ਮੌਸਮ ਪੰਜਾਬ: ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 5 ਦਿਨਾਂ ਲਈ ਮੌਸਮ ਦੀ ਭਵਿੱਖਬਾਣੀ

 

ਸਾਂਝਾ ਅਧਿਆਪਕ ਮੋਰਚਾ ਵਲੋਂ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਨੂੰ ਭੇਜੇ ਰੋਸ ਪੱਤਰਾਂ ਦੀ ਅਣਦੇਖੀ ਕਰਨ ਦੀ ਨਿਖੇਧੀ

 *ਸਾਂਝਾ ਅਧਿਆਪਕ ਮੋਰਚਾ ਵਲੋਂ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਨੂੰ ਭੇਜੇ ਰੋਸ ਪੱਤਰਾਂ ਦੀ ਅਣਦੇਖੀ ਕਰਨ ਦੀ ਨਿਖੇਧੀ*


*ਅਧਿਆਪਕਾਂ 'ਤੇ ਵਿਭਾਗੀ ਟੈਸਟ ਥੋਪਣ ਦਾ ਕੀਤਾ ਵਿਰੋਧ*

ਪ੍ਰਮੋਦ ਭਾਰਤੀ

ਮੋਹਾਲੀ 27 ਅਗਸਤ ( ਪ੍ਰਮੋਦ ਭਾਰਤੀ ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਵਰਚੁਅਲ ਮੀਟਿੰਗ ਸੁਰਿੰਦਰ ਕੰਬੋਜ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਬਾਜ ਸਿੰਘ ਖਹਿਰਾ, ਹਰਵਿੰਦਰ ਸਿੰਘ ਬਿਲਗਾ, ਸੁਖਰਾਜ ਸਿੰਘ ਕਾਹਲੋਂ, ਸੁਖਜਿੰਦਰ ਸਿੰਘ ਹਰੀਕਾ, ਗੁਰਪ੍ਰੀਤ ਸਿੰਘ ਮਾੜੀਮੇਘਾ, ਨਵਪ੍ਰੀਤ ਬਾਲੀ ਆਦੀ ਸ਼ਾਮਲ ਸਨ।ਮੀਟਿੰਗ ਵਿੱਚ ਸਿੱਧੀ ਭਰਤੀ /ਪਦਉਨਤ ਅਧਿਆਪਕਾਂ ਤੇ ਵਿਭਾਗੀ ਟੈਸਟ ਥੋਪਣ ਦਾ ਪੱਤਰ ਵਾਪਸ ਲੈਣ ਸਮੇਤ ਅਧਿਆਪਕ ਵਿਰੋਧੀ ਨਿਯਮ ਰੱਦ ਕਰਨ, ਵਿਕਟੇਮਾਈਜੇਸ਼ਨਾਂ ਰੱਦ ਕਰਨ, ਹੋਈਆਂ ਬਦਲੀਆਂ ਲਾਗੂ ਕਰਨ, ਸੈਕੰਡਰੀ ਵਿਭਾਗ ਦੀਆਂ ਬਦਲੀਆਂ ਤੁਰੰਤ ਕਰਨ, ਹਰ ਵਰਗ ਦੀਆਂ ਪਦਉਨਤੀਆਂ ਕਰਨ, ਨਾਨ ਟੀਚਿੰਗ 'ਤੇ ਟੈੱਟ ਦੀ ਸ਼ਰਤ ਰੱਦ ਕਰਵਾਉਣ, ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਉੱਤੇ ਵੱਖ ਵੱਖ ਤਰ੍ਹਾਂ ਦੀਆਂ ਥੋਪੀਆਂ ਜਾ ਰਹੀਆਂ ਫ਼ੀਸਾਂ ਰੱਦ ਕਰਵਾਉਣ, ਸਰਟੀਫਿਕੇਟਾਂ ਦੀ ਹਾਰਡ ਕਾਪੀ ਜਾਰੀ ਕਰਵਾਉਣ ਸਮੇਤ ਸਮੁੱਚੀਆਂ ਮੰਗਾਂ ਦੀ ਅਣਦੇਖੀ ਕਰਨ 'ਤੇ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਵਿਰੁੱਧ 17 ਅਗਸਤ ਨੂੰ ਜ਼ਿਲ੍ਹਾ ਪੱਧਰੀ ਧਰਨੇ ਮਾਰ ਕੇ ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਨੂੰ ਮੰਗ-ਪੱਤਰ ਭੇਜਣ ਦੇ ਐਕਸ਼ਨਾਂ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਬਦਲਾਅ ਦਾ ਨਾਅਰਾ ਲਾ ਕੇ ਖਾਸ ਕਰਕੇ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਵਿਆਪਕ ਸੁਧਾਰ ਦੇ ਨਾਂ 'ਤੇ ਹੋਂਦ ਵਿੱਚ ਆਈ ਆਮ ਆਦਮੀ ਦੀ ਸਰਕਾਰ ਨੇ ਆਪਣੀਆਂ ਲੋਕ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਨਾਲ ਪਿਛਲੀਆਂ ਸਾਰੀਆਂ ਸਰਕਾਰਾਂ ਨੂੰ ਵੀ ਮਾਤ ਦੇ ਦਿੱਤੀ ਹੈ। ਪਿਛਲੇ ਸਿੱਖਿਆ ਮੰਤਰੀ ਮੀਤ ਹੇਅਰ ਅਤੇ ਨਵੇਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੋਰਚੇ ਦੀਆਂ ਕਈ ਮੀਟਿੰਗਾਂ ਦਾ ਦੌਰ ਚੱਲ ਚੁੱਕਾ ਹੈ, ਪ੍ਰੰਤੂ ਅਧਿਆਪਕਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਹੋਇਆ। ਸਗੋਂ ਅਧਿਆਪਕ ਵਿਰੋਧੀ ਨਿੱਤ ਨਵੇਂ ਫੁਰਮਾਨ ਜਾਰੀ ਹੋ ਰਹੇ ਹਨ। ਪਿਛਲੀਆਂ ਸਰਕਾਰਾਂ ਸਮੇਂ ਜਨਤਕ ਸਿੱਖਿਆ ਨੂੰ ਬਚਾਉਣ ਲਈ ਅਧਿਆਪਕਾਂ ਦੇ ਮਸਲਿਆਂ ਦੇ ਹੱਲ ਲਈ ਕੀਤੇ ਗਏ ਸੰਘਰਸ਼ਾਂ ਸਮੇਂ ਅਧਿਆਪਕ ਆਗੂਆਂ 'ਤੇ ਪੁਲਿਸ ਕੇਸ ਅਤੇ ਕੀਤੀਆਂ ਗਈਆਂ ਵਿਕਟੇਮਾਈਜੇਸ਼ਨਾਂ ਹਾਲੇ ਤੱਕ ਵੀ ਰੱਦ ਨਹੀਂ ਕੀਤੀਆਂ ਗਈਆਂ। ਲੰਬਾ ਸਮਾਂ ਰਹੇ ਸਿੱਖਿਆ ਸਕੱਤਰ ਵਲੋਂ ਕੀਤੀਆਂ ਗਈਆਂ ਅਧਿਆਪਕ ਵਿਰੋਧੀ ਸੋਧਾਂ ਵੀ ਜਿਉਂ ਦੀ ਤਿਉਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਸ ਸਮੇਂ ਹਰ ਵਰਗ ਦੀਆਂ ਖਤਮ ਕੀਤੀਆਂ ਪੋਸਟਾਂ ਹੁਣ ਤੱਕ ਵੀ ਬਹਾਲ ਨਹੀਂ ਕੀਤੀਆਂ ਗਈਆਂ। ਸਗੋਂ ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਨਵੀਂ ਸਿੱਖਿਆ ਨੀਤੀ ਨੂੰ ਇਹ ਸਰਕਾਰ ਧੜੱਲੇ ਨਾਲ ਲਾਗੂ ਕਰਕੇ ਆਮ ਲੋਕਾਂ ਤੋਂ ਸਿੱਖਿਆ ਖੋਹਣ ਦਾ ਉਪਰਾਲਾ ਕਰ ਰਹੀ ਹੈ। ਰੈਗੂਲਰ ਹੋਣ ਦਾ ਹੱਕ ਮੰਗਦੇ ਕੱਚੇ ਅਧਿਆਪਕਾਂ ਅਤੇ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਨਿੱਤ ਕੁਟਾਪਾ ਚਾੜ੍ਹਿਆ ਜਾ ਰਿਹਾ ਹੈ। ਇਹ ਕੰਮ ਤਾਂ ਪਿਛਲੀਆਂ ਸਰਕਾਰਾਂ ਬਾਖੂਬੀ ਕਰ ਰਹੀਆਂ ਸਨ, ਫਿਰ ਬਦਲਾਅ ਤਾਂ ਸਿਰਫ ਚਿਹਰਿਆਂ ਦਾ ਆਇਆ ਹੈ। ਇਹ ਸਰਕਾਰ ਵੀ ਜਨਤਕ ਅਦਾਰਿਆਂ ਨੂੰ ਤਬਾਹ ਕਰਨ ਵਾਲੀਆਂ ਸਾਮਰਾਜੀ ਨਿਰਦੇਸ਼ਿਤ ਨਵਉਦਾਰਵਾਦੀ ਨੀਤੀਆਂ ਹੀ ਲਾਗੂ ਕਰ ਰਹੀ ਹੈ। ਆਗੂਆਂ ਨੇ ਵਿਭਾਗ ਵਲੋਂ ਅਧਿਆਪਕਾਂ ਦੀ ਆਈ ਡੀ ਰਾਹੀਂ ਵਿਭਾਗੀ ਟੈਸਟ ਦਾ ਲਿੰਕ ਪਾਉਣ ਦੀ ਨਿਖੇਧੀ ਕੀਤੀ। ਇਸ ਨਾਲ ਸਰਕਾਰ ਨੇ ਅਧਿਆਪਕਾਂ ਦੀਆਂ ਤਰੱਕੀਆਂ ਉਪਰੰਤ ਇੱਕ ਹੋਰ ਵਿਭਾਗੀ ਟੈਸਟ ਥੋਪ ਕੇ ਅਧਿਆਪਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।

           ਅਧਿਆਪਕ ਆਗੂਆਂ ਨੇ ਮੰਗਾਂ ਬਾਰੇ ਕਿਹਾ ਕਿ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਵਾਉਣ, ਸੈਕੰਡਰੀ ਵਿਭਾਗ ਦੀਆਂ ਬਦਲੀਆਂ ਦੀ ਲਿਸਟ ਜਾਰੀ ਕਰਵਾਉਣ, ਵਿਕਟੇਮਾਈਜ਼ੇਸ਼ਨ ਰੱਦ ਕਰਵਾਉਣ, ਹਰ ਵਰਗ ਦੀਆਂ ਪ੍ਰਮੋਸ਼ਨਾਂ ਕਰਵਾਉਣ, ਪ੍ਰਾਇਮਰੀ ਵਿੱਚ ਜਮਾਤਵਾਰ ਅਤੇ ਸੈਕੰਡਰੀ ਵਿੱਚ ਵਿਸ਼ਾਵਾਰ ਅਧਿਆਪਕਾਂ ਦੀਆਂ ਪੋਸਟਾਂ ਦੀ ਸਿਰਜਣਾ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਚ ਮਰਜ ਕਰਵਾਉਣ, ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਵਾਉਣ, ਕੱਟੇ ਹੋਏ ਭੱਤੇ ਲਾਗੂ ਕਰਵਾਉਣ, ਅਧਿਆਪਕਾਂ ਤੋਂ ਲਏ ਜਾ ਰਹੇ ਗੈਰਵਿਦਿਅਕ ਕੰਮ ਬੰਦ ਕਰਵਾਉਣ, ਐਸ ਐਲ ਏ ਦੀ ਪੋਸਟ ਦੇ ਨਾਂ ਦੀ ਤਬਦੀਲੀ, ਨਾਨ ਟੀਚਿੰਗ ਤੋਂ ਤਰੱਕੀ ਸਮੇਂ ਟੈੱਟ ਤੋਂ ਛੋਟ, ਸਿੱਖਿਆ ਬੋਰਡ ਦੀ ਵਿਦਿਅਰਥੀਆਂ ਦੀ ਕੀਤੀ ਜਾ ਰਹੀ ਅੰਨੀ ਲੁੱਟ ਬੰਦ ਕਰਵਾਉਣ ਆਦਿ ਮੰਗਾਂ ਨੂੰ ਹੱਲ ਕਰਵਾਉਣ ਤੱਕ ਮੋਰਚਾ ਸੰਘਰਸ਼ ਜਾਰੀ ਰੱਖੇਗਾ।

        ਪਿਛਲੇ ਹਫਤੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨਾਂ ਉਪਰੰਤ ਅਧਿਆਪਕਾਂ ਨੇ ਜਿਲ੍ਹਾ ਸਿੱਖਿਆ ਅਫਸਰਾਂ ਐਲੀਮੈਂਟਰੀ ਤੇ ਸੈਕੰਡਰੀ ਰਾਹੀਂ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਂ ਰੋਸ ਪੱਤਰ ਵੀ ਦਿੱਤੇ ਗਏ, ਪਰ ਸਿੱਖਿਆ ਮੰਤਰੀ ਨੇ ਹਾਲੇ ਤੱਕ ਵੀ ਕੋਈ ਨੋਟਿਸ ਨਹੀਂ ਲਿਆ। ਜਿਸ ਵਿੱਚ ਪੰਜਾਬ ਸਰਕਾਰ ਨੂੰ ਮੰਗਾਂ ਨਾ ਹੱਲ ਹੋਣ ਤੇ ਤਿੱਖੇ ਸੰਘਰਸ਼ਾਂ ਦਾ ਸਾਹਮਣਾ ਕਰਨ ਦੀ ਸ਼ਖਤ ਚਿਤਾਵਨੀ ਦਿੱਤੀ ਗਈ ਸੀ। ਆਗੂਆਂ ਨੇ ਪੰਜਾਬ ਦੇ ਸਮੂਹ ਅਧਿਆਪਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਦੀ ਅਪੀਲ ਕੀਤੀ।

ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਭਰਤੀ ਪ੍ਰੀਖਿਆ ਦੇ ਉੱਤਰਾਂ ਲਈ ਇਤਰਾਜ਼ ਦੇਣ 'ਤੇ ਵੀ ਲਗਾਈ ਫੀਸ

 ਸਿੱਖਿਆ ਵਿਭਾਗ ਨੇ ਮਾਸਟਰ ਕਾਡਰ ਭਰਤੀ ਪ੍ਰੀਖਿਆ ਦੇ ਉੱਤਰਾਂ ਲਈ ਇਤਰਾਜ਼ ਦੇਣ 'ਤੇ ਵੀ ਲਗਾਈ ਫੀਸ


ਬੇਰੁਜ਼ਗਾਰਾਂ ਦੀਆਂ ਆਨੇ ਬਹਾਨੇ ਹੋ ਰਹੀ ਲੁੱਟ ਦਾ ਡੀ.ਟੀ.ਐੱਫ. ਵੱਲੋਂ ਸਖ਼ਤ ਵਿਰੋਧ


  


27 ਅਗਸਤ, ਚੰਡੀਗੜ੍ਹ:-

ਸਕੂਲ ਸਿੱਖਿਆ ਵਿਭਾਗ ਵੱਲੋਂ ਇਸੇ ਵਰ੍ਹੇ ਵਿਧਾਨ ਸਭਾ ਚੋਣਾਂ ਦਾ ਜ਼ਾਬਤਾ ਲੱਗਣ ਵਾਲੇ ਦਿਨ ਮਾਸਟਰ ਕਾਡਰ ਦੀਆਂ ਪ੍ਰਕਾਸ਼ਿਤ 4161 ਪੋਸਟਾਂ ਲਈ ਪ੍ਰਤੀ ਉਮੀਦਵਾਰ ਇੱਕ ਹਜਾਰ ਰੁਪਏ ਫ਼ੀਸ ਲੈਣ ਤੋਂ ਬਾਅਦ ਬੀਤੀ 21 ਅਗਸਤ ਨੂੰ ਪੰਜਾਬੀ ਅਤੇ ਸਮਾਜਿਕ ਸਿੱਖਿਆ ਦੀ ਅਸਾਮੀ ਲਈ ਭਰਤੀ ਪ੍ਰੀਖਿਆ ਲਈ ਗਈ ਹੈ। ਵਿਭਾਗ ਵੱਲੋਂ ਪ੍ਰੀਖਿਆਵਾਂ ਦੀਆਂ ਜਨਤਕ ਕੀਤੀਆਂ ਗਲਤੀਆਂ ਨਾਲ ਭਰਪੂਰ ਉੱਤਰ ਸੂਚੀਆਂ 'ਤੇ ਸਹੀ ਉੱਤਰ ਲਈ ਪ੍ਰਤੀ ਇਤਰਾਜ਼ ਪੰਜਾਹ ਰੁਪਏ ਦੀ ਵਾਧੂ ਫੀਸ ਅਦਾ ਕਰਨ ਦੀ ਸ਼ਰਤ ਲਾਏ ਜਾਣ ਨਾਲ ਬੇਰੁਜ਼ਗਾਰਾਂ ਲਈ ਨਵੇਂ ਆਰਥਿਕ ਭਾਰ ਦਾ ਰਾਹ ਵੀ ਖੋਲ੍ਹ ਦਿੱਤਾ ਗਿਆ ਹੈ।


ਬੇਰੁਜ਼ਗਾਰਾਂ ਦੀ ਆਨੇ ਬਹਾਨੇ ਕੀਤੀ ਜਾ ਰਹੀ ਆਰਥਿਕ ਲੁੱਟ ਸਬੰਧੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਆਮ ਆਦਮੀ ਦੀ ਸਰਕਾਰ ਕਹਾਉਣ ਵਾਲੀ ਮਾਨ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਲੁੱਟ ਨੂੰ ਤੁਰੰਤ ਰੋਕੇ ਜਾਣ ਦੀ ਨਸੀਹਤ ਦਿੱਤੀ। ਡੀਟੀਐੱਫ ਆਗੂਆਂ ਨੇ ਦੱਸਿਆ ਕਿ ਪੰਜਾਬੀ ਦੀਆਂ 534 ਅਤੇ ਸਮਾਜਿਕ ਸਿੱਖਿਆ ਦੀਆਂ 633 ਪੋਸਟਾਂ ਲਈ ਹੋਏ ਪੇਪਰਾਂ ਸੰਬੰਧੀ 24 ਅਗਸਤ ਨੂੰ ਸਿੱਖਿਆ ਵਿਭਾਗ ਦੇ ਭਰਤੀ ਬੋਰਡ ਦੀ ਸਾਈਟ ਉੱਤੇ ਉੱਤਰਾਂ ਦੀ ਸੂਚੀ ਪਾ ਕੇ ਇਤਰਾਜ਼ ਮੰਗੇ ਗਏ ਹਨ। ਸਿੱਖਿਆ ਵਿਭਾਗ ਵੱਲੋਂ ਇਸ ਉੱਤਰ ਸੂਚੀ ਵਿਚ ਗ਼ਲਤੀਆਂ ਦੀ ਭਰਮਾਰ ਕਰਦਿਆਂ ਕਈ ਸਵਾਲਾਂ ਦੇ ਗ਼ਲਤ ਜਵਾਬਾਂ ਨੂੰ ਸਹੀ ਵਿਖਾ ਦਿੱਤਾ ਗਿਆ ਹੈ। ਉਦਾਹਰਨ ਦੇ ਤੌਰ 'ਤੇ ਪੰਜਾਬੀ ਮਾਸਟਰ ਕਾਡਰ ਦੀ ਪ੍ਰੀਖਿਆ ਦੇ ਸੈੱਟ-ਡੀ ਦੇ 42 ਨੰ: ਪ੍ਰਸ਼ਨ: 'ਬੁਝਾਰਤ 'ਤੋਂ ਕੀ ਭਾਵ ਹੈ?' ਦਾ ਜਵਾਬ 'ਆਂਚਲਿਕਤਾ ਦੇ ਅੰਸ਼' ਨੂੰ ਦੱਸਿਆ ਗਿਆ ਹੈ। ਜਦ ਕਿ ਇਸ ਦਾ ਸਹੀ ਜਵਾਬ 'ਗੁੰਝਲ ਜਾਂ ਅੜਾਉਣੀ' ਹੈ। ਇਸੇ ਤਰ੍ਹਾਂ ਪ੍ਰਸ਼ਨ ਨੰ: 65. ਵਿੱਚ ਸੰਘੋਸ਼ ਅਲਪ੍ਰਾਣ ਵਿਅੰਜਨ ਦਾ ਜਵਾਬ ਪ, ਤ, ਟ ਦੱਸਿਆ ਗਿਆ ਹੈ ਜਦਕਿ ਬ, ਦ, ਡ ਸਹੀ ਜਵਾਬ ਹੈ। ਪ੍ਰਸ਼ਨ ਨੰ: 72 ਵਿੱਚ ਵਰਤਮਾਨ ਪੰਜਾਬੀ ਵਰਣਮਾਲਾ ਵਿੱਚ ਫਾਰਸੀ ਦੀਆਂ ਧੁਨੀਆਂ ਨੂੰ ਮਿਲਾ ਕੇ ਪੁੱਛੀ ਗਈ ਅੱਖਰਾਂ ਦੀ ਕੁੱਲ ਗਿਣਤੀ ਨੂੰ ਉੱਤਰ ਸੂਚੀ ਵਿੱਚ 41 ਦੀ ਥਾਂ 35 ਦੱਸਿਆ ਗਿਆ ਹੈ। ਪ੍ਰਸ਼ਨ ਨੰ: 100 ਵਿੱਚ ਪੰਜਾਬੀ ਭਾਸ਼ਾ ਦੇ ਸਵਰ ਵਾਹਕਾਂ ਦੀ ਗਿਣਤੀ ਨੂੰ ਤਿੰਨ ਦੀ ਥਾਂ ਪੰਜ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਸੂਚੀ ਵਿੱਚ ਗ਼ਲਤ ਦਰਜ ਕੀਤੇ ਹੋਏ ਹਨ। ਇਸੇ ਤਰ੍ਹਾਂ ਸਮਾਜਿਕ ਸਿੱਖਿਆ ਦੇ ਪੇਪਰ ਲਈ ਪਾਈ ਉੱਤਰਾਂ ਦੀ ਸੂਚੀ ਵਿੱਚ ਵੀ ਗਲਤੀਆਂ ਦੀ ਭਰਮਾਰ ਹੈ। ਭਰਤੀ ਪ੍ਰੀਖਿਆਵਾਂ ਵਿੱਚ ਪਾਏ ਕੁੱਝ ਪ੍ਰਸ਼ਨਾਂ ਦੇ ਸਹੀ ਜਵਾਬ ਇਕ ਤੋਂ ਵਧੇਰੇ ਜਾਂ ਦਿੱਤੀਆਂ ਆਪਸ਼ਨਾਂ ਵਿੱਚੋਂ ਨਹੀਂ ਹਨ। ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸਿੱਖਿਆ ਵਿਭਾਗ ਦਾ ਅਸਲ ਨਿਸ਼ਾਨਾ ਗ਼ਲਤ ਉੱਤਰ ਸੂਚੀਆਂ ਪਾ ਕੇ ਬੇਰੁਜ਼ਗਾਰਾਂ ਦੀ ਹੋਰ ਲੁੱਟ ਕਰਨਾ ਹੈ। 


ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਬੇਅੰਤ ਸਿੰਘ ਫੂਲੇਵਾਲਾ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਜਿੰਦਰ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ, ਨਛੱਤਰ ਸਿੰਘ ਤਰਨਤਾਰਨ, ਰੁਪਿੰਦਰ ਪਾਲ ਗਿੱਲ, ਤੇਜਿੰਦਰ ਸਿੰਘ ਅਤੇ ਸੁਖਦੇਵ ਡਾਨਸੀਵਾਲ ਨੇ ਸਿੱਖਿਆ ਵਿਭਾਗ ਤੋਂ ਆਪਣੀ ਉੱਤਰ ਸੂਚੀ ਨੂੰ ਸਹੀ ਕਰ ਕੇ ਦੁਬਾਰਾ ਜਨਤਕ ਕਰਨ ਅਤੇ ਪੰਜਾਹ ਰੁਪਏ ਪ੍ਰਤੀ ਇਤਰਾਜ਼ ਦੀ ਫੀਸ ਲਗਾਉਣ ਦੇ ਗ਼ੈਰਵਾਜਬ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਭਵਿੱਖ ਵਿੱਚ ਇਸ ਤਰ੍ਹਾ ਦੀ ਉੱਚ ਪੱਧਰੀ ਪ੍ਰੀਖਿਆ ਪ੍ਰਤੀ ਵਧੇਰੇ ਜ਼ਿੰਮੇਵਾਰ ਅਤੇ ਸੁਚੇਤ ਹੋਣ ਦਾ ਸੁਝਾਅ ਦਿੱਤਾ ਹੈ।


PSEB SUPPLIMENTRY EXAM SEPTEMBER 2022: ਸਿੱਖਿਆ ਬੋਰਡ ਵੱਲੋਂ 12 ਵੀਂ ਅਤੇ 10 ਵੀਂ ਜਮਾਤ ਦੀ ਕੰਪਾਰਟਮੈਂਟ/ਰੀ-ਅਪੀਅਰ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ
 

ਵਿਭਾਗੀ ਤਰੱਕੀਆਂ ਲੈ ਚੁੱਕੇ ਅਧਿਆਪਕਾਂ ਨੂੰ ਟੈੱਸਟ ਪ੍ਰਕਿਰਿਆ 'ਚ ਉਲਝਾਉਣਾ ਮੰਦਭਾਗਾ - ਜੀ ਟੀ ਯੂ (ਵਿਗਿਆਨਕ)

 ਵਿਭਾਗੀ ਤਰੱਕੀਆਂ ਲੈ ਚੁੱਕੇ ਅਧਿਆਪਕਾਂ ਨੂੰ ਟੈੱਸਟ ਪ੍ਰਕਿਰਿਆ 'ਚ ਉਲਝਾਉਣਾ ਮੰਦਭਾਗਾ - ਜੀ ਟੀ ਯੂ (ਵਿਗਿਆਨਕ)। 


ਪਹਿਲਾਂ ਤੋਂ ਹੀ ਵਿਭਾਗੀ ਤਰੱਕੀਆਂ ਲੈ ਕੇ ਪ੍ਰਾਇਮਰੀ ਕੇਡਰ ਤੋਂ ਮਾਸਟਰ ਕੇਡਰ ਅਤੇ ਮਾਸਟਰਾਂ ਤੋਂ ਲੈਕਚਰਾਰ ਬਣੇ ਅਧਿਆਪਕਾਂ ਉੱਪਰ ਵਿਭਾਗੀ ਟੈੱਸਟ ਠੋਕਣ ਵਾਲ਼ੇ ਸਰਕਾਰੀ ਫੈਸਲੇ ਨੂੰ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ ) ਲੁਧਿਆਣਾ ਦੇ ਆਗੂਆਂ ਜਗਦੀਪ ਸਿੰਘ ਜੌਹਲ, ਇਤਬਾਰ ਸਿੰਘ, ਲੈਕਚਰਾਰ ਰਣਜੀਤ ਲੱਧੜ ਅਤੇ ਲੈਕਚਰਾਰ ਅਨੂਪ ਕੁਮਾਰ ਆਦਿ ਵੱਲੋਂ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਸਰਕਾਰੀ ਅਤੇ ਅਦਾਲਤੀ ਫੈਸਲੇ ਅਗਲੇਰੇ ਸਮੇਂ ਤੋਂ ਲਾਗੂ ਹੁੰਦੇ ਹਨ, ਨਾ ਕਿ ਪਿੱਛੇ ਵੱਲ ਨੂੰ।ਅਧਿਆਪਕ ਆਗੂਆਂ ਸੰਦੀਪ ਸਿੰਘ ਬਧੇਸ਼ਾ, ਕਮਲਜੀਤ ਮਾਨ, ਕੇਵਲ ਸਿੰਘ, ਜਤਿੰਦਰਪਾਲ ਸਿੰਘ, ਮਲਕੀਤ ਸਿੰਘ ਗਾਲਿਬ, ਹਰਿੰਦਰਪਾਲ ਸਿੰਘ, ਰਾਜਵਿੰਦਰ ਸਿੰਘ ਛੀਨਾ, ਬਿਕਰਮਜੀਤ ਸਿੰਘ, ਰੋਹਿਤ ਕੁਮਾਰ, ਇੰਦਰਜੀਤ ਸਿੰਗਲਾ, ਆਦਿ ਨੇ ਕਿਹਾ ਕਿ ਅਧਿਆਪਕ ਵਿਭਾਗੀ ਤਰੱਕੀ ਕਮੇਟੀ ਰਾਹੀਂ ਡੀ ਪੀ ਸੀ ਵਿੱਚੋਂ ਸਫਲ ਹੋ ਕੇ ਹੀ ਤਰੱਕੀ ਯਾਫਤਾ ਅਧਿਆਪਕ ਬਣਦੇ ਹਨ ਅਤੇ ਹੁਣ ਉਹਨਾਂ ਤੇ ਦੁਬਾਰਾ ਟੈੱਸਟ ਥੋਪਣ ਦੀ ਕੋਈ ਤੁਕ ਹੀ ਨਹੀਂ ਬਣਦੀ। 


ਜ਼ਿਕਰਯੋਗ ਹੈ ਕਿ ਸਰਕਾਰ ਨੇ 2018 ਤੋਂ ਮਗਰੋਂ ਤਰੱਕੀਆਂ ਲੈਣ ਵਾਲ਼ੇ ਅਧਿਆਪਕਾਂ ਨੂੰ ਟੈੱਸਟ ਪ੍ਰਕਿਰਿਆ ਵਿੱਚੋਂ ਲੰਘਾਉਣ ਦਾ ਫੈਸਲਾ ਕੀਤਾ ਹੈ, ਪਰੰਤੂ 2018 ਤੋਂ ਪਹਿਲਾਂ ਦੇ ਤਰੱਕੀਯਾਫਤਾ ਕਈ ਅਧਿਆਪਕਾਂ ਨੂੰ ਵੀ ਵਿਭਾਗੀ ਪਰੀਖਿਆ ਦੇ ਆਨਲਾਈਨ ਲਿੰਕ ਭੇਜ ਕੇ ਚਿੰਤਾ ਵਿੱਚ ਪਾ ਦਿੱਤਾ ਹੈ ਅਤੇ ਇਹਨਾਂ ਵਿੱਚੋਂ ਕਈ ਅਧਿਆਪਕ ਰਿਟਾਇਰ ਵੀ ਹੋ ਚੁੱਕੇ ਹਨ। ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ ) ਨੇ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣ ਲਈ ਕਿਹਾ ਕਿਉਂਕਿ ਅਧਿਆਪਕ ਪਹਿਲਾਂ ਹੀ ਮੈਰਿਟ ਦੇ ਅਧਾਰ ਤੇ ਪਾਸ ਹੋ ਕੇ ਵਿਭਾਗ ਵਿੱਚ ਸ਼ਾਮਲ ਹੋਏ ਹਨ, ਸਰਕਾਰ ਵੱਲੋਂ ਅੜੀ ਕਰਨ ਤੇ ਸੰਘਰਸ਼ ਦੇ ਰਸਤੇ ਚੱਲਣ ਦੀ ਚਿਤਾਵਨੀ ਵੀ ਦਿੱਤੀ ਗਈ।


MDU ROHTAK ADMISSION 2022: ਮਹਾਂਰਿਸ਼ੀ ਦਯਾਨੰਦ ਯੂਨੀਵਰਸਿਟੀ ਵੱਲੋਂ ਡਿਸਟੈਂਸ ਅਤੇ ਆਨਲਾਈਨ ਮਾਧਿਅਮ ਰਾਹੀਂ, ਵੱਖ ਵੱਖ ਕੋਰਸਾਂ ਲਈ ਅਰਜ਼ੀਆਂ ਦੀ ਮੰਗ

MAHARSHI DAYANAND UNIVERSITY, ROHTAK ADMISSION 2022 


CENTRE FOR DISTANCE AND ONLINE EDUCATION


(A State University established under Haryana Act No. XXV of 1975) NAAC 'A+' Grade Accredited University


ADMISSION NOTICE


DEB-UGC Approved Programmes (Advt. PR No. 9 of 2022)Online Applications are invited for admission to the following Programmes for the Academic Session September, 2022 (revised from July-August 2022):


A. Open and Distance Learning Mode Programmes


Sr. No.  Name of Programmes


1. Bachelor of Arts


1) First Year (1st & 2nd Semester) iv) Second Year (Annual Mode)

) Second Year (3rd & 4th Semester) v) Third Year (Annual Mode) i) Third Year (5th & 6th Semester)

2.Bachelor of Commerce

i) First Year (1st & 2nd Semester) iv) Second Year (Annual Mode)

) Second Year (3rd & 4th Semester) v) Third Year (Annual Mode) i) Third Year (5th & 6th Semester)


3. Master of Arts (First Year-1st & 2rd Semester) and (Second Year-3rd & 4th Semester):(i) Hindi () English (i) Sanskrit (iv) Political Science (v) Public Administration (vi) Economics (vii) History (viii) Journalism & Mass Communication.

 Master of Arts Second Year (Annual Mode):(i) Hindi (1) English (i) Sanskrit (iv) Political Science (v) Public Administration(vi) Economics


4. Master of Library & Information Science (First Year- 1st & 2nd Semester)and (Second Year - 3rd & 4th Semester)Year


5. Master of Commerce (First Year- 1st & 2nd Semester), (Second 3rd & 4th Semester) and Second Year (Annual Mode)


6. Master of Science in Mathematics (First Year-1st & 2nd Semester),


(Second Year-3rd & 4th Semester) and (Second Year-Annual Mode)


B. Online Mode Programmes


Sr No. Name of Programmes


1. Master of Science in Mathematics (First Year- 1st & 2nd Semester) and (Second Year - 3rd & 4th Semester)


2. Master of Commerce (First Year 1st & 2nd Semester) and (Second Year - 3rd & 4th Semester)


Admission Schedule

Date


Last date for submission of online application (without late fee): 10.09.2022


Last date for submission of online application (with late fee Rs. 1,000/-): 20.09.2022 

Last date for submission of online application (with late fee Rs. 2,000/-) 30.09.2022

Last date for submission of online application (with late fee Rs. 3,000/-) 10.10.2022


Last date for submission of online application (with late fee Rs. 4,000/-) 20.10.2022


Last date for submission of online application (with late fee Rs. 5,000/-) 31.10.2022


Information Brochure.


Visit University website (www.mdu.ac.in) for Online Admission 


PTM AUGUST 2022: ਅਗਸਤ ਮਹੀਨੇ 2 ਦਿਨ ਹੋਵੇਗੀ ਮਾਪੇ ਅਧਿਆਪਕ ਮਿਲਣੀ

ਚੰਡੀਗੜ੍ਹ, 27 ਅਗਸਤ 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ BIMONTHLY ਪ੍ਰੀਖਿਆਵਾਂ ਉਪਰੰਤ ਸਕੂਲਾਂ ਨੂੰ ਨਤੀਜਾ ਤਿਆਰ ਕਰਨ ਅਤੇ PARENTS MEETING ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ( READ HERE)Bimonthly ਪ੍ਰੀਖਿਆ ਦੀਆਂ ਉੱਤਰ ਪੱਤਰੀਆਂ ਚੈਕ ਕਰਨ ਉਪਰੰਤ ਇਸ ਦਾ ਪੂਰਾ ਰਿਕਾਰਡ ਵਿਸ਼ਾ-ਵਾਰ, ਜਮਾਤ-ਵਾਰ ਅਤੇ ਵਿਦਿਆਰਥੀ-ਵਾਰ ਸਕੂਲ ਪੱਧਰ ਤੇ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਕੂਲ ਮੁੱਖੀ ਵੱਲੋਂ ਇਸ ਪ੍ਰੀਖਿਆ ਦਾ ਨਤੀਜਾ ਮਿਤੀ ਅਗਸਤ 29, 2022 ਤਕ ਤਿਆਰ ਕਰਵਾਉਣ ਲਈ ਕਿਹਾ ਗਿਆ ਹੈ।

ਆਂਗਣਵਾੜੀ ਭਰਤੀ 2022: ਆਂਗਣਵਾੜੀ ਵਰਕਰਾਂ ਦੀ ਭਰਤੀ, ਨੋਟੀਫਿਕੇਸ਼ਨ,ਉਮਰ , ਸਿਲੈਕਸਨ, ਅਪਲਾਈ ਕਰਨ ਲਈ ਲਿੰਕ  

PUNJAB KHED MELA ONLINE REGISTRATION LIST OF GAMES, AGE, CRITERIA, LIST OF PRIZE 


ਵਿਦਿਆਰਥੀਆਂ ਦੀ ਕਾਰਗੁਜਾਰੀ ਉਹਨਾਂ ਦੇ ਮਾਪਿਆਂ ਨਾਲ ਸਾਂਝੀ ਕਰਨ ਲਈ ਮਿਤੀ 30, 31 ਅਗਸਤ 2022 ਨੂੰ ਮਾਪੇ-ਅਧਿਆਪਕ ਮਿਲਨੀ ਕਰਵਾਈ ਜਾਵੇਗੀ। ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈

DOWNLOAD OFFICIAL LETTER HERE 

Also read:

PSEB EXAMINATION MARCH 2022:  STRUCTURE OF QUESTION PAPER DOWNLOAD HERE 

PUNJAB GOVT HOLIDAYS SEPTEMBER 2022: ਸਕੂਲਾਂ/ ਬੈਂਕਾਂ ਵਿੱਚ   ਸਤੰਬਰ ਮਹੀਨੇ ਦੀਆਂ ਛੁੱਟੀਆਂ 

UGC UNIVERSITY FAKE LIST 2022 ALERT: ਯੂਜੀਸੀ ਵੱਲੋਂ ਕੀਤਾ ਸਾਵਧਾਨ! 21 ਯੂਨੀਵਰਸਿਟੀਆਂ ਦੇਸ਼ ਵਿੱਚ ਜਾਅਲੀ

 

PUNJAB AANGARWADI WORKER, MINI AANGARWADI WORKER, AND AANGARWADI HELPER RECRUITMENT NOTIFICATION QUALIFICATION AGE, SYLLABUS, LINK FOR APPLYING: ਆਂਗਨਵਾੜੀ ਭਰਤੀ 2022

PUNJAB AANGARWADI WORKER RECRUITMENT 2022

PUNJAB AANGARWADI WORKER, MINI AANGARWADI WORKER, AND AANGARWADI HELPER RECRUITMENT NOTIFICATION QUALIFICATION AGE, SYLLABUS, LINK FOR APPLYING 


ਪੰਜਾਬ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ, ਅਪਲਾਈ ਕਰਨ ਲਈ ਲਿੰਕ, ਯੋਗਤਾ, ਉਮਰ ਅਤੇ ਹੋਰ ਜਾਣਕਾਰੀ।
ਪੰਜਾਬ ਰਾਜ ਦੇ ਵੱਖ-ਵੱਖ ਜਿਲ੍ਹਿਆਂ ਵਿੱਚ  ਆਂਗਣਵਾੜੀ ਵਰਕਰਾਂ,  ਮਿੰਨੀ ਆਂਗਣਵਾੜੀ ਵਰਕਰਾਂ ਅਤੇ  ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ (ਕੇਵਲ ਇਸਤਰੀ ਉਮੀਦਵਾਰਾਂ ਲਈ) ਦੀ ਭਰਤੀ ਕੀਤੀ ਜਾਣੀ ਹੈ। ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਖਾਲੀ ਅਸਾਮੀਆਂ ਸਬੰਧੀ ਨਿਰਧਾਰਿਤ ਪਾਤਰਤਾ ਸਥਾਨ ਪਿੰਡ/ਵਾਰਡ, ਉਮਰ ਹੱਦ, ਵਿੱਦਿਅਕ ਯੋਗਤਾ ਆਦਿ ਸ਼ਰਤਾਂ ਦਾ ਵੇਰਵਾ ਸਮੇਤ ਅਰਜ਼ੀ ਫਾਰਮ ਦੀ ਮੁਕੰਮਲ ਜਾਣਕਾਰੀ ਹੇਠਾਂ ਦਿੱਤੀ ਗਈ ਹੈ, ਅਤੇ  ਵਿਭਾਗ ਦੀ website:- sswcd.punjab.gov.in, ਜ਼ਿਲ੍ਹੇ ਦੀ website ਅਤੇ ਸਬੰਧਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਾਂ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫਤਰ ਤੋਂ ਪਤਾ ਕੀਤਾ ਜਾ ਸਕਦਾ ਹੈ।

NAME OF POSTS : ਆਂਗਣਵਾੜੀ ਵਰਕਰ,  ਮਿੰਨੀ ਆਂਗਣਵਾੜੀ ਵਰਕਰ ਅਤੇ  ਆਂਗਣਵਾੜੀ ਹੈਲਪਰ 

NUMBER OF POSTS: 6000 ( EXPECTED) 


QUALIFICATION FOR AANGARWADI WORKER/ MINI AANGARWADI WORKER IN PUNJAB 

ਆਂਗਣਵਾੜੀ ਵਰਕਰਾਂ/ਹੈਲਪਰਾਂ ਦੀਆਂ ਸੇਵਾਵਾਂ ਸੰਬੰਧੀ  ਵਿਦਿਅਕ ਯੋਗਤਾ : ਗ੍ਰੈਜੁਏਸ਼ਨ 

ਗ੍ਰੇਜੁਏਸ਼ਨ ਡਿਗਰੀ ਵਿੱਚ ਬਾਲ ਵਿਕਾਸ, ਮਨੁੱਖੀ ਵਿਕਾਸ, ਮਨੋਵਿਗਿਆਨ, ਨਿਊਟ੍ਰੀਸ਼ਨ, ਅਰਥਸ਼ਾਸਤਰ, ਸਮਾਜ ਸ਼ਾਸਤਰ ਅਤੇ ਹੋਮ ਸਾਇੰਸ ਦੇ ਵਿਸ਼ਿਆਂ ਵਾਲੀਆਂ ਬਿਨੈਕਾਰਾਂ ਨੂੰ 3 ਵਧੇਰੇ ਅੰਕ ਦਿੱਤੇ ਜਾਣਗੇ। 

ਦਸਵੀਂ ਜਾਂ ਉਸ ਤੋਂ ਉੱਪਰਲੇ ਪੱਧਰ ਤੇ ਪੰਜਾਬੀ ਦਾ ਇਮਤਿਹਾਨ ਪਾਸ ਕੀਤਾ ਹੋਵੇ।

QUALIFICATION FOR AANGARWADI WORKER/ HELPER IN PUNJAB

ਆਂਗਣਵਾੜੀ ਹੈਲਪਰ ਦੀ ਭਰਤੀ ਲਈ ਵਿੱਦਿਅਕ ਯੋਗਤਾ ਮੈਟ੍ਰਿਕ ਹੋਵੇਗੀ।ਦਸਵੀਂ ਜਾਂ ਉਸ ਤੋਂ ਉੱਪਰਲੇ ਪੱਧਰ ਤੇ ਪੰਜਾਬੀ ਦਾ ਇਮਤਿਹਾਨ ਪਾਸ ਕੀਤਾ ਹੋਵੇ। 

ALSO READ: 

LAW OFFICER RECRUITMENT PUNJAB GOVT: ਪੰਜਾਬ ਸਰਕਾਰ ਵੱਲੋਂ ਲਾਅ ਅਫਸਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ  


PUNJAB POLICE INTELLIGENCE ASSISTANCE AND CONSTABLE RECRUITMENT 2022: ਪੰਜਾਬ ਪੁਲਿਸ ਵੱਲੋਂ ਇੰਟੈਲੀਜੈਂਸ ਅਸਿਸਟੈਂਟ ਅਤੇ ਕਾਂਸਟੇਬਲਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ( Download notification, link for applying, qualification )  


PUSHPA GUJRAL SCIENCE CITY RECRUITMENT 2022: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿੱਖੇ ਵੱਖ ਵੱਖ ਅਸਾਮੀਆਂ ਤੇ ਭਰਤੀ, ( DOWNLOAD NOTIFICATION)

AGE  FOR AANGARWADI WORKER/ MINI AANGARWADI WORKER IN PUNJAB ਆਂਗਣਵਾੜੀ ਵਰਕਰਾਂ/ਹੈਲਪਰਾਂ ਲਈ ਉਮਰ 

ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 37 ਸਾਲ ਹੋਵੇਗੀ।

ਅਨੁਸੂਚਿਤ/ ਪਿਛੜੀਆਂ ਜਾਤੀਆਂ ਦੇ ਉਮੀਦਵਾਰਾਂ ਲਈ ਉਮਰ ਦੀ ਹੱਦ 42 ਸਾਲ ਹੋਵੇਗੀ। 40% 50% ਤੱਕ ਅੰਗਹੀਣ ਉਮੀਦਵਾਰ, ਜੋ ਕਿ ਸਿਵਲ ਸਰਜਨ ਤੋਂ ਪ੍ਰਾਪਤ ਆਂਗਣਵਾੜੀ ਵਰਕਰ/ਹੈਲਪਰ ਦੀਆਂ ਸੇਵਾਵਾਂ ਲਈ ਸ਼ਰੀਰਕ ਤੌਰ ਤੇ ਸਮਰੱਥ ਹੋਣ ਦਾ ਸਰਟੀਫਿਕੇਟ ਪੇਸ਼ ਕਰਨਗੀਆਂ, ਲਈ ਵੱਧ ਤੋਂ ਵੱਧ ਉਮਰ ਦੀ ਹੱਦ 47 ਸਾਲ ਹੋਵੇਗੀ।

ਵਿਧਵਾ ਅਤੇ ਤਲਾਕਸ਼ੁਦਾ ਉਮੀਦਵਾਰਾਂ ਲਈ ਉਮਰ ਦੀ ਉਪਰਲੀ ਹੱਦ 42 ਸਾਲ ਹੋਵੇਗੀ।


ਰਿਹਾਇਸ਼ : ਅਰਜ਼ੀਆਂ ਮੰਗੇ ਜਾਣ ਸਮੇਂ ਉਮੀਦਵਾਰ:  ਪੇਂਡੂ ਇਲਾਕਿਆਂ ਲਈ ਸੰਬੰਧਤ ਗ੍ਰਾਮ ਪੰਚਾਇਤ; ਮਿਊਂਸਪਲ ਕਾਰਪੋਰੇਸ਼ਨ ਅਤੇ ਕਲਾਸ 1 ਮਿਊਂਸਪਲ ਕਮੇਟੀਆਂ ਵਾਲੇ ਸ਼ਹਿਰਾਂ ਲਈ ਵਾਰਡਬੰਦੀ ਅਨੁਸਾਰ ਸੰਬੰਧਤ ਵਾਰਡ;ਅਤੇ ਬਾਕੀ ਸ਼ਹਿਰੀ ਇਲਾਕਿਆਂ ਲਈ ਸੰਬੰਧਤ ਸ਼ਹਿਰ ਦੀ ਵਸਨੀਕ ਹੋਣੀ ਚਾਹੀਦੀ ਹੈ, ਜਿੱਥੇ ਲਈ ਭਰਤੀ ਕੀਤੀ ਜਾਈ ਹੋਵੇ। ਰਿਹਾਇਸ਼ ਦੇ ਸਬੂਤ ਵੱਲੋਂ ਕੇਵਲ ਵੋਟਰ ਸ਼ਨਾਖਤੀ ਕਾਰਡ ਹੀ ਪ੍ਰਵਾਨ ਕੀਤਾ ਜਾਵੇਗਾ।


4. ਅਡਜਸਟਮੈਂਟ ਲਈ ਪ੍ਰਾਥਮਿਕਤਾਵਾਂ:  ਪਹਿਲੀ ਪ੍ਰਾਥਮਿਕਤਾ: ਹਰੇਕ ਆਂਗਣਵਾੜੀ ਵਰਕਰ/ਹੈਲਪਰ ਆਪਣੇ ਵਿਆਹ ਉਪਰੰਤ ਅਡਜਸਟਮੈਂਟ ਦੀ ਹੱਕਦਾਰ ਹੋਵੇਗੀ। ਆਂਗਨਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਅਰਜ਼ੀਆਂ ਮੰਗੇ ਜਾਣ ਸਮੇਂ ਪੰਜਾਬ ਦੇ ਕਿਸੇ ਵੀ ਬਲਾਕ ਵਿੱਚ ਆਂਗਨਵਾੜੀ ਵਰਕਰ/ਹੈਲਪਰ ਵਜੋਂ ਕੰਮ ਕਰ ਰਹੀ ਉਮੀਦਵਾਰ, ਜੋ ਕਿ ਘੱਟੋ-ਘੱਟ ਇੱਕ ਸਾਲ ਦਾ ਤਜ਼ਰਬਾ ਰੱਖਦੀ ਹੈ ਅਤੇ ਆਪਣੇ ਵਿਆਹ ਕਾਰਣ ਅਡਜਸਟਮੈਂਟ ਦੀ ਹੱਕਦਾਰ ਹੈ, ਨੂੰ ਪਹਿਲੀ ਪ੍ਰਾਥਮਿਕਤਾ ਦਿੱਤੀ ਜਾਵੇਗੀ। ਅਜਿਹੇ ਕੇਸਾਂ ਵਿੱਚ ਰਿਹਾਇਸ਼ ਦੀਆਂ ਸ਼ਰਤਾਂ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ।


ਦੂਜੀ ਪ੍ਰਾਥਮਿਕਤਾ: ਆਂਗਨਵਾੜੀ ਵਰਕਰ ਦੀ ਭਰਤੀ ਲਈ ਅਰਜ਼ੀਆਂ ਮੰਗੇ ਜਾਣ ਸਮੇਂ ਸਬੰਧਤ ਪਿੰਡ/ਵਾਰਡ/ਸ਼ਹਿਰ ਦੇ ਕਿਸੇ ਵੀ ਆਂਗਣਵਾੜੀ ਸੈਂਟਰ ਵਿੱਚ ਕੰਮ ਕਰਦੀ ਆਂਗਣਵਾੜੀ ਹੈਲਪਰ ਜਿਸਦੀ ਵਿੱਦਿਅਕ ਯੋਗਤਾ ਮੈਟ੍ਰਿਕ ਅਤੇ 7 ਸਾਲ ਦਾ ਤਜਰਬਾ ਹੈ; ਜਾਂ ਵਿੱਦਿਅਕ ਯੋਗਤਾ ਗਰੈਜੁਏਸ਼ਨ ਅਤੇ 1 ਸਾਲ ਦਾ ਤਜਰਬਾ ਹੈ; ਅਤੇ ਉਹ ਆਂਗਨਵਾੜੀ ਵਰਕਰ ਦੀ ਭਰਤੀ ਲਈ ਉਮਰ ਸੰਬੰਧੀ ਸ਼ਰਤਾਂ ਪੂਰੀਆਂ ਕਰਦੀ ਹੈ ਨੂੰ ਦੂਜੀ ਪ੍ਰਾਥਮਿਕਤਾ ਦਿੱਤੀ ਜਾਵੇਗੀ।

ਅਜਿਹੀ ਉਮੀਦਵਾਰ ਦੀ ਭਰਤੀ ਲਈ ਉਮਰ ਦੀ ਯੋਗਤਾ ਉਸ ਦਾ ਬਤੌਰ ਆਂਗਣਵਾੜੀ ਹੈਲਪੁਰ ਵਜੋਂ ਤਜਰਬਾ ਉਸ ਦੀ ਉਮਰ ਵਿੱਚੋਂ ਘਟਾ ਕੇ ਦੇਖੀ ਜਾਵੇਗੀ।

ਜੇਕਰ ਪਹਿਲੀ ਜਾਂ ਦੂਜੀ ਪ੍ਰਾਥਮਿਕਤਾ ਤਹਿਤ ਇੱਕ ਤੋਂ ਵੱਧ ਉਮੀਦਵਾਰਾਂ ਵੱਲੋਂ ਬਿਨੈ-ਪੱਤਰ ਦਿੱਤੇ ਜਾਂਦੇ ਹਨ ਤਾਂ ਵਧੇਰੇ ਤਜਰਬਾ ਰੱਖਣ ਵਾਲੇ ਉਮੀਦਵਾਰ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ। ਉਪਰੋਕਤ ਦੂਜੀ ਪ੍ਰਾਥਮਿਕਤਾ ਕੇਵਲ ਆਂਗਣਵਾੜੀ ਵਰਕਰ ਦੀ ਭਰਤੀ ਲਈ ਲਾਗੂ ਹੋਵੇਗਾ।


ਬਿਨੈ-ਪੱਤਰ ਲੈਣ ਦੀ ਵਿਧੀ: ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਬਿਨੈ-ਪੱਤਰ ਸਿਰਫ ਵਿਭਾਗ ਵੱਲੋਂ ਬਣਾਏ ਜਾਣ ਵਾਲੇ portal ਉੱਪਰ ਆਨਲਾਈਨ ਪ੍ਰਾਪਤ ਕੀਤੇ ਜਾਣਗੇ। ਆਨਲਾਈਨ ਪ੍ਰਾਪਤ ਕੀਤੇ ਗਏ ਬਿਨੈ-ਪੱਤਰਾਂ ਵਿੱਚ ਦਿੱਤੀ ਗਈ ਜਾਣਕਾਰੀ ਸੰਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੱਲੋਂ ਚੈੱਕ ਕੀਤੀ ਜਾਵੇਗੀ ਅਤੇ ਆਨਲਾਈਨ ਜਨਰੇਟ ਹੋਈ ਮੈਰਿਟ-ਲਿਸਟ ਦੇ ਆਧਾਰ ਤੇ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ।

ALSO READ: 

DAV COLLEGE RECRUITMENT 2022:  ਡੀਏਵੀ ਕਾਲਜਾਂ ਵਿੱਚ ਟੀਚਿੰਗ ਅਤੇ ਨਾਨ ਟੀਚਿਂਗ ਅਸਾਮੀਆਂ ਤੇ ਭਰਤੀ 


PPSC RECRUITMENT 2022: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਵੱਖ ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ 


LECTURER RECRUITMENT 2022: ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ  


PUNJAB ETT RECRUITMENT 2022: OFFICIAL NOTIFICATION, LINK FOR APPLYING, QUALIFICATION, SYLLABUS, AGE ETC ( NOTIFICATION SOON)

ਇੰਟਰਵਿਊ: ਸਿਲੈਕਸ਼ਨ ਕਮੇਟੀ ਸੰਬੰਧਤ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਵੱਲੋਂ ਦਿੱਤੀ ਗਈ ਲਿਸਟ ਅਨੁਸਾਰ ਉਮੀਦਵਾਰਾਂ ਦੀ ਇੰਟਰਵਿਊ ਕਰੇਗੀ।

ਸਿਲੈਕਸ਼ਨ ਕਮੇਟੀ : 2021 ਦੀ ਅਧਿਸੂਚਨਾ ਅਨੁਸਾਰ ਸਿਲੈਕਸ਼ਨ ਕਮੇਟੀ ਦੀ ਬਣਤਰ ਹੇਠ ਲਿਖੇ ਅਨੁਸਾਰ ਹੋਵੇਗੀ:

i. ਸੰਬੰਧਤ ਉੱਪ-ਮੰਡਲ ਮੈਜਿਸਟਰੇਟ ਬਤੌਰ ਚੇਅਰਮੈਨ/ਚੇਅਰਪਰਸਨ;

ii. ਸੰਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ/ਈ.ਓ. /ਮਿਊਂਸਪਲ ਕਮਿਸ਼ਨਰ ਦਾ ਨੁਮਾਇੰਦਾ ਬਤੌਰ ਮੈਂਬਰ;

ਸੰਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਬਤੌਰ ਮੈਂਬਰ-ਸਕੱਤਰ


AANGARWADI-WORKER-LEAVE POLICY ਆਂਗਣਵਾੜੀ ਵਰਕਰਾਂ ਦੀਆਂ ਛੁੱਟੀਆਂ ਸਬੰਧੀ ਜਾਣਕਾਰੀ ਪੜ੍ਹੋ ਇਥੇ 

Important links: 

Official website for recruitment of AANGARWADI WORKER/MINI AANGARWADI WORKER AND AANGARWADI HELPER : sswcd.punjab.gov.in

LINK FOR APPLYING FOR THE POSTS OF AANGARWADI WORKER/MINI AANGARWADI WORKER AND AANGARWADI HELPER : LINK WILL BE AVAILABLE SOON 

OFFICIAL NOTIFICATION FOR THE RECRUITMENT OF  AANGARWADI WORKER/MINI AANGARWADI WORKER AND AANGARWADI HELPER  : AVAILABLE SOON 

DSLA RECRUITMENT ROOPNAGAR 2022: APPLY NOW

 DISTRICT LEGAL SERVICES AUTHORITY, RUPNAGAR


Applications are invited from eligible candidates having requisite qualifications for Contractual full-time engagement for 01(One) post of Chief Legal Aid Defense Counsel, 02 (two) posts of Deputy Chief Legal Aid Defense Counsel and 02 (two) posts of Assistant Legal Aid Defense Counsel for the office of District Legal Services Authority, Rupnagar. The details of advertisement thereof have been uploaded on the Website of this office https://districts.ecourts.gov.in/Rupnagar and as well as on the website: www.pulsa.punjab.gov.in

The Last date for submission of application is 05.09 2022.


In case suitable candidates are had the undersigned may relax the condition of handling the minimum number of criminal trials in Sessions Courts specifically for engagement of Chief Legal Aid Defense Counsel and Deputy Chief Legal Aid Defense Counsel.


The applicants are requested to regularly visit the website of this office


https://districts.ecourts.gov.in/Rupnagar for further updates


and date of interview.DLSA SANGRUR RECRUITMENT 2022: DISTRICT LEGAL SERVICES AUTHORITY, RECRUITMENT APPLY NOW

DISTRICT LEGAL SERVICES AUTHORITY, SANGRUR


Applications are invited from the eligible candidates for One post of Chief Legal Aid Defense Counsel, Two posts of Deputy Legal Aid Defense Counsel and Three posts of Assistant Legal Aid Defense Counsel for the office of Legal Aid Defense Counsel System, set up in District Legal Service Authority, Sangrur. For detailed information, please visit website of District Courts, Sangrur website: https://districts.ecourts.gov.in/sangrur
Last date for submission of application is 05.09.2022 up to 05:00 P.M.ਬਲਾਕ ਦੇਵੀਗਡ਼੍ਹ ਦੇ ਨਵ-ਨਿਯੁਕਤ ਅਧਿਆਪਕਾਂ ਦੀ ਦੂਜੇ ਗੇੜ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਮਾਪਤ


 ਬਲਾਕ ਦੇਵੀਗਡ਼੍ਹ ਦੇ ਨਵ-ਨਿਯੁਕਤ ਅਧਿਆਪਕਾਂ ਦੀ ਦੂਜੇ ਗੇੜ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਮਾਪਤ  


ਵਿਦਿਆਰਥੀਆਂ ਦੇ ਮਨ ਦੀ ਵਿਵਸਥਾ ਨੂੰ ਸਮਝ ਕੇ ਓਹਨਾਂ ਦੇ ਮਨਾਂ ਤੱਕ ਪਹੁੰਚ ਬਣਾ ਕੇ ਓਹਨਾਂ ਨੂੰ ਜ਼ਿੰਦਗੀ ਦੇ ਫ਼ਲਸਫ਼ੇ 'ਤੇ ਚੱਲਣ ਲਈ ਪ੍ਰੇਰਿਤ ਕਰਨਾ ਜਰੂਰੀ- ਬਲਜੀਤ ਕੌਰ  ਦੇਵੀਗੜ੍ਹ 22 ਅਗਸਤ - ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਭਰਤੀ ਕੀਤੇ ਗਏ 6635 ਨਵ-ਨਿਯੁਕਤ ਅਧਿਆਪਕਾਂ ਦੀ ਜ਼ਿਲ੍ਹਾ ਪੱਧਰੀ ਦੂਜੇ ਗੇੜ ਦੀ ਤਿੰਨ ਰੋਜ਼ਾ ਟ੍ਰੇਨਿੰਗ-ਕਮ-ਇੰਡਕਸ਼ਨ ਕੋਰਸ ਦੇਵੀਗੜ੍ਹ ਬਲਾਕ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀਮਤੀ ਬਲਜੀਤ ਕੌਰ ,ਬਲਾਕ ਮਾਸਟਰ ਟਰੇਨਰ ਕਮ ਰਿਸੋਰਸ ਪਰਸਨ ਨਵਦੀਪ ਸ਼ਰਮਾ, ਬਲਾਕ ਮਾਸਟਰ ਟਰੇਨਰ ਕਮ ਰਿਸੋਰਸ ਪਰਸਨ ਅਮਨ ਘਨੌਰ ਨੇ ਸ਼ੁਰੂ ਕਰਵਾਈ ਸੀ ।ਸ੍ਰੀਮਤੀ ਬਲਜੀਤ ਕੌਰ ਨੇ ਇਸ ਦੂਜੇ ਗੇੜ ਦੇ ਪਹਿਲੀ ਵਾਰ ਸ਼ਾਮਿਲ ਅਧਿਆਪਕਾਂ ਨੂੰ ਸ਼ੁੱਭ-ਇੱਛਾਵਾਂ ਦਿੱਤੀਆਂ ਸੀ ਅਤੇ ਇਹਨਾਂ ਮੀਟਿੰਗਾਂ ਵਿੱਚ ਪੂਰੀ ਇਕਾਗਰਤਾ ਨਾਲ ਭਾਗ ਲੈਣਾ ਲਈ ਪ੍ਰੇਰਿਤ ਕੀਤਾ ਸੀ ਕਿਉਂਕਿ ਇਹ ਟ੍ਰੇਨਿੰਗ ਅਧਿਆਪਕ ਜੀਵਨ ਵਿੱਚ ਇੱਕ ਸਦੀਵੀਂ ਅਭੁੱਲ ਯਾਦ ਬਣਦੀ ਹੋਈ ਅੱਗੇ ਹੋਰ ਸਰਵਿਸ ਵਿੱਚ ਲੱਗਣ ਵਾਲੀ ਟ੍ਰੇਨਿੰਗਾਂ ਲਈ ਵੀ ਇੱਕ ਸੇਧ ਬਣੇਗੀ । ਇਸ ਮੌਕੇ ਸਟੇਟ ਪੱਧਰ ਤੋਂ ਟ੍ਰੇਨਿੰਗ ਲੈ ਕੇ ਆਏ ਨਵਦੀਪ ਸ਼ਰਮਾ ਅਤੇ ਅਮਨ ਰਿਸੋਰਸ ਪਰਸਨਜ਼ ਨੇ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਟ੍ਰੇਨਿੰਗ ਵਿਚ ਨਵ-ਨਿਯੁਕਤ ਅਧਿਆਪਕ ਸਹਿਬਾਨ ਨੂੰ ਸਿਲੇਬਸ ਵੰਡ ਦੇ ਨਾਲ ਨਾਲ ਨਵੀਆਂ ਤਕਨੀਕਾਂ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਟ੍ਰੇਨਿੰਗ ਦਿੱਤੀ ਗਈ, ਉਹਨਾਂ ਕਿਹਾ ਕਿ ਇਸ ਤਿੰਨ ਦਿਨਾਂ ਦੇ ਇੰਡਕਸ਼ਨ ਕੋਰਸ-ਕਮ-ਟ੍ਰੇਨਿੰਗ ਦੌਰਾਨ ਨਵ-ਨਿਯੁਕਤ ਅਧਿਆਪਕ ਸਹਿਬਾਨਾਂ ਨੂੰ ਟੀ.ਐਲ.ਐਮ ਬਣਾਉਣ ਦੀ ਸਿਖਲਾਈ ਦੇ ਨਾਲ-ਨਾਲ ਹਰੇਕ ਵਿਸ਼ੇ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਉਹਨਾਂ ਨੂੰ ਬਿਹਤਰੀਨ ਕਾਰਗੁਜ਼ਾਰੀ ਲਈ ਤਿਆਰ ਕੀਤਾ ਗਿਆ। ਇਸ ਮੌਕੇ ਬਲਾਕ ਮੀਡੀਆ ਕੁਆਰਡੀਨੇਟਰ ਅਮਰੀਕ ਸਿੰਘ ਆਈ ਆਰ ਟੀ ਰਿਸੋਰਸ ਪਰਸਨ ਮਨਜੀਤ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।

SCHOOL GAMES 2022: ਸਿੱਖਿਆ ਵਿਭਾਗ ਵੱਲੋਂ ਜੋਨ ਅਤੇ ਜ਼ਿਲ੍ਹਾ ਪੱਧਰ। ਦੀਆਂ ਸਕੂਲ ਖੇਡਾਂ ਦੀਆਂ ਮਿਤੀਆਂ ਵਿੱਚ ਬਦਲਾਅ

 

ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਡੀਪੀਆਈ ਦਫ਼ਤਰ ਵਿਖੇ ਨਵੀਆਂ ਤੈਨਾਤੀਆਂ

MERA SHEHAR-MERA MAAN: MINISTER FOR LOCAL GOVERNMENT LAUNCHES 'MERA SHEHAR-MERA MAAN' CAMPAIGN FOR 12 MUNICIPAL CORPORATIONS AND CLASS-1 ULBS OF PUNJAB

  

*MINISTER FOR LOCAL GOVERNMENT LAUNCHES 'MERA SHEHAR-MERA MAAN' CAMPAIGN FOR 12 MUNICIPAL CORPORATIONS AND CLASS-1 ULBS OF PUNJAB 


 


 


 * THE MAIN OBJECTIVE OF THIS CAMPAIGN IS TO MAKE CITIES GREEN AND TO MAKE CLEANLINESS AND HYGIENE A PART OF DAILY LIFE: DR. INDERBIR SINGH NIJJAR


 


Chandigarh/SAS Nagar 26 August : 


 


 


Local Government Minister Punjab Dr. Inderbir Singh Nijjar today launched the 'Mera Shehar-Mera Maan' campaign which will cover 12 Municipal Corporations and Class-1 Urban Local Bodies of PUnjab to make them clean and green. 


 


Dr Nijjar launched the campaign at a program in district SAS Nagar after which he inspected the cleanliness of the sewerage, roads and parks.


 


Adressing the gathering during this program, Dr. Inderbir Singh Nijjar said that 'Mera Shehar-Mera Maan' campaign aims to make our cities clean and green where cleanliness is a way of life. The main objective of this campaign is to create awareness about various aspects of sanitation as well as to provide a better standard of living to the residents. 


 


 


Dr. Nijjar said that community participation is essential to make any campaign successful. He said that under this campaign various activities involving all the stakeholders of every ULB will be executed on every Friday in one or two wards. He said that the officials will visit the wards in advance according to the program to implement these activities so that the required manpower along with the equipment is available on the scheduled day to carry out the activities to be done under this campaign.


 


Dr. Nijjar said that the people of the wards, community leaders, religious leaders, NGOs/socio-religious organizations and local political leaders will also be involved to make Mera Shehar-Mera Maan a community based campaign. He further stated that ULBs should also encourage the formation of Ward Committees/Mohalla Committees to ensure effective cleanliness of their wards/Mohallas on a regular basis.


Speaking on this occasion MLA Mr. Kulwant Singh appealed to the people that the Punjab Government led by Chief Minister Bhagwant Singh Maan started this 'Mera Shehar-Mera Maan' campaign to raise the standard of living of the people and to make cleanliness a part of daily life. He appealed the public to cooperate and support the administration and the government so that the dream of making Punjab colorful again can be fulfilled.


 On this occasion, a play was also presented by the school children on the topic of adopting cleanliness and stopping the use of plastic.in the presence of Constituency MLA Mr. Kulwant Singh. Mayor of Municipal Corporation Mr. Amarjit Singh Sidhu was also present .


 


Among others who were present in the program were Ms. Isha Kalia MD, PMIDC, Mr. Amit Talwar Deputy Commissioner SAS Nagar, Mr. Vivek Sheel Soni SSP, Ms. Navjot Kaur Commissioner Municipal Corporation, Ms. Sarabjit Kaur SDM SAS Nagar, Mr. Kuljit Singh Bedi Deputy Mayor. Municipal Corporation, Mr. Vaneet Verma, State President Trade Union Aam Aadmi Party

ਮੁੱਖ ਮੰਤਰੀ ਨੇ ਟਾਟਾ ਸਟੀਲ ਗਰੁੱਪ ਨੂੰ ਲੁਧਿਆਣਾ ਵਿੱਚ 2600 ਕਰੋੜ ਰੁਪਏ ਦੀ ਲਾਗਤ ਨਾਲ ਪਹਿਲਾ ਪਲਾਂਟ ਸਥਾਪਤ ਕਰਨ ਲਈ ਜ਼ਮੀਨ ਦਾ ਅਲਾਟਮੈਂਟ ਪੱਤਰ ਸੌਂਪਿਆ

 ਮੁੱਖ ਮੰਤਰੀ ਨੇ ਟਾਟਾ ਸਟੀਲ ਗਰੁੱਪ ਨੂੰ ਲੁਧਿਆਣਾ ਵਿੱਚ 2600 ਕਰੋੜ ਰੁਪਏ ਦੀ ਲਾਗਤ ਨਾਲ ਪਹਿਲਾ ਪਲਾਂਟ ਸਥਾਪਤ ਕਰਨ ਲਈ ਜ਼ਮੀਨ ਦਾ ਅਲਾਟਮੈਂਟ ਪੱਤਰ ਸੌਂਪਿਆ


ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਲਿਆ ਫੈਸਲਾ


ਮੁੱਖ ਮੰਤਰੀ ਨੇ ਪ੍ਰੋਜੈਕਟ ਲਈ ਸੂਬਾ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ

ਚੰਡੀਗੜ੍ਹ, 26 ਅਗਸਤ

ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਦੇ ਮਨਰੋਥ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਾਟਾ ਗਰੁੱਪ ਨੂੰ ਪਹਿਲੇ ਪੜਾਅ ਵਿੱਚ ਲੁਧਿਆਣਾ ਵਿਖੇ 2600 ਕਰੋੜ ਰੁਪਏ ਦੇ ਨਿਵੇਸ਼ ਨਾਲ ਸਕਰੈਪ ਅਧਾਰਿਤ ਸਟੀਲ ਪਲਾਂਟ ਸਥਾਪਤ ਕਰਨ ਲਈ ਜ਼ਮੀਨ ਅਲਾਟਮੈਂਟ ਦਾ ਪੱਤਰ ਸੌਂਪਿਆ।

ਮੁੱਖ ਮੰਤਰੀ ਨੇ ਟਾਟਾ ਸਟੀਲ ਲਿਮਟਡ ਦੇ ਆਲਮੀ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈਕਟਰ ਟੀ.ਵੀ. ਨਰੇਂਦਰਨ ਦੀ ਅਗਵਾਈ ਵਿੱਚ ਵਫ਼ਦ ਨਾਲ ਮੁਲਾਕਾਤ ਦੌਰਾਨ ਕਿਹਾ, “ਅਸੀਂ ਪੰਜਾਬ ਨੂੰ ਉਦਯੋਗਿਕ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਦ੍ਰਿੜ ਵਚਨਬੱਧ ਹਾਂ ਅਤੇ ਟਾਟਾ ਗਰੁੱਪ ਦਾ ਨਿਵੇਸ਼ ਇਸ ਦਿਸ਼ਾ ਵਿੱਚ ਅਗਲੇਰਾ ਕਦਮ ਹੈ।” ਸ੍ਰੀ ਨਰੇਂਦਰਨ ਨੇ ਅੱਜ ਇੱਥੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ।

ਸੂਬੇ ਵਿੱਚ ਟਾਟਾ ਗਰੁੱਪ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਉਦਯੋਗਿਕ ਇਤਿਹਾਸ ਵਿੱਚ ਅੱਜ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਣ ਵਾਲਾ ਦਿਨ ਹੈ ਕਿਉਂਕਿ ਵਿਸ਼ਵ ਪੱਧਰ ਦੀ ਇਸ ਮੋਹਰੀ ਕੰਪਨੀ ਦਾ ਸੂਬੇ ਵਿੱਚ ਪਹਿਲਾ ਨਿਵੇਸ਼ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਇਸ ਵੱਡੇ ਉਦਯੋਗਿਕ ਸਮੂਹ ਵੱਲੋਂ ਇਹ ਨਿਵੇਸ਼ ਕਰਨ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਦੀ ਗਤੀ ਹੋਰ ਤੇਜ਼ ਹੋਵੇਗੀ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਹ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਸੂਬੇ ਵਿੱਚ ਪਲਾਂਟ ਦੀ ਸਥਾਪਨਾ ਅਤੇ ਕਾਰਜਸ਼ੀਲ ਕਰਨ ਵਿਚ ਟਾਟਾ ਗਰੁੱਪ ਨੂੰ ਸੂਬਾ ਸਰਕਾਰ ਪੂਰਾ ਸਹਿਯੋਗ ਦੇਵੇਗੀ।

ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਇਸ ਪ੍ਰੋਜੈਕਟ ਦਾ ਬਹੁਤ ਲਾਭ ਹੋਵੇਗਾ ਕਿਉਂਕਿ ਇਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਟਾਟਾ ਗਰੁੱਪ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ ਲਗਭਗ 2600 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਜਿਸ ਨਾਲ ਲੁਧਿਆਣਾ ਵਿਖੇ ਪੰਜਾਬ ਸਰਕਾਰ ਦੇ ਹਾਈ-ਟੈਕ ਵੈਲੀ ਇੰਡਸਟਰੀਅਲ ਪਾਰਕ ਦੇ ਨਾਲ ਸਟੀਲ ਪਲਾਂਟ ਸਥਾਪਤ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਟਾਟਾ ਗਰੁੱਪ ਵੱਲੋਂ ਪੰਜਾਬ ਵਿੱਚ ਇਹ ਪਹਿਲਾ ਨਿਵੇਸ਼ ਹੈ ਅਤੇ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਅੱਗੇ ਵਧਾਉਣ ਲਈ ਮੀਲ ਪੱਥਰ ਸਾਬਤ ਹੋਵੇਗਾ।

ਮੁੱਖ ਮੰਤਰੀ ਨੇ ‘ਇਨਵੈਸਟ ਪੰਜਾਬ’ ਦੀ ਟੀਮ ਦੀ ਵੀ ਪਿੱਠ ਥਾਪੜੀ ਜਿਸ ਨੇ ਟਾਟਾ ਗਰੁੱਪ ਦੇ ਭਾਰਤ ਦੇ ਪਹਿਲੇ ਸਕਰੈਪ ਅਧਾਰਿਤ ਸਟੀਲ ਪਲਾਂਟ ਦੀ ਸਥਾਪਨਾ ਲਈ ਟਾਟਾ ਸਟੀਲ ਦੇ ਪ੍ਰਬੰਧਕਾਂ ਦੇ ਯਤਨਾਂ ਨੂੰ ਸਹਿਯੋਗ ਕੀਤਾ। ਉਨ੍ਹਾਂ ਕਿਹਾ ਕਿ ਇਹ ਬਿਜਲੀ ਉਤੇ ਚੱਲਣ ਵਾਲੀਆਂ ਆਰਕ ਭੱਠੀਆਂ ਉਤੇ ਅਧਾਰਤ ਪਲਾਂਟ 0.75 ਐਮ.ਟੀ.ਪੀ.ਏ. ਫਿਨਿਸ਼ਡ ਸਟੀਲ ਦਾ ਉਤਪਾਦਨ ਕਰੇਗਾ ਅਤੇ ਸਟੀਲ ਬਣਾਉਣ ਦੀ ਪ੍ਰਕਿਰਿਆ ਲਈ ਕੱਚਾ ਮਾਲ 100 ਫੀਸਦੀ ਸਕਰੈਪ ਹੋਵੇਗਾ। ਭਗਵੰਤ ਮਾਨ ਨੇ ਦੱਸਿਆ ਕਿ ਇਹ ਪਲਾਂਟ ਪੀ.ਐਸ.ਆਈ.ਈ.ਸੀ. ਵੱਲੋਂ ਵਿਕਸਤ ਕੀਤੇ ਗਏ ਅਤਿ-ਆਧੁਨਿਕ ਉਦਯੋਗਿਕ ਪਾਰਕ ਦੇ ਨਾਲ ਲੱਗਦੀ 115 ਏਕੜ ਜ਼ਮੀਨ ਵਿੱਚ ਫੈਲਿਆ ਹੋਵੇਗਾ।

ਟਾਟਾ ਸਟੀਲ ਦੇ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈਕਟਰ ਨੇ ਪੰਜਾਬ ਸਰਕਾਰ ਦੇ ਨਿਰੰਤਰ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਨੇ ਆਪਣੇ ਇਛੁੱਕ ਗ੍ਰੀਨਫੀਲਡ ਪ੍ਰੋਜੈਕਟ ਦਾ ਸਹੀ ਟਿਕਾਣਾ ਲੱਭ ਲਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਬਾਜ਼ਾਰ ਅਤੇ ਸਕਰੈਪ ਪੈਦਾ ਕਰਨ ਵਾਲੇ ਆਟੋ ਹੱਬ ਨੇੜੇ ਹੋਣ ਕਾਰਨ ਪੰਜਾਬ ਇਲੈਕਟ੍ਰਿਕ ਆਰਕ ਫਰਨੇਸ ਲਈ ਢੁਕਵਾਂ ਸਥਾਨ ਹੈ। ਉਨ੍ਹਾਂ ਕਿਹਾ ਕਿ ਰੀਸਾਈਕਲ ਰਾਹੀਂ ਪੈਦਾ ਹੋਣ ਵਾਲੇ ਸਟੀਲ ਵਿੱਚ ਘੱਟ ਕਾਰਬਨ ਨਿਕਾਸੀ, ਘੱਟ ਸਰੋਤਾਂ ਦੀ ਖਪਤ ਅਤੇ ਘੱਟ ਊਰਜਾ ਦੀ ਵਰਤੋਂ ਹੁੰਦੀ ਹੈ ਜੋ ਗਰੁੱਪ ਦੀ ਆਪਣੇ ਕਾਰਜਾਂ ਵਿਚ ਵਾਤਾਵਰਣ ਦੇ ਪ੍ਰਭਾਵ ਨੂੰ ਘਟਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸ੍ਰੀ ਨਰੇਂਦਰਨ ਨੇ ਕਿਹਾ ਕਿ ਟਾਟਾ ਗਰੁੱਪ ਸੂਬੇ ਵਿੱਚ ਵਿਕਾਸ ਦੀਆਂ ਬਿਹਤਰ ਸੰਭਾਵਨਾਵਾਂ ਦੇਖਦਾ ਹੈ।

ਜ਼ਿਕਰਯੋਗ ਹੈ ਕਿ ਟਾਟਾ ਸਟੀਲ ਗਰੁੱਪ ਪ੍ਰਤੀ ਸਾਲ 34 ਮਿਲੀਅਨ ਟਨ ਕੱਚੇ ਸਟੀਲ ਦੀ ਸਾਲਾਨਾ ਸਮਰੱਥਾ ਵਾਲੀਆਂ ਚੋਟੀ ਦੀਆਂ ਆਲਮੀ ਸਟੀਲ ਕੰਪਨੀਆਂ ਵਿੱਚੋਂ ਇੱਕ ਹੈ। ਦੁਨੀਆ ਭਰ ਵਿੱਚ ਸੰਚਾਲਨ ਅਤੇ ਵਪਾਰਕ ਤੌਰ ਉਤੇ ਮੌਜੂਦਗੀ ਹੋਣ ਸਦਕਾ ਇਹ ਵਿਸ਼ਵ ਦੇ ਭੂਗੋਲਿਕ ਤੌਰ 'ਤੇ ਸਭ ਤੋਂ ਵਿਭੰਨਤਾ ਵਾਲੇ ਸਟੀਲ ਉਤਪਾਦਕਾਂ ਵਿੱਚੋਂ ਇੱਕ ਹੈ। ਇਸ ਗਰੁੱਪ ਨੇ 31 ਮਾਰਚ, 2021 ਨੂੰ ਖਤਮ ਹੋਏ ਵਿੱਤੀ ਸਾਲ ਵਿੱਚ 21.06 ਬਿਲੀਅਨ ਅਮਰੀਕੀ ਡਾਲਰ ਦਾ ਸਾਂਝਾ ਕਾਰੋਬਾਰ ਦਰਜ ਕੀਤਾ।

ਇਸ ਮੌਕੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ, ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ, ਪ੍ਰਮੁੱਖ ਸਕੱਤਰ ਦਲੀਪ ਕੁਮਾਰ, ਸੀ.ਈ.ਓ. ਇਨਵੈਸਟ ਪੰਜਾਬ ਕਮਲ ਕਿਸ਼ੋਰ ਯਾਦਵ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ ਅਤੇ ਕੁਮਾਰ ਅਮਿਤ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਟਾਟਾ ਗਰੁੱਪ ਦੇ ਦਫ਼ਤਰ ਵਿਚ ਉਪ ਪ੍ਰਧਾਨ ਵਿੱਤੀ ਕਾਰਜਾਂ ਤੇ ਕਾਰਪੋਰੇਟ ਰਿਪੋਰਟਿੰਗ ਸੰਜਿਬ ਨੰਦਾ, ਉਪ ਪ੍ਰਧਾਨ ਕਾਰਪੋਰੇਟ ਸਰਵਿਸਜ਼ ਚਾਣਕਿਆ ਚੌਧਰੀ ਅਤੇ ਐਮ.ਡੀ. ਟਾਟਾ ਸਟੀਲ ਲਾਂਗ ਪ੍ਰੋਡਕਟਸ ਅਸ਼ੀਸ਼ ਅਨੁਪਮ ਵੀ ਹਾਜ਼ਰ ਸਨ।

ਪ੍ਟਿਆਲਾ ਦੇ ਪਿੰਡ ਬਡੂੰਗਰ ਸਣੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਪਿੰਡ ਮੰਡੋਫਲ ਵੀ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਤ

 ਪ੍ਟਿਆਲਾ ਦੇ ਪਿੰਡ ਬਡੂੰਗਰ ਸਣੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਪਿੰਡ ਮੰਡੋਫਲ ਵੀ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਤ

ਪਟਿਆਲਾ ਦੇ ਪਿੰਡ ਬਡੂੰਗਰ ਸਣੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਪਿੰਡ ਮੰਡੋਫਲ ਵੀ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਤ


ਸਰਕਾਰ ਨੇ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਪਾਬੰਦੀਆਂ ਲਾਈਆਂ


ਪਸ਼ੂ ਪਾਲਣ ਮੰਤਰੀ ਵੱਲੋਂ ਬੀਮਾਰੀ ਦੀ ਰੋਕਥਾਮ ਲਈ ਐਕਟ ਅਤੇ ਕਾਰਜ-ਯੋਜਨਾ ਨੂੰ ਹੂਬਹੂ ਲਾਗੂ ਕਰਨ ਦੀ ਹਦਾਇਤ


ਸੂਰ ਪਾਲਕਾਂ ਨੂੰ ਦੂਜੇ ਫਾਰਮਾਂ, ਥਾਵਾਂ ਅਤੇ ਜ਼ਿਲ੍ਹਿਆਂ ਵਿੱਚ ਨਾ ਜਾਣ ਅਤੇ ਵਪਾਰੀਆਂ ਦੀ ਆਮਦ ਰੋਕਣ ਦੀ ਅਪੀਲ


ਚੰਡੀਗੜ੍ਹ, 26 ਅਗਸਤ:


ਪੰਜਾਬ ਸਰਕਾਰ ਨੇ ਅੱਜ ਜ਼ਿਲ੍ਹਾ ਪਟਿਆਲਾ ਦੇ ਇੱਕ ਹੋਰ ਪਿੰਡ ਬੰਡੂਗਰ ਸਣੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮੰਡੋਫਲ ਨੂੰ ਵੀ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਤ ਜ਼ੋਨ ਐਲਾਨ ਦਿੱਤਾ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਾਰਤੀ ਖੇਤੀਬਾੜੀ ਖੋਜ ਕੌਂਸਲ (ਆਈ.ਸੀ.ਏ.ਆਰ.)-ਕੌਮੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਭੋਪਾਲ ਨੇ ਦੋਵਾਂ ਪਿੰਡਾਂ ਤੋਂ ਸੂਰਾਂ ਦੇ ਸੈਂਪਲਾਂ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਕੀਤੀ ਹੈ।


ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਵਿੱਚ ਬੀਮਾਰੀ ਦੀ ਰੋਕਥਾਮ ਲਈ "ਜਾਨਵਰਾਂ ਵਿੱਚ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ, 2009" ਅਤੇ "ਅਫ਼ਰੀਕਨ ਸਵਾਈਨ ਫ਼ੀਵਰ ਦੇ ਕੰਟਰੋਲ ਅਤੇ ਖ਼ਾਤਮੇ ਲਈ ਕੌਮੀ ਕਾਰਜ-ਯੋਜਨਾ (ਜੂਨ 2020)" ਤਹਿਤ ਪਾਬੰਦੀਆਂ ਲਾ ਕੇ ਇਨ੍ਹਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਹਰ ਸਥਿਤੀ 'ਤੇ ਕਰੜੀ ਨਜ਼ਰ ਰੱਖਣ ਦੇ ਨਿਰਦੇਸ਼ ਵੀ ਦਿੱਤੇ।


ਕੈਬਨਿਟ ਮੰਤਰੀ ਨੇ ਦੱਸਿਆ ਕਿ ਬੀਮਾਰੀ ਦੇ ਕੇਂਦਰ ਐਲਾਨੇ ਇਨ੍ਹਾਂ ਪਿੰਡਾਂ ਤੋਂ 0 ਤੋਂ ਇੱਕ ਕਿਲੋਮੀਟਰ ਤੱਕ ਦੇ ਖੇਤਰ "ਸੰਕ੍ਰਮਿਤ ਜ਼ੋਨ" ਅਤੇ 1 ਤੋਂ 10 ਕਿਲੋਮੀਟਰ (9 ਕਿਲੋਮੀਟਰ) ਤੱਕ ਦੇ ਖੇਤਰ "ਨਿਗਰਾਨੀ ਜ਼ੋਨ" ਹੋਣਗੇ।


ਕੈਬਨਿਟ ਮੰਤਰੀ ਨੇ ਕਿਹਾ ਕਿ ਕੋਈ ਵੀ ਜ਼ਿੰਦਾ/ਮਰਿਆ ਸੂਰ (ਜੰਗਲੀ ਸੂਰਾਂ ਸਮੇਤ), ਨਾਨ-ਪ੍ਰੋਸੈਸਡ ਸੂਰ ਦਾ ਮੀਟ, ਸੂਰ ਪਾਲਣ ਫਾਰਮ ਜਾਂ ਬੈਕਯਾਰਡ ਸੂਰ ਪਾਲਣ ਤੋਂ ਕੋਈ ਵੀ ਫੀਡ ਜਾਂ ਸਮੱਗਰੀ/ਸਾਮਾਨ ਇਨਫ਼ੈਕਟਿਡ ਜ਼ੋਨ ਤੋਂ ਬਾਹਰ ਨਾ ਲਿਜਾਇਆ ਜਾਵੇਗਾ, ਨਾ ਹੀ ਜ਼ੋਨ ਵਿੱਚ ਲਿਆਂਦਾ ਜਾਵੇਗਾ। ਕੋਈ ਵੀ ਵਿਅਕਤੀ ਸੂਚੀਬੱਧ ਬੀਮਾਰੀ ਨਾਲ ਸੰਕ੍ਰਮਿਤ ਕਿਸੇ ਵੀ ਸੂਰ ਜਾਂ ਸੂਰ ਉਤਪਾਦ ਨੂੰ ਮਾਰਕੀਟ ਵਿੱਚ ਨਾ ਲਿਆਵੇਗਾ ਅਤੇ ਨਾ ਹੀ ਲਿਆਉਣ ਦੀ ਕੋਸ਼ਿਸ਼ ਕਰੇਗਾ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਪਟਿਆਲਾ ਦੇ ਬਿਲਾਸਪੁਰ, ਸਨੌਰੀ ਅੱਡਾ ਅਤੇ ਮੰਜਾਲ ਖ਼ੁਰਦ ਵਿੱਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਹੋਈ ਸੀ। ਪੰਜਾਬ ਨੂੰ ਪਹਿਲਾਂ ਹੀ "ਨਿਯੰਤਰਿਤ ਖੇਤਰ" ਐਲਾਨਿਆ ਜਾ ਚੁੱਕਾ ਹੈ ਅਤੇ ਸੂਰ ਜਾਂ ਸਬੰਧਤ ਸਾਮਾਨ ਦੀ ਅੰਤਰ-ਜ਼ਿਲ੍ਹਾ ਅਤੇ ਅੰਤਰਰਾਜੀ ਆਵਾਜਾਈ 'ਤੇ ਸਖ਼ਤੀ ਨਾਲ ਪਾਬੰਦੀ ਜਾਰੀ ਹੈ।


ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੂਰ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਬੀਮਾਰੀ ਦੀ ਰੋਕਥਾਮ ਲਈ ਸਰਕਾਰ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਸੂਰ ਪਾਲਕ ਦੂਜੇ ਫਾਰਮਾਂ ਅਤੇ ਹੋਰਨਾਂ ਥਾਵਾਂ 'ਤੇ ਜਾਂ ਜ਼ਿਲ੍ਹਿਆਂ ਵਿੱਚ ਨਾ ਜਾਣ ਅਤੇ ਸੂਰਾਂ ਲਈ ਖੁਰਾਕ ਆਪਣੇ ਫਾਰਮ 'ਤੇ ਹੀ ਤਿਆਰ ਕਰਨ। ਇਸ ਤੋਂ ਇਲਾਵਾ ਵਪਾਰੀਆਂ ਅਤੇ ਉਨ੍ਹਾਂ ਦੇ ਵਾਹਨਾਂ ਨੂੰ ਵੀ ਆਪਣੇ ਫਾਰਮਾਂ 'ਤੇ ਆਉਣ ਤੋਂ ਸਖ਼ਤੀ ਨਾਲ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਬਹੁਤ ਘਾਤਕ ਬੀਮਾਰੀ ਹੈ ਜਿਸ ਤੋਂ ਸਾਵਧਾਨੀਆਂ ਅਪਣਾ ਕੇ ਹੀ ਬਚਾਅ ਕੀਤਾ ਜਾ ਸਕਦਾ ਹੈ।

PUNJAB CABINET DECISION:ਮੁੱਖ ਮੰਤਰੀ ਦੀ ਅਗਵਾਈ ਵਿਚ ਮੰਤਰੀ ਮੰਡਲ ਵੱਲੋਂ ਸਾਲ 2022 ਲਈ ਨਵੀਂ ‘ਪੰਜਾਬ ਅਨਾਜ ਲੇਬਰ ਨੀਤੀ’ ਅਤੇ ਸੋਧੀ ਹੋਈ ‘ਪੰਜਾਬ ਅਨਾਜ ਟਰਾਂਸਪੋਰਟ ਨੀਤੀ’ ਨੂੰ ਪ੍ਰਵਾਨਗੀ

 ਮੁੱਖ ਮੰਤਰੀ ਦੀ ਅਗਵਾਈ ਵਿਚ ਮੰਤਰੀ ਮੰਡਲ ਵੱਲੋਂ ਸਾਲ 2022 ਲਈ ਨਵੀਂ ‘ਪੰਜਾਬ ਅਨਾਜ ਲੇਬਰ ਨੀਤੀ’ ਅਤੇ ਸੋਧੀ ਹੋਈ ‘ਪੰਜਾਬ ਅਨਾਜ ਟਰਾਂਸਪੋਰਟ ਨੀਤੀ’ ਨੂੰ ਪ੍ਰਵਾਨਗੀ

ਨਿਰਪੱਖ ਤੇ ਪਾਰਦਰਸ਼ੀ ਵਿਵਸਥਾ ਕਾਇਮ ਕਰਨ ਦੇ ਉਦੇਸ਼ ਨਾਲ ਲਿਆ ਫੈਸਲਾ

ਚੰਡੀਗੜ੍ਹ, 26 ਅਗਸਤ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮੰਤਰੀ ਮੰਡਲ ਨੇ ਅੱਜ ਸਾਲ 2022 ਲਈ ਨਵੀਂ ‘ਪੰਜਾਬ ਅਨਾਜ ਲੇਬਰ ਨੀਤੀ’ ਅਤੇ ਸੋਧੀ ਹੋਈ ‘ਪੰਜਾਬ ਅਨਾਜ ਟਰਾਂਸਪੋਰਟ ਨੀਤੀ’ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦਾ ਉਦੇਸ਼ ਪਾਰਦਰਸ਼ਤਾ ਨੂੰ ਹੋਰ ਯਕੀਨੀ ਬਣਾਉਣ ਲਈ ਵਿਆਪਕ ਭਾਈਵਾਲੀ ਵਧਾਉਣ ਨਾਲ-ਨਾਲ ਬੇਲੋੜੀ ਮੁਕੱਦਮੇਬਾਜ਼ੀ ਨੂੰ ਘਟਾਉਣਾ ਹੈ।

ਇਹ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।

ਇਨ੍ਹਾਂ ਵੇਰਵਿਆਂ ਨੂੰ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੋਧੀ ਹੋਈ ਟਰਾਂਸਪੋਰਟ ਨੀਤੀ ਹੁਣ ਝੋਨੇ ਦੀ ਖਰੀਦ ਅਤੇ ਮਿਲਿੰਗ ਲਈ ਕਸਟਮ ਮਿਲਿੰਗ ਨੀਤੀ ਨਾਲ ਮੇਲ ਖਾਂਦੀ ਹੈ ਅਤੇ ਮਿਲਿੰਗ ਨੀਤੀ ਨੂੰ ਮੰਤਰੀ ਮੰਡਲ ਵੱਲੋਂ ਕੁਝ ਦਿਨ ਪਹਿਲਾਂ ਪ੍ਰਵਾਨਗੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸੋਧੀ ਹੋਈ ਟਰਾਂਸਪੋਰਟ ਨੀਤੀ ਵਿਚ ਸਰਕਾਰ ਦੁਆਰਾ ਖਰੀਦੇ ਗਏ ਅਨਾਜ ਦੀ ਢੋਆ-ਢੁਆਈ ਲਈ ਵਰਤੇ ਜਾਣ ਵਾਲੇ ਹਰੇਕ ਵਾਹਨ ਵਿੱਚ ਵਾਹਨ ਟਰੈਕਿੰਗ ਸਿਸਟਮ ਲਾਉਣ ਦੀ ਵਿਵਸਥਾ ਲਾਜ਼ਮੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਵਾਹਨ ਟਰੈਕਿੰਗ ਪ੍ਰਣਾਲੀ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਸੂਚੀਬੱਧ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ ਅਤੇ ਮੌਜੂਦਾ ਅਨਾਜ ਖਰੀਦ ਪੋਰਟਲ ਨੂੰ ਇਨ੍ਹਾਂ ਪ੍ਰਣਾਲੀਆਂ ਦੇ ਅਨੁਕੂਲ ਬਣਾਉਣਾ ਹੈ।

ਲੇਬਰ ਨੀਤੀ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਨੀਤੀ ਦਾ ਉਦੇਸ਼ ਮੌਜੂਦਾ ਲੇਬਰ ਅਤੇ ਕਾਰਟੇਜ ਨੀਤੀ ਨੂੰ ਖਤਮ ਕਰਕੇ ਲੇਬਰ ਐਸੋਸੀਏਸ਼ਨਾਂ ਦੀ ਵਿਆਪਕ ਭਾਈਵਾਲੀ ਨੂੰ ਯਕੀਨੀ ਬਣਾਉਣਾ ਹੈ। ਪਿਛਲੇ ਕਈ ਦਹਾਕਿਆਂ ਤੋਂ ਅਮਲ ਅਧੀਨ ਮੌਜੂਦਾ ਲੇਬਰ ਅਤੇ ਕਾਰਟੇਜ ਨੀਤੀ ਨੂੰ ਬਹੁਤ ਸਾਰੇ ਲੋਕਾਂ ਦੁਆਰਾ ਠੇਕੇਦਾਰਾਂ ਦੇ ਪੱਖ ਵਿੱਚ ਸਮਝਿਆ ਜਾਂਦਾ ਸੀ, ਕਿਉਂਕਿ ਇਸ ਵਿੱਚ ਇੱਕੋ ਵਿਅਕਤੀ ਦੁਆਰਾ ਲੇਬਰ ਅਤੇ ਆਵਾਜਾਈ ਦੀਆਂ ਸੇਵਾਵਾਂ ਪ੍ਰਦਾਨ ਕੀਤੇ ਜਾਣਾ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਅੱਜ ਕੈਬਨਿਟ ਵੱਲੋਂ ਪ੍ਰਵਾਨ ਕੀਤੀ ਗਈ ਨੀਤੀ ਨਾਲ ਲੇਬਰ ਅਤੇ ਆਵਾਜਾਈ ਦੀਆਂ ਸੇਵਾਵਾਂ ਨੂੰ ਪੂਰੀ ਤਰ੍ਹਾਂ ਨਾਲ ਵੱਖ ਕਰ ਦਿੱਤਾ ਗਿਆ ਹੈ, ਜਿਸ ਨਾਲ ਲੇਬਰ ਐਸੋਸੀਏਸ਼ਨਾਂ ਨੂੰ ਟੈਂਡਰ ਪ੍ਰਕਿਰਿਆ ਵਿੱਚ ਸਿੱਧੇ ਤੌਰ 'ਤੇ ਹਿੱਸਾ ਲੈਣ ਦੇ ਵੱਧ ਮੌਕੇ ਪ੍ਰਦਾਨ ਕੀਤੇ ਗਏ ਹਨ, ਜਿਸ ਨਾਲ ਠੇਕੇਦਾਰ ਦੇ ਮੁਨਾਫੇ ਨੂੰ ਹਟਾ ਕੇ ਸਿੱਧੇ ਤੌਰ 'ਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।

ਲੇਬਰ ਅਤੇ ਟਰਾਂਸਪੋਰਟ ਨੀਤੀਆਂ ਦੇ ਪਹਿਲੂਆਂ ਨੂੰ ਉਜਾਗਰ ਕਰਦੇ ਹੋਏ ਬੁਲਾਰੇ ਨੇ ਦੱਸਿਆ ਕਿ ਕੁਝ ਮੌਜੂਦਾ ਵਿਵਸਥਾਵਾਂ ਨੂੰ ਹਟਾ ਕੇ ਸਿਸਟਮ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਲਈ ਹਰ ਕੋਸ਼ਿਸ਼ ਕੀਤੀ ਗਈ ਹੈ ਜਿਸ ਦੀ ਕਈ ਵਾਰ ਦੁਰਵਰਤੋਂ ਹੁੰਦੀ ਸੀ ਅਤੇ ਬੇਲੋੜੀ ਮੁਕੱਦਮੇਬਾਜ਼ੀ ਦਾ ਕਾਰਨ ਬਣਦੇ ਸਨ। ਉਨਾਂ ਕਿਹਾ ਕਿ ਇਸ ਸਬੰਧ ਵਿੱਚ ਟੈਂਡਰ ਪ੍ਰਕਿਰਿਆ ਦੌਰਾਨ ਦਸਤੀ ਦਸਤਾਵੇਜ਼ਾਂ ਨੂੰ ਜਮ੍ਹਾਂ ਕਰਵਾਏ ਜਾਣ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ ਕਿਉਂਕਿ ਬਹੁਤ ਸਾਰੇ ਟੈਂਡਰ ਅਕਸਰ ਉਨ੍ਹਾਂ ਦੇ ਜਮ੍ਹਾਂ ਕਰਵਾਏ ਦਸਤਾਵੇਜ਼ਾਂ ਵਿੱਚ ਮਾਮੂਲੀ ਤਰੁੱਟੀਆਂ ਦੇ ਕਾਰਨ ਰੱਦ ਕਰ ਦਿੱਤੇ ਜਾਂਦੇ ਸਨ।

ਨਵੇਂ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਸੋਚ ਦੇ ਅਨੁਸਾਰ ਇਸ ਨੀਤੀ ਨੇ ਪਹਿਲੀ ਵਾਰ ਪੁਰਾਣੇ ਤਜਰਬੇ ਦੀ ਲੋੜ ਤੋਂ ਬਗੈਰ ਟੈਂਡਰਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟਰੱਕਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਮਜ਼ਦੂਰਾਂ ਦੇ ਆਧਾਰ ਨੰਬਰਾਂ ਦੇ ਵੇਰਵਿਆਂ ਨੂੰ ਜਮ੍ਹਾਂ ਕਰਾਉਣ ਦੀ ਜ਼ਰੂਰਤ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ ਕਿਉਂ ਜੋ ਇਸ ਦੇ ਨਤੀਜੇ ਵਜੋਂ ਅਕਸਰ ਮਾਮੂਲੀ ਊਣਤਾਈਆਂ ਕਾਰਨ ਬੋਲੀ ਰੱਦ ਹੋ ਜਾਂਦੀ ਸੀ ਅਤੇ ਬਾਅਦ ਵਿੱਚ ਬੇਲੋੜੀ ਮੁਕੱਦਮੇਬਾਜ਼ੀ ਦਾ ਕਾਰਨ ਬਣ ਜਾਂਦਾ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਨੀਤੀ ਨੇ ਟੈਂਡਰ ਕੀਤੇ ਕਲੱਸਟਰ ਦਾ ਆਕਾਰ 50 ਹਜ਼ਾਰ ਮੀਟਰਕ ਟਨ ਤੱਕ ਸੀਮਤ ਕਰ ਦਿੱਤਾ ਹੈ। ਇਸ ਦੇ ਕਾਰਨ ਇਕ ਕਲੱਸਟਰ ਵਿੱਚ ਵਾਹਨਾਂ ਅਤੇ ਮਜ਼ਦੂਰਾਂ ਦੀ ਲੋੜ ਘਟਣ ਦੀ ਆਸ ਹੈ ਜਿਸ ਨਾਲ ਮੁਕਾਬਲਾ ਵਧਦਾ ਹੈ। ਇਸ ਤੋਂ ਪਹਿਲਾਂ ਕਿਸੇ ਕਲੱਸਟਰ ਦੇ ਆਕਾਰ ਨੂੰ ਨਿਰਧਾਰਤ ਕਰਨ ਲਈ ਕੋਈ ਮਾਪਦੰਡ ਨਹੀਂ ਸੀ ਜੋ ਕਿ ਘੱਟੋ-ਘੱਟ 5000 ਮੀਟਰਕ ਟਨ ਤੋਂ ਲੈ ਕੇ ਵੱਧ ਤੋਂ ਵੱਧ 2 ਲੱਖ ਮੀਟਰਕ ਟਨ ਤੱਕ ਵੱਖੋ-ਵੱਖ ਆਕਾਰ ਦਾ ਹੁੰਦਾ ਹੈ। ਦੋਵਾਂ ਨੀਤੀਆਂ ਨੇ ਹੁਣ ਡਿਪਟੀ ਕਮਿਸ਼ਨਰ ਨੂੰ ਟੈਂਡਰ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਹੈ।

PUNJAB CABINET DECISION 26TH AUGUST: ਪੰਜਾਬ ਮੰਤਰੀ ਮੰਡਲ ਦੇ ਅਹਿਮ ਫੈਸਲੇ ਪੜ੍ਹੋ

 ਮੁੱਖ ਮੰਤਰੀ ਦੀ ਅਗਵਾਈ ਵਾਲੀ ਕੈਬਨਿਟ ਨੇ ਖੇਤੀਬਾੜੀ ਵਿਭਾਗ ਦੀਆਂ 359 ਅਤੇ ਸਿਵਲ ਜੱਜਾਂ ਦੀਆਂ 80 ਆਸਾਮੀਆਂ ਭਰਨ ਨੂੰ ਦਿੱਤੀ ਮਨਜ਼ੂਰੀਮੁੱਖ ਮੰਤਰੀ ਦੀ ਅਗਵਾਈ ਵਾਲੀ ਕੈਬਨਿਟ ਨੇ ਖੇਤੀਬਾੜੀ ਵਿਭਾਗ ਦੀਆਂ 359 ਅਤੇ ਸਿਵਲ ਜੱਜਾਂ ਦੀਆਂ 80 ਆਸਾਮੀਆਂ ਭਰਨ ਨੂੰ ਦਿੱਤੀ ਮਨਜ਼ੂਰੀ


ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪੇਂਡੂ ਵਿਕਾਸ ਵਿਭਾਗ ਦੇ ਤਕਨੀਕੀ ਵਿੰਗ ਦਾ ਨਵਾਂ ਸਬ-ਡਿਵੀਜ਼ਨ ਦਫ਼ਤਰ ਹੋਵੇਗਾ ਸਥਾਪਤ


ਚੰਡੀਗੜ੍ਹ, 26 ਅਗਸਤ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਤਕਨੀਕੀ ਵਿੰਗ ਵਿੱਚ ਵੱਖ-ਵੱਖ ਕਾਡਰ ਦੀਆਂ 359 ਆਸਾਮੀਆਂ ਸਿੱਧੀ ਭਰਤੀ ਰਾਹੀਂ ਭਰਨ ਨੂੰ ਪ੍ਰਵਾਨਗੀ ਦੇ ਦਿੱਤੀ।

ਇਸ ਸਬੰਧੀ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਮੰਤਰੀ ਸਮੂਹ ਦੀ ਮੀਟਿੰਗ ਵਿੱਚ ਲਿਆ ਗਿਆ।

ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਵਿੱਚ ਅਧਿਕਾਰੀਆਂ/ਮੁਲਾਜ਼ਮਾਂ ਦੀ ਬੇਹੱਦ ਘਾਟ ਹੈ, ਜਿਸ ਕਾਰਨ ਕਾਰਜਪ੍ਰਣਾਲੀ ਉਤੇ ਮਾੜਾ ਅਸਰ ਪੈ ਰਿਹਾ ਸੀ। ਇਨ੍ਹਾਂ ਆਸਾਮੀਆਂ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ ਦੀਆਂ 200, ਖੇਤੀਬਾੜੀ ਸਬ ਇੰਸਪੈਕਟਰਾਂ ਦੀਆਂ 150 ਅਤੇ ਲੈਬਾਰਟਰੀ ਸਹਾਇਕਾਂ ਦੀਆਂ ਨੌਂ ਆਸਾਮੀਆਂ ਸ਼ਾਮਲ ਹਨ, ਜਿਹੜੀਆਂ ਆਸਾਮੀਆਂ ਦੇ ਕਿਸੇ ਵੀ ਤਰ੍ਹਾਂ ਦੇ ਪੁਨਰਗਠਨ ਤੋਂ ਬਿਨਾਂ ਭਰੀਆਂ ਜਾਣਗੀਆਂ। ਇਹ ਆਸਾਮੀਆਂ ਭਰਨ ਨਾਲ ਖੇਤੀਬਾੜੀ ਵਿਕਾਸ ਸਕੀਮਾਂ ਨੂੰ ਸੁਚਾਰੂ ਤਰੀਕੇ ਨਾਲ ਲਾਗੂ ਕਰਨ ਅਤੇ ਕਿਸਾਨਾਂ ਨੂੰ ਸਹੂਲਤਾਂ ਬਿਨਾਂ ਕਿਸੇ ਰੁਕਾਵਟ ਤੋਂ ਮੁਹੱਈਆ ਕਰਨ ਵਿੱਚ ਮਦਦ ਮਿਲੇਗੀ।


ਸਿਵਲ ਜੱਜਾਂ ਦੀਆਂ 80 ਆਸਾਮੀਆਂ ਭਰਨ ਦੀ ਮਨਜ਼ੂਰੀ

ਕੈਬਨਿਟ ਨੇ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਦੀਆਂ 80 ਆਸਾਮੀਆਂ ਨੂੰ ਪੰਜਾਬ ਸਿਵਲ ਸਰਵਿਸ ਕਮਿਸ਼ਨ, ਪਟਿਆਲਾ ਦੇ ਦਾਇਰੇ ਵਿੱਚੋਂ ਕੱਢ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਰਾਹੀਂ ਭਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਹੇਠਲੀਆਂ ਅਦਾਲਤਾਂ ਦੇ ਕੰਮਕਾਜ ਵਿੱਚ ਮੁਸਤੈਦੀ ਯਕੀਨੀ ਬਣਾਉਣ ਲਈ ਨਵੇਂ ਜੂਡੀਸ਼ੀਅਲ ਅਫ਼ਸਰਾਂ ਦੀ ਭਰਤੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਮਿਲੇਗੀ।


497 ਵੈਟਰਨਰੀ ਫਾਰਮਾਸਿਸਟਾਂ ਅਤੇ 498 ਕਲਾਸ-4/ਸਫ਼ਾਈ ਸੇਵਕਾਂ ਦੀਆਂ ਸੇਵਾਵਾਂ ਵਿੱਚ ਵਾਧੇ ਦਾ ਫੈਸਲਾ


ਇਸ ਦੌਰਾਨ ਸੂਬੇ ਭਰ ਦੇ 582 ਵੈਟਰਨਰੀ ਹਸਪਤਾਲਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਪਹਿਲਾਂ ਹੀ ਠੇਕੇ ਦੇ ਆਧਾਰ ਉਤੇ ਕੰਮ ਕਰਦੇ 497 ਵੈਟਰਨਰੀ ਫਾਰਮਾਸਿਸਟਾਂ ਅਤੇ 498 ਕਲਾਸ-4/ਸਫ਼ਾਈ ਸੇਵਕਾਂ ਦੀਆਂ ਸੇਵਾਵਾਂ ਨੂੰ ਪਹਿਲੀ ਅਪਰੈਲ 2022 ਤੋਂ 31 ਮਾਰਚ 2023 ਤੱਕ ਇਕ ਸਾਲ ਲਈ ਹੋਰ ਵਧਾਉਣ ਵਾਸਤੇ ਕਾਰਜ ਬਾਅਦ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਫੈਸਲਾ ਇਨ੍ਹਾਂ ਵੈਟਰਨਰੀ ਹਸਪਤਾਲਾਂ ਦੇ ਕੰਮਕਾਜ ਨੂੰ ਸੁਚਾਰੂ ਕਰਨਾ ਯਕੀਨੀ ਬਣਾਉਣ ਲਈ ਕੀਤਾ ਗਿਆ। ਇਸ ਤੋਂ ਇਲਾਵਾ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸਿਹਤ ਸੰਭਾਲ ਲਈ ਬਿਹਤਰੀਨ ਸੇਵਾਵਾਂ ਮੁਹੱਈਆ ਹੋਣਗੀਆਂ।

ਸੂਬਾ ਸਰਕਾਰ ਨੇ 582 ਸਿਵਲ ਵੈਟਰਨਰੀ ਹਸਪਤਾਲਾਂ ਨੂੰ ਪਹਿਲਾਂ ਹੀ ਪੇਂਡੂ ਵੈਟਰਨਰੀ ਅਫ਼ਸਰਾਂ ਦੀਆਂ ਪ੍ਰਵਾਨਤ 582 ਆਸਾਮੀਆਂ ਸਮੇਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਪਸ਼ੂ ਪਾਲਣ ਵਿਭਾਗ ਨੂੰ ਵਾਪਸ ਤਬਦੀਲ ਕਰ ਦਿੱਤਾ ਹੈ।


ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਬਣੇਗਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਸਬ ਡਿਵੀਜ਼ਨ ਦਫ਼ਤਰ


ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਕਾਰਜਪ੍ਰਣਾਲੀ ਨੂੰ ਸੁਚਾਰੂ ਕਰਨ ਲਈ ਪੰਜਾਬ ਕੈਬਨਿਟ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਵਿਭਾਗ ਦੇ ਤਕਨੀਕੀ ਵਿੰਗ ਦਾ ਨਵਾਂ ਸਬ-ਡਿਵੀਜ਼ਨ ਦਫ਼ਤਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਇਕ ਸਬ-ਡਿਵੀਜ਼ਨਲ ਅਫ਼ਸਰ, ਦੋ ਜੂਨੀਅਰ ਇੰਜਨੀਅਰ, ਇਕ ਜੂਨੀਅਰ ਡਰਾਫਟਸਮੈਨ ਅਤੇ ਇਕ ਸੇਵਾਦਾਰ ਸਣੇ ਕੁੱਲ ਛੇ ਆਸਾਮੀਆਂ ਸਿਰਜੀਆਂ ਗਈਆਂ ਹਨ।


 


ਪੀ.ਐਸ.ਪੀ.ਸੀ.ਐਲ. ਦੀ ਰਿਵੈਂਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਪ੍ਰਵਾਨ


ਕੈਬਨਿਟ ਨੇ ਬਿਜਲੀ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰ ਕੇ ਖਪਤਕਾਰਾਂ ਨੂੰ ਸੁਚਾਰੂ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਪੀ.ਐਸ.ਪੀ.ਸੀ.ਐਲ. ਵੱਲੋਂ ਪ੍ਰਸਤਾਵਿਤ ਰਿਵੈਂਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ.ਡੀ.ਐਸ.ਐਸ.) ਨੂੰ ਪ੍ਰਵਾਨ ਕਰ ਲਿਆ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਇਸ ਸਕੀਮ ਲਈ ਭਾਰਤ ਸਰਕਾਰ ਤੋਂ 97,631 ਕਰੋੜ ਰੁਪਏ ਦੀ ਅਨੁਮਾਨਿਤ ਕੁੱਲ ਬਜਟ ਸਹਾਇਤਾ ਪ੍ਰਾਪਤ ਹੋਵੇਗੀ ਅਤੇ ਇਸ ਉਤੇ ਕੁੱਲ 3,03,758 ਕਰੋੜ ਰੁਪਏ ਖਰਚ ਹੋਣਗੇ।

*ਵਿਭਾਗੀ ਪ੍ਰੀਖਿਆ ਦੀ ਸ਼ਰਤ ਹਟਾਉਣ ਅਤੇ ਬਦਲੀਆਂ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ

 ~ *ਵਿਭਾਗੀ ਪ੍ਰੀਖਿਆ ਦੀ ਸ਼ਰਤ ਹਟਾਉਣ ਅਤੇ ਬਦਲੀਆਂ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ* ~ *ਡੀ.ਟੀ.ਐਫ. ਵੱਲੋਂ ਟੀਚਿੰਗ ਤੇ ਨਾਨ ਟੀਚਿੰਗ ਕਾਡਰ ਦੇ ਸੇਵਾ ਨਿਯਮ-2018 ਨੂੰ ਸੋਧਣ ਦੀ ਮੰਗ* ~ *ਸੈਕੰਡਰੀ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਨਾ ਮਿਲਣ ਕਾਰਨ 'ਆਪ' ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ* 


ਪੰਜਾਬ ਦੀ ਮੌਜੂਦਾ 'ਆਪ' ਸਰਕਾਰ ਵਲੋਂ ਪਿਛਲੀ ਸਰਕਾਰ ਦੇ ਬਣਾਏ ਮੁਲਾਜ਼ਮ ਵਿਰੋਧੀ ਸੇਵਾ ਨਿਯਮਾਂ ਨੂੰ ਹੀ ਬਰਕਰਾਰ ਰੱਖਦੇ ਹੋਏ ਸਾਲ 2018 ਤੋਂ ਬਾਅਦ ਸਿੱਧੀ ਭਰਤੀ/ ਸੀਨੀਅਰਤਾ ਦੇ ਆਧਾਰ ਤੇ ਕੀਤੀਆਂ ਗਈਆਂ ਪ੍ਰਮੋਸ਼ਨਾਂ ਲਈ ਵਿਭਾਗੀ ਪ੍ਰੀਖਿਆ ਦੀ ਲਗਾਈ ਸ਼ਰਤ ਨੂੰ ਵਾਪਿਸ ਲੈਣ ਅਤੇ ਸੈਕੰਡਰੀ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਕੂਲ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਨੂੰ ਬਿਨਾਂ ਦੇਰੀ ਮੁਕੰਮਲ ਕਰਨ ਦੀ ਮੰਗ ਸਬੰਧੀ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਜ਼ਿਲ੍ਹਾ ਇਕਾਈ ਵੱਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਰਾਹੀਂ ਪ੍ਰਮੁੱਖ ਸਕੱਤਰ (ਸਕੂਲਜ਼) ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।


ਇਸ ਮੌਕੇ ਸੂਬਾਈ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ,ਜਰਮਨਜੀਤ ਸਿੰਘ, ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ, ਜ਼ਿਲ੍ਹਾ ਵਿੱਤ ਸਕੱਤਰ ਹਰਜਾਪ ਸਿੰਘ ਬੱਲ, ਨੇ ਦੱਸਿਆ ਕਿ ਸਾਲ 2018 ਵਿੱਚ ਸਿੱਖਿਆ ਵਿਭਾਗ ਦੇ ਅਧਿਆਪਨ ਤੇ ਨਾਨ ਟੀਚਿੰਗ ਕਾਡਰ ਲਈ ਬਣਾਏ ਸੇਵਾ ਨਿਯਮਾਂ ਵਿਰੁੱਧ ਸਿੱਖਿਆ ਵਿਭਾਗ (ਸਕੂਲਜ਼) ਦੇ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਸਿੱਧੀ ਭਰਤੀ ਅਤੇ ਸੀਨੀਆਰਤਾ ਦੇ ਆਧਾਰ ਤੇ ਪਦਉੱਨਤ ਹੋਣ ਵਾਲੇ ਗਰੁੱਪ ਏ, ਬੀ ਅਤੇ ਸੀ ਦੇ ਪ੍ਰਾਇਮਰੀ ਤੇ ਸੈਕੰਡਰੀ ਅਧਿਆਪਕਾਂ, ਅਧਿਕਾਰੀਆਂ ਅਤੇ ਨਾਨ ਟੀਚਿੰਗ ਕਰਮਚਾਰੀਆਂ ਉੱਪਰ ਵਿਭਾਗੀ ਪ੍ਰੀਖਿਆ ਅਤੇ ਕੰਪਿਊਟਰ ਹੁਨਰ ਮੁਹਾਰਤ ਟੈਸਟ ਪਾਸ ਹੋਣ ਤਕ ਸਲਾਨਾ ਇਨਕਰੀਮੈਂਟ ਰੋਕਣ ਦਾ ਫ਼ੈਸਲਾ ਮੁੱਢੋਂ ਰੱਦ ਕੀਤਾ ਜਾਵੇ ਅਤੇ ਸਾਰੇ ਕਾਡਰਾਂ ਦੀਆਂ ਪੈਡਿੰਗ ਤਰੱਕੀਆਂ ਬਿਨਾਂ ਦੇਰੀ ਮੁਕੰਮਲ ਕੀਤੀਆਂ ਜਾਣ। ਇਹਨਾਂ ਨਿਯਮਾਂ ਤਹਿਤ ਹੀ ਮੁਲਾਜ਼ਮਾਂ ਨੂੰ ਬਾਰਡਰ ਤੇ ਨਾਨ-ਬਾਰਡਰ ਕਾਡਰ ਵਿੱਚ ਵੰਡਣ ਦਾ ਫ਼ੈਸਲਾ ਰੱਦ ਕੀਤਾ ਜਾਵੇ। ਬੀ.ਪੀ.ਈ.ਓ., ਹੈੱਡ ਮਾਸਟਰ ਅਤੇ ਪ੍ਰਿੰਸੀਪਲ ਕਾਡਰ ਦਾ ਤਰੱਕੀ ਕੋਟਾ 75% ਕੀਤਾ ਜਾਵੇ। ਨਵੀਂਆਂ ਭਰਤੀਆਂ ਲਈ ਮੁੱਢਲੀ ਯੋਗਤਾ ਨੂੰ ਸਬੰਧਿਤ ਕੋਰਸਾਂ ਦੀ ਮੁੱਢਲੀ ਯੋਗਤਾ ਦੇ ਇੱਕਸਮਾਨ ਰੱਖਿਆ ਜਾਵੇ। ਸੈਂਟਰ ਹੈੱਡ ਟੀਚਰ ਤੋਂ ਬੀ.ਪੀ.ਈ.ਓ. ਦੀ ਪ੍ਰਮੋਸ਼ਨ ਲਈ ਜਿਲ੍ਹਾ ਪੱਧਰੀ ਸੀਨੀਆਰਤਾ ਰੱਖੀ ਜਾਵੇ। 

ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਚਰਨਜੀਤ ਸਿੰਘ ਰਾਜਧਾਨ, ਨਿਰਮਲ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਡਾ. ਗੁਰਦਿਆਲ ਸਿੰਘ, ਵਿਪਨ ਰਿਖੀ, ਵਿਸ਼ਾਲ ਕਪੂਰ, ਬਲਦੇਵ ਮੰਨਣ, ਨਰੇਸ਼ ਕੁਮਾਰ, ਸਤਨਾਮ ਸਿੰਘ, ਸੁਦੀਪ ਸਿੰਘ, ਬੀਰ ਇੰਦਰ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਗੁਰਪ੍ਰੀਤ ਸਿੰਘ ਨਾਭਾ ਆਦਿ ਨੇ ਪੁਰਜੋਰ ਮੰਗ ਕੀਤੀ ਕਿ ਬਦਲੀ ਨੀਤੀ ਤਹਿਤ ਹੋ ਚੁੱਕੀਆਂ ਸਾਰੀਆਂ ਬਦਲੀਆਂ ਨੂੰ ਬਿਨਾਂ ਸ਼ਰਤ ਲਾਗੂ ਕੀਤਾ ਜਾਵੇ। ਸੈਕੰਡਰੀ ਅਧਿਆਪਕਾਂ ਦੀ ਰੋਕੀ ਹੋਈ ਬਦਲੀ ਪ੍ਰੀਕਿਰਿਆ ਫੌਰੀ ਸ਼ੁਰੂ ਕੀਤੀ ਜਾਵੇ। ਪ੍ਰਾਇਮਰੀ ਅਤੇ ਸੈਕੰਡਰੀ ਦੀਆਂ ਬਦਲੀਆਂ ਦੇ ਘੱਟੋ ਘੱਟ ਤਿੰਨ ਰਾਊਂਡ ਜ਼ਰੂਰ ਚਲਾਏ ਜਾਣ। ਜਥੇਬੰਦੀਆਂ ਵੱਲੋਂ ਦਿੱਤੇ ਹੋਰਨਾਂ ਸੁਝਾਵਾਂ ਨੂੰ ਲਾਗੂ ਕਰਨ ਤੋਂ ਇਲਾਵਾ ਆਪਸੀ ਬਦਲੀ ਅਤੇ ਪ੍ਰੋਮੋਸ਼ਨਾਂ ਰਾਹੀਂ ਹੋਈ ਸਟੇਸ਼ਨ ਤਬਦੀਲੀ ਦੇ ਮਾਮਲਿਆਂ ਨੂੰ ਸਟੇਅ ਤੋਂ ਛੋਟ ਦਿੱਤੀ ਜਾਵੇ।

ਪੰਜਾਬ ਸਰਕਾਰ ਵੱਲੋਂ ਵੱਖ ਵੱਖ ਯੂਨੀਅਨਾਂ ਨਾਲ 5 ਘੰਟੇ ਦੀ ਮੈਰਾਥਨ ਮੀਟਿੰਗ,ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਦਿੱਤਾ ਭਰੋਸਾ

 ਪੰਜਾਬ ਸਰਕਾਰ ਵੱਲੋਂ ਵੱਖ ਵੱਖ ਯੂਨੀਅਨਾਂ ਨਾਲ 5 ਘੰਟੇ ਦੀ ਮੈਰਾਥਨ ਮੀਟਿੰਗ

ਸਿਹਤ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਚੰਡੀਗੜ੍ਹ ਵਿੱਚ ਵੱਖ-ਵੱਖ ਯੂਨੀਅਨਾਂ ਨਾਲ ਗੱਲਬਾਤ


ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਦਿੱਤਾ ਭਰੋਸਾ

 

ਅਧਿਕਾਰੀਆਂ ਨੂੰ ਵਿਭਾਗ ਵਿੱਚ ਬਣਦੀਆਂ ਤਰੱਕੀਆਂ ਕਰਨ ਲਈ ਕਿਹਾਚੰਡੀਗੜ੍ਹ, 25 ਅਗਸਤ:


 


ਪੰਜਾਬ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਸਿਹਤ ਮੁਲਾਜ਼ਮਾਂ ਦੀਆਂ ਕਰੀਬ 25 ਯੂਨੀਅਨਾਂ ਨਾਲ ਮੈਰਾਥਨ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ।


 ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਸਿਹਤ ਮੰਤਰੀ ਨੇ ਖੁਦ ਵਿਭਾਗ ਵਿੱਚ ਕੰਮ ਕਰ ਰਹੀਆਂ ਵੱਖ-ਵੱਖ ਯੂਨੀਅਨਾਂ ਨੂੰ ਉਨ੍ਹਾਂ ਦੇ ਸੁਝਾਅ ਅਤੇ ਸ਼ਿਕਾਇਤਾਂ ਸੁਣਨ ਲਈ ਚੰਡੀਗੜ੍ਹ ਬੁਲਾਇਆ ਹੈ।


 


5 ਘੰਟੇ ਚੱਲੀ ਇਸ ਮੀਟਿੰਗ ਵਿੱਚ ਚੇਤਨ ਸਿੰਘ ਜੌੜਾਮਾਜਰਾ ਨੇ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਕਾਫੀ ਸਮਾਂ ਦਿੱਤਾ ਤਾਂ ਜੋ ਉਨ੍ਹਾਂ ਦੇ ਮਸਲਿਆਂ 'ਤੇ ਡੂੰਘਾਈ ਨਾਲ ਚਰਚਾ ਕੀਤੀ ਜਾ ਸਕੇ।


 


ਯੂਨੀਆਨਾਂ ਵੱਲੋਂ ਰੱਖੀਆਂ ਗਈਆਂ ਜ਼ਿਆਦਾਤਰ ਮੰਗਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਖਾਲੀ ਅਸਾਮੀਆਂ, ਸਟਾਫ ਦੀ ਘਾਟ, ਤਰੱਕੀਆਂ, ਤਨਖਾਹਾਂ ਵਧਾਉਣ ਅਤੇ ਵਿਭਾਗ ਨਾਲ ਸਬੰਧਤ ਕੁਝ ਹੋਰ ਆਮ ਮੁੱਦਿਆਂ ਨਾਲ ਸਬੰਧਤ ਸਨ।


 


 


ਯੂਨੀਅਨਾਂ ਦੇ ਨੁਮਾਇੰਦਿਆਂ ਨੇ ਇਸ ਗੱਲ 'ਤੇ ਤਸੱਲੀ ਜ਼ਾਹਰ ਕੀਤੀ ਕੀ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਸੁਣਨ ਅਤੇ ਪੂਰੀਆਂ ਕਰਨ ਲਈ ਉਨ੍ਹਾਂ ਨੂੰ ਇੱਥੇ ਬੁਲਾਇਆ ਹੈ।


 


ਮੀਟਿੰਗ ਦੌਰਾਨ ਯੂਨੀਅਨ ਆਗੂਆਂ ਨੇ ਇਸ ਪਹਿਲਕਦਮੀ ਅਤੇ ਮੁਲਾਜ਼ਮਾਂ ਦੀ ਭਲਾਈ ਪ੍ਰਤੀ ਗੰਭੀਰਤਾ ਵਿਖਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਸ਼ਲਾਘਾ ਕੀਤੀ।


 


ਇਸ ਮੀਟਿੰਗ ਵਿੱਚ ਜੌੜਾਮਾਜਰਾ ਨੇ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਸਿਹਤ ਢਾਂਚੇ ਨੂੰ ਸੁਚਾਰੂ ਬਣਾਉਣ ਲਈ ਪਹਿਲਾਂ ਹੀ ਯਤਨਸ਼ੀਲ ਹੈ ਅਤੇ ਸਿਹਤ ਸਟਾਫ਼ ਦੇ ਸਹਿਯੋਗ ਅਤੇ ਤਾਲਮੇਲ ਤੋਂ ਬਿਨਾਂ ਮਰੀਜ਼ਾਂ ਦੀ ਸੇਵਾ ਅਤੇ ਮਨੁੱਖਤਾ ਦੀ ਭਲਾਈ ਸੰਭਵ ਨਹੀਂ ਹੈ।


 


ਉਹਨਾਂ ਦੁਹਰਾਇਆ ਕਿ ਪੰਜਾਬ ਸਰਕਾਰ ਸੂਬੇ ਦੇ ਸਿਹਤ ਸੰਭਾਲ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਨਾਗਰਿਕਾਂ ਨੂੰ ਉਹਨਾਂ ਦੇ ਘਰ ਹੀ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।


 


ਸਿਹਤ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਵਿਭਾਗ, ਮੈਡੀਕਲ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਆਨਲਾਈਨ ਪ੍ਰਣਾਲੀ ਸ਼ੁਰੂ ਕਰਨ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਆਨਲਾਈਨ ਪ੍ਰਣਾਲੀ ਵਿਭਾਗ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਅਤੇ ਕੰਮਕਾਜ ਵਿੱਚ ਕੁਸ਼ਲਤਾ ਵਧਾਉਣ 'ਚ ਮਦਦ ਕਰੇਗੀ।


ਮੀਟਿੰਗ ਦੌਰਾਨ ਯੂਨੀਅਨ ਆਗੂਆਂ ਨੇ ਇਸ ਪਹਿਲਕਦਮੀ ਅਤੇ ਮੁਲਾਜ਼ਮਾਂ ਦੀ ਭਲਾਈ ਪ੍ਰਤੀ ਗੰਭੀਰਤਾ ਵਿਖਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਸ਼ਲਾਘਾ ਕੀਤੀ।


 


ਇਸ ਮੀਟਿੰਗ ਵਿੱਚ ਜੌੜਾਮਾਜਰਾ ਨੇ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਸਿਹਤ ਢਾਂਚੇ ਨੂੰ ਸੁਚਾਰੂ ਬਣਾਉਣ ਲਈ ਪਹਿਲਾਂ ਹੀ ਯਤਨਸ਼ੀਲ ਹੈ ਅਤੇ ਸਿਹਤ ਸਟਾਫ਼ ਦੇ ਸਹਿਯੋਗ ਅਤੇ ਤਾਲਮੇਲ ਤੋਂ ਬਿਨਾਂ ਮਰੀਜ਼ਾਂ ਦੀ ਸੇਵਾ ਅਤੇ ਮਨੁੱਖਤਾ ਦੀ ਭਲਾਈ ਸੰਭਵ ਨਹੀਂ ਹੈ।


 


ਉਹਨਾਂ ਦੁਹਰਾਇਆ ਕਿ ਪੰਜਾਬ ਸਰਕਾਰ ਸੂਬੇ ਦੇ ਸਿਹਤ ਸੰਭਾਲ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਨਾਗਰਿਕਾਂ ਨੂੰ ਉਹਨਾਂ ਦੇ ਘਰ ਹੀ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।


 


ਸਿਹਤ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਵਿਭਾਗ, ਮੈਡੀਕਲ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਆਨਲਾਈਨ ਪ੍ਰਣਾਲੀ ਸ਼ੁਰੂ ਕਰਨ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਆਨਲਾਈਨ ਪ੍ਰਣਾਲੀ ਵਿਭਾਗ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਅਤੇ ਕੰਮਕਾਜ ਵਿੱਚ ਕੁਸ਼ਲਤਾ ਵਧਾਉਣ 'ਚ ਮਦਦ ਕਰੇਗੀ।


 


ਪਿਛਲੀਆਂ ਸਰਕਾਰਾਂ ਨੂੰ ਕਰੜੇ ਹੱਥੀਂ ਲੈਂਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਮੁਲਾਜ਼ਮ ਦੁਖੀ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ 'ਆਪ' ਸਰਕਾਰ ਮੁਲਾਜ਼ਮਾਂ ਦੇ ਜਾਇਜ਼ ਮਸਲਿਆਂ ਨੂੰ ਜਲਦੀ ਹੱਲ ਕਰੇਗੀ।


 


ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵਿੱਤੀ ਮਾਮਲਿਆਂ ਸਬੰਧੀ ਸਿਫ਼ਾਰਸ਼ਾਂ ਵਿੱਤ ਵਿਭਾਗ ਨੂੰ ਭੇਜ ਦਿੱਤੀਆਂ ਜਾਣਗੀਆਂ।


 


ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਵਿੱਚ ਬਣਦੀਆਂ ਤਰੱਕੀਆਂ ਨੂੰ ਪਹਿਲ ਦੇ ਆਧਾਰ 'ਤੇ ਵਿਚਾਰਿਆ ਜਾਵੇਗਾ ਅਤੇ ਸਮਾਂਬੱਧ ਤਰੱਕੀਆਂ ਸਬੰਧੀ ਨੀਤੀ ਲਾਗੂ ਕੀਤੀ ਜਾਵੇਗੀ।


 


ਉਨ੍ਹਾਂ ਸੀਨੀਅਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਫਾਈਲਾਂ ਨੂੰ ਜਲਦ ਤੋਂ ਜਲਦ ਕਲੀਅਰ ਕਰਨ ਜਿਸ ਨਾਲ ਆਮ ਲੋਕਾਂ ਦੇ ਨਾਲ-ਨਾਲ ਮੁਲਾਜ਼ਮਾਂ ਨੂੰ ਵੀ ਰਾਹਤ ਮਿਲੇਗੀ।


 


ਮੰਤਰੀ ਨੇ ਕਰਮਚਾਰੀਆਂ ਨੂੰ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਅਤੇ ਮਰੀਜ਼ਾਂ ਦੇ ਨਾਲ-ਨਾਲ ਉਹਨਾ ਦੇ ਅਟੈਂਡੀਜ਼ ਨਾਲ ਚੰਗਾ ਵਿਵਹਾਰ ਕਰਨ ਦੀ ਵੀ ਸਲਾਹ ਦਿੱਤੀ।


 


ਉਨ੍ਹਾਂ ਸੀਨੀਅਰ ਅਧਿਕਾਰੀਆਂ ਨੂੰ ਸੂਬੇ ਵਿੱਚ ਡਾਕਟਰਾਂ, ਫੈਕਲਟੀਜ਼ ਅਤੇ ਹੋਰ ਪੈਰਾਮੈਡਿਕਸ ਦੀ ਘਾਟ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।


 


ਖੋਜ ਅਤੇ ਮੈਡੀਕਲ ਸਿੱਖਿਆ ਦੇ ਡਾਇਰੈਕਟਰ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵੀ.ਸੀ. ਡਾ. ਅਵਿਨਾਸ਼ ਕੁਮਾਰ ਨੇ ਸਿਹਤ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਹੈਲਥ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ।


 


ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਰਾਹੁਲ ਗੁਪਤਾ, ਜੁਆਇੰਟ ਡੀ.ਆਰ.ਐਮ.ਈ. ਡਾ. ਅਕਾਸ਼ਦੀਪ ਅਗਰਵਾਲ, ਜੁਆਇੰਟ ਡੀ.ਆਰ.ਐਮ.ਈ. (ਡੈਂਟਲ) ਡਾ. ਪੁਨੀਤ ਗਿਰਧਰ, ਰਜਿਸਟਰਾਰ ਗੁਰੂ ਰਵਿਦਾਸ ਯੂਨੀਵਰਸਿਟੀ, ਹੁਸ਼ਿਆਰਪੁਰ ਡਾ. ਸੰਜੀਵ ਗੋਇਲ ਅਤੇ ਉਪ ਸਕੱਤਰ, ਮੈਡੀਕਲ ਸਿੱਖਿਆ ਅਤੇ ਖੋਜ ਸ੍ਰੀਮਤੀ ਮੁਨਰੀਤ ਰਾਣਾ ਮੌਜੂਦ ਸਨ।PUNJAB CABINET MEETING: ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ

 ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ ਮਿਤੀ: 26.8.2022 ਦਿਨ ਵੀਰਵਾਰ ਨੂੰ ਸਵੇਰੇ 11:00 ਵਜੋਂ ਕਮੇਟੀ ਕਮਰਾ, ਦੂਜੀ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਦਾ ਅਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।


PSLSA RECRUITMENT 2022: PSLSA RECRUITMENT NOTIFICATION RELEASED, APPLY HERE

PUNJAB STATE LEGAL SERVICES AUTHORITY RECRUITMENT 2022 

 

ADVERTISEMENT NO:40/25.08.2022


Applications are invited from the eligible candidates for the posts of Chief Legal Aid Defense Counsel, Deputy Legal Aid Defense Counsel and Assistant Legal Aid Defense Counsel for the offices of Legal Aid Defense Counsel System, set up in the District Legal Services Authorities of Bathinda, Fazilka, Fatehgarh Sahib, Ferozepur, Gurdaspur, Kapurthala, Mansa, Patiala, Rupnagar, Sangrur and SAS Nagar. For detailed infomation, please visit Punjab State Legal Services Authority's website www.pulsa.punjab.gov.in 

Starting date for applications: 26/08/2022

Last date for submission of application is 05.09.2022.

Official website for  PUNJAB STATE LEGAL SERVICES AUTHORITY RECRUITMENT  

www.pulsa.punjab.gov.in  


OFFICIAL NOTIFICATION Official website for  PUNJAB STATE LEGAL SERVICES AUTHORITY RECRUITMENT  2022 : DOWNLOAD HERE 


ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਕੌਮੀ ਐਵਾਰਡਾਂ ਲਈ ਚੁਣੇ ਪੰਜਾਬ ਦੇ 2 ਅਧਿਆਪਕਾਂ ਨੂੰ ਵਧਾਈ*ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਕੌਮੀ ਐਵਾਰਡਾਂ ਲਈ ਚੁਣੇ ਪੰਜਾਬ ਦੇ 2 ਅਧਿਆਪਕਾਂ ਨੂੰ ਵਧਾਈ*


*ਪ੍ਰਿੰਸੀਪਲ ਅਰੁਣ ਕੁਮਾਰ ਗਰਗ ਦਾਤੇਵਾਸ ਅਤੇ ਪ੍ਰਾਇਮਰੀ ਸਕੂਲ ਬੀਹਲਾ ਦੇ ਹੈੱਡ ਟੀਚਰ ਹਰਪ੍ਰੀਤ ਸਿੰਘ ਦੀ ਹੋਈ ਚੋਣ*


*ਚੰਡੀਗੜ੍ਹ 25 ਅਗਸਤ:*


ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕੌਮੀ ਐਵਾਰਡਾਂ ਲਈ ਚੁਣੇ ਗਏ ਸੂਬੇ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ।
ਆਪਣੇ ਵਧਾਈ ਸੰਦੇਸ਼ ਵਿੱਚ ਸ. ਬੈਂਸ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਚੋਣ ਨਾਲ ਸੂਬੇ ਦਾ ਮਾਣ ਵਧਿਆ ਹੈ।


ਇਥੇ ਦੱਸਣਯੋਗ ਹੈ ਕਿ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਸਾਲ 2022 ਵਿੱਚ ਅਧਿਆਪਕ ਦਿਵਸ ਮੌਕੇ ਦਿੱਤੇ ਜਾਣ ਵਾਲੇ ਰਾਸ਼ਟਰੀ ਅਧਿਆਪਕ ਪੁਰਸਕਾਰਾਂ ਦੀ ਸੂਚੀ ਅੱਜ ਜਾਰੀ ਕੀਤੀ ਗਈ ਹੈ ਜਿਸ ਵਿਚ ਪੰਜਾਬ ਦੇ 2 ਅਧਿਆਪਕਾਂ ਦੀ ਚੋਣ ਹੋਈ ਹੈ। ਐਵਾਰਡ ਹਾਸਲ ਕਰਨ ਵਾਲੇ ਅਧਿਆਪਕਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਜ਼ਿਲ੍ਹਾ ਮਾਨਸਾ ਦੇ ਪ੍ਰਿੰਸੀਪਲ ਅਰੁਣ ਕੁਮਾਰ ਗਰਗ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਜ਼ਿਲ੍ਹਾ ਬਰਨਾਲਾ ਦੇ ਹੈਡ ਟੀਚਰ ਹਰਪ੍ਰੀਤ ਸਿੰਘ ਦਾ ਨਾਮ ਸ਼ਾਮਲ ਹੈ।

ਸਕੂਲੀ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਵਾਉਣ ਸਕੂਲ ਮੁਖੀ ਅਤੇ ਅਧਿਆਪਕ – ਡੀਪੀਆਈ ਸੈਕੰਡਰੀ ਸਿੱਖਿਆ ਪੰਜਾਬ

 ਵਤਨ ਪੰਜਾਬ ਦੀਆਂ 2022 ਵਿੱਚ ਖੇਡ ਅਧਿਆਪਕ ਨਿਭਾਉਣਗੇ ਅਹਿਮ ਭੂਮਿਕਾ


ਸਕੂਲੀ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਵਾਉਣ ਸਕੂਲ ਮੁਖੀ ਅਤੇ ਅਧਿਆਪਕ – ਡੀਪੀਆਈ ਸੈਕੰਡਰੀ ਸਿੱਖਿਆ ਪੰਜਾਬ


ਐੱਸ.ਏ.ਐੱਸ. ਨਗਰ 25 ਅਗਸਤ ( ਚਾਨੀ)


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦਾ ਮਾਹੌਲ ਦੇਣ ਲਈ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2022 ਵਿੱਚ ਸਿੱਖਿਆ ਵਿਭਾਗ ਪੰਜਾਬ ਦੇ ਸਰੀਰਕ ਸਿੱਖਿਆ ਅਧਿਆਪਕ ਅਹਿਮ ਭੂਮਿਕਾ ਨਿਭਾਉਣ ਲਈ ਤਿਆਰ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਪੀਆਈ ਸੈਕੰਡਰੀ ਸਿੱਖਿਆ ਪੰਜਾਬ ਕੁਲਜੀਤ ਪਾਲ ਸਿੰਘ ਮਾਹੀ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਦੇ ਸਮੂਹ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਖੇਡ ਮੇਲਾ 2022 ਦੀ ਵੈਬਸਾਇਟ ‘ਤੇ ਕਰਵਾਈ ਜਾਵੇ। ਇਸ ਸਬੰਧੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਕੂਲ ਮੁਖੀਆਂ ਨੂੰ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸੁਨੀਲ ਕੁਮਾਰ ਡਿਪਟੀ ਡਾਇਰੈਕਟਰ ਖੇਡਾਂ ਨੇ ਕਿਹਾ ਕਿ ਪੰਜਾਬ ਦੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਕੂਲਾਂ ਵਿੱਚ ਕੰਮ ਕਰ ਰਹੇ ਸਰੀਰਕ ਸਿੱਖਿਆ ਵਿਸ਼ੇ ਦੇ ਲੈਕਚਰਾਰ, ਡੀਪੀਈ ਅਤੇ ਪੀਟੀਆਈਜ਼ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2022 ਦਾ ਆਯੋਜਨ ਕਰਨ ਵਾਲੀ ਟੀਮ ਨਾਲ ਤਾਲਮੇਲ ਬਣਾ ਕੇ ਰੱਖਣ ਤਾਂ ਜੋ ਇਹਨਾਂ ਖੇਡਾਂ ਨੂੰ ਵਧੀਆ ਢੰਗ ਨਾਲ ਕਰਵਾਇਆ ਜਾ ਸਕੇ। ਇਹਨਾਂ ਖੇਡਾਂ ਦਾ ਉਦਘਾਟਨ 29 ਅਗਸਤ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਕੀਤਾ ਜਾਣਾ ਹੈ।

KHED MELA 2022: ਵਿੱਤ ਵਿਭਾਗ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ’ ਲਈ 25 ਕਰੋੜ ਰੁਪਏ ਦੇ ਬਜਟ ਨੂੰ ਪ੍ਰਵਾਨਗੀ- ਚੀਮਾ

ਵਿੱਤ ਵਿਭਾਗ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ’ ਲਈ 25 ਕਰੋੜ ਰੁਪਏ ਦੇ ਬਜਟ ਨੂੰ ਪ੍ਰਵਾਨਗੀ- ਚੀਮਾ

ਵਿੱਤ ਵਿਭਾਗ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ’ ਲਈ 25 ਕਰੋੜ ਰੁਪਏ ਦੇ ਬਜਟ ਨੂੰ ਪ੍ਰਵਾਨਗੀ- ਚੀਮਾ


 ਚੰਡੀਗੜ੍ਹ, 25 ਅਗਸਤ


ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਵਿੱਤ ਵਿਭਾਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਖੇਡ ਵਿਭਾਗ ਵੱਲੋਂ ਦੋ ਮਹੀਨੇ ਤੱਕ ਚੱਲਣ ਵਾਲੇ ਖੇਡਾਂ ਦੇ ਮਹਾਂਕੁੰਭ 'ਖੇਡਾਂ ਵਤਨ ਪੰਜਾਬ ਦੀਆਂ' ਲਈ 25 ਕਰੋੜ ਰੁਪਏ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿੱਤ ਵਿਭਾਗ ਨੇ ਪ੍ਰਵਾਨਤ ਬਜਟੀ ਵਿੱਚੋਂ ਉਪਬੰਧਾਂ ਵਿੱਚੋਂ 19.43 ਕਰੋੜ ਰੁਪਏ ਵੱਖ-ਵੱਖ ਹੈੱਡਾਂ ਜਿੰਨ੍ਹਾਂ ਵਿੱਚ ਗ੍ਰਾਂਟ-ਇਨ-ਏਡ ਵਜੋਂ 9.43 ਕਰੋੜ ਰੁਪਏ, ਰਿਵਾਰਡਜ਼ ਲਈ 6 ਕਰੋੜ ਅਤੇ ਹੋਰ ਖਰਚੇ (ਵੋਟਿਡ) ਲਈ 4 ਕਰੋੜ ਰੁਪਏ ਸ਼ਾਮਿਲ ਹਨ, ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸ. ਚੀਮਾ ਨੇ ਕਿਹਾ ਕਿ ਇਸ ਤੋਂ ਇਲਾਵਾ ਵਿੱਤ ਵਿਭਾਗ ਨੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਨੂੰ ਵਾਧੂ ਬਜਟ ਉਪਬੰਧ ਵਜੋਂ 5.57 ਕਰੋੜ ਰੁਪਏ ਜਾਰੀ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਹੈ।


ਸ. ਚੀਮਾ ਨੇ ਕਿਹਾ ਕਿ ਇਸ ਰਾਜ ਪੱਧਰੀ ਖੇਡ ਮੇਲੇ ਦੀ ਸ਼ਾਨਦਾਰ ਸਫਲਤਾ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਾਰੇ ਮੰਤਰਾਲੇ, ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਿਲ ਕੇ ਕੰਮ ਕਰ ਰਹੇ ਹਨ ਅਤੇ ਇਹ ਖੇਡ ਮੇਲਾ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਅਤੇ 'ਰੰਗਲਾ ਪੰਜਾਬ' ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਸਾਬਿਤ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਵੱਲੋਂ 29 ਅਗਸਤ ਨੂੰ ਮੇਜਰ ਧਿਆਨ ਚੰਦ ਦੇ ਜਨਮ ਦਿਨ (ਕੌਮੀ ਖੇਡ ਦਿਵਸ) ਮੌਕੇ ਜਲੰਧਰ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਕੀਤੀ ਜਾਵੇਗੀ।

ਵਿਭਾਗ ਦੇ 2 ਅਧਿਆਪਕਾਂ ਨੇ ਜਪਾਨੀ ਭਾਸ਼ਾ ਦਾ ਕੋਰਸ ਸਫ਼ਲਤਾਪੂਰਵਕ ਪੂਰਾ ਕੀਤਾ

ਵਿਭਾਗ ਦੇ 2 ਅਧਿਆਪਕਾਂ ਨੇ ਜਪਾਨੀ ਭਾਸ਼ਾ ਦਾ ਕੋਰਸ ਸਫ਼ਲਤਾਪੂਰਵਕ ਪੂਰਾ ਕੀਤਾ


ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਦਿੱਤੀ ਵਧਾਈ


ਐੱਸ.ਏ.ਐੱਸ. ਨਗਰ 25 ਅਗਸਤ (ਚਾਨੀ)


ਸਕੂਲ ਸਿੱਖਿਆ ਵਿਭਾਗ ਪੰਜਾਬ ਦੇ 2 ਅਧਿਆਪਕਾਂ ਨੇ ਪੰਜਾਬ ਸਰਕਾਰ ਵੱਲੋਂ ਇਨਵੈਸਟਮੈਂਟ ਪ੍ਰੋਮੋਸ਼ਨ ਵਿਭਾਗ ਦੁਆਰਾ ਕਰਵਾਏ ਗਏ ਜਪਾਨੀ ਭਾਸ਼ਾ ਸਿੱਖਣ ਦੇ ਕੋਰਸ ਨੂੰ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਸਬੰਧੀ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਦੀਪ ਅੰਗਰੇਜ਼ੀ ਮਾਸਟਰ ਸਸਸਸ ਲਾਂਡਰਾਂ (ਐੱਸ.ਏ.ਐੱਸ. ਨਗਰ) ਅਤੇ ਨਵਨੀਤ ਕੱਦ ਲੈਕਚਰਾਰ ਮੈਥੈਮੈਟਿਕਸ ਸਸਸਸ ਜੋਧਪੁਰ ਪਾਖਰ (ਬਠਿੰਡਾ) ਨੇ ਜਪਾਨੀ ਭਾਸ਼ਾ ਸਿੱਖਣ ਦੇ ਕੋਰਸ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਹੈ। 
ਇਸ ਕੋਰਸ ਲਈ ਉਹਨਾਂ ਨੂੰ ਪੰਜਾਬ ਸਰਕਾਰ ਦੇ ਇਨਵੈਸਟਮੈਂਟ ਪ੍ਰੋਮੌਸ਼ਨ ਵਿਭਾਗ ਅਤੇ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਵੱਲੋਂ ਪੰਜਾਬ ਦੇ ਕੋਰ ਗਰੁੱਪ ਦੀ ਤਿਆਰੀ ਲਈ ਜਪਾਨੀ ਭਾਸ਼ਾ ਸਿੱਖਣ ਲਈ ਚੁਣਿਆ ਗਿਆ ਸੀ। ਇਸ ਲਈ ਇੱਕ ਸਾਲ ਦੇ ਕੋਰਸ ਵਿੱਚ ਆਨਲਾਈਨ ਜਮਾਤਾਂ ਲਗਾਈਆਂ ਗਈਆਂ ਜੋ ਕਿ ਹਰ ਹਫ਼ਤੇ 4 ਘੰਟੇ ਲਈ ਹੁੰਦੀਆਂ ਸਨ। ਇਸ ਬਾਰੇ ਦੋਵੇਂ ਅਧਿਆਪਕਾਂ ਨੇ ਦੱਸਿਆ ਕਿ ਕਿਸੇ ਵੀ ਨਵੀਂ ਭਾਸ਼ਾ ਨੂੰ ਪੜ੍ਹਣਾ, ਲਿਖਣਾ ਅਤੇ ਬੋਲਣਾ ਸਿੱਖਣਾ ਇੱਕ ਨਿਵੇਕਲਾ ਤਜ਼ਰਬਾ ਹੁੰਦਾ ਹੈ। ਸਿੱਖਿਆ ਵਿਭਾਗ ਪੰਜਾਬ ਦੀ ਬਦੌਲਤ ਹੀ ਉਹਨਾਂ ਨੇ ਬਹੁਤ ਹੀ ਸ਼ਿੱਦਤ ਨਾਲ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ। 
ਇਹ ਭਾਸ਼ਾ ਸਿੱਖਣ ਦੇ ਨਾਲ ਭਵਿੱਖ ਵਿੱਚ ਅੰਤਰਰਾਸ਼ਟਰੀ ਮੰਚ ਦੇ ਪ੍ਰੋਗਰਾਮਾਂ ਵਿਚ ਜਿੱਥੇ ਜਪਾਨੀ ਭਾਸ਼ਾ ਦੇ ਸੰਬੰਧੀ ਪੰਜਾਬ ਸਰਕਾਰ ਨੂੰ ਕੋਈ ਰਿਸੋਰਸ ਪਰਸਨ ਦੀ ਲੋੜ ਹੋਵੇਗੀ ਤਾਂ ਉਹ ਹਮੇਸ਼ਾ ਤਿਆਰ ਰਹਿਣਗੇ ਤਾਂ ਜੋ ਭਵਿੱਖ ਵਿੱਚ ਨੌਜਵਾਨ ਉੱਦਮੀਆਂ ਨੂੰ ਅੰਤਰਰਾਸ਼ਟਰੀ ਮੰਚ ‘ਤੇ ਜਪਾਨੀ ਭਾਸ਼ਾ ਦੀ ਸੂਜ-ਬੂਝ ਬਣਾਉਣ ਲਈ ਲੋੜੀਂਦੀ ਜਾਣਕਾਰੀ ਦੇ ਸਕਣ। ਇਸ ਨਾਲ ਜਪਾਨੀ ਤਕਨੀਕ ਨਾਲ ਹੋ ਰਹੇ ਵਿਕਾਸ ਬਾਰੇ ਵੀ ਨੌਜਵਾਨ ਉੱਦਮੀਆਂ ਨੂੰ ਸੌਖੇ ਢੰਗ ਨਾਲ ਸਮਝਾਇਆ ਜਾ ਸਕੇਗਾ। ਉਹਨਾਂ ਕਿਹਾ ਕਿ ਇਸ ਮੋਸਾਈ ਇੰਸਟੀਚਿਊਟ ਆਫ਼ ਜੈਪਨੀਜ਼ ਲੈਂਗੂਏਜ਼ ਵੱਲੋਂ ਇਹ ਕੋਰਸ ਸਫ਼ਲਤਾਪੂਰਵਕ ਕਰਨ ਦਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਰਾਹੀਂ ਪ੍ਰਮਾਣਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਕੋਰਸ ਦੇ ਵਿੱਚ ਸਫਲ ਹੋਣ ਤੇ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਦੋਹਾਂ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ।

ਵਿਭਾਗੀ ਪ੍ਰੀਖਿਆ ਦੀ ਸ਼ਰਤ ਹਟਾਉਣ ਅਤੇ ਬਦਲੀਆਂ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ

 ਵਿਭਾਗੀ ਪ੍ਰੀਖਿਆ ਦੀ ਸ਼ਰਤ ਹਟਾਉਣ ਅਤੇ ਬਦਲੀਆਂ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ 


ਡੀ.ਟੀ.ਐਫ. ਵੱਲੋਂ ਟੀਚਿੰਗ ਤੇ ਨਾਨ ਟੀਚਿੰਗ ਕਾਡਰ ਦੇ ਸੇਵਾ ਨਿਯਮ-2018 ਨੂੰ ਸੋਧਣ ਦੀ ਮੰਗ


ਸੈਕੰਡਰੀ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਨਾ ਮਿਲਣ ਕਾਰਨ 'ਆਪ' ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ
ਪੰਜਾਬ ਦੀ ਮੌਜੂਦਾ 'ਆਪ' ਸਰਕਾਰ ਵਲੋਂ ਪਿਛਲੀ ਸਰਕਾਰ ਦੇ ਬਣਾਏ ਮੁਲਾਜ਼ਮ ਵਿਰੋਧੀ ਸੇਵਾ ਨਿਯਮਾਂ ਨੂੰ ਹੀ ਬਰਕਰਾਰ ਰੱਖਦੇ ਹੋਏ ਸਾਲ 2018 ਤੋਂ ਬਾਅਦ ਸਿੱਧੀ ਭਰਤੀ ਤੇ ਪ੍ਰਮੋਸ਼ਨਾਂ ਲਈ ਵਿਭਾਗੀ ਪ੍ਰੀਖਿਆ ਦੀ ਲਗਾਈ ਸ਼ਰਤ ਨੂੰ ਵਾਪਿਸ ਲੈਣ ਅਤੇ ਸੈਕੰਡਰੀ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਕੂਲ ਅਧਿਆਪਕਾਂ ਦੀਆਂ ਬਦਲੀਆਂ ਦੀ ਪ੍ਰਕਿਰਿਆ ਨੂੰ ਬਿਨਾਂ ਦੇਰੀ ਮੁਕੰਮਲ ਕਰਨ ਦੀ ਮੰਗ ਸਬੰਧੀ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਜ਼ਿਲ੍ਹਾ ਇਕਾਈ ਫਾਜ਼ਿਲਕਾ ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਪ੍ਰਮੁੱਖ ਸਕੱਤਰ (ਸਕੂਲਜ਼) ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।

ALSO READ: ਪੰਜਾਬ ਖੇਡ ਮੇਲਾ 2022, ਇੰਜ ਕਰੋ ਰਜਿਸਟ੍ਰੇਸ਼ਨ  

DEPARTMENTAL EXAM : OFFICIAL SYALLABUS FOR EXAM AFTER PROMOTION DOWNLOAD HERE 


ਇਸ ਮੌਕੇ  ਮਹਿੰਦਰ ਕੌੜਿਆਂ ਵਾਲੀ ਅਤੇ ਕੁਲਜੀਤ ਡੰਗਰ ਖੇੜਾ ਨੇ ਦੱਸਿਆ ਕਿ ਸਾਲ 2018 ਵਿੱਚ ਸਿੱਖਿਆ ਵਿਭਾਗ ਦੇ ਅਧਿਆਪਨ ਤੇ ਨਾਨ ਟੀਚਿੰਗ ਕਾਡਰ ਲਈ ਬਣਾਏ ਸੇਵਾ ਨਿਯਮਾਂ ਵਿਰੁੱਧ ਸਿੱਖਿਆ ਵਿਭਾਗ (ਸਕੂਲਜ਼) ਦੇ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਸਿੱਧੀ ਭਰਤੀ ਅਤੇ ਪਦਉੱਨਤ ਹੋਣ ਵਾਲੇ ਗਰੁੱਪ ਏ, ਬੀ ਅਤੇ ਸੀ ਦੇ ਪ੍ਰਾਇਮਰੀ ਤੇ ਸੈਕੰਡਰੀ ਅਧਿਆਪਕਾਂ, ਅਧਿਕਾਰੀਆਂ ਅਤੇ ਨਾਨ ਟੀਚਿੰਗ ਕਰਮਚਾਰੀਆਂ ਉੱਪਰ ਵਿਭਾਗੀ ਪ੍ਰੀਖਿਆ ਅਤੇ ਕੰਪਿਊਟਰ ਹੁਨਰ ਮੁਹਾਰਤ ਟੈਸਟ ਪਾਸ ਹੋਣ ਤਕ ਸਲਾਨਾ ਇਨਕਰੀਮੈਂਟ ਰੋਕਣ ਦਾ ਫ਼ੈਸਲਾ ਮੁੱਢੋਂ ਰੱਦ ਕੀਤਾ ਜਾਵੇ ਅਤੇ ਸਾਰੇ ਕਾਡਰਾਂ ਦੀਆਂ ਪੈਡਿੰਗ ਤਰੱਕੀਆਂ ਬਿਨਾਂ ਦੇਰੀ ਮੁਕੰਮਲ ਕੀਤੀਆਂ ਜਾਣ। ਇਹਨਾਂ ਨਿਯਮਾਂ ਤਹਿਤ ਹੀ ਮੁਲਾਜ਼ਮਾਂ ਨੂੰ ਬਾਰਡਰ ਤੇ ਨਾਨ-ਬਾਰਡਰ ਕਾਡਰ ਵਿੱਚ ਵੰਡਣ ਦਾ ਫ਼ੈਸਲਾ ਰੱਦ ਕੀਤਾ ਜਾਵੇ। ਬੀ.ਪੀ.ਈ.ਓ., ਹੈੱਡ ਮਾਸਟਰ ਅਤੇ ਪ੍ਰਿੰਸੀਪਲ ਕਾਡਰ ਦਾ ਤਰੱਕੀ ਕੋਟਾ 75% ਕੀਤਾ ਜਾਵੇ। ਨਵੀਂਆਂ ਭਰਤੀਆਂ ਲਈ ਮੁੱਢਲੀ ਯੋਗਤਾ ਨੂੰ ਸਬੰਧਿਤ ਕੋਰਸਾਂ ਦੀ ਮੁੱਢਲੀ ਯੋਗਤਾ ਦੇ ਇੱਕਸਮਾਨ ਰੱਖਿਆ ਜਾਵੇ। ਸੈਂਟਰ ਹੈੱਡ ਟੀਚਰ ਤੋਂ ਬੀ.ਪੀ.ਈ.ਓ. ਦੀ ਪ੍ਰਮੋਸ਼ਨ ਲਈ ਜਿਲ੍ਹਾ ਪੱਧਰੀ ਸੀਨੀਆਰਤਾ ਰੱਖੀ ਜਾਵੇ। 

BANK/ SCHOOL HOLIDAY IN SEPTEMBER 2022 SEE HERE 


PUNJAB STATE SAND AND GRAVEL MINING POLICY NOTIFICATION DOWNLOAD HERE ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਪੂਨਮ ਕਸਵਾਂ, ਜਗਦੀਸ਼ ਲਾਲ ਅਤੇ ਸਤਿੰਦਰ ਬੱਤਰਾ ਨੇ ਪੁਰਜੋਰ ਮੰਗ ਕੀਤੀ ਕਿ ਬਦਲੀ ਨੀਤੀ ਤਹਿਤ ਹੋ ਚੁੱਕੀਆਂ ਸਾਰੀਆਂ ਬਦਲੀਆਂ ਨੂੰ ਬਿਨਾਂ ਸ਼ਰਤ ਲਾਗੂ ਕੀਤਾ ਜਾਵੇ। ਸੈਕੰਡਰੀ ਅਧਿਆਪਕਾਂ ਦੀ ਰੋਕੀ ਹੋਈ ਬਦਲੀ ਪ੍ਰੀਕਿਰਿਆ ਫੌਰੀ ਸ਼ੁਰੂ ਕੀਤੀ ਜਾਵੇ। ਪ੍ਰਾਇਮਰੀ ਅਤੇ ਸੈਕੰਡਰੀ ਦੀਆਂ ਬਦਲੀਆਂ ਦੇ ਘੱਟੋ ਘੱਟ ਤਿੰਨ ਰਾਊਂਡ ਜ਼ਰੂਰ ਚਲਾਏ ਜਾਣ। ਜਥੇਬੰਦੀਆਂ ਵੱਲੋਂ ਦਿੱਤੇ ਹੋਰਨਾਂ ਸੁਝਾਵਾਂ ਨੂੰ ਲਾਗੂ ਕਰਨ ਤੋਂ ਇਲਾਵਾ ਆਪਸੀ ਬਦਲੀ ਅਤੇ ਪ੍ਰੋਮੋਸ਼ਨਾਂ ਰਾਹੀਂ ਹੋਈ ਸਟੇਸ਼ਨ ਤਬਦੀਲੀ ਦੇ ਮਾਮਲਿਆਂ ਨੂੰ ਸਟੇਅ ਤੋਂ ਛੋਟ ਦਿੱਤੀ ਜਾਵੇ।

ਇਸ ਮੌਕੇ ਬਲਜਿੰਦਰ ਗਰੇਵਾਲ,ਰਿਸ਼ੂ ਸੇਠੀ ਨੋਰੰਗ ਲਾਲ,ਗੀਤਾ ਮੈਡਮ,ਪੂਨਮ ਮੈਡਮ,ਲਲਿਤਾ ਮੈਡਮ,ਵੀਨੁ ਅਰੋੜਾ,ਸੁਬਾਸ਼,ਗਗਨਦੀਪ,ਭਾਰਤ ਭੂਸ਼ਣ, ਅਤੇ ਮਨਜਿੰਦਰ ਹਾਜ਼ਿਰ ਸਨ।

PUNJAB KHED MELA ONLINE REGISTRATION, LIST OF PRIZE,LIST OF GAMES, AGE LINK FOR REGISTRATION.

Punjab Khed Mela 2022 :  ਮੁੱਖ ਮੰਤਰੀ  ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਗਏ ਆਪਣੀ ਕਿਸਮ ਦੇ ਪਹਿਲੇ ਮੇਲੇ ਵਿੱਚ ਵੱਖ-ਵੱਖ ਵਰਗਾਂ ਵਿੱਚ ਆਯੋਜਿਤ ਕੀਤੇ ਜਾਣ ਵਾਲੇ 28 ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਅਤੇ ਹੋਰਾਂ ਸਮੇਤ ਚਾਰ ਲੱਖ ਤੋਂ ਵੱਧ ਲੋਕ ਹਿੱਸਾ ਲੈਣਗੇ। ਪੰਜਾਬ ਸਰਕਾਰ ਵੱਲੋਂ ਰਜਿਸਟ੍ਰੇਸ਼ਨ ਲਈ 8 ਸਤੰਬਰ ਤੱਕ ਵਾਧਾ ਕੀਤਾ ਹੈ।ਇਹ ਮੇਲਾ ਬਲਾਕ ਤੋਂ ਲੈ ਕੇ ਸੂਬਾ ਪੱਧਰ ਤੱਕ ਲਗਾਇਆ ਜਾਵੇਗਾ ਅਤੇ ਜੇਤੂਆਂ ਨੂੰ ਸਰਟੀਫਿਕੇਟਾਂ ਸਮੇਤ 5 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। 

 ਪੈਰਾ ਐਥਲੀਟਾਂ ਅਤੇ 40 ਸਾਲ ਤੋਂ ਵੱਧ ਉਮਰ ਵਰਗ ਲਈ ਵਿਸ਼ੇਸ਼ ਸ਼੍ਰੇਣੀਆਂ ਹੋਣਗੀਆਂ।


WHAT IS AIM OF PUNJAB KHED MELA 2022?

Punjab Khed Mela will be organised with the aim of connecting every resident of Punjab to sports. In this, Block level, District level and State level sports competitions will be conducted.

PUNJAB KHED MELA Important Dates / Schedule


2 Registration of Players 11-08-2022 to 08-09-2022

3 Block Level Tournament 01-09-2022 to 07-09-2022

4 District Level Tournament 12-09-2022 to 22-09-2022

5 State Level Tournament 10-10-2022 to 21-10-2022 

BLOCK WISE SCHEDULE OF KHED MELA PUNJAB,2022 DOWNLOAD 

ਖੇਡਾਂ ਵਤਨ ਪੰਜਾਬ ਦੀਆਂ 2022 ਬਲਾਕ ਵਾਇਜ਼ ਸ਼ਡਿਊਲ ਜਾਰੀ ਕਰੋ ਡਾਊਨਲੋਡ


PUNJAB KHED MELA 2022: LIST OF GAMES ਪੰਜਾਬ ਖੇਡ ਮੇਲੇ ਵਿੱਚ ਵੱਖ ਖੇਡਾਂ ਵਿੱਚ ਹਿੱਸਾ ਲਿਆ ਜਾ ਸਕਦਾ ਹੈ। ਖੇਡਾਂ ਦੀ ਸੂਚੀ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 

Punjab khed mela 2022 online registration


ਪੰਜਾਬ ਖੇਡ ਮੇਲੇ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ। ਇੱਛੁਕ ਖਿਡਾਰੀ ਇਸ ਮੇਲੇ ਵਿੱਚ ਭਾਗ ਲੈਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। 
HOW TO REGISTER FOR PUNJAB KHED MELA ONLINE: ਪੰਜਾਬ ਖੇਡ ਮੇਲੇ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ, ਅਤੇ ਆਪਣਾ ਨਾਮ, ਸੰਸਥਾ ਦਾ ਨਾਮ,  ਮੋਬਾਈਲ ਨੰਬਰ, ਈਮੇਲ, ਸੰਸਥਾ ਦੇ ਮੁਖੀ ਦੇ ਵੇਰਵੇ ਦਰਜ ਕਰੋ ।

LINK FOR ONLINE REGISTRATION PUNJAB KHED MELA 2022 : CLICK HERE  


PUNJAB KHED MELA 2022 LIST OF PRIZE : ਪੰਜਾਬ ਖੇਡ ਮੇਲੇ ਵਿੱਚ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਸਮੇਤ 5 ਕਰੋੜ ਦੇ ਇਨਾਮ ਦਿੱਤੇ ਜਾਣਗੇ। ਬਲਾਕ ਪੱਧਰ, ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ ਤੇ ਦਿੱਤੇ ਜਾਣ ਵਾਲੇ ਇਨਾਮਾਂ ਦਾ ਵੇਰਵਾ ਦੇਖਣ ਲਈ ਇੱਥੇ ਕਲਿੱਕ ਕਰੋ।


AGE CRITERIA FOR APPLYING PUNJAB KHED MELA

Under - 14

Under – 17

Under - 21

21-40 years (Open Category)

41-50 years (Open Category)

[ Only Table Tennis, Lawn Tennis, Badminton, Athletics and Volleyball (Shooting) ]

50 years and above (Open Category)

[ Only Table Tennis, Lawn Tennis, Badminton, Athletics and Volleyball (Shooting) ]

*Age group 14 to 40 years – Volleyball (Smashing)


In this tournament, district level and state level sports for Physically handicapped, Deaf & Dumb & Specially-abled Sportspersons, will be conducted as per the following criteria:

District level sports: Athletics, Badminton, Sitting Volleyball and Table Tennis

State level sports: Archery, Shooting, Para Sports and Wheel chair basketball along with sports played at district level.

PSEB 5TH/8TH REGISTRATION/CONTINUATION 2022: ਪੰਜਵੀਂ ਅਤੇ ਅੱਠਵੀਂ ਜਮਾਤ ਦੀ ਰਜਿਸਟ੍ਰੇਸ਼ਨ/ ਕੰਟੀਨਿਊਸ਼ਨ ਦੀ ਮਿਤੀਆਂ ਵਿੱਚ ਵਾਧਾ

NATIONAL TEACHER AWARD LIST 2022: ਇਹਨਾਂ ਅਧਿਆਪਕਾਂ ਨੂੰ ਮਿਲੇਗਾ ਨੈਸ਼ਨਲ ਟੀਚਰ ਅਵਾਰਡ, ਦੇਖੋ ਸੂਚੀ

 

BANK /SCHOOL HOLIDAYS 2022: ਸਤੰਬਰ ਮਹੀਨੇ 10 ਦਿਨ ਬੰਦ ਰਹਿਣਗੇ ਬੈਂਕ, ਦੇਖੋ ਕਦੋਂ ਅਤੇ ਕਿਥੇ

ਸਤੰਬਰ ਮਹੀਨਾ ਹੁਣ ਸ਼ੁਰੂ ਹੋਣ ਜਾ ਰਿਹਾ ਹੈ।  ਇਸ ਮਹੀਨੇ ਵਿਚ ਬੈਂਕਾਂ  ਵਿਚ  ਛੁੱਟੀਆਂ  ਦੀ ਸੂਚੀ ਦਿਤੀ ਗਈ  ਹੈ।  ਸਤੰਬਰ ਮਹੀਨੇ 10 ਦਿਨ ਬੰਦ ਰਹਿਣਗੇ ਬੈਂਕ, ਦੇਖੋ ਕਦੋਂ ਅਤੇ ਕਿਥੇ 


ਮਿਤੀ ਅਤੇ ਦਿਨ ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
1 ਮੰਗਲਵਾਰ  ਗਣੇਸ਼ ਚਤੁਰਥੀ ਪਣਜੀ ਵਿੱਖੇ ਬੰਦ
4 ਐਤਵਾਰ ਐਤਵਾਰ ਸਾਰੀ ਜਗ੍ਹਾ
6 ਬੁੱਧਵਾਰ  ਕਰਮਾ ਪੂਜਾ ਰਾਂਚੀ
7 ਵੀਰਵਾਰ  ਪਹਿਲਾ ਓਣਮ ਕੋਚੀ ਅਤੇ ਤਿਰੂਵੰਤਪੁਰਮ


ਮਿਤੀ ਅਤੇ ਦਿਨ ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
9 ਸ਼ੁਕਰਵਾਰ  ਇੰਦ੍ਰਜਾਤਰਾ ਗੰਗਟੋਕ
10 ਸ਼ਨੀਵਾਰ   ਦੂਜਾ ਸ਼ਨੀਵਾਰ ਹਰੇਕ ਜਗ੍ਹਾ
11 ਐਤਵਾਰ ਐਤਵਾਰ ਹਰੇਕ ਜਗ੍ਹਾ
18 ਐਤਵਾਰ ਐਤਵਾਰ ਹਰੇਕ ਜਗ੍ਹਾ

ALSO READ: 
ਮਿਤੀ ਅਤੇ ਦਿਨ ਬੰਦ ਰਹਿਣ ਦਾ ਕਾਰਨ ਕਿਥੇ ਬੰਦ ਰਹਿਣਗੇ
24 ਸ਼ਨੀਵਾਰ ਚੌਥਾ ਸ਼ਨੀਵਾਰ ਹਰੇਕ ਜਗ੍ਹਾ
25 ਐਤਵਾਰ ਐਤਵਾਰ ਹਰੇਕ ਜਗ੍ਹਾ

ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਕੰਮ ਕਰਕੇ ਨੰਗਲ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ-ਐਸ.ਡੀ.ਐਮ

 ਜਨਤਕ ਮੁਸਕਿਲਾ ਦਾ ਹੱਲ ਪ੍ਰਮੁੱਖਤਾ ਤੇ ਕਰਾਂਗੇ-ਕਿਰਨ ਸ਼ਰਮਾ

ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਕੰਮ ਕਰਕੇ ਨੰਗਲ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ-ਐਸ.ਡੀ.ਐਮ

ਨੰਗਲ 25 ਅਗਸਤ ()

ਸ੍ਰੀਮਤੀ ਕਿਰਨ ਸ਼ਰਮਾ ਉਪ ਮੰਡਲ ਮੈਜਿਸਟ੍ਰੇਟ ਨੰਗਲ ਨੇ ਕਿਹਾ ਹੈ ਕਿ ਜਨਤਕ ਮੁਸਕਿਲਾ ਦਾ ਹੱਲ ਕਰਨ ਨੂੰ ਪ੍ਰਮੁੱਖਤਾ ਦੇਵਾਂਗੇ। ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਕੰਮ ਕਰਕੇ ਨੰਗਲ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ।      ਅੱਜ ਇਥੇ ਵਿਸੇਸ ਗੱਲਬਾਤ ਦੌਰਾਨ ਨੰਗਲ ਦੇ ਨਵੇ ਆਏ ਐਸ.ਡੀ.ਐਮ ਨੇ ਕਿਹਾ ਕਿ ਨੰਗਲ ਉਪ ਮੰਡਲ ਦਾ ਹਰ ਖੇਤਰ ਬਹੁਤ ਹੀ ਸੁੰਦਰ ਹੈ। ਨੰਗਲ ਦੀਆਂ ਮੁ਼ਸਕਿਲਾ ਅਤੇ ਸਮੱਸਿਆਵਾ ਬਾਰੇ ਉਹ ਜਮੀਨੀ ਪੱਧਰ ਤੇ ਜਾਣਕਾਰੀ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਗਠਨਾਂ, ਜਥੇਬੰਦੀਆਂ ਅਤੇ ਸੰਸਥਾਵਾ ਨਾਲ ਤਾਲਮੇਲ ਕਰਕੇ ਲੋਕ ਭਲਾਈ ਸਕੀਮਾਂ ਦਾ ਲਾਭ ਲੋੜਵੰਦਾ ਤੱਕ ਪਹੁੰਚਾਉਣ ਲਈ ਉਪਰਾਲੇ ਕੀਤੇ ਜਾਣਗੇ। ਪੰਜਾਬ ਸਰਕਾਰ ਦੀਆਂ ਲੋੜਵੰਦਾਂ ਲਈ ਚਲਾਂਈਆ ਜਾ ਰਹੀਆਂ ਯੋਜਨਾਂਵਾ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਉਨ੍ਹਾਂ ਦਾ ਲਾਭ ਲੋੜਵੰਦਾ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਫ ਸੁਥਰਾ ਪ੍ਰਸਾਸ਼ਨ ਲੋਕਾਂ ਨੂੰ ਦੇਣ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇ਼ਸਾ ਦੀ ਪਾਲਣਾ ਯਕੀਨੀ ਹੋਵੇਗੀ।

DEPARTMENTAL TEST : ਪਦ ਉਨਤ ਅਧਿਆਪਕਾਂ ਦੇ ਵਿਭਾਗੀ ਪ੍ਰੀਖਿਆ ਲਈ ਸਿਲੇਬਸ

ਮਾਸਟਰ ਕੇਡਰ ਤੋਂ ਪਦ ਉੱਨਤ ਸਾਰੇ ਲੈਕਚਰਾਰਾਂ ਦਾ ਹੋਵੇਗਾ DEPARTMENTAL TEST 

 ਸਿੱਖਿਆ  ਵਿਭਾਗ ਅਗਸਤ, 2018 ਤੋਂ ਬਾਅਦ ਪ੍ਰਮੋਟ ਹੋਏ ਸਾਰੇ ਲੈਕਚਰਾਰਾਂ ਦਾ ਵਿਭਾਗੀ ਟੈਸਟ ਲਵੇਗਾ, ਸਾਰੇ ਲੈਕਚਰਾਰਾਂ ਨੂੰ ਇਹ ਟੈਸਟ ਦੇਣਾ ਲਾਜ਼ਮੀ ਹੈ । 

ਟੈਸਟ ਨੂੰ ਪਾਸ ਕਰਨ ਲਈ ਕੁੱਲ ਚਾਰ ਮੌਕੇ
 ਇਹ ਵਿਭਾਗੀ ਟੈਸਟ ਸਾਲ ਵਿੱਚ ਦੋ ਵਾਰ ਹੋਵੇਗਾ ਅਤੇ ਇਸ ਟੈਸਟ ਨੂੰ ਪਾਸ ਕਰਨ ਲਈ ਕੁੱਲ ਚਾਰ ਮੌਕੇ ਦਿੱਤੇ ਜਾਣਗੇ । 


ਟੈਸਟ ਵਿਚ ਕੁੱਲ 75 ਮਲਟੀਪਲ ਚੁਆਇਸ ਪ੍ਰਸ਼ਨ ਹੋਣਗੇ। 4, ਟੈਸਟ ਹਲ ਕਰਨ ਲਈ 90 ਮਿੰਟ ਦਾ ਸਮਾਂ ਦਿੱਤਾ ਜਾਵੇਗਾ। 


ਪ੍ਰਸ਼ਨ ਪੱਤਰ ਦੇ ਦੋ ਭਾਗ 
5. ਪ੍ਰਸ਼ਨ ਪੱਤਰ ਦੇ ਦੋ ਭਾਗ ਹੋਣਗੇ ਪਹਿਲੇ ਭਾਗ ਵਿੱਚ ਲੈਕਚਰਾਰ ਦੇ ਵਿਸ਼ੇ ਨਾਲ ਸੰਬੰਧਿਤ 50 ਪ੍ਰਸ਼ਨ ਅਤੇ ਦੂਜੇ ਭਾਗ ਵਿੱਚ ਕੰਪਿਊਟਰ ਦੀ ਆਮ ਜਾਣਕਾਰੀ ਨਾਲ ਸੰਬੰਧਿਤ 25 ਪ੍ਰਸ਼ਨ 


ਪ੍ਰਸ਼ਨ ਗ੍ਰੈਜੂਏਸ਼ਨ ਪੱਧਰ ਦੇ

ਵਿਸ਼ੇ ਨਾਲ ਸੰਬੰਧਿਤ ਪ੍ਰਸ਼ਨ ਗ੍ਰੈਜੂਏਸ਼ਨ ਪੱਧਰ ਦੇ ਹੋਣਗੇ। 
 ਕੰਪਿਊਟਰ ਨਾਲ ਸੰਬੰਧਿਤ 25 ਪ੍ਰਸ਼ਨ ਲੈਕਚਰਾਰਾਂ ਦੀ ਕੰਪਿਊਟਰ proficiency ਚੈੱਕ ਕਰਨ ਦੇ ਮੰਤਵ ਨਾਲ ਬਣਾਏ ਜਾਣਗੇ । ਹਰ ਪ੍ਰਸ਼ਨ ਦੇ ਉੱਤਰ ਦੀਆਂ ਚਾਰ ਆਪਸ਼ਨਸ ਹੋਣਗੀਆਂ । 
 ਲੈਕਚਰਾਰ ਦੇ ਆਪਣੇ ਵਿਸ਼ੇ ਅਤੇ ਕੰਪਿਊਟਰ ਵਿੱਚ ਵਿੱਚ ਅਲੱਗ-ਅਲੱਗ 33 % ਅੰਕ ਪ੍ਰਾਪਤ ਕਰਨੇ ਪਾਸ ਹੋਣ ਲਈ ਜਰੂਰੀ ਹੌਣਗੇ । ਪੋਰਟਲ ਖੁੱਲਣ ਤੇ ਲੈਕਚਰਾਰ ਈ-ਪੰਜਾਬ ਸਕੂਲ ਦੀ ਵੈਬਸਾਈਟ ਤੋਂ ਆਪਣੀ ਸਟਾਫ ਆਈ.ਡੀ. ਵਿੱਚ ਲੌਗ-ਇੰਨ ਕਰਕੇ ਟੈਸਟ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਸਮੇਂ ਸਮੇਂ ਤੇ ਵਿਭਾਗ ਦੀ ਵੈੱਬਸਾਈਟ ssapunjab.org ਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ ।

ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਤੋਂ ਪਦ ਉੱਨਤ ਲੈਕਚਰਾਰਾਂ ਦਾ  ਵਿਭਾਗੀ ਟੈਸਟ  ਲਈ ਸਿਲੇਬਸ ਜਾਰੀ ਕਰ ਦਿੱਤਾ ਹੈ। 

ਵਿਸ਼ਾ ਵਾਇਜ਼ ਸਿਲੇਬਸ ਕਰੋ ਡਾਊਨਲੋਡ
RECENT UPDATES

School holiday

SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ

SCHOOL HOLIDAYS IN FEBRUARY 2023   ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...