੀ ਤੇ ਠਾਕਾ
    (ਸ) ਠਾਕਾ ਤੇ ਲਾ
    ਉੱਤਰ - (ੳ) ਗੁੜ੍ਹਤੀ ਤੇ ਛਟੀ

  34. ਪੰਜਾਬ ਦੇ ਰਸਮਾਂ-ਰਿਵਾਜਾਂ ਦੀ ਸੰਭਾਲ ਕਰਨਾ ਕਿਉਂ ਜ਼ਰੂਰੀ ਹੋ ਗਿਆ ਹੈ?

    (ੳ) ਅਲੋਪ ਹੋਣ ਦੇ ਡਰ ਕਾਰਨ
    (ਅ) ਵਿਗਾੜ ਪੈਦਾ ਹੋਣ ਕਾਰਨ
    (ੲ) ਪੁਰਾਣੇ ਹੋਣ ਕਾਰਨ
    (ਸ) ਨਵੀਨੀਕਰਨ ਲਈ
    ਉੱਤਰ - (ੳ) ਅਲੋਪ ਹੋਣ ਦੇ ਡਰ ਕਾਰਨ

  35. 'ਪੰਜਾਬ ਦੀਆਂ ਲੋਕ ਖੇਡਾਂ' ਲੇਖ ਕਿਸ ਦੀ ਰਚਨਾ ਹੈ?

    (ੳ) ਡਾ.ਜਸਵਿੰਦਰ ਸਿੰਘ
    (ਅ) ਸੁਖਦੇਵ ਮਾਦਪੁਰੀ
    (ੲ) ਡਾ.ਇਕਬਾਲ ਕੌਰ
    (ਸ) ਸੰਤੋਖ ਸਿੰਘ ਧੀਰ
    ਉੱਤਰ - (ਅ) ਸੁਖਦੇਵ ਮਾਦਪੁਰੀ

  36. ਮਨੁੱਖ ਕਦੋਂ ਤੋਂ ਖੇਡਾਂ ਖੇਡਦਾ ਆਇਆ ਹੈ?

    (ੳ) ਪਹਿਲੀ ਸਦੀ ਤੋਂ
    (ਅ) ਵੀਹਵੀਂ ਸਦੀ ਤੋਂ
    (ੲ) ਆਦਿ ਕਾਲ ਤੋਂ
    (ਸ) ਈਸਾ ਪੂਰਵ ਤੋਂ
    ਉੱਤਰ - (ੲ) ਆਦਿ ਕਾਲ ਤੋਂ

  37. ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਸਰੋਤ ਕਿਹੜੀ ਚੀਜ਼ ਹੈ?

    (ੳ) ਰੋਟੀ
    (ਅ) ਹੱਸਣਾ ਅਤੇ ਰੋਣਾ
    (ੲ) ਦਵਾਈਆਂ
    (ਸ) ਖੇਡਾਂ
    ਉੱਤਰ - (ਸ) ਖੇਡਾਂ

  38. ਬੱਚੇ ਦੀ ਖੇਡ ਕਿਰਿਆ ਕਦੋਂ ਆਰੰਭ ਹੁੰਦੀ ਹੈ?

    (ੳ) ਇਕ ਮਹੀਨੇ ਮਗਰੋਂ
    (ਅ) ਜਨਮ ਤੋਂ ਹੀ
    (ੲ) ਇਕ ਸਾਲ ਮਗਰੋਂ
    (ਸ) ਛੇ ਮਹੀਨੇ ਮਗਰੋਂ
    ਉੱਤਰ - (ਅ) ਜਨਮ ਤੋਂ ਹੀ

  39. ਕੁਝ ਦਿਨਾਂ ਦਾ ਬੱਚਾ ਕਿਸ ਤਰ੍ਹਾਂ ਖੇਡਦਾ ਹੈ?

    (ੳ) ਉਛਲ-ਉਛਲ ਕੇ
    (ਅ) ਲੱਤਾਂ-ਬਾਹਾਂ ਮਾਰ ਕੇ
    (ੲ) ਰੋ ਕੇ
    (ਸ) ਹੱਸ ਕੇ
    ਉੱਤਰ - (ਅ) ਲੱਤਾਂ-ਬਾਹਾਂ ਮਾਰ ਕੇ

  40. 'ਪੰਜਾਬ ਦੀਆਂ ਲੋਕ ਖੇਡਾਂ' ਲੇਖ ਦੇ ਆਧਾਰ ਤੇ ਦੱਸੋ ਕਿ ਲੋਕ ਖੇਡਾਂ ਪੰਜਾਬੀ ਜੀਵਨ ਵਿਚ ਕੀ ਰਹੀਆਂ ਹਨ?

    (ੳ) ਫਾਲਤੂ ਅੰਗ
    (ਅ) ਟੁੱਟਾ-ਭੱਜਾ ਅੰਗ
    (ੲ) ਅਨਿੱਖੜਵਾਂ ਅੰਗ
    (ਸ) ਆਪਣਾ ਅੰਗ
    ਉੱਤਰ - (ੲ) ਅਨਿੱਖੜਵਾਂ ਅੰਗ

  41. 'ਪੰਜਾਬ ਦੀਆਂ ਲੋਕ ਖੇਡਾਂ' ਲੇਖ ਦੇ ਆਧਾਰ ਤੇ ਦੱਸੋ ਕਿ ਪੰਜਾਬੀਆਂ ਦਾ ਸੁਭਾ, ਰਹਿਣ-ਸਹਿਣ, ਖਾਣ-ਪੀਣ ਅਤੇ ਨੈਤਿਕ ਕਦਰਾਂ-ਕੀਮਤਾਂ ਕਿਸ ਵਿਚੋਂ ਝਲਕਦੀਆਂ ਹਨ?

    (ੳ) ਲੋਕ ਖੇਡਾਂ ਵਿਚੋਂ
    (ਅ) ਹਾਕੀ ਵਿਚੋਂ
    (ੲ) ਫੁੱਟਬਾਲ ਵਿਚੋਂ
    (ਸ) ਕ੍ਰਿਕਟ ਵਿਚੋਂ
    ਉੱਤਰ - (ੳ) ਲੋਕ ਖੇਡਾਂ ਵਿਚੋਂ

  42. 'ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ' ਲੇਖ ਦਾ ਲੇਖਕ ਕੌਣ ਹੈ?

    (ੳ) ਗੁਲਜ਼ਾਰ ਸਿੰਘ ਸੰਧੂ
    (ਅ) ਸੁਖਦੇਵ ਮਾਦਪੁਰੀ
    (ੲ) ਕਿਰਪਾਲ ਕਜ਼ਾਕ
    (ਸ) ਡਾ.ਬਰਿੰਦਰ ਕੌਰ
    ਉੱਤਰ - (ੲ) ਕਿਰਪਾਲ ਕਜ਼ਾਕ

  43. ਔਜ਼ਾਰਾਂ ਦਾ ਵਿਕਾਸ ਕਿਸ ਚੀਜ਼ ਦੀ ਲੱਭਤ ਨਾਲ ਹੋਇਆ?

    (ੳ) ਅੱਗ
    (ਅ) ਧਾਤਾਂ
    (ੲ) ਪਾਣੀ
    (ਸ) ਪੱਥਰ
    ਉੱਤਰ - (ਅ) ਧਾਤਾਂ

  44. ਲੋਹੇ ਦੇ ਔਜ਼ਾਰ ਬਣਾਉਣ ਦਾ ਕਿੱਤਾ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ-

    (ੳ) ਤਰਖਾਣ
    (ਅ) ਲੁਹਾਰ
    (ੲ) ਸ਼ਾਹੂਕਾਰ
    (ਸ) ਦਲਾਲ
    ਉੱਤਰ - (ਅ) ਲੁਹਾਰ

  45. ਸੋਨੇ ਦੇ ਗਹਿਣੇ ਘੜਨ ਦਾ ਕਿੱਤਾ ਕਰਨ ਵਾਲੇ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

    (ੳ) ਤਰਖਾਣ
    (ਅ) ਸੁਨਿਆਰ
    (ੲ) ਸ਼ਾਹੂਕਾਰ
    (ਸ) ਦਲਾਲ
    ਉੱਤਰ - (ਅ) ਸੁਨਿਆਰ

  46. ਕਿਰਪਾਲ ਕਜ਼ਾਕ ਦਾ ਲਿਖਿਆ ਲੇਖ ਕਿਹੜਾ ਹੈ?

    (ੳ) ਪੰਜਾਬ ਦੇ ਲੋਕ-ਨਾਚ
    (ਅ) ਰੁਮਾਲ
    (ੲ) ਲੋਕ ਕਿੱਤੇ ਅਤੇ ਲੋਕ ਕਲਾਵਾਂ
    (ਸ) ਨਕਲਾਂ
    ਉੱਤਰ - (ੲ) ਲੋਕ ਕਿੱਤੇ ਅਤੇ ਲੋਕ ਕਲਾਵਾਂ

  47. ਸੱਭਿਆਚਾਰ ਦਾ ਸਿਰਜਣਹਾਰ ਕੌਣ ਹੈ?

    (ੳ) ਲੋਕ-ਨਾਇਕ
    (ਅ) ਕਲਾਕਾਰ
    (ੲ) ਕਿੱਤਾਕਾਰ
    (ਸ) ਲੋਕ-ਸਮੂਹ
    ਉੱਤਰ - (ਸ) ਲੋਕ-ਸਮੂਹ

  48. ਪੰਜਾਬੀ ਕਿਹੜੇ ਭੂਗੋਲਿਕ ਖਿੱਤੇ ਦੀ ਪੈਦਾਵਾਰ ਹੈ?

    (ੳ) ਗੁਜਰਾਤ ਦੀ
    (ਅ) ਬੰਗਾਲ ਦੀ
    (ੲ) ਪੰਜਾਬ ਦੀ
    (ਸ) ਹਰਿਆਣੇ ਦੀ
    ਉੱਤਰ - (ੲ) ਪੰਜਾਬ ਦੀ

  49. ਭਾਰਤੀ ਸੱਭਿਆਚਾਰ ਦਾ ਮਹਾਨ ਸ੍ਰੋਤ ਕਿਹੜਾ ਵੇਦ ਹੈ?

    (ੳ) ਰਿਗਵੇਦ
    (ਅ) ਸਾਮਵੇਦ
    (ੲ) ਅਥਰਵਵੇਦ
    (ਸ) ਯਜੁਰਵੇਦ
    ਉੱਤਰ - (ੳ) ਰਿਗਵੇਦ

  50. ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਦੀ ਧਰਤੀ ਦਾ ਕਿਹੜਾ ਨਾਂ ਪ੍ਰਚਲਿਤ ਸੀ?

    (ੳ) ਪੰਚ-ਨਾਦ
    (ਅ) ਪੰਜਾਬ
    (ੲ) ਆਰੀਆ ਦੇਸ
    (ਸ) ਮਦਰ ਦੇਸ
    ਉੱਤਰ - (ੳ) ਪੰਚ-ਨਾਦ

  51. ਪੰਜਾਬ ਨੂੰ 'ਸਪਤ-ਸਿੰਧੂ' ਕਿਸ ਕਾਲ ਵਿਚ ਕਿਹਾ ਜਾਂਦਾ ਸੀ?

    (ੳ) ਆਰੀਆ ਕਾਲ
    (ਅ) ਦਰਾਵਿੜ ਕਾਲ
    (ੲ) ਰਿਗਵੈਦਿਕ ਕਾਲ
    (ਸ) ਹੜੱਪਾ ਕਾਲ
    ਉੱਤਰ - (ੲ) ਰਿਗਵੈਦਿਕ ਕਾਲ

  52. ਲੇਖਕ ਦੀ ਤ੍ਰੀਮਤ ਨੇ ਨੀਲੀ ਨੂੰ ਇਸ ਕਰਕੇ ਪਸੰਦ ਕੀਤਾ ਸੀ ਕਿਉਂਕਿ:

    (ੳ) ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ
    (ਅ) ਨੀਲੀ ਦੁੱਧ ਬਹੁਤ ਜ਼ਿਆਦਾ ਦੇਂਦੀ ਸੀ।
    ਉੱਤਰ - (ੳ) ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ

  53. ਨੀਲੀ ਦੀ ਵੱਛੀ ਮਰ ਗਈ ਸੀ ਕਿਉਂਕਿ

    (ੳ) ਗਵਾਲਾ ਉਸ ਨੂੰ ਚਾਰਾ ਨਹੀਂ ਖੁਆਉਂਦਾ ਸੀ
    (ਅ) ਗਵਾਲਾ ਉਸ ਲਈ ਚੂਲੀ ਭਰ ਦੁੱਧ ਵੀ ਨਹੀਂ ਸੀ ਛੱਡਦਾ।
    ਉੱਤਰ - (ਅ) ਗਵਾਲਾ ਉਸ ਲਈ ਚੂਲੀ ਭਰ ਦੁੱਧ ਵੀ ਨਹੀਂ ਸੀ ਛੱਡਦਾ

  54. ‘ਨੀਲੀ’ ਕਹਾਣੀ ਵਿੱਚ ਨੀਲੀ ਕਿਸ ਦਾ ਨਾਂ ਹੈ?

    (ੳ) ਗਾਂ
    (ਅ) ਮੱਝ
    (ੲ) ਮੋਰਨੀ
    (ਸ) ਵੱਛੀ
    ਉੱਤਰ - (ੳ) ਗਾਂ

  55. ਗਵਾਲੇ ਦੇ ਚਰਿੱਤਰ ਦਾ ਗੁਣ ਕਿਹੜਾ ਹੈ?

    (ੳ) ਝੂਠਾ
    (ਅ) ਹਮਦਰਦੀ ਭਰਿਆ
    (ੲ) ਇਨਸਾਨੀਅਤ ਵਾਲਾ
    (ਸ) ਨਿਡਰ
    ਉੱਤਰ - (ੳ) ਝੂਠਾ

  56. ‘ਆਪਣਾ ਦੇਸ' ਕਹਾਣੀ ਕਿਸ ਦੀ ਲਿਖੀ ਹੋਈ ਹੈ?

    (ੳ) ਪ੍ਰਿੰ:ਸੁਜਾਨ ਸਿੰਘ
    (ਅ) ਸੰਤੋਖ ਸਿੰਘ ਧੀਰ
    (ੲ) ਕਰਤਾਰ ਸਿੰਘ ਦੁੱਗਲ
    (ਸ) ਕੁਲਵੰਤ ਸਿੰਘ ਵਿਰਕ
    ਉੱਤਰ - (ਅ) ਸੰਤੋਖ ਸਿੰਘ ਧੀਰ

  57. 'ਆਪਣਾ ਦੇਸ' ਕਹਾਣੀ ਦਾ ਪਾਤਰ ਕਿਹੜਾ ਹੈ?

    (ੳ) ਨੀਲੀ
    (ਅ) ਪ੍ਰੋ:ਮਲੋਤਰਾ
    (ੲ) ਮੀਤ
    (ਸ) ਨਿਰੰਜਣ ਸਿੰਘ/ਦੋਸਤ/ਹੈਰੀ/ਹੈਰੀ/ਮੇਜ਼ਬਾਨ/ਡਰਾਈਵਰ
    ਉੱਤਰ - (ਸ) ਨਿਰੰਜਣ ਸਿੰਘ/ਦੋਸਤ/ਹੈਰੀ/ਹੈਰੀ/ਮੇਜ਼ਬਾਨ/ਡਰਾਈਵਰ

  58. ਪੰਜਾਬ ਦੀ ਧਰਤੀ 'ਤੇ ਕਿੰਨੇ ਵੇਦ ਰਚੇ ਗਏ?

    (ੳ) ਪੰਜ
    (ਅ) ਛੇ
    (ੲ) ਤਿੰਨ
    (ਸ) ਚਾਰ
    ਉੱਤਰ - (ਸ) ਚਾਰ

  59. ਭੁੱਖੇ ਮਰਨਾ ਪੰਜਾਬੀਆਂ ਦੇ ਹਿੱਸੇ ਕਿਉਂ ਨਹੀਂ ਆਇਆ?

    (ੳ) ਉਪਜਾਊ ਜ਼ਮੀਨ ਕਾਰਨ
    (ਅ) ਲੜਾਕੇ ਹੋਣ ਕਾਰਨ
    (ੲ) ਗਤੀਸ਼ੀਲ ਹੋਣ ਕਾਰਨ
    (ਸ) ਕਲਾਕਾਰ ਹੋਣ ਕਾਰਨ
    ਉੱਤਰ - (ੲ) ਗਤੀਸ਼ੀਲ ਹੋਣ ਕਾਰਨ

  60. ਡਾ:ਬਰਿੰਦਰ ਕੌਰ ਦਾ ਲਿਖਿਆ ਲੇਖ ਕਿਹੜਾ ਹੈ?

    (ੳ) ਨਕਲਾਂ
    (ਅ) ਪੰਜਾਬ ਦੇ ਮੇਲੇ ਤੇ ਤਿਉਹਾਰ
    (ੲ) ਪੰਜਾਬੀ ਸਭਿਆਚਾਰ
    (ਸ) ਪੰਜਾਬ ਦੀ ਲੋਕ-ਕਲਾ
    ਉੱਤਰ - (ੲ) ਪੰਜਾਬੀ ਸੱਭਿਆਚਾਰ

  61. ਪ੍ਰਾਚੀਨ ਸਮੇਂ ਭਾਰਤ ਵਿਚ ਕਿਹੜਾ ਪ੍ਰਸਿੱਧ ਚਰਚਿਤ ਕੇਂਦਰ ਸੀ?

    (ੳ) ਲਾਹੌਰ
    (ਅ) ਮੁਲਤਾਨ
    (ੲ) ਤਕਸ਼ਿਲਾ
    (ਸ) ਉਜੈਨ
    ਉੱਤਰ - (ੲ) ਤਕਸ਼ਿਲਾ

  62. 'ਸਾਂਝ' ਕਹਾਣੀ ਦਾ ਲੇਖਕ/ਰਚਣਹਾਰ ਕੌਣ ਹੈ?

    (ੳ) ਸੁਜਾਨ ਸਿੰਘ
    (ਅ) ਕਰਤਾਰ ਸਿੰਘ ਦੁੱਗਲ
    (ੲ) ਪ੍ਰੇਮ ਪ੍ਰਕਾਸ਼
    (ਸ) ਗੁਲਜ਼ਾਰ ਸਿੰਘ ਸੰਧੂ
    ਉੱਤਰ - (ੳ) ਸੁਜਾਨ ਸਿੰਘ

  63. ‘ਸਾਂਝ’ ਕਹਾਣੀ ਵਿਚਲੇ ਪ੍ਰੋਫ਼ੈਸਰ ਦਾ ਪੂਰਾ ਨਾਂ ਕੀ ਹੈ?

    (ੳ) ਪ੍ਰੋ:ਐੱਮ.ਐੱਲ.ਮਲ੍ਹੋਤਰਾ
    (ਅ) ਐੱਮ.ਮਲ੍ਹੋਤਰਾ
    (ੲ) ਐੱਲ.ਮਲ੍ਹੋਤਰਾ
    (ਸ) ਐੱਨ.ਮਲ੍ਹੋਤਰਾ
    ਉੱਤਰ - (ੳ) ਪ੍ਰੋ:ਐੱਮ.ਐੱਲ.ਮਲ੍ਹੋਤਰਾ

  64. ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਉੱਤੇ ਕਿਹੜੇ ਵੇਦ ਦੀ ਰਚਨਾ ਕੀਤੀ ਗਈ?

    (ੳ) ਅਰਥਵ ਵੇਦ ਦੀ
    (ਅ) ਯਜੁਰ ਵੇਦ ਦੀ
    (ੲ) ਸਾਮ ਵੇਦ ਦੀ
    (ਸ) ਰਿਗਵੇਦ ਦੀ
    ਉੱਤਰ - (ਸ) ਰਿਗਵੇਦ ਦੀ

  65. ਰਿਗਵੇਦ ਦੇ ਸਮੇਂ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

    (ੳ) ਪੰਚ ਨਦ
    (ਅ) ਪੰਜ ਆਬ
    (ੲ) ਬੈਕਾਂ ਦੇਸ
    (ਸ) ਸਪਤ ਸਿੰਧੂ
    ਉੱਤਰ - (ੲ) ਸਪਤ ਸਿੰਧੂ

  66. ਡਾ:ਐੱਸ.ਐੱਸ.ਵਣਜਾਰਾ ਬੇਦੀ ਦਾ ਲਿਖਿਆ ਹੋਇਆ ਲੇਖ ਕਿਹੜਾ ਹੈ?

    (ੳ) ਪੰਜਾਬੀ ਸਭਿਆਚਾਰ
    (ਅ) ਪੰਜਾਬ ਦੀਆਂ ਲੋਕ ਖੇਡਾਂ
    (ੲ) ਪੰਜਾਬ ਦੇ ਲੋਕ-ਨਾਚ
    (ਸ) ਪੰਜਾਬ ਦੇ ਮੇਲੇ ਤੇ ਤਿਉਹਾਰ
    ਉੱਤਰ - (ਸ) ਪੰਜਾਬ ਦੇ ਮੇਲੇ ਤੇ ਤਿਉਹਾਰ

  67. ਸੜਕ ਦੇ ਖੱਬੇ ਪਾਸੇ ਮੋੜ ਉੱਤੇ ਕਿਹੜਾ ਗੁਰਦੁਆਰਾ ਸੀ?

    (ੳ) ਇਤਿਹਾਸਿਕ
    (ਅ) ਮਿਥਿਹਾਸਿਕ
    (ੲ) ਨਵਾਂ-ਨਕੋਰ
    (ਸ) ਸੰਤਾਂ ਦਾ
    ਉੱਤਰ - (ੲ) ਨਵਾਂ-ਨਕੋਰ

  68. ਮਾਈ ਨੇ ਕਿੱਥੇ ਜਾਣਾ ਸੀ?

    (ੳ) ਸਹੇੜੇ
    (ਅ) ਸਾਹਨੇਵਾਲ
    (ੲ) ਚਹੇੜੂ
    (ਸ) ਮਹੇੜੂ
    ਉੱਤਰ - (ੳ) ਸਹੇੜੇ

  69. ਪ੍ਰੋਫ਼ੈਸਰ ਐੱਮ.ਐੱਲ.ਮਲਹੋਤਰਾ ਦਾ ਬੇਟਾ ਕੀ ਖਾਣ ਦੀ ਮੰਗ ਕਰਦਾ ਹੈ?

    (ੳ) ਬਿਸਕੁਟ
    (ਅ) ਕੁਲਫ਼ੀ
    (ੲ) ਰਸ
    (ਸ) ਟਾਢੀ
    ਉੱਤਰ - (ੲ) ਰਸ

  70. ਨੌਜਵਾਨ ਦੀ ਪਹਿਚਾਣ ਕਿਸ ਤਰ੍ਹਾਂ ਕਰਵਾਈ ਗਈ ਹੈ?

    (ੳ) ਉਸਦੇ ਭਾਵਾਂ ਨੂੰ ਬੁੱਝ ਕੇ
    (ਅ) ਉਸ ਤੋਂ ਉਸ ਬਾਰੇ ਪੁੱਛ ਕੇ
    (ੲ) ਕਹਾਣੀਕਾਰ ਦੁਆਰਾ ਆਪਣੇ ਭਾਵਾਂ ਨਾਲ ਸਾਂਝ ਦਰਸਾ ਕੇ
    (ਸ) ਉਪਰੋਕਤ ਵਿੱਚੋਂ ਕੋਈ ਨਹੀਂ
    ਉੱਤਰ - (ੲ) ਕਹਾਣੀਕਾਰ ਦੁਆਰਾ ਆਪਣੇ ਭਾਵਾਂ ਨਾਲ ਸਾਂਝ ਦਰਸਾ ਕੇ

  71. 'ਪੰਜਾਬੀ ਸਭਿਆਚਾਰ' ਲੇਖ ਦੀ ਕਿਸ ਦੀ ਰਚਨਾ ਹੈ?

    (ੳ) ਡਾ:ਜਸਵਿੰਦਰ ਸਿੰਘ
    (ਅ) ਡਾ:ਬਰਿੰਦਰ ਕੌਰ
    (ੲ) ਗੁਲਜ਼ਾਰ ਸਿੰਘ ਸੰਧੂ
    (ਸ) ਡਾ:ਜੁਗਿੰਦਰ ਸਿੰਘ ਕੈਰੋਂ
    ਉੱਤਰ - (ਅ) ਡਾ:ਬਰਿੰਦਰ ਕੌਰ

  72. ਤੁਹਾਡੀ ਪਾਠ-ਪੁਸਤਕ ਵਿੱਚ ਦਲੀਪ ਕੌਰ ਦੀ ਕਿਹੜੀ ਕਹਾਣੀ ਦਰਜ ਹੈ?

    (ੳ) ਮਾੜਾ ਬੰਦਾ
    (ਅ) ਸਾਂਝ
    (ੲ) ਘਰ ਜਾ ਆਪਣੇ
    (ਸ) ਸਤੀਆਂ ਸੇਈ
    ਉੱਤਰ - (ਸ) ਸਤੀਆਂ ਸੇਈ

  73. ਗੀਤ ਸੁਣਨ ਉਪਰੰਤ ਲੇਖਕਾ ਦੇ ਮਨ ਵਿੱਚ ਕਿਸ ਬਾਰੇ ਖਿਆਲ ਆਉਣ ਲੱਗੇ ਹਨ?

    (ੳ) ਭਗਤ ਸਿੰਘ ਬਾਰੇ
    (ਅ) ਭਗਤ ਸਿੰਘ ਦੀ ਮੰਗੇਤਰ ਬਾਰੇ
    ਉੱਤਰ - (ਅ) ਭਗਤ ਸਿੰਘ ਦੀ ਮੰਗੇਤਰ ਬਾਰੇ

  74. ਭਗਤ ਸਿੰਘ ਦੀ ਮੰਗੇਤਰ ਨੇ ਸਾਹਸ ਨਾਲ ਕਿਹੜੇ-ਕਿਹੜੇ ਕੰਮ ਕੀਤੇ ਸਨ?

    (ੳ) ਮਿਹਨਤ ਮਜ਼ਦੂਰੀ ਵਾਲੇ ਸਾਰੇ ਕੰਮ ਕੀਤੇ
    (ਅ) ਸਰਕਾਰ ਕੋਲੋਂ ਮਦਦ ਦੀ ਮੰਗ ਕੀਤੀ
    ਉੱਤਰ - (ੳ) ਮਿਹਨਤ ਮਜ਼ਦੂਰੀ ਵਾਲੇ ਸਾਰੇ ਕੰਮ ਕੀਤੇ

  75. ‘ਪੁਰਾਣੇ ਪੰਜਾਬ ਨੂੰ ਅਵਾਜ਼ਾਂ' ਕਵਿਤਾ ਵਿਚ ਭਰਪੂਰ ਚਿਤਰਨ ਹੋਇਆ ਹੈ:

    (ੳ) ਪੰਜਾਬੀ ਸੱਭਿਆਚਾਰ ਦਾ
    (ਅ) ਭਾਰਤੀ ਸੱਭਿਆਚਾਰ ਦਾ
    (ੲ) ਦੇਸੀ ਸੱਭਿਆਚਾਰ ਦਾ
    (ਸ) ਵਿਦੇਸ਼ੀ ਸਭਿਆਚਾਰ ਦਾ।
    ਉੱਤਰ - ਪੰਜਾਬੀ ਸੱਭਿਆਚਾਰ ਦਾ

  76. ਇਸ ਵਿਚ ਕਿਹੜਾ ਭਾਵ ਪ੍ਰਬਲ ਰੂਪ ਵਿਚ ਪ੍ਰਗਟ ਹੋਇਆ ਹੈ:

    (ੳ) ਗਤੀਸ਼ੀਲ ਜੀਵਨ ਦਾ
    (ਅ) ਰੁਮਾਂਚਿਕ ਜੀਵਨ ਦਾ
    (ੲ) ਕੁਦਰਤੀ ਜੀਵਨ ਦਾ
    (ਸ) ਨਿੱਜੀ ਜੀਵਨ ਦਾ।
    ਉੱਤਰ - ਗਤੀਸ਼ੀਲ ਜੀਵਨ ਦਾ

  77. ਨਿਰੰਜਣ ਸਿੰਘ ਆਪਣੇ ਮੁੰਡਿਆਂ ਨੂੰ ਭਾਰਤ ਕਿਉਂ ਲੈ ਕੇ ਆਇਆ ਸੀ?

    (ੳ) ਉਹ ਚਾਹੁੰਦਾ ਸੀ ਕਿ ਉਸ ਦੇ ਬੱਚੇ ਆਪਣੀ ਮਾਤਰ-ਭੂਮੀ ਨਾਲ ਜੁੜਨ।
    (ਅ) ਉਹ ਉਨ੍ਹਾਂ ਨੂੰ ਭਾਰਤ ਦਰਸਨ ਕਰਵਾਉਣਾ ਚਾਹੁੰਦਾ ਸੀ।
    ਉੱਤਰ - (ੳ) ਉਹ ਚਾਹੁੰਦਾ ਸੀ ਕਿ ਉਸਦੇ ਬੱਚੇ ਆਪਣੀ ਮਾਤਰ-ਭੂਮੀ ਨਾਲ ਜੁੜਨ।

  78. ਹਰਿੰਦਰ ਆਪਣੇ ਆਪ ਨੂੰ ਕੈਨੇਡਾ ਵਿੱਚ ਕੀ ਅਖਵਾਉਂਦਾ ਹੈ?

    (ੳ) ਹੈਰੋਸ
    (ਅ) ਹੇਅਰੀ
    (ੲ) ਹੈਦਰ
    (ਸ) ਹੈਰੀ
    ਉੱਤਰ - (ਸ) ਹੈਰੀ

  79. ਹਰਿੰਦਰ ਤੇ ਗੁਰਿੰਦਰ ਦੇ ਬਾਪ ਦਾ ਨਾਂ ਕੀ ਹੈ?

    (ੳ) ਮੋਹਨ ਸਿੰਘ
    (ਅ) ਸਾਮ ਸਿੰਘ
    (ੲ) ਨਿਰੰਜਣ ਸਿੰਘ
    (ਸ) ਮਨਜੀਤ ਸਿੰਘ
    ਉੱਤਰ - (ੲ) ਨਿਰੰਜਣ ਸਿੰਘ

  80. ਨਿਰੰਜਣ ਸਿੰਘ ਦੇ ਮੁੰਡਿਆਂ ਦੀ ਪੰਜਾਬੀ ਕਿਹੋ-ਜਿਹੀ ਸੀ?

    (ੳ) ਟੁੱਟੀ ਫੁੱਟੀ
    (ਅ) ਮੁਹਾਰਤ ਭਰੀ
    (ੲ) ਚੰਗੀ
    (ਸ) ਅੰਗਰੇਜ਼ੀ ਲਹਿਜੇ ਤੇ ਪ੍ਰਭਾਵ ਵਾਲੀ
    ਉੱਤਰ - (ਸ) ਅੰਗਰੇਜ਼ੀ ਲਹਿਜ਼ੇ ਤੇ ਪ੍ਰਭਾਵ ਵਾਲੀ

  81. ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਦੀ ਆਪਣੀ ਸੰਤਾਨ ਦੇ ਕਿਸ ਚੀਜ ਤੋਂ' ਦੂਰ ਰਹਿਣ ਦੀ ਚਿੰਤਾ ਰਹਿੰਦੀ ਹੈ?

    (ੳ) ਦੇਸ ਤੋਂ
    (ਅ) ਲੋਕਾਂ ਤੋਂ
    (ੲ) ਬੋਲੀ ਤੋਂ
    (ਸ) ਆਪਣੀ ਬੋਲੀ ਤੇ ਸੱਭਿਆਚਾਰ ਤੋਂ'
    ਉੱਤਰ - (ਸ) ਆਪਣੀ ਬੋਲੀ ਤੇ ਸੱਭਿਆਚਾਰ ਤੋਂ'

  82. ‘ਆਪਣਾ ਦੇਸ` ਕਹਾਣੀ ਵਿੱਚ ਦੋ ਭਰਾਵਾਂ ਨੂੰ ਕੈਨੇਡਾ ਗਏ ਕਿੰਨੇ ਵਰ੍ਹੇ ਹੋ ਗਏ ਸਨ?

    (ੳ) ਪੰਦਰਾਂ ਵਰ੍ਹੇ
    (ਅ) ਸੋਲ਼ਾਂ ਵਰ੍ਹੇ
    (ੲ) ਸਤਾਰਾਂ ਵਰ੍ਹੇ
    (ਸ) ਅਠਾਰਾਂ ਵਰ੍ਹੇ
    ਉੱਤਰ - (ਅ) ਸੋਲ੍ਹਾਂ ਵਰ੍ਹੇ

  83. ਸ਼ਿਵ ਕੁਮਾਰ ਬਟਾਲਵੀ ਦੇ ਗੀਤ ਦੀ ਮੂਲ ਸੁਰ ਹੈ:

    (ੳ) ਉਦਾਸ
    (ਅ) ਚੜ੍ਹਦੀ ਕਲਾ
    (ੲ) ਰੁਮਾਂਟਿਕ
    (ਸ) ਬਾਗੀਆਨਾ
    ਉੱਤਰ - (ੳ) ਉਦਾਸ

  84. ਸੁਰਜੀਤ ਪਾਤਰ ਦੀ ਗਜ਼ਲ ਤੁਕ 'ਲੱਗੀ ਧੁੱਪ ਜੇ ਸ਼ਹਿਰ ਤੇਰੇ ਦੇ ਬਿਰਖਾਂ ਨੂੰ ਪ੍ਰਤੀਕਰਨ ਵਜੋਂ ਪਾਣੀ ਓਦਰ ਜਾਵੇਗਾ:

    (ੳ) ਮੇਰੇ ਸ਼ਹਿਰ ਦਾ
    (ਅ) ਮੇਰੀ ਨਹਿਰ ਦਾ
    (ੲ) ਮੇਰੇ ਸਮੁੰਦਰ ਦਾ
    (ਸ) ਮੇਰੇ ਘਰ ਦਾ
    ਉੱਤਰ - ਮੇਰੇ ਸ਼ਹਿਰ ਦਾ

  85. ਨਿਰੰਜਣ ਸਿੰਘ ਆਪਣੇ ਪੁੱਤਰਾਂ ਨਾਲ ਭਾਰਤ ਕਦੋਂ ਪੁੱਜਾ?

    (ੳ) ਜਨਵਰੀ ਦੇ ਅੱਧ
    (ਅ) ਦਸੰਬਰ ਦੇ ਅੱਧ
    (ੲ) ਮਾਰਚ ਦੇ ਅੱਧ
    (ਸ) ਫਰਵਰੀ ਦੇ ਅੱਧ
    ਉੱਤਰ - (ਅ) ਦਸੰਬਰ ਦੇ ਅੱਧ

  86. ਨਿਰੰਜਣ ਸਿੰਘ ਦਾ ਪਿੰਡ ਕਿਸ ਵੱਲ ਸੀ?

    (ੳ) ਜਲੰਧਰ ਵੱਲ
    (ਅ) ਮੋਗੇ ਵੱਲ
    (ੲ) ਪਟਿਆਲੇ ਵੱਲ
    (ਸ) ਹੁਸ਼ਿਆਰਪੁਰ ਵੱਲ
    ਉੱਤਰ - (ਅ) ਮੋਗੇ ਵੱਲ

  87. ‘ਆਪਣਾ ਦੇਸ' ਕਹਾਣੀ ਦਾ ਪਾਤਰ ਨਿਰੰਜਣ ਸਿੰਘ ਕਿੱਥੇ ਰਹਿੰਦਾ ਸੀ?

    (ੳ) ਇਟਲੀ
    (ਅ) ਪੈਰਿਸ
    (ੲ) ਵੈਨਕੂਵਰ
    (ਸ) ਸਰੀ
    ਉੱਤਰ - (ੲ) ਵੈਨਕੂਵਰ

  88. ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਆਪਣੀ ਸੰਤਾਨ ਬਾਰੇ ਕੀ ਚਿੰਤਾ ਕਰਦੇ ਹਨ?

    (ੳ) ਬੋਲੀ ਤੇ ਸੱਭਿਆਚਾਰ ਤੋਂ ਦੂਰ ਨਾ ਹੋ ਜਾਣ
    (ਅ) ਸਤਿਕਾਰ ਕਰਨਾ ਨਾ ਭੁੱਲ ਜਾਣ
    (ੲ) ਪੰਜਾਬ ਨੂੰ ਨਾਪਸੰਦ ਨਾ ਕਰਨ ਲੱਗ ਜਾਣ
    (ਸ) ਉਪਰੋਕਤ ਕੋਈ ਨਹੀਂ
    ਉੱਤਰ - (ੳ) ਬੋਲੀ ਤੇ ਸੱਭਿਆਚਾਰ ਤੋਂ ਦੂਰ ਨਾ ਹੋ ਜਾਣ

  89. ‘ਮਾੜਾ ਬੰਦਾ’ ਕਹਾਣੀ ਵਿੱਚ ਮਾੜਾ ਬੰਦਾ ਕੌਣ ਹੈ?

    (ੳ) ਰਿਕਸ਼ੇ ਵਾਲਾ
    (ਅ) ਲੇਖਕ ਦੀ ਪਤਨੀ
    (ੲ) ਲੇਖਕ
    (ਸ) ਤਿੰਨਾਂ ਵਿੱਚੋਂ ਕੋਈ ਨਹੀਂ
    ਉੱਤਰ - (ਸ) ਤਿੰਨਾਂ ਵਿੱਚੋਂ ਕੋਈ ਨਹੀਂ

  90. ‘ਮਾੜਾ ਬੰਦਾ’ ਕਹਾਣੀ ਕਿਸ ਲੇਖਕ ਦੀ ਰਚਨਾ ਹੈ?

    (ੳ) ਪ੍ਰੇਮ ਪ੍ਰਕਾਸ਼
    (ਅ) ਕੁਲਵੰਤ ਸਿੰਘ ਵਿਰਕ
    (ੲ) ਸੰਤੋਖ ਸਿੰਘ ਧੀਰ
    (ਸ) ਗੁਲਜ਼ਾਰ ਸਿੰਘ ਸੰਧੂ
    ਉੱਤਰ - (ੳ) ਪ੍ਰੇਮ ਪ੍ਰਕਾਸ਼

  91. ਲੇਖਕ ਦੀ ਪਤਨੀ ਦਾ ਰਿਕਸ਼ੇ ਵਾਲੇ ਨਾਲ ਝਗੜਾ ਕਿਉਂ ਹੋਇਆ:

    (ੳ) ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸੇ ਮੰਗਦਾ ਸੀ।
    (ਅ) ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਦਾ ਸੀ।
    ਉੱਤਰ - (ਅ) ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਦਾ ਸੀ।

  92. ਤੁਹਾਡੀ ਪਾਠ-ਪੁਸਤਕ ਵਿੱਚ ਪ੍ਰੇਮ ਪ੍ਰਕਾਸ਼ ਦੀ ਕਿਹੜੀ ਕਹਾਣੀ ਦਰਜ ਹੈ?

    (ੳ) ਸਾਂਝ
    (ਅ) ਆਪਣਾ ਦੇਸ
    (ੲ) ਸਤੀਆਂ ਸੇਈ
    (ਸ) ਮਾੜਾ ਬੰਦਾ
    ਉੱਤਰ - (ਸ) ਮਾੜਾ ਬੰਦਾ

  93. ‘ਮਾੜਾ ਬੰਦਾ' ਕਹਾਣੀ ਦਾ ਪਾਤਰ ਕਿਹੜਾ ਹੈ?

    (ੳ) ਕਹਾਣੀਕਾਰ/ਲੇਖਕ/ਪਤਨੀ/ਵੱਡਾ ਮੁੰਡਾ/ਰਿਕਸ਼ੇ ਵਾਲਾ
    (ਅ) ਨਿਰੰਜਣ ਸਿੰਘ
    (ੲ) ਬੁੱਢੀ ਮਾਈ
    (ਸ) ਪ੍ਰੋਫੈਸਰ
    ਉੱਤਰ - (ੳ) ਕਹਾਣੀਕਾਰ/ਲੇਖਕ/ਪਤਨੀ/ਵੱਡਾ ਮੁੰਡਾ/ਰਿਕਸ਼ੇ ਵਾਲਾ

  94. ਪ੍ਰਸ਼ਨ - ਲੇਖਕ ਦੀ ਪਤਨੀ ਦਾ ਰਿਕਸ਼ੇ ਵਾਲੇ ਨਾਲ ਝਗੜਾ ਕਿਉਂ ਹੋਇਆ:

    (ੳ) ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸੇ ਮੰਗਦਾ ਸੀ।
    (ਅ) ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਦਾ ਸੀ।
    ਉੱਤਰ - (ਅ) ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਦਾ ਸੀ।

  95. ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਤੇ ਲੁਭਾਵਣਾ ਹੋਣ ਦੇ ਨਾਲ ਕਿਸ ਚੀਜ਼ ਦੀ ਪ੍ਰਤੀਨਿਧਤਾ ਕਰਦਾ ਹੈ?

    (ੳ) ਖੁਸ਼ੀਆਂ ਦੀ
    (ਅ) ਏਕਤਾ ਦੀ
    (ੲ) ਸਭਿਆਚਾਰ ਦੀ
    (ਸ) ਇਲਾਕੇ ਦੀ
    ਉੱਤਰ - (ੲ) ਸਭਿਆਚਾਰ ਦੀ

  96. ਦੇਵੀ ਦਾ ਮੁੱਖ ਸਥਾਨ ਕਿੱਥੇ ਹੈ?

    (ੳ) ਜਵਾਲਾਮੁਖੀ
    (ਅ) ਮਨੀਮਾਜਰਾ
    (ੲ) ਢੋਲਬਾਹਾ
    (ਸ) ਨੈਣਾ ਦੇਵੀ
    ਉੱਤਰ - (ੳ) ਜਵਾਲਾਮੁਖੀ

  97. ਮਾਘੀ ਵਾਲੇ ਦਿਨ ਦਾ ਮੇਲਾ ਕਿੱਥੇ ਲਗਦਾ ਹੈ?

    (ੳ) ਕਰਤਾਰਪੁਰ
    (ਅ) ਅੰਮ੍ਰਿਤਸਰ
    (ੲ) ਅਨੰਦਪੁਰ ਸਾਹਿਬ
    (ਸ) ਮੁਕਤਸਰ
    ਉੱਤਰ - (ਸ) ਮੁਕਤਸਰ

  98. ਮੱਧਕਾਲ ਵਿਚ ਪੰਜਾਬ ਦੀ ਵੱਸੋਂ ਦਾ ਵੱਡਾ ਹਿੱਸਾ ਕਿਹੜੇ ਧਰਮ ਨਾਲ ਜੁੜ ਗਿਆ?

    (ੳ) ਬੁੱਧ ਧਰਮ
    (ਅ) ਜੈਨ ਧਰਮ
    (ੲ) ਈਸਾਈ ਧਰਮ
    (ਸ) ਇਸਲਾਮ ਧਰਮ
    ਉੱਤਰ - (ਸ) ਇਸਲਾਮ ਧਰਮ

  99. ਅਜੋਕੇ ਪੰਜਾਬ ਵਿਚ ਕਿੰਨੇ ਦਰਿਆ ਰਹਿ ਗਏ ਹਨ?

    (ੳ) ਇੱਕ
    (ਅ) ਸੱਤ
    (ੲ) ਤਿੰਨ
    (ਸ) ਢਾਈ ਕੁ
    ਉੱਤਰ - (ੲ) ਤਿੰਨ

  100. ਪ੍ਰੋਫ਼ੈਸਰ ਐੱਮ.ਐੱਲ.ਮਲਹੋਤਰਾ ਸਾਈਕਲ ਚਲਾਉਂਦੇ ਕਿਸਦੀਆਂ ਮੁਸ਼ਕਿਲਾਂ ਅਤੇ ਮੁਸ਼ੱਕਤਾਂ ਨਾਲ ਸਮਾਨਤਾ ਮਹਿਸੂਸ ਕਰਦਾ ਹੈ?

    (ੳ) ਜੀਵਨ ਦੀਆਂ
    (ਅ) ਰੁਜ਼ਗਾਰ ਦੀਆਂ
    (ੲ) ਦੋਵੇਂ ਹੀ
    (ਸ) ਕੋਈ ਨਹੀਂ
    ਉੱਤਰ - (ੳ) ਜੀਵਨ ਦੀਆਂ

  101. ‘ਘਰ ਜਾ ਆਪਣੇ' ਕਹਾਣੀ ਦਾ ਲੇਖਕ ਕੌਣ ਹੈ?

    (ੳ) ਗੁਲਜ਼ਾਰ ਸਿੰਘ ਸੰਧੂ
    (ਅ) ਸੰਤੋਖ ਸਿੰਘ ਧੀਰ
    (ੲ) ਪ੍ਰੇਮ ਪ੍ਰਕਾਸ਼
    (ਸ) ਕੁਲਵੰਤ ਸਿੰਘ ਵਿਰਕ
    ਉੱਤਰ - (ੳ) ਗੁਲਜ਼ਾਰ ਸਿੰਘ ਸੰਧੂ

  102. ਤੁਹਾਡੀ ਪਾਠ-ਪੁਸਤਕ ਵਿੱਚ ਗੁਲਜ਼ਾਰ ਸਿੰਘ ਸੰਧੂ ਦੀ ਲਿਖੀ ਹੋਈ ਕਿਹੜੀ ਕਹਾਣੀ ਸੰਗ੍ਰਹਿਤ ਹੈ?

    (ੳ) ਮਾੜਾ ਬੰਦਾ
    (ਅ) ਸਾਂਝ
    (ੲ) ਘਰ ਜਾ ਆਪਣੇ
    (ਸ) ਸਤੀਆਂ ਸੇਈ
    ਉੱਤਰ - (ੲ) ਘਰ ਜਾ ਆਪਣੇ

  103. ‘ਘਰ ਜਾ ਆਪਣੇ' ਕਹਾਣੀ ਦਾ ਪਾਤਰ ਕਿਹੜਾ ਹੈ?

    (ੳ) ਜੀਤੋ
    (ਅ) ਬੁੱਢੀ ਮਾਈ
    (ੲ) ਹੈਰੀ
    (ਸ) ਰਿਕਸ਼ੇ ਵਾਲਾ
    ਉੱਤਰ - (ੳ) ਜੀਤੋ

  104. ਜੀਤੋ ਦੇ ਵੀਰ ਦੇ ਵਿਆਹ ਦੇ ਘਮਸਾਣ ਵਿੱਚ ਮੌਤ ਮਾਹੀ ਗਈ ਸੀ ਕਿਉਂਕਿ

    (ੳ) ਇੱਕ ਕੰਮ ਮੁੱਕਦਾ ਸੀ, ਦੂਜਾ ਉਸ ਲਈ ਤਿਆਰ ਹੁੰਦਾ ਸੀ।
    (ਅ) ਉਸਦੀ ਮਦਦ ਕਰਨ ਵਾਲਾ ਘਰ ਵਿੱਚ ਹੋਰ ਕੋਈ ਨਹੀਂ ਸੀ।
    ਉੱਤਰ - (ੳ) ਇੱਕ ਕੰਮ ਮੁੱਕਦਾ ਸੀ, ਦੂਜਾ ਉਸ ਲਈ ਤਿਆਰ ਹੁੰਦਾ ਸੀ।

  105. ‘ਸਤੀਆਂ ਸੋਈ' ਕਹਾਣੀ ਕਿਸ ਦੀ ਲਿਖੀ ਹੋਈ ਹੈ?

    (ੳ) ਗੁਲਜ਼ਾਰ ਸਿੰਘ ਸੰਧੂ
    (ਅ) ਸੰਤੋਖ ਸਿੰਘ ਧੀਰ
    (ੲ) ਦਲੀਪ ਕੌਰ ਟਿਵਾਣਾ
    (ਸ) ਕੁਲਵੰਤ ਸਿੰਘ ਵਿਰਕ
    ਉੱਤਰ - (ੲ) ਦਲੀਪ ਕੌਰ ਟਿਵਾਣਾ

  106. ਸਾਂਝ ਕਹਾਣੀ ਦੀਆਂ ਘਟਨਾਵਾਂ ਵਾਪਰਨ ਸਮੇਂ ਕਿਹੜੀ ਫਸਲ ਸਾਂਭੀ ਜਾ ਚੁੱਕੀ ਸੀ?

    (ੳ) ਕਣਕ
    (ਅ) ਚਾਵਲ
    (ੲ) ਮੱਕੀ
    (ਸ) ਕਮਾਦ
    ਉੱਤਰ - (ੳ) ਕਣਕ

  107. ਜਦੋਂ ਪ੍ਰੋਫ਼ੈਸਰ ਮਾਈ ਨੂੰ ਸਾਈਕਲ ਤੋਂ ਉਤਾਰ ਰਿਹਾ ਸੀ, ਤਾਂ ਕੌਣ ਉਸ ਵੱਲ ਘਿਰਨਾ ਨਾਲ ਦੇਖ ਰਿਹਾ ਸੀ?

    (ੳ) ਚੌਕੀ ਦਾ ਬਾਬੂ
    (ਅ) ਬੁੱਢਾ
    (ੲ) ਰਾਹਗੀਰ
    (ਸ) ਨੌਜਵਾਨ
    ਉੱਤਰ - (ੳ) ਚੌਕੀ ਦਾ ਬਾਬੂ

  108. ‘ਨੀਲੀ' ਕਹਾਣੀ ਕਿਸ ਦੀ ਰਚਨਾ ਹੈ?

    (ੳ) ਕੁਲਵੰਤ ਸਿੰਘ ਵਿਰਕ
    (ਅ) ਸੁਜਾਨ ਸਿੰਘ
    (ੲ) ਕਰਤਾਰ ਸਿੰਘ ਦੁੱਗਲ
    (ਸ) ਸੰਤੋਖ ਸਿੰਘ ਧੀਰ
    ਉੱਤਰ - (ੲ) ਕਰਤਾਰ ਸਿੰਘ ਦੁੱਗਲ

  109. ‘ਤਾਜ ਮਹਲ’ ਕਵਿਤਾ ਪੜ੍ਹ ਕੇ ਕਵੀ ਦੀ ਹਮਦਰਦੀ ਕਿਸ ਧਿਰ ਵੱਲ ਜਾਪਦੀ ਹੈ:

    (ੳ) ਸ਼ਾਸਕ ਧਿਰ
    (ਅ) ਸ਼ੋਸ਼ਿਤ ਧਿਰ
    (ੲ) ਸਮਾਜਿਕ ਧਿਰ
    (ਸ) ਸੰਗਾਊ ਧਿਰ
    ਉੱਤਰ - ਸ਼ੋਸ਼ਿਤ ਧਿਰ

  110. ‘ਚੁੰਮ ਚੁੰਮ ਰੱਖੋ’ ਕਵਿਤਾ ਵਿਚ ‘ਮਾਏ ਤੇਰਾ ਜੋੜਾ ਦਾਦੇ ਕੋਲ ਹੈ ਜਾ ਵਸਿਆ' ਤੁਕ ਅਨੁਸਾਰ ਜੋੜਾ ਕਿਸ ਦੇ ਕੋਲ ਚਲਿਆ ਗਿਆ?

    (ੳ) ਦਾਦਾ
    (ਅ) ਦਾਦੀ
    (ੲ) ਪਿਤਾ
    (ਸ) ਮਾਤਾ
    ਉੱਤਰ - ਦਾਦਾ

  111. ਪਿਆਰਾ ਸਿੰਘ ਸਹਿਰਾਈ ਦੀ ਕਵਿਤਾ ‘ਦੋਸਤਾ’ ਦੀ ਮੂਲ ਸੁਰ ਹੈ:

    (ੳ) ਉਪਦੇਸ਼ਾਤਮਿਕ
    (ਅ) ਵਿਆਖਿਆਤਮਿਕ
    (ੲ) ਭਾਵਾਤਮਿਕ
    (ਸ) ਨਕਾਰਾਤਮਿਕ
    ਉੱਤਰ - ਉਪਦੇਸ਼ਾਤਮਿਕ

  112. ਅੰਮ੍ਰਿਤਾ ਪ੍ਰੀਤਮ ਦੀ ਕਵਿਤਾ 'ਵਾਰਸ ਸ਼ਾਹ' ਵਿਚ ਕਿਹੜੇ ਸਾਲ ਦਾ ਦੁਖਾਂਤਿਕ ਚਿਤਰਨ ਹੋਇਆ ਹੈ?

    (ੳ) 1857
    (ਅ) 1914
    (ੲ) 1947
    (ਸ) 1965
    ਉੱਤਰ - 1947

  113. ‘ਮੇਰਾ ਬਚਪਨ' ਕਵਿਤਾ ਵਿਚ ਮੂਲ ਰੂਪ ਵਿਚ ਰਿਸ਼ਤਾ ਵਿਚਰਦਾ ਨਜ਼ਰ ਆਉਂਦਾ ਹੈ:

    (ੳ) ਮਾਂ-ਪੁੱਤ
    (ਅ) ਧੀ-ਪੁੱਤ
    (ੲ) ਭੈਣ-ਭਰਾ
    (ਸ) ਨੂੰਹ-ਪੁੱਤ
    ਉੱਤਰ - (ੳ) ਮਾਂ-ਪੁੱਤ

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends