PSEB 5TH EXAM DATESHEET DOWNLOAD : ਪੰਜਵੀਂ ਜਮਾਤ ਦੀ ਡੇਟ ਸ਼ੀਟ ਡਾਊਨਲੋਡ

ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਪਰੀਖਿਆ ਫਰਵਰੀ/ਮਾਰਚ 2023 ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਵੀਂ ਸ਼੍ਰੇਣੀ ਦੀ ਸਲਾਨਾ ਪਰੀਖਿਆ ਸੰਬੰਧਤ ਸਕੂਲਾਂ ਵਿੱਚ ਸੈਲਫ਼ ਪਰੀਖਿਆ ਕੇਂਦਰ ਬਣਾ ਕੇ ਮਿਤੀ 27-02-2023 ਤੋਂ 06-03-2023 ਤੱਕ ਕਰਵਾਈ ਜਾ ਰਹੀ ਹੈ ਅਤੇ ਅੱਠਵੀਂ ਸ਼੍ਰੇਣੀ ਦੀ ਸਲਾਨਾ ਪਰੀਖਿਆ ਦਫਤਰ ਵੱਲੋਂ ਬਣਾਏ ਗਏ ਪਰੀਖਿਆ ਕੇਂਦਰਾਂ ਵਿੱਚ ਮਿਤੀ 25-02-2023 ਤੋਂ 21-03-2023 ਤੱਕ ਕਰਵਾਈ ਜਾ ਰਹੀ ਹੈ। ਪੰਜਵੀਂ ਅਤੇ ਅੱਠਵੀਂ ਸ਼੍ਰੇਣੀ ਦੀ ਪਰੀਖਿਆ ਸਵੇਰੇ 10:00 ਵਜੇ ਤੋਂ ਸੁਰੂ ਹੋਵੇਗੀ। ਇਹਨਾਂ ਸ਼੍ਰੇਣੀਆਂ ਦੀ ਡੇਟ ਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ਤੇ ਵੀ ਉਪਲੱਬਧ ਹੈ। 

ਪੰਜਵੀਂ ਸ਼੍ਰੇਣੀ ਫਰਵਰੀ ਮਾਰਚ-2023 ਦੀ ਸਲਾਨਾ ਪਰੀਖਿਆ ਸਵੇਰ ਦੇ ਸੈਸ਼ਨ ਵਿੱਚ ਹੋਵੇਗੀ।

• ਪਰੀਖਿਆ ਸਵੇਰੇ 10:00 ਵਜੇ ਤੋਂ ਸ਼ੁਰੂ ਹੋਵੇਗੀ। ਵਿਸ਼ਾ ਸਵਾਗਤ ਜਿੰਦਗੀ (510) ਦੀ ਪਰੀਖਿਆ ਦਾ ਸਮਾਂ 2 ਘੰਟੇ ਅਤੇ ਬਾਕੀ ਸਾਰੇ ਵਿਸ਼ਿਆਂ ਦੀ ਪਰੀਖਿਆ ਲਈ ਸਮਾਂ 3 ਘੰਟੇ ਦਾ ਹੋਵੇਗਾ, ਪਰੀਖਿਆਰਥੀਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ।

 * ਪੰਜਵੀਂ ਸ਼੍ਰੇਣੀ ਦੀ ਪਰੀਖਿਆ ਸੈਲਫ ਪਰੀਖਿਆ ਕੇਂਦਰਾਂ ਵਿੱਚ ਹੀ ਹੋਵੇਗੀ। ਵਿਲੱਖਣ ਸਮਰੱਥਾ ਵਾਲੇ ਪਰੀਖਿਆਰਥੀਆਂ ਦੇ ਪ੍ਰਸ਼ਨ- ਪੱਤਰ/ਬੁੱਕਲੇਟ ਦਫਤਰ ਵੱਲੋਂ ਨਹੀਂ ਭੇਜੇ ਜਾਣਗੇ। ਵਿਲੱਖਣ ਸਮਰੱਥਾ ਵਾਲੇ ਪਰੀਖਿਆਰਥੀਆਂ ਦੀ ਪਰੀਖਿਆ ਸਕੂਲ ਪੱਧਰ ਤੇ ਲਈ ਜਾਵੇਗੀ।


* ਸਿਹਤ ਅਤੇ ਸਰੀਰਿਕ ਸਿੱਖਿਆ ਅਤੇ ਸਵਾਗਤ ਜਿੰਦਗੀ ਵਿਸ਼ਿਆ ਦੀ ਪ੍ਰਯੋਗੀ ਪਰੀਖਿਆ ਮਿਤੀ-20-03-2023 (ਸੋਮਵਾਰ) ਤੋਂ 22-03-2073 (ਬੁੱਧਵਾਰ) ਤੱਕ ਸੰਬੰਧਿਤ ਸਕੂਲ ਅਤੇ ਪਰੀਖਿਆਰਥੀਆਂ ਦੀ ਸੁਵਿਧਾ ਅਨੁਸਾਰ ਸਕੂਲ ਪੱਧਰ ਤੇ ਕਰਵਾਈ ਜਾਵੇਗੀ, ਇਹਨਾਂ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਦਫ਼ਤਰ ਵੱਲੋਂ ਨਹੀਂ ਭੇਜੇ ਜਾਣਗੇ। ਸੰਬੰਧਿਤ ਸਕੂਲਾਂ ਵੱਲੋਂ ਇਹਨਾਂ ਵਿਸ਼ਿਆਂ ਵਿੱਚੋਂ ਪ੍ਰਾਪਤ ਅੰਕਾਂ ਦਾ ਰਿਕਾਰਡ ਸਕੂਲ ਪੱਧਰ ਤੇ ਰੱਖਿਆ ਜਾਵੇ।


ਪ੍ਰਯੋਗੀ ਪਰੀਖਿਆਵਾਂ ਸ਼ੁਰੂ ਹੋਣ ਦੀ ਮਿਤੀ ਤੋਂ ਤਿੰਨ ਦਿਨਾਂ ਦੇ ਅੰਦਰ-ਅੰਦਰ ਪ੍ਰਯੋਗੀ ਵਿਸ਼ੇ ਦੀ ਪਰੀਖਿਆ ਦੇ ਅੰਕ ਐਪ(app) ਰਾਹੀਂ ਬੋਰਡ ਦਫ਼ਤਰ ਨੂੰ ਭੇਜੇ ਜਾ‌ਣਗੇ।


ਰੋਲ ਨੰਬਰ/ਪ੍ਰਸ਼ਨ ਪੱਤਰਾਂ ਸੰਬੰਧੀ ਪੁੱਛ-ਗਿੱਛ ਕਰਨ ਲਈ ਸੰਬੰਧਿਤ ਜ਼ਿਲ੍ਹੇ ਦੇ ਸੁਪਰਡੈਂਟਾਂ ਦੇ ਟੈਲੀਫ਼ੋਨ ਨੰਬਰ ਅਤੇ ਮੋਬਾਇਲ ਨੰਬਰ ਹੇਠ ਲਿਖੇ ਅਨੁਸਾਰ ਹਨ-


ਪੰਜਵੀਂ ਅੱਠਵੀਂ ਈ ਮੇਲ ਆਈ.ਡੀ.


Primarymiddle.pseb@punjab.gov.in


ਅੰਮ੍ਰਿਤਸਰ, ਰੂਪਨਗਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਲੁਧਿਆਣਾ

0172-5227434, 76960-90347

ਗੁਰਦਾਸਪੁਰ,ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ, ਤਰਨ-ਤਾਰਨ, ਫਤਿਹਗੜ੍ਹ ਸਾਹਿਬ, ਸੰਗਰੂਰ, ਮਲੇਰਕੋਟਲਾ, ਫਰੀਦਕੋਟ ਅਤੇ ਮਾਨਸਾ


0172-5227313, 98766-81078


ਜਲੰਧਰ, ਪਟਿਆਲਾ, ਬਰਨਾਲਾ, ਬਠਿੰਡਾ, ਕਪੂਰਥਲਾ, ਐਸ.ਬੀ.ਐਸ. ਨਗਰ, ਫਿਰੋਜ਼ਪੁਰ, ਮੋਗਾ ਅਤੇ ਐਸ.ਏ.ਐਸ.ਨਗਰ/ਚੰਡੀਗੜ੍ਹ,


0172-5227311, 98555-24372 

ਕੰਟਰੋਲਰ (ਪਰੀਖਿਆਵਾਂ) ਸੰਪਰਕ ਨੰਬਰ 

0172-5227141, 142

ਕੰਟਰੋਲ ਰੂਮ

0172-5227136, 137, 138

Email id 

controllerpseb@gmail.com


0172-5227334

ਸਹਾਇਕ ਸਕੱਤਰ (ਕਸ)


conductpseb@gmail.com


ਸਹਾਇਕ ਸਕੱਤਰ (ਪੰ) ਲੇਟਰ ਸੈਟ 0172-5227227,5227310, 94635-84850


ਸੁਪਰਡੈਂਟ (ਕੰਨਫੀਡੈਂਸੀਅਲ ਕ.ਸ.)


0172-5227333, 9779897512

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends