PUNJAB AANGARWADI WORKER, MINI AANGARWADI WORKER, AND AANGARWADI HELPER RECRUITMENT NOTIFICATION QUALIFICATION AGE, SYLLABUS, LINK FOR APPLYING: ਆਂਗਨਵਾੜੀ ਭਰਤੀ 2022

PUNJAB AANGARWADI WORKER RECRUITMENT 2022

PUNJAB AANGARWADI WORKER, MINI AANGARWADI WORKER, AND AANGARWADI HELPER RECRUITMENT NOTIFICATION QUALIFICATION AGE, SYLLABUS, LINK FOR APPLYING 


ਪੰਜਾਬ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ, ਅਪਲਾਈ ਕਰਨ ਲਈ ਲਿੰਕ, ਯੋਗਤਾ, ਉਮਰ ਅਤੇ ਹੋਰ ਜਾਣਕਾਰੀ।




ਪੰਜਾਬ ਰਾਜ ਦੇ ਵੱਖ-ਵੱਖ ਜਿਲ੍ਹਿਆਂ ਵਿੱਚ  ਆਂਗਣਵਾੜੀ ਵਰਕਰਾਂ,  ਮਿੰਨੀ ਆਂਗਣਵਾੜੀ ਵਰਕਰਾਂ ਅਤੇ  ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ (ਕੇਵਲ ਇਸਤਰੀ ਉਮੀਦਵਾਰਾਂ ਲਈ) ਦੀ ਭਰਤੀ ਕੀਤੀ ਜਾਣੀ ਹੈ। ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਖਾਲੀ ਅਸਾਮੀਆਂ ਸਬੰਧੀ ਨਿਰਧਾਰਿਤ ਪਾਤਰਤਾ ਸਥਾਨ ਪਿੰਡ/ਵਾਰਡ, ਉਮਰ ਹੱਦ, ਵਿੱਦਿਅਕ ਯੋਗਤਾ ਆਦਿ ਸ਼ਰਤਾਂ ਦਾ ਵੇਰਵਾ ਸਮੇਤ ਅਰਜ਼ੀ ਫਾਰਮ ਦੀ ਮੁਕੰਮਲ ਜਾਣਕਾਰੀ ਹੇਠਾਂ ਦਿੱਤੀ ਗਈ ਹੈ, ਅਤੇ  ਵਿਭਾਗ ਦੀ website:- sswcd.punjab.gov.in, ਜ਼ਿਲ੍ਹੇ ਦੀ website ਅਤੇ ਸਬੰਧਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਾਂ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫਤਰ ਤੋਂ ਪਤਾ ਕੀਤਾ ਜਾ ਸਕਦਾ ਹੈ।

NAME OF POSTS : ਆਂਗਣਵਾੜੀ ਵਰਕਰ,  ਮਿੰਨੀ ਆਂਗਣਵਾੜੀ ਵਰਕਰ ਅਤੇ  ਆਂਗਣਵਾੜੀ ਹੈਲਪਰ 

NUMBER OF POSTS: 6000 ( EXPECTED) 


QUALIFICATION FOR AANGARWADI WORKER/ MINI AANGARWADI WORKER IN PUNJAB 

ਆਂਗਣਵਾੜੀ ਵਰਕਰਾਂ/ਹੈਲਪਰਾਂ ਦੀਆਂ ਸੇਵਾਵਾਂ ਸੰਬੰਧੀ  ਵਿਦਿਅਕ ਯੋਗਤਾ : ਗ੍ਰੈਜੁਏਸ਼ਨ 

ਗ੍ਰੇਜੁਏਸ਼ਨ ਡਿਗਰੀ ਵਿੱਚ ਬਾਲ ਵਿਕਾਸ, ਮਨੁੱਖੀ ਵਿਕਾਸ, ਮਨੋਵਿਗਿਆਨ, ਨਿਊਟ੍ਰੀਸ਼ਨ, ਅਰਥਸ਼ਾਸਤਰ, ਸਮਾਜ ਸ਼ਾਸਤਰ ਅਤੇ ਹੋਮ ਸਾਇੰਸ ਦੇ ਵਿਸ਼ਿਆਂ ਵਾਲੀਆਂ ਬਿਨੈਕਾਰਾਂ ਨੂੰ 3 ਵਧੇਰੇ ਅੰਕ ਦਿੱਤੇ ਜਾਣਗੇ। 

ਦਸਵੀਂ ਜਾਂ ਉਸ ਤੋਂ ਉੱਪਰਲੇ ਪੱਧਰ ਤੇ ਪੰਜਾਬੀ ਦਾ ਇਮਤਿਹਾਨ ਪਾਸ ਕੀਤਾ ਹੋਵੇ।

QUALIFICATION FOR AANGARWADI WORKER/ HELPER IN PUNJAB

ਆਂਗਣਵਾੜੀ ਹੈਲਪਰ ਦੀ ਭਰਤੀ ਲਈ ਵਿੱਦਿਅਕ ਯੋਗਤਾ ਮੈਟ੍ਰਿਕ ਹੋਵੇਗੀ।ਦਸਵੀਂ ਜਾਂ ਉਸ ਤੋਂ ਉੱਪਰਲੇ ਪੱਧਰ ਤੇ ਪੰਜਾਬੀ ਦਾ ਇਮਤਿਹਾਨ ਪਾਸ ਕੀਤਾ ਹੋਵੇ। 

ALSO READ: 

LAW OFFICER RECRUITMENT PUNJAB GOVT: ਪੰਜਾਬ ਸਰਕਾਰ ਵੱਲੋਂ ਲਾਅ ਅਫਸਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ  


PUNJAB POLICE INTELLIGENCE ASSISTANCE AND CONSTABLE RECRUITMENT 2022: ਪੰਜਾਬ ਪੁਲਿਸ ਵੱਲੋਂ ਇੰਟੈਲੀਜੈਂਸ ਅਸਿਸਟੈਂਟ ਅਤੇ ਕਾਂਸਟੇਬਲਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ( Download notification, link for applying, qualification )  


PUSHPA GUJRAL SCIENCE CITY RECRUITMENT 2022: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿੱਖੇ ਵੱਖ ਵੱਖ ਅਸਾਮੀਆਂ ਤੇ ਭਰਤੀ, ( DOWNLOAD NOTIFICATION)

AGE  FOR AANGARWADI WORKER/ MINI AANGARWADI WORKER IN PUNJAB ਆਂਗਣਵਾੜੀ ਵਰਕਰਾਂ/ਹੈਲਪਰਾਂ ਲਈ ਉਮਰ 

ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 37 ਸਾਲ ਹੋਵੇਗੀ।

ਅਨੁਸੂਚਿਤ/ ਪਿਛੜੀਆਂ ਜਾਤੀਆਂ ਦੇ ਉਮੀਦਵਾਰਾਂ ਲਈ ਉਮਰ ਦੀ ਹੱਦ 42 ਸਾਲ ਹੋਵੇਗੀ। 40% 50% ਤੱਕ ਅੰਗਹੀਣ ਉਮੀਦਵਾਰ, ਜੋ ਕਿ ਸਿਵਲ ਸਰਜਨ ਤੋਂ ਪ੍ਰਾਪਤ ਆਂਗਣਵਾੜੀ ਵਰਕਰ/ਹੈਲਪਰ ਦੀਆਂ ਸੇਵਾਵਾਂ ਲਈ ਸ਼ਰੀਰਕ ਤੌਰ ਤੇ ਸਮਰੱਥ ਹੋਣ ਦਾ ਸਰਟੀਫਿਕੇਟ ਪੇਸ਼ ਕਰਨਗੀਆਂ, ਲਈ ਵੱਧ ਤੋਂ ਵੱਧ ਉਮਰ ਦੀ ਹੱਦ 47 ਸਾਲ ਹੋਵੇਗੀ।

ਵਿਧਵਾ ਅਤੇ ਤਲਾਕਸ਼ੁਦਾ ਉਮੀਦਵਾਰਾਂ ਲਈ ਉਮਰ ਦੀ ਉਪਰਲੀ ਹੱਦ 42 ਸਾਲ ਹੋਵੇਗੀ।


ਰਿਹਾਇਸ਼ : ਅਰਜ਼ੀਆਂ ਮੰਗੇ ਜਾਣ ਸਮੇਂ ਉਮੀਦਵਾਰ:  ਪੇਂਡੂ ਇਲਾਕਿਆਂ ਲਈ ਸੰਬੰਧਤ ਗ੍ਰਾਮ ਪੰਚਾਇਤ; ਮਿਊਂਸਪਲ ਕਾਰਪੋਰੇਸ਼ਨ ਅਤੇ ਕਲਾਸ 1 ਮਿਊਂਸਪਲ ਕਮੇਟੀਆਂ ਵਾਲੇ ਸ਼ਹਿਰਾਂ ਲਈ ਵਾਰਡਬੰਦੀ ਅਨੁਸਾਰ ਸੰਬੰਧਤ ਵਾਰਡ;ਅਤੇ ਬਾਕੀ ਸ਼ਹਿਰੀ ਇਲਾਕਿਆਂ ਲਈ ਸੰਬੰਧਤ ਸ਼ਹਿਰ ਦੀ ਵਸਨੀਕ ਹੋਣੀ ਚਾਹੀਦੀ ਹੈ, ਜਿੱਥੇ ਲਈ ਭਰਤੀ ਕੀਤੀ ਜਾਈ ਹੋਵੇ। ਰਿਹਾਇਸ਼ ਦੇ ਸਬੂਤ ਵੱਲੋਂ ਕੇਵਲ ਵੋਟਰ ਸ਼ਨਾਖਤੀ ਕਾਰਡ ਹੀ ਪ੍ਰਵਾਨ ਕੀਤਾ ਜਾਵੇਗਾ।


4. ਅਡਜਸਟਮੈਂਟ ਲਈ ਪ੍ਰਾਥਮਿਕਤਾਵਾਂ:  ਪਹਿਲੀ ਪ੍ਰਾਥਮਿਕਤਾ: ਹਰੇਕ ਆਂਗਣਵਾੜੀ ਵਰਕਰ/ਹੈਲਪਰ ਆਪਣੇ ਵਿਆਹ ਉਪਰੰਤ ਅਡਜਸਟਮੈਂਟ ਦੀ ਹੱਕਦਾਰ ਹੋਵੇਗੀ। ਆਂਗਨਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਅਰਜ਼ੀਆਂ ਮੰਗੇ ਜਾਣ ਸਮੇਂ ਪੰਜਾਬ ਦੇ ਕਿਸੇ ਵੀ ਬਲਾਕ ਵਿੱਚ ਆਂਗਨਵਾੜੀ ਵਰਕਰ/ਹੈਲਪਰ ਵਜੋਂ ਕੰਮ ਕਰ ਰਹੀ ਉਮੀਦਵਾਰ, ਜੋ ਕਿ ਘੱਟੋ-ਘੱਟ ਇੱਕ ਸਾਲ ਦਾ ਤਜ਼ਰਬਾ ਰੱਖਦੀ ਹੈ ਅਤੇ ਆਪਣੇ ਵਿਆਹ ਕਾਰਣ ਅਡਜਸਟਮੈਂਟ ਦੀ ਹੱਕਦਾਰ ਹੈ, ਨੂੰ ਪਹਿਲੀ ਪ੍ਰਾਥਮਿਕਤਾ ਦਿੱਤੀ ਜਾਵੇਗੀ। ਅਜਿਹੇ ਕੇਸਾਂ ਵਿੱਚ ਰਿਹਾਇਸ਼ ਦੀਆਂ ਸ਼ਰਤਾਂ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ।


ਦੂਜੀ ਪ੍ਰਾਥਮਿਕਤਾ: ਆਂਗਨਵਾੜੀ ਵਰਕਰ ਦੀ ਭਰਤੀ ਲਈ ਅਰਜ਼ੀਆਂ ਮੰਗੇ ਜਾਣ ਸਮੇਂ ਸਬੰਧਤ ਪਿੰਡ/ਵਾਰਡ/ਸ਼ਹਿਰ ਦੇ ਕਿਸੇ ਵੀ ਆਂਗਣਵਾੜੀ ਸੈਂਟਰ ਵਿੱਚ ਕੰਮ ਕਰਦੀ ਆਂਗਣਵਾੜੀ ਹੈਲਪਰ ਜਿਸਦੀ ਵਿੱਦਿਅਕ ਯੋਗਤਾ ਮੈਟ੍ਰਿਕ ਅਤੇ 7 ਸਾਲ ਦਾ ਤਜਰਬਾ ਹੈ; ਜਾਂ ਵਿੱਦਿਅਕ ਯੋਗਤਾ ਗਰੈਜੁਏਸ਼ਨ ਅਤੇ 1 ਸਾਲ ਦਾ ਤਜਰਬਾ ਹੈ; ਅਤੇ ਉਹ ਆਂਗਨਵਾੜੀ ਵਰਕਰ ਦੀ ਭਰਤੀ ਲਈ ਉਮਰ ਸੰਬੰਧੀ ਸ਼ਰਤਾਂ ਪੂਰੀਆਂ ਕਰਦੀ ਹੈ ਨੂੰ ਦੂਜੀ ਪ੍ਰਾਥਮਿਕਤਾ ਦਿੱਤੀ ਜਾਵੇਗੀ।

ਅਜਿਹੀ ਉਮੀਦਵਾਰ ਦੀ ਭਰਤੀ ਲਈ ਉਮਰ ਦੀ ਯੋਗਤਾ ਉਸ ਦਾ ਬਤੌਰ ਆਂਗਣਵਾੜੀ ਹੈਲਪੁਰ ਵਜੋਂ ਤਜਰਬਾ ਉਸ ਦੀ ਉਮਰ ਵਿੱਚੋਂ ਘਟਾ ਕੇ ਦੇਖੀ ਜਾਵੇਗੀ।

ਜੇਕਰ ਪਹਿਲੀ ਜਾਂ ਦੂਜੀ ਪ੍ਰਾਥਮਿਕਤਾ ਤਹਿਤ ਇੱਕ ਤੋਂ ਵੱਧ ਉਮੀਦਵਾਰਾਂ ਵੱਲੋਂ ਬਿਨੈ-ਪੱਤਰ ਦਿੱਤੇ ਜਾਂਦੇ ਹਨ ਤਾਂ ਵਧੇਰੇ ਤਜਰਬਾ ਰੱਖਣ ਵਾਲੇ ਉਮੀਦਵਾਰ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ। ਉਪਰੋਕਤ ਦੂਜੀ ਪ੍ਰਾਥਮਿਕਤਾ ਕੇਵਲ ਆਂਗਣਵਾੜੀ ਵਰਕਰ ਦੀ ਭਰਤੀ ਲਈ ਲਾਗੂ ਹੋਵੇਗਾ।


ਬਿਨੈ-ਪੱਤਰ ਲੈਣ ਦੀ ਵਿਧੀ: ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਬਿਨੈ-ਪੱਤਰ ਸਿਰਫ ਵਿਭਾਗ ਵੱਲੋਂ ਬਣਾਏ ਜਾਣ ਵਾਲੇ portal ਉੱਪਰ ਆਨਲਾਈਨ ਪ੍ਰਾਪਤ ਕੀਤੇ ਜਾਣਗੇ। ਆਨਲਾਈਨ ਪ੍ਰਾਪਤ ਕੀਤੇ ਗਏ ਬਿਨੈ-ਪੱਤਰਾਂ ਵਿੱਚ ਦਿੱਤੀ ਗਈ ਜਾਣਕਾਰੀ ਸੰਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੱਲੋਂ ਚੈੱਕ ਕੀਤੀ ਜਾਵੇਗੀ ਅਤੇ ਆਨਲਾਈਨ ਜਨਰੇਟ ਹੋਈ ਮੈਰਿਟ-ਲਿਸਟ ਦੇ ਆਧਾਰ ਤੇ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ।

ALSO READ: 

DAV COLLEGE RECRUITMENT 2022:  ਡੀਏਵੀ ਕਾਲਜਾਂ ਵਿੱਚ ਟੀਚਿੰਗ ਅਤੇ ਨਾਨ ਟੀਚਿਂਗ ਅਸਾਮੀਆਂ ਤੇ ਭਰਤੀ 


PPSC RECRUITMENT 2022: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਵੱਖ ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ 


LECTURER RECRUITMENT 2022: ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ  


PUNJAB ETT RECRUITMENT 2022: OFFICIAL NOTIFICATION, LINK FOR APPLYING, QUALIFICATION, SYLLABUS, AGE ETC ( NOTIFICATION SOON)

ਇੰਟਰਵਿਊ: ਸਿਲੈਕਸ਼ਨ ਕਮੇਟੀ ਸੰਬੰਧਤ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਵੱਲੋਂ ਦਿੱਤੀ ਗਈ ਲਿਸਟ ਅਨੁਸਾਰ ਉਮੀਦਵਾਰਾਂ ਦੀ ਇੰਟਰਵਿਊ ਕਰੇਗੀ।

ਸਿਲੈਕਸ਼ਨ ਕਮੇਟੀ : 2021 ਦੀ ਅਧਿਸੂਚਨਾ ਅਨੁਸਾਰ ਸਿਲੈਕਸ਼ਨ ਕਮੇਟੀ ਦੀ ਬਣਤਰ ਹੇਠ ਲਿਖੇ ਅਨੁਸਾਰ ਹੋਵੇਗੀ:

i. ਸੰਬੰਧਤ ਉੱਪ-ਮੰਡਲ ਮੈਜਿਸਟਰੇਟ ਬਤੌਰ ਚੇਅਰਮੈਨ/ਚੇਅਰਪਰਸਨ;

ii. ਸੰਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ/ਈ.ਓ. /ਮਿਊਂਸਪਲ ਕਮਿਸ਼ਨਰ ਦਾ ਨੁਮਾਇੰਦਾ ਬਤੌਰ ਮੈਂਬਰ;

ਸੰਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਬਤੌਰ ਮੈਂਬਰ-ਸਕੱਤਰ


AANGARWADI-WORKER-LEAVE POLICY ਆਂਗਣਵਾੜੀ ਵਰਕਰਾਂ ਦੀਆਂ ਛੁੱਟੀਆਂ ਸਬੰਧੀ ਜਾਣਕਾਰੀ ਪੜ੍ਹੋ ਇਥੇ 

Important links: 

Official website for recruitment of AANGARWADI WORKER/MINI AANGARWADI WORKER AND AANGARWADI HELPER : sswcd.punjab.gov.in

LINK FOR APPLYING FOR THE POSTS OF AANGARWADI WORKER/MINI AANGARWADI WORKER AND AANGARWADI HELPER : LINK WILL BE AVAILABLE SOON 

OFFICIAL NOTIFICATION FOR THE RECRUITMENT OF  AANGARWADI WORKER/MINI AANGARWADI WORKER AND AANGARWADI HELPER  : AVAILABLE SOON 

Featured post

DIRECT LINK PSEB CLASS 10 RESULT OUT: 10 ਵੀਂ ਜਮਾਤ ਦੇ ਨਤੀਜੇ ਦਾ ਐਲਾਨ

Link For Punjab Board  10th RESULT 2024  Download result here latest updates on Pbjobsoftoday  LIVE UPDATES:Punjab School Education Boa...

RECENT UPDATES

Trends