SCHOOL OF EMINENCE: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਹਾਲੀ ਵਿਖੇ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ

 SCHOOL OF EMINENCE: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਹਾਲੀ ਵਿਖੇ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ  



ਚੰਡੀਗੜ੍ਹ, 21 ਜਨਵਰੀ:  ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਹਾਲੀ ਵਿਖੇ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ  ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ,"ਪੰਜਾਬ ਲਈ ਇਤਿਹਾਸਕ ਦਿਨ..

ਮੁਹਾਲੀ ਵਿਖੇ ਪੰਜਾਬ ਦੇ ਪਹਿਲੇ #SchoolOfEminence ਦਾ ਉਦਘਾਟਨ ਕੀਤਾ…ਇਹ ਨਵੇਂ ਯੁੱਗ ਦੇ 117 ਸਰਕਾਰੀ ਸਕੂਲ ਪੂਰੇ ਪੰਜਾਬ ‘ਚ ਖੋਲ੍ਹਾਂਗੇ…ਇਨ੍ਹਾਂ ਦੇ ਨਾਮ ਵੀ ਸ਼ਹੀਦਾਂ ਤੇ ਆਜ਼ਾਦੀ  ਘੁਲਾਟੀਆਂ ਦੇ ਨਾਮ ‘ਤੇ ਹੀ ਰੱਖਾਂਗੇ…

ਮੇਰੀ ਸਰਕਾਰ ਦਾ ਮਕਸਦ ਬੱਚਿਆਂ ਨੂੰ ਸ਼ਾਨਦਾਰ ਸਕੂਲ ਤੇ ਸ਼ਾਨਦਾਰ ਸਿੱਖਿਆ ਦੇਣਾ ਹੈ" 




ਨਵ-ਨਿਯੁਕਤ ਅਧਿਆਪਕ ਫਰੰਟ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ*


 *ਨਵ-ਨਿਯੁਕਤ ਅਧਿਆਪਕ ਫਰੰਟ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ*

ਨਵ-ਨਿਯੁਕਤ ਅਧਿਆਪਕ ਫਰੰਟ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੇ ਮਸਲੇ ਤੇ ਕੇਂਦਰੀ ਭਾਜਪਾ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਦੀ ਮੁੜ ਬਹਾਲੀ ਖ਼ਿਲਾਫ਼ ਕੇਂਦਰੀ ਮੰਤਰੀਆਂ ਅਤੇ ਨੀਤੀ ਰਾਹੀਂ ਕੀਤੇ ਜਾ ਰਹੇ ਦੁਰਪ੍ਰਚਾਰ ਅਤੇ ਪੰਜਾਬ ਸਰਕਾਰ  ਵੱਲੋਂ ਪੈਨਸ਼ਨ ਬਹਾਲ ਕਰਨ ਦੇ ਕੀਤੇ ਡਰਾਮੇ ਖਿਲਾਫ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ  ਛੇੜੇ ਸੰਘਰਸ਼ ਦੀ ਹਮਾਇਤ ਕਰਦਿਆਂ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਨਵ ਨਿਯੁਕਤ ਅਧਿਆਪਕ ਫਰੰਟ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਨਾਭਾ, ਮਨਿੰਦਰ ਕਾਫ਼ਰ ਤੇ ਦਵਿੰਦਰ ਅਮਰਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ  ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਨੋਟੀਫਿਕੇਸ਼ਨ ਇੱਕ ਸਿਆਸੀ ਜੁਮਲਾ ਸਾਬਤ ਹੋ ਰਿਹਾ ਹੈ। ਦੂਜੇ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਦੀ ਮੁੜ ਬਹਾਲੀ ਖ਼ਿਲਾਫ਼ ਲਗਾਤਾਰ ਦੁਰਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।

         ਉਹਨਾਂ ਦੱਸਿਆ ਕਿ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਪੰਜਾਬ ਵੱਲੋਂ 15 ਤੋਂ 22 ਜਨਵਰੀ ਜਿਲ੍ਹਾ/ਬਲਾਕ ਪੱਧਰ ਤੇ ਪੁਤਲੇ ਫੂਕਣ ਅਤੇ 29 ਜਨਵਰੀ ਨੂੰ ਫਗਵਾੜਾ ਵਿਖੇ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਰਿਹਾਇਸ਼ ਵੱਲ ਰੋਸ ਮਾਰਚ ਦਾ ਐਲਾਨ ਕੀਤਾ। ਇਸ ਮੌਕੇ ਨਰਿੰਦਰ ਬੱਬੂ, ਬਲਜੀਤ  ਚਹਿਲ, ਸੁਖਜਿੰਦਰ ਸਿੰਘ ਧਾਲੀਵਾਲ, ਹਰਮਲ, ਅਮਰਗੜ੍ਹ,ਮਹਿਲ ਸਿੰਘ ਜੱਬੋਵਾਲ ਨਰਿੰਦਰ ਟੋਡਰਪੁਰ, ਸਰਬਜੀਤ ਜੀਤ ਸੰਤੋਖਪੁਰਾ ਤੋਂ ਇਲਾਵਾ ਹੋਰ ਸਾਥੀਆਂ ਨੇ ਸੰਘਰਸ਼ ਸ਼ਾਮਲ ਹੋਣ ਦਾ ਫੈਸਲਾ ਕੀਤਾ।

HOLIDAY ANNOUNCED BY PUNJAB GOVT ON MONDAY

 

PSTET 2023 : PSTET OFFICIAL WEBSITE, PSTET NOTIFICATION 2023, LINK FOR APPLYING


PSTET 2023 OFFICIAL NOTIFICATION LINK FOR APPLYING ONLINE

OFFICIAL WEBSITE FOR PSTET NOTIFICATION 2023

PSTET NOTIFICATION 2023  QUALIFICATION, PSTET LAST DATE TO APPLY, PSTET ELIGIBILITY CRITERIA, PSTET 2023 SELECTION PROCEDURE , PSTET EXAM PATTERN 2023

PSTET DECEMBER 2023 : PUNJAB SCHOOL EDUCATION BOARD ( PSEB ) will soon release online  official notification for the PSTET 2023. Candidates who are willing to apply for the Pstet 2023 are waiting for a time for PSTET 2023 because Punjab Govt will soon start the process of recruitment of ETT And master cadre posts.  


In October 2022 , SCERT has announced that PSTET will be held in the month of December 2022. But it couldn't, candidates are waiting eagerly, soon SCERT will issue notification for the PSTET EXAMINATION 2023.



All eligible Candidates should get ready for PSTET 2023 as PSEB will soon releasing online application form along with official notification. Candidates can apply online only, no other mode of application is allowed so be careful.

PSTET 2023 ELIGIBILITY  CRITERIA  FOR PRIMARY TEACHER
   (for teaching classes from 1st to 5th) 
Age : Not less than 18 years.
Qualification:  Must have passed 12th ( 50% Marks) and should have passed two years diploma in education ( D.El.Ed ) 
PSTET 2023 ELIGIBILITY  CRITERIA  FOR  UPPER PRIMARY TEACHER ( MASTER CADRE)  : ( for teaching classes from 6th to 10th) 

Candidate must have passed graduation with 50% marks, along with B.Ed ( Bachelor of education ) 



PSTET 2023 PROCEDURE OF SELECTION : 
PSEB ( SCERT ) WILL Select candidates on the bases of entrance test PSTET 2023. Candidates who score high get selected easily. So all candidates should study for getting their seat reserved. 

PSTET 2022 SYLLABUS, EXAM PATTERN PSTET 1   : There will be written  exam  , consisting 30 questions of child development and  Pedagogy  ( 30 marks ) 30 questions of Language 1 ( 30 Marks ) 30 questions of language 2 ( 30 marks ) , 30 question of mathematics  ( 30 Marks ) 30 questions of environmental study (30 Marks )  DOWNLOAD PSTET -1 SYLLABUS HERE


PSTET 2022 SYLLABUS, EXAM PATTERN PSTET 2 : 
1) consisting 30 questions of child development and  Pedagogy (30 marks ) 
2) 30 questions of Language 1 ( 30 Marks ) 
3) 30 questions of language 2 ( 30 marks ),

For Math master(TGT Maths)  30 question of mathematics  ( 30 Marks )
For TGT Science 30 question of science( 30 Marks ) 
SST Master FOR 60 questions social study/ social science  (30 Marks ) DOWNLOAD PSTET 2 DETAILED SYLLABUS HERE



How to download PSTET 2023 Notification: 
Candidates who are interested to apply PSTET 2022 can download official notification from official website of Punjab school education board ( SCERT). Search for PSTET 2022 and official notification click on download.
PSTET notification will be available here ( soon) 
PSTET 2023 ਨੋਟੀਫਿਕੇਸ਼ਨ ਨੂੰ ਕਿਵੇਂ ਡਾਊਨਲੋਡ ਕਰਨਾ ਹੈ:
ਜਿਹੜੇ ਉਮੀਦਵਾਰ PSTET 2022 ਨੂੰ ਅਪਲਾਈ ਕਰਨ ਦੇ ਇੱਛੁਕ ਹਨ, ਉਹ ਪੰਜਾਬ ਸਕੂਲ ਸਿੱਖਿਆ ਬੋਰਡ (SCERT) ਦੀ ਅਧਿਕਾਰਤ ਵੈੱਬਸਾਈਟ ਤੋਂ ਅਧਿਕਾਰਤ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹਨ। PSTET 2022 ਲਈ ਸਰੱਚ  ਕਰੋ ਅਤੇ ਅਧਿਕਾਰਤ ਨੋਟੀਫਿਕੇਸ਼ਨ ਡਾਊਨਲੋਡ 'ਤੇ ਕਲਿੱਕ ਕਰੋ।
PSTET ਨੋਟੀਫਿਕੇਸ਼ਨ ਇੱਥੇ ਉਪਲਬਧ ਹੋਵੇਗਾ (ਜਲਦੀ)

How to apply online for PSTET 2023: To apply for PSTET 2023, candidates will have to apply online from the official website of pseb/Scert Punjab . Search for PSTET 2023 on official website  and click on the link apply online.  

PSTET 2022 ਲਈ ਅਰਜ਼ੀ ਦੇਣ ਲਈ, ਉਮੀਦਵਾਰਾਂ ਨੂੰ pseb/scert  ਦੀ ਅਧਿਕਾਰਤ ਵੈੱਬਸਾਈਟ ਤੋਂ ਔਨਲਾਈਨ ਅਰਜ਼ੀ ਦੇਣੀ ਪਵੇਗੀ। ਅਧਿਕਾਰਤ ਵੈੱਬਸਾਈਟ 'ਤੇ PSTET 2023  ਦੀ ਖੋਜ ਕਰੋ ਅਤੇ ਔਨਲਾਈਨ ਅਪਲਾਈ ਕਰਨ ਲਈ ਲਿੰਕ 'ਤੇ ਕਲਿੱਕ ਕਰੋ।

PSTET 2022 IMPORTANT LINKS
PSTET OFFICIAL WEBSITE .PSEB.AC.IN
NAME OF EXAM PSTET-1 , PSTET-2
PSTET NOTIFICATION CLICK HERE ( SOON)
LINK FOR APPLYING PSTET 2022 CLICK HERE (soon)
PSTET EXAM DATE AVAILABLE SOON
 

When will be the official notification of pstet 2023 will be released?
Answer: The official notification of pstet 2023 will be released in  February first week . 

Pstet 2023 ਦਾ ਅਧਿਕਾਰਤ ਨੋਟੀਫਿਕੇਸ਼ਨ ਕਦੋਂ ਜਾਰੀ ਕੀਤਾ ਜਾਵੇਗਾ?
ਜਵਾਬ: pstet 2023 ਦੀ ਅਧਿਕਾਰਤ ਨੋਟੀਫਿਕੇਸ਼ਨ ਫਰਵਰੀ 2023 ਵਿੱਚ ਜਾਰੀ ਕੀਤੀ ਜਾਵੇਗੀ।


What is the starting date for applying pstet 2023?
pstet 2023 ਨੂੰ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ ਕੀ ਹੈ?

Answer: PSTET 2023 ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ ਜਲਦੀ ਜਾਰੀ ਕੀਤੀ ਜਾਵੇਗੀ। 










APS BATHINDA RECRUITMENT 2023:

ARMY PUBLIC SCHOOL BATHINDA CANTT RECRUITMENT 2023



(ENGLISH MEDIUM, CBSE AFFILIATED) website: apsbathinda.org

1. Army Public School, Bathinda requires the following staff against existing/anticipated vacancies on Regular basis for the academic session 2023-24:

APS Bathinda :

PGT-Physical Education, English, Biology 
Basic Pay Rs. 33840-
TGT-English, Maths, Social Science, Science, Special Educator Counsellor
Basic Pay Rs 33360-
PRT-Sports
Basic Pay Rs 32400-

APS Sri Ganganagar

PGT-Physics, Chemistry, Maths

Basic Pay Rs 32430-

APS Faridkot


TGT-English, Social Science

Basic Pay Rs 35723/-

DA and HRA applicable as per school norms. 


Candidates already holding CSB Score Card and who have recently passed CSB written Exam with 50% marks only are eligible to apply.

 Applications forwarded through email will NOT be accepted.

For Eligibility Criteria and qualification required please refer to school website:www.apsbathinda.org (http://apsbathinda.org/recruitment{1}.html


4. The above mentioned posts are for regular appointment. The selection process will include interview followed by evaluation of teaching skills. 

 Application form and other details can be obtained between 0900 hrs to 1400 hrs from the school office of APS Bathin- da on all working days. 

Application forms may also be downloaded from school website: apsbathinda.org.


Application forms along with all testimonials/ certificates and a demand draft of Rs. 100/- in favour of "Principal APS Bathinda" are required to be submitted to school office or sent through Registered Post, on or before 03 Feb 2023. 

The application form along with a DD of Rs 100/- will be sent to the school in which the candidate is seeking appointment. Thereafter no application form will be accepted. No representation in this regard will be entertained. 

 Date & Time of interview will be intimated to only short listed candidates through mobile/telephonically/e-mail. Don't forget to mention your e-mail ID for further correspondence

21-01-2023: TODAY'S HUKAMNAMA FROM SHRI DARBAR SAHIB JI

 Mukhwak 21-01-2023 Sachkhand Sri Harmandar Sahib Sri Darbar Sahib, Sri Amritsar. 



ਸੋਰਠਿ ਮਹਲਾ ੫ ॥

ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ ਸਾਚਾ ਸਾਹਿਬੁ ਸਦ ਮਿਹਰਵਾਣੁ ॥ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥ ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥ ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥

ਸ਼ਨਿਚਰਵਾਰ, ੮ ਮਾਘ (ਸੰਮਤ ੫੫੪ ਨਾਨਕਸ਼ਾਹੀ) ੨੧ ਜਨਵਰੀ, ੨੦੨੩ (ਅੰਗ: ੬੧੯)

ਪੰਜਾਬੀ ਵਿਆਖਿਆ:

ਸੋਰਠਿ ਮਹਲਾ ੫ ॥

ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ । ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ, (ਉਹ, ਸਗੋਂ, ਸਾਨੂੰ ਗੁਰੂ ਮਿਲਾ ਕੇ, ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ । (ਜਿਸ ਵਡ-ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ ।੧। ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ, (ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ । ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ, ਇਸ ਤਰ੍ਹਾਂ ਉਸ ਦੇ ਅੰਦਰ) ਸਾਰੇ ਆਤਮਕ ਆਨੰਦ ਪੈਦਾ ਹੋ ਗਏ ।ਰਹਾਉ। ਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ, ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ, ਉਹ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ । ਹੇ ਨਾਨਕ! (ਆਖ—ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ ।੨।੧੬।੪੪।


English Translation:


SORAT’H, FIFTH MEHL:


He did not take my accounts into account; such is His forgiving nature. He gave me His hand, and saved me and made me His own; forever and ever, I enjoy His Love. || 1 || The True Lord and Master is forever merciful and forgiving. My Perfect Guru has bound me to Him, and now, I am in absolute ecstasy. || Pause || The One who fashioned the body and placed the soul within, who gives you clothing and nourishment — He Himself preserves the honor of His slaves. Nanak is forever a sacrifice to Him. || 2 || 16 || 44 ||


Saturday, 8th Maagh (Samvat 554 Nanakshahi) 21st January, 2023 (Page: 619)

LISTEN TODAY'S HUKAMNAMA

 

ਦੁਖਦਾਈ ਖ਼ਬਰ: ਭਿਆਨਕ ਸੜਕ ਹਾਦਸੇ ਵਿੱਚ ਲੈਕਚਰਾਰ ਦੀ ਮੌਤ

ਦੁਖਦਾਈ ਖ਼ਬਰ: ਭਿਆਨਕ ਸੜਕ ਹਾਦਸੇ ਵਿੱਚ ਲੈਕਚਰਾਰ ਦੀ ਮੌਤ

 

ਅਧਿਆਪਕ ਵਰਗ ਲਈ ਵੱਡੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਲੈਕਚਰਾਰ ਰਾਕੇਸ਼ ਕੁਮਾਰ ਦੀ  ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। 
ਰਾਕੇਸ਼ ਕੁਮਾਰ ਲੈਕਚਰਾਰ  ਜ਼ਿਲ੍ਹਾ ਗੁਰਦਾਸਪੁਰ ਦੇ  ਸ ਸ ਸਕੂਲ ਧਿਆਨਪੁਰ  ਵਿਖੇ ਸੇਵਾਵਾਂ ਦੇ ਰਹੇ ਸਨ। ਇਹ ਸਕੂਲ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਬਲਾਕ ਵਿੱਚ ਸਥਿਤ ਹੈ। 



"ਪੜ੍ਹੋ ਪੰਜਾਬ ਪੜਾਓ ਪੰਜਾਬ" ਅਧੀਨ ਸਮੂਹ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਭਾਰ ਮੁਕਤ, ਸਕੂਲਾਂ 'ਚ ਹਾਜ਼ਰ ਹੋਣ ਦੇ ਹੁਕਮ

 


ਅਹਿਮ ਜਾਣਕਾਰੀ: ਪੰਜਾਬ ਦੇ 100 ਸਰਕਾਰੀ ਵਿਭਾਗਾਂ ਦੀਆਂ ਵੈੱਬਸਾਈਟਾਂ ਸੀ ਸੂਚੀ, ਦੇਖੋ ਇਥੇ

ਸਿੱਖਿਆਂ ਵਿਭਾਗ ਵਲੋਂ 21 ਜਨਵਰੀ ਤੱਕ ਗ੍ਰਾਂਟਾ ਵਰਤਣ ਦਾ ਦਬਾਅ ਸਕੂਲ ਮੁੱਖੀਆਂ ਤੇ ਪਾਉਣਾ ਗਲਤ ਤੇ ਮੁੱਖੀਆਂ ਦੀ ਹਿਰਾਸਮੈਂਟ ਕਰਨ ਵਾਲਾ - ਪੰਨੂੰ , ਲਾਹੌਰੀਆ

 ਸਿੱਖਿਆਂ ਵਿਭਾਗ ਵਲੋਂ 21 ਜਨਵਰੀ ਤੱਕ ਗ੍ਰਾਂਟਾ ਵਰਤਣ ਦਾ ਦਬਾਅ ਸਕੂਲ ਮੁੱਖੀਆਂ ਤੇ ਪਾਉਣਾ ਗਲਤ ਤੇ ਮੁੱਖੀਆਂ ਦੀ ਹਿਰਾਸਮੈਂਟ ਕਰਨ ਵਾਲਾ - ਪੰਨੂੰ , ਲਾਹੌਰੀਆ 


        ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ( ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਦੱਸਿਆ ਕਿ ਸਿੱਖਿਆਂ ਵਿਭਾਗ ਪੰਜਾਬ ਵਲੋਂ ਜੋ ਦਬਾਅ ਸਕੂਲ ਮੁੱਖੀਆ ਤੇ 21 ਜਨਵਰੀ ਸਭ ਗ੍ਰਾਂਟਾ ਵਰਤਣ ਦਾ ਪਾਇਆ ਜਾ ਰਿਹਾ ਹੈ ਗਲਤ ਤੇ ਹਿਰਾਸਮੈਂਟ ਕਰਨ ਵਾਲਾ ਹੈ । ਲਹੌਰੀਆ ਨੇ ਦੱਸਿਆ ਕਿ ਪੈਰ ਤੇ ਗ੍ਰਾਂਟਾ ਪਾ ਕੇ ਤੁਰੰਤ ਵਰਤਣ ਲਈ ਕਿਹਣਾ ਹਾਸੋਹੀਣਾ ਵੀਹੈ । ਗ੍ਾਂਟਾ ਪਾ ਕੇ ਉਹਨਾਂ ਗ੍ਰਾਂਟਾ ਨੂੰ ਵਰਤਣ ਦਾ ਪੂਰਾ ਮੌਕਾ ਵੀ ਦਿੱਤਾ ਜਾਵੇ ਤਾਂ ਹੀ ਗ੍ਰਾਂਟਾ ਦੀ ਵਰਤੋ ਸਹੀ ਹੋ ਸਕੇਗੀ । ਇਸ ਲਈ ਵਿਭਾਗ ਗ੍ਰਾਂਟਾ ਵਰਤਣ ਦਾ ਪੂਰਾ ਮੌਕਾ ਸਕੂਲ ਮੁੱਖੀਆਂ ਨੂੰ ਦੇਵੇ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੌਹਾਨ , ਪਵਨ ਕੁਮਾਰ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਮਨਜੀਤ ਸਿੰਘ ਮੰਨਾ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਨਿੱਜਰ ਆਦਿ ਆਗੂ ਹਾਜਰ ਸਨ ।

21 ਜਨਵਰੀ ਤੱਕ ਗਰਾਂਟਾਂ ਖਰਚ ਕਰਨ ਦਾ ਦਬਾਅ ਬਿਲਕੁਲ ਗਲਤ: ਡੀ ਟੀ ਐੱਫ

 21 ਜਨਵਰੀ ਤੱਕ ਗਰਾਂਟਾਂ ਖਰਚ ਕਰਨ ਦਾ ਦਬਾਅ ਬਿਲਕੁਲ ਗਲਤ: ਡੀ ਟੀ ਐੱਫ


21 ਜਨਵਰੀ ਦੀ ਨਜਾਇਜ਼ ਸ਼ਰਤ ਲਗਾ ਕੇ ਗ੍ਰਾਂਟਾਂ ਦੀ ਦੁਰਵਰਤੋਂ ਲਈ ਮਜ਼ਬੂਰ ਕਰ ਰਿਹਾ ਹੈ ਵਿਭਾਗ : ਡੀ ਟੀ ਐੱਫ
ਚੰਡੀਗੜ੍ਹ, 20 ਜਨਵਰੀ

ਸਿੱਖਿਆ ਵਿਭਾਗ ਵੱਲੋਂ ਪਿਛਲੇ ਦਿਨਾਂ ਵਿੱਚ ਜਾਰੀ ਕੀਤੀਆਂ ਗਈਆਂ ਗ੍ਰਾਂਟਾਂ ਨੂੰ ਹਰ ਹਾਲਤ ਵਿੱਚ 21 ਜਨਵਰੀ ਤੱਕ ਖਰਚ ਕਰਨ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਤੇ ਬਣਾਇਆ ਜਾ ਰਿਹਾ ਮਾਨਸਿਕ ਦਬਾਅ ਬਿਲਕੁਲ ਗਲਤ ਹੈ ਅਤੇ ਇਹ ਗ੍ਰਾਂਟਾਂ ਦੀ ਦੁਰਵਰਤੋਂ ਦਾ ਇੱਕ ਕਾਰਨ ਬਣ ਸਕਦਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਇਸ ਸਬੰਧੀ ਵਿਭਾਗ ਨੇ ਵੱਟਸ ਐਪ ਰਾਹੀਂ ਜਾਰੀ ਕੀਤੇ ਗਏ ਸਿੱਖਿਆ ਮੰਤਰੀ ਵੱਲੋਂ ਗ੍ਰਾਂਟਾਂ ਬਾਰੇ ਰੀਵਿਊ ਮੀਟਿੰਗ ਦੇ ਸੰਦੇਸ਼ ਦਾ ਹਵਾਲਾ ਦਿੰਦਿਆਂ ਇਹ ਗ੍ਰਾਂਟਾਂ 21 ਜਨਵਰੀ ਤੱਕ ਖਰਚ ਕਰਨ ਲਈ ਸਕੂਲ ਮੁਖੀਆਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ, ਜਦ ਕਿ ਸੈਸ਼ਨ 2022-23 ਦੀਆਂ ਗ੍ਰਾਂਟਾਂ 31 ਮਾਰਚ ਤੱਕ ਖਰਚ ਕਰਨੀਆਂ ਹੁੰਦੀਆਂ ਹਨ। 



ਕਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਵਿਭਾਗ ਵੱਲੋਂ ਜਾਰੀ ਵੱਟਸਐਪ ਸੰਦੇਸ਼ ਨੂੰ ਅਧਾਰ ਬਣਾ ਕੇ ਵਿਸ਼ੇਸ਼ ਤੌਰ ਤੇ ਪੱਤਰ ਜਾਰੀ ਕਰਕੇ ਗ੍ਰਾਂਟਾਂ ਤੁਰੰਤ ਖ਼ਰਚ ਕਰਨ ਦੇ ਹੁਕਮ ਦਿੱਤੇ ਹਨ। ਆਗੂਆਂ ਨੇ ਕਿਹਾ ਕਿ ਵਿਭਾਗ ਦੇ ਇਸ ਕਦਮ ਨਾਲ ਜਿੱਥੇ ਕਾਹਲ ਕਾਰਣ ਗ੍ਰਾਂਟਾਂ ਦੀ ਦੁਰਵਰਤੋਂ ਦੀ ਸੰਭਾਵਨਾ ਬਣ ਜਾਂਦੀ ਹੈ ਉੱਥੇ ਹੀ ਸਕੂਲਾਂ ਦਾ ਪੈਸਾ ਫਰਮਾਂ ਕੋਲ ਫਸ ਜਾਣ ਅਤੇ ਰਿਸ਼ਵਤ ਖੋਰੀ ਦੀ ਸੰਭਾਵਨਾ ਵਧ ਜਾਂਦੀ ਹੈ। ਸਿੱਖਿਆ ਵਿਭਾਗ ਨੇ ਇਸ ਸਾਲ ਵੀ ਹਰ ਸਾਲ ਵਾਂਗ ਸਾਲ ਦੇ ਆਖ਼ਰੀ ਮਹੀਨਿਆਂ ਵਿੱਚ ਧੜਾਧੜ ਗ੍ਰਾਂਟਾਂ ਜਾਰੀ ਕਰਕੇ 21 ਜਨਵਰੀ ਤੱਕ ਗ੍ਰਾਂਟਾਂ ਖਰਚ ਦੇ ਚਾੜ੍ਹੇ ਹੁਕਮ ਬਿਨਾਂ ਕਾਰਨ ਜਨਤਕ ਵਿੱਤ ਦੀ ਬਰਬਾਦੀ ਦਾ ਕਾਰਨ ਬਣ ਰਹੇ ਹਨ ਅਤੇ ਸਕੂਲ ਮੁਖੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ। ਡੀ ਟੀ ਐੱਫ ਦੇ ਆਗੂਆਂ ਜਗਪਾਲ ਬੰਗੀ, ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਬੇਅੰਤ ਫੂਲੇਵਾਲ, ਰਘਬੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ ਕਪੂਰਥਲਾ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਮੰਗ ਕੀਤੀ ਕਿ ਇਸ ਸਬੰਧੀ ਵਿਭਾਗ ਨੂੰ ਆਪਣੇ ਵੱਟਸਐਪ ਸੰਦੇਸ਼ ਰਾਹੀਂ ਜਾਰੀ ਹੁਕਮ ਅਤੇ ਕੁਝ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਜਾਰੀ ਲਿਖਤੀ ਤੁਰੰਤ ਵਾਪਸ ਲੈਣੇ ਚਾਹੀਦੇ ਹਨ ਅਤੇ 31 ਮਾਰਚ ਤੱਕ ਗ੍ਰਾਂਟਾਂ ਖਰਚ ਦਾ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਗ੍ਰਾਂਟਾਂ ਦੀ ਉਚਿਤ ਵਰਤੋਂ ਹੋ ਸਕੇ। 




PRE BOARD MARKS : ਪ੍ਰੀ ਬੋਰਡ ਪ੍ਰੀਖਿਆਵਾਂ ਦੇ ਅੰਕਾਂ ਨੂੰ ਅਪਲੋਡ ਕਰਨ ਸਬੰਧੀ ਅਹਿਮ ਜਾਣਕਾਰੀ

 

SCHOOL OF EMINENCE: ਸਿੱਖਿਆ ਵਿਭਾਗ ਵੱਲੋਂ ਸਕੂਲ ਆਫ ਐਮੀਨੈਂਸ ਸਬੰਧੀ ਪੱਤਰ ਲਿਆ ਵਾਪਸ, ਨਵੀਂ ਸੂਚੀ ਹੋਵੇਗੀ ਜਾਰੀ

 

36 ਪ੍ਰਿੰਸੀਪਲ ਸਿੰਗਾਪੁਰ ਸਿਖਲਾਈ ਲਈ ਜਾਣਗੇ- ਮੁੱਖ ਮੰਤਰੀ

 ਚੰਡੀਗੜ੍ਹ, 20 ਜਨਵਰੀ

ਸੂਬੇ ਦੇ ਸਕੂਲਾਂ ਦੇ 36 ਪ੍ਰਿੰਸੀਪਲ ਸਿੰਗਾਪੁਰ ਸਿਖਲਾਈ ਲਈ ਜਾਣਗੇ ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿਤੀ। ਉਨ੍ਹਾਂ ਕਿਹਾ," ਪੰਜਾਬ ਦੀ ਸਕੂਲ ਸਿੱਖਿਆ ਨੂੰ ਅੰਤਰਰਾਸ਼ਟਰੀ ਪੱਧਰ ਦੀ ਬਣਾਉਣ ਦਾ ਕੰਮ ਸ਼ੁਰੂ।ਸੂਬੇ ਦੇ 36 ਸਕੂਲ ਪ੍ਰਿੰਸੀਪਲਾਂ ਦਾ ਪਹਿਲਾ ਗਰੁੱਪ 4 ਫ਼ਰਵਰੀ ਨੂੰ ਸਿੰਘਾਪੁਰ ਦੀ ਪ੍ਰਿੰਸੀਪਲ'ਜ ਅਕੈਡਮੀ ਵਿੱਚ ਵਿਦੇਸ਼ੀ ਟਰੇਨਿੰਗ ਵਾਸਤੇ ਜਾ ਰਿਹਾ ਹੈ। ਅੰਤਰਰਾਸ਼ਟਰੀ ਮਿਆਰਾਂ ਵਾਲਾ ਸਿੱਖਿਆ ਸਿਸਟਮ ਮੁਹੱਈਆ ਕਰਵਾਉਣ ਦਾ ਕੀਤਾ ਵਾਅਦਾ ਹੁਣ ਪੂਰਾ ਕਰਨ ਜਾ ਰਹੇ ਹਾਂ। "



RAIN 🌧️ ALERT: ਅੱਜ ਤੋਂ ਪਵੇਗਾ ਮੀਂਹ, ਮੌਸਮ ਵਿਭਾਗ ਵੱਲੋਂ ਭਵਿੱਖਬਾਣੀ

RAIN 🌧️ ALERT: ਅੱਜ  ਤੋਂ ਪਵੇਗਾ ਮੀਂਹ, ਮੌਸਮ ਵਿਭਾਗ ਵੱਲੋਂ ਭਵਿੱਖਬਾਣੀ 

ਚੰਡੀਗੜ੍ਹ, 20 ਜਨਵਰੀ 

ਸੂਬੇ ਦੇ ਬਹੁਤੇ  ਜ਼ਿਲ੍ਹਿਆਂ 'ਚ ਵੀਰਵਾਰ ਨੂੰ ਧੁੱਪ ਖਿੜੀ ਰਹੀ ਪਰ ਵਿਚ-ਵਿਚ ਬੱਦਲ ਵੀ  ਰਹੇ। ਵੀਰਵਾਰ ਨੂੰ  ਬਠਿੰਡਾ ਜ਼ਿਲ੍ਹਾ  ਸਭ ਤੋਂ ਠੰਢਾ ਰਿਹਾ, ਜਿੱਥੇ ਤਾਪਮਾਨ ਮਨਫ਼ੀ 02 ਡਿਗਰੀ ਰਿਹਾ। ਲੁਧਿਆਣੇ ਦਾ ਤਾਪਮਾਨ 8.4 ਡਿਗਰੀ, ਫ਼ਰੀਦਕੋਟ 'ਚ 4.8 ਡਿਗਰੀ, ਗੁਰਦਾਸਪੁਰ 'ਚ 6.8, ਅੰਮ੍ਰਿਤਸਰ 'ਚ 6.4 ਤੇ ਪਟਿਆਲੇ ਦਾ ਤਾਪਮਾਨ 7.9 ਸੈਲਸੀਅਸ ਰਿਹਾ।



ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਤਿੰਨ ਤੋਂ ਚਾਰ ਦਿਨਾਂ 'ਚ ਸੂਬੇ 'ਚ ਬੱਦਲ ਬਣੇ ਰਹਿਣਗੇ ਤੇ ਹਲਕੀ ਬਾਰਿਸ਼ ਹੋ ਸਕਦੀ ਹੈ।  ਉੱਤਰੀ ਭਾਰਤ 'ਚ ਅਗਲੇ ਪੰਜ ਦਿਨਾਂ ਤੱਕ ਠੰਢ ਦਾ ਅਸਰ ਘਟੇਗਾ।  ਅੱਜ ਦਿਨੇ ਪੰਜਾਬ ਚ ਬੱਦਲਵਾਹੀ ਬਣੀ ਰਹੇਗੀ ਕਈ ਖੇਤਰਾ ਚ ਧੁੱਪ ਵੀ ਲੱਗੇਗੀ। ਅੱਜ ਸਮੇਤ ਮਾਝੇ-ਦੁਆਬੇ ਤੇ ਪੁਆਧ ਚ ਕਿਣਮਿਣ ਵਧੇਰੇ ਰਹਿੰਦੀ ਜਾਪ ਰਹੀ ਹੈ ਇੱਥੇ ਹਲਕੀਆਂ ਫੁਹਾਰਾ ਵੀ ਪੈਣਗੀਆਂ। 

ਅੱਜ ਤੋਂ ਪੱਛਮੀ ਸਿਸਟਮ ਨੇ ਪੰਜਾਬ ਚ ਡੇਰਾ ਲਾ ਲਿਆ ਹੈ ਜੋਕਿ ਰਹਿੰਦੀ ਜਨਵਰੀ ਪੰਜਾਬ ਸਮੇਤ ਹਿਮਾਚਲ,ਜੰਮੂ-ਕਸ਼ਮੀਰ, ਦਿੱਲੀ,ਹਰਿਆਣਾ,ਯੂਪੀ,ਉਤਰਾਖੰਡ,ਰਾਜਸਥਾਨ ਪ੍ਰਭਾਵਿਤ ਕਰਦਾ ਰਹੇਗਾ। ਯੂਪੀ ਚ ਇਸ ਸਿਸਟਮ ਨਾਲ ਭਾਰੀ ਮੀਂਹ ਪਵੇਗਾ। 23 ਤੋੰ 29 ਜਨਵਰੀ ਚ 2-3 ਦਿਨ ਸਿਸਟਮ ਵਧੇਰੇ ਐਕਟਿਵ ਰਹੇਗਾ ਕੱਲ੍ਹ ਜਾ ਪਰਸੋਂ ਇਸ ਬਾਰੇ ਮੁਕੰਮਲ ਅਪਡੇਟ ਕਰਾਂਗੇ।24-25 ਜਨਵਰੀ ਪੰਜਾਬ ਚ ਮੁੱਖ ਰਹਿੰਦੀ ਜਾਪ ਰਹੀ ਹੈ। ਇਨ੍ਹੀ ਦਿਨੀਂ ਪਹਾੜਾਂ ਚ ਭਾਰੀ ਬਰਫ਼ਵਾਰੀ ਹੋਵੇਗੀ। ਅੱਜ ਤੇ ਕੱਲ੍ਹ ਹਿਮਾਚਲ ਚ ਵਧੀਆ ਬਰਫ਼ਵਾਰੀ ਹੋਵੇਗੀ। 



PESRC RECRUITMENT 2023: ਪੰਜਾਬ ਰਿਮੋਟ ਸੈਂਸਿਗ ਕੇਂਦਰ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ

PUNJAB REMOTE SENSING CENTRE RECRUITMENT 2023

PAU Campus, Ludhiana 141004 www.prsc.gov.in

 (Advertisement No. 2/2023 dated 15.01.2023)



Applications are invited from Indian young dynamic eligible candidate who has passion for innovation and work with contemporary technologies such as application of Space and Geospatial and development of ICT tools for various sponsored projects. Selection by short listing of candidates and through Written/Practical and Skill Test purely on contractual basis. The selected candidates shall be posted at any locations (Ludhiana, Chandigarh, SAS Nagar (Mohali) and anywhere in Punjab) as per the requirements. The shortlisted candidate will be informed by email/mobile as given in the applications before test/selection date. 

PESRC RECRUITMENT 2023 DETAILS OF POSTS 

Junior Research Fellow Salary: Rs 25,000/- (consolidated) + HRA 

Total posts : Five (05) 

Essential Qualifications:

Master's degree in Remote Sensing / GIS / Geoinformatics OR Master's degree in relevant subject with PG Diploma in RS & GIS from recognized and reputed institution/university

 

Project Fellow Monthly Salary: Rs 12,000 consolidated+HRA 

Total posts : Five (05) 

Essential qualification:

Bachelor Degree in Science/Geography /Engineering from reputed and UGC/AICTE recognized institutions.


Mobile App Developer GIS (Mobile Application Developer) Monthly salary of Rs.40,000/- consolidated + HRA   

Total posts: 01

Essential Qualifications:Regular B.E. / B.Tech (IT/CS/EC)/ M.Sc. (IT/CS/EC/ Remote Sensing/ GIS/ Geo-Informatics/Geospatial Technologies / Spatial Technology/ related IT or Geospatial domains from reputed and UGC/AICTE recognized institutions.


Junior Research Fellow (MobileApplication)

Monthly Salary: Rs 25,000 consolidated +HRA 

Total posts: 2

Essential Educational Qualification:

First class B.E./B.Tech. in Information Technology/ Computer Science/Electronics and Communication Engineering.


Junior Research Fellow (JRF) for ISRO Chandrayaan-2 Project

Essential Qualification

1. PG Degree M.Sc/M.Tech in Remote Sensing and GIS/ Geomatics/Geoinformatics/ Physics/ Geology/Geophysics  


How to apply:

Mode of submission of applications: By Post and official Email ID: recruitment.prsc@punjab.gov.in

Download application form click here  

Official notification download here 

Selection Process:

1. The qualification prescribed is the minimum requirement and possession of the same doesn't automatically make the candidates eligible to be called for interview. A duly constituted Screening Committee shall screen the applications received for the posts based on the given eligibility criteria and may fix criteria as it may consider necessary for short listing the candidates for interview.


2. The percentage of marks obtained by the candidate would be calculated based on the practice as followed by the respective University/Institution. In case of grades/CGPA, the conversion to percentage of marks would be based on the procedure as certified by the respective University/ Institution. If any University/Institution confirms that there is no scheme for converting CGPA into equivalent marks, the equivalence would be established by dividing the candidate's CGPA by the maximum CGPA and multiplying the result with 100.


3. The screened-in/shortlisted candidates will be called for interview before the Selection Committee. Communication shall be sent only to the screened-in/shortlisted candidates. PRSC will not entertain any correspondence on the issue of short-listing of candidates. The information for the interview to the short-listed candidates will be sent only by e-mail. 



PSEB BOOKS CHANGED : ਸਿੱਖਿਆ ਬੋਰਡ ਨੇ ਗਣਿਤ ਤੇ ਸਾਇੰਸ ਦੀਆਂ ਪਾਠ ਪੁਸਤਕਾਂ ਨੂੰ ਬਦਲਿਆ

PSEB SYLLABUS 2023-24 : ਸਿੱਖਿਆ ਬੋਰਡ ਵੱਲੋਂ ਗਣਿਤ ਤੇ ਸਾਇੰਸ ਦੀਆਂ ਪਾਠ ਪੁਸਤਕਾਂ ਨੂੰ ਬਦਲਿਆ 


ਚੰਡੀਗੜ੍ਹ, 17 ਜਨਵਰੀ 

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿੱਦਿਅਕ ਵਰੇ  2023-24 ਲਈ ਅੱਠਵੀਂ ਜਮਾਤ ਦਾ ਸਾਇੰਸ  ਤੇ ਗਣਿਤ  ਦੀਆਂ ਪਾਠ-ਪੁਸਤਕਾਂ  ਨੂੰ ਬਦਲ ਦਿੱਤਾ ਹੈ। ਨਵੇਂ ਵਿਦਿਅਕ ਵਰ੍ਹੇ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀ ਨਵੀਆਂ ਪਾਠ ਪੁਸਤਕਾਂ  ਪੜਨਗੇ।    



ਨਵੇਂ ਅਕਾਦਮਿਕ ਸਾਲ  2023-24 ਲਈ   ਸਾਇੰਸ ਅਤੇ ਗਣਿਤ ਦੀਆਂ ਪਾਠ-ਪੁਸਤਕਾਂ ‘ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਤੇ ਟ੍ਰੇਨਿੰਗ' ਵੱਲੋਂ ਜਾਰੀ ਪੈਟਰਨ ਅਨੁਸਾਰ ਪੰਜਾਬ ਸਕੂਲ ਸਿੱਖਿਆ  ਬੋਰਡ ਨੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਮਾਧਿਅਮ 'ਚ ਆਪ ਤਿਆਰ ਕਰਵਾਈਆਂ ਹਨ। 

9ਵੀਂ ਤੇ 10ਵੀਂ ਜਮਾਤ ਦੀਆਂ ਪਾਠ ਪੁਸਤਕਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ,  ਵਿਦਿਆਰਥੀ ਗਣਿਤ ਅਤੇ ਸਾਇੰਸ ਦਾ ਮੌਜੂਦਾ ਪਾਠਕ੍ਰਮ ਪੜਨਗੇ।

PSEB BOARD EXAM 2023: ਵਿਦਿਆਰਥੀਆਂ ਦੇ ਵੇਰਵਿਆਂ ਵਿੱਚ ਸੋਧ ਲਈ 2000 ਤੱਕ ਦੀ ਫੀਸ , ਪੜ੍ਹੋ ਪੂਰਾ ਸ਼ਡਿਊਲ

 


20-01-2023: Today's Hukamnama From Sri Harmandar Sahib Sri Darbar Sahib, Sri Amritsar.

 Mukhwak 20-01-2023 Sachkhand Sri Harmandar Sahib Sri Darbar Sahib, Sri Amritsar.



ਬਿਲਾਵਲੁ ਮਹਲਾ ੧ ॥

ਮੈ ਮਨਿ ਚਾਉ ਘਣਾ ਸਾਚਿ ਵਿਗਾਸੀ ਰਾਮ ॥ ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ ॥ ਅਵਿਗਤੋ ਹਰਿ ਨਾਥੁ ਨਾਥਹ ਤਿਸੈ ਭਾਵੈ ਸੋ ਥੀਐ ॥ ਕਿਰਪਾਲੁ ਸਦਾ ਦਇਆਲੁ ਦਾਤਾ ਜੀਆ ਅੰਦਰਿ ਤੂੰ ਜੀਐ ॥ ਮੈ ਅਵਰੁ ਗਿਆਨੁ ਨ ਧਿਆਨੁ ਪੂਜਾ ਹਰਿ ਨਾਮੁ ਅੰਤਰਿ ਵਸਿ ਰਹੇ ॥ ਭੇਖੁ ਭਵਨੀ ਹਠੁ ਨ ਜਾਨਾ ਨਾਨਕਾ ਸਚੁ ਗਹਿ ਰਹੇ ॥੧॥ ਭਿੰਨੜੀ ਰੈਣਿ ਭਲੀ ਦਿਨਸ ਸੁਹਾਏ ਰਾਮ ॥ ਨਿਜ ਘਰਿ ਸੂਤੜੀਏ ਪਿਰਮੁ ਜਗਾਏ ਰਾਮ ॥ ਨਵਹਾਣਿ ਨਵ ਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ ॥ ਤਜਿ ਕੂੜੁ ਕਪਟੁ ਸੁਭਾਉ ਦੂਜਾ ਚਾਕਰੀ ਲੋਕਾਣੀਆ ॥ ਮੈ ਨਾਮੁ ਹਰਿ ਕਾ ਹਾਰੁ ਕੰਠੇ ਸਾਚ ਸਬਦੁ ਨੀਸਾਣਿਆ ॥ ਕਰ ਜੋੜਿ ਨਾਨਕੁ ਸਾਚੁ ਮਾਗੈ ਨਦਰਿ ਕਰਿ ਤੁਧੁ ਭਾਣਿਆ ॥੨॥ ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ॥ ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ ॥ ਅਕਥ ਕਹਾਣੀ ਪਦੁ ਨਿਰਬਾਣੀ ਕੋ ਵਿਰਲਾ ਗੁਰਮੁਖਿ ਬੂਝਏ ॥ ਓਹੁ ਸਬਦਿ ਸਮਾਏ ਆਪੁ ਗਵਾਏ ਤ੍ਰਿਭਵਣ ਸੋਝੀ ਸੂਝਏ ॥ ਰਹੈ ਅਤੀਤੁ ਅਪਰੰਪਰਿ ਰਾਤਾ ਸਾਚੁ ਮਨਿ ਗੁਣ ਸਾਰਿਆ ॥ ਓਹੁ ਪੂਰਿ ਰਹਿਆ ਸਰਬ ਠਾਈ ਨਾਨਕਾ ਉਰਿ ਧਾਰਿਆ ॥੩॥ ਮਹਲਿ ਬੁਲਾਇੜੀਏ ਭਗਤਿ ਸਨੇਹੀ ਰਾਮ ॥ ਗੁਰਮਤਿ ਮਨਿ ਰਹਸੀ ਸੀਝਸਿ ਦੇਹੀ ਰਾਮ ॥ ਮਨੁ ਮਾਰਿ ਰੀਝੈ ਸਬਦਿ ਸੀਝੈ ਤ੍ਰੈ ਲੋਕ ਨਾਥੁ ਪਛਾਣਏ ॥ ਮਨੁ ਡੀਗਿ ਡੋਲਿ ਨ ਜਾਇ ਕਤ ਹੀ ਆਪਣਾ ਪਿਰੁ ਜਾਣਏ ॥ ਮੈ ਆਧਾਰੁ ਤੇਰਾ ਤੂ ਖਸਮੁ ਮੇਰਾ ਮੈ ਤਾਣੁ ਤਕੀਆ ਤੇਰਓ ॥ ਸਾਚਿ ਸੂਚਾ ਸਦਾ ਨਾਨਕ ਗੁਰ ਸਬਦਿ ਝਗਰੁ ਨਿਬੇਰਓ ॥੪॥੨॥ 

ਸ਼ੁੱਕਰਵਾਰ, ੭ ਮਾਘ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੮੪੩)


ਪੰਜਾਬੀ ਵਿਆਖਿਆ : 

ਬਿਲਾਵਲੁ ਮਹਲਾ ੧ ॥

ਹੇ ਸਹੇਲੀਏ! ਅਬਿਨਾਸ਼ੀ ਪਿਆਰੇ ਪ੍ਰਭੂ ਨੇ (ਮੇਰੇ ਮਨ ਨੂੰ ਆਪਣੇ) ਪ੍ਰੇਮ (ਦੀ ਖਿੱਚ ਨਾਲ) ਮਸਤ ਕਰ ਰੱਖਿਆ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਨਾਮ) ਵਿਚ (ਟਿਕ ਕੇ) ਮੇਰਾ ਮਨ ਖਿੜਿਆ ਰਹਿੰਦਾ ਹੈ, ਮੇਰੇ ਮਨ ਵਿਚ ਬਹੁਤ ਚਾਉੇ ਬਣਿਆ ਰਹਿੰਦਾ ਹੈ । ਹੇ ਸਹੇਲੀਏ! ਉਹ ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਪਰ ਉਹ ਪਰਮਾਤਮਾ (ਵੱਡੇ ਵੱਡੇ) ਨਾਥਾਂ ਦਾ (ਭੀ) ਨਾਥ ਹੈ, (ਜਗਤ ਵਿਚ) ਉਹ ਹੀ ਹੁੰਦਾ ਹੈ, ਜੋ ਉਸ ਪਰਮਾਤਮਾ ਨੂੰ ਹੀ ਚੰਗਾ ਲੱਗਦਾ ਹੈ । ਹੇ ਪ੍ਰਭੂ! ਤੂੰ ਮਿਹਰ ਦਾ ਸਮੁੰਦਰ ਹੈਂ, ਤੂੰ ਸਦਾ ਹੀ ਦਇਆ ਦਾ ਸੋਮਾ ਹੈਂ, ਤੂੰ ਹੀ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਜੀਵਾਂ ਦੇ ਅੰਦਰ ਜਿੰਦ ਹੈਂ । ਹੇ ਸਹੇਲੀਏ! (ਮੇਰੇ) ਮਨ ਵਿਚ ਪਰਮਾਤਮਾ ਦਾ ਨਾਮ ਵੱਸ ਰਿਹਾ ਹੈ (ਇਸ ਹਰਿ-ਨਾਮ ਦੇ ਬਰਾਬਰ ਦੀ) ਮੈਨੂੰ ਕੋਈ ਧਰਮ-ਚਰਚਾ, ਕੋਈ ਸਮਾਧੀ, ਕੋਈ ਦੇਵ-ਪੂਜਾ ਨਹੀਂ ਸੁੱਝਦੀ । ਹੇ ਨਾਨਕ! (ਆਖ—ਹੇ ਸਹੇਲੀਏ!) ਮੈਂ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਨੂੰ (ਆਪਣੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਲਿਆ ਹੈ (ਇਸ ਦੇ ਬਰਾਬਰ ਦਾ) ਮੈਂ ਕੋਈ ਭੇਖ, ਕੋਈ ਤੀਰਥ-ਰਟਨ, ਕੋਈ ਹਠ-ਜੋਗ ਨਹੀਂ ਸਮਝਦੀ ।੧।॥ ਹੇ ਆਪਣੇ ਆਪ ਵਿਚ ਹੀ ਮਸਤ ਰਹਿਣ ਵਾਲੀ ਜੀਵ-ਇਸਤ੍ਰੀਏ! (ਵੇਖ, ਜਿਸ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਪਿਆਰ (ਮਾਇਆ ਦੇ ਮੋਹ ਤੋਂ) ਸੁਚੇਤ ਕਰਦਾ ਹੈ, ਜਿਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਾਇਆ ਦੇ ਮੋਹ ਤੋਂ) ਸੁਚੇਤ ਹੁੰਦੀ ਹੈ, ਉਹ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ, ਹਰਿ-ਨਾਮ-ਰਸ ਵਿਚ ਭਿੱਜੀ ਹੋਈ ਉਸ ਜੀਵ-ਇਸਤ੍ਰੀ ਨੂੰ (ਜ਼ਿੰਦਗੀ ਦੀਆਂ) ਰਾਤਾਂ ਤੇ ਦਿਨ ਸਭ ਸੁਹਾਵਣੇ ਲੱਗਦੇ ਹਨ । ਉਹ ਜੀਵ-ਇਸਤ੍ਰੀ ਨਾਸਵੰਤ ਪਦਾਰਥਾਂ ਦਾ ਮੋਹ, ਠੱਗੀ-ਫ਼ਰੇਬ, ਮਾਇਆ ਨਾਲ ਪਿਆਰ ਪਾਈ ਰੱਖਣ ਵਾਲੀ ਆਦਤ, ਅਤੇ ਲੋਕਾਂ ਦੀ ਮੁਥਾਜੀ ਛੱਡ ਕੇ ਆਪਣੇ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ । ਹੇ ਸਹੇਲੀਏ! (ਜਿਵੇਂ) ਗਲ ਵਿਚ ਹਾਰ (ਪਾਈਦਾ ਹੈ, ਤਿਵੇਂ) ਪਰਮਾਤਮਾ ਦਾ ਨਾਮ ਮੈਂ (ਆਪਣੇ ਗਲੇ ਵਿਚ ਪ੍ਰੋ ਲਿਆ ਹੈ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ (ਮੇਰੀ ਜ਼ਿੰਦਗੀ ਦੀ ਅਗਵਾਈ ਕਰਨ ਵਾਲਾ) ਪਰਵਾਨਾ ਹੈ । ਨਾਨਕ (ਦੋਵੇਂ) ਹੱਥ ਜੋੜ ਕੇ (ਪਰਮਾਤਮਾ ਦੇ ਦਰ ਤੋਂ ਉਸ ਦਾ) ਸਦਾ-ਥਿਰ ਰਹਿਣ ਵਾਲਾ ਨਾਮ ਮੰਗਦਾ ਰਹਿੰਦਾ ਹੈ (ਅਤੇ ਆਖਦਾ ਹੈ—ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ (ਤਾਂ ਮੇਰੇ ਉੱਤੇ) ਮਿਹਰ ਦੀ ਨਿਗਾਹ ਕਰ (ਮੈਨੂੰ ਆਪਣਾ ਨਾਮ ਦੇਹ) ।੨। ਹੇ ਸੋਹਣੇ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ! (ਮਾਇਆ ਦੇ ਹੱਲਿਆਂ ਵਲੋਂ) ਸਾਵਧਾਨ ਰਹੁ, (ਤੈਨੂੰ) ਗੁਰੂ ਦੀ ਬਾਣੀ ਜਗਾ ਰਹੀ ਹੈ । ਜਿਸ (ਜੀਵ-ਇਸਤ੍ਰੀ) ਨੇ (ਗੁਰੂ ਦੀ ਬਾਣੀ) ਸੁਣ ਕੇ (ਉਸ ਵਿਚ) ਸਰਧਾ ਬਣਾਈ ਹੈ, ਉਹ ਅਕੱਥ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦੀ ਹੈ । ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਉਹ ਉਸ ਆਤਮਕ ਦਰਜੇ ਤੇ ਪਹੁੰਚ ਜਾਂਦੀ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ । ਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਇਹ ਗੱਲ ਸਮਝਦਾ ਹੈ, ਉਹ (ਗੁਰਮੁਖ) ਮਨੁੱਖ ਗੁਰੂ ਦੇ ਸਬਦ ਵਿਚ ਲੀਨ ਰਹਿੰਦਾ ਹੈ, (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਜਗਤ ਵਿਚ ਵਿਆਪਕ ਪਰਮਾਤਮਾ ਨਾਲ ਉਸ ਦੀ ਡੂੰਘੀ ਸਾਂਝ ਹੋ ਜਾਂਦੀ ਹੈ । ਉਹ ਮਨੁੱਖ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ, ਬੇਅੰਤ ਪ੍ਰਭੂ (ਦੇ ਪ੍ਰੇਮ) ਵਿਚ ਮਸਤ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਹਰ ਵੇਲੇ ਉਸ ਦੇ) ਮਨ ਵਿਚ (ਵੱਸਿਆ ਰਹਿੰਦਾ ਹੈ), ਉਹ (ਪਰਮਾਤਮਾ ਦੇ) ਗੁਣਾਂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ । ਹੇ ਨਾਨਕ! ਉਹ ਮਨੁੱਖ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ਜਿਹੜਾ ਸਭਨੀਂ ਥਾਈਂ ਵਿਆਪਕ ਹੋ ਰਿਹਾ ਹੈ ।੩। ਹੇ ਪ੍ਰਭੂ-ਦਰ ਤੇ ਪਹੁੰਚੀ ਹੋਈ ਜੀਵ-ਇਸਤ੍ਰੀਏ! (ਜਿਸ ਪ੍ਰਭੂ ਨੇ ਤੈਨੂੰ ਆਪਣੇ ਚਰਨਾਂ ਵਿਚ ਜੋੜਿਆ ਹੈ, ਉਹ) ਭਗਤੀ ਨਾਲ ਪਿਆਰ ਕਰਨ ਵਾਲਾ ਹੈ । (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਮਤਿ ਉੱਤੇ ਤੁਰ ਕੇ (ਪ੍ਰਭੂ ਦੀ ਭਗਤੀ ਕਰਦੀ ਹੈ, ਉਸ ਦੇ) ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, (ਉਹ ਦਾ ਮਨੁੱਖਾ) ਸਰੀਰ ਸਫਲ ਹੋ ਜਾਂਦਾ ਹੈ । (ਜਿਹੜੀ ਜੀਵ-ਇਸਤ੍ਰੀ ਆਪਣੇ) ਮਨ ਨੂੰ ਵੱਸ ਵਿਚ ਕਰ ਕੇ ਆਤਮਕ ਆਨੰਦ ਹਾਸਲ ਕਰਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ (ਜੀਵਨ ਵਿਚ) ਕਾਮਯਾਬ ਹੁੰਦੀ ਹੈ ਸਾਰੇ ਜਗਤ ਦੇ ਮਾਲਕ ਪ੍ਰਭੂ ਨਾਲ ਉਹ ਸਾਂਝ ਪਾ ਲੈਂਦੀ ਹੈ । (ਉਸ ਦਾ ਮਨ) ਕਿਸੇ ਭੀ ਹੋਰ ਪਾਸੇ ਵਲ ਡੋਲਦਾ ਨਹੀਂ, ਉਹ (ਹਰ ਵੇਲੇ) ਆਪਣੇ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਈ ਰੱਖਦੀ ਹੈ । ਹੇ ਪ੍ਰਭੂ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ (ਹੀ) ਮੇਰਾ ਖਸਮ ਹੈਂ, ਮੈਨੂੰ ਤੇਰਾ ਹੀ ਆਸਰਾ ਤੇਰਾ ਹੀ ਸਹਾਰਾ ਹੈ । ਹੇ ਨਾਨਕ! ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ (ਸਦਾ ਲੀਨ ਰਹਿੰਦਾ ਹੈ) ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ । ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ ਆਪਣੇ ਅੰਦਰੋਂ ਮਾਇਆ ਦੇ ਮੋਹ ਦੀ) ਖਹ-ਖਹ ਮੁਕਾ ਲੈਂਦਾ ਹੈ ।੪।੨।


English Translation:

BILAAVAL, FIRST MEHL:

My mind is filled with such a great joy; I have blossomed forth in Truth. I am enticed by the love of my Husband Lord, the Eternal, Imperishable Lord God. The Lord is everlasting, the Master of masters. Whatever He wills, happens. O Great Giver, You are always kind and compassionate. You infuse life into all living beings. I have no other spiritual wisdom, meditation or worship; the Name of the Lord alone dwells deep within me. I know nothing about religious robes, pilgrimages or stubborn fanaticism; O Nanak, I hold tight to the Truth. || 1 || The night is beautiful, drenched with dew, and the day is delightful, when her Husband Lord wakes the sleeping soul-bride, in the home of the self. The young bride has awakened to the Word of the Shabad; she is pleasing to her Husband Lord. So renounce falsehood, fraud, love of duality and working for people. The Name of the Lord is my necklace, and I am anointed with the True Shabad. With his palms pressed together, Nanak begs for the gift of the True Name; please, bless me with Your Grace, through the pleasure of Your Will. || 2 || Awake, O bride of splendored eyes, and chant the Word of the Guru’s Bani. Listen, and place your faith in the Unspoken Speech of the Lord. The Unspoken Speech, the state of Nirvaanaa — how rare is the Gurmukh who understands this. Merging in the Word of the Shabad, self-conceit is eradicated, and the three worlds are revealed to her understanding. Remaining detached, with infinity infusing, the true mind cherishes the virtues of the Lord. He is fully pervading and permeating all places; Nanak has enshrined Him within his heart. || 3 || The Lord is calling you to the Mansion of His Presence; O soul-bride, He is the Lover of His devotees. Following the Guru’s Teachings, your mind shall be delighted, and your body shall be fulfilled. Conquer and subdue your mind, and love the Word of the Shabad; reform yourself, and realize the Lord of the three worlds. Her mind shall not waver or wander anywhere else, when she comes to know her Husband Lord. You are my only Support, You are my Lord and Master. You are my strength and anchor. She is forever truthful and pure, O Nanak; through the Word of the Guru’s Shabad, conflicts are resolved. || 4 || 2 ||   

Friday, 7th Maagh (Samvat 554 Nanakshahi) (Page: 843)

LISTEN TODAY'S HUKAMNAMA

 

ਪੰਜਾਬ ਸਰਕਾਰ ਪੁਰਾਣੀ ਪੈਂਨਸ਼ਨ ਬਹਾਲੀ ਦੇ ਅਧੁਰੇ ਨੋਟੀਫ਼ਿਕੇਸ਼ਨ ਨੂੰ ਰੱਦ ਕਰਕੇ ਪੈਂਨਸ਼ਨ ਬਹਾਲੀ ਦਾ ਪੂਰਨ ਨੋਟੀਫ਼ਿਕੇਸ਼ਨ ਤੁਰੰਤ ਜਾਰੀ ਕਰੇ : - ਦਲਜੀਤ ਲਾਹੌਰੀਆ

 ਪੰਜਾਬ ਸਰਕਾਰ ਪੁਰਾਣੀ ਪੈਂਨਸ਼ਨ ਬਹਾਲੀ ਦੇ ਅਧੁਰੇ ਨੋਟੀਫ਼ਿਕੇਸ਼ਨ ਨੂੰ ਰੱਦ ਕਰਕੇ ਪੈਂਨਸ਼ਨ ਬਹਾਲੀ ਦਾ ਪੂਰਨ ਨੋਟੀਫ਼ਿਕੇਸ਼ਨ ਤੁਰੰਤ ਜਾਰੀ ਕਰੇ : - ਦਲਜੀਤ ਲਾਹੌਰੀਆ  

 ਈਟੀਯੂ ਪੰਜਾਬ (ਰਜਿ) ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਜੇਕਰ ਸਰਕਾਰ ਪੁਰਾਣੀ ਪੈਂਨਸ਼ਨ ਬਹਾਲ ਕਰਨਾ ਮੰਨ ਗਈ ਹੈ ਤਾਂ ਨੋਟੀਫਿਕੇਸ਼ਨ ਜਾਰੀ ਕਰਨ ਚ' ਚੇਰੀ ਕਿਉ ਹੋ ਰਹੀ ਹੈ । ਲਾਹੌਰੀਆ ਨੇ ਪੰਜਾਬ ਸਰਕਾਰ ਤੋ ਜੋਰਦਾਰ ਮੰਗ ਕੀਤੀ ਹੈ ਕਿ ਸਰਕਾਰ ਪੁਰਾਣੀ ਪੈਂਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਤਰੰਤ ਜਾਰੀ ਕਰੇ । ਲਾਹੌਰੀਆ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਨੂੰ ਖੱਜਲ-ਖੁਆਰ ਨਾ ਕਰੇ । ਪੈਂਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਆਪਣੀ ਮੰਨੀ ਮੰਗ ਪੁਰੀ ਕਰੇ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ , ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਅੰਮ੍ਰਿਤਪਾਲ ਸਿੰਘ ਸੇਖੋਂ,ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੋਹਾਨ, ਪਵਨ ਕੁਮਾਰ ਜਲੰਧਰ, ਦਲਜੀਤ ਸਿੰਘ ਲਹੌਰੀਆ ਗੁਰਮੇਲ ਸਿੰਘ ਬਰੇ, ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋਂ ਸਤਬੀਰ ਸਿੰਘ ਬੋਪਾਰਾਏ ਅਤੇ ਹੋਰ ਆਗੂ ਹਾਜਰ ਸਨ ।

PUNJAB CABINET MINISTER 2023 PORTFOLIOS, CONTACT DETAILS

Chief Minister Punjab Portfolios and Contact details 
Sh. Bhagwant Mann
CM Bhagwant Maan Portfolios list CM Punjab Contact details
1.General Administration 2. Home Affairs & Justice Email address : cmo@punjab.gov.in
3. Personnel 4. Vigilance Mobile number/ contact Number : 2740325 (Chd.),, 2740769
5. Co-operation 6. Industries & Commerce twitter account : https://twitter.com/BhagwantMann
7. Employment Generation & Training 8. Jails
9. Legal & Legislative Affairs 10. Civil Aviation
Harpal Singh Cheema, Portfolios and Contact details
Portfolios list Cabinet Minister Harpal Singh Cheema Contact Number
Finance Email address of finance minister Harpal Singh Cheema
Planning Mobile Number :2740199 (Chd.),, 98149-15357
Programme Implementation Twitter account: 
Excise & Taxation Facebook Account
Dr. Baljit Kaur Portfolios and contact numbers
Dr Baljit Kaur Portfolios Dr Baljit Kaur contact Details
1. Social Justice, Empowerment and Minorities Email address of Cabinet minister
2. Social Security, Women and Child Development Mobile Number : 2740105, 98145-39535
Cabinet minister Shri Harbhajan Singh Portfolios and Contact details
Shri Harbhajan Singh Portfolios Shri Harbhajan Singh contact Details
1. Public Works (B&R) Email address :
2. Power Mobile Number : 99157-43808
Cabinet Minister Shri Kuldeep Singh Dhaliwal Portfolios and Contact details
Shri Shri Kuldeep Singh Dhaliwal Portfolios list Shri Kuldeep Singh Dhaliwal Contact details
1. Rural Development & Panchayats Email address :
2. NRI Affairs Mobile number/ contact Number : 2741506, 82848-76662
3. Agriculture & Farmers Welfare twitter account
Cabinet minister Shri Lal Chand Portfolios and Contact details
Shri Shri Lal Chand Portfolios list Shri Lal Chand Contact details
1. Food, Civil Supplies and Consumer Affairs Email address :
2. Forests  Mobile number/ contact Number : 98150-13079
3. Wild Life twitter account
Shri Gurmeet Singh Hayer Portfolios and Contact details
Shri Gurmeet Singh Meet Hayer Portfolios list Shri Gurmeet Singh Meet Hayer Contact details
1. Governance Reforms Email address :
2. Water Resources Mobile number/ contact Number : 2741506, 97800-00971
3. Mines & Geology twitter account https://twitter.com/meet_hayer
4. Science Technology & Environment
5. Sports & Youth Services
Cabinet minister Shri Laljit Singh Bhullar Portfolios and Contact details
Shri  Laljit Singh Bhullar Portfolios list Shri Laljit Singh Bhullar Contact details
Transport Email address :
2. Animal Husbandry, Fisheries and Dairy Development Mobile number/ contact Number : 98777-77722
2. Forests 3. Wild Life twitter account
Cabinet minister Shri Bram Shanker Portfolios and Contact details
Shri Bram Shanker Portfolios list Shri Bram Shanker Contact details
1. Revenue, Rehabilitation and Disaster Management Email address :
2. Water Supply & Sanitation Mobile number/ contact Number : 98774-90267
twitter account
Cabinet minister Shri Harjot Singh Bains Portfolios and Contact details
Shri Harjot Singh Bains Portfolios list Shri Harjot Singh Bains Contact details
1. Technical Education & Industrial Training Email address :
2. Higher Education Mobile number/ contact Number : 94632-02525
3. School Education twitter account https://twitter.com/harjotbains
Cabinet minister Shri Aman Aror Portfolios and Contact details
Shri Aman Arora Portfolios list Shri Aman Arora Contact details
1. Information & Public Relations Email address :
2. New & Renewable Energy Resources Mobile number/ contact Number : 2747153, 93570-55555
3. Housing & Urban Development twitter account
4. Printing & Stationery
Cabinet minister Shri Inderbir Singh Nijjar Portfolios and Contact details
Shri Inderbir Singh Nijjar Portfolios list Shri Inderbir Singh Nijjar Contact details
1. Local Government Email address :
2. Paliamentary Affairs Mobile number/ contact Number : 98140-52212
3. Conservation of Land & Water twitter account
4. Administrative Reforms
Cabinet minister Shri Chetan Singh Jouramajra Portfolios and Contact details
Shri Chetan Singh Jouramajra  Portfolios list Shri Chetan Singh Jouramajra Contact details
1. Defence Services Welfare Email address :
2. Freedom Fighters Mobile number/ contact Number : 98760-38835
3. Food Processing twitter account
4. Horticulture Facebook https://www.facebook.com/chatenjhinger?mibextid=ZbWKwL
Cabinet minister Dr. Balbir Singh Portfolios and Contact details
Dr. Balbir Singh Portfolios list Dr. Balbir Singh Contact details
1. Health & Family Welfare Email address :
2. Medical Education & Research Mobile number/ contact Number : 2741506 (Chd.), 97800-00971
3. Elections twitter account
4. Horticulture
Cabinet minister Ms. Anmol Gagan Maan Portfolios and Contact details
Ms. Anmol Gagan Maan Portfolios list Ms. Anmol Gagan Maan Contact details
1. Tourism & Culture Affairs Email address :
2. Investment Promotion Mobile number/ contact Number : 2740912 (Chd.),, 5010416
3. Labour twitter account
4. Removal of Grievances
5. Hospitality

NPS WITHDRAWAL: ਨਵੀਂ ਪੈਨਸ਼ਨ ਸਕੀਮ ਅਧੀਨ ਮੁਲਾਜ਼ਮਾਂ ਲਈ ਅਹਿਮ ਖ਼ਬਰ

 



ਬੀ ਪੀ ਈ ਓ ਸ.ਇਤਬਾਰ ਸਿੰਘ ਨੱਥੋਵਾਲ ਨੇ ਚਾਰ ਬਲਾਕਾਂ ਦਾ ਚਾਰਜ ਸੰਭਾਲਿਆ


ਬੀ ਪੀ ਈ ਓ ਸ.ਇਤਬਾਰ ਸਿੰਘ ਨੱਥੋਵਾਲ ਨੇ ਚਾਰ ਬਲਾਕਾਂ ਦਾ ਚਾਰਜ ਸੰਭਾਲਿਆ
*ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਬੀ ਪੀ ਈ ਓ ਸ.ਇਤਬਾਰ ਸਿੰਘ ਨੱਥੋਵਾਲ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਸ੍ਰੀ ਬਲਦੇਵ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸ.ਜਸਵਿੰਦਰ ਸਿੰਘ ਵਿਰਕ ਵੱਲੋਂ ਸਿੱਧਵਾਂ ਬੇਟ-1, ਸਿੱਧਵਾਂ ਬੇਟ-2 ਅਤੇ ਸੁਧਾਰ ਤਿੰਨ ਬਲਾਕਾਂ ਦਾ ਵਾਧੂ ਚਾਰਜ ਸੰਭਾਲ਼ ਦਿੱਤਾ ਹੈ। ਇਸ ਪ੍ਰਕਾਰ ਉਹਨਾਂ ਕੋਲ਼ ਹੁਣ ਚਾਰ ਬਲਾਕਾਂ ਦਾ ਚਾਰਜ ਹੋ ਗਿਆ ਹੈ। ਉਹਨਾਂ ਵੱਲੋਂ ਚਾਰਜ ਸੰਭਾਲਣ ਸਮੇਂ ਵੱਖ-ਵੱਖ ਸਕੂਲਾਂ ਦੇ ਸੀ ਐੱਚ ਟੀ ਅਤੇ ਐੱਚ ਸਹਿਬਾਨਾਂ ਸਮੇਤ ਬਲਾਕ ਮਾਸਟਰ ਟ੍ਰੇਨਰ, ਹੋਰ ਅਧਿਆਪਕ ਸਹਿਬਾਨ ਅਤੇ ਦਫ਼ਤਰੀ ਅਮਲੇ ਦੇ ਮੈਂਬਰ ਹਾਜ਼ਰ ਸਨ। ਇਸ ਸਮੇਂ ਸ.ਇਤਬਾਰ ਸਿੰਘ ਦਾ ਗੁਲਦਸਤੇ, ਬੁੱਕੇ ਆਦਿ ਦੇ ਕੇ ਅਤੇ ਗਲ਼ੇ ਵਿੱਚ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਬੀ ਪੀ ਈ ਓ ਸਾਹਿਬ ਨੇ ਕਿਹਾ ਕਿ ਉਹ ਅਧਿਅਪਕਾਂ ਦੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਕਰਨਗੇ ਅਤੇ ਬੱਚਿਆਂ ਦੀ ਬੇਹਤਰੀ ਵਾਸਤੇ ਹਰ ਜ਼ਰੂਰੀ ਕਦਮ ਉਠਾਉਣਗੇ।.

 ਇਸ ਸਮੇਂ ਵਧਾਈਆਂ ਦਿੰਦੇ ਹੋਏ ਜੀ. ਟੀ. ਯੂ. (ਵਿਗਿਆਨਕ) ਲੁਧਿਆਣਾ ਦੇ ਆਗੂ ਸ੍ਰੀ ਜਗਦੀਪ ਸਿੰਘ ਜੌਹਲ ਨੇ ਕਿਹਾ ਕਿ ਉਹਨਾਂ ਨੂੰ ਇੰਨੇ ਬਲਾਕਾਂ ਦਾ ਵਾਧੂ ਕਾਰਜ਼-ਭਾਗ ਸੰਭਾਲ਼ ਕੇ ਵਿਭਾਗ ਨੇ ਉਹਨਾਂ ਨੂੰ ਤਿੰਨ ਤਹਿਸੀਲਾਂ ਦਾ ਸਿੱਖਿਆ ਅਫ਼ਸਰ ਬਣਾ ਦਿੱਤਾ ਹੈ ਉਹਨਾਂ ਨੇ ਸਰਕਾਰ/ਸਿੱਖਿਆ ਵਿਭਾਗ ਤੋਂ ਇਹ ਵੀ ਮੰਗ ਕੀਤੀ ਕਿ ਇੱਕ ਤੋਂ ਵੱਧ ਬਲਾਕਾਂ ਦਾ ਵਾਧੂ ਚਾਰਜ ਸੰਭਾਲ਼ ਰਹੇ ਸਾਰੇ ਬੀ ਪੀ ਈ ਓਜ਼ ਲਈ ਅਲੱਗ ਤੋਂ ਵਾਧੂ ਏ / ਡੀ ਏ ਦਾ ਪ੍ਰਬੰਧ ਵੀ ਕੀਤਾ ਜਾਵੇ I ਇਸ ਮੌਕੇ ਤੇ ਸੀ ਐੱਚ ਟੀਜ਼ ਗੁਰਦੇਵ ਕੌਰ, ਅੰਮ੍ਰਿਤਪਾਲ ਕੌਰ, ਰਾਜਮਿੰਦਰਪਾਲ ਸਿੰਘ ਪਰਮਾਰ, ਗੁਰਮੇਲ ਸਿੰਘ, ਰਛਪਾਲ ਸਿੰਘ, ਵਰਿੰਦਰਪਾਲ ਸਿੰਘ, ਗੁਰਵਿੰਦਰ ਸਿੰਘ, ਰਾਜਵਿੰਦਰ ਸਿੰਘ, ਮਨਜੀਤ ਸਿੰਘ ਰਿਟਾ:, ਪੜੋ ਪੰਜਾਬ ਟੀਮ ਵੱਲੋਂ ਮਨਮੀਤਪਾਲ ਸਿੰਘ, ਹਰਪ੍ਰੀਤ ਸਿੰਘ, ਬਲਵੀਰ ਸਿੰਘ, ਬਲਦੇਵ ਸਿੰਘ, ਹਰਬੰਸ ਸਿੰਘ, ਸੁਖਦੇਵ ਸਿੰਘ ਤੋਂ ਇਲਾਵਾ ਨਛੱਤਰ ਸਿੰਘ, ਮਹਿੰਦਰਪਾਲ ਸਿੰਘ, ਦਲਜੀਤ ਸਿੰਘ, ਉਰਵਿੰਦਰ ਸਿੰਘ, ਜਸਵੀਰ ਸਿੰਘ, ਮੋਹਣ ਸਿੰਘ , ਰਾਜ ਨਰਿੰਦਰ ਪਾਲ ਸਿੰਘ, ਰੁਪਿੰਦਰ ਸਿੰਘ, ਸੁਖਦੀਪ ਸਿੰਘ, ਮੈਡਮ ਜਸਵਿੰਦਰ ਕੌਰ, ਸੁਰਿੰਦਰ ਕੌਰ, ਹਰਪ੍ਰੀਤ ਕੌਰ ਅਤੇ ਪੂਨਮ ਖੰਨਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ / ਅਧਿਆਪਕਾਵਾਂ ਅਤੇ ਅਧਿਆਪਕ ਆਗੂ ਹਾਜ਼ਰ ਸਨ ।*

HOLIDAYS IN SCHOOL 2023: ਸਕੂਲਾਂ ਵਿੱਚ ਛੁੱਟੀਆਂ ਸਬੰਧੀ ਜ਼ਰੂਰੀ ਹਦਾਇਤਾਂ

BREAKING: ਸਮੂਹ ਸਕੂਲਾਂ ਨੂੰ 02 ਰਾਖਵੀਆਂ ਛੁੱਟੀਆਂ, 04 ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ ਨੂੰ ਆਨਲਾਈਨ ਕਰਨ ਦੇ ਹੁਕਮ ਜਾਰੀ 

ਚੰਡੀਗੜ੍ਹ, 18 ਜਨਵਰੀ 

ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਕੂਲਾਂ ਨੂੰ ਸਾਲ 2023 ਲਈ 02 ਰਾਖਵੀਆਂ ਛੁੱਟੀਆਂ, 04 ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ ਅਤੇ ਸਲਾਨਾ ਫੰਕਸ਼ਨ ਦੀ ਮਿਤੀ ਆਨ-ਲਾਈਨ ਈ ਪੰਜਾਬ ਪੋਰਟਲ ਤੇ ਅਪਡੇਟ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।


 ਸਰਕਾਰੀ ਛੁੱਟੀਆਂ ਦੀ ਲਿਸਟ ਨਾਲ ਭੇਜਕੇ ਲਿਖਿਆ ਗਿਆ ਹੈ ਕਿ 02 ਰਾਖਵੀਆਂ ਅਤੇ 04 ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ/ਸਲਾਨਾ ਫੰਕਸ਼ਨ ਸਬੰਧੀ ਮਿਤੀ 23.01.2023 ਤੱਕ ਆਨ-ਲਾਈਨ ਈ.ਪੋਰਟਲ ਤੇ ਅਪਡੇਟ ਕੀਤੀਆਂ ਜਾਣ। 

Also download: 

ਇਸ ਮਿਤੀ (ਭਾਵ ਮਿਤੀ 23.01.2023 ਤੋਂ ਬਾਅਦ) ਤੋਂ ਬਾਅਦ ਇਸ ਪੋਰਟਲ ਤੇ ਕੋਈ ਵੀ ਛੁੱਟੀ, ਸਲਾਨਾ ਫੰਕਸ਼ਨ ਦੀ ਮਿਤੀ ਅਪਡੇਟ ਨਹੀਂ ਕੀਤੀ ਜਾਵੇਗੀ। 

PSEB DATE SHEET/ SYLLABUS/ QUESTION PAPER


ਕੰਪਲੈਕਸ ਮਿਡਲ ਸਕੂਲਾਂ ਵਿੱਚ ਵੀ ਉਹੀ ਲੋਕਲ ਛੁੱਟੀਆਂ ਕਰਨ ਦੀ ਹਦਾਇਤ ਕੀਤੀ ਗਈ ਹੈ, ਜੋ ਉਨ੍ਹਾਂ ਦੇ ਮੁੱਖ ਸਕੂਲ ਵੱਲੋਂ ਕੀਤੀ ਗਈ ਹੈ। ਇੱਕ ਵਾਰ ਸਕੂਲ ਵੱਲੋਂ ਪੋਰਟਲ ਤੇ ਸਬਮਿੰਟ ਕੀਤੀ ਗਈ ਛੁੱਟੀ, ਸਲਾਨਾ ਫੰਕਸ਼ਨ ਦੀ ਮਿਤੀ ਕਿਸੇ ਵੀ ਹੱਦ ਤੱਕ ਕੈਂਸਲ ਬਦਲੀ ਨਹੀਂ ਜਾਵੇਗੀ। 



PRE BOARD EXAM 2023: ਪ੍ਰੀ ਬੋਰਡ ਪ੍ਰੀਖਿਆਵਾਂ ਕਲ੍ਹ ਤੋਂ, ਸਿੱਖਿਆ ਵਿਭਾਗ ਵੱਲੋਂ ਚੈਕਿੰਗ ਟੀਮਾਂ ਗਠਿਤ

 

BIG BREAKING: ਪੀਜੀਆਈ ਚੰਡੀਗੜ੍ਹ ਵੱਲੋਂ ਸਰਟੀਫਿਕੇਟਾਂ ਨੂੰ ਵੈਰੀਫਾਈ ਰੀ-ਚੈੱਕ ਕਰਨ ਤੋਂ ਮਨ੍ਹਾ

BIG BREAKING: ਪੀਜੀਆਈ ਚੰਡੀਗੜ੍ਹ ਵੱਲੋਂ ਸਰਟੀਫਿਕੇਟਾਂ ਨੂੰ ਵੈਰੀਫਾਈ ਰੀ-ਚੈੱਕ ਕਰਨ ਤੋਂ ਮਨ੍ਹਾ 


Advanced Eye Centre Post Graduate Institute of Medical Education & Research, Chandigarh has denied the verification of certificate of  handicapped employees Punjab govt.

A letter has been issued by PGI  to the he Directorate of Health & Family Welfare Government of Punjab Sector-34 A, Chandigarh regarding this. 


In the letter it is mentioned that ," regret to inform you that due to extreme preoccupation in patient care, it would not be possible for us to verify/recheck the disability certificates issued to patients from various regions of Punjab." 

ਐਡਵਾਂਸਡ ਆਈ ਸੈਂਟਰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਨੇ ਪੰਜਾਬ ਸਰਕਾਰ ਦੇ ਅੰਗਹੀਣ ਕਰਮਚਾਰੀਆਂ ਦੇ ਸਰਟੀਫਿਕੇਟ ਦੀ ਤਸਦੀਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ।



ਪੀਜੀਆਈ ਵੱਲੋਂ ਇਸ ਸਬੰਧੀ ਪੰਜਾਬ  ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਨੂੰ ਪੱਤਰ ਜਾਰੀ ਕੀਤਾ ਗਿਆ ਹੈ।

ਪੱਤਰ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ, "ਤੁਹਾਨੂੰ ਇਹ ਸੂਚਿਤ ਕਰਦੇ ਹੋਏ ਅਫਸੋਸ ਹੈ ਕਿ ਮਰੀਜ਼ਾਂ ਦੀ ਦੇਖਭਾਲ ਵਿੱਚ ਬਹੁਤ ਜ਼ਿਆਦਾ ਰੁਝੇਵੇਂ ਕਾਰਨ, ਸਾਡੇ ਲਈ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਮਰੀਜ਼ਾਂ ਨੂੰ ਜਾਰੀ ਕੀਤੇ ਗਏ ਅਪੰਗਤਾ ਸਰਟੀਫਿਕੇਟਾਂ ਦੀ ਪੁਸ਼ਟੀ/ਮੁੜ ਜਾਂਚ ਕਰਨਾ ਸੰਭਵ ਨਹੀਂ ਹੋਵੇਗਾ।" 

ਗੌਰਤਲਬ ਹੈ ਪੰਜਾਬ ਸਰਕਾਰ ਨੇ ਆਪਣੇ ਅੰਗਹੀਣ ਮੁਲਾਜ਼ਮਾਂ ਦੇ ਸਰਟੀਫਿਕੇਟਾਂ ਨੂੰ ਪੀਜੀਆਈ ਤੋਂ ਵੈਰੀਫਿਕੇਸ਼ਨ ਲਈ ਕਿਹਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਮੁਲਾਜ਼ਮਾਂ ਦੇ ਅੰਗਹੀਣ ਭੱਤੇ ਤੇ ਵੀ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਤੱਕ ਰੋਕ ਲਗਾ ਦਿੱਤੀ ਗਈ ਹੈ।

RAIN ☔ ALERT: 19 ਅਤੇ 20 ਜਨਵਰੀ ਨੂੰ ਪਵੇਗਾ ਮੀਂਹ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ

RAIN ☔ ALERT: 19 ਅਤੇ 20 ਜਨਵਰੀ ਨੂੰ ਪਵੇਗਾ ਮੀਂਹ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ 

ਚੰਡੀਗੜ੍ਹ 19 ਜਨਵਰੀ
ਮੌਸਮ ਵਿਭਾਗ ਵੱਲੋਂ ਸੂਬੇ ਦੇ ਕੁਝ ਜ਼ਿਲਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਅਤੇ ਕੱਲ੍ਹ ਕੁਝ ਜ਼ਿਲਿਆਂ ਵਿੱਚ ਹਲਕਾ ਮੀਂਹ ਪਵੇਗਾ। ਹੋਰ ਜਾਣਕਾਰੀ ਲਈ ਪੜ੍ਹੋ ਮੌਸਮ ਵਿਭਾਗ ਵੱਲੋਂ ਜਾਰੀ ਭਵਿੱਖਬਾਣੀ:-

 

ETT ADMISSION 2023: ਈਟੀਟੀ ਵਿੱਚ ਦਾਖ਼ਲੇ ਲਈ ਕਾਊਂਸਲਿੰਗ 23 ਜਨਵਰੀ ਤੋਂ, ਮੈਰਿਟ ਸੂਚੀ ਜਾਰੀ


ਸਟੇਟ ਕੌਂਸਲ ਆਫ ਐਜੂਕੇਸ਼ਨ ਪੰਜਾਬ ਵੱਲੋਂ Diploma in Elementary Education (D.El.Ed) (E.T.T) ਸੈਸ਼ਨ 2022-24 ਦੀ ਤੀਜੀ/ ਆਖਰੀ ਕਾਉਂਸਲਿੰਗ ਸਬੰਧੀ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੀਜੀ ਕਾਉਂਸਲਿੰਗ ਮਿਤੀ 23.01.2023 ਤੋਂ ਸੁਰੂ ਕੀਤੀ ਜਾ ਰਹੀ ਹੈ।



 ਪਹਿਲੀ ਅਤੇ ਦੂਜੀ ਕਾਉਂਸਲਿੰਗ ਦੌਰਾਨ ਜਿਹੜੇ ਉਮੀਦਵਾਰ ਹਾਜਰ ਨਹੀਂ ਹੋ ਸਕੇ ਜਾਂ ਸੀਟ ਛੱਡ ਦਿੱਤੀ ਹੈ ਜਾਂ ਕਿਸੇ ਕਾਰਨ ਕਰਕੇ ਦਾਖਲਾ ਨਹੀਂ ਲੈ ਸਕੇ, ਤੀਜੀ ਕਾਉਂਸਲਿੰਗ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ ਤਾਂ ਉਹ ਮੈਰਿਟ ਲਿਸਟ ਅਨੁਸਾਰ ਮਿਤੀ 23.01.2023 ਨੂੰ ਜਿਲ੍ਹੇ ਨਾਲ ਸਬੰਧਤ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਵਿਖੇ ਸ਼ਾਮਿਲ ਹੋਣਾ ਯਕੀਨੀ ਬਣਾਉਣ। 


ਇਸ (ਤੀਜੀ) ਕਾਉਂਸਲਿੰਗ ਤੋਂ ਬਾਅਦ ਉਨ੍ਹਾਂ ਨੂੰ ਹੋਰ ਕੋਈ ਵੀ ਮੌਕਾ ਨਹੀਂ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈਬਸਾਈਟ www.ssapunjab.org/ scert.epunjabschool.gov.in ਤੇ ਵਿਜਿਟ ਕੀਤਾ ਜਾ ਸਕਦਾ ਹੈ। 

 Instructions and schedule for 3rd Counselling

Merit List :: Arts || Commerce || Science || Vocational

PSEB PRE BOARD OFFICIAL DATESHEET: ਸਿੱਖਿਆ ਬੋਰਡ ਵੱਲੋਂ ਪ੍ਰੀ ਬੋਰਡ ਡੇਟ ਸ਼ੀਟ ਜਾਰੀ, 20 ਜਨਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB PRE BOARD OFFICIAL DATESHEET: ਸਿੱਖਿਆ ਬੋਰਡ ਵੱਲੋਂ ਪ੍ਰੀ ਬੋਰਡ ਡੇਟ ਸ਼ੀਟ ਜਾਰੀ, 20 ਜਨਵਰੀ ਤੋਂ ਪ੍ਰੀਖਿਆਵਾਂ ਸ਼ੁਰੂ 

ਚੰਡੀਗੜ੍ਹ, 12 ਜਨਵਰੀ 

ਸਲਾਨਾ ਪ੍ਰੀਖਿਆਵਾਂ 2023 ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਮਿਤੀ ਜਨਵਰੀ 20, 2023 ਤੋਂ ਰਾਜ ਦੇ ਸਰਕਾਰੀ ਸਕੂਲਾਂ ਦੇ ਸਿਰਫ਼ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਲਈ ਪ੍ਰੀ-ਬੋਰਡ ਪ੍ਰੀਖਿਆ ਕਰਵਾਈ ਜਾਣੀ ਹੈ।ਇਸ ਸੰਬੰਧੀ ਪੰਜਵੀ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ(ਸਾਰੇ ਸਟਰੀਮ) ਜਮਾਤਾਂ ਲਈ ਸਾਂਝੇ ਤੌਰ ਤੇ ਸਿੱਖਿਆ ਵਿਭਾਗ ਵੱਲੋਂ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ।



ਸਕੂਲ ਮੁੱਖੀਆਂ ਨੂੰ  ਡੇਟ ਸ਼ੀਟ ਵਿੱਚ ਦਰਸ਼ਾਏ ਵਿਸ਼ਿਆਂ ਤੋਂ ਇਲਾਵਾ 12ਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਚੁਣੇ ਗਏ ਵਾਧੂ ਵਿਸ਼ੇ ਦੀ ਡੇਟ ਸ਼ੀਟ ਆਪਣੇ ਪੱਧਰ ਤੇ ਬਣਾਉਣ ਅਤੇ ਯਕੀਨੀ ਬਣਾਉਣ  ਕਿ ਸਾਰੇ ਵਿਦਿਆਰਥੀਆਂ ਦੀ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਮਿਤੀ 02.02.2023 ਤੱਕ ਮੁਕੰਮਲ ਹੋਣ  ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।


PSEB BOARD EXAM SYALLABUS 

 ਪੰਜਵੀਂ, ਅਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਪ੍ਰੀ-ਬੋਰਡ ਪ੍ਰੀਖਿਆ ਪੂਰੇ ਸਿਲੇਬਸ ( download here) ਵਿੱਚੋਂ ਲਈ ਜਾਵੇਗੀ। ਸਕੂਲ ਮੁੱਖੀਆਂ ਨੂੰ ਆਪਣੇ ਪੱਧਰ ਤੇ ਸੰਬੰਧਤ ਵਿਸ਼ਾ ਅਧਿਆਪਕਾਂ ਤੋਂ ਪ੍ਰੀ-ਬੋਰਡ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਤਿਆਰ ਕਰਵਾਉਣ ਜਿਸਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤਾ ਗਿਆ,  ਨਵੇਂ ਪੈਟਰਨ ਮੁਤਾਬਿਕ ਪੂਰੇ ਅੰਕਾਂ ਦਾ ਹੋਣਾ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।


PSEB PRE BOARD DATESHEET TIME OF EXAM 

ਪ੍ਰੀਖਿਆ ਦਾ ਸਮਾਂ ਸਵੇਰੇ 10.30 ਤੋਂ 01.30 ਵਜੇ ਤੱਕ ਹੋਵੇਗਾ।


ਸਕੂਲ ਮੁੱਖੀ, ਪ੍ਰੀ-ਬੋਰਡ ਦਾ ਪੇਪਰ ਹੋਣ ਉਪਰੰਤ ਉੱਤਰ ਪੱਤਰੀਆਂ ਵਿਸ਼ਾ ਅਧਿਆਪਕ ਦੁਆਰਾ ਨਾਲੋ ਨਾਲ ਚੈੱਕ ਕਰਵਾ ਕੇ, ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕਾਂ ਨੂੰ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਜਾਣ ਵਾਲੇ ਪੋਰਟਲ/ਲਿੰਕ/ਗੂਗਲ ਸ਼ੀਟ ਵਿੱਚ ਦੋ ਦਿਨ ਦੇ ਅੰਦਰ-ਅੰਦਰ upload ਕਰਨਾ ਯਕੀਨੀ ਬਣਾਉਣਗੇ।


ਮੁਕੰਮਲ ਨਤੀਜਾ ਮਿਤੀ 05.02.2023 ਤੱਕ ਵਿਭਾਗ ਵੱਲੋਂ ਜਾਰੀ ਕੀਤੇ ਜਾਣ ਵਾਲੇ link ਤੇ upload ਕਰਨਾ ਜ਼ਰੂਰੀ 


ਸਕੂਲ ਮੁੱਖੀ ਪ੍ਰੀ-ਬੋਰਡ ਪ੍ਰੀਖਿਆ ਖਤਮ ਹੋਣ ਉਪਰੰਤ ਸਾਰੇ ਵਿਸ਼ਿਆਂ ਦਾ ਮੁਕੰਮਲ ਨਤੀਜਾ ਮਿਤੀ 05.02.2023 ਤੱਕ ਵਿਭਾਗ ਵੱਲੋਂ ਜਾਰੀ ਕੀਤੇ ਜਾਣ ਵਾਲੇ link ਤੇ upload ਕਰਵਾਉਣਾ ਯਕੀਨੀ ਸਬੰਧਤ ਡੀ.ਐਮ.(ਆਈ.ਸੀ.ਟੀ.) ਇਸ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਵਾਉਣਗੇ।

PSEB PRE BOARD EXAM DATESHEET, CHECKING BY EDUCATION OFFICIAL 

ਇਸ ਪੂਰੀ ਪ੍ਰੀ-ਬੋਰਡ ਪ੍ਰੀਖਿਆ ਦੌਰਾਨ ਸਮੂਹ ਮੁੱਖ ਦਫ਼ਤਰ ਦੇ ਅਧਿਕਾਰੀ, DEO(Sec), DEO (EE), Dy DEO (SE/EE) ਅਤੇ School Evaluation and Suppot ਦੀ ਟੀਮਾਂ ਵੱਲੋਂ ਸਕੂਲਾਂ ਨੂੰ visit ਕੀਤਾ ਜਾਵੇਗਾ ਅਤੇ ਇਹ ਟੀਮਾਂ ਵਿਭਾਗ ਵੱਲੋਂ ਜਾਰੀ tracker ਵਿੱਚ ਰੋਜਾਨਾ ਰਿਪੋਰਟ upload ਕਰਨਗੀਆਂ।


ਇਸ ਪ੍ਰੀਖਿਆ ਦੇ ਆਧਾਰ ਤੇ ਹੀ CCE/INA ਦੇ ਅੰਕ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੋਰਟਲ ਤੇ ਭਰੇ ਜਾਣੇ ਹਨ। ਇਸ ਲਈ PSEB ਵੱਲੋਂ ਜਾਰੀ ਹਦਾਇਤ ਅਨੁਸਾਰ ਸਮੂਹ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਦਾ CCE/INA ਦੇ ਅੰਕ PSEB ਦੇ ਪੋਰਟਲ ਤੇ ਮਿਤੀ 25-02-2023 ਤੱਕ upload ਕਰਨਾ ਵੀ ਯਕੀਨੀ ਬਣਾਉਣਗੇ।


PRE BOARD EXAM DATESHEET 5TH , 8TH AND 10TH 



PSEB PRE BOARD EXAM DATESHEET 10+2 ( 12 ਵੀਂ ਜਮਾਤ ਡੇਟ ਸ਼ੀਟ)  DOWNLOAD HERE  





PSEB BOARD EXAM IMPORTANT LINKS 2023



PSEB DATESHEET EXAM 2023: DOWNLOAD HERE 

PSEB STRUCTURE OF QUESTION PAPER DOWNLOAD HERE

PSEB SYALLABUS ALL CLASSES DOWNLOAD HERE 


ਪਾਓ ਹਰੇਕ ਅਪਡੇਟ ਮੋਬਾਈਲ ਫੋਨ ਤੇ:

ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

ਵਾਟਸ ਅਪ ਗਰੁੱਪ ਜੁਆਇੰਨ ਕਰਨ ਲਈ ਲਿੰਕ ਇਥੇ ਕਲਿੱਕ ਕਰੋ

PUNJAB NEWS ONLINE APP: ਪੰਜਾਬ ਨਿਊਜ਼ ਆਨਲਾਈਨ ਐਪ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ 


RECENT UPDATES

School holiday

SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ

SCHOOL HOLIDAYS IN FEBRUARY 2023   ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...